ਪੀਐੱਮਇੰਡੀਆ
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੇ ਭਾਰਤ ਦੰਦ ਚਿਕਿਤਸਾ ਪਰਿਸ਼ਦ ਨੂੰ ਜ਼ਿਆਦਾ ਅਸਰਦਾਰ ਬਣਾਉਣ ਲਈ ਡੈਂਟਿਸਟ ਐਕਟ,1948 (1948 ਦਾ 16) ਵਿੱਚ ਸੋਧ ਦੇ ਲਈ ਬਿਲ ਨੂੰ ਪੇਸ਼ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਇਸ ਪ੍ਰਵਾਨਗੀ ਨਾਲ ਡੈਂਟਿਸਟ ਐਕਟ,1948 ਦੇ ਸੰਦਰਭ ਵਿੱਚ ਭਾਰਤ ਦੰਦ ਚਿਕਿਤਸਾ ਪਰਿਸ਼ਦ ਦੀ ਮੈਂਬਰਸ਼ਿਪ ਅਤੇ ਰਾਜ ਤੇ ਸੰਯੁਕਤ ਰਾਜ ਦੰਦ ਚਿਕਿਤਸਾ ਪਰਿਸ਼ਦਾਂ ਦੀ ਮੈਂਬਰਸ਼ਿਪ ਨਾਲ ਸਬੰਧਿਤ ਵਿਵਸਥਾਵਾਂ ਵਿੱਚ ਵੀ ਸੋਧ ਪ੍ਰਭਾਵੀ ਹੋਵੇਗੀ।
ਪ੍ਰਭਾਵ :
ਇਸ ਸੋਧ ਨਾਲ ਦੰਦ ਚਿਕਿਤਸਾ ਪਰਿਸ਼ਦਾਂ ਦੇ ਪੁਨਰਗਠਨ ਵਿੱਚ ਸਹਾਇਤਾ ਮਿਲੇਗੀ ਅਤੇ ਦੰਦ ਚਿਕਿਤਸਾ ਪਰਿਸ਼ਦਾਂ ਵਿੱਚ ਕੇਂਦਰ ਸਰਕਾਰ ਦੇ ਮੈਬਰਾਂ ਅਤੇ ਚੁਣੇ ਹੋਏ ਮੈਂਬਰਾਂ ਦੀ ਪ੍ਰਤੀਨਿਧਤਾ ਲਾਜ਼ਮੀ ਨਹੀਂ ਰਹਿ ਜਾਵੇਗੀ।
ਇਸ ਪ੍ਰਕਿਰਿਆ ਨਾਲ ਵਿਅਰਥਤਾ ਵਿੱਚ ਕਮੀ ਆਵੇਗੀ।
ਇਸ ਬਿਲ ਨੂੰ ਸੰਸਦ ਦੇ ਆਉਂਦੇ ਸੈਸ਼ਨ ਵਿੱਚ ਪੇਸ਼ ਕੀਤਾ ਜਾਵੇਗਾ।
ਵੇਰਵਾ :
ਡੈਂਟਿਸਟ ਐਕਟ,1948 ਦੀਆਂ ਨਿਮਨ ਧਾਰਾਵਾਂ ਵਿੱਚ ਸੋਧਾਂ ਕੀਤੀਆਂ ਜਾਣਗੀਆਂ:
*******
ਏਕੇਟੀ/ਏਕੇ