Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤਲ ਅਵੀਵ ਪੁੱਜਣ ‘ਤੇ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਤਲ ਅਵੀਵ ਪੁੱਜਣ ‘ਤੇ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਤਲ ਅਵੀਵ ਪੁੱਜਣ ‘ਤੇ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ

ਤਲ ਅਵੀਵ ਪੁੱਜਣ ‘ਤੇ ਪ੍ਰਧਾਨ ਮੰਤਰੀ ਦਾ ਪ੍ਰੈੱਸ ਬਿਆਨ


ਮਾਣਯੋਗ ਪ੍ਰਧਾਨ ਮੰਤਰੀ ਨੇਤਨਯਾਹੂ

ਭੈਣੋਂ ਅਤੇ ਭਰਾਵੋ,

ਸ਼ਲਾਮੋ ਲੇ ਕੁਲਾਮ ਅਨੀ ਸੇਮਿਆ ਮੇਯੋਧ ਲੇਹੀਯੋਟ ਪੋ (Shalom le kulaam ani semya mayodh lehiyot po) (ਮੈਂ ਇੱਥੇ ਇਜ਼ਰਾਈਲ ਵਿੱਚ ਆ ਕੇ ਖੁਸ਼ ਹਾਂ।) ਇਹ ਮੇਰਾ ਵਿਲੱਖਣ ਮਾਣ ਹੈ ਕਿ ਭਾਰਤ ਦੇ ਕਿਸੇ ਪਹਿਲੇ ਪ੍ਰਧਾਨ ਮੰਤਰੀ ਨੇ ਇਜ਼ਰਾਈਲ ਦੀ ਧਰਤੀ ‘ਤੇ ਕਦਮ ਰੱਖਿਆ ਹੈ। ਮੈਂ ਸੱਦੇ ਅਤੇ ਨਿੱਘੇ ਸਵਾਗਤ ਲਈ ਆਪਣੇ ਦੋਸਤ ਪ੍ਰਧਾਨ ਮੰਤਰੀ ਨੇਤਨਯਾਹੂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਮੇਰੀ ਯਾਤਰਾ ਸਾਡੇ ਸਮਾਜਾਂ ਦਰਮਿਆਨ ਸਦੀਆਂ ਪੁਰਾਣੇ ਸਬੰਧਾਂ ਦੀ ਮਜ਼ਬੂਤੀ ਦਾ ਜਸ਼ਨ ਮਨਾ ਰਹੀ ਹੈ। ਇਨ੍ਹਾਂ ਬੰਧਨਾਂ ਦੇ ਅਧਾਰ ‘ਤੇ ਸਾਡੀ ਭਾਈਵਾਲੀ 25 ਸਾਲ ਪਹਿਲਾਂ ਦੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਤੋਂ ਬਾਅਦ ਮਜ਼ਬੂਤ ਹੁੰਦੀ ਅਤੇ ਨਿਰੰਤਰ ਅੱਗੇ ਵਧਦੀ ਗਈ ਹੈ।

ਦੋਸਤੋ,

ਇਜ਼ਰਾਈਲ ਦੇ ਲੋਕਾਂ ਨੇ ਲੋਕਤੰਤਰੀ ਸਿਧਾਂਤਾਂ ‘ਤੇ ਰਾਸ਼ਟਰ ਦਾ ਨਿਰਮਾਣ ਕੀਤਾ ਹੈ। ਉਨ੍ਹਾਂ ਨੇ ਸਖ਼ਤ ਮਿਹਨਤ, ਸਾਹਸ ਅਤੇ ਨਵੀਨਤਾ ਦੀ ਭਾਵਨਾ ਨਾਲ ਇਸ ਨੂੰ ਮਜ਼ਬੂਤ ਕੀਤਾ ਹੈ। ਤੁਸੀਂ ਵਿਰੋਧੀ ਪ੍ਰਸਥਿਤੀਆਂ ਦੀ ਪਰਵਾਹ ਕੀਤੇ ਬਿਨਾਂ ਅੱਗੇ ਵਧੇ ਅਤੇ ਚੁਣੌਤੀਆਂ ਨੂੰ ਅਵਸਰਾਂ ਵਿੱਚ ਤਬਦੀਲ ਕੀਤਾ। ਭਾਰਤ ਤੁਹਾਡੀਆਂ ਉਪਲੱਬਧੀਆਂ ਦੀ ਸ਼ਲਾਘਾ ਕਰਦਾ ਹੈ।

ਅੱਜ 4 ਜੁਲਾਈ ਹੈ, ਅਸਲ ਵਿੱਚ ਐਨਟੇਬੇ ਆਪਰੇਸ਼ਨ ਤੋਂ ਬਾਅਦ ਦੇ 41 ਸਾਲ। ਉਹ ਦਿਨ ਜਦੋਂ ਤੁਹਾਡੇ ਪ੍ਰਧਾਨ ਮੰਤਰੀ ਅਤੇ ਮੇਰੇ ਦੋਸਤ, ਬੀਬੀ (Bibi), ਦੇ ਵੱਡੇ ਭਰਾ ਯੋਨੀ (Yoni) ਨੇ ਬਹੁਤ ਸਾਰੇ ਇਜ਼ਰਾਈਲੀ ਬੰਧਕਾਂ ਨੂੰ ਬਚਾਉਂਦੇ ਹੋਏ ਆਪਣੀ ਜਾਨ ਦੇ ਦਿੱਤੀ ਸੀ। ਤੁਹਾਡੇ ਨਾਇਕ ਨੌਜਵਾਨ ਪੀੜ੍ਹੀਆਂ ਲਈ ਪ੍ਰੇਰਣਾ ਦੇ ਸਰੋਤ ਹਨ।

ਦੋਸਤੋ,

ਭਾਰਤ ਬਹੁਤ ਪੁਰਾਣੀ ਸੱਭਿਅਤਾ ਹੈ ਪਰ ਇੱਕ ਜਵਾਨ ਰਾਸ਼ਟਰ ਹੈ। ਭਾਰਤ ਵਿੱਚ 800 ਮਿਲੀਅਨ ਲੋਕ 35 ਸਾਲ ਦੀ ਉਮਰ ਤੋਂ ਘੱਟ ਦੇ ਹਨ। ਭਾਰਤ ਦੇ ਪ੍ਰਤਿਭਾਸ਼ਾਲੀ ਅਤੇ ਹੁਨਰਮੰਦ ਨੌਜਵਾਨ ਵੀ ਇਸ ਦੀ ਸੰਚਾਲਕ ਸ਼ਕਤੀ ਹਨ। ਉਹ ਮੇਰੀ ਦ੍ਰਿਸ਼ਟੀ ਦੇ ਭਾਰਤ, ਇਸ ਦੇ ਉਦਯੋਗ, ਇਸ ਦੀ ਅਰਥਵਿਵਸਥਾ ਨੂੰ ਬਦਲਣ ਦੀ ਸ਼ਕਤੀ ਹਨ, ਇਹ ਕਾਰੋਬਾਰ ਕਰਨ ਦਾ ਢੰਗ ਹੈ ਅਤੇ ਵਿਸ਼ਵ ਨਾਲ ਜੋੜਦਾ ਹੈ।

ਦੋਸਤੋ,

ਸਾਡੇ ਟਿਕਾਊ ਉੱਚ ਵਿਕਾਸ ਦੇ ਮਾਰਗ ਵਿੱਚ ਅਤੇ ਸਾਰੇ ਆਲੇ ਦੁਆਲੇ ਦੇ ਵਿਕਾਸ ਵਿੱਚ ਭਾਰਤ ਇਜ਼ਰਾਈਲ ਨੂੰ ਆਪਣੇ ਮਹੱਤਵਪੂਰਨ ਭਾਈਵਾਲਾਂ ਵਿੱਚ ਸ਼ਾਮਲ ਕਰਦਾ ਹੈ। ਸਾਡੀਆਂ ਵਿਕਾਸ ਮੁਖੀ ਚੁਣੌਤੀਆਂ ਨੂੰ ਪਾਰ ਕਰਨ ਲਈ ਵਿਗਿਆਨ, ਟੈਕਨੋਲੋਜੀ, ਨਵੀਨਤਾ ਅਤੇ ਉੱਚ ਤਕਨੀਕੀ ਸਿੱਖਿਆ ‘ਤੇ ਭਰੋਸਾ ਕਰਨ ਦੀ ਲੋੜ ਸਾਨੂੰ ਦੋਨਾਂ ਨੂੰ ਹੈ। ਇਹ ਖੇਤਰ ਦੋਨੋਂ ਦੇਸ਼ਾਂ ਦੀ ਰਚਨਾਤਮਕ ਊਰਜਾ ਅਤੇ ਉੱਚ ਹੁਨਰਮੰਦ ਯੁਵਕਾਂ ਦੇ ਵਿਚਾਰਾਂ ਅਤੇ ਉੱਦਮੀਆਂ ਨੂੰ ਇਕੱਠੇ ਲਿਆਉਂਦੇ ਹਨ। ਸਾਂਝੀ ਆਰਥਿਕ ਖੁਸ਼ਹਾਲੀ ਲਈ ਭਾਈਵਾਲੀ ਦੇ ਨਿਰਮਾਣ ਦੇ ਨਾਲ ਨਾਲ ਅਸੀਂ ਆਪਣੇ ਸਮਾਜਾਂ ਨੂੰ ਸਾਂਝੇ ਖਤਰਿਆਂ ਜਿਵੇਂ ਦਹਿਸ਼ਤਗਰਦੀ ਤੋਂ ਸੁਰੱਖਿਅਤ ਰੱਖਣ ਲਈ ਵੀ ਸਹਿਯੋਗ ਕਰਦੇ ਹਾਂ। ਇਨ੍ਹਾਂ ਸਾਰੇ ਖੇਤਰਾਂ ਵਿੱਚ ਇੱਕ ਪ੍ਰਗਤੀਸ਼ੀਲ ਭਾਈਵਾਲੀ ਲਈ ਪ੍ਰਧਾਨ ਮੰਤਰੀ ਨੇਤਨਯਾਹੂ ਨਾਲ ਮੇਰੀ ਗੱਲਬਾਤ ਨੂੰ ਰੂਪ ਦਿੱਤਾ ਹੈ। ਮੈਂ ਇਜ਼ਰਾਈਲ ਵਿੱਚ ਭਾਰਤੀ ਮੂਲ ਦੇ ਵੱਡੀ ਸੰਖਿਆ ਦੇ ਯਹੂਦੀਆਂ ਜਿਨ੍ਹਾਂ ਨੇ ਸਾਡੇ ਦੋਨੋਂ ਸਮਾਜਾਂ ਨੂੰ ਖੁਸ਼ਹਾਲ ਬਣਾਇਆ ਹੈ, ਉਨ੍ਹਾਂ ਸਮੇਤ ਭਾਰਤੀ ਪਰਵਾਸੀਆਂ ਨਾਲ ਗੱਲਬਾਤ ਕਰਨ ਲਈ ਉਤਸੁਕ ਹਾਂ।

ਮਾਣਯੋਗ ਅਤੇ ਦੋਸਤੋ,

ਮੇਰੀ ਯਾਤਰਾ ਸਬੰਧਾਂ ਦੇ ਸਫ਼ਰ ਨੂੰ ਮਜ਼ਬੂਤ ਕਰੇਗੀ। ਇੱਕ ਯਾਤਰਾ ਜਿਸ ਨੂੰ ਅਸੀਂ ਆਪਣੇ ਲੋਕਾਂ ਅਤੇ ਸਮਾਜਾਂ ਦੀ ਬਿਹਤਰੀ ਲਈ ਸ਼ੁਰੂ ਕਰਨ ਲਈ ਉਤਸ਼ਾਹਿਤ ਹਾਂ। ਜਦੋਂ ਅਸੀਂ ਇਕੱਠੇ ਚਲਾਂਗੇ ਤਾਂ ਮੇਰਾ ਧਿਆਨ ਇਜ਼ਰਾਈਲ ਨਾਲ ਮਜ਼ਬੂਤ ਅਤੇ ਲਚੀਲੀ ਭਾਈਵਾਲੀ ‘ਤੇ ਹੋਵੇਗਾ। ਮੈਂ ਇੱਕ ਵਾਰ ਫਿਰ ਤੋਂ ਇਸ ਸ਼ਾਨਦਾਰ ਸਵਾਗਤ ਲਈ ਤੁਹਾਡਾ ਧੰਨਵਾਦ ਕਰਦਾ ਹਾਂ।

ਧੰਨਵਾਦ, ਤੁਹਾਡਾ ਬਹੁਤ-ਬਹੁਤ ਧੰਨਵਾਦ।

****

AKT/NT