ਪੀਐੱਮਇੰਡੀਆ
ਭਾਰਤ ਦੇ ਸਿਹਤ ਮੰਤਰੀ,
ਸਿਹਤ ਰਾਜ ਮੰਤਰੀ,
ਨਾਈਜ਼ੀਰੀਆ ਦੇ ਸਿਹਤ ਮੰਤਰੀ,
ਇੰਡੋਨੇਸ਼ੀਆ ਦੇ ਸਿਹਤ ਮੰਤਰੀ,
ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ,
ਮੰਚ ਉੱਤੇ ਹਾਜ਼ਰ ਹੋਰ ਮਹਾਨੁਭਾਵ,
ਵਿਸ਼ਵ ਭਰ ਤੋਂ ਆਏ ਮਹਿਮਾਨ,
ਦੇਵੀਓ ਅਤੇ ਸੱਜਣੋਂ,
‘End TB SUMMIT’ ਵਿੱਚ ਸ਼ਾਮਲ ਹੋਣ ਲਈ ਤੁਸੀਂ ਸਾਰੇ ਭਾਰਤ ਆਏ, ਇਸ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ ਅਤੇ ਦਿਲੋਂ ਤਹਾਡਾ ਸਾਰਿਆਂ ਦਾ ਸੁਆਗਤ ਕਰਦਾ ਹਾਂ।
ਸਾਥੀਓ
ਟਿਊਬਰਕਲੌਸਿਸ –TB ਨੂੰ ਹੁਣ ਤੋਂ ਕਰੀਬ 25 ਸਾਲ ਪਹਿਲਾਂ ਵਿਸ਼ਵ ਸਿਹਤ ਸੰਗਠਨ ਵੱਲੋਂਐਮਰਜੈਂਸੀਐਲਾਨਿਆ ਗਿਆ ਸੀ । ਉਦੋਂ ਤੋਂ ਲੈ ਕੇ ਵੱਖ-ਵੱਖ ਦੇਸ਼ਾਂ ਵਿੱਚ TB ਦੀ ਰੋਕਥਾਮ ਲਈ ਵੱਖ – ਵੱਖ ਤਰ੍ਹਾਂ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਹਨ । ਨਿਸ਼ਚਿਤ ਤੌਰ ‘ਤੇਅਸੀਂ ਸਾਰਿਆਂ ਨੇ ਕਾਫ਼ੀ ਲੰਮਾ ਰਸਤਾ ਤੈਅ ਕੀਤਾ ਹੈ , TB ਦੀ ਰੋਕਥਾਮ ਲਈ ਵਿਆਪਕ ਪੱਧਰ ਉੱਤੇ ਕੰਮ ਕੀਤਾ ਹੈ , ਲੇਕਿਨ ਇੱਕ Ground Reality ਇਹ ਵੀ ਹੈ ਕਿ TB ਨੂੰ ਰੋਕਣ ਵਿੱਚ ਅਸੀਂ ਹੁਣ ਵੀ ਪੂਰੀ ਤਰ੍ਹਾਂ ਸਫਲ ਨਹੀਂ ਹੋ ਸਕੇ ।
ਸਾਥੀਓ
ਮੇਰਾ ਮੰਨਣਾ ਹੈ ਕਿ ਜਦੋਂ ਕੋਈ ਕਾਰਜ ਦਸ ਸਾਲ ਵੀਹ ਸਾਲ ਤੋਂ ਕੀਤਾ ਜਾ ਰਿਹਾ ਹੈ , ਅਤੇ ਉਸਦੇ ਨਤੀਜੇ ਅਜਿਹੇ ਨਹੀਂ ਆਉਂਦੇਜਿਹੋ-ਜਿਹੀਆਸ ਕੀਤੀ ਗਈ ਸੀ , ਤਾਂ ਸਾਨੂੰ ਆਪਣੀ ਅਪ੍ਰੋਚ ਬਦਲਕੇ ਦੇਖਣਾ ਚਾਹੀਦਾ ਹੈ । ਜਿਸ ਤਰ੍ਹਾਂ ਨਾਲ ਕਾਰਜ ਕੀਤਾ ਜਾ ਰਿਹਾ ਹੈ , ਜਿਸ ਤਰ੍ਹਾਂ ਦੀਆਂ ਯੋਜਨਾਵਾਂ ਨੂੰ ਲਾਗੂ ਕੀਤਾ ਗਿਆ ਹੈ , ਜ਼ਮੀਨ ਉੱਤੇ ਜਿਸ ਤਰ੍ਹਾਂ ਨਾਲ ਕੰਮ ਹੋ ਰਿਹਾ ਹੈ , ਉਸਨੂੰ ਬਹੁਤ ਵਿਆਪਕ ਤਰੀਕਿਆਂਨਾਲanalyze ਕਰਨ ਦੀ ਲੋੜ ਹੁੰਦੀ ਹੈ । ਜਦੋਂ ਤੁਸੀ ਗੰਭੀਰਤਾ ਨਾਲ ਪੁਰਾਣੀਪ੍ਰਕਿਰਿਆਵਾਂਨੂੰ analyze ਕਰਦੇ ਹੋ , ਉਦੋਂ ਨਵੀਂ ਅਪ੍ਰੋਚ ਦਾ ਰਸਤਾ ਖੁਲ੍ਹਦਾ ਹੈ ।
ਮੈਨੂੰ ਖੁਸ਼ੀ ਹੈ ਕਿ ਇਸ ਸੋਚ ਦੇ ਨਾਲ ਭਾਰਤ ਦੀ Health ਅਤੇ Family Welfare Ministry , WHO South East Asia Region ਅਤੇ Stop TB Partnership ਮਿਲਕੇ ਏਸ਼ੀਆ , ਅਫ਼ਰੀਕਾ ਅਤੇ ਦੁਨੀਆ ਦੇ ਅਨੇਕ ਦੇਸ਼ਾਂ ਦੇ ਪ੍ਰਤੀਨਿਧੀਆਂ ਨੂੰ ਅੱਜ ਇੱਕ ਮੰਚ ਉੱਤੇ ਲਿਆਏ ਹਨ । ਇਸ ਸਾਲ ਸਤੰਬਰ ਵਿੱਚ United Nations ਵਿੱਚ General Assembly ਦੀ ਮਹੱਤਵਪੂਰਨ ਬੈਠਕ ਵੀ ਹੋਣੀ ਹੈ । ਇਸ ਬੈਠਕ ਤੋਂ ਪਹਿਲਾਂ ਦੀ ਤਿਆਰੀ ਦੇ ਤੌਰ ‘ਤੇਅੱਜ ਦਾ ਇਹ ਆਯੋਜਨ, ਪੂਰੀ ਮਾਨਵਤਾ ਲਈ ਬਹੁਤ ਅਹਿਮ ਹੈ । ਮੈਨੂੰ ਉਮੀਦ ਹੈ ਕਿ “Delhi End TB Summit” TB ਨੂੰ ਧਰਤੀ ਤੋਂ ਹਮੇਸ਼ਾ ਲਈ ਖ਼ਤਮ ਕਰਨ ਦੀ ਦਿਸ਼ਾ ਵਿੱਚ ਇੱਕ landmark event ਦੇ ਤੌਰ ‘ਤੇ ਜਾਣਿਆ ਜਾਵੇਗਾ ।
ਸਾਥੀਓ
ਹੁਣੇ ਹਾਲ ਵਿੱਚ ਹੀ ਇਸ ਦਿਸ਼ਾ ਵਿੱਚ ਭਾਰਤ ਦੀ ਇੱਕ ਹੋਰ ਪਹਿਲ ਨੂੰ ਇੱਕ ਸਾਲ ਪੂਰਾ ਹੋਇਆ ਹੈ । ਪਿਛਲੇ ਸਾਲ “Delhi Call for Action to end TB in the WHO South East Asia Region by 2030” ਦੇ ਪ੍ਰਸਤਾਵ ਨੂੰ ਸਰਬ ਸਹਿਮਤੀ ਨਾਲਸਵੀਕਾਰਿਆ ਗਿਆ ਸੀ । ਇਸ ਪ੍ਰਸਤਾਵ ਦੇ ਬਾਅਦ ਸ਼ੁਰੂ ਹੋਈਆਂ ਪ੍ਰਕਿਰਿਆਵਾਂ South East Asia region ਵਿੱਚ TB ਨੂੰ ਖ਼ਤਮ ਕਰਨ ਦੀ ਦਿਸ਼ਾ ਵਿੱਚ ਬਹੁਤ ਸਕਾਰਾਤਮਕ ਪਹਿਲ ਵਜੋਂ ਸਾਹਮਣੇ ਆ ਰਹੀਆਂ ਹਨ । TB ਜਿਸ ਤਰ੍ਹਾਂ ਲੋਕਾਂ ਦੇ ਜੀਵਨ ਉੱਤੇ , ਸਮਾਜ ਦੀ ਸਿਹਤ ਉੱਤੇ , ਦੇਸ਼ ਦੀ ਅਰਥਵਿਵਸਥਾ ਉੱਤੇ ਅਤੇ ਦੇਸ਼ ਦੇ ਭਵਿੱਖ ਉੱਤੇ ਅਸਰ ਪਾਉਂਦੀ ਹੈ , ਉਸਨੂੰ ਦੇਖਦਿਆਂ ਹੁਣ ਤੈਅ ਸਮੇਂਦੇ ਅੰਦਰ TB ਤੋਂ ਮੁਕਤੀ ਪਾਉਣਾ ਬਹੁਤ ਜ਼ਰੂਰੀ ਹੋ ਗਿਆ ਹੈ । ਭਾਰਤ ਵਿੱਚ ਤਾਂ ਉਂਝ ਵੀ ਕਿਸੇ communicable disease ਨਾਲੋਂTB ਦਾ ਪ੍ਰਭਾਵ ਸਭਤੋਂ ਜ਼ਿਆਦਾ ਹੈ ਅਤੇ ਇਸਦੇ ਸਭਤੋਂ ਜ਼ਿਆਦਾ ਸ਼ਿਕਾਰ ਵੀ ਗ਼ਰੀਬ ਹੁੰਦੇ ਹਨ । ਇਸਲਈ TB ਖ਼ਤਮ ਕਰਨ ਲਈ ਚੁੱਕਿਆ ਗਿਆ ਹਰ ਕਦਮ , ਸਿੱਧੇ – ਸਿੱਧੇ ਗ਼ਰੀਬਾਂ ਦੇ ਜੀਵਨ ਨਾਲ ਜੁੜਿਆ ਹੋਇਆ ਹੈ ।
ਸਾਥੀਓ
ਦੁਨੀਆ ਭਰ ਵਿੱਚ TB ਨੂੰ ਖ਼ਤਮਕਰਨ ਲਈ ਸਾਲ 2030 ਤੱਕ ਦਾ ਸਮਾਂ ਤੈਅ ਕੀਤਾ ਗਿਆ ਹੈ ।
ਲੇਕਿਨ ਅੱਜ ਮੈਂ ਇਸ ਮੰਚ ਤੋਂ ਇਹ ਐਲਾਨ ਕਰ ਰਿਹਾ ਹਾਂ ਕਿ ਭਾਰਤ ਨੇ ਸਾਲ 2030 ਤੋਂ ਹੋਰ ਪੰਜ ਸਾਲ ਪਹਿਲਾਂ , ਯਾਨੀ 2025 ਤੱਕ TB ਨੂੰ ਖ਼ਤਮਕਰਨ ਦਾ ਟੀਚਾ ਆਪਣੇ ਲਈ ਤੈਅ ਕੀਤਾ ਹੈ । ਸਾਡੀ ਸਰਕਾਰ ਇੱਕ ਨਵੀਂ ਅਪ੍ਰੋਚ , ਨਵੀਂ ਰਣਨੀਤੀ ਦੇ ਨਾਲ ਭਾਰਤ ਤੋਂTB ਖ਼ਤਮ ਕਰਨ ਦੇ ਮਿਸ਼ਨ ਵਿੱਚ ਜੁੱਟ ਗਈ ਹੈ । ਭਾਰਤ ਸਰਕਾਰ ਵੱਲੋਂ ਜੋ ਨਵੇਂ strategic initiatives ਸ਼ੁਰੂ ਕੀਤੇ ਗਏ ਹਨ, ਉਨ੍ਹਾਂਦੀ ਇੱਕ ਝਲਕ ਤੁਸੀਂ ਹੁਣੇ ਇੱਥੇ ਪੇਸ਼ ਕੀਤੀ ਗਈpresentation ਵਿੱਚ ਵੀ ਦੇਖੀ ਹੈ । TB ਖ਼ਤਮਕਰਨ ਲਈ ਜਿੰਨੇ ਵੀ stake – holders ਜ਼ਿੰਮੇਵਾਰ ਹਨ, ਉਨ੍ਹਾਂਨੂੰ ਸਾਡੀ ਸਰਕਾਰ ਇਕਜੁੱਟ ਹੋਕੇ ਕਾਰਜ ਕਰਨ ਲਈ ਪ੍ਰੇਰਿਤ ਕਰ ਰਹੀ ਹੈ ।
ਭਾਈਓ ਅਤੇ ਭੈਣੋਂ,
ਭਾਰਤ ਵਿੱਚ TB ਨੂੰ 2025 ਤੱਕ ਖ਼ਤਮਕਰਨ ਲਈ ਜੋ National Strategic Plan ਬਣਾਈ ਗਈ ਸੀ , ਉਹ ਹੁਣ ਪੂਰੀ ਤਰ੍ਹਾਂ operational ਹੈ । ਸਰਕਾਰ ਵੱਲੋਂTB ਨਾਲ ਜੁੜੀਆਂ ਯੋਜਨਾਵਾਂ ਉੱਤੇ ਬਜਟ ਲਗਾਤਾਰ ਵਧਾਇਆ ਜਾ ਰਿਹਾ ਹੈ । ਇਸ ਸਾਲ ਦੇ ਬਜਟ ਵਿੱਚ ਹੀ ਸਾਡੀ ਸਰਕਾਰ ਨੇ ਇਸ ਬਿਮਾਰੀ ਦੇ ਮਰੀਜ਼ਾਂ ਨੂੰ ਪੌਸ਼ਟਿਕ ਸਹਾਇਤਾ ਦੇਣ ਲਈ 100 ਮਿਲੀਅਨ ਡਾਲਰ ਪ੍ਰਤੀਸਾਲ ਖਰਚ ਕਰਨ ਦੀਵਿਵਸਥਾ ਕੀਤੀ ਹੈ । ਮਰੀਜ਼ਾਂ ਨੂੰ nutritional support ਖਰੀਦਣ ਵਿੱਚਦਿੱਕਤ ਨਾ ਹੋਵੇ, ਇਸ ਲਈ ਉਨ੍ਹਾਂ ਦੇ ਬੈਂਕ ਅਕਾਊਂਟ ਵਿੱਚ ਸਰਕਾਰ ਵੱਲੋਂ ਆਰਥਿਕ ਸਹਾਇਤਾ ਟਰਾਂਸਫਰ ਕੀਤੀ ਜਾ ਰਹੀ ਹੈ । TB ਦੇ ਮਰੀਜ਼ਾਂ ਦੀ ਸਹੀ ਪਹਿਚਾਣ ਹੋਵੇ, Active Cases ਬਾਰੇ ਸਮੇਂ‘ਤੇ ਪਤਾ ਚਲੇ , ਜੋ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ, ਉਹ ਅਸਰਦਾਰ ਵੀ ਹਨ ਜਾਂ ਨਹੀਂ , drug – resistant TB ਤਾਂ ਨਹੀਂ ਹੈ , ਇਸ ਵਿਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਵੱਲੋਂ ਵਿਆਪਕ ਪੱਧਰ ਉੱਤੇ ਕਾਰਜ ਕੀਤਾ ਜਾ ਰਿਹਾ ਹੈ । ‘Treat every TB patient best at the very first opportunity’ ਦੇ ਸਿਧਾਂਤ ਨਾਲ ਸਰਕਾਰ ਇਨ੍ਹਾਂ ਯੋਜਨਾਵਾਂ ਵਿੱਚ private sector ਨੂੰ ਵੀ engage ਕਰ ਰਹੀ ਹੈ । ਇਸਦੇ ਇਲਾਵਾ ਸਾਡਾਜੋਰ ਟੈਕਨੋਲੋਜੀ ਅਤੇਨਵੇਂ Innovations ਜ਼ਿਆਦਾ ਤੋਂ ਜ਼ਿਆਦਾ ਇਸਤੇਮਾਲ ‘ਤੇ ਵੀ ਹੈ । Internet – of – Things ਨੂੰ ਅਧਾਰ ਬਣਾਉਂਦਿਆਂstate – of – the – art , Information Communication Technology ਸਿਸਟਮ ਅਤੇ ਉਸਨਾਲ ਜੁੜੇ ਪਲੇਟਫਾਰਮ ਡਿਵੈਲਪ ਕੀਤੇ ਜਾ ਰਹੇ ਹਨ । ਪ੍ਰੋਗਰਾਮ ਦੀmanagement ਲਈ , disease surveillance ਲਈ , treatment monitoring ਦੇ mobile – health solutions ਦੇਣ ਲਈ ਆਧੁਨਿਕ ਤਕਨੀਕ ਦੀ ਵਰਤੋਂ ਕੀਤੀ ਜਾ ਰਹੀ ਹੈ ।
ਅਸੀਂ Digital X – Ray reading ਲਈ ਸਵਦੇਸ਼ੀ molecular diagnostic machine ਵੀ ਵਿਕਸਿਤ ਕੀਤੀ ਹੈ । Artificial Intelligence ਅਧਾਰਤ ਇਸ ਮਸ਼ੀਨ ਨੂੰ True NAAT ਨਾਮ ਦਿੱਤਾ ਗਿਆ ਹੈ । ਇਹ ਮਸ਼ੀਨ Make in India ਦੀ ਮੁਹਿੰਮ ਨੂੰ ਵੀ ਬਲ ਦਿੰਦੀ ਹੈ । TB ਨਾਲ ਜੁੜੇ ਵੱਖ-ਵੱਖਵਿਸ਼ਿਆਂ, ਜਿਵੇਂ ਵੈਕਸੀਨ , ਬਿਹਤਰ ਦਵਾਈਆਂ, diagnostics and implementation ਇਨ੍ਹਾਂ ਸਾਰਿਆਂ ਨੂੰ ਹੋਰ ਮਜ਼ਬੂਤ ਕਰਨ ਲਈ India TB Research Consortium ਦੀ ਵੀ ਸਥਾਪਨਾ ਕੀਤੀ ਗਈ ਹੈ ।
TB ਨੂੰ ਭਾਰਤ ਤੋਂ ਮਿਟਾਉਣ ਲਈ ਰਾਜ ਸਰਕਾਰਾਂ ਦੀ ਵੀ ਵੱਡੀ ਭੂਮਿਕਾ ਹੈ । Cooperative Federalism ਦੀ ਭਾਵਨਾ ਨੂੰ ਮਜ਼ਬੂਤ ਕਰਦਿਆਂ, ਇਸ ਮਿਸ਼ਨ ਵਿੱਚ ਰਾਜ ਸਰਕਾਰਾਂ ਨੂੰ ਆਪਣੇ ਨਾਲ ਲੈ ਕੇ ਚਲਣ ਲਈ ਮੈਂ ਖ਼ੁਦ ਦੇਸ਼ ਦੇ ਸਾਰੇ ਮੁੱਖਮੰਤਰੀਆਂ ਨੂੰ ਪੱਤਰ ਲਿਖਕੇ ਇਸ ਅਭਿਆਨ ਨਾਲ ਜੁੜਣ ਦੀ ਤਾਕੀਦ ਕੀਤੀ ਹੈ । ਇੱਥੇ ਇਸ ਆਯੋਜਨ ਵਿੱਚ ਰਾਜਾਂਤੋਂ ਆਏ ਮੰਤਰੀਆਂ ਅਤੇ ਸਬੰਧਤ ਪਦਅਧਿਕਾਰੀਆਂ ਦਾ ਇੰਨੀ ਵੱਡੀ ਗਿਣਤੀ ਵਿੱਚ ਹਾਜ਼ਰ ਹੋਣਾ , ਇਸ ਗੱਲ ਦਾ ਸੰਕੇਤ ਹੈ ਕਿ ਕਿਵੇਂ ਅਸੀਂTeam India ਦੀ ਤਰ੍ਹਾਂ ਆਪਣੇ ਦੇਸ਼ ਨੂੰ TB ਤੋਂ ਮੁਕਤੀ ਦਿਵਾਉਣ ਲਈ ਦ੍ਰਿੜ੍ਹ ਸੰਕਲਪ ਹਾਂ ।
ਸਾਥੀਓ,
TB ਤੋਂ ਮੁਕਤੀ ਦਾ ਇਹ ਮਿਸ਼ਨ ਭਲੇ ਹੀ ਭਾਰਤ ਵਿੱਚ ਹੋਵੇ ਜਾਂ ਕਿਸੇ ਵੀ ਦੇਸ਼ ਵਿੱਚ , frontline TB physicians ਅਤੇ workers ਦੀ ਵੱਡੀ ਭੂਮਿਕਾ ਹੁੰਦੀ ਹੈ । ਇਸਦੇ ਨਾਲ ਹੀ ਹਰ ਉਹ ਵਿਅਕਤੀ ਜੋ TB ਤੋਂਪੀੜਤ ਹੋਣ ਦੇ ਬਾਅਦ ਰੈਗੂਲਰ ਦਵਾਈ ਲੈਂਦਾ ਹੈ , ਆਪਣਾ ਇਲਾਜ ਕਰਵਾਉਂਦਾ ਹੈ ਅਤੇ ਇਸ ਬਿਮਾਰੀ ਨੂੰ ਹਰਾਕੇ ਹੀ ਦਮ ਲੈਂਦਾ ਹੈ , ਉਹ ਵੀ ਪ੍ਰਸ਼ੰਸਾ ਦਾ ਪਾਤਰ ਹੈ । TB ਦਾ ਮਰੀਜ਼, ਆਪਣੀ ਇੱਛਾ – ਸ਼ਕਤੀ ਨਾਲ ਜਿਸ ਤਰ੍ਹਾਂ ਇਸ ਬਿਮਾਰੀ ਉੱਤੇ ਜਿੱਤ ਪ੍ਰਾਪਤ ਕਰਦਾ ਹੈ , ਉਹ ਦੂਜਿਆਂ ਲਈ ਵੀ ਪ੍ਰੇਰਨਾ ਦਾ ਕੰਮ ਕਰਦਾ ਹੈ । ਮੇਰਾ ਵਿਸ਼ਵਾਸ ਹੈ ਕਿ ਮਰੀਜ਼ਾਂ ਦੀ ਇੱਛਾ – ਸ਼ਕਤੀ ਅਤੇ ਆਪਣੇ passionate TB workers ਦੇ ਸਹਿਯੋਗ ਵੱਲੋਂ ਭਾਰਤ ਦੇ ਨਾਲ ਹੀ ਦੁਨੀਆ ਦਾ ਹਰ ਦੇਸ਼ ਆਪਣੇ ਟੀਚੇ ਨੂੰ ਪ੍ਰਾਪਤ ਕਰਨ ਵਿੱਚ ਸਫਲ ਹੋਵੇਗਾ । ਇੱਥੇ ਹੈਲਥ ਸੈਕਟਰ ਦੇ ਜੋ ਲੋਕ, ਭਾਰਤ ਤੋਂ ਹਨ, ਉਨ੍ਹਾਂਨੂੰ ਮੈਂ ਵਿਸ਼ੇਸ਼ ਤੌਰ ਉੱਤੇ ਆਪਣਾ best effort ਕਰਨ ਲਈ ਕਹਾਂਗਾ ਕਿਉਂਕਿ ਤੁਹਾਡੇ ਲਈ TB Free India ਦਾ ਟੀਚਾ 2030 ਨਹੀਂ , 2025 ਹੈ । ਸਹੀ ਰਣਨੀਤੀ ਦੇ ਨਾਲ , ਸਹੀ ਤਰੀਕੇ ਨਾਲGround ਉੱਤੇ ਅਸੀਂ ਨੀਤੀਆਂ ਨੂੰ ਲਾਗੂ ਕਰਦੇ ਚਲਾਂਗੇ , ਤਾਂ ਇਸ ਟੀਚੇ ਨੂੰ ਪ੍ਰਾਪਤ ਕਰਨਤੋਂ ਸਾਨੂੰ ਕੋਈ ਰੋਕ ਨਹੀਂ ਸਕੇਗਾ ।
ਸਾਥੀਓ,
ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਜੋੜਕੇ , ਸਥਾਨਕ ਪੱਧਰ `ਤੇ ਲੋਕਾਂ ਨੂੰ ਜਾਗਰੂਕ ਕਰਕੇ , TB ਦੀ ਜਾਂਚ ਦੇ ਤਰੀਕਿਆਂ, TB ਦੇ ਇਲਾਜ , ਯਾਨੀ multi – sectoral engagement ਰਾਹੀਂਅਸੀਂ ਆਪਣੇ ਟੀਚੇ ਨੂੰ ਪ੍ਰਾਪਤ ਕਰ ਸਕਦੇ ਹਾਂ । ਇਸਦੇ ਲਈ ਸਰਕਾਰ ਅਤੇ ਪ੍ਰਸ਼ਾਸਨ ਦੇ ਹਰ ਪੱਧਰ , ਪੰਚਾਇਤ , ਮਿਊਂਸਿਪੈਲਿਟੀ , ਜ਼ਿਲ੍ਹਾ ਪ੍ਰਸ਼ਾਸਨ , ਰਾਜ ਸਰਕਾਰ , ਸਾਰਿਆਂ ਨੂੰ ਆਪਣੇ – ਆਪਣੇ ਪੱਧਰ ਉੱਤੇ ‘TB Free ਪਿੰਡ , ਪੰਚਾਇਤ , ਜ਼ਿਲ੍ਹਾ ਜਾਂ ਰਾਜ ਬਣਾਉਣ ਲਈ ਆਪਣੀ ਪੂਰੀ ਸ਼ਕਤੀ ਲਗਾ ਦੇਣੀ ਹੋਵੇਗੀ ।
ਸਾਥੀਓ,
ਭਾਰਤ ਨੂੰ 2025 ਤੱਕ TB ਤੋਂਮੁਕਤਕਰਨ ਦਾ ਟੀਚਾ ਕੁਝ ਲੋਕਾਂ ਨੂੰ ਮੁਸ਼ਕਲ ਭਲੇ ਲਗ ਰਿਹਾ ਹੋਵੇ, ਲੇਕਿਨ ਇਹ ਅਸੰਭਵ ਨਹੀਂ ਹੈ । ਪਿਛਲੇ ਚਾਰ ਸਾਲ ਤੋਂ ਜਿਸ ਤਰ੍ਹਾਂ ਸਾਡੀ ਸਰਕਾਰ ਨਵੀਂ ਅਪ੍ਰੋਚ ਨਾਲ ਕੰਮ ਕਰ ਰਹੀ ਹੈ , ਉਸਨਾਲ ਇਹਟੀਚਾ ਪ੍ਰਾਪਤ ਕੀਤਾ ਜਾ ਸਕਦਾ ਹੈ ।
ਭਾਈਓ ਅਤੇ ਭੈਣੋ,
ਅਸੀਂ ਸਮੱਸਿਆਵਾਂ ਨੂੰ , ਚੁਣੌਤੀਆਂ ਨੂੰ ਟੁਕੜਿਆਂ – ਟੁਕੜਿਆਂ ਵਿੱਚ ਨਹੀਂ ਦੇਖਦੇ । ਜਦੋਂ ਇੱਕ Holistic ਤਰੀਕੇ ਨਾਲ ਇਨ੍ਹਾਂ ਚੁਣੌਤੀਆਂ ਨਾਲਨਿਪਟਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਸਦੇ ਨਤੀਜੇ ਵੀ ਮਿਲਦੇ ਹਨ । ਮੈਂ ਆਲੋਚਨਾ ਵਿੱਚ ਨਹੀਂ ਜਾਣਾ ਚਾਹੁੰਦਾ ਲੇਕਿਨ ਤੁਹਾਨੂੰ ਆਪਣੇ ਇੱਥੇ ਦੇ immunization ਪ੍ਰੋਗਰਾਮ ਬਾਰੇ ਦੱਸਣਾ ਚਾਹੁੰਦਾ ਹਾਂ । ਭਾਰਤ ਵਿੱਚ immunization 30 – 35 ਸਾਲ ਤੋਂ ਚਲ ਰਿਹਾ ਹੈ । ਬਾਵਜੂਦ ਇਸਦੇ 2014 ਤੱਕ ਅਸੀਂ ਸੰਪੂਰਨ ਕਵਰੇਜ ਦਾ ਟੀਚਾ ਪ੍ਰਾਪਤ ਨਹੀਂ ਕਰ ਸਕੇ । ਜਿਸ ਰਫ਼ਤਾਰ ਨਾਲimmunization ਦਾ ਦਾਇਰਾ ਵਧ ਰਿਹਾ ਸੀ , ਜੇਕਰ ਉਸੇ ਤਰ੍ਹਾਂ ਹੀ ਚਲਦਾ ਰਹਿੰਦਾ ਤਾਂ ਭਾਰਤ ਨੂੰ ਸੰਪੂਰਨ ਕਵਰੇਜ ਤੱਕ ਪੁੱਜਣ ਵਿੱਚ 40 ਸਾਲ ਲਗ ਜਾਂਦੇ ।
ਸਾਥੀਓ,
ਪਹਿਲਾਂ ਸਾਡੀ immunization coverage ਸਿਰਫ ਇੱਕ % ਦੀ ਰਫਤਾਰ ਨਾਲ ਵਧ ਰਹੀ ਸੀ । ਸਿਰਫ ਤਿੰਨ – ਸਾਢੇ ਤਿੰਨ ਸਾਲ ਵਿੱਚ ਹੁਣ ਇਹ 6 % ਪ੍ਰਤੀ ਸਾਲ ਤੋਂ ਜ਼ਿਆਦਾ ਹੋ ਗਈ ਹੈ ਅਤੇ ਅਗਲੇ ਇੱਕ ਸਾਲ ਵਿੱਚ ਅਸੀਂ 90 % immunization coverage ਦਾ ਟੀਚਾ ਹਾਸਲ ਕਰਨਾ ਹੈ। ਦੂਜੇ ਦੇਸ਼ਾਂ ਤੋਂ ਆਏ ਸਾਡੇ ਮਹਿਮਾਨ ਸੋਚ ਰਹੇ ਹੋਣਗੇ ਕਿ ਅਖੀਰ ਇਹ ਕਿਵੇਂ ਸੰਭਵ ਹੋਇਆ ?
ਸਾਥੀਓ,
ਮੈਂ ਜਦੋਂ ਨਵੀਂ ਅਪ੍ਰੋਚ ਦੀ ਗੱਲ ਕਰਦਾ ਹਾਂ , ਤਾਂ ਉਸ ਦੇ ਪਿੱਛੇ ਇਹੀ ਵਜ੍ਹਾ ਹੈ । ਅਸੀਂ ਪਹਿਲਾਂ ਦੇਸ਼ ਦੇ ਉਨ੍ਹਾਂ ਜ਼ਿਲ੍ਹਿਆਂ , ਉਨ੍ਹਾਂ ਖੇਤਰਾਂ ਦੀਨਿਸ਼ਾਨਦੇਹੀ ਕੀਤੀ ਜੋ ਵਰ੍ਹਿਆਂ ਤੋਂ ਚਲ ਰਹੇ immunization coverage ਤੋਂ ਬਾਹਰ ਸਨ ਜਾਂ ਜਿੱਥੇ ਟੀਕਾਕਰਨ ਦੇ ਨਾਮ ਉੱਤੇ ਸਿਰਫ਼ ਖਾਨਾਪੂਰਤੀ ਹੋ ਰਹੀ ਸੀ । ਇਨ੍ਹਾਂ ਖੇਤਰਾਂ ਨੂੰ Target ਕਰਕੇ ਸਾਡੀ ਸਰਕਾਰ ਨੇ ਮਿਸ਼ਨ ਇੰਦਰਧਨੁਸ਼ ਸ਼ੁਰੂ ਕੀਤਾ , ਵੈਕਸੀਨੇਸ਼ਨ ਲਈ ਨਵੀਆਂ ਦਵਾਈਆਂ ਜੋੜੀਆਂ ਅਤੇ ਗਰਾਊਂਡ ਲੈਵਲ ‘ਤੇ ਜਾਕੇ ਕੰਮ ਕਰਨਾ ਸ਼ੁਰੂ ਕੀਤਾ । ਅੱਜ ਇਸ ਦਾ ਨਤੀਜਾ ਅਸੀਂ ਸਾਰੇ ਦੇਖ ਰਹੇ ਹਾਂ ।
ਸਾਥੀਓ,
ਅਜਿਹੀ ਹੀ ਨਵੀਂ ਅਪ੍ਰੋਚ ਦੇ ਨਾਲ ਸਾਡੀ ਸਰਕਾਰ ਸਵੱਛ ਭਾਰਤ ਮਿਸ਼ਨ ਲਈ ਵੀ ਕੰਮ ਕਰ ਰਹੀ ਹੈ । ਇਸੇ ਦਾ ਨਤੀਜਾ ਹੈ ਕਿ 2014 ਵਿੱਚ ਦੇਸ਼ ਦੇ ਗ੍ਰਾਮੀਣ ਇਲਾਕਿਆਂ ਵਿੱਚ ਸਫਾਈ ਦਾ ਜੋ ਦਾਇਰਾ ਲਗਭਗ 40 % ਸੀ ਹੁਣ ਉਹ ਵਧ ਕੇ ਲਗਭਗ 80 % ਤੱਕ ਪਹੁੰਚ ਗਿਆ ਹੈ । ਇੰਨੇ ਘੱਟ ਸਮੇਂ ਵਿੱਚ ਅਸੀਂ ਦੁੱਗਣੀ ਕਵਰੇਜ ਹਾਸਲ ਕੀਤੀ ਹੈ । ਅਸੀਂ ਬਹੁਤ ਤੇਜ਼ੀ ਨਾਲ ਅਕਤੂਬਰ 2019 ਵਿੱਚ open defecation free India ਦੀ ਤਰਫ਼ ਵਧ ਰਹੇ ਹਾਂ । ਮੈਂ ਇਹ ਦੋ ਉਦਾਹਰਣ ਅੱਜ ਇਸ ਅੰਤਰਰਾਸ਼ਟਰੀ ਮੰਚ ਉੱਤੇ ਇਸ ਲਈ ਦੇ ਰਿਹਾ ਹਾਂ ਕਿਉਂਕਿ ਮੈਂ ਹਰ ਦੇਸ਼ ਵਿੱਚ ਇਸ ਗੱਲ ਉੱਤੇ ਫਿਰ ਜ਼ੋਰ ਦੇਣਾ ਚਾਹੁੰਦਾ ਹਾਂ ਕਿ ਵੱਡੇ ਅਤੇ ਮੁਸ਼ਕਿਲ ਟੀਚੇ ਹਾਸਲ ਕੀਤੇ ਜਾ ਸਕਦੇ ਹਨ । ਹਾਂ , ਉਸ ਦੇ ਲਈ ਪਹਿਲੀ ਜ਼ਰੂਰਤ ਹੈ ਕਿ ਕੋਈ ਟੀਚਾ ਤੈਅ ਤਾਂ ਕੀਤਾ ਜਾਵੇ । ਜਦੋਂ ਟੀਚਾ ਹੀ ਤੈਅ ਨਹੀਂ ਹੋਵੇਗਾ , ਤਾਂ ਫਿਰ ਨਾ ਹੀ ਰਫਤਾਰ ਰਹੇਗੀ , ਨਾ ਹੀ ਦਿਸ਼ਾ ਰਹੇਗੀ ਅਤੇ ਨਾ ਹੀ ਤੁਸੀ ਮੰਜ਼ਿਲ ਤੱਕ ਪਹੁੰਚ ਸਕੋਗੇ ।
ਸਾਥੀਓ,
ਇਸੇ ਹੌਸਲੇ ਨਾਲ , ਇਸੇ ਤਰ੍ਹਾਂ ਤੈਅ ਟੀਚੇ ਅਤੇ ਤੈਅ ਰਣਨੀਤੀ ਉੱਤੇ ਚਲਦਿਆਂ ਭਾਰਤ ਵੀ 2025 ਤੱਕ TB ਮੁਕਤ ਹੋਣ ਦੇ ਆਪਣੇ ਸੰਕਲਪ ਨੂੰ ਪੂਰਾ ਕਰੇਗਾ , ਅਜਿਹਾ ਮੇਰਾ ਦ੍ਰਿੜ੍ਹ ਵਿਸ਼ਵਾਸ ਹੈ । ਸਾਥੀਓ , ਤੁਸੀਂ ਸਾਰੇ Health Sector ਦੇ ਐਕਸਪਰਟਸ ਹੋ । ਇਹ ਵੀ ਚੰਗੀ – ਤਰ੍ਹਾਂ ਸਮਝਦੇ ਹੋ ਕਿ ਕਿਸੇ ਵੀ ਬਿਮਾਰੀ ਨੂੰ ਖ਼ਤਮ ਕਰਨ ਲਈ multi – sectoral interventions ਦੀ ਲੋੜ ਹੁੰਦੀ ਹੈ । TB ਦੇ ਵਿਸ਼ੇ ਵਿੱਚ ਮੈਂ ਦਵਾਈਆਂ , ਇਲਾਜ ਦੀ ਮਾਨੀਟਰਿੰਗ , ਰਿਸਰਚ , ਪੌਸ਼ਟਿਕ ਖਾਣੇ ਲਈ ਆਰਥਿਕ ਸਹਾਇਤਾ ਵਰਗੇ ਅਨੇਕ interventions ਬਾਰੇ ਤੁਹਾਨੂੰ ਦੱਸਿਆ । ਲੇਕਿਨ ਇਸ ਦੇ ਨਾਲ ਹੀ ਭਾਰਤ ਵਿੱਚ ਕੁਝ ਹੋਰ ਵੀ ਚੀਜ਼ਾਂ ਹੋ ਰਹੀਆਂ ਹਨ ਜੋ TB ਦੇ ਪ੍ਰਭਾਵ ਨੂੰ , ਇਸ ਬਿਮਾਰੀ ਨੂੰ ਘੱਟ ਕਰਨ ਵਿੱਚ ਬਹੁਤ ਸਹਾਇਕ ਹਨ । ਇਨ੍ਹਾਂ ਵਿੱਚੋਂ ਇੱਕ ਸਵੱਛ ਭਾਰਤ ਮਿਸ਼ਨ ਹੈ , ਜਿਸ ਬਾਰੇ ਵੀ ਮੈਂ ਤੁਹਾਨੂੰ ਵਿਸਤਾਰ ਨਾਲ ਦੱਸਿਆ ਹੈ । ਇਸੇ ਤਰ੍ਹਾਂ ਭਾਰਤ ਸਰਕਾਰ ਦੀ ਉੱਜਵਲਾ ਯੋਜਨਾ ਵੀ TB ਘੱਟ ਕਰਨ ਵਿੱਚ ਵੱਡੀ ਭੂਮਿਕਾ ਨਿਭਾ ਰਹੀ ਹੈ । ਇਸ ਯੋਜਨਾ ਤਹਿਤ ਸਰਕਾਰ 8 ਕਰੋੜ ਗ਼ਰੀਬ ਔਰਤਾਂ ਨੂੰ ਮੁਫ਼ਤ ਗੈਸ ਕਨੈਕਸ਼ਨ ਦੇਣ ਦਾ ਕੰਮ ਕਰ ਰਹੀ ਹੈ । ਘਰ ਵਿੱਚ LPG ਆਉਣ ਦੇ ਬਾਅਦ ਔਰਤਾਂ, ਉਨ੍ਹਾਂ ਦੇ ਬੱਚੇ , ਉਨ੍ਹਾਂ ਦਾ ਪਰਿਵਾਰ ਲੱਕੜੀ ਦੇ ਧੂੰਏਂ ਤੋਂ ਮੁਕਤ ਹੋ ਰਿਹਾ ਹੈ ਅਤੇ ਨਾਲ ਹੀ ਨਾਲ ਖ਼ੁਦ ਉੱਤੇ TB ਦਾ ਖ਼ਤਰਾ ਵੀ ਘੱਟ ਕਰ ਰਿਹਾ ਹੈ । ਚਾਰ ਦਿਨ ਪਹਿਲਾਂ ਅੰਤਰਰਾਸ਼ਟਰੀ ਮਹਿਲਾ ਦਿਵਸ ਉੱਤੇ ਸਾਡੀ ਸਰਕਾਰ ਨੇ ਰਾਸ਼ਟਰੀ ਪੱਧਰ ‘ਤੇ ਪੋਸ਼ਣ ਮਿਸ਼ਨ ਵੀ ਸ਼ੁਰੂ ਕੀਤਾ ਹੈ । ਇਸ ਮਿਸ਼ਨ ਦਾ ਮਕਸਦ ਵੀ ਸਿਰਫ਼ ਲੋਕਾਂ ਨੂੰ ਪੌਸ਼ਟਿਕ ਭੋਜਨ ਦੇਣਾ ਹੀ ਨਹੀਂ ਹੈ । ਸਾਡਾ ਟੀਚਾ ਉਹ Eco – system ਤਿਆਰ ਕਰਨਾ ਹੈ ਜਿਸ ਵਿੱਚ ਕੁਪੋਸ਼ਣ ਦੀ ਸੰਭਾਵਨਾ ਘੱਟ ਤੋਂ ਘੱਟ ਹੋਵੇ ।
ਸਾਥੀਓ,
ਇਸ ਸਾਲ ਦੇ ਬਜਟ ਵਿੱਚ ਭਾਰਤ ਨੇ ਦੁਨੀਆ ਦੀ ਸਭ ਤੋਂ ਵੱਡੀ ਹੈਲਥ ਇੰਸ਼ੋਰੈਂਸ ਸਕੀਮ ਵੀ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ । ਇਹ ਯੋਜਨਾ ਹੈ ਆਯੁਸ਼ਮਾਨ ਭਾਰਤ ਯਾਨੀ “Long Live India” . ਇਸ ਰਾਹੀਂ ਸਾਡੀ ਸਰਕਾਰ ਦੇਸ਼ ਵਿੱਚ primary , secondary and tertiary care – system ਨੂੰ ਹੋਰ ਮਜ਼ਬੂਤ ਕਰਨ ਦਾ ਕੰਮ ਕਰੇਗੀ । ਸਰਕਾਰ ਦੇਸ਼ਭਰ ਵਿੱਚ ਡੇਢ ਲੱਖ Health and Wellness Centres ਦੀ ਸਥਾਪਨਾ ਕਰ ਰਹੀ ਹੈ । ਇਹ ਵੈੱਲਨੈੱਸ ਸੈਂਟਰ primary health care ਦਾ ਕੰਮ ਕਰਨਗੇ ਜਿੱਥੇ diagnostic services ਵੀ ਹੋਣਗੀਆਂ ਅਤੇ ਲੋਕਾਂ ਨੂੰ ਸਸਤੀਆਂ- ਦਵਾਈਆਂ ਵੀ ਦਿੱਤੀਆਂ ਜਾਣਗੀਆਂ । ਇਸ ਦੇ ਇਲਾਵਾ 10 ਕਰੋੜ ਗ਼ਰੀਬ ਪਰਿਵਾਰਾਂ ਨੂੰ ਗੰਭੀਰ ਬਿਮਾਰੀਆਂ ਦੇ ਇਲਾਜ ਲਈ 5 ਲੱਖ ਰੁਪਏ ਪ੍ਰਤੀ ਸਾਲ ਦਾ ਹੈਲਥ ਇੰਸ਼ੋਰੈਂਸ ਵੀ ਦਿੱਤੀ ਜਾਵੇਗੀ ।
ਭਾਈਓ ਅਤੇ ਭੈਣੋ,
ਸਾਡਾ ਭਾਰਤੀ ਦਰਸ਼ਨ ਅਤੇ ਭਾਰਤੀ ਪੁਰਾਤਨ ਵਿਗਿਆਨ ਸਿਹਤ ਨੂੰ ਲੈ ਕੇ ਹਮੇਸ਼ਾ ਤੋਂ ਬਹੁਤ ਸਪਸ਼ਟ ਰਿਹਾ ਹੈ । ਸਾਡੇ ਇੱਥੇ ਕਿਹਾ ਗਿਆ ਹੈ –
ਸਰਵੇ ਭਵੰਤੁ ਸੁਖਿਨ:,
ਸਰਵੇ ਸੰਤੁ ਨਿਰਾਮਯਾ:
ਸਰਵੇ ਭਦ੍ਰਾਣਿ ਪਸ਼ਯੰਤੁ, ਮਾ ਕਸ਼ਚਿਦਦੁ:ਖਭਾਗਭਵੇਤ੍।
(सर्वे भवन्तु सुखिनः,
सर्वे सन्तु निरामयाः
सर्वे भद्राणि पश्यन्तु, मा कश्चिद्दुःखभाग्भवेत् ।)
ਯਾਨੀ
May All become Happy, May All be Free from Illness.
May All See what is Auspicious, May no one Suffer.
ਇਸ ਦਰਸ਼ਨ ਦੀ ਵਜ੍ਹਾ ਨਾਲ ਭਾਰਤ ਭੂਮੀ ਉੱਤੇ ਆਯੁਰਵੇਦ ਅਤੇ ਯੋਗ ਜਿਹੀਆਂ ਵਿਗਿਆਨਕ ਪੱਧਤੀਆਂ ਦਾ ਜਨਮ ਹੋਇਆ । ਸੈਂਕੜੇ ਸਾਲਾਂ ਤੋਂ ਇਹ ਭਾਰਤੀ ਜਨਮਾਨਸ ਵਿੱਚ ਰਚਿਆ-ਵਸਿਆ ਹੋਇਆ ਹੈ । Curative , Promotive ਅਤੇ Preventive ਹੈਲਥ ਕੇਅਰ ਦੇ ਇਨ੍ਹਾਂ ਤਰੀਕਿਆਂ ਨੂੰ ਹੁਣ ਅੰਤਰਰਾਸ਼ਟਰੀ ਮਾਨਤਾ ਮਿਲ ਰਹੀ ਹੈ । ਸਾਡੀ ਸਰਕਾਰ ਵੀ ਪੁਰਾਤਨ ਭਾਰਤੀ ਪੱਧਤੀਆਂ ਅਤੇ ਆਧੁਨਿਕ ਚਿਕਿਤਸਾ ਪੱਧਤੀਆਂ ਨੂੰ ਨਾਲ ਲੈ ਕੇ ਚਲ ਰਹੀ ਹੈ । ਮੈਂ ਸਿਹਤ ਮੰਤਰਾਲੇ ਨੂੰ ਅੱਜ ਇਹ ਵੀ ਤਾਕੀਦ ਕਰਾਂਗਾ ਕਿ TB ਦੇ ਨਿਦਾਨ ਵਿੱਚ ਆਯੁਰਵੇਦ ਦੇ ਯੋਗਦਾਨ ਨੂੰ ਲੈ ਕੇ ਰਿਸਰਚ ਦਾ ਦਾਇਰਾ ਵਧਾਇਆ ਜਾਵੇ ਅਤੇ ਉਸ ਦੇ ਜੋ ਵੀ ਨਤੀਜੇ ਆਉਣ , ਉਹ ਸਾਡੇ ਸਾਥੀ ਦੇਸ਼ਾਂ ਨਾਲ ਵੀ ਸਾਂਝੇ ਕੀਤੇ ਜਾਣ । ਸਬਕਾ ਸਾਥ – ਸਬਕਾ ਵਿਕਾਸ, ਦਾ ਸਾਡਾ ਮੰਤਰ , ਖੇਤਰੀ ਸੀਮਾਵਾਂ ਵਿੱਚ ਬੱਝਿਆ ਹੋਇਆ ਨਹੀਂ ਹੈ । TB Free World ਬਣਾਉਣ ਲਈ ਭਾਰਤ ਹਰ ਦੇਸ਼ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਚਲਣ ਲਈ ਤਿਆਰ ਹੈ । TB ਨਾਲ ਲੜਾਈ ਵਿੱਚ ਜਿਨ੍ਹਾਂ ਵੀ ਦੇਸ਼ਾਂ ਨੂੰ first line drugs , commodities ਅਤੇ technical support ਦੀ ਜ਼ਰੂਰਤ ਹੋਵੇਗੀ , ਅਸੀਂ ਪੂਰੀ ਤਤਪਰਤਾ ਨਾਲ ਉਸ ਦੇਸ਼ ਦਾ ਸਾਥ ਦੇਵਾਂਗੇ ।
ਸਾਥੀਓ,
ਰਾਸ਼ਟਰਪਿਤਾ ਮਹਾਤਮਾ ਗਾਂਧੀ ਨੇ ਕਿਹਾ ਸੀ ਕਿ ਕੋਈ ਵੀ ਯੋਜਨਾ ਸਫਲ ਹੈ ਜਾਂ ਅਸਫਲ , ਇਹ ਇਸ ਗੱਲ ਉੱਤੇ ਨਿਰਭਰ ਕਰਦਾ ਹੈ ਕਿ ਉਸ ਨਾਲ last needy person ਨੂੰ ਕਿੰਨਾ ਲਾਭ ਹੋ ਰਿਹਾ ਹੈ । ਸਾਡੀ ਸਰਕਾਰ ਇਸ ਗੱਲ ਲਈ ਪ੍ਰਤੀਬੱਧ ਹੈ ਕਿ ਸਾਡੀਆਂ ਯੋਜਨਾਵਾਂ , ਉਸ last needy person ਤੱਕ ਪਹੁੰਚਣ ਅਤੇ ਉਸ ਦੀ Ease of Living ਨੂੰ ਵਧਾਉਣ ।
ਅੱਜ ਇਸ ਮੌਕੇ ‘ਤੇ ਮੈਂ ਹਰ ਵਿਅਕਤੀ , ਹਰ ਸਰਕਾਰ , ਹਰ ਸੰਸਥਾ , ਸਿਵਲ ਸੋਸਾਇਟੀ ਨਾਲ ਜੁੜੇ ਹਰ ਪ੍ਰਤੀਨਿਧੀ ਨੂੰ ਵੀ ਇਹ ਸੰਕਲਪ ਲੈਣ ਦੀ ਤਾਕੀਦ ਕਰਦਾ ਹਾਂ ਕਿ ਉਹ TB ਦੇ ਉਸ last person ਤੱਕ ਪਹੁੰਚਣ ਵਿੱਚ , TB Free India ਬਣਾਉਣ ਵਿੱਚ ਸਰਗਰਮ ਭੂਮਿਕਾ ਨਿਭਾਉਣ ।
TB Free India ਦਾ ਸੰਕਲਪ , TB Free World ਦੇ ਸੰਕਲਪ ਨੂੰ ਵੀ ਪੂਰਾ ਕਰਨ ਵਿੱਚ ਸਹਿਯੋਗ ਕਰੇਗਾ ।
ਇਸ ਵੱਡੇ ਟੀਚੇ ਲਈ , ਬਹੁਤ – ਬਹੁਤ ਸ਼ੁਭਕਾਮਨਾਵਾਂ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ । ਤੁਹਾਡਾ ਸਾਰਿਆਂ ਦਾ ਇਸ ਆਯੋਜਨ ਵਿੱਚ ਆਉਣ ਲਈ ਇੱਕ ਵਾਰ ਫਿਰ ਬਹੁਤ – ਬਹੁਤ ਆਭਾਰ। ਧੰਨਵਾਦ
*****
ਏਕੇਟੀ/ਐੱਸਐੱਚ
मुझे खुशी है कि भारत की Health और Family Welfare Ministry, WHO South East Asia Region और Stop TB Partnership मिलकर एशिया, अफ्रीका और दुनिया के अनेक देशों के प्रतिनिधियों को आज एक मंच पर लाए हैं: PM
— PMO India (@PMOIndia) March 13, 2018
मुझे उम्मीद है कि 'Delhi End TB Summit' TB को धरती से हमेशा के लिए खत्म करने की दिशा में एक landmark event के तौर पर जाना जाएगा: PM @narendramodi
— PMO India (@PMOIndia) March 13, 2018
Watch Live: https://t.co/6zk0vyqnpj
भारत में तो वैसे भी किसी भी communicable disease से TB का प्रभाव सबसे ज्यादा है और इसका सबसे ज्यादा शिकार भी गरीब होते हैं। इसलिए TB खत्म करने के लिए उठाया गया हर कदम, सीधे-सीधे गरीबों के जीवन से जुड़ा हुआ है: PM @narendramodi
— PMO India (@PMOIndia) March 13, 2018
दुनिया भर में TB को खत्म करने के लिए वर्ष 2030 तक का समय तय किया गया है। लेकिन आज मैं ये घोषणा कर रहा हूं कि भारत ने वर्ष 2030 से 5 साल और पहले, यानि 2025 तक TB को खत्म करने का लक्ष्य अपने लिए तय किया है: PM
— PMO India (@PMOIndia) March 13, 2018
TB के मरीजों की सही पहचान हो, Active Cases के बारे में समय पर पता चले, जो दवाइयां दी जा रही हैं, वो प्रभावी हैं भी या नहीं, drug-resistant TB तो नहीं है, इन विषयों को ध्यान में रखते हुए सरकार द्वारा व्यापक स्तर पर कार्य किया जा रहा है: PM
— PMO India (@PMOIndia) March 13, 2018
TB को भारत से मिटाने के लिए राज्य सरकारों की भी बड़ी भूमिका है। Co-operative Federalism की भावना को मजबूत करते हुए, इस मिशन में राज्य सरकारों को अपने साथ लेकर चलने के लिए मैंने खुद देश के सभी मुख्यमंत्रियों को चिट्ठी लिखकर इस अभियान से जुड़ने का आग्रह किया है: PM
— PMO India (@PMOIndia) March 13, 2018
इस आयोजन में राज्यों की तरफ से आए मंत्रिगण और संबंधित पदाधिकारियों का इतनी बड़ी संख्या में उपस्थित होना, इस बात का संकेत है कि कैसे हम Team India की तरह अपने देश को TB से मुक्ति दिलाने के लिए दृढ़ संकल्पित हैं: PM
— PMO India (@PMOIndia) March 13, 2018
TB से मुक्ति का ये मिशन भले ही भारत में हो या किसी भी देश में, frontline TB physicians और workers की बड़ी भूमिका होती है। इसके साथ ही हर वो व्यक्ति जो TB से ग्रसित होने के बाद रेग्यूलर दवा लेता है, अपना इलाज कराता है और इस बीमारी को हराकर दम लेता है, वो भी प्रशंसा का पात्र है: PM
— PMO India (@PMOIndia) March 13, 2018
TB का मरीज अपनी इच्छाशक्ति से जिस तरह इस बीमारी पर विजय प्राप्त करता है, वो दूसरों के लिए भी प्रेरणा का काम करता है।
— PMO India (@PMOIndia) March 13, 2018
मेरा दृढ़ विश्वास है कि मरीजों की इच्छाशक्ति और अपने passionate TB workers के सहयोग से भारत के साथ ही दुनिया का हर देश अपने लक्ष्य को प्राप्त करने में सफल होगा: PM
भारत में immunization 30-35 साल से चल रहा है। बावजूद इसके 2014 तक हम संपूर्ण कवरेज का लक्ष्य प्राप्त नहीं कर पाए थे। जिस रफ्तार से immunization का दायरा बढ़ रहा था, अगर वैसे ही चलता रहता तो भारत को संपूर्ण कवरेज तक पहुंचने में 40 साल और लग जाते: PM
— PMO India (@PMOIndia) March 13, 2018
साथियों, पहले हमारा immunisation coverage सिर्फ 1% की रफ्तार से बढ़ रहा था। सिर्फ तीन-साढ़े तीन साल में अब ये 6% प्रतिवर्ष से ज्यादा हो गया है और अगले एक वर्ष में हम 90 प्रतिशत immunisation coverage का लक्ष्य हासिल करने जा रहे हैं: PM
— PMO India (@PMOIndia) March 13, 2018
ऐसी ही नई अप्रोच के साथ हमारी सरकार स्वच्छ भारत मिशन के लिए भी काम कर रही है। इसी का नतीजा है कि 2014 में देश के ग्रामीण इलाकों में स्वच्छता का जो दायरा लगभग 40% था अब वो बढ़कर लगभग 80% तक पहुंच गया है। इतने कम समय में हमने दोगुनी कवरेज हासिल की है: PM
— PMO India (@PMOIndia) March 13, 2018
बड़े और मुश्किल लक्ष्य हासिल किए जा सकते हैं। उसके लिए पहली आवश्यकता है कि कोई लक्ष्य तय तो किया जाए।
— PMO India (@PMOIndia) March 13, 2018
जब लक्ष्य ही तय नहीं होगा, तो फिर न रफ्तार रहेगी, न दिशा रहेगी और न ही आप मंजिल तक पहुंच पाएंगे: PM