ਪੀਐੱਮਇੰਡੀਆ
ਇੱਥੇ ਮੌਜੂਦ ਆਯੁਰਵੇਦ ਪ੍ਰੇਮੀ ਸਾਰੀਆਂ ਮਹਾਨ ਹਸਤੀਆਂ ।
ਧਨਵੰਤਰੀ ਜਯੰਤੀ ਅਤੇ ਆਯੁਰਵੇਦ ਦਿਵਸ ਦੀਆਂ ਤੁਹਾਨੂੰ ਸਭ ਨੂੰ ਅਤੇ ਪੂਰੇ ਦੇਸ਼ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ।
ਇੱਕ ਪ੍ਰਕਾਰ ਨਾਲ ਸਹੀ ਢੰਗ ਨਾਲ ਦੀਵਾਲੀ ਦਾ ਤਿਉਹਾਰ ਵੀ ਸ਼ੁਰੂ ਹੋ ਜਾਂਦਾ ਹੈ। ਮੈਂ ਦੇਸ਼-ਵਾਸੀਆਂ ਨੂੰ ਅਤੇ ਦੁਨੀਆ ਭਰ ਵਿੱਚ ਫੈਲੇ ਸਾਰੇ ਭਾਰਤੀ ਸਮੂਹ ਨੂੰ ਦੀਵਾਲੀ ਦੇ ਪਵਿੱਤਰ ਤਿਉਹਾਰ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।
ਮੈਨੂੰ ਦੱਸਿਆ ਗਿਆ ਕਿ ਦੇਸ਼ ਦੇ ਬਹੁਤ ਸਾਰੇ ਅਯੁਰਵੈਦਿਕ ਕਾਲਜ ਟੈਕਨੋਲੋਜੀ ਰਾਹੀਂ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ ਉਨ੍ਹਾਂ ਸਭ ਦਾ ਮੈਂ ਸਵਾਗਤ ਕਰਦਾ ਹਾਂ । ਦੇਸ਼ ਦੇ ਪਹਿਲੇ ਅਖਿਲ ਭਾਰਤੀ ਆਯੁਰਵੇਦ ਸੰਸਥਾਨ ‘ਤੇ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ, ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ।
ਧਨਵੰਤਰੀ ਜਯੰਤੀ ਨੂੰ ਆਯੁਰਵੇਦ ਦਿਵਸ ਵਜੋਂ ਮਨਾਉਣ ਅਤੇ ਇਸ ਅਦਾਰੇ ਦੀ ਸਥਾਪਨਾ ਲਈ ਆਯੁਸ਼ ਮੰਤਰਾਲੇ ਨੂੰ ਅਤੇ ਇਸ ਮੰਤਰਾਲੇ ਨਾਲ ਜੁੜੀਆਂ ਸਾਰੀਆਂ ਮਹਾਨ ਹਸਤੀਆਂ ਨੂੰ ਮੈਂ ਦਿਲੋਂ ਬਹੁਤ-ਬਹੁਤ ਸਮਰਪਣ ਦਿੰਦਾ ਹੈ।
ਸਾਥੀਓ, ਕੋਈ ਵੀ ਦੇਸ਼ ਵਿਕਾਸ ਦਾ ਕਿੰਨਾ ਵੀ ਯਤਨ ਕਰੇ, ਕਿੰਨੀ ਹੀ ਕੋਸ਼ਿਸ਼ ਕਰੇ, ਪਰ ਉਹ ਉਦੋਂ ਤੱਕ ਅੱਗੇ ਵਧ ਨਹੀਂ ਸਕਦਾ, ਜਦੋਂ ਤੱਕ ਉਹ ਆਪਣੇ ਇਤਿਹਾਸ, ਅਪਣੀ ਵਿਰਾਸਤ, ਆਪਣੇ ਸੱਭਿਆਚਾਰ ਆਪਣੀਆਂ ਉੱਜਲ ਪਰੰਪਰਾਵਾਂ, ਉਨ੍ਹਾਂ ਪ੍ਰਤੀ ਜੇਕਰ ਮਾਣ ਨਹੀਂ ਕਰਨਾ ਜਾਣਦਾ। ਆਪਣੀ ਵਿਰਾਸਤ ਪਿਛਾਂਹ ਛੱਡ ਕੇ ਅੱਗੇ ਵਧ ਰਹੇ ਰਾਸ਼ਟਰਾਂ ਦੀ ਪਹਿਚਾਣ ਖ਼ਤਮ ਹੋਣੀ ਨਿਸ਼ਚਿਤ ਹੈ।
ਸਾਥੀਓ, ਜੇ ਸਾਡੇ ਦੇਸ਼ ਦਾ ਇਤਿਹਾਸ ਦੇਖਿਆ ਜਾਵੇ, ਤਾਂ ਸਾਨੂੰ ਪਤਾ ਲੱਗੇਗਾ ਕਿ ਉਹ ਦੌਰ ਬਹੁਤ ਸ਼ਕਤੀਸ਼ਾਲੀ ਸੀ, ਇੰਨਾ ਖੁਸ਼ਹਾਲ ਸੀ ਕਿ ਜਦੋਂ ਬਾਕੀ ਦੁਨੀਆ ਨੇ ਉਸ-ਨੂੰ ਦੇਖਿਆ ਤਾਂ ਉਸ ਨੂੰ ਲੱਗਿਆ ਕਿ ਭਾਰਤ ਦੇ ਗਿਆਨ ਅਤੇ ਕਾਬਲੀਅਤ ਨਾਲ ਮੁਕਾਬਲਾ ਸੰਭਵ ਨਹੀਂ ਹੈ। ਇਸ ਲਈ ਉਨ੍ਹਾਂ ਨੇ ਦੂਜਾ ਰਸਤਾ ਅਪਣਾਇਆ । ਸਾਡੇ ਕੋਲ ਜੋ ਵਧੀਆ ਸੀ, ਉਸ-ਨੂੰ ਨਸ਼ਟ ਕਰਨਾ ਉਨ੍ਹਾਂ ਨੂੰ ਜਿਆਦਾ ਸਹੀ ਲੱਗਿਆ । ਆਪਣੀ ਲਕੀਰ ਲੰਬੀ ਕਰਨ ਦੀ ਬਜਾਏ ਸਾਡੀ ਲਕੀਰ ਛੋਟੀ ਕਰਨ ਦੇ ਲਈ ਸ਼ਕਤੀਆਂ ਦਾ ਵਿਸਤਾਰ ਹੋਇਆ ।
ਗੁਲਾਮੀ ਦੀ ਕਾਲਖ ਵਿੱਚ ਸਾਡੀ ਰਿਸ਼ੀ ਪਰੰਪਰਾ, ਸਾਡੇ ਅਚਾਰੀਆ, ਕਿਸਾਨ, ਸਾਡਾ ਵਿਗਿਆਨਕ ਗਿਆਨ, ਸਾਡੇ ਯੁੱਗ, ਸਾਡੇ ਆਯੁਰਵੇਦ , ਇਨ੍ਹਾਂ ਸਭ ਦੀ ਸ਼ਕਤੀ ਦਾ ਮਖੌਲ ਉਡਾਇਆ ਗਿਆ, ਉਸ-ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਇੱਥੋਂ ਤੱਕ ਕਿ ਉਨ੍ਹਾਂ ਸ਼ਕਤੀਆਂ ਉੱਤੇ ਸਾਡੇ ਹੀ ਲੋਕਾਂ ਦੀ ਸ਼ਰਧਾ ਘੱਟ ਹੋਣ ਲੱਗੀ ।
ਜਦੋਂ ਗੁਲਾਮੀ ਤੋਂ ਮੁਕਤੀ ਮਿਲ ਗਈ ਤਾਂ ਇੱਕ ਆਸ ਸੀ ਕਿ ਜੋ ਬਚਿਆ ਹੈ, ਉਸ ਨੂੰ ਸੁਰੱਖਿਅਤ ਕੀਤਾ ਜਾਵੇਗਾ, ਸਮੇਂ ਦੇ ਅਨੁਕੂਲ ਬਦਲਾਅ ਕੀਤਾ ਜਾਵੇਗਾ। ਪਰ ਬਦਕਿਸਮਤੀ ਨਾਲ ਇਹ ਵੀ ਪ੍ਰਾਥਮਿਕਤਾ ਨਹੀਂ ਬਣੀ । ਜੋ ਸੀ, ਉਸ-ਨੂੰ, ਉਸ ਦੇ ਹਾਲ ਉੱਤੇ ਛੱਡ ਦਿੱਤਾ ਗਿਆ।
ਸਾਡੀਆਂ ਸ਼ਕਤੀਆਂ ਨੂੰ ਗੁਲਾਮੀ ਦੇ ਕਾਲੇ ਸਮੇਂ ਦੌਰਾਨ ਖ਼ਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਅਤੇ ਅਜ਼ਾਦੀ ਤੋਂ ਬਾਅਦ ਇੱਕ ਲੰਬਾ ਸਮਾਂ ਅਜਿਹਾ ਆਇਆ ਜਦੋਂ ਇਨ੍ਹਾਂ ਸ਼ਕਤੀਆਂ ਨੂੰ ਭੁਲਾਉਣ ਦੀ ਕੋਸ਼ਿਸ਼ ਕੀਤੀ ਗਈ । ਇੱਕ ਤਰ੍ਹਾਂ ਨਾਲ ਆਪਣੀ ਹੀ ਵਿਰਾਸਤ ਤੋਂ ਮੂੰਹ ਮੋੜ ਲਿਆ ਗਿਆ । ਇਨ੍ਹਾਂ ਕਾਰਨਾਂ ਕਰਕੇ ਕੁਝ ਅਜਿਹੀਆਂ ਜਾਣਕਾਰੀਆਂ ਦੇ ਪੇਟੈਂਟ ਦੂਜੇ ਦੇਸਾਂ ਦੇ ਕੋਲ ਚਲੇ ਗਏ ਸਨ, ਜਿਨ੍ਹਾਂ ਨੂੰ ਅਸੀਂ ਕਦੇ ਦਾਦੀ ਮਾਂ ਦੇ ਨੁਸਖਿਆਂ ਦੇ ਤੌਰ ‘ਤੇ ਘਰ-ਘਰ ਵਿੱਚ ਵਰਤਦੇ ਸਨ।
ਉਹ ਅੱਜ ਕਿਸੇ ਹੋਰ ਦਾ ਬੌਧਿਕ ਸੰਪੱਤੀ ਹੱਕ ਬਣ ਗਿਆ ਹੈ। ਮੈਨੂੰ ਮਾਣ ਹੈ ਕਿ ਪਿਛਲੇ 3 ਵਰ੍ਹਿਆਂ ਵਿੱਚ ਇਸ ਸਥਿਤੀ ਨੂੰ ਕਾਫੀ ਹੱਦ ਤੱਕ ਬਦਲਣ ਦਾ ਯਤਨ ਹੋਇਆ ਹੈ। ਜੋ ਸਾਡੇ ਵਿਰਸਾ ਹੈ, ਜੋ ਸਭ ਤੋਂ ਵਧੀਆ ਹੈ, ਉਸ ਦੀ ਪ੍ਰਤਿਸ਼ਠਾ ਜਨ-ਜਨ ਦੇ ਮਨ ਵਿੱਚ ਸਥਾਪਤ ਹੋਣਾ ਅੱਜ ਦੁਬਾਰਾ ਸ਼ੁਰੂ ਹੋਇਆ ਹੈ।
ਅੱਜ ਜਦੋਂ ਅਸੀਂ ਸਾਰੇ ਆਯੁਰਵੇਦ ਦਿਵਸ ਸਮੇਂ ਇਕੱਠੇ ਹੋਏ ਹਾਂ, ਜਾਂ ਜਦੋਂ 21 ਜੂਨ ਨੂੰ ਲੱਖਾਂ ਦੀ ਗਿਣਤੀ ਵਿੱਚ ਲੋਕ ਬਾਹਰ ਨਿਕਲਕੇ ਸਮੂਹਿਕ ਤੌਰ ਉੱਤੇ ਯੋਗ ਦਿਵਸ ਮਨਾਉਂਦੇ ਹਾਂ ਹਨ, ਤਾਂ ਆਪਣੀ ਵਿਰਸੇ ਦੇ ਇਸੇ ਮਾਣ ਨਾਲ ਭਰੇ ਹੁੰਦੇ ਹਨ। ਜਦੋਂ ਵੱਖ-ਵੱਖ ਦੇਸ਼ਾਂ ਵਿੱਚ ਉਸ ਦਿਨ ਲੱਖਾਂ ਲੋਕ ਯੋਗ ਕਰਦੇ ਹਨ, ਤਾਂ ਉਨ੍ਹਾਂ ਤਸਵੀਰਾਂ ਨੂੰ ਦੇਖਦੇ ਹੋਏ ਲਗਦਾ ਹੈ ਕਿ ਹਾਂ, ਲੱਖਾਂ ਲੋਕਾਂ ਨੂੰ ਜੋੜਨ ਵਾਲਾ ਇਹ ਯੋਗ ਭਾਰਤ ਦੀ ਵਿਰਾਸਤ ਹੈ। ਮਾਨਵ ਜਾਤੀ ਦੇ ਵਿਰਾਸਤੀ, ਅਤੇ ਹਰ ਯੁੱਗ ਵਿੱਚ ਹਰ ਸਮੇਂ ਹਰ ਭੂਮੀ-ਭਾਗ ਦੇ ਲੋਕਾਂ ਨੇ ਉਸ ਵਿੱਚ ਕੁਝ ਨਾ ਕੁਝ ਯੋਗਦਾਨ ਪਾਇਆ ਹੈ ਕੁਝ ਨਾ ਕੁਝ ਨਵਾਂ ਜੋੜਿਆ ਹੈ । ਜੋ ਯੋਗ ਭਾਰਤ ਦੀ ਵਿਰਾਸਤ ਰਿਹਾ ਹੈ , ਉਹ ਹੁਣ ਵਿਸਤ੍ਰਿਤ ਹੁੰਦੇ-ਹੁੰਦੇ ਪੂਰੀ ਮਾਨਵ ਜਾਤੀ ਦੀ ਵਿਰਾਸਤ ਹੁੰਦਾ ਜਾ ਰਿਹਾ ਹੈ।
ਇਹ ਬਦਲਾਅ ਸਿਰਫ਼ ਤਿੰਨ ਵਰ੍ਹਿਆਂ ਦੀ ਦੇਣ ਹੈ ਅਤੇ ਨਿਸ਼ਚਿਤ ਤੌਰ ‘ਤੇ ਇਸ ਵਿੱਚ ਆਯੁੱਸ਼ ਮੰਤਰਾਲੇ ਦੀ ਬਹੁਤ ਵੱਡੀ ਭੂਮਿਕਾ ਹੈ।
ਸਾਥੀਓ, ਆਯੁਰਵੇਦ ਸਿਰਫ਼ ਇੱਕ ਡਾਕਟਰੀ ਅਭਿਆਸ ਨਹੀਂ ਹੈ। ਇਸ ਦੇ ਕਾਰਜ-ਖੇਤਰ ਵਿੱਚ ਸਮਾਜਿਕ ਸਿਹਤ, ਜਨ ਸਿਹਤ, ਵਾਤਾਵਰਣ ਸਿਹਤ ਵਰਗੇ ਕਈ ਵਿਸ਼ੇ ਵੀ ਆਉਂਦੇ ਹਨ। ਇਸ ਦੀ ਜ਼ਰੂਰਤ ਸਮਝਣ ਲਈ ਇਹ ਸਰਕਾਰ ਆਯੁਰਵੇਦ , ਯੋਗ ਅਤੇ ਹੋਰ ਆਯੁਸ਼ ਕਾਰਜ ਵਿਧੀਆਂ ਦੀ ਜਨ ਸਿਹਤ ਸੰਭਾਲ ਪ੍ਰਣਾਲੀ ਵਿੱਚ ਇੱਕ ਸਾਰਤਾ ‘ਤੇ ਜ਼ੋਰ ਦੇ ਰਹੀ ਹੈ। ਆਯੁਸ਼ ਨੂੰ ਸਰਕਾਰ ਨੇ ਆਪਣੇ ਚਾਰ ਤਰਜੀਹ ਖੇਤਰਾਂ ਵਿੱਚ ਰੱਖਿਆ ਹੋਇਆ ਹੈ । ਇੱਕ ਵੱਖਰਾ ਮੰਤਰਾਲਾ ਬਣਾਉਣ ਦੇ ਨਾਲ ਹੀ ਸਾਡੇ ਵੱਲੋਂ ਰਾਸ਼ਟਰੀ ਸਿਹਤ ਪਾਲਿਸੀ ਬਣਾਉਣ ਸਮੇਂ, ਸਿਹਤ ਸੇਵਾਵਾਂ ਅਤੇ ਆਯੁਸ਼ ਪ੍ਰਣਾਲੀ ਦੇ ਏਕੀਕਰਨ ਲਈ ਵਿਆਪਕ ਨਿਯਮ ਬਣਾਏ ਗਏ ਹਨ, ਦਿਸ਼ਾ ਨਿਰਦੇਸ਼ ਦਿੱਤੇ ਗਏ ਹਨ।
ਸਾਥੀਓ, ਸਰਕਾਰ ਇਹ ਮੰਨ ਕੇ ਅਤੇ ਇਹ ਠਾਣ ਕੇ ਚਲ ਰਹੀ ਹੈ ਕਿ ਆਯੁਸ਼ ਦਾ ਸਿਹਤ ਸੇਵਾ ਵਿੱਚ ਏਕੀਕਰਣ ਪਹਿਲਾਂ ਦੀ ਤਰ੍ਹਾਂ ਸਿਰਫ਼ ਫਾਈਲਾਂ ਤੱਕ ਸੀਮਤ ਨਹੀਂ ਰਹੇਗਾ। ਉਸ ਨੂੰ ਜਮੀਨ ਤੱਕ ਪਹੁੰਚਾਇਆ ਜਾਵੇਗਾ। ਇਸ ਦਿਸ਼ਾ ‘ਚ ਆਯੁਸ਼ ਮੰਤਰਾਲੇ ਵੱਲੋਂ ਕਈ ਮੁਹਿੰਮ ਚਲਾਏ ਗਏ ਹਨ। ਰਾਸ਼ਟਰੀ ਆਯੁਸ਼ ਮਿਸ਼ਨ ਸ਼ੁਰੂ ਕਰਨਾ, ਸਿਹਤ ਸੰਭਾਲ ਪ੍ਰੋਗਰਾਮ ਚਲਾਉਣਾ, ਮਿਸ਼ਨ ਮਧੁਮੇਹ, ਆਯੁਸ਼ ਪਿੰਡ ਦਾ ਸੰਕਲਪ ਵਰਗੇ ਸਾਰੇ ਵਿਸ਼ੇ ਹਨ, ਜਿਨ੍ਹਾਂ ਬਾਰੇ ਹੁਣ ਇੱਥੇ ਸ਼੍ਰੀਪਦ ਨਾਇਕ ਜੀ ਨੇ ਚਰਚਾ ਕੀਤੀ ਹੈ।
ਸਾਥੀਓ,, ਆਯੁਵੇਦ ਦੇ ਵਿਸਤਾਰ ਲਈ ਇਹ ਬਹੁਤ ਜ਼ਰੂਰੀ ਹੈ ਕਿ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਇਸ ਨਾਲ ਜੁੜਿਆ ਇੱਕ ਵਧੀਆ, ਸਾਰੀਆਂ ਸਹੂਲਤਾਂ ਵਾਲਾ ਹਸਪਤਾਲ ਹੋਵੇ। ਇਸ ਦਿਸ਼ਾ ਵਿੱਚ ਆਯੁਸ਼ ਮੰਤਰਾਲਾ ਤੇਜ਼ੀ ਨਾਲ ਕੰਮ ਕਰ ਰਿਹਾ ਹੈ ਅਤੇ ਤਿੰਨ ਵਰ੍ਹਿਆਂ ਵਿੱਚ ਹੀ 65 ਤੋਂ ਵੱਧ ਆਯੁਸ਼ ਹਸਪਤਾਲਾਂ ਦਾ ਵਿਕਾਸ ਕੀਤਾ ਗਿਆ ਹੈ।
ਅੱਜ ਦਿੱਲੀ ਵਿੱਚ ਏਮਸ ਦੇ ਵਾਂਗ ਹੀ ਅਖਿਲ ਭਾਰਤੀ ਆਯੁਰਵੇਦ ਸੰਸਥਾ ਦਾ ਉਦਘਾਟਨ ਵੀ ਇਸ ਕੜੀ ਦਾ ਹਿੱਸਾ ਹੈ । ਹੁਣੇ ਸ਼ੁਰੂਆਤੀ ਤੌਰ ‘ਤੇ ਇਸ ਵਿੱਚ ਹਰ ਰੋਜ਼ ਸਾਢੇ ਸੱਤ ਸੌ ਤੋਂ ਵੱਧ ਮਰੀਜ਼ ਆ ਰਹੇ ਹਨ ।ਆਉਣ ਵਾਲੇ ਦਿਨਾ ਵਿੱਚ ਮਰੀਜ਼ਾਂ ਦੀ ਗਿਣਤੀ ਦੁੱਗਣੀ ਹੋਣ ਦਾ ਅਨੁਮਾਨ ਹੈ ।ਇੱਕ ਅਜਿਹੇ ਪ੍ਰੋਗਰਾਮ ਦਾ ਉਦਘਾਟਨ ਹੈ … ਆਮ ਤੌਰ ‘ਤੇ ਪ੍ਰੋਗਰਾਮ ਵਿੱਚ ਬੋਲਿਆ ਜਾਂਦਾ ਹੈ ਕਿ ਤੁਹਾਡੇ ਕੰਮ ਵਿੱਚ ਵਾਧਾ ਹੋਵੇ ਪਰ ਇਸ ਪ੍ਰੋਗਰਾਮ ਵਿੱਚ ਮੈਂ ਨਹੀਂ ਚਾਹੁੰਦਾ ਹਾਂ ਕਿ ਮਰੀਜਾਂ ਦੀ ਗਿਣਤੀ ਵਧੇ ਅਤੇ ਇਸ ਲਈ ਮੇਰੀ ਸ਼ੁਭਕਾਮਨਾ ਅਜਿਹੀ ਹੈ ਕਿ ਤੰਦਰੁਸਤੀ ਦਾ ਅਜਿਹਾ ਵਾਤਾਵਰਣ ਬਣੇ ਕਿ ਲੋਕਾਂ ਦੇ ਇੱਥੇ ਤੱਕ ਆਉਣ ਦੀ ਨੌਬਤ ਹੀ ਨਾ ਆਵੇ । ਇਸ ਸੰਸਥਾ ਨੂੰ ਆਧੁਨਿਕ ਬੁਨਿਆਦੀ ਢਾਂਚੇ ਨਾਲ ਬਣਾਇਆ ਗਿਆ ਹੈ । ਇਸ ਦੀ ਸਹਾਇਤਾ ਨਾਲ ਕਈ ਗੰਭੀਰ ਬਿਮਾਰੀਆਂ ਦੇ ਆਯੁਰਵੇਦ ਕ ਇਲਾਜ ਵਿੱਚ ਵੀ ਕਾਫੀ ਮਦਦ ਮਿਲੇਗੀ। ਮੈਨੂੰ ਖੁਸ਼ੀ ਹੈ ਕਿ ਅੱਜ ਆਯੁਰਵੇਦ ਸੰਸਥਾ ਦੀ ਸਥਾਪਨਾ ਨਾਲ ਆਯੁਰਵੇਦ ਕ ਵਿੱਦਿਆ,ਆਯੁਰਵੇਦ ਦੀ ਗਿਆਨ ਸੰਪਤੀ ਨੂੰ ਫੇਰ ਬਲ ਮਿਲ ਰਿਹਾ ਹੈ । ਇੱਕ ਨਵੀਂ ਊਰਜਾ ਮਿਲ ਰਹੀ ਹੈ ।
ਇਹ ਵੀ ਬਹੁਤ ਸ਼ਾਨਦਾਰ ਸਥਿਤੀ ਹੈ ਕਿ ਇਹ ਆਯੁਰਵੇਦ ਕ ਅਦਾਰਾ ਏਮਸ, ਭਾਰਤੀ ਕੌਂਸਲ ਆਵ੍ ਮੈਡੀਕਲ ਰਿਸਰਚ ਅਤੇ ਕੁਝ ਹੋਰ ਅੰਤਰਰਾਸ਼ਟਰੀ ਸੰਸਥਾਵਾਂ ਨਾਲ ਮਿਲ ਕੇ ਕੰਮ ਕਰੇਗਾ। ਮੈਂ ਆਸ ਕਰਦਾ ਹਾਂ ਕਿ ਇਸ ਰਾਹ ‘ਤੇ ਚਲਦੇ ਹੋਏ ਅਖਿਲ ਭਾਰਤੀ ਆਯੁਰਵੇਦ ਅਦਾਰਾ ਅੰਤਰ-ਨਿਯਮਾਵਲੀ ਅਤੇ ਇੱਕ-ਸਾਰਤਾਪੂਰਨ ਸਿਹਤ ਮਹਾਰਤਾਂ ਦਾ ਮੁੱਖ ਕੇਂਦਰ ਬਣੇਗਾ।
ਦੋਸਤੋ, ਆਯੁਰਵੇਦ ਗੁਣਾਂ ਦੀ ਲੰਮੀ ਸੂਚੀ ਹੈ। ਸੰਸਾਰ ਹੁਣ ਸਿਰਫ਼ ਸਿਹਤਮੰਦ ਨਹੀਂ ਰਹਿਣਾ ਚਾਹੁੰਦਾ ਸਗੋਂ ਹੁਣ ਉਸ ਨੂੰ ਤੰਦਰੁਸਤੀ ਦੀ ਲੋੜ ਹੈ ਅਤੇ ਇਹ ਚੀਜ ਉਸ ਨੂੰ ਆਯੁਰਵੇਦ ਅਤੇ ਯੋਗ ਤੋਂ ਮਿਲੇਗੀ। ਅੱਜ ਦੁਨੀਆ ਦੇ ਸਾਰੇ ਦੇਸ਼ਾਂ ਵਿੱਚ Back to the Basics, Back to the Nature ਭਾਵ ‘ਮੁੜ ਤੋਂ ਮੂਲ ਵੱਲ ,ਮੁੜ ਤੋਂ ਪ੍ਰਕਿਰਤੀ ਵੱਲ’ ਦੀ ਭਾਵਨਾ ਮਜ਼ਬੂਤ ਹੁੰਦੀ ਜਾ ਰਹੀ ਹੈ । ਲੋਕਾਂ ਦਾ ਰੁਝਾਨ ਅਜਿਹੀਆਂ ਪ੍ਰਣਾਲੀਆਂ ਦੀ ਤਰੱਕੀ ਵੱਲ ਵਧ ਰਿਹਾ ਹੈ, ਜੋ ਕਿ ਸਿੱਧੇ ਤੌਰ ‘ਤੇ ਕੁਦਰਤ ‘ਤੇ ਅਧਾਰਤ ਹਨ । ਉਨ੍ਹਾਂ ਵੱਲ ਲੋਕਾਂ ਦਾ ਆਕਰਸ਼ਣ ਵਧਦਾ ਜਾ ਰਿਹਾ ਹੈ। ਅਜਿਹੀ ਸਥਿਤੀ ਵਿੱਚ ਆਯੁਰਵੇਦ ਲਈ ਅਨੁਕੂਲ ਮਾਹੌਲ ਬਣਾਉਣ ਔਖਾ ਨਹੀਂ ਹੈ। ਬਸ ਸਾਨੂੰ ਅੱਜ ਦੀਆਂ ਜ਼ਰੂਰਤਾਂ ਵਿੱਚ ਆਯੁਰਵੇਦ ਦੀ ਉਪਯੋਗਤਾ ਨੂੰ ਵੱਧ ਤੋਂ ਵੱਧ ਵਧਾਉਣਾ ਚਾਹੀਦਾ ਹੈ ।
ਕੀ ਸੱਚਮੁੱਚ ਵਿੱਚ ਅੱਜ ਜੋ ਆਯੁਰਵੇਦ ਪੜ੍ਹ ਕੇ ਨਿਕਲਦੇ ਹਨ, ਉਨ੍ਹਾਂ ਵਿੱਚੋਂ ਕਿੰਨੇ ਫ਼ੀਸਦੀ ਰਹੇ ਹਨ, ਜਿਨ੍ਹਾਂ ਦੀ ਸੌ ਫ਼ੀਸਦੀ ਸ਼ਰਧਾ ਇਸ ਵਿਗਿਆਨ ‘ਤੇ ਸਮਰਪਿਤ ਰਹੀ ਹੈ। ਤੁਸੀ ਦੇਖੋ, ਜਿਵੇਂ ਹੀ ਉਹ ਹਸਪਤਾਲ ਖੋਲ੍ਹਦਾ ਹੈ, ਓਪੀਡੀ ਸ਼ੁਰੂ ਕਰਦਾ ਹੈ । ਮਰੀਜ਼ ਕਹਿੰਦਾ ਹੈ ਜ਼ਰਾ ਜਲਦੀ ਠੀਕ ਹੋ ਜਾਵੇ ਤਾਂ ਚੰਗਾ ਹੋਵੇਗਾ। ਮਜ਼ਦੂਰੀ ‘ਤੇ ਜਾਣਾ ਹੈ, ਕੰਮ ਕਰਨ ਵੀ ਜਾਣਾ ਹੈ । ਪਰਿਵਾਰ ਨੂੰ ਤਕਲੀਫ਼ ਹੋ ਰਹੀ ਹੈ, ਤਾਂ ਆਯੁਰਵੇਦ ਡਾਕਟਰ ਨੂੰ ਵੀ ਇਹ ਲਗਦਾ ਹੈ ਕਿ ਗੋਲੀ ਤਾਂ ਐਲੋਪੈਥੀ (ਪੱਛਮੀ ਇਲਾਜ ਵਿਧੀ)ਵਾਲੀ ਦੇ ਦਿਉ। ਟੀਕਾ ਲਗਾ ਦਿਉ। ਬਾਹਰ ਸਾਈਨ ਬੋਰਡ ਤਾਂ ਲਗਿਆ ਹੋਇਆ ਹੈ, ਆਯੁਰਵੇਦ ਦਾ, ਪਰ ਅੰਦਰ 100 ਫ਼ੀਸਦੀ ਸਮਰਪਣ ਦੀ ਭਾਵਨਾ ਨਹੀਂ ਹੈ। ਆਯੁਰਵੇਦ ‘ਤੇ ਫਿਰ ਇੱਕ ਵਾਰ ਵਿਸ਼ਵ ਵਿੱਚ ਪ੍ਰਵਾਨਗੀ ਬਣਾਉਣ ਦੀ ਪਹਿਲੀ ਲੋੜ ਇਹ ਹੈ ਕਿ ਆਯੁਰਵੇਦ ਦੀ ਸਿੱਖਿਆ ਪ੍ਰਾਪਤ ਕਰਨ ਵਾਲੇ ਨੌਜਵਾਨਾ ਦਾ ਆਯੁਰਵੇਦ ਦੇ ਪ੍ਰਤੀ 100 ਫ਼ੀਸਦੀ ਸਮਰਪਣ ਚਾਹੀਦਾ ਹੈ । ਜੇਕਰ ਅਸੀਂ ਆਪਣੇ ਆਪ ‘ਤੇ ਹੀ ਭਰੋਸਾ ਨਹੀਂ ਕਰਦੇ ਹਾਂ। ਬੱਚਪਨ ਵਿੱਚ ਤੁਸੀ ਇੱਕ ਚੁਟਕਲਾ ਸੁਣਦੇ ਸੀ ਕਿ ਇੱਕ ਆਦਮੀ ਨੇ ਖਾਣ-ਪੀਣ ਲਈ ਇੱਕ ਢਾਬਾ ਖੋਲ੍ਹਿਆ ਅਤੇ ਜਦੋਂ ਉਸ ਢਾਬੇ ਵਿੱਚ ਇੱਕ ਆਦਮੀ ਖਾਣਾ ਖਾਣ ਆਇਆ ਸੀ ਤਾਂ ਮਾਲਕ ਨਹੀਂ ਮਿਲਿਆ। ਨੌਕਰ ਤੋਂ ਉਸ ਆਦਮੀ ਨੇ ਪੁੱਛਿਆ ਕਿ ਮਾਲਕ ਕਿੱਥੇ ਹੈ? ਤਾਂ ਉਸ ਨੇ ਦੱਸਿਆ ਕਿ ਉਹ ਤਾਂ ਸਾਹਮਣੇ ਵਾਲੇ ਹੋਟਲ ‘ਚ ਖਾਣਾ ਖਾਣ ਗਿਆ ਹੈ ।
ਅਜਿਹੀ ਸਥਿਤੀ ਵਿੱਚ ਕੌਣ ਉਸ ਦੇ ਢਾਬੇ ਵਿੱਚ ਖਾਣਾ ਖਾਏਗਾ। ਅੱਜ ਇਸ ਗੱਲ ਦੀ ਲੋੜ ਵੀ ਹੈ ਕਿ ਆਯੁਰਵੇਦ ਨਾਲ ਜੁੜੇ ਮਾਹਰ ਆਯੁਰਵੇਦ ਦੀਆਂ ਸੇਵਾਵਾਂ ਦਾ ਵਿਸਤਾਰ ਕਰਨ । ਉਨ੍ਹਾਂ ਨੂੰ ਉਨ੍ਹਾਂ ਖੇਤਰਾਂ ਬਾਰੇ ਵੀ ਸੋਚਣਾ ਚਾਹੀਦਾ ਹੈ, ਜਿੱਥੇ ਕਿ ਆਯੁਰਵੇਦ ਹੋਰ ਪ੍ਰਭਾਵੀ ਹੋ ਸਕਦਾ ਹੈ। ਅਜਿਹਾ ਇੱਕ ਖੇਤਰ ਹੈ- ਖੇਡਾਂ ਦਾ। ਤੁਸੀਂ ਦੇਖ ਸਕਦੇ ਹੋ ਕਿ ਹਾਲ ਹੀ ਵਿੱਚ ਕਈ ਵਰ੍ਹਿਆਂ ਤੋਂ ਫਿਜ਼ੀਓਥੈਰੇਪੀ) ਕਰਨ ਵਾਲੇ ਡਾਕਟਰਾਂ ਦੀ ਭੂਮਿਕਾ ਕਿੰਨੀ ਜ਼ਿਆਦਾ ਵਧੀ ਹੈ । ਵੱਡੇ-ਵੱਡੇ ਖਿਡਾਰੀ ਆਪਣਾ ਨਿਜੀ ਫਿਜ਼ੀਓਥੈਰੇਪਿਸਟ ਰੱਖਦੇ ਹਨ। ਵੱਡੇ-ਵੱਡੇ ਖਿਡਾਰੀ ਜਾਣੇ-ਅਣਜਾਣੇ ਵਿੱਚ ਦਰਦ ਦੀਆਂ ਦਵਾਈਆਂ ਦੇ ਫੇਰ ਵਿੱਚ ਫਸਦੇ ਹਨ। ਤੂਹਾਨੂੰ-ਮੈਨੂੰ-ਸਾਨੂੰ ਸਭ ਨੂੰ ਪਤਾ ਹੈ ਕਿ ਆਯੁਰਵੇਦ ਅਤੇ ਯੋਗ ਇਸ ਵਿਸ਼ੇ ਵਿੱਚ ਵਧੇਰੇ ਅਸਰਦਾਰ ਹੋ ਸਕਦੇ ਹਨ । ਆਯੁਰਵੇਦ ਅਤੇ ਯੋਗ ਫਿਜੀਓਥੈਰੇਪੀ ਵਿੱਚ ਕਿਸੇ ਤਰ੍ਹਾਂ ਦੀ ਮਨ੍ਹਾ ਕੀਤੀ ਦਵਾਈ ਦਾ ਗਲਤੀ ਨਾਲ ਸੇਵਨ ਕਰਨ ਦਾ ਕੋਈ ਖਤਰਾ ਨਹੀਂ ਰਹੇਗਾ ।
ਖੇਡਾਂ ਦੀ ਤਰ੍ਹਾਂ ਹੀ ਸਾਡੇ ਸੁਰੱਖਿਆ ਬਲਾਂ ਲਈ ਵੀ ਯੋਗ ਅਤੇ ਆਯੁਰਵੇਦ ਬਹੁਤ ਮਹੱਤਵਪੂਰਨ ਹਨ ।ਸਾਡੇ ਜਵਾਨ ਬਹੁਤ ਮੁਸ਼ਕਿਲ ਹਾਲਾਤ ਵਿੱਚ ਦੇਸ਼ ਦੀ ਰੱਖਿਆ ਕਰਦੇ ਹਨ। ਕਦੇ ਪੋਸਟਿੰਗ ਪਹਾੜ ਉੱਤੇ, ਕਦੇ ਮਾਰੂਥਲ ਵਿੱਚ , ਕਦੇ ਸਮੁੰਦਰ ਕਿਨਾਰੇ,ਕਦੇ ਸੰਘਣੇ ਜੰਗਲਾਂ ਵਿੱਚ । ਵੱਖ-ਵੱਖ ਮੌਸਮ, ਵੱਖ-ਵੱਖ ਹਾਲਾਤ। ਅਜਿਹੇ ਵਿੱਚ ਯੋਗ ਅਤੇ ਆਯੁਰਵੇਦ ਉਨ੍ਹਾਂ ਨੂੰ ਬਹੁਤ ਸਾਰੀ ਬਿਮਾਰੀਆਂ ਤੋਂ ਬਚਾ ਕੇ ਰੱਖ ਸਕਦੇ ਹਨ। ਮਾਨਸਿਕ ਤਣਾਅ ਦੂਰ ਕਰਕੇ, ਇਕਾਗਰਤਾ ਵਧਾਉਣ ਵਿੱਚ ਕੰਮ ਆ ਸਕਦਾ ਹੈ, ਬਿਮਾਰੀਆਂ ਦੀ ਸੁਰੱਖਿਆ ਸਬੰਧੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਯੋਗ ਅਤੇ ਆਯੁਰਵੇਦ ਬਹੁਤ ਪ੍ਰਭਾਵਸ਼ਾਲੀ ਸਾਬਤ ਹੋ ਸਕਦੇ ਹਨ ।
ਕੁਆਲਿਟੀ (ਗੁਣਵੱਤਾ) ਆਯੁਰਵੇਦ ਸਿੱਖਿਆ ਉੱਤੇ ਬਹੁਤ ਧਿਆਨ ਦੇਣ ਦੀ ਲੋੜ ਹੈ ਸਗੋਂ ਇਸ ਦਾ ਕਾਰਜ-ਖੇਤਰ ਹੋਰ ਵਧਾਇਆ ਜਾਣਾ ਚਾਹੀਦਾ ਹੈ ਜਿਵੇਂ ਕਿ ਪੰਚਕਰਮ ਥੈਰੇਪਿਸਟ, ਆਯੁਰਵੇਦ ਕ ਡਾਇਟਿਸ਼ੀਅਨ, ਪ੍ਰਕਿਰਤੀ ਐਨਾਲਿਸਟ, ਆਯੁਰਵੇਦ ਫਾਰਮਾਸਿਸਟ, ਆਯੁਰਵੇਦ ਦੀ ਪੂਰੀ ਸਹਿਯੋਗੀ ਲੜੀ ਨੂੰ ਵੀ ਵਿਕਸਤ ਕੀਤਾ ਜਾਣਾ ਚਾਹੀਦਾ ਹੈ ।
ਇਸ ਤੋਂ ਇਲਾਵਾ ਮੇਰਾ ਇੱਕ ਸੁਝਾਅ ਇਹ ਵੀ ਹੈ ਕਿ ਆਯੁਰਵੇਦ ਕ ਸਿੱਖਿਆ ਵਿੱਚ ਕਰਾਏ ਜਾ ਰਹੇ ਵੱਖਰੇ-ਵੱਖਰੇ ਕੋਰਸ ਦੇ ਅਲੱਗ ਪੱਧਰ ‘ਤੇ ਇੱਕ ਵਾਰ ਫਿਰ ਤੋਂ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਮੈਨੂੰ ਜ਼ਰੂਰਤ ਮਹਿਸੂਸ ਹੁੰਦੀ ਹੈ । ਜਦੋਂ ਕੋਈ ਵਿਦਿਆਰਥੀ ਬੈਚੁਲਰ ਆਵ੍ ਆਯੁਰਵੇਦ , ਮੈਡੀਸਨ ਅਤੇ ਸਰਜਰੀ- ਬੀਏਐੱਮਐੱਸ ਕੋਰਸ ਕਰਦਾ ਹੈ ਤਾਂ ਪ੍ਰਕਿਰਤੀ, ਆਯੁਰਵੇਦ ਕ ਆਹਾਰ-ਵਿਹਾਰ, ਆਯੁਰਵੇਦ ਕ ਫ਼ਾਰਮਾਸਿਊਟਿਕਲ ਬਾਰੇ ਪੜ੍ਹਦਾ ਹੀ ਹੈ। ਪੰਜ-ਸਾਢੇ ਪੰਜ ਸਾਲ ਪੜ੍ਹਨ ਤੋਂ ਬਾਅਦ ਉਸ-ਨੂੰ ਡਿਗਰੀ ਮਿਲਦੀ ਹੈ ਅਤੇ ਫਿਰ ਉਹ ਆਪਣੀ ਪ੍ਰੈਕਟਿਸ ਜਾਂ ਨੌਕਰੀ ਜਾਂ ਫਿਰ ਉੱਚ ਪੜ੍ਹਾਈ ਲਈ ਕੋਸ਼ਿਸ਼ ਕਰਦਾ ਹੈ।
ਸਾਥੀਓ, ਕੀ ਇਹ ਸੰਭਵ ਹੈ ਕਿ ਬੀਏਐੱਮਐੱਸ ਕੋਰਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਜਾਵੇ ਕਿ ਹਰ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਵਿਦਿਆਰਥੀ ਨੂੰ ਕੋਈ ਨਾ ਕੋਈ ਸਰਟੀਫਿਕੇਟ ਮਿਲੇ । ਅਜਿਹਾ ਕਰਨ ਨਾਲ ਦੋ ਫ਼ਾਇਦੇ ਹੋਣਗੇ । ਜੋ ਵਿਦਿਆਰਥੀ ਅਗਾਂਹ ਪੜ੍ਹਾਈ ਦੇ ਨਾਲ-ਨਾਲ ਆਪਣੀ ਪ੍ਰੈਕਟਿਸ ਸ਼ੁਰੂ ਕਰਨਾ ਚਾਹੁੰਦੇ ਹਨ, ਉਨ੍ਹਾਂ ਨੂੰ ਸੌਖ ਹੋਵੇਗੀ ਅਤੇ ਜਿਨ੍ਹਾਂ ਵਿਦਿਆਰਥੀਆਂ ਦੀ ਪੜ੍ਹਾਈ ਕਿਸੇ ਕਾਰਨ ਕਰਕੇ ਵਿਚਕਾਰ ਹੀ ਰਹਿ ਗਈ ਹੈ, ਉਨ੍ਹਾਂ ਕੋਲ ਵੀ ਆਯੁਰਵੇਦ ਦੇ ਕਿਸੇ ਨਾ ਕਿਸੇ ਪੱਧਰ ਦਾ ਸਰਟੀਫਿਕੇਟ ਹੋਵੇਗਾ। ਇੰਨਾਂ ਹੀ ਨਹੀਂ, ਜੋ ਵਿਦਿਆਰਥੀ ਪੰਜ ਵਰ੍ਹੇ ਦਾ ਪੂਰਾ ਕੋਰਸ ਕਰਨ ਤੋਂ ਬਾਅਦ ਬਾਹਰ ਨਿਕਲਣਗੇ, ਉਨ੍ਹਾਂ ਕੋਲ ਵੀ ਨੌਕਰੀ ਦੇ ਬਿਹਤਰ ਵਿਕਲਪ ਹੋਣਗੇ।
ਹੁਣ ਥੋੜ੍ਹੇ ਸਮੇਂ ਪਹਿਲਾਂ ਸ਼੍ਰੀਪਦ ਨਾਇਕ ਜੀ ਨੇ ਸਪਾਲਡਿੰਗ ਰੀਹੈਬ ਹਸਪਤਾਲ ਅਤੇ ਹਾਰਵਰਡ ਮੈਡੀਕਲ ਸਕੂਲ ਨਾਲ ਸਹਿਯੋਗ ਦਾ ਜ਼ਿਕਰ ਕੀਤਾ ਸੀ। ਮੈਨੂੰ ਇਹ ਸੁਣਕੇ ਬਹੁਤ ਖੁਸ਼ੀ ਹੋਈ ਹੈ ਅਤੇ ਮੈਂ ਦੋਵੇਂ ਪੱਖਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ। ਮੈਨੂੰ ਉਮੀਦ ਹੈ ਕਿ ਇਸ ਸਹਿਯੋਗ ਨਾਲ ਖੇਡ ਮੈਡੀਸਨ, ਰੀਹੈਬਿਲਿਟੇਸ਼ਨ ਮੈਡੀਸਨ, ਪੀੜ ਨੂੰ ਦੂਰ ਕਰਨ ਲਈ ਆਯੁਰਵੇਦਿਕ ਇਲਾਜ ਦੀਆਂ ਸੰਭਾਵਨਾਵਾਂ ਦੀ ਭਾਲ ਵਿੱਚ ਸਹਾਇਤਾ ਮਿਲੇਗੀ ।
ਭਰਾਵੋ ਅਤੇ ਭੈਣੋਂ, ਮੈਨੂੰ ਹੁਣ ਤੋਂ ਕੁਝ ਦੇਰ ਪਹਿਲਾਂ ਹੀ ਆਯੁਰਵੇਦ ਨਾਲ ਇਲਾਜ ਦੇ ਲਈ ਮਿਆਰੀ ਦਿਸ਼ਾ ਨਿਰਦੇਸ਼ ਮਾਪਦੰਡ ਅਤੇ ਪਾਰਿਭਾਸ਼ਿਕ ਸ਼ਬਦਾਵਲੀ ਮਾਪਦੰਡ ਪੋਰਟਲ (ਪ੍ਰਵੇਸ਼ ਦੁਆਰ) ਲਾਂਚ ਕੀਤਾ ਹੈ। ਇਨ੍ਹਾਂ ਦੋਵਾਂ ਤੋਂ ਹੀ ਪਹਿਲਾਂ ਤੋਂ ਵੱਡੀ ਮਾਤਰਾ ਵਿੱਚ ਡਾਟਾ ਪੈਦਾ ਹੋਵੇਗਾ, ਜਿਸਦੀ ਵਰਤੋਂ ਆਯੁਰਵੇਦ ਨੂੰ ਆਧੁਨਿਕ ਤੌਰ-ਤਰੀਕਿਆਂ ਦੇ ਰੂਪਾਂਤਰਣ ਦੇ ਨਾਲ ਵਿਗਿਆਨਕ ਮਾਨਤਾ ਪ੍ਰਾਪਤ ਕਰਨ ਵਿੱਚ ਕੀਤੀ ਜਾ ਸਕੇਗੀ। ਮੈਂ ਸੋਚਦਾ ਹਾਂ ਕਿ ਆਯੁਸ਼ ਵਿਗਿਆਨ ਦੇ ਖ਼ੇਤਰ ਵਿੱਚ ਇਹ ਪਹਿਲ ਮੀਲ ਦਾ ਪੱਥਰ ਸਾਬਤ ਹੋਵੇਗੀ। ਇਸ ਦੀ ਮਦਦ ਨਾਲ ਆਯੁਰਵੇਦ ਦੀ ਗਲੋਬਲ ਪ੍ਰਵਾਨਗੀ ਵੀ ਵਧੇਗੀ।
ਆਯੁਰਵੇਦ ਵਿੱਚ ਮਿਆਰੀ ਦਿਸ਼ਾ-ਨਿਰਦੇਸ਼ ਮਾਪਦੰਡ ਅਤੇ ਮਿਆਰੀ ਪਾਰਿਭਾਸ਼ਿਕ ਸ਼ਬਦਾਵਲੀ ਮਾਪਦੰਡ ਦਾ ਹੋਣਾ ਇਸ ਲਈ ਜ਼ਰੂਰੀ ਹੈ ਕਿਉਂਕਿ ਇਸ ਦੇ ਨਾ ਹੋਣ ਕਾਰਨ ਐਲੋਪੈਥੀ (ਪੱਛਮੀ ਇਲਾਜ) ਦਾ ਸੰਸਾਰ ਅਤੇ ਉਸ ਦਾ ਪ੍ਰਭਾਵ ਅਸਾਨੀ ਨਾਲ ਆਯੁਰਵੇਦ ਉੱਤੇ ਹਾਵੀ ਹੋ ਜਾਂਦਾ ਸੀ। ਸਾਡੇ ਦੇਸ਼ ਵਿੱਚ ਵੀ ਵੱਖ-ਵੱਖ ਭਾਗਾਂ ਵਿੱਚ ਇੱਕ ਹੀ ਬਿਮਾਰੀ ਦਾ ਅਲੱਗ-ਅਲੱਗ ਸ਼ਬਦਾਂ ਵਿੱਚ ਵਰਣਨ ਕੀਤਾ ਗਿਆ ਹੈ। ਉਸ ਬਿਮਾਰੀ ਉੱਪਰ ਜੋ ਇਲਾਜ ਹੁੰਦਾ ਹੈ ਇਲਾਜ ਉਹੀ ਹੈ, ਪਰ ਵਰਣਨ ਅਲੱਗ ਹੈ ਅਤੇ ਇਸ ਪ੍ਰਕਾਰ ਦੁਨੀਆ ਵਿੱਚ ਵੀ ਅਸੀਂ ਇੱਕ ਸਹੀ ਤਰੀਕੇ ਨਾਲ ਚੀਜਾਂ ਨੂੰ ਪਹੁੰਚਾ ਨਹੀਂ ਸਕਦੇ ਹਾਂ। ਜੇ ਅਸੀਂ ਮਿਲਕੇ ਇਸ ਦਿਸ਼ਾ ਵਿੱਚ ਇਹ ਜੋ ਪੋਰਟਲ ਬਣਾਇਆ ਹੈ, ਉਹ ਕਾਫ਼ੀ ਉਪਯੋਗੀ ਹੋ ਸਕਦਾ ਹੈ। ਇੱਕ ਸਮੇਂ ਭਾਰਤ ਸਰਕਾਰ ਦੇ ਇੱਕ ਕਮਿਸ਼ਨ ਨੇ ਵੀ ਆਪਣੀ ਰਿਪੋਰਟ ਵਿੱਚ ਸਪਸ਼ਟ ਕੀਤਾ ਸੀ ਕਿ ਸਾਡੇ ਇੱਥੇ ਆਯੁਰਵੇਦ ਐਨੇ ਘਰਾਂ ਦੇ ਲੋਕਾਂ ਤੋਂ ਦੂਰ ਹੈ ਕਿਉਂਕਿ ਉਸ ਦੀ ਪ੍ਰਣਾਲੀ ਅੱਜ ਦੇ ਸਮੇਂ ਦੇ ਅਨੁਕੂਲ ਨਹੀਂ ਹੈ।
ਇੱਕ ਪਾਸੇ ਐਲੋਪੈਥਿਕ ਦਵਾਈਆਂ, ਜਿਨ੍ਹਾਂ ਨੂੰ ਝੱਟ ਖੋਲ੍ਹਿਆ ਅਤੇ ਖਾ ਲਿਆ। ਉੱਥੇ ਦੂਜੇ ਪਾਸੇ ਆਯੁਰਵੇਦ , ਇਸ ਲਈ ਮਾਤ ਖਾ ਜਾਂਦਾ ਹੈ ਕਿਉਂਕਿ ਦਵਾਈ ਬਣਾਉਣ ਅਤੇ ਖਾਣ ਦੀ ਪ੍ਰਕਿਰਿਆ ਇੰਨੀ ਲੰਮੀ ਹੈ ਕਿ ਆਮ ਆਦਮੀ ਸੋਚਦਾ ਹੈ, ਕੌਣ ਇੰਨਾ ਸਮਾਂ ਖਰਾਬ ਕਰੇਗਾ । ਫਾਸਟ ਫੂਡ ਦੇ ਇਸ ਦੌਰ ਵਿੱਚ ਆਯੁਰਵੇਦ ਕ ਦਵਾਈਆਂ ਦੀ ਪੁਰਾਣੀ ਸਟਾਈਲ ਪੈਕਿੰਗ ਨਾਲ ਕੰਮ ਨਹੀਂ ਚਲੇਗਾ। ਜਿਵੇਂ-ਜਿਵੇਂ ਆਯੁਵੈਦਿਕ ਦਵਾਈਆਂ ਦੀ ਪੈਕਿੰਗ ਆਧੁਨਿਕ ਹੁੰਦੀ ਜਾਵੇਗੀ, ਇਲਾਜ ਦੀਆਂ ਪ੍ਰਕਿਰਿਆਵਾਂ ਦਾ ਪੱਧਰ ਵੀ ਨਿਰਧਾਰਤ ਹੋਵੇਗਾ, ਪਾਰਿਭਾਸ਼ਿਕ ਸ਼ਬਦਾਵਲੀ ਆਮ ਹੋ ਜਾਵੇਗੀ, ਤੁਸੀਂ ਦੇਖੋਗੇ ਕਿੰਨੀ ਤੇਜ਼ੀ ਨਾਲ ਫਰਕ ਆਉਣ ਲਗੇਗਾ ।
ਅੱਜ ਦੇ ਯੁੱਗ ਵਿੱਚ ਲੋਕ ਤੁਰੰਤ ਨਤੀਜੇ ਚਾਹੁੰਦੇ ਹਨ । ਤੁਰੰਤ ਨਤੀਜਾ ਮਿਲਦਾ ਹੈ ਤਾਂ ਲੋਕ ਬੁਰੇ ਨਤੀਜੇ ਦੀ ਪਰਵਾਹ ਨਹੀਂ ਕਰਦੇ । ਇਹ ਸੋਚ ਗ਼ਲਤ ਹੈ, ਪਰ ਇਹ ਹਰ ਪਾਸੇ ਦਿੱਸਦੀ ਹੈ। ਇਸ ਲਈ ਆਯੁਰਵੇਦ ਦੇ ਜਾਣਕਾਰਾਂ ਨੂੰ ਚਾਹੀਦਾ ਹੈ ਕਿ ਇਫੈਕਟ ਅਰਥਾਤ ਤੁਰੰਤ ਨਤੀਜੇ ਦੇਣ ਵਾਲੀ ਅਤੇ ਫੇਰ ਵੀ ਸਾਈਡ ਈਫੈਕਟਸ (ਬੁਰੇ ਨਤੀਜਿਆਂ) ਤੋਂ ਬਚਾਉਣ ਵਾਲੀਆਂ ਦਵਾਈਆਂ ਦੀ ਖੋਜ ਕਰਨਾ ਸਮੇਂ ਦੀ ਮੰਗ ਹੈ, ਅਜਿਹੀਆਂ ਦਵਾਈਆਂ ਬਾਰੇ ਅਸੀਂ ਸੋਚੀਏ, ਉਨ੍ਹਾਂ ਦਾ ਨਿਰਮਾਣ ਕਰੀਏ ।
ਭਰਾਵੋ ਅਤੇ ਭੈਣੋ, ਮੈਨੂੰ ਦੱਸਿਆ ਗਿਆ ਹੈ ਕਿ ਆਯੁਸ਼ ਮੰਤਰਾਲੇ ਦੇ ਅਧੀਨ 600 ਤੋਂ ਵਧ ਆਯੁਰਵੇਦ ਦਵਾਈਆਂ ਦੇ ਫਾਰਮੇਸੀ(ਔਸ਼ਧ ਨਿਰਮਾਣ) ਪੱਧਰ ਨੂੰ ਪ੍ਰਚਾਰਿਆ ਗਿਆ ਹੈ। ਇਸ ਦਾ ਜਿੰਨਾ ਜ਼ਿਆਦਾ ਪ੍ਰਚਾਰ ਹੋਵੇਗਾ, ਉੰਨਾ ਹੀ ਆਯੁਰਵੇਦ ਦਵਾਈਆਂ ਦਾ ਵਿਸਤਾਰ ਵੀ ਵਧੇਗਾ।
ਜੜੀਆਂ-ਬੂਟੀਆਂ ਵਾਲੀਆਂ ਦਵਾਈਆਂ ਦਾ ਅੱਜ ਵਿਸ਼ਵ ਭਰ ਵਿੱਚ ਵੱਡੀ ਮਾਰਕੀਟ ਤਿਆਰ ਹੋ ਰਹੀ ਹੈ। ਭਾਰਤ ਨੂੰ ਇਸ ਵਿੱਚ ਆਪਣੀ ਪੂਰੀ ਸਮੱਰਥਾ ਦੀ ਵਰਤੋਂ ਕਰਨੀ ਹੋਵੇਗੀ । ਜੜੀਆਂ-ਬੂਟੀਆਂ ਅਤੇ ਦਵਾਈ ਸਬੰਧੀ ਪੌਦੇ ਕਮਾਈ ਦਾ ਬਹੁਤ ਵੱਡਾ ਮਾਧਿਅਮ ਬਣ ਰਹੇ ਹਨ ।
ਆਯੁਰਵੇਦ ਵਿੱਚ ਅਜਿਹੇ ਬਹੁਤ ਸਾਰੇ ਪੌਦਿਆਂ ਤੋਂ ਦਵਾਈਆਂ ਬਣਦੀਆਂ ਹਨ ਜਿਨ੍ਹਾਂ ਨੂੰ ਜ਼ਿਆਦਾ ਪਾਣੀ ਦੀ ਲੋੜ ਨਹੀਂ ਹੁੰਦੀ ਅਤੇ ਨਾ ਹੀ ਉਪਜਾਊ ਜ਼ਮੀਨ ਦੀ ਲੋੜ ਹੁੰਦੀ ਹੈ। ਇਲਾਜ ਨਾਲ ਸਬੰਧਤ ਕਈ ਪੌਦੇ ਆਪਣੇ-ਆਪ ਹੀ ਉੱਗ ਆਉਂਦੇ ਹਨ ਪਰ ਉਨ੍ਹਾਂ ਪੌਦਿਆਂ ਦੀ ਅਸਲੀ ਮਹੱਤਤਾ ਬਾਰੇ ਪਤਾ ਨਾ ਹੋਣ ਦੇ ਕਾਰਨ, ਉਨ੍ਹਾਂ ਨੂੰ ਝਾੜੀਆਂ ਸਮਝ ਕੇ ਉਖਾੜ ਦਿੱਤਾ ਜਾਂਦਾ ਹੈ। ਜਾਗਰੂਕਤਾ ਦੀ ਘਾਟ ਕਾਰਨ ਇਸ ਨੁਕਸਾਨ ਤੋਂ ਕਿਵੇਂ ਬਚਿਆ ਜਾਵੇ, ਇਸ ਉੱਤੇ ਵਿਚਾਰ ਕਰਨ ਦੀ ਲੋੜ ਵੀ ਹੈ।
ਦਵਾਈ ਸੰਬੰਧੀ ਪੌਦਿਆਂ ਦੀ ਖੇਤੀ ਨਾਲ ਰੋਜ਼ਗਾਰ ਦੇ ਨਵੇਂ ਮੌਕੇ ਵੀ ਖੁੱਲ੍ਹੇ ਹਨ I ਮੈਂ ਚਾਹਾਂਗਾ ਕਿ ਆਯੁਸ਼ ਮੰਤਰਾਲਾ, ਹੁਨਰ ਵਿਕਾਸ ਮੰਤਰਾਲੇ ਨਾਲ ਮਿਲਕੇ ਇਸ ਦਿਸ਼ਾ ਵਿੱਚ ਕਿਸਾਨ ਜਾਂ ਵਿਦਿਆਰਥੀ ਵਰਗ ਲਈ ਕੋਈ ਥੋੜ੍ਹੀ-ਮਿਆਦ ਦੇ ਕੋਰਸ ਵੀ ਵਿਕਸਤ ਕਰ ਸਕਦੇ ਹਨ ਕੀ। ਕੀ ਆਯੁਰਵੇਦ ਨੇ ਹੁਣ ਸਮੁੰਦਰੀ ਨਦੀਨ ਦੇ ਪੌਦਿਆਂ ‘ਤੇ ਖੋਜ ਕੀਤੀ ਹੈ। ਭਾਰਤ ਦਾ ਸਮੁੰਦਰੀ ਕੰਢਾ ਬਹੁਤ ਵੱਡੀ ਸੰਪਤੀ ਹੈ । ਆਯੁਰਵੇਦ ਦਵਾਈ ਦੇ ਅਧਾਰ ਲਈ ਕੰਮ ਆ ਸਕਦੀ ਹੈ ਕੀ ਅਤੇ ਮੈਂ ਮੰਨਦਾ ਹਾਂ, ਮੈਂ ਇਸ ਵਿਸ਼ੇ ਬਾਰੇ ਜਾਣੂ ਨਹੀਂ ਹਾਂ ,ਪਰ ਅਸੀਂ ਇਸ ਤਰ੍ਹਾਂ ਦੇ ਨਵੇਂ ਖੇਤਰਾਂ ਵਿੱਚ ਵੀ, ਖੋਜ ਕਰੀਏ ਤਾਂ ਸ਼ਾਇਦ ਅਸੀਂ ਉਨ੍ਹਾਂ ਮਛੇਰਿਆਂ ਦੇ ਜੀਵਨ ‘ਚ ਬਦਲਾਅ ਲਿਆ ਸਕਦੇ ਹਾਂ ਅਤੇ ਅਸੀਂ ਬਨਸਪਤੀ ਅਧਾਰਤ ਦਵਾਈਆਂ ਨੂੰ ਜ਼ਿਆਦਾ ਤਾਕਤਵਰ ਦਵਾਈਆਂ ਬਣਾ ਕੇ ਜੋ ਕਿ ਤੰਦਰੁਸਤੀ ਵਿੱਚ ਦਿਲਚਸਪੀ ਰੱਖਦੇ ਹਨ। ਉਸ ਵਰਗ ਦੀ ਸੇਵਾ ਕਰ ਸਕਦੇ ਹਾਂ। ਰਵਾਇਤੀ ਖੇਤੀ ਦੇ ਨਾਲ-ਨਾਲ ਕਿਸਾਨ ਜਦੋਂ ਖੇਤ ਦੇ ਕਿਨਾਰੇ ਉੱਤੇ ਜੋ ਜ਼ਮੀਨ ਖਾਲੀ ਪਈ ਰਹਿੰਦੀ ਹੈ, ਕੰਧ ਵਰਗੀ ਵਾੜ ਲਗਾ ਦਿੱਤੀ ਜਾਂਦੀ ਹੈ। ਜੇ ਉਸ ਜ਼ਮੀਨ ਦਾ ਇਸਤੇਮਾਲ ਕਰੀਏ, ਅਤੇ ਜੇਕਰ ਉਸ ਨੂੰ ਦਵਾਈ ਸਬੰਧੀ ਪੌਦਿਆਂ ਲਈ ਵਰਤਿਆ ਜਾਵੇ ਤਾਂ ਉਸ ਦੀ ਵੀ ਆਮਦਨ ਵਧੇਗੀ, ਅਤੇ2022 ਵਿੱਚ ਅਜ਼ਾਦੀ ਦੇ 75 ਸਾਲ ਹੋਣ ਤਦ ਤੱਕ ਅਸੀਂ ਭਾਰਤ ਦੇ ਕਿਸਾਨ ਦੀ ਆਮਦਨ ਨੂੰ ਦੁੱਗਣਾ ਕਰਨਾ ਚਾਹੁੰਦੇ ਹਾਂ। ਜੇ ਉਸ ਦੇ ਖੇਤ ਦੇ ਕੰਢੇ ਉੱਤੇ ਦਵਾਈ ਸਬੰਧੀ ਪੌਦਿਆਂ ਦੇ ਲਈ ਆਯੁਸ਼ ਮੰਤਰਾਲਾ, ਖੇਤੀਬਾੜੀ ਮੰਤਰਾਲੇ ਨਾਲ ਮਿਲ ਕੇ ਸਾਡੇ ਕਿਸਾਨਾਂ ਨੂੰ ਰਸਤਾ ਦਿਖਾਵੇ, ਉਨ੍ਹਾਂ ਨੂੰ ਮਦਦ ਦੇਵੇ ਤਾਂ ਇਹ ਵੀ ਇੱਕ ਨਵਾਂ ਆਮਦਨ ਦਾ ਸਾਧਨ ਸਾਡੇ ਕਿਸਾਨ ਭਰਾਵਾਂ – ਭੈਣਾਂ ਲਈ ਹੋ ਸਕਦਾ ਹੈ ।
ਸਾਥੀਓ, ਇਸ ਖੇਤਰ ਦੇ ਵਿਕਾਸ ਅਤੇ ਪਸਾਰ ਲਈ ਅਜੇ ਬਹੁਤ ਸਾਰੇ ਨਿਵੇਸ਼ ਦੀ ਲੋੜ ਹੈ। ਸਰਕਾਰ ਨੇ ਸਿਹਤ ਸੰਭਾਲ ਪ੍ਰਣਾਲੀ ਵਿੱਚ 100 % ਪ੍ਰਤੱਖ ਵਿਦੇਸ਼ੀ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ ਹੈ । ਸਿਹਤ ਸੰਭਾਲ ਵਿੱਚ ਪ੍ਰਤੱਖ ਵਿਦੇਸ਼ੀ ਨਿਵੇਸ਼ ਦਾ ਲਾਭ ਆਯੁਰਵੇਦ ਅਤੇ ਯੋਗ ਨੂੰ ਕਿਵੇਂ ਮਿਲੇ, ਇਸ ਸਬੰਧ ‘ਚ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ ।
ਮੈਂ ਦੇਸ਼ ਦੀਆਂ ਬਹੁਤ ਸਾਰੀਆਂ ਕੰਪਨੀਆਂ ਅਤੇ ਪ੍ਰਾਈਵੇਟ ਸੈਕਟਰਾਂ ਨੂੰ ਵੀ ਤਾਕੀਦ ਕਰਦਾ ਹਾਂ ਕਿ ਜਿਸ ਤਰ੍ਹਾਂ ਉਹ ਐਲੋਪੈਥਿਕ ਅਧਾਰਿਤ ਵੱਡੇ-ਵੱਡੇ ਹਸਪਤਾਲਾਂ ਲਈ ਅੱਗੇ ਆਉਂਦੇ ਹਨ, ਉਸੇ ਤਰ੍ਹਾਂ ਉਨ੍ਹਾਂ ਨੂੰ ਯੋਗ ਅਤੇ ਆਯੁਰਵੇਦ ਲਈ ਵੀ ਅੱਗੇ ਆਉਣਾ ਚਾਹੀਦਾ ਹੈ। ਆਪਣੀ ਸਮੂਹਕ ਸਮਾਜਿਕ ਜਿੰਮੇਵਾਰੀ ਭਾਵ ਸੀਐੱਸਆਰ ਫੰਡ ਦਾ ਕੁਝ ਹਿੱਸਾ ਆਯੁਰਵੇਦ ਅਤੇ ਯੋਗ ਉੱਤੇ ਵੀ ਉਹ ਥੋੜ੍ਹਾ ਜਿਹਾ ਲਗਾਉਣ ।
ਸਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਸਾਡੇ ਪੁਰਖਿਆਂ ਨੇ ਹਜ਼ਾਰਾਂ ਸਾਲ ਪਹਿਲਾਂ ਜੋ ਗਿਆਨ ਪ੍ਰਾਪਤ ਕੀਤਾ ਸੀ, ਉਸ ਦੇ ਪਿੱਛੇ ਇੱਕ ਅਣਥੱਕ ਮਿਹਨਤ ਸੀ, ਮਨੁੱਖਤਾ ਦੀ ਭਲਾਈ ਲਈ ਪ੍ਰੇਰਨਾ ਸੀ । ਕੁਝ ਨਵਾਂ ਪ੍ਰਯੋਗ ਕਰਕੇ, ਕੁਝ ਵਿਲੱਖਣ ਕਰਨ ਦੀ ਸੋਚ ਨੇ ਹੀ ਯੋਗ ਅਤੇ ਆਯੁਰਵੇਦ ਵਰਗੇ ਚਮਤਕਾਰਾਂ ਨੂੰ ਜਨਮ ਦਿੱਤਾ ਹੈ।ਪਰ ਜਿਵੇਂ ਹੀ ਅਸੀਂ ਨਵੀਨਤਾ ਤੋਂ ਪਿੱਛੇ ਹਟੇ, ਹਾਲਾਤ ਬਦਲਣੇ ਸ਼ੁਰੂ ਹੋ ਗਏ, ਸਾਡਾ ਪ੍ਰਭਾਵ ਘੱਟ ਹੋਣ ਲੱਗਾ।
ਇਸ ਸਥਿਤੀ ਨੂੰ ਹੁਣ ਪੂਰੀ ਤਰ੍ਹਾਂ ਬਦਲਣ ਦੀ ਲੋੜ ਹੈ। ਨਾ ਸਿਰਫ ਅੱਜ ਦੇ ਸਮੇਂ ਦੀ , ਇਹ ਪੂਰੀ ਮਾਨਵਤਾ ਦੀ ਮੰਗ ਹੈ ਕਿ ਭਾਰਤ ਆਪਣੀ ਸਥਿਤੀ ਨੂੰ ਬਦਲੇ। ਦੋਸਤੋ, ਅੱਜ ਦੁਨੀਆ ਸੰਪੂਰਨ ਸਿਹਤ ਸੰਭਾਲ ਦੀ ਤਲਾਸ਼ ਕਰ ਰਹੀ ਹੈ, ਪਰ ਉਸ ਨੂੰ ਰਾਹ ਨਹੀਂ ਮਿਲ ਰਿਹਾ। ਉਹ ਬਹੁਤ ਉਮੀਦ ਨਾਲ, ਭਾਰਤ ਦੇ ਆਯੁਰਵੇਦ ਵੱਲ, ਭਾਰਤ ਦੀ ਯੋਗ ਸ਼ਕਤੀ ਵੱਲ ਬਹੁਤ ਉਮੀਦ ਭਰੀਆਂ ਨਜ਼ਰਾ ਨਾਲ ਦੇਖ ਰਹੀ ਹੈ। ਉਸ ਨੂੰ ਵੀ ਇਹ ਵਿਸ਼ਵਾਸ ਹੋ ਰਿਹਾ ਹੈ ਕਿ ਯੋਗਾ ਅਤੇ ਆਯੁਰਵੇਦ ਵਿੱਚ ਭਾਰਤ ਦਾ ਅਨੁਭਵ ਪੂਰੇ ਸੰਸਾਰ ਦੀ ਭਲਾਈ ਦੇ ਕੰਮ ਆ ਸਕਦਾ ਹੈ ਅਤੇ ਇਸ ਲਈ ਸਾਡੇ ਲਈ ਵੀ ਇਹ ਮਹੱਤਵਪੂਰਨ ਸਮਾਂ ਹੈ ਕਿ ਅਸੀਂ ਇੱਕ ਪਲ ਵੀ ਨਾ ਗੰਵਾਈਏ। ਸੰਕਲਪ ਲੈਕੇ ਅੱਗੇ ਵਧਿਆ ਜਾਵੇ, ਇਸ ਨੂੰ ਸਾਬਤ ਕੀਤਾ ਜਾਵੇ ।
ਸਾਥੀਓ, “ਏਕਮ ਸ਼ਤਾਬਦੀ ਵਹਰਾ ਬਹਾਦਰ ਵੇਦਾਂਤੀ” ਦੀ ਸੋਚ ਸਾਰੀਆਂ ਔਸ਼ਧ ਪ੍ਰਣਾਲੀਆਂ ਜਾਂ ਸਿਹਤ ਪ੍ਰਣਾਲੀਆਂ ਉੱਤੇ ਵੀ ਲਾਗੂ ਹੁੰਦੀ ਹੈ। ਅਸੀਂ ਹਰੇਕ ਤਰ੍ਹਾਂ ਦੀ ਸਿਹਤ ਪ੍ਰਣਾਲੀ ਦਾ ਸਤਿਕਾਰ ਕਰਦੇ ਹਾਂ ਅਤੇ ਹਰ ਕਿਸੇ ਦੀ ਤਰੱਕੀ ਚਾਹੁੰਦੇ ਹਾਂ। ਭਾਰਤ ਵਿੱਚ , ਅਧਿਆਤਮਕ ਲੋਕਤੰਤਰ ਦੀ ਤਰ੍ਹਾਂ ਇਲਾਜ ਪ੍ਰਣਾਲੀਆਂ ਦਾ ਵੀ ਲੋਕਤੰਤਰ ਹੈ। ਹਰੇਕ ਨੂੰ ਆਪਣੀ ਖੁਦ ਦੀ ਤਰੱਕੀ ਦਾ ਹੱਕ ਹੈ, ਹਰੇਕ ਦਾ ਸਤਿਕਾਰ ਕੀਤਾ ਜਾਂਦਾ ਹੈ। ਸਰਕਾਰ ਹਰ ਕਿਸਮ ਦੀ ਸਿਹਤ ਪ੍ਰਣਾਲੀ ਨੂੰ ਅੱਗੇ ਵਧਾਉਣ ਪਿੱਛੇ ਸਰਕਾਰ ਦਾ ਉਦੇਸ਼ ਹੈ ਕਿ ਗ਼ਰੀਬਾਂ ਨੂੰ ਸਸਤੇ ਤੋਂ ਸਸਤਾ ਇਲਾਜ, ਅਸਾਨੀ ਨਾਲ ਉਪਲੱਬਧ ਹੋਵੇ ।
ਇਸ ਕਾਰਨ ਕਰਕੇ ਸਿਹਤ ਖੇਤਰ ਵਿੱਚ ਸਾਡਾ ਜ਼ੋਰ ਦੋ ਪ੍ਰਮੁੱਖ ਚੀਜਾਂ ਤੇ ਲਗਾਤਾਰ ਚੱਲ ਰਿਹਾ ਹੈ – ਪਹਿਲਾ ਪ੍ਰਭਾਵੀ ਸਿਹਤ ਸੰਭਾਲ ਅਤੇ ਦੂਜਾ ਇਹ ਕਿ ਸਿਹਤ ਖੇਤਰ ਵਿੱਚ ਸਮਰੱਥਾ ਅਤੇ ਪਹੁੰਚ ਵਧੇ ।
ਪ੍ਰਭਾਵੀ ਸਿਹਤ ਸੰਭਾਲ ‘ਤੇ ਜ਼ੋਰ ਦਿੰਦੇ ਹੋਏ ਅਸੀਂ ਮਿਸ਼ਨ ਇੰਦਰਧੁਨਸ਼ ਦੀ ਸ਼ੁਰੂਆਤ ਕੀਤੀ ਹੈ ਤਾਂ ਕਿ 2020 ਤੱਕ ਸਾਰੇ ਬੱਚਿਆਂ ਦਾ ਟੀਕਾਕਰਨ ਕੀਤਾ ਜਾ ਸਕੇ, ਜੋ ਕਿ ਆਮ ਟੀਕਾਕਰਨ ਮੁਹਿੰਮ ਵਿੱਚ ਪਿੱਛੇ ਛੁੱਟ ਜਾਂਦੇ ਹਨ। ਸਰਕਾਰ ਨੇ ਇਹ ਫੈਸਲਾ ਕੀਤਾ ਕਿ ਅਜਿਹੇ ਬੱਚਿਆਂ ਦੇ ਪੂਰੀ ਤਰ੍ਹਾਂ ਟੀਕਾਕਰਨ ਨਾਲ ਉਨ੍ਹਾਂ ਨੂੰ 12 ਤਰ੍ਹਾਂ ਦੀਆਂ ਬਿਮਾਰੀਆਂ ਤੋਂ ਬਚਾਇਆ ਜਾਵੇ । ਮਿਸ਼ਨ ਇੰਦਰਧਨੁਸ਼ ਅਧੀਨ ਹੁਣ ਤੱਕ ਢਾਈ ਕਰੋੜ ਤੋਂ ਜਿਆਦਾ ਬੱਚੇ ਅਤੇ ਕਰੀਬ 70 ਲੱਖ ਗਰਭਵਤੀ ਔਰਤਾਂ ਨੂੰ ਟੀਕਾ ਲਗਾਇਆ ਗਿਆ ਹੈ ।
ਇਹ ਸਰਕਾਰ ਦੇ ਯਤਨਾਂ ਦਾ ਹੀ ਅਸਰ ਹੈ ਕਿ ਦੇਸ਼ ਵਿੱਚ ਟੀਕਾਕਰਨ ਦੀ ਜੋ ਗਤੀ ਸਲਾਨਾ 1 % ਦੀ ਦਰ ਨਾਲ ਵਧ ਰਹੀ ਸੀ,ਅਸੀਂ ਪਿਛਲੇ 3 ਵਰ੍ਹਿਆਂ ਤੋਂ ਇਹ ਮੁਹਿੰਮ ਚਲਾਈ ਅਤੇ ਅੱਜ ਇਹ ਕਰੀਬ ਸਾਡੇ 6 % ਤੱਕ ਪਹੁੰਚ ਗਈ। ਕਿੱਥੇ 1 % ਵਾਧਾ ਹੈ ਅਤੇ ਕਿੱਥੇ ਸਾਢੇ 6 ਫ਼ੀਸਦੀ ਵਾਧਾ । ਉਹੀ ਮਸ਼ੀਨਰੀ ਜੇ ਟੀਚਾ ਨਿਰਧਾਰਤ ਕਰਕੇ ਜ਼ੋਰ ਲਗਾਵੇ ਤਾਂ ਨਤੀਜੇ ਮਿਲਦੇ ਹਨ ਅਤੇ ਇਹ ਨਤੀਜਾ ਨਜ਼ਰ ਆ ਰਿਹਾ ਹੈ । ਹੁਣੇ ਹੀ ਇਸ ਮਹੀਨੇ ਸਰਕਾਰ ਨੇ ਇਸ ਮਿਸ਼ਨ ਨੂੰ ਹੋਰ ਕੇਂਦਰਿਤ ਕੀਤਾ ਹੈ । ਇੰਟੈਂਸੀਫਾਇਡ ਮਿਸ਼ਨ ਇੰਦਰਧਨੁਸ਼ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦੇ ਤਹਿਤ ਉਨ੍ਹਾਂ ਜ਼ਿਲ੍ਹਿਆਂ- -ਕਸਬਿਆਂ ‘ਤੇ ਫੋਕਸ ਕੀਤਾ ਜਾਵੇਗਾ ਜਿੱਥੇ ਟੀਕਾਕਰਨ ਦੀ ਕਵਰੇਜ ਪਿੱਛੇ ਰਹਿ ਗਈ ਹੈ, ਘੱਟ ਹੈ । ਅਗਲੇ ਇੱਕ ਸਾਲ ਤੱਕ ਦੇਸ਼ ਦੇ 173 ਜ਼ਿਲ੍ਹਿਆਂ ਵਿੱਚ ਹਰ ਮਹੀਨੇ ਹਫਤੇ ਵਿੱਚ 7 ਦਿਨ ਲਗਾਤਾਰ ਟੀਕਾਕਰਨ ਮੁਹਿੰਮ ਚਲਾਈ ਜਾਵੇਗੀ। ਸਰਕਾਰ ਦਾ ਟੀਚਾ ਹੈ ਕਿ ਦਸੰਬਰ 2018 ਵਿੱਚ ਸੁਰੱਖਿਅਤ ਬਣਾਉਣ ਦੀ ਕਿਰਿਆ ਦੀ ਪੂਰੀ ਕਵਰੇਜ ਕੀਤੀ ਜਾਵੇ ।
ਦੋਸਤੋ, ਪਹਿਲਾਂ ਇਹ ਸਮਝਿਆ ਜਾਂਦਾ ਸੀ ਕਿ ਸਿਹਤ ਸੰਭਾਲ ਦੀ ਜ਼ਿੰਮੇਵਾਰੀ ਸਿਰਫ਼ ਸਿਹਤ ਮੰਤਰਾਲੇ ਦੀ ਹੈ ।ਪਰ ਸਾਡੀ ਸੋਚ ਵੱਖ ਹੈ ਇੰਟੈਂਸੀਫਈਡ ਮਿਸ਼ਨ ਇੰਦਰਧਨੁਸ਼ ਵਿੱਚ ਹੁਣ ਸਰਕਾਰ ਦੇ 12 ਅਲੱਗ-ਅਲੱਗ ਮੰਤਰਾਲਿਆਂ, ਇੱਥੋਂ ਤੱਕ ਕਿ ਰੱਖਿਆ ਮੰਤਰਾਲੇ ਨੂੰ ਵੀ ਸਾਡੇ ਵੱਲੋਂ ਇਸ ਮੁਹਿੰਮ ਨਾਲ ਜੋੜਿਆ ਗਿਆ ਹੈ ।
ਭਰਾਵੋ ਅਤੇ ਭੈਣੋ, ਪ੍ਰਭਾਵੀ ਸਿਹਤ ਸੰਭਾਲ ਦਾ ਇੱਕ ਹੋਰ ਸਸਤਾ ਅਤੇ ਸਿਹਤਮੰਦ ਢੰਗ ਹੈ ਅਤੇ ਉਹ ਹੈ ਸਫ਼ਾਈ। ਸਫ਼ਾਈ ਨੂੰ ਇਹ ਸਰਕਾਰ ਨੇ ਜਨ ਅੰਦੋਲਨ ਦੀ ਤਰ੍ਹਾਂ ਘਰ-ਘਰ ਜਨ-ਜਨ ਤੱਕ ਪਹੁੰਚਾਇਆ ਹੈ। ਸਰਕਾਰ ਨੇ ਤਿੰਨ ਵਰ੍ਹਿਆਂ ਵਿੱਚ 5 ਕਰੋੜ ਤੋਂ ਵੱਧ ਪਖਾਨੇ ਬਣਾਏ ਹਨ । ਸਫ਼ਾਈ ਬਾਰੇ ਲੋਕਾਂ ਦਾ ਵਿਚਾਰ ਕਿਸ ਤਰ੍ਹਾਂ ਬਦਲਿਆ ਹੈ, ਇਸ ਦੀ ਉਦਾਹਰਣ ਹੈ ਕਿ ਹੁਣ ਪਖਾਨਿਆਂ ਨੂੰ ਕੁਝ ਲੋਕਾਂ ਨੇ ਇੱਜ਼ਤਘਰ ਕਹਿਣਾ ਸ਼ੁਰੂ ਕਰ ਦਿੱਤਾ ਹੈ । ਹੁਣੇ ਕੁਝ ਦਿਨ ਪਹਿਲਾਂ ਯੂਨੀਸੈੱਫ਼ ਦੀ ਰਿਪੋਰਟ ਆਈ ਹੈ। ਸ਼ਾਇਦ ਤੁਸੀਂ ਪੜ੍ਹਿਆ ਹੋਵੇਗਾ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜੋ ਪਰਿਵਾਰ ਪਿੰਡ ਵਿੱਚ ਰਹਿੰਦਾ ਹੈ ਅਤੇ ਉਹ ਇੱਕ ਪਖਾਨਾ ਬਣਵਾਉਦਾ ਹੈ, ਤਾਂ ਯੂਨੀਸੈੱਫ ਦਾ ਕਹਿਣਾ ਹੈ ਕਿ ਇੱਕ ਪਰਿਵਾਰ ਇੱਕ ਪਖਾਨਾ ਬਣਵਾਉਂਦਾ ਹੈ ਤਾਂ ਉਸ ਦੇ ਘਰ ਵਿੱਚ ਸਲਾਨਾ ਬੀਮਾਰੀ ਦੇ ਪਿੱਛੇ 50 ਹਜ਼ਾਰ ਰੁਪਏ ਤੱਕ ਖਰਚ ਹੁੰਦਾ ਹੈ, ਉਹ ਖਰਚ ਬਚ ਜਾਂਦਾ ਹੈ। ਤੁਸੀਂ ਸੋਚੋ ਕਿ ਜੇਕਰ ਇੱਕ ਗਰੀਬ ਆਦਮੀ ਦੀ ਜਿੰਦਗੀ ਵਿੱਚ ਪਖਾਨਾ ਬਣਨ ਨਾਲ ਜੇਕਰ ਉਸ ਦੇ 50 ਹਜ਼ਾਰ ਰੁਪਏ ਬਚ ਜਾਂਦੇ ਹਨ, ਤਾਂ ਉਸ ਗਰੀਬ ਦੀ ਕਿੰਨੀ ਸੇਵਾ ਹੋਵੇਗੀ।
ਪ੍ਰਭਾਵੀ ਸਿਹਤ ਸੰਭਾਲ ਨੂੰ ਪ੍ਰਫੁੱਲਤ ਕਰਨ ਦੇ ਨਾਲ ਹੀ ਸਰਕਾਰ ਸਿਹਤ ਸੇਵਾ ਵਿੱਚ ਸਮਰੱਥਾ ਅਤੇ ਪਹੁੰਚ ਵਧਾਉਣ ਲਈ ਸ਼ੁਰੂਆਤ ਤੋਂ ਹੀ ਸੰਪੂਰਨ ਪਹੁੰਚ ਨੂੰ ਲੈ ਕੇ ਚਲ ਰਹੀ ਹੈ। ਮੈਡੀਕਲ ਕਾਲਜ ਵਿੱਚ ਡਾਕਟਰੀ ਦੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਪੀਜੀ ਮੈਡੀਕਲ ਸੀਟ ਵਿੱਚ ਵਾਧਾ ਕੀਤਾ ਗਿਆ ਹੈ। ਇਸ ਦਾ ਸਿੱਧਾ ਲਾਭ ਸਾਡੇ ਨੌਜੁਆਨਾਂ ਨੂੰ ਮਿਲੇਗਾ ਹੀ ਨਾਲ ਹੀ ਗਰੀਬਾਂ ਨੂੰ ਇਲਾਜ ਕਰਾਉਣ ਲਈ ਵੀ ਡਾਕਟਰ ਵੀ ਆਸਾਨੀ ਨਾਲ ਉਪਲੱਬਧ ਹੋਣਗੇ । ਦੇਸ਼ ਭਰ ਦੇ ਲੋਕਾਂ ਨੂੰ ਬਿਹਤਰ ਇਲਾਜ ਅਤੇ ਸਿਹਤ ਮੁਹੱਈਆ ਕਰਵਾਉਣ ਲਈ ਵੱਖ ਵੱਖ ਰਾਜਾਂ ਵਿੱਚ ਨਵੇਂ-ਨਵੇਂ ਏਮਸ ਵੀ ਖੋਲ੍ਹੇ ਜਾ ਰਹੇ ਹਨ। ਸਟੈਂਟ ਦੀਆਂ ਕੀਮਤਾਂ ਵਿੱਚ ਵੀ ਭਾਰੀ ਕਟੌਤੀ, ਅਸੀਂ ਜਾਣਦੇ ਹਾਂ ਕਿ ਦਿਲ ਅੰਦਰ ਸਟੈਂਟ ਪਵਾਉਣਾ ਹੈ ਤਾਂ, ਕਿਤੇ ਜਾਓ ਤਾਂ ਬੋਲੇ 50 ਹਜ਼ਾਰ, ਕੋਈ ਕਹੇ ਇੱਕ ਲੱਖ ਕੋਈ ਕਹੇ ਦੋ ਲੱਖ, ਕੋਈ ਕਹੇ ਢਾਈ ਲੱਖ । ਇੱਕ ਮੱਧ ਵਰਗ ਦਾ ਪਰਿਵਾਰ ਜੇ ਉਸ ਨੂੰ ਦਿਲ ਦੀ ਬਿਮਾਰੀ ਹੋ ਗਈ ਹੈ, ਅਤੇ ਉਸ ਨੂੰ ਜਾਣਾ ਪਵੇ ਤਾਂ ਇੰਨੇ ਪੈਸੇ ਪੂਰੇ ਮਕਾਨ ਨੂੰ ਵੇਚ ਕੇ ਜਾ ਗਿਰਵੀ ਰੱਖੇ ਜਾਣ ਦੇ ਬਾਵਜੂਦ ਵੀ ਨਹੀਂ ਮਿਲਦੇ । ਸਰਕਾਰ ਨੇ ਉਨ੍ਹਾਂ ਨਾਲ ਗੱਲਾਂ ਕੀਤੀਆਂ, ਉਨ੍ਹਾਂ ਨੂੰ ਬੁਲਾਇਆ, ਭਾਈ ਇੰਨਾ ਮਹਿੰਗਾ ਕਿਉਂ ਹੈ, ਗੱਲਾਂ ਕਰਦੇ -ਕਰਦੇ ਜੋ ਪਹਿਲਾਂ ਕੀਮਤ ਸੀ ਲਗਭਗ 30-40% ਘੱਟ ਕੀਤੀ ਗਈ । ਕੁਝ ਚੀਜਾਂ ਤਾਂ 30% ਤੱਕ ਵਿਕਨਾ ਸ਼ੁਰੂ ਹੋ ਗਈਆ। ਅੱਜ ਜਿਆਦਾਤਰ ਵੱਡੀ ਉਮਰ ਦੇ ਵਿਅਕਤੀ ਸੀਨੀਅਰ ਸਿਟੀਜ਼ਨ ਨੀ(ਗੋਡੇ) ਅਪਰੇਸ਼ਨ ਕਰਵਾਉਂਦੇ ਹਨ, ਨੀ ਇਪਲਾਂਟਸ (ਗੋਡੇ ਬਦਲਣ) ਦੀ ਕੀਮਤ ਵਿੱਚ ਵੀ ਸਾਡੇ ਵੱਲੋਂ ਕਟੌਤੀ ਕੀਤੀ ਗਈ ਹੈ । ਜਨ ਔਸ਼ਧੀ ਕੇਂਦਰਾਂ ਦੇ ਰਾਹੀਂ ਸਸਤੀਆਂ ਵੀ ਗਰੀਬ ਲੋਕਾਂ ਨੂੰ ਸਸਤੀ ਦਵਾਈਆਂ ਉਪਲਬਧ ਹੋਣ ਅਤੇ ਇਸਦੇ ਲਈ ਵੀ ਜਨ ਔਸ਼ਧੀ ਕੇਂਦਰ ਹਸਪਤਾਲਾਂ ਵਿੱਚ ਖੋਲੇ ਗਏ ਹਨ। ਉਹੀ ਵਧੀਆ ਤੋਂ ਵਧੀਆ ਦਵਾਈ, ਜੋ ਕਦੇ 12 ਰੁਪਏ ਵਿੱਚ ਮਿਲਦੀ ਸੀ, ਉਹ ਡੇਢ ਰੁਪਏ ਵਿੱਚ ਮਿਲ ਜਾਵੇ ਤਾਂ ਇਹ ਪ੍ਰਬੰਧ ਕਰਨ ਦਾ ਕੰਮ ਸਰਕਾਰ ਨੇ ਕੀਤਾ ਹੈ ।
ਸਾਥੀਓ, ਮੈਨੂੰ ਦੱਸਿਆ ਗਿਆ ਹੈ ਕਿ ਇਸ ਸਾਲ ਲਗਭਗ 24 ਦੇਸ਼ਾਂ ਵਿੱਚ ਸਾਡੇ ਵਿਦੇਸ਼ ਸਥਿਤ ਮਿਸ਼ਨ ਵੀ ਆਯੁਰਵੇਦ ਦਿਵਸ ਮਨਾ ਰਹੇ ਹਨ। ਪਿਛਲੇ 30 ਸਾਲ ਤੋਂ ਦੁਨੀਆ ਵਿੱਚ ਆਈਟੀ ਕ੍ਰਾਂਤੀ ਦੇਖੀ ਗਈ ਹੈ । ਹੁਣ ਆਯੁਰਵੇਦ ਦੀ ਅਗਵਾਈ ਵਿੱਚ ਸਿਹਤ ਕ੍ਰਾਂਤੀ ਹੋਣੀ ਚਾਹੀਦੀ ਹੈ । ਆਓ ਇਸ ਸ਼ੁਭ ਦਿਨ ‘ਤੇ ਅਸੀਂ ਇਹ ਸਹੁੰ ਚੁੱਕੀਏ ‘ਅਸੀਂ ਆਯੁਰਵੇਦ ਦਾ ਅਭਿਆਸ ਕਰਾਂਗੇ ,ਅਸੀਂ ਆਯੁਰਵੇਦ ਨੂੰ ਜ਼ਿੰਦਾ ਰੱਖਾਗੇ ਅਤੇ ਅਸੀਂ ਆਯੁਰਵੇਦ ਲਈ ਜੀਵਾਗੇ “
ਸਾਥੀਓ, ਤੁਹਾਨੂੰ ਸਭ ਨੂੰ ਅਖਿਲ ਭਾਰਤੀ ਆਯੁਰਵੇਦ ਸੰਸਥਾਨ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ ਅਤੇ ਮੈਂ ਇੱਕ ਵਾਰ ਫੇਰ ਤੁਹਾਨੂੰ ਸਭ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹੈ ।
ਬਹੁਤ-ਬਹੁਤ ਧੰਨਵਾਦ !!!
मैं धन्वंतरि जंयती को आयुर्वेद दिवस के रूप में मनाने और इस संस्थान की स्थापना के लिए आयुष मंत्रालय को भी साधुवाद देता हूं: PM @narendramodi
— PMO India (@PMOIndia) October 17, 2017
कोई भी देश विकास की कितनी ही चेष्टा करे, कितना ही प्रयत्न करे, लेकिन वो तब तक आगे नहीं बढ़ सकता, जब तक वो अपने इतिहास, अपनी विरासत पर गर्व करना नहीं जानता। अपनी विरासत को छोड़कर आगे बढ़ने वाले देशों की पहचान खत्म होनी तय होती है: PM @narendramodi
— PMO India (@PMOIndia) October 17, 2017
गुलामी के कालखंड में हमारी ऋषि परंपरा, हमारे आचार्य, किसान, हमारे वैज्ञानिक ज्ञान, हमारे योग, हमारे आयुर्वेद, इन सभी की शक्ति का उपहास उड़ाया गया, उसे कमजोर करने की कोशिश हुई और यहां तक की उन शक्तियों पर हमारे ही लोगों के बीच आस्था कम करने का प्रयास भी हुआ: PM @narendramodi
— PMO India (@PMOIndia) October 17, 2017
आज मुझे गर्व है कि पिछले तीन वर्षों में इस स्थिति को काफी हद तक बदल दिया गया है। जो हमारी विरासत है, जो श्रेष्ठ है, उसकी प्रतिष्ठा जन-जन के मन में स्थापित हो रही है: PM @narendramodi
— PMO India (@PMOIndia) October 17, 2017
Watch Live: https://t.co/vbG9VFN31Q
आज जब हम सभी आयुर्वेद दिवस पर एकत्रित हुए हैं, या जब 21 जून को लाखों की संख्या में बाहर निकलकर योग दिवस मनाते हैं, तो अपनी विरासत के इसी गर्व से भरे होते हैं। जब अलग-अलग देशों में उस दिन लाखों लोग योग करते हैं, तो लगता है कि लाखों लोगों को जोड़ने वाला ये योग भारत ने दिया है: PM
— PMO India (@PMOIndia) October 17, 2017
आयुर्वेद सिर्फ एक चिकित्सा पद्धति नहीं है। इसके दायरे में सामाजिक स्वास्थ्य, सार्वजनिक स्वास्थ्य, पर्यावरण स्वास्थ्य जैसे अनेक विषय भी आते हैं। इसी आवश्यकता को समझते हुए ये सरकार आयुर्वेद, योग और अन्य आयुष पद्धतियों के Public Healthcare system में integration पर जोर दे रही है: PM
— PMO India (@PMOIndia) October 17, 2017
आयुर्वेद के विस्तार के लिए ये बहुत आवश्यक है कि देश के हर जिले में इससे जुड़ा एक अच्छा, सारी सुविधाओं से युक्त अस्पताल जरूर हो। इस दिशा में आयुष मंत्रालय तेजी से काम कर रहा है और तीन वर्षों में ही 65 से ज्यादा आयुष अस्पताल विकसित किए जा चुके हैं: PM
— PMO India (@PMOIndia) October 17, 2017
हर्बल दवाइयों का आज विश्व में एक बड़ा मार्केट तैयार हो रहा है। भारत को इसमें भी अपनी पूर्ण क्षमताओं का इस्तेमाल करना होगा। हर्बल और मेडिसिनल प्लांट्स कमाई का बहुत बड़ा माध्यम बन रहे हैं: PM @narendramodi
— PMO India (@PMOIndia) October 17, 2017
सरकार ने Health Care System में सौ प्रतिशत Foreign Direct Investment- FDI को स्वीकृति दी है। Health Care में FDI का फायदा आयुर्वेद और योग को कैसे मिले, इस बारे में भी प्रयास किए जाने चाहिए: PM @narendramodi
— PMO India (@PMOIndia) October 17, 2017
सभी तरह के हेल्थ सिस्टम को आगे बढ़ाने के पीछे सरकार का ध्येय है कि गरीबों को सस्ते से सस्ता इलाज उपलब्ध हो।
— PMO India (@PMOIndia) October 17, 2017
इस वजह से हेल्थ सेक्टर में हमारा जोर दो प्रमुख चीजों पर लगातार रहा है - पहला Preventive Health Care और दूसरा ये कि हेल्थ सेक्टर में affordability और access बढ़े: PM
Preventive Health Care एक और सस्ता और स्वस्थ तरीका है- स्वच्छता। स्वच्छता को इस सरकार ने जनआंदोलन की तरह घर-घर तक पहुंचाया है। सरकार ने तीन वर्षों में 5 करोड़ से ज्यादा शौचालयों का निर्माण करवाया है: PM
— PMO India (@PMOIndia) October 17, 2017
अभी आपने कुछ दिनों पहले आई Unicef की रिपोर्ट भी पढ़ी होगी। इस रिपोर्ट में कहा गया है कि जो परिवार गांव में एक शौचालय बनवाता है, उसके प्रतिवर्ष 50 हजार रुपए तक बचते हैं। वरना यही पैसे उसके बीमारियों के इलाज में खर्च हो जाते हैं: PM @narendramodi
— PMO India (@PMOIndia) October 17, 2017
Preventive HealthCare को बढ़ावा देने के साथ ही सरकार स्वास्थ्य सेवा में affordability और access बढ़ाने के लिए शुरू से ही holistic approach लेकर चल रही है। मेडिकल कॉलेजों में डॉक्टरी की पढ़ाई करने वाले छात्रों के लिए पीजी मेडिकल सीट में वृद्धि की गई है: PM
— PMO India (@PMOIndia) October 17, 2017
बेहतर इलाज और स्वास्थ्य उपलब्ध कराने के लिए में नए एम्स भी खोले जा रहे हैं। स्टेंट के दामों में भी भारी कटौती, Knee Implants की कीमतों को नियंत्रित करने जैसे फैसले भी लिए गए हैं। जन औषधि केन्द्रों के माध्यम से भी गरीबों को सस्ती दवाएं भी उपलब्ध करवाई जा रही हैं: PM @narendramodi
— PMO India (@PMOIndia) October 17, 2017