Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ 30 ਦਸੰਬਰ 2016 ਨੂੰ ਡਿਜੀ ਧਨ ਮੇਲੇ `ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ 30 ਦਸੰਬਰ 2016 ਨੂੰ ਡਿਜੀ ਧਨ ਮੇਲੇ `ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ 30 ਦਸੰਬਰ 2016 ਨੂੰ ਡਿਜੀ ਧਨ ਮੇਲੇ `ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ

ਨਵੀਂ ਦਿੱਲੀ ਦੇ ਤਾਲਕਟੋਰਾ ਸਟੇਡੀਅਮ ਵਿੱਚ 30 ਦਸੰਬਰ 2016 ਨੂੰ ਡਿਜੀ ਧਨ ਮੇਲੇ `ਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ ਪਾਠ


ਕ੍ਰਿਸਮਸ ਦੇ ਦਿਨ ਭਾਰਤ ਸਰਕਾਰ ਨੇ ਇੱਕ ਗਿਫਟ ਦੀ ਸ਼ੁਰੂਆਤ ਕੀਤੀ ਸੀ ਅਤੇ ਇਸ ਦੇ ਤਹਿਤ ਆਉਣ ਵਾਲੇ 100 ਦਿਨਾਂ ਤੱਕ ਰੋਜ਼ਾਨਾ 15 ਹਜ਼ਾਰ ਲੋਕਾਂ ਨੂੰ Lucky Draw ਰਾਹੀਂ 1000 ਰੁਪਏ ਇਨਾਮ ਵਿੱਚ ਮਿਲਣ ਦੀ ਯੋਜਨਾ ਅਤੇ ਇਸ ਇਸ ਦੇ ਲਾਭਪਾਤਰੀ ਉਹ ਲੋਕ ਹਨ,ਜਿਹੜੇ Digital Technlogy ਦੀ ਵਰਤੋਂ ਕਰਦੇ ਹੋਏ ਬਤੌਰ ਇੱਕ ਗ੍ਰਾਹਕ ਖਰੀਦਦਾਰੀ ਕਰਦੇ ਹਨ 50 ਰੁਪਏ ਤੋਂ ਜ਼ਿਆਦਾ ਅਤੇ 3 ਹਜ਼ਾਰ ਰੁਪਏ ਤੋਂ ਘੱਟ,ਤਾਕਿ ਇਨਾਮ ਗ਼ਰੀਬਾਂ ਨੂੰ ਮਿਲੇ।
100 ਦਿਨਾਂ ਵਿੱਚ ਲੱਖਾਂ ਪਰਿਵਾਰਾਂ ਨੂੰ ਇਨਾਮ ਮਿਲਣਾ ਹੈ ਅਤੇ Draw ਹੋਣ ਦੇ ਤਿੰਨ ਦਿਨ ਬਾਅਦ ਬੈਂਕ ਦੇ ਲੋਕ ਇਸ ਵਿੱਚੋਂ ਨਾਮ ਕੌਣ ਹੈ, ਕੱਢ ਦਿੰਦੇ ਹਨ,ਜਿਹੜਾ ਪਹਿਲੇ ਦਿਨ ਡਰਾਅ ਹੋਇਆ ਸੀ ਇਸ ਵਿੱਚ ਜਿਸ ਨੂੰ ਇਨਾਮ ਮਿਲਿਆ ਸੀ ਉਨ੍ਹਾਂ ਵਿੱਚੋਂ ਚਾਰ ਲੋਕਾਂ ਨੂੰ ਮੈਨੂੰ ਅੱਜ ਆਪਣੇ ਹੱਥਾਂ ਨਾਲ ਇਨਾਮ ਦੇਣ ਦਾ ਮੌਕਾ ਮਿਲਿਆ।
ਅੱਜ 30 ਤਰੀਕ ਨੂੰ ਲੱਕੀ ਗ੍ਰਾਹਕ ਯੋਜਨਾ ਦੇ ਨਾਲ-ਨਾਲ ਡਿਜੀ ਧਨ ਵਪਾਰ ਯੋਜਨਾ ਦਾ ਡਰਾਅ ਹੋਇਆ ਹੈ। ਇਹ ਹਫਤੇ ਵਿੱਚ ਇੱਕ ਦਿਨ ਹੋ ਰਿਹਾ ਹੈ, ਅੱਜ ਪਹਿਲਾਂ  ਸੀ ,ਅਤੇ ਇਸ ਵਿੱਚ ਉਨ੍ਹਾਂ ਵਪਾਰੀਆਂ ਨੂੰ ਉਤਸ਼ਾਹਿਤ ਕਰਨ ਦੀ ਯੋਜਨਾ ਹੈ ਜਿਹੜੇ ਆਪਣੀ ਦੁਕਾਨ ਵਿੱਚ ਗ੍ਰਾਹਕਾਂਨੂੰ Digital Payment  ਲਈ ਪ੍ਰੇਰਿਤ ਕਰਨ,ਉਨਾਂ ਨੂੰ ਸਮਝਾਉਣ,ਉਹ ਵਿਵਸਥਾ ਦੇਣ ਅਤੇ 14 ਅਪ੍ਰੈਲ,ਬਾਬਾ ਸਾਹਿਬ ਅੰਬੇਡਕਰ  ਦੀ ਜਯੰਤੀ ‘ਤੇ ਇੱਕ Mega Draw  ਹੋਵੇਗਾ ਜਿਸ ਵਿੱਚ ਕਰੋੜਾਂ ਰੁਪਏ ਦੇ ਇਨਾਮ ਦਿੱਤੇ ਜਾਣਗੇ।ਜਿਨ੍ਹਾਂ ਲੋਕਾਂ ਨੂੰ ਇਸ ਲੱਕੀ ਡਰਾਅ ਵਿੱਚ ਇਨਾਮ ਮਿਲਿਆ ਹੈ ਉਨ੍ਹਾਂ ਦਾ ਮੈਂ ਅਭਿਨੰਦਨ ਕਰਦਾ ਹਾਂ,ਲੇਕਿਨ ਉਨ੍ਹਾਂ ਦਾ ਮੈਂ ਧੰਨਵਾਦ ਵੀ ਕਰਦਾ ਹਾਂ ਕਿਉਂਕਿ ਉਨ੍ਹਾਂ ਨੇ ਝਾਰਖੰਡ ਜਿਹੇ ਛੋਟੇ ਪਿੰਡ ਵਿੱਚ ਰਹਿਣ ਵਾਲੇ ਕਿਸੇ ਛੋਟੇ ਨੌਜਵਾਨ ਨੇ ਇਸ Technology  ਨੂੰ ਆਤਮਸਾਤ ਕੀਤਾ, ਇਸ Technology ਦੀ ਵਰਤੋਂ ਕੀਤੀ।ਅਤੇ ਮੈਂ ਇਸ ਲਈ ਦੇਸ਼ ਵਿੱਚ ਜਿਹੜੇ ਲੋਕ ਇਸ ਨਾਲ ਜੁੜ ਰਹੇ ਹਨ ਉਹ ਇੱਕ ਤਰ੍ਹਾਂ ਨਾਲ ਉੱਜਵਲ ਭਾਰਤ ਦੀ ਨੀਂਹ ਮਜ਼ਬੂਤ ਕਰਨ ਦਾ ਕੰਮ ਕਰ ਰਹੇ ਹਨ,ਅਤੇ ਇਸ ਲਈ ਮੈਂ ਇਨ੍ਹਾਂ ਸਾਰਿਆਂ ਦਾ ਅਭਿਨੰਦਨ ਕਰਦਾ ਹਾਂ,ਉਨ੍ਹਾਂ ਨੂੰ ਵਧਾਈ ਦਿੰਦਾ ਹਾਂ।
ਅੱਜ ਇੱਕ ਹੋਰ ਕੰਮ ਹੋਇਆ,ਮੇਰੀ ਦ੍ਰਿਸ਼ਟੀ ਨਾਲ ਇਹ ਸਭ ਤੋਂ ਮਹੱਤਵਪੂਰਨ ਕੰਮ ਹੋਇਆ ਹੈ ਅਤੇ ਉਹ ਹੈ ਇੱਕ ਨਵੀਂ App ਲਾਂਚ ਕੀਤੀ ਗਈ ਹੈ ਜਿਸ ਦਾ ਨਾਮ ਰੱਖਿਆ ਗਿਆ ਹੈ BHIM, ਬਹੁਤ ਘੱਟ ਲੋਕਾਂ ਨੂੰ ਪਤਾ ਹੋਵੇਗਾ ਕਿ ਜਿਸ ਮਹਾਂਪੁਰਸ਼ ਨੇ ਸਾਨੂੰ ਸੰਵਿਧਾਨ ਦਿੱਤਾ,ਉਹ ਡਾਕਟਰ ਭੀਮਰਾਓ ਅੰਬੇਡਕਰ  ਅਰਥਸ਼ਾਸਤਰ ਵਿੱਚ ਉਨ੍ਹਾਂ ਦੀ ਨਿਪੁੰਨਤਾ,ਇਹ ਉਨ੍ਹਾਂ ਦੀ ਸੱਚੀ ਪਹਿਚਾਣ ਸੀ।ਅਤੇ ਉਨ੍ਹਾਂ ਨੇ ਅੱਜ ਤੋਂ ਕਰੀਬ 80-90 ਸਾਲ ਪਹਿਲਾਂ ਭਾਰਤ ਦਾ ਰੁਪਿਆ,ਉਸ ‘ਤੇ Thesis ਲਿਖਿਆ ਸੀ ਅਤੇ ਮੁਦਰਾ ਨੀਤੀ ਕਿਹੋ ਜਿਹੀ ਹੋਵੇ,ਉਸ ਸਮੇਂ ਜਦੋਂ ਅੰਗੇਰਜ਼ਾਂ ਦਾ ਸ਼ਾਸਨ ਸੀ, ਭੀਮਰਾਓ ਅੰਬੇਡਕਰ   ਨੇ ਵਿਸ਼ਵ ਦੇ ਸਾਹਮਣੇ ਭਾਰਤ ਦੀ ਮੁਦਰਾ ਨੀਤੀ ਦੇ ਸਬੰਧ ਵਿੱਚ ਇੱਕ ਨਵੇਂਪਣ ਨਾਲ ਆਪਣੇ ਵਿਚਾਰਾਂ ਨੂੰ ਪੇਸ਼ ਕੀਤਾ ਸੀ।ਅਤੇ ਅੱਜ ਅਸੀਂ ਜਿਸ ਰਿਜ਼ਰਵ ਬੈਂਕ ਦੀ ਗੱਲ ਕਰਦੇ ਹਾਂ,RBI ਦੀ ਗੱਲ ਕਰਦੇ ਹਾਂ, ਡਾਕਟਰ ਬਾਬਾ ਸਾਹਿਬ ਅੰਬੇਡਕਰ   ਨੇ ਜਿਹੜਾ Thesis ਲਿਖਿਆ ਸੀ, ਉਸ ਦੇ ਪ੍ਰਕਾਸ਼ ਵਿੱਚ ਹੀ ਵਿਚਾਰ ਲੈ ਕੇ ਰਿਜ਼ਰਵ ਬੈਂਕ ਦਾ ਜਨਮ ਹੋਇਆ ਸੀ।ਇੰਨਾ ਹੀ ਨਹੀਂ ਅਜ਼ਾਦ ਭਾਰਤ ਵਿੱਚ ਜਿਹੜੇ ਸਾਡੇ Federal Structure ਹਨ ਰਾਜਾਂ ਤੇ ਕੇਂਦਰ ਦੇ ਵਿਚਕਾਰ ਅਰਥਵਿਵਸਥਾ ਕਿਸ ਤਰ੍ਹਾਂ ਚਲੇ,ਪੈਸਿਆਂ ਦੀ ਵੰਡ ਕਿਸ ਤਰ੍ਹਾਂ ਹੋਵੇ,ਇਸ  ਲਈ Finance Commission ਦੀ ਕਲਪਨਾ ਹੋਈ ਹੈ ਇਹ ਵੀ ਬਾਬਾ ਸਾਹਿਬ  ਅੰਬੇਡਕਰ   ਭੀਮਰਾਓ ਅੰਬੇਡਕਰ   ਦੇ ਵਿਚਾਰਾਂ ਦਾ ਨਤੀਜਾ ਹੈ।
ਕਹਿਣ ਦਾ ਭਾਵ ਇਹ ਹੈ ਕਿ ਭਾਰਤ ਦੀ ਮੁਦਰਾ ਵਿਵਸਥਾ ਵਿੱਚ,ਭਾਰਤ ਦੀ Central Bank ਦੀ ਕਲਪਨਾ ਵਿੱਚ,ਭਾਰਤ ਦੇ Federal Structure ਵਿੱਚ ਅਰਥਵਿਵਸਥਾ ਦੇ ਸਬੰਧ ਵਿੱਚ ਕਿਸੀ ਇੱਕ ਮਹਾਂਪੁਰਸ਼ ਦਾ ਸਪਸ਼ਟ ਦਰਸ਼ਨ ਸੀ।ਉੱਤਮ ਤੋਂ ਉੱਤਮ ਯੋਗਦਾਨ ਸੀ,ਉਸ ਮਹਾਂਪੁਰਸ਼ ਦਾ ਨਾਮ ਹੈ ਡਾਕਟਰ ਭੀਮਰਾਓ ਅੰਬੇਡਕਰ  । ਅਤੇ ਇਸ ਲਈ ਅੱਜ ਜੋ App ਅਤੇ ਆਉਣ ਵਾਲੇ ਦਿਨਾਂ ਵਿੱਚ ਦੇਖਣਾ ਕਿ ਸਾਰਾ ਕਾਰੋਬਾਰ ਜਿਸ ਤਰ੍ਹਾਂ ਪਹਿਲਾਂ ਅਸੀਂ ਸਿੱਕਿਆਂ ਨਾਲ ਕਰਦੇ ਸੀ ਉਹ ਦਿਨ ਦੂਰ ਨਹੀਂ ਹੋਵੇਗਾ ਕਿ ਜਦ ਇਹ ਸਾਰਾ ਕਾਰੋਬਾਰ ਇਸ  BHIM App ਨਾਲਚਲਣ ਵਾਲਾ ਹੈ। ਯਾਨਿ ਇੱਕ ਤਰ੍ਹਾਂ ਨਾਲ ਬਾਬਾ ਸਾਹਿਬ ਅੰਬੇਡਕਰ   ਦਾ ਨਾਮ ਸਾਰੀ ਅਰਥਵਿਵਸਥਾ ਦੇ ਅੰਦਰ ਇਹ BHIM App ਨਾਲCentral Stage ਵਿੱਚ ਆਉਣ ਵਾਲਾ ਹੈ। ਇਸ ਦੀ ਸ਼ੁਰੂਆਤ ਇਸ ਪ੍ਰੋਗਰਾਮ ਦੇ ਤਹਿਤ ਕੀਤੀ ਗਈ ਹੈ।
ਬਹੁਤ ਹੀ ਸਰਲ ਹੈ, ਤੁਸੀਂ Download ਕਰਨ ਦੇ ਬਾਅਦ Smart  phone ਹੋਵੇ,1000-2000 ਵਾਲਾ ਮਾਮੂਲੀ feature phone ਹੋਵੇ,ਇਸ ਨਾਲ ਇਸ ਦੀ ਵਰਤੋਂ ਕਰ ਸਕਦੇ ਹੋ ਤੁਸੀਂ । Internet ਹੋਣਾ ਜਰੂਰੀ ਨਹੀਂ, ਆਉਣ ਵਾਲੇ ਦੋ ਹਫਤਿਆ ਦੇ ਵਿੱਚ-ਵਿੱਚ ਇੱਕ ਹੋਰ ਕੰਮ ਹੋ ਰਿਹਾ ਹੈ ਜਿਸ ਦੀ Security  ਦੀ Checking ) ਦੀ ਵਿਵਸਥਾ ਚਲ ਰਹੀ ਹੈ ਇੰਨ ਦਿਨੀ। ਉਹ ਆਉਣ ਤੋਂ ਬਾਅਦ ਤਾਂ ਇਹ BHIM ਦੀ ਤਾਕਤ ਅਜਿਹੀ ਹੋਵੇਗੀ ਕਿ ਤੁਹਾਨੂੰ ਨਾ Mobile phone ਦੀ ਜ਼ਰੂਰਤ ਪਵੇਗੀ, ਨਾ Smart phone ਦੀ ਜ਼ਰੂਰਤ ਪਵੇਗੀ, ਨਾ feature phone ਦੀ ਜ਼ਰੂਰਤ ਪਵੇਗੀ, ਨਾ Internet ਦੀ ਜ਼ਰੂਰਤ ਪਵੇਗੀ,ਸਿਰਫ ਤੁਹਾਡਾ ਅੰਗੂਠਾ ਹੀ ਕਾਫੀ ਹੈ,ਤੁਹਾਡਾ ਅੰਗੂਠਾ ਹੀ ਕਾਫੀ ਹੈ। ਕੋਈ ਕਲਪਨਾ ਕਰ ਸਕਦਾ ਹੈ ਕਿ ਅਨਪੜ੍ਹ ਨੂੰ ਅੰਗੂਠਾ ਛਾਪ ਕਿਹਾ ਜਾਂਦਾ ਸੀ,ਵਕਤ ਬਦਲ ਗਿਆ ਹੈ,ਅੰਗੂਠਾ! ਤੁਹਾਡਾ ਹੀ ਅੰਗੂਠਾ! ਆਪ ਤੁਹਾਡਾ ਬੈਂਕ,ਤੁਹਾਡਾ ਅੰਗੂਠਾ ਤੁਹਾਡੀ ਪਹਿਚਾਣ! ਤੁਹਾਡਾ ਅੰਗੂਠਾ ਤੁਹਾਡਾ ਕਾਰੋਬਾਰ।
ਕਿੰਨਾ ਵੱਡਾ revolution ਆ ਰਿਹਾ ਹੈ ਅਤੇ ਦੋ ਹਫਤਿਆਂ ਦੇ ਬਾਅਦ ਜਦੋਂ ਇਹ ਵਿਵਸਥਾ ਸ਼ੁਰੂ ਹੋਵੇਗੀ,ਮੈਂ ਬਹੁਤ ਸਾਫ ਦੇਖ ਰਿਹਾ ਹਾਂ, ਇਹ BHIM ਦੁਨੀਆ ਲਈ ਸਭ ਤੋਂ ਵੱਡਾ ਅਜੂਬਾ ਹੋਵੇਗਾ। ਦੇਸ਼ ਵਿੱਚ ਆਧਾਰ ਕਾਰਡ,100 revolution ਤੋਂ ਜ਼ਿਆਦਾ ਲੋਕਾਂ ਨੂੰ ਆਧਾਰ ਨੰਬਰ ਮਿਲ ਚੁਕਿਆ ਹੈ,ਜਿਹੜੇ 12-15 ਸਾਲ ਦੀ ਛੋਟੀ ਉਮਰ ਦੇ ਹਨ,ਉਨ੍ਹਾਂ ਦਾ ਬਾਕੀ ਹੈ,ਕੰਮ ਚਲ ਰਿਹਾ ਹੈ,ਲੇਕਿਨ ਜਿਹੜੇ ਵੱਡੀ ਉਮਰ ਦੇ ਹਨ,14 ਤੋਂ ਉੱਪਰ,ਕਰੀਬ ਕਰੀਬ ਉਨ੍ਹਾਂ ਵਿੱਚੋਂ ਜ਼ਿਆਦਾਤਰ ਲੋਕਾਂ ਦਾ ਬਣ ਗਿਆ ਹੈ,ਕੁਝ ਥੋੜੇ ਬਹੁਤ ਲੋਕ ਰਹਿ ਗਏ ਹੋਣਗੇ ਉਨ੍ਹਾਂ ਦਾ ਕੰਮ ਚਲ ਰਿਹਾ ਹੈ। ਦੂਜੇ ਪਾਸੇ ਦੇਸ਼ ਵਿੱਚ 100 ਕਰੋੜ ਤੋਂ ਜ਼ਿਆਦਾ Phone ਹਨ। Mobile Phone.  ਜਿਸ ਦੇਸ਼ ਦੇ ਪਾਸ 65 ਪ੍ਰਤੀਸ਼ਤ  ਨੌਜਵਾਨ 35 ਸਾਲ ਤੋਂ ਘੱਟ ਉਮਰ ਦੇ ਹੋਣ,ਜਿਸ ਦੇਸ਼ ਦੇ ਲੋਕਾਂ ਦੇ ਹੱਥ ਵਿੱਚ  Mobile phone ਹੋਵੇ,ਜਿਸ ਦੇਸ਼ ਦੇ ਲੋਕਾਂ ਦੇ ਅੰਗੂਠੇ ਵਿੱਚ ਉਨਾਂ ਦਾ ਭਵਿੱਖ ਸੁਨਿਸ਼ਚਿਤ ਕਰਾ ਦਿੱਤਾ ਗਿਆ ਹੋਵੇ ਉਹ ਦੇਸ਼ ਅਗਰ ਇੱਕ ਵਾਰ Digital Connectivity ਕਰ ਦੇਵੇ ਤਾਂ ਕਿੰਨਾ ਵੱਡਾ ਨਵਾਂ ਇਤਿਹਾਸ ਬਣਾ ਸਕਦਾ ਹੈ,ਇਹ ਇਸ ਦੇ ਅੰਦਰ ਤੁਹਾਨੂੰ ਦਿਖਾਈ ਦੇਵੇਗਾ।ਵਿਸ਼ਵ ਦੇ ਕਿਸੇ ਵੀ ਦੇਸ਼ ਦੇ ਲਈ Technology ਦੇ ਖੇਤਰ ਵਿੱਚ ਕਿੰਨਾ ਹੀ ਅੱਗੇ ਗਿਆ ਹੋਇਆ ਦੇਸ਼ ਹੋਵੇਗਾ,ਇਸ ਦੇ ਲਈ ਵੀ, ਅਤੇ ਇਸ ਲਈ ਫਿਰ ਉਹ Google ਦੇ ਪਾਸ ਜਾਣਗੇ, Google Guru ਨੂੰ ਪੁੱਛਣਗੇ ਕਿ ਇਹ BHIM ਹੈ ਕੀ ਹੈ? ਤਾਂ ਸ਼ੁਰੂਆਤ ਵਿੱਚ ਤਾਂ ਉਨਾਂ ਨੂੰ ਮਹਾਂਭਾਰਤ ਵਾਲ ਭੀਮ ਦਿਖਾਈ ਦੇਵੇਗਾ ਅਤੇ ਹੋਰ ਜ਼ਿਆਦਾ ਡੂੰਘਾਈ ਵਿੱਚ ਜਾਣਗੇ ਤਾਂ ਉਨਾਂ ਨੂੰ ਪਤਾ ਲੱਗੇਗਾ ਕਿ ਹਿੰਦੁਸਤਾਨ ਦੀ ਧਰਤੀ ‘ਤੇ ਕੋਈ ਭੀਮਰਾਓ ਅੰਬੇਡਕਰ   ਨਾਮ ਦੇ ਮਹਾਂਪੁਰਸ਼ ਹੋਏ ਹਨ, ਭਾਰਤ ਰਤਨ ਭੀਮਰਾਓ ਅੰਬੇਡਕਰ  ।ਭੀਮਰਾਓ ਅੰਬੇਡਕਰ   ਦੇ ਜੀਵਨ ਦਾ ਮੰਤਰ ਇਹੀ ਸੀ, “ਬਹੁਜਨ ਹਿਤਾਇ,ਬਹੁਜਨ ਸੁਖਾਇ”। ਉਹ ਦਲਿਤ,ਪੀੜਤ,ਸ਼ੋਸ਼ਿਤ,ਵੰਚਿਤਾਂ ਦੇ ਮਸੀਹਾ ਸਨ। ਇਹ Technology ਉਸ ਦੀ ਸਭ ਤੋਂ ਵੱਡੀ ਤਾਕਤ,ਗ਼ਰੀਬ ਤੋਂ ਗ਼ਰੀਬ ਨੂੰ Empower ਕਰਨ ਦੀ ਤਾਕਤ ਇਸ ਵਿੱਚ ਪਈ ਹੈ।ਇਹ ਭਰਮ ਹੈ ਕਿ ਇਹ ਪੜ੍ਹੇ ਲਿਖੇ ਅਮੀਰਾਂ ਦਾ ਖਜ਼ਾਨਾ ਹੈ,ਇਹ ਗ਼ਰੀਬਾਂ ਦਾ ਖਜ਼ਾਨਾ ਹੈ।ਇਹ ਤਾਕਤ ਗ਼ਰੀਬ ਨੂੰ ਦੇਣ ਵਾਲਾ ਹੈ,ਛੋਟੇ ਵਪਾਰੀ ਨੂੰ ਦੇਣ ਵਾਲਾ ਹੈ,ਦੂਰ-ਦੁਰਾਡੇ ਪਿੰਡ ਵਿੱਚ ਰਹਿਣ ਵਾਲੇ ਕਿਸਾਨ ਨੂੰ ਦੇਣ ਵਾਲਾ ਹੈ,ਅਤੇ ਇਸ ਲਈ ਇਸਦਾ ਨਾਮ ਉਸ ਮਹਾਂਪੁਰਸ਼ ਦੇ ਨਾਲ ਜੋੜਿਆ ਹੈ,ਜਿਨਾਂ ਨੇ ਆਪਣੀ ਜ਼ਿੰਦਗੀ ਦਲਿਤ,ਪੀੜਤ,ਸ਼ੋਸ਼ਿਤ,ਵੰਚਿਤ ਆਦਿਵਾਸੀਆਂ  ਲਈ  ਖਪਾ ਦਿੱਤੀ।
ਸ਼ੁਰੂ ਵਿੱਚ ਕਦੇ-ਕਦੇ ਲਗਦਾ ਹੈ,ਅੱਜ ਵੀ ਦੁਨੀਆਂ ਦੇ ਕਈ ਸੰਪੰਨ ਦੇਸ਼ ਹਨ,ਪੜ੍ਹੇ-ਲਿਖੇ Forward Country ਹਨ,ਉਨ੍ਹਾਂ ਨੂੰ ਜਦੋਂ ਪਤਾ ਲਗਦਾ ਹੈ ਕਿ ਹਿੰਦੁਸਤਾਨ ਦੇ ਕਰੋੜਾਂ ਲੋਕ ਜਦੋਂ ਬਟਨ ਦਬਾ ਕੇ ਵੋਟਿੰਗ ਕਰਦੇ ਹਨ ਅਤੇ ਜਦੋਂ Counting ਹੁੰਦੀ  ਹੈ ਤਾਂ ਦੋ ਘੰਟੇ ਵਿੱਚ ਨਤੀਜੇ ਆਉਣੇ ਸ਼ੁਰੂ ਹੋ ਜਾਂਦੇ ਹਨ,ਤਾਂ ਦੁਨੀਆ ਦੇ ਕਈ ਦੇਸ਼ਾਂ ਨੂੰ ਹੈਰਾਨੀ ਹੁੰਦੀ ਹੈ ਕਿ ਹੁਣ ਤੱਕ ਅਸੀਂ ਜੋ ਚੋਣਾਂ ਕਰਵਾਉਂਦੇ ਹਾਂ ਤਾਂ ਵੋਟ ਪੱਤਰ ਪ੍ਰਿੰਟ ਕਰਦੇ ਹਾਂ,ਪਿੰਡ-ਪਿੰਡ ਵੋਟ ਪਾਉਣ ਲਈ ਲੋਕ ਆਉਂਦੇ ਹਨ,ਠੱਪਾ ਮਾਰਦੇ ਹਨ,ਫਿਰ ਬਕਸੇ ਵਿੱਚ ਪਾਉਂਦੇ ਹਨ,ਫਿਰ ਅਸੀਂ ਲੋਕ ਇਸ ਦੀ Division  ਕਰਦੇ ਹਾਂ, Separation ਕਰਦੇ ਹਾਂ,ਉਸ ਦੇ  ਬਾਅਦ Counting  ਕਰਦੇ ਹਾਂ,ਸਾਡੇ ਇੱਥੇ ਤਾਂ ਹਫਤਾ-ਹਫਤਾ ਲਗ ਜਾਂਦਾ ਹੈ। ਜਿਸ ਦੇਸ਼ ਨੂੰ ਅਨਪੜ੍ਹ ਕਿਹਾ ਜਾਂਦਾ ਹੈ,ਜਿਸ ਦੇਸ਼ ਦੇ ਨਾਗਰਿਕਾਂ ਨੂੰ ,ਉਨ੍ਹਾਂ ਦੀ ਸਮਝ ‘ਤੇ ਕੁਝ ਲੋਕ ਸਵਾਲੀਆ ਨਿਸ਼ਾਨ ਉਠਾਉਂਦੇ ਹਨ,ਉਹ ਦੇਸ਼ ਦੁਨੀਆ ਦੇ ਸਾਹਮਣੇ ਮਾਣ ਕਰ ਸਕਦਾ ਹੈ ਕਿ Electronic Voting Machine ਨਾਲ ਦੁਨੀਆ ਵਿੱਚ revolution ਲਿਆਉਣ ਵਾਲੇ ਅਸੀਂ ਲੋਕ ਹਾਂ ਅਤੇ ਅਸੀਂ ਇੰਨੀ ਵੱਡੀ ਮਾਤਰਾ ਵਿੱਚ ਸਫਲਤਾਪੂਰਬਕ ਕਰਦੇ ਹਾਂ।
ਕਦੇ ਕਦੇ ਮੈਂ ਹੈਰਾਨ ਹੁੰਦਾ ਹਾਂ ਕਿ ਕੁਝ ਲੋਕ ਹੁੰਦੇ ਹਨ,ਕੁਝ ਲੋਕ ਹੁੰਦੇ ਹਨ,ਜਿਨ੍ਹਾ ਦੇ ਦਿਲੋ ਦਿਮਾਗ ਵਿੱਚ ਨਿਰਾਸ਼ਾ ਨਾਲ ਹੀ ਉਨ੍ਹਾਂ ਦਾ ਜੀਵਨ ਸ਼ੁਰੂ ਹੁੰਦਾ ਹੈ,ਉਨਾਂ ਦੀ ਸਵੇਰ ਵੀ ਨਿਰਾਸ਼ਾ ਨਾਲ ਹੁੰਦੀ ਹੈ।ਅਜਿਹੇ ਨਿਰਾਸ਼ਾਵਾਦੀ ਲੋਕਾਂ ਲਈ ਹੁਣ ਤੱਕ ਤਾਂ ਕੋਈ ਦਵਾਈ available ਨਹੀਂ ਹੈ।ਤਾਂ ਇਨ੍ਹਾਂ ਨਿਰਾਸ਼ਾਵਾਦੀ ਲੋਕਾਂ ਨੂੰ ਉਨ੍ਹਾਂ ਦੀ ਨਿਰਾਸ਼ਾ ਉਨਾਂ ਨੂੰ ਮੁਬਾਰਕਬਾਦ।ਕੋਈ ਕਲਪਨਾ ਕਰ ਸਕਦਾ ਹੈ,ਹਿੰਦੁਸਤਾਨ ਵਿੱਚ ਇੱਕ ਜ਼ਮਾਨਾ ਸੀ,ਤੁਸੀਂ ਲੋਕਾਂ ਨੇ ਪੁਰਾਣੇ ਜ਼ਮਾਨੇ ਦੀ Movie ਦੇਖੀ ਹੋਵੇਗੀ,ਤਾਂ Share Market ਵਿੱਚ ਵਪਾਰੀ ਇਕੱਠੇ ਹੋ ਕੇ ਬੋਲਦੇ ਸਨ,ਇਸ ਤਰ੍ਹਾਂ ਕਰਕੇ ਉਗਲੀਆਂ ਕਰਕੇ ਉਹ ਆਪਣਾ ਸ਼ੇਅਰ ਬਜ਼ਾਰ ਵਿੱਚ ਰੇਟ ਬੋਲਦੇ ਸਨ ਅਤੇ ਉਸ ਨੂੰ ਲਿਖਣ ਵਾਲੇ ਫਿਰ ਦੂਰ ਤੋਂ Tie ਕਰਦੇ, ਹਾਂ ਇਹ ਉਹ ਬੋਲੀ ਬੋਲ ਰਿਹਾ ਹੈ, ਇਹ ਉਹ ਬੋਲੀ ਬੋਲ ਰਿਹਾ ਹੈ,ਇੱਕ ਜ਼ਮਾਨਾ ਅਜਿਹਾ ਸੀ।
ਤੁਸੀਂ ਦੇਖਿਆ ਹੋਣਾ ਪਹਿਲਾਂ  Share Market  ਦੇ ਅੰਦਰ ਕੋਈ Investment  ਕਰਦੇ ਸਨ ਤਾਂ ਵੱਡੇ ਵੱਡੇ Share certificate ਆਉਂਦੇ ਸਨ,ਉਨ੍ਹਾਂ ਨੂੰ ਸੰਭਾਲਣਾ ਪੈਂਦਾ ਸੀ,ਘਰ ਵਿੱਚ ਕੋਈ ਧਿਆਨ ਰੱਖਦਾ ਸੀ ਕਿ ਦੇਖੋ Share ਲਏ ਸਨ  ਤਾਂ ਕੀ ਹੋਇਆ ਕੋਈ ਰੇਟ ਵਧਿਆ,ਘੱਟ ਹੋਇਆ ? ਅੱਜ ਹਿੰਦੁਸਤਾਨ ਕਿਸ ਤਰ੍ਹਾ ਦੇ ਬਦਲ ਨੂੰ ਸਵੀਕਾਰ ਕਰ ਚੁੱਕਿਆ ਹੈ,ਕਰੋੜਾਂ ਕਰੋੜਾਂ ਲੋਕ Stock Market  ਤੋਂ De mat Account ਨਾਲ ਆਪਣਾ ਪੂਰਾ ਪੂਰਾ ਕਾਰੋਬਾਰ online  ਕਰਦੇ ਹਨ,ਮੱਧਮ ਅਤੇ ਹੇਠਲੇ ਮੱਧਮ ਵਰਗਦੇ ਲੋਕ ਉਸ ਵਿੱਚ ਆਪਣਾ investment  ਕਰਦੇ ਹਨ,ਅਤੇ ਇਹ ਕੋਈ ਕਾਗਜ਼ ਦਾ ਟੁਕੜਾ ਨਹੀਂ,ਅਰਬਾਂ-ਖਰਬਾਂ ਰੁਪਏ ਦਾ ਕਾਰੋਬਾਰ ਚਲ ਰਿਹਾ ਹੈ,ਲੇਕਿਨ ਇਸ ਦੇਸ਼ ਦੇ ਅੰਦਰ, ਸ਼ਾਇਦ ਹੋ ਸਕਦਾ ਹੈ ਅੱਜ ਮੈਂ ਕਿਹਾ ਤਾਂ ਕੁਝ ਲੋਕ ਜਾਗ ਜਾਣਗੇ,ਖੋਜਣ ਲਈ ਜਾਣਗੇ ਕਿ ਮੋਦੀ ਜੋ ਕਹਿ ਰਿਹਾ ਸੀ ਸਚ ਹੈ ਕਿ ਗਲਤ ਹੈ।ਕੀ ਸਚਮੁੱਚ ਵਿੱਚ,ਸਚਮੁੱਚ ਵਿੱਚ ਸ਼ੇਅਰ ਬਜ਼ਾਰ ਵਿੱਚ ਸਭ online ਹੁੰਦਾ ਹੈ ਕੀ? ਕਿਉਂਕਿ ਅਜੇ ਤੱਕ ਕਿਸੇ ਦਾ ਧਿਆਨ ਹੀ ਗਿਆ ਹੋਵੇਗਾ। ਲੇਕਿਨ ਇਨ੍ਹਾਂ ਦਿਨਾਂ ਵਿੱਚ ਮੈਂ ਕਹਿੰਦਾ ਹਾਂ ਕਿ  E-payment ਦੇ ਲਈ ਲੋਕਾਂ ਨੂੰ ਲਗਦਾ ਹੈ ਕਿ ਇਹ ਕੁਝ ਨਵਾਂ ਲਿਆਇਆ ਹੈ ਮੋਦੀ,ਗੜਬੜ ਲੱਗਦੀ ਹੈ।ਅਤੇ ਇਸ ਲਈ ਵੱਡੇ ਵੱਡੇ ਲੋਕ,ਉਚੀਆ-ਉਚੀਆ ਪਦਵੀਆ ‘ਤੇ ਰਹੇ ਹੋਏ ਲੋਕ,ਉਹ ਵੀ ਆਪਣੇ,ਵੱਡੀ ਭਾਸ਼ਾ ਬੋਲਦੇ ਹਨ,Softy ਬੋਲਦੇ ਹਨ,ਕਿ ਇਹ ਕਿਸ ਤਰ੍ਹਾਂ ਹੋ ਸਕਦਾ ਹੈ,ਦੇਸ਼ ਅਨਪੜ੍ਹ ਹੈ, Mobile phone ਕਿੱਥੇ ਹੈ,ਅਜਿਹਾ ਬੋਲਦੇ ਹਨ। ਇਸ ਲਈ ਇਹ ਨਿਰਾਸ਼ਾ ਵਿੱਚ ਪਲੇ-ਬੜੇ ਲੋਕਾਂ ਦੇ ਲਈ ਮੇਰੇ ਪਾਸ ਕੋਈ ਦਵਾਈ ਨਹੀਂ ਹੈ,ਲੇਕਿਨ ਆਸ਼ਾਵਾਦੀ ਲੋਕਾਂ ਲਈ ਮੇਰੇ ਪਾਸ ਹਜ਼ਾਰਾਂ ਅਵਸਰ ਹਨ।
ਭਰਾਵੋ,ਭੈਣੋ,ਅੱਜ ਕੋਈ ਧੋਬੀ ਸੋਚ ਸਕਦਾ ਹੈ ਕਿ ਉਹ ਬੈਂਕ ਤੋਂ ਲੋਨ ਲੈ ਸਕਦਾ ਹੈ ?ਕੋਈ ਛੋਟਾ ਜਿਹਾ ਹਜ਼ਾਮਤ ਦੀ ਦੁਕਾਨ ਚਲਾਉਣ ਵਾਲਾ,ਵਾਲ ਕੱਟਣ ਵਾਲਾ ਵਿਅਕਤੀ ਸੋਚ ਸਕਦਾ ਹੈ ਕਿ ਮੈਨੂੰ ਬੈਂਕ ਤੋਂ ਲੋਨ ਮਿਲ ਸਕਦਾ ਹੈ? ਕੋਈ ਅਖ਼ਬਾਰ  ਦੀ ਪਸਤੀ ਇਕੱਠੀ ਕਰਨਾ ਵਾਲਾ ਜਾਂ ਅਖ਼ਬਾਰ  ਵੇਚਣ ਵਾਲਾ ਸੋਚ ਸਕਦਾ ਹੇ? ਉਹ ਕਲਪਨਾ ਹੀ ਨਹੀਂ ਕਰ ਸਕਦਾ ਕਿ ਬੈਂਕ ਵਿੱਚ ਮੈਂ ਜਾਵਾਂਗਾ,ਪੈਸੇ ਮਿਲ ਸਕਦੇ ਹਨ। ਸੋਚ ਹੀ ਨਹੀਂ ਸਕਦਾ,ਕਿਉਂਕਿ ਅਸੀਂ ਹਾਲਾਤ ਹੀ ਅਜਿਹੇ ਬਣਾ ਕੇ ਰੱਖ ਦਿੱਤੇ ਹਨ।
ਇਹ ਜੋ ਮੈਂ Digital payment ਦੀ ਗੱਲ ਕਰਦਾ ਹਾਂ,ਉਹ ਕਿਹੋ ਜਿਹਾ revolution ਲਿਆਏਗਾ ਅਤੇ ਜਦ ਇਹ BHIM ਇਹ BHIM ਸਮਾਨ ਨਹੀਂ ਹੈ ਤੁਹਾਡੇ ਪਰਿਵਾਰ ਦੀ ਉਹ ਆਰਥਿਕ ਮਹਾਸੱਤਾ ਬਣਨ ਵਾਲ ਹੈ,ਕਿਸ ਤਰ੍ਹਾਂ ?ਮੰਨ ਲਈ ਧੋਬੀ ਅੱਜ ਉਸ ਦੇ ਪਾਸ ਲੋਕ ਆਉਂਦੇ ਹਨ,ਕੱਪੜੇ drycleaning ਢੀਗੜਾ-ਫਲਾਣਾ ਕਰਾਕੇ ਜਾਂਦੇ ਹਨ,ਸ਼ਾਮ ਨੂੰ ਉਹ 500-1000 ਰੁਪਏ ਕਮਾ ਲੈਂਦਾ ਹੈ,ਆਪਣਾ ਗਲਾ,ਲੇਕਿਨ ਜਿਸ ਦਿਨ ਉਹ Digital payment ਲੈਣਾ ਸ਼ੁਰੂ ਕਰੇਗਾ,ਤਾਂ ਉਸ ਦਾ ਪੂਰਾ Track Record ਤਿਆਰ ਹੋ ਜਾਵੇਗਾ,ਉਸ ਦਾ Mobile phone  ਬੋਲੇਗਾ ਕਿ ਰੋਜ਼ ਦੇ 800-1000 ਰੁਪਏ ਆਉਂਦੇ ਹਨ,100-200 ਬਚਦੇ ਹਨ,ਫਿਰ ਉਸਨੇ ਅਗਰ ਬੈਂਕ ਤੋਂ ਲੋਨ ਲੈਣਾ ਹੋਵੇਗਾ ਤਾਂ ਬੈਂਕ ਨੂੰ ਕਹੇਗਾ ਕਿ ਦੇਖੋ ਭਾਈ ਮੇਰੇ ਮੋਬਾਈਲ  ਨੂੰ ਚੈੱਕ ਕਰ ਲਓ,ਮੇਰੇ Accoun ਵਿੱਚ ਇੰਨੇ ਪੈਸਿਆਂ ਦਾ ਲੇਣ-ਦੇਣਚਲਦਾ ਹੈ। ਹੁਣ ਮੈਨੂੰ ਜ਼ਰੂਰਤ ਹੈ ਇੱਕ ਪੰਜ ਹਜ਼ਾਰ ਰੁਪਇਆ ਚਾਹੀਦਾ ਹੈ,ਦੇ ਦਿਓ। ਇਹ ਵਿਵਸਥਾ ਅਜਿਹੀ ਹੋਵੇਗੀ ਕਿ ਅੱਜ ਉਸ ਨੂੰ ਸ਼ਾਹੂਕਾਰ ਦੇ ਕੋਲੋ ਉੱਚੇ ਵਿਆਜ ਨਾਲ ਪੰਜ ਹਜ਼ਾਰ ਰੁਪਇਆ ਲੈਣਾ ਪੈਂਦਾ ਹੈ, ਉਹ ਆਪਣੇ ਮੋਬਾਈਲ  ਫੋਨ ਤੋਂ, ਉਹ ਦਿਨ ਦੂਰ ਨਹੀਂ ਹੋਵੇਗਾ,5 ਮਿੰਟ ਦੇ ਵਿੱਚ-ਵਿੱਚ 5 ਹਜ਼ਾਰ ਰੁਪਏ ਉਸ ਦੇ ਖਾਤੇ ਵਿੱਚ ਮਿਲ ਜਾਣਗੇ। ਇਹ ਈ-ਬੈਂਕਿੰਗ ਦੀ ਵਿਵਸਥਾ develop  ਹੋਣ ਵਾਲੀ ਹੈ,ਇਹ ਦਿਨ ਦੂਰ ਨਹੀਂ ਹੈ ਦੋਸਤੋ। ਇਹ ਹੋਣ ਵਾਲਾ ਹੈ। ਅਤੇ ਇਸ ਕੰਮ ਨੂੰ ਅੱਗੇ ਵਧਾਉਣ ਲਈ ਇੱਕ Common Platform ਅੱਜ BHIM  ਦੇ ਰੂਪ ਵਿੱਚ ਦੇਸ਼ ਵਾਸੀਆਂ ਨੂੰ 2016 ਦੇ ਸਾਲ ਦੇ ਆਖਰ ਵਿੱਚ ਜਦ ਮੈਂ ਗਿਆ ਹਾਂ,ਤਾਂ ਇੱਕ ਪ੍ਰਕਾਰ ਨਾਲ 2017 ਦਾ ਇਹ ਉੱਤਮ ਤੋਂ ਉੱਤਮ ਨਜ਼ਰਾਨਾ ਮੈਂ ਦੇ ਰਿਹਾ ਹਾਂ।
ਭਾਈਓ,ਭੈਣੋਂ, ਅੱਜ ਤੋਂ ਤਿੰਨ ਸਾਲ ਪਹਿਲਾਂ  ਦੇ ਅਖ਼ਬਾਰ  ਚੁੱਕ ਲਓ,ਪੁਰਾਣੇ ਅਗਰ You tube ‘ਤੇ ਜਾਓਗੇ,ਤਾਂ ਪੁਰਾਣੇ TV News ਦੇ  Clipping ਪਏ ਹੋਣ ਉਹ ਦੇਖ ਲਓ,ਕੀ ਆਉਂਦਾ ਹੈ,ਕਿੰਨਾ ਗਿਆ,ਕੋਇਲੇ ਵਿੱਚ ਕਿੰਨਾ ਗਿਆ 2G ਵਿੱਚ ਕਿੰਨਾ ਗਿਆ,ਖ਼ਬਰ  ਇਹੀ ਰਹਿੰਦੀ ਸੀ ਕਿੰਨਾ ਗਿਆ।ਅੱਜ ਲੋਕ ਦੇਖਣ ਕਿ ਯਾਰ ਅੱਜ ਕਿੰਨਾ ਆਇਆ। ਦੇਖੋ ਵਕਤ ਵਕਤ ਦੀ ਗੱਲ ਹੈ।ਇਹੀ ਦੇਸ਼,ਇਹੀ ਲੋਕ,ਇਹੀ ਕਾਨੂੰਨ,ਇਹੀ ਸਰਕਾਰ, ਇਹੀ ਫਾਈਲਾਂ, ਇਹੀ ਨਿਯਮ, ਉਹ ਵੀ ਇੱਕ ਵਕਤ ਸੀ ਜਦੋਂ ਗਏ ਦੀ ਚਰਚਾ ਹੁੰਦੀ ਸੀ,ਇਹ ਵੀ ਇੱਕ ਵਕਤ ਹੈ ਆਉਣ ਦੀ ਚਰਚਾ ਹੋ ਰਹੀ ਹੈ,ਲੋਕ ਹਿਸਾਬ ਲਗਾ ਰਹੇ ਹਨ Monday ਨੂੰ ਇੰਨਾ ਆਇਆ Tuesday ਨੂੰ ਕਿੰਨਾ ਆਇਆ।
ਅਗਰ ਭਰਾਵੋ,ਭੈਣੋਦੇਸ਼ ਦੇ ਗ਼ਰੀਬਾਂ ਦੇ ਲਈ ਅਗਰ ਜ਼ਜਬਾ ਹੋਵੇ,ਉਨ੍ਹਾਂ ਦੇ ਪ੍ਰਤੀ ਸਮਰਪਣ ਹੋਵੇ ਤਾਂ ਸਭ ਚੀਜ਼ਾਂ ਚੰਗੀਆਂ ਕਰਨ  ਲਈ ਪ੍ਰਮਾਤਮਾ ਵੀ ਤਾਕਤ ਦਿੰਦਾ ਹੈ।ਮੈਂ ਹੈਰਾਨ ਹਾਂ ਇੱਕ ਨੇਤਾ ਨੇ ਬਿਆਨ ਦਿੱਤਾ,ਉਨ੍ਹਾਂ ਨੇ ਕਿਹਾ ਕਿ ਖੋਦਿਆ ਡੂੰਗਰ ਕੱਢੀ ਚੂਹੀ,ਭਾਈ ਮੈ ਚੂਹੀ ਹੀ ਕੱਢਣੀ ਸੀ,ਉਹ ਹੀ ਤਾਂ ਖਾ ਜਾਂਦੀ ਹੈ ਸਭ ਚੋਰੀ- ਛਿੱਪੇ ਨਾਲ।ਕਿਸਾਨ ਮਿਹਨਤ ਕਰਕੇ,ਕਿਸਾਨ ਮਿਹਨਤ ਕਰਕੇ ਅਨਾਜ ਦਾ ਢੇਰ ਕਰੇ,ਚੂਹੀਆਂ ਆ ਜਾਣ ਸਾਹਿਬ, ਸਭ ਖਤਮ ਕਰ ਦਿੰਦੀਆਂ ਹਨ। ਤਾਂ ਜਿਸ ਨੇਤਾ ਜੀ ਨੇ ਜੋ ਕਿਹਾ ਮੈਂ ਉਸ ਦਾ ਧੰਨਵਾਦ ਕਰਦਾ ਹਾਂ,ਕਿ ਘੱਟ ਤੋਂ ਘੱਟ ਸੱਚ ਤਾਂ ਬੋਲੇ,ਇਹ ਚੂਹੀਆਂ ਪਕੜਨ ਦਾ ਹੀ ਕੰਮ ਹੈ,ਜੋ ਦੇਸ਼ ਦਾ,ਗ਼ਰੀਬ ਦਾ ਧਨ ਖਾ ਜਾਂਦੇ ਹਨ,ਉਹ ਚੂਹੀਆਂ ਪਕੜਨ ਦਾ ਹੀ ਕੰਮ ਹੈ ਉਹ ਚਲ ਰਿਹਾ ਹੈ ਅਤੇ ਤੇਜ਼ ਗਤੀ ਨਾਲ ਚਲ ਰਿਹਾ ਹੈ।
ਭਰਾਵੋਂ,ਭੈਣੋਂ,ਮੈਂ ਇਸ ਸਮੇਂ ਮੀਡੀਆ ਦੇ ਮਿੱਤਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਹਾਨੂੰ ਪਤਾ ਹੋਵੇਗਾ ਕਿ ਜੋ ਚੀਜ਼ ਮੀਡੀਆ ਦੇ ਲੋਕ ਠਾਣ ਲੈਣ ਤਾਂ ਉਸ ਦਾ ਇੱਕ ਅਸਰ ਪੈਦਾ ਹੁੰਦਾ ਹੈ। ਜਦ ਲੋਕ ਲਾਲ ਬੱਤੀ ਵਾਲੀ ਗੱਡੀਆ ਵਿੱਚ ਘੁੰਮਣ ਦੇ ਸ਼ੌਕੀਨ ਹੋਇਆ ਕਰਦੇ ਸਨ ਤਾਂ ਮੀਡੀਆ ਵਾਲੇ ਪਿੱਛੇ ਪੈ ਗਏ। ਕੈਮਰਾ ਲੈ ਆਏ,ਅੱਛਾ ਇਹ ਲਾਲ ਬੱਤੀ ਲਗਾ ਕੇ ਬੈਠਾ ਹੈ। ਹੌਲੀ-ਹੌਲੀ ਜਿਸਨੂੰ ਲਾਲ ਬੱਤੀ ਦਾ ਹੱਕ ਸੀ ਨਾ, ਉਹ ਵੀ ਡਰਨ ਲੱਗਿਆ ਯਾਰ ਛੱਡੋ।ਬਹੁਤ ਲੋਕ ਸਨ,ਸਰਕਾਰ ਕਹੇ,ਕਾਨੂੰਨ ਕਹੇ ਸੀਟ ਬੈਲਟ ਲਗਾਓ,ਸੀਟ ਬੈਲਟ ਲਗਾਓ,ਕੋਈ ਨਹੀਂ ਲਗਾਉਂਦਾ ਸੀ।ਮੀਡੀਆ ਵਾਲੇ ਪਿੱਛੇ ਪੈ ਗਏ,ਕੋਈ ਕਾਰ ਵਿੱਚ ਬੈਠਾ ਹੈ ਵੱਡਾ ਆਦਮੀ,ਤਾਂ ਤੁਰੰਤ ਕੱਢਦੇ ਸਨ, ਇਸ ਨੇ ਸੀਟ ਬੈਲਟ ਨਹੀਂ ਲਗਾਈ,ਫਿਰ ਦੂਸਰੇ ਦਿਨ ਟੀਵੀ ‘ਤੇ ਦਿਖਾਉਂਦੇ ਸਨ ਤਾਂ ਉਸ ਦੀ ਮੁੰਡੀ ਇੰਨੀ ਹੋ ਜਾਂਦੀ ਸੀ। ਇਹ ਸੀਟ ਬੈਲਟ ਦਾ awareness ਆਈ।
ਕਦੇ ਹੈਲਮੈਟ ਦੇ ਲਈ ਸਰਕਾਰ ਕਹਿੰਦੀ ਹੈ ਕਿ ਭਾਈ ਜ਼ਿੰਦਗੀ ਬਚਾਉਣ ਲਈ ਜਰਾ ਹੈਲਮੈਟ ਲਗਾਓ,ਇਹ ਕਰੋ,ਸੁਣਦੇ ਨਹੀਂ,ਲੇਕਿਨ ਮੀਡੀਆ ਦੇ ਲੋਕ ਕੋਈ ਪੁਲਿਸ ਵਾਲਾ ਬਿਨਾ ਹੈਲਮੈਟ ਜਾਂਦਾ ਸੀ ਤਾਂ ਪਕੜਦੇ ਸਨ, ਟੀਵੀ ‘ਤੇ ਦਿਖਾਉਂਦੇ ਸਨ ਤਾਂ ਉਹ ਕੰਬਣ ਲਗਦੇ ਸਨ। ਲੋਕ ਵੀ ਜਾਂਦੇ ਸਨ,ਦਿਖਾਈ ਦੇਖੋ ਇਹ ਜਾ ਰਿਹਾ ਹੈ। ਸਰਕਾਰ ਵੀ ਜਾਗਦੀ ਸੀ,ਪੁਲਿਸ ਵੀ ਜਾਗਦੀ । ਇਹ,ਇਹ ਸੇਵਾ ਘੱਟ ਨਹੀਂ ਹੈ ਜੀ,ਇਹ ਸੇਵਾ ਬਹੁਤ ਵੱਡੀ ਹੈ।
ਇੱਕ ਅਜਿਹੀ ਜਾਗਰੂਕਤਾ ਆਈ, Even ਸਵੱਛਤਾ ਦਾ ਅਭਿਆਨ,ਕੋਈ ਮੀਡੀਆ ਦੇ ਲੋਕ ਸਵੱਛਤਾ ਰੱਖਣੀ ਚਾਹੀਦੀ ਹੈ ਇਹ ਕਹਿਣ ਅਲੱਗ ਗੱਲ ਹੈ,ਲੇਕਿਨ ਮੈਂ ਦੇਖਿਆ ਉਹ ਸਵੇਰੇ ਸ਼ਾਮ ਉਨ੍ਹਾਂ ਦੇ ਕੈਮਰੇ ਦੇ ਲੋਕ ਉਨ੍ਹਾਂ ਥਾਵਾਂ ‘ਤੇ ਘੁੰਮਦੇ ਸਨ ਅਤੇ ਕੋਈ ਸੁੱਟਦਾ ਸੀ ਤਾਂ ਤੁਰੰਤ ਪਕੜ ਕੇ ਉਸ ਦਾ ਇੰਟਰਵਿਊ ਕਰਦੇ ਸਨ। ਤਾਂ ਫਿਰ ਉਹ ਇਸ ਤਰ੍ਹਾਂ ਭੱਜਦਾ ਨਹੀਂ,ਨਹੀਂ ਮੇਰਾ ਇਰਾਦਾ ਨਹੀਂ ਸੀ,ਮੈਂ ਦੇਖਿਆ ਨਹੀਂ ਸੀ।ਉਹ ਕਹਿੰਦੇ ਸਨ ਦੇਖ ਦਿਖਦਾ ਹੈ ਕਿ ਨਹੀਂ ਦਿਖਦਾ ਹੈ, ਤਾਂ ਭੱਜਦਾ ਸੀ।ਦੇਖੋ ਮੈਂ ਮੰਨਦਾ ਹਾਂ ਕਿ ਸਾਡੇ ਦੇਸ਼ ਦੇ Electronic Media ਨੇ,ਇਸ ਤਰ੍ਹਾਂ ਤਾਂ ਬਹੁਤ ਸਾਰੀਆਂ ਚੀਜ਼ਾਂ ਗਿਣਾ ਸਕਦਾ ਹਾਂ ਕਿਉਂਕਿ ਮੈਂ ਆਸ਼ਾਵਾਦੀ ਸੋਚ ਵਾਲਾ ਇਨਸਾਨ ਹਾਂ ਤਾਂ ਮੈਨੂੰ ਉਸ ਵਿੱਚ ਚੰਗਾ-ਚੰਗਾ ਦਿਖਦਾ ਹੈ।ਕੁਝ ਲੋਕਾਂ ਨੂੰ ਸ਼ਿਕਾਇਤ ਕਰਨ ਦਾ ਮਨ ਕਰਦਾ ਹੈ ਕਿ ਅਜਿਹਾ ਕਿਉਂ ਕਰਦੇ ਹੋ,ਮੇਰਾ ਨਹੀਂ ਕਰਦਾ ਹੈ।ਮੈਨੂੰ ਲਗਦਾ ਹੈ ਚੰਗਾ ਕਰਦੇ ਹਨ। ਅਤੇ ਇਸ ਲਈ ਆਉਣ ਵਾਲੇ ਦਿਨਾਂ ਵਿੱਚ ਮੀਡੀਆ ਬਹੁਤ ਵੱਡੀ ਸੇਵਾ ਕਰ ਸਕਦਾ ਹੈ।
ਪਿਛਲ਼ੇ 50 ਦਿਨਾਂ ਵਿੱਚ ਦੇਖਿਆ ਹੋਵੇਗਾ ਤੁਸੀਂ,ਮੈਂ ਭਾਸ਼ਣ ਕਰਦਾ ਸੀ ਕਿ ਡਿਜੀਟਲ ਕਰਨਾ ਚਾਹੀਦਾ ਹੈ,ਮੋਬਾਈਲ  ਕਰਨਾ ਚਾਹੀਦਾ  ਹੈ ਤਾਂ ਮੈਨੂੰ ਦਿਖਾਉਂਦੇ ਸਨ ਤਾਂ ਬਗਲ ਵਿੱਚ ਕੋਈ ਪੈਡਲ ਰਿਕਸ਼ਾ ਵਾਲੇ ਨੂੰ ਪੁੱਛਦੇ ਸਨ ਕਿ ਤੇਰੇ ਪਾਸ ਮੋਬਾਈਲ  ਹੈ? ਉਹ ਕਹਿੰਦਾ ਦੀ ਨਹੀਂ ਹੈ। ਤੁਸੀਂ Cashless ਜਾਣਦੇ ਹੋ,ਬੋਲਦਾ ਨਹੀਂ।ਫਿਰ ਉਹ ਮੈਨੂੰ ….ਏ ਮੋਦੀ ! ਅਤੇ ਇਸ ਦੇ ਕਾਰਨ ਸਰਕਾਰ ਨੂੰ ਸੋਚਣਾ ਪਿਆ ਕਿ ਹਾਂ ਭਾਈ Feature Phone ਵਿੱਚ ਵੀ ਕੀਤਾ ਜਾਣਾ ਚਾਹੀਦਾ ਹੈ,ਅੰਗੂਠੇ ਵਿੱਚ ਵੀ ਬੈਂਕਿੰਗ ਆਉਣਾ ਚਾਹੀਦਾ ਹੈ।ਆਇਆ ਕਿ ਨਹੀਂ ਆਇਆ? ਤਾਂ ਬੋਲੋ ਮੀਡੀਆ ਨੂੰ ਮੈਂ Thank You ਕਹਾਂ ਕਿ ਨਾ ਕਹਾਂ? ਇਸ ਲਈ ਮੈਂ ਉਨ੍ਹਾਂ ਨੂੰ Thank you ਕਹਿੰਦਾ ਹਾਂ। ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਲੋਕ ਸੁਚੇਤ ਕਰਦੇ ਰਹੋ। ਜਦ ਮੀਡੀਆ ਵਾਲੇ ਇੱਕ ਤਰੀਕ ਤੋਂ ਬਾਅਦ ਤੁਹਾਡੇ ਹੱਥ ਬਿੱਚ ਮੋਬਾਈਲ  ਦੇਖਣਗੇ,ਕੈਮਰਾ ਖੜਾ ਕਰਕੇ ਪੁੱਛਣਗੇ,ਤੇਰੇ ਪਾਸ ਮੋਬਾਈਲ  ਹੈ,ਹੈ। BHIM ਹੈ Cash ਲੈ ਕੇ ਕਿਉਂ ਘੁੰਮ ਰਿਹਾ ਹੈ? ਪੜ੍ਹੇ ਲਿਖੇ ਹੋ ਕੀ ਕਰ ਰਹੇ ਹੋ? ਤੁਸੀਂ ਦੇਖਣਾ 2017 ਵਿੱਚ ਮੀਡੀਆ ਦੇ ਲੋਕ ਤੁਹਾਨੂੰ ਪੁੱਛਣ ਵਾਲੇ ਹਨ। ਸਾਰੇ ਹਿੰਦੁਸਤਾਨ ਵਾਲ਼ਿਆ ਨੂੰ ਪੁੱਛਣ ਵਾਲੇ ਹਨ ਕਿ ਦੋ-ਦੋ ਮੋਬਾਈਲ  ਫੋਨ ਲੈ ਕੇ ਘੁੰਮ ਰਹੇ ਹੋ,ਫਿਰ ਵੀ ਤੁਸੀਂ Cashless ਨਹੀਂ ਹੋ ਰਹੇ ਹੋ ? ਇਸੀ ਨਾਲ revolution ਆਉਂਦਾ ਹੈ,ਕ੍ਰਾਂਤੀ ਇਸੇ ਨਾਲ ਹੁੰਦੀ ਹੈ।ਅਤੇ ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਵਿਸ਼ਵ ਦੇ ਆਧੁਨਿਕ ਦੇਸ਼ਾਂ ਦੀ ਤੁਲਨਾ ਵਿੱਚ ਟੈਕਨੋਲੋਜੀ ਦੇ ਖੇਤਰ ਵਿੱਚ ਅਤੇ ਟੈਕਨੋਲੋਜੀ ਦੇ ਨਾਲ common man ਦੀ connectivity,ਇਹ ਹੋਣ ਵਾਲਾ ਹੈ।
ਭਰਾਵੋ,ਭੈਣੋ,ਮੈਂ ਸਾਫ ਮਤ ਦਾ ਹਾਂ।ਸਾਡਾ ਦੇਸ਼ ਐਵੇਂ ਹੀ ਸੋਨੇ ਦੀ ਚਿੜੀ ਨਹੀਂ ਸੀ। ਸਾਡਾ ਦੇਸ਼ ਐਵੇਂ ਹੀ ਸੋਨੇ ਦੀ ਚਿੜੀ ਵਿੱਚੋਂ ਗ਼ਰੀਬ ਨਹੀਂ ਬਣਿਆ ।ਸਾਡੀਆਂ ਅਪਣੀਆਂ ਕਮੀਆ ਕਾਰਨ,ਸਾਡੀਆ ਆਪਣੀਆਂ ਗਲਤੀਆਂ ਕਾਰਨ,ਆਪਣੇ ਗਲਤ ਆਚਰਨ ਦੇ ਕਾਰਨ ਸੋਨੇ ਦੀ ਚਿੜੀ ਕਿਹਾ ਜਾਣ ਵਾਲਾ ਦੇਸ਼ ਗ਼ਰੀਬ ਦੇਸ਼ ਦੀ ਗਿਣਤੀ ਵਿੱਚ ਆ ਕੇ ਖੜ੍ਹਾ ਹੋ ਗਿਆ।ਲੇਕਿਨ ਇਸ ਦਾ ਮਤਲਬ ਇਹ ਹੈ ਕਿ ਅੱਜ ਵੀ ਇਸ ਦੇਸ਼ ਵਿੱਚ ਫਿਰ ਇੱਕ ਵਾਰ ਸੋਨੇ ਦੀ ਚਿੜੀ ਬਣਨ ਦਾ Potential ਪਿਆ ਹੋਇਆ ਹੈ।ਇਸ ਸੁਪਨੇ ਦੇ ਨਾਲ,ਇਸ ਵਿਸ਼ਵਾਸ ਦੇ ਨਾਲ ਕਿਉਂ ਨਾ ਅਸੀਂ ਦੇਸ਼ ਦੇ ਗ਼ਰੀਬਾਂ ਨੂੰ ਉਨ੍ਹਾਂ ਦਾ ਹੱਕ ਦਿਵਾਈਏ,ਮੱਧ ਵਰਗੀ ਲੋਕਾਂ ਦਾ ਜੋ ਸ਼ੋਸਣ ਹੋ ਰਿਹਾ ਹੈ ਉਸ ਨੂੰ ਰੋਕੀਏ। ਇਮਾਨਦਾਰੀ ਦੇ ਰਸਤੇ ‘ਤੇ ਦੇਸ਼ ਚਲਣਾ ਚਾਹੁੰਦਾ ਹੈ, ਇਸ ਤੇ ਅਸੀਂ ਜ਼ੋਰ ਦੇਈਏ।
ਭਰਾਵੋ,ਭੈਣੋ ! ਮੈਂ ਜਾਣਦਾ ਹਾਂ,ਅੱਜ ਲੋਕ ਇਸ ਦਾ ਮੁੱਲਾਂਕਣ ਕਰਨ ਦੀ ਨਾ ਹਿੰਮਤ ਕਰਨਗੇ,ਨਾ ਹੀ ਸ਼ਾਇਦ ਉਨ੍ਹਾਂ ਸਮਰਥਨ ਹੋਵੇਗਾ,ਲੇਕਿਨ ਉਹ ਦਿਨ ਦੂਰ ਨਹੀਂ ਜਦੋਂ ਇਸ ਸਾਰੇ ਘਟਨਾਕ੍ਰਮ ਦਾ ਮੁੱਲਾਂਕਣ ਹੋਵੇਗਾ, ਇਤਿਹਾਸ ਦੀਆਂ ਤਰੀਕਾਂ ਵਿੱਚ ਜਦ ਲਿਖਿਆ ਜਾਵੇਗਾ,ਉਦੋਂ ਇੱਕ ਗੱਲ ਉਜਾਗਰ ਹੋਣ ਵਾਲੀ ਹੈ, ਸਾਡਾ ਦੇਸ਼ ਕਦੇ ਕਿਹਾ ਜਾਂਦਾ ਸੀ ਯੂਨਾਨ,ਮਿਸਰ ਮਿਟ ਗਏ,ਲੇਕਿਨ ਕਿਆ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ! ਇਹ ਉਹ ਕਿਹੜੀ ਬਾਤ ਹੈ? ਇਹ ਉਹ ਕਿਹੜੀ ਅਜਿਹੀ ਬਾਤ ਹੈ ਹਸਤੀ ਹਮਾਰੀ ਮਿਟਤੀ ਨਹੀਂ !
ਭਰਾਵੋ,ਭੈਣੋ! ਤੁਸੀਂ ਆਪਣੇ ਕਾਰਜਕਾਲ ਵਿੱਚ ਦੇਖਿਆ ਹੋਵੇਗਾ, ਜਿਹੜੇ ਛੋਟੀ ਉਮਰ ਦੇ ਹਨ ਉਨ੍ਹਾਂ ਨੇ ਵੀ ਦੇਖਿਆ ਹੋਵੇਗਾ,ਜਦ ਵੀ ਸਾਡੇ ਦੇਸ਼ ‘ਤੇ ਕੋਈ ਬਾਹਰੀ ਹਮਲਾ ਹੁੰਦਾ ਹੈ, ਕੋਈ ਬਾਹਰੋਂ ਕੁਝ ਕਹਿ ਦਿੰਦਾ ਹੈ ਤਾਂ ਪੂਰਾ ਹਿੰਦੁਸਤਾਨ ਇੱਕਜੁੱਟ ਹੋ ਕੇ ਉਸ ਦੇ ਖਿਲਾਫ ਮੁਕਾਬਲਾ ਕਰਨ ਲਈ ਤਿਆਰ ਹੋ ਜਾਂਦਾ ਹੈ, ਇਹ ਅਸੀਂ ਕਈ ਵਾਰ ਦੇਖਿਆ ਹੈ। ਲੇਕਿਨ ਪਹਿਲੀ ਵਾਰ ਦੇਸ਼ ਵਿੱਚ ਇਸ ਗੱਲ ਦਾ ਅਨੁਭਵ ਕੀਤਾ ਹੈ ਅਤੇ ਜੋ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਨਾਲ ਲਿਖਿਆ ਜਾਵੇਗਾ। ਇਹ ਦੇਸ਼ ਆਪਣੇ ਅੰਦਰ ਦੀਆਂ ਬੁਰਿਆਈਆਂ ਨੂੰ ਖਤਮ ਕਰਨ ਲਈ ਇੱਕ ਹੋਇਆ ਦੋਸਤੋ! ਆਪਣੇ ਆਪ ਨਾਲ ਲੜਨ ਲਈ ਇੱਕ ਹੋਇਆ ! ਆਪਣੇ ਆਪ ਨਾਲ ਲੜਨ ਲਈ ਅੱਗੇ ਆਇਆ, ਆਪਣੀਆਂ ਬੁਰਿਆਈਆਂ ਨੂੰ ਹਰਾਉਣ ਲਈ ਦੇ ਲਈ ਸਵਾ ਸੌ ਕਰੋੜ ਦੇਸ਼ ਵਾਸੀ ਇੰਨਾ ਕਸ਼ਟ ਝੱਲਣ ਲਈ ਆਏ,ਤਕਲੀਫ ਤੋਂ ਬਾਅਦ ਵੀ ਹੱਸਦੇ ਹੋਏ ਰਹੇ।
ਭਰਾਵੋ,ਭੈਣੋ!  ਇਹੀ ਤਾਂ ਇਸ ਦੇਸ਼ ਦੀ ਤਾਕਤ ਹੈ ਕਿ ਅਸੀਂ ਆਪਣੀਆ ਬੁਰਿਆਈਆਂ ਨੂੰ ਖਤਮ ਕਰਨ ਦੇ ਖੁਦ ਅੱਗੇ ਆਉਂਦੇ ਹਾਂ ,ਸਮਾਂ ਮਿਲਦੇ ਹੀ ਨਿਕਲ ਪੈਂਦੇ ਹਾਂ ਅਤੇ ਕਰਕੇ ਰਹਿੰਦੇ ਹਾਂ।ਇਹ ਅੱਠ ਤਰੀਕ ਤੋਂ ਬਾਅਦ ਦੇਸ਼ ਨੇ ਇਸ ਤਾਕਤ ਦਾ ਦਰਸ਼ਨ ਕਰਾਇਆ ਹੈ,ਜੋ ਦੇਸ਼ ਦੀ ਅਨਮੋਲ ਤਾਕਤ ਹੈ। ਆਪਣੀਆਂ ਬੁਰਿਆਈਆਂ ਦੇ ਖਿਲਾਫ ਲੜਨਾ ਇਹ ਸਧਾਰਨ ਗੱਲ ਨਹੀਂ ਹੈ।ਸਵਾ ਸੌ ਕਰੋੜ ਦੇਸ਼ ਵਾਸੀ ਅਤੇ ਇਹ ਵੀ ਸਹੀ ਹੈ ਕਿ ਬੁਰਿਆਈਆਂ ਕੁਝ ਲੋਕਾਂ ਨੇ ਸਵੈ ਇੱਛਾ ਨਾਲ ਸਵੀਕਾਰ ਕੀਤੀਆ ਹੋਣਗੀਆਂ, ਕੁਝ ਲੋਕ ਮਜਬੂਰਨ ਉਸ ਦਾ ਸ਼ਿਕਾਰ ਹੋਏ ਹੋਣਗੇ,ਲੇਕਿਨ ਇੱਛਾ-ਅਣਇੱਛਾ ਨਾਲ ਵੀ ਇਹ ਸਿਊਂਕ ਦੀ ਤਰ੍ਹਾਂ ਫੈਲ ਗਈਆ ਹਨ। ਅਤੇ ਇਸ ਲਈ ਸਿਊਂਕ ਦੀ ਫੈਲੀ ਹੋਈ ਬੇਈਮਾਨੀ ਦੀ ਬੀਮਾਰੀ  ਸਮਾਜ ਵਿੱਚ ਵੀ ਕਦੇ ਤਾਂ ਅਜਿਹਾ ਲਗਦਾ ਸੀ ਕਿ ਲੋਕ ਸ਼ਾਇਦ ਇਸ ਨੂੰ ਜਿਊਣ ਦੀ ਆਦਤ ਬਣਾ ਲੈਣਗੇ, ਲੇਕਿਨ ਅੱਠ ਨਵੰਬਰ ਤੋਂ ਬਾਅਦ ਮੈਂ ਦੇਖਿਆ ਕਿ ਲੋਕ ਮੌਕੇ ਦੀ ਤਲਾਸ਼ ਵਿੱਚ ਸਨ। ਅਜਿਹੀ ਜ਼ਿੰਦਗੀ ਉਨਾਂ ਨੂੰ ਨਹੀਂ ਚਾਹੀਦੀ ਹੈ।ਉਨ੍ਹਾਂ ਨੂੰ ਇਮਾਨਦਾਰੀ ਦੀ ਜ਼ਿੰਦਗੀ ਚਾਹੀਦੀ ਹੈ,ਉਨਾਂ ਨੂੰ ਇਮਾਨਦਾਰੀ ਦਾ ਰਾਸਤਾ ਚਾਹੀਦਾ ਹੈ ਅਤੇ ਇਹ ਦੇਸ਼ ਵਾਸੀਆਂ ਨੇ,ਇਹ ਦੇਸ਼ ਵਾਸੀਆਂ ਨੇ ਕਰਕੇ ਦਿਖਾਇਆ ਹੈ।
ਅਤੇ ਭਰਾਵੋ,ਭੈਣੋ! ਮੈਂ ਇਹ ਵਿਸ਼ਵਾਸ ਨਾਲ ਕਹਿੰਦਾ ਹਾਂ ਕਿ ਇਹ ਜਿਹੜੀ ਸਾਰੀ ਮਿਹਨਤ ਹੋ ਰਹੀ ਹੈ,ਇਹ ਕੰਮ ਛੋਟਾ ਨਹੀਂ ਹੈ,ਦੁਨੀਆ ਨੂੰ ਅਸਚਰਜ ਹੋ ਰਿਹਾ ਹੈ ਕਿ 86 percent currency ਇੱਕ ਦਮ ਨਾਲ ਵਰਤਾਓ ਵਿੱਚੋਂ ਨਿਕਲ ਜਾਏ, ਦੁਨੀਆ ਅੱਜ ਇਸ ਤੇ ਸੋਚ ਨਹੀਂ ਸਕਦੀ,ਦੇਸ਼ ਕਿਹੋ ਜਿਹਾ ਹੈ! ਕਿਹੋ ਜਿਹੇ ਲੋਕ ਹਨ ! ਅਤੇ ਦੇਖੋ ਜੀਅ ਰਹੇ ਹਨ! ਸੋਚ ਰਹੇ ਹਨ ਅੱਗੇ ਵਧਣਾ ਹੈ।ਇਹ ਦੇਸ਼ ਦੀ ਕੋਈ ਸਧਾਰਨ ਤਾਕਤ ਨਹੀਂ ਹੈ, ਅਤੇ ਇਹ ਤਾਕਤ ਦੇਸ਼ ਵਾਸੀਆਂ ਨੇ ਦਿਖਾਈ ਹੈ। ਅਤੇ ਇਹੀ ਤਾਕਤ ਹੈ ਜੋ ਆਉਣ ਵਾਲੇ ਦਿਨਾਂ ਵਿੱਚ ਦੇਸ਼ ਨੂੰ ਅੱਗੇ ਲਿਜਾਣ ਵਾਲੀ ਹੈ।
ਭਰਾਵੋ,ਭੈਣੋ!ਮੇਰਾ ਮਤ ਹੈ,ਇਸ ਦੇਸ਼,ਇਸ ਦੇਸ਼ ਦੇ ਧਨ ‘ਤੇ,ਦੇਸ਼ ਦੀ ਸੰਪਤੀ ‘ਤੇ ਇਸ ਦੇਸ਼ ਦੇ ਗ਼ਰੀਬਾਂ ਦਾ ਹੱਕ ਸਭ ਤੋਂ ਪਹਿਲਾਂ  ਹੋਣਾ ਚਾਹੀਦਾ ਹੈ।ਗ਼ਰੀਬੀ ਦੇ ਖਿਲਾਫ ਲੜਾਈ ਨਾਅਰਿਆਂ ਨਾਲ ਨਹੀਂ ਹੁੰਦੀ ਹੈ। ਤੁਸੀਂ ਦੇਖੋ,ਮੈਂ ਦੇਸ਼ ਵਾਸੀਆਂ ਨੂੰ ਇੱਕ ਪ੍ਰਾਰਥਨਾ ਕੀਤੀ ਸੀ,ਕਿਹਾ ਸੀ ਕਿ ਅਗਰ ਤੁਹਾਨੂੰ ਆਰਥਿਕ ਰੂਪ ਨਾਲ ਅਗਰ ਜ਼ਿਆਦਾ ਨੁਕਸਾਨ ਨਹੀਂ ਹੁੰਦਾ ਹੈ ਤਾਂ ਤੁਸੀਂ LPG ਦੀ Subsidy ਛੱਡ ਦਿਓ।
ਇਹ ਦੇਸ਼ ਜਿਹੜਾ ਕਦੇ 9 ਸਿਲੰਡਰ ਅਤੇ 12 ਸਿਲੰਡਰ ‘ਤੇ 2014 ਦੀਆਂ ਚੋਣਾਂ ਦਾ ਏਜੰਡਾ ਲੈ ਕੇ ਚਲ ਰਿਹਾ ਸੀ,ਇੱਕ ਪਾਰਟੀ ਇਸ ਗੱਲ ਦੇ ਮੁੱਦੇ ‘ਤੇ ਚੋਣਾਂ ਲੜ ਰਹੀ ਸੀ ਕਿ 9 ਸਿਲੰਡਰ ਦੇਵਾਂਗੇ ਕਿ 12 ਸਿਲੰਡਰ ਦੇਵਾਂਗੇ।ਜਿਸ ਦੇਸ਼ ਵਿੱਚ ਪੂਰੀ ਚੋਣ ਸਿਲੰਡਰ ਦੀ ਸੰਖਿਆ ‘ਤੇ ਲੜੀ ਗਈ ਹੋਵੇ, ਇਸ ਦੇਸ਼ ਦੇ ਅੰਦਰ ਇੱਕ ਸਰਕਾਰ ਆ ਕੇ ਲੋਕਾਂ ਨੂੰ ਇਹ ਕਹੇ ਕਿ ਸਬਸਿਡੀ ਛੱਡ ਦੇਵੋ,ਕਿੰਨਾ ਵੱਡਾ Contrast!  ਅਸੀਂ ਤੁਹਾਨੂੰ 12 ਸਿਲੰਡਰ ਦੇ ਦੋ,ਵੋਟ ਦੇ ਦੋ,ਇਹ ਦੂਸਰਾ ਅਜਿਹਾ ਆਇਆ ਹੈ ਉਹ ਕਹਿੰਦਾ ਹੈ ਸਿਲੰਡਰ ਦੀ ਸਬਸਿਡੀ ਛੱਡ ਦਿਓ !
ਅਤੇ ਮੈਂ ਅੱਜ ਸਿਰ ਝੁਕਾ ਕੇ ਦੇਸ਼ ਵਾਸੀਆਂ ਦੇ ਸਾਹਮਣੇ ਨਮਨ ਕਰਦੇ ਹੋਏ ਕਹਿਣਾ ਚਾਹੁੰਦਾ ਹਾਂ, ਇੱਕ ਕਰੋੜ ਵੀਹ ਲੱਖ ਲੋਕਾਂ ਤੋਂ ਜ਼ਿਆਦਾ ਪਰਿਵਾਰਾਂ ਨੇ ਆਪਣੀ ਸਬਸਿਡੀ ਛੱਡ ਦਿੱਤੀ।ਅਤੇ ਮੈਂ ਵਾਅਦਾ ਕੀਤਾ ਸੀ ਕਿ ਤੁਸੀਂ ਜੋ ਸਬਸਿਡੀ ਛੱਡ ਰਹੇ ਹੋ,ਮੈਂ ਉਸ ਗ਼ਰੀਬ ਮਾਂ ਨੂੰ ਦੇਵਾਂਗਾ,ਜਿਸ ਗ਼ਰੀਬ ਮਾਂ ਨੂੰ ਲੱਕੜੀ ਦੇ ਚੁੱਲ੍ਹੇ ਨਾਲ,ਧੂੰਏਂ ਦੀ ਅੱਗ ਵਿਚ ਆਪਣੇ ਬੱਚਿਆਂ ਦੇ ਨਾਲ ਗੁਜ਼ਾਰਾ ਕਰਨਾ ਪੈਂਦਾ ਹੈ।ਉਸ ਗ਼ਰੀਬ ਮਾਂ ਨੂੰ ਇੱਕ ਦਿਨ ਵਿੱਚ 400 ਸਿਗਰਟਾਂ ਦਾ ਧੂੰਆਂ ਆਪਣੇ ਸਰੀਰ ਵਿੱਚ ਲੈਣਾ ਪੈਂਦਾ ਹੈ।ਉਸ ਮਾਂ ਦੀ ਸਿਹਤ ਦਾ ਕੀ ਹੁੰਦਾ ਹੋਵੇਗਾ,ਤੁਸੀਂ ਆਪਣੀ ਸਬਸਿਡੀ ਛੱਡ ਦਿਓ,ਮੈਂ ਇਹ ਸਿਲੰਡਰ ਉਸ ਗ਼ਰੀਬ ਮਾਂ ਨੂੰ ਦੇਣਾ ਚਾਹੁੰਦਾ ਹਾਂ ਜੋ ਲੱਕੜੀ ਦਾ ਚੁਲ੍ਹਾ ਬਾਲ ਕੇ ਖਾਣਾ ਪਕਾਉਂਦੀ ਹੈ।ਅਤੇ ਅੱਜ ਮੈਂ ਦੇਸ਼ ਵਾਸੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਇੱਕ ਕਰੋੜ ਵੀਹ ਲੱਖ ਲੋਕਾਂ ਨੇ ਸਬਸਿਡੀ ਛੱਡੀ, ਹੁਣ ਤੱਕ ਡੇਢ ਕਰੋੜ ਗ਼ਰੀਬ ਮਾਵਾਂ ਨੂੰ ਗੈਸ ਸਿਲੰਡਰ ਅਸੀਂ ਦੇ ਚੁੱਕੇ ਹਾਂ।ਕਹਿਣਾ ਦਾ ਭਾਵ ਇਹ ਹੈ ਜੋ ਵੀ ਆ ਰਿਹਾ ਹੈ ਹੁਣ ਜਾ ਨਹੀਂ ਰਿਹਾ ਹੈ।ਇਹ ਜੋ ਵੀ ਆ ਰਿਹਾ ਹੈ,ਗ਼ਰੀਬ ਦੇ ਕੰਮ ਆਉਣ ਵਾਲਾ ਹੈ,ਗ਼ਰੀਬ ਦੀ ਭਲਾਈ ਦੇ ਲਈ ਕੰਮ ਆਉਣ ਵਾਲਾ ਹੈ।
ਦੇਸ਼ ਨੂੰ ਬਦਲਣਾ ਹੈ ਦੋਸਤੋ ! ਦੇਸ਼ ਦੀ ਆਮ ਮਾਨਵੀਂ ਜ਼ਿੰਦਗੀ ਬਦਲੇਗੀ,ਉਦੋਂ ਦੇਸ਼ ਬਦਲਣ ਵਾਲਾ ਹੈ। ਅਤੇ ਜਦ ਮੈਂ ਅੱਜ ਦੀਨਦਿਆਲ ਉਪਾਧਿਆਏ ਦੀ ਜਨਮ ਸ਼ਤਾਬਦੀ ਮਨਾ ਰਿਹਾ ਹਾਂ ਅਤੇ ਭਾਰਤ ਸਰਕਾਰ ਨੇ ਗ਼ਰੀਬ ਕਲਿਆਣ ਸਾਲ ਦੇ ਰੂਪ ਇਸ ਨੂੰ ਮਨਾਉਣਾ ਤੈਅ ਕੀਤਾ ਹੈ ਤਾਂ ਇਹ ਸਾਰੀ ਮਿਹਨਤ ਗ਼ਰੀਬਾਂ ਨੂੰ ਸਮਰਪਿਤ ਹੈ।ਮੱਧ ਵਰਗ ਦੇ ਵਿਅਕਤੀ ਨੂੰ ਉਸ ਦਾ ਹੱਕ ਦਿਵਾਉਣ  ਲਈ ਸਮਰਪਿਤ ਹੈ,ਉਸ ਦੇ ਸ਼ੋਸਣ ਤੋਂ ਮੁਕਤੀ ਦਿਵਾਉਣ ਦੇ ਲਈ ਸਮਰਪਿਤ ਹੈ ਅਤੇ ਮੈਨੂੰ ਵਿਸ਼ਵਾਸ ਹੈ ਕਿ ਦੇਸ਼ ਨੇ ਜਿਸ ਪ੍ਰਕਾਰ ਦੇ ਅਸ਼ੀਰਵਾਦ ਦਿੱਤੇ ਹਨ,ਕਸ਼ਟ ਝੱਲ ਕੇ ਅਸ਼ੀਰਵਾਦ ਦਿੱਤੇ ਹਨ,ਆਉਣ ਵਾਲੇ ਦਿਨਾਂ ਵਿੱਚ ਬਦਲਾਓ ਦੇ ਹੱਕਦਾਰ ਵੀ ਉਹੀ ਬਣਨ ਵਾਲੇ ਹਨ।
ਮੈਂ ਫਿਰ ਇੱਕ ਵਾਰ ਫਿਰ ਉਸ ਇਨਾਮ ਨੂੰ ਪ੍ਰਾਪਤ ਕਰਨ ਵਾਲਿਆ ਨੂੰ ਵਧਾਈ ਦੇਣਾ ਚਾਹੁੰਦਾ ਹਾਂ,ਮੈਂ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ 2017 ਦੀ ਪਹਿਲੀ ਜਨਵਰੀ ਤੋਂ, ਤੁਸੀਂ ਘੱਟ ਤੋਂ ਘੱਟ ਇੱਕ ਜਨਵਰੀ ਤੋਂ ਸ਼ੁਰੂ ਕਰੋ, ਅਗਰ ਤੁਹਾਡੇ ਪਾਸ ਮੋਬਾਈਲ  ਫੋਨ ਹੈ,ਸਮਾਰਟ ਫੋਨ ਹੈ, ਘੱਟ ਤੋਂ ਘੱਟ ਪੰਜ ਲੇਣ-ਦੇਣਤਾਂ ਕਰੋ। ਹਰ ਹਿੰਦੁਸਤਾਨੀ ਇੱਕ ਵਾਰ ਪੰਜ ਲੇਣਦੇਣ ਕਰੇ ਤਾਂ ਫਿਰ ਆਦਤ ਬਣ ਜਾਵੇਗੀ ਅਤੇ ਦੇਸ਼ Digital Moment ਨੂੰ Lead ਕਰ ਜਾਵੇਗਾ। ਮੈਂ ਇੱਕ ਵਾਰ ਫਿਰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦਿੰਦਾ ਹਾਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ।
***
ਹਿਮਾਂਸ਼ੂ ਸਿੰਘ/ਨਿਰਮਲ ਸ਼ਰਮਾ