ਪੀਐੱਮਇੰਡੀਆ


ਟੈਕਸਟਾਈਲ ਇੰਡੀਆ 2017 ਵਿੱਚ ਤੁਹਾਡਾ ਸਾਰਿਆਂ ਦਾ ਸੁਆਗਤ ਹੈ। ਟੈਕਸਟਾਈਲ ਖੇਤਰ ਵਿੱਚ ਇਹ ਹੁਣ ਤੱਕ ਦਾ ਦੇਸ਼ ਦਾ ਸਭ ਤੋਂ ਵੱਡਾ ਪ੍ਰੋਗਰਾਮ ਹੈ, ਜਿਸ ਵਿੱਚ ਦੁਨੀਆ ਦੇ 100 ਤੋਂ ਵੱਧ ਦੇਸ਼ਾਂ ਨੇ ਆਪਣੀ ਹਾਜਰੀ ਦਰਜ ਕਰਵਾਈ ਹੈ। ਮੈਂ ਟੈਕਸਟਾਈਲ ਮਿਨੀਸਟਰੀ, ਇਸ ਪ੍ਰੋਗਰਾਮ ਦੇ ਆਯੋਜਕਾਂ, ਇਸ ਵਿੱਚ ਹਿੱਸਾ ਲੈਣ ਆਏ ਉੱਦਮੀਆਂ, ਕਾਰੀਗਰਾਂ ਨੂੰ ਸ਼ੁਭਕਾਮਨਾਵਾਂ ਦਿੰਦਾ ਹਾਂ, ਵਧਾਈ ਦਿੰਦਾ ਹਾਂ।
ਮੈਨੂੰ ਖੁਸ਼ੀ ਹੈ ਕਿ ਪਹਿਲੀ ਵਾਰ ਕੇਂਦਰ ਅਤੇ ਦੇਸ਼ ਦੀਆਂ ਵੱਖ-ਵੱਖ ਰਾਜ ਸਰਕਾਰਾਂ, ਟੈਕਸਟਾਈਲ ਇੰਡਸਟਰੀ ਨਾਲ ਜੁੜੇ ਲੋਕ ਇਕੱਤਰ ਹੋਏ ਹਨ ਅਤੇ ਇਸ ਮੈਗਾ ਅੰਤਰਰਾਸ਼ਟਰੀ ਈਵੈਂਟ ਦੇ ਜ਼ਰੀਏ ਪੂਰੀ ਦੁਨੀਆ ਨੂੰ ਭਾਰਤੀ ਟੈਕਸਟਾਈਲ ਇੰਡਸਟਰੀ ਦੀ ਸੰਭਾਵਨਾ ਵਿਖਾ ਰਹੇ ਹਨ।
ਟੈਕਸਟਾਈਲ ਇੱਕ ਅਜਿਹਾ ਖੇਤਰ ਹੈ, ਜਿਹੜਾ ਖੇਤੀਬਾੜੀ ਤੇ ਇੰਡਸਟਰੀ ਦੇ ਵਿੱਚ ਇੱਕ ਅਦਭੁਤ ਪੁਲ ਦੀ ਤਰਾਂ ਕੰਮ ਕਰਦਾ ਹੈ। ਕਪਾਹ ਦੀ ਖੇਤੀ ਹੋਵੇ, ਸਿਲਕ ਦੀ ਪੈਦਾਵਾਰ ਹੋਵੇ, ਇਨਾਂ ਦਾ ਉਤਪਾਦ ਬੜਾ ਕੁਝ ਟੈਕਸਟਾਈਲ ਖੇਤਰ ’ਤੇ ਨਿਰਭਰ ਕਰਦਾ ਹੈ। ਕਿਸਾਨਾਂ ਦੀ ਮਿਹਨਤ ਨਾਲ ਉਪਜੇ ਕੱਚੇ ਮਾਲ ਨੂੰ ਮਾਰਕੀਟ ਮੁਹੱਈਆ ਕਰਵਾਉਣ ਦਾ ਕੰਮ ਟੈਕਸਟਾਈਲ ਖੇਤਰ ਕਰਦਾ ਹੈ। ਯਾਨੀ ਇੱਕ ਤਰਾਂ ਨਾਲ ਟੈਕਸਟਾਈਲ ਖੇਤੀ ਅਤੇ ਇੰਡਸਟਰੀ ਦੋਵਾਂ ਦਾ ਹੀ ਹਿੱਸਾ ਹੈ।
ਭਾਰਤ ਦੇ ਇਤਿਹਾਸ ਵਿੱਚ ਜੇਕਰ ਕਿਸੇ ਇੱਕ ਇੰਡਸਟਰੀ ਦੀ ਹਮੇਸ਼ਾ ਮਹੱਤਤਾ ਰਹੀ ਹੈ, ਤਾਂ ਉਹ ਟੈਕਸਟਾਈਲ ਇੰਡਸਟਰੀ ਹੀ ਹੈ। ਹਜਾਰਾਂ ਸਾਲ ਪਹਿਲਾਂ ਦੇ ਭਾਰਤੀ ਸ਼ਾਸਤਰਾਂ ਵਿੱਚ ਕੱਪੜਿਆਂ ਦੀ ਉਸਤਤ ਦਾ ਜਿਕਰ ਹੁੰਦਾ ਰਿਹਾ ਹੈ। ਸੈਂਕੜੇ ਸਾਲ ਪਹਿਲਾਂ ਤੋਂ ਇਹ ਇੰਡਸਟਰੀ ਦੂਜੇ ਦੇਸ਼ਾਂ ਦੇ ਨਾਲ ਵਪਾਰ ਦਾ ਮੁੱਖ ਅਧਾਰ ਰਹੀ ਹੈ। ਜਿਹੜੇ ਰਸਤਿਆਂ ਨਲਾ ਕੱਪੜਿਆਂ ਤੇ ਧਾਗਿਆਂ ਨੂੰ ਦੂਜੇ ਦੇਸ਼ ਲਿਜਾਇਆ ਜਾਂਦਾ ਸੀ, ਉਨਾਂ ਰਸਤਿਆਂ ਦਾ ਨਾਂਅ ਵੀ ਕਿਸੇ ਨਾ ਕਿਸੇ ਧਾਗੇ ਦੇ ਨਾਂਅ ’ਤੇ ਪ੍ਰਚੱਲਤ ਹੋ ਗਏ ਸਨ। ਇਨਾਂ ਰਸਤਿਆਂ ਤੋਂ ਕਿੰਨੇ ਹੀ ਵਿਦੇਸ਼ੀ ਸੈਲਾਨੀ ਭਾਰਤ ਨੂੰ ਸਮਝਣ ਲਈ ਇੱਥੇ ਆਏ ਅਤੇ ਭਾਰਤੀ ਸੱਭਿਆਚਾਰ ਦੀ ਮਹਾਨਤਾ ਦੇ ਦਰਸ਼ਨ ਕਰਕੇ ਪਰਤੇ। ਆਪਣੇ ਸਾਹਿਤ ਵਿੱਚ ਵੀ ਉਨਾਂ ਨੇ ਭਾਰਤੀ ਕੱਪੜਿਆਂ ਤੇ ਟੈਕਸਟਾਈਲ ਇੰਡਸਟਰੀ ਦੀ ਤਾਕਤ ਨੂੰ ਪ੍ਰਮੁੱਖਤਾ ਨਾਲ ਥਾਂ ਦਿੱਤੀ।
ਵੱਖ-ਵੱਖ ਸਮਿਆਂ ਵਿੱਚ ਸਾਡੇ ਦੇਸ਼ ਦੇ ਸਾਹਿਤ ਵਿੱਚ ਵੀ ਇਸ ਦੀ ਛਾਪ ਨਜ਼ਰ ਆਉਦੀ ਰਹੀ ਹੈ। ਲਗਭਗ ਡੇਢ ਸਾਲ ਪਹਿਲਾਂ ਚੇਨਈ ਵਿੱਚ ਜਦੋਂ ਪਹਿਲੀ ਵਾਰ ਰਾਸ਼ਟਰੀ ਹੈਂਡਲੂਮ ਦਿਹਾੜੇ ਦਾ ਸਮਾਗਮ ਹੋਇਆ ਸੀ, ਉਸ ਵੇਲੇ ਮੈਨੂੰ ਬਨਾਰਸ ਦੇ ਇੱਕ ਬੁਣਕਰ ਭਾਈ ਨੇ ਇੱਕ ਸਟੋਲ (ਪਰਨਾ) ਦਿੱਤਾ ਸੀ। ਇਸ ਵਿੱਚ ਕਬੀਰ ਦਾਸ ਜੀ ਦਾ ਇੱਕ ਪ੍ਰਸਿੱਧ ਦੋਹਾ ਹੱਥ ਨਾਲ ਕੱਢਿਆ ਹੋਇਆ ਸੀ। ਉਸ ਦੋਹੇ ਦੀ ਕੁਝ ਸਤਰਾਂ ਹਨ-
ਝੀਨੀ ਝੀਨੀ ਬਿਨੀ ਚਦਰੀਆ
ਕਾਹੇ ਕੇ ਤਾਨਾ ਕਾਹੇ ਕੇ ਭਰਨੀ, ਕੌਨ ਤਾਰ ਸੇ ਬਿਨੀ ਚਦਰੀਆ।
ਕਬੀਰ ਜੋ ਖੁਦ ਸੂਤ ਕੱਤਦੇ ਸਨ, ਕੱਪੜਾ ਬੁਣਦੇ ਸਨ, ਕੱਪੜਾ ਰੰਗਦੇ ਵੀ ਸਨ। ਉਨਾਂ ਨੇ ਆਪਣੇ ਨਾ ਸਿਰਫ ਕੰਮ ਵਿੱਚ ਜੀਵਨ ਦੀ ਸਚਾਈ ਨੂੰ ਤਲਾਸ਼ਿਆ ਸਗੋਂ ਉਸੇ ਤੋਂ ਸ਼ਬਦ ਲੈ ਕੇ ਆਪਣੇ ਦੋਹਿਆਂ ਵਿੱਚ ਵਿਅਕਤ ਵੀ ਕੀਤਾ।
ਸਾਥੀਓ , ਕੱਪੜੇ ਸਾਡੇ ਦੇਸ਼ ਦੀ ਸੱਭਿਆਚਾਰਕ ਵਿਭਿੰਨਤਾ ਨਾਲ ਜੁੜੇ ਰਹੇ ਹਨ। ਜਾਂ ਕਹਿ ਸਕਦੇ ਹਾਂ ਕਿ ਕੱਪੜੇ ਸਾਡੇ ਦੇਸ਼ ਦੀ ਸੱਭਿਆਚਾਰ ਕ ਵਿਭਿੰਨਤਾ ਦੀ ਨਿਸ਼ਾਨੀ ਰਹੇ ਹਨ। ਕਿੰਨੇ ਹੀ ਸ਼ਹਿਰਾਂ ਅਤੇ ਖੇਤਰਾਂ ਦੀ ਪਛਾਣ ਉਥੇ ਦੀ ਟੈਕਸਟਾਈਲ ਇੰਡਸਟਰੀ ਨਾਲ ਹੀ ਹੈ। ਕਾਂਚਪੁਰਮ, ਬਨਾਰਸ ਜਾਂ ਅਸਮ ਦੀ ਸਿਲਕ ਹੋਵੇ, ਕਸ਼ਮੀਰ ਦਾ ਪਸ਼ਮੀਨਾ ਅਤੇ ਜਾਮਾਵਾਰ ਦਾ ਕੰਮ ਹੋਵੇ, ਬੰਗਾਲ ਦੀ ਮੁਸਲਿਨ ਹੋਵੇ, ਲਖਨਊ ਵਿੱਚ ਚਿਕਨ ਦਾ ਕੰਮ ਹੋਵੇ, ਉੜੀਸਾ ਤੇ ਤੇਲੰਗਾਨਾ ਵਿੱਚ ਹੱਥ ਨਾਲ ਬੁਣਿਆ ਹੋਇਆ ਇੱਕਟ ਹੋਵੇ, ਗੁਜਰਾਤ ਵਿੱਚ ਪਟੋਲਾ ਹੋਵੇ, ਇਹ ਸੈਂਕੜੇ ਸਾਲਾਂ ਤੋਂ ਆਪਣੇ-ਆਪਣੇ ਇਲਾਕੇ ਨੂੰ ਪਛਾਣ ਦਿੰਦੇ ਰਹੇ ਹਨ। ਅਜਿਹੀ ਵਿਭਿੰਨਤਾ ਤੁਹਾਨੂੰ ਦੁਨੀਆ ਵਿੱਚ ਕਿਸੇ ਹੋਰ ਦੇਸ਼ ਵਿੱਚ ਨਹੀਂ ਮਿਲੇਗੀ।
ਦੇਵੀਓ ਤੇ ਸੱਜਣੋ,
ਭਾਰਤ ਨੂੰ ਅੱਜ ਗਲੋਬਲ ਆਰਥਿਕਤਾ ਵਿੱਚ ਇੱਕ ਉੱਜਲ ਥਾਂ ਦੇ ਤੌਰ ’ਤੇ ਮੰਨਿਆ ਜਾਂਦਾ ਹੈ। ਇਹ ਗਲੋਬਲ ਨਿਵੇਸ਼ ਦੀ ਅਤਿ ਖਿੱਚ ਵਾਲੀ ਥਾਂ ਵਜੋਂ ਉੱਭਰਿਆ ਹੈ। ਇਹ ਟਿਕਾਊ ਨੀਤੀਗਤ ਉਪਰਾਲਿਆਂ ਦੀ ਲੜੀ ਕਾਰਨ ਹੀ ਸੰਭਵ ਹੋ ਸਕਿਆ ਹੈ।
ਕਾਰੋਬਾਰ ਕਰਨ ਵਿੱਚ ਸੌਖ ਵਿੱਚ ਸੁਧਾਰ ਲਿਆਉਣ ਲਈ ਸੱਤ ਹਜ਼ਾਰ ਤੋਂ ਵੀ ਵੱਧ ਸੁਧਾਰ ਲਾਗੂ ਕੀਤੇ ਗਏ ਹਨ। ਪ੍ਰਕਿਰਿਆ ਨੂੰ ਸਧਾਰਣ ਅਤੇ ਪਾਰਦਰਸ਼ੀ ਬਣਾਇਆ ਗਿਆ। ਸਰਕਾਰ ਨੇ ਬਾਰਾਂ ਹਜ਼ਾਰ ਤੋਂ ਵੱਧ ਪੁਰਾਣੇ ਕਾਨੂੰਨ ਦੁਹਰਾਏ ਹਨ। ਇਹ ਕੁਝ ਕੁ ਮਿਸਾਲਾਂ ਹਨ।
ਨਤੀਜੇ ਵਜੋਂ, ਵਿਸ਼ਵ ਆਰਥਿਕ ਫੋਰਮ ’ਤੇ ਭਾਰਤ ਪਿਛਲੇ ਦੋ ਸਾਲਾਂ ਵਿੱਚ ਗਲੋਬਲ ਮੁਕਾਬਲੇਬਾਜ਼ੀ ਇੰਡੈਕਸ ਵਿੱਚ 32 ਥਾਵਾਂ ਉੱਪਰ ਉਠਿਆ ਹੈ। ਇਹ ਕਿਸੇ ਦੇਸ਼ ਲਈ ਸਭ ਤੋਂ ਉੱਚਾ ਹੈ। ਭਾਰਤ 2016 ਦੇ ਵਿਸ਼ਵ ਬੈਕ ਲੌਜਿਸਟਿਕਸ ਕਾਰਗੁਜ਼ਾਰੀ ਇੰਡੈਕਸ ਵਿੱਚ 19 ਥਾਂ ਉੱਪਰ ਉੱਠਿਆ ਹੈ। ਅਸੀਂ 2016 ਵਿੱਚ ਅਸੀਂ ਵਿਸ਼ਵ ਬੌਧਿਕ ਪ੍ਰਾਪਰਟੀ ਸੰਗਠਨ ਦੇ ਗਲੋਬਲ ਇਨੋਵੇਸ਼ਨ ਇੰਡੈਕਸ ਵਿੱਚ ਵੀ 16 ਥਾਂ ਉੱਚਾ ਉੱਠੇ ਹਾਂ। ਸੰਯੁਕਤ ਰਾਸ਼ਟਰ ਵਪਾਰ ਅਤੇ ਵਿਕਾਸ ਕਾਨਫਰੰਸ ਵੱਲੋਂ ਸੂਚੀਬੱਧ ਚੋਟੀ ਦੇ ਦਸ ਐੱਫਡੀਆਈ ਦੇ ਸਥਾਨਾਂ ਵਿੱਚ ਅਸੀਂ ਤੀਜੇ ਨੰਬਰ ’ਤੇ ਹਾਂ।
‘‘ਮੇਕ-ਇਨ-ਇੰਡੀਆ’’ ਉਪਰਾਲੇ ’ਤੇ ਅਧਾਰਤ, ਸੰਗਠਤ ਟੈਕਸਟਾਈਲ ਇੰਡਸਟਰੀ ਰੋਜ਼ਗਾਰ ਨੂੰ ਉੱਚਾ ਚੁੱਕਣ, ਉਤਪਾਦਨ ਅਤੇ ਨਿਰਯਾਤ ਲਈ ‘‘ਹੁਨਰ, ਪੱਧਰ, ਰਫਤਾਰ’’ ਅਤੇ ‘‘ਸਿਫਰ-ਨੁਕਸ, ਸਿਫਰ-ਪ੍ਰਭਾਵ’’ ਦੇ ਮੰਤਰ ਨਾਲ ਫਿੱਟ ਕੀਤੀ ਗਈ।
ਸਾਡੇ ਕੋਲ ਟੈਕਸਟਾਈਲ ਤੇ ਕੱਪੜੇ ਦੇ ਖੇਤਰ ਵਿੱਚ ਵਿਦੇਸ਼ੀ ਨਿਵੇਸ਼ ਲਈ ਅਤਿ ਉਦਾਰ ਨਿਵੇਸ਼ ਨੀਤੀਆਂ ਵਿੱਚੋਂ ਇੱਕ ਨੀਤੀ ਹੈ। ਅਸੀਂ ਟੈਕਸਟਾਈਲ ਤੇ ਕੱਪੜਾ ਖੇਤਰ ਵਿੱਚ ਆਟੋਮੈਟਿਕ ਰਸਤੇ ਰਾਹੀਂ 100 ਫੀਸਦੀ ਐੱਫਡੀਆਈ ਦੀ ਪ੍ਰਵਾਨਗੀ ਦਿੰਦੇ ਹਾਂ।
ਦੇਵੀਓ ਤੇ ਸੱਜਣੋ,
ਟੈਕਸਟਾਈਲ ਇੰਡਸਟਰੀ ਦੀ ਭਾਰਤੀ ਅਰਥਚਾਰੇ ਵਿੱਚ ਅਹਿਮ ਥਾਂ ਹੈ। ਮੁੱਲ ਲੜੀ ਵਿੱਚ ਇਹ ਮਜ਼ਬੂਤ ਤੇ ਪ੍ਰਤੀਯੋਗੀ ਹੈ। ਭਾਰਤ ਕੋਲ ਕਪਾਹ, ਉੱਨ, ਸਿਲਕ, ਜੂਟ ਅਤੇ ਹੱਥ ਬਣੀ ਫਾਈਬਰ ਦੇ ਕੱਚੇ ਮਾਲ ਦੀ ਭਰਪੂਰ ਸਪਲਾਈ ਹੈ। ਅਸਲ ਵਿੱਚ ਇਹ ਕਪਾਹ ਤੇ ਜੂਟ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਉਤਪਾਦਕ ਹੈ ਅਤੇ ਸਿਲਕ ਤੇ ਹੱਥ ਬਣੇ ਫਾਈਬਰ ਦਾ ਦੂਜਾ ਸਭ ਤੋਂ ਵੱਡਾ ਉਤਪਾਦਕ ਹੈ। ਇਹ ਸਾਨੂੰ ਪਛੜੇ ਏਕੀਕਰਣ ਦਾ ਵੱਖਰਾ ਲਾਹਾ ਦਿੰਦਾ ਹੈ, ਜਿਹੜਾ ਕਿ ਕਈ ਹੋਰ ਦੇਸ਼ਾਂ ਵਿੱਚ ਨਹੀਂ ਹੋਵੇਗਾ। ਇਸ ਤੋਂ ਇਲਾਵਾ, ਭਾਰਤ ਕੋਲ, ਕਤਾਈ, ਬੁਣਾਈ ਅਤੇ ਕੱਪੜਾ ਉਤਪਾਦਨ ਦੀ ਮਜ਼ਬੂਤ ਸਮਰੱਥਾ ਹੈ। ਨੌਜਵਾਨ , ਹੁਨਰਮੰਦ ਮਜ਼ਦੂਰ ਲਾਹੇਵੰਦ ਕੀਮਤ ’ਤੇ ਉਪਲੱਬਧ ਹਨ।
ਸਾਡੀ ਉੱਚ ਆਰਥਕ ਤਰੱਕੀ ਦਾ ਨਤੀਜਾ ਉੱਚੇਰੀ ਡਿਸਪੋਜੇਬਲ ਇਨਕਮ ਵਜੋਂ ਮਿਲਿਆ ਹੈ। ਨਤੀਜਨ ਉਤਪਾਦਾਂ ਦੀ ਉੱਚੇਰੀ ਮੰਗ ਨਾਲ ਘਰੇਲੂ ਮਾਰਕੀਟ ਵੀ ਮਿਲੀ ਹੈ। ਸਾਡਾ ਦੇਸ਼ ਆਸਵੰਦ ਨੌਜਵਾਨਾਂ ਦਾ ਦੇਸ਼ ਹੈ, ਜਿਹੜੇ ਟੈਕਸਟਾਈਲ, ਕੱਪੜੇ ਅਤੇ ਹੱਥੀਂ ਬਣੇ ਲਾਈਫਸਟਾਈਲ ਉਤਪਾਦਾਂ ’ਤੇ ਖਰਚ ਕਰਨਾ ਚਾਹੁੰਦੇ ਹਨ। ਕੱਪੜਿਆਂ ਤੇ ਲਾਈਫ ਸਟਾਈਲ ਉਤਪਾਦਾਂ ਦੀ ਘਰੇਲੂ ਮਾਰਕੀਟ ਮੌਜੂਦਾ ਵੇਲੇ ਅਨੁਮਾਨਤ 85 ਬਿਲੀਅਨ ਯੂਐੱਸ ਡਾਲਰ ਹੈ, ਜਿਸ ਦੀ 2025 ਤੱਕ 160 ਬਿਲੀਅਨ ਯੂਐੱਸ ਡਾਲਰ ਤੱਕ ਪਹੁੰਚਣ ਦੀ ਉਮੀਦ ਹੈ। ਇਹ ਤਰੱਕੀ ਉੱਭਰ ਰਹੇ ਮੱਧਵਰਗ ਨਾਲ ਚਲੇਗੀ।
ਸਾਡੇ ਦੇਸ਼ ਵਿੱਚ ਬਣੇ ਕੱਪੜਿਆਂ ਤੇ ਟੈਕਸਟਾਈਲ ਦੀ ਗਲੋਬਲ ਪੱਧਰ ’ਤੇ ਵੱਡੀ ਮੰਗ ਹੈ। ਭਾਰਤ ਟੈਕਸਟਾਈਲ ਦਾ ਵਿਸ਼ਵ ਦਾ ਦੂਜਾ ਵੱਡਾ ਨਿਰਯਾਤਕ ਹੈ ਤੇ ਵਿਸ਼ਵ ਸ਼ੇਅਰ ਵਿੱਚ ਪੰਜ ਫੀਸਦੀ ਹਿੱਸਾ ਰੱਖਦਾ ਹੈ। ਰਵਾਇਤੀ ਹੈਂਡਲੂਮ ਅਤੇ ਹੱਥੀਂ ਬਣੇ ਉਤਪਾਦਨਾਂ ਸਮੇਤ ਭਾਰਤੀ ਟੈਕਸਟਾਈਲ 100 ਤੋਂ ਵੱਧ ਦੇਸ਼ਾਂ ਨੂੰ ਨਿਰਯਾਤ ਕੀਤੇ ਜਾਂਦੇ ਹਨ। ਕਈ ਵਾਰ ਭਾਰਤੀ ਸੈਲਾਨੀ ਵਿਦੇਸ਼ ਵਿੱਚ ਗਾਰਮੈਂਟ ਖਰੀਦਦੇ ਹਨ ਪਰ ਬਾਅਦ ਵਿੱਚ ਪਤਾ ਲੱਗਦਾ ਹੈ ਕਿ ਇਹ ਭਾਰਤ ਵਿੱਚ ਹੀ ਬਣੇ ਹੋਏ ਹਨ।
ਟੈਕਸਟਾਈਲ ਖੇਤਰ ਰੋਜ਼ਗਾਰ ਦੇ ਅਹਿਮ ਮੌਕੇ ਪ੍ਰਦਾਨ ਕਰਦਾ ਹੈ। ਇਹ ਅੱਜ ਖੇਤੀਬਾੜੀ ਤੋਂ ਬਾਅਦ ਦੂਜਾ ਵੱਡਾ ਰੋਜ਼ਗਾਰ ਮੁਹੱਈਆ ਕਰਵਾਉਣ ਵਾਲਾ ਖੇਤਰ ਹੈ। ਇਸ ਖੇਤਰ ਵਿੱਚ ਸਿੱਧੇ ਤੌਰ ’ਤੇ 45 ਮੀਲੀਅਨ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਅਤੇ ਸੱਠ ਮੀਲੀਅਨ ਲੋਕ ਇਸ ਖੇਤਰ ਦੇ ਨਾਲ ਜੁੜੇ ਕੰਮਕਾਜਾਂ ਤੋਂ ਰੋਜ਼ਗਾਰ ਹਾਸਲ ਕਰ ਰਹੇ ਹਨ।
ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਰਕਾਰ ਵਿੱਚ ਟੈਕਸਟਾਈਲ ਖੇਤਰ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਪਿਛਲੇ ਸਾਲ ਇੱਕ ਟੈਕਸਟਾਈਲ ਪੈਕੇਜੇ ਦਿੱਤਾ ਗਿਆ ਹੈ। ਜਿਸ ਦੇ ਤਹਿਤ ਕੱਪੜੇ ਤੇ ਬਣੇ ਹੋਏ ਉਤਪਾਦਨ ਖੇਤਰ ਨੂੰ ਮਜ਼ਬੂਤੀ ਦਿੱਤੀ ਜਾ ਰਹੀ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ ਕੱਪੜੇ ਤੇ ਬਣੇ ਹੋਏ ਉਤਪਾਦਨ ਖੇਤਰ ਵਿੱਚ ਜਿਹੜੀ ਵੀ ਕੰਪਨੀ ਜਾਂ ਕਾਰੋਬਾਰੀ ਨਵੇਂ ਕਾਮਿਆਂ ਨੂੰ ਰੋਜ਼ਗਾਰ ਦਿੰਦੇ ਹਨ, ਉਨਾਂ ਨੂੰ ਵਿੱਤੀ ਮਦਦ ਦਿੱਤੀ ਜਾਵੇਗੀ। ਪਰ, ਆਰਥਕ ਮਦਦ ਦਾ ਤਰੀਕਾ ਇਹ ਹੋਵੇਗਾ ਕਿ ਜਿਸ ਵੀ ਕਰਮਚਾਰੀ ਨੂੰ ਰੱਖਣਗੇ, ਉਨਾਂ ਦਾ ਈਪੀਐੱਫ ਵਿੱਚ ਕੰਪਨੀ ਵੱਲੋਂ ਜਿਹੜੀ 12 ਫੀਸਦੀ ਰਾਸ਼ੀ ਦਿੱਤੀ ਜਾਂਦੀ ਹੈ, ਉਹ ਸਰਕਾਰ ਖੁਦ ਸਹੇਗੀ। ਇਸ ਦਾ ਲਾਭ ਇਹ ਹੋਵੇਗਾ ਕਿ ਵੱਧ ਤੋਂ ਵੱਧ ਕਾਮੇ ਰਸਮੀ ਖੇਤਰ ਵਿੱਚ ਸ਼ਾਮਲ ਹੋਣਗੇ। ਇਸ ਤੋਂ ਇਲਾਵਾ ਸਰਕਾਰ ਨੇ ਕੱਪੜਾ ਖੇਤਰ ਵਿੱਚ ਪੱਕੇ ਸਮੇਂ ਦੇ ਰੋਜ਼ਗਾਰ ਦਾ ਰਾਹ ਵੀ ਖੋਲਿਆ ਹੈ। ਯਾਨੀ ਇਹ ਕਾਮੇ ਇੱਕ ਬੱਝੇ ਸਮੇਂ ਲਈ ਨਿਯੁਕਤ ਹੋਣਗੇ ਪਰ ਇਸ ਦੌਰਾਨ ਉਨਾਂ ਨੂੰ ਉਹੀ ਸਹੂਲਤਾਂ ਮਿਲਣਗੀਆਂ, ਜਿਹੜੀਆਂ ਕਿ ਕਿਸੇ ਪੱਕੇ ਕਰਮਚਾਰੀ ਨੂੰ ਮਿਲਦੀਆਂ ਹਨ। ਇਸ ਨਾਲ ਵੀ ਕਾਮਿਆਂ ਦੀ ਹਾਲਤ ਵਿੱਚ ਸੁਧਾਰ ਆਵੇਗਾ। ਆਮਦਨ ਕਰ ਐਕਟ ਦੇ ਤਹਿਤ ਵੀ ਇਸ ਖੇਤਰ ਦੀ ਕੰਪਨੀਆਂ ਨੂੰ ਛੋਟ ਦਿੱਤੀ ਗਈ ਹੈ। ਅਜਿਹੀਆਂ ਉਤਪਾਦਨ ਯੂਨਿਟਾਂ, ਜਿੱਥੇ ਘੱਟੋ-ਘੱਟ 100 ਕਾਮੇ ਹਨ, ਉਹ ਕਿਸੇ ਨਵੇਂ ਕਾਮੇ ਨੂੰ 150 ਦਿਨਾਂ ਤੱਕ ਰੋਜ਼ਗਾਰ ਦਿੰਦੀਆਂ ਹਨ, ਤਾਂ ਵੀ ਇਨਾਂ ਯੂਨਿਟਾਂ ਨੂੰ ਟੈਕਸ ਵਿੱਚ ਰਾਹਤ ਦਿੱਤੀ ਜਾ ਰਹੀ ਹੈ।
ਦੇਵੀਓ ਤੇ ਸੱਜਣੋ,
ਹੁਨਰਮੰਦ ਵਿਅਕਤੀਆਂ ਦਾ ਗੰਭੀਰ ਪਾੜਾ ਦੂਰ ਕਰਨ ਲਈ ਇੰਡਸਟ੍ਰੀ ਓਰੀਏਂਟਿਡ ਪ੍ਰੋਗਰਾਮਾਂ ਦੇ ਜ਼ਰੀਏ ਇੱਕ ਇੰਟੀਗ੍ਰੇਟਿਡ ਹੁਨਰ ਵਿਕਾਸ ਯੋਜਨਾ ਲਾਗੂ ਕੀਤੀ ਗਈ ਹੈ। ਉਤਪਾਦਿਕਤਾ ਅਤੇ ਨਿਰਯਾਤ ਵਿੱਚ ਸਾਡੀ ਸ਼ਕਤੀ ਪਿੱਛੇ ਵਿਸ਼ਵ ਪੱਧਰੀ ਸਿਖਲਾਈ ਤੇ ਖੋਜ ਸੰਸਥਾਵਾਂ ਵਿਕਸਤ ਕਰਨ ਦੀ ਸਾਡੀ ਯੋਗਤਾ ਹੈ। ਨੈਸ਼ਨਲ ਇੰਸਟੀਚੀੳੂਟ ਆਫ ਟੈਕਨੋਲੋਜੀ ਕੋਲ ਕਾਰੋਬਾਰੀ ਪ੍ਰਬੰਧ ਦੇ 16 ਕੈਂਪਸ ਦਾ ਨੈਟਵਰਕ ਹੈ। ਇਹ ਫੈਸ਼ਨ ਸਿੱਖਿਆ, ਖੋਜ ਤੇ ਵਿਕਾਸ, ਸਿਖਲਾਈ ਤੇ ਕੰਸਲਟੈਂਸੀ ਦੇ ਖੇਤਰਾਂ ਵਿੱਚ ਮਾਅਰਕੇ ਵਾਲੀ ਕਾਰਜਸ਼ੀਲਤਾ ਤੇ ਪ੍ਰਕਿਰਿਆ ਵਿੱਚ ਅਹਿਮ ਰੋਲ ਅਦਾ ਕਰਦੇ ਆ ਰਹੇ ਹਨ।
ਪਿਛਲੇ ਕੁਝ ਸਾਲਾਂ ਵਿੱਚ ਅਸੀਂ ਰਾਜਾਂ ਵਿੱਚ ਆਪੋ-ਆਪਣੇ ਸੂਬਿਆਂ ਵਿੱਚ ਨਿਵੇਸ਼ ਤੇ ਇੰਡਸਟਰੀ ਲਿਆਉਣ ਪ੍ਰਤੀ ਸਿਹਤਮੰਦ ਮੁਕਾਬਲੇਕਾਰੀ ਵੇਖੀ ਹੈ। ਇਸ ਦੇ ਨਤੀਜੇ ਵਜੋਂ ਸੂਬਿਆਂ ਵਿੱਚ ਕਈ ਵੱਡੇ ਸੁਧਾਰ ਆਇਏ ਹਨ। ਹਰੇਕ ਰਾਜ ਨੇ ਆਪਣੇ ਹਿਸਾਬ ਨਾਲ ਟੈਕਸਟਾਈਲ ਸਮੇਤ ਹੋਰ ਨਵੀਆਂ ਸਨਅਤਾਂ ਸਥਾਪਤ ਕਰਨ ਲਈ ਸਹੂਲਤਾਂ ਦੇਣ ਦੀ ਕੋਸ਼ਿਸ਼ ਕੀਤੀ ਹੈ। ਮੈਂ ਸੋਚਦਾ ਹਾਂ, ਹੁਣ ਸਾਡੇ ਲਈ ਵੱਡੇ ਪੱਧਰ ’ਤੇ ਟੈਕਸਟਾਈਲ ਨਿਰਯਾਤ ’ਤੇ ਧਿਆਨ ਦੇਣ ਦਾ ਸਮਾਂ ਆ ਗਿਆ ਹੈ।
ਭਾਰਤ ਵੱਖ-ਵੱਖ ਸੱਭਿਆਚਾਰ, ਫੈਸ਼ਨ ਅਤੇ ਰਵਾਇਤਾਂ ਦਾ ਦੇਸ਼ ਹੈ। ਵੱਖ-ਵੱਖ ਖੇਤਰਾਂ ਵਿੱਚ ਮੌਜੂਦਾ ਕੱਪੜਿਆਂ ਤੋਂ ਵਿਭਿੰਨਤਾ ਸਾਫ ਤੌਰ ’ਤੇ ਝਲਕਦੀ ਹੈ। ਸਾਨੂੰ ਸਾਡੀ ਕੱਪੜੇ ਪਹਿਨਣ ਦੀ ਵਿਭਿੰਨਤਾ ਦਾ ਨਕਸ਼ਾ ਤਿਆਰ ਕਰਨਾ ਹੋਵੇਗਾ ਅਤੇ ਹਰੇਕ ਖੇਤਰ ਤੇ ਰਾਜ ਦੀ ਸ਼ਕਤੀ ਤੇ ਵਿਸ਼ੇਸ਼ਤਾ ਦੀ ਸਾਫ ਤੌਰ ’ਤੇ ਨਿਸ਼ਾਨਦੇਹੀ ਕਰਨੀ ਚਾਹੀਦੀ ਹੈ। ਹਰੇਕ ਰਾਜ ਨੂੰ ਕੁਝ ਜਾਣੇ-ਪਛਾਣੇ ਉਤਪਾਦਾਂ ਲਈ ਪ੍ਰਤੀਬੱਧ ਨੋਡਲ ਅਫਸਰ ਨਿਯੁਕਤ ਕਰਨੇ ਹੋਣੇਗੇ, ਜਿਹੜੇ ਉਤਪਾਦਕਾਂ ਤੇ ਵਪਾਰੀਆਂ ਨੂੰ ਪੂਰੀ ਵੈਲਿਊ ਚੇਨ (ਕੀਮਤ ਲੜੀ ) ਤੱਕ ਸਹੂਲਤ ਮੁਹੱਈਆ ਕਰਵਾਉਣ। ਦਖਲਅੰਦਾਜੀ ਉਤਪਾਦਨ ਤੋਂ ਸ਼ੁਰੂ ਹੋ ਕੇ ਗਾਰਮੈਂਟਸ ਦੇ ਨਿਰਯਾਤ ਤੱਕ ਹੋਵੇ। ਇਹ ਘਰੇਲੂ ਤੇ ਨਿਰਯਾਤ ਬਜ਼ਾਰਾਂ ਦੀਆਂ ਖਾਸ ਜ਼ਰੂਰਤਾਂ ਪੂਰੀਆਂ ਕਰੇਗੀ।
ਸਾਨੂੰ ਸਹੀ ਸਮੇਂ ਦੇ ਅਧਾਰ ’ਤੇ ਫੈਸ਼ਨ ਤੇ ਟੈਕਸਟਾਈਲ ਵਿੱਚ ਨਵੇਂ ਰਿਵਾਜ ਮਾਨੀਟਰ ਕਰਨ ਅਤੇ ਵੱਡੇ ਵਿਸ਼ਵੀ ਬਜ਼ਾਰਾਂ ਵਿੱਚ ਲੋਕਾਂ ਦੀਆਂ ਜ਼ਰੂਰਤਾਂ ਦਾ ਨਕਸ਼ਾ ਤਿਆਰ ਕਰਨ ਤੇ ਇਸ ਦਾ ਅਧਿਐਨ ਕਰਨ ਲਈ ਇੱਕ ਐਕਸ਼ਨ ਪਲਾਨ ਬਣਾਉਣੀ ਪੈਣੀ ਹੈ। ਸਰਕਾਰੀ ਕੌਂਸਲਾਂ ਤੇ ਇੰਡਸਟਰੀ ਬਾਡੀਆਂ ਦਾ ਸਹਿਯੋਗ ਦੀ ਭਾਵਨਾ ਨਾਲ ਉਥਾਨ ਹੋਣਾ ਚਾਹੀਦਾ ਹੈ। ਇਹ ਉਨਾਂ ਜ਼ਰੂਰਤਾਂ ਨੂੰ ਪੂਰੀਆਂ ਕਰਨ ਲਈ ਸਾਡੀ ਊਰਜਾ ਨੂੰ ਚੈਨਲਾਈਜ ਕਰਨ ਦੇ ਯੋਗ ਬਣਾਏਗਾ ਤੇ ਸਾਡੇ ਨਿਰਯਾਤ ਨੂੰ ਹੁੰਗਾਰਾ ਦੇਵੇਗਾ।
ਦੋਸਤੋ,
ਇਨੋਵੇਸ਼ਨ ਅਤੇ ਖੋਜ ਤਰੱਕੀ ਤੇ ਸਮਰਿੱਧੀ ਪੈਦਾ ਕਰਨ ਦੇ ਦੋ ਨਵੇਂ ਮੰਤਰ ਹਨ। ਟੈਕਸਟਾਈਲ ਇੰਡਸਟਰੀ ਤਰੱਕੀ ਅਤੇ ਨਵੀਂ ਮਾਰਕੀਟਾਂ ਟੈਪ ਕਰਨ ਲਈ ਲਗਾਤਾਰ ਖੋਜ ਤੇ ਆਵਿਸ਼ਕਾਰ ਲਿਆਏਗੀ। ਮਿਸਾਲ ਦੇ ਤੌਰ ’ਤੇ, ਵਿਸ਼ਵ ਦੇ ਕੁਝ ਹਿੱਸਿਆਂ ਵਿੱਚ ਫਿਜ਼ੀਕ (physiques) ਵੱਡੇ ਹੋ ਸਕਦੇ ਹਨ। ਇਨਾਂ ਨੂੰ ਸਾਡੇ ਦੇਸ਼ ਵਿੱਚ ਵਰਤੋਂ ਵਿੱਚ ਆਉਦੇ ਆਮ ਸਾਈਜ ਨਾਲੋਂ ਵੱਡੀ ਚੌੜਾਈ ਵਾਲੇ ਕੱਪੜਿਆਂ ਦੀ ਲੋੜ ਹੋਵੇਗੀ। ਇਸ ਲਈ, ਤੁਹਾਨੂੰ ਖੱਡੀ ਦੀ ਚੌੜਾਈ ਵਧਾਉਣੀ ਪਵੇਗੀ। ਕਿਤੇ ਵੀ ਜ਼ਰੂਰਤਾਂ ਵੱਖਰੀਆਂ ਹੋ ਸਕਦੀਆਂ ਹਨ। ਨਿਰਯਾਤ ਬਜ਼ਾਰਾਂ ਵਿੱਚ ਮੁੱਢ ਹਾਸਲ ਕਰਨ ਲਈ ਜਾਣਕਾਰੀਆਂ ਪ੍ਰਤੀ ਅਜਿਹੀ ਸਤਰਕਤਾ ਜ਼ਰੂਰੀ ਹੈ।
ਅੱਜ ਕਾਰਬਨ ਰਹਿਤ ਫੁੱਟ ਪ੍ਰਿੰਟ ਵਾਲੇ ਉਤਪਾਦਾਂ ਦੀ ਮੰਗ ਹੈ। ਸੰਪੂਰਨ ਲਾਈਫ ਸਟਾਈਲ ਇੱਕ ਬੁਝਾਰਤ ਬਣ ਚੁੱਕਾ ਹੈ। ਆਰਗੈਨਿਕ ਰੰਗਾਈ, ਆਰਗੈਨਿਕ ਉਤਪਾਦਾਂ ਨਾਲ ਬਣੇ ਕੱਪੜੇ ਤੇ ਫੈਬਰਿਕ ਦੀ ਮਾਰਕੀਟ ਵੱਧ ਰਹੀ ਹੈ। ਸਾਡੇ ਉਪਰਾਲੇ ਆਰਗੈਨਿਕ ਉਤਪਾਦਾਂ ਵਿੱਚ ਖੋਜ ਵਾਲੇ ਹੋਣੇ ਚਾਹੀਦੇ ਹਨ।
ਕਪਾਹ ਤੇ ਜੂਟ ਤੋਂ ਇਲਾਵਾ ਸਾਡੇ ਕੋਲ ਕੇਲੇ ਤੇ ਬਾਂਸ ਫਾਈਬਰ ਦੇ ਬਣੇ ਫੈਬਰਿਕ ਪਹਿਲਾਂ ਤੋਂ ਹਨ। ਅਜਿਹੇ ਉਤਪਾਦਾਂ ਲਈ ਬਾਜਾਰ ਹਨ। ਇਸ ਲਈ ਹੋਰ ਸਰੋਤਾਂ ਤੋਂ ਫੈਬਰਿਕ ਵਿਕਸਤ ਕਰਨ ਲਈ ਸਾਡੇ ਨੈਸ਼ਨਲ ਇੰਸਟੀਚੀੳੂਟ ਆਫ ਫੈਸ਼ਨ ਟੈਕਨੋਲੋਜੀ ਅਤੇ ਸਾਈੰਟੀਫਿਕ ਐਂਡ ਇੰਡਸਟ੍ਰੀਅਲ ਰਿਸਰਚ ਇੰਸਚਟੀਟਿਊਟਸ ਵੱਲੋਂ ਅਗਲੇਰੀ ਖੋਜ ਕਰਨ ਦੀ ਲੋੜ ਹੈ।
ਦੇਵੀਓ ਤੇ ਸੱਜਣੋ,
ਸਾਡੇ ਇੰਟੀਗ੍ਰੇਟਿਡ ਟੈਕਸਟਾਈਲ ਕਲਸਟਰ ਆਵੋਹਵਾ ਤੇ ਸਿਹਤ ਸੁਰੱਖਿਆ ਦੇ ਵਿਸ਼ਵੀ ਮਾਪਕਾਂ ਪ੍ਰਤੀ ਸਹੀ ਹਨ। ਟੈਕਸਟਾਈਲ ਉਤਪਾਦਕ ਰਾਜਾਂ ਕੋਲ ਵੀ ਪਹਿਲਾਂ ਤੋਂ ਇੰਡਸਟਰੀ ਮੁੱਖੀ ਨੀਤੀਆਂ ਹਨ ਤਾਂ ਜੋ ਟੈਕਸਟਾਈਲ ਵਿੱਚ ਨਿਵੇਸ਼ ਲਈ ਲੋੜੀਂਦਾ ਢਾਂਚਾ ਮੁਹੱਈਆ ਹੋ ਸਕੇ।
ਮੈਂ ਸਮਝਦਾ ਹਾਂ ਕਿ ਅਗਲੇ ਦੋ ਦਿਨਾਂ ਵਿੱਚ ਤੁਹਾਡੇ ਕੋਲ ਕੁਝ ਰਾਜ ਸਰਕਾਰਾਂ ਨਾਲ ਸੰਪਰਕ ਕਰਨ ਦਾ ਮੌਕਾ ਹੈ। ਮੰਤਰੀ ਮੰਡਲ ਦੇ ਮੇਰੇ ਕੁਝ ਸਾਥੀ ਵੀ ਤੁਹਾਂਨੂੰ ਮਿਲਣਗੇ। ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸੈਸ਼ਨ ਦਿਲਚਸਪ ਤੇ ਸੂਚਨਾਤਮਕ ਲੱਗੇਗਾ।
ਮੈਨੂੰ ਉਮੀਦ ਹੈ ਕਿ ਭਾਰਤ ਦੀ ਆਵੋਹਵਾ ਪੱਖੀ ਨੀਤੀ, ਸ਼ਕਤੀ ਤੇ ਇਸ ਖੇਤਰ ਵਿੱਚ ਜੁੜਨ ਦੇ ਅਪਾਰ ਮੌਕਿਆਂ ਦੀ ਯੋਗਤਾ ਵਾਲਾ ਇਹ ਈਵੈਂਟ ਵਿਸ਼ਵੀ ਤੇ ਭਾਰਤੀ ਮੋਢੀਆਂ ਨਾਲ ਜਾਣੂੰ ਕਰਵਾਉਣ ਵਿੱਚ ਮਦਦਗਾਰ ਹੋਵੇਗਾ। ਇਹ ਭਾਰਤ ਲਈ ਹੋਰਨਾਂ ਦੇਸ਼ਾਂ ਦੇ ਭਾਰਤ ਵਿੱਚ ਸੋਰਸਿੰਗ ਤੇ ਨਿਵੇਸ਼ ਦੇ ਮੌਕੇ ਪ੍ਰਾਪਤ ਕਰਨ ਵਿੱਚ ਵੱਡਮੁੱਲਾ ਹਿੱਸੇਦਾਰ ਬਣਨ ਵਿੱਚ ਸਹਾਈ ਹੋਵੇਗਾ। ਮੈਨੂੰ ਉਮੀਦ ਹੈ ਕਿ ਇਹ ਟੈਕਸਟਾਈਲ ਤੇ ਕੱਪੜਾ ਸੋਰਸਿੰਗ ਤੇ ਨਿਵੇਸ਼ ਦੀਆਂ ਅਹਿਮ ਥਾਂਵਾਂ ਵਿੱਚ ਇੱਕ ਦੇ ਤੌਰ ’ਤੇ ਭਾਰਤ ਦੀ ਪ੍ਰਤਿਭਾ ਦਾ ਲੰਮੇ ਸਮੇਂ ਤੱਕ ਅਹਿਸਾਸ ਕਰਵਾਏਗਾ।
ਦੇਵੀਓ ਤੇ ਸੱਜਣੋ,
ਤੁਹਾਨੂੰ ਗਾਂਧੀਨਗਰ ਵਿੱਚ ਬਹੁਤ ਸਫਲ ਤੇ ਲਾਹੇਵੰਦ ਤਿੰਨ ਦਿਨਾਂ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਮੈਂ ਭਾਸ਼ਣ ਸਮਾਪਤ ਕਰਦਾ ਹਾਂ।
ਮੈਂ ਤੁਹਾਨੂੰ ਭਾਰਤ ਵਿੱਚ ਅੱਗੇ ਆਉਣ, ਨਿਵੇਸ਼ ਕਰਨ ਤੇ ਟੈਕਸਟਾਈਲ ਬਣਾਉਣ ਦਾ ਸੱਦਾ ਦਿੰਦਾ ਹਾਂ।
ਧੰਨਵਾਦ!
***
AKT/AK
वस्त्र हमारे देश की सांस्कृतिक विविधता का प्रतीक रहे हैं। कितने ही शहरों और क्षेत्रों की पहचान वहां की टेक्सटाइल इंडस्ट्री से ही है: PM
— PMO India (@PMOIndia) June 30, 2017
India is described as a bright spot in the global economy. It has emerged as one of the most attractive global investment destinations: PM
— PMO India (@PMOIndia) June 30, 2017
Based on #MakeInIndia, the textile industry is being infused with the mantras of 'skill,scale,speed' & 'zero-defect,zero-effect': PM
— PMO India (@PMOIndia) June 30, 2017
The textile sector offers significant employment opportunities. It is today our second largest employer after agriculture: PM @narendramodi
— PMO India (@PMOIndia) June 30, 2017
We should catalogue & map our clothing diversity & clearly earmark strengths & specialities of each state or region: PM
— PMO India (@PMOIndia) June 30, 2017
#TextilesIndia2017
I hope this event will help familiarize global & Indian leaders with India’s enabling policy environment, strengths & vast opportunities: PM
— PMO India (@PMOIndia) June 30, 2017