Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਟਕਰਾਅ ਟਾਲਣ ਅਤੇ ਵਾਤਾਵਰਣ ਚੇਤਨਾ ਬਾਰੇ ਗਲੋਬਲ ਪਹਿਲ-“ਸੰਵਾਦ” ਦੇ ਦੂਜੇ ਐਡੀਸ਼ਨ ਲਈ ਪ੍ਰਧਾਨ ਮੰਤਰੀ ਦਾ ਵੀਡੀਓ ਸੰਦੇਸ਼


ਟਕਰਾਅ ਟਾਲਣ ਅਤੇ ਵਾਤਾਵਰਣ ਚੇਤਨਾ ਬਾਰੇ ਗਲੋਬਲ ਪਹਿਲ-“ਸੰਵਾਦ” ਦਾ ਦੂਜਾ ਐਡੀਸ਼ਨ ਅੱਜ ਅਤੇ ਕੱਲ੍ਹ ਯੰਗੋਨ (Yangon) ਵਿੱਚ ਕਰਵਾਇਆ ਜਾ ਰਿਹਾ ਹੈ।

ਸਤੰਬਰ 2015 ਵਿੱਚ ਵਿਵੇਕਾਨੰਦ ਕੇਂਦਰ ਨੇ ਨਵੀਂ ਦਿੱਲੀ ਵਿੱਚ ਵੱਖ-ਵੱਖ ਧਰਮਾਂ ਅਤੇ ਪਰੰਪਰਾਵਾਂ ਦੀ ਨੁਮਾਇੰਦਗੀ ਕਰਨ ਵਾਲੇ ਇਸ ਵਿਲੱਖਣ ਸੰਮੇਲਨ ਦਾ ਪਹਿਲਾ ਐਡੀਸ਼ਨ ਆਯੋਜਿਤ ਕੀਤਾ ਸੀ, ਜਿਸ ਨੂੰ ਪ੍ਰਧਾਨ ਮੰਤਰੀ ਨੇ ਸੰਬੋਧਨ ਕੀਤਾ ਸੀ।

ਸੰਵਾਦ ਦੇ ਦੂਜੇ ਐਡੀਸ਼ਨ ਨੂੰ ਵੀਡੀਓ ਸੰਦੇਸ਼ ਵਿੱਚ,

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੁਨੀਆ ਭਰ ਦੇ ਸਮਾਜ ਅੱਜ ਕਈ ਪ੍ਰਸ਼ਨਾਂ ਦਾ ਸਾਹਮਣਾ ਕਰ ਰਹੇ ਹਨ, ਜਿਵੇਂ:

ਟਕਰਾਅ ਤੋਂ ਕਿਵੇਂ ਬਚੀਏ?

ਜਲਵਾਯੂ ਪਰਿਵਰਤਨ ਵਰਗੀ ਆਲਮੀ ਚੁਣੌਤੀ ਨਾਲ ਕਿਵੇਂ ਨਜਿੱਠੀਏ ?

ਕਿਵੇਂ ਸ਼ਾਂਤੀ ਅਤੇ ਸਦਭਾਵਨਾ ਨਾਲ ਰਹੀਏ ਅਤੇ ਕਿਵੇਂ ਆਪਣੀ ਜ਼ਿੰਦਗੀ ਨੂੰ ਸੁਰੱਖਿਅਤ ਰੱਖੀਏ?

ਉਨ੍ਹਾਂ ਕਿਹਾ ਕਿ ਇਹ ਕੇਵਲ ਸੁਭਾਵਿਕ ਹੈ ਕਿ ਉੱਤਰਾਂ ਦੀ ਤਲਾਸ਼ ਮਾਨਵਤਾ ਦੀ ਸਭ ਤੋਂ ਲੰਬੀ ਵਿਚਾਰਧਾਰਾ, ਵਿਭਿੰਨ ਧਰਮਾਂ, ਸੱਭਿਅਤਾਵਾਂ ਅਤੇ ਅਧਿਆਤਮਕਤਾ ਦੀਆਂ ਕਈ ਧਾਰਾਵਾਂ ਵਿੱਚ ਮੌਜੂਦ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ” ਉਹ ਪ੍ਰਾਚੀਨ ਭਾਰਤੀ ਪਰੰਪਰਾਵਾਂ ਦਾ ਉਤਪਾਦ ਹੈ ਜਿਹੜਾ ਵੱਖ-ਵੱਖ ਮੁਸ਼ਕਿਲ ਮੁੱਦਿਆਂ ‘ਤੇ ਗੱਲਬਾਤ ਵਿੱਚ ਦ੍ਰਿੜ੍ਹ ਵਿਸ਼ਵਾਸ ਕਰਦਾ ਹੈ।” ਉਨ੍ਹਾਂ ਕਿਹਾ ਕਿ ”ਤਰਕ ਸ਼ਾਸਤਰ’ ਦਾ ਪ੍ਰਾਚੀਨ ਭਾਰਤੀ ਸੰਕਲਪ ਵਿਚਾਰਾਂ ਦੇ ਅਦਾਨ-ਪ੍ਰਦਾਨ ਅਤੇ ਟਕਰਾਅ ਤੋਂ ਬਚਣ ਲਈ ਮਾਡਲ ਦੇ ਰੂਪ ਵਿੱਚ ਸੰਵਾਦ ਅਤੇ ਵਿਚਾਰ ਵਟਾਂਦਰੇ ‘ਤੇ ਸਥਾਪਿਤ ਕੀਤਾ ਗਿਆ ਹੈ।

ਭਾਰਤੀ ਪੌਰਾਣਿਕ ਕਥਾਵਾਂ ਜਿਵੇਂ ਭਗਵਾਨ ਰਾਮ, ਭਗਵਾਨ ਕ੍ਰਿਸ਼ਨ, ਭਗਵਾਨ ਬੁੱਧ ਅਤੇ ਭਗਤ ਪ੍ਰਹਿਲਾਦ ਦਾ ਚਿਤਰਣ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਹਰੇਕ ਕਾਰਜ ਦਾ ਉਦੇਸ਼ ਧਰਮ ਨੂੰ ਬਣਾਈ ਰੱਖਣਾ ਸੀ ਜਿਸ ਨੇ ਪ੍ਰਾਚੀਨ ਤੋਂ ਆਧੁਨਿਕ ਸਮੇਂ ਤੱਕ ਭਾਰਤੀਆਂ ਨੂੰ ਕਾਇਮ ਰੱਖਿਆ ਹੈ।

ਪ੍ਰਧਾਨ ਮੰਤਰੀ ਨੇ ਕਿਹਾ ”ਸੰਵਾਦ” ਜਾਂ ”ਗੱਲਬਾਤ” ਗਹਿਰੀਆਂ ਰੂੜੀਵਾਦੀ ਧਾਰਮਿਕ ਜੜਾਂ ਅਤੇ ਪੂਰਵ ਅਨੁਮਾਨਾਂ ਰਾਹੀਂ ਨੋਚਣ ਦਾ ਇੱਕ ਮਾਤਰ ਤਰੀਕਾ ਹੈ ਜੋ ਦੁਨੀਆ ਭਰ ਦੇ ਭਾਈਚਾਰਿਆਂ ਨੂੰ ਵੰਡਦਾ ਹੈ ਅਤੇ ਰਾਸ਼ਟਰਾਂ ਅਤੇ ਸਮਾਜਾਂ ਦੇ ਵਿਚਕਾਰ ਟਕਰਾਅ ਦੇ ਬੀਜ ਬੀਜਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਇਨਸਾਨ ਕੁਦਰਤ ਦਾ ਪਾਲਣ ਨਹੀਂ ਕਰਦਾ ਤਾਂ ਕੁਦਰਤ ਜਲਵਾਯੂ ਤਬਦੀਲੀ ਦੇ ਰੂਪ ਵਿੱਚ ਪ੍ਰਤੀਕਿਰਿਆ ਕਰਦੀ ਹੈ। ਜਦੋਂ ਕਿਸੇ ਵੀ ਆਧੁਨਿਕ ਸਮਾਜ ਲਈ ਵਾਤਾਵਰਣ ਕਾਨੂੰਨ ਅਤੇ ਨਿਯਮ ਲਾਜ਼ਮੀ ਹਨ ਤਾਂ ਇਹ ਕੁਦਰਤ ਨੂੰ ਸਿਰਫ਼ ਨਿਮਨ ਸੁਰੱਖਿਆ ਪ੍ਰਦਾਨ ਕਰਨਾ ਚਾਹੁੰਦੇ ਹਨ, ਉਨ੍ਹਾਂ ”ਅਨੁਕੂਲ ਵਾਤਾਵਰਣ ਚੇਤਨਾ” ਦਾ ਸੱਦਾ ਦਿੱਤਾ।

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਕੁਦਰਤ ਦਾ ਇੱਕ ਸਰੋਤ ਵਜੋਂ ਨਾ ਕੇਵਲ ਸ਼ੋਸ਼ਣ ਹੀ ਕਰਨਾ ਚਾਹੀਦਾ ਹੈ ਬਲਕਿ ਮਨੁੱਖ ਨੂੰ ਕੁਦਰਤ ਨਾਲ ਜ਼ਰੂਰ ਜੁੜਿਆ ਹੋਣਾ ਚਾਹੀਦਾ ਹੈ, ਮਨੁੱਖ ਨੂੰ ਕੁਦਰਤ ਦਾ ਸਤਿਕਾਰ ਕਰਨਾ ਚਾਹੀਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ” ਕਿਉਂਕਿ 21ਵੀਂ ਸਦੀ ਅੰਦਰ ਅੰਤਰ-ਸੰਚਾਰ ਅਤੇ ਅੰਤਰ-ਨਿਰਭਰ ਦੁਨੀਆ ਦਹਿਸ਼ਤਗਰਦੀ ਤੋਂ ਲੈ ਕੇ ਜਲਵਾਯੂ ਤਬਦੀਲੀ ਤੱਕ ਦੀਆਂ ਕਈ ਆਲਮੀ ਚੁਣੌਤੀਆਂ ਨਾਲ ਜੂਝ ਰਹੀ ਹੈ ਤਾਂ ਮੈਨੂੰ ਵਿਸ਼ਵਾਸ ਹੈ ਕਿ ਏਸ਼ੀਆ ਦੀਆਂ ਪ੍ਰਾਚੀਨ ਪਰੰਪਰਾਵਾਂ ਸੰਵਾਦ ਅਤੇ ਵਿਚਾਰ ਵਟਾਂਦਰੇ ਨਾਲ ਇਨ੍ਹਾਂ ਦੇ ਹੱਲ ਨਿਕਲਣਗੇ।”

******

AKT/HS