ਪੀਐੱਮਇੰਡੀਆ

ਵੱਡੀ ਗਿਣਤੀ ਵਿੱਚ ਪਧਾਰੇ ਹੋਏ ਮੇਰੇ ਪਿਆਰੇ ਭਰਾਵੋ ਅਤੇ ਭੈਣੋ,
ਅੱਜ ਮੈਂ ਦਵਾਰਕਾ ਦਾ ਮੂਡ ਹੀ ਕੁਝ ਹੋਰ ਦੇਖਿਆ, ਚਾਰੋਂ ਪਾਸੇ ਉਤਸ਼ਾਹ, ਉਮੰਗ, ਜਿਵੇਂ ਕੋਈ ਨਵੀਂ ਚੇਤਨਾ ਦਵਾਰਕਾ ਵਿੱਚ ਮੈਂ ਮਹਿਸੂਸ ਕਰ ਰਿਹਾ ਹਾਂ। ਮੈਂ ਦਵਾਰਕਾ ਵਾਸੀਆਂ ਦਾ ਦਿਲੋਂ ਅਭਿਨੰਦਨ ਕਰਦਾ ਹਾਂ। ਉਨ੍ਹਾਂ ਦਾ ਧੰਨਵਾਦ ਕਰਦਾ ਹਾਂ। ਅੱਜ ਦਵਾਰਕਾ ਨਗਰੀ ਵਿੱਚ ਜਿਸ ਕੰਮ ਦੀ ਸ਼ੁਰੂਆਤ ਹੋ ਰਹੀ ਹੈ ਉਹ ਸਿਰਫ ਬੇਟ ਦਵਾਰਕਾ ਵਿੱਚ ਪਹੁੰਚਣ ਲਈ ਇੱਕ ਪੁਲ ਹੀ ਨਹੀਂ ਹੈ , ਸਿਰਫ ਇੱਕ ਇੱਟਾਂ, ਪੱਥਰ, ਲੋਹੇ ਨਾਲ ਬਣਨ ਵਾਲੀ ਇੱਕ structural ਵਿਵਸਥਾ ਹੈ, ਅਜਿਹਾ ਨਹੀਂ ਹੈ। ਇਹ ਬ੍ਰਿਜ ਬੇਟ ਦਵਾਰਕਾ ਦੀ ਸੱਭਿਆਚਾਰਕ ਵਿਰਾਸਤ ਨਾਲ ਉਸ ਹਜ਼ਾਰਾਂ ਸਾਲ ਪੁਰਾਣੇ ਨਾਤਿਆਂ ਨੂੰ ਜੋੜਨ ਦੀ ਕੜੀ ਦੇ ਰੂਪ ਵਿੱਚ ਅੱਜ ਉਸ ਦਾ ਕੰਮ ਹੋ ਰਿਹਾ ਹੈ।
ਜਦੋਂ ਵੀ ਮੈਂ ਬੇਟ ਆਉਂਦਾ ਹੁੰਦਾ ਸੀ, ਅਤੇ ਇੱਥੋਂ ਦੇ ਬ੍ਰਿਜ ਨੂੰ ਵੇਖਦਾ ਸੀ, ਨਿਰਮਲ ਜਲ ਵੇਖਦਾ ਸੀ, tourism ਦੀਆਂ ਅਪਾਰ ਸੰਭਾਵਨਾਵਾਂ ਵੇਖਦਾ ਸੀ। ਪਰ ਭਾਰਤ ਸਰਕਾਰ ਦੀ ਤਰਫੋਂ, ਤੁਸੀਂ ਤਾਂ ਜਾਣਦੇ ਹੀ ਹੋ, ਭੂਤ ਕਾਲ ਵਿੱਚ ਭਾਰਤ ਸਰਕਾਰ ਦਾ ਗੁਜਰਾਤ ਪ੍ਰਤੀ ਕਿਵੇਂ ਦਾ ਪਿਆਰ ਸੀ। ਕਿੰਨੀਆਂ ਮੁਸ਼ਕਿਲਾਂ ਨਾਲ ਅਸੀਂ ਸਮਾਂ ਬਿਤਾਉਂਦੇ ਸੀ, ਮੈਨੂੰ ਬਰਾਬਰ ਯਾਦ ਹੈ। ਜਦੋਂ ਬੇਟ ਦੇ ਲੋਕਾਂ ਦੀ ਮੈਂ ਸਥਿਤੀ ਵੇਖਦਾ ਸੀ, ਸੂਰਜ ਢਲਣ ਤੋਂ ਪਹਿਲਾਂ ਹੀ ਸਾਰੇ ਕੰਮ ਪੂਰੇ ਕਰਨੇ ਪੈਂਦੇ ਸਨ। ਰਾਤ ਨੂੰ ਆਵਾਜਾਈ ਬੰਦ ਹੋ ਜਾਂਦੀ ਸੀ ਅਤੇ ਉਹ ਵੀ ਪਾਣੀ ਦੇ ਰਸਤਿਓਂ ਹੀ ਆਉਣਾ ਜਾਣਾ ਪੈਂਦਾ ਸੀ। ਮਜਬੂਰਨ ਜ਼ਿੰਦਗੀ ਬਿਤਾਉਣੀ ਪੈਂਦੀ ਸੀ। ਜੇ ਕੋਈ ਅਚਾਨਕ ਬੀਮਾਰ ਹੋ ਜਾਵੇ ਅਤੇ ਉਸ ਨੂੰ ਹਸਪਤਾਲ ਪਹੁੰਚਾਉਣਾ ਹੈ ਅਤੇ ਜੇ ਉਹ ਰਾਤ ਦਾ ਸਮਾਂ ਹੋਵੇ ਤਾਂ ਕਿੰਨੀ ਦਿੱਕਤ ਹੁੰਦੀ ਸੀ, ਉਹ ਮੇਰੇ ਬੇਟ ਦੇ ਪਿਆਰੇ ਭਰਾ ਭੈਣ ਚੰਗੀ ਤਰ੍ਹਾਂ ਜਾਣਦੇ ਹਨ। ਅਤੇ ਇਸ ਲਈ ਇੱਕ ਅਜਿਹਾ ਪ੍ਰਬੰਧ ਜੋ ਦੇਸ਼ ਭਰ ਤੋਂ ਆਉਣ ਵਾਲੇ ਯਾਤਰੀਆਂ ਲਈ ਇੱਕ ਬਹੁਤ ਵੱਡੀ ਸੁਗਾਤ ਹੋਵੇ।
ਇੱਕ ਅਜਿਹਾ ਪ੍ਰਬੰਧ ਜੋ ਬੇਟ ਦੇ ਨਾਗਰਿਕਾਂ ਲਈ ਜੋ ਆਮ ਉਨ੍ਹਾਂ ਦੀਆਂ ਲੋੜਾਂ ਹਨ, ਉਨ੍ਹਾਂ ਨੂੰ ਪੂਰਾ ਕਰਨ ਵਾਲਾ ਹੋਵੇ। ਅਜਿਹਾ ਪ੍ਰਬੰਧ ਜੋ ਬੇਟ ਨਾਲ ਜੁੜੇ ਹੋਏ ਸਮੁੰਦਰੀ ਕੰਢੇ ਦੀ beach ਨੂੰ ਇੱਕ ਬਹੁਤ ਵੱਡੇ tourism ਦੇ ਖੇਤਰ ਦੇ ਰੂਪ ਵਿੱਚ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਨੂੰ ਹੱਲਾਸ਼ੇਰੀ ਦੇਵੇ। ਅਤੇ ਜੇਕਰ ਇੱਕ ਵਾਰੀ ਯਾਤਰੀ ਆਵੇ ਤਾਂ ਠਾਕੁਰ ਜੀ ਦੇ ਚਰਨਾਂ ਵਿੱਚ ਸਿਰ ਝੁਕਾ ਕੇ ਦੌੜ ਜਾਵੇ ਤਾਂ ਉਸ ਨਾਲ ਦਵਾਰਕਾ ਦੀ economy ਨੂੰ ਜ਼ਿਆਦਾ ਲਾਭ ਨਹੀਂ ਹੁੰਦਾ। ਪਰ ਜੇ ਉਹ ਰਾਤ ਨੂੰ ਰੁਕਦਾ ਹੈ, ਦੋ ਦਿਨ ਰੁਕਦਾ ਹੈ ਤਾਂ ਹਜ਼ਾਰ ਦੋ ਹਜ਼ਾਰ ਰੁਪਏ ਖਰਚ ਕਰਦਾ ਹੈ ਤਾਂ ਦਵਾਰਕਾ ਦੀ ਆਰਥਿਕ ਵਿਵਸਥਾ ਵਿੱਚ ਗ਼ਰੀਬ ਤੋਂ ਗ਼ਰੀਬ ਨੂੰ ਰੋਜ਼ਗਾਰ ਮਿਲਦਾ ਹੈ। ਲੋਕ ਦਵਾਰਕਾ ਆਉਂਦੇ ਹਨ, ਉਹ ਭਗਵਾਨ ਦਵਾਰਕਾਧੀਸ਼ ਦੀ ਕਿਰਪਾ ਨਾਲ। ਪਰ ਲੋਕ ਦਵਾਰਕਾ ਵਿੱਚ ਰੁਕਣਗੇ ਉਹ ਜੇ ਅਸੀਂ ਪ੍ਰਬੰਧ ਕਰਾਂਗੇ ਤਾਂ ਹੀ ਰੁਕਣਗੇ। ਅਤੇ ਇਸ ਲਈ ਅਸੀਂ ਵਿਕਾਸ ਨੂੰ ਉਹੋ ਪਹਿਲ ਦਿੱਤੀ ਹੈ ਜਿੱਥੇ ਯਾਤਰੀ ਆਉਣ, ਉਨ੍ਹਾਂ ਦੇ ਰੁਕਣ ਦਾ ਮਨ ਬਣ ਜਾਵੇ, ਇੱਕ-ਦੋ ਦਿਨ ਬਿਤਾਉਣ ਦਾ ਮਨ ਬਣ ਜਾਵੇ। ਸਮੁੰਦਰ ਦੀਆਂ ਲਹਿਰਾਂ ਸਾਹਮਣੇ ਸ਼ਾਮ ਬਿਤਾਉਣ ਦਾ ਮਨ ਕਰ ਉਠੇ। ਢਲਦੇ ਹੋਏ ਸੂਰਜ ਨੂੰ ਵੇਖ ਕੇ ਮਨ ਪ੍ਰਫੁਲਿਤ ਹੋ ਜਾਵੇ। ਇਹ ਮਾਹੌਲ ਪੈਦਾ ਕਰਨ ਲਈ ਸਰਕਾਰ ਲਗਾਤਾਰ ਯਤਨ ਕਰ ਰਹੀ ਹੈ।
ਅੱਜ ਤੋ 8-10 ਸਾਲ ਪਹਿਲਾਂ ਦੇ ਦਵਾਰਕਾ ਦੀ ਕਲਪਨਾ ਕਰੋ ਅਤੇ ਅੱਜ ਦੇ ਦਵਾਰਕਾ ਬਾਰੇ ਸੋਚੋ। ਕਿੰਨੀ ਤਬਦੀਲੀ ਆ ਗਈ ਹੈ। ਅਤੇ tourism ਇੱਕ ਕੋਨੇ ਵਿੱਚ ਵਿਕਾਸ ਹੋਣ ਨਾਲ ਨਹੀਂ ਹੁੰਦਾ। ਉਸ ਨੂੰ connectivity ਚਾਹੀਦੀ ਹੈ। ਇੱਕ ਤੋਂ ਦੂਸਰਾ, ਦੂਸਰੇ ਤੋਂ ਤੀਸਰਾ , ਤੀਸਰੇ ਤੋਂ ਚੌਥਾ ਜੁੜਿਆ ਹੋਣਾ ਚਾਹੀਦਾ ਹੈ। ਸਾਰੀ ਦੁਨੀਆ Gir lion ਦੇਖਣ ਲਈ ਆ ਜਾਂਦੀ ਹੈ, ਪਰ ਜੇ Gir lion ਦੇਖਣ ਤੋਂ ਬਾਅਦ ਪੋਰਬੰਦਰ ਅਤੇ ਦਵਾਰਕਾ ਜਾਣ ਲਈ 6 ਲਾਈਨ, ਚਾਰ ਲਾਈਨ , ਦੋ ਲਾਈਨ ਦੀਆਂ ਵੱਡੀਆਂ ਸੜਕਾਂ ਮਿਲ ਜਾਂਦੀਆਂ ਹਨ ਤਾਂ ਯਾਤਰੀ ਨੂੰ ਸਹੂਲਤ ਰਹਿੰਦੀ ਹੈ। tourist ਦਾ ਮਨ ਲਲਚਾਉਂਦਾ ਹੈ। ਅਤੇ ਜੋ Gir lion ਦੇਖਣ ਆਵੇਗਾ ਉਹ ਦਵਾਰਕਾਧੀਸ਼ ਦੇ ਚਰਨਾਂ ਵਿੱਚ ਆਵੇਗਾ। ਇਹ ਸਥਿਤੀ ਪੈਦਾ ਹੋਣੀ ਚਾਹੀਦੀ ਹੈ। ਅਤੇ ਜੋ ਦਵਾਰਕਾਧੀਸ਼ ਦੇ ਚਰਨਾਂ ਵਿੱਚ ਆਵੇਗਾ ਇਸ ਨੂੰ ਵੀ ਗਿਰ ਦੇ ਸ਼ੇਰ ਦੇਖਣ ਦਾ ਮਨ ਕਰ ਆਵੇ, ਅਜਿਹਾ ਪ੍ਰਬੰਧ ਹੋਣਾ ਚਾਹੀਦਾ ਹੈ। ਅਤੇ ਇਸ ਲਈ ਭਾਰਤ ਸਰਕਾਰ ਨੇ ਨੈਸ਼ਨਲ ਹਾਈਵੇ ਦਾ ਨੈੱਟਵਰਕ ਇਸ ਤਰ੍ਹਾਂ ਦਾ ਬਣਾਉਣ ਦੀ ਦਿਸ਼ਾ ਵਿੱਚ modification ਕੀਤੀ ਹੈ ਕਿ ਰੋਡ ਤਾਂ ਬਣੇ, ਸਹੂਲਤ ਤਾਂ ਬਣੇ, ਗਤੀ ਤਾਂ ਆਵੇ ਪਰ ਨਾਲ ਨਾਲ ਆਰਥਿਕ ਸਰਗਰਮੀ ਨਾਲ ਉਸ ਦਾ ਸਿੱਧਾ ਨਾਤਾ ਹੋਣਾ ਚਹੀਦਾ ਹੈ। ਉਸ ਵਿਵਸਥਾ ਨਾਲ ਆਰਥਿਕ ਸਰਗਰਮੀ ਨੂੰ ਤਾਕਤ ਮਿਲਣੀ ਚਾਹੀਦੀ ਹੈ।
ਅੱਜ ਜੋ ਨੇਸ਼ਨਲ ਹਾਈਵੇ ਨੂੰ ਚੌੜਾ ਕਰਨ ਦਾ ਕੰਮ ਹੈ, ਘਣੂ ਤੱਕ ਅਤੇ ਜਦੋਂ ਮੈਂ ਘਣੂ ਨੂੰ ਯਾਦ ਕਰਦਾ ਹਾਂ ਤਾਂ ਮੇਰੇ ਬੱਚਿਆਂ ਦੀ ਯਾਦ ਆ ਜਾਂਦੀ ਹੈ। ਬਹੁਤ ਪੁਰਾਣੇ ਸਾਡੇ ਵਰਕਰ ਹਨ। ਕਿਸਾਨ ਪਰ ਪਰ ਉਨ੍ਹਾਂ ਨੂੰ ਇਨ੍ਹਾਂ ਸਾਰੀਆਂ ਗੱਲਾਂ ਦਾ ਵਿਚਾਰ ਉਨ੍ਹਾਂ ਦੇ ਮਨ ਵਿੱਚ ਰਹਿੰਦਾ ਸੀ ਕਿ ਅਜਿਹਾ ਕੀਤਾ ਜਾਵੇ ਤਾਂ ਚੰਗਾ ਹੋਵੇਗਾ, ਏਦਾਂ ਕੀਤਾ ਜਾਵੇ ਤਾਂ ਚੰਗਾ ਹੋਵੇਗਾ। ਉਹ ਲਗਾਤਾਰ ਸੋਚਦੇ ਰਹਿੰਦੇ ਸਨ। ਅੱਜ ਉਸ ਘਣੂ ਤੱਕ ਇਸ ਸੜਕ ਨੂੰ , ਕਿ ਚੌੜਾਈ ਦੀ ਦਿਸ਼ਾ ਵਿੱਚ ਨੈਸ਼ਨਲ ਹਾਈਵੇ ਲਈ ਇੱਕ ਭਾਰੀ ਮਾਤਰਾ ਵਿੱਚ ਅਸੀਂ ਖਰਚ ਕਰਨ ਜਾ ਰਹੇ ਹਾਂ। ਅਜ ਇਸ ਇੱਕ ਪ੍ਰੋਗਰਾਮ ਵਿੱਚ ਅਤੇ ਇੱਕ ਜ਼ਿਲਾ ਹੈਡਕੁਆਰਟਰ ਵਿੱਚ , ਅਤੇ ਵੈਸੇ ਹੀ ਜਾਮਨਗਰ, ਜੂਨਾਗੜ੍ਹ ਜ਼ਿਲੇ ਨੂੰ ਜੋੜਦਾ ਹੋਇਆ ਅਤੇ ਪੋਰਬੰਦਰ ਜ਼ਿਲੇ ਨੂੰ ਜੋੜਦਾ ਹੋਇਆ ਕਰੀਬ ਕਰਬ 6000 ਕਰੋੜ ਦੀ ਲਾਗਤ ਵਾਲਾ project ਤੁਸੀਂ ਕਲਪਨਾ ਕਰ ਸਕਦੇ ਹੋ। ਉਹ ਦਿਨ ਯਾਦ ਕਰੋ ਜਦੋਂ ਮਾਧਵ ਸਿੰਘ ਸੋਲੰਕੀ ਮੁੱਖ ਮੰਤਰੀ ਹੁੰਦੇ ਸਨ ਤਾਂ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਇੱਕ ਤਸਵੀਰ ਛਪੀ ਸੀ। ਉਹ ਤਸਵੀਰ ਮੈਨੂੰ ਅੱਜ ਵੀ ਯਾਦ ਹੈ । ਉਸ ਵੇਲੇ ਮੈਂ ਸਿਆਸਤ ਵਿੱਚ ਨਹੀਂ ਸੀ। ਮੈਂ ਸਮਾਜਿਕ ਖੇਤਰ ਵਿੱਚ ਕੰਮ ਕਰਦਾ ਸੀ। ਜਾਮਨਗਰ ਵਿੱਚ, ਜਾਮਨਗਰ ਜਾਂ ਜਾਮਨਗਰ ਜ਼ਿਲੇ ਵਿੱਚ ਪਾਣੀ ਦੀ ਇੱਕ ਟੈਂਕੀ ਦਾ ਉਦਘਾਟਨ ਕਰਨ ਲਈ ਉਸ ਵੇਲੇ ਦੇ ਮੁੱਖਮੰਤਰੀ ਮਾਧਵ ਸਿੰਘ ਸੋਲੰਕੀ ਆਏ ਸਨ। ਹੁਣ ਤੁਸੀਂ ਉਸ ਵੇਲੇ ਦੀਆਂ ਸਰਕਾਰਾਂ ਦੀ ਕਲਪਨਾ ਅਤੇ ਅੱਜ ਇਸ ਸਰਕਾਰ ਦੀ ਕਲਪਨਾ ਵੇਖੋ ਕਿ ਕਿਵੇਂ ਪੁਲ ਬਣਾਉਂਦੇ ਹਨ, ਕਿਵੇਂ ਸੜਕ ਬਣਾਉਂਦੇ ਹਨ। ਇੱਕ ਪਾਣੀ ਦੀ ਟੈਂਕੀ ਦਾ ਉਦਘਾਟਨ ਕਰ ਕੇ ਪੂਰੇ ਪੇਜ ਦੇ advertisement ਦੇ ਅੰਦਰ ਤੁਸੀਂ ਪਹਿਲੇ ਪੇਜ ਉੱਤੇ ਤਸਵੀਰ ਛਪਣਾ ਉਨ੍ਹਾਂ ਲਈ ਵਿਕਾਸ ਬਾਰੇ ਸੋਚਣ ਦੀ ਸੀਮਾ ਵੀ ਏਨੀ ਮਰਿਆਦਤ ਸੀ।
ਦੁਨੀਆ ਬਦਲ ਚੁੱਕੀ ਹੈ ਅਤੇ ਇਸ ਬਦਲੀ ਹੋਈ ਦੁਨੀਆ ਵਿਕਾਸ ਨੂੰ ਨਵੀਆਂ ਉਚਾਈਆਂ ਉਤੇ ਲੈ ਜਾਣਾ ਕਿ ਹਰ ਭਾਰਤੀ ਦੁਨੀਆ ਦੇ ਸਾਹਮਣੇ ਛਾਤੀ ਤਾਣ ਕੇ ਖੜਾ ਹੋ ਸਕੇ। ਅਜਿਹਾ ਹਿੰਦੁਸਤਾਨ ਬਣਾਉਣ ਦਾ ਸੁਪਨਾ ਹਰ ਹਿੰਦੁਸਤਾਨੀ ਦਾ ਹੈ। ਇਹ ਸੁਪਨਾ ਸਿਰਫ ਨਰੇਂਦਰ ਮੋਦੀ ਦਾ ਨਹੀਂ ਹੈ। ਸਵਾ ਸੌ ਕਰੋੜ ਦੇਸ਼ਵਾਸੀਆਂ ਦਾ ਸੁਪਨਾ ਹੈ। ਮੈਂ ਤਾਂ ਸਿਰਫ ਤੁਹਾਡੇ ਸੁਪਨਿਆਂ ਨੂੰ ਰੰਗ ਭਰਨ ਲਈ, ਉਨ੍ਹਾਂ ਨੂੰ ਸੱਚਾ ਬਣਾਉਣ ਲਈ ਕੰਮ ਕਰ ਰਿਹਾ ਹਾਂ, ਮਿਹਨਤ ਕਰ ਰਿਹਾ ਹਾਂ। ਹੁਣੇ ਨਿਤਿਨ ਜੀ ਦੱਸ ਰਹੇ ਸਨ blue economy ਦੇ ਸਬੰਧ ਵਿੱਚ , ਇੱਕ ਅਜਿਹਾ ਖੇਤਰ ਹੈ ਜੋ ਕਿ ਸਮੁੰਦਰੀ ਜਾਇਦਾਦ ਨੂੰ ਗੁਜਰਾਤ ਅਤੇ ਦੇਸ਼ ਦੀ ਅਰਥਵਿਵਸਥਾ ਨੂੰ ਇੱਕ ਵੱਡੀ ਤਾਕਤ ਦੇਣ ਦੇ ਸਮਰੱਥ ਹੈ। 1600 ਕਿਲੋਮੀਟਰ ਦਾ ਸਮੁੰਦਰੀ ਕੰਢਾ ਗੁਜਰਾਤ ਦੇ ਕੋਲ ਹੈ। ਸਾਡੇ ਮਛੇਰੇ ਭਰਾ ਬੈਣ ਸਮੰਦਰੀ ਤੱਟ ਉੱਤੇ ਰਹਿੰਦੇ ਹਨ। blue economy ਦੀ ਪੂਰੀ ਸੰਭਾਵਨਾ ਸਾਡੇ ਸਮੁੰਦਰੀ ਕੰਢੇ ਉੱਤੇ ਹੈ। ਅਸੀਂ ਬੰਦਰਗਾਹ ਦਾ ਵਿਕਾਸ ਕਰਨਾ ਚਾਹੁੰਦੇ ਹਾਂ ਪਰ ਬੰਦਰਗਾਹ ਅਧਾਰਿਤ ਵਿਕਾਸ ਵੀ ਕਰਨਾ ਚਾਹੁੰਦੇ ਹਾਂ। ਅਸੀਂ ਉਹ infrastructure ਬਣਾਉਣਾ ਚਾਹੁੰਦੇ ਹਾਂ ਕਿ ਜੋ ਬੰਦਰਗਾਹ ਨੂੰ ਰੋਡ ਨਾਲ ਜੋੜੇ, ਰੇਲ ਨਾਲ ਜੋੜੇ, ਹਵਾਈ ਪਟੜੀ ਨਾਲ ਜੋੜੇ, ware housing, cold storage ਹੋਵੇ, ਦੁਨੀਆ ਦੇ ਬਾਜ਼ਾਰ ਵਿੱਚ ਭਾਰਤ ਦੇ ਕਿਸਾਨਾਂ ਵਲੋਂ ਉਤਪਾਦਿਤ ਵਸਤਾਂ ਘੱਟ ਤੋਂ ਘੱਟ ਸਮੇਂ ਵਿੱਚ ਪਹੁੰਚਣ। ਦੇਸ਼ ਦੇ ਕਿਸਾਨ ਨੂੰ ਵੱਧ ਤੋਂ ਵੱਧ ਕੀਮਤ ਮਿਲੇ। ਇਸ ਦੇ ਲਈ ਇਨ੍ਹਾਂ ਵਿਵਸਥਾਵਾਂ ਨੂੰ ਵਿਕਸਤ ਕਰਨ ਲਈ ਇੱਕ ਤੋਂ ਬਾਅਦ ਇੱਕ ਕਦਮ ਚੁੱਕ ਰਹੇ ਹਾਂ। ਅਸੀਂ ਇੱਕ ਯੋਜਨਾ ਬਣਾਈ ਹੈ ਅਤੇ ਉਹ ਵੀ ਆਪਣੇ ਮਛੇਰੇ ਭੈਣ -ਭਰਾਵਾਂ ਲਈ ਅਤੇ blue economy ਦੇ ਅਧੀਨ ਬਣਾਈ ਹੈ ਅਤੇ ਉਹ ਯੋਜਨਾ ਹੈ ਅੱਜ ਸਾਡੇ ਮਛੇਰੇ , ਮੱਛੀਮਾਰ, ਜਿਨ੍ਹਾਂ ਕੋਲ ਛੋਟੀਆਂ ਛੋਟੀਆਂ ਕਿਸ਼ਤੀਆਂ ਹਨ, ਉਨ੍ਹਾਂ ਨੂੰ ਲੈਕੇ ਸਮੁੰਦਰ ਵਿੱਚ ਜਾਂਦੇ ਹਨ। 10-12 ਨਾਟੀਕਲ ਮਾਈਲਜ਼ ਤੋਂ ਅੱਗੇ ਨਹੀਂ ਜਾ ਸਕਦੇ ਅਤੇ ਓਨੇ ਇਲਾਕੇ ਵਿੱਚ ਜਿੰਨੀਆਂ ਮੱਛੀਆਂ ਉਨ੍ਹਾਂ ਨੂੰ ਚਾਹੀਦੀਆਂ ਹੁੰਦੀਆਂ ਹਨ, ਉਹ ਨਹੀਂ ਮਿਲਦੀਆਂ। ਉਹ ਕਈ ਘੰਟਿਆਂ ਤੱਕ ਮਿਹਨਤ ਕਰਦੇ ਹਨ , ਬਾਅਦ ਵਿੱਚ ਅਧੀ-ਅੱਧੂਰੀ ਕਿਸ਼ਤੀ ਭਰ ਕੇ ਹੀ ਮੁੜ ਆਉਂਦੇ ਹਨ। ਕੀ ਮੇਰੇ ਮੱਛੀਮਾਰ ਭੈਣ ਭਰਾਵਾਂ ਨੂੰ ਅਜਿਹੀ ਜ਼ਿੰਦਗੀ ਜੀਣ ਲਈ ਮਜਬੂਰ ਕਰਾਂ? ਕੀ ਮੈਂ ਉਨ੍ਹਾਂ ਨੂੰ ਉਨ੍ਹਾਂ ਦੇ ਨਸੀਬ ਉੱਤੇ ਛੱਡ ਦੇਵਾਂ? ਕੀ ਮੇਰੇ ਮੱਛੀਮਾਰ ਭਰਾ-ਭੈਣਾਂ ਦੀ ਜ਼ਿੰਦਗੀ ਵਿੱਚ ਅੱਗੇ ਵਧਣ ਦੀ ਇੱਛਾ ਨਹੀਂ ਹੁੰਦੀ? ਕੀ ਮੇਰੇ ਮੱਛੀਮਾਰ ਭੈਣ-ਭਰਾਵਾਂ ਨੂੰ ਚੰਗੀ ਸਿੱਖਿਆ ਹਾਸਿਲ ਕਰਨ ਦਾ ਮਨ ਨਹੀਂ ਕਰਦਾ? ਕੀ ਮੇਰਾ ਮੱਛੀਮਾਰ ਭੈਣ ਭਰਾਵਾਂ ਨੂੰ ਝੁਗੀ ਝੌਂਪੜੀ ਵਾਲੀ ਜ਼ਿੰਦਗੀ ਤੋਂ ਬਾਹਰ ਕੱਢ ਕੇ ਚੰਗਾ ਜੀਵਨ ਦੇਣ ਦਾ ਮਨ ਨਹੀਂ ਕਰੇਗਾ? ਜੇ ਉਹ ਕਰਨਾ ਹੈ ਤਾਂ ਉਨ੍ਹਾਂ ਦੀ ਆਰਥਿਕ ਤਾਕਤ ਨੂੰ ਵਧਾਉਣਾ ਪਵੇਗਾ। ਉਨ੍ਹਾਂ ਨੂੰ empower ਕਰਨਾ ਪਵੇਗਾ। ਉਨ੍ਹਾਂ ਦਾ ਸਸ਼ਕਤੀਕਰਣ ਕਰਨਾ ਪਵੇਗਾ। ਅਤੇ ਇਸ ਕੰਮ ਲਈ ਅਸੀਂ ਇੱਕ ਯੋਜਨਾ ਲੈ ਕੇ ਆਏ ਹਾਂ ਕੁਝ ਮਛੇਰੇ ਭੈਣ ਭਰਾ ਸਾਡੇ ਇਕੱਠੇ ਹੋ ਜਾਣ, ਸਰਕਾਰ ਉਨ੍ਹਾਂ ਨੂੰ ਲੋਨ ਦੇਵੇਗੀ, ਘੱਟ ਵਿਆਜ ਉਤੇ ਲੋਨ ਦੇਵੇਗੀ ਤਾਂ ਕਿ ਡੇਢ ਕਰੋੜ, ਦੋ ਕਰੋੜ ਦੀ ਵੱਡੀ ਬੋਟ ਲਿਆ ਸਕਣ। ਉਸ ਦਾ ਪ੍ਰਬੰਧ ਸਰਕਾਰ ਕਰੇਗੀ। ਜੇ ਉਹ ਡੇਢ ਕਰੋੜ, ਦੋ ਕਰੋੜ ਦੀ ਬੋਟ ਰੱਖੇਗਾ ਤਾਂ 10-12 ਨਾਟੀਕਲਜ਼ ਮਾਈਲਜ਼ ਤੋਂ ਵੀ ਅੰਦਰ ਸਮੁੰਦਰ ਵਿੱਚ ਜਾ ਕੇ ਉੱਥੇ ਸਮੁੰਦਰ ਦੇ ਅੰਦਰ ਮੱਛੀਆਂ ਦਾ ਭੰਡਾਰ ਹੁੰਦਾ ਹੈ deep sea ਵਿੱਚ ਵੀ ਉਹ ਜੇ ਚਲਾ ਜਾਵੇਗਾ, ਜੋ ਕੰਮ ਉਸ ਨੇ ਤਿੰਨ ਦਿਨ ਵਿੱਚ ਕਰਨਾ ਹੁੰਦਾ ਹੈ ਉਹ ਅੱਧੇ ਜਾਂ ਪੂਰੇ ਦਿਨ ਵਿੱਚ ਹੀ ਕਰ ਕੇ ਤਿੰਨ ਗੁਣਾ , ਚਾਰ ਗੁਣਾ ਕਮਾਈ ਕਰਨ ਵਾਲਾ ਪਰਬੰਧ ਕਰ ਕੇ ਆਪਣੇ ਕਿਨਾਰੇ ਉੱਤੇ ਵਾਪਿਸ ਆ ਸਕਦਾ ਹੈ। ਅਤੇ ਉਸ ਵਿੱਚ cold storage ਸਮੇਤ ਸਾਰੇ ਪ੍ਰਬੰਧ ਰਹਿਣ। ਇਸ ਤਰ੍ਹਾਂ ਦੇ ਪ੍ਰਬੰਧ ਨਾਲ ਅਸੀਂ ਸਾਰੇ ਮੱਛੀਮਾਰਾਂ ਨੂੰ ਇਹ ਵਿਵਸਥਾ ਦੇਣੀ ਚਾਹੁੰਦੇ ਹਾਂ। ਹਰ ਮੱਛੀਮਾਰ ਭਰਾ ਇਸ ਦਾ ਲਾਭ ਉਠਾ ਸਕੇ ਅਤੇ ਇਸ ਦੇ ਲਈ ਇਸ ਨੂੰ ਅੱਗੇ ਵਧਾ ਰਹੇ ਹਾਂ, ਜੋ ਮੱਛੀਮਾਰ ਦੀ ਜ਼ਿੰਦਗੀ ਬਦਲੇਗਾ। ਕੰਡਲਾ ਪੋਰਟ ਕਹੋ ਜਿਸ ਤਰ੍ਹਾਂ ਨਾਲ ਉਸ ਦਾ ਗ੍ਰੋਥ ਹੋਇਆ ਹੈ।
ਜਦੋਂ ਮੈਂ ਗੁਜਰਾਤ ਦਾ ਮੁੱਖ ਮੰਤਰੀ ਸੀ, ਉਸ ਵੇਲੇ ਵੀ ਕੰਡਲਾ ਪੋਰਟ ਸੀ ਅਤੇ ਹਾਲਤ ਕੀ ਸੀ ਇਹ ਮੈਨੂੰ ਪੂਰੀ ਪਤਾ ਹੈ। ਅਸੀਂ ਭਾਰਤ ਸਰਕਾਰ ਨੂੰ ਕਹਿੰਦੀ ਸੀ ਕਿ ਇਸ ਨੂੰ ਪਹਿਲ ਦਿਓ, ਇੱਕ ਮੌਕਾ ਹੈ। ਪਰ ਉਨ੍ਹਾਂ ਦੀ ਲਿਸਟ ਵਿੱਚ ਕੰਡਲਾ ਸੀ ਹੀ ਨਹੀਂ। ਜਦ ਤੋ ਭਾਰਤ ਸਰਕਾਰ ਵਿੱਚ ਸਾਨੂੰ ਕੰਮ ਕਰਨ ਦਾ ਮੌਕਾ ਮਿਲਿਆ ਹੈ, ਅਸੀਂ ਗੁਜਰਾਤ ਦੀਆਂ ਬੰਦਰਗਾਹਾਂ ਦੇ ਵਿਕਾਸ ਉਤੇ ਵੀ ਓਨਾ ਹੀ ਧਿਆਨ ਦਿੱਤਾ ਹੈ ਅਤੇ ਜਿਸ ਕਾਰਨ ਅੱਜ ਕੰਡਲਾ ਦਾ ਗ੍ਰੋਥ ਪਿਛਲੇ 25 ਸਾਲ ਵਿੱਚ ਨਹੀਂ ਹੋਇਆ ਸੀ, ਓਨਾ ਅੱਜ ਤੇਜ਼ੀ ਨਾਲ ਕੰਡਲਾ ਦਾ ਹੋ ਰਿਹਾ ਹੈ। । ਅਤੇ ਉਸ ਦੇ ਕਾਰਨ ਲੋਕਾਂ ਨੂੰ ਰੋਜ਼ੀ ਰੋਟੀ ਮਿਲਦੀ ਹੈ। ਸਾਡੀ ਅਲੰਗ, ਕਿੰਨੇ ਸਾਲਾਂ ਤੋਂ ਅਲੰਗ ਦੀ ਸ਼ਿਕਾਇਤ ਰਹਿੰਦੀ ਸੀ। ਅਲੰਗ ਦੇ ਵਿਕਾਸ ਦੀ ਚਰਚਾ ਰਹਿੰਦੀ ਹੈ। ਅਲੰਗ ਦੇ hygiene ਦੀ ਚਰਚਾ ਰਹਿੰਦੀ ਹੈ। ਭਾਵਨਗਰ ਦਾ ਅਲੰਗ ਇੱਕ ਤਰ੍ਹਾਂ ਨਾਲ ਦੁਨੀਆ ਵਿੱਚ ਸਾਡੀ ਪਛਾਣ ਵੀ ਸੀ, ਪਰ ਨਾਲ environment ਦੇ ਨਾਂ ਉੱਤੇ ਸੈਂਕੜੇ ਸਵਾਲੀਆ ਨਿਸ਼ਾਨ ਵੀ ਸਨ। ਕੌਮੀ, ਕੌਮਾਂਤਰੀ ਸੰਸਥਾਵਾਂ ਨਵੇਂ ਨਵੇਂ ਸਵਾਲ ਉਠਾਉਂਦੀਆਂ ਰਹਿੰਦੀਆਂ ਸਨ। ਇਹ ਭਾਰਤ ਸਰਕਾਰ ਦੀ ਜ਼ਿੰਮੇਵਾਰੀ ਸੀ ਕਿ ਉਸ ਬਾਰੇ ਕੁਝ ਚਿੰਤਾ ਕਰੇ, ਮਦਦ ਕਰੇ। ਅਲੰਗ ਵਿੱਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਜ਼ਿੰਦਗੀ ਵਿੱਚ ਕੁਝ ਤਬਦੀਲੀ ਆਵੇ, ਉਸ ਦੇ ਲਈ ਕੁਝ ਕਰੇ। ਲਗਾਤਾਰ ਕੋਸ਼ਿਸ਼ਾਂ ਕਰਨ ਤੋਂ ਬਾਅਦ ਵੀ ਉਸ ਵੇਲੇ ਭਾਰਤ ਸਰਕਾਰ ਦੀ ਨੀਂਦ ਨਾ ਉਡਾ ਸਕੇ, ਪਰ ਅੱਜ ਜਦੋਂ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਤਾਂ ਅਸੀਂ ਜਪਾਨ ਨਾਲ, ਲੋਕਾਂ ਨੂੰ ਜਪਾਨ ਸਿਰਫ ਬੁਲਟ ਟਰੇਨ ਲਈ ਯਾਦ ਰਹਿੰਦਾ ਹੈ, ਉਹ ਲੋਕ ਭੁੱਲ ਜਾਂਦੇ ਹਨ ਕਿ ਜਪਾਨ ਨਾਲ ਅਸੀਂ ਅਲੰਗ ਦੇ ਵਿਕਾਸ ਲਈ ਵੀ ਵੱਡੀ ਯੋਜਨਾ ਬਣਾ ਕੇ ਅੱਗੇ ਵੱਧ ਰਹੇ ਹਾਂ। ਅਤੇ ਉਸ ਦੇ ਕਾਰਨ ਅਲੰਗ ਦੇ ਮੇਰੇ ਮਜ਼ਦੂਰ ਭੈਣਾਂ-ਭਰਾਵਾਂ ਦੀ ਜ਼ਿੰਦਗੀ ਵਿੱਚ ਬਹੁਤ ਵੱਡੀ ਤਬਦੀਲੀ ਆਉਣ ਵਾਲੀ ਹੈ।
ਇਹ ਜੋ ਤਬਦੀਲੀ ਦੀ ਦਿਸ਼ਾ ਅਸੀਂ ਫੜੀ ਹੈ, ਵਿਕਾਸ ਨੂੰ ਜੋ ਨਵੇਂ ਨਵੇਂ ਖੇਤਰਾਂ ਵਿੱਚ ਆਮ ਮਨੁੱਖਾਂ ਦੇ ਜੀਵਨ ਵਿੱਚ ਤਬਦੀਲੀ ਲਈ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਉਸ ਨਾਲ ਇਹ ਤਬਦੀਲੀ ਆਉਣ ਵਾਲੀ ਹੈ। ਮਾਂਗਰੋਲ ਅਤੇ ਵੈਰਾਵਲ ਸਾਡੇ ਰਵਾਇਤੀ ਫਿਸ਼ਿੰਗ ਹੱਬ ਰਹੇ ਹਨ। ਬੀਤੇ ਦਿਨ ਭਾਰਤ ਦੇ ਰਾਸ਼ਟਰਪਤੀ ਜੀ ਆਏ ਸਨ। ਮੈਂ ਉਨ੍ਹਾਂ ਦਾ ਬਹੁਤ ਧੰਨਵਾਦੀ ਹਾਂ ਕਿ ਉਨ੍ਹਾਂ ਨੇ ਮਾਂਗਰੋਲ ਦੇ ਅੰਦਰ ਇਸ ਕੰਮ ਨੂੰ ਗਤੀ ਦੇਣ ਲਈ ਇੱਕ ਬਹੁਤ ਵੱਡਾ ਨੀਂਹ ਪੱਥਰ ਰੱਖਿਆ, ਬਹੁਤ ਵੱਡੀ ਯੋਜਨਾ ਨੂੰ ਆਕਾਰ ਦਿੱਤਾ ਹੈ। ਇਹ ਫਿਸ਼ਿੰਗ ਹੱਬ ਆਉਣ ਵਾਲੇ ਦਿਨਾਂ ਵਿੱਚ ਇਸ ਪੂਰੇ ਬੇਟ ਦੇ ਸਾਡੇ ਮੱਛੀ ਪਾਲਣ ਉਦਯੋਗ ਨੂੰ ਇੱਕ ਬਹੁਤ ਵੱਡੀ ਤਾਕਤ ਨਾਲ ਉਭਰਨ ਵਾਲਾ ਹੈ। ਇਹ ਪੂਰਾ ਸਾਡਾ ਸਮੁੰਦਰੀ ਤੱਟ blue economy ਰਾਹੀਂ tourism ਦੀ economy ਰਾਹੀਂ infrastructure ਰਾਹੀਂ ਅੱਗੇ ਵੱਧ ਰਿਹਾ ਹੈ। ਉਸ ਦੇ ਨਾਲ ਨਾਲ human resource development ਮਨੱਖੀ ਸੋਮਾ ਵਿਕਾਸ।
ਮੈਂ ਗੁਜਰਾਤ ਵਾਸੀਆਂ ਨੂੰ ਇੱਕ ਸੌਗਾਤ ਦੇਣ ਦਾ ਅੱਜ ਐਲਾਨ ਕਰਨਾ ਚਾਹੁੰਦਾ ਹਾਂ। ਇਹ ਸਿਰਫ ਗੁਜਰਾਤ ਨੂੰ ਹੀ ਨਹੀਂ ਪੂਰੇ ਭਾਰਤ ਦੇ ਕੰਮ ਆਉਣ ਵਾਲੀ ਗੱਲ ਹੈ। ਪਰ ਸਾਡੇ ਸਮੁੰਦਰੀ ਕੰਢੇ ਉੱਤੇ ਹੋਵੇਗਾ ਅਤੇ ਦੇਵਭੂਮੀ ਦਵਾਰਕਾ ਵਿੱਚ ਹੋਵੇਗਾ। ਸਾਡੇ ਸਮੁੰਦਰੀ ਕੰਢੇ ਦੀ ਰਾਖੀ ਲਈ ਮਰੀਨ ਪੁਲਿਸ ਇੱਕ ਅਜਿਹਾ ਖੇਤਰ ਹੈ ਕਿ ਜਿਸ ਨੂੰ ਭਾਰਤ ਬਹੁਤ ਹੀ ਆਧੁਨਿਕ ਬਣਾਉਣ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ। ਆਮ ਪੁਲਿਸ ਤੋਂ ਉਥੋਂ ਦੀ ਟਰੇਨਿੰਗ ਵੱਖ ਹੋਵੇਗੀ। ਕਿਉਂਕਿ ਸਮੁੰਦਰ ਵਿੱਚ, ਸਮੁੰਦਰੀ ਤੱਟ ਉੱਤੇ ਪੰਜ ਕਿਲੋਮੀਟਰ ਦੀ ਪੂਰੀ ਸੁਰੱਖਿਆ ਦੀ ਵਿਵਸਥਾ ਨਾਲ ਉਹ ਜੁੜੇ ਹੋਣਗੇ ਤਾਂ ਅਜਿਹੀ ਸਥਿਤੀ ਵਿੱਚ ਦੇਸ਼ ਭਰ ਦੇ marine police training ਦੇ institute research institute । ਇਹ ਦੇਵਭੂਮੀ ਦਵਾਰਕਾ ਵਿੱਚ ਮੋਜਪ ਦੇ ਕੋਲ ਬਣਾਈ ਜਾਵੇਗੀ। ਦੇਸ਼ ਭਰ ਵਿੱਚ ਜਿਵੇਂ ਜਾਮਨਗਰ ਦੇ ਅੰਦਰ ਹਵਾਈ ਅੱਡੇ ਉੱਤੇ ਸਾਡੀ ਇੱਕ ਟ੍ਰੇਨਿੰਗ ਇੰਸਟੀਟਿਊਟ ਹੈ। air force ਲਈ ਦੇਸ਼ ਭਰ ਤੋਂ ਲੋਕ ਇਸ ਦਾ ਲਾਭ ਲੈਂਦੇ ਹਨ, ਉਸੇ ਤਰ੍ਹਾਂ ਇਹ ਦੇਵਭੂਮੀ ਦਵਾਰਕਾ ਵਿੱਚ ਇਹ marine police institute ਹਿੰਦੁਸਤਾਨ ਭਰ ਦੇ ਪੁਲਿਸ ਦੇ ਲੋਕਾਂ ਦੀ ਟ੍ਰੇਨਿੰਗ ਅਤੇ ਇਹ ਵੀ ਆਪਣੇ ਆਪ ਵਿੱਚ ਇੱਕ ਅਜਿਹਾ institute ਜਿੱਥੇ ਹਜ਼ਾਰਾਂ ਲੋਕ ਰਹਿੰਦੇ ਹੋਣਗੇ, ਆਉਣਾ ਜਾਣਾ ਚਲਦਾ ਹੋਵੇਗਾ। ਕਿੰਨੀ ਵੱਡੀ ਆਰਥਿਕ ਵਿਵਸਥਾ ਵੀ ਇਸ ਨਾਲ ਜੁੜੀ ਹੋਵੇਗੀ, ਇਸ ਦਾ ਤੁਸੀਂ ਭਲੀਭਾਂਤ ਅੰਦਾਜ਼ਾ ਲਗਾ ਸਕਦੇ ਹੋ।
ਭਰਾਵੇ ਭੈਣੋ ਤੁਸੀਂ ਸਾਰੇ ਦੀਵਾਲੀ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹੋ ਅਤੇ ਗੁਜਰਾਤ ਵਿੱਚ ਦੀਵਾਲੀ ਦਾ ਤਿਉਹਾਰ ਬਹੁਤ ਵਿਸ਼ੇਸ਼ ਹੁੰਦਾ ਹੈ। ਵਪਾਰੀਆਂ ਲਈ ਇਹ ਹੋਰ ਵਿਸ਼ੇਸ਼ ਹੁੰਦਾ ਹੈ ਅਤੇ ਮੈਂ ਅੱਜ ਦੇਸ਼ ਭਰ ਦੀਆਂ ਅਖਬਾਰਾਂ ਵੇਖੀਆਂ, ਉਨ੍ਹਾਂ ਵਿੱਚ ਹੈੱਡਲਾਈਨ ਹੈ ਕਿ ਦੀਵਾਲੀ 15 ਦਿਨ ਪਹਿਲਾਂ ਆ ਗਈ ਹੈ। ਚਾਰੇ ਪਾਸੇ ਇੱਕ ਦੀਵਲੀ ਦਾ ਮਾਹੌਲ ਬਣ ਗਿਆ ਹੈ। ਜਦੋਂ ਕਲ੍ਹ ਅਸੀਂ ਜੀਐੱਸਟੀ ਲਈ ਕਾਫੀ ਅਹਿਮ ਫੈਸਲੇ ਕੀਤੇ ਅਤੇ ਅਸੀਂ ਪਹਿਲੇ ਦਿਨ ਕਿਹਾ ਸੀ ਕਿ ਇੱਕ ਵਾਰੀ ਲਾਗੂ ਕਰਨ ਤੋਂ ਬਾਅਦ 3 ਮਹੀਨੇ ਉਸ ਦਾ ਅਧਿਅਨ ਕਰਾਂਗੇ ਅਤੇ ਤਿੰਨ ਮਹੀਨੇ ਵਿੱਚ ਜਿੱਥੇ ਜਿੱਥੇ ਦਿੱਕਤਾਂ ਆਉਂਦੀਆਂ ਹਨ, ਵਿਵਸਥਾ ਵਿੱਚ ਕਮੀਆਂ ਆਉਣਗੀਆਂ technology ਦੀਆਂ ਕਮੀਆਂ ਆਉਣਗੀਆਂ, ਨਿਯਮਾਂ ਦੀਆਂ ਮੁਸ਼ਕਿਲਾਂ ਹੋਣਗੀਆਂ, ਰੇਟ ਦੇ ਸਮਝਣ ਵਿੱਚ ਸ਼ਿਕਾਇਤਾਂ ਹੋਣਗੀਆਂ, ਵਪਾਰੀਆਂ ਦੇ simple tax ਤਜਰਬੇ ਵਿੱਚ ਦਿੱਕਤਾਂ ਆਉਂਦੀਆਂ ਹੋਣਗੀਆਂ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਦੇਸ਼ ਦਾ ਵਪਾਰੀ ਵਰਗ ਰੈੱਡ ਟੈਪਿਜ਼ਮ ਵਿੱਚ ਫਸ ਜਾਵੇ, ਫਾਈਲਾਂ ਵਿੱਚ ਫਸ ਜਾਵੇ, ਬਾਬੂਆਂ ਅਤੇ ਸਾਹਿਬਲੋਕਾਂ ਦੇ ਚੱਕਰ ਵਿੱਚ ਪੈ ਜਾਵੇ। ਅਸੀਂ ਕਦੀ ਵੀ ਹਿੰਦੁਸਤਾਨ ਵਿੱਚ ਅਜਿਹਾ ਨਹੀਂ ਚਾਹਾਂਗੇ ਅਤੇ ਇਸ ਲਈ ਤਿੰਨ ਮਹੀਨੇ ਵਿੱਚ ਜੋ ਵੀ ਜਾਣਕਾਰੀ ਆਈ ਹੈ, ਉਸ ਦੇ ਆਧਾਰ ਤੇ ਕਲ੍ਹ ਸਾਡੇ ਵਿੱਤ ਮੰਤਰੀ ਜੀ ਨੇ ਜੀਐੱਸਟੀ ਕੌਂਸਲ ਵਿੱਚ ਸਭ ਨੂੰ ਮਨਵਾ ਕੇ ਬਹੁਤ ਵੱਡੇ ਅਹਿਮ ਫੈਸਲੇ ਲਏ ਅਤੇ ਮੈਨੂੰ ਖੁਸ਼ੀ ਹੈ ਕਿ ਇੱਕਸੁਰ ਵਿੱਚ ਹਿੰਦੁਸਤਾਨ ਦੇ ਹਰ ਕੋਨੇ ਵਿੱਚ ਇਸ ਦਾ ਸਵਾਗਤ ਹੋਇਆ ਹੈ ਅਤੇ ਇਹੋ ਤਾਂ ਦੇਸ਼ ਦੀ ਤਾਕਤ ਹੈ। ਜਦੋਂ ਇੱਕ ਸਰਕਾਰ ਉੱਤੇ ਭਰੋਸਾ ਹੁੰਦਾ ਹੈ, ਨਿਯਮਾਂ ਦੇ ਪਿੱਛੇ ਇਮਾਨਦਾਰੀ ਨਜ਼ਰ ਆਉਂਦੀ ਹੈ ਤਾਂ ਦੇਸ਼ ਮੁਸ਼ਕਿਲਾਂ ਦੇ ਬਾਵਜੂਦ ਵੀ ਜੀਅ ਜਾਨ ਨਾਲ ਜੁੜ ਜਾਂਦਾ ਹੈ। ਉਹ ਮੈਂ ਮਹਿਸੂਸ ਕਰ ਰਿਹਾ ਹਾਂ ਅਤੇ ਇਸ ਲਈ ਮੈਂ ਦੇਸ਼ਵਾਸੀਆਂ ਦਾ ਧੰਨਵਾਦੀ ਹਾਂ ਕਿ ਜੀਐੱਸਟੀ ਵਿੱਚ ਜੋ ਅਸੀਂ ਵਧੇਰੇ simple tax ਨੂੰ ਹੋਰ ਵਧੇਰੇ simpler ਕਰਨ ਦੀ ਕੋਸ਼ਿਸ਼ ਕੀਤੀ ਹੈ, ਉਸ ਦਾ ਜੋ ਸਵਾਗਤ ਹੋਇਆ ਹੈ ਉਸ ਦੇ ਲਈ ਮੈਂ ਉਨ੍ਹਾਂ ਦਾ ਧੰਨਵਾਦ ਅਤੇ ਅਭਿਨੰਦਨ ਪ੍ਰਗਟ ਕਰਦਾ ਹਾਂ।
****
ਅਤੁਲ ਤਿਵਾਰੀ, ਸ਼ਾਹਬਾਜ਼ ਹਸੀਬੀ, ਮਮਤਾ
Today I am seeing a very different mood here in Dwarka. There is tremendous enthusiasm here. What we are working towards is not merely a bridge to reach Bet Dwarka, it connects us to our history and culture: PM @narendramodi pic.twitter.com/3DPwCOI79A
— PMO India (@PMOIndia) October 7, 2017
I still recall how tough it was for people of Bet Dwarka. Lack of infrastructure meant transportation was tough, people faced difficulties if an emergency came up. We wanted to change this with a push on infrastructure: PM @narendramodi pic.twitter.com/bE57rpOHd6
— PMO India (@PMOIndia) October 7, 2017
Development of the tourism sector cannot be in isolation. If we want to draw more tourists to Gir, we should also inspire the tourist to visit other parts like Dwarka: PM @narendramodi pic.twitter.com/KOOwRom8Xt
— PMO India (@PMOIndia) October 7, 2017
Building of infrastructure should enhance economic activities and add to the atmosphere of development: PM @narendramodi pic.twitter.com/x72LCGJCg5
— PMO India (@PMOIndia) October 7, 2017
When Madhavsinh Solanki ji was CM, I recall front page advertisements for the CM coming to Jamnagar to inaugurate a water tank. This is how narrow their conception of development was. We have come a long way since then & are looking at more all round & extensive progress: PM
— PMO India (@PMOIndia) October 7, 2017
When Madhavsinh Solanki ji was CM, I recall front page advertisements for the CM coming to Jamnagar to inaugurate a water tank. This is how narrow their conception of development was. We have come a long way since then & are looking at more all round & extensive progress: PM
— PMO India (@PMOIndia) October 7, 2017
Government of India is taking steps towards the empowerment of fishermen. We do not want our fishermen to live in poverty, we want to create more opportunities for them: PM @narendramodi
— PMO India (@PMOIndia) October 7, 2017
Kandla Port is seeing unprecedented growth. This is because we devoted resources to improve the port. New lease of life was added to Alang, steps were taken for the welfare of the labourers working there. These are steps we are taking towards development: PM @narendramodi
— PMO India (@PMOIndia) October 7, 2017
Marine policing is a sector we are looking at very closely. We are modernising marine security apparatus. An institute for this will be set up in this Devbhoomi of Dwarka. It will draw people and experts from all over India: PM @narendramodi
— PMO India (@PMOIndia) October 7, 2017
Diwali has come early for our citizens due to the decisions taken in the GST Council. We had said we will study all aspects relating to GST for 3 months, including the shortcomings. And thus, the decisions were taken with consensus at the GST council: PM @narendramodi
— PMO India (@PMOIndia) October 7, 2017
When there is trust in a government and when policies are made with best intentions, it is natural for people to support us for the best interests of the nation: PM @narendramodi
— PMO India (@PMOIndia) October 7, 2017
The common citizen of India wants the fruits of development to reach him or her. Nobody wants their children to live in poverty. We want to help our people fulfil that dream and want to fight poverty: PM @narendramodi
— PMO India (@PMOIndia) October 7, 2017
The world's attention is being drawn to India. People are coming to invest here. All this will bring opportunities for the people of India. I see Gujarat contributing actively to the development of India & congratulate the Gujarat Government: PM @narendramodi
— PMO India (@PMOIndia) October 7, 2017