ਪੀਐੱਮਇੰਡੀਆ
President Temer,
President Putin,
President Xi Jinping,
ਅੱਜ ਦੁਨੀਆ ਕਈ ਤਰ੍ਹਾਂ ਦੇ ਪਰਿਵਰਤਨਾਂ ਕਰਕੇ ਚੌਰਾਹੇ ’ਤੇ ਹੈ।
ਨਵੀਂ ਉਦਯੋਗਿਕ technology ਅਤੇ digital ਇੰਟਰਫੇਸ ਜਿਸ ਨਵੀਂ ਦੁਨੀਆ ਦਾ ਨਿਰਮਾਣ ਕਰ ਰਹੇ ਹਨ, ਉਹ ਇੱਕ ਮੌਕਾ ਵੀ ਹੈ’ ਅਤੇ ਇੱਕ ਚੁਣੌਤੀ ਵੀ।
ਨਵੀਆਂ ਪ੍ਰਣਾਲੀਆਂ ਅਤੇ ਉਤਪਾਦਾਂ ਨਾਲ ਆਰਥਕ ਪ੍ਰਗਤੀ ਦੇ ਨਵੇਂ ਰਸਤੇ ਖੁੱਲ੍ਹਣਗੇ।
ਵਿਕਾਸ ਅਤੇ ਪ੍ਰਗਤੀ ਦੇ ਕੇਂਦਰ ਵਿੱਚ ਹਮੇਸ਼ਾਂ ਲੋਕ ਅਤੇ ਮਾਨਵੀ ਕਦਰਾਂ-ਕੀਮਤਾਂ ਸਭ ਤੋਂ ਮਹੱਤਵਪੂਰਨ ਹਨ। ਇਸ ਲਈ technology ਜਗਤ ਵਿੱਚ ਚੌਥੀ ਉਦਯੋਗਿਕ ਕ੍ਰਾਂਤੀ ਦੇ ਉਨ੍ਹਾਂ ਨਤੀਜਿਆਂ ’ਤੇ ਵੀ ਸਾਨੂੰ ਗੰਭੀਰ ਵਿਚਾਰ ਕਰਨ ਦੀ ਜ਼ਰੂਰਤ ਹੈ ਜੋ ਸਾਡੇ ਜਿਹੇ ਦੇਸ਼ਾਂ ਦੀ ਜਨਤਾ ਅਤੇ ਅਰਥਵਿਵਸਥਾ ’ਤੇ ਦੂਰਗਾਮੀ ਪ੍ਰਭਾਵ ਪਾਉਣਗੇ।
Industry 4.0 (four point zero) ਦਾ ਇੱਕ ਸੁਆਗਤ ਯੋਗ ਨਤੀਜਾ ਹੋਵੇਗਾ ਅਧਿਕ ਨਜ਼ਦੀਕੀ ਸੰਪਰਕ। The World will be flatter ਜੋ ਇਸ ਦਾ ਲਾਭ ਉਠਾ ਸਕਣਗੇ ਉਹ ਅਧਿਕ ਪ੍ਰਗਤੀ ਕਰ ਸਕਣਗੇ। ਅਨੇਕ ਵੰਚਿਤ ਵਰਗ technology ਅਤੇ ਵਿਕਾਸ ਦੀਆਂ ਕਈ ਹਾਲਤਾਂ ਦੇ ਪਾਰ ਵੱਡੀ ਛਾਲ ਲਗਾ ਸਕਣਗੇ।
ਪਰ ਵਧਦੀਆਂ ਅਸਮਾਨਤਾਵਾਂ ਅਤੇ ਤੇਜ਼ ਪਰਿਵਰਤਨਾਂ ਦਾ ਸਮਾਜ ’ਤੇ ਅਤੇ ਮਾਨਵੀ ਕਦਰਾਂ-ਕੀਮਤਾਂ ’ਤੇ ਕੀ ਪ੍ਰਭਾਵ ਹੋਵੇਗਾ’ ਇਹ ਕਹਿਣਾ ਮੁਸ਼ਕਲ ਹੈ।
Fourth Industrial Revolution ਵਿੱਚ ਪੂੰਜੀ ਤੋਂ ਜ਼ਿਆਦਾ ਮਹੱਤਵ ਪ੍ਰਤਿਭਾ ਦਾ ਹੋਵੇਗਾ। High-skill ਪਰੰਤੂ ਅਸਥਾਈ work, ਰੋਜ਼ਗਾਰ ਦਾ ਨਵਾਂ ਚਿਹਰਾ ਹੋਵੇਗਾ।
Industrial production, design, ਅਤੇ manufacturing ਵਿੱਚ ਮੌਲਿਕ ਬਦਲਾਅ ਆਉਣਗੇ। Digital platforms, automation, ਅਤੇ data-flows ਤੋਂ ਭੂਗੋਲਿਕ ਦੂਰੀਆਂ ਦਾ ਮਹੱਤਵ ਘੱਟ ਹੋ ਜਾਵੇਗਾ। Digital platforms, e-commerce ਅਤੇ marketplaces ਜਦੋਂ ਅਜਿਹੀਆਂ technologies ਨਾਲ ਜੁੜਨਗੇ ਤਾਂ ਇੱਕ ਨਵੀਂ ਤਰ੍ਹਾਂ ਦੇ industry ਅਤੇ business leaders ਸਾਹਮਣੇ ਆਉਣਗੇ।
ਉਹ ਜਿਸ ਤਰ੍ਹਾਂ ਨਾਲ ਅਤੇ ਜਿੰਨੀ ਤੇਜ਼ੀ ਨਾਲ ਜਿੰਨੇ ਸੰਪਤੀ ਸਰੋਤਾਂ ਅਤੇ ਵਿਚਾਰਾਂ ’ਤੇ ਕੰਟਰੋਲ ਕਰ ਸਕਦੇ ਹਨ, ਜਾਂ ਕੰਟਰੋਲ ਗੁਆ ਸਕਦੇ ਹਨ’ ਉਹ ਮਾਨਵ ਦੇ ਇਤਿਹਾਸ ਵਿੱਚ ਪਹਿਲਾਂ ਕਦੇ ਸੰਭਵ ਨਹੀਂ ਸੀ। ਅਸੀਂ ਇਹ ਨਹੀਂ ਜਾਣਦੇ ਕਿ ਇਸ ਦਾ ਨਤੀਜਾ ਕੀ ਹੋਵੇਗਾ’ ਲੇਕਿਨ ਇਹ ਸਪਸ਼ਟ ਹੈ ਕਿ ਜੋ ਵੀ ਹੋਵੇਗਾ ਗਹਿਰਾ ਅਤੇ ਗੰਭੀਰ ਹੋਵੇਗਾ ।
ਅਜਿਹੇ ਵਿੱਚ, ਮੈਂ ਮੰਨਦਾ ਹਾਂ ਕਿ BRICS framework ਵਿੱਚ ਸਾਡੀ ਚਰਚਾ ਸਾਨੂੰ fourth Industrial revolution ਲਈ ਤਿਆਰ ਕਰਨ ਵਿੱਚ ਮਦਦ ਕਰੇਗੀ।
ਸਾਨੂੰ ਇਸ ਗੱਲ ’ਤੇ ਚਰਚਾ ਕਰਨੀ ਚਾਹੀਦੀ ਹੈ ਕਿ ਅਸੀਂ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਕਿਸ ਤਰ੍ਹਾਂ ਚੰਗੀ ਤਰ੍ਹਾਂ ਨਾਲ ਤਿਆਰ ਕਰ ਸਕਦੇ ਹਾਂ।
ਇੱਕ ਅਹਿਮ ਸਵਾਲ ਰੋਜ਼ਗਾਰ ਦੀਆਂ ਕਿਸਮਾਂ ਅਤੇ ਮੌਕਿਆਂ ਦਾ ਹੋਵੇਗਾ। ਜਿੱਥੋਂ ਤੱਕ ਅਸੀਂ ਦੇਖ ਸਕਦੇ ਹਾਂ, Traditional manufacturing ਸਾਡੇ ਨੌਜਵਾਨਾਂ ਲਈ ਰੋਜ਼ਗਾਰ ਦਾ ਇੱਕ ਪ੍ਰਮੁੱਖ ਜਰੀਆ ਬਣਿਆ ਰਹੇਗਾ। ਦੂਜੇ ਪਾਸੇ ਸਾਡੇ workers ਲਈ ਇਹ ਅਤਿਅੰਤ ਜ਼ਰੂਰੀ ਹੋਵੇਗਾ ਕਿ ਉਹ ਆਪਣੇ skills ਵਿੱਚ ਬਦਲਾਅ ਲਿਆ ਸਕਣਗੇ।
ਇਸ ਲਈ’ ਸਿੱਖਿਆ ਅਤੇ ਹੁਨਰ ਵਿਕਾਸ ਲਈ ਸਾਡੇ ਨਜ਼ਰੀਏ ਅਤੇ ਨੀਤੀਆਂ ਵਿੱਚ ਤੇਜ਼ੀ ਨਾਲ ਬਦਲਾਅ ਲਿਆਉਣਾ ਹੋਵੇਗਾ।
School ਅਤੇ University ਸਿਲੇਬਸ ਨੂੰ ਇਸ ਤਰ੍ਹਾਂ ਬਣਾਉਣਾ ਹੋਵੇਗਾ ਜਿਸ ਨਾਲ ਇਹ ਸਾਡੇ ਨੌਜਵਾਨਾਂ ਨੂੰ ਭਵਿੱਖ ਲਈ ਤਿਆਰ ਕਰ ਸਕਣ। ਸਾਨੂੰ ਬਹੁਤ ਸਾਵਧਾਨ ਰਹਿਣਾ ਹੋਵੇਗਾ ਕਿ technology ਦੇ ਖੇਤਰ ਵਿੱਚ ਆਉਣ ਵਾਲੇ ਤੇਜ਼ ਬਦਲਾਅ ਘੱਟ ਤੋਂ ਘੱਟ ਉਸੇ ਗਤੀ ਨਾਲ ਸਿਲੇਬਸਾਂ ਵਿੱਚ ਸਥਾਨ ਲੈ ਸਕਣ।
ਭਾਰਤ ਵਿੱਚ’ ਇਸ ਉਦੇਸ਼ ਲਈ National Skill Development Mission ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਦਾ ਉਦੇਸ਼ ਸਾਡੇ ਨੌਜਵਾਨਾਂ ਨੂੰ relevant technical ਅਤੇ vocational skills ਪ੍ਰਦਾਨ ਕਰਨਾ ਹੈ।
ਸਾਡੀ ਸਰਕਾਰ ਦਾ ਜ਼ੋਰ ਇਹ ਸੁਨਿਸ਼ਚਿਤ ਕਰਨ ’ਤੇ ਹੈ ਕਿ affordable ਅਤੇ quality technical, vocational ਅਤੇ ਉੱਚ ਸਿੱਖਿਆ ਤੱਕ ਔਰਤਾਂ, ਪੁਰਖਾਂ ਅਤੇ ਸਮਾਜ ਦੇ ਸਾਰੇ ਵਰਗਾਂ ਦੀ ਸਮਾਨ ਪਹੁੰਚ ਹੋਵੇ।
Excellencies,
ਨਵੇਂ ਮੌਕਿਆਂ ਦੀ ਉੱਚਿਤ ਵਰਤੋਂ ਇੱਕ ਪਾਸੇ ਰੋਜ਼ਗਾਰ ਮੰਗਣ ਵਾਲਿਆਂ ਨੂੰ ਰੋਜ਼ਗਾਰ ਦੇਣ ਵਾਲਾ ਬਣਾ ਸਕਦਾ ਹੈ। ਉੱਥੇ ਦੂਜੇ ਪਾਸੇ ਬੇਰੋਜ਼ਗਾਰਾਂ ਲਈ ਸਮਾਜਕ ਸੁਰੱਖਿਆ ਦੀ ਸਸ਼ਕਤ ਵਿਵਸਥਾ ਜ਼ਰੂਰੀ ਹੋਵੇਗੀ।
ਸਮਾਜਕ ਸੁਰੱਖਿਆ ਲਾਭਾਂ ਦੀ portability ਨਾਲ ਡਿਜੀਟਲ ਯੁੱਗ ਵਿੱਚ skilled workers ਦੀ mobility ਸੁਨਿਸ਼ਚਿਤ ਹੋਵੇਗੀ।
Excellencies,
ਬਿਹਤਰ service delivery, productivity levels ਵਧਾਉਣ ਅਤੇ labour issues ਦੀ ਬਿਹਤਰ management ਲਈ technological innovations ਸਹਾਇਤਾ ਕਰ ਸਕਦੀਆਂ ਹਨ।
ਭਾਰਤ ਵਿੱਚ ਸਾਡਾ ਅਨੁਭਵ ਇਸ ਮਾਮਲੇ ਵਿੱਚ ਬਹੁਤ ਸਕਾਰਾਤਮਕ ਰਿਹਾ ਹੈ। ਕਿਰਤ ਕਾਨੂੰਨਾਂ ਦਾ ਪਾਲਣ, ਸਮਾਜਕ ਸੁਰੱਖਿਆ, ਸਿਹਤ ਬੀਮਾ ਅਤੇ ਅਨੇਕ ਸਰਕਾਰੀ ਯੋਜਨਾਵਾਂ ਦਾ ਲ਼ਾਬਾਰਥੀਆਂ ਨੂੰ technology ਰਾਹੀਂ ਸਿੱਧਾ ਭੁਗਤਾਨ ਬਿਹਤਰ delivery ਦੀ ਉਦਾਹਰਣ ਹੈ।
ਅੱਜ ਦੇ ਸਮੇਂ ਵਿੱਚ technology ਸਭ ਤੋਂ ਵੱਡਾ disruptor ਬਣ ਚੁੱਕੀ ਹੈ। Industry 4.0(four point zero) ਦੇ ਨਤੀਜਿਆਂ ਦੀ ਕਲਪਨਾ ਕਰਨਾ ਵੀ ਮੁਸ਼ਕਲ ਹੈ।
ਇਸ ਤਰ੍ਹਾਂ ਦੇ disruption ਤੋਂ globalization ਅਤੇ migration ਨੂੰ ਬਿਹਤਰ multilateral coordination ਅਤੇ collaboration ਰਾਹੀਂ manage ਕਰਨਾ ਹੋਵੇਗਾ।
ਖ਼ਾਸ ਤੌਰ ’ਤੇ Unorganised sector ਵਿੱਚ skilled, semi-skilled ਅਤੇ un-skilled, ਸਾਰੇ ਵਰਕਰਾਂ ਨੂੰ ਸਮਾਜਕ ਸੁਰੱਖਿਆ ਉਪਲੱਬਧ ਕਰਵਾਉਣਾ ਹੋਰ ਵੀ ਮਹੱਤਵਪੂਰਨ ਹੋ ਜਾਵੇਗਾ।
Cyber Security ਦੀਆਂ ਚੁਣੌਤੀਆਂ ਨਾਲ ਅਤੇ ਉਨ੍ਹਾਂ ਨਾਲ ਨਿਪਟਣ ਲਈ ਇੱਕਜੁਟ ਹੋ ਕੇ ਕੰਮ ਕਰਨ ਦੇ ਮਹਤੱਵ ਤੋਂ ਅਸੀਂ ਸਾਰੇ ਜਾਣੂ ਹਾਂ। Industry 4.0 (four point zero) ਇਨ੍ਹਾਂ ਚੁਣੌਤੀਆਂ ਅਤੇ ਜ਼ਰੂਰਤਾਂ ਨੂੰ ਹੋਰ ਵੀ ਵਧਾ ਦੇਵੇਗਾ।
ਭਾਰਤ Fourth Industrial Revolution ਦੇ ਵਿਸ਼ੇ ’ਤੇ BRICS ਦੇਸ਼ਾਂ ਦੇ ਨਾਲ ਮਿਲ ਕੇ ਕੰਮ ਕਰਨਾ ਚਾਹੁੰਦਾ ਹੈ। ਇਸ ਸਬੰਧ ਵਿੱਚ ਸਾਨੂੰ ਮਿਲ ਕੇ best practices ਅਤੇ policies ਸਾਂਝੀਆਂ ਕਰਨੀਆਂ ਚਾਹੀਦੀਆਂ ਹਨ।
ਅੱਜ ਕੱਲ੍ਹ ਹੋ ਰਹੇ ਅਤੇ ਭਵਿੱਖ ਵਿੱਚ ਹੋਣ ਵਾਲੇ technology ਪਰਿਵਰਤਨਾਂ ਦੇ BRICS ਦੇਸ਼ਾਂ ਅਤੇ ਪੂਰੀ ਦੁਨੀਆ ਲਈ ਮਹੱਤਵ ਨੂੰ ਧਿਆਨ ਵਿੱਚ ਰੱਖਦਿਆਂ ਮੈਂ ਇਹ ਸੁਝਾਅ ਦੇਣਾ ਚਾਹੁੰਦਾ ਹਾਂ ਕਿ ਸਾਡੇ ਮੰਤਰੀ ਇਸ ਵਿਸ਼ੇ ’ਤੇ ਹੋਰ ਵਿਸਤਾਰ ਨਾਲ ਵਿਚਾਰ ਕਰਨ। ਅਤੇ ਜ਼ਰੂਰਤ ਅਨੁਸਾਰ ਮਾਹਰਾਂ ਦੀ ਮਦਦ ਵੀ ਲੈਣ।
ਤੁਹਾਡਾ ਸਾਰਿਆਂ ਦਾ ਧੰਨਵਾਦ।
***
ਏਕੇਟੀ/ਐੱਸਐੱਚ/ਐੱਸਕੇ
Fourth Industrial Revolution में पूंजी से ज्यादा महत्व प्रतिभा का होगा। High-skill परन्तु अस्थाई work रोजगार का नया चेहरा होगा।
— PMO India (@PMOIndia) July 26, 2018
Industrial production, design, और manufacturing में मौलिक बदलाव आएंगे: PM
School और University पाठ्यक्रम को इस तरह बनाना होगा जिससे ये हमारे युवाओं को भविष्य के लिए तैयार कर सकें।
— PMO India (@PMOIndia) July 26, 2018
हमें बहुत सजग रहना होगा कि technology के क्षेत्र में आने वाले तेज बदलाव कम से कम उसी गति से पाठ्यक्रमों में स्थान पा सकें: PM
बेहतर service delivery, productivity levels बढ़ाने के लिए technological innovations सहायता कर सकते हैं।
— PMO India (@PMOIndia) July 26, 2018
हमारा अनुभव इस मामले में सकारात्मक रहा है। कानूनों का पालन, सामाजिक सुरक्षा और सरकारी योजनाओं का लाभार्थियों को सीधा भुगतान technology द्वारा बेहतर delivery का उदाहरण है: PM