ਪੀਐੱਮਇੰਡੀਆ

ਮੰਚ ‘ਤੇ ਵਿਰਾਜਮਾਨ ਵਿਲੱਖਣ ਸ਼ਖ਼ਸੀਅਤਾਂ,
ਭਾਰਤ ਅਤੇ ਵਿਦੇਸ਼ਾਂ ਤੋਂ ਆਏ ਡੈਲੀਗੇਟਸ,
ਦੇਵੀਓ ਅਤੇ ਸੱਜਣੋਂ,
ਨਮਸਤੇ,
ਵਿਸ਼ਵ ਭਰ ਤੋਂ ਆਏ ਸਾਰੇ ਡੈਲੀਗੇਟਸ ਦਾ ਪਾਰਟਨਰਸ‘ਫੋਰਮ, 2018 ‘ਤੇ ਬਹੁਤ ਹੀ ਨਿੱਘਾ ਸੁਆਗਤ ਹੈ।
ਇਹ ਕੇਵਲ ਭਾਗੀਦਾਰੀਆਂ ਹੀ ਹਨ ਜੋ ਸਾਨੂੰ ਸਾਡੇ ਟੀਚਿਆਂ ਤੱਕ ਪਹੁੰਚਾਉਣਗੀਆਂ। ਨਾਗਰਿਕਾਂ ਦਰਮਿਆਨ ਭਾਗੀਦਾਰੀਆਂ, ਭਾਈਚਾਰਿਆਂ ਦਰਮਿਆਨ ਭਾਗੀਦਾਰੀਆਂ, ਦੇਸ਼ਾਂ ਦਰਮਿਆਨ ਭਾਗੀਦਾਰੀਆਂ। ਟਿਕਾਊ ਵਿਕਾਸ ਏਜੰਡਾ ਇਸ ਦਾ ਪ੍ਰਤੀਬਿੰਬ ਹੈ।
ਦੇਸ਼ ਇਕੱਲਿਆਂ, ਪ੍ਰਯਤਨ ਕਰਨ ਦੀ ਸਥਿਤੀ ਤੋਂ ਅੱਗੇ ਨਿਕਲ ਗਏ ਹਨ। ਉਹ ਭਾਈਚਾਰਿਆਂ ਨੂੰ ਸਸ਼ਕਤ ਕਰਨ, ਸਿਹਤ ਅਤੇ ਸਿੱਖਿਆ ਵਿੱਚ ਸੁਧਾਰ ਕਰਨ, ਗ਼ਰੀਬੀ ਮਿਟਾਉਣ, ਆਰਥਕ ਪ੍ਰਗਤੀ ਨੂੰ ਹੁਲਾਰਾ ਦੇਣ ਅਤੇ ਆਖ਼ਰਕਾਰ ਕਿਸੇ ਨੂੰ ਵੀ ਪਿੱਛੇ ਨਾ ਛੱਡਣ ਲਈ ਵਚਨਬੱਧ ਹਨ। ਮਾਤਾਵਾਂ ਦੀ ਸਿਹਤ ਹੀਬੱਚਿਆਂ ਦੀ ਸਿਹਤ ਨੂੰ ਨਿਰਧਾਰਿਤ ਕਰੇਗੀ ਅਤੇ ਬੱਚਿਆਂ ਦੀ ਸਿਹਤ ਸਾਡੇ ਭਵਿੱਖ ਦੀ ਸਿਹਤ ਨਿਰਧਾਰਿਤ ਕਰੇਗੀ।
ਅਸੀਂ, ਮਾਤਾਵਾਂ ਅਤੇ ਬੱਚਿਆਂ ਦੀ ਸਿਹਤ ਅਤੇ ਭਲਾਈ ਵਿੱਚ ਸੁਧਾਰ ਕਰਨ ਦੇ ਤਰੀਕਿਆਂ ‘ਤੇ ਚਰਚਾ ਅਤੇ ਚਿੰਤਨ ਕਰਨ ਲਈ ਇਕੱਠੇ ਹੋਏ ਹਾਂ। ਸਾਡੀਆਂ ਅੱਜ ਦੀਆਂ ਚਰਚਾਵਾਂ ਦੇ ਪਰਿਣਾਮ ਦਾ ਸਾਡੇ ਕੱਲ੍ਹ ‘ਤੇ ਬਹੁਤ ਮਹੱਤਵਪੂਰਨ ਪ੍ਰਭਾਵ ਪਵੇਗਾ ।ਪਾਰਟਨਰਸ‘’ ਫੋਰਮ ਦਾ ਵਿਜ਼ਨ ਵਿਸ਼ਵ ਇੱਕ ਪਰਿਵਾਰ ਹੈ, ਭਾਰਤ ਦੇ ਪੁਰਾਤਨ ਗਿਆਨ ‘ਵਸੁਧੈਵ ਕੁਟੁੰਬਕਮ’ ਨਾਲ ਮੇਲ ਖਾਂਦਾ ਹੈ,। ਇਹ ਮੇਰੀ ਸਰਕਾਰ ਦੇ ਦਰਸ਼ਨ ‘ਸਬਕਾ ਸਾਥ ਸਬਕਾ ਵਿਕਾਸ’ ਦੇ ਨਾਲ ਵੀ ਮੇਲ ਖਾਂਦਾ ਹੈ ਜਿਸ ਦਾ ਭਾਵ ਹੈ ਸਮਾਵੇਸ਼ੀ ਵਿਕਾਸ ਲਈ ਸਮੂਹਿਕ ਕੋਸ਼ਿਸ਼ਾਂ ਅਤੇ ਭਾਗੀਦਾਰੀਆਂ ।
ਮਾਤ੍ਰਤਵ, ਨਵਜਾਤ ਸ਼ਿਸ਼ੂ ਅਤੇ ਬਾਲ ਸਿਹਤ ਲਈ ਭਾਗੀਦਾਰੀ, ਇੱਕ ਵਿਲੱਖਣ ਅਤੇ ਪ੍ਰਭਾਵਸ਼ਾਲੀ ਮੰਚ ਹੈ। ਅਸੀਂ ਬਿਹਤਰ ਸਿਹਤ ਲਈ ਇੱਕ ਕੇਸ ਹੀ ਨਹੀਂ ਬਣਾ ਰਹੇ, ਸਗੋਂ ਹੋਰ ਤੇਜ਼ ਵਿਕਾਸ ਲਈ ਇੱਕ ਤਰਕ ਪੱਧਤੀ ਬਣਾ ਰਹੇ ਹਾਂ। ਜਿੱਥੇ ਦੁਨੀਆਂ, ਤੇਜ਼ ਵਿਕਾਸ ਨੂੰ ਯਕੀਨੀ ਬਣਾਉਣ ਲਈ ਨਵੇਂ ਰਸਤੇ ਲੱਭਦੀ ਹੈ, ਮਹਿਲਾਵਾਂ ਦੀ ਚੰਗੀ ਸਿਹਤ ਨੂੰ ਯਕੀਨੀ ਬਣਾਉਣਾ ਬਿਹਤਰੀਨ ਰਸਤਿਆਂ ਵਿੱਚੋਂ ਇੱਕ ਹੈ। ਪਿਛਲੇ ਕੁਝ ਸਾਲਾਂ ਵਿੱਚ ਅਸੀਂ ਬਹੁਤ ਪ੍ਰਗਤੀ ਹਾਸਲ ਕੀਤੀ ਹੈ। ਬਹੁਤ ਕੁਝ ਕਰਨਾ ਅਜੇ ਬਾਕੀ ਹੈ। ਹੋਰ ਵੱਡੇ ਬੱਜਟਾਂ ਤੋਂ ਬਿਹਤਰ ਪਰਿਣਾਮ, ਮਾਨਸਿਕਤਾ ਪਰਿਵਰਤਨ ਤੋਂ ਨਿਗਰਾਨੀ, ਬਹੁਤ ਕੁਝ ਕਰਨਾ ਬਾਕੀ ਹੈ। ਭਾਰਤ ਦੀ ਕਹਾਣੀ ਉਮੀਦਾਂ ਵਾਲੀ ਹੈ। ਉਮੀਦ, ਕਿ ਰਸਤੇ ਵਿੱਚ ਆਉਣ ਵਾਲੀਆਂ ਅੜਚਣਾਂ ਦੂਰ ਕੀਤੀਆਂ ਜਾ ਸਕਦੀਆਂ ਹਨ। ਉਮੀਦ, ਕਿ ਵਿਵਹਾਰਕ ਪਰਿਵਰਤਨ ਸੁਨਿਸ਼ਚਤ ਕੀਤਾ ਜਾ ਸਕਦਾ ਹੈ। ਉਮੀਦ, ਕਿ ਤੇਜ਼ ਪ੍ਰਗਤੀ ਹਾਸਲ ਕੀਤੀ ਜਾ ਸਕਦੀ ਹੈ।
ਜਦੋਂ ਹਜ਼ਾਰ ਵਰ੍ਹਿਆਂ ਦੇ ਵਿਕਾਸ ਟੀਚਿਆਂ ‘ਤੇ ਸਹਿਮਤੀ ਬਣੀ ਸੀ, ਭਾਰਤ ਮਹਿਲਾਵਾਂ ਅਤੇ ਬੱਚਿਆਂ ਦੀ ਸਭ ਤੋਂ ਉੱਚੀ ਮੌਤ ਦਰ ਵਾਲੇ ਦੇਸ਼ਾਂ ਵਿੱਚੋਂ ਇੱਕ ਸੀ। ਪਿਛਲੇ ਕੁਝ ਸਾਲਾਂ ਦੌਰਾਨ ਮੌਤ ਦਰ ਵਿੱਚ ਤੇਜ਼ ਗਿਰਾਵਟ ਆਉਣ ਨਾਲ ਭਾਰਤ ਜੱਚਾ ਅਤੇ ਬੱਚਾ ਸਿਹਤ ਦੇ ਐੱਸਡੀਜੀ ਟੀਚੇ 2030 ਨੂੰ ਨਿਸ਼ਚਿਤ ਸਮੇਂ ਤੋਂ ਪਹਿਲਾਂ ਹੀ ਪ੍ਰਾਪਤ ਕਰਨ ਦੀ ਰਾਹ ‘ਤੇ ਹੈ।
ਭਾਰਤ ਕਿਸ਼ੋਰ ਅਵਸਥਾ ‘ਤੇ ਧਿਆਨ ਕੇਂਦਰਿਤ ਕਰਨ ਦੀ ਵਕਾਲਤ ਕਰਨ ਅਤੇ ਕਿਸ਼ੋਰਾਂ ਲਈ ਇੱਕ ਵਿਆਪਕ ਸਿਹਤ ਪ੍ਰੋਤਸਾਹਨ ਅਤੇ ਰੋਕਥਾਮ ਪ੍ਰੋਗਰਾਮ ਲਾਗੂ ਕਰਨ ਵਾਲੇ ਪਹਿਲੇ ਦੇਸ਼ਾਂ ਵਿੱਚੋਂ ਇੱਕ ਸੀ। ਸਾਡੇ ਪ੍ਰਯਤਨ ਨੇ ਯਕੀਨੀ ਬਣਾਇਆ ਕਿ 2015 ਵਿੱਚ ਮਹਿਲਾਵਾਂ, ਬੱਚਿਆਂ ਅਤੇ ਕਿਸ਼ੋਰਾਂ ਦੀ ਸਿਹਤ ਲਈ ਅਪਣਾਈ ਗਈ ਵਿਸ਼ਵ ਰਣਨੀਤੀ ਵਿੱਚ ਉਨ੍ਹਾਂ ਨੂੰ ਪਹਿਚਾਣ ਮਿਲੇ।
ਮੈਨੂੰ ਇਹ ਜਾਣ ਕੇ ਖੁਸ਼ੀ ਹੈ ਕਿ ਲੈਟਿਨ ਅਮਰੀਕਾ, ਕੈਰੀਬੀਅਨ ਖੇਤਰ ਅਤੇ ਭਾਰਤ ਇਸ ਫੋਰਮ ਦੌਰਾਨ ਗਲੋਬਲ ਰਣਨੀਤੀ ਦੇ ਅਨੁਕੂਲਣ ਪ੍ਰਦਰਸ਼ਿਤ ਕਰਨਗੇ। ਮੈਨੂੰ ਆਸ ਹੈ ਕਿ ਇਹ ਅਨੁਕੂਲਣ ਹੋਰ ਦੇਸ਼ਾਂ ਅਤੇ ਖੇਤਰਾਂ ਨੂੰ ਵੀ ਅਜਿਹੀਆਂ ਰਣਨੀਤੀਆਂ ਵਿਕਸਤ ਕਰਨ ਲਈ ਪ੍ਰੇਰਿਤ ਕਰਨਗੇ।
ਮਿੱਤਰੋ, ਜਿਵੇਂ ਕਿ ਸਾਡੇ ਗ੍ਰੰਥਾਂ ਵਿੱਚ ਲਿਖਿਆ ਗਿਆ ਹੈ,यत्र नार्यस्तु पूजयन्ते रमन्ते तत्र देवता;ਭਾਵ ਜਿੱਥੇ ਮਹਿਲਾਵਾਂ ਦਾ ਸਨਮਾਨ ਹੁੰਦਾ ਹੈ, ਉੱਥੇ ਈਸ਼ਵਰਤਾ ਖਿੜਦੀ ਹੈ।” ਮੈਨੂੰ ਪੂਰਾ ਵਿਸ਼ਵਾਸ ਹੈ ਕਿ ਇੱਕ ਰਾਸ਼ਟਰ ਉਦੋਂ ਖੁਸ਼ਹਾਲ ਹੁੰਦਾ ਹੈ ਜਦੋਂ ਇਸ ਦੇ ਲੋਕ ਵਿਸ਼ੇਸ਼ ਕਰਕੇ ਮਹਿਲਾਵਾਂ ਅਤੇ ਬੱਚੇ ਸਾਖ਼ਰ ਹੁੰਦੇ ਹਨ ਅਤੇ ਅਜ਼ਾਦ, ਸਸ਼ਕਤ ਅਤੇ ਸਿਹਤਮੰਦ ਜੀਵਨ ਜੀਣ ਦੇ ਯੋਗ ਹੰਦੇ ਹਨ।
ਮੈਂ ਇਹ ਜਾਣ ਕੇ ਬਹੁਤ ਖੁਸ਼ ਹਾਂ ਕਿ ਭਾਰਤ ਦਾ ਟੀਕਾਕਰਣ ਪ੍ਰੋਗਰਾਮ, ਜੋ ਮੇਰੇ ਦਿਲ ਦੇ ਕਰੀਬ ਵਿਸ਼ਾ ਹੈ, ਇਸ ਫੋਰਮ ਵਿੱਚ ਸਫ਼ਲ ਕਹਾਣੀ ਵਜੋਂ ਦਿਖਾਇਆ ਜਾ ਰਿਹਾ ਹੈ। ਮਿਸ਼ਨ ਇੰਦਰਧਨੁਸ਼ ਦੇ ਤਹਿਤ ਅਸੀਂ ਪਿਛਲੇ ਤਿੰਨ ਸਾਲ ਤੋਂ ਅਧਿਕ ਸਮੇਂ ਵਿੱਚ 32.8 ਮਿਲੀਅਨ ਬੱਚਿਆਂ ਅਤੇ 8.4 ਮਿਲੀਅਨ ਗਰਭਵਤੀ ਔਰਤਾਂ ਤੱਕ ਪਹੁੰਚੇ। 7 ਤੋਂ 12 ਤੱਕ ਦੇ ਯੂਨੀਵਰਸਲ ਟੀਕਾਕਰਣ ਪ੍ਰੋਗਰਾਮ ਤਹਿਤ ਅਸੀਂ ਟੀਕਿਆਂ ਦੀ ਗਿਣਤੀ ਵੀ ਵਧਾ ਦਿੱਤੀ ਹੈ।
ਸਾਡੇ ਟੀਕੇ 29 ਨਿਮੋਨਿਆ ਅਤੇ ਡਾਇਰੀਆ ਵਰਗੀਆਂ ਜਾਨਲੇਵਾ ਬਿਮਾਰੀਆਂ ਨੂੰ ਕਵਰ ਕਰਦੇ ਹਨ।
ਦੋਸਤੋ,
ਜਦੋਂ ਮੇਰੀ ਸਰਕਾਰ ਨੇ 2014 ਵਿੱਚ ਸੱਤਾ ਸੰਭਾਲੀ ਸੀ ਤਾਂ ਉਸ ਵੇਲੇ ਅਸੀਂ ਹਰ ਸਾਲ 44, 000 ਤੋਂਵੱਧ ਮਾਤਾਵਾਂ ਨੂੰ ਡਿਲਿਵਰੀ ਸਮੇਂ ਹੀ ਗੁਆ ਰਹੇ ਸੀ।ਅਸੀਂ ਪ੍ਰਧਾਨ ਮੰਤਰੀ ਸੁਰੱਕਸ਼ਿਤ ਮਾਤ੍ਰਤਵ ਅਭਿਆਨ ਦੀ ਸ਼ੁਰੂਆਤ ਗਰਭਵਤੀ ਮਹਿਲਾਵਾਂ ਨੂੰ ਜਣੇਪੇ ਦੌਰਾਨ ਸਭ ਤੋਂ ਵੱਧ ਸੰਭਵ ਸੁਰੱਖਿਅਤ ਸੰਭਾਲ ਪ੍ਰਦਾਨ ਕਰਨ ਲਈ ਕੀਤੀ।ਅਸੀਂ ਡਾਕਟਰਾਂ ਨੂੰ ਸੱਦਾ ਦਿੱਤਾ ਕਿ ਉਹ ਮਹੀਨੇ ਵਿੱਚ ਇੱਕ ਦਿਨ ਇਸ ਮੁਹਿੰਮ ਵਿੱਚ ਲਗਾਉਣ ਦੀ ਸਹੁੰ ਚੁੱਕਣ।ਇਸ ਮੁਹਿੰਮ ਅਧੀਨ ਬੱਚੇ ਦੇ ਜਨਮ ਤੋਂ ਪਹਿਲਾਂ (Ante-Natal)16 ਮਿਲੀਅਨ ਚੈੱਕ-ਅੱਪ ਕੀਤੇ ਗਏ।
ਦੇਸ਼ ਵਿੱਚ 25 ਮਿਲੀਅਨ ਨਵ-ਜੰਮੇ ਸ਼ਿਸ਼ੂ ਹਨ।ਸਾਡੀ ਸ਼ਾਨਦਾਰ ਸਹੂਲਤਾਂਅਧਾਰਤ ਨਵ-ਜੰਮੇ ਸ਼ਿਸ਼ੂਆਂ ਦੀ ਦੇਖਭਾਲ ਪ੍ਰਣਾਲੀ ਮੌਜੂਦ ਹੈ, ਜਿਸ ਵਿੱਚ 1 ਮਿਲੀਅਨ ਤੋਂ ਵੱਧ ਨਵ ਜੰਮੇ ਸ਼ਿਸ਼ੂਆਂ ਨੂੰ 794 ਸਟੇਟ ਆਵ੍ ਦ ਆਰਟ ਸਪੈਸ਼ਲ ਨਿਊ ਬੋਰਨ ਕੇਅਰ ਯੂਨਿਟਸ ਰਾਹੀਂ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ ਅਤੇ ਇਸ ਨੇ ਸਫਲ ਮਾਡਲ ਵਜੋਂ ਸੇਵਾ ਨਿਭਾਈ ਹੈ।ਸਾਡੀ ਇਸ ਪਹਿਲ ਨਾਲ ਪਹਿਲੇ ਚਾਰ ਸਾਲ ਦੀ ਤੁਲਨਾ ਵਿੱਚ ਇਸ ਵੇਲੇ ਭਾਰਤ ਵਿੱਚ ਰੋਜ਼ਾਨਾ 5 ਸਾਲ ਤੋਂ ਹੇਠਾਂ ਦੇ 840 ਅਤਿਰਿਕਤ ਬੱਚਿਆਂ ਦੀ ਜਾਨ ਬਚ ਰਹੀ ਹੈ।
ਬੱਚਿਆਂ ਦੀ ਪੌਸ਼ਟਿਕਤਾ ਦਾ ਮਸਲਾ ‘ਪੋਸ਼ਣ‘ ਅਭਿਆਨ ਤਹਿਤ ਹੱਲ ਕੀਤਾ ਜਾ ਰਿਹਾ ਹੈ।ਇਸ ਵਿੱਚ ਵੱਖ–ਵੱਖ ਸਕੀਮਾਂ ਅਤੇ ਦਖਲਅੰਦਾਜ਼ੀਆਂ ਸ਼ਾਮਲ ਹਨਜੋ ਕੁਪੋਸ਼ਣ ਮੁਕਤ ਭਾਰਤ ਬਣਾਉਣ ਦੇ ਸਾਂਝੇ ਟੀਚੇ ਨੂੰ ਹਾਸਲ ਕਰਨ ਦੀ ਦਿਸ਼ਾ ਵਿੱਚ ਕੰਮ ਕਰ ਰਹੀਆਂ ਹਨ।ਬੱਚਿਆਂ ਦੇ ਜੀਵਨ ਵਿੱਚ ਸੁਧਾਰ ਲਿਆਉਣ ਲਈ ਅਸੀਂ ‘ਰਾਸ਼ਟਰੀਯ ਬਾਲ ਸਵਾਸਥਯ ਕਾਰਯਕ੍ਰਮ‘ ਨੂੰ ਲਾਗੂ ਕਰ ਰਹੇ ਹਾਂ।ਇਸ ਨਾਲ ਪਿਛਲੇ ਚਾਰ ਸਾਲਾਂ ਵਿੱਚ 800 ਮਿਲੀਅਨ ਸਿਹਤ ਜਾਂਚ ਚੈੱਕ-ਅੱਪਸ ਦਾ ਪ੍ਰਬੰਧ ਹੋਇਆ ਹੈ ਅਤੇ 20 ਮਿਲੀਅਨ ਬੱਚਿਆਂ ਦਾ ਮੁਫਤ ਇਲਾਜ ਹੋਇਆ ਹੈ।
ਇੱਕ ਚੀਜ਼ ਜੋ ਕਿ ਲਗਾਤਾਰ ਚਿੰਤਾ ਦਾ ਵਿਸ਼ਾ ਬਣੀ ਹੋਈ ਸੀ, ਉਹ ਸੀ ਪਰਿਵਾਰਾਂ ਨੂੰ ਮੈਡੀਕਲ ਸਹੂਲਤ ਲੈਣ ਲਈ ਪੱਲਿਓਂ ਪੈਸੇ ਖਰਚ ਕਰਨੇ ਪੈਂਦੇ ਸਨ।ਇਸ ਲਈ ਅਸੀਂ ਆਯੁਸ਼ਮਾਨ ਭਾਰਤ ਯੋਜਨਾ ਦੀ ਸ਼ੁਰੂਆਤ ਕੀਤੀ।ਆਯੁਸ਼ਮਾਨ ਭਾਰਤ ਦੀ ਦੋ ਪੜਾਵੀ ਰਣਨੀਤੀ ਹੈ।ਪਹਿਲੀ, ਭਾਈਚਾਰੇ ਦੇ ਨੇੜੇ ਵਿਸਤ੍ਰਿਤ ਮੁਢਲੀ ਸਿਹਤ ਸੰਭਾਲ ਸਹੂਲਤ ਪ੍ਰਦਾਨ ਕਰਨਾ ਜਿਸ ਵਿੱਚ ਸਿਹਤਮੰਦ ਜੀਵਨ ਢੰਗ ਬਾਰੇ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨਾ ਅਤੇ ਸਿਹਤ ਅਤੇ ਵੈਲਨੈੱਸ ਸੈਂਟਰਾਂ ਰਾਹੀਂ ਯੋਗ ਬਾਰੇ ਜਾਣਕਾਰੀ ਦੇਣਾ ਸ਼ਾਮਲ ਹੈ।”ਫਿੱਟ ਇੰਡੀਆ” ਅਤੇ ”ਈਟ ਰਾਈਟ” ਅੰਦੋਲਨ ਸਾਡੀ ਸਿਹਤ ਅਤੇ ਵੈਲਨੈੱਸ ਰਣਨੀਤੀ ਦੇ ਅਹਿਮ ਹਿੱਸੇ ਹਨ।ਲੋਕ ਆਮ ਬੀਮਾਰੀਆਂ, ਜਿਨ੍ਹਾਂ ਵਿੱਚ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਤੋਂ ਇਲਾਵਾ ਤਿੰਨ ਆਮ ਕੈਂਸਰ ਜਿਵੇਂ ਕਿ ਛਾਤੀ ਦਾ ਕੈਂਸਰ, ਸਰਵਿਕਸ (cervix) ਅਤੇ ਓਰਲ ਕੈਂਸਰ ਪ੍ਰਤੀ ਮੁਫਤ ਜਾਂਚ ਅਤੇ ਸੰਭਾਲ ਦੀ ਸਹੂਲਤ ਹਾਸਲ ਕਰ ਸਕਣਗੇ।ਮਰੀਜ਼ ਆਪਣੇ ਘਰ ਦੇ ਨੇੜੇ ਜਾਂਚ ਅਤੇ ਦਵਾਈਆਂ ਮੁਫਤ ਹਾਸਲ ਕਰ ਸਕਣਗੇ।ਅਸੀਂ 2022 ਤੱਕ 150 ਹਜ਼ਾਰ ਅਜਿਹੇ ਸਿਹਤ ਅਤੇ ਵੈਲਨੈੱਸ ਸੈਂਟਰ ਕਾਇਮ ਕਰਨ ਦੀ ਯੋਜਨਾ ਬਣਾ ਰਹੇ ਹਾਂ।ਆਯੁਸ਼ਮਾਨ ਭਾਰਤ ਦੀ ਦੂਜੀ ਬਾਂਹ ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ ਹੈ। ਇਸ ਵਿੱਚ ਪ੍ਰਤੀ ਪਰਿਵਾਰ ਪ੍ਰਤੀ ਸਾਲ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਸਿਹਤ ਬੀਮੇ ਦਾ ਪ੍ਰਬੰਧ ਹੈ।ਇਹ ਪ੍ਰਬੰਧ 500 ਮਿਲੀਅਨ ਅਜਿਹੇ ਸ਼ਹਿਰੀਆਂ ਲਈ ਕੀਤਾ ਗਿਆ ਹੈ ਜੋ ਕਿ ਵਧੇਰੇ ਗ਼ਰੀਬ ਅਤੇ ਕਮਜ਼ੋਰ ਹਨ।ਇਹ ਗਿਣਤੀ ਕੈਨੇਡਾ, ਮੈਕਸੀਕੋ ਅਤੇ ਅਮਰੀਕਾ ਦੀ ਅਬਾਦੀ ਦੇ ਬਰਾਬਰ ਬਣਦੀ ਹੈ।ਅਸੀਂ ਪਹਿਲਾਂ ਹੀ 700 ਕਰੋੜ ਰੁਪਏ ਦਾ ਇਲਾਜ 5 ਲੱਖ ਪਰਿਵਾਰਾਂ ਨੂੰ ਇਸ ਸਕੀਮ ਦੇ ਸ਼ੁਰੂ ਹੋਣ ਤੋਂ ਲੈ ਕੇ 10 ਹਫਤਿਆਂ ਵਿੱਚ ਹੀ ਪ੍ਰਦਾਨ ਕਰ ਚੁੱਕੇ ਹਾਂ।
ਅੱਜ ਵਿਸ਼ਵ ਸਰਵਵਿਆਪੀ ਸਿਹਤ ਕਵਰੇਜ ਦਿਵਸ ਦੇ ਮੌਕੇ ਤੇ ਮੈਂ ਮੁੜ ਦੁਹਰਾਉਂਦਾ ਹਾਂ ਕਿ ਅਸੀਂ ਸਭ ਨੂੰ ਯੂਨੀਵਰਸਲ ਸਿਹਤ ਕਵਰੇਜ ਪ੍ਰਦਾਨ ਕਰਨਾ ਜਾਰੀ ਰਖਾਂਗੇ।
ਇੱਕ ਮਿਲੀਅਨ ਰਜਿਸਟਰਡ ਸਮਾਜਿਕ ਸਿਹਤ ਵਰਕਰਜ਼ ਜਾਂ ‘ਆਸ਼ਾ‘ ਵਰਕਰਜ਼ ਅਤੇ 2.32 ਲੱਖ ਆਂਗਨਵਾੜੀ ਨਰਸਾਂ, ਦਾਈਆਂ ਸਹਿਤ ਸਾਡੇ ਕੋਲ ਮਹਿਲਾ ਫਰੰਟਲਾਈਨ ਸਿਹਤ ਵਰਕਰਾਂ ਦੀ ਇੱਕ ਮਜ਼ਬੂਤ ਫੋਰਸ ਮੌਜੂਦ ਹੈ।ਇਹ ਸਾਡੇ ਪ੍ਰੋਗਰਾਮ ਦੀ ਤਾਕਤ ਹਨ।ਭਾਰਤ ਇੱਕ ਵਿਸ਼ਾਲ ਦੇਸ਼ ਹੈ।ਕੁਝ ਸੂਬਿਆਂ ਅਤੇ ਜ਼ਿਲ੍ਹਿਆਂ ਨੇ ਵਿਕਸਿਤ ਦੇਸ਼ਾਂ ਦੇ ਬਰਾਬਰ ਕਾਰਗੁਜ਼ਾਰੀ ਵਿਖਾਈ ਹੈ।ਬਾਕੀ ਵੀ ਆਪਣਾ ਕੰਮ ਸੰਭਾਲ ਰਹੇ ਹਨ।ਮੈਂ ਆਪਣੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ 117 ”ਖਾਹਿਸ਼ੀ ਜ਼ਿਲ੍ਹਿਆਂ” ਦੀ ਪਛਾਣ ਕਰਨ।ਅਜਿਹੇ ਹਰ ਜ਼ਿਲ੍ਹੇ ਨੂੰ ਇੱਕ ਟੀਮ ਪ੍ਰਦਾਨ ਕੀਤੀ ਜਾਵੇਗੀ ਜੋ ਕਿ ਵਿੱਦਿਆ, ਪਾਣੀ, ਸਫਾਈ, ਦਿਹਾਤੀ ਵਿਕਾਸ ਦੇ ਖੇਤਰਾਂ ਵਿੱਚ ਸਿਹਤ ਅਤੇ ਪੌਸ਼ਟਿਕਤਾ ਨੂੰ ਸਰਵਉੱਚ ਸਥਾਨ ਉੱਤੇ ਰੱਖ ਕੇ ਕੰਮ ਕਰੇਗੀ।
ਅਸੀਂ ਮਹਿਲਾ -ਮੁਖੀ ਸਕੀਮਾਂ ਵੀ ਦੂਜੇ ਵਿਭਾਗਾਂ ਰਾਹੀਂ ਤਿਆਰ ਕਰ ਰਹੇ ਹਾਂ। 2015 ਤੱਕ ਅੱਧੀਆਂ ਤੋਂ ਵੱਧ ਭਾਰਤੀ ਮਹਿਲਾਵਾਂ ਦੀ ਖਾਣਾ ਬਣਾਉਣ ਲਈ ਸਵੱਛ ਈਂਧਣ ਤੱਕ ਪਹੁੰਚ ਨਹੀਂ ਸੀ।ਅਸੀਂ ਇਸ ਵਿੱਚ ਉੱਜਵਲਾ ਯੋਜਨਾ ਰਾਹੀਂਪਰਿਵਰਤਨ ਕੀਤਾ ਜਿਸ ਕਰਕੇ 58 ਮਿਲੀਅਨ ਔਰਤਾਂ ਨੂੰ ਸਵੱਛ ਰਸੋਈ ਦੇ ਵਿਕਲਪ ਉਪਲੱਬਧ ਹੋਏ।
ਅਸੀਂ ‘ਸਵੱਛ ਭਾਰਤ ਮਿਸ਼ਨ‘ ਨੂੰ ਜੰਗੀ ਪੱਧਰ ‘ਤੇ ਉੱਤੇ ਅਪਣਾਇਆ ਤਾਂ ਕਿ ਸਾਲ 2019 ਤੱਕ ਭਾਰਤ ਨੂੰ ਖੁੱਲ੍ਹੀ ਥਾਂ ਤੇ ਪਖਾਨੇ ਤੋਂ ਮੁਕਤ ਕੀਤਾ ਜਾਵੇ।ਪਿਛਲੇ ਚਾਰ ਸਾਲਾਂ ਵਿੱਚ ਦਿਹਾਤੀ ਖੇਤਰਾਂ ਵਿੱਚ ਸਫ਼ਾਈ ਦੀ ਕਵਰੇਜ 39% ਤੋਂ ਵਧ ਕੇ 95% ਤੱਕ ਪਹੁੰਚ ਗਈ ਹੈ।ਅਸੀਂ ਇਸ ਕਹਾਵਤ ਤੋਂ ਵਾਕਿਫ ਹਾਂ – ਜੇ ਤੁਸੀਂ ਇੱਕ ਵਿਅਕਤੀ ਨੂੰ ਪੜ੍ਹਾਓ ਤਾਂ ਤੁਸੀਂ ਇੱਕ ਵਿਅਕਤੀ ਨੂੰ ਹੀ ਸਿੱਖਿਅਤ ਕਰੋਗੇ ਪਰ ਜੇ ਤੁਸੀਂ ਇੱਕ ਔਰਤ ਨੂੰ ਪੜ੍ਹਾਓ ਤਾਂ ਤੁਸੀਂ ਸਾਰੇ ਪਰਿਵਾਰ ਨੂੰ ਸਿੱਖਿਅਤ ਕਰੋਗੇ।ਅਸੀਂ ਇਸ ਗੱਲ ਨੂੰ ‘ਬੇਟੀ ਬਚਾਓ, ਬੇਟੀ ਪੜ੍ਹਾਓ‘ ਪ੍ਰੋਗਰਾਮ ਵਿੱਚ ਤਬਦੀਲ ਕੀਤਾ।ਇਹ ਅਜਿਹਾ ਪ੍ਰੋਗਰਾਮ ਹੈ ਜੋ ਕਿ ਲੜਕੀਆਂ ਉਤੇ ਪੂਰਾ ਧਿਆਨ ਕੇਂਦ੍ਰਿਤ ਕਰਦਾ ਹੈ ਅਤੇ ਉਨ੍ਹਾਂ ਸਭ ਤੋਂ ਵਧੀਆ ਕਿਸਮ ਦਾ ਜੀਵਨ ਅਤੇ ਵਿੱਦਿਆ ਮੁਹੱਈਆ ਕਰਵਾਉਂਦਾ ਹੈ।ਇਸ ਤੋਂ ਇਲਾਵਾ ਅਸੀਂ ਲੜਕੀਆਂ ਲਈ ‘ਸੁਕੰਨਿਆ ਸਮ੍ਰਿਧੀ ਯੋਜਨਾ‘ ਦੇ ਨਾਂ ਹੇਠ ਇੱਕ ਛੋਟੀ ਬੱਚਤ ਸਕੀਮ ਸ਼ੁਰੂ ਕੀਤੀ ਹੈ।ਇਸ ਵਿੱਚ 12.6 ਮਿਲੀਅਨ ਤੋਂ ਵੱਧ ਖਾਤੇ ਖੁੱਲ੍ਹ ਚੁੱਕੇ ਹਨ ਅਤੇ ਇਸ ਨਾਲ ਲੜਕੀਆਂ ਦਾ ਭਵਿੱਖ ਸੁਰੱਖਿਅਤ ਬਣਾਉਣ ਵਿੱਚ ਮਦਦ ਮਿਲ ਰਹੀ ਹੈ।
ਅਸੀਂ ਪ੍ਰਧਾਨ ਮੰਤਰੀ ਮਾਤ੍ਰਤਵ ਵੰਦਨਾ ਯੋਜਨਾਦੀ ਵੀ ਸ਼ੁਰੂਆਤ ਕੀਤੀ ਹੈ ਜਿਸ ਤੋਂ ਕਿ 50 ਮਿਲੀਅਨ ਗਰਭਵਤੀ ਔਰਤਾਂ ਜਾਂ ਬੱਚਿਆਂ ਨੂੰ ਆਪਣਾ ਦੁੱਧ ਪਿਲਾਉਣ ਵਾਲੀਆਂ ਔਰਤਾਂ ਨੂੰ ਲਾਭ ਮਿਲਣ ਦੀ ਉਮੀਦ ਹੈ।ਇਸ ਸਕੀਮ ਨਾਲ ਪੈਸੇ ਸਿੱਧੇ ਉਨ੍ਹਾਂ ਦੇ ਖਾਤੇ ਵਿੱਚ ਜਾਣਗੇ।ਇਹ ਪੈਸੇ ਉਨ੍ਹਾਂ ਦੀ ਤਨਖਾਹ ਵਿੱਚ ਹੋਏ ਨੁਕਸਾਨ ਦੀ ਪੂਰਤੀ ਲਈ ਹੋਣਗੇ, ਇਸ ਨਾਲ ਉਹ ਵਧੀਆ ਪੌਸ਼ਟਿਕਤਾ ਹਾਸਲ ਕਰ ਸਕਣਗੀਆਂ ਅਤੇ ਡਿਲਿਵਰੀ ਤੋਂ ਪਹਿਲਾਂ ਅਤੇ ਬਾਅਦ ਵਿੱਚ ਉਚਿਤਅਰਾਮ ਕਰ ਸਕਣਗੀਆਂ।
ਅਸੀਂ ਜਣੇਪਾ ਛੁੱਟੀ ਨੂੰ ਪਹਿਲਾਂ ਦੇ 12 ਹਫਤਿਆਂ ਤੋਂ ਵਧਾ ਕੇ 26 ਹਫਤੇ ਕਰ ਦਿੱਤਾ ਹੈ।।ਅਸੀਂ 2025 ਤੱਕ ਭਾਰਤ ਦੇ ਕੁੱਲ ਘਰੇਲੂ ਉਤਪਾਦ ਦਾ 2.5% ਸਿਹਤ ਉੱਤੇ ਖਰਚ ਕਰਨ ਲਈ ਵਚਨਬੱਧ ਹਾਂ ਜੋ ਕਿ ਅਮਰੀਕਾ ਦੇ 100 ਬਿਲੀਅਨ ਡਾਲਰ ਤੋਂ ਵੱਧ ਦਾ ਹੋ ਜਾਵੇਗਾ।ਇਸ ਦਾ ਭਾਵ ਹੈ ਕਿ ਸਿਰਫ਼ 8 ਸਾਲਾਂ ਵਿੱਚ ਮੌਜੂਦਾ ਹਿੱਸੇ ਵਿੱਚ 345% ਵਾਸਤਵਿਕ ਵਾਧਾ ਹੋਵੇਗਾ। ਅਸੀਂ ਲੋਕਾਂ ਦੇ ਭਲੇ ਲਈ ਕੰਮ ਜਾਰੀ ਰੱਖਾਂਗੇ।ਮਹਿਲਾਵਾਂ, ਬੱਚੇ ਅਤੇ ਯੁਵਾ ਹਰ ਨੀਤੀ, ਪ੍ਰੋਗਰਾਮ ਜਾਂ ਪਹਿਲਕਦਮੀਆਂ ਦੇ ਕੇਂਦਰ ਵਿੱਚ ਰਹਿਣਗੇ।
ਮੈਂ ਸਫ਼ਲਤਾ ਹਾਸਲ ਕਰਨ ਲਈ ਬਹੁ ਹਿੱਤਧਾਰਕ ਭਾਈਵਾਲੀਆਂ ਦੀ ਲੋੜ ਉੱਤੇ ਜ਼ੋਰ ਦੇਵਾਂਗਾ।ਆਪਣੇ ਸਾਰੇ ਯਤਨਾਂ ਵਿੱਚ ਅਸੀਂ ਸਾਰੇ ਜਾਣਦੇ ਹਾਂ ਕਿ ਪ੍ਰਭਾਵੀ ਸਿਹਤ ਸੰਭਾਲ ਵਿਸ਼ੇਸ਼ ਤੌਰ ਤੇ ਮਹਿਲਾਵਾਂ ਅਤੇ ਬੱਚਿਆਂ ਦੀ ਸਿਹਤ ਸੰਭਾਲ ਵਿੱਚ ਤਬਦੀਲੀ ਭਰੀ ਕਾਰਵਾਈ ਦੀ ਲੋੜ ਹੈ।
ਦੋਸਤੋ
ਮੈਂ ਸਮਝਦਾ ਹਾਂ ਕਿ ਅਗਲੇ ਦੋ ਦਿਨਾਂ ਵਿੱਚ ਇਹ ਫੋਰਮ ਦੁਨੀਆ ਭਰ ਤੋਂ 12 ਸਫਲਤਾ ਦੀਆਂ ਕਹਾਣੀਆਂ ਉੱਤੇ ਚਰਚਾ ਕਰੇਗਾ।ਵਾਸਤਵ ਵਿੱਚ ਇਹ ਵੱਖ ਵੱਖ ਦੇਸ਼ਾਂ ਨਾਲ ਗੱਲਬਾਤ ਕਰਨ ਅਤੇ, ਇਹ ਗੱਲ ਸਾਂਝੀ ਕਰਨ ਦਾ ਮੌਕਾ ਹੋਵੇਗਾ ਕਿ ਅਸੀਂ ਇੱਕ ਦੂਜੇ ਤੋਂ ਕੁਝ ਸਿੱਖ ਸਕਦੇ ਹਾਂ।ਭਾਰਤ ਆਪਣੇ ਸਾਥੀ ਦੇਸ਼ਾਂ ਨਾਲ ਮਾਰਚ ਵਿੱਚ ਸ਼ਾਮਲ ਹੋਣ ਲਈ ਤਿਆਰ ਹੈ ਤਾਂ ਕਿ ਮੁਹਾਰਤ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਵਿਕਾਸ ਟੀਚੇ ਹਾਸਲ ਕੀਤੇ ਜਾ ਸਕਣ, ਪਹੁੰਚਯੋਗ ਦਵਾਈਆਂ ਅਤੇ ਟੀਕਿਆਂ ਦਾ ਪ੍ਰਬੰਧ ਹੋ ਸਕੇ, ਗਿਆਨ ਦਾ ਵਟਾਂਦਰਾਂ ਅਤੇ ਵਟਾਂਦਰਾ ਪ੍ਰੋਗਰਾਮਾਂ ਉੱਤੇ ਅਮਲ ਹੋ ਸਕੇ।
ਮੈਂ ਮੰਤਰੀ ਪੱਧਰ ਦੇ ਉਸ ਸੰਮੇਲਨ ਦੇ ਨਤੀਜਿਆਂ ਬਾਰੇ ਜਾਣਨ ਦਾ ਇੱਛੁਕ ਰਹਾਂਗਾ ਜੋ ਕਿ ਇਸ ਵਿਚਾਰ ਵਟਾਂਦਰੇ ਵਿੱਚ ਯੋਗਦਾਨ ਪਾਉਣ ਲਈ ਡਿਜ਼ਾਈਨ ਕੀਤਾ ਗਿਆ ਹੈ।ਇਹ ਫੋਰਮ ਇੱਕ ਜੀਵੰਤ ਮੰਚ ਵਜੋਂ ਸਾਨੂੰ ‘ਸਰਵਾਈਵ-ਥਰਾਈਵ-ਟ੍ਰਾਂਸਫਾਰਮ’ ਦੇ ਪ੍ਰਤੀ ਦ੍ਰਿੜਤਾ ਪ੍ਰਦਾਨ ਕਰੇਗਾ।
ਸਾਡੇ ਕਾਰਜ ਤੈਣ ਹਨ ਅਤੇ ਅਸੀਂ ਪੂਰੇ ਸਮਰਪਣ ਅਤੇ ਸ਼ਰਧਾ ਨਾਲ ਸਭ ਲਈ ਸਿਹਤ ਪ੍ਰਦਾਨ ਕਰਨ ਲਈ ਕੰਮ ਕਰਾਂਗੇ।ਭਾਰਤ ਹਮੇਸ਼ਾ ਆਪਣੇ ਸਹਿਯੋਗੀਆਂ ਨਾਲ ਪੂਰੀ ਇੱਕਜੁਟਤਾ ਨਾਲ ਖੜ੍ਹਾ ਰਹੇਗਾ।
ਮੈਂ ਤੁਹਾਡੇ ਵਿੱਚੋਂ ਹਰੇਕ ਨੂੰ, ਉਨ੍ਹਾਂ ਸਮੇਤ ਜੋ ਕਿ ਸਾਡੇ ਨਾਲ ਅਸਲੀਅਤ ਵਿੱਚ ਸ਼ਾਮਲ ਹੋਏ ਹਨ,ਤਾਕੀਦ ਕਰਦਾ ਹੈਂ ਕਿ ਇਸ ਨੂੰ ਸੱਚੀ ਭਾਵਨਾ ਨਾਲ ਅਪਣਾਓ ਤਾਂ ਕਿ ਅਸੀਂ ਪੂਰੀ ਮਨੁੱਖਤਾ ਨੂੰ ਆਪਣਾ ਸਮਰਥਨ ਦੇਣ ਦੇ ਸਮਰੱਥ ਹੋ ਸਕੀਏ।
ਆਓ, ਅਸੀਂ ਸਾਰੇ ਮਿਲ ਕੇ ਇਸ ਨੇਕ ਕਾਰਜ ਲਈ ਆਪਣਾ ਸੰਕਲਪ ਪ੍ਰਗਟ ਕਰੀਏ।
ਧੰਨਵਾਦ।
***
ਏਕੇਟੀ/ਐੱਸਐੱਚ/ਐੱਸਕੇ
Coming together for the welfare of Nari Shakti and Yuva Shakti. Addressing the Partners’ Forum. https://t.co/yGN5KtZJmf
— Narendra Modi (@narendramodi) December 12, 2018
It is only partnerships, that will get us to our goals.
— PMO India (@PMOIndia) December 12, 2018
Partnerships between citizens
Partnerships between communities
Partnerships between countries: PM
Coming together for the welfare of Nari Shakti and Yuva Shakti. Addressing the Partners’ Forum. https://t.co/yGN5KtZJmf
— Narendra Modi (@narendramodi) December 12, 2018