ਪੀਐੱਮਇੰਡੀਆ
ਮੇਰੇ ਲਈ ਵੱਡੇ ਸੁਭਾਗ ਦੀ ਗੱਲ ਹੈ ਕਿ ਮੈਨੂੰ ਫਿਰ ਇੱਕ ਵਾਰ ਆਪ ਸਭ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਹੈ।
2016 ਵਿੱਚ His Highness Crown Prince of Abu Dhabhi ਭਾਰਤ ਆਏ ਸਨ। 2017 ਵਿੱਚ ਸਾਡੇ ਅਤਿਅੰਤ ਮਹੱਤਵਪੂਰਨ ਗਣਤੰਤਰ ਦਿਵਸ ਦੇ ਇਹ ਮੁੱਖ ਮਹਿਮਾਨ ਸਨ। ਸ਼ਾਇਦ ਕਈ ਦਹਾਕਿਆਂ ਤੋਂ ਬਾਅਦ ਭਾਰਤ ਦਾ ਖਾੜੀ ਦੇ ਦੇਸ਼ਾਂ ਨਾਲ ਇੰਨਾ ਡੂੰਘਾ, ਇੰਨਾ ਵਿਆਪਕ ਅਤੇ ਇੰਨਾ vibrant ਨਾਤਾ ਬਣਿਆ ਹੈ।
ਅੱਜ ਇਹੀ ਉਹ ਖਾੜੀ ਦੇ ਹੋਰ ਦੇਸ਼, ਸਾਡਾ ਨਾਤਾ ਸਿਰਫ਼ buyer or seller ਦਾ ਨਹੀਂ ਰਿਹਾ ਇੱਕ partnership ਦਾ ਬਣਿਆ ਹੈ। ਭਾਰਤ ਇਸ ਗੱਲ ਲਈ ਮਾਣ ਕਰਦਾ ਹੈ ਕਿ ਖਾੜੀ ਦੇ ਦੇਸ਼ਾਂ ਵਿੱਚ 30 ਲੱਖ ਤੋਂ ਵੀ ਵੱਧ ਭਾਰਤੀ ਭਾਈਚਾਰੇ ਦੇ ਲੋਕ ਇੱਥੇ ਦੀ ਵਿਕਾਸ ਯਾਤਰਾ ਵਿੱਚ ਭਾਗੀਦਾਰ ਹੋਏ ਹਨ। ਮੈਂ ਖਾੜੀ ਦੇ ਦੇਸ਼ਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ, ਅਭਿਨੰਦਨ ਕਰਦਾ ਹਾਂ। ਉਨ੍ਹਾਂ ਸਾਡੇ ਦੇਸ਼ ਦੇ 30 ਲੱਖ ਤੋਂ ਵੱਧ ਲੋਕਾਂ ਨੂੰ ਇੱਥੇ ਭਾਰਤ ਦੇ ਬਾਹਰ ਜਿਵੇਂ ਉਨ੍ਹਾਂ ਦਾ ਦੂਜਾ ਘਰ ਹੋਵੇ ਉਸ ਤਰ੍ਹਾਂ ਦਾ ਉੱਤਮ ਵਾਤਾਵਰਣ ਦਿੱਤਾ ਹੈ।
ਭਾਰਤੀ ਭਾਈਚਾਰੇ ਨੇ ਵੀ ਇਸ ਨੂੰ ਆਪਣਾ ਹੀ ਘਰ ਮੰਨ ਕੇ ਓਸੇ ਪ੍ਰਤੀਬੱਧਤਾ ਨਾਲ ਓਨੀ ਹੀ ਮਿਹਨਤ ਨਾਲ ਇੱਥੋਂ ਦੇ ਲੋਕਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਆਪਣੇ ਸੁਪਨਿਆਂ ਨੂੰ ਵੀ ਇੱਥੇ ਬੀਜਿਆ ਹੈ। ਅਤੇ ਇੱਕ ਤਰ੍ਹਾਂ ਨਾਲ ਮਨੁੱਖੀ ਸਮੂਹ ਦੇ partnership ਦਾ ਇਹ ਇੱਕ ਉੱਤਮ ਉਦਹਾਰਣ ਅਸੀਂ ਖਾੜੀ ਦੇ ਦੇਸ਼ਾਂ ਵਿੱਚ ਮਹਿਸੂਸ ਕਰ ਰਹੇ ਹਾਂ, UAE ਵਿੱਚ ਮਹਿਸੂਸ ਕਰ ਰਹੇ ਹਾਂ। ਬਹੁਤ ਲੋਕਾਂ ਨੂੰ ਜਦੋਂ ਹੈਰਾਨੀ ਹੋਈ ਕਿ ਇਹ His Highness Crown Prince ਨੇ, ਜਦੋਂ ਮੈਂ ਪਿਛਲੀ ਵਾਰ ਆਇਆ ਤਦ Abu Dhabhi ਵਿੱਚ ਮੰਦਰ ਬਣਾਉਣ ਦੀ ਗੱਲ ਨੂੰ ਅੱਗੇ ਵਧਾਇਆ। ਮੈਂ ਇਹ ਇਸ His Highness Crown Prince ਦਾ ਸਾਰੇ ਸਵਾ ਸੌ ਕਰੋੜ ਹਿੰਦੂਸਤਾਨੀਆਂ ਵੱਲੋਂ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਮੰਦਰ ਦਾ ਨਿਰਮਾਣ ਅਤੇ ਉਹ ਵੀ ਸਦਭਾਵਨਾ ਦੇ ਪੁਲ ਵਜੋਂ।
ਅਸੀਂ ਉਸ ਪਰੰਪਰਾ ਵਿੱਚ ਵੱਡੇ ਹੋਏ ਹਾਂ। ਜਿੱਥੇ ਮੰਦਰ ਇਹ ਮਾਨਵਤਾ ਦਾ ਇਕ ਸਾਧਨ ਹੈ।Holy place, Humanity ਦਾ,Harmony ਦਾ ਇੱਕ Catholic Agent ਹੈ। ਅਤੇ ਵਿਸ਼ਵਾਸ ਹੈ ਕਿ ਸਥਾਪਤੀ ਦੀ ਦ੍ਰਿਸ਼ਟੀ ਨਾਲ, ਆਧੁਨਿਕ Technology ਦੀ ਦ੍ਰਿਸ਼ਟੀ ਨਾਲ,Messagingਦੀ ਦ੍ਰਿਸ਼ਟੀ ਨਾਲ ਇਹ ਮੰਦਰ ਆਪਣੇ ਆਪ ਵਿੱਚ ਇੱਕ ਅਨੋਖਾ ਤਾਂ ਹੋਵੇਗਾ ਹੀ ਹੋਵੇਗਾ ਲੇਕਿਨ ਇਹ ਵਿਸ਼ਵ ਭਾਈਚਾਰੇ ਨੂੰ ਵਸੁਦੈਵ -ਕੁਟੰਬਕਮ ਜਿਸ ਮੰਤਰ ਨੂੰ ਅਸੀਂ ਜੀਏ ਹਾਂ ਉਸ ਮੰਤਰ ਨੂੰ ਮਹਿਸੂਸ ਕਰਨ ਦਾ ਵੀ ਮੌਕਾ ਪ੍ਰਾਪਤ ਹੋਵੇਗਾ। ਅਤੇ ਇਸ ਕਾਰਨ ਭਾਰਤ ਦੀ ਆਪਣੀ ਪਹਿਚਾਣ ਵੀ ਬਣਾਉਣ ਦਾ ਇੱਕ ਮਾਧਿਅਮ ਬਣੇਗਾ।
ਮੈਂ ਮੰਦਰ ਨਿਰਮਾਣ ਨਾਲ ਜੁੜੇ ਸਭ ਨੂੰ ਤਾਕੀਦ ਕਰਾਂਗਾ ਕਿ ਇੱਥੇ ਦੇ ਸ਼ਾਸਕਾਂ ਨੇ ਭਾਰਤ ਪ੍ਰਤੀ ਇੰਨਾ ਸਨਮਾਨ ਪ੍ਰਗਟ ਕੀਤਾ ਹੈ। ਭਾਰਤ ਦੀ ਸੱਭਿਆਚਾਰਕ ਪ੍ਰੰਪਰਾਵਾਂ ਦਾ ਇੰਨਾ ਮਾਣ ਕੀਤਾ ਹੈ, ਇਹ ਸਾਡੀ ਜਿੰਮੇਵਾਰੀ ਹੈ ਕਿ ਅਸੀਂ ਕੋਈ ਕਮੀ ਨਾ ਰਹਿ ਜਾਵੇ,ਕੋਈ ਗਲਤੀ ਨਾ ਹੋ ਜਾਵੇ।
ਮਾਨਵਤਾ ਦੇ ਉੱਧਾਂਤ ਆਦਰਸ਼ਾਂ ਅਤੇ ਵਿਚਾਰਾਂ ਨੂੰ ਕਿਤੇ ਕੋਈ ਝਰੀਟ ਨਾ ਆ ਜਾਵੇ ਇਸ ਦੀ ਜਿੰਮੇਵਾਰੀ ਇਸ ਮੰਦਰ ਨਿਰਮਾਣ ਨਾਲ ਜੁੜੇ ਹੋਏ ਅਤੇ ਮੰਦਰ ਨਾਲ ਜੁੜਣ ਵਾਲੇ ਭਾਵੀ ਭਾਕਤਾਂ ਲਈ ਵੀ ਇਹ ਬਹੁਤ ਵੱਡੀ ਜ਼ਿੰਮੇਵਾਰੀ ਰਹੇਗੀ। ਇਹ ਮੇਰੀ ਤੁਹਾਡੀ ਸਭ ਤੋਂ ਆਸ ਹੈ।
ਅੱਜ ਦੇਸ਼ ਵਿਕਾਸ ਦੀਆਂ ਨਵੀਂ ਉਚਾਈਆਂ ਨੂੰ ਪਾਰ ਕਰ ਰਿਹਾ ਹੈ। ਇਹ ਭਾਰਤ ਲਈ ਸਨਮਾਨ ਦਾ ਵਿਸ਼ਾ ਹੈ ਕਿ ਅੱਜ ਇੱਕ ਵਿਸ਼ਵ ਪੱਧਰ ਦੇ Summit ਵਿੱਚ ਭਾਰਤ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਹੈ। ਮੈਨੂੰ ਉੱਥੇ ਸੰਬੋਧਨ ਕਰਨ ਲਈ ਸੱਦਾ ਮਿਲਿਆ ਹੈ। ਇੱਥੇ ਆਪ ਲੋਕਾਂ ਲਈ ਭਾਰਤ ਦੀ ਜਾਣਕਾਰੀ ਹਾਸਲ ਕਰਨਾ ਮੁਸ਼ਕਲ ਨਹੀਂ ਹੈ। ਅਗਰ ਮੈਂ ਕੋਈ ਦੋ ਚੀਜ਼ ਬੋਲਾਂਗਾ ਤਾਂ ਤੁਸੀਂ ਦਸ ਚੀਜ ਦਸੋਗੇ ਇੰਨੀ ਤੁਹਾਨੂੰ ਭਾਰਤ ਦੀ ਜਾਣਕਾਰੀ ਹੈ। ਅਤੇ ਇੱਕ ਤਰ੍ਹਾਂ ਨਾਲ ਇੱਥੇ ਲਘੂ ਭਾਰਤ ਵਸਤਾ ਹੈ। ਹਿੰਦੁਸਤਾਨ ਵਿੱਚ ਕੋਈ ਕੋਨਾ ਅਜਿਹਾ ਨਹੀਂ ਹੋਵੇਗਾ ਕਿ ਜਿਸਦੀ ਪ੍ਰਤੀਨਿੱਧਤਾ ਇੱਥੇ ਨਹੀਂ ਹੋਵੇਗੀ ਅਤੇ ਇਸ ਲਈ ਭਾਰਤ ਕਿਸ ਤੇਜ਼ੀ ਨਾਲ ਬਦਲ ਰਿਹਾ ਹੈ । ਸਵਾ ਸੌ ਕਰੋੜ ਭਾਰਤੀ ਆਪਣੇ ਸੁਪਣਿਆਂ ਨੂੰ ਪੂਰਾ ਕਰਨ ਲਈ ਕਿਸ ਆਤਮਵਿਸ਼ਵਾਸ ਨਾਲ ਅੱਗੇ ਵਧ ਰਹੇ ਹਨ। ਇਹ ਤੁਸੀਂ ਭਲੀ-ਤਰ੍ਹਾਂ ਅਨੁਭਵ ਕਰ ਸਕਦੇ ਹੋ।
ਅਸੀਂ ਉਹ ਦਿਨ ਵੀ ਦੇਖੇ ਹਨ ਜਦੋਂ ਚਲੋ ਛੱਡੋ ਯਾਰ, ਕੁਝ ਹੋਣ ਵਾਲਾ ਨਹੀਂ ਹੈ। ਚਲੋ ਯਾਰ ਬਿਸਤਰਾ ਉਠਾਓ ਕਿਤੇ ਚਲੇ ਜਾਓ। ਨਿਰਾਸ਼ਾ, ਆਸ਼ੰਕਾ, ਦੁਵਿਧਾ ਅਜਿਹੇ ਕਾਲਖੰਡ ਤੋਂ ਅਸੀਂ ਗੁਜ਼ਰੇ ਹਾਂ।
ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਇੱਕ ਆਮ ਆਦਮੀ ਸਵਾਲ ਪੁੱਛਦਾ ਸੀ ਕਿ ਕੀ ਇਹ ਸੰਭਵ ਹੈ ਕੀ? ਇਹ ਹੋਵੇਗਾ ਕੀ? ਕਿ ਸਾਡੇ ਇੱਥੇ ਵੀ ਹੋ ਸਕਦਾ ਹੈ ਕੀ? ਅਜਿਹੇ ਹੀ ਸਵਾਲਾਂ ਵਿੱਚ ਆਮ ਮਾਨਵੀ ਉਲਝਿਆ ਸੀ। ਅਤੇ ਉੱਥੋਂ ਚਲਦੇ-ਚਲਦੇ ਚਾਰ ਸਾਲ ਦੇ ਅੰਦਰ-ਅੰਦਰ ਦੇਸ਼ ਇੱਥੇ ਪਹੁੰਚਿਆ ਹੈ ਕਿ ਅੱਜ ਦੇਸ਼ ਇਹ ਨਹੀਂ ਪੁੱਛ ਰਿਹਾ ਹੈ, ਇਹ ਨਹੀਂ ਸੋਚ ਰਿਹਾ ਹੈ ਕਿ ਇਹ ਹੋਵੇਗਾ ਕਿ ਨਹੀਂ ਹੋਵੇਗਾ। ਚਲੋ ਯਾਰ ਦਿਮਾਗ ਕੌਣ ਖਪਾਏ ਉਸ ਮਨੋਸਥਿਤੀ ਤੋਂ ਅੱਜ ਮਨੋਸਥਿਤੀ ਇੱਥੇ ਪਹੁੰਚੀ ਹੈ। ਮੋਦੀ ਜੀ ਦੱਸੋ ਤਾਂ ਕਦੋਂ ਹੋਵੇਗਾ, ਇਸ ਸਵਾਲ ਵਿੱਚ ਸ਼ਿਕਾਇਤ ਨਹੀਂ ਹੈ ਇਸ ਸਵਾਲ ਵਿੱਚ ਵਿਸ਼ਵਾਸ ਹੈ ਕਿ ਹੋਵੇਗਾ ਤਾਂ ਹੁਣੇ ਹੋਵੇਗਾ।
2014 ਵਿੱਚ ਗਲੋਬਲ ਪੱਧਰ ‘ਤੇ ease of doing business ਅਸੀਂ 142 ਨੰਬਰ ‘ਤੇ ਖੜ੍ਹੇ ਸਾਂ। ਯਾਨੀ ਪਿੱਛੇ ਤੋਂ ਗਿਣੋਂ ਤਾਂ ਥੋੜ੍ਹਾ ਸਰਲ ਹੋ ਜਾਵੇਗਾ ਅੱਗੇ ਤੋਂ ਗਿਣੋਂ ਤਾਂ ਬਹੁਤ ਦੇਰ ਲਗ ਜਾਵੇਗੀ। ਦੁਨੀਆ ਵਿੱਚ ਕਦੇ ਕਿਸੇ ਦੇਸ਼ ਨੇ ਇੰਨ੍ਹੇ ਘੱਟ ਸਮੇਂ ਵਿੱਚ Ease Of Doing Business ਵਿੱਚ world bank ਦੀ ਰਿਪੋਰਟ ਅਨੁਸਾਰ 42 ਦਾ Jump ਲਗਾਕੇ 100 ‘ਤੇ ਪਹੁੰਚ ਜਾਵੇਗਾ । ਲੇਕਿਨ ਕੋਈ ਇਹ ਨਾ ਸੋਚੇ ਕਿ ਅਸੀਂ ਉੱਥੇ ਰੁਕਣ ਲਈ ਆਏ ਹਾਂ। ਅਸੀਂ ਹੋਰ ਜ਼ਿਆਦਾ ਉੱਪਰ ਜਾਣਾ ਚਾਹੁੰਦੇ ਹਾਂ ਅਤੇ ਇਸ ਦੇ ਲਈ ਜਿੱਥੇ ਨੀਤੀਗਤ ਪਰਿਵਰਤਨ ਕਰਨੀ ਹੋਵੇਗੀ। ਜਿੱਥੇ ਰਣਨੀਤੀ ਵਿੱਚ ਤਬਦੀਲੀ ਕਰਨੀ ਹੋਵੇਗੀ। ਜਿੱਥੇ implementation ਦੇ role map ਵਿੱਚ ਤਬਦੀਲੀ ਕਰਨਾ ਹੋਵੇਗਾ। ਜਿੱਥੇ ਸੰਸਾਧਨਾਂ ਦੀ ਪ੍ਰਕਿਰਿਆ ਵਿੱਚ ਪਰਿਵਰਤਨ ਕਰਨ ਹੋਵੇ। ਜੋ ਵੀ ਜ਼ਰੂਰੀ ਹੋਵੇਗਾ ਉਨ੍ਹਾਂ ਕਦਮਾਂ ਨੂੰ ਉਠਾਉਂਦੇ-ਉਠਾਉਂਦੇ ਹੋਏ ਭਾਰਤ ਨੂੰ ਜਿੰਨ੍ਹਾਂ ਹੋ ਸਕੇ ਓਨਾ ਜਲਦੀ Global bench mark ਦੇ ਮੁਕਾਬਲਾ ਵਿੱਚ ਲਿਆਉਣਾ ਹੈ ।
Globalization ਉਹ ਚੀਜ਼ ਅਜਿਹੀ ਨਹੀਂ ਹੈ ਕਿ ਅਸੀਂ ਤਾਂ ਜਿੱਥੇ ਬੈਠੇ ਹਾਂ ਉੱਥੇ ਬੈਠੇ ਅਤੇ ਦੁਨੀਆ ਦਾ ਫਾਇਦਾ ਉਠਾਉਂਦੇ ਚਲੇ ਜਾਈਏ, ਜੀ ਨਹੀਂ। Globalization ਉਹ ਚੀਜ਼ ਹੈ ਜਿਸ ਵਿੱਚ ਇਸ ਗਲੋਬ ਦੇ ਸਾਰੇ ਲੋਕਾਂ ਨੇ ਆਪਣਾ-ਆਪਣਾ ਕਰਤੱਵ ਨਿਭਾਉਂਦੇ ਹੋਏ ਹਰ ਕਿਸੇ ਦੇ ਨਾਲ ਜੁੜਦੇ ਹੋਏ, ਹਰ ਕਿਸੇ ਤੋਂ ਸਿੱਖਦੇ ਹੋਏ, ਹਰ ਕਿਸੇ ਨੂੰ ਨਾਲ ਲੈਂਦੇ ਹੋਏ ਉਨ੍ਹਾਂ ਉਚਾਈਆਂ ਨੂੰ ਪ੍ਰਾਪਤ ਕਰਨਾ ਹੈ ਜੋ ਦੁਨੀਆ ਦੇ ਆਖਰੀ ਸਿਰੇ ‘ਤੇ ਬੈਠਾ ਹੋਇਆ ਦੇਸ਼ ਹੋਵੇ ਜਾਂ ਕੋਈ ਵਿਅਕਤੀ ਹੋਵੇ ਉਨ੍ਹਾਂ ਦੀ ਭਲਾਈ ਲਈ ਵੀ ਕੰਮ ਆਵੇ ਅਤੇ ਤਾਂਹੀ ਜਾ ਕੇ ਤਾਂ ਸੱਚੇ ਅਰਥ ਵਿੱਚ ਵਸੁਧੈਵ ਕਟੁੰਬਕ ਵਿੱਚ ਅਸੀਂ ਜਿੱਤ ਕੇ ਦਿਖਾ ਸਕਦੇ ਹਾਂ।
ਭਾਰਤ ਆਪਣੀ ਗਲੋਬਲ ਕਰਤੱਵ ਨੂੰ ਪੂਰਾ ਕਰਨ ਲਈ, ਹੋਣੀ ਨੇ ਉਸ ਦੇ ਲਈ ਕੁਝ ਜਿੰਮੇਵਾਰੀਆਂ ਦਿੱਤੀਆਂ ਹਨ। ਅੱਜ ਦੁਨੀਆ ਕਹਿ ਰਹੀ ਹੈ ਕਿ 21ਵੀਂ ਸਦੀ ਏਸ਼ੀਆ ਦੀ ਸਦੀ ਹੈ। ਤਾਂ ਅਜਿਹਾ ਤਾਂ ਨਹੀਂ ਕਿ ਉਹ ਇਵੇਂ ਆਏ, ਟਪਕ ਜਾਵੇਗੀ ਅਤੇ ਅਸੀਂ ਹੱਥ ਇਸ ਤਰ੍ਹਾਂ ਕਰਕੇ ਰਹਾਂਗੇ ਅਤੇ ਆ ਜਾਵੇਗੀ।
21ਵੀਂ ਸਦੀ ਏਸ਼ੀਆ ਦੀ ਸਦੀ ਬਣਾਉਣ ਲਈ ਸਖ਼ਤ ਮਿਹਨਤ ਕਰਨੀ ਪਵੇਗੀ ਤੁਰੰਤ ਲਾਭ ਹੋਵੇ ਜਾਂ ਨਾ ਹੋਵੇ। ਲੇਕਿਨ ਲੰਬੇ ਸਮੇਂ ਦੀ ਭਲਾਈ ਲਈ ਸਾਨੂੰ ਕਦਮ ਚੁੱਕਣੇ ਪੈਣਗੇ। ਮਹਾਤਮਾ ਗਾਂਧੀ ਹਮੇਸ਼ਾ ਸ਼੍ਰੇਅ ਅਤੇ ਪ੍ਰਿਅ ਕ੍ਰੈਡਿਟ ਅਤੇ ਪਿਆਰੇ ਇਸ ਦੀ ਚਰਚਾ ਕਰਦੇ ਸਨ। ਉਹ ਕੰਮ ਕਰਨਾ ਕਿ ਜਿਹੜਾ ਪਿਆਰਾ ਹੋਵੇ ਜਾਂ ਉਹ ਕੰਮ ਕਰਨਾ ਜਿਹੜਾ ਸ਼੍ਰਅ ਹੋਵੇ। ਸਾਡਾ ਯਤਨ ਇਹ ਹੈ ਕਿ ਉੱਤਮ ਕਾਰਜਾਂ ਵੱਲ ਕਦਮ ਉਠਾਉਂਦੇ ਚਲੋ ਤੁਰੰਤ ਸ਼ਾਇਦ ਪਿਆਰੇ ਲਗੇ ਜਾਂ ਨਾ ਲੱਗੇ ਲੇਕਿਨ ਉਹ ਅਜਿਹੇ ਉੱਤਮ ਹੋਣਗੇ ਕਿ ਸਮੇਂ ਰਹਿੰਦੇ ਉਹ ਪਿਆਰੇ ਲਗਣ ਵਾਲੇ ਹੋਣਗੇ।
ਕੁਝ ਸਮਰੱਥਾਵਾਨ ਲੋਕ ਹੁੰਦੇ ਹਨ, ਉਨ੍ਹਾਂ ਨੂੰ ਕੋਈ ਵੀ ਕਦਮ ਤੁਰੰਤ ਪਿਆਰੇ ਲਗਦੇ ਹਨ। ਕੁਝ ਲੋਕਾਂ ਨੂੰ ਕਠਿਨਾਈ ਹੁੰਦੀ ਹੈ ਕਿ ਥੋੜ੍ਹੀ ਦੇਰ ਲਗਦੀ ਹੈ। ਅਗਰ ਨੋਟਬੰਦੀ ਕਰਦਾ ਹਾਂ ਤਾਂ ਦੇਸ਼ ਦਾ ਗ਼ਰੀਬ ਤਬਕਾ, ਉਸ ਨੂੰ ਤੁਰੰਤ ਸਮਝ ਆਉਂਦਾ ਹੈ। ਸਹੀ ਦਿਸ਼ਾ ਦਾ ਮਜ਼ਬੂਤ ਕਦਮ ਹੈ। ਲੇਕਿਨ ਜਿਸ ਦੀ ਰਾਤ ਦੀ ਨੀਂਦ ਚਲੀ ਗਈ ਹੋਵੇ ਉਹ ਦੋ ਸਾਲ ਬਾਅਦ ਹੁਣ ਵੀ ਰੋ ਰਿਹਾ ਹੈ।
7 ਸਾਲ ਤੋਂ ਜੀਐੱਸਟੀ ਕਾਨੂੰਨ ਹੋਵੇਗਾ, ਨਹੀਂ ਹੋਵੇਗਾ ਚਲ ਰਿਹਾ ਸੀ, ਹੋ ਗਿਆ। ਹੁਣ ਇਹ ਸਹੀ ਹੈ ਕਿ ਅਸੀਂ ਵੀ ਇੱਕ ਮਕਾਨ ਵਿੱਚ ਰਹਿੰਦੇ ਹਾਂ ਸਾਲਾਂ ਤੋਂ ਅਤੇ ਦੂਜੇ ਮਕਾਨ ਵਿੱਚ ਜਾਈਏ। ਰਾਤ ਨੂੰ ਵੱਡੀ ਖੁਸ਼ੀ ਹੈ ਅਨੰਦ ਹੈ ਵਧੀਆ ਮਕਾਨ ਨਵਾਂ ਬਣਾਇਆ ਹੈ ਲੇਕਿਨ ਜਦ ਸਵੇਰੇ ਨੀਂਦ ਤੋਂ ਸੁੱਤੇ ਉੱਠਦੇ ਹਾਂ ਤਾਂ ਆਦਤਨ ਮਜ਼ਬੂਰਨ ਸੱਜੇ ਪਾਸੇ ਬਾਥਰੂਮ ਸਮਝ ਕੇ ਉੱਥੇ ਹੀ ਚਲੇ ਜਾਂਦੇ ਹਾਂ ਅਤੇ ਕੰਧ ਨਾਲ ਟਕਰਾਅ ਜਾਂਦੇ ਹਾਂ। ਬਾਅਦ ਵਿੱਚ ਪਤਾ ਚਲਦਾ ਹੈ ਕਿ ਇਹ ਤਾਂ ਨਵਾਂ ਘਰ ਹੈ ਇੱਥੇ ਬਾਥਰੂਮ right side ‘ਤੇ ਹੈ। ਇਹ ਸਭ ਦਾ ਅਨੁਭਵ ਹੈ ਕਿ ਨਹੀਂ ਹੈ। ਗਰ ਇੱਕ ਇਨਸਾਨ ਦੀ ਜ਼ਿੰਦਗੀ ਵਿੱਚ ਵੀ ਬਦਲਾਅ ਨਾਲ ਇੰਨੀ ਕਠਿਨਾਈ ਹੁੰਦੀ ਹੈ ਤਾਂ 70 ਸਾਲ ਪੁਰਾਣੀ ਵਿਵਸਥਾ ਹੋਵੇ ਜਾਂ ਸਵਾ ਕਰੋੜ ਲੋਕਾਂ ਦਾ ਦੇਸ਼ ਹੋਵੇ ਆਦਤਾਂ ਜਿਹਨ ਵਿੱਚ ਹੋਣ, ਦੋ-ਦੋ, ਤਿੰਨ-ਤਿੰਨ ਪੀੜ੍ਹੀਆਂ ਉਨ੍ਹਾਂ ਆਦਤਾਂ ਵਿੱਚ ਜਿਊਂਦੀਆਂ ਰਹੀਆਂ ਹੋਣ। ਉਸ ਵਿੱਚ ਜਦੋਂ ਅਸੀਂ ਬਦਲਾਅ ਲਿਆਉਣਾ ਹੈ ਤਾਂ ਕਠਿਨਾਈਆਂ ਹੁੰਦੀਆਂ ਹਨ। ਲੇਕਿਨ ਇਹ ਉੱਤਮ ਕਾਰਜ ਹੈ।
ਮਹਾਤਮਾ ਗਾਂਧੀ ਨੇ ਜੋ ਰਸਤਾ ਦਿਖਾਇਆ ਸੀ ਉਹੀ ਰਸਤਾ ਹੈ ਅਤੇ ਅੱਜ ਇੰਨੇ ਘੱਟ ਸਮੇਂ ਵਿੱਚ ਜੀਐੱਸਟੀ ਦੀਆਂ ਕਈ ਕਠਿਨਾਈਆਂ ਨੂੰ ਦੂਰ ਕਰਦੇ-ਕਰਦੇ ਅੱਜ ਇੱਕ ਵਿਵਸਥਾ ਤਹਿਤ ਪ੍ਰਵਾਨਗੀ ਪਾ ਕੇ ਅੱਗੇ ਵਧ ਰਿਹਾ ਹੈ। ਦੇਸ਼ ਬਦਲ ਰਿਹਾ ਹੈ।
ਕੱਲ੍ਹ ਮੈਂ Abu Dhabhi ਵਿੱਚ ਸੀ ਬਹੁਤ ਸਾਰੇ agreement ਕੀਤੇ । Lower Zakum Concession agreement middle east upstream ਦੇ ਅੰਦਰ ਭਾਰਤੀ ਕੰਪਨੀ ਦਾ ਪਹਿਲੀ ਵਾਰ ਨਿਵੇਸ਼ ਹੋਣਾ ਇਹ partnership ਦਾ ਇੱਕ ਉੱਜਵਲ ਪਹਿਲੂ ਸ਼ੁਰੂ ਹੋਇਆ ਹੈ। ਮੇਰੇ ਕਹਿਣ ਦਾ ਭਾਵ ਇੰਨਾ ਹੀ ਹੈ ਕਿ ਅੱਜ ਅਗਲੇ ਪ੍ਰੋਗਰਾਮ ਲਈ ਮੈਨੂੰ ਪਹੁੰਚਣਾ ਹੈ। ਇਸ ਲਈ ਲੰਬਾ ਸਮਾਂ ਤੁਹਾਡਾ ਨਹੀਂ ਲੈ ਰਿਹਾ ਹਾਂ। ਲੇਕਿਨ ਤੁਸੀ ਇੰਨੀ ਵੱਡੀ ਗਿਣਤੀ ਵਿੱਚ ਆਏ, ਇੰਨਾ ਪਿਆਰ ਦਿੱਤਾ, ਉੱਪਰ ਤਾਂ ਮੇਰੀ ਨਜ਼ਰ ਵੀ ਨਹੀਂ ਪਹੁੰਚਦੀ ਹੈ। ਮੈਂ ਤੁਹਾਡਾ ਦਿਲ ਤੋਂ ਬਹੁਤ-ਬਹੁਤ ਧੰਨਵਾਦੀ ਹਾਂ। ਇਹ ਮੇਰਾ ਟੂਰ ਵੱਡੀ ਜੈੱਟ ਗਤੀ ਵਾਲਾ ਟੂਰ ਹੈ। ਮੈਂ ਕਰੀਬ 70-80 ਘੰਟੇ ਵਿੱਚ, ਮੈਂ ਪੰਜ ਦੇਸਾਂ ਦੀ ਯਾਤਰਾ ਕਰਕੇ ਵਾਪਸ ਪਰਤਣ ਵਾਲਾ ਹਾਂ। Jordan, Palestine, Abu-Dhabhi ਹੁਣ Dubai ਅਤੇ ਇੱਥੇ ਪ੍ਰੋਗਰਾਮ ਕਰਨ ਤੋਂ ਬਾਅਦ ਮੈਂ ਓਮਾਨ ਜਾਣਾ ਹੈ। ਉੱਥੇ ਵੀ ਅੱਜ ਬਹੁਤ ਵੱਡੀ ਮਾਤਰਾ ਵਿੱਚ ਭਾਰਤੀ ਜਨ ਸੰਮੇਲਨ ਦਾ ਅੱਜ ਸ਼ਾਮ ਮੈਨੂੰ ਉਨ੍ਹਾਂ ਨੂੰ ਵੀ ਦਰਸ਼ਨ ਕਰਨ ਦਾ ਸੁਭਾਗ ਮਿਲ ਰਿਹਾ ਹੈ। ਉਨ੍ਹਾਂ ਨੂੰ ਵੀ ਕੁਝ ਨਾ ਕੁਝ ਬਾਤਾਂ ਦੱਸਣੀਆਂ ਹਨ। ਲੇਕਿਨ ਮੈਂ ਫਿਰ ਇੱਕ ਵਾਰ ਤੁਹਾਡਾ ਹਿਰਦੇ ਤੋਂ ਬਹੁਤ-ਬਹੁਤ ਆਭਾਰ ਵਿਅਕਤ ਕਰਦਾ ਹਾਂ। ਅਤੇ ਮੈਂ ਤੁਹਾਨੂੰ ਵਿਸ਼ਵਾਸ਼ ਦਿਵਾਉਂਦਾ ਹਾਂ ਜੋ ਸੁਪਨੇ ਤੁਸੀ ਦੇਖ ਰਹੇ ਹੋ। ਜੋ ਸੁਪਨੇ ਤੁਹਾਡੇ ਸਵਜਨ ਭਾਰਤ ਦੀ ਇਸ ਧਰਤੀ ‘ਤੇ ਦੇਖ ਰਹੇ ਹਨ ਅਸੀ ਸਾਰੇ ਮਿਲ ਕੇ ਸਮਾਂ-ਸੀਮਾ ਤੋਂ ਪਹਿਲਾਂ ਉਨ੍ਹਾਂ ਸੁਪਨਿਆਂ ਨੂੰ ਪੂਰਾ ਕਰਕੇ ਰਹਾਂਗੇ। ਇਹ ਵਿਸ਼ਵਾਸ ਮੈਂ ਤੁਹਾਨੂੰ ਦਿੰਦਾ ਹਾਂ ਫਿਰ ਇੱਕ ਵਾਰ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਨਮਸਕਾਰ।
***
ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ/ਮਮਤਾ
I want to thank His Highness Crown Price on behalf of 125 crore Indians for the grand temple which will be constructed: PMhttps://t.co/QTw9jeXzce
— PMO India (@PMOIndia) February 11, 2018
I believe this temple will not be only unique in terms of architecture & splendour, but will also give a message of 'Vasudhaiva Kutumbakam' to people across the world: PM @narendramodi
— PMO India (@PMOIndia) February 11, 2018
India's leap in World Bank's Ease of Doing Business Rankings from 142 to 100 is unprecedented. But we are not satisfied at this, we want to do better. We will do whatever it takes to make it possible: PM @narendramodi
— PMO India (@PMOIndia) February 11, 2018
Indian community gives a warm welcome to PM @narendramodi at the community reception in Dubai. pic.twitter.com/IRUgCAJZ4x
— PMO India (@PMOIndia) February 11, 2018