Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੇਸ਼ ਭਰ ਦੇ ਕਿਸਾਨਾਂ ਨਾਲ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ (20-06-2018)


ਨਮਸਤੇ, ਮੇਰੇ ਕਿਸਾਨ ਭਾਈਓਭੈਣੋਂ। ਨਮਸਤੇਨਮਸਤੇ।

ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਨੂੰ ਦੇਸ਼ ਭਰ ਦੇ 600 ਜਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕੇ ਵੀ. ਕੇ, ਅਤੇ ਦੇਸ਼ ਦੇ ਵੱਖਵੱਖ ਪਿੰਡਾਂ ਵਿੱਚ ਸਥਿਤ 2 ਲੱਖ ਕਾਮਨ ਸਰਵਿਸ ਸੈਂਟਰਾਂ `ਤੇ ਜੋ ਸਾਡੇ ਕਿਸਾਨ ਭਰਾਭੈਣ ਮੌਜੂਦ ਹਨ, ਜੋ ਅੱਜ ਸਾਡੇ ਨਾਲ ਜੁੜੇ ਹੋਏ ਹਨ, ਉਨ੍ਹਾਂ ਨਾਲ ਉਨ੍ਹਾਂ ਦੇ ਅਨੁਭਵ ਜਣਨ ਦਾ, ਉਨ੍ਹਾਂ ਦੀਆਂ ਗੱਲਾਂ ਸਿੱਧੇਸਿੱਧੇ ਸੁਣਨ ਦਾ ਇੱਕ ਦੁਰਲੱਭ ਮੌਕਾ ਅੱਜ ਮੈਨੂੰ ਪ੍ਰਾਪਤ ਹੋਇਆ ਹੈ।

ਤੁਸੀਂ ਸਮਾਂ ਕੱਢ ਕੇ ਆਏ, ਇਕ ਉਤਸਵ ਦਾ ਮਾਹੌਲ ਬਣਾ ਕੇ ਬੈਠੇ ਅਤੇ ਮੈਂ ਇੱਥੇ ਮੇਰੇ ਟੀਵੀ ਸਕਰੀਨ `ਤੇ ਦੇਖ ਰਿਹਾ ਹਾਂ ਤੁਹਾਡੇ ਚੇਹਰੇ ਦੀ ਮੁਸਕਾਨ, ਤੁਹਾਡਾ ਉਮੰਗਉਤਸ਼ਾਹ; ਮੇਰੇ ਲਈ ਅੱਜ ਬਹੁਤ ਹੀ ਖੁਸ਼ੀ ਦਾ ਦਿਵਸ ਹੈ। ਕਿਸਾਨ ਸਾਡੇ ਅੰਨਦਾਤਾ ਹਨਉਹ ਲੋਕਾਂ ਨੂੰ ਭੋਜਨ ਦਿੰਦੇ ਹਨ, ਪਸ਼ੂਆਂ ਨੂੰ ਚਾਰਾ ਦਿੰਦੇ ਹਨ, ਸਾਰੇ ਉਦਯੋਗਾਂ ਨੂੰ ਕੱਚੀ ਸਮੱਗਰੀ ਦਿੰਦੇ ਹਨ, ਦੇਸ਼ ਦੀ ਖੁਰਾਕ ਸੁਰੱਖਿਆ ਸੁਨਿਸ਼ਿਚਤ ਕਰਨ ਦਾ ਪੂਰਾ ਕ੍ਰੈਡਿਟ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਜਾਂਦਾ ਹੈ।

ਭਾਰਤ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੈ, ਇਸ ਲਈ ਸਾਡੇ ਕਿਸਾਨ ਭਰਾਵਾਂਭੈਣਾਂ ਨੇ ਆਪਣਾ ਖੂਨਪਸੀਨਾ ਇੱਕ ਕਰ ਦਿੱਤਾ, ਪਰ ਸਮੇਂ ਦੇ ਨਾਲ ਕਿਸਾਨ ਦਾ ਆਪਣਾ ਵਿਕਾਸ ਹੌਲੀਹੌਲੀ ਸੁੰਗੜਦਾ ਚਲਾ ਗਿਆ ਹੈ। ਸ਼ੁਰੂ ਤੋਂ ਹੀ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਨਸੀਬ `ਤੇ ਛੱਡ ਦਿੱਤਾ ਗਿਆ। ਹਰ ਸੋਚ ਨੂੰ ਬਦਲਣ ਲਈ ਇੱਕ ਨਿਰੰਤਰ ਯਤਨ ਦੀ ਜ਼ਰੂਰਤ ਸੀ, ਵਿਗਿਆਨਿਕ ਯਤਨ ਦੀ ਜ਼ਰੂਰਤ ਸੀ। ਪ੍ਰਗਤੀਸ਼ੀਲ ਕਿਸਾਨਾਂ ਨੂੰ ਅੱਗੇ ਲਿਆ ਕੇ ਕਿਸਾਨਾਂ ਵਿੱਚ ਬਦਲਦੇ ਹੋਏ ਯੁੱਗ ਦੇ ਅਨੁਸਾਰ ਬਦਲਾਅ ਲਈ ਯਤਨ ਕਰਨ ਦੀ ਜ਼ਰੂਰਤ ਸੀ, ਲੇਕਿਨ ਉਸ ਕੰਮ ਵਿੱਚ ਅਸੀਂ ਬਹੁਤ ਸਾਲਾਂ ਦੀ ਦੇਰੀ ਕਰ ਦਿੱਤੀ ਹੈ। ਪਿਛਲੇ ਚਾਰ ਸਾਲਾਂ ਵਿੱਚ ਅਸੀਂ ਜਮੀਨ ਦੇ ਰੱਖਰਖਾਅ ਤੋਂ ਲੈ ਕੇ ਉੱਤਮ ਕਵਾਲਿਟੀ ਦੇ, ਚੰਗੀ ਕਵਾਲਿਟੀ ਦੇ ਬੀਜ ਤਿਆਰ ਹੋਣ, ਕਿਸਾਨਾਂ ਲਈ ਪ੍ਰਾਪਤ ਹੋਣ, ਬਿਜਲੀਪਾਣੀ ਤੋਂ ਲੈ ਕੇ ਬਾਜ਼ਾਰ ਉਪਲੱਬਧ ਕਰਵਾਉਣ ਤੱਕ ਇੱਕ ਸੰਤੁਲਿਤ ਅਤੇ ਵਿਆਪਕ ਯੋਜਨਾ ਦੇ ਤਹਿਤ ਕਾਰਜ ਕਰਨ ਦਾ ਅਸੀਂ ਹਰ ਕੋਸ਼ਿਸ਼ ਕੀਤੀ ਹੈ। ਅਤੇ ਅਸੀਂ ਫੈਸਲਾ ਕੀਤਾ ਕੀ 2022 ਤੱਕ ਦੇਸ਼ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਲੈ ਕੇ ਅੱਗੇ ਵਧਣਾ ਹੈ। ਕਿਸਾਨਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ। ਸਰਕਾਰ ਦੀਆਂ ਪੁਰਾਣੀਆਂ ਨੀਤੀਆਂ ਨੂੰ ਬਦਲ ਕੇ ਅੱਗੇ ਚਲਣਾ ਹੈ। ਜਿੱਥੇਜਿੱਥੇ ਕਠਿਨਾਈ ਹੈ, ਉਸ ਨੂੰ ਦੂਰ ਕਰਕੇ ਅੱਗੇ ਵਧਣਾ ਹੈ। ਜਿੱਥੇਜਿੱਥੇ ਰੁਕਾਵਟ ਹੈ ਉਸਨੂੰ ਖਤਮ ਕਰਕੇ ਅੱਗੇ ਵਧਣਾ ਹੈ।

ਅਤੇ ਜਦੋਂ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਹੈ ਤਾਂ ਬਹੁਤ ਲੋਕ ਅਜਿਹੇ ਸੀ ਜਿਨ੍ਹਾਂ ਨੇ ਉਸਦਾ ਮਜ਼ਾਕ ਉਡਾਇਆਇਹ ਤਾਂ ਸੰਭਵ ਨਹੀਂ ਹੈ, ਇਹ ਤਾਂ ਮੁਸ਼ਕਿਲ ਹੈ, ਇਹ ਕਿਵੇਂ ਹੋ ਸਕਦਾ ਹੈ; ਨਿਰਾਸ਼ ਕਰਨ ਦਾ ਇੱਕ ਵਾਤਾਵਰਣ ਬਣਾ ਦਿੱਤਾ, ਪਰ ਅਸੀਂ ਫੈਸਲਾ ਕੀਤਾ। ਦੇਸ਼ ਦੇ ਕਿਸਾਨਾਂ ਮੇਰੇ ਉੱਪਰ ਭਰੋਸਾ ਸੀ। ਜੇਕਰ ਸਾਡੇ ਦੇਸ਼ ਦੇ ਕਿਸਾਨਾਂ ਸਾਹਮਣੇ ਕੋਈ ਟੀਚਾ ਰੱਖਿਆ ਜਾਵੇ, ਜ਼ਰੂਰੀ ਵਾਤਾਵਰਣ ਪੈਦਾ ਕੀਤਾ ਜਾਵੇ, ਬਦਲਾਅ ਲਿਆਇਆ ਜਾਵੇ ਤਾਂ ਮੇਰੇ ਦੇਸ਼ ਦਾ ਕਿਸਾਨ ਜੋਖਿਮ ਲੈਣ ਲਈ ਤਿਆਰ ਹੈ, ਮਿਹਨਤ ਕਰਨ ਲਈ ਤਿਆਰ ਹੈ, ਨਤੀਜਾ ਲਿਆਉਣ ਲਈ ਤਿਆਰ ਹੈ ਅਤੇ ਭੂਤਕਾਲ ਵਿੱਚ ਉਸ ਨੇ ਕਰਕੇ ਦਿਖਾਇਆ ਹੈ।

ਅਸੀਂ ਇਸ ਨੂੰ ਪੂਰਾ ਕਰਨ ਲਈ ਟੀਚਾ ਨਿਰਧਾਰਿਤ ਕੀਤਾ ਅਤੇ ਉਸ ਦਿਸ਼ਾ ਵਿੱਚ ਤੁਹਾਨੂੰ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਅੱਗੇ ਵੱਧਣ ਦਾ ਨਿਰੰਤਰ ਯਤਨ ਚਲ ਰਿਹਾ ਹੈ। ਇਸ ਕੰਮ ਨੂੰ ਪ੍ਰਾਪਤ ਕਰਨ ਲਈ ਮੁੱਖ ਰੂਪ ਵਿੱਚ ਚਾਰ ਬਿੰਦੂਆਂ `ਤੇ ਬਲ ਦਿੱਤਾ ਗਿਆ ਹੈ। ਪਹਿਲਾ ਹੈਕਿਸਾਨ ਨੂੰ ਜੋ ਲਾਗਤ ਆਉਂਦੀ ਹੈ, ਕੱਚੇ ਮਾਲ ਦੀ ਲਾਗਤ ਆਉਂਦੀ ਹੈ; ਉਹ ਨਿਊਨਤਮ ਤੋਂ ਕਿਵੇਂ ਹੋਵੇ। ਦੂਸਰਾਉਹ ਜੋ ਪੈਦਾ ਕਰਦਾ ਹੈ, ਜੋ ਉਪਜ ਕਰਦਾ ਹੈ, ਉਸਦਾ ਉਚਿਤ ਮੁੱਲ ਮਿਲੇ। ਤੀਸਰਾਕਿਸਾਨ ਜੋ ਪੈਦਾ ਕਰਦਾ ਹੈ ਉਸ ਦੀ ਬਰਬਾਦੀ ਰੁਕ ਜਾਵੇ, ਅਤੇ ਚੌਥਾ ਕਿਸਾਨੀ ਦੇ ਉਪਰੰਤ ਆਮਦਨੀ ਲਈ ਵੈਕਲਪਿਕ ਸਰੋਤ ਤਿਆਰ ਹੋਣ।

ਦੇਸ਼ ਦੇ ਕਿਸਾਨਾਂ ਨੂੰ ਫਸਲਾਂ ਦੀ ਉਚਿਤ ਕੀਮਤ ਮਿਲੇਇਸ ਲਈ ਇਸ ਵਾਰ ਦੇ ਬਜਟ ਵਿੱਚ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਤੈਅ ਕੀਤਾ  ਹੈ ਕਿ ਅਧਿਸੂਚਿਤ ਫਸਲਾਂ ਲਈ ਐੱਮਐੱਸਪੀ ਉਨ੍ਹਾਂ ਦੀ ਲਾਗਤ ਦਾ ਘੱਟ ਤੋਂ ਘੱਟ ਡੇਢ ਗੁਣਾ ਐਲਾਨਿਆ ਜਾਵੇਗਾ। ਇਸ ਨਾਲ ਬਹੁਤ ਸਾਰੀਆਂ ਚੀਜਾਂ ਦਾ ਸਮਾਵੇਸ਼ ਕੀਤਾ ਗਿਆ ਹੈ। ਅਤੇ ਮੈਂ ਤੁਹਾਨੂੰ ਦੱਸਦਾ ਹਾਂ, ਐੱਮਐੱਸਪੀ ਲਈ ਜੋ ਲਾਗਤ ਜੋੜੀ ਜਾਵੇਗੀ ਉਸ ਵਿੱਚ ਦੂਸਰੇ ਮਜ਼ਦੂਰਾਂ ਦੀ ਮਜ਼ਦੂਰੀ ਦਾ ਮੁੱਲ ਜੋੜਿਆ ਜਾਵੇਗਾ, ਮਵੇਸ਼ੀ ਅਤੇ ਮਸ਼ੀਨ `ਤੇ ਜੋ ਖਰਚ ਕੀਤਾ ਜਾਵੇਗਾ ਉਹ ਵੀ ਜੋੜਿਆ ਜਾਵੇਗਾ, ਬੀਜ ਅਤੇ ਖਾਦ ਦਾ ਜੋ ਖਰਚ ਹੋਵੇਗਾ ਉਹ ਵੀ ਜੋੜਿਆ ਜਾਵੇਗਾ, ਸਿੰਚਾਈ ਦਾ ਖਰਚ ਵੀ ਜੋੜਿਆ ਜਾਵੇਗਾ, ਰਾਜ ਸਰਕਾਰ ਜੋਜੋ ਰੈਵਿਨਿਊ ਦਿੰਦੇ ਹਨ ਉਹ ਵੀ ਜੋੜਿਆ ਜਾਵੇਗਾ, ਵਰਕਿੰਗ ਕੈਪੀਟਲ `ਤੇ ਜੋ ਵਿਆਜ ਦੇਣਾ ਪੈਂਦਾ ਹੈ ਉਹ ਵੀ ਜੋੜਿਆ ਜਾਵੇਗਾ, ਲੀਜ਼ `ਤੇ ਲਈ ਗਈ ਜ਼ਮੀਨ ਲਈ ਦਿੱਤਾ ਗਿਆ ਕਿਰਾਇਆ ਵੀ ਉਸ ਵਿੱਚ ਜੋੜਿਆ ਜਾਵੇਗਾ; ਇਹ ਸਭ ਐੱਮਐੱਸਪੀ ਵਿੱਚ ਸ਼ਾਮਲ ਹੈ। ਇੰਨਾ ਹੀ ਨਹੀ, ਕਿਸਾਨ ਜੋ ਆਪਣੀ ਮਿਹਨਤ ਕਰਦਾ ਹੈ ਅਤੇ ਉਸਦੇ ਪਰਿਵਾਰ ਦੇ ਮੈਂਬਰ ਜੋ ਮਿਹਨਤ ਕਰਦੇ ਹਨ, ਉਸ ਮਿਹਨਤ ਦਾ ਵੀ ਮੁੱਲ ਨਿਰਧਾਰਿਤ ਕਰ ਕੇ ਲਾਗਤ ਦੇ ਅੰਦਰ ਉਸਨੂੰ ਜੋੜਿਆ ਜਾਵੇਗਾ; ਅਤੇ ਉਸ ਦੇ ਅਧਾਰ `ਤੇ ਐੱਮਐੱਸਪੀ ਤੈਅ ਕੀਤਾ ਜਾਵੇਗਾ।

ਖੇਤੀ ਲਈ ਸਰਕਾਰ ਬਜਟ ਵਿੱਚ ਇੱਕ ਨਿਸ਼ਚਿਤ ਫੰਡ ਜਾਰੀ ਕਰਦੀ ਹੈ। ਪਿਛਲੀ ਸਰਕਾਰ ਦੇ ਪੰਜ ਸਾਲਾਂ ਵਿੱਚ ਖੇਤੀ ਲਈ ਬਜਟ ਵਿਭਾਜਨ ਇੱਕ ਲੱਖ 21 ਹਜ਼ਾਰ ਕਰੋੜ ਰੁਪਏ ਦਾ ਸੀ ਜਿਸਨੂੰ 2014 ਤੋਂ 19 ਲਈ ਵਧਾ ਕੇ ਕਰੀਬਕਰੀਬ ਅਸੀਂ ਇਸ ਪੰਜ ਸਾਲ ਲਈ ਇਸਨੂੰ 2 ਲੱਖ 12 ਹਜ਼ਾਰ ਕਰੋੜ ਕਰ ਦਿੱਤਾ। ਯਾਨੀ ਕਰੀਬਕਰੀਬ ਖੇਤੀ ਲਈ ਬਜਟ ਡਬਲ ਕਰ ਦਿੱਤਾ। ਇਹ ਕਿਸਾਨਾਂ ਦੀ ਭਲਾਈ ਪ੍ਰਤੀ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਸਾਫ਼ਸਾਫ਼ ਦਿਖਾਉਂਦਾ ਹੈ।

ਅੱਜ ਦੇਸ਼ ਵਿੱਚ ਨਾ ਸਿਰਫ਼ ਅਨਾਜ ਦਾ ਬਲਕਿ ਫਲ, ਸਬਜ਼ੀਆਂ ਅਤੇ ਦੁੱਧ ਦਾ ਰਿਕਾਰਡ ਉਤਪਾਦਨ ਹੋ ਰਿਹਾ ਹੈ। ਸਾਡੇ ਕਿਸਾਨ ਭਰਾਵਾਂ ਨੇ ਪਿਛਲੇ 70 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ, ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪਿਛਲੇ 48 ਮਹੀਨਿਆਂ ਵਿੱਚ ਖੇਤੀ ਦੇ ਖੇਤਰ ਵਿੱਚ ਬਹੁਤ ਪ੍ਰਗਤੀ ਹੋਈ ਹੈ। ਸਾਲ 2017-18 ਵਿੱਚ ਅਨਾਜ ਉਤਪਾਦਨ ਕਰੀਬਕਰੀਬ 280 ਮਿਲੀਅਨ ਟਨ ਤੋਂ ਜ਼ਿਆਦਾ ਹੋਇਆ ਹੈ, ਜਦੋਂ ਕਿ 2010 ਤੋਂ 2014 ਤੱਕ ਪਿਛਲੀ ਸਰਕਾਰ ਦੇ ਦਰਮਿਆਨ ਐਵਰੇਜ ਔਸਤ ਢਾਈ ਸੌ ਮਿਲੀਅਨ ਟਨ ਦੇ ਆਸ ਪਾਸ ਰਿਹਾ ਸੀ। ਇਸ ਤਰ੍ਹਾਂ ਦਾਲ਼ਾਂ ਦੇ ਖੇਤਰ ਵਿੱਚ ਵੀ ਔਸਤ ਉਤਪਾਦਨ ਵਿੱਚ 10.5 ਪ੍ਰਤੀਸ਼ਤ ten point five percent ਅਤੇ ਬਾਗਬਾਨੀ ਦੇ ਖੇਤਰ ਵਿੱਚ 15 ਪ੍ਰਤੀਸ਼ਤ ਯਾਨੀ ਕੀ fifteen percent ਦਾ ਵਾਧਾ ਦਰਜ ਕੀਤਾ ਗਿਆ।

Blue revolution ਜਾਂ ਨੀਲੀ ਕ੍ਰਾਂਤੀ ਤਹਿਤ ਮੱਛੀ ਪਾਲਣ ਦੇ ਖੇਤਰ ਵਿੱਚ 26%, twenty six percent, ਵਾਧਾ ਹੋਇਆ ਹੈ ਤਾਂ ਦੂਜੇ ਪਾਸੇ ਪਸ਼ੂਪਾਲਣ ਤੇ ਦੁੱਧ ਉਤਪਾਦਨ ਦੇ ਖੇਤਰ ਵਿੱਚ ਕਰੀਬ 24% twenty four percent ਦਾ ਵਾਧਾ ਹੋਇਆ ਹੈ। ਸਾਡਾ ਯਤਨ ਹੈ ਕਿ ਕਿਸਾਨਾਂ ਦੀ ਖੇਤੀ ਦੀ ਪੂਰੀ ਪ੍ਰਕਿਰਿਆ ਵਿੱਚ ਹਰ ਕਦਮ ‘ਤੇ ਮਦਦ ਮਿਲੇ ਭਾਵ ਬਿਜ਼ਾਈ ਤੋਂ ਪਹਿਲਾਂ ਅਤੇ ਬਿਜ਼ਾਈ ਤੋਂ ਬਾਅਦ ਵੀ ਅਤੇ ਫ਼ਸਲ ਕਟਾਈ ਦੇ ਬਾਅਦ ਵੀ। ਸਿੱਧੇ ਤੌਰ ‘ਤੇ ਕਹੀਏ ਤਾਂ ਫ਼ਸਲਾਂ ਦੇ ਤਿਆਰ ਹੋਣ ਤੋ ਲੈ ਕੇ ਬਜ਼ਾਰ ਵਿੱਚ ਉਸਦੀ ਵਿਕਰੀ ਤੱਕ ਭਾਵ ਬੀਜ ਤੋਂ ਲੈ ਕੇ ਬਜ਼ਾਰ ਤੱਕ ਸਰਕਾਰ ਕਿਵੇਂ ਮਦਦਗਾਰ ਹੋ ਸਕਦੀ ਹੈ, ਕਿਵੇਂ ਕਿਸਾਨ ਨੂੰ ਨਿਆਂ ਦਿਵਾ ਸਕਦੀ ਹੈ, ਇਸ ਦੇ ਲਈ ਫੈਸਲੇ ਕੀਤੇ ਜਾ ਰਹੇ ਹਨ, ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।

ਕਿਸਾਨ ਭਲਾਈ ਲਈ ਇੱਕ ਪੂਰੀ ਵਿਵਸਥਾ ਬਣੀ ਰਹੇ, ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਬਿਜ਼ਾਈ ਤੋਂ ਪਹਿਲਾਂ ਕਿਸਾਨ ਇਹ ਜਾਣ ਸਕੇ ਕਿ ਕਿਸ ਮਿੱਟੀ ’ਤੇ ਕਿਹੜੀ ਫ਼ਸਲ ਉੱਗਣੀ ਚਾਹੀਦੀ, ਉਸ ਦੇ ਲਈ soil health card ਸ਼ੁਰੂ ਕੀਤਾ ਗਿਆ। ਇੱਕ ਵਾਰ ਜਦੋਂ ਇਹ ਪਤਾ ਚਲ ਜਾਵੇ ਕਿ ਕੀ ਉਗਾਉਣਾ ਹੈ ਤਾਂ ਫ਼ਿਰ ਕਿਸਾਨਾਂ ਨੂੰ ਚੰਗੀ ਕਵਾਲਟੀ ਦੇ ਬੀਜ ਮਿਲਣ ਅਤੇ ਪੂੰਜੀ ਦੀ ਸਮੱਸਿਆ ਤੋਂ ਗੁਜ਼ਰਨਾ ਨਾ ਪਵੇ, ਇਸ ਦੇ ਲਈ ਕਿਸਾਨ ਕਰਜ਼ ਦੀ ਵਿਵਸਥਾ ਕੀਤੀ ਗਈ, ਕਿਸਾਨ ਕ੍ਰੈਡਿਟ ਕਾਰਡ ਦਾ ਦਾਇਰਾ ਵਧਾਇਆ ਗਿਆ।

ਪਹਿਲਾ ਖਾਦ ਲਈ ਲੰਮੀਆਂ-ਲੰਮੀਆਂ ਕਤਾਰਾਂ ਹੋਇਆ ਕਰਦੀਆਂ ਸਨ, ਲੇਕਿਨ ਹੁਣ ਕਿਸਾਨਾਂ ਨੂੰ ਯੂਰੀਆ ਅਤੇ ਹੋਰ ਖਾਦ ਲੈਣ ਲਈ, ਉਹ ਅਸਾਨੀ ਨਾਲ ਪ੍ਰਾਪਤ ਹੋ ਰਿਹਾ ਹੈ, ਕਾਲਾਬਜ਼ਾਰੀ ਨਹੀਂ ਕਰਨੀ ਪੈਂਦੀ। ਅੱਜ ਕਿਸਾਨਾਂ ਦੇ ਲਈ 100%-ਸ਼ਤ-ਪ੍ਰਤੀਸ਼ਤ- hundred percent ਨੀਮ ਕੋਟਿੰਗ ਵਾਲਾ ਯੂਰੀਆ ਦੇਸ਼ ਵਿੱਚ ਉਪਲੱਬਧ ਹੈ।

ਬਿਜ਼ਾਈ ਦੇ ਬਾਅਦ ਜ਼ਰੂਰਤ ਹੁੰਦੀ ਹੈ ਸਿੰਚਾਈ ਦੀ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਅੱਜ ਦੇਸ਼ ਭਰ ਵਿੱਚ ਕਰੀਬ-ਕਰੀਬ 100 ਸਿੰਚਾਈ ਪ੍ਰੋਜੈਕਟ ਪੂਰੇ ਕੀਤੇ ਜਾ ਰਹੇ ਹਨ। ਹਰ ਖੇਤ ਨੂੰ ਪਾਣੀ ਮਿਲੇ – ਇਸ ਟੀਚੇ ਨਾਲ ਅੱਗੇ ਵਧ ਰਹੇ ਹਾਂ। ਕਿਸਾਨਾਂ ਨੂੰ ਫ਼ਸਲ ਵਿੱਚ ਕਿਸੇ ਤਰ੍ਹਾਂ ਦਾ ਜੋਖ਼ਮ ਨਾ ਹੋਵੇ, ਇਸ ਦੇ ਲਈ ਅੱਜ ਫਸਲ ਬੀਮਾ ਯੋਜਨਾ ਹੈ। ਫਸਲ ਕਟਾਈ ਦੇ ਬਾਅਦ ਜਦੋਂ ਕਿਸਾਨ ਦਾ ਉਤਪਾਦ ਬਜ਼ਾਰ ਵਿੱਚ ਪਹੁੰਚਦਾ ਹੈ, ਉਸ ਵਿੱਚ ਉਸ ਨੂੰ ਆਪਣੀ ਉਪਜ ਦੀ ਸਹੀ ਕੀਮਤ ਮਿਲੇ – ਇਸ ਦੇ ਲਈ online platform ਈ-ਨਾਮ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਪੈਸਾ ਮਿਲ ਸਕੇ। ਅਤੇ ਸਭ ਤੋਂ ਵੱਡੀ ਗੱਲ ਕਿ ਹੁਣ ਵਿਚੋਲੇ ਕਿਸਾਨਾਂ ਦਾ ਲਾਭ ਹਜ਼ਮ ਨਹੀਂ ਕਰ ਸਕਦੇ, ਮਾਰ ਨਹੀਂ ਖਾ ਸਕਦੇ, ਕਟਿੰਗ ਨਹੀਂ ਕਰ ਸਕਦੇ। ਆਓ ਦੇਖਦੇ ਹਾਂ ਇਨ੍ਹਾਂ ਪ੍ਰੋਜੈਕਟਾਂ ਨਾਲ ਸਾਡੇ ਕਿਸਾਨ ਭਾਈ-ਭੈਣਾਂ ਨੂੰ ਕੀ ਲਾਭ ਮਿਲਿਆ, ਉਨ੍ਹਾਂ ਦੇ ਜੀਵਨ ਵਿੱਚ ਕੀ ਬਦਲਾਅ ਆਇਆ ਅਤੇ ਉਨ੍ਹਾਂ ਦੇ ਹੀ ਮੂੰਹ ਤੋਂ ਸੁਣਾਂਗੇ, ਉਨ੍ਹਾਂ ਦੇ ਹੀ ਆਪਣੇ ਅਨੁਭਵਾਂ ਤੋਂ ਸੁਣਾਂਗੇ ਤਾਂ ਸ਼ਾਇਦ ਅਤੇ ਦੇਸ਼ ਦੇ ਕਿਸਾਨਾਂ ਨੂੰ ਵੀ ਇੱਕ ਮੌਕਾ ਮਿਲੇਗਾ ਕਿ ਹਾਂ, ਅਗਰ ਉੱਥੇ ਦਾ ਕਿਸਾਨ ਇਹ ਕਰ ਸਕਦਾ ਹੈ ਤਾਂ ਮੈਂ ਵੀ ਕਰ ਸਕਦਾ ਹਾਂ।

ਮੇਰੇ ਪਿਆਰੇ ਭਾਈਓ-ਭੈਣੋਂ, ਅੱਜ ਜੋ ਲੋਕ ਇਹ ਪੂਰਾ ਸੰਵਾਦ ਦੇਖ ਰਹੇ ਹਨ ਉਨ੍ਹਾਂ ਨੂੰ ਬਹੁਤ ਮਾਣ ਹੁੰਦਾ ਹੋਵੇਗਾ ਸਾਡੇ ਇਨ੍ਹਾਂ ਕਿਸਾਨਾਂ ‘ਤੇ, ਉਨ੍ਹਾਂ ਦੀ ਮਿਹਨਤ ’ਤੇ, ਉਨ੍ਹਾਂ ਦੀ ਪ੍ਰਗਤੀ ’ਤੇ ਅਤੇ ਉਨ੍ਹਾਂ ਦੇ ਨਵੇਂ ਪ੍ਰਯੋਗਾਂ ’ਤੇ। ਮੈਂ ਮੰਨਦਾ ਹਾਂ ਕਿ ਜਦੋਂ ਦੇਸ ਦੇ ਪਿੰਡ ਦਾ, ਕਿਸਾਨਾਂ ਦਾ ਉਦੈ ਹੋਵੇਗਾ ਤਾਂ ਹੀ  ਭਾਰਤ ਦਾ ਵੀ ਉਦੈ ਹੋਵੇਗਾ। ਜਦੋਂ ਸਾਡਾ ਕਿਸਾਨ ਸਸ਼ਕਤ ਹੋਵੇਗਾ ਤਾਂ ਹੀ ਦੇਸ਼ ਸਸ਼ਕਤ ਹੋਵੇਗਾ।

ਮੇਰੇ ਕਿਸਾਨ ਭਾਈਓ-ਭੈਣੋਂ, ਮੈਂ ਲਗਾਤਾਰ ਇਸ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਦੇਸ਼ ਦੇ ਅਲੱਗ-ਅਲੱਗ ਲੋਕਾਂ ਨਾਲ ਗੱਲ ਕਰਦਾ ਹਾਂ। ਅੱਜ ਵੀ ਲੱਖਾਂ ਲੋਕ ਲੱਖਾਂ ਕਿਸਾਨ ਮੇਰੇ ਨਾਲ ਜੁੜੇ ਹੋਏ ਹਨ। ਤੁਹਾਡੀ ਗੱਲ ਸਿਰਫ਼ ਮੈਂ ਨਹੀਂ ਪੂਰਾ ਹਿੰਦੁਸਤਾਨ ਸੁਣ ਰਿਹਾ ਹੈ, ਹਰ ਕਿਸਾਨ ਸੁਣ ਰਿਹਾ ਹੈ, ਤੁਹਾਡੇ ਤੋਂ ਉਹ ਸਿੱਖ ਵੀ ਰਿਹਾ ਹੈ। ਸਰਕਾਰ ਵਿੱਚ ਬੈਠੇ ਹੋਏ ਲੋਕ ਵੀ ਸੁਣ ਰਹੇ ਹਨ। ਤੁਹਾਡੀਆਂ ਗੱਲਾਂ ਉਹ ਵੀ ਰਜ਼ਿਸਟਰ ਕਰ ਰਹੇ ਹਨ। ਤੁਹਾਡੇ ਪ੍ਰਯੋਗਾਂ ਦੀ ਉਹ ਵੀ ਚਰਚਾ ਕਰਨਗੇ। ਇਨ੍ਹਾਂ ਚੀਜ਼ਾਂ ਨੂੰ ਅੱਗੇ ਲਾਗੂ ਕਰਨ ਲਈ ਯਤਨ ਕਰਨਗੇ। ਅਤੇ ਇਹ ਮੇਰਾ ਕਰਮ ਚਲਦਾ ਰਹੇਗਾ ਕਿਉਂਕਿ ਮੇਰੇ ਲਈ ਇਹ ਪ੍ਰੋਗਰਾਮ ਇੱਕ ਯੂਨੀਵਰਸਿਟੀ ਬਣ ਗਿਆ ਹੈ ਜੋ ਮੈਨੂੰ ਹਰ ਹਫਤੇ ਕੁਝ ਨਾ ਕੁਝ ਸਿਖਾਉਂਦਾ ਹੈ। ਦੇਸ਼ਵਾਸੀਆਂ ਤੋਂ ਸਿਖਦਾ ਹੈ, ਹਿੰਦੁਸਤਾਨ ਦੇ ਦੂਰ-ਦਰਾਜ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਦਿੰਦਾ ਹੈ, ਗੱਲਬਾਤ ਦਾ ਮੌਕਾ ਮਿਲਦਾ ਹੈ। ਟੈਕਨੋਲੋਜੀ ਦੇ ਰਾਹੀਂ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖ ਰਿਹਾ ਹਾਂ, ਸਮਝ ਰਿਹਾ ਹਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀ-ਕੀ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ ਉਸ ਦੀ ਸਿੱਧੀ ਜਾਣਕਾਰੀ ਮੈਨੂੰ ਤੁਹਾਡੇ ਰਾਹੀਂ ਮਿਲ ਰਹੀ ਹੈ।

ਤਾਂ ਮੈਂ ਅਗਲੇ ਬੁੱਧਵਾਰ ਨੂੰ ਫਿਰ ਮਿਲਾਂਗਾਅਗਲੇ ਬੁੱਧਵਾਰ ਭਾਵ 27 ਜੂਨ ਨੂੰ। ਅਤੇ ਮੈਂ 27 ਜੂਨ ਨੂੰ ਸਾਡੇ ਗ਼ਰੀਬ ਲੋਕ, ਸਾਡੇ ਨਿਮਨ-ਮੱਧ ਵਰਗ ਦੇ ਲੋਕ, ਸਾਡੇ ਮੱਧ ਵਰਗ ਦੇ ਲੋਕ, ਸਾਡੇ ਕਿਸਾਨ ਭਾਈ-ਭੈਣ, ਸਾਡੇ ਕਾਰੀਗਰ ਭਾਈ-ਭੈਣ, ਜੋ ਸਮਾਜਿਕ ਸੁਰੱਖਿਆ ਲੈ ਕੇ ਬੀਮਾ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦੇ ਬਾਰੇ ਮੈਂ ਉਨ੍ਹਾਂ ਨਾਲ ਗੱਲ ਕਰਾਂਗਾ। ਸੁਰੱਖਿਆ ਬੀਮਾ ਯੋਜਨਾ ਨਾਲ ਉਨ੍ਹਾਂ ਨੂੰ ਕੀ ਲਾਭ ਹੋਇਆ ਹੈ, ਕਿਉਂਕਿ ਬਹੁਤ ਵੱਡੇ ਵਿਆਪਕ ਪੱਧਰ ’ਤੇ ਅਸੀਂ ਕੰਮ ਕੀਤਾ ਹੈ। ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਸਭ ਕਿਸਾਨ, ਮੇਰੀਆਂ ਭੈਣਾਂ ਅਤੇ ਭਾਈਓ, ਇਨ੍ਹਾਂ ਯੋਜਨਾਵਾਂ ਨੂੰ ਅਪਣਾਉਣਾ ਹੀ ਹੋਵੇਗਾ। ਤੁਸੀਂ ਵੀ ਸੁਰੱਖਿਆ ਬੀਮਾ ਦਾ ਲਾਭ ਲਿਆ ਹੋਵੇਗਾ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਮੇਰੇ ਦੇਸ਼ ਦੇ ਕਿਸਾਨਾਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ, ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ, ਉਨ੍ਹਾਂ ਦੀ ਸਖ਼ਤ ਮਿਹਨਤ ਦੀਆਂ ਕਹਾਣੀਆਂ ਸੁਣਨ ਦਾ ਮੌਕਾ ਮਿਲਿਆ, ਉਨ੍ਹਾਂ ਦੀ ਲਗਨ, ਉਨ੍ਹਾਂ ਦੀ ਤਪੱਸਿਆ ਅੱਜ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੈ ਜਾ ਰਹੀ ਹੈ।

ਮੈਂ ਫਿਰ ਇੱਕ ਵਾਰ ਮੇਰੇ ਸਾਰੇ ਕਿਸਾਨ ਭਾਈਆਂ-ਭੈਣਾਂ  ਨੂੰ ਨਮਨ ਕਰਦਾ ਹਾਂ। ਤੁਸੀਂ ਸਮਾਂ ਕੱਢਿਆ, ਮੈਨੂੰ ਬਹੁਤ ਗੱਲਾਂ ਦੱਸੀਆਂ. ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂਧੰਨਵਾਦ।

***

ਅਤੁਲ ਤਿਵਾਰੀ/ਅਭਿਨਵ ਪ੍ਰਸੂਨ/ਨਿਰਮਲ ਸ਼ਰਮਾ