Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੀਨਦਿਆਲ ਉਪਾਧਿਆਏ ਦੇ ਜਨਮ ਦਿਨ ਉੱਤੇ ਪ੍ਰਧਾਨ ਮੰਤਰੀ ਵਲੋਂ ਓ ਐੱਨ ਜੀ ਸੀ ਨੂੰ ਚੁਨੌਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਤੇਲ ਅਤੇ ਕੁਦਰਤੀ ਗੈਸ ਕਮਿਸ਼ਨ —ਓ ਐੱਨ ਜੀ ਸੀ—ਕਿਹਾ ਹੈ ਕਿ ਪੰਡਿਤ ਦੀਨ ਦਿਆਲ ਉਪਾਧਿਆਏ ਦੇ ਜਨਮ ਦਿਨ ਦੇ ਮੌਕੇ ਉੱਤੇ ਇਕ ਚੁਨੌਤੀ ਸਵੀਕਾਰ ਕਰਨ। ਸੌਭਾਗਿਆ ਯੋਜਨਾ ਦੀ ਸ਼ੁਰੂਆਤ ਦੇ ਮੌਕੇ ਉੱਤੇ ਆਯੋਜਿਤ ਇਕ ਸਮਾਰੋਹ ਵਿਚ ਓ ਐਨ ਜੀ ਸੀ ਦੇ ਅਫਸਰਾਂ ਅਤੇ ਸਟਾਫ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਉਨ੍ਹਾਂ ਨੂੰ ਸੱਦਾ ਦਿੱਤਾ ਕਿ ਉਹ ਇਕ ਅਜਿਹਾ ਇਲੈਕਟ੍ਰਿਕ ਚੁੱਲ੍ਹਾ (ਸਟੋਵ) ਤਿਆਰ ਕਰਨ ਜਿਸ ਨਾਲ ਕਿ ਬਿਜਲੀ ਦੀ ਮਦਦ ਨਾਲ ਖਾਣਾ ਤਿਆਰ ਹੋ ਸਕੇ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਖੋਜ ਇਕ ਹੀ ਝਟਕੇ ਵਿਚ ਦੇਸ਼ ਦੀ ਦਰਾਮਦੀ ਇੰਧਨ ਉੱਤੇ ਨਿਰਭਰਤਾ ਨੂੰ ਘਟ ਕਰ ਦੇਵੇਗੀ। ਉਨ੍ਹਾਂ ਕਿਹਾ ਕਿ ਦੁਨੀਆ ਜਿਥੇ ਇਲੈਕਟ੍ਰਿਕ ਕਾਰਾਂ ਤਿਆਰ ਕਰਨ ਵਿਚ ਲੱਗੀ ਹੌਈ ਹੈ ਉਥੇ ਭਾਰਤ ਵਿਚ ਇਨ੍ਹਾਂ ਕਾਰਾਂ ਤੋਂ ਇਲਾਵਾ ਇਲੈਕਟ੍ਰਿਕ ਸਟੋਵ ਵੀ ਤਿਆਰ ਹੋਣੇ ਚਾਹੀਦੇ ਹਨ ਜਿਸ ਨਾਲ ਲੋਕਾਂ ਦੀਆਂ ਲੋੜਾਂ ਪੂਰੀਆਂ ਕਰਨ ਵਿਚ ਮਦਦ ਮਿਲੇਗੀ। ਉਨ੍ਹਾਂ ਓ ਐਨ ਜੀ ਸੀ ਨੂੰ ਕਿਹਾ ਕਿ ਉਹ ਨੌਜਵਾਨਾਂ ਅਤੇ ਸਟਾਰਟ ਅੱਪਸ ਨੂੰ ਵੀ ਇਸ ਖੇਤਰ ਵਿਚ ਖੋਜ ਲਈ ਲਗਾਵੇ।

AKT/HS