Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ਮੌਕੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ-ਮੂਲ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ਮੌਕੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ-ਮੂਲ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ਮੌਕੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ-ਮੂਲ

ਦੈਨਿਕ ਜਾਗਰਣ ਦੀ 75ਵੀਂ ਵਰ੍ਹੇਗੰਢ ਮੌਕੇ ਜਾਗਰਣ ਫੋਰਮ ‘ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਪਾਠ-ਮੂਲ


ਇੱਥੇ ਮੌਜੂਦ ਸਾਰੇ ਸੀਨੀਅਰ ਵਰਿਸ਼ਠ/ਪੂਜਨੀਕ, ਦੇਵੀਓ ਅਤੇ ਸੱਜਣੋਂ।

ਸਭ ਤੋਂ ਪਹਿਲਾਂ ਮੈਂ ਦੈਨਿਕ ਜਾਗਰਣ ਦੇ ਹਰ ਪਾਠਕ ਨੂੰ , ਅਖਬਾਰ ਦੇ ਪ੍ਰਕਾਸ਼ਨ ਅਤੇ ਅਖਬਾਰ ਨੂੰ ਘਰ – ਘਰ ਤੱਕ ਪਹੁੰਚਾਉਣ ਦੇ ਕੰਮ ਨਾਲ ਜੁੜੇ ਹਰ ਵਿਅਕਤੀ ਨੂੰ , ਵਿਸ਼ੇਸ਼ ਤੌਰ ਤੇ ਹਾਕਰ ਬੰਧੂਆਂ ਨੂੰ ਤੁਹਾਡੀ ਸੰਪਾਦਕੀ ਟੀਮ ਨੂੰ ਡਾਇਮੰਡ ਜਯੰਤੀ ਤੇ ਬਹੁਤ – ਬਹੁਤ ਵਧਾਈ ਦਿੰਦਾ ਹਾਂ , ਬਹੁਤ – ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ ।

ਬੀਤੇ 75 ਸਾਲ ਤੋਂ ਤੁਸੀਂ ਲਗਾਤਾਰ ਦੇਸ਼ ਦੇ ਕਰੋੜਾਂ ਲੋਕਾਂ ਨੂੰ ਸੂਚਨਾ ਅਤੇ ਸਰੋਕਾਰ ਨਾਲ ਜੋੜਿਆ ਦੇਸ਼ ਦੇ ਪੁਨਰਨਿਰਮਾਣ ਵਿੱਚ ਦੈਨਿਕ ਜਾਗਰਣ ਨੇ ਮਹੱਤਵਪੂਰਨ ਭੂਮਿਕਾ ਨਿਭਾਈ ਹੈ । ਦੇਸ਼ ਨੂੰ ਜਾਗਰੂਕ ਕਰਨ ਵਿੱਚ ਤੁਸੀਂ ਅਹਿਮ ਰੋਲ ਅਦਾ ਕਰਦੇ ਰਹੇ ਹੋ । ਭਾਰਤ ਛੱਡੋ ਅੰਦੋਲਨ ਦੇ ਪਿਛੋਕੜ ਵਿੱਚ ਜੋ ਕੰਮ ਤੁਸੀਂ ਸ਼ੁਰੂ ਕੀਤਾ , ਉਹ ਅੱਜ ਨਵੇਂ ਭਾਰਤ ਦੀਆਂ ਨਵੀਂ ਉਮੀਦਾਂ , ਨਵੇਂ ਸੰਕਲਪਾਂ ਅਤੇ ਨਵੇਂ ਸੰਸਕਾਰਾਂ ਨੂੰ ਅੱਗੇ ਵਧਾਉਣ ਵਿੱਚ ਸਹਿਯੋਗ ਕਰ ਰਿਹਾ ਹੈ । ਮੈਂ ਦੈਨਿਕ ਜਾਗਰਣ ਪੜ੍ਹਨ ਵਾਲਿਆਂ ਵਿੱਚੋਂ ਇੱਕ ਹਾਂ । ਸ਼ਾਇਦ ਸ਼ੁਰੂਆਤ ਉੱਥੋਂ ਹੀ ਹੁੰਦੀ ਹੈ । ਆਪਣੇ ਅਨੁਭਵ ਦੇ ਅਧਾਰ ਤੇ ਮੈਂ ਕਹਿ ਸਕਦਾ ਹਾਂ ਕਿ ਬੀਤੇ ਦਹਾਕਿਆਂ ਵਿੱਚ ਦੈਨਿਕ ਜਾਗਰਣ ਨੇ ਦੇਸ਼ ਅਤੇ ਸਮਾਜ ਵਿੱਚ ਬਦਲਾਅ ਲਿਆਉਣ ਦੀ ਮੁਹਿੰਮ ਨੂੰ ਸ਼ਕਤੀ ਦਿੱਤੀ ਹੈ ।

ਬੀਤੇ ਚਾਰ ਸਾਲਾਂ ਵਿੱਚ ਤੁਹਾਡੇ ਸਮੂਹ ਅਤੇ ਦੇਸ਼ ਦੇ ਤਮਾਮ ਮੀਡੀਆ ਸੰਸਥਾਨਾਂ ਨੇ ਰਾਸ਼ਟਰ ਨਿਰਮਾਣ ਦੇ ਮਜ਼ਬੂਤ ਥੰਮ ਦੇ ਤੌਰ ਤੇ ਆਪਣੇ ਫਰਜ਼ ਨੂੰ ਬਖੂਬੀ ਨਿਭਾਇਆ ਹੈ । ਚਾਹੇ ਉਹ ਬੇਟੀ ਬਚਾਓ ਬੇਟੀ ਪੜਾਓ ਅਭਿਆਨ ਹੋਵੇ , ਚਾਹੇ ਸਵੱਛ ਭਾਰਤ ਅਭਿਆਨ ਹੋਵੇ । ਇਹ ਜੇਕਰ ਜਨਤਕ – ਅੰਦੋਲਨ ਬਣੇ ਹਨ ਤਾਂ ਇਸ ਵਿੱਚ ਮੀਡੀਆ ਦੀ ਵੀ ਇੱਕ ਸਕਾਰਾਤਮਕ ਭੂਮਿਕਾ ਰਹੀ ਹੈ । ਦੈਨਿਕ ਜਾਗਰਣ ਵੀ ਇਸ ਵਿੱਚ ਆਪਣਾ ਪ੍ਰਭਾਵੀ ਯੋਗਦਾਨ ਦੇਣ ਲਈ ਹਮੇਸ਼ਾ ਅੱਗੇ ਰਿਹਾ ਹੈ । ਹਾਲ ਵਿੱਚ ਹੀ ਵੀਡੀਓ ਕਾਨਫਰੰਸ ਰਾਹੀਂ, ਮੈਨੂੰ ਤੁਹਾਡੇ ਸਭ ਨਾਲ ਸੰਵਾਦ ਕਰਨ ਦਾ ਮੌਕੇ ਮਿਲਿਆ ਸੀ । ਉਦੋਂ ਮੈਨੂੰ ਦੱਸਿਆ ਗਿਆ ਸੀ ਕਿ ਸਵੱਛਤਾ ਲਈ ਕਿਵੇਂ ਤੁਸੀਂ ਸਾਰੇ, ਪੂਰੇ ਸਮਰਪਣ ਨਾਲ ਕੰਮ ਕਰ ਰਹੇ ਹੋ।

ਸਾਥੀਓ , ਸਮਾਜ ਵਿੱਚ ਮੀਡੀਆ ਦਾ ਇਹ ਰੋਲ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਮਹੱਤਵਪੂਰਨ ਹੋਣ ਵਾਲਾ ਹੈ । ਅੱਜ ਡਿਜੀਟਲ ਕ੍ਰਾਂਤੀ ਨੇ ਮੀਡੀਆ ਨੂੰ , ਅਖਬਾਰਾਂ ਨੂੰ ਹੋਰ ਵਿਸਤਾਰ ਦਿੱਤਾ ਹੈ ਅਤੇ ਮੇਰਾ ਮੰਨਣਾ ਹੈ ਕਿ ਨਿਊ ਮੀਡੀਆ ਨਵੇਂ ਭਾਰਤ ਦੀ ਨੀਂਹ ਨੂੰ ਹੋਰ ਤਾਕਤ ਦੇਵੇਗਾ ।

ਸਾਥੀਓ , ਨਵੇਂ ਭਾਰਤ (ਨਿਊ ਇੰਡੀਆ) ਦੀ ਜਦੋਂ ਵੀ ਅਸੀਂ ਗੱਲ ਕਰਦੇ ਹਾਂ, ਤਾਂ minimum government maximum governance ਅਤੇ ਸਬਕਾ ਸਾਥ ਸਬਕਾ ਵਿਕਾਸ ਇਸ ਦੇ ਮੂਲ ਵਿੱਚ, ਇਸ ਮੂਲਮੰਤਰ ਨੂੰ ਲੈਕੇ ਦੇ ਅਸੀਂ ਗੱਲ ਕਰਦੇ ਹਾਂ । ਅਸੀਂ ਇੱਕ ਅਜਿਹੀ ਵਿਵਸਥਾ ਦੀ ਗੱਲ ਕਰਦੇ ਹਾਂ ਜੋ ਜਨਤਕ ਹਿੱਸੇਦਾਰੀ ਨਾਲ ਯੋਜਨਾ ਦਾ ਨਿਰਮਾਣ ਵੀ ਹੋਵੇ ਅਤੇ ਜਨਭਾਗੀਦਾਰੀ ਤੋਂ ਹੀ ਉਨ੍ਹਾਂ ਤੇ ਅਮਲ ਵੀ ਹੋਵੇ । ਇਸ ਸੋਚ ਨੂੰ ਅਸੀਂ ਬੀਤੇ ਚਾਰ ਸਾਲਾਂ ਤੋਂ ਅੱਗੇ ਵਧਾਇਆ ਹੈ । ਕੇਂਦਰ ਸਰਕਾਰ ਦੀਆਂ ਅਨੇਕ ਯੋਜਨਾਵਾਂ ਨੂੰ ਜਨਤਾ ਆਪਣੀਆਂ ਜ਼ਿੰਮੇਦਾਰੀਆਂ ਸਮਝ ਕੇ ਅੱਗੇ ਵਧਾ ਰਹੀ ਹੈ ਸਰਕਾਰ , ਸਰੋਕਾਰ ਅਤੇ ਸਹਿਕਾਰ, ਇਹ ਭਾਵਨਾ ਦੇਸ਼ ਵਿੱਚ ਮਜ਼ਬੂਤ ਹੋਈ ਹੈ ।

ਦੇਸ਼ ਦਾ ਨੌਜਵਾਨ ਅੱਜ ਵਿਕਾਸ ਵਿੱਚ ਖੁਦ ਨੂੰ stake holder ਮੰਨਣ ਲੱਗਿਆ ਹੈ । ਸਰਕਾਰੀ ਯੋਜਨਾਵਾਂ ਨੂੰ ਆਪਣੇਪਣ ਦੇ ਭਾਵ ਨਾਲ ਦੇਖਿਆ ਜਾਣ ਲੱਗਿਆ ਹੈ । ਉਸ ਨੂੰ ਜਾਪਣ ਲੱਗਾ ਹੈ ਕਿ ਉਸਦੀ ਅਵਾਜ਼ ਸੁਣੀ ਜਾ ਰਹੀ ਹੈ ਅਤੇ ਇਹੀ ਕਾਰਨ ਹੈ ਕਿ ਸਰਕਾਰ ਅਤੇ ਸਿਸਟਮ ‘ਤੇ ਵਿਸ਼ਵਾਸ ਅੱਜ ਬੇਮਿਸਾਲ ਪੱਧਰ ਤੇ ਹੈ । ਇਹ ਵਿਸ਼ਵਾਸ ਉਦੋਂ ਜਾਗਦਾ ਹੈ ਜਦੋਂ ਸਰਕਾਰ ਤੈਅ ਟੀਚੇ ਹਾਸਲ ਕਰਦਿਆਂ ਦਿਸਦੀ ਹੈ । ਪਾਰਦਰਸ਼ਿਤਾ ਦੇ ਨਾਲ ਕੰਮ ਕਰਦੀ ਹੋਈ ਨਜ਼ਰ ਆਉਂਦੀ ਹੈ ।

ਸਾਥੀਓ , ਜਾਗਰਣ ਫੋਰਮ ਵਿੱਚ ਤੁਸੀਂ ਅਨੇਕ ਵਿਸ਼ਿਆਂ ਤੇ ਚਰਚਾ ਕਰਨ ਵਾਲੇ ਹੋ ਬਹੁਤ ਸਾਰੇ ਸਵਾਲ ਉਠਾਏ ਜਾਣਗੇ , ਬਹੁਤ ਸਾਰੇ ਜਵਾਬ ਵੀ ਖੋਜੇ ਜਾਣਗੇ । ਇੱਕ ਪ੍ਰਸ਼ਨ ਤੁਹਾਡੇ ਮੰਚ ਤੇ ਮੈਂ ਵੀ ਉਠਾ ਰਿਹਾ ਹਾਂ । ਅਤੇ ਪ੍ਰਸ਼ਨ ਮੇਰਾ ਹੈ ਲੇਕਿਨ ਉਸ ਦੇ ਨਾਲ ਪੂਰੇ ਦੇਸ਼ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ । ਤੁਸੀਂ ਵੀ ਅਕਸਰ ਸੋਚਦੇ ਹੋਵੋਗੇ , ਹੈਰਾਨੀ ਵਿੱਚ ਪੈਂਦੇ ਹੋਵੋਗੇ ਕਿ ਆਖਰ ਸਾਡਾ ਦੇਸ਼ ਪਛੜਿਆ ਕਿਉਂ ਰਹਿ ਗਿਆ । ਅਜ਼ਾਦੀ ਦੇ ਇਨ੍ਹੇ ਦਹਾਕਿਆਂ ਦੇ ਬਾਅਦ … ਇਹ ਕਸਕ ਤੁਹਾਡੇ ਮਨ ਵਿੱਚ ਵੀ ਹੋਵੋਗੀ ਕਿ ਅਸੀਂ ਕਿਉਂ ਪਿੱਛੇ ਰਹਿ ਗਏ । ਸਾਡੇ ਕੋਲ ਵਿਸ਼ਾਲ ਉਪਜਾਊ ਭੂਮੀ ਹੈ , ਸਾਡੇ ਨੌਜਵਾਨ ਬਹੁਤ ਭਾਗਾਂ ਵਾਲੇ ਅਤੇ ਮਿਹਨਤੀ ਵੀ ਹਨ , ਸਾਡੇ ਕੋਲ ਕੁਦਰਤੀ ਸੰਸਾਧਨਾਂ ਦੀ ਕਦੇ ਕੋਈ ਕਮੀ ਨਹੀਂ ਰਹੀ । ਇੰਨਾ ਸਭ ਕੁੱਝ ਹੋਣ ਦੇ ਬਾਵਜੂਦ ਸਾਡਾ ਦੇਸ਼ ਅੱਗੇ ਕਿਉਂ ਨਹੀਂ ਵਧਿਆ । ਕੀ ਕਾਰਨ ਹੈ ਕਿ ਛੋਟੇ – ਛੋਟੇ ਦੇਸ਼ ਵੀ ਜਿਨ੍ਹਾਂ ਦੀ ਸੰਖਿਆ ਬਹੁਤ ਘੱਟ ਹੈ , ਜਿਨ੍ਹਾਂ ਦੇ ਕੋਲ ਕੁਦਰਤੀ ਸੰਪਦਾ ਵੀ ਲਗਭਗ ਨਾ ਦੇ ਬਰਾਬਰ ਹੈ । ਅਜਿਹੇ ਦੇਸ਼ ਵੀ ਬਹੁਤ ਘੱਟ ਸਮੇਂ ਵਿੱਚ ਸਾਡੇ ਤੋਂ ਅੱਗੇ ਨਿਕਲ ਗਏ ਹਨ ।

ਇਹ ਸਾਡੇ ਦੇਸ਼ਵਾਸੀਆਂ ਦੀ ਸਮਰੱਥਾ ਹੈ ਕਿ ਸਾਡਾ ਚੰਦਰਯਾਨ ਚਾਂਦ ਤੱਕ ਪਹੁੰਚ ਗਿਆ । ਅਸੀਂ ਬਹੁਤ ਘੱਟ ਲਾਗਤ ਵਿੱਚ ਮੰਗਲ ਮਿਸ਼ਨ ਵਰਗਾ ਮਹਾਂਯੱਗ ਪੂਰਾ ਕੀਤਾ । ਲੇਕਿਨ ਕੀ ਕਾਰਨ ਹੈ ਕਿ ਇਸ ਦੇਸ਼ ਦੇ ਕਰੋੜਾਂ ਲੋਕਾਂ ਦੇ ਪਿੰਡ ਤੱਕ ਸੜਕ ਵੀ ਨਹੀਂ ਪਹੁੰਚੀ ਹੈ ।

ਸਾਥੀਓ , ਭਾਰਤਵਾਸੀਆਂ ਦੇ ਇਨੋਵੇਸ਼ਨ ਨਾਲ ਦੁਨੀਆ ਜਗਮਗਾ ਰਹੀ ਹੈ । ਲੇਕਿਨ ਕੀ ਕਾਰਨ ਰਿਹਾ ਹੈ ਕਿ ਕਰੋੜਾਂ ਭਾਰਤੀਆਂ ਨੂੰ ਬਿਜਲੀ ਵੀ ਨਹੀਂ ਮਿਲ ਰਹੀ ਸੀ , ਖਰ ਸਾਡੇ ਦੇਸ਼ ਦੇ ਲੋਕ ਛੇ ਦਹਾਕਿਆਂ ਤੋਂ ਜ਼ਿਆਦਾ ਸਮੇਂ ਤੱਕ ਬੁਨਿਆਦੀ ਸੁਵਿਧਾਵਾਂ ਲਈ ਵੀ ਕਿਉਂ ਤਰਸਦੇ ਰਹੇ । ਵੱਡੇ – ਵੱਡੇ ਲੋਕ ਸੱਤਾ ਵਿੱਚ ਆਏ , ਵੱਡੇ – ਵੱਡੇ ਸਵਰਣਿਮ ਵਾਲੇ ਲੋਕ ਵੀ ਸੱਤਾ ਵਿੱਚ ਆਏ ਅਤੇ ਚਲੇ ਵੀ ਗਏ । ਲੇਕਿਨ ਦਹਾਕਿਆਂ ਤੱਕ ਜੋ ਲੋਕ ਛੋਟੀਆਂ ਛੋਟੀਆਂ ਸਮੱਸਿਆਵਾਂ ਨਾਲ ਜੂਝ ਰਹੇ ਸਨ , ਉਨ੍ਹਾਂ ਦੀਆਂ ਸਮੱਸਿਆਵਾਂ ਦਾ ਸਮਾਧਾਨ ਨਹੀਂ ਹੋ ਸਕਿਆ ।

ਸਾਥੀਓ , ਮੰਜਿਲਾਂ ਦੀ ਕਮੀ ਨਹੀਂ ਸੀ , ਕਮੀ ਨੀਅਤ ਦੀ ਸੀ , ਪੈਸਿਆਂ ਦੀ ਕਮੀ ਨਹੀਂ ਸੀ , passion ਦੀ ਕਮੀ ਸੀ , solution ਦੀ ਕਮੀ ਨਹੀਂ ਸੀ , ਸੰਵੇਦਨਾ ਦੀ ਕਮੀ ਸੀ , ਸਮਰੱਥਾ ਦੀ ਕਮੀ ਨਹੀਂ ਸੀ , ਕਮੀ ਸੀ ਕਾਰਜ ਸੰਸਕ੍ਰਿਤੀ ਦੀ। ਬਹੁਤ ਅਸਾਨੀ ਨਾਵ ਕੁੱਝ ਲੋਕ ਕਬੀਰਦਾਸ ਜੀ ਦੇ ਉਸ ਉਦੇਸ਼ ਨੂੰ ਵਿਗਾੜ ਕੇ ਮਜਾਕ ਬਣਾ ਦਿੰਦੇ ਹਨ । ਜਿਸ ਵਿੱਚ ਉਨ੍ਹਾਂ ਕਿਹਾ ਸੀ ਕੱਲ੍ਹ ਕਰੇ ਸੋ ਅੱਜ ਕਰ , ਅੱਜ ਕਰੇ ਸੋ ਅਬ ਲੇਕਿਨ ਸੋਚੋ ਜੇਕਰ ਇਹ ਭਾਵ ਸਾਡੀ ਕਾਰਜ ਸੰਸਕ੍ਰਿਤੀ ਵਿੱਚ ਦਹਾਕਿਆਂ ਪਹਿਲਾਂ ਆ ਗਿਆ ਹੁੰਦਾ ਤਾਂ ਅੱਜ ਦੇਸ਼ ਦੀ ਤਸਵੀਰ ਕੀ ਹੁੰਦੀ ।

ਸਾਥੀਓ , ਹਾਲ ਹੀ ਵਿੱਚ ਮੈਂ ਐਲੀਫੈਂਟਾ ਤੱਕ under water cables ਰਾਹੀਂ ਬਿਜਲੀ ਪਹੁੰਚਾਉਣ ਦਾ ਇੱਕ ਵੀਡੀਓ ਬਹੁਤ ਵਾਇਰਲ ਹੋ ਰਿਹਾ ਸੀ । ਮੇਰੀ ਵੀ ਨਜ਼ਰ ਪਈ , ਉਮੀਦ ਹੈ ਤੁਸੀਂ ਵੀ ਦੇਖਿਆ ਹੋਵੇਗਾ । ਕਲਪਨਾ ਕਰੋ ਮੁੰਬਈ ਤੋਂ ਥੋੜ੍ਹੀ ਹੀ ਦੂਰੀ ਤੇ ਵਸੇ ਲੋਕਾਂ ਨੂੰ ਕਿਵੇਂ ਲੱਗਦਾ ਹੋਵੇਗਾ , ਜਦੋਂ ਉਹ ਖੁਦ ਹਨ੍ਹਰੇ ਵਿੱਚ ਰਾਤ – ਦਿਨ ਗੁਜਾਰਦੇ ਹੋਏ , ਮੁੰਬਈ ਦੀ ਚਕਾਚੌਂਧ ਨੂੰ ਦੇਖਦੇ ਹੋਣਗੇ , ਉਸ ਹਨ੍ਹੇਰੇ ਵਿੱਚ 70 ਸਾਲ ਗੁਜ਼ਾਰ ਦੇਣ ਦੀ ਕਲਪਨਾ ਕਰਕੇ ਦੇਖੋ । ਹੁਣੇ ਕੁੱਝ ਦਿਨ ਪਹਿਲਾਂ ਹੀ ਮੈਨੂੰ ਇੱਕ ਵਿਅਕਤੀ ਨੇ ਪੱਤਰ ਲਿਖ ਕੇ ਧੰਨਵਾਦ ਦਿੱਤਾ , ਉਸ ਨੇ ਪੱਤਰ ਇਸ ਲਈ ਲਿਖਿਆ ਕਿਉਂਕਿ ਮੇਘਾਲਿਆ ਪਹਿਲੀ ਵਾਰ ਟ੍ਰੇਨ ਨਾਲ ਜੁੜ ਗਿਆ ਹੈ । ਕੀ ਤੁਸੀਂ ਕਲਪਨਾ ਕਰ ਸਕਦੇ ਹੋ ਕਿ ਸਾਡੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੇਘਾਲਿਆ, ਮਿਜੋਰਮ ਅਤੇ ਤ੍ਰਿਪੁਰਾ ਭਾਰਤ ਦੇ ਰੇਲ ਮੈਪ ਵਿੱਚ ਨਹੀਂ ਸਨ । ਸੋਚੋ ਕਿਸ ਨੇ ਕਿਸ ਤਰ੍ਹਾਂ ਇਨ੍ਹਾਂ ਰਾਜਾਂ ਦੇ ਲੋਕਾਂ ਦੀ ਜ਼ਿਦਗੀ ਤੇ ਅਸਰ ਪਾਇਆ ਹੋਵੇਗਾ ।

ਸਾਥੀਓ , ਪਹਿਲਾਂ ਦੇਸ਼ ਕਿਸ ਦਿਸ਼ਾ ਵਿੱਚ ਕਿਸ ਰਫਤਾਰ ਨਾਲ ਚੱਲ ਰਿਹਾ ਸੀ ਅਤੇ ਅੱਜ ਕਿਸ ਦਿਸ਼ਾ ਵਿੱਚ ਅਤੇ ਕਿਸ ਤੇਜ਼ੀ ਨਾਲ , ਰਫਤਾਰ ਨਾਲ ਅੱਗੇ ਜਾ ਰਿਹਾ ਹੈ । ਇਹ ਮੇਰੇ ਮੀਡੀਆ ਦੇ ਸਾਥੀਓ ਲਈ ਅਧਿਐਨ ਦਾ ਅਤੇ ਮੰਥਨ ਦਾ ਵਿਸ਼ਾ ਵੀ ਹੋ ਸਕਦਾ ਹੈ । ਕਦੋਂ ਕਰਨਗੇ ਉਹ ਅਸੀਂ ਨਹੀਂ ਜਾਣਦੇ । ਸੋਚੋ ਆਖਰ ਕਿਉਂ ਆਜ਼ਾਦੀ ਦੇ 67 ਸਾਲ ਤੱਕ ਕੇਵਲ 38% ਗ੍ਰਾਮੀਣ ਘਰਾਂ ਵਿੱਚ ਹੀ ਪਖਾਨੇ ਬਣੇ ਅਤੇ ਕਿਵੇਂ …. ਸਵਾਲ ਦਾ ਜਵਾਬ ਇੱਥੋਂ ਸ਼ੁਰੂ ਹੁੰਦਾ ਹੈ , ਕਿਵੇਂ , ਕੇਵਲ ਚਾਰ ਸਾਲ ਵਿੱਚ 95% ਘਰਾਂ ਵਿੱਚ , ਗ੍ਰਾਮੀਣ ਘਰਾਂ ਵਿੱਚ ਪਖਾਨੇ ਉਪਲੱਬਧ ਕਰਾ ਦਿੱਤੇ ਗਏ ਸੋਚੋ… ਆਖਰ ਕਿਉਂ ਆਜ਼ਾਦੀ ਦੇ 67 ਸਾਲ ਬਾਅਦ ਤੱਕ ਕੇਵਲ 55% ਬਸਤੀਆਂ ਟੋਲਿਆਂ ਅਤੇ ਪਿੰਡਾਂ ਤੱਕ ਹੀ ਸੜਕ ਪਹੁੰਚੀ ਸੀ ਅਤੇ ਕਿਵੇਂ … ਕੇਵਲ ਚਾਰ ਸਾਲ ਵਿੱਚ … ਸੜਕ ਸੰਪਰਕ ਨੂੰ ਵਧਾਕੇ 90% ਤੋਂ ਜ਼ਿਆਦਾ ਬਸਤੀਆਂ , ਪਿੰਡਾਂ , ਟੋਲਿਆਂ ਤੱਕ ਪਹੁੰਚਾ ਦਿੱਤਾ ਗਿਆ । ਆਖਰ ਸੋਚੋ … ਕਿਉਂ ਆਜ਼ਾਦੀ ਦੇ 67 ਸਾਲ ਬਾਅਦ ਤੱਕ ਕੇਵਲ 55% ਘਰਾਂ ਵਿੱਚ ਹੀ ਗੈਸ ਦਾ ਕਨੈਕਸ਼ਨ ਸੀ ਅਤੇ ਹੁਣ ਕਿਵੇਂ ਕੇਵਲ ਚਾਰ ਸਾਲ ਵਿੱਚ ਗੈਸ ਕਨੈਕਸ਼ਨ ਦਾ ਦਾਇਰਾ 90% ਘਰਾਂ ਤੱਕ ਪਹੁੰਚਾ ਦਿੱਤਾ ਗਿਆ ਹੈ । ਸੋਚੋ… ਆਖਰ ਕਿਉਂ ਆਜ਼ਾਦੀ ਦੇ ਬਾਅਦ ਦੇ 67 ਸਾਲਾਂ ਤੱਕ ਕੇਵਲ 70% ਗ੍ਰਾਮੀਣ ਪਰਿਵਾਰਾਂ ਤੱਕ ਹੀ ਬਿਜਲੀ ਦੀ ਸੁਵਿਧਾ ਪਹੁੰਚੀ ਸੀ । ਅਤੇ ਹੁਣ ਕਿਵੇਂ … ਬੀਤੇ ਚਾਰ ਸਾਲਾਂ ਵਿੱਚ 95% ਗ੍ਰਾਮੀਣ ਪਰਿਵਾਰਾਂ ਤੱਕ ਬਿਜਲੀ ਪਹੁੰਚ ਗਈ ਹੈ । ਸਾਥੀਓ ਇਸ ਤਰ੍ਹਾਂ ਦੇ ਸਵਾਲ ਪੁੱਛਦੇ – ਪੁੱਛਦੇ ਘੰਟੇ ਨਿਕਲ ਸਕਦੇ ਹਨ, ਵਿਵਸਥਾਵਾਂ ਵਿੱਚ ਅਪੂਰਨਤਾ ਤੋਂ ਸੰਪੂਰਨਤਾ ਵੱਲ ਵਧਦੇ ਸਾਡੇ ਦੇਸ਼ ਨੇ ਪਿਛਲੇ ਚਾਰ , ਸਾਢੇ ਚਾਰ ਸਾਲਾਂ ਵਿੱਚ ਜੋ ਪ੍ਰਗਤੀ ਕੀਤੀ ਹੈ ਉਹ ਬੇਮਿਸਾਲ ਹੈ ।

ਸਾਥੀਓ , ਸੋਚੋ… ਆਖਰ ਕਿਉਂ ਆਜ਼ਾਦੀ ਦੇ 67 ਸਾਲਾਂ ਤੱਕ ਦੇਸ਼ ਦੇ ਸਿਰਫ 50% ਪਰਿਵਾਰਾਂ ਦੇ ਕੋਲ ਹੀ ਬੈਂਕ ਦੇ ਖਾਤੇ ਸਨ । ਅਜਿਹਾ ਕਿਵੇਂ ਹੋਇਆ ਕਿ ਅੱਜ ਦੇਸ਼ ਦਾ ਲਗਭਗ ਹਰ ਪਰਿਵਾਰ ਬੈਂਕਿਗ ਸੇਵਾ ਨਾਲ ਜੁੜ ਗਿਆ ਹੈ । ਸੋਚੋ… ਕਿ ਆਖਰ ਅਜਿਹਾ ਕਿਉਂ ਸੀ ਕਿ ਆਜ਼ਾਦੀ ਦੇ 67 ਸਾਲਾਂ ਤੱਕ ਬੇਮੁਸ਼ਕਿਲ ਚਾਰ ਕਰੋੜ ਨਾਗਰਿਕ ਹੀ ਇਨਕਮ ਟੈਕਸ ਰਿਟਰਨ ਭਰ ਰਹੇ ਸਨ । ਸਵਾ ਸੌ ਕਰੋੜ ਦਾ ਦੇਸ਼ … ਚਾਰ ਕਰੋੜ, ਕੇਵਲ ਚਾਰ ਸਾਲ ਵਿੱਚ ਹੀ ਤਿੰਨ ਕਰੋੜ ਨਵੇਂ ਨਾਗਰਿਕ ਇਨਕਮ ਟੈਕਸ ਦੇ ਨੈੱਟਵਰਕ ਨਾਲ ਜੁੜ ਗਏ ਹਨ । ਸੋਚੋ… ਕਿ ਆਖਰ ਕਿਉਂ ਅਜਿਹਾ ਸੀ ਕਿ ਜਦੋਂ ਤੱਕ ਜੀਐੱਸਟੀ ਨਹੀਂ ਲਾਗੂ ਹੋਇਆ ਸੀ ਸਾਡੇ ਦੇਸ਼ ਵਿੱਚ ਇਨਡਾਇਰੈਕਟਸ ਟੈਕਸ ਸਿਸਟਮ ਨਾਲ 66 ਲੱਖ ਉੱਦਮੀ ਹੀ ਰਜਿਸਟਰ ਸਨ । ਅਤੇ ਹੁਣ ਜੀਐੱਸਟੀ ਲਾਗੂ ਹੋਣ ਦੇ ਬਾਅਦ 54 ਲੱਖ ਨਵੇਂ ਲੋਕਾਂ ਨੇ ਰਜਿਸਟਰ ਕਰਵਾਇਆ ।

ਸਾਥੀਓ , ਆਖਰ ਪਹਿਲਾਂ ਦੀਆਂ ਸਰਕਾਰਾਂ ਅਜਿਹਾ ਕਿਉਂ ਨਹੀਂ ਕਰ ਸਕੀਆਂ ਅਤੇ ਹੁਣ ਜੋ ਹੋ ਰਿਹਾ ਹੈ ਉਹ ਕਿਵੇਂ ਹੋ ਰਿਹਾ ਹੈ । ਲੋਕ ਉਹੀ ਹੈ , bureaucracy ਉਹੀ ਹੈ , ਸੰਸਥਾਵਾਂ ਵੀ ਉਹੀ ਹਨ , ਫਾਇਲ ਦਾ ਜਾਣ ਦਾ ਰਾਸਤਾ ਵੀ ਉਹੀ ਹੈ , ਟੇਬਲ ਕੁਰਸੀ ਕਲਮ ਉਹ ਸਭ ਕੁੱਝ ਉਹੀ ਹੈ ਫਿਰ ਵੀ ਇਹ ਬਦਲਾਅ ਕਿਉਂ ਆਇਆ । ਇਸ ਗੱਲ ਦਾ ਇਹ ਸਬੂਤ ਹੈ ਕਿ ਦੇਸ਼ ਬਦਲ ਸਕਦਾ ਹੈ । ਅਤੇ ਮੈਂ ਤੁਹਾਨੂੰ ਇਹ ਵੀ ਦਿਵਾਉਣਾ (ਦਿਖਾਉਣਆ) ਚਾਹੁੰਦਾ ਹਾਂ ਕਿ ਜੋ ਵੀ ਬਦਲਾਅ ਆਇਆ ਹੈ , ਜੋ ਵੀ ਪਰਿਵਰਤਨ ਆ ਰਿਹਾ ਹੈ , ਗਤੀ ਆਈ ਹੈ ਉਹ ਉਦੋਂ ਤੱਕ ਨਹੀਂ ਆਉਂਦੀ ਜਦੋਂ ਤੱਕ ਬਿਲਕੁਲ ਜ਼ਮੀਨੀ ਪੱਧਰ ਤੇ ਜਾਕੇ ਫੈਸਲੇ ਨਹੀਂ ਕਰ ਲਏ ਜਾਂਦੇ , ਉਨ੍ਹਾਂ ਤੇ ਅਮਲ ਨਹੀਂ ਕੀਤਾ ਜਾਂਦਾ ।

ਤੁਸੀ ਕਲਪਨਾ ਕਰੋ … ਜੇਕਰ ਦੇਸ਼ ਦੇ ਨਾਗਰਿਕਾਂ ਨੂੰ ਦਹਾਕਿਆਂ ਪਹਿਲਾਂ ਹੀ ਮੁੱਢਲੀਆਂ ਜ਼ਰੂਰਤਾਂ ਉਪਲੱਧਬ ਕਰਵਾ ਦਿੱਤੀਆਂ ਗਈਆਂ ਹੁੰਦੀਆਂ ਤਾਂ ਸਾਡਾ ਦੇਸ਼ ਕਿੱਥੇ ਤੋਂ ਕਿੱਥੇ ਪਹੁੰਚ ਗਿਆ ਹੁੰਦਾ । ਦੇਸ਼ ਦੇ ਨਾਗਰਿਕਾਂ ਲਈ ਇਹ ਸਭ ਕਰਨਾ ਮੇਰੇ ਲਈ ਸੌਭਾਗਯ ਦੀ ਗੱਲ ਹੈ । ਲੇਕਿਨ ਇਹ ਓਨਾ ਹੀ ਬਦਕਿਸਮਤੀ ਹੈ ਕਿ ਦੇਸ਼ ਨੂੰ ਇਸ ਦੇ ਲਈ ਇਨ੍ਹੇ ਸਾਲਾਂ ਤੱਕ ਤਰਸਣਾ ਪਿਆ ।

ਸਾਥੀਓ , ਜਦੋਂ ਸਾਡੇ ਦੇਸ਼ ਦੇ ਗ਼ਰੀਬ , ਸ਼ੋਸ਼ਿਤ ਅਤੇ ਵਾਂਝੇ ਨੂੰ ਸਾਰਿਆਂ ਮੁੱਢਲੀਆਂ ਸੁਵਿਧਾਵਾਂ ਉਪਲਬੱਧ ਹੋ ਜਾਣਗੀਆਂ…. ਉਨ੍ਹਾਂ ਪਖਾਨਿਆਂ, ਬਿਜਲੀ , ਬੈਂਕ ਅਕਾਉਂਟਸ , ਗੈਸ ਕਨੈਕਸ਼ੁਨਸ , ਸਿੱਖਿਆ , ਅਰੋਗ ਵਰਗੀਆਂ ਚੀਜ਼ਾਂ ਦੀਆਂ ਚਿੰਤਾਵਾਂ ਤੋਂ ਮੁਕਤੀ ਮਿਲ ਜਾਵੇਗੀ ਤਾਂ ਫਿਰ ਮੇਰੇ ਦੇਸ਼ ਦੇ ਗ਼ਰੀਬ ਖੁਦ ਹੀ ਆਪਣੀ ਗ਼ਰੀਬੀ ਨੂੰ ਪਰਾਸਤ ਕਰ ਦੇਣਗੇ । ਇਹ ਮੇਰਾ ਵਿਸ਼ਵਾਸ ਹੈ । ਉਹ ਗ਼ਰੀਬੀ ਤੋਂ ਬਾਹਰ ਨਿਕਲ ਆਣਉਗੇ ਅਤੇ ਦੇਸ਼ ਵੀ ਗ਼ਰੀਬੀ ਤੋਂ ਬਾਹਰ ਨਿਕਲ ਆਵੇਗਾ । ਬੀਤੇ ਚਾਰ ਸਾਲਾਂ ਵਿੱਚ ਤੁਸੀਂ ਇਸ ਪਰਿਵਰਤਨ ਨੂੰ ਹੁੰਦੇ ਹੋਏ ਦੇਖ ਵੀ ਰਹੇ ਹੋ । ਅੰਕੜੇ ਇਸ ਦੀ ਗਵਾਹੀ ਦੇ ਰਹੇ ਹਨ, ਲੇਕਿਨ ਇਹ ਸਭ ਪਹਿਲਾਂ ਨਹੀਂ ਹੋਇਆ । ਅਤੇ ਪਹਿਲਾਂ ਇਸ ਲਈ ਨਹੀਂ ਹੋਇਆ ਕਿਉਂਕਿ ਗ਼ਰੀਬੀ ਘੱਟ ਹੋ ਜਾਵੇਗੀ ਤਾਂ ਗ਼ਰੀਬੀ ਹਟਾਓ ਦਾ ਨਾਅਰਾ ਕਿਵੇਂ ਦੇ ਸਕਣਗੇ । ਪਹਿਲਾਂ ਇਸ ਲਈ ਨਹੀਂ ਹੋਇਆ , ਕਿਉਂਕਿ ਜਦੋਂ ਮੁੱਢਲੀਆਂ ਸੁਵਿਧਾਵਾਂ ਸਾਰਿਆ ਨੂੰ ਮਿਲ ਜਾਣਗੀਆਂ ਤਾਂ ਵੋਟ ਬੈਂਕ ਦੀ ਪਾਲੀਟਿਕਸ ਕਿਵੇਂ ਹੋ ਜਾਵੇਗੀ । ਤੁਸ਼ਟੀਕਰਣ ਕਿਵੇਂ ਹੋਵੇਗਾ ।

ਭਾਈਓ ਅਤੇ ਭੈਣੋਂ , ਅੱਜ ਜਦੋਂ ਅਸੀ ਦੇਸ਼ ਦੇ 100% ਲੋਕਾਂ ਨੂੰ ਕਰੀਬ – ਕਰੀਬ ਸਾਰੀਆਂ ਮੁੱਢਲੀਆਂ ਸੁਵਿਧਾਵਾਂ ਦੇਣ ਲਈ ਕਰੀਬ ਪਹੁੰਚ ਗਏ ਹਾਂ ਤਾਂ ਭਾਰਤ ਦੂਜੇ ਯੁੱਗ ਵਿੱਚ ਛਾਲ ਲਗਾਉਣ ਲਈ ਵੀ ਤਿਆਰ ਹੈ । ਅਸੀਂ ਕਰੋੜਾਂ ਭਾਰਤੀਆਂ ਦੀਆਂ aspirations ਉਨ੍ਹਾਂ ਦੀਆਂ ਅਕਾਖਿਆਵਾਂ ਨੂੰ ਪੂਰਾ ਕਰਨ ਲਈ ਤਤਪਰ ਹਾਂ । ਅੱਜ ਅਸੀ ਨਿਊ ਇੰਡੀਆ ਦੇ ਸੰਕਲਪੀ ਤੋਂ ਸਿੱਧੀ ਦੀ ਯਾਤਰਾ ਵੱਲ ਅਗ੍ਰਸਰ ਹਾਂ । ਇਸ ਯਾਤਰਾ ਵਿੱਚ ਜਿਸ ਤਰ੍ਹਾਂ ਟੈਕਨੋਲੋਜੀ ਦੀ ਵਰਤੋਂ ਭਾਰਤ ਕਰ ਰਿਹਾ ਹੈ । ਉਹ ਦੁਨੀਆ ਦੇ ਵਿਕਾਸਸ਼ੀਲ ਅਤੇ ਪਛੜੇ ਦੇਸ਼ਾਂ ਲਈ ਵੀ ਇੱਕ ਮਾਡਲ ਬਣ ਰਿਹਾ ਹੈ ।

ਸਾਥੀਓ , ਅੱਜ ਭਾਰਤ ਵਿੱਚ connectivity ਤੋਂ ਲੈ ਕੇ communication ਤੱਕ competition ਤੋਂ ਲੈ ਕੇ convenience ਜੀਵਨ ਦੇ ਹਰ ਪਹਲੂ ਨੂੰ ਟੈਕਨੋਲੋਜੀ ਨਾਲ ਜੋੜਨ ਦਾ ਯਤਨ ਹੋ ਰਿਹਾ ਹੈ । ਟੈਕਨੋਲੋਜੀ ਅਤੇ ਮਾਨੁਖੀ ਸੰਵੇਦਨਾਵਾਂ ਦੀ ਸ਼ਕਤੀ ਤੋਂ ease of leaving ਸੁਨਿਸ਼ਚਿਤ ਕੀਤੀ ਜਾ ਰਹੀ ਹੈ । ਸਾਡੀ ਵਿਵਸਥਾਵਾਂ ਤੇਜ਼ੀ ਨਾਲ ਨਵੇਂ ਸੰਸਾਰ ਦੀਆਂ ਜਰੂਰਤਾਂ ਲਈ ਤਿਆਰ ਹੋ ਰਹੀਆਂ ਹਨ । ਸੋਲਰ ਪਾਵਰ ਹੋਵੇ , ਬਾਓਫਿਊਲ ਹੋਵੇ ਇਸ ਤੇ ਆਧੁਨਿਕ ਵਿਵਸਥਾਵਾਂ ਨੂੰ ਤਿਆਰ ਕੀਤਾ ਜਾ ਰਿਹਾ ਹੈ ।

ਦੇਸ਼ ਵਿੱਚ ਅੱਜ 21ਵੀਂ ਸਦੀ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ next generation infrastructure ਤਿਆਰ ਹੋ ਰਹੇ ਹਨ। highway ਹੋਵੇ,  Railway ਹੋਵੇ, Airway ਹੋਵੇ, Waterway ਹੋਵੇ ਚੌਤਰਫ਼ਾ ਕੰਮ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਤੁਸੀਂ ਦੇਖਿਆ ਕਿਸ ਤਰ੍ਹਾਂ ਵਾਰਾਣਸੀ ਤੇ ਕੋਲਕਾਤਾ ਦਰਮਿਆਨ Waterway ਦੀ ਨਵੀਂ ਸੁਵਿਧਾ ਕਾਰਜਸ਼ੀਲ ਹੋ ਗਈ ਹੈ। ਇਸੇ ਤਰ੍ਹਾਂ ਦੇਸ਼ ਵਿੱਚ ਬਣੀ ਬਿਨਾ ਇੰਜਣ ਡਰਾਈਵਰ ਵਾਲੀ ਟਰੇਨ… ਟਰੇਨ 18 ਅਤੇ ਉਸ ਦਾ ਟਰਾਇਲ ਤਾਂ ਤੁਹਾਡੇ ਅਖ਼ਬਾਰਾਂ ਵਿੱਚ ਹੈੱਡਲਾਈਨ ਵਿੱਚ ਰਿਹਾ ਹੈ। ਹਵਾਈ ਸਫ਼ਰ ਦੀ ਤਾਂ ਸਥਿਤੀ ਇਹ ਹੋ ਗਈ ਹੈ ਕਿ ਅੱਜ ਅਜਿਹੇ ਡੱਬਿਆਂ ਵਿੱਚ ਚੱਲਣ ਵਾਲੇ ਯਾਤਰੀਆਂ ਤੋਂ ਜ਼ਿਆਦਾ ਲੋਕ ਹੁਣ ਹਵਾਈ ਜਹਾਜ਼ ਵਿੱਚ ਉੱਡਣ ਲੱਗੇ ਹਨ। ਇਹ ਇਸ ਲਈ ਹੋ ਰਿਹਾ ਹੈ ਕਿਉਂਕਿ ਸਰਕਾਰ ਛੋਟੇ-ਛੋਟੇ ਸ਼ਹਿਰਾਂ ਨੂੰ ਟਿਯਰ-2ਸਿਟੀਜ਼, ਟਿਯਰ-3ਸਿਟੀਜ਼ ਨੂੰ ਵੀ ਉਡਾਨ ਯੋਜਨਾ ਨਾਲ ਜੋੜ ਰਹੀਆਂ ਹਨ। ਨਵੇਂ ਏਅਰਪੋਰਟ ਅਤੇ ਏਅਰ ਰੂਟ ਵਿਕਸਤ ਕਰ ਰਹੀ ਹੈ। ਵਿਵਸਥਾ ਵਿੱਚ ਹਰ ਪਾਸੇ ਬਦਲਾਅ ਕਿਵੇ ਆਰ ਰਿਹਾ ਹੈ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਐੱਪਪੀਜੀ ਸਿਲੰਡਰ ਰਿਫਿਲ ਲਈ ਪਹਿਲਾਂ ਕਈ ਦਿਨ ਲੱਗ ਜਾਂਦੇ ਸਨ ਹੁਣ ਸਿਰਫ ਇੱਕ ਦੋ ਦਿਨ ਵਿੱਚ ਵੀ ਮਿਲਣਾ ਸ਼ੁਰੂ ਹੋ ਗਿਆ ਹੈ। ਪਹਿਲਾ ਇਨਕਸ ਟੈਕਸ ਰਿਫੰਡ ਮਿਲਣ ਵਿੱਚ ਮਹੀਨੇ ਲੱਗ ਜਾਂਦੇ ਸਨ। ਇਹ ਵੀ ਹੁਣ ਕੁਝ ਹਫ਼ਤਿਆਂ ਵਿੱਚ ਹੋਣ ਲੱਗਾ ਹੈ। ਪਾਸਪੋਰਟ ਬਣਾਉਣਾ ਵੀ ਪਹਿਲਾਂ ਮਹੀਨਿਆਂ ਦਾ ਕੰਮ ਸੀ ਹੁਣ ਉਹੀ ਕੰਮ ਇੱਕ ਦੋ ਹਫ਼ਤੇ ਵਿੱਚ ਹੋ ਜਾਂਦਾ ਹੈ। ਬਿਜਲੀ, ਪਾਣੀ ਦਾ ਕਨੇਕਸ਼ਨ ਹੁਣ ਅਸਾਨੀ ਨਾਲ ਮਿਲਣ ਲੱਗਾ ਹੈ। ਸਰਕਾਰ ਦੀਆਂ ਜ਼ਿਆਦਾਤਰ ਸੇਵਾਵਾਂ ਹੁਣ ਆਨਲਾਈਨ ਹਨ, ਮੋਬਾਈਲ ਫ਼ੋਨ ‘ਤੇ ਹਨ। ਇਸ ਦੇ ਪਿੱਛੇ ਦੀ ਭਾਵਨਾ ਇੱਕ ਹੀ ਹੈ ਕਿ ਆਮ-ਵਰਗ ਨੂੰ ਵਿਵਸਥਾਵਾਂ ਨਾਲ ਉਲਝਣਾ ਨਾ ਪਵੇ, ਜੂਝਨਾ ਨਾ ਪਵੇ, ਕਤਾਰਾਂ ਨਾ ਲੱਗਣ, ਕਰਪੱਸ਼ਨ ਦੀਆਂ ਸੰਭਾਵਨਾਵਾਂ ਘੱਟ ਹੋਣ ਅਤੇ ਰੋਜ਼ਮਰਾ ਦੀਆਂ ਪਰੇਸ਼ਾਨੀਆਂ ਤੋਂ ਮੁਕਤੀ ਮਿਲੇ।

ਸਾਥੀਓ, ਸਰਕਾਰ ਨਾ ਸਿਰਫ ਸੇਵਾਵਾਂ ਨੂੰ ਦਰਵਾਜ਼ੇ-ਦਰਵਾਜ਼ੇ ਤੱਕ ਪਹੁੰਚਾਉਣ ਲਈ ਪ੍ਰਤੀਬਧੰ ਹੈ ਬਲਕਿ ਯੋਜਨਾਵਾਂ ਦਾ ਲਾਭ ਜ਼ਰੂਰਤਮੰਦਾਂ ਤੱਕ ਜ਼ਰੂਰ ਪਹੁੰਚੇ ਇਸ ਲਈ ਵੀ ਸਰਕਾਰ ਗੰਭੀਰ ਯਤਨ ਕਰਨ ਰਹੀ ਹੈ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਮਿਲ ਰਹੇ ਘਰ ਹੋਵੇ, ਉਜਵੱਲਾ ਯੋਜਨਾ ਤਹਿਤ ਮਿਲ ਰਹੇ ਗੈਸ ਦਾ ਕਨੇਸ਼ਨ ਹੋਵੇ, ਸੌਭਾਗਿਯ ਯੋਜਨਾ ਦੇ ਤਹਿਤ ਬਿਜਲੀ ਦਾ ਕਨੇਕਸ਼ਨ ਹੋਵੇ, ਪਖ਼ਾਨਿਆਂ ਦੀ ਸੁਵਿਧਾ ਹੋਵੇ। ਅਜਿਹੀਆਂ ਸਾਰੀਆਂ ਯੋਜਨਾਵਾਂ ਦੇ ਲਾਭਾਰਥੀਆਂ ਤੱਕ ਸਰਕਾਰ ਖ਼ੁਦ ਜੀ ਰਹੀ ਹੈ, ਉਨ੍ਹਾਂ ਦੀ ਪਹਿਚਾਣ ਕਰ ਰਹੀ ਹੈ, ਉਨ੍ਹਾਂ ਨੂੰ ਇਹ ਸੁਵਿਧਾਵਾਂ ਲੈਂ ਲਈ ਉਤਸ਼ਾਹਿਤ ਕਰ ਰਹੀ ਹੈ। ਦੇਸ਼ ਦੇ 50 ਕਰੋੜ ਤੋਂ ਵੱਧ ਗਰੀਬਾਂ ਦੇ ਸਿਹਤ ਨੂੰ ਸੁਰੱਖਿਆ ਕਵਚ ਦੇਣ ਵਾਲੀ ਪ੍ਰਧਾਨ ਮੰਤਰੀ ਜਨ-ਅਰੋਗਿਯ ਯੋਜਨਾ  PMJAY ਯਾਨੀ ਆਯੁਸ਼ਮਾਨ ਭਾਰਤ ਯੋਜਨਾ ਤਾਂ ਵੈਲਫੇਅਰ ਅਤੇ ਫੇਅਰਪਲੇ ਦੀ ਬਿਹਤਰੀਨ ਉਦਹਾਰਣ ਹੈ।

ਡਿਜੀਟਲ ਤਕਨੀਕ automation ਅਤੇ ਮਾਨਵੀ ਸੰਵੇਦਨਸ਼ੀਲਤਾ ਨੂੰ ਕਿਵੇਂ ਜਨ ਸਧਾਰਨ ਦੇ ਭਲੇ ਲਈ ਉਪਯੋਗ ਕੀਤਾ ਜਾ ਸਕਦਾ ਹੈ। ਇਹ ਆਯੁਸ਼ਮਾਨ ਭਾਰਤ ਵਿੱਚ ਦਿਖਾਈ ਦਿੰਦਾ ਹੈ। ਇਸ ਯੋਜਨਾ ਦੇ ਲਾਭਾਰਥੀਆਂ ਦੀ ਪਹਿਚਾਣ ਪਹਿਲਾਂ ਕੀਤੀ ਗਈ।  ਫਿਰ ਉਨ੍ਹਾਂ ਦੀ ਜਾਣਕਾਰੀ ਨੂੰ, ਡੇਟਾ ਨੂੰ ਤਕਨੀਕ ਦੇ ਮਾਧਿਅਮ ਜੋੜਿਆ ਗਿਆ ਅਤੇ ਫਿਰ ਗੋਲਡਨ ਕਾਰਜ ਜਾਰੀ ਕੀਤੇ ਜਾ ਰਹੇ ਹਨ। ਗੋਲਡਨ ਕਾਰਜ ਅਤੇ ਆਯੁਸ਼ਮਾਨ ਮਿੱਤਰ ਯਾਨੀ ਤਕਨੀਕ ਅਤੇ ਮਾਨਵੀ ਸੰਵੇਦਨਾ ਦੇ ਸੰਗਮ ਨਾਲ ਗਰੀਬ ਤੋਂ ਗਰੀਬ ਨੂੰ ਸਿਹਤ ਦਾ ਲਾਭ ਬਿਲਕੁਲ ਮੁਫ਼ਤ ਮਿਲ ਰਿਹਾ ਹੈ।

ਸਾਥੀਓ, ਅਜੇ ਇਸ ਯੋਜਨਾ ਨੂੰ 100 ਦਿਨ ਵੀ ਨਹੀਂ ਹੋਏ ਹਨ, ਸਿਰਫ ਤਿੰਨ ਮਹੀਨੇ ਤੋਂ ਘੱਟ ਸਮਾਂ ਹੋਇਆ ਹੈ ਅਤੇ ਹੁਣ ਤੱਕ ਦੇਸ਼ ਦੇ ਸਾਢੇ ਚਾਰ ਲੱਖ ਗਰੀਬ ਇਸ ਦਾ ਲਾਭ ਲੈ ਚੁੱਕੇ ਹਨ, ਜਾਂ ਅਜੇ ਹਸਪਤਾਲ ਵਿੱਚ ਇਲਾਜ ਕਰਾ ਰਹੇ ਹਨ। ਗਰਭਵਤੀ ਮਹਿਲਾਵਾਂ ਦੀ ਸਰਜਰੀ ਤੋਂ ਲੈ ਕੇ ਕੈਂਸਰ ਜਿਹੀਆਂ ਗੰਭੀਰ ਬਿਮਾਰੀਆਂ ਤੱਕ ਦਾ ਇਲਾਜ ਆਯੁਸ਼ਮਾਨ ਭਾਰਤ ਦੀ ਵਜ੍ਹਾ ਨਾਲ ਸੰਭਵ ਹੋਇਆ ਹੈ।

ਇਸ ਹਾਲ ਵਿੱਚ ਬੈਠੇ ਹੋਏ, ਇਸ ਚਕਾਚੌਂਧ ਤੋਂ ਦੂਰ ਅਨੇਕ ਲੋਕਾਂ ਬਾਰੇ ਸੋਚੋ… ਕਿ ਇਹ ਲੋਕ ਕੌਣ ਹਨ ਇਹ ਕਿਰਤੀ ਹਨ, ਇਹ ਕੰਮ ਕਰਨ ਵਾਲੇ ਹਨ, ਕਿਸਨ ਹਨ, ਖੇਤ ਅਤੇ ਕਾਰਖਾਨਿਆਂ ਵਿੱਚ ਮਜਦੂਰੀ ਕਰਨ ਵਾਲੇ ਲੋਕ ਹਨ, ਠੇਲਾ ਚਲਾਉਣ ਵਾਲੇ, ਰਿਕਸ਼ਾ ਚਲਾਉਣ ਵਾਲੇ ਲੋਕ ਹਨ। ਕੱਪੜੇ ਸੀਊਣ ਦਾ ਕੰਮ ਕਰਨ ਵਾਲੇ ਲੋਕ ਹਨ। ਗੰਭੀਰ ਬਿਮਾਰੀ ਦਾ ਇਲਾਜ ਸਿਰਫ ਇਸ ਲਈ ਟਾਲਦੇ ਰਹਿੰਦੇ ਸਨ ਕਿਉਂਕਿ ਉਨ੍ਹਾਂ ਦੇ ਸਾਹਮਣੇ ਇੱਕ ਬਹੁਤ ਵੱਡਾ ਸਵਾਲ ਹਮੇਸ਼ਾ ਰਹਿੰਦਾ ਸੀ… ਆਪਣੀ ਦਵਾਈ ‘ਤੇ ਖਰਚ ਕਰਨ ਜਾਂ ਪਰਿਵਾਰ ਲਈ ਦੋ ਵਕਤ ਦੀ ਰੋਟੀ ‘ਤੇ ਖਰਚ ਕਰਨ। ਆਪਣੀ ਦਵਾਈ ‘ਤੇ ਖਰਚ ਕਰਨ ਜਾਂ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰਨ। ਗਰੀਬਾਂ ਨੂੰ ਇਸ ਸਵਾਲ ਦਾ ਜਵਾਬ ਆਯੁਸ਼ਮਾਨ ਭਾਰਤ ਯੋਜਨਾ ਦੇ ਤੌਰ ‘ਤੇ ਮਿਲ ਚੁੱਕਿਆ ਹੈ।

ਸਾਥੀਓ, ਗਰੀਬ ਦੇ ਸਸ਼ਕਤੀਕਰਨ ਦਾ ਮਾਧਿਅਮ ਬਣਾਉਣ ਦਾ ਇਹ ਕੰਮ ਸਿਰਫ ਇੱਥੋਂ ਤੱਕ ਸੀਮਤ ਨਹੀਂ ਰਹਿਣਾ ਵਾਲਾ ਹੈ। ਇਸ ਨੂੰ ਆਉਣ ਵਾਲੇ ਸਮੇਂ ਵਿੱਚ ਵਿਸਤਾਰ ਦਿੱਤਾ ਜਾਣਾ ਹੈ। ਸਾਡਾ ਯਤਨ ਹੈ ਕਿ  ਵਿਚੋਲਿਆਂ ਨੂੰ ਤਕਨੀਕ ਦੇ ਮਾਧਿਅਮ ਨਾਲ ਹਟਾਇਆ ਜਾਵੇ। ਉਤਪਾਦਕ ਅਤੇ ਉਪਭੋਗਤਾ ਨੂੰ ਜਿੰਨਾ ਸੰਭਵ ਹੋਵੇ ਓਨਾ ਕੋਲ ਲਿਆਇਆ ਜਾਵੇ। ਭ੍ਰਿਸ਼ਟਾਚਾਰ ਚਾਰੇ ਕਿਸੇ ਵੀ ਪੱਧਰ ‘ਤੇ ਹੋਵੇ ਸਾਡੀ ਨੀਤੀ ਸਪਸ਼ਟ ਵੀ ਹੈ  ਅਤੇ ਸਖ਼ਤ ਵੀ ਹੈ। ਇਸ ਸੈਕਟਰ ਵਿੱਚ ਕੀਤੇ ਜਾ ਰਹੇ ਸਾਡੇ ਇਨ੍ਹਾਂ ਯਤਨਾਂ ਨੂੰ ਦੁਨੀਆ ਵੀ ਦੇਖ ਰਹੀ ਹੈ। ਅਤੇ ਇਸ ਲਈ ਭਾਰਤ ਨੂੰ ਸੰਭਾਵਨਾਵਾਂ ਦਾ ਦੇਸ਼ ਦੱਸਿਆ ਜਾ ਰਿਹਾ ਹੈ।

ਸਾਥੀਓ, ਜਿਵੇਂ ਕਿ ਤੁਸੀਂ ਸਭ ਜਾਣਦੇ ਹੋ ਪਿਛਲੇ ਦਿਨੀਂ ਅਰਜਨਟੀਨਾ ਵਿੱਚ ਜੀ-20 ਦਾ ਸੰਮੇਲਨ ਹੋਇਆ ਉਸ ਸੰਮੇਲਨ ਵਿੱਚ ਆਏ ਨੇਤਾਵਾਂ ਨਾਲ ਮੇਰੀ ਗੱਲਬਾਤ ਹੋਈ। ਅਸੀਂ ਆਪਣੀਆ ਗੱਲਾਂ ਵੀ ਦੁਨੀਆ ਵੀ ਤਾਕਤਵਰ ਅਰਥਵਿਵਿਸਥਾਵਾਂ ਦਰਮਿਆਨ ਰੱਖੀਆਂ। ਜੋ ਆਰਥਕ ਅਪਰਾਧ ਕਰਨ ਵਾਲੇ ਹਨ, ਭਗੌੜੇ ਹਨ ਉਨ੍ਹਾਂ ਨੂੰ ਦੁਨੀਆ ਵਿੱਚ ਕੀਤੇ ਵੀ ਸੁਰੱਖਿਅਤ ਪਨਾਹ ਨਾ ਮਿਲੇ ਇਸ ਲਈ ਭਾਰਤ ਨੇ ਕੁਝ ਸੁਝਾਅ ਅੰਤਰਰਾਜ ਕਮਿਉਨਿਟੀ ਦਰਮਿਆਨ ਰੱਖੇ। ਮੈਨੂੰ ਇਹ ਵਿਸ਼ਵਾਸ ਹੈ ਕਿ ਸਾਡੀ ਇਹ ਮੁਹਿੰਮ ਅੱਜ ਨਹੀਂ ਤਾਂ ਕੱਲ੍ਹ ਕਦੇ ਨਾ ਕਦੇ ਰੰਗ ਲਿਆਵੇਗੀ।

ਸਾਥੀਓ, ਇਸ ਵਿਸ਼ਵਾਸ ਦੇ ਪਿੱਛੇ ਇੱਕ ਵੱਡਾ ਕਾਰਨ ਇਹ ਹੈ ਕਿ ਅੱਜ ਭਾਰਤ ਦੀ ਗੱਲ ਨੂੰ ਦੁਨੀਆ ਸੁਣ ਰਹੀ ਹੈ, ਸਮਝਣ ਦਾ ਯਤਨ ਕਰ ਰਹੀ ਹੈ, ਸਾਡੇ ਦੁਨੀਆ ਦੇ ਸਾਰੇ ਦੇਸ਼ਾਂ ਨਾਲ ਰਿਸ਼ਤੇ ਬਹੁਤ ਮਧੁਰ ਪਿਆਰੇ ਹੋਏ ਹਨ। ਉਸ ਦੇ ਨਤੀਜੇ ਤੁਸੀਂ ਸਭ ਅਤੇ ਪੂਰਾ ਦੇਸ਼ ਦੇਖ ਵੀ ਰਿਹਾ ਹੈ, ਅਨੁਭਵ ਵੀ ਕਰ ਰਿਹਾ ਹੈ। ਹੁਣੇ ਤਿੰਨ-ਚਾਰ ਦਿਨ ਪਹਿਲਾਂ ਹੀ ਇਸ ਦਾ ਇੱਕ ਹੋਰ ਉਦਹਾਰਣ ਤੁਸੀਂ ਦੇਖਿਆ ਹੈ, ਇਹ ਸਭ ਸੰਭਵ ਹੋ ਰਿਹਾ ਹੈ ਸਾਡੇ ਆਤਮਵਿਸ਼ਵਾਸ ਦੇ ਕਾਰਨ, ਸਾਡੇ ਦੇਸ਼ ਦੇ ਆਤਮਵਿਸ਼ਵਾਸ ਦੇ ਕਾਰਨ।

ਸਾਥੀਓ, ਅੱਜ ਵੱਡੇ ਟੀਚੇ, ਸਖ਼ਤ ਅਤੇ ਵੱਡੇ ਫ਼ੈਸਲਿਆਂ ਦਾ ਜੇਕਰ ਸਾਹਸ ਸਰਕਾਰ ਕਰ ਪਾਉਂਦੀ ਹੈ ਤਾਂ ਉਸ ਦੇ ਪਿੱਛੇ ਇੱਕ ਮਜ਼ਬੂਤ ਸਰਕਾਰ ਹੈ। ਪੂਰਨ ਬਹੁਮਤ ਨਾਲ ਚੁਣੀ ਹੋਈ ਸਰਕਾਰ ਹੈ। ਨਿਊ ਇੰਡੀਆ ਲਈ ਸਰਕਾਰ ਦਾ ਫੋਕਸ- ਸਮਰੱਥਾ, ਸੰਸਾਧਨ, ਸੰਸਕਾਰ, ਪਰੰਪਰਾ, ਸੱਭਿਆਚਾਰ ਅਤੇ ਸੁਰੱਖਿਆ ‘ਤੇ ਹੈ। ਵਿਕਾਸ ਦੀ ਪੰਚ ਧਾਰਾ, ਜੋ ਵਿਕਾਸ ਦੀ ਗੰਗਾ ਨੂੰ ਅੱਗੇ ਵਧਾਵੇਗੀ। ਇਹ ਵਿਕਾਸ ਦੀ ਪੰਚ ਧਾਰਾ- ਬੱਚਿਆਂ ਦੀ ਪੜ੍ਹਾਈ, ਨੌਜਵਾਨਾਂ ਨੂੰ ਕਮਾਈ, ਬਜ਼ੁਰਗਾਂ ਨੂੰ ਦਵਾਈ, ਕਿਸਾਨਾਂ ਨੂੰ ਸਿਚਾਈ, ਜਨ-ਜਨ ਦੀ ਸੁਣਵਾਈ। ਇਹ ਪੰਜ ਧਰਾਵਾਂ ਇਸੇ ਨੂੰ ਕੇਂਦਰ ਵਿੱਚ ਰੱਖਦੇ ਹੋਏ ਸਰਕਾਰ ਵਿਕਾਸ ਦੀ ਗੰਗਾ ਨੂੰ ਅੱਗੇ ਵਧਾ ਰਹੀ ਹੈ।

ਨਵੇਂ ਭਾਰਤ ਦੇ ਨਵੇਂ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਦੈਨਿਕ ਜਾਗਰਣ ਦੀ, ਪੂਰੇ ਮੀਡੀਆ ਜਗਤ ਦੀ ਵੀ ਇੱਕ ਮਹੱਤਵਪੂਰਨ ਭੂਮਿਕਾ ਰਹਿਣ ਵਾਲੀ ਹੈ। ਸਿਸਟਮ ਨੂੰ ਸਵਾਲ ਕਰਨਾ ਇਹ ਤੁਹਾਡੀ ਜ਼ਿੰਮੇਵਾਰੀ ਹੈ ਅਤੇ ਤੁਹਾਡਾ ਅਧਿਕਾਰ ਵੀ ਹੈ। ਮੀਡੀਆ ਦੇ ਸੁਝਾਵਾਂ ਅਤੇ ਤੁਹਾਡੀਆਂ ਆਲੋਚਨਾਵਾਂ ਦਾ ਤਾਂ ਮੈਂ ਹਮੇਸ਼ਾ ਸੁਆਗਤ ਕਰਦਾ ਰਿਹਾ ਹਾਂ। ਆਪਣੀ ਸੁਤੰਤਰਤਾ ਨੂੰ ਬਣਾਈ ਰੱਖਦੇ ਹੋਏ, ਆਪਣੀ ਨਿਰਪੱਖਤਾ ਨੂੰ ਬਣਾਈ ਰੱਖਦੇ ਹੋਏ ਦੈਨਿਕ ਜਾਗਰਣ ਸਮੂਹ ਰਾਸ਼ਟਰ ਨਿਰਮਾਣ ਦੇ ਪਹਿਰੇਦਾਰ  ਵਜੋਂ ਨਿਰੰਤਰ ਕਾਰਜ ਕਰਦਾ ਰਹੇਗਾ। ਇਸੇ ਉਮੀਦ ਇਸੇ ਵਿਸ਼ਵਾਸ ਦੇ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ। ਤੁਹਾਨੂੰ ਸਭ ਨੂੰ 75 ਸਾਲ ਪੂਰੇ ਕਰਨ ਲਈ ਫਿਰ ਤੋਂ ਵਧਾਈ ਅਤੇ ਉਜਵੱਲ ਭਵਿੱਖ ਲਈ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦੇ ਹੋਏ ਮੇਰੀ ਬਾਣੀ ਨੂੰ ਵਿਰਾਮ ਦਿੰਦਾ ਹਾਂ। ਬਹੁਤ-ਬਹੁਤ ਧੰਨਵਾਦ।

*****

ਅਤੁਲ ਤਿਵਾਰੀ/ਸ਼ਾਹਬਾਜ਼ ਹਸੀਬੀ/ਬਾਲਮੀਕੀ ਮਹਤੋ/ਮਮਤਾ