Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੇਹਰਾਦੂਨ ਵਿੱਚ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ, 21.06.2018 ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਦੇਹਰਾਦੂਨ ਵਿੱਚ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ, 21.06.2018 ਸਮੇਂ ਪ੍ਰਧਾਨ ਮੰਤਰੀ    ਦੇ ਸੰਬੋਧਨ ਦਾ ਮੂਲ-ਪਾਠ

ਦੇਹਰਾਦੂਨ ਵਿੱਚ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ, 21.06.2018 ਸਮੇਂ ਪ੍ਰਧਾਨ ਮੰਤਰੀ    ਦੇ ਸੰਬੋਧਨ ਦਾ ਮੂਲ-ਪਾਠ

ਦੇਹਰਾਦੂਨ ਵਿੱਚ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਸਮਾਰੋਹ, 21.06.2018 ਸਮੇਂ ਪ੍ਰਧਾਨ ਮੰਤਰੀ    ਦੇ ਸੰਬੋਧਨ ਦਾ ਮੂਲ-ਪਾਠ


ਮੰਚ ’ਤੇ ਵਿਰਾਜਮਾਨ ਸਾਰੀਆਂ ਮਹਾਨ ਸਖ਼ਸ਼ੀਅਤਾਂ ਅਤੇ ਇਸ ਵਿਸ਼ਾਲ, ਸੁੰਦਰ ਮੈਦਾਨ ਵਿੱਚ ਮੌਜੂਦ ਮੇਰੇ ਸਾਰੇ ਸਾਥੀਓ। ਮੈਂ ਦੇਵਭੂਮੀ ਉੱਤਰਾਖੰਡ ਦੀ ਇਸ ਪਵਿੱਤਰ ਧਰਤੀ ਤੋਂ ਦੁਨੀਆ ਭਰ ਦੇ ਯੋਗ ਪ੍ਰੇਮੀਆਂ ਨੂੰ ਚੌਥੇ ਅੰਤਰਰਾਸ਼ਟਰੀ ਯੋਗ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਮਾਂ ਗੰਗਾ ਦੀ ਇਸ ਭੂਮੀ ’ਤੇ ਜਿੱਥੇ ਚਾਰਧਾਮ ਸਥਿਤ ਹਨ, ਜਿੱਥੇ ਆਦਿ ਸ਼ੰਕਰਾਚਾਰੀਆ ਆਏ, ਜਿੱਥੇ ਸੁਆਮੀ ਵਿਵੇਕਾਨੰਦ ਕਈ ਵਾਰ ਆਏ, ਉੱਥੇ ਯੋਗ ਦਿਵਸ ’ਤੇ ਸਾਡਾ ਸਾਰਿਆਂ ਦਾ ਇਸ ਤਰ੍ਹਾਂ ਇਕੱਠਾ ਹੋਣਾ, ਕਿਸੇ ਸੁਭਾਗ ਤੋਂ ਘੱਟ ਨਹੀਂ।

ਉੱਤਰਾਖੰਡ ਤਾਂ ਵੈਸੇ ਵੀ ਕਈ ਦਹਾਕਿਆਂ ਤੋਂ ਯੋਗ ਦਾ ਮੁੱਖ ਕੇਂਦਰ ਰਿਹਾ ਹੈ।  ਇੱਥੋਂ ਦੇ ਪਰਬਤ ਖੁਦ ਹੀ ਯੋਗ ਅਤੇ ਆਯੁਰਵੇਦ ਲਈ ਪ੍ਰੇਰਿਤ ਕਰਦੇ ਹਨ।

ਸਧਾਰਨ ਤੋਂ ਸਧਾਰਨ ਨਾਗਰਿਕ ਵੀ ਜਦੋਂ ਇਸ ਧਰਤੀ ’ਤੇ ਆਉਂਦਾ ਹੈ, ਤਾਂ ਉਸ ਨੂੰ ਅਲੱਗ ਤਰ੍ਹਾਂ ਦੀ, ਇੱਕ ਦਿਵਯ ਅਨੁਭੂਤੀ ਹੁੰਦੀ ਹੈ। ਇਸ ਪਾਵਨ ਧਰਾ ਵਿੱਚ ਅਦਭੁਤ ਸਫੂਰਤੀ ਹੈ, ਸਪੰਦਨ ਹੈ, ਸੰਮੋਹਨ ਹੈ।

ਸਾਥੀਓ,

ਇਹ ਸਾਡੇ ਸਾਰੇ ਭਾਰਤੀਆਂ ਲਈ ਮਾਣ ਦੀ ਗੱਲ ਹੈ ਕਿ ਅੱਜ ਜਿੱਥੇ-ਜਿੱਥੇ ਚੜ੍ਹਦੇ ਸੂਰਜ ਦੇ ਨਾਲ ਜਿਵੇਂ-ਜਿਵੇਂ ਸੂਰਜ ਆਪਣੀ ਯਾਤਰਾ ਕਰੇਗਾ, ਸੂਰਜ ਦੀ ਕਿਰਨ ਪਹੁੰਚ ਰਹੀ ਹੈ, ਪ੍ਰਕਾਸ਼ ਦਾ ਵਿਸਤਾਰ ਹੋ ਰਿਹਾ ਹੈ, ਉੱਥੇ-ਉੱਥੇ ਲੋਕ ਯੋਗ ਨਾਲ ਸੂਰਜ ਦਾ ਸੁਆਗਤ ਕਰ ਰਹੇ ਹਨ

ਦੇਹਰਾਦੂਨ ਤੋਂ ਡਬਲਿਨ ਤੱਕ, ਸ਼ੰਘਾਈ ਤੋਂ ਲੈਕੇ ਸ਼ਿਕਾਗੋ ਤੱਕ, ਜਕਾਰਤਾ ਤੋਂ ਲੈ ਕੇ ਜੋਹਾਨਿਸਬਰਗ ਤੱ   ਕ, ਯੋਗ ਹੀ ਯੋਗ, ਯੋਗ ਹੀ ਯੋਗ ਹੈ।

ਹਿਮਾਚਲ ਦੇ ਹਜ਼ਾਰਾਂ ਫੁੱਟ ਉੱਚੇ ਪਰਬਤ ਹੋਣ ਜਾਂ ਫਿਰ ਧੁੱਪ ਨਾਲ ਤਪਦਾ ਮਾਰੂਥਲ, ਯੋਗ ਹਰ ਪਰਿਸਥਿਤੀ ਵਿੱਚ, ਹਰ ਜੀਵਨ ਨੂੰ ਸਮ੍ਰਿੱਧ ਕਰ ਰਿਹਾ ਹੈ।

ਜਦੋਂ ਤੋੜਨ ਵਾਲੀਆਂ ਤਾਕਤਾਂ ਹਾਵੀ ਹੁੰਦੀਆਂ ਹਨ ਤਾਂ ਬਿਖਰਾਅ ਆਉਂਦਾ ਹੈ। ਵਿਅਕਤੀਆਂ ਦਰਮਿਆਨ ਸਮਾਜ ਦਰਮਿਆਨ ਦੇਸ਼ ਦਰਮਿਆਨ ਬਿਖਰਾਅ ਆਉਂਦਾ ਹੈ। ਸਮਾਜ ਵਿੱਚ ਦਿਵਾਰਾਂ ਖੜ੍ਹੀਆਂ ਹੁੰਦੀਆਂ ਹਨ, ਪਰਿਵਾਰ ਵਿੱਚ ਕਲੇਸ਼ ਵਧਦਾ ਹੈ ਅਤੇ ਇੱਥੋਂ ਤੱਕ ਕਿ ਵਿਅਕਤੀ ਅੰਦਰੋਂ ਟੁੱਟਦਾ ਹੈ ਅਤੇ ਜੀਵਨ ਵਿੱਚ ਤਣਾਅ ਵਧਦਾ ਜਾਂਦਾ ਹੈ।

ਇਸ ਬਿਖਰਾਅ ’ਚ ਯੋਗ ਜੋੜਦਾ ਹੈ। ਜੋੜਨ ਦਾ ਕੰਮ ਕਰਦਾ ਹੈ।

ਅੱਜ ਦੀ ਆਪਾਧਾਪੀ ਅਤੇ ਤੇਜ਼ ਦੌੜਦੀ ਜ਼ਿੰਦਗੀ ਵਿੱਚ ਯੋਗ ਮਨ, ਸਰੀਰ ਅਤੇ ਬੁੱਧੀ ਆਤਮਾ ਨੂੰ ਜੋੜਕੇ ਵਿਅਕਤੀ ਦੇ ਜੀਵਨ ਵਿੱਚ ਸ਼ਾਂਤੀ ਲਿਆਉਂਦਾ ਹੈ।

ਵਿਅਕਤੀ ਨੂੰ ਪਰਿਵਾਰ ਨਾਲ ਜੋੜ ਕੇ ਪਰਿਵਾਰ ਵਿੱਚ ਖੁਸ਼ਹਾਲੀ ਲਿਆਉਂਦਾ ਹੈ।

ਪਰਿਵਾਰਾਂ ਨੂੰ ਸਮਾਜ ਦੇ ਪ੍ਰਤੀ ਸੰਵੇਦਨਸ਼ੀਲ ਬਣਾਕੇ ਸਮਾਜ ਵਿੱਚ ਸਦਭਾਵਨਾ ਲਿਆਉਂਦਾ ਹੈ।

ਸਮਾਜ ਰਾਸ਼ਟਰ ਦੀ ਏਕਤਾ ਦੇ ਸੂਤਰ ਬਣਦੇ ਹਨ।

ਅਤੇ ਇਸ ਤਰ੍ਹਾਂ ਰਾਸ਼ਟਰ ਵਿਸ਼ਵ ਵਿੱਚ ਸ਼ਾਂਤੀ ਅਤੇ ਸੁਹਿਰਦਤਾ ਲਿਆਉਂਦੇ ਹਨ। ਮਾਨਵਤਾ, ਭਾਈਚਾਰੇ ਨਾਲ ਪ੍ਰਫੁੱਲਤ ਅਤੇ ਪੋਸ਼ਿਤ ਹੁੰਦੀ ਹੈ।

ਭਾਵ ਯੋਗ ਵਿਅਕਤੀ-ਪਰਿਵਾਰ-ਸਮਾਜ-ਦੇਸ਼-ਵਿਸ਼ਵ ਅਤੇ ਸੰਪੂਰਨ ਮਾਨਵਤਾ ਨੂੰ ਜੋੜਦਾ ਹੈ।

ਜਦੋਂ ਸੰਯੁਕਤ ਰਾਸ਼ਟਰ ਵਿੱਚ ਯੋਗ ਲਈ ਪ੍ਰਸਤਾਵ ਰੱਖਿਆ ਅਤੇ ਇਹ ਸੰਯੁਕਤ ਰਾਸ਼ਟਰ ਦਾ ਰਿਕਾਰਡ ਹੈ, ਇਹ ਪਹਿਲਾ ਅਜਿਹਾ ਪ੍ਰਸਤਾਵ ਸੀ ਜਿਸ ਨੂੰ ਦੁਨੀਆ ਦੇ ਸਭ ਤੋਂ ਵੱਧ ਦੇਸ਼ਾਂ ਨੇ ਸਮਰਥਨ ਦਿੱਤਾ। ਇਹ ਪਹਿਲਾ ਅਜਿਹਾ ਪ੍ਰਸਤਾਵ ਸੀ ਜੋ UN ਦੇ ਇਤਿਹਾਸ ਵਿੱਚ ਸਭ ਤੋਂ ਘੱਟ ਸਮੇਂ ਵਿੱਚ ਪਾਸ ਹੋਇਆ ਅਤੇ ਇਹ ਯੋਗ ਅੱਜ ਵਿਸ਼ਵ ਦਾ ਹਰ ਨਾਗਰਿਕ, ਵਿਸ਼ਵ ਦਾ ਹਰ ਦੇਸ਼ ਯੋਗ ਨੂੰ ਆਪਣਾ ਮੰਨਣ ਵਿੱਚ ਲੱਗਿਆ ਹੈ ਅਤੇ ਹੁਣ ਹਿੰਦੁਸਤਾਨ ਦੇ ਲੋਕਾਂ ਲਈ ਇੱਕ ਬਹੁਤ ਵੱਡਾ ਸੰਦੇਸ਼ ਹੈ ਕਿ ਅਸੀਂ ਉਸ ਮਹਾਨ ਵਿਰਾਸਤ ਦੇ ਧਨੀ ਹਾਂ, ਅਸੀਂ ਉਸ ਮਹਾਨ ਪਰੰਪਰਾ ਦੀ ਵਿਰਾਸਤ ਨੂੰ ਸੰਜੋਇਆ ਹੋਇਆ ਹੈ

ਅਗਰ ਅਸੀਂ ਆਪਣੀ ਵਿਰਾਸਤ ‘ਤੇ ਮਾਣ ਕਰਨਾ ਸ਼ੁਰੂ ਕਰੀਏ ਜੋ ਕਾਲ ਬਾਹਰੀ ਹੈ ਉਸ ਨੂੰ ਛੱਡ ਦਈਏ ਅਤੇ ਉਹ ਟਿਕਦਾ ਵੀ ਨਹੀਂ ਹੈ। ਲੇਕਿਨ ਜੋ ਸਮੇਂ ਦੇ ਅਨੁਕੂਲ ਹੈ, ਜੋ ਭਵਿੱਖ ਦੇ ਨਿਰਮਾਣ ਵਿੱਚ ਸਹਾਇਕ ਹੈ ਅਜਿਹੀ ਸਾਡੀ ਮਹਾਨ ਵਿਰਾਸਤ ‘ਤੇ ਅਗਰ ਅਸੀਂ ਮਾਣ ਕਰਾਂਗੇ ਤਾਂ ਦੁਨੀਆ ਮਾਣ ਕਰਨ ਵਿੱਚ ਕਦੇ ਵੀ ਹਿਚਕਿਚਾਹਟ ਨਹੀਂ ਕਰੇਗੀ। ਲੇਕਿਨ ਅਗਰ ਸਾਨੂੰ, ਸ਼ਾਡੀ ਸ਼ਕਤੀ, ਸਮਰੱਥਾ ਪ੍ਰਤੀ ਭਰੋਸਾ ਨਹੀਂ ਹੋਵੇਗਾ, ਤਾਂ ਕੋਈ ਸਵੀਕਾਰ ਨਹੀਂ ਕਰੇਗਾ। ਅਗਰ ਪਰਿਵਾਰ ਵਿੱਚ ਪਰਿਵਾਰ ਹੀ ਬੱਚਿਆਂ ਨੂੰ ਹਮੇਸ਼ਾ ਨਕਾਰਦਾ ਰਹੇ ਅਤੇ ਉਮੀਦ ਕਰੇ ਕਿ ਮੁਹੱਲੇ ਵਾਲੇ ਬੱਚਿਆਂ ਨੂੰ ਸਨਮਾਨ ਦੇਣ, ਤਾਂ ਉਹ ਸੰਭਵ ਨਹੀਂ ਹੈ। ਜਦੋਂ ਮਾਂ, ਬਾਪ, ਪਰਿਵਾਰ, ਭਾਈ, ਭੈਣ ਬੱਚੇ ਨੂੰ ਜਿਹੋ ਜਿਹਾ ਵੀ ਹੋਵੇ ਸਵੀਕਾਰਦੇ ਹਨ ਤਾਂ ਜਾ ਕੇ ਮੁਹੱਲੇ ਦੇ ਲੋਕ ਵੀ ਸਵੀਕਾਰਨਾ ਸ਼ੁਰੂ ਕਰ ਦਿੰਦੇ ਹਨ।

ਅੱਜ ਯੋਗ ਨੇ ਸਿੱਧ ਕਰ ਦਿੱਤਾ ਹੈ ਕਿ ਜਿਵੇਂ ਹਿੰਦੁਸਤਾਨ ਨੇ ਫਿਰ ਤੋਂ ਇੱਕ ਵਾਰ ਯੋਗ ਦੀ ਸਮਰੱਥਾ ਨੂੰ ਆਪਣੇ ਨਾਲ ਜੋੜਿਆ, ਦੁਨੀਆ ਆਪਣੇ ਆਪ ਜੁੜਨ ਲਗ ਗਈ।

ਯੋਗ ਅੱਜ ਦੁਨੀਆ ਦੀ ਸਭ ਤੋਂ Powerful Unifying Forces ਵਿੱਚੋਂ ਇੱਕ ਬਣ ਗਿਆ ਹੈ।

ਮੈਂ ਵਿਸ਼ਵਾਸ ਦੇ ਨਾਲ ਕਹਿ ਸਕਦਾ ਹਾਂ ਕਿ ਜੇਕਰ ਅੱਜ ਪੂਰੀ ਦੁਨੀਆ ਵਿੱਚ ਯੋਗ ਕਰਨ ਵਾਲਿਆਂ ਦੇ ਅੰਕੜੇ ਜੁਟਾਏ ਜਾਣ ਤਾਂ ਅਦਭੁਤ ਤੱਥ ਵਿਸ਼ਵ ਦੇ ਸਾਹਮਣੇ ਆਉਣਗੇ।

ਅਲੱਗ-ਅਲੱਗ ਦੇਸ਼ਾਂ ਵਿੱਚ, ਪਾਰਕਾਂ ਵਿੱਚ, ਖੁੱਲ੍ਹੇ ਮੈਦਾਨਾਂ ਵਿੱਚ, ਸੜਕਾਂ ਦੇ ਕਿਨਾਰੇ, ਦਫ਼ਤਰਾਂ ਵਿੱਚ, ਘਰਾਂ ਵਿੱਚ, ਹਸਪਤਾਲਾਂ ਵਿੱਚ, ਸਕੂਲਾਂ ਵਿੱਚ, ਕਾਲਜਾਂ ਵਿੱਚ, ਇਤਿਹਾਸਕ ਵਿਰਾਸਤਾਂ ਦੇ ਭਵਨਾਂ ਵਿੱਚ, ਯੋਗ ਲਈ ਜੁਟੇ ਸਧਾਰਨ ਲੋਕ, ਤੁਹਾਡੇ ਵਰਗੇ ਲੋਕ, ਵਿਸ਼ਵ ਭਾਈਚਾਰੇ ਦੇ ਭਾਵ ਅਤੇ Global Friendship ਨੂੰ ਹੋਰ ਊਰਜਾ ਦੇ ਰਹੇ ਹਨ।

ਦੋਸਤੋ, ਦੁਨੀਆ ਨੇ ਯੋਗ ਨੂੰ ਅਪਣਾ ਲਿਆ ਹੈ ਅਤੇ ਜਿਸ ਤਰ੍ਹਾਂ ਹਰ ਸਾਲ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾਂਦਾ ਹੈ, ਇਸ ਵਿੱਚ ਇਸ ਦੀ ਝਲਕ ਦੇਖੀ ਜਾ ਸਕਦੀ ਹੈ।

ਅਸਲ ਵਿੱਚ, ਯੋਗ ਦਿਵਸ ਚੰਗੀ ਸਿਹਤ ਅਤੇ ਭਲਾਈ ਲਈ ਸਭ ਤੋਂ ਵੱਡੇ ਜਨ ਅੰਦੋਲਨਾਂ ਵਿੱਚੋਂ ਇੱਕ ਬਣ ਗਿਆ ਹੈ।

ਦੋਸਤੋ, ਟੋਕੀਓ ਤੋਂ ਟੋਰਾਂਟੋ ਤੱਕ, ਸਟਾਕਹੋਮ ਤੋਂ ਸਾਓ ਪਾਉਲੋ (Sao Paulo) ਤੱਕ, ਲੱਖਾਂ ਲੋਕਾਂ ਦੇ ਜੀਵਨ ਵਿੱਚ ਯੋਗ ਸਕਾਰਾਤਮਕ ਪ੍ਰਭਾਵ ਬਣ ਗਿਆ ਹੈ।

ਯੋਗ ਸੁੰਦਰ ਹੈ ਕਿਉਂਕਿ ਇਹ ਪ੍ਰਾਚੀਨ ਹੈ, ਫਿਰ ਵੀ ਆਧੁਨਿਕ ਹੈ… ਇਹ ਅੱਜ ਤੱਕ ਲਗਾਤਾਰ ਵਿਕਸਿਤ ਹੋ ਰਿਹਾ ਹੈ।

ਇਸ ਵਿੱਚ ਸਾਡਾ ਬਿਹਤਰੀਨ ਅਤੀਤ  ਅਤੇ ਵਰਤਮਾਨ ਹੈ ਅਤੇ ਸਾਡੇ ਭਵਿੱਖ ਲਈ ਇੱਕ ਉਮੀਦ ਦੀ ਕਿਰਨ ਹੈ।

ਯੋਗ ਵਿੱਚ, ਸਾਡੇ ਸਾਹਮਣੇ ਆਉਣ ਵਾਲੀਆਂ ਸਮੱਸਿਆਵਾਂ ਚਾਹੇ ਵਿਅਕਤੀਗਤ ਹੋਣ ਜਾਂ ਸਮਾਜਿਕ, ਦਾ ਮੁਕੰਮਲ ਸਮਾਧਾਨ ਹੈ।

ਸਾਡੀ ਅਜਿਹੀ ਦੁਨੀਆ ਹੈ ਜੋ ਕਦੇ ਸੌਂਦੀ ਨਹੀਂ ਹਰੇਕ ਪਲ, ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਕੁਝ ਨਾ ਕੁਝ ਵਾਪਰ ਰਿਹਾ ਹੈ।

ਤੇਜ਼ ਗਤੀ ਵਾਲੀ ਹੋਂਦ ਆਪਣੇ ਨਾਲ ਬਹੁਤ ਤਣਾਅ ਲਿਆਉਂਦੀ ਹੈ। ਮੈਂ ਇਹ ਜਾਣਕੇ ਬਹੁਤ ਹੈਰਾਨ ਹੋਇਆ ਕਿ ਹਰ ਸਾਲ ਦੁਨੀਆਂ ਵਿੱਚ ਕਰੀਬ 18 ਮਿਲੀਅਨ ਲੋਕ ਦਿਲ ਨਾਲ ਸਬੰਧਤ ਰੋਗਾਂ ਨਾਲ ਮਰ ਜਾਂਦੇ ਹਨ। ਲਗਭਗ 1.6 ਮਿਲੀਅਨ ਲੋਕ ਸ਼ੱਕਰ ਰੋਗ ਨਾਲ ਆਪਣੀ ਲੜਾਈ ਹਾਰ ਜਾਂਦੇ ਹਨ।

ਇੱਕ ਸ਼ਾਂਤ, ਰਚਨਾਤਮਕ ਅਤੇ ਸੰਤੁਸ਼ਟ ਜੀਵਨ ਜੀਣ ਦਾ ਸਾਧਨ ਯੋਗ ਹੈ। ਇਹ ਤਣਾਅ ਤੇ ਦਿਮਾਗੀ ਚਿੰਤਾ ਨੂੰ ਹਰਾਉਣ ਦਾ ਰਸਤਾ ਦਿੱਖਾ ਸਕਦਾ ਹੈ।

ਤੋੜਨ ਦੀ ਬਜਾਏ, ਯੋਗ ਹਮੇਸ਼ਾ ਜੋੜਦਾ ਹੈ।

ਦੁਸ਼ਮਣੀ ਦੀ ਵਧਾਉਣ ਥਾਂ, ਯੋਗ ਆਪਸ ਵਿੱਚ ਜੋੜਦਾ ਹੈ।

ਤਕਲੀਫ਼ ਵਧਾਉਣ ਦੀ ਥਾਂ, ਯੋਗ ਰਾਜ਼ੀ ਕਰਦਾ ਹੈ।

ਯੋਗ ਅਭਿਆਸ ਵਿੱਚ ਸ਼ਾਂਤੀ,ਖੁਸ਼ੀ ਅਤੇ ਭਾਈਚਾਰੇ ਦੇ ਯੁਗ ਦੀ ਸ਼ੁਰੂਆਤ ਕਰਨ ਦੀ ਸਮਰੱਥਾ ਹੈ।

ਜ਼ਿਆਦਾ ਲੋਕਾਂ ਵੱਲੋਂ ਯੋਗ ਅਭਿਆਸ ਕਰਨ ਦਾ ਮਤਲਬ ਹੈ ਕਿ ਦੁਨੀਆ ਨੂੰ  ਯੋਗ ਸਿਖਾਉਣ ਲਈ ਹੋਰ ਲੋਕਾਂ ਦੀ ਜ਼ਰੂਰਤ ਹੈ। ਪਿਛਲੇ ਤਿੰਨ ਵਰ੍ਹਿਆਂ ਦੌਰਾਨ ਕਈ ਲੋਕ ਯੋਗ ਸਿਖਾ ਰਹੇ ਹਨ, ਨਵੇਂ ਸੰਸਥਾਨ ਸਥਾਪਤ ਕੀਤੇ ਜਾ ਰਹੇ ਹਨ ਅਤੇ ਇੱਥੋਂ ਤੱਕ ਕਿ ਟੈਕਨੋਲੋਜੀ ਲੋਕਾਂ ਨੂੰ ਯੋਗ ਨਾਲ ਜੋੜ ਰਹੀ ਹੈ। ਮੈਂ ਤੁਹਾਨੂੰ ਆਉਣ ਵਾਲੇ ਸਮੇਂ ਵਿੱਚ ਇਸ ਗਤੀ ਨੂੰ ਬਣਾਈ ਰੱਖਣ ਦੀ ਤਾਕੀਦ ਕਰਦਾ ਹਾਂ।

ਈਸ਼ਵਰ ਕਰੇ ਇਹ ਯੋਗ ਦਿਵਸ ਯੋਗ ਨਾਲ ਸਾਡੇ ਸੰਪਰਕ ਨੂੰ ਹੋਰ ਗਹਿਰਾ ਕਰਨ ਦਾ ਅਵਸਰ ਬਣੇ ਅਤੇ ਸਾਡੇ ਆਸਪਾਸ ਦੇ ਲੋਕਾਂ ਨੂੰ ਅਭਿਆਸ ਲਈ ਪ੍ਰੇਰਤ ਕਰੇ!

ਸਾਥੀਓ, ਯੋਗ ਨੇ ਦੁਨੀਆ ਨੂੰ illness ਤੋਂ wellness ਦਾ ਰਸਤਾ ਦਿਖਾਇਆ ਹੈ।

ਇਹੀ ਵਜ੍ਹਾ ਹੈ ਕਿ ਦੁਨੀਆ ਭਰ ਵਿੱਚ ਯੋਗ ਦੀ ਸਵੀਕਾਰਤਾ ਇੰਨੀ ਤੇਜ਼ੀ ਨਾਲ ਵਧ ਰਹੀ ਹੈ।

ਕਾਵੈਂਟ੍ਰੀ ਯੁਨੀਵਰਸਿਟੀ ਅਤੇ ਰੈਡਬਾਉਡ ਯੁਨੀਵਰਸਿਟੀ ਦੇ ਅਧਿਐਨ ਵਿੱਚ ਵੀ ਸਾਹਮਣੇ ਆਇਆ ਹੈ ਕਿ ਯੋਗ ਸਿਰਫ਼ ਸਰੀਰ ਨੂੰ ਅਰਾਮ ਹੀ ਨਹੀਂ ਦਿੰਦਾ ਬਲਕਿ ਇਹ ਸਾਡੇ DNA ਵਿੱਚ ਹੋਣ ਵਾਲੇ ਉਨ੍ਹਾਂ Molecular Reactions ਨੂੰ ਵੀ ਉਲਟ ਸਕਦਾ ਹੈ ਜੋ ਸਾਨੂੰ ਬਿਮਾਰ ਕਰਦੇ ਹਨ ਅਤੇ ਡਿਪ੍ਰੈਸ਼ਨ ਨੂੰ ਜਨਮ ਦਿੰਦੇ ਹਨ।

ਜੇਕਰ ਅਸੀਂ ਆਸਣ ਅਤੇ ਪ੍ਰਾਣਾਯਾਮ ਦਾ ਨਿਯਮਤ ਅਭਿਆਸ ਕਰਦੇ ਹਾਂ ਤਾਂ ਅਸੀਂ ਚੰਗੀ ਸਿਹਤ ਦੇ ਨਾਲ-ਨਾਲ ਅਨੇਕ ਰੋਗਾਂ ਤੋਂ ਆਪਣਾ ਬਚਾਅ ਵੀ ਕਰ ਸਕਦੇ ਹਾਂਨਿਯਮਤ ਯੋਗ ਦਾ ਸਿੱਧਾ ਪ੍ਰਭਾਵ ਕਿਸੇ ਵੀ ਪਰਿਵਾਰ ਦੇ ਮੈਡੀਕਲ ਖਰਚਿਆਂ ’ਤੇ ਪੈਂਦਾ ਹੈ।

ਰਾਸ਼ਟਰ ਨਿਰਮਾਣ ਦੀ ਹਰ ਪ੍ਰਕਿਰਿਆ ਨਾਲ, ਹਰ Activity ਨਾਲ ਜੁੜਨ ਲਈ ਸਾਡੇ ਸਾਰਿਆਂ ਦਾ ਤੰਦਰੁਸਤ ਰਹਿਣਾ ਜ਼ਰੂਰੀ ਹੈ ਅਤੇ ਨਿਸ਼ਚਿਤ ਤੌਰ ’ਤੇ ਇਸ ਵਿੱਚ ਯੋਗ ਦੀ ਵੀ ਵੱਡੀ ਭੂਮਿਕਾ ਹੈ।

ਇਸ ਲਈ ਅੱਜ ਦੇ ਦਿਨ ਮੇਰੀ ਤਾਕੀਦ ਹੈ ਕਿ ਜੋ ਲੋਕ ਯੋਗ ਦੇ ਨਾਲ ਜੁੜੇ ਹਨ, ਉਹ ਨਿਯਮਤਤਾ ਲਿਆਉਣ ਅਤੇ ਜੋ ਹੁਣ ਵੀ ਯੋਗ ਨਾਲ ਨਹੀਂ ਜੁੜ ਸਕੇ ਹਨ, ਉਹ ਇੱਕ ਵਾਰ ਯਤਨ ਜ਼ਰੂਰ ਕਰਨ।

ਸਾਥੀਓ, ਯੋਗ ਦੇ ਵਧਦੇ ਪ੍ਰਸਾਰ ਨੇ ਵਿਸ਼ਵ ਨੂੰ ਭਾਰਤ ਦੇ ਅਤੇ ਭਾਰਤ ਨੂੰ ਵਿਸ਼ਵ ਦੇ ਜ਼ਿਆਦਾ ਨੇੜੇ ਲਿਆ ਦਿੱਤਾ ਹੈ ਸਾਡੇ ਸਾਰਿਆਂ ਦੇ ਨਿਰੰਤਰ ਯਤਨਾਂ ਨਾਲ ਅੱਜ ਯੋਗ ਨੂੰ ਦੁਨੀਆ ਵਿੱਚ ਜੋ ਸਥਾਨ ਮਿਲਿਆ ਹੈ, ਉਹ ਸਮੇਂ ਦੇ ਨਾਲ ਹੋਰ ਮਜ਼ਬੂਤ ਹੋਵੇਗਾ।

ਸਿਹਤ ਅਤੇ ਖੁਸ਼ਹਾਲ ਮਾਨਵਤਾ ਲਈ, ਯੋਗ ਦੇ ਬਾਰੇ ਵਿੱਚ ਸਮਝ ਨੂੰ ਹੋਰ ਅਧਿਕ ਵਿਕਸਤ ਬਣਾਉਣਾ ਸਾਡੀ ਜ਼ਿੰਮੇਵਾਰੀ ਹੈ। ਆਓ, ਆਪਣੀ ਇਸ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਆਪਣੇ ਯਤਨ ਤੇਜ਼ ਕਰੀਏ।

ਇੱਕ ਵਾਰ ਫਿਰ ਮੈਂ ਇਸ ਦੇਵਭੂਮੀ ਤੋਂ ਦੁਨੀਆ ਭਰ ਦੇ ਯੋਗ ਪ੍ਰੇਮੀਆਂ ਨੂੰ ਆਪਣੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।

ਉੱਤਰਾਖੰਡ ਦੀ ਸਰਕਾਰ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਹਾਂ, ਇਸ ਮਹਾਨ ਕਾਰਜ ਦੀ ਯੋਜਨਾ ਲਈ।

ਬਹੁਤ-ਬਹੁਤ ਧੰਨਵਾਦ।

*****

ਅਤੁਲ ਤਿਵਾਰੀ/ਹਿਮਾਂਸ਼ੂ ਸਿੰਘ/ਲਕਸ਼ਮੀ