ਪੀਐੱਮਇੰਡੀਆ
ਮੰਚ ‘ਤੇ ਵਿਰਾਜਮਾਨ ਮੰਤਰੀ ਪਰਿਸ਼ਦ ਦੇ ਮੇਰੇ ਸਹਿਯੋਗੀ, ਸ਼੍ਰੀਮਾਨ ਮਨੋਜ ਸਿਨਹਾ ਜੀ, ਇੰਡੀਆ ਪੋਸਟ ਪੇਮੈਂਟਸ ਬੈਂਕ ਦੇ ਸੀਈਓ, ਸੈਕਟਰੀ ਪੋਸਟ, IPPB ਦੇ ਬਹੁਤ ਸਾਰੇ ਸਾਥੀ, ਇੱਥੇ ਹਾਜ਼ਰ ਹੋਰ ਸਾਰੇ ਪਤਵੰਤੇ, ਦੇਵੀਓ ਅਤੇ ਸੱਜਣੋ। ਇਸ ਸਮੇਂ ਟੈਕਨੋਲੋਜੀ ਰਾਹੀਂ ਦੇਸ਼ ਭਰ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਸੈਂਟਰਾਂ ‘ਤੇ ਪੋਸਟਲ ਵਿਭਾਗ ਦੇ ਹਜ਼ਾਰਾਂ ਕਰਮਚਾਰੀ ਅਤੇ ਹੋਰ ਵੀ ਇੱਥੋਂ ਦੇ ਨਾਗਰਿਕ ਅਤੇ ਜਿਵੇਂ ਸਾਡੇ ਮਨੋਜ ਜੀ ਨੇ ਦੱਸਿਆ ਕਰੀਬ 20 ਲੱਖ ਲੋਕ ਇਸ ਸਮੇਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ। ਉੱਥੇ ਕਈ ਰਾਜਪਾਲ, ਮੁੱਖ ਮੰਤਰੀ, ਕੇਂਦਰ ਦੀ ਮੰਤਰੀ ਪਰਿਸ਼ਦ ਦੇ ਸਾਡੇ ਸਾਥੀ, ਰਾਜ ਦੇ ਮੰਤਰੀ, ਸਾਂਸਦ, ਵਿਧਾਇਕ, ਇਹ ਸਭ ਵੀ ਉੱਥੇ ਮੌਜੂਦ ਹਨ, ਮੈਂ ਉਨ੍ਹਾਂ ਸਭ ਦਾ ਵੀ ਇਸ ਸਮਾਰੋਹ ਵਿੱਚ ਸੁਆਗਤ ਕਰਦਾ ਹਾਂ ਅਤੇ ਇਸ ਮਹੱਤਵਪੂਰਨ ਮੌਕੇ ‘ਤੇ ਉਨ੍ਹਾਂ ਸਭ ਦਾ ਵੀ ਮੈਂ ਅਭਿਨੰਦਨ ਕਰਦਾ ਹਾਂ ।
ਸਾਡੇ ਮੰਤਰੀ ਸ਼੍ਰੀਮਾਨ ਮਨੋਜ ਸਿਨਹਾ ਜੀ IITian ਹਨ ਅਤੇ ਆਈਆਈਟੀ ਵਿੱਚ ਪੜ੍ਹੇ-ਲਿਖੇ ਹੋਣ ਕਰਕੇ ਉਹ ਸੁਭਾਅ ਅਨੁਸਾਰ ਹਰ ਚੀਜ਼ ਵਿੱਚ ਟੈਕਨੋਲੋਜੀ ਜੋੜ ਦਿੰਦੇ ਹਨ ਅਤੇ ਇਸ ਲਈ ਇਹ ਸਮਾਰੋਹ ਵੀ ਟੈਕਨੋਲੋਜੀ ਨਾਲ ਭਰਪੂਰ ਹੈ ਤੇ ਨਾਲ-ਨਾਲ ਇਹ initiative ਵੀ ਟੈਕਨੋਲੋਜੀ ਵਾਲਾ ਹੈ। ਅਤੇ ਮਨੋਜ ਜੀ ਨੇ ਵਿਅਕਤੀਗਤ ਰੁਚੀ ਲੈ ਕੇ ਇਸ ਕੰਮ ਨੂੰ ਅੱਗੇ ਵਧਾਇਆ। ਉਨ੍ਹਾਂ ਦੀ ਆਪਣੀ ਟੈਕਨੋਲੋਜੀ ਦੀ background ਹੋਣ ਕਾਰਨ ਬਹੁਤ ਹੀ ਉੱਤਮ ਪ੍ਰਕਾਰ ਦੇ ਉਨ੍ਹਾਂ ਦੇ input ਮਿਲੇ ਅਤੇ ਉਸ ਦਾ ਨਤੀਜਾ ਹੈ ਕਿ ਅੱਜ ਦੇਸ਼ ਨੂੰ ਇੱਕ ਬਹੁਤ ਵੱਡਾ ਨਜ਼ਰਾਨਾ ਮਿਲ ਰਿਹਾ ਹੈ। ਅਤੇ ਅੱਜ 01 ਸਤੰਬਰ, ਦੇਸ਼ ਦੇ ਇਤਿਹਾਸ ਵਿੱਚ ਇੱਕ ਨਵੀਂ ਹੋਰ ਮਹੱਤਵਪੂਰਨ ਵਿਵਸਥਾ ਦੀ ਸ਼ੁਰੂਆਤ ਹੋਣ ਦੇ ਨਾਤੇ ਯਾਦ ਕੀਤਾ ਜਾਵੇਗਾ।
ਇੰਡੀਆ ਪੋਸਟ ਪੇਮੈਂਟਸ ਬੈਂਕ ਰਾਹੀਂ ਦੇਸ਼ ਦੇ ਹਰ ਗ਼ਰੀਬ, ਆਮ ਆਦਮੀ ਤੱਕ ਦੇਸ਼ ਦੇ ਕੋਨੇ-ਕੋਨੇ ਤੱਕ, ਦੂਰ-ਦੁਰਾਡੇ ਦੇ ਪਹਾੜਾਂ ‘ਤੇ ਵਸੇ ਲੋਕਾਂ ਤੱਕ, ਸੰਘਣੇ ਜੰਗਲਾਂ ਵਿੱਚ ਰਹਿਣ ਵਾਲੇ ਸਾਡੇ ਆਦਿ ਵਾਸੀਆਂ ਤੱਕ, ਦੂਰ ਕਿਸੇ ਟਾਪੂ ਵਿੱਚ ਰਹਿਣ ਵਾਲੇ ਉਨ੍ਹਾਂ ਸਮੂਹਾਂ ਤੱਕ ਯਾਨੀ ਇੱਕ-ਇੱਕ ਭਾਰਤੀ ਦੇ ਦਰਵਾਜ਼ੇ ‘ਤੇ ਬੈਂਕ ਅਤੇ ਬੈਂਕਿੰਗ ਸੁਵਿਧਾ ਪਹੁੰਚਾਉਣ ਦਾ ਜੋ ਸਾਡਾ ਸੰਕਲਪ ਹੈ, ਇੱਕ ਪ੍ਰਕਾਰ ਨਾਲ ਅੱਜ ਉਹ ਮਾਰਗ ਇਸ ਸ਼ੁਰੂਆਤ ਨਾਲ ਖੁੱਲ੍ਹ ਗਿਆ ਹੈ ਇਸ ਨਵੀਂ ਵਿਵਸਥਾ ਲਈ ਮੈਂ ਸਭ ਦੇਸ਼ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।
ਭਾਈਓ-ਭੈਣੋ, ਇੰਡੀਆ ਪੋਸਟ ਪੇਮੈਂਟਸ ਬੈਂਕ ਦੇਸ਼ ਦੇ ਅਰਥਤੰਤਰ ਵਿੱਚ, ਸਮਾਜਕ ਵਿਵਸਥਾ ਵਿੱਚ ਇੱਕ ਵੱਡਾ ਪਰਿਵਰਤਨ ਕਰਨ ਜਾ ਰਿਹਾ ਹੈ। ਸਾਡੀ ਸਰਕਾਰ ਨੇ ਪਹਿਲਾਂ ਜਨਧਨ ਰਾਹੀਂ ਕਰੋੜਾਂ ਗ਼ਰੀਬ ਪਰਿਵਾਰਾਂ ਨੂੰ ਪਹਿਲੀ ਵਾਰ ਬੈਂਕ ਤੱਕ ਪਹੁੰਚਾਇਆ ਅਤੇ ਅੱਜ ਇਸ initiative ਨਾਲ ਅਸੀਂ ਬੈਂਕ ਨੂੰ, ਪਿੰਡ ਅਤੇ ਗ਼ਰੀਬ ਦੇ ਦਰਵਾਜ਼ੇ ਤੱਕ ਪਹੁੰਚਾਉਣ ਦਾ ਕੰਮ ਸ਼ੁਰੂ ਕਰ ਰਹੇ ਹਾਂ। ‘ਆਪਕਾ ਬੈਂਕ ਆਪਕਾ ਦੁਆਰ’ ਇਹ ਸਿਰਫ ਇੱਕ ਐਲਾਨ ਵਾਕ ਨਹੀਂ ਹੈ, ਇਹ ਸਾਡੀ commitment ਹੈ, ਸਾਡਾ ਸੁਪਨਾ ਹੈ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਨਿਰੰਤਰ ਇੱਕ ਦੇ ਬਾਅਦ ਇੱਕ ਕਦਮ ਉਠਾਏ ਜਾ ਰਹੇ ਹਨ। ਦੇਸ਼ ਭਰ ਦੇ ਸਾਢੇ ਛੇ ਸੌ ਜ਼ਿਲ੍ਹਿਆਂ ਵਿੱਚ ਅੱਜ ਇੰਡੀਆ ਪੋਸਟ ਪੇਮੈਂਟਸ ਬੈਂਕ ਦੀਆਂ ਸ਼ਾਖਾਵਾਂ ਸ਼ੁਰੂ ਹੋ ਰਹੀਆਂ ਹਨ ਅਤੇ ਸਾਡੀਆਂ ਚਿੱਠੀਆਂ ਲੈਣ ਵਾਲਾ ਡਾਕੀਆ ਹੁਣ ਚਲਦਾ-ਫਿਰਦਾ ਬੈਂਕ ਵੀ ਬਣ ਗਿਆ ਹੈ।
ਹੁਣ ਜਦੋਂ ਮੈਂ ਆ ਰਿਹਾ ਸੀ ਤਾਂ ਮੈਂ ਇੱਥੇ ਇੱਕ ਪ੍ਰਦਰਸ਼ਨੀ ਦੇਖੀ, ਕੀ ਵਿਵਸਥਾ ਹੋ ਰਹੀ ਹੈ, ਕਿਵੇਂ ਕੰਮ ਹੋਣਾ ਹੈ, ਇਸ ਬਾਰੇ ਵਿਸਤਾਰ ਨਾਲ ਮੈਨੂੰ ਦੱਸਿਆ ਗਿਆ ਅਤੇ ਹੋ ਸਕਦਾ ਕਿ ਉਹ ਤੁਸੀਂ ਵੀ ਸਕ੍ਰੀਨ ‘ਤੇ ਦੇਖਿਆ ਹੋਵੇਗਾ। ਅਤੇ ਜਦੋਂ ਮੈਂ ਇਸ ਨੂੰ ਦੇਖ ਰਿਹਾ ਸੀ ਉੱਥੇ ਜੋ ਮਾਹਰ ਸਨ ਜੋ ਮੈਨੂੰ ਇਸ ਸਾਰੀ ਯੋਜਨਾ ਨੂੰ ਸਮਝਾ ਰਹੇ ਸਨ ਅਤੇ ਉਦੋਂ ਇੱਕ ਵਿਸ਼ਵਾਸ, ਮੇਰੇ ਅੰਦਰ ਇੱਕ ਆਤਮ ਸੰਤੋਖ ਦਾ ਭਾਵ ਜਗ ਰਿਹਾ ਸੀ ਕਿ ਅਜਿਹੇ ਸਾਥੀਆਂ ਨਾਲ ਰਹਿ ਕੇ ਉਨ੍ਹਾਂ ਦੇ ਕਰੱਤਵ. ਨਿਸ਼ਠਾ, ਉਨ੍ਹਾਂ ਦਾ ਇਹ ਯਤਨ ਜ਼ਰੂਰ ਨਵਾਂ ਰੰਗ ਲਿਆਵੇਗਾ। ਅਤੇ ਮੈਨੂੰ ਯਾਦ ਹੈ ਕਿ ਇੱਕ ਜ਼ਮਾਨਾ ਸੀ ਅਤੇ ਡਾਕੀਏ ਦੇ ਸਬੰਧ ਵਿੱਚ ਮੈਂ ਸਮਝਦਾ ਹਾਂ ਕਿ ਸਾਡੇ ਇੱਥੇ ਬਹੁਤ ਸਾਰੀਆਂ ਗੱਲਾਂ ਕਹੀਆਂ ਜਾਦੀਆਂ ਹਨ। ਸਰਕਾਰਾਂ ਦੇ ਪ੍ਰਤੀ ਵਿਸ਼ਵਾਸ ਕਦੇ ਡਗਮਗਾਇਆ ਹੋਵੇਗਾ ਲੇਕਿਨ ਡਾਕੀਏ ਪ੍ਰਤੀ ਕਦੇ ਵਿਸ਼ਵਾਸ ਨਹੀਂ ਡਗਮਗਾਇਆ। ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ, ਜੋ ਲੋਕ ਗ੍ਰਾਮੀਣ ਜੀਵਨ ਨਾਲ ਵਾਕਫ਼ ਹੋਣਗੇ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਦਹਾਕੇ ਪਹਿਲਾਂ ਡਾਕੀਆ ਜਦੋਂ ਇੱਕ ਪਿੰਡ ਤੋਂ ਦੂਜੇ ਪਿੰਡ ਜਾਂਦਾ ਸੀ ਤਾਂ ਉਸ ਦੇ ਹੱਥ ਵਿੱਚ ਇੱਕ ਭਾਲਾ ਰਹਿੰਦਾ ਸੀ, ਭਾਲੇ ‘ਤੇ ਇਕ ਘੰਘਰੂ ਬੰਨ੍ਹਿਆ ਰਹਿੰਦਾ ਸੀ, ਅਤੇ ਉਹ ਚੱਲਦਾ ਸੀ ਤਾਂ ਘੰਘਰੂ ਦੀ ਅਵਾਜ਼ ਆਉਂਦੀ ਸੀ, ਤਾਂ ਉਹ ਇਲਾਕਾ ਕਿੰਨਾ ਹੀ ਸੰਘਣਾ ਹੋਵੇ, ਕਿੰਨਾ ਹੀ ਦੁਰਗਮ ਹੋਵੇ, ਕਿੰਨਾ ਹੀ ਸੰਕਟਾਂ ਨਾਲ ਭਰਿਆ ਹੋਵੇ, ਆਉਂਦੇ ਹੋਣ-ਜਾਂਦੇ ਹੋਣ, ਚੋਰ-ਲੁਟੇਰੇ ਰਹਿੰਦੇ ਹੋਣ, ਲੇਕਿਨ ਜਦੋਂ ਘੰਘਰੂ ਦੀ ਅਵਾਜ਼ ਆਉਂਦੀ ਸੀ ਕਿ ਡਾਕੀਆ ਹੈ, ਕੋਈ ਚੋਰ-ਲੁਟੇਰਾ ਉਨ੍ਹਾਂ ਨੂੰ ਪਰੇਸ਼ਾਨ ਨਹੀਂ ਕਰਦਾ ਸੀ। ਉਨ੍ਹਾਂ ਚੋਰ-ਲੁਟੇਰਿਆਂ ਨੂੰ ਵੀ ਪਤਾ ਸੀ ਕਿ ਡਾਕੀਆ ਕਿਸੇ ਗ਼ਰੀਬ ਮਾਂ ਲਈ ਮਨੀ ਆਰਡਰ ਲੈ ਕੇ ਜਾ ਰਿਹਾ ਹੈ।
ਤੁਹਾਨੂੰ ਪਤਾ ਹੋਵੇਗਾ, ਹੁਣ ਤਾਂ ਹਰ ਘਰ ਵਿੱਚ ਕੋਨੇ ਵਿੱਚ ਘੜੀ ਪਈ ਹੋਵੇਗੀ, ਪਰ ਪਹਿਲਾਂ ਪਿੰਡ ਵਿੱਚ ਸ਼ਾਇਦ ਇੱਕ-ਅੱਧਾ ਟਾਵਰ ਹੋਵੇ ਤਾਂ ਘੜੀ ਹੁੰਦੀ ਸੀ, ਨਹੀਂ ਤਾਂ ਘੜੀ ਕਿੱਥੇ ਹੁੰਦੀ ਸੀ। ਅਤੇ ਮੈਂ ਉਹ ਜ਼ਿੰਦਗੀ ਜੀ ਕੇ ਆਇਆ ਹਾਂ ਤਾਂ ਮੈਨੂੰ ਪਤਾ ਹੈ ਕਿ ਜੋ ਬਜ਼ੁਰਗ ਲੋਕ ਆਪਣੇ ਘਰ ਦੇ ਬਾਹਰ ਬੈਠੇ ਰਹਿੰਦੇ ਸਨ ਅਤੇ ਜ਼ਰੂਰ ਪੁੱਛਦੇ ਸਨ-ਡਾਕੀਆ ਆ ਗਿਆ ਕੀ? ਸ਼ਾਇਦ ਕੋਈ ਬਜ਼ੁਰਗ ਅਜਿਹਾ ਨਹੀਂ ਹੋਵੇਗਾ ਜੋ ਦਿਨ ਵਿੱਚ ਦੋ-ਚਾਰ ਵਾਰ ਪੁੱਛਦਾ ਨਹੀਂ ਹੋਵੇਗਾ, ਕਿ ਡਾਕੀਆ ਆ ਗਿਆ ਕੀ? ਲੋਕਾਂ ਨੂੰ ਲਗਦਾ ਹੋਵੇਗਾ ਕਿ ਕੀ ਉਨ੍ਹਾਂ ਦੀ ਕੋਈ ਡਾਕ ਆਉਣ ਵਾਲੀ ਹੈ, ਡਾਕ ਤਾਂ ਆਉਂਦੀ ਨਹੀਂ, ਪਰ ਉਹ ਡਾਕ ਲਈ ਨਹੀਂ ਪੁੱਛਦਾ ਸੀ ਉਸ ਨੂੰ ਪਤਾ ਸੀ ਕਿ ਡਾਕੀਆ ਆ ਗਿਆ ਮਤਲਬ ਘੜੀ ‘ਤੇ ਐਨਾ ਟਾਈਮ ਹੋਇਆ ਹੋਵੇਗਾ, ਯਾਨੀ ਸਮੇਂ ਦੀ ਪਾਬੰਦੀ ਡਾਕੀਆ ਆਇਆ ਜਾਂ ਨਹੀਂ ਆਇਆ ਇਸ ਦੇ ਅਧਾਰ ‘ਤੇ ਸਾਡੀ ਸਮਾਜ ਵਿਵਸਥਾ ਵਿੱਚ ਤੈਅ ਹੁੰਦੀ ਸੀ ਅਤੇ ਇਸ ਲਈ ਇੱਕ ਪ੍ਰਕਾਰ ਨਾਲ ਡਾਕੀਆ ਹਰ ਪਰਿਵਾਰ ਨਾਲ ਇੱਕ emotional connect ਚਿੱਠੀਆਂ ਨਾਲ ਜੁੜਿਆ ਹੁੰਦਾ ਸੀ, ਅਤੇ ਇਸ ਲਈ ਡਾਕੀਏ ਨੂੰ ਵੀ ਸਮਾਜ ਵਿੱਚ ਇੱਕ ਵਿਸ਼ੇਸ ਮਾਨਤਾ ਅਤੇ ਸਨਮਾਨ ਪ੍ਰਾਪਤ ਸੀ।
ਅੱਜ ਦੇ ਇਸ ਯੁੱਗ ਵਿੱਚ ਟੈਕਨੋਲੋਜੀ ਨੇ ਬਹੁਤ ਕੁਝ ਬਦਲ ਦਿੱਤਾ ਹੈ, ਪਰ ਚਿੱਠੀਆਂ ਨੂੰ ਲੈ ਕੇ ਡਾਕੀਆ ਜੋ ਭਾਵਨਾ, ਜੋ ਭਰੋਸੇਯੋਗਤਾ ਪਹਿਲਾਂ ਸੀ ਅੱਜ ਵੀ ਵੈਸੀ ਹੀ ਹੈ। ਡਾਕੀਆ ਅਤੇ ਪੋਸਟ ਆਫ਼ਿਸ ਇੱਕ ਪ੍ਰਕਾਰ ਨਾਲ ਸਾਡੇ ਜੀਵਨ ਦਾ, ਸਾਡੇ ਸਮਾਜ ਦਾ, ਸਾਡੀਆਂ ਫ਼ਿਲਮਾਂ ਦਾ, ਸਾਡੇ ਸਾਹਿਤ ਦਾ, ਸਾਡੀਆਂ ਲੋਕ ਕਥਾਵਾਂ ਦਾ ਇੱਕ ਮਹੱਤਵਪੂਰਨ ਹਿੱਸਾ ਰਿਹਾ ਹੈ ਅਸੀਂ ਸਾਰੇ ਹੁਣ ਜੋ advertisement ਦੇਖ ਰਹੇ ਸਾਂ- ‘ਡਾਕੀਆ ਡਾਕ ਲਾਇਆ’, ਅਜਿਹੇ ਗੀਤ ਦਹਾਕਿਆਂ ਤੱਕ ਲੋਕਾਂ ਨੂੰ ਆਪਣੇ ਜੀਵਨ ਦਾ ਹਿੱਸਾ ਲਗਦੇ ਰਹੇ ਹਨ। ਹੁਣ ਅੱਜ ਤੋਂ ਡਾਕੀਆ ਡਾਕ ਲਾਇਆ ਦੇ ਨਾਲ-ਨਾਲ ਡਾਕੀਆ ਬੈਂਕ ਵੀ ਲਿਆਇਆ ਹੈ।
ਦਹਾਕਿਆਂ ਪਹਿਲਾਂ ਮੈਂ ਇੱਕ ਵਾਰ ਕੈਨੇਡਾ ਗਿਆ ਸੀ, ਤਾਂ ਮੈਨੂੰ ਕੈਨੇਡਾ ਵਿੱਚ ਇੱਕ ਫ਼ਿਲਮ ਦੇਖਣ ਨੂੰ ਮਿਲੀ ਸੀ, ਮੈਨੂੰ ਅੱਜ ਵੀ ਯਾਦ ਹੈ, ਉਸ ਫ਼ਿਲਮ ਦਾ ਨਾਮ ਸੀ AirMail ਅਤੇ ਸਚਮੁੱਚ ਰੌਂਗਟੇ ਖ਼ੜ੍ਹੇ ਕਰ ਦੇਣ ਵਾਲੀ ਫ਼ਿਲਮ ਹੈ, ਡਾਕ ‘ਤੇ ਹੈ। ਅਤੇ ਸਾਡੇ ਜੀਵਨ ਵਿੱਚ ਆਪਣਿਆਂ ਦੀਆਂ ਚਿੱਠੀਆਂ ਦਾ ਜੋ ਮਹੱਤਵ ਹੈ ਉਹ ਇਸ ਫ਼ਿਲਮ ਦੀ ਕਹਾਣੀ ਦਾ ਅਧਾਰ ਸੀ। ਫ਼ਿਲਮ ਵਿੱਚ ਇੱਕ ਹਵਾਈ ਜਹਾਜ਼ ਸੀ, ਜਿਸ ਵਿੱਚ ਚਿੱਠੀਆਂ ਜਾ ਰਹੀਆਂ ਸਨ ਪਰ ਬਦਕਿਸਮਤੀ ਨਾਲ crash ਹੋ ਗਿਆ, ਇਸ ਹਾਦਸੇ ਬਾਅਦ ਜੋ ਹਵਾਈ ਜਹਾਜ਼ crash ਹੋਇਆ ਸੀ, ਉਸ ਵਿੱਚ ਜੋ ਚਿੱਠੀਆਂ ਸਨ, ਉਨ੍ਹਾਂ ਨੂੰ ਬਟੋਰ ਕੇ ਉਨ੍ਹਾਂ ਲੋਕਾਂ ਤੱਕ ਪਹੁੰਚਾਉਣ ਦੀ ਪੂਰੀ ਕਥਾ ਉਸ movie ਵਿੱਚ ਹੈ। ਕਿਸ ਪ੍ਰਕਾਰ ਨਾਲ ਉਨ੍ਹਾਂ ਚਿੱਠੀਆਂ ਦਾ ਜਤਨ ਕੀਤਾ ਗਿਆ ਸੀ ਅਤੇ ਇਸ ਤਰ੍ਹਾਂ ਜਿਵੇਂ ਕਿਸੇ ਵਿਅਕਤੀ ਦੇ ਜੀਵਨ ਨੂੰ ਬਚਾਉਣ ਲਈ ਕੋਸ਼ਿਸ਼ ਹੋ ਰਹੀ ਹੈ, ਉਹੀ ਕੋਸ਼ਿਸ਼ ਡਾਕੀਏ ਉਨ੍ਹਾਂ ਚਿੱਠੀਆਂ ਨੂੰ ਬਚਾਉਣ ਲਈ ਕਰ ਰਹੇ ਸਨ। ਹੋ ਸਕਦਾ ਹੈ ਸ਼ਾਇਦ ਅੱਜ ਵੀ youtube ‘ਤੇ ਇਹ movie ਹੋਵੇ ਤਾਂ ਤੁਸੀਂ ਜ਼ਰੂਰ ਦੇਖਣਾ। ਅਤੇ ਉਨ੍ਹਾਂ ਪੱਤਰਾਂ ਵਿੱਚ ਕਿੰਨਆਂ ਦਾ ਦੁਲਾਰ ਸੀ, ਸੰਦੇਸ਼ ਸੀ, ਚਿੰਤਾ ਸੀ, ਸ਼ਿਕਾਇਤਾਂ ਸਨ। ਚਿੱਠੀਆਂ ਵਿੱਚ ਆਪਣਾਪਣ ਹੀ ਉਨ੍ਹਾਂ ਦੀ ਆਤਮਾ ਹੁੰਦੀ ਹੈ। ਅੱਜ ਵੀ ਮੈਨੂੰ ਸੈਂਕੜਿਆਂ ਦੀ ਸੰਖਿਆ ਵਿੱਚ ਹਰ ਰੋਜ਼ ਚਿੱਠੀਆਂ ਮਿਲਦੀਆਂ ਹਨ। ਪੋਸਟ ਵਿਭਾਗ ਦਾ ਵੀ ਕੰਮ ਵਧ ਗਿਆ ਹੈ. ਮੈਂ ਜਦੋਂ ਤੋਂ ਆਇਆ ਹਾਂ। ਕੋਈ ਚਿੱਠੀ ਉਦੋਂ ਲਿਖਦਾ ਹੈ ਨਾ ਜਦੋਂ ਉਸ ਨੂੰ ਭਰੋਸਾ ਹੋਵੇ। ਅਤੇ ਮੇਰਾ ਜੋ ਮਨ ਕੀ ਬਾਤ ਦਾ ਪ੍ਰੋਗਰਾਮ ਹੁੰਦਾ ਹੈ, ਉਸ ਨੂੰ ਲੈ ਕੇ ਵੀ ਹਰ ਮਹੀਨੇ ਹਜ਼ਾਰਾਂ ਚਿੱਠੀਆਂ ਆਉਂਦੀਆਂ ਹਨ। ਇਹ ਪੱਤਰ ਲੋਕਾਂ ਨਾਲ ਮੇਰਾ ਸਿੱਧਾ ਸੰਵਾਦ ਸਥਾਪਤ ਕਰਦੇ ਹਨ। ਜਦੋਂ ਉਹ ਚਿੱਠੀਆਂ ਪੜ੍ਹਦਾ ਹਾਂ, ਤਾਂ ਲਗਦਾ ਹੈ ਕਿ ਲਿਖਣ ਵਾਲਾ ਸਾਹਮਣੇ ਹੀ ਹੈ, ਆਪਣੀ ਗੱਲ ਸਿੱਧੇ ਹੀ ਮੈਨੂੰ ਕਹਿ ਰਿਹਾ ਹੈ।
ਸਾਥੀਓ, ਸਾਡੀ ਸਰਕਾਰ ਦੀ approach ਸਮੇਂ ਦੇ ਨਾਲ ਚਲਦੀ ਹੈ। ਭਵਿੱਖ ਦੀਆਂ ਜ਼ਰੂਰਤਾਂ ਦੇ ਹਿਸਾਬ ਨਾਲ ਵਿਵਸਥਾਵਾਂ ਵਿੱਚ ਜ਼ਰਰੀ ਬਦਲਾਅ ਕੀਤੇ ਹਨ। ਅਸੀਂ ਉਹ ਪੁਰਾਤਨ ਪੰਥੀ ਨਹੀਂ ਹਾਂ, ਅਸੀਂ ਸਮੇਂ ਦੇ ਨਾਲ ਬਦਲਣ ਵਾਲੇ ਲੋਕ ਹਾਂ। ਅਸੀਂ ਟੈਕਨੋਲੋਜੀ ਨੂੰ ਸਵੀਕਾਰ ਕਰਨ ਵਾਲੇ ਲੋਕ ਹਾਂ। ਦੇਸ਼ ਦੀ, ਸਮਾਜ ਦੀ, ਸਮੇਂ ਦੀ ਮੰਗ ਦੇ ਅਨੁਸਾਰ ਵਿਵਸਥਾਵਾਂ ਵਿਕਸਤ ਕਰਨ ਦੇ ਪੱਖ ਵਿੱਚ ਹਾਂ। ਜੀਐੱਸਟੀ ਹੋਵੇ, ਆਧਾਰ ਹੋਵੇ, ਡਿਜੀਟਲ ਇੰਡੀਆ ਹੋਵੇ, ਅਜਿਹੇ ਅਨੇਕ ਯਤਨਾਂ ਦੀ ਕੜੀ ਵਿੱਚ ਇੰਡੀਆ ਪੋਸਟ ਪੇਮੈਂਟਸ ਬੈਂਕ ਵੀ ਹੁਣ ਜੁੜ ਗਿਆ ਹੈ। ਸਾਡੀ ਸਰਕਾਰ ਪੁਰਾਣੀਆਂ ਵਿਵਸਥਾਵਾਂ ਨੂੰ ਆਪਣੇ ਹਾਲ ‘ਤੇ ਛੱਡਣ ਵਾਲੀ ਨਹੀਂ, ਬਲਕਿ reform, perform ਅਤੇ ਉਨ੍ਹਾਂ ਨੂੰ transform ਕਰਨ ਦਾ ਕੰਮ ਕਰ ਰਹੀ ਹੈ। ਬਦਲਦੀ ਟੈਕਨੋਲੋਜੀ ਦੇ ਮਾਧਿਅਮ ਨਾਲ ਹੋਰ ਮਾਧਿਅਮ ਵੀ ਬਦਲੇ ਹਨ, ਭਾਵੇਂ ਬਦਲੇ ਹੋਣ, ਪਰ ਮਕਸਦ ਤਾਂ ਹੁਣ ਵੀ ਉਹੀ ਹੈ। ਅੰਤਰਦੇਸ਼ੀ ਪੱਤਰ ਜਾਂ Inland Letter ਦੀ ਜਗ੍ਹਾ ਹੁਣ ਭਾਵੇਂ ਈ-ਮੇਲ ਨੇ ਲੈ ਲਈ ਹੋਵੇ, ਪਰ ਉਦੇਸ਼ ਦੋਵਾਂ ਦਾ ਇੱਕ ਹੀ ਹੈ ਅਤੇ ਇਸ ਲਈ ਜਿਸ ਟੈਕਨੋਲੋਜੀ ਨੇ ਪੋਸਟ ਆਫ਼ਿਸ ਨੂੰ ਚੁਣੌਤੀ ਦਿੱਤੀ, ਕਿਉਂਕਿ ਲੋਕਾਂ ਨੂੰ ਲੱਗ ਰਿਹਾ ਹੈ ਹੁਣ ਇਹ ਡਾਕ ਵਿਭਾਗ ਰਹੇਗਾ ਨਹੀਂ ਰਹੇਗਾ, ਡਾਕੀਏ ਰਹਿਣਗੇ ਨਹੀਂ ਰਹਿਣਗੇ, ਇਨ੍ਹਾਂ ਦੀ ਨੌਕਰੀ ਰਹੇਗੀ, ਨਹੀਂ ਰਹੇਗੀ,……ਇਨ੍ਹਾਂ ਦੀ ਚਰਚਾ ਚਲ ਰਹੀ ਸੀ। ਟੈਕਨੋਲੋਜੀ ਨੇ ਜੋ ਚੁਣੌਤੀਆਂ ਦਿੱਤੀਆਂ, ਉਸ ਟੈਕਨੋਲੋਜੀ ਨੂੰ ਅਧਾਰ ਬਣਾ ਕੇ ਅਸੀਂ ਇਸ ਚੁਣੌਤੀ ਨੂੰ ਮੌਕੇ ਵਿੱਚ ਬਲਦਣ ਦੇ ਪ੍ਰਤੀ ਅੱਗੇ ਵਧ ਰਹੇ ਹਾਂ।
ਭਾਰਤੀ ਡਾਕ ਵਿਭਾਗ, ਦੇਸ਼ ਦੀ ਜੋ ਵਿਵਸਥਾ ਹੈ ਜਿਸ ਦੇ ਕੋਲ ਡੇਢ ਲੱਖ ਤੋਂ ਜ਼ਿਆਦਾ ਡਾਕ ਘਰ ਹਨ। ਇਨ੍ਹਾਂ ਵਿੱਚੋਂ ਵੀ ਸਵਾ ਲੱਖ ਤੋਂ ਜ਼ਿਆਦਾ ਸਿਰਫ ਪਿੰਡਾਂ ਵਿੱਚ ਹੀ ਹਨ। ਤਿੰਨ ਲੱਖ ਤੋਂ ਜ਼ਿਆਦਾ ਪੋਸਟ ਮੈਨ ਅਤੇ ਗ੍ਰਾਮੀਣ ਡਾਕ ਸੇਵਕ, ਦੇਸ਼ ਦੇ ਜਨ-ਜਨ ਨਾਲ ਜੁੜੇ ਹੋਏ ਹਨ। ਐਨੇ ਵਿਆਪਕ ਨੈੱਟਵਰਕ ਨੂੰ ਟੈਕਨੋਲੋਜੀ ਨਾਲ ਜੋੜ ਕੇ 21ਵੀਂ ਸਦੀ ਵਿੱਚ ਸੇਵਾ ਦਾ ਸਭ ਤੋਂ ਸ਼ਕਤੀਸ਼ਾਲੀ ਸਿਸਟਮ ਬਣਾਉਣ ਦਾ ਬੀੜਾ ਸਾਡੀ ਸਰਕਾਰ ਨੇ ਉਠਾਇਆ ਹੈ। ਹੁਣ ਡਾਕੀਏ ਦੇ ਹੱਥ ਵਿੱਚ ਸਮਾਰਟ ਫੋਨ ਹੈ ਅਤੇ ਉਸ ਦੇ ਥੈਲੇ ਵਿੱਚ, ਉਸ ਦੇ ਬੈਗ ਵਿੱਚ ਇੱਕ ਡਿਜੀਟਲ ਡਿਵਾਈਸ ਵੀ ਹੈ। ਸਾਥੀਓ, ਏਕਤਾ, ਸਮਾਨਤਾ, ਸਮਾਵੇਸ਼ ਸੇਵਾ ਅਤੇ ਵਿਸ਼ਵਾਸ ਦਾ ਪ੍ਰਤੀਕ ਇਹ ਪੋਸਟ ਪੇਮੈਂਟਸ ਬੈਂਕ ਹੁਣ ਦੇਸ਼ ਦੀ ਬੈਂਕਿੰਗ ਵਿਵਸਥਾ ਨੂੰ ਹੀ ਨਹੀਂ, ਬਲਕਿ ਡਿਜੀਟਲ ਲੈਣ ਦੇਣ ਦੀ ਵਿਵਸਥਾ ਨੂੰ ਵੀ ਵਿਸਤਾਰ ਦੇਣ ਦੀ ਤਾਕਤ ਰੱਖਦਾ ਹੈ। IPPB ਵਿੱਚ ਬੱਚਤ ਖਾਤੇ ਦੇ ਨਾਲ-ਨਾਲ ਛੋਟੇ ਤੋਂ ਛੋਟੇ ਵਪਾਰੀ ਆਪਣਾ ਕੰਮ ਚਲਾਉਣ ਲਈ ਚਾਲੂ ਖਾਤਾ ਵੀ ਖੋਲ੍ਹ ਸਕਦਾ ਹੈ। ਯੂਪੀ ਅਤੇ ਬਿਹਾਰ ਦਾ ਜੋ ਵਰਕਰ ਮੁੰਬਈ ਜਾਂ ਬੈਂਗਲੁਰੂ ਵਿੱਚ ਕੰਮ ਕਰ ਰਿਹਾ ਹੈ, ਉਹ ਅਸਾਨੀ ਨਾਲ ਪੈਸਾ ਆਪਣੇ ਪਰਿਵਾਰ ਨੂੰ ਭੇਜ ਸਕੇਗਾ। ਦੂਜੇ ਬੈਂਕ ਖਾਤਿਆਂ ਵਿੱਚ ਪੈਸਾ ਵੀ ਉਹ ਟ੍ਰਾਂਸਫਰ ਕਰ ਸਕਦਾ ਹੈ। ਸਰਕਾਰੀ ਸਹਾਇਤਾ ਦਾ ਪੈਸਾ, ਮਨਰੇਗਾ ਦੀ ਮਜ਼ਦੂਰੀ ਲਈ ਵੀ ਇਸ ਖਾਤੇ ਦੀ ਵਰਤੋਂ ਉਹ ਅਸਾਨੀ ਨਾਲ ਕਰ ਸਕਦਾ ਹੈ। ਬਿਜਲੀ ਅਤੇ ਫੋਨ ਦਾ ਬਿਲ ਜਮ੍ਹਾਂ ਕਰਨ ਲਈ ਵੀ ਉਸ ਨੂੰ ਕਿਤੇ ਹੋਰ ਜਾਣ ਦੀ ਜ਼ਰੂਰਤ ਨਹੀਂ ਪਵੇਗੀ, ਐਨਾ ਹੀ ਨਹੀਂ ਦੂਜੇ ਬੈਂਕਾਂ ਜਾਂ ਵਿੱਤੀ ਸੰਸਥਾਨਾਂ ਨਾਲ ਸਾਂਝੇਦਾਰੀ ਕਰਕੇ ਪੋਸਟ ਪੇਮੈਂਟਸ ਬੈਂਕ ਕਰਜ਼ ਵੀ ਦੇ ਸਕੇਗਾ। ਨਿਵੇਸ਼ ਅਤੇ ਬੀਮੇ ਵਰਗੀਆਂ ਸੇਵਾਵਾਂ ਵੀ ਆਪਣੇ ਗਾਹਕਾਂ ਨੂੰ ਪਹੁੰਚਾਵੇਗਾ। ਸਭ ਤੋਂ ਅਹਿਮ ਗੱਲ ਇਹ ਹੈ ਕਿ ਸਭ ਸੇਵਾਵਾਂ ਬੈਂਕ ਦੇ ਕਾਊਂਟਰ ਦੇ ਇਲਾਵਾ ਘਰ ਆ ਕੇ ਡਾਕੀਏ ਦੇਣ ਵਾਲੇ ਹਨ। ਬੈਂਕ ਨਾਲ ਸੰਵਾਦ, ਡਿਜੀਟਲ ਲੈਣ ਦੇਣ ਵਿੱਚ ਜੋ ਵੀ ਮੁਸ਼ਕਲ ਹੁਣ ਤੱਕ ਆਉਂਦੀ ਸੀ, ਉਨ੍ਹਾਂ ਦਾ ਹੱਲ ਵੀ ਡਾਕੀਏ ਕੋਲ ਰਹੇਗਾ। ਤੁਸੀਂ ਕਿੰਨੇ ਪੈਸੇ ਜਮ੍ਹਾਂ ਕੀਤੇ ਸਨ, ਤੁਹਾਨੂੰ ਕਿੰਨਾ ਵਿਆਜ ਮਿਲਿਆ, ਕਿੰਨੇ ਪੈਸੇ ਤੁਹਾਡੇ ਖਾਤੇ ਵਿੱਚ ਬਚੇ ਹਨ ਇਹ ਸਭ ਹੁਣ ਘਰ ਬੈਠੇ-ਬੈਠੇ ਡਾਕੀਆ ਦੱਸ ਦੇਵੇਗਾ। ਇਹ ਸਿਰਫ ਇੱਕ ਬੈਂਕ ਨਹੀਂ ਹੈ, ਬਲਕਿ ਪਿੰਡ, ਗ਼ਰੀਬ, ਮੱਧ ਵਰਗ ਦਾ ਭਰੋਸੇਯੋਗ ਸਹਿਯੋਗੀ ਸਿੱਧ ਹੋਣ ਵਾਲਾ ਹੈ।
ਹੁਣ ਤੁਹਾਨੂੰ ਆਪਣਾ ਖਾਤਾ, ਆਪਣੇ ਖਾਤੇ ਦਾ ਨੰਬਰ, ਯਾਦ ਰੱਖਣ ਦੀ, ਕਿਸੇ ਨੂੰ ਪਾਸਵਰਡ ਦੱਸਣ ਦੀ ਜ਼ਰੂਰਤ ਨਹੀਂ ਹੈ। ਗ੍ਰਾਮੀਣ ਹਾਲਤਾਂ ਨੂੰ ਦੇਖਦਿਆਂ ਇਸ ਬੈਂਕ ਦੀ ਸਾਰੀ ਪ੍ਰਕਿਰਿਆ ਨੂੰ ਬਹੁਤ ਹੀ ਅਸਾਨ ਬਣਾਇਆ ਗਿਆ ਹੈ। ਇਸ ਨਵੇਂ ਬੈਂਕ ਵਿੱਚ ਕੁਝ ਹੀ ਮਿੰਟਾਂ ਵਿੱਚ ਤੁਹਾਡਾ ਖਾਤਾ ਖੁੱਲ੍ਹ ਜਾਵੇਗਾ। ਅਤੇ ਸਾਡੇ ਮੰਤਰੀ ਜੀ ਕਹਿੰਦੇ ਸਨ, ਜ਼ਿਆਦਾ ਤੋਂ ਜ਼ਿਆਦਾ ਇੱਕ ਮਿੰਟ । ਇਸ ਦੇ ਨਾਲ ਹੀ ਖਾਤਾ ਧਾਰਕ ਨੂੰ ਇੱਕ QR ਕਾਰਡ ਦਿੱਤਾ ਜਾਵੇਗਾ. ਜੋ ਮੈਨੂੰ ਹੁਣ ਦਿੱਤਾ ਗਿਆ ਹੈ, ਕਿਉਂਕਿ ਮੇਰਾ ਵੀ ਖਾਤਾ ਖੁੱਲ੍ਹ ਗਿਆ ਹੈ। ਜੋ ਖਾਤਾ ਨਹੀਂ ਹੈ, ਉਹ ਵੀ ਖਾਂਦਾ ਤਾਂ ਰੱਖਦਾ ਹੀ ਹੈ।
ਤੁਹਾਨੂੰ ਹੈਰਾਨੀ ਹੋਵੇਗੀ ਸਾਡੇ ਜੀਵਨ ਵਿੱਚ ਬੈਂਕ ਅਕਾਂਊਂਟ ਦਾ ਕਦੇ ਨਾਤਾ ਨਹੀਂ ਆਇਆ, ਪਰ ਹੁਣ ਸਕੂਲ ਵਿੱਚ ਪੜ੍ਹਦੇ ਸੀ ਤਾਂ ਦੇਨਾ ਬੈਂਕ ਦੀ ਇੱਕ ਸਕੀਮ ਸੀ, ਉਹ ਇੱਕ ਗੁੱਲਕ ਦਿੰਦੇ ਸਨ ਬੱਚਿਆਂ ਨੂੰ ਅਤੇ ਇੱਕ ਅਕਾਊਂਟ ਖੋਲ੍ਹਦੇ ਸਨ, ਤਾਂ ਸਾਨੂੰ ਵੀ ਦਿੱਤੀ, ਪਰ ਸਾਡਾ ਤਾਂ ਖਾਲੀ ਰਹੀ ਹਮੇਸ਼ਾ। ਬਾਅਦ ਵਿੱਚ ਅਸੀਂ ਪਿੰਡ ਛੱਡ ਕੇ ਚਲੇ ਗਏ, ਪਰ ਬੈਂਕ ਅਕਾਂਊਟ ਖਾਤਾ ਬਣਿਆ ਰਿਹਾ ਅਤੇ ਬੈਂਕ ਵਾਲਿਆਂ ਨੂੰ ਹਰ ਸਾਲ ਉਸ ਨੂੰ carry forward ਕਰਨਾ ਪੈਂਦਾ ਸੀ। ਬੈਂਕ ਵਾਲੇ ਮੈਨੂੰ ਲੱਭ ਰਹੇ ਸਨ, ਖਾਤਾ ਬੰਦ ਕਰਨ ਲਈ. ਮੇਰਾ ਕੋਈ ਅਤਾ-ਪਤਾ ਨਹੀਂ ਸੀ। ਕਰੀਬ 32 ਸਾਲ ਦੇ ਬਾਅਦ ਉਨ੍ਹਾਂ ਨੂੰ ਪਤਾ ਚਲਿਆ ਕਿ ਮੈਂ ਕਿਤੇ ਆਇਆ ਹਾਂ, ਤਾਂ ਬੈਂਕ ਵਾਲੇ ਵਿਚਾਰੇ ਉੱਥੇ ਆਏ, ਬੋਲੇ ਭਾਈ signature ਕਰ ਦਿਓ ਅਸੀਂ ਤੁਹਾਡਾ ਖਾਤਾ ਬੰਦ ਕਰਨਾ ਹੈ। ਖ਼ੈਰ ਬਾਅਦ ਵਿੱਚ ਜਦੋਂ ਗੁਜਰਾਤ ਵਿੱਚ MLA ਬਣਿਆ ਤਾਂ ਤਨਖਾਹ ਆਉਣ ਲੱਗੀ ਤਾਂ ਬੈਂਕ ਅਕਾਊਂਟ ਖੋਲ੍ਹਣ ਪਿਆ, ਪਰ ਉਸ ਤੋਂ ਪਹਿਲਾਂ ਕਦੇ ਖਾਤਾ ਹੀ ਨਹੀਂ ਸੀ ਅਤੇ ਅੱਜ ਪੋਸਟ ਵਾਲਿਆਂ ਨੇ ਇੱਕ ਹੋਰ ਖਾਤਾ ਖੋਲ੍ਹ ਦਿੱਤਾ।
ਦੇਖੋ ਡਾਕੀਆ ਸਿਰਫ ਡਾਕ ਪਹੁੰਚਾਉਂਦਾ ਸੀ, ਅਜਿਹਾ ਨਹੀਂ ਹੈ। ਜੋ ਪਰਿਵਾਰ ਪੜ੍ਹੇ-ਲਿਖੇ ਨਹੀਂ ਹੁੰਦੇ ਸਨ, ਤਾਂ ਡਾਕੀਆ ਬੈਠ ਕੇ, ਡਾਕ ਖੋਲ੍ਹ ਕੇ ਪੂਰੀ ਸੁਣਾ ਕੇ ਜਾਂਦਾ ਸੀ, ਫਿਰ ਉਹ ਬੁੱਢੀ ਮਾਂ ਕਹਿੰਦੀ ਸੀ ਕਿ ਬੇਟਾ ਉਹ ਬੇਟੇ ਨੂੰ ਜਵਾਬ ਲਿਖਣਾ ਹੈ ਤਾਂ ਕੱਲ੍ਹ ਤੁਸੀਂ ਇੱਕ ਪੋਸਟ ਕਾਰਡ ਵੀ ਲੈ ਕੇ ਆਉਣਾ ਅਤੇ ਮੈਂ ਜਵਾਬ ਦੱਸਾਂਗੀ, ਤਾਂ ਦੂਜੇ ਦਿਨ ਉਹ ਡਾਕੀਆ ਪੋਸਟ ਕਾਰਡ ਵੀ ਲੈ ਕੇ ਆਉਂਦਾ ਸੀ ਅਤੇ ਉਹ ਮਾਂ ਲਿਖਵਾਉਂਦੀ ਸੀ, ਉਹ ਲਿਖ ਦਿੰਦਾ ਸੀ। ਯਾਨੀ ਕਿਵੇਂ ਆਪਣੇਪਣ ਦੀ ਵਿਵਸਥਾ, ਉਹੀ ਟੈਕਨੋਲੋਜੀ ਦਾ ਕੰਮ ਮੇਰਾ ਡਾਕੀਆ ਫਿਰ ਤੋਂ ਇੱਕ ਵਾਰ ਕਰੇਗਾ। ਯਾਨੀ ਇੱਕ QR ਕਾਰਡ ਤੁਹਾਡੀ ਉਂਗਲੀ ਦਾ ਨਿਸ਼ਾਨ ਅਤੇ ਡਾਕੀਏ ਦੀ ਜੁਬਾਨ, ਬੈਂਕਿੰਗ ਨੂੰ ਅਸਾਨ ਅਤੇ ਹਰ ਸ਼ੰਕੇ ਦਾ ਸਮਾਧਾਨ ਕਰਨ ਵਾਲੇ ਹਨ। ਸਾਥੀਓ ਪਿੰਡ ਵਿੱਚ ਸਭ ਤੋਂ ਮਜ਼ਬੂਤ ਨੈੱਟਵਰਕ ਹੋਣ ਦੀ ਵਜ੍ਹਾ ਨਾਲ IPPB ਕਿਸਾਨਾਂ ਲਈ ਵੀ ਇੱਕ ਵੱਡੀ ਸੁਵਿਧਾ ਸਿੱਧ ਹੋਵੇਗਾ। ਪ੍ਰਧਾਨ ਮੰਤਰੀ ਫ਼ਸਲ ਬੀਮਾ ਯੋਜਨਾ ਵਰਗੀਆਂ ਯੋਜਨਾਵਾਂ ਨੂੰ ਇਸ ਨਾਲ ਵਿਸ਼ੇਸ਼ ਬਲ ਮਿਲੇਗਾ। Claim ਨੂੰ ਸਮੇਂ ‘ਤੇ settle ਕਰਨਾ ਹੋਵੇ ਜਾਂ ਕਿਸਾਨਾਂ ਨੂੰ ਇਸ ਸਕੀਮ ਨਾਲ ਜੋੜਨਾ ਹੋਵੇ, ਨਿਸ਼ਚਿਤ ਤੌਰ ‘ਤੇ ਇਸ ਬੈਂਕ ਤੋਂ ਲਾਭ ਹੋਣ ਵਾਲਾ ਹੈ । ਪੋਸਟ ਪੇਮੈਂਟਸ ਬੈਂਕ ਦੇ ਬਾਅਦ ਹੁਣ ਯੋਜਨਾਵਾਂ ਦੀ claim ਰਕਮ ਵੀ ਘਰ ਬੈਂਠੇ ਹੀ ਮਿਲਿਆ ਕਰੇਗੀ। ਇਸ ਦੇ ਇਲਾਵਾ ਇਹ ਬੈਂਕ ਸੁਕੰਨਿਆ ਸਮ੍ਰਿੱਧੀ ਯੋਜਨਾ ਤਹਿਤ ਬੇਟੀਆਂ ਦੇ ਨਾਮ ‘ਤੇ ਪੈਸਾ ਬਚਾਉਣ ਦੀ ਮੁਹਿੰਮ ਨੂੰ ਗਤੀ ਦੇਵੇਗਾ।
ਭਾਈਓ ਅਤੇ ਭੈਣੋ, ਸਾਡੀ ਸਰਕਾਰ ਦੇਸ਼ ਦੇ ਬੈਂਕਾਂ ਨੂੰ ਗ਼ਰੀਬ ਦੇ ਦਰਵਾਜ਼ੇ ‘ਤੇ ਲੈ ਕੇ ਗਈ ਹੈ। ਨਹੀਂ ਤਾਂ ਚਾਰ-ਪੰਜ ਸਾਲ ਪਹਿਲਾਂ ਤੱਕ ਤਾਂ ਅਜਿਹੀ ਸਥਿਤੀ ਸੀ ਅਤੇ ਅਜਿਹੀ ਸਥਿਤੀ ਬਣਾ ਦਿੱਤੀ ਗਈ ਸੀ ਕਿ ਬੈਂਕਾਂ ਦਾ ਅੱਧਾ ਪੈਸਾ ਸਿਰਫ ਉਨ੍ਹਾਂ ਗਿਣੇ-ਚੁਣੇ ਲੋਕਾਂ ਲਈ ਰਿਜ਼ਰਵ ਰੱਖ ਦਿੱਤਾ ਗਿਆ ਸੀ ਜੋ ਕਿਸੇ ਇੱਕ ਪਰਿਵਾਰ ਦੇ ਕਰੀਬੀ ਹੋਇਆ ਕਰਦੇ ਸਨ। ਤੁਸੀਂ ਸੋਚੋ ਆਜ਼ਾਦੀ ਦੇ ਬਾਅਦ ਤੋਂ ਲੈ ਕੇ 2008 ਤੱਕ ਯਾਨੀ 1947 ਤੋਂ 2008 ਤੱਕ ਅਤੇ ਦੇਸ਼ ਭਰ ਦੇ 20 ਲੱਖ ਲੋਕ ਸੁਣ ਰਹੇ ਹਨ, ਸੁਣ ਕੇ ਹੈਰਾਨ ਹੋ ਜਾਓਗੇ 1947 ਤੋਂ 2008 ਤੱਕ ਸਾਡੇ ਦੇਸ਼ ਦੇ ਸਭ ਬੈਂਕਾਂ ਨੇ ਕੁੱਲ ਮਿਲਾ ਕੇ 18 ਲੱਖ ਕਰੋੜ ਦੀ ਰਕਮ ਹੀ ਲੋਨ ਵਜੋਂ ਦਿੱਤੀ ਸੀ। 18 ਲੱਖ ਕਰੋੜ, ਇੰਨੇ ਸਾਰੇ ਕਾਲਖੰਡ ਵਿੱਚ, ਲੇਕਿਨ 2008 ਦੇ ਬਾਅਦ, ਸਿਰਫ ਛੇ ਸਾਲ ਵਿੱਚ ਯਾਨੀ 60 ਸਾਲ ਵਿੱਚ ਕੀ ਹੋਇਆ ਅਤੇ ਛੇ ਸਾਲ ਵਿੱਚ ਕੀ ਹੋਇਆ? 60 ਸਾਲ ਵਿੱਚ 18 ਲੱਖ ਕਰੋੜ ਅਤੇ ਛੇ ਸਾਲ ਵਿੱਚ ਇਹ ਰਕਮ ਵਧ ਕੇ 52 ਲੱਖ ਕਰੋੜ ਰੁਪਏ ਹੋ ਗਈ । ਲੈ ਜਾਓ। ਬਾਅਦ ਵਿੱਚ ਮੋਦੀ ਆਵੇਗਾ, ਰੋਏਗਾ, ਲੈ ਜਾਓ। ਯਾਨੀ ਜਿੰਨਾ ਲੋਨ ਦੇਸ਼ ਦੇ ਬੈਂਕਾਂ ਨੇ ਅਜ਼ਾਦੀ ਤੋਂ ਬਾਅਦ ਦਿੱਤਾ ਸੀ ਉਸ ਤੋਂ ਲਗਭਗ ਦੁੱਗਣਾ ਲੋਨ ਪਿਛਲੀ ਸਰਕਾਰ ਨੇ ਛੇ ਸਾਲ ਵਿੱਚ…..ਤੇਰਾ ਵੀ ਭਲਾ, ਮੇਰਾ ਵੀ ਭਲਾ। ਅਤੇ ਇਹ ਲੋਨ ਮਿਲਦਾ ਕਿਵੇਂ ਸੀ? ਸਾਡੇ ਦੇਸ਼ ਵਿੱਚ ਇਹ ਟੈਕਨੋਲੋਜੀ ਤਾਂ ਹੁਣ ਆਈ, ਪਰ ਉਸ ਸਮੇਂ ਇੱਕ special ਪਰੰਪਰਾ ਚਲ ਰਹੀ ਸੀ, ਫੋਨ ਬੈਂਕਿੰਗ ਦੀ। ਅਤੇ ਉਸ ਫੋਨ ਬੈਂਕਿੰਗ ਦਾ ਪ੍ਰਸਾਰ ਬਹੁਤ ਹੋਇਆ ਸੀ। ਅਨੇਕ ਨਾਮਦਰ ਅਗਰ ਫੋਨ ਕਰ ਦੇਣ ਤਾਂ ਬੈਂਕਿੰਗ ਅਤੇ ਫੋਨ ‘ਤੇ ਕਰਜ਼ ਦੇਣ ਵਾਲੇ ਬੇੜਾ ਪਾਰ…..ਲੋਨ ਮਿਲ ਹੀ ਜਾਂਦਾ ਸੀ। ਜਿਸ ਵੀ ਵੱਡੇ ਧਨੀ, ਧੰਨਾ ਸੇਠ ਨੂੰ ਲੋਨ ਚਾਹੀਦਾ ਹੁੰਦਾ ਸੀ, ਉਹ ਨਾਮਦਰਾਂ ਤੋਂ ਬੈਂਕ ਵਿੱਚ ਫੋਨ ਕਰਵਾ ਦਿੰਦੇ ਸਨ। ਬੈਂਕ ਵਾਲੇ ਉਸ ਵਿਅਕਤੀ ਜਾਂ ਕੰਪਨੀ ਨੂੰ ਜੜ੍ਹ ਤੋਂ ਅਰਬਾਂ-ਖਰਬਾਂ ਰੁਪਇਆਂ ਦਾ ਕਰਜ਼ ਦੇ ਦਿੰਦੇ ਸਨ। ਸਾਰੇ ਨਿਯਮ, ਸਾਰੇ ਕਾਇਦੇ-ਕਾਨੂੰਨ ਤੋਂ ਉੱਪਰ ਸੀ ਉਨ੍ਹਾਂ ਨਾਮਦਰਾਂ ਦਾ ਟੈਲੀਫੋਨ। ਕਾਂਗਰਸ ਅਤੇ ਉਸ ਦੇ ਨਾਮਦਰਾਂ ਦੀ ਫੋਨ ਬੈਂਕਿੰਗ ਨੇ ਦੇਸ਼ ਨੂੰ ਬਹੁਤ ਨੁਕਸਾਨ ਪਹੁੰਚਾਇਆ। ਹੁਣ ਸਵਾਲ ਇਹ ਵੀ ਉੱਠਦਾ ਹੈ ਕਿ ਬੈਂਕਾਂ ਨੇ ਇਸ ਤਰ੍ਹਾਂ ਦੀ ਫੋਨ ਬੈਂਕਿੰਗ ਨੂੰ ਮਨ੍ਹਾ ਕਿਉਂ ਨਹੀਂ ਕੀਤਾ। ਸਾਥੀਓ, ਤੁਹਾਨੂੰ ਇਹ ਪਤਾ ਹੈ ਕਿ ਉਸ ਸਮੇਂ ਬੈਂਕਾਂ ਵਿੱਚ ਨਾਮਦਰਾਂ ਦੇ ਅਸ਼ੀਰਵਾਦ ਨਾਲ ਹੀ ਜ਼ਿਆਦਾਤਰ ਲੋਕਾਂ ਦੀ ਨਿਯੁਕਤੀ ਹੁੰਦੀ ਸੀ। ਨਾਮਵਰਾਂ ਦੇ ਪ੍ਰਭਾਵ ਦੀ ਵਜ੍ਹਾ ਨਾਲ ਹੀ ਬੈਂਕ ਦੇ ਵੱਡੇ-ਵੱਡੇ ਦਿੱਗਜ ਵੀ ਲੋਨ ਲੈਣ ਤੋਂ ਮਨ੍ਹਾ ਨਹੀਂ ਕਰ ਸਕਦੇ ਸਨ। ਛੇ ਸਾਲ ਵਿੱਚ ਲਗਭਗ ਦੁੱਗੁਣਾ ਲੋਨ ਦੇਣ ਦੇ ਪਿੱਛੇ ਇਹੀ ਸਭ ਤੋਂ ਵੱਡੀ ਵਜ੍ਹਾ ਸੀ। ਬੈਂਕਾਂ ਨੇ ਇਹ ਜਾਣਦੇ ਹੋਏ ਵੀ ਕਿ ਉਨ੍ਹਾਂ ਵੱਲੋਂ ਦਿੱਤੇ ਗਏ ਲੋਨ ਦੀ ਵਾਪਸੀ ਮੁਸ਼ਕਲ ਹੋਵੇਗੀ, ਬਸ ਕੁਝ ਵਿਸ਼ੇਸ਼ ਲੋਕਾਂ ਨੂੰ ਲੋਨ ਦੇਣਾ ਹੀ ਪਵੇਗਾ। ਪਤਾ ਹੈ ਨਹੀਂ ਆਵੇਗਾ, ਦਿਓ। ਇੰਨਾ ਹੀ ਨਹੀਂ. ਜਦੋਂ ਅਜਿਹੇ ਲੋਕ ਕਰਜ਼ ਚੁਕਾਉਣ ਵਿੱਚ default ਕਰਨ ਲੱਗਣ ਤਾਂ ਬੈਂਕਾਂ ਵਿੱਚ ਫਿਰ ਤੋਂ ਦਬਾਅ ਆਇਆ, ਉਨ੍ਹਾਂ ਨੂੰ ਨਵੇਂ ਲੋਨ ਦਿਓ, ਅਤੇ ਇਹ ਗੋਰਖ ਧੰਦਾ, ਇਹ ਚੱਕਰ ਲੋਨ ਦੀ restructuring ਦੇ ਨਾਮ ‘ਤੇ ਹੋਇਆ। ਯਾਨੀ ਇੱਕ ਵਾਰ ਲੋਨ ਲੈ ਲਿਆ ਫਿਰ ਜਿੱਥੇ ਪਹੁੰਚਾਉਣਾ ਸੀ, ਪਹੁੰਚਾ ਦਿੱਤਾ। ਹੁਣ ਉਸ ਨੂੰ ਫਿਰ ਉਹ ਮੰਗ ਰਿਹਾ ਹੈ ਕਿ ਦੂਜਾ ਦਿਓ, ਤਾਂ ਮੈਂ ਦਿੰਦਾ ਹਾਂ। ਉਹ ਦਿੰਦਾ ਹੈ, ਇਹ ਦਿੰਦਾ ਹੈ, ਇਹ ਦਿੰਦਾ ਹੈ, ਇਹ ਦਿੰਦਾ ਹੈ। ਉਹ ਹੀ ਚੱਕਰ ਚਲਦਾ ਸੀ। ਜੋ ਲੋਕ ਇਸ ਗੋਰਖ ਧੰਦੇ ਵਿੱਚ ਲੱਗੇ ਸਨ, ਉਨ੍ਹਾਂ ਨੂੰ ਵੀ ਚੰਗੀ ਤਰ੍ਹਾ ਪਤਾ ਸੀ ਕਿ ਇੱਕ ਨਾ ਇੱਕ ਦਿਨ ਉਨ੍ਹਾਂ ਦੀ ਪੋਲ ਜ਼ਰੂਰ ਖੁਲ੍ਹੇਗੀ ਅਤੇ ਇਸ ਲਈ ਉਸੇ ਸਮੇਂ ਤੋਂ ਹੇਰਾ-ਫੇਰੀ ਕੀਤੀ, ਇੱਕ ਹੋਰ ਸਾਜਿਸ਼ ਨਾਲ-ਨਾਲ ਰਚੀ ਗਈ, ਬੈਂਕਾਂ ਦਾ ਦਿੱਤਾ ਕਿੰਨਾ ਕਰਜ਼ ਵਾਪਸ ਨਹੀਂ ਆ ਰਿਹਾ, ਇਸ ਦੇ ਸਹੀ ਅੰਕੜੇ ਦੇਸ਼ ਤੋਂ ਛੁਪਾਏ ਗਏ। ਦੇਸ਼ ਨੂੰ ਹਨੇਰੇ ਵਿੱਚ ਰੱਖਿਆ ਗਿਆ। ਯਾਨੀ ਜੋ ਲੱਖਾਂ-ਕਰੋੜਾਂ ਰੁਪਏ ਫਸੇ ਸਨ ਉਨ੍ਹਾਂ ਨੂੰ ਕਾਗਜ਼ਾਂ ‘ਤੇ ਸਹੀ ਤਰੀਕੇ ਨਾਲ ਨਹੀਂ ਦੱਸਿਆ ਗਿਆ, ਛੁਪਾਇਆ ਗਿਆ । ਦੇਸ਼ ਨੂੰ ਝੂਠ ਬੋਲਿਆ ਗਿਆ ਕਿ ਸਿਰਫ ਦੋ ਲੱਖ ਕਰੋੜ ਰੁਪਏ ਹਨ, ਜੋ ਆਉਣੇ ਬਾਕੀ ਹਨ ਅਤੇ ਸ਼ੱਕ ਹੈ ਕਿ ਆਉਣਗੇ ਜਾਂ ਨਹੀਂ ਆਉਣਗੇ। ਜਿਸ ਸਮੇਂ ਦੇਸ਼ ਵਿੱਚ ਵੱਡੇ-ਵੱਡੇ ਘੁਟਾਲੇ ਉਜਾਗਰ ਹੋ ਰਹੇ ਸਨ, ਉਸ ਸਮੇਂ ਪਿਛਲੀ ਸਰਕਾਰ ਛੁਪਾਉਣ ਵਿੱਚ ਲੱਗੀ ਹੋਈ ਸੀ। ਬੈਂਕਾਂ ਵਿੱਚ ਕੁਝ ਖਾਸ ਲੋਕ ਵੀ ਇਸ ਵਿੱਚ ਨਾਮਦਰਾਂ ਦੀ ਜ਼ਰਾ ਮਦਦ ਕਰ ਰਹੇ ਸਨ।
2014 ਵਿੱਚ ਜਦੋਂ ਸਾਡੀ ਸਰਕਾਰ ਬਣੀ ਤਾਂ ਸਾਰੀ ਸਚਾਈ ਸਾਹਮਣੇ ਆਉਣ ਲੱਗੀ, ਉਦੋਂ ਬੈਂਕਾਂ ਨੂੰ ਸਖਤੀ ਨਾਲ ਕਿਹਾ ਗਿਆ ਕਿ ਸਹੀ-ਸਹੀ ਮੁੱਲਾਂਕਣ ਕਰਕੇ ਉਨ੍ਹਾਂ ਦੀ ਕਿੰਨੀ ਰਕਮ, ਇਸ ਤਰ੍ਹਾਂ ਦਾ ਲੈਣ ਦੇਣ ਅਤੇ ਉਨ੍ਹਾਂ ਦਾ ਲੋਨ ਦੇਣਾ ਬਾਕੀ ਹੈ, ਕਿੰਨੇ ਪੈਸੇ ਫਸੇ ਹੋਏ ਹਨ, ਸਾਰੀ ਜਾਣਕਾਰੀ ਲਿਆਓ। ਛੇ ਸਾਲ ਵਿੱਚ ਜੋ ਰਕਮ ਦਿੱਤੀ ਗਈ ਉਸ ਦੀ ਸਚਾਈ ਇਹ ਹੈ ਕਿ -ਜਿਸ ਰਕਮ ਨੂੰ ਪਿਛਲੀ ਸਰਕਾਰ ਸਿਰਫ ਦੋ-ਢਾਈ ਲੱਖ ਕਰੋੜ ਦੱਸ ਰਹੀ ਸੀ, ਉਹ ਦਰਅਸਲ ਨੌ ਲੱਖ ਕਰੋੜ ਰੁਪਏ ਸੀ। ਹੈਰਾਨ ਹੋ ਜਾਵੇਗਾ ਦੇਸ਼, ਅੱਜ ਦੇਸ਼ ਸੁਣ ਕੇ, ਦੇਸ਼ ਨਾਲ ਕਿੰਨਾ ਧੋਖਾ ਕੀਤਾ ਗਿਆ। ਦੇਸ਼ ਦੇ ਸਾਹਮਣੇ ਕਿੰਨਾ ਝੂਠ ਬੋਲਿਆ ਗਿਆ। ਹਰ ਰੋਜ਼ ਵਿਆਜ ਦੀ ਰਕਮ ਜੁੜਨ ਦੀ ਵਜ੍ਹਾ ਨਾਲ ਇਹ ਦਿਨੋ-ਦਿਨ ਹੋਰ ਵਧਦੀ ਜਾ ਰਹੀ ਹੈ। ਆਉਣ ਵਾਲੇ ਦਿਨਾਂ ਵਿੱਚ ਇਹ ਹੋਰ ਵਧੇਗੀ, ਕਿਉਂਕਿ ਵਿਆਜ ਜੁੜਨਾ ਹੈ, ਬੈਂਕ ਤਾਂ ਆਪਣਾ ਕਾਗਜ਼ੀ ਕੰਮ ਤਾਂ ਕਰੇਗਾ ਹੀ ਕਰੇਗਾ।
ਸਾਥੀਓ, 2014 ਵਿੱਚ ਸਰਕਾਰ ਬਣਨ ਦੇ ਕੁਝ ਸਮੇਂ ਬਾਅਦ ਹੀ ਸਾਨੂੰ ਅਹਿਸਾਸ ਹੋ ਗਿਆ ਸੀ ਕਿ ਕਾਂਗਰਸ ਦਾ ਅਤੇ ਇਹ ਨਾਮਦਾਰ ਦੇਸ਼ ਦੀ ਅਰਥਵਿਵਸਥਾ ਨੂੰ ਇੱਕ ਅਜਿਹੀ land mine ਵਿਛਾ ਕੇ ਗਿਆ ਹੈ। ਜੇ ਉਸ ਸਮੇਂ ਦੇਸ਼ ਅਤੇ ਦੁਨੀਆ ਦੇ ਸਾਹਮਣੇ ਇਸ ਦੀ ਸਚਾਈ ਰੱਖ ਦਿੱਤੀ ਜਾਂਦੀ ਤਾਂ ਅਜਿਹਾ ਵਿਸਫੋਟ ਹੁੰਦਾ ਕਿ ਅਰਥਵਿਵਸਥਾ ਸ਼ਾਇਦ ਸੰਭਾਲਣਾ ਮੁਸ਼ਕਿਲ ਹੋ ਜਾਂਦਾ। ਐਨੀ ਬਰਬਾਦੀ ਕਰ ਰੱਖੀ ਸੀ। ਇਸ ਲਈ ਬਹੁਤ ਸਾਵਧਾਨੀ ਨਾਲ, ਬੜੀ ਬਰੀਕੀ ਨਾਲ ਕੰਮ ਕਰਦੇ-ਕਰਦੇ ਇਸ ਸੰਕਟ ਤੋਂ ਦੇਸ਼ ਨੂੰ ਬਾਹਰ ਕੱਢਣ ਲਈ ਅਸੀਂ ਦਿਨ-ਰਾਤ ਲੱਗੇ ਹੋਏ।
ਭਾਈਓ ਅਤੇ ਭੈਣੋ, ਸਾਡੀ ਇਹ ਸਰਕਾਰ, ਐੱਨਪੀਏ ਦੀ ਸਚਾਈ, ਪਿਛਲੀ ਸਰਕਾਰ ਦੇ ਘੋਟਲੇ ਨੂੰ ਦੇਸ਼ ਦੇ ਸਾਹਮਣੇ ਲੈ ਕੇ ਆਈ ਹੈ। ਅਸੀਂ ਕੇਵਲ ਬਿਮਾਰੀ ਦਾ ਪਤਾ ਹੀ ਨਹੀਂ ਲਗਾਇਆ, ਬਲਕਿ ਉਸ ਦੇ ਕਾਰਨ ਦੀ ਵੀ ਤਲਾਸ਼ ਕੀਤੀ ਅਤੇ ਉਸ ਬਿਮਾਰੀ ਨੂੰ ਦਰੁਸਤ ਕਰਨ ਲਈ ਕਈ ਮਹੱਤਵਪੂਰਨ ਕਦਮ ਵੀ ਉਠਾਏ ਹਨ। ਪਿਛਲੇ ਸਾਢੇ ਚਾਰ ਸਾਲ ਵਿੱਚ 50 ਕਰੋੜ ਤੋਂ ਵੱਡੇ ਸਾਰੇ ਲੋਨਾਂ ਦੀ ਸਮੀਖਿਆ ਕੀਤੀ ਗਈ। ਲੋਨ ਦੀਆਂ ਸ਼ਰਤਾਂ ਦਾ ਬੜੀ ਸਖਤਾਈ ਨਾਲ ਪਾਲਣ ਹੋਵੇ, ਇਹ ਸੁਨਿਸ਼ਚਿਤ ਕੀਤਾ ਜਾ ਰਿਹਾ ਹੈ। ਅਸੀਂ ਕਾਨੂੰਨ ਬਦਲੇ। ਬੈਂਕਾਂ ਦੇ ਮਰਜਰ ਦਾ ਫ਼ੈਸਲਾ ਲਿਆ, ਬੈਂਕਿੰਗ ਸੈਕਟਰ ਵਿੱਚ professional approach ਨੂੰ ਉਤਸ਼ਾਹਿਤ ਕੀਤਾ। ਜਨਤਕ ਖੇਤਰ ਦੇ ਬੈਂਕਾਂ ਨੂੰ ਸੁਧਾਰਨ ਲਈ ਨਿਰੰਤਰ ਸੁਧਾਰ ਕੀਤੇ ਜਾ ਰਹੇ ਹਨ। Fugitive Economic Offenders Bill, ਭਗੌੜਿਆਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ। ਇਹੇ ਭਗੌੜੇ ਆਪਣੀ ਜਾਇਦਾਦ ਵਿੱਚ ਖੁਦ ਹਿੱਸਾ ਨਾ ਲੈ ਸਕਣ। ਇਸ ਦੀ ਵੀ ਵਿਵਸਥਾ ਕੀਤੀ ਗਈ ਹੈ। ਵੱਡੇ ਲੋਨ ਲੈਣ ਵਾਲਿਆਂ ਦੀ ਪਾਸਪੋਰਟ detail ਵੀ ਹੁਣ ਸਰਕਾਰ ਦੇ ਕਬਜ਼ੇ ਵਿੱਚ ਰੱਖਣਾ ਤੈਅ ਕਰ ਲਿਆ ਹੈ, ਤਾਂ ਕਿ ਦੇਸ਼ ਛੱਡ ਕੇ ਭੱਜਣਾ ਉਨ੍ਹਾਂ ਲਈ ਅਸਾਨ ਨਾ ਹੋਵੇ। Bankruptcy ਕੋਡ ਅਤੇ ਐੱਨਸੀਐੱਲਟੀ ਵੱਲੋਂ NPA ਦੀ recovery ਸ਼ੁਰੂ ਹੋਈ ਹੈ। 12 ਸਭ ਤੋਂ ਵੱਡੇ defaulters, , ਜਿਨ੍ਹਾਂ ਨੂੰ 2014 ਤੋਂ ਪਹਿਲੇ ਲੋਨ ਦਿੱਤਾ ਸੀ, ਜਿਸ ਦੀ NPA ਦੀ ਰਕਮ ਕਰੀਬ ਪੌਣੇ ਦੋ ਲੱਖ ਕਰੋੜ ਰੁਪਏ ਹੈ ਉਨ੍ਹਾਂ ਦੇ ਖ਼ਿਲਾਫ਼ ਤੇਜ਼ ਗਤੀ ਨਾਲ ਕਾਰਵਾਈ ਚਲ ਰਹੀ ਹੈ। ਹੁਣ ਉਸ ਦੇ ਨਤੀਜੇ ਵੀ ਦਿਸਣ ਲੱਗੇ ਹਨ। ਇਸ ਪ੍ਰਕਾਰ ਉਨ੍ਹਾਂ 12 ਦੇ ਇਲਾਵਾ ਅਤੇ ਦੂਜੇ 27, ਉਹ ਵੀ ਵੱਡੇ-ਵੱਡੇ ਲੋਨ ਖਾਤੇ ਵਾਲੇ ਹਨ, ਜਿਨ੍ਹਾਂ ਵਿੱਚ ਲਗਭਗ ਇੱਕ ਲੱਖ ਕਰੋੜ ਰੁਪਏ ਦਾ ਐੱਨਪੀਏ ਹੈ। ਇਨ੍ਹਾਂ ਦੀ ਵਾਪਸੀ ਦਾ ਵੀ ਇੰਤਜਾਮ ਬਹੁਤ ਪੱਕੇ ਤਰੀਕੇ ਨਾਲ ਹੋ ਰਿਹਾ ਹੈ। ਜਿਨ੍ਹਾਂ ਨੂੰ ਲਗ ਰਿਹਾ ਸੀ ਕਿ ਨਾਮਦਰਾਂ ਦੀ ਸਹਿਭਾਗਿਤਾ ਅਤੇ ਮਿਹਰਬਾਨੀ ਨਾਲ ਉਨ੍ਹਾਂ ਨੂੰ ਮਿਲੇ ਲੱਖਾਂ-ਕਰੋੜਾਂ ਰੁਪਏ ਹਮੇਸ਼ਾ-ਹਮੇਸ਼ਾ ਲਈ ਉਨ੍ਹਾਂ ਦੇ ਕੋਲ ਰਹਿਣਗੇ, ਹਮੇਸ਼ਾ incoming ਹੀ ਰਹੇਗਾ, ਹੁਣ ਅਨੇਕ ਖਾਤਿਆਂ ਤੋਂ outgoing ਵੀ ਸ਼ੁਰੂ ਹੋਈ ਹੈ। ਦੇਸ਼ ਵਿੱਚ ਇੱਕ ਨਵਾਂ ਬਦਲਾਅ ਆਇਆ ਹੈ। ਹੁਣ ਇੱਕ ਨਵਾਂ culture ਆਇਆ ਹੈ, culture ਬਦਲ ਗਿਆ ਹੈ। ਪਹਿਲਾਂ ਬੈਂਕ ਇਨ੍ਹਾਂ ਦੇ ਪਿੱਛੇ ਪੈਂਦੇ ਸੀ। ਹੁਣ ਅਸੀਂ ਕਾਨੂੰਨ ਦੀ ਜਾਲ ਅਜਿਹਾ ਬਣਾਇਆ ਹੈ ਕਿ ਹੁਣ ਉਹ re-payment ਕਰਨ ਲਈ ਚੱਕਰ ਕੱਟ ਰਹੇ ਹਨ। ਕੁਝ ਕਰੋ, ਭਾਈ, ਥੋੜ੍ਹਾ ਲੈ ਲੋ, ਥੋੜ੍ਹਾ ਅਗਲੇ ਮਹੀਨੇ ਦੇ ਦੇਵਾਂਗਾ, ਕੋਈ ਬਚਾ ਲਓ ਮੈਨੂੰ। ਹੁਣ ਇਹ ਖੁਦ ਬੈਂਕ ਦੇ ਪਿੱਛੇ ਭੱਜਣ ਲੱਗੇ ਹਨ। ਪੈਸਾ ਵਾਪਸ ਕਰਨ ਲਈ ਮਜ਼ਬੂਰ ਹੋ ਰਹੇ ਹਨ। ਦਿਨੋ-ਦਿਨ ਮਜ਼ਬੂਤ ਹੁੰਦੀ ਬੈਂਕਿੰਗ ਵਿਵਸਥਾ ਨਾਲ ਹੀ ਹੁਣ ਅਜਿਹੇ ਲੋਕਾਂ ‘ਤੇ ਜਾਂਚ ਏਜੰਸੀਆਂ ਦਾ ਸ਼ਿੰਕਜਾ ਹੋਰ ਕੱਸਣ ਜਾ ਰਿਹਾ ਹੈ ਅਤੇ ਦੇਸ਼ ਨੂੰ ਫਿਰ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਨ੍ਹਾਂ ਸਾਰੇ ਵੱਡੇ ਲੋਨਾਂ ਵਿੱਚੋਂ ਇੱਕ ਵੀ ਲੋਨ ਇਸ ਸਰਕਾਰ ਦਾ ਦਿੱਤਾ ਹੋਇਆ ਨਹੀਂ ਹੈ। ਅਸੀਂ ਤਾਂ ਆਉਣ ਤੋਂ ਬਾਅਦ ਬੈਂਕਾਂ ਦੀ ਦਿਸ਼ਾ ਅਤੇ ਦਸ਼ਾ ਦੋਵਾਂ ਵਿੱਚ ਲਗਾਤਾਰ ਬਦਲਾਅ ਕੀਤਾ ਹੈ। ਅਤੇ ਅੱਜ ਦਾ ਇਹ ਆਯੋਜਨ ਵੀ ਉਸ ਦਾ ਇੱਕ ਮਹੱਤਵਪੂਰਨ ਕਦਮ ਹੈ। ਪਹਿਲਾਂ ਨਾਮਦਰਾਂ ਦੇ ਅਸ਼ੀਰਵਾਦ ਨਾਲ ਇਹ ਵੱਡੇ ਲੋਕਾਂ ਨੂੰ ਹੀ ਕਰਜ਼ ਮਿਲਦਾ ਸੀ। ਹੁਣ ਦੇਸ਼ ਦੇ ਗ਼ਰੀਬ ਨੂੰ ਬੈਂਕ ਤੋਂ ਕਰਜ਼ ਮਿਲਣਾ ਸਾਡੇ ਡਾਕੀਏ ਦੇ ਹੱਥ ਵਿੱਚ ਆ ਗਿਆ।
ਪਿਛਲੇ ਚਾਰ ਸਾਲ ਵਿੱਚ ਮੁਦਰਾ ਯੋਜਨਾ ਰਾਹੀਂ 13 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦਾ ਕਰਜ਼ ਸਵੈਰੋਜ਼ਗਾਰ ਲਈ ਦੇਸ਼ ਦੇ ਗ਼ਰੀਬ ਅਤੇ ਮੱਧ ਵਰਗ ਦੇ ਨੌਜਵਾਨਾਂ ਨੂੰ ਦਿੱਤਾ ਗਿਆ ਹੈ। 32 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਦੇ ਜਨਧਨ ਅਕਾਊਂਟ ਖੋਲ੍ਹੇ ਗਏ ਹਨ। 21 ਕਰੋੜ ਤੋਂ ਜ਼ਿਆਦਾ ਗ਼ਰੀਬਾਂ ਨੂੰ ਸਿਰਫ ਇੱਕ ਰੁਪਇਆ, ਮਹੀਨੇ ਦਾ ਇੱਕ ਰੁਪਇਆ ਅਤੇ 90 ਪੈਸੈ ਪ੍ਰਤੀ ਦਿਨ ਦੇ ਪ੍ਰੀਮੀਅਮ ‘ਤੇ ਬੀਮਾ ਅਤੇ ਪੈਨਸ਼ਨ ਦਾ ਸੁਰੱਖਿਆ ਕਵਚ ਵੀ ਦੇਣ ਦਾ ਕੰਮ ਸਾਡੀ ਸਰਕਾਰ ਨੇ ਕੀਤਾ ਹੈ।
ਭਾਈਓ ਅਤੇ ਭੈਣੋ, ਦੇਸ਼ ਦੀ ਅਰਥਵਿਵਸਥਾ ਨੂੰ ਜਿਸ land mine ‘ਤੇ ਨਾਮਦਰਾਂ ਨੇ ਬਿਠਾਇਆ ਸੀ, ਉਸ landmine ਨੂੰ ਸਾਡੀ ਸਰਕਾਰ ਨੇ ਬੇਜਾਨ ਕਰ ਦਿੱਤਾ ਹੈ। ਦੇਸ਼ ਅੱਜ ਇੱਕ ਨਵੇਂ ਆਤਮਵਿਸ਼ਵਾਸ ਨਾਲ ਭਰਿਆ ਹੋਇਆ ਹੈ। ਇਕ ਪਾਸੇ ਇਸ ਏਸ਼ੀਅਨ ਗੇਮਜ਼ ਵਿੱਚ ਭਾਰਤ ਨੇ ਆਪਣੀ best ever performance ਦਿਖਾਈ, ਸਾਡੇ ਖਿਡਾਰੀਆਂ ਨੇ, ਤਾਂ ਦੂਜੇ ਪਾਸੇ ਕੱਲ੍ਹ ਦੇਸ਼ ਨੂੰ ਅਰਥਵਿਵਸਥਾ ਦੇ ਆਂਕੜਿਆਂ ਨਾਲ ਵੀ ਇੱਕ ਨਵਾਂ ਮੈਡਲ ਮਿਲਿਆ ਹੈ। ਜੋ ਆਂਕੜੇ ਆਏ ਹਨ, ਉਹ ਦੇਸ਼ ਦੀ ਮਜ਼ਬੂਤ ਹੁੰਦੀ ਅਰਥਵਿਵਸਥਾ ਅਤੇ ਉਸ ਵਿੱਚ ਆਉਂਦੇ ਆਤਮ ਵਿਸ਼ਵਾਸ ਦੇ ਨਤੀਜੇ ਹਨ। 8.2 percent ਦੀ ਦਰ ਨਾਲ ਹੋ ਰਿਹਾ ਵਿਕਾਸ, ਭਾਰਤ ਦੀ ਅਰਥਵਿਵਸਥਾ ਦੀ ਵਧਦੀ ਹੋਈ ਤਾਕਤ ਨੂੰ ਦਿਖਾਉਂਦਾ ਹੈ। ਇੱਕ ਨਵੇਂ ਭਾਰਤ ਦੀ ਉੱਜਵਲ ਤਸਵੀਰ ਨੂੰ ਸਾਹਮਣੇ ਲਿਆਂਦਾ ਹੈ। ਇਹ ਆਂਕੜੇ ਨਾ ਸਿਰਫ ਵਧੀਆ ਹਨ, ਬਲਕਿ ਸਾਰੇ ਹੀ expert ਲੋਕ ਹਨ। ਅੰਦਾਜ਼ਾ ਲਗਾਉਂਦੇ ਸਨ, ਉਸ ਤੋਂ ਵੀ ਜ਼ਿਆਦਾ ਅਧਿਕ ਹੈ। ਜਦੋਂ ਦੇਸ਼ ਸਹੀ ਦਿਸ਼ਾ ਵਿੱਚ ਚਲਦਾ ਹੈ ਅਤੇ ਨੀਯਤ ਸਾਫ ਹੁੰਦੀ ਹੈ, ਤਾਂ ਅਜਿਹੇ ਹੀ ਸਕਾਰਾਤਮਕ ਨਤੀਜੇ ਦੇਖਣ ਨੂੰ ਮਿਲਦੇ ਹਨ। ਸਾਥੀਓ ਇਹ ਸੰਭਵ ਹੋਇਆ ਹੈ ਕਿ ਸਵਾ ਸੌ ਕਰੋੜ ਦੇਸ਼ ਵਾਸੀਆਂ ਦੀ ਮਿਹਨਤ ਨਾਲ, ਲਗਨ ਅਤੇ commitment ਦੇ ਕਾਰਣ। ਸਾਡੇ ਨੌਜਵਾਨ, ਸਾਡੀਆਂ ਮਹਿਲਾਵਾਂ, ਸਾਡੇ ਕਿਸਾਨ, ਸਾਡੇ ਉੱਦਮੀ, ਸਾਡੇ ਮਜ਼ਦੂਰ, ਇਹ ਸਾਡੇ ਸਾਰਿਆਂ ਦੇ, ਉਨ੍ਹਾਂ ਸਭ ਦੇ ਪੁਰਸ਼ਾਰਥ ਦਾ ਨਤੀਜਾ ਹੈ ਕਿ ਦੇਸ਼ ਅੱਜ ਤੇਜ਼ ਗਤੀ ਨਾਲ ਅੱਗੇ ਵਧ ਰਿਹਾ ਹੈ।
ਅੱਜ ਭਾਰਤ ਨਾ ਸਿਰਫ ਦੇਸ਼ ਦੀ ਸਭ ਤੋਂ ਤੇਜ਼ ਗਤੀ ਨਾਲ ਅੱਗੇ ਵਧਣ ਵਾਲੇ ਅਰਥਵਿਵਸਥਾ ਹੈ, ਬਲਕਿ ਸਭ ਤੋਂ ਤੇਜ਼ੀ ਨਾਲ ਗ਼ਰੀਬੀ ਮਿਟਾਉਣ ਵਾਲਾ ਦੇਸ਼ ਵੀ ਬਣਿਆ ਹੈ। ਜੀਡੀਪੀ ਦੇ ਆਂਕੜੇ ਗਵਾਹ ਹਨ ਕਿ ਨਵਾਂ ਭਾਰਤ ਆਪਣੀ ਸਮਰੱਥਾ ਦੇ ਬੂਤੇ ਸਵਾ ਸੌ ਕਰੋੜ ਭਾਰਤੀਆਂ ਦੇ ਸੰਘਰਸ਼ ਅਤੇ ਸਮਰਪਣ ਦੇ ਦਮ ‘ਤੇ ਅੱਗੇ ਵੱਧ ਰਿਹਾ ਹੈ। ਮੈਂ ਦੇਸ਼ ਨੂੰ ਫਿਰ ਕਹਿਣਾ ਚਾਹਾਂਗਾ ਕਿ ਬੈਂਕਾਂ ਦਾ ਜਿੰਨਾ ਵੀ ਪੈਸਾ ਨਾਮਵਰਾਂ ਨੇ ਫਸਾਇਆ ਸੀ, ਉਸਦਾ ਇੱਕ-ਇੱਕ ਰੁਪਇਆ ਵਾਪਸ ਲੈ ਕੇ ਹੀ ਰਹਿਣ ਵਾਲਾ ਹਾਂ। ਉਸ ਨਾਲ ਦੇਸ਼ ਦੇ ਗ਼ਰੀਬ ਤੋਂ ਗ਼ਰੀਬ ਵਿਅਕਤੀ ਨੂੰ ਸਸ਼ਕਤ ਕਰਨ ਦਾ ਕੰਮ ਕੀਤਾ ਜਾਵੇਗਾ। ਇੰਡੀਆ ਪੋਸਟ ਪੇਮੈਂਟਸ ਬੈਂਕ ਵੀ ਇਸ ਵਿੱਚ ਬਹੁਤ ਅਹਿਮ ਭੂਮਿਕਾ ਨਿਭਾਵੇਗਾ। IPPB ਅਤੇ ਪੋਸਟ ਪੇਮੈਂਟਸ ਆਫ਼ਿਸ ਰਾਹੀਂ ਬੈਂਕਿੰਗ, ਬੀਮਾ ਸਮਾਜਕ ਸੁਰਖਿਆ ਯੋਜਨਾਵਾਂ, direct benefit transfer, passport ਸੇਵਾ, online shoping ਵਰਗੀਆਂ ਅਨੇਕ ਸੁਵਿਧਾਵਾਂ ਪਿੰਡ-ਪਿੰਡ ਘਰ-ਘਰ ਅਤੇ ਪ੍ਰਭਾਵਸ਼ਾਲੀ ਤਰੀਕਿਆਂ ਨਾਲ ਪਹੁੰਚਣ ਵਾਲੀਆਂ ਹਨ। ਯਾਨੀ ‘ਸਬਕਾ ਸਾਥ, ਸਬਕਾ ਵਿਕਾਸ’ ਰਸਤੇ ਨੂੰ ਸਾਡਾ ਡਾਕੀਆ, ਇੰਡੀਆ ਪੋਸਟ ਪੇਮੈਂਟ ਬੈਂਕ ਅਤੇ ਸਸ਼ਕਤ ਕਰਨ ਲਈ ਹੁਣ ਇੱਕ ਨਵੇਂ ਰੂਪ ਵਿੱਚ ਦੇਸ਼ ਦੇ ਸਾਹਮਣੇ ਪੇਸ਼ ਹੋ ਰਿਹਾ ਹੈ। ਮੈਨੂੰ ਖੁਸ਼ੀ ਹੈ ਕਿ ਇਸ ਵਿਰਾਟ ਮਿਸ਼ਨ ਨੂੰ ਪਿੰਡ-ਪਿੰਡ, ਘਰ-ਘਰ ਤੱਕ, ਵਿਕਾਸ ਤੱਕ, ਛੋਟੇ ਵਪਾਰੀਆਂ ਤੱਕ ਪਹੁੰਚਾਉਣ ਲਈ ਦੇਸ਼ ਦੇ ਤਿੰਨ ਲੱਖ ਡਾਕ ਸੇਵਕ ਪ੍ਰਤੀਬੱਧ ਹੋ ਕੇ ਤਿਆਰ ਹਨ। ਡਾਕ ਸੇਵਕ ਲੋਕਾਂ ਨੂੰ ਡਿਜੀਟਲ ਲੈਣ-ਦੇਣ ਵਿੱਚ ਨਾ ਕੇਵਲ ਸਹਿਯੋਗ ਕਰਨਗੇ, ਬਲਕਿ ਉਨ੍ਹਾਂ ਨੂੰ ਟ੍ਰੇਨਿੰਗ ਵੀ ਦੇਣਗੇ, ਤਾਂ ਕਿ ਭਵਿੱਖ ਵਿੱਚ ਉਹ ਆਪਣੇ ਫੋਨ ਨਾਲ ਖੁਦ ਬੈਂਕਿੰਗ ਅਤੇ ਡਿਜੀਟਲ transaction ਕਰ ਸਕਣ। ਇਸ ਤਰ੍ਹਾਂ ਸਾਡੇ ਡਾਕ ਬਾਬੂ ਨਾ ਸਿਰਫ ਬੈਂਕਰ ਹੋਣਗੇ, ਬਲਕਿ ਦੇਸ਼ ਦੇ ਡਿਜੀਟਲ ਟੀਚਰ ਵੀ ਬਣਨ ਵਾਲੇ ਹਨ। ਦੇਸ਼ ਦੀ ਸੇਵਾ ਕਰਨ ਵਾਲਿਆਂ ਦੀ ਇਸ ਭੂਮਿਕਾ ਨੂੰ ਦੇਖਦਿਆਂ ਬੀਤੇ ਮਹੀਨਿਆਂ ਵਿੱਚ ਸਰਕਾਰ ਨੇ ਵੀ ਕਈ ਅਹਿਮ ਫ਼ੈਸਲੇ ਲਏ ਹਨ। ਸਰਕਾਰ ਨੇ ਜੁਲਾਈ ਵਿੱਚ ਵੀ ਗ੍ਰਾਮੀਣ ਡਾਕ ਸੇਵਕਾਂ ਦੇ ਵੇਤਨ ਅਤੇ ਭੱਤਿਆਂ ਨਾਲ ਜੁੜੀ ਪੁਰਾਣੀ ਮੰਗ ਨੂੰ ਪੂਰਾ ਕੀਤਾ ਹੈ। ਇਸ ਦਾ ਲਾਭ ਦੇਸ਼ ਦੇ ਢਾਈ ਲੱਖ ਤੋਂ ਜ਼ਿਆਦਾ ਗ੍ਰਾਮੀਣ ਡਾਕ ਸੇਵਕਾਂ ਨੂੰ ਮਿਲਣਾ ਸੁਨਿਸ਼ਚਿਤ ਹੋਇਆ ਹੈ। ਪਹਿਲਾਂ ਉਨ੍ਹਾਂ ਨੂੰ ਜੋ ਸਮੇਂ ਸਬੰਧੀ ਭੱਤਾ ਮਿਲਦਾ ਸੀ, ਉਸ ਵਿੱਚ ਦਰਜਨ ਭਰ ਸਲੈਬ ਹੁੰਦੀ ਸੀ। ਹੁਣ ਇਸ ਤੋਂ ਵੀ ਘੱਟ ਕੇ ਸਿਰਫ ਤਿੰਨ ਕਰ ਦਿੱਤਾ ਗਿਆ ਹੈ। ਇਸ ਦੇ ਇਲਾਵਾ ਉਨ੍ਹਾਂ ਜੋ ਭੱਤਾ ਦੋ ਸੌ ਚਾਰ ਹਜ਼ਾਰ ਦੇ ਦਰਮਿਆਨ ਮਿਲਦਾ ਸੀ, ਉਸ ਨੂੰ ਵਧਾ ਕੇ 10 ਹਜ਼ਾਰ ਤੋਂ 14 ਹਜ਼ਾਰ ਰੁਪਏ ਕਰ ਦਿੱਤਾ ਗਿਆ ਹੈ। ਉਹ ਜਿਸ ਮੁਸ਼ਕਿਲ ਪਰਸਥਿਤੀ ਵਿੱਚ ਕੰਮ ਕਰਦੇ ਹਨ, ਉਸ ਨੂੰ ਦੇਖਦਿਆਂ ਇੱਕ ਨਵੇਂ ਭੱਤੇ ਦੀ ਵੀ ਸ਼ੁਰੂਆਤ ਕੀਤੀ ਗਈ ਹੈ। ਜੋ ਮਹਿਲਾ ਗ੍ਰਾਮ ਡਾਕ ਸੇਵਕ ਹਨ, ਉਨ੍ਹਾਂ ਨੂੰ ਪੂਰੇ ਵੇਤਨ ਨਾਲ 180 ਦਿਨ ਯਾਨੀ ਛੇ ਮਹੀਨੇ ਦੀ ਜਣੇਪਾ ਛੁੱਟੀ ਦੀ ਵੀ ਵਿਵਸਥਾ ਕੀਤੀ ਗਈ ਹੈ। ਸਰਕਾਰ ਦੇ ਯਤਨਾਂ ਦੀ ਵਜ੍ਹਾਂ ਨਾਲ ਗ੍ਰਾਮੀਣ ਡਾਕ ਸੇਵਕ ਦੇ ਵੇਤਨ ਵਿੱਚ ਔਸਤਨ 50% ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ। ਮੈਨੂੰ ਦੱਸਿਆ ਗਿਆ ਹੈ ਕਿ ਡਾਕ ਸੇਵਕ ਕੇ ਰਿਕਤ ਅਹੁਦਿਆਂ ਵਿੱਚ ਭਰਤੀ ਲਈ ਔਨਲਾਈਨ ਭਰਤੀ ਪ੍ਰਕਿਰਿਆ ਵੀ ਸ਼ੁਰੂ ਕੀਤੀ ਜਾ ਚੁੱਕੀ ਹੈ। ਇਹ ਫ਼ੈਸਲੇ ਇੰਡੀਆ ਪੋਸਟ ਪੇਂਮੈਂਟਸ ਬੈਂਕ ਦੇ ਸਾਡੇ ਸਭ ਤੋਂ ਮਜ਼ਬੂਤ ਪ੍ਰਤੀਨਿਧੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਸਹਾਇਕ ਸਿੱਧ ਹੋਵੇਗੀ।
ਸਾਥੀਓ, ਅੱਜ ਦੇਸ਼ ਦੇ ਤਿੰਨ ਹਜ਼ਾਰ ਤੋਂ ਜ਼ਿਆਦਾ ਸਥਾਨਾਂ ‘ਤੇ ਇਹ ਸੇਵਾ ਸ਼ੁਰੂ ਹੋ ਰਹੀ ਅਤੇ ਜਿਵੇਂ ਸਾਡੇ ਮਨੋਜ ਸਿਨਹਾ ਜੀ ਦੱਸ ਰਹੇ ਸੀ ਕਿ ਆਉਣ ਵਾਲੇ ਕੁਝ ਹੀ ਮਹੀਨਿਆਂ ਵਿੱਚ ਡੇਢ ਲੱਖ ਤੋਂ ਜ਼ਿਆਦਾ ਪੋਸਟ ਆਫ਼ਿਸ ਇਸ ਸੁਵਿਧਾ ਨਾਲ ਜੁੜ ਜਾਣਗੇ। New India ਦੀ ਇਸ ਨਵੀਂ ਵਿਵਸਥਾ ਨੂੰ ਦੇਸ਼ ਦੇ ਮਜ਼ਬੂਤ telecom infrastructurfe ਤੋਂ ਵੀ ਮਦਦ ਮਿਲੇਗੀ। ਦੇਸ਼ ਵਾਸੀਆਂ ਨੂੰ ਇਸ ਨਵੀਂ ਵਿਵਸਥਾ ਲਈ, ਨਵੇਂ ਬੈਂਕ ਲਈ ਨਵੀਂ ਸੁਵਿਧਾ ਲਈ ਬਹੁਤ-ਬਹੁਤ ਵਧਾਈ ਦੇ ਨਾਲ ਮੈਂ ਫਿਰ ਇੱਕ ਵਾਰ ਡਾਕ ਦੇ ਸੇਵਾ ਖੇਤਰ ਵਿੱਚ ਜੁੜੇ ਹੋਏ ਸਾਡੇ ਸਭ ਸਾਥੀਆਂ ਨੂੰ ਸਨਮਾਨ ਕਰਦਿਆਂ, ਉਨ੍ਹਾਂ ਦਾ ਆਦਰ ਕਰਦਿਆਂ ਮੈਂ ਆਪਣੀ ਗੱਲ ਨੂੰ ਖਤਮ ਕਰਦਾ ਹਾਂ। Postal Department ਦੇ ਹਰ ਕਰਮਚਾਰੀ, ਇਸ ਬੈਂਕ ਨਾਲ ਜੁੜੇ ਹਰ ਵਿਅਕਤੀ ਨੂੰ ਮੈਂ ਫਿਰ ɂਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਅਤੇ ਮਨੋਜ ਸਿਨਹਾ ਜੀ ਨੂੰ ਬਹੁਤ ਵਧਾਈ ਦਿੰਦਾ ਹਾਂ, ਕਿਉਂਕਿ ਉਨ੍ਹਾਂ ਦਾ ਆਈਆਈਟੀ ਨੂੰ background ਇਸ ਕੰਮ ਵਿੱਚ ਮੇਰੀ ਬਹੁਤ ਮਦਦ ਕੀਤੀ। ਟੈਕਨੋਲੋਜੀ ਨੇ ਭਰਪੂਰ ਮਦਦ ਕੀਤੀ ਹੈ। ਫਿਰ ਇਸ ਲਈ ਮੰਤਰੀ ਜੀ ਨੂੰ ਵੀ ਅਗਵਾਈ ਦੇਣ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਧੰਨਵਾਦ।
***
ਅਤੁਲ ਕੁਮਾਰ ਤਿਵਾਰੀ/ਕੰਚਨ ਪਤੀਪਾਲ/ਤਾਰੀ
The launch of the #IndiaPostPaymentsBank is a watershed moment in the history of our banking sector. Using latest technology, this Bank will ensure even greater financial inclusion. pic.twitter.com/KfM0KnNtPH
— Narendra Modi (@narendramodi) September 1, 2018
Glimpses from the programme marking the launch of the #IndiaPostPaymentsBank. pic.twitter.com/T8B36Y7Efp
— Narendra Modi (@narendramodi) September 1, 2018
Earlier, our postmen only brought letters. Now, with the launch of the #IndiaPostPaymentsBank, they will also help in ensuring banking services for citizens. pic.twitter.com/3IakpqInSl
— Narendra Modi (@narendramodi) September 1, 2018
Yesterday’s GDP numbers indicate the good health of the Indian economy. India remains a bright spot among global economies and we remain committed to continuing the growth and reform trajectories in the times to come. pic.twitter.com/pL6Uhwo9wI
— Narendra Modi (@narendramodi) September 1, 2018
Ours is a Government for the wellbeing of every Indian.
— Narendra Modi (@narendramodi) September 1, 2018
UPA’s ‘telephone banking’ led to a massive NPA problem, which we are solving.
Earlier, proximity to one family got few people loans. Today, the poor are getting bank accounts and access to credit. https://t.co/GqB0G6w0Bm
India Post Payments Bank offers several facilities and benefits common citizens. Here is my speech to mark its laun… https://t.co/HUYuzVSpKy
— Narendra Modi (@narendramodi) September 1, 2018
इंडिया पोस्ट पेमेंट बैंक के माध्यम से देश के हर गरीब तक,
— PMO India (@PMOIndia) September 1, 2018
देश के कोने-कोने तक,
दूर-दराज़ के पहाड़ों पर बसे लोगों तक,
घने जंगलों के बीच रह रहे आदिवासियों तक,
एक-एक भारतीय के दरवाज़े पर बैंक और बैंकिंग सुविधा का मार्ग खुल रहा है: PM
इंडिया पोस्ट पेमेंट बैंक देश के अर्थतंत्र में, सामाजिक व्यवस्था में, एक बड़ा परिवर्तन करने जा रहा है।
— PMO India (@PMOIndia) September 1, 2018
हमारी सरकार ने पहले जनधन के माध्यम से करोड़ों गरीब परिवारों को पहली बार बैंक पहुंचाया और आज से बैंक को ही गांव और गरीब के दरवाज़े पर पहुंचाने का काम शुरु हो गया है: PM
आज भी मुझे सैकड़ों की संख्या में चिट्ठियां मिलती हैं।
— PMO India (@PMOIndia) September 1, 2018
मन की बात के लिए ही हर महीने हजारों पत्र आते हैं।
ये पत्र लोगों के साथ मेरा सीधा संवाद स्थापित करते हैं। जब वो चिट्ठियां पढ़ता हूं तो लगता है कि लिखने वाला सामने ही है, अपनी बात सीधे मुझसे कह रहा है: PM
हमारी सरकार पुरानी व्यवस्थाओं को Reform करके, उन्हें Transform करने का काम कर रही है
— PMO India (@PMOIndia) September 1, 2018
लेटर की जगह अब भले ई-मेल ने ले ली हो, लेकिन लक्ष्य एक ही है
जिस टेक्नोलॉजी ने पोस्ट ऑफिस को चुनौती दी, उसी टेक्नोलॉजी को आधार बनाकर हम इस चुनौती को अवसर में बदलने की तरफ आगे बढ़ रहे हैं: PM
भारतीय डाक विभाग के पास डेढ़ लाख डाकघर हैं। 3 लाख से अधिक पोस्टमैन देश के जन-जन से जुड़े हैं
— PMO India (@PMOIndia) September 1, 2018
इतने व्यापक नेटवर्क को टेक्नॉलॉजी से जोड़कर 21वीं सदी में सेवा का सबसे शक्तिशाली सिस्टम बनाने का बीड़ा हमने उठाया है
अब डाकिए के हाथ में स्मार्ट फोन है और बैग में एक डिजिटल डिवाइस: PM
IPPB किसानों के लिए भी एक बड़ी सुविधा सिद्ध होगा।
— PMO India (@PMOIndia) September 1, 2018
प्रधानमंत्री फसल बीमा जैसी योजनाओं को इससे विशेष बल मिलेगा। पोस्ट पेमेंट बैंक के बाद अब योजनाओं की क्लेम राशि भी घर बैठे ही मिला करेगी।
सुकन्या समृद्धि योजना के तहत बेटियों के नाम पर पैसा बचाने की मुहिम को भी गति देंगे: PM
हमारी सरकार देश के बैंकों को गरीब के दरवाजे पर लेकर आ गई है।
— PMO India (@PMOIndia) September 1, 2018
वरना चार-पाँच साल पहले तक तो ऐसी स्थिति बना दी गई थी कि बैंकों का अधिकांश पैसा सिर्फ उन्हीं अमीर लोगों के लिए रिजर्व रख दिया गया था, जो एक परिवार विशेष के करीबी थे: PM
आजादी के बाद से लेकर साल 2008 तक, देश के बैंकों ने 18 लाख करोड़ रुपए की राशि ही लोन के तौर पर दी थी।
— PMO India (@PMOIndia) September 1, 2018
लेकिन 2008 के बाद के 6 वर्षों में ये राशि बढ़कर 52 लाख करोड़ रुपए हो गई।
यानि जितना लोन बैंकों ने आजादी के बाद दिया था, उसका दोगुना लोन पिछली सरकार के 6 साल में बांट दिया: PM
हमारे देश में Phone Banking का प्रसार उस समय उतना नहीं हुआ था, लेकिन नामदारों ने Phone पर Banking और फोन पर कर्ज दिलवाने शुरू कर दिए थे।
— PMO India (@PMOIndia) September 1, 2018
जिस भी बड़े उद्योगपति को लोन चाहिए होता था, वो नामदारों से बैंक को फोन करवा देता था: PM
बैंक वाले, फिर उस व्यक्ति या उसकी कंपनी को झट से करोड़ों रुपए का कर्ज दे देते थे।
— PMO India (@PMOIndia) September 1, 2018
सारे नियम, सारे कायदे-कानून से बड़ा, उस नामदार परिवार से आने वाला फोन बन गया था।
कांग्रेस और उसके नामदारों की Phone Banking ने देश को बहुत नुकसान पहुंचाया: PM
बैंकों ने ये जानते हुए कि उनके द्वारा दिए गए लोन की वापसी मुश्किल होगी, परिवार के ऑर्डर के बाद विशेष लोगों को लोन दिया।
— PMO India (@PMOIndia) September 1, 2018
इतना ही नहीं, जब ऐसे लोग, डीफॉल्ट करने लगे, तो बैंकों पर दबाव बनाकर, उन्हें नए लोन दिलाए गए। ये गोरखधंधा लोन की रीस्ट्रक्चरिंग के नाम पर हुआ: PM
जो लोग इस गोरखधंधे में लगे थे, उन्हें भी अच्छी तरह पता था कि एक ना एक दिन उनकी पोल जरूर खुलेगी।
— PMO India (@PMOIndia) September 1, 2018
इसलिए उसी समय से हेराफेरी की एक और साजिश साथ-साथ रची गई।
बैंकों का दिया कितना कर्ज वापस नहीं आ पा रहा, इसके सही आंकड़े देश से छिपाए जाने लगे: PM
2014 में जब हमारी सरकार बनी तो सारी सच्चाई सामने आने लगी।
— PMO India (@PMOIndia) September 1, 2018
तब बैंकों से कड़ाई से कहा गया कि सही-सही आकलन करें कि उनकी कितनी राशि इस तरह का लोन देने की वजह से फंस गई है: PM
सरकार बनने के कुछ समय बाद ही हमें ऐहसास हो गया था कि कांग्रेस देश की अर्थव्यवस्था को एक लैंडमाइन पर बिठाकर गया है।
— PMO India (@PMOIndia) September 1, 2018
उसी समय देश और दुनिया के सामने इसकी सच्चाई रख दी जाती, तो ऐसा विस्फोट होता कि अर्थव्यवस्था संभल नहीं पाती। बहुत ऐहतियात के साथ इस संकट से देश को बाहर निकाला गया: PM
हमारी ही सरकार NPA की सच्चाई, पिछली सरकार के इस घोटाले को देश के सामने लेकर आई।
— PMO India (@PMOIndia) September 1, 2018
हमने केवल बीमारी का पता ही नहीं लगाया, बल्कि उसके कारण भी तलाशे और उस बीमारी को दुरुस्त करने के लिए कई महत्वपूर्ण कदम भी उठाए हैं: PM
पिछले 4 साल में, 50 करोड़ से बड़े सभी loans की समीक्षा की गई है,
— PMO India (@PMOIndia) September 1, 2018
लोन की शर्तों का कड़ाई से पालन हो, ये सुनिश्चित किया जा रहा है।,
हमने कानून बदले, बैंकों के मर्जर का निर्णय लिया,
बैंकिंग सेक्टर में Professional approach को बढ़ावा दिया: PM
12 बड़े defaulters, जिनको 2014 के पहले लोन दिया था, जिसके NPA की राशि करीब पौने 2 लाख करोड़ रुपये हैं, उनके खिलाफ कार्रवाई शुरू हो गई और उसके नतीजे आज दिख भी रहे हैं
— PMO India (@PMOIndia) September 1, 2018
इसी प्रकार 27 और बड़े लोन खाते हैं, जिनमें 1 लाख करोड़ का एनपीए है। इसकी वापसी का भी इंतजाम किया जा रहा है।
जिनको लग रहा था कि नामदार परिवार की सहभागिता और मेहरबानी से उनको मिले लाखों-करोड़ रुपए हमेशा-हमेशा के लिए उनके पास रहेंगे, हमेशा Incoming ही रहेगी, अब उनके खाते से Outgoing भी शुरू हुई है: PM
— PMO India (@PMOIndia) September 1, 2018
एक तरफ कल एशियन गेम्स में भारत ने अपनी Best ever Performance दिखाई है, तो दूसरी तरफ कल देश को अर्थव्यवस्था के आंकड़ों से भी मेडल मिला है।
— PMO India (@PMOIndia) September 1, 2018
8.2% की दर से हो रहा विकास, भारत की अर्थव्यवस्था की बढ़ती हुई ताकत को दिखाता है। ये एक नए भारत की उज्ज्वल तस्वीर को सामने लाता है: PM
जब देश सही दिशा में चलता है और नीयत ठीक होती है तो ऐसे ही सकारात्मक परिणाम देखने को मिलते हैं।
— PMO India (@PMOIndia) September 1, 2018
ये मुमकिन हुआ है 125 करोड़ देशवासियों की मेहनत और लगन के कारण।
हमारे युवाओं, हमारी महिला शक्ति, हमारे किसानों, हमारे उद्यमियों, हमारे मजदूरों - ये सबकी मेहनत का नतीजा है: PM