Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦਾਵੋਸ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦਾਵੋਸ ਰਵਾਨਾ ਹੋਣ ਤੋਂ ਪਹਿਲਾਂ ਜਾਰੀ ਕੀਤੇ ਬਿਆਨ ਦਾ ਮੂਲ-ਪਾਠ ਹੇਠ ਲਿਖੇ ਅਨੁਸਾਰ ਹੈ-

”ਮੈਂ ਵਿਸ਼ਵ ਆਰਥਿਕ ਫੋਰਮ ਦੇ ਦਾਵੋਸ ਵਿਖੇ ਹੋਣ ਵਾਲੇ ਸੰਮੇਲਨ ਵਿੱਚ ਭਾਰਤ ਦੇ ਚੰਗੇ ਮਿੱਤਰ ਅਤੇ ਡਬਲਿਊ ਈ ਐੱਫ ਦੇ ਬਾਨੀ ਪ੍ਰੋਫੈਸਰ ਕਲਾਸ ਸ਼ਵਾਬ ਦੇ ਸੱਦੇ ਉੱਤੇ ਉੱਥੋਂ ਦੇ ਪਹਿਲੇ ਦੌਰੇ ਉੱਤੇ ਜਾਣ ਦਾ ਰਾਹ ਦੇਖ ਰਿਹਾ ਹਾਂ। ਇਸ ਫੋਰਮ ਦਾ ਉਦੇਸ਼ ‘ਵੰਡੀ ਹੋਈ ਦੁਨੀਆ ਵਿੱਚ ਇੱਕ ਸਾਂਝਾ ਭਵਿੱਖ ਕਾਇਮ ਕਰਨਾ ਹੈ ।’ ਇਹ ਬਹੁਤ ਹੀ ਸੋਚ ਵਿਚਾਰ ਵਾਲਾ ਅਤੇ ਢੁਕਵਾਂ ਹੈ।

ਸਮਕਾਲੀ ਅੰਤਰਰਾਸ਼ਟਰੀ ਸਿਸਟਮ ਸਾਹਮਣੇ ਮੌਜੂਦਾ ਅਤੇ ਉੱਭਰ ਰਹੀਆਂ ਚੁਣੌਤੀਆਂ ਅਤੇ ਵਿਸ਼ਵ ਪ੍ਰਬੰਧਨ ਢਾਂਚਾ ਨੇਤਾਵਾਂ, ਸਰਕਾਰਾਂ, ਨੀਤੀ ਘੜਨ ਵਾਲਿਆਂ, ਕਾਰਪੋਰੇਟਸ ਅਤੇ ਸਿਵਲ ਸੁਸਾਇਟੀਆਂ ਦਾ ਧਿਆਨ ਮੰਗਦਾ ਹੈ।

ਬੀਤੇ ਸਾਲਾਂ ਵਿੱਚ ਬਾਹਰ ਦੀ ਦੁਨੀਆ ਨਾਲ ਭਾਰਤ ਦੇ ਸਬੰਧ ਪੂਰੀ ਤਰ੍ਹਾਂ ਅਤੇ ਪ੍ਰਭਾਵੀ ਢੰਗ ਨਾਲ ਬਹੁ ਪੜਾਵੀ ਬਣ ਗਏ ਹਨ, ਜਿਨ੍ਹਾਂ ਵਿੱਚ ਸਿਆਸੀ, ਆਰਥਿਕ, ਲੋਕਾਂ ਤੋਂ ਲੋਕਾਂ ਤੱਕ ਦੇ , ਸੁਰੱਖਿਆ ਅਤੇ ਹੋਰ ਖੇਤਰ ਆ ਗਏ ਹਨ।

ਦਾਵੋਸ ਵਿਖੇ ਮੈਂ ਅੰਤਰਰਾਸ਼ਟਰੀ ਭਾਈਚਾਰੇ ਨਾਲ ਭਵਿੱਖ ਦੇ ਸਬੰਧਾਂ ਬਾਰੇ ਭਾਰਤ ਦੇ ਨਜ਼ਰੀਏ ਨੂੰ ਸਾਂਝਾ ਕਰਨ ਦਾ ਰਾਹ ਦੇਖ ਰਿਹਾ ਹਾਂ।

ਵਿਸ਼ਵ ਆਰਥਿਕ ਫੋਰਮ ਦੇ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਤੋਂ ਇਲਾਵਾ ਮੈਂ ਸਵਿੱਸ ਕਨਫੈਡਰੇਸ਼ਨ ਦੇ ਰਾਸ਼ਟਰਪਤੀ ਮਾਣਯੋਗ ਸ਼੍ਰੀ ਅਲੇਨ ਬਰਸੇਟੈਂਡ (H. E. Mr. Alain_Bersetand), ਸਵੀਡਨ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਸਟੀਫੈਨ ਲੋਫਵੇਨ (H. E. Mr. Stefan Lofven) ਨਾਲ ਵੱਖਰੇ ਤੌਰ `ਤੇ ਦੁਵੱਲੀਆਂ ਮੀਟਿੰਗਾਂ ਕਰਾਂਗਾ।

ਮੈਨੂੰ ਭਰੋਸਾ ਹੈ ਕਿ ਇਹ ਦੁਵੱਲੀਆਂ ਮੀਟਿੰਗਾਂ ਸਾਡੇ ਸਬੰਧਾਂ ਲਈ ਲਾਹੇਵੰਦ ਸਿੱਧ ਹੋਣਗੀਆਂ ਅਤੇ ਸਾਡੇ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤੀ ਪ੍ਰਦਾਨ ਕਰਨਗੀਆਂ।”

*****

ਏਕੇਟੀ/ ਐੱਸਐੱਚ