Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਤਾਮਿਲ ਨਾਡੂ ਦੇ ਰਾਮੇਸਵਰਮ ਵਿਖੇ 27 ਜੁਲਾਈ, 2017 ਨੂੰ ਇਕ ਜਨਤਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦਾ ਮੂਲ-ਪਾਠ

ਤਾਮਿਲ ਨਾਡੂ ਦੇ ਰਾਮੇਸਵਰਮ ਵਿਖੇ 27 ਜੁਲਾਈ, 2017 ਨੂੰ ਇਕ ਜਨਤਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦਾ ਮੂਲ-ਪਾਠ

ਤਾਮਿਲ ਨਾਡੂ ਦੇ ਰਾਮੇਸਵਰਮ ਵਿਖੇ 27 ਜੁਲਾਈ, 2017 ਨੂੰ ਇਕ ਜਨਤਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦਾ ਮੂਲ-ਪਾਠ

ਤਾਮਿਲ ਨਾਡੂ ਦੇ ਰਾਮੇਸਵਰਮ ਵਿਖੇ 27 ਜੁਲਾਈ, 2017 ਨੂੰ ਇਕ ਜਨਤਕ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਭਾਸ਼ਣ ਦਾ ਮੂਲ-ਪਾਠ


ਰਾਮੇਸਵਰਮ ਉਹ ਜਗ੍ਹਾ ਹੈ ਜਿਸ ਨੇ ਹਜ਼ਾਰਾਂ ਸਾਲ ਤੱਕ ਦੇਸ਼ ਦੇ ਅਧਿਆਤਮਕ ਜੀਵਨ ਨੂੰ ਇੱਕ ਲਾਈਟ ਹਾਊਸ ਵਾਂਗ ਰਸਤਾ ਵਿਖਾਇਆ ਹੈ। ਅਤੇ ਇਸ ਸਦੀ ਵਿੱਚ ਰਾਮੇਸਵਰਮ ਇੱਕ ਹੋਰ ਗੱਲ ਲਈ ਵੀ ਜਾਣਿਆ ਜਾਵੇਗਾ। ਅਬਦੁਲ ਕਲਾਮ ਜੀ ਦੇ ਰੂਪ ਵਿੱਚ ਇੱਕ ਕਰਮਯੋਗ ਵਿਗਿਆਨੀ, ਇੱਕ ਪ੍ਰੇਰਕ ਅਧਿਆਪਕ, ਇੱਕ ਮਜ਼ਬੂਤ ਵਿਚਾਰਕ ਅਤੇ ਇੱਕ ਮਹਾਨ ਰਾਸ਼ਟਰਪਤੀ ਇਸ ਦੇਸ਼ ਨੂੰ ਦੇਣ ਲਈ ਰਾਮੇਸਵਰਮ ਜਾਣਿਆ ਜਾਵੇਗਾ।

ਇਹ ਮੇਰੇ ਲਈ ਬੜੇ ਮਾਣ ਦੀ ਗੱਲ ਹੈ ਕਿ ਰਾਮੇਸਵਰਮ ਦੀ ਇਸ ਜ਼ਮੀਨ ਨੂੰ ਛੁਹਣ ਦਾ ਮੈਨੂੰ ਮੌਕਾ ਹਾਸਲ ਹੋਇਆ ਹੈ। ਸਾਡੇ ਦੇਸ਼ ਦੇ 12 ਜਯੋਤਿਰਲਿੰਗਾਂ ਵਿੱਚੋਂ ਇੱਕ ਰਾਮੇਸਵਰਮ, ਸਿਰਫ਼ ਇੱਕ ਧਾਰਮਿਕ ਕੇਂਦਰ ਹੀ ਨਹੀਂ ਹੈ। ਰਾਮੇਸਵਰਮ ਡੂੰਘੇ ਰੂਹਾਨੀ ਗਿਆਨ ਦਾ ਇੱਕ ਕੇਂਦਰ, ਗਿਆਨ ਪੁੰਜ ਵੀ ਹੈ। ਇੱਕ ਅਜਿਹੀ ਜਗ੍ਹਾ ਜਿੱਥੇ ਕਿ ਸਵਾਮੀ ਵਿਵੇਕਾਨੰਦ ਵੀ 1897 ਵਿੱਚ ਅਮਰੀਕਾ ਤੋਂ ਵਾਪਸੀ ਤੇ ਪਧਾਰੇ ਸਨ ਅਤੇ ਇਹ ਉਹ ਪਵਿੱਤਰ ਜਗ੍ਹਾ ਹੈ ਜਿਸ ਨੇ ਕਿ ਭਾਰਤ ਨੂੰ ਬਹੁਤ ਪ੍ਰਧਿੱਧ ਪੁੱਤਰਾਂ ਵਿੱਚੋਂ ਇੱਕ ਡਾ. ਏ ਪੀ ਜੇ ਅਬਦੁਲ ਕਲਾਮ ਦਿੱਤਾ ਹੈ। ਆਪਣੇ ਕਾਰਨਾਮਿਆਂ ਅਤੇ ਵਿਚਾਰਾਂ ਵਿੱਚ ਡਾ. ਕਲਾਮ ਨੇ ਰਾਮੇਸਵਰਮ ਵਿੱਚ ਹਮੇਸ਼ਾ ਸਾਦਗੀ, ਡੂੰਘਾਈ, ਅਤੇ ਸ਼ਾਂਤੀ ਫੈਲਾਈ।

ਡਾ. ਏ ਪੀ ਜੇ ਅਬਦੁਲ ਕਲਾਮ ਜੀ ਦੀ ਬਰਸੀ ਵਾਲੇ ਦਿਨ ਰਾਮੇਸਵਰਮ ਵਿੱਚ ਮੇਰਾ ਆਉਣਾ ਮੇਰੇ ਲਈ ਇੱਕ ਬਹੁਤ ਹੀ ਭਾਵੁਕ ਪਲ ਹੈ। ਪਿਛਲੇ ਸਾਲ ਏਥੇ ਅਸੀਂ ਇੱਕ ਸੰਕਲਪ ਕੀਤਾ ਸੀ, ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਕਲਾਮ ਸਾਹਿਬ ਦੀ ਯਾਦ ਵਿੱਚ ਰਾਮੇਸਵਰਮ ਵਿੱਚ ਇੱਕ ਮੈਮੋਰੀਅਲ ਦਾ ਨਿਰਮਾਣ ਕੀਤਾ ਜਾਵੇਗਾ। ਮੈਨੂੰ ਖੁਸ਼ੀ ਹੈ ਕਿ ਅੱਜ ਇਹ ਸੰਕਲਪ ਪੂਰਾ ਹੋ ਰਿਹਾ ਹੈ।

ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀਆਰਡੀਓ) ਨੇ ਬਹੁਤ ਹੀ ਘੱਟ ਸਮੇਂ ਵਿੱਚ ਇਹ Memorial ਤਿਆਰ ਕੀਤਾ ਹੈ। ਇਹ Memorial ਦੇਸ਼ ਦੀ ਮੌਜੂਦਾ ਅਤੇ ਭਵਿੱਖ ਦੀ ਪੀੜ੍ਹੀ ਨੂੰ ਪ੍ਰੇਰਨਾ ਦੇਂਦਾ ਰਹੇਗਾ। ਬੀਤੇ ਸਾਲ ਮੈਂ ਸ਼੍ਰੀਮਾਨ ਵੈਂਕਈਆ ਨਾਇਡੂ ਜੀ ਦੀ ਚੇਅਰਮੈਨਸ਼ਿਪ ਵਿੱਚ ਇੱਕ ਕਮੇਟੀ ਬਣਾਈ ਸੀ। ਜਿਸ ਨੂੰ ਮੈਂ ਕੰਮ ਦਿੱਤਾ ਸੀ ਕਿ ਡੀਆਰਡੀਓ ਨਾਲ, ਤਾਮਿਲ ਨਾਡੂ ਸਰਕਾਰ ਨਾਲ ਮਿਲ ਕੇ, ਇਸੇ ਜ਼ਮੀਨ ਉੱਤੇ ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਪ੍ਰੇਰਨਾ ਮਿਲੇ, ਅਜਿਹਾ ਸਮਾਰਕ ਬਣਾਉਣਾ ਹੈ। ਅੱਜ ਮੈਂ ਸਮਾਰਕ ਵੇਖਿਆ, ਮਨ ਇਨਾ ਖੁਸ਼ ਹੋ ਗਿਆ ਕਿ ਸਾਡੇ ਦੇਸ਼ ਵਿੱਚ ਵੀ ਇਨੇ ਘੱਟ ਸਮੇਂ ਵਿੱਚ ਅਤੇ ਇਨਾ Innovative Imagination ਵਾਲਾ ਇੱਕ ਸ਼ਾਨਦਾਰ ਸਮਾਰਕ, ਜੋ ਸ਼੍ਰੀਮਾਨ ਡਾ. ਅਬਦੁਲ ਕਲਾਮ ਜੀ ਨੂੰ ਪੂਰੀ ਤਰ੍ਹਾਂ ਸਮਰਪਿਤ ਹੈ, ਉਨ੍ਹਾਂ ਦੇ ਵਿਚਾਰਾਂ ਨੂੰ, ਕੰਮ ਨੂੰ, ਜੀਵਨ ਨੂੰ, ਆਦਰਸ਼ ਨੂੰ, ਸੰਕਲਪ ਨੂੰ। ਅਜਿਹਾ ਸਮਾਰਕ ਬਣਾਉਣ ਲਈ ਵੈਂਕਈਆ ਜੀ ਅਤੇ ਉਨ੍ਹਾਂ ਦੀ ਪੂਰੀ ਟੀਮ ਨੂੰ, ਤਾਮਿਲ ਨਾਡੂ ਸਰਕਾਰ ਨੂੰ, ਭਾਰਤ ਸਰਕਾਰ ਦੇ ਸਾਰੇ ਵਿਭਾਗਾਂ ਨੂੰ, ਡੀਆਰਡੀਓ ਦਾ ਮੈਂ ਦਿਲੋਂ ਬਹੁਤ-ਬਹੁਤ ਅਭਿਨੰਦਨ ਕਰਦਾ ਹਾਂ।

ਤੁਹਾਨੂੰ ਹੈਰਾਨੀ ਹੁੰਦੀ ਹੋਵੇਗੀ, ਅਤੇ ਸਾਡੇ ਦੇਸ਼ ਵਿੱਚ ਕੋਈ ਕੰਮ ਜੇ ਸਮੇਂ ਉੱਤੇ ਹੋ ਜਾਵੇ, ਉਮੀਦ ਅਨੁਸਾਰ ਹੋ ਜਾਵੇ ਤਾਂ ਦੇਸ਼ ਵਾਸੀਆਂ ਨੂੰ ਹੈਰਾਨੀ ਹੁੰਦੀ ਹੈ ਕਿ ਸਰਕਾਰ ਵੀ ਅਜਿਹਾ ਕੰਮ ਕਰ ਸਕਦੀ ਹੈ? ਲੇਕਿਨ ਇਹ ਸੰਭਵ ਇਸ ਲਈ ਹੈ ਕਿ ਦਿੱਲੀ ਵਿੱਚ ਅੱਜ ਅਜਿਹੀ ਸਰਕਾਰ ਬੈਠੀ ਹੈ, ਭਾਰਤ ਸਰਕਾਰ ਨੂੰ ਤੁਸੀਂ ਜੋ ਜ਼ਿੰਮੇਵਾਰੀ ਸੌਂਪੀ ਹੈ; ਉਸ ਨੇ ਪੂਰੀ ਕਾਰਜ-ਸੰਸਕ੍ਰਿਤੀ ਬਦਲੀ ਹੈ ਅਤੇ ਸਮੇਂ ਦੀ ਹੱਦ ਵਿੱਚ ਕੰਮ ਪੂਰਾ ਕਰਨ ਦੀ ਬੇਨਤੀ ਸਰਕਾਰ ਵਿੱਚ ਸਫ਼ਲਤਾ ਨਾਲ ਅੱਗੇ ਵਧਾਈ ਹੈ।

ਪਰ ਇਹ ਗੱਲ ਅਸੀਂ ਨਾ ਭੁਲੀਏ ਕਿ ਸਿਰਫ਼ ਸਰਕਾਰ, ਪੈਸੇ, planning, power, ਇਸ ਨਾਲ ਹੀ ਸਾਰੇ ਕੰਮ ਹੋ ਜਾਂਦੇ ਹਨ, ਅਜਿਹਾ ਨਹੀਂ ਹੈ। ਇਸ ਸਮਾਰਕ ਦੀ ਸਫ਼ਲਤਾ ਦੇ ਪਿੱਛੇ ਇੱਕ ਹੋਰ ਰਾਜ਼ ਹੈ, ਅਤੇ ਜਿਸ ਦੇ ਲਈ ਸਵਾ ਸੌ ਕਰੋੜ ਦੇਸ਼ਵਾਸੀ ਮਾਣ ਕਰ ਸਕਦੇ ਹਨ, ਉਹ ਅੱਜ ਮੈਂ ਤੁਹਾਡੇ ਸਾਹਮਣੇ ਖੋਲ੍ਹਣਾ ਚਾਹੁੰਦਾ ਹਾਂ। ਅਤੇ ਉਹ ਰਾਜ਼ ਹੈ ਸਰਕਾਰ ਸੀ, ਪੈਸੇ ਸਨ, Planning ਸੀ, Focus ਨਾਲ ਕੰਮ ਹੋ ਰਿਹਾ ਸੀ। ਪਰ ਇਸ ਕੰਮ ਨੂੰ ਕਰਨ ਲਈ ਦੇਸ਼ ਦੇ ਹਰ ਕੋਨੇ ਤੋਂ ਜਿਨ੍ਹਾਂ-ਜਿਨ੍ਹਾਂ ਨੂੰ ਜਿਸ ਵਿਸ਼ੇ ਦੀ ਮੁਹਾਰਤ ਸੀ, ਅਜਿਹੇ ਕਾਰੀਗਰ ਆਏ ਸਨ, ਮਜ਼ਦੂਰ ਆਏ ਸਨ, Artist
ਆਏ ਸਨ, Architect ਆਏ ਸਨ। ਹਿੰਦੁਸਤਾਨ ਦੇ ਹਰ ਕੋਨੇ ਤੋਂ ਆਏ ਹੋਏ ਲੋਕ ਇਸ ਕੰਮ ਨੂੰ ਕਰ ਰਹੇ ਸਨ। ਨਾਲ ਨਾਲ ਜੋ ਮਜ਼ਦੂਰ ਕੰਮ ਕਰਦੇ ਸਨ, ਉਹ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਸਰਕਾਰ ਦੇ ਨਿਯਮ ਦੇ ਹਿਸਾਬ ਨਾਲ ਕੰਮ ਕਰ ਰਹੇ ਸਨ। ਫਿਰ 5 ਤੋਂ 6 ਵਜੇ ਤੱਕ ਇੱਕ ਘੰਟਾ ਉਹ ਆਰਾਮ ਕਰਦੇ, ਚਾਹ ਪਾਣੀ ਪੀਂਦੇ ਸਨ ਅਤੇ ਫਿਰ 6 ਵਜੇ ਤੋਂ 8 ਵਜੇ ਤੱਕ extra ਕੰਮ ਕਰਦੇ ਸਨ। ਅਤੇ ਉਨ੍ਹਾਂ ਕਿਹਾ ਕਿ 6 ਤੋਂ 8 ਵਜੇ ਤੱਕ ਅਸੀਂ ਜੋ ਕੰਮ ਕਰ ਰਹੇ ਹਾਂ, ਉਸ ਦੇ ਪੈਸੇ ਅਸੀਂ ਨਹੀਂ ਲਵਾਂਗੇ। ਇਹ ਸਾਡੇ ਵੱਲੋਂ ਅਬਦੁਲ ਕਲਾਮ ਜੀ ਨੂੰ ਮਿਹਨਤ ਰਾਹੀਂ, ਸਾਡੇ ਪਸੀਨੇ ਰਾਹੀਂ ਸ਼ਰਧਾਂਜਲੀ ਹੋਵੇਗੀ।

ਜਿਨ੍ਹਾਂ ਮੇਰੇ ਗ਼ਰੀਬ ਮਜ਼ਦੂਰ ਭੈਣ ਭਰਾਵਾਂ ਨੇ ਇਸ ਭਗਤੀ ਨਾਲ ਇਸ ਕੰਮ ਨੂੰ ਕੀਤਾ ਹੈ, ਮੈਂ ਉਨ੍ਹਾਂ ਨੂੰ, ਉਨ੍ਹਾਂ ਸਾਰੇ ਮਜ਼ਦੂਰਾਂ ਨੂੰ ਇਸ ਪਵਿੱਤਰ ਕੰਮ ਨੂੰ ਪੂਰਾ ਕਰਨ ਲਈ ਸ਼ਤ੍-ਸ਼ਤ੍ ਵੰਦਨ ਕਰਦਾ ਹਾਂ। ਇਨ੍ਹਾਂ ਮਜ਼ਦੂਰਾਂ ਨੇ, ਕਾਰੀਗਰਾਂ ਨੇ ਇਨਾ ਉੱਤਮ ਕੰਮ ਕੀਤਾ ਹੈ ਕਿ ਏਥੇ ਮੌਜੂਦ ਸਭ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਅਸੀਂ ਆਪਣੀ ਥਾਂ ਤੇ ਖੜੇ ਹੋ ਕੇ ਉਨ੍ਹਾਂ ਮਜ਼ਦੂਰਾਂ ਨੂੰ Standing Ovation ਦੇਈਏ, ਤਾਲੀਆਂ ਵਜਾ ਕੇ ਉਨ੍ਹਾਂ ਦਾ Standing Ovation ਕਰੀਏ।

ਜਦੋਂ ਇੱਕ ਮਜ਼ਦੂਰ ਦੇਸ਼ ਭਗਤੀ ਦੇ ਭਾਵ ਨਾਲ ਭਰ ਜਾਂਦਾ ਹੈ ਤਾਂ ਕਿੰਨੇ ਮਹਾਨ ਕੰਮ ਕਰਦਾ ਹੈ, ਇਸ ਦਾ ਸਬੂਤ ਇਹ ਰਾਮੇਸਵਰਮ ਵਿੱਚ ਬਣਿਆ ਹੋਇਆ ਅਬਦੁਲ ਕਲਾਮ ਜੀ ਦਾ ਸਮਾਰਕ ਹੈ। ਮੈਂ ਅੱਜ ਮਹਿਸੂਸ ਕਰ ਰਿਹਾ ਹਾਂ ਕਿ ਇਸ ਪਲ ਜੇ ਸਟੇਜ ਉੱਤੇ ਅੰਮਾ ਹੁੰਦੀ, ਸਾਡੇ ਦਰਮਿਆਨ ਅੰਮਾ ਦੀ ਮੌਜੂਦਗੀ ਹੁੰਦੀ ਅਤੇ ਸਾਡੇ ਗ਼ਰੀਬ ਮਜ਼ਦੂਰਾਂ ਨੇ ਜੋ ਕੰਮ ਕੀਤਾ ਹੈ, ਇਹ ਗੱਲਾਂ ਜਦੋਂ ਉਹ ਵੇਖਦੀ, ਸੁਣਦੀ ਤਾਂ ਸ਼ਾਇਦ ਸਾਨੂੰ ਕਈ-ਕਈ ਸ਼ੁਭ ਕਾਮਨਾਵਾਂ ਅਤੇ ਅਸ਼ੀਰਵਾਦ ਦੇਂਦੀ। ਸਾਨੂੰ ਅੱਜ ਅੰਮਾ ਦੀ ਗੈਰ ਹਾਜ਼ਰੀ ਮਹਿਸੂਸ ਹੁੰਦੀ ਹੈ। ਅੰਮਾ ਦੇ ਜਾਣ ਤੋਂ ਬਾਅਦ ਮੇਰਾ ਇਹ ਤਾਮਿਲ ਨਾਡੂ ਦੀ ਧਰਤੀ ਉੱਤੇ ਪਹਿਲਾ ਵੱਡਾ ਪ੍ਰੋਗਰਾਮ ਹੈ। ਮੈਂ ਅੰਮਾ ਦੀ ਗੈਰ ਹਾਜ਼ਰੀ ਮਹਿਸੂਸ ਕਰਦਾ ਹਾਂ। ਪਰ ਉਨ੍ਹਾਂ ਦੀ ਆਤਮਾ ਜਿੱਥੇ ਵੀ ਹੋਵੇਗੀ, ਤਾਮਿਲ ਨਾਡੂ ਦੇ ਉੱਜਵਲ ਭਵਿੱਖ ਲਈ ਉਹ ਹਮੇਸ਼ਾ ਅਸ਼ੀਰਵਾਦ ਦੇਂਦੀ ਰਹੇਗੀ, ਅਜਿਹਾ ਮੇਰਾ ਵਿਸ਼ਵਾਸ ਹੈ।

ਮੈਂ ਅੱਜ ਰਾਮੇਸਵਰਮ ਦੀ ਇਸ ਪਵਿੱਤਰ ਧਰਤੀ ਤੋਂ ਦੇਸ਼ ਦੇ ਲੋਕਾਂ ਨੂੰ ਇੱਕ ਪ੍ਰਾਰਥਨਾ ਕਰਨਾ ਚਾਹੁੰਦਾ ਹਾਂ। ਹਿੰਦੁਸਤਾਨ ਦੇ ਹਰ ਕੋਨੇ ਤੋਂ ਲੋਕ ਰਾਮੇਸਵਰਮ ਦੀ ਯਾਤਰਾ ਲਈ ਆਉਂਦੇ ਹਨ, ਦਰਸ਼ਨਾਂ ਲਈ ਆਉਂਦੇ ਹਨ। Tour Operator ਨੂੰ ਵੀ ਮੇਰੀ ਬੇਨਤੀ ਹੈ, ਰਾਮੇਸਵਰਮ ਦੇ ਯਾਤਰੀਆਂ ਨੂੰ ਵੀ ਮੇਰੀ ਬੇਨਤੀ ਹੈ, ਦੇਸ਼ ਦੀ ਨੌਜਵਾਨ ਪੀੜ੍ਹੀ ਨੂੰ ਵੀ ਮੇਰੀ ਬੇਨਤੀ ਹੈ ਕਿ ਤੁਸੀਂ ਜਦੋਂ ਵੀ ਰਾਮੇਸਵਰਮ ਦੀ ਯਾਤਰਾ ਕਰੋ, ਅਬਦੁਲ ਕਲਾਮ ਜੀ ਦੇ ਇਸ memorial ਨੂੰ ਵੇਖਣ ਨੂੰ ਆਪਣੇ ਪ੍ਰੋਗਰਾਮ ਵਿੱਚ ਜ਼ਰੂਰ ਸ਼ਾਮਲ ਕਰੋ ਤਾਂਕਿ ਨਵੀਂ ਪੀੜ੍ਹੀ ਨੂੰ ਪ੍ਰੇਰਨਾ ਮਿਲੇ। ਅਜਿਹੇ ਇਸ ਪ੍ਰੇਰਨਾ ਤੀਰਥ ਨੂੰ ਤੁਸੀਂ ਜ਼ਰੂਰ ਆ ਕੇ ਵੇਖੋ।

ਅੱਜ ਦਾ ਪ੍ਰੋਗਰਾਮ ਇੱਕ ਤਰ੍ਹਾਂ ਨਾਲ ਪੰਚਾਮ੍ਰਿਤ ਹੈ। ਰੇਲ, ਰੋਡ, ਧਰਤੀ, ਸਮੁੰਦਰ ਅਤੇ ਅਬਦੁਲ ਕਲਾਮ ਜੀ ਦਾ ਸਮਾਰਕ। ਅਜਿਹੇ 5 ਪ੍ਰੋਗਰਾਮ ਅਬਦੁਲ ਕਲਾਮ ਜੀ ਦੀ ਬਰਸੀ ਉੱਤੇ ਮੈਨੂੰ ਕਰਨ ਦਾ ਸੁਭਾਗ ਮਿਲਿਆ ਹੈ। ਅੱਜ ਸਮੁੰਦਰ ਵਿੱਚ ਸਾਡੇ ਮਛੇਰੇ ਛੋਟੀਆਂ ਛੋਟੀਆਂ ਕਿਸ਼ਤੀਆਂ ਲੈ ਕੇ ਜਾਂਦੇ ਹਨ। ਪਤਾ ਤੱਕ ਨਹੀਂ ਰਹਿੰਦਾ ਕਿ ਹਿੰਦੁਸਤਾਨ ਦੀ ਸਰਹੱਦ ਵਿੱਚ ਹਨ ਜਾਂ ਕਿਸੇ ਦੂਜੇ ਦੀ ਸਰਹੱਦ ਵਿੱਚ ਚਲੇ ਗਏ ਅਤੇ ਕਈ ਮੁਸ਼ਕਿਲਾਂ ਭੁਗਤਣੀਆਂ ਪੈਂਦੀਆਂ ਹਨ। ਪ੍ਰਧਾਨ ਮੰਤਰੀ Blue Revolution Scheme ਅਸੀਂ ਸ਼ੁਰੂ ਕੀਤੀ ਹੈ। ਉਸ ਸਕੀਮ ਅਧੀਨ ਸਾਡੇ ਮਛੇਰੇ ਭੈਣ ਭਰਾਵਾਂ ਨੂੰ ਸਰਕਾਰ ਵੱਲੋਂ ਕਰਜ਼ਾ ਮਿਲੇਗਾ, ਗਰਾਂਟ ਮਿਲੇਗੀ, ਸਬਸਿਡੀ ਮਿਲੇਗੀ। ਅਤੇ ਉਨ੍ਹਾਂ ਨੂੰ ਬੜੇ ਚੰਗੇ Trawler ਮਿਲੇ ਹਨ, ਤਾਂ ਕਿ ਉਹ Deep Sea ਵਿੱਚ fishing ਲਈ ਜਾ ਸਕਣ ਤਾਂ ਅੱਜ ਉਸ ਦੀ ਵੀ ਏਥੇ ਸ਼ੁਰੂਆਤ ਹੋਈ ਹੈ ਅਤੇ ਕੁਝ ਮਛੇਰੇ ਭਰਾਵਾਂ ਨੂੰ ਉਨ੍ਹਾਂ ਦਾ ਚੈੱਕ ਦੇਣ ਦਾ ਵੀ ਮੈਨੂੰ ਸੁਭਾਗ ਮਿਲਿਆ ਹੈ।

ਰਾਮੇਸਵਰਮ ਦੀ ਧਰਤੀ ਪ੍ਰਭੂ ਰਾਮ ਚੰਦਰ ਜੀ ਦੇ ਨਾਲ ਵੀ ਜੁੜੀ ਹੋਈ ਹੈ। ਅਤੇ ਅੱਜ ਮੈਨੂੰ ਖੁਸ਼ੀ ਹੈ ਕਿ ਪ੍ਰਭੂ ਰਾਮ ਚੰਦਰ ਜੀ ਨਾਲ ਜੁੜੀ ਹੋਈ ਰਾਮੇਸਵਰਮ ਦੀ ਧਰਤੀ ਨੂੰ ਪ੍ਰਭੂ ਰਾਮ ਦੇ ਜਨਮ ਸਥਾਨ ਅਯੁਧਿਆ ਦੀ ਧਰਤੀ ਨਾਲ ਜੋੜਨ ਵਾਲੀ ਇੱਕ Railway Train ਸ਼ਰਧਾ ਸੇਤੂ ਦੇ ਨਾਂ ਨਾਲ Rameswaram to Ayodhya, ਅੱਜ ਉਸ ਰੇਲ ਨੂੰ ਸ਼ੁਰੂ ਕਰਨ ਦਾ ਵੀ ਮੈਨੂੰ ਮੌਕਾ ਮਿਲਿਆ ਹੈ। ਉਸੇ ਤਰ੍ਹਾਂ ਧਨੁਸ਼ਕੋਡੀ ਤੱਕ ਦਾ ਜੋ ਰਸਤਾ, ਜੋ ਲੋਕ ਰਾਮਸੇਤੂ ਵੇਖਣ ਜਾਣਾ ਚਾਹੁੰਦੇ ਹਨ, ਜੋ ਸਮੁੰਦਰੀ ਰਾਹ ਤੋਂ ਅੱਗੇ ਵਧਣਾ ਚਾਹੁੰਦੇ ਹਨ, ਉਹ ਇੱਕ ਅਹਿਮ ਰੋਡ ਦਾ ਕੰਮ, ਉਸ ਨੂੰ ਵੀ ਪੂਰਾ ਕਰ ਦਿੱਤਾ ਅਤੇ ਉਹ ਵੀ ਅੱਜ ਮੈਨੂੰ ਦੇਸ਼ਵਾਸੀਆਂ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ। ਰੇਲ ਦਾ ਸਮਰਪਿਤ, ਰੋਡ ਦਾ ਵੀ ਸਮਰਪਣ। ਅਤੇ ਅੱਜ ਇਹੋ ਰਾਮੇਸਵਰਮ ਦੀ ਧਰਤੀ ਹੈ ਜਿੱਥੇ 1897 ਵਿੱਚ ਸਵਾਮੀ ਵਿਵੇਕਾਨੰਦ ਜੀ ਨੇ ਇੱਥੇ ਵਿਦੇਸ਼ ਵਿੱਚ ਦਿੱਗਵਿਜਯ ਕਰ ਕਰਕੇ, ਦੁਨੀਆ ਵਿੱਚ ਭਾਰਤ ਦਾ ਨਾਂ ਰੌਸ਼ਨ ਕਰਕੇ ਇਸ ਧਰਤੀ ‘ਤੇ ਆਪਣੇ ਪੈਰ ਰੱਖੇ ਸਨ। ਉਹ ਸਵਾਮੀ ਵਿਵੇਕਾਨੰਦ ਜੀ ਜਿੱਥੇ ਕੰਨਿਆਕੁਮਾਰੀ, ਇੱਥੇ ਨੇੜੇ ਹੀ ਹੈ, ਵਿੱਚ ਹੀ ਵਿਵੇਕਾਨੰਦ ਜੀ ਦਾ ਸਮਾਰਕ ਬਣਿਆ ਹੈ। ਉਸ ਵਿਵੇਕਾਨੰਦ ਕੇਂਦਰ ਇੱਥੋਂ ਦੀ District Collectorate, ਕੁਝ NGO’s, ਇਨ੍ਹਾਂ ਨੇ ਮਿਲ ਕੇ ਰਾਮੇਸਵਰਮ ਨੂੰ ਗਰੀਨ ਬਣਾਉਣ ਦਾ ਬੀੜਾ ਚੁੱਕਿਆ ਹੈ ਅਤੇ ਉਹ ਵੀ ਇੱਕ ਤਰ੍ਹਾਂ ਨਾਲ ਰਾਮੇਸਵਰਮ ਦੇ ਭਵਿੱਖ ਲਈ ਉੱਤਮ ਕੰਮ ਕਰਨ ਵਾਲੇ ਉਨ੍ਹਾਂ ਸਾਰੇ ਸੰਗਠਨਾਂ ਨੂੰ, ਵਿਸ਼ੇਸ਼ ਤੌਰ ਤੇ ਵਿਵੇਕਾਨੰਦ ਕੇਂਦਰ ਨੂੰ ਮੈਂ ਦਿਲੋਂ ਵਧਾਈ ਦੇਂਦਾ ਹਾਂ।

ਭਾਰਤ ਦਾ ਵਿਸ਼ਾਲ ਸਮੁੰਦਰ ਅਤੇ ਸਾਢੇ ਸੱਤ ਹਜ਼ਾਰ ਕਿਲੋਮੀਟਰ ਲੰਬੀ ਸਮੁੰਦਰੀ ਹੱਦ ਵੱਡੀਆਂ ਨਿਵੇਸ਼ ਦੀਆਂ ਸੰਭਾਵਨਾਵਾਂ ਨਾਲ ਭਰੀ ਹੋਈ ਹੈ। ਇਸੇ ਨੂੰ ਧਿਆਨ ਵਿੱਚ ਰੱਖਦੇ ਹੋਏ ਕੇਂਦਰ ਸਰਕਾਰ ‘ਸਾਗਰ ਮਾਲਾ’ ਪ੍ਰੋਗਰਾਮ ਵੀ ਚਲਾ ਰਹੀ ਹੈ। ਇਸ ਦਾ ਉਦੇਸ਼ ਭਾਰਤ ਦੀ ਤੱਟ ਰੇਖਾ ਦਾ ਪੂਰਾ ਲਾਭ ਉਠਾ ਕੇ ਭਾਰਤ ਦੇ logistic ਖੇਤਰ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣਾ ਹੈ। ਸਾਗਰਮਾਲਾ ਪ੍ਰੋਗਰਾਮ ਵਿੱਚ ਦਰਾਮਦ ਬਰਾਮਦ ਅਤੇ ਵਪਾਰ ਦੀ logistic ਲਾਗਤ ਨੂੰ ਘੱਟ ਕਰਨਾ, ਉਸ ਦਿਸ਼ਾ ਵਿੱਚ ਅਸੀਂ ਯਤਨ ਕਰ ਰਹੇ ਹਾਂ। ਇਸ ਪ੍ਰੋਗਰਾਮ ਨਾਲ ਦੇਸ਼ ਦੇ ਸਮੁੰਦਰੀ ਕੰਢਿਆਂ ਉੱਤੇ ਰਹਿਣ ਵਾਲੇ ਲੋਕਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਲਿਆਉਣ ਦਾ ਸਾਡਾ ਯਤਨ ਹੈ।

ਤੁਹਾਨੂੰ ਇਹ ਵੀ ਜਾਣ ਕੇ ਖੁਸ਼ੀ ਹੋਵੇਗੀ ਕਿ ਜਿਸ ਤਰ੍ਹਾਂ ਨਾਲ ਡੀਆਰਡੀਓ ਨੇ ਇਹ ਅਬਦੁਲ ਕਲਾਮ ਜੀ ਦਾ ਸਮਾਰਕ ਬਣਾਇਆ ਅਤੇ ਕੰਮ ਕੀਤਾ ਹੈ, ਉਸੇ ਤਰ੍ਹਾਂ ਨਾਲ ਡੀਆਰਡੀਓ ਸਾਡੀ ਫੌਜੀ ਤਾਕਤ ਲਈ ਇੱਕ ਅਹਿਮ ਕੰਮ ਕਰਨ ਵਾਲਾ ਯੂਨਿਟ ਹੈ। ਪਰ ਨਾਲ-ਨਾਲ ਨਾਗਰਿਕਾਂ ਲਈ ਵੀ ਉਹ ਛੋਟੇ ਮੋਟੇ ਅਜਿਹੇ ਕੰਮ ਕਰਦੇ ਹਨ। ਇਹ ਜੋ ਰੇਲਵੇ ਇੱਥੇ ਸ਼ੁਰੂ ਹੋ ਰਹੀ ਹੈ, ਸ਼ਰਧਾਸੇਤੂ, ਰਾਮੇਸਵਰਮ ਤੋਂ ਅਯੁੱਧਿਆ, ਇੱਕ ਅਜਿਹੀ ਟ੍ਰੇਨ ਹੈ ਜਿਸ ਦੇ ਅੰਦਰ ਸਾਰੇ ਦੇ ਸਾਰੇ Toilet, Bio-Toilet ਦੇ ਰੂਪ ਵਿੱਚ ਰੱਖੇ ਗਏ ਹਨ। ਸਵੱਛਤਾ ਮੁਹਿੰਮ ਨੂੰ ਹੱਲਾਸ਼ੇਰੀ ਦੇਣ ਦਾ ਕੰਮ ਇਹ ਸ਼ਰਧਾ ਸੇਤੂ, ਇਸ ਟ੍ਰੇਨ ਰਾਹੀਂ ਵੀ ਹੋਣ ਵਾਲਾ ਹੈ।

Friends,

ਡਾ. ਕਲਾਮ ਨੇ ਜੇ ਆਪਣੇ ਜੀਵਨ ਵਿੱਚ ਸਭ ਤੋਂ ਜ਼ਿਆਦਾ ਪ੍ਰੇਰਨਾ ਜੇ ਕਿਸੇ ਨੂੰ ਦਿੱਤੀ ਹੈ ਤਾਂ ਸਾਡੇ ਦੇਸ਼ ਦੇ ਨੌਜਵਾਨਾਂ ਨੂੰ ਦਿੱਤੀ ਹੈ। ਅੱਜ ਦਾ ਨੌਜਵਾਨ ਆਪਣੇ ਦਮ ਉੱਤੇ ਅੱਗੇ ਵਧਣਾ ਚਾਹੁੰਦਾ ਹੈ। ਆਪ ਦੂਜਿਆਂ ਨੂੰ ਰੁਜ਼ਗਾਰ ਦੇਣ ਵਾਲਾ ਬਣਨਾ ਚਾਹੁੰਦਾ ਹੈ। ਨੌਜਵਾਨ ਆਪਣੇ ਸੁਪਨੇ ਪੂਰੇ ਕਰ ਸਕਣ, ਇਸ ਦੇ ਲਈ ਕੇਂਦਰ ਸਰਕਾਰ ਨੇ Startup India, Standup India ਵਰਗੇ ਪ੍ਰੋਗਰਾਮ ਸ਼ੁਰੂ ਕੀਤੇ ਹਨ। ਨੌਜਵਾਨਾਂ ਦੇ ਕੌਸ਼ਲ ਵਿਕਾਸ ਲਈ ਦੇਸ ਦੇ ਹਰ ਜ਼ਿਲ੍ਹੇ ਵਿੱਚ Training Center, Skill Development ਦੇ ਕੇਂਦਰ ਖੋਲ੍ਹੇ ਜਾ ਰਹੇ ਹਨ। ਆਪਣੇ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨਾਂ ਨੂੰ Bank guarantee ਵਰਗੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਕੇਂਦਰ ਸਰਕਾਰ ਮੁਦਰਾ ਯੋਜਨਾ ਚਲਾ ਰਹੀ ਹੈ।

ਦੇਸ਼ ਵਿੱਚ ਹੁਣ ਮੁਦਰਾ ਯੋਜਨਾ ਅਧੀਨ 8 ਕਰੋੜ ਤੋਂ ਵੱਧ ਖਾਤਾ ਧਾਰਕਾਂ ਨੂੰ ਬਿਨਾਂ Bank guarantee, ਚਾਰ ਲੱਖ ਕਰੋੜ ਤੋਂ ਵੀ ਜ਼ਿਆਦਾ ਰੁਪਏ ਉਨ੍ਹਾਂ ਨੂੰ ਦਿੱਤੇ ਗਏ ਹਨ ਤਾਂ ਕਿ ਉਹ ਆਪਣੀ ਜ਼ਿੰਦਗੀ ਦਾ ਰਾਹ ਚੁਣ ਸਕਣ, ਅੱਗੇ ਵਧ ਸਕਣ ਅਤੇ ਮੈਨੂੰ ਖੁਸ਼ੀ ਹੈ ਕਿ ਇਹਨਾਂ ਵਿਚੋਂ 1 ਕਰੋੜ ਤੋਂ ਵੱਧ ਲੋਕ ਸਿਰਫ਼ ਤਾਮਿਲ ਨਾਡੂ ਦੇ ਹਨ। ਇਹ ਅੰਕੜਾ ਸਵੈ-ਰੁਜ਼ਗਾਰ ਵੱਲ ਤਾਮਿਲ ਨਾਡੂ ਦੇ ਨੌਜਵਾਨਾਂ ਦਾ ਕਿੰਨਾ ਉਤਸ਼ਾਹ ਹੈ, ਉਮੰਗ ਹੈ, ਉਸ ਦੇ ਰੁਝਾਨ ਨੂੰ ਵੀ ਦਿਖਾ ਰਿਹਾ ਹੈ।

ਕੇਂਦਰ ਸਰਕਾਰ ਰਾਜ Infrastructure ਦੇ ਵਿਕਾਸ ‘ਤੇ ਵੀ ਜੋਰ ਦੇ ਰਹੀ ਹੈ। New India ਬਿਨਾ New Tamil Nadu ਸੰਭਵ ਨਹੀਂ ਹੈ ਅਤੇ ਇਸ ਲਈ ਰਾਜ ਵਿੱਚ ਮੁੱਢਲੀਆਂ ਸੁਵਿਧਾਵਾਂ ਨੂੰ ਵਧਾਉਣ ਲਈ ਰਾਜ ਸਰਕਾਰ ਦੀ ਭਰਪੂਰ ਮਦਦ ਕੀਤੀ ਜਾ ਰਹੀ ਹੈ।

ਮੈਂ ਤਾਮਿਲ ਨਾਡੂ ਦੇ ਮੁੱਖ ਮੰਤਰੀ ਦਾ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਭਾਰਤ ਸਰਕਾਰ ਜਿਨ੍ਹਾਂ ਪ੍ਰੋਗਰਾਮਾਂ ਨੂੰ ਅੱਗੇ ਵਧਾ ਰਹੀ ਹੈ, ਉਸ ਨਾਲ ਤਾਮਿਲ ਨਾਡੂ ਨੂੰ ਜੋ ਲਾਭ ਮਿਲ ਰਿਹਾ ਹੈ, ਉਸ ਦਾ ਜਨਤਕ ਤੌਰ ‘ਤੇ ਸਵਾਗਤ ਕੀਤਾ ਹੈ, ਧੰਨਵਾਦ ਕੀਤਾ ਹੈ, ਮੈਂ ਵੀ ਉਨ੍ਹਾਂ ਦੇ ਇਸ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕਰਦਾ ਹਾਂ।

Smart City Mission ਲਈ ਤਾਮਿਲ ਨਾਡੂ ਦੇ 10 ਸ਼ਹਿਰਾਂ ਨੂੰ ਚੁਣਿਆ ਗਿਆ ਹੈ। ਇਨ੍ਹਾਂ ਵਿੱਚ ਚੇਨਈ, ਕੋਇੰਬਟੂਰ, ਮਦੁਰਾਇ, ਤੰਜਾਵੁਰ, ਅਜਿਹੇ ਸਾਰੇ ਵੱਡੇ ਸ਼ਹਿਰ ਸ਼ਾਮਿਲ ਹਨ। ਇਨ੍ਹਾਂ ਸ਼ਹਿਰਾਂ ਲਈ ਕੇਂਦਰ ਸਰਕਾਰ ਕਰੀਬ 900 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ, ਕਰੀਬ ਕਰੀਬ ਇੱਕ ਹਜ਼ਾਰ ਕਰੋੜ ਰੁਪਿਆ।

AMRUT Mission ਵਿੱਚ ਵੀ ਤਾਮਿਲ ਨਾਡੂ ਦੇ 33 ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਕੇਂਦਰ ਸਰਕਾਰ ਨੇ ਤਾਮਿਲ ਨਾਡੂ ਲਈ Four thousand seven hundred crore ਰੁਪਏ ਤੋਂ ਵੱਧ ਪ੍ਰਵਾਨ ਕਰ ਲਏ ਹਨ। ਇਸ ਪੈਸੇ ਦੀ ਵਰਤੋਂ ਇਨ੍ਹਾਂ 33 ਸ਼ਹਿਰਾਂ ਵਿੱਚ ਬਿਜਲੀ, ਪਾਣੀ, ਸੀਵਰੇਜ, ਸਫਾਈ ਅਤੇ garden ਵਰਗੀਆਂ ਸਹੂਲਤਾਂ ਨੂੰ ਮਜ਼ਬੂਤ ਬਣਾਉਣ ਲਈ ਕੀਤੀ ਜਾਵੇਗੀ।

ਇਸ ਯੋਜਨਾ ਦਾ ਭਰਪੂਰ ਲਾਭ ਰਾਮੇਸਵਰਮ ਨੂੰ ਵੀ ਮਿਲੇਗਾ ਅਤੇ ਉਸ ਦੇ ਨਾਲ ਨਾਲ 33 ਸ਼ਹਿਰ ਜਿਨ੍ਹਾਂ ਵਿੱਚ ਮਦੁਰਾਇ, ਤੂਤੀਕੋਰਿਨ, ਤਿਰੁਨਲਵੇਲੀ ਅਤੇ ਨਾਗਰਕੋਇਲ ਵੀ ਸ਼ਾਮਲ ਹਨ। ਕੇਂਦਰ ਸਰਕਾਰ ਨੇ ਕਰੀਬ ਕਰੀਬ 4000 ਕਰੋੜ ਰੁਪਏ ਦੀ ਲਾਗਤ ਨਾਲ ਚੇਨਈ ਮੈਟਰੇ ਰੇਲ ਪ੍ਰੋਜੈਕਟ ਦੇ ਪਹਿਲੇ ਫੇਜ਼ ਦੇ ਵਿਸਥਾਰ ਨੂੰ ਵੀ ਮੰਜ਼ੂਰੀ ਦੇ ਦਿੱਤੀ ਹੈ। ਤਾਮਿਲ ਨਾਡੂ ਦੀਆਂ ਦਿਹਾਤੀ ਸੜਕਾਂ ਲਈ Self-Help Group ਨੂੰ ਹੱਲਾਸ਼ੇਰੀ ਦੇਣ ਲਈ, ਪਿੰਡਾਂ ਵਿੱਚ ਰਹਿਣ ਵਾਲੇ ਨੌਜਵਾਨਾਂ ਦੇ ਮੁਹਾਰਤ ਵਿਕਾਸ ਲਈ ਕੇਂਦਰ ਸਰਕਾਰ ਨੇ ਪਿਛਲੇ 3 ਸਾਲ ਵਿੱਚ ਤਕਰੀਬਨ 18,000 ਕਰੋੜ ਰੁਪਏ (Eighteen Thousand Crore Rs) ਤਾਮਿਲ ਨਾਡੂ ਲਈ ਜਾਰੀ ਕੀਤੇ ਹਨ।

ਕੁਝ ਯਤਨਾਂ ਦੀ ਅਪੀਲ ਮੈਂ ਇੱਥੋਂ ਦੀ ਸਰਕਾਰ ਅਤੇ ਇੱਥੋਂ ਦੇ ਲੋਕਾਂ ਲਈ ਵੀ ਕਰਨੀ ਚਾਹੁੰਦਾ ਹਾਂ। ਸਵੱਛ ਭਾਰਤ ਦੇ ਮਿਸ਼ਨ ਅਧੀਨ ਇਸ ਵੇਲੇ ਪੂਰੇ ਦੇਸ਼ ਦੇ ਸ਼ਹਿਰਾਂ ਵਿੱਚ ਇੱਕ ਦੌੜ ਲੱਗੀ ਹੋਈ ਹੈ, competition ਲੱਗਾ ਹੋਇਆ ਹੈ ਕਿ ਕੌਣ ਖੁਦ ਨੂੰ ਪਹਿਲੇ ਖੁਲ੍ਹੇ ਵਿੱਚ ਪਖਾਨੇ ਤੋਂ ਮੁਕਤ ਐਲਾਨੇ ਅਤੇ ਮੈਨੂੰ ਆਸ ਹੈ ਕਿ ਤਾਮਿਲ ਨਾਡੂ ਵੀ ਇਸ ਦੌੜ ਵਿੱਚ ਹੋਰ ਕਿਸੇ ਵੀ ਸੂਬੇ ਤੋਂ ਪਿੱਛੇ ਨਹੀਂ ਰਹੇਗਾ ਅਤੇ ਜ਼ੋਰ ਲਗਾਵੇਗਾ ਅਤੇ ਅੱਗੇ ਵਧ ਕੇ ਰਹੇਗਾ।

ਇਸੇ ਤਰ੍ਹਾਂ ਸੂਬਾ ਸਰਕਾਰ ਮੰਨਦੀ ਹੈ ਕਿ ਇੱਥੋਂ ਦੇ ਸ਼ਹਿਰਾਂ ਵਿੱਚ 8 ਲੱਖ ਤੋਂ ਜ਼ਿਆਦਾ ਗ਼ਰੀਬ ਪਰਿਵਾਰਾਂ ਲਈ ਘਰ ਦੀ ਲੋੜ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਸ਼ਹਿਰੀ ਦੇ ਜ਼ਰੀਏ ਇਸ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਮੈਂ ਸੂਬਾ ਸਰਕਾਰ ਨੂੰ ਅਪੀਲ ਕਰਾਂਗਾ ਕਿ ਉਹ ਪ੍ਰਸਤਾਵ ਭੇਜਣ, ਆਪਣੀ ਪ੍ਰਕਿਰਿਆ ਤੇਜ਼ ਕਰਨ ਅਤੇ ਪਰਵਾਨ ਕੀਤੇ ਹਰ ਘਰ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ।

ਡਾ. ਅਬਦੁਲ ਕਲਾਮ ਪੂਰਾ ਜੀਵਨ ਇੱਕ ਵਿਕਸਿਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਜੁਟੇ ਰਹੇ। ਸਵਾ ਸੌ ਕਰੋੜ ਦੇਸ਼ਵਾਸੀਆਂ ਨੂੰ ਇਸ ਟੀਚੇ ਦੀ ਪ੍ਰਾਪਤੀ ਲਈ ਹਮੇਸ਼ਾ ਉਹ ਪ੍ਰੇਰਿਤ ਕਰਦੇ ਰਹੇ। ਇਹ ਪ੍ਰੇਰਨਾ ਸਾਨੂੰ Twenty, Twenty two ਤੱਕ, 2022 ਤੱਕ, ਜਦੋਂ ਅਜ਼ਾਦੀ ਦੇ 75 ਸਾਲ ਹੋਣਗੇ, New India ਦੇ ਸੁਪਨੇ ਨੂੰ ਸਾਕਾਰ ਕਰਨ ਵਿੱਚ ਬਹੁਤ ਮਦਦ ਕਰੇਗੀ।

ਸਾਡਾ ਦੇਸ਼ 2022 ਵਿੱਚ ਅਜ਼ਾਦੀ ਦੇ 75 ਸਾਲ ਦੇ ਜਸ਼ਨ ਨੂੰ ਮਨਾਵੇਗਾ। ਦੇਸ਼ ਦੀ ਅਜ਼ਾਦੀ ਲਈ ਆਪਣੀ ਜ਼ਿੰਦਗੀ ਖਪਾ ਦੇਣ ਵਾਲੇ ਸਾਡੇ ਸਪੂਤਾਂ ਨੇ ਜੋ ਸੁਪਨੇ ਵੇਖੇ ਸਨ, ਉਨ੍ਹਾਂ ਨੂੰ ਪੂਰਾ ਕਰਨ ਲਈ ਸਾਡਾ ਹਰ ਯਤਨ ਡਾ. ਕਲਾਮ ਨੂੰ ਵੀ ਇੱਕ ਉੱਤਮ ਸ਼ਰਧਾਂਜਲੀ ਬਣ ਕੇ ਰਹੇਗਾ।

ਅਤੇ ਜਦ ਮੈਂ ਅੱਜ ਰਾਮੇਸਵਰਮ ਦੀ ਧਰਤੀ ਉੱਤੇ ਹਾਂ, ਰਾਮੇਸਵਰਮ ਦੇ ਇਨਸਾਨ ਬਹੁਤ ਕੁਝ ਕਰ ਰਹੇ ਹਨ, ਪਰ ਰਾਮਾਇਣ ਸਾਨੂੰ ਇਹ ਗੱਲ ਕਹਿੰਦੀ ਹੈ ਕਿ ਇੱਥੋਂ ਦੀ ਛੋਟੀ ਜਿਹੀ ਗਿਲਹਿਰੀ, ਇਸੇ ਰਾਮੇਸਵਰਮ ਦੀ ਛੋਟੀ ਜਿਹੀ ਗਿਲਹਿਰੀ ਵੀ ਰਾਮਸੇਤੂ ਬਣਾਉਣ ਦੇ ਕੰਮ ਆਈ ਸੀ। ਉਸੇ ਤਰ੍ਹਾਂ ਨਾਲ ਉਹ ਗਿਲਹਿਰੀ ਤਾਂ ਰਾਮੇਸਵਰਮ ਦੀ ਸੀ, ਅਤੇ ਇਸ ਲਈ ਗਿਲਹਿਰੀ ਸਾਨੂੰ ਪ੍ਰੇਰਿਤ ਕਰ ਸਕਦੀ ਹੈ। ਜੇ 125 ਕਰੋੜ ਭਾਰਤੀ ਇੱਕ-ਇੱਕ ਕਦਮ ਵੀ ਚੁੱਕਣ ਤਾਂ ਭਾਰਤ 125 ਕਰੋੜ ਕਦਮ ਅੱਗੇ ਵਧ ਜਾਵੇਗਾ।

ਹਿੰਦੁਸਤਾਨ ਦੇ ਦੂਸਰੇ ਸਿਰੇ, ਰਾਮੇਸਵਰਮ, ਇੱਥੋਂ ਸਮੁੰਦਰ ਸ਼ੁਰੂ ਹੋ ਜਾਂਦਾ ਹੈ, ਅਤੇ ਇਨਾ ਵੱਡਾ ਜਨਤਕ ਮੀਟਿੰਗ ਇਸ ਗੱਲ ਨੂੰ ਦੱਸਦਾ ਹੈ ਕਿ ਤੁਹਾਡਾ ਅਬਦੁਲ ਕਲਾਮ ਪ੍ਰਤੀ ਕਿੰਨਾ ਆਦਰ ਭਾਵ ਹੈ ਅਤੇ ਦੇਸ਼ ਦੇ ਉੱਜਵਲ ਭਵਿੱਖ ਲਈ ਤੁਸੀਂ ਕਿਸ ਤਰ੍ਹਾਂ ਜੁੜਨਾ ਚਾਹੁੰਦੇ ਹੋ, ਇਸ ਨੂੰ ਮੈਂ ਸਾਫ਼ ਵੇਖ ਰਿਹਾ ਹਾਂ। ਇਸ ਵਿਸ਼ਾਲ ਜਨਤਕ ਸਮੂਹ ਨੂੰ ਮੈਂ ਫਿਰ ਤੋਂ ਨਮਨ ਕਰਦਾ ਹਾਂ। ਅਬਦੁਲ ਕਲਾਮ ਜੀ ਨੂੰ ਸਨਮਾਨ ਨਾਲ ਅੰਜਲੀ ਦੇਂਦਾ ਹਾਂ ਅਤੇ ਸਵਰਗੀ ਅੰਮਾ ਨੂੰ ਵੀ ਸਨਮਾਨ ਨਾਲ ਅੰਜਲੀ ਦੇਂਦਾ ਹਾਂ।

ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ।

****

AKT/NT/IG