ਪੀਐੱਮਇੰਡੀਆ
ਨਮਸਤੇ, ਮੇਰੇ ਕਿਸਾਨ ਭਾਈਓ–ਭੈਣੋਂ। ਨਮਸਤੇ–ਨਮਸਤੇ।
ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਅੱਜ ਮੈਨੂੰ ਦੇਸ਼ ਭਰ ਦੇ 600 ਜਿਲ੍ਹਿਆਂ ਦੇ ਕ੍ਰਿਸ਼ੀ ਵਿਗਿਆਨ ਕੇਂਦਰਾਂ, ਕੇ ਵੀ. ਕੇ, ਅਤੇ ਦੇਸ਼ ਦੇ ਵੱਖ–ਵੱਖ ਪਿੰਡਾਂ ਵਿੱਚ ਸਥਿਤ 2 ਲੱਖ ਕਾਮਨ ਸਰਵਿਸ ਸੈਂਟਰਾਂ `ਤੇ ਜੋ ਸਾਡੇ ਕਿਸਾਨ ਭਰਾ–ਭੈਣ ਮੌਜੂਦ ਹਨ, ਜੋ ਅੱਜ ਸਾਡੇ ਨਾਲ ਜੁੜੇ ਹੋਏ ਹਨ, ਉਨ੍ਹਾਂ ਨਾਲ ਉਨ੍ਹਾਂ ਦੇ ਅਨੁਭਵ ਜਣਨ ਦਾ, ਉਨ੍ਹਾਂ ਦੀਆਂ ਗੱਲਾਂ ਸਿੱਧੇ–ਸਿੱਧੇ ਸੁਣਨ ਦਾ ਇੱਕ ਦੁਰਲੱਭ ਮੌਕਾ ਅੱਜ ਮੈਨੂੰ ਪ੍ਰਾਪਤ ਹੋਇਆ ਹੈ।
ਤੁਸੀਂ ਸਮਾਂ ਕੱਢ ਕੇ ਆਏ, ਇਕ ਉਤਸਵ ਦਾ ਮਾਹੌਲ ਬਣਾ ਕੇ ਬੈਠੇ ਅਤੇ ਮੈਂ ਇੱਥੇ ਮੇਰੇ ਟੀਵੀ ਸਕਰੀਨ `ਤੇ ਦੇਖ ਰਿਹਾ ਹਾਂ ਤੁਹਾਡੇ ਚੇਹਰੇ ਦੀ ਮੁਸਕਾਨ, ਤੁਹਾਡਾ ਉਮੰਗ–ਉਤਸ਼ਾਹ; ਮੇਰੇ ਲਈ ਅੱਜ ਬਹੁਤ ਹੀ ਖੁਸ਼ੀ ਦਾ ਦਿਵਸ ਹੈ। ਕਿਸਾਨ ਸਾਡੇ ਅੰਨਦਾਤਾ ਹਨ– ਉਹ ਲੋਕਾਂ ਨੂੰ ਭੋਜਨ ਦਿੰਦੇ ਹਨ, ਪਸ਼ੂਆਂ ਨੂੰ ਚਾਰਾ ਦਿੰਦੇ ਹਨ, ਸਾਰੇ ਉਦਯੋਗਾਂ ਨੂੰ ਕੱਚੀ ਸਮੱਗਰੀ ਦਿੰਦੇ ਹਨ, ਦੇਸ਼ ਦੀ ਖੁਰਾਕ ਸੁਰੱਖਿਆ ਸੁਨਿਸ਼ਿਚਤ ਕਰਨ ਦਾ ਪੂਰਾ ਕ੍ਰੈਡਿਟ ਸਾਡੇ ਕਿਸਾਨ ਭਰਾਵਾਂ ਅਤੇ ਭੈਣਾਂ ਨੂੰ ਜਾਂਦਾ ਹੈ।
ਭਾਰਤ ਅਨਾਜ ਦੇ ਮਾਮਲੇ ਵਿੱਚ ਆਤਮ ਨਿਰਭਰ ਹੈ, ਇਸ ਲਈ ਸਾਡੇ ਕਿਸਾਨ ਭਰਾਵਾਂ–ਭੈਣਾਂ ਨੇ ਆਪਣਾ ਖੂਨ–ਪਸੀਨਾ ਇੱਕ ਕਰ ਦਿੱਤਾ, ਪਰ ਸਮੇਂ ਦੇ ਨਾਲ ਕਿਸਾਨ ਦਾ ਆਪਣਾ ਵਿਕਾਸ ਹੌਲੀ–ਹੌਲੀ ਸੁੰਗੜਦਾ ਚਲਾ ਗਿਆ ਹੈ। ਸ਼ੁਰੂ ਤੋਂ ਹੀ ਦੇਸ਼ ਦੇ ਕਿਸਾਨਾਂ ਨੂੰ ਉਨ੍ਹਾਂ ਦੇ ਨਸੀਬ `ਤੇ ਛੱਡ ਦਿੱਤਾ ਗਿਆ। ਹਰ ਸੋਚ ਨੂੰ ਬਦਲਣ ਲਈ ਇੱਕ ਨਿਰੰਤਰ ਯਤਨ ਦੀ ਜ਼ਰੂਰਤ ਸੀ, ਵਿਗਿਆਨਿਕ ਯਤਨ ਦੀ ਜ਼ਰੂਰਤ ਸੀ। ਪ੍ਰਗਤੀਸ਼ੀਲ ਕਿਸਾਨਾਂ ਨੂੰ ਅੱਗੇ ਲਿਆ ਕੇ ਕਿਸਾਨਾਂ ਵਿੱਚ ਬਦਲਦੇ ਹੋਏ ਯੁੱਗ ਦੇ ਅਨੁਸਾਰ ਬਦਲਾਅ ਲਈ ਯਤਨ ਕਰਨ ਦੀ ਜ਼ਰੂਰਤ ਸੀ, ਲੇਕਿਨ ਉਸ ਕੰਮ ਵਿੱਚ ਅਸੀਂ ਬਹੁਤ ਸਾਲਾਂ ਦੀ ਦੇਰੀ ਕਰ ਦਿੱਤੀ ਹੈ। ਪਿਛਲੇ ਚਾਰ ਸਾਲਾਂ ਵਿੱਚ ਅਸੀਂ ਜਮੀਨ ਦੇ ਰੱਖ–ਰਖਾਅ ਤੋਂ ਲੈ ਕੇ ਉੱਤਮ ਕਵਾਲਿਟੀ ਦੇ, ਚੰਗੀ ਕਵਾਲਿਟੀ ਦੇ ਬੀਜ ਤਿਆਰ ਹੋਣ, ਕਿਸਾਨਾਂ ਲਈ ਪ੍ਰਾਪਤ ਹੋਣ, ਬਿਜਲੀ–ਪਾਣੀ ਤੋਂ ਲੈ ਕੇ ਬਾਜ਼ਾਰ ਉਪਲੱਬਧ ਕਰਵਾਉਣ ਤੱਕ ਇੱਕ ਸੰਤੁਲਿਤ ਅਤੇ ਵਿਆਪਕ ਯੋਜਨਾ ਦੇ ਤਹਿਤ ਕਾਰਜ ਕਰਨ ਦਾ ਅਸੀਂ ਹਰ ਕੋਸ਼ਿਸ਼ ਕੀਤੀ ਹੈ। ਅਤੇ ਅਸੀਂ ਫੈਸਲਾ ਕੀਤਾ ਕੀ 2022 ਤੱਕ ਦੇਸ਼ ਦੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਟੀਚਾ ਲੈ ਕੇ ਅੱਗੇ ਵਧਣਾ ਹੈ। ਕਿਸਾਨਾਂ ਨੂੰ ਨਾਲ ਲੈ ਕੇ ਅੱਗੇ ਵਧਣਾ ਹੈ। ਸਰਕਾਰ ਦੀਆਂ ਪੁਰਾਣੀਆਂ ਨੀਤੀਆਂ ਨੂੰ ਬਦਲ ਕੇ ਅੱਗੇ ਚਲਣਾ ਹੈ। ਜਿੱਥੇ–ਜਿੱਥੇ ਕਠਿਨਾਈ ਹੈ, ਉਸ ਨੂੰ ਦੂਰ ਕਰਕੇ ਅੱਗੇ ਵਧਣਾ ਹੈ। ਜਿੱਥੇ–ਜਿੱਥੇ ਰੁਕਾਵਟ ਹੈ ਉਸਨੂੰ ਖਤਮ ਕਰਕੇ ਅੱਗੇ ਵਧਣਾ ਹੈ।
ਅਤੇ ਜਦੋਂ ਅਸੀਂ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੀ ਗੱਲ ਕੀਤੀ ਹੈ ਤਾਂ ਬਹੁਤ ਲੋਕ ਅਜਿਹੇ ਸੀ ਜਿਨ੍ਹਾਂ ਨੇ ਉਸਦਾ ਮਜ਼ਾਕ ਉਡਾਇਆ– ਇਹ ਤਾਂ ਸੰਭਵ ਨਹੀਂ ਹੈ, ਇਹ ਤਾਂ ਮੁਸ਼ਕਿਲ ਹੈ, ਇਹ ਕਿਵੇਂ ਹੋ ਸਕਦਾ ਹੈ; ਨਿਰਾਸ਼ ਕਰਨ ਦਾ ਇੱਕ ਵਾਤਾਵਰਣ ਬਣਾ ਦਿੱਤਾ, ਪਰ ਅਸੀਂ ਫੈਸਲਾ ਕੀਤਾ। ਦੇਸ਼ ਦੇ ਕਿਸਾਨਾਂ ਮੇਰੇ ਉੱਪਰ ਭਰੋਸਾ ਸੀ। ਜੇਕਰ ਸਾਡੇ ਦੇਸ਼ ਦੇ ਕਿਸਾਨਾਂ ਸਾਹਮਣੇ ਕੋਈ ਟੀਚਾ ਰੱਖਿਆ ਜਾਵੇ, ਜ਼ਰੂਰੀ ਵਾਤਾਵਰਣ ਪੈਦਾ ਕੀਤਾ ਜਾਵੇ, ਬਦਲਾਅ ਲਿਆਇਆ ਜਾਵੇ ਤਾਂ ਮੇਰੇ ਦੇਸ਼ ਦਾ ਕਿਸਾਨ ਜੋਖਿਮ ਲੈਣ ਲਈ ਤਿਆਰ ਹੈ, ਮਿਹਨਤ ਕਰਨ ਲਈ ਤਿਆਰ ਹੈ, ਨਤੀਜਾ ਲਿਆਉਣ ਲਈ ਤਿਆਰ ਹੈ ਅਤੇ ਭੂਤਕਾਲ ਵਿੱਚ ਉਸ ਨੇ ਕਰਕੇ ਦਿਖਾਇਆ ਹੈ।
ਅਸੀਂ ਇਸ ਨੂੰ ਪੂਰਾ ਕਰਨ ਲਈ ਟੀਚਾ ਨਿਰਧਾਰਿਤ ਕੀਤਾ ਅਤੇ ਉਸ ਦਿਸ਼ਾ ਵਿੱਚ ਤੁਹਾਨੂੰ ਸਾਰੇ ਕਿਸਾਨਾਂ ਨੂੰ ਨਾਲ ਲੈ ਕੇ ਅੱਗੇ ਵੱਧਣ ਦਾ ਨਿਰੰਤਰ ਯਤਨ ਚਲ ਰਿਹਾ ਹੈ। ਇਸ ਕੰਮ ਨੂੰ ਪ੍ਰਾਪਤ ਕਰਨ ਲਈ ਮੁੱਖ ਰੂਪ ਵਿੱਚ ਚਾਰ ਬਿੰਦੂਆਂ `ਤੇ ਬਲ ਦਿੱਤਾ ਗਿਆ ਹੈ। ਪਹਿਲਾ ਹੈ– ਕਿਸਾਨ ਨੂੰ ਜੋ ਲਾਗਤ ਆਉਂਦੀ ਹੈ, ਕੱਚੇ ਮਾਲ ਦੀ ਲਾਗਤ ਆਉਂਦੀ ਹੈ; ਉਹ ਨਿਊਨਤਮ ਤੋਂ ਕਿਵੇਂ ਹੋਵੇ। ਦੂਸਰਾ– ਉਹ ਜੋ ਪੈਦਾ ਕਰਦਾ ਹੈ, ਜੋ ਉਪਜ ਕਰਦਾ ਹੈ, ਉਸਦਾ ਉਚਿਤ ਮੁੱਲ ਮਿਲੇ। ਤੀਸਰਾ– ਕਿਸਾਨ ਜੋ ਪੈਦਾ ਕਰਦਾ ਹੈ ਉਸ ਦੀ ਬਰਬਾਦੀ ਰੁਕ ਜਾਵੇ, ਅਤੇ ਚੌਥਾ ਕਿਸਾਨੀ ਦੇ ਉਪਰੰਤ ਆਮਦਨੀ ਲਈ ਵੈਕਲਪਿਕ ਸਰੋਤ ਤਿਆਰ ਹੋਣ।
ਦੇਸ਼ ਦੇ ਕਿਸਾਨਾਂ ਨੂੰ ਫਸਲਾਂ ਦੀ ਉਚਿਤ ਕੀਮਤ ਮਿਲੇ– ਇਸ ਲਈ ਇਸ ਵਾਰ ਦੇ ਬਜਟ ਵਿੱਚ ਸਰਕਾਰ ਨੇ ਇੱਕ ਬਹੁਤ ਵੱਡਾ ਫੈਸਲਾ ਕੀਤਾ ਹੈ। ਸਰਕਾਰ ਨੇ ਤੈਅ ਕੀਤਾ ਹੈ ਕਿ ਅਧਿਸੂਚਿਤ ਫਸਲਾਂ ਲਈ ਐੱਮਐੱਸਪੀ ਉਨ੍ਹਾਂ ਦੀ ਲਾਗਤ ਦਾ ਘੱਟ ਤੋਂ ਘੱਟ ਡੇਢ ਗੁਣਾ ਐਲਾਨਿਆ ਜਾਵੇਗਾ। ਇਸ ਨਾਲ ਬਹੁਤ ਸਾਰੀਆਂ ਚੀਜਾਂ ਦਾ ਸਮਾਵੇਸ਼ ਕੀਤਾ ਗਿਆ ਹੈ। ਅਤੇ ਮੈਂ ਤੁਹਾਨੂੰ ਦੱਸਦਾ ਹਾਂ, ਐੱਮਐੱਸਪੀ ਲਈ ਜੋ ਲਾਗਤ ਜੋੜੀ ਜਾਵੇਗੀ ਉਸ ਵਿੱਚ ਦੂਸਰੇ ਮਜ਼ਦੂਰਾਂ ਦੀ ਮਜ਼ਦੂਰੀ ਦਾ ਮੁੱਲ ਜੋੜਿਆ ਜਾਵੇਗਾ, ਮਵੇਸ਼ੀ ਅਤੇ ਮਸ਼ੀਨ `ਤੇ ਜੋ ਖਰਚ ਕੀਤਾ ਜਾਵੇਗਾ ਉਹ ਵੀ ਜੋੜਿਆ ਜਾਵੇਗਾ, ਬੀਜ ਅਤੇ ਖਾਦ ਦਾ ਜੋ ਖਰਚ ਹੋਵੇਗਾ ਉਹ ਵੀ ਜੋੜਿਆ ਜਾਵੇਗਾ, ਸਿੰਚਾਈ ਦਾ ਖਰਚ ਵੀ ਜੋੜਿਆ ਜਾਵੇਗਾ, ਰਾਜ ਸਰਕਾਰ ਜੋ–ਜੋ ਰੈਵਿਨਿਊ ਦਿੰਦੇ ਹਨ ਉਹ ਵੀ ਜੋੜਿਆ ਜਾਵੇਗਾ, ਵਰਕਿੰਗ ਕੈਪੀਟਲ `ਤੇ ਜੋ ਵਿਆਜ ਦੇਣਾ ਪੈਂਦਾ ਹੈ ਉਹ ਵੀ ਜੋੜਿਆ ਜਾਵੇਗਾ, ਲੀਜ਼ `ਤੇ ਲਈ ਗਈ ਜ਼ਮੀਨ ਲਈ ਦਿੱਤਾ ਗਿਆ ਕਿਰਾਇਆ ਵੀ ਉਸ ਵਿੱਚ ਜੋੜਿਆ ਜਾਵੇਗਾ; ਇਹ ਸਭ ਐੱਮਐੱਸਪੀ ਵਿੱਚ ਸ਼ਾਮਲ ਹੈ। ਇੰਨਾ ਹੀ ਨਹੀ, ਕਿਸਾਨ ਜੋ ਆਪਣੀ ਮਿਹਨਤ ਕਰਦਾ ਹੈ ਅਤੇ ਉਸਦੇ ਪਰਿਵਾਰ ਦੇ ਮੈਂਬਰ ਜੋ ਮਿਹਨਤ ਕਰਦੇ ਹਨ, ਉਸ ਮਿਹਨਤ ਦਾ ਵੀ ਮੁੱਲ ਨਿਰਧਾਰਿਤ ਕਰ ਕੇ ਲਾਗਤ ਦੇ ਅੰਦਰ ਉਸਨੂੰ ਜੋੜਿਆ ਜਾਵੇਗਾ; ਅਤੇ ਉਸ ਦੇ ਅਧਾਰ `ਤੇ ਐੱਮਐੱਸਪੀ ਤੈਅ ਕੀਤਾ ਜਾਵੇਗਾ।
ਖੇਤੀ ਲਈ ਸਰਕਾਰ ਬਜਟ ਵਿੱਚ ਇੱਕ ਨਿਸ਼ਚਿਤ ਫੰਡ ਜਾਰੀ ਕਰਦੀ ਹੈ। ਪਿਛਲੀ ਸਰਕਾਰ ਦੇ ਪੰਜ ਸਾਲਾਂ ਵਿੱਚ ਖੇਤੀ ਲਈ ਬਜਟ ਵਿਭਾਜਨ ਇੱਕ ਲੱਖ 21 ਹਜ਼ਾਰ ਕਰੋੜ ਰੁਪਏ ਦਾ ਸੀ ਜਿਸਨੂੰ 2014 ਤੋਂ 19 ਲਈ ਵਧਾ ਕੇ ਕਰੀਬ–ਕਰੀਬ ਅਸੀਂ ਇਸ ਪੰਜ ਸਾਲ ਲਈ ਇਸਨੂੰ 2 ਲੱਖ 12 ਹਜ਼ਾਰ ਕਰੋੜ ਕਰ ਦਿੱਤਾ। ਯਾਨੀ ਕਰੀਬ–ਕਰੀਬ ਖੇਤੀ ਲਈ ਬਜਟ ਡਬਲ ਕਰ ਦਿੱਤਾ। ਇਹ ਕਿਸਾਨਾਂ ਦੀ ਭਲਾਈ ਪ੍ਰਤੀ ਸਾਡੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਸਾਫ਼–ਸਾਫ਼ ਦਿਖਾਉਂਦਾ ਹੈ।
ਅੱਜ ਦੇਸ਼ ਵਿੱਚ ਨਾ ਸਿਰਫ਼ ਅਨਾਜ ਦਾ ਬਲਕਿ ਫਲ, ਸਬਜ਼ੀਆਂ ਅਤੇ ਦੁੱਧ ਦਾ ਰਿਕਾਰਡ ਉਤਪਾਦਨ ਹੋ ਰਿਹਾ ਹੈ। ਸਾਡੇ ਕਿਸਾਨ ਭਰਾਵਾਂ ਨੇ ਪਿਛਲੇ 70 ਸਾਲ ਦੇ ਸਾਰੇ ਰਿਕਾਰਡ ਤੋੜ ਦਿੱਤੇ, ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਪਿਛਲੇ 48 ਮਹੀਨਿਆਂ ਵਿੱਚ ਖੇਤੀ ਦੇ ਖੇਤਰ ਵਿੱਚ ਬਹੁਤ ਪ੍ਰਗਤੀ ਹੋਈ ਹੈ। ਸਾਲ 2017-18 ਵਿੱਚ ਅਨਾਜ ਉਤਪਾਦਨ ਕਰੀਬ–ਕਰੀਬ 280 ਮਿਲੀਅਨ ਟਨ ਤੋਂ ਜ਼ਿਆਦਾ ਹੋਇਆ ਹੈ, ਜਦੋਂ ਕਿ 2010 ਤੋਂ 2014 ਤੱਕ ਪਿਛਲੀ ਸਰਕਾਰ ਦੇ ਦਰਮਿਆਨ ਐਵਰੇਜ ਔਸਤ ਢਾਈ ਸੌ ਮਿਲੀਅਨ ਟਨ ਦੇ ਆਸ ਪਾਸ ਰਿਹਾ ਸੀ। ਇਸ ਤਰ੍ਹਾਂ ਦਾਲ਼ਾਂ ਦੇ ਖੇਤਰ ਵਿੱਚ ਵੀ ਔਸਤ ਉਤਪਾਦਨ ਵਿੱਚ 10.5 ਪ੍ਰਤੀਸ਼ਤ ten point five percent ਅਤੇ ਬਾਗਬਾਨੀ ਦੇ ਖੇਤਰ ਵਿੱਚ 15 ਪ੍ਰਤੀਸ਼ਤ ਯਾਨੀ ਕੀ fifteen percent ਦਾ ਵਾਧਾ ਦਰਜ ਕੀਤਾ ਗਿਆ।
Blue revolution ਜਾਂ ਨੀਲੀ ਕ੍ਰਾਂਤੀ ਤਹਿਤ ਮੱਛੀ ਪਾਲਣ ਦੇ ਖੇਤਰ ਵਿੱਚ 26%, twenty six percent, ਵਾਧਾ ਹੋਇਆ ਹੈ ਤਾਂ ਦੂਜੇ ਪਾਸੇ ਪਸ਼ੂਪਾਲਣ ਤੇ ਦੁੱਧ ਉਤਪਾਦਨ ਦੇ ਖੇਤਰ ਵਿੱਚ ਕਰੀਬ 24% twenty four percent ਦਾ ਵਾਧਾ ਹੋਇਆ ਹੈ। ਸਾਡਾ ਯਤਨ ਹੈ ਕਿ ਕਿਸਾਨਾਂ ਦੀ ਖੇਤੀ ਦੀ ਪੂਰੀ ਪ੍ਰਕਿਰਿਆ ਵਿੱਚ ਹਰ ਕਦਮ ‘ਤੇ ਮਦਦ ਮਿਲੇ ਭਾਵ ਬਿਜ਼ਾਈ ਤੋਂ ਪਹਿਲਾਂ ਅਤੇ ਬਿਜ਼ਾਈ ਤੋਂ ਬਾਅਦ ਵੀ ਅਤੇ ਫ਼ਸਲ ਕਟਾਈ ਦੇ ਬਾਅਦ ਵੀ। ਸਿੱਧੇ ਤੌਰ ‘ਤੇ ਕਹੀਏ ਤਾਂ ਫ਼ਸਲਾਂ ਦੇ ਤਿਆਰ ਹੋਣ ਤੋ ਲੈ ਕੇ ਬਜ਼ਾਰ ਵਿੱਚ ਉਸਦੀ ਵਿਕਰੀ ਤੱਕ ਭਾਵ ਬੀਜ ਤੋਂ ਲੈ ਕੇ ਬਜ਼ਾਰ ਤੱਕ ਸਰਕਾਰ ਕਿਵੇਂ ਮਦਦਗਾਰ ਹੋ ਸਕਦੀ ਹੈ, ਕਿਵੇਂ ਕਿਸਾਨ ਨੂੰ ਨਿਆਂ ਦਿਵਾ ਸਕਦੀ ਹੈ, ਇਸ ਦੇ ਲਈ ਫੈਸਲੇ ਕੀਤੇ ਜਾ ਰਹੇ ਹਨ, ਯੋਜਨਾਵਾਂ ਬਣਾਈਆਂ ਜਾ ਰਹੀਆਂ ਹਨ।
ਕਿਸਾਨ ਭਲਾਈ ਲਈ ਇੱਕ ਪੂਰੀ ਵਿਵਸਥਾ ਬਣੀ ਰਹੇ, ਉਸ ਦਿਸ਼ਾ ਵਿੱਚ ਅਸੀਂ ਅੱਗੇ ਵਧ ਰਹੇ ਹਾਂ। ਬਿਜ਼ਾਈ ਤੋਂ ਪਹਿਲਾਂ ਕਿਸਾਨ ਇਹ ਜਾਣ ਸਕੇ ਕਿ ਕਿਸ ਮਿੱਟੀ ’ਤੇ ਕਿਹੜੀ ਫ਼ਸਲ ਉੱਗਣੀ ਚਾਹੀਦੀ, ਉਸ ਦੇ ਲਈ soil health card ਸ਼ੁਰੂ ਕੀਤਾ ਗਿਆ। ਇੱਕ ਵਾਰ ਜਦੋਂ ਇਹ ਪਤਾ ਚਲ ਜਾਵੇ ਕਿ ਕੀ ਉਗਾਉਣਾ ਹੈ ਤਾਂ ਫ਼ਿਰ ਕਿਸਾਨਾਂ ਨੂੰ ਚੰਗੀ ਕਵਾਲਟੀ ਦੇ ਬੀਜ ਮਿਲਣ ਅਤੇ ਪੂੰਜੀ ਦੀ ਸਮੱਸਿਆ ਤੋਂ ਗੁਜ਼ਰਨਾ ਨਾ ਪਵੇ, ਇਸ ਦੇ ਲਈ ਕਿਸਾਨ ਕਰਜ਼ ਦੀ ਵਿਵਸਥਾ ਕੀਤੀ ਗਈ, ਕਿਸਾਨ ਕ੍ਰੈਡਿਟ ਕਾਰਡ ਦਾ ਦਾਇਰਾ ਵਧਾਇਆ ਗਿਆ।
ਪਹਿਲਾ ਖਾਦ ਲਈ ਲੰਮੀਆਂ-ਲੰਮੀਆਂ ਕਤਾਰਾਂ ਹੋਇਆ ਕਰਦੀਆਂ ਸਨ, ਲੇਕਿਨ ਹੁਣ ਕਿਸਾਨਾਂ ਨੂੰ ਯੂਰੀਆ ਅਤੇ ਹੋਰ ਖਾਦ ਲੈਣ ਲਈ, ਉਹ ਅਸਾਨੀ ਨਾਲ ਪ੍ਰਾਪਤ ਹੋ ਰਿਹਾ ਹੈ, ਕਾਲਾਬਜ਼ਾਰੀ ਨਹੀਂ ਕਰਨੀ ਪੈਂਦੀ। ਅੱਜ ਕਿਸਾਨਾਂ ਦੇ ਲਈ 100%-ਸ਼ਤ-ਪ੍ਰਤੀਸ਼ਤ- hundred percent ਨੀਮ ਕੋਟਿੰਗ ਵਾਲਾ ਯੂਰੀਆ ਦੇਸ਼ ਵਿੱਚ ਉਪਲੱਬਧ ਹੈ।
ਬਿਜ਼ਾਈ ਦੇ ਬਾਅਦ ਜ਼ਰੂਰਤ ਹੁੰਦੀ ਹੈ ਸਿੰਚਾਈ ਦੀ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਤਹਿਤ ਅੱਜ ਦੇਸ਼ ਭਰ ਵਿੱਚ ਕਰੀਬ-ਕਰੀਬ 100 ਸਿੰਚਾਈ ਪ੍ਰੋਜੈਕਟ ਪੂਰੇ ਕੀਤੇ ਜਾ ਰਹੇ ਹਨ। ਹਰ ਖੇਤ ਨੂੰ ਪਾਣੀ ਮਿਲੇ – ਇਸ ਟੀਚੇ ਨਾਲ ਅੱਗੇ ਵਧ ਰਹੇ ਹਾਂ। ਕਿਸਾਨਾਂ ਨੂੰ ਫ਼ਸਲ ਵਿੱਚ ਕਿਸੇ ਤਰ੍ਹਾਂ ਦਾ ਜੋਖ਼ਮ ਨਾ ਹੋਵੇ, ਇਸ ਦੇ ਲਈ ਅੱਜ ਫਸਲ ਬੀਮਾ ਯੋਜਨਾ ਹੈ। ਫਸਲ ਕਟਾਈ ਦੇ ਬਾਅਦ ਜਦੋਂ ਕਿਸਾਨ ਦਾ ਉਤਪਾਦ ਬਜ਼ਾਰ ਵਿੱਚ ਪਹੁੰਚਦਾ ਹੈ, ਉਸ ਵਿੱਚ ਉਸ ਨੂੰ ਆਪਣੀ ਉਪਜ ਦੀ ਸਹੀ ਕੀਮਤ ਮਿਲੇ – ਇਸ ਦੇ ਲਈ online platform ਈ-ਨਾਮ ਸ਼ੁਰੂ ਕੀਤਾ ਗਿਆ ਹੈ, ਤਾਂ ਕਿ ਕਿਸਾਨਾਂ ਨੂੰ ਆਪਣੀ ਉਪਜ ਦਾ ਪੂਰਾ ਪੈਸਾ ਮਿਲ ਸਕੇ। ਅਤੇ ਸਭ ਤੋਂ ਵੱਡੀ ਗੱਲ ਕਿ ਹੁਣ ਵਿਚੋਲੇ ਕਿਸਾਨਾਂ ਦਾ ਲਾਭ ਹਜ਼ਮ ਨਹੀਂ ਕਰ ਸਕਦੇ, ਮਾਰ ਨਹੀਂ ਖਾ ਸਕਦੇ, ਕਟਿੰਗ ਨਹੀਂ ਕਰ ਸਕਦੇ। ਆਓ ਦੇਖਦੇ ਹਾਂ ਇਨ੍ਹਾਂ ਪ੍ਰੋਜੈਕਟਾਂ ਨਾਲ ਸਾਡੇ ਕਿਸਾਨ ਭਾਈ-ਭੈਣਾਂ ਨੂੰ ਕੀ ਲਾਭ ਮਿਲਿਆ, ਉਨ੍ਹਾਂ ਦੇ ਜੀਵਨ ਵਿੱਚ ਕੀ ਬਦਲਾਅ ਆਇਆ ਅਤੇ ਉਨ੍ਹਾਂ ਦੇ ਹੀ ਮੂੰਹ ਤੋਂ ਸੁਣਾਂਗੇ, ਉਨ੍ਹਾਂ ਦੇ ਹੀ ਆਪਣੇ ਅਨੁਭਵਾਂ ਤੋਂ ਸੁਣਾਂਗੇ ਤਾਂ ਸ਼ਾਇਦ ਅਤੇ ਦੇਸ਼ ਦੇ ਕਿਸਾਨਾਂ ਨੂੰ ਵੀ ਇੱਕ ਮੌਕਾ ਮਿਲੇਗਾ ਕਿ ਹਾਂ, ਅਗਰ ਉੱਥੇ ਦਾ ਕਿਸਾਨ ਇਹ ਕਰ ਸਕਦਾ ਹੈ ਤਾਂ ਮੈਂ ਵੀ ਕਰ ਸਕਦਾ ਹਾਂ।
ਮੇਰੇ ਪਿਆਰੇ ਭਾਈਓ-ਭੈਣੋਂ, ਅੱਜ ਜੋ ਲੋਕ ਇਹ ਪੂਰਾ ਸੰਵਾਦ ਦੇਖ ਰਹੇ ਹਨ ਉਨ੍ਹਾਂ ਨੂੰ ਬਹੁਤ ਮਾਣ ਹੁੰਦਾ ਹੋਵੇਗਾ ਸਾਡੇ ਇਨ੍ਹਾਂ ਕਿਸਾਨਾਂ ‘ਤੇ, ਉਨ੍ਹਾਂ ਦੀ ਮਿਹਨਤ ’ਤੇ, ਉਨ੍ਹਾਂ ਦੀ ਪ੍ਰਗਤੀ ’ਤੇ ਅਤੇ ਉਨ੍ਹਾਂ ਦੇ ਨਵੇਂ ਪ੍ਰਯੋਗਾਂ ’ਤੇ। ਮੈਂ ਮੰਨਦਾ ਹਾਂ ਕਿ ਜਦੋਂ ਦੇਸ ਦੇ ਪਿੰਡ ਦਾ, ਕਿਸਾਨਾਂ ਦਾ ਉਦੈ ਹੋਵੇਗਾ ਤਾਂ ਹੀ ਭਾਰਤ ਦਾ ਵੀ ਉਦੈ ਹੋਵੇਗਾ। ਜਦੋਂ ਸਾਡਾ ਕਿਸਾਨ ਸਸ਼ਕਤ ਹੋਵੇਗਾ ਤਾਂ ਹੀ ਦੇਸ਼ ਸਸ਼ਕਤ ਹੋਵੇਗਾ।
ਮੇਰੇ ਕਿਸਾਨ ਭਾਈਓ-ਭੈਣੋਂ, ਮੈਂ ਲਗਾਤਾਰ ਇਸ ਟੈਕਨੋਲੋਜੀ ਦੀ ਵਰਤੋਂ ਕਰਦਿਆਂ ਦੇਸ਼ ਦੇ ਅਲੱਗ-ਅਲੱਗ ਲੋਕਾਂ ਨਾਲ ਗੱਲ ਕਰਦਾ ਹਾਂ। ਅੱਜ ਵੀ ਲੱਖਾਂ ਲੋਕ ਲੱਖਾਂ ਕਿਸਾਨ ਮੇਰੇ ਨਾਲ ਜੁੜੇ ਹੋਏ ਹਨ। ਤੁਹਾਡੀ ਗੱਲ ਸਿਰਫ਼ ਮੈਂ ਨਹੀਂ ਪੂਰਾ ਹਿੰਦੁਸਤਾਨ ਸੁਣ ਰਿਹਾ ਹੈ, ਹਰ ਕਿਸਾਨ ਸੁਣ ਰਿਹਾ ਹੈ, ਤੁਹਾਡੇ ਤੋਂ ਉਹ ਸਿੱਖ ਵੀ ਰਿਹਾ ਹੈ। ਸਰਕਾਰ ਵਿੱਚ ਬੈਠੇ ਹੋਏ ਲੋਕ ਵੀ ਸੁਣ ਰਹੇ ਹਨ। ਤੁਹਾਡੀਆਂ ਗੱਲਾਂ ਉਹ ਵੀ ਰਜ਼ਿਸਟਰ ਕਰ ਰਹੇ ਹਨ। ਤੁਹਾਡੇ ਪ੍ਰਯੋਗਾਂ ਦੀ ਉਹ ਵੀ ਚਰਚਾ ਕਰਨਗੇ। ਇਨ੍ਹਾਂ ਚੀਜ਼ਾਂ ਨੂੰ ਅੱਗੇ ਲਾਗੂ ਕਰਨ ਲਈ ਯਤਨ ਕਰਨਗੇ। ਅਤੇ ਇਹ ਮੇਰਾ ਕਰਮ ਚਲਦਾ ਰਹੇਗਾ ਕਿਉਂਕਿ ਮੇਰੇ ਲਈ ਇਹ ਪ੍ਰੋਗਰਾਮ ਇੱਕ ਯੂਨੀਵਰਸਿਟੀ ਬਣ ਗਿਆ ਹੈ ਜੋ ਮੈਨੂੰ ਹਰ ਹਫਤੇ ਕੁਝ ਨਾ ਕੁਝ ਸਿਖਾਉਂਦਾ ਹੈ। ਦੇਸ਼ਵਾਸੀਆਂ ਤੋਂ ਸਿਖਦਾ ਹੈ, ਹਿੰਦੁਸਤਾਨ ਦੇ ਦੂਰ-ਦਰਾਜ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਦਿੰਦਾ ਹੈ, ਗੱਲਬਾਤ ਦਾ ਮੌਕਾ ਮਿਲਦਾ ਹੈ। ਟੈਕਨੋਲੋਜੀ ਦੇ ਰਾਹੀਂ ਮੈਂ ਤੁਹਾਡੇ ਤੋਂ ਬਹੁਤ ਕੁਝ ਸਿੱਖ ਰਿਹਾ ਹਾਂ, ਸਮਝ ਰਿਹਾ ਹਾਂ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕੀ-ਕੀ ਹੋ ਰਿਹਾ ਹੈ, ਕਿਵੇਂ ਹੋ ਰਿਹਾ ਹੈ ਉਸ ਦੀ ਸਿੱਧੀ ਜਾਣਕਾਰੀ ਮੈਨੂੰ ਤੁਹਾਡੇ ਰਾਹੀਂ ਮਿਲ ਰਹੀ ਹੈ।
ਤਾਂ ਮੈਂ ਅਗਲੇ ਬੁੱਧਵਾਰ ਨੂੰ ਫਿਰ ਮਿਲਾਂਗਾ। ਅਗਲੇ ਬੁੱਧਵਾਰ ਭਾਵ 27 ਜੂਨ ਨੂੰ। ਅਤੇ ਮੈਂ 27 ਜੂਨ ਨੂੰ ਸਾਡੇ ਗ਼ਰੀਬ ਲੋਕ, ਸਾਡੇ ਨਿਮਨ-ਮੱਧ ਵਰਗ ਦੇ ਲੋਕ, ਸਾਡੇ ਮੱਧ ਵਰਗ ਦੇ ਲੋਕ, ਸਾਡੇ ਕਿਸਾਨ ਭਾਈ-ਭੈਣ, ਸਾਡੇ ਕਾਰੀਗਰ ਭਾਈ-ਭੈਣ, ਜੋ ਸਮਾਜਿਕ ਸੁਰੱਖਿਆ ਲੈ ਕੇ ਬੀਮਾ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ, ਉਨ੍ਹਾਂ ਦੇ ਬਾਰੇ ਮੈਂ ਉਨ੍ਹਾਂ ਨਾਲ ਗੱਲ ਕਰਾਂਗਾ। ਸੁਰੱਖਿਆ ਬੀਮਾ ਯੋਜਨਾ ਨਾਲ ਉਨ੍ਹਾਂ ਨੂੰ ਕੀ ਲਾਭ ਹੋਇਆ ਹੈ, ਕਿਉਂਕਿ ਬਹੁਤ ਵੱਡੇ ਵਿਆਪਕ ਪੱਧਰ ’ਤੇ ਅਸੀਂ ਕੰਮ ਕੀਤਾ ਹੈ। ਅਤੇ ਮੈਨੂੰ ਪੂਰਾ ਭਰੋਸਾ ਹੈ ਕਿ ਤੁਸੀਂ ਸਭ ਕਿਸਾਨ, ਮੇਰੀਆਂ ਭੈਣਾਂ ਅਤੇ ਭਾਈਓ, ਇਨ੍ਹਾਂ ਯੋਜਨਾਵਾਂ ਨੂੰ ਅਪਣਾਉਣਾ ਹੀ ਹੋਵੇਗਾ। ਤੁਸੀਂ ਵੀ ਸੁਰੱਖਿਆ ਬੀਮਾ ਦਾ ਲਾਭ ਲਿਆ ਹੋਵੇਗਾ ਅਤੇ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅੱਜ ਮੇਰੇ ਦੇਸ਼ ਦੇ ਕਿਸਾਨਾਂ ਦੇ ਦਰਸ਼ਨ ਕਰਨ ਦਾ ਮੈਨੂੰ ਮੌਕਾ ਮਿਲਿਆ, ਉਨ੍ਹਾਂ ਦੇ ਅਸ਼ੀਰਵਾਦ ਪ੍ਰਾਪਤ ਕਰਨ ਦਾ ਮੌਕਾ ਮਿਲਿਆ, ਉਨ੍ਹਾਂ ਦੀ ਸਖ਼ਤ ਮਿਹਨਤ ਦੀਆਂ ਕਹਾਣੀਆਂ ਸੁਣਨ ਦਾ ਮੌਕਾ ਮਿਲਿਆ, ਉਨ੍ਹਾਂ ਦੀ ਲਗਨ, ਉਨ੍ਹਾਂ ਦੀ ਤਪੱਸਿਆ ਅੱਜ ਦੇਸ਼ ਨੂੰ ਨਵੀਆਂ ਉਚਾਈਆਂ ’ਤੇ ਲੈ ਜਾ ਰਹੀ ਹੈ।
ਮੈਂ ਫਿਰ ਇੱਕ ਵਾਰ ਮੇਰੇ ਸਾਰੇ ਕਿਸਾਨ ਭਾਈਆਂ-ਭੈਣਾਂ ਨੂੰ ਨਮਨ ਕਰਦਾ ਹਾਂ। ਤੁਸੀਂ ਸਮਾਂ ਕੱਢਿਆ, ਮੈਨੂੰ ਬਹੁਤ ਗੱਲਾਂ ਦੱਸੀਆਂ. ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦੀ ਹਾਂ। ਧੰਨਵਾਦ।
***
ਅਤੁਲ ਤਿਵਾਰੀ/ਅਭਿਨਵ ਪ੍ਰਸੂਨ/ਨਿਰਮਲ ਸ਼ਰਮਾ
I am delighted to interact with farmers from over 600 districts of India: PM @narendramodi https://t.co/5XFNDV9BnS
— PMO India (@PMOIndia) June 20, 2018
We are working towards ensuring that the incomes of our hardworking farmers doubles by 2022. For that we are facilitating proper assistance wherever required. We have faith in the farmers of India: PM @narendramodi https://t.co/5XFNDURZZi
— PMO India (@PMOIndia) June 20, 2018
मुख्य रूप से चार मूल बिन्दुओं पर बल दिया जा रहा है।
— PMO India (@PMOIndia) June 20, 2018
पहला, कच्चे माल की लागत कम से कम हो,
दूसरा, उपज का उचित मूल्य मिले,
तीसरा, उपज की बर्बादी रुके,
और चौथा, आदमनी के वैकल्पिक स्रोत तैयार हों: PM @narendramodi
देश के किसानों को फसलों की उचित कीमत मिले, इसके लिए इस बार के बजट में सरकार ने एक बड़ा फैसला लिया। सरकार ने तय किया है कि अधिसूचित फसलों के लिए MSP, उनकी लागत का कम से कम डेढ़ गुना घोषित किया जाएगा: PM @narendramodi
— PMO India (@PMOIndia) June 20, 2018
आज देश में न सिर्फ अनाज का, बल्कि फल-सब्जियों और दूध का रिकॉर्ड उत्पादन हो रहा है: PM @narendramodi #KisanKiBaatPMKeSaath
— PMO India (@PMOIndia) June 20, 2018
वर्ष 2017-18 में खाद्यान उत्पादन 280 मिलियन टन से अधिक हुआ है जबकि 2010 से 2014 का औसत उत्पादन 250 मिलियन टन था।
— PMO India (@PMOIndia) June 20, 2018
इसी तरह दलहन के क्षेत्र में भी औसत उत्पादन में 10.5% एवं बागवानी के क्षेत्र में 15% की वृद्धि दर्ज हुई है: PM @narendramodi #KisanKiBaatPMKeSaath
Blue Revolution या नीली क्रांति के अंतर्गत मछली पालन के क्षेत्र में 26% वृद्धि हुई तो दूसरी और पशुपालन व दुग्ध उत्पादन के क्षेत्र में करीब 24% की वृद्धि हुई है: PM @narendramodi #KisanKiBaatPMKeSaath
— PMO India (@PMOIndia) June 20, 2018
हमारा प्रयास है कि किसानों को खेती की पूरी प्रक्रिया में हर कदम पर मदद मिले, यानि
— PMO India (@PMOIndia) June 20, 2018
बुआई से पहले,
बुआई के बाद
और फसल कटाई के बाद: PM @narendramodi
सीधे तौर पर कहें तो फसलों के तैयार होने से लेकर बाजार में उसकी बिक्री तक, यानि ‘बीज से बाजार तक’ फैसले लिए जा रहे हैं। किसान कल्याण के लिए एक पूरी व्यवस्था बने, उस दिशा में हम बढ़ रहे हैं: PM @narendramodi
— PMO India (@PMOIndia) June 20, 2018
बुआई से पहले किसान यह जान पाए कि किस मिट्टी पर कौन सी फसल उगानी चाहिए, इसके लिए soil health card शुरू किया गया। एक बार जब ये पता चल जाए कि क्या उगाना है तो फिर किसानों को अच्छी quality के बीज मिले, उसे पूँजी की समस्या से गुजरना न पड़े, इसके लिए किसान ऋण की व्यवस्था की गई: PM
— PMO India (@PMOIndia) June 20, 2018
पहले खाद के लिए लंबी-लंबी कतारें हुआ करती थी लेकिन अब किसानों को आसानी से खाद मिल रहा है। आज किसानों के लिए 100% नीम कोटिंग वाला यूरिया देश में उपलब्ध है: PM @narendramodi
— PMO India (@PMOIndia) June 20, 2018
पीएम कृषि सिंचाई योजना के तहत आज देश भर में 99 सिंचाई परियोजनाएं पूरी की जा रहीं हैं। हर खेत को पानी मिले, इस लक्ष्य के साथ आगे बढ़ रहे हैं। किसानों को फसल को लेकर किसी भी तरह का जोखिम न हो, इसके लिए आज फसल बीमा योजना है: PM @narendramodi
— PMO India (@PMOIndia) June 20, 2018
फसल कटाई के बाद जब किसान का उत्पाद बाजार में पहुँचता है, उसमें उसे अपने उपज की सही कीमत मिले, इसके लिए ऑनलाइन प्लेटफार्म e-NAM शुरू किया गया है ताकि किसानों को अपनी उपज का पूरा पैसा मिल सके और सबसे बड़ी बात कि अब बिचौलिए किसानों का profit नहीं मार पाएंगे: PM @narendramodi
— PMO India (@PMOIndia) June 20, 2018
Smt. Chandramani Kaushik from Kanker in Chhattisgarh is sharing her experiences. Watch. https://t.co/5XFNDV9BnS #KisanKiBaatPMKeSaath
— PMO India (@PMOIndia) June 20, 2018
किसानों को खेत की सिंचाई में परेशानी न हो, हर खेत को पानी मिले, per drop more crop, यानि कम पानी और ज्यादा उपज। मैं हमेशा से किसानों को टपक सिंचाई या drip irregation को अपनाने के लिए प्रोत्साहित करता रहा हूँ: PM @narendramodi
— PMO India (@PMOIndia) June 20, 2018
PM @narendramodi is interacting with farmers from Madhya Pradesh. Watch. https://t.co/5XFNDV9BnS #KisanKiBaatPMKeSaath
— PMO India (@PMOIndia) June 20, 2018
मुझे यह देखकर खुशी हो रही है कि श्रीमति चम्पा निनामा जी कड़कनाथ की फ़ार्मिंग कर अपनी आय बढ़ाने में सक्षम हुई हैं। इससे आपके आस-पास के गांवों के लोग भी मुर्गी पालन के लिए प्रेरित हुए होंगे: PM @narendramodi
— PMO India (@PMOIndia) June 20, 2018
यह अच्छी बात है कि आज हमारा किसान अपनी मेहनत में आधुनिक मशीनों और उपकरणों को भी जोड़ रहा है और इसका लाभ अपने आस-पास के गाँवों में भी पहुंचा रहा है: PM @narendramodi
— PMO India (@PMOIndia) June 20, 2018
Farmers from Solapur in Maharashtra are interacting with PM @narendramodi. Watch live. https://t.co/5XFNDV9BnS #KisanKiBaatPMKeSaath
— PMO India (@PMOIndia) June 20, 2018
यह बहुत ख़ुशी की बात है कि अब किसान, किसान उत्पादक समूह, FPO (Farmer Producer Organisation) बनाकर संगठित रूप में कार्य कर रहे हैं जिससे कृषि से जुड़े सामान इनको कम कीमत पर मिलते हैं एवं संगठित रूप से कार्य करने पर इनको उपज के मार्केटिंग में भी मदद मिलती है: PM @narendramodi
— PMO India (@PMOIndia) June 20, 2018
Farmers from Karnataka are sharing their experiences with the Prime Minister. They are speaking about how soil health cards have benefitted them. https://t.co/5XFNDV9BnS #KisanKiBaatPMKeSaath
— PMO India (@PMOIndia) June 20, 2018
मौसम की मार से हमारा किसान चिंता मुक्त हो, उसका विश्वास बना रहे, इसके लिए प्रधानमंत्री फसल बीमा योजना के तहत न सिर्फ प्रीमियम कम किया बल्कि इंश्योरेंस का दायरा भी बढ़ा दिया गया: PM @narendramodi
— PMO India (@PMOIndia) June 20, 2018
कृषि के लिए जमीन की रक्षा हो, जमीन समृद्ध रहे, स्वस्थ रहे, इसके लिए सॉयल हेल्थ कार्ड शुरू किया गया। सॉयल हेल्थ कार्ड से मिल रही जानकारी के आधार पर, जो किसान खेती कर रहे हैं, उनकी पैदावार भी बढ़ रही है, और खाद पर खर्च भी कम हो रहा है: PM @narendramodi
— PMO India (@PMOIndia) June 20, 2018
Now, the PM is interacting with farmers from Sikkim, a state that has made a mark in organic farming. https://t.co/5XFNDV9BnS #KisanKiBaatPMKeSaath
— PMO India (@PMOIndia) June 20, 2018
सरकार परंपरागत कृषि विकास योजना के अंतर्गत Organic Farming को पूरे देश में प्रोत्साहित करने में जुटी है। विशेष रूप से उत्तर पूर्व को ऑर्गेनिक खेती के Hub के तौर पर विकसित किया जा रहा है। आज देश में 22 लाख हेक्टेयर से ज्यादा जमीन पर Organic Farming होती है: PM @narendramodi
— PMO India (@PMOIndia) June 20, 2018
Here is what farmers from West Bengal are telling PM @narendramodi. https://t.co/5XFNDV9BnS #KisanKiBaatPMKeSaath
— PMO India (@PMOIndia) June 20, 2018
Blue Revolution समुद्री मछली पालन के विकास एवं मछुआरों के कल्याण की एक राष्ट्रीय योजना है। इसके अन्तर्गत आर्थिक समृद्धि के लिए एक जिम्मेदार और टिकाऊ तरीके से प्रयास किया जा रहा है: PM @narendramodi
— PMO India (@PMOIndia) June 20, 2018
इसमें
— PMO India (@PMOIndia) June 20, 2018
मछली उत्पादन को बढ़ावा देना,
मछली पालन का modernisation,
भोजन और पोषण सुरक्षा सुनिश्चित करना
और मछुआरों और जलीय कृषि किसानों को सशक्त बनाने पर बल दिया गया है: PM @narendramodi
पशुपालन, मछली पालन, poultry farm, ये तो प्रचलित हैं लेकिन मधुमक्खी पालन पर विशेष ध्यान नहीं दिया गया। मधुमक्खी पालन भी किसानों के लिए एक तरह की आय का एक जरिया है। मधुमक्खी पालन ना सिर्फ किसान की उपज बढ़ाने में मदद करता है बल्कि शहद के रूप में अतिरिक्त कमाई का साधन भी बनता है: PM
— PMO India (@PMOIndia) June 20, 2018
Benudhar Pradhan Ji is a farmer from Odisha. He is interacting with PM @narendramodi on his experiences in agriculture. Watch. https://t.co/5XFNDV9BnS
— PMO India (@PMOIndia) June 20, 2018
I am farming for the last 20 years. For the last three years I have been getting valuable guidance on proper irrigation, which is helping me: Rajwinder Singh Ji from Uttar Pradesh tells PM @narendramodi
— PMO India (@PMOIndia) June 20, 2018
जो लोग यह पूरा संवाद देख रहे हैं, उन्हें बहुत गर्व होगा हमारे किसानों पर, उनकी मेहनत पर, उनकी प्रगति पर और उनके नए प्रयोगों पर: PM @narendramodi
— PMO India (@PMOIndia) June 20, 2018
जब देश के गांवों का, किसानों का उदय होगा तब ही भारत का भी उदय होगा। जब हमारा किसान सशक्त होगा, तब ही देश सशक्त होगा: PM @narendramodi
— PMO India (@PMOIndia) June 20, 2018