ਪੀਐੱਮਇੰਡੀਆ

ਸਾਡੇ ਦੇਸ਼ ਵਿੱਚ ਅਤੇ ਦੁਨੀਆ ਵਿੱਚ ਡਾਕ ਟਿਕਟ ਦਾ ਆਪਣਾ ਇੱਕ ਮਹੱਤਵ ਰਿਹਾ ਹੈ। ਡਾਕ ਟਿਕਟ ਨੇ ਇੱਕ ਪ੍ਰਕਾਰ ਨਾਲ ਇਤਿਹਾਸ ਨੂੰ ਆਪਣੇ ਵਿੱਚ ਸੰਜੋਇਆ ਹੋਇਆ ਹੈ ਅਤੇ ਡਾਕ ਟਿਕਟ ਇੱਕ ਪ੍ਰਕਾਰ ਨਾਲ ਰਾਜਦੂਤ (ambassador) ਦਾ ਵੀ ਕੰਮ ਕਰਦਾ ਹੈ। ਦੁਨੀਆ ਦੇ ਕਿਸੇ ਵੀ ਦੇਸ਼ ਵਿੱਚ ਜੇਕਰ ਸਾਡੀ ਡਾਕ ਜਾਏ ਅਤੇ ਉਸ ‘ਤੇ ਜੋ ਟਿਕਟ ਹੁੰਦੀ ਹੈ। ਵਿਸ਼ਵ ਵਿੱਚ ਬਹੁਤ ਲੋਕ ਹੁੰਦੇ ਹਨ ਜੋ ਇਸ ਦਾ ਸੰਗ੍ਰਹਿ ਕਰਦੇ ਹਨ। ਅਤੇ ਕਦੇ ਕਦੇ ਡਾਕ ਦੇ ਸੰਗ੍ਰਹਿ ਤੋਂ ਪਤਾ ਲਗਦਾ ਹੇ ਕਿ ਉਸ ਦੇਸ਼ ਵਿੱਚ ਕਿਸ ਪ੍ਰਕਾਰ ਦੀਆਂ ਤਬਦੀਲੀਆਂ ਆਈਆਂ ਹੋਣਗੀਆਂ। ਮਤਲਬ ਇੱਕ ਤਰ੍ਹਾਂ ਨਾਲ ਉਹ ਸ਼ੁਰੂਆਤ ਹੁੰਦੀ ਹੈ। ਭਾਰਤ ਦਾ ਪੋਸਟਲ ਡਿਪਾਰਟਮੈਂਟ ਵੀ ਲਗਾਤਾਰ ਅਜਿਹਾ ਯੋਗਦਾਨ ਦਿੰਦਾ ਰਹਿੰਦਾ ਹੈ।
ਅੱਜ ਪ੍ਰਭੂ ਰਾਮਚੰਦਰ ਜੀ ਦੇ ਜੀਵਨ ਨਾਲ ਸਬੰਧਤ ਇੱਕ ਡਾਕ ਟਿਕਟ ਜਾਰੀ ਹੋ ਰਹੀ ਹੈ। ਹੁਣ ਇਹ ਮੈਂ ਦਿੱਲੀ ਵਿੱਚ ਵਿਗਿਆਨ ਭਵਨ ਵਿੱਚ ਕਰ ਸਕਦਾ ਸੀ। ਪ੍ਰਧਾਨ ਮੰਤਰੀ ਦੇ ਨਿਵਾਸ ‘ਤੇ ਕਰ ਸਕਦਾ ਸੀ, ਪਰ ਵਿਚਾਰ ਆਇਆ ਕਿ ਨਵਰਾਤ੍ਰਿਆਂ ਦਾ ਪਾਵਨ ਪਰਵ ਹੈ ਅਤੇ ਰਾਮ ਜੀ ਦੇ ਜੀਵਨ ਵਿੱਚ ਨਵਰਾਤ੍ਰਿਆਂ ਅਤੇ ਦੁਸਹਿਰੇ ਦਾ ਵਿਸ਼ੇਸ਼ ਮਹੱਤਵ ਹੈ ਅਤੇ ਜਿੱਥੇ ਤੁਲਸੀਦਾਸ ਜੀ ਦੀਆਂ ਸ਼ਰੂਤੀਆਂ ਅੱਜ ਵੀ ਜੀਵੰਤ ਹਨ। ਅਜਿਹੇ ਮਾਨਸ ਮੰਦਰ ਤੋਂ ਵੱਡੀ ਕੋਈ ਥਾਂ ਨਹੀਂ ਹੋ ਸਕਦੀ, ਇਸ ਟਿਕਟ ਦੇ ਰਿਲੀਜ਼ ਕਰਨ ਲਈ। ਤਾਂ ਮੈਨੂੰ ਕਾਸ਼ੀ ਆਉਣਾ ਸੀ ਤਾਂ ਮੈਂ ਪੋਸਟਲ ਡਿਪਾਰਟਮੈਂਟ ਨਾਲ ਚਰਚਾ ਕਰਕੇ ਤੈਅ ਕੀਤਾ। ਰਾਮ ਜੀ ਦੀਆਂ ਟਿਕਟਾਂ ਤਾਂ ਬਹੁਤ ਨਿਕਲੀਆਂ ਹਨ, ਪਰ ਇਹ ਪਹਿਲਾ ਅਜਿਹਾ ਟਿਕਟ ਸੰਗ੍ਰਹਿ ਹੈ ਜਿਸ ਵਿੱਚ ਪ੍ਰਭੂ ਰਾਮਚੰਦਰ ਜੀ ਦੇ ਜੀਵਨ ਦੇ ਅਨੇਕ ਪਹਿਲੂਆਂ ਨੂੰ ਅਲੱਗ ਅਲੱਗ ਟਿਕਟਾਂ ਦੇ ਜ਼ਰੀਏ ਨਾਲ ਟਿਕਟ ਪ੍ਰਦਰਸ਼ਿਤ ਕੀਤਾ ਗਿਆ ਹੈ। ਇਹ ਇੱਕ ਟਿਕਟ ਹੈ, ਲਗਦਾ ਹੈ, ਪਰ ਉਸ ਵਿੱਚ ਅਨੇਕ ਟਿਕਟਾਂ ਦਾ ਸੰਗ੍ਰਹਿ ਹੈ। ਤਾਂ ਇੱਕ ਤਰ੍ਹਾਂ ਪ੍ਰਭੂ ਰਾਮ ਜੀ ਦੇ ਜੀਵਨ ‘ਤੇ ਅਜਿਹੀ ਦੀ ਟਿਕਟ ਦਾ ਕਦੇ ਵੀ ਪ੍ਰਕਾਸ਼ਨ ਨਹੀਂ ਹੋਇਆ ਹੈ। ਅੱਜ ਪਹਿਲੀ ਵਾਰ ਇਸ ਤਰ੍ਹਾਂ ਹੋ ਰਿਹਾ ਹੈ। ਮੈਨੂੰ ਪ੍ਰਸੰਨਤਾ ਹੈ ਕਿ ਇਸ ਮਾਨਸ ਦੀ ਪਵਿੱਤਰ ਧਰਤੀ ‘ਤੇ ਇਸ ਕਾਰਜ ਨੂੰ ਕਰਨ ਦਾ ਅਵਸਰ ਮਿਲਿਆ ਹੈ। ਅਤੇ ਪ੍ਰਭੂ ਰਾਮ ਜੀ ਦਾ ਜੀਵਨ ਹਰ ਵਿਅਕਤੀ ਲਈ ਪ੍ਰੇਰਕ ਹੈ।
ਜੇਕਰ ਅਸੀਂ ਮਹਾਤਮਾ ਗਾਂਧੀ ਨੂੰ ਯਾਦ ਕਰੀਏ ਤਾਂ ਸ਼ਿਸ਼ੁਕਾਲ ਤੋਂ ਹੀ ਪ੍ਰਭੂ ਰਾਮ ਇੱਕ ਮੰਤਰ ਬਣ ਗਏ ਉਨ੍ਹਾਂ ਦੇ ਜੀਵਨ ਵਿੱਚ, ਅਜਿਹੇ ਮਹਾਪੁਰਸ਼, ਅਜਿਹੇ ਚੇਤਨਾ ਪੁਰਸ਼ ਅੱਜ ਵੀ ਸਮਾਜ ਵਿਵਸਥਾ ਲਈ ਉਨ੍ਹਾਂ ਦੇ ਜੀਵਨ ਦਾ ਹਰ ਪਹਿਲੂ ਉਪਕਾਰਕ ਹੈ। ਇਹ ਸਾਡੇ ਸਾਰਿਆਂ ਨੂੰ ਪ੍ਰੇਰਣਾ ਦਿੰਦਾ ਹੈ। ਮੈਂ ਪ੍ਰਭੂ ਰਾਮਚੰਦਰ ਜੀ ਦੇ ਚਰਨਾਂ ਵਿੱਚ ਪ੍ਰਣਾਮ ਕਰਦੇ ਹੋਏ ਭਾਰਤ ਸਰਕਾਰ ਵੱਲੋਂ ਇਹ ਡਾਕ ਟਿਕਟ ਅੱਜ ਦੇਸ਼ ਲਈ ਨਵਰਾਤਿਆਂ ਦੇ ਪਾਵਨ ਅਵਸਰ ‘ਤੇ ਦਿੱਤੀ ਹੈ। ਮੈਂ ਆਪਣੀ ਖੁਸ਼ੀ ਪ੍ਰਗਟਾਉਂਦਾ ਹਾਂ ਅਤੇ ਤੁਹਾਡਾ ਸਾਰਿਆਂ ਦਾ ਆਉਣ ਲਈ ਧੰਨਵਾਦ ਕਰਦਾ ਹਾਂ।
*****
ਅਤੁਲ ਤਿਵਾਰੀ/ ਸ਼ਾਹਬਾਜ਼ ਹਸੀਬੀ / ਮਮਤਾ
Released postage stamps on the Ramayana. pic.twitter.com/E6wYPh2hmy
— Narendra Modi (@narendramodi) September 22, 2017
Honoured to pray at the Tulsi Manas Mandir, one of Kashi’s historical temples. pic.twitter.com/7RYqFVl59Q
— Narendra Modi (@narendramodi) September 22, 2017