ਪੀਐੱਮਇੰਡੀਆ
ਸਾਰੇ ਸਤਿਕਾਰਤ ਸੱਜਣੋ,
ਅੱਜ ਜਿਨ੍ਹਾਂ ਲੋਕਾਂ ਨੂੰ Award ਪ੍ਰਾਪਤ ਹੋਇਆ ਹੈ, ਉਨ੍ਹਾਂ ਸਾਰਿਆਂ ਨੂੰ ਮੇਰੀ ਤਰਫ਼ ਤੋਂ ਬਹੁਤ-ਬਹੁਤ ਵਧਾਈ। ਅਤੇ ਬਹੁਤ ਸਾਰੇ ਲੋਕ ਹੋਣਗੇ ਜੋ ਸ਼ਾਇਦ Award ਤੱਕ ਨਹੀਂ ਪਹੁੰਚੇ ਹੋਣਗੇ ਪਰ ਬਹੁਤ ਕਰੀਬ ਹੋਣਗੇ। ਮੈਂ ਉਨ੍ਹਾਂ ਨੂੰ ਵੀ ਵਧਾਈ ਦਿੰਦਾ ਹਾਂ ਤਾਕਿ ਇਹ ਸਿਲਸਿਲਾ ਚਲਦਾ ਰਹੇ। ਹਰ ਕਿਸੇ ਦੀ ਕਲਮ, ਹਰ ਕਿਸੇ ਦੀ ਸੋਚ ਅਤੇ ਉਸ ਦੀ ਮਿਹਨਤ ਦੇਸ਼ ਨੂੰ ਅੱਗੇ ਵਧਾਉਣ ਵਿੱਚ ਕਿਸੇ ਨਾ ਕਿਸੇ ਪ੍ਰਕਾਰ ਨਾਲ ਯੋਗਦਾਨ ਦਿੰਦੀ ਰਹੇ।
ਬਹੁਤ ਲੋਕ ਹੁੰਦੇ ਹਨ ਜੋ ਆਪਣੇ ਜੀਵਨ ਕਾਲ ਵਿੱਚ ਆਪਣੇ ਖੇਤਰ ਵਿੱਚ ਜਗ੍ਹਾ ਬਣਾਉਂਦੇ ਹਨ। ਕੁਝ ਲੋਕ ਹੁੰਦੇ ਹਨ ਜੋ ਆਪਣੇ ਜੀਵਨ ਕਾਲ ਵਿੱਚ ਆਪਣੇ ਕਾਰਜ ਖੇਤਰ ਤੋਂ ਬਾਹਰ ਵੀ ਆਪਣੀ ਜਗ੍ਹਾ ਬਣਾਉਂਦੇ ਹਨ। ਪਰ ਬਹੁਤ ਘੱਟ ਲੋਕ ਹੁੰਦੇ ਹਨ ਜੋ ਆਪਣੇ ਜੀਵਨ ਕਾਲ ਤੋਂ ਬਾਅਦ ਵੀ ਆਪਣੇ ਖੇਤਰ ਵਿੱਚ, ਆਪਣੇ ਖੇਤਰ ਦੇ ਘੇਰੇ ਵਿੱਚ ਆਪਣਾ ਸਥਾਨ ਬਣਾਉਂਦੇ ਹਨ, ਅਮਰਤਾ ਪ੍ਰਾਪਤ ਕਰਦੇ ਹਨ। ਅਤੇ ਉਹ ਨਾਮ ਹੈ ਰਾਮਨਾਥ ਗੋਇਨਕਾ ਜੀ ਦਾ।
ਇਹ ਮੇਰੀ ਖੁਸ਼ਕਿਸਮਤੀ ਹੈ ਕਿ ਮੈਨੂੰ ਰਾਮਨਾਥ ਜੀ ਦੇ ਦਰਸ਼ਨ ਕਰਨ ਦਾ ਅਵਸਰ ਮਿਲਿਆ ਸੀ। ਉਹ ਗੁਜਰਾਤ ਆਏ ਸਨ। ਹੁਣ ਉਹ ਜਿਸ ਸਥਾਨ ‘ਤੇ ਸਨ, ਤਾਂ ਸੁਭਾਵਿਕ ਹੈ ਕਿ ਉਨ੍ਹਾਂ ਦੇ ਮਿਲਣ ਦਾ ਦਾਇਰਾ ਕਿਸੇ ਪੋਲਿਟੀਕਲ ਪਾਰਟੀ ਦੇ ਪ੍ਰਧਾਨ, ਪ੍ਰਧਾਨ ਹੋ ਸਕਦੇ ਹਨ ਜਾਂ ਮੁੱਖ ਮੰਤਰੀ ਹੋ ਸਕਦੇ ਹਨ ਜਾਂ ਮੀਡੀਆ ਨੂੰ ਲਗਿਆ ਹੋਏਗਾ ਕਿ ਭਵਿੱਖ ਵਿੱਚ ਇਹ ਵੱਡੇ ਐਡੀਟਰ ਹੋ ਸਕਦੇ ਹਨ। ਮੈਂ ਕੁਝ ਵੀ ਨਹੀਂ ਸੀ। ਸ਼ਾਇਦ ਉਸ ਸ਼ਹਿਰ ਦੇ ਕਿਸੇ ਐਡੀਟਰ ਤੋਂ ਮੈਂ ਸਮਾਂ ਮੰਗਦਾ ਉਹ ਵੀ ਮਹੀਨੇ ਭਰ ਨਹੀਂ ਦਿੰਦਾ। ਪਰ ਰਾਮਨਾਥ ਜੀ ਦੇ ਦਰਸ਼ਨ ਦਾ ਮੈਨੂੰ ਮੌਕਾ ਮਿਲਿਆ ਸੀ। ਜੈ ਪ੍ਰਕਾਸ਼ ਜੀ ਦੇ ਅੰਦੋਲਨ ਦਾ ਉਹ ਸਮਾਂ ਸੀ। ਅਤੇ ਰਾਮਨਾਥ ਜੀ ਦੇ ਅੰਦਰ ਜੋ ਅੱਗ ਸੀ। ਉਹ ਅੱਗ ਅਨੁਭਵ ਕਰ ਸਕਦੇ ਸਨ। ਅਤੇ ਉਹ ਇੰਡੀਅਨ ਐਕਸਪ੍ਰੈੱਸ ਇੱਕ ਅਖ਼ਬਾਰ ਅਤੇ ਉਸ ਲਈ ਸੀ ਅਜਿਹਾ ਨਹੀਂ ਸੀ। ਉਨ੍ਹਾਂ ਦੇ ਅਖ਼ਬਾਰ ਦੇ ਮਾਧਿਅਮ ਨਾਲ ਜੋ ਪ੍ਰਗਟ ਹੁੰਦਾ ਸੀ, ਉਸ ਨਾਲ ਵੀ ਸੰਤੁਸ਼ਟੀ ਨਹੀਂ ਹੁੰਦੀ ਸੀ। ਉਨ੍ਹਾਂ ਦੀਆਂ ਭਾਵਨਾਵਾਂ ਲਈ ਅਖ਼ਬਾਰ ਵੀ ਛੋਟਾ ਪੈਂਦਾ ਸੀ। ਅਤੇ ਇਸ ਲਈ ਉਹ ਅਖ਼ਬਾਰ ਦੇ ਘੇਰੇ ਤੋਂ ਬਾਹਰ ਵੀ ਕੁਝ ਕਰਨਾ ਚਾਹੁੰਦੇ ਸਨ ਅਤੇ ਕਰਦੇ ਰਹਿੰਦੇ ਸਨ। ਅਤੇ ਜੈ ਪ੍ਰਕਾਸ਼ ਜੀ ਦੇ ਪਿੱਛੇ ਇੱਕ ਤਾਕਤ ਬਣਕੇ ਖੜ੍ਹੇ ਰਹਿਣ ਦਾ ਕੰਮ ਉਸ ਸਮੇਂ ਕਿਸੇ ਨੇ ਕੀਤਾ ਤਾਂ ਗੋਇਨਕਾ ਜੀ ਨੇ ਕੀਤਾ ਸੀ। ਆਪਣੇ ਅਸੂਲਾਂ ਦੇ ਇੰਨੇ ਪੱਕੇ ਰਹੇ ਇਸ ਹੱਦ ਵਿੱਚ ਰਹੇ ਕਿ ਜਿਸ ਪਰਿਵਾਰ ਸਬੰਧੀ ਸਾਰੇ ਲੋਕ ਜਾਣਦੇ ਹਨ। ਉਨ੍ਹਾਂ ਨਾਲ ਜੇਕਰ ਨਜ਼ਦੀਕੀ ਸਬੰਧ ਹੋਣ ਤਾਂ ਪਤਾ ਨਹੀਂ ਕਿੱਥੇ- ਕਿੱਥੇ ਉਹ ਵਿਅਕਤੀ ਪਹੁੰਚ ਜਾਂਦਾ ਹੈ। ਕੀ ਕੁਝ ਪਾ ਲੈਂਦਾ ਹੈ। ਉਸ ਪਰਿਵਾਰ ਦੀ ਕਿਰਪਾ ਲਈ ਕੋਸ਼ਿਸ਼ ਕਰਨ ਵਾਲਿਆਂ ਦੀ ਕੋਈ ਕਮੀ ਨਹੀਂ ਰਹੀ। ਅਸੂਲਾਂ ਦੇ ਅਧਾਰ ‘ਤੇ ਇਸ ਪਰਿਵਾਰ ਨਾਲ ਨੇੜਤਾ ਸੀ। ਪਰ ਅਸੂਲਾਂ ਦੇ ਅਧਾਰ ‘ਤੇ ਪਰਿਵਾਰ ਨਾਲ ਨਾਤਾ ਤੋੜਨ ਦਾ ਸਾਹਸ ਕਿਸੇ ਨੇ ਦਿਖਾਇਆ ਸੀ ਤਾਂ ਸ਼੍ਰੀਮਾਨ ਗੋਇਨਕਾ ਜੀ ਨੇ ਦਿਖਾਇਆ ਸੀ ਅਤੇ ਅਸੂਲਾਂ ‘ਤੇ ਅਤੇ ਆਦਰਸ਼ਾਂ ‘ਤੇ।
ਅਤੇ ਇਸ ਲਈ ਪੱਤਰਕਾਰੀ ਦੀ ਕਲਮ ਦੇ ਮਾਧਿਅਮ ਨਾਲ ਜੋ ਪ੍ਰਗਟ ਹੁੰਦਾ ਹੈ ਜੋ ਦੂਜੇ ਦਿਨ ਅਖ਼ਬਾਰ ਵਿੱਚ ਜੋ ਲੋਕ ਪੜ੍ਹਦੇ ਹਨ। ਉੱਥੋਂ ਤੱਕ ਸੀਮਤ ਨਹੀਂ ਰਿਹਾ। ਅਤੇ ਭਾਰਤ ਦਾ ਪੂਰਾ ਇਤਿਹਾਸ ਦੇਖੋ, ਮੈਨੂੰ ਪਤਾ ਨਹੀਂ ਕਿ ਅੱਜ journalism ਦੇ student ਦੇ syllabus ਵਿੱਚ ਕੀ-ਕੀ ਹੁੰਦਾ ਹੈ। ਪਰ ਜੇਕਰ ਅਸੀਂ ਭਾਰਤ ਦੀ ਪੱਤਰਕਾਰੀ ਦੇ ਇਤਿਹਾਸ ਨੂੰ ਦੇਖੀਏ। ਉਸ ਦੀ ਪੂਰੀ ਵਿਕਾਸ ਯਾਤਰਾ ਅਜ਼ਾਦੀ ਦੇ ਅੰਦੋਲਨ ਦੀ ਵਿਕਾਸ ਯਾਤਰਾ ਨਾਲ ਜੁੜੀ ਹੋਈ ਸੀ। ਇਸ ਦੇਸ਼ ਦਾ ਅਜ਼ਾਦੀ ਦਾ ਕੋਈ ਅੰਦੋਲਨ ਅਜਿਹਾ ਨਹੀਂ ਸੀ ਜੋ ਕਿਸੇ ਨਾ ਕਿਸੇ ਅਖ਼ਬਾਰ ਨਾਲ ਜੁੜਿਆ ਹੋਇਆ ਨਾ ਹੋਵੇ। ਅਤੇ ਹਰ ਕਿਸੇ ਨੂੰ ਲਗਦਾ ਸੀ ਕਿ ਅੰਗਰੇਜ਼ ਸਲਤਨਤ ਦੇ ਖਿਲਾਫ਼ ਲੜਨਾ ਹੈ ਤਾਂ ਮੇਰੇ ਪਾਸ ਇਹ ਵੀ ਇੱਕ ਸਾਧਨ ਹੈ, ਉਹ ਲੜਦੇ ਸਨ। ਅਤੇ ਜ਼ਿਆਦਾਤਰ ਪੱਤਰਕਾਰੀ ਦੇ ਖੇਤਰ ਰਾਹੀਂ ਸੇਵਾ ਦੇ ਭਾਵ ਨਾਲ ਦੇਸ਼ ਦੇ ਅਜ਼ਾਦੀ ਦੇ ਅੰਦੋਲਨ ਨੂੰ ਚਲਾਉਣ ਵਾਲੇ ਲੋਕਾਂ ਨੂੰ ਕਈ ਸਾਲਾਂ ਤੱਕ ਜੇਲ੍ਹਾਂ ਵਿੱਚ ਜ਼ਿੰਦਗੀ ਕੱਟਣੀ ਪਈ। ਪਰ ਉਨ੍ਹਾਂ ਨੇ ਲੜਨਾ ਨਹੀਂ ਛੱਡਿਆ ਅਤੇ ਸਾਡੇ ਦੇਸ਼ ਦੇ ਹਰ ਵੱਡੇ ਵਿਅਕਤੀ ਦਾ ਨਾਂਅ ਚਾਹੇ ਤਿਲਕ ਜੀ ਲਈਏ, ਗਾਂਧੀ ਜੀ ਲਈ ਏ, ਹਰ ਕਿਸੇ ਦਾ ਨਾਂਅ, even ਸ਼੍ਰੀ ਅਰਵਿੰਦੋ, ਹਰ ਕੋਈ ਆਪਣੇ ਜੀਵਨ ਦੇ ਸਮੇਂ ਵਿੱਚ ਅਖ਼ਬਾਰ ਦੇ ਮਾਧਿਅਮ ਨਾਲ ਅਜ਼ਾਦੀ ਦੇ ਅੰਦੋਲਨ ਵਿੱਚ ਬਹੁਤ ਵੱਡੀ ਤਾਕਤ ਬਣਕੇ ਰਹੇ। ਹਿੰਦੁਸਤਾਨ ਦੀ ਇੱਕ ਹੋਰ ਵਿਸ਼ੇਸ਼ਤਾ ਅਸੀਂ ਮਹਿਸੂਸ ਕਰਦੇ ਹਨ ਕਿ ਸਾਡੇ ਜੋ ਮਾਤਾ ਸਰਸਵਤੀ ਦੀ ਸੰਤਾਨ ਹਨ। ਕਵਿਤਾ ਜਿਨ੍ਹਾਂ ਦੀ ਸਹਿਜ ਹੁੰਦੀ ਹੈ, ਸਾਹਿਤ ਜਿਨ੍ਹਾਂ ਦੀ ਸਿਰਜਣਾ ਅਤੇ ਸਹਿਜ ਹੁੰਦਾ ਹੈ। ਮਾਂ ਸਰਸਵਤੀ ਉਨ੍ਹਾਂ ਦੇ ਅਸ਼ੀਰਵਾਦ ਉਨ੍ਹਾਂ ‘ਤੇ ਵਿਰਾਜਮਾਨ ਰਹਿੰਦੇ ਹਨ। ਪਰ ਇੱਕ ਸਮਾਂ ਸੀ ਕਿ ਭਾਰਤ ਦੇ ਲਗਭਗ ਸਾਰੇ ਵੱਡੇ ਸਾਹਿਤਕਾਰ ਪੱਤਰਕਾਰੀ ਨਾਲ ਜੁੜਨਾ ਪਸੰਦ ਕਰਦੇ ਸਨ। ਅਤੇ ਪੱਤਰਕਾਰੀ ਸਿੱਖੀ ਨਹੀਂ ਜਾਂਦੀ ਹੈ। ਉਹ ਕਵਿਤਾ ਦੇ ਭਾਵ ਨੂੰ ਜਗਾਉਂਦੇ ਸਨ। ਪਰ ਪੱਤਰਕਾਰੀ ਨਾਲ ਜੋ ਜੋਸ਼ ਭਰਦੇ ਸਨ, ਅੰਦੋਲਨ ਲਈ ਪ੍ਰੇਰਿਤ ਕਰਦੇ ਸਨ। ਕਵਿਤਾ ਦੀ ਤਾਕਤ ਨਾਲੋਂ ਜ਼ਿਆਦਾ ਉਨ੍ਹਾਂ ਨੂੰ ਉਸ ਸਮੇਂ ਪੱਤਰਕਾਰੀ ਦੀ ਤਾਕਤ ਦਾ ਅਹਿਸਾਸ ਹੁੰਦਾ ਸੀ। ਅਤੇ ਇਸ ਨਾਲ ਕਵਿਤਾ ਦਾ ਮਾਰਗ ਆਪਣੇ ਆਨੰਦ ਲਈ। ਪਰ ਰਾਸ਼ਟਰ ਕਲਿਆਣ ਲਈ ਪੱਤਰਕਾਰੀ ਦਾ ਮਾਰਗ ਇਹ ਸਾਹਿਤਕ ਜੀਵਨ ਦੀ ਪੂਰੀ ਪੀੜ੍ਹੀ ਸਾਡੇ ਲਈ ਪਈ ਹੈ। ਮਤਲਬ ਇੱਕ ਪ੍ਰਕਾਰ ਨਾਲ ਭਾਰਤ ਦੀ ਯਾਤਰਾ ਹੈ। ਅਤੇ ਅੰਗਰੇਜ਼ ਸਲਤਨਤ ਨੇ ਵੀ ਜੋ ਸੰਕਟ ਲਈ ਕੁਝ ਖੇਤਰ ਦੇਖੇ ਸਨ। ਉਸ ਵਿੱਚ ਇੱਕ ਖੇਤਰ ਸੀ। ਇਹ ਲਿਖਣ ਪੜ੍ਹਨ ਵਾਲੇ ਲੋਕ। ਅਤੇ ਉਨ੍ਹਾਂ ਨੂੰ ਲਗਦਾ ਸੀ ਕਿ ਇਹ ਹੈ ਤਾਂ ਉਨ੍ਹਾਂ ਦੇ ਖਿਲਾਫ਼ ਕੋਈ ਨਾ ਕੋਈ ਵਿਵਸਥਾ ਕਰਨੀ ਚਾਹੀਦੀ ਹੈ, ਲੜਾਈ ਕਰਨੀ ਚਾਹੀਦੀ ਹੈ।
ਦੇਸ਼ ਅਜ਼ਾਦ ਹੋਇਆ। ਅਜ਼ਾਦੀ ਤੋਂ ਬਾਅਦ ਭਾਰਤ ਦੇ ਲੋਕਤੰਤਰ ਨੂੰ ਮਜ਼ਬੂਤ ਬਣਾਉਣ ਵਿੱਚ, ਲੋਕਤੰਤਰ ਸਹੀ ਦਿਸ਼ਾ ਵਿੱਚ ਚਲੇ ਉਸ ਲਈ ਭਾਰਤ ਦੀ ਪੱਤਰਕਾਰੀ ਦੀ ਅਹਿਮ ਭੂਮਿਕਾ ਰਹੀ ਹੈ। ਕਿਸੇ ਦੀ ਆਲੋਚਨਾ ਲਈ ਨਹੀਂ। ਕਿਸੇ ਨੂੰ ਬੁਰਾ ਭਲਾ ਕਹਿਣ ਲਈ ਨਹੀਂ। ਪਰ ਅਸੀਂ ਜਾਣਦੇ ਹਾਂ ਕਿ ਮੰਨ ਲਓ ਕੋਈ ਵੱਡੀ epidemic ਆ ਗਈ। ਬਿਮਾਰੀ ਆ ਗਈ ਕੋਈ, ਤਾਂ ਹਰ ਕੋਈ ਪਹਿਲਾਂ ਵਾਲੀ ਵੱਡੀ ਬਿਮਾਰੀ ਨੂੰ ਯਾਦ ਕਰਦਾ ਹੈ ਕੋਈ ਉਸ ਸਮੇਂ ਅਜਿਹਾ ਹੋਇਆ ਸੀ। ਕਿਉਂਕਿ From Known to Unknown ਜਾਣਾ ਸਰਲ ਹੁੰਦਾ ਹੈ। ਅਤੇ ਇਸ ਲਈ ਲੋਕਤੰਤਰ ‘ਤੇ ਕੀ ਖਤਰੇ ਹੋ ਸਕਦੇ ਹਨ ਅਤੇ ਕਿਵੇਂ ਮਹੱਤਵ ਰੱਖਦੇ ਹਨ। ਇਸ ਨੂੰ ਸਮਝਣ ਲਈ ਭਾਰਤ ਵਿੱਚ Emergency ਦਾ ਸਮਾਂ ਬਹੁਤ ਉਪਯੋਗੀ ਹੈ। ਜੇਕਰ Emergency ਦੀ ਗੱਲ ਕਹਿੰਦੇ ਹਨ ਤਾਂ ਲੋਕਾਂ ਨੂੰ ਬੁਰਾ ਲਗਦਾ ਹੈ। ਉਸ ਨੂੰ ਰਾਜਨੀਤਕ ਤਰਾਜੂ ਨਾਲ ਦੇਖਿਆ ਜਾਂਦਾ ਹੈ। ਮੈਂ ਸਮਝਦਾ ਹਾਂ ਰਾਜਨੀਤੀ ਦੀ ਖੇਡ ਖਤਮ ਹੋ ਚੁੱਕੀ ਹੈ। ਅੱਜ ਨਿਰਪੱਖ ਭਾਵ ਨਾਲ ਉਸ ਦੀ ਵਿਮਾਨਸਾ ਮੈਂ ਆਲੋਚਨਾ ਸ਼ਬਦ ਦੀ ਵਰਤੋਂ ਨਹੀਂ ਕਰ ਰਿਹਾ। ਵਿਮਾਨਸਾ ਸ਼ਬਦ ਦੀ ਵਰਤੋਂ ਕਰ ਰਿਹਾ ਹਾਂ। ਇਹ ਹਰ ਪੀੜ੍ਹੀ ਵਿੱਚ ਹੁੰਦੀ ਰਹਿਣੀ ਚਾਹੀਦੀ ਹੈ ਤਾਂਕਿ ਇਸ ਦੇਸ਼ ਵਿੱਚ ਅਜਿਹਾ ਰਾਜਪੁਰਸ਼ ਪੈਦਾ ਨਾ ਹੋਵੇ ਕਿ ਜਿਸ ਨੂੰ ਇਸ ਪ੍ਰਕਾਰ ਦਾ ਪਾਪ ਕਰਨ ਦੀ ਇੱਛਾ ਤੱਕ ਪੈਦਾ ਹੋਵੇ। ਇਹ ਸਾਨੂੰ ਲੋਕਾਂ ਨੂੰ, ਅਸੀਂ ਜਿਸ ਬਰਾਦਰੀ ਦੇ ਲੋਕ ਹਾਂ, ਉਨ੍ਹਾਂ ਨੂੰ ਵਾਰ-ਵਾਰ ਚੌਕੰਨਾ ਰੱਖਣ ਲਈ ਵੀ ਐਮਰਜੈਂਸੀ ਯਾਦ ਰੱਖਣੀ ਬਹੁਤ ਜ਼ਰੂਰੀ ਹੈ। ਇਹ ਵੀ ਸਹੀ ਹੈ ਕਿ ਉਸ ਸਮੇਂ ਜਿਸ ਮੀਡੀਆ ਨਾਲ ਦੁਨੀਆ ਡਟੀ ਸੀ ਅਜਿਹਾ ਕਹਿੰਦੇ ਹਨ। ਜਦੋਂ ਮੀਡੀਆ ਦੀ ਸਮਰੱਥਾ ਦੀ ਚਰਚਾ ਹੁੰਦੀ ਸੀ। ਪਰ ਉਸ ਸਮੇਂ ਨੇ ਦਿਖਾ ਦਿੱਤਾ ਸੀ ਕਿ ਨਹੀਂ ਇਹ ਜੋ ਸੁਣਦੇ ਸਨ, ਦੇਖਦੇ ਸਨ, ਅਜਿਹਾ ਨਹੀਂ ਹੈ ਕੁਝ ਹੋਰ ਹੈ। ਬਹੁਤ ਘੱਟ ਵਿਰਲੇ ਨਿਕਲੇ ਸਨ, ਬਹੁਤ ਘੱਟ। ਜਿਨ੍ਹਾਂ ਨੇ ਐਮਰਜੈਂਸੀ ਨੂੰ ਚੁਣੌਤੀ ਦੇਣ ਦਾ ਰਸਤਾ ਚੁਣਿਆ ਸੀ। ਅਤੇ ਉਨ੍ਹਾਂ ਦੀ ਅਗਵਾਈ ਰਾਮਨਾਥ ਗੋਇਨਕਾ ਜੀ ਨੇ ਕੀਤੀ ਸੀ, ਇੰਡੀਅਨ ਐਕਸਪ੍ਰੈੱਸ ਨੇ ਕੀਤੀ ਸੀ ਅਤੇ ਬਹੁਤ ਬੇਫਿਕਰ ਹੋ ਕੇ ਕੀਤੀ ਸੀ। ਮੈਂ ਸਮਝਦਾ ਹਾਂ ਕਿ ਇਹ ਇਤਿਹਾਸ ਦੇ ਪੰਨੇ ਲੋਕਤੰਤਰ ਦੀ ਜ਼ਰੂਰਤ ਲਈ ਜ਼ਰੂਰੀ ਹਨ। ਲੋਕਤੰਤਰ ਨੂੰ ਹਰ ਸਮੇਂ ਹਰ ਯੁੱਗ ਵਿੱਚ sharpen ਕਰਨ ਦੀ ਲੋੜ ਹੁੰਦੀ ਹੈ।
ਅੱਜ ਆਪਣੀ-ਆਪਣੀ ਜਗ੍ਹਾ ‘ਤੇ ਮੈਂ ਸਮਝਦਾ ਹਾਂ ਸ਼ਾਇਦ ਪਿਛਲੀ ਪੂਰੀ ਸਦੀ ਵਿੱਚ ਮੀਡੀਆ ਨੂੰ ਜੋ ਚੁਣੌਤੀਆਂ ਨਹੀਂ ਸਨ। ਉਹ ਚੁਣੌਤੀਆਂ ਅੱਜ ਹਨ। ਸ਼ਾਇਦ ਪਿਛਲੀ ਪੂਰੀ ਸਦੀ ਵਿੱਚ ਕੋਈ ਨਹੀਂ ਰਹੀ। ਅਤੇ ਉਸ ਦਾ ਮੁੱਖ ਕਾਰਨਤਕਨਾਲੋਜੀ ਹੈ।ਤਕਨਾਲੋਜੀ ਨੇ ਬਹੁਤ ਵੱਡੀ ਚੁਣੌਤੀ ਖਾਸ ਕਰਕੇ ਮੀਡੀਆ ਲਈ ਪੈਦਾ ਕੀਤੀ ਹੈ। ਪਹਿਲਾਂ ਖ਼ਬਰਾਂ 24 ਘੰਟੇ ਤੋਂ ਬਾਅਦ ਵੀ ਆਉਂਦੀਆਂ ਸਨ ਤਾਂ ਵੀ ਖ਼ਬਰਾਂ ਖ਼ਬਰਾਂ ਲਗਦੀਆਂ ਸਨ। ਅੱਜ 24 ਸਕਿੰਟ ਵੀ ਬੀਤ ਜਾਣ ਅੱਛਾ-ਅੱਛਾ ਤੈਨੂੰ ਪਤਾ ਨਹੀਂ ਹੈ। ਅਰੇ ਅਜਿਹਾ ਹੋ ਗਿਆ, ਉਸ ਦੇ ਹੱਥ ਵਿੱਚ ਟੈਲੀਫੋਨ ਵਿੱਚ,ਮੋਬਾਈਲ ਵਿੱਚ ਹਨ। ਦੁਨੀਆ ਦੇ ਕਿਸੇ ਕੋਨੇ ਨੂੰ ਪਤਾ ਹੁੰਦਾ ਹੈ ਕਿ ਹਾਂ ਇਹ ਕਦੋਂ ਆਇਆ ਹੈ। ਮੈਂ ਨਹੀਂ ਮੰਨਦਾ ਹਾਂ। ਜਦੋਂ ਟੀਵੀ ਮੀਡੀਆ ਆਇਆ, ਤਾਂ ਸਰਕਾਰਾਂ ਬਹੁਤ ਪ੍ਰੇਸ਼ਾਨ ਸਨ ਕਿ ਇੱਕ ਜਗ੍ਹਾ ‘ਤੇ ਟੀਵੀ ‘ਤੇ ਖ਼ਬਰ ਆ ਜਾਵੇ। ਸਰਕਾਰ ਨੂੰ response time ਚਾਹੀਦਾ। ਮੰਨੋ epidemic ਆਈ ਤਾਂ ਲੋਕਾਂ ਨੂੰ ਮੋਬਲਾਈਜ਼ ਕਰਨਾ ਹੋਏਗਾ ਕਿਧਰੇ ਕੋਈ ਦੰਗਾ ਹੋ ਗਿਆ ਤਾਂ ਪੁਲਿਸ ਨੂੰ ਭੇਜਣਾ ਹੋਏਗਾ। ਮੀਡੀਆ ਉੰਨਾ ਟਾਈਮ ਨਹੀਂ ਦਿੰਦਾ ਹੈ। ਉਸ ਲਈ ਤਾਂ ਖ਼ਬਰ-ਖ਼ਬਰ ਹੈ। breaking news । ਕੀ ਪਤਾ, ਨਹੀਂ। ਪਰ ਉਸ ਨੂੰ ਵੀ cop-up ਕਰਨ ਲਈ ਸਰਕਾਰ ਦਾ ਸਮਰਥਨ ਨਹੀਂ ਬਣਿਆ, ਉਸ ਤੋਂ ਪਹਿਲਾਂ ਸੋਸ਼ਲ ਮੀਡੀਆ ਆ ਗਿਆ ਜੋ fraction of Seconds….. ਪਹਿਲਾਂ ਪੱਤਰਕਾਰੀ ਕੋਈ ਪੜ੍ਹਾਈ ਲਿਖਾਈ ਕਰਕੇ ਆਏ ਹੋਏ ਲੋਕ ਕਿਸੇ ਵਿਵਸਥਾ ਵਿੱਚ ਜੁੜੇ ਹੋਏ ਲੋਕ ਅੱਜ ਕੁਝ ਨਹੀਂ ਸਾਹਿਬ ਪਿੰਡ ਦਾ ਆਦਮੀ ਵੀ ਉਸ ਨੂੰ ਠੀਕ ਲੱਗਿਆ ਫੋਟੋ ਕੱਢ ਲੈਂਦਾ ਹੈ, ਦੇਖ ਲੈਂਦਾ ਹੈ। ਅਤੇ ਇਸ ਕਾਰਨ ਲੋਕਾਂ ਕੋਲ ਖ਼ਬਰਾਂ ਬਹੁਤ ਹੁੰਦੀਆਂ ਹਨ। ਅਤੇ ਇਸ ਨੂੰ ਇਸ ਸਥਿਤੀ ਵਿੱਚ Credibility ਬਹੁਤ ਵੱਡੀ ਗੱਲ ਹੈ। ਆਦਤਨ ਰੋਜ਼ ਸਵੇਰੇ ਲੋਕ ਅਖ਼ਬਾਰ ਚੁੱਕਦੇ ਹਨ। ਇਹ ਆਦਤ ਹੈ ਚਾਹ ਪੀਣ ਵਰਗੀ ਆਦਤ ਹੁੰਦੀ ਹੈ ਅਜਿਹੀ ਆਦਤ ਹੈ। ਉਹ ਕਿੰਨਾ ਹੀ ਟੀਵੀ ‘ਤੇ ਖ਼ਬਰਾਂ ਦੇਖਦੇ ਹਨ ਪਰ ਇੱਕ ਵਾਰ ਤਾਂ ਪੇਪਰ ਚੁੱਕ ਹੀ ਲੈਂਦੇ ਹਨ। ਪਰ ਹੁਣ ਖ਼ਬਰ ਪੜ•ਦਾ ਨਹੀਂ ਹੈ, ਉਹ Verify ਕਰਦਾ ਹੈ ਕਿ ਕੱਲ੍ਹ ਮੋਬਾਈਲ ਵਿੱਚ ਦੇਖਿਆ ਸੀ ਉਹ ਆ ਰਿਹਾ ਹੈ ਕਿ ਦੂਸਰਾ ਹੈ। ਅਤੇ ਫਿਰ ਉਹ ਹਿਸਾਬ ਲਗਾਉਂਦਾ ਹੈ ਕਿ ਚੰਗਾ ਹੈ ਭਈ ਚਲੀਏ ਦੋ ਰੁਪਏ ਗਏ ਅੱਜ ਦੇ ਅਤੇ ਇਸ ਲਈ ਮੈਂ ਸਮਝਦਾ ਹਾਂ ਚੁਣੌਤੀ ਬਹੁਤ ਵੱਡੀ ਹੈ। ਅਤੇ ਇਸ ਚੁਣੌਤੀ ਨੂੰ ਅਸੀਂ ਕਿਵੇਂ cop-up ਕਰਾਂਗੇ। ਪਰ ਇਸ ਦੇ ਨਾਲ-ਨਾਲ ਸਾਨੂੰ ਮਹਿਸੂਸ ਵੀ ਹੁੰਦਾ ਹੈ ਕਿ ਦੇਸ਼ ਵਿੱਚ ਕਿਸ ਪ੍ਰਕਾਰ ਦਾ ਟੈਲੇਂਟ ਹੈ ਕਿਸ ਪ੍ਰਕਾਰ ਦੀਆਂ ਸੰਵੇਦਨਾਵਾਂ ਨਾਲ ਭਰਿਆ ਹੋਇਆ ਮਾਨਵ ਸਮੂਹ ਹੈ। ਹਰ ਛੋਟੀ ਚੀਜ਼ ਨੂੰ ਕਿੰਨੀ ਬਰੀਕੀ ਨਾਲ ਉਹ Analysis ਕਰਕੇ ਦੇਖਦਾ ਹੈ।
ਮੈਨੂੰ ਪੂਰਾ ਯਾਦ ਹੈ। ਮੈਂ ਗੁਜਰਾਤ ਦਾ ਸੀਐੱਮ ਸੀ, ਤਾਂ ਕਦੇ-ਕਦੇ ਨੇਤਾ ਲੋਕਾਂ ਦੀਆਂ ਗੱਲਾਂ ਤਾਂ ਅਖ਼ਬਾਰਾਂ ਵਿੱਚ ਛਪਦੀਆਂ ਰਹਿੰਦੀਆਂ ਸਨ। ਹਰ ਕਿਸੇ ਦੀ ਛਪਦੀ ਹੈ ਸਾਲ ਵਿੱਚ ਕਿਸੇ ਦੀ ਇੱਕ ਵਾਰ ਕਿਸੇ ਦੀ ਦੋ ਵਾਰ ਛਪਦੀ ਹੈ। ਇਹ VIP Culture ਇੰਨਾ ਗੱਡੀਆਂ ਲੈ ਕੇ ਜਾਂਦੇ ਹਨ, ਫਲਾਣਾ-ਢਿਕਨਾ ਬਹੁਤ ਵੱਡਾ interesting ਵਿਸ਼ਾ ਰਹਿੰਦਾ ਹੈ ਅਤੇ ਕੁਝ ਖ਼ਬਰ ਨਹੀਂ ਹੈ ਤਾਂ ready-made ਤਾਂ ਮਿਲ ਹੀ ਜਾਂਦੀ ਹੈ। ਅਸੀਂ ਵੀ ਪੜ੍ਹਦੇ ਸਨ। ਮੈਂ ਵੀ ਆਪਣੇ ਅਫ਼ਸਰਾਂ ਨੂੰ ਕਹਿੰਦਾ ਸੀ ਕਿ ਕੀ ਯਾਰ, ਇਹ ਕੀ ਚੀਜ਼ ਲੈ ਕੇ ਚਲਦੇ ਹੋ। ਬੋਲੇ, ਨਹੀਂ ਸਾਹਿਬ ਇਹ Blue Book ਵਿੱਚ ਲਿਖਿਆ ਹੋਇਆ ਹੈ, ਅਸੀਂ ਵੀ ਉਸ ਨੂੰ Compromise ਨਹੀਂ ਕਰ ਸਕਦੇ। ਅਸੀਂ ਵੀ ਉਨ੍ਹਾਂ ਨੂੰ ਸਮਝਾ ਨਹੀਂ ਪਾ ਰਹੇ ਸਨ। ਪਰ ਇੱਕ ਵਾਰ ਮੈਂ ਜਦੋਂ ਅਹਿਮਦਾਬਾਦ ਤੋਂ, ਮੇਰਾ convoy ਲੰਘ ਰਿਹਾ ਸੀ ਸ਼ਾਮ ਦਾ ਸਮਾਂ ਸੀ। ਕਿਸੇ ਨੌਜਵਾਨ ਨੇ ਆਪਣੇ ਮੋਬਾਈਲ ਵਿੱਚ recording ਸ਼ੁਰੂ ਕੀਤੀ। ਅਤੇ ਜਿਵੇਂ ਗੱਡੀਆਂ ਜਾ ਰਹੀਆਂ ਸਨ, ਇੱਕ ਦੋ ਤਿੰਨ ਗਿਣਦਾ ਰਹਿੰਦਾ ਗੱਡੀਆਂ ਜਾ ਰਹੀਆਂ ਸਨ। ਅਤੇ ਉਸ ਨੂੰ upload ਕਰ ਦਿੱਤਾ। ਮੈਂ ਖੁਦ ਸੋਸ਼ਲ ਮੀਡੀਆ ਵਿੱਚ ਬਹੁਤ active ਸੀ ਤਾਂ ਦੋ ਤਿੰਨ ਘੰਟੇ ਵਿੱਚ ਉਹ ਮੇਰੇ ਕੋਲ ਆ ਗਿਆ। ਅਖ਼ਬਾਰਾਂ ਵਿੱਚ ਆਲੋਚਨਾ ਹੋ ਕੇ ਜਿੰਨਾ ਪ੍ਰਭਾਵ ਹੋਇਆ ਸੀ ਉਸ ਤੋਂ ਜ਼ਿਆਦਾ ਮੈਨੂੰ ਹੋਇਆ ਸੀ। ਇੱਕ ਨੌਜਵਾਨ ਨੇ ਜੋ upload ਕੀਤਾ ਸੀ, ਉਸ ਦਾ ਪ੍ਰਭਾਵ ਹੋਇਆ ਸੀ। ਮੈਂ ਆਪਣੀ ਗੱਲ ਇਸ ਲਈ ਦੱਸ ਰਿਹਾ ਹਾਂ ਕਿ ਕਿੰਨੀ ਤਾਕਤ ਹੋ ਗਈ ਹੈ ਇਸ ਦੀ। Empowerment of people ਚੰਗੀ ਚੀਜ਼ ਹੈ। ਅਤੇ ਅਜਿਹੇ ਸਮੇਂ ਵਿੱਚ ਇਸ ਨੂੰ ਬਣਾਈ ਰੱਖਣਾ ਇਹ ਮੈਂ ਸਮਝਦਾ ਹਾਂ ਸਮੇਂ ਦੀ ਵੱਡੀ ਮੰਗ ਹੈ।
ਦੋ ਚੀਜ਼ਾਂ ਅਜਿਹੀਆਂ ਹਨ, ਵੈਸੇ ਇਹ ਅਜਿਹਾ ਵਰਗ ਹੈ ਅਤੇ ਇਹ ਖੇਤਰ ਅਜਿਹਾ ਹੈ ਜਿਸ ਨੂੰ ਸਭ ਨੂੰ ਕਹਿਣ ਦਾ ਹੱਕ ਹੈ। ਕਿਸੇ ਨੂੰ ਉਸ ਨੂੰ ਕਹਿਣ ਦਾ ਕੋਈ ਹੱਕ ਨਹੀਂ ਹੈ। ਅਤੇ ਕਹਿ ਦਿੱਤਾ ਤਾਂ ਫਿਰ ਕੀ ਹੋਏਗਾ। ਉਹ ਮੈਂ ਵੀ ਜਾਣਦਾ ਹਾਂ, ਤੁਸੀਂ ਵੀ ਭਲੀਭਾਂਤ ਜਾਣਦੇ ਹੋ। ਵੈਸੇ ਮੈਂ ਮੀਡੀਆ ਦਾ ਜੀਵਨ ਭਰ ਸ਼ੁਕਰਗੁਜ਼ਾਰ ਰਹਾਂਗਾ, ਨਹੀਂ ਤਾਂ ਮੈਨੂੰ ਕੌਣ ਜਾਣਦਾ ਸੀ। ਅਜ਼ਾਦੀ ਤੋਂ ਬਾਅਦ ਜੇਕਰ ਕਿਸੇ ਵੀ ਰਾਜਨੇਤਾ ਨੂੰ ਅਜਿਹਾ ਮੌਕਾ ਮਿਲਿਆ ਹੈ ਤਾਂ ਮੈਂ ਇਕੱਲਾ ਹਾਂ। ਇਸ ਲਈ ਦੋ ਚੀਜ਼ਾਂ ਹਮੇਸ਼ਾ ਮੇਰੇ ਮਨ ਵਿੱਚ ਰਹਿੰਦੀਆਂ ਹਨ। ਅਤੇ ਮੈਂ ਚਾਹਾਂਗਾ ਕਿ ਕੋਈ ਸੋਚੇ। ਦੇਖੋ, ਦੁਨੀਆ ਬਦਲ ਚੁੱਕੀ ਹੈ। ਸਿਰਫ Economy Globalize ਹੋਵੇ ਅਜਿਹਾ ਨਹੀਂ ਪੂਰੀ ਜ਼ਿੰਦਗੀ Globalize ਹੋ ਚੁੱਕੀ ਹੈ। ਪੂਰੀ ਦੁਨੀਆ inter-connected ਹੈ inter-dependent ਹੈ। ਕੀ ਕਾਰਨ ਹੈ ਕਿ ਪੂਰੀ ਦੁਨੀਆ ਦਾ ਜੋ Media World ਹੈ ਉਸ ਵਿੱਚ ਭਾਰਤੀ ਮੂਲ ਦਾ ਕੋਈ ਸਥਾਨ ਨਹੀਂ ਹੈ। ਅੱਜ ਵੀ ਕੁਝ ਲੋਕ ਮਿਲਦੇ ਹਨ। ਅਰੇ ਮੈਂ BBC ਵਿੱਚ ਸੁਣਿਆ। ਹੁਣ ਅਲਜਜ਼ੀਰਾ ਤੱਕ ਪਹੁੰਚਿਆ ਹੈ ਮਾਮਲਾ CNN, BBC, ਅਲਜਜ਼ੀਰਾ। ਇਸ field ਦੇ ਲੋਕਾਂ ਨੂੰ ਇਸ ਚੁਣੌਤੀ ਨੂੰ ਸਮਝਣਾ ਚਾਹੀਦਾ ਹੈ। ਭਾਰਤੀ ਮੂਲ ਦਾ ਇੱਕ ਵਿਸ਼ਵ ਪੱਧਰ ਦਾ ਅਤੇ ਅਸੀਂ ਦੁਨੀਆ ਵਿੱਚ ਜੇਕਰ player ਹਨ ਤਾਂ ਸਾਡੇ ਹਰ ਪਹਿਲੂ ਦਾ ਪ੍ਰਭਾਵ ਵਿਸ਼ਵ ਵਿੱਚ ਪੈਦਾ ਹੋਣਾ ਚਾਹੀਦਾ ਹੈ, ਸੁਪਨਾ ਹੋਣਾ ਚਾਹੀਦਾ ਹੈ, ਕਿਸੇ ਨੂੰ ਬੁਰਾ ਲੱਗੇ ਜਾਂ ਨਾ ਲੱਗੇ ਮੈਨੂੰ ਨਹੀਂ ਲੱਗਦਾ ਹੈ। ਮੈਨੂੰ ਲਗਦਾ ਹੈ ਮੇਰੇ ਦੇਸ਼ ਦਾ ਪ੍ਰਭਾਵ ਹੋਣਾ ਹੀ ਚਾਹੀਦਾ ਹੈ। ਸਾਡੇ ਇਥੇ ਇੱਕ ਬਹੁਤ ਤਾਕਤ ਹੈ ਜਿਵੇਂ ਮੈਂ ਹੁਣੇ ਹੀ Environment ‘ਤੇ Award ਮਿਲਿਆ ਸੀ ਮੈਂ ਵਿਵੇਕ ਨੂੰ ਪੁੱਛਿਆ। ਮੈਂ ਕਿਹਾ ਵਿਵੇਕ ਇਹ Pollution ‘ਤੇ reporting ਹੈ ਕਿ Environment ‘ਤੇ ਹੈ। ਅਜਿਹਾ ਮੈਂ ਮਜ਼ਾਕ ਵਿੱਚ ਪੁੱਛ ਰਿਹਾ ਸੀ।
ਅੱਜ ਪੂਰੀ ਦੁਨੀਆ Global Warming ਅਤੇ Environment ਦੀ ਚਰਚਾ ਕਰਦੀ ਹੈ। ਭਾਰਤ ਦੀਆਂ ਰਗਾਂ ਵਿੱਚ ਕੁਦਰਤ ਨਾਲ ਜੀਉਣਾ ਕਿਵੇਂ, ਕੁਦਰਤ ਦਾ ਮਹੱਤਵ ਕੀ ਹੈ, ਕੁਦਰਤ ਦੀ ਸ਼ਕਤੀ ਨੂੰ ਸਵੀਕਾਰ ਕਰਨਾ ਇਹ ਸਾਡੀਆਂ ਰਗਾਂ ਵਿੱਚ ਹੈ। ਜੇਕਰ ਸਾਡੇ ਕੋਲ ਇਸ ਲੈਵਲ ਦਾ ਕੋਈ ਮੀਡੀਆ ਹੁੰਦਾ ਤਾਂ ਵਿਸ਼ਵ ਨੂੰ ਸਮਝਾ ਦਿੰਦੇ ਕਿ ਬਰਬਾਦੀ ਦਾ ਕਾਰਨ ਤੁਸੀਂ ਹੋ, ਬਚਾਉਣ ਲਈ ਅਸੀਂ ਆਪਣੇ ਆਪ ਨੂੰ ਬਰਬਾਦ ਕੀਤਾ ਹੈ। ਅਸੀਂ ਆਪਣੇ ਆਪ ਦਾ ਨੁਕਸਾਨ ਕੀਤਾ ਹੈ। ਇਹ ਤਾਂ ਮਹਾਤਮਾ ਗਾਂਧੀ ਸਾਬਰਮਤੀ ਦੇ ਤੱਟ ‘ਤੇ ਰਹਿੰਦੇ ਸਨ। ਨਦੀ ਉਸ ਸਮੇਂ, ਉਸ ਸਮੇਂ ਤਾਂ ਪਾਣੀ ਭਰਿਆ ਰਹਿੰਦਾ ਸੀ 1930 ਵਿੱਚ। ਪਰ ਨਾਲ ਹੀ ਗਾਂਧੀ ਜੀ ਨੂੰ ਪਾਣੀ ਦਾ ਗਿਲਾਸ ਦਿੰਦੇ ਸਨ, ਉਹ ਕਹਿੰਦੇ ਸਨ ਕਿ ਭਾਈ ਅੱਧਾ ਲਿਆਓ, ਅੱਧਾ ਉਸ ਮਟਕੇ ਵਿੱਚ ਵਾਪਸ ਪਾਓ, ਪਾਣੀ ਬਰਬਾਦ ਨਾ ਕਰੋ। ਨਦੀ, ਵਹਿ ਰਹੀ ਨਦੀ ਦੇ ਕਿਨਾਰੇ ਬੈਠੇ ਸਨ। ਕੁਦਰਤੀ ਸਰੋਤਾਂ ਦੀ ਚਰਚਾ ਇਹ ਸਾਡੀਆਂ ਰਗਾਂ ਵਿੱਚ ਹੈ। ਇਹ ਦੇਸ਼ ਅਜਿਹਾ ਹੈ ਜੋ ਬਚਪਨ ਵਿੱਚ ਬੱਚੇ ਨੂੰ ਸਿਖਾਉਂਦੇ ਹਨ ਕਿ ਬੇਟੇ ਬਿਸਤਰੇ ਤੋਂ ਪੈਰ ਹੇਠਾਂ ਰੱਖਦੇ ਹੋ ਧਰਤੀ ਮਾਂ ਤੋਂ ਮਾਫੀ ਮੰਗੋ ਕਿ ਤੁਸੀਂ ਆਪਣਾ ਪੈਰ ਧਰਤੀ ‘ਤੇ ਰੱਖ ਰਹੇ ਹੋ। ਇਹ ਸਾਡੇ ਸੰਸਕਾਰ ਮਾਂ ਕਿੰਨੀ ਪੜ੍ਹੀ ਲਿਖੀ ਹੋਵੇ ਬੱਚਿਆਂ ਨੂੰ ਕਹਿੰਦੀ ਹੈ ਇਹ ਸੂਰਜ ਹੈ ਤੇਰਾ ਦਾਦਾ ਹੈ, ਇਹ ਚੰਦ ਹੈ ਤੇਰਾ ਮਾਮਾ ਹੈ, ਪੂਰਾ ਬ੍ਰਹਿਮੰਡ ਤੇਰਾ ਪਰਿਵਾਰ ਹੈ। ਇਹ ਸਾਡੇ ਇਥੇ ਰਗਾਂ ਵਿੱਚ ਭਰਿਆ ਗਿਆ ਹੈ। ਕਿਉਂ ਨਾ ਅਸੀਂ ਦੁਨੀਆ ਨੂੰ 7 Global Warming ਤੋਂ ਬਚਾਉਣ ਲਈ ਸਾਡੇ ਕੋਲ ਪੱਤਰਕਾਰੀ ਦੀ ਉਹ ਤਾਕਤ ਹੋਵੇ ਸਾਡੇ ਕੋਲ ਕੋਈ Global Institution, ਹੋਵੇ ਕੇ ਅਸੀਂ ਦੁਨੀਆ ਨੂੰ ਕਹੀਏ ਕਿ ਭਾਈ ਰਸਤਾ ਇਹ ਹੀ ਹੈ। ਪਰ ਇਹ ਬਹੁਤ ਮੁਸ਼ਕਲ ਹੈ। ਕੀ ਉਸ ਦਿਸ਼ਾ ਵਿੱਚ ਅਸੀਂ ਕੁਝ ਕਰ ਸਕਦੇ ਹਾਂ।
ਅਤੇ ਮੈਂ ਜਾਣਦਾ ਹਾਂ ਕਿ ਸ਼ਾਇਦ ਕੋਈ ਨਾ ਕੋਈ ਤਾਂ ਨਿਕਲੇਗਾ ਅਤੇ ਇਹ ਸਰਕਾਰੀ ਨਹੀਂ ਹੋਣਾ ਚਾਹੀਦਾ। ਸਰਕਾਰ ਤਾਂ ਬਿਲਕੁਲ ਨਹੀਂ ਹੋਣੀ ਚਾਹੀਦੀ। ਅਤੇ ਜਿਵੇਂ ਵਿਨੋਬਾ ਜੀ ਕਹਿ ਰਹੇ ਸਨ ਕਿ ਹਮੇਸ਼ਾ ਜੋ ਮੰਤਰ ਮੈਨੂੰ ਉਸ ਪ੍ਰਕਾਰ ਚੰਗਾ ਲੱਗਿਆ। ਵਿਨੋਬਾ ਜੀ ਸ਼ਬਦਾਂ ਦੇ ਖੇਡ ਖੇਡਣ ਵਿੱਚ ਵੱਡੇ ਮਾਹਿਰ ਸਨ। ਅਤੇ ਮੈਨੂੰ ਬਹੁਤ ਚੰਗਾ ਲੱਗਦਾ ਸੀ ਵਿਨੋਬਾ ਜੀ ਨੂੰ ਪੜ੍ਹਨਾ । ਉਨ੍ਹਾਂ ਨੇ ਇੱਕ ਜਗ੍ਹਾ ‘ਤੇ ਲਿਖਿਆ ਸੀ ਅ-ਸਰਕਾਰੀ-ਅਸਰਕਾਰੀ ਸ਼ਬਦ ਉਹ ਹੀ ਹਨ, ਅ-ਸਰਕਾਰੀ-ਅਸਰਕਾਰੀ (effective),, ਅਜਿਹਾ ਸਾਡਾ ਇੱਕ ਸੁਪਨਾ ਹੋਣਾ ਚਾਹੀਦਾ ਕਿ ਦੁਨੀਆ ਵਿੱਚ ਸਾਡੀ ਵੀ ਉਸ level ਦੇ Media World ਵਿੱਚ ਜਗ੍ਹਾ ਹੋਣੀ ਚਾਹੀਦੀ ਹੈ। ਅਤੇ ਸ਼ਾਇਦ ਜੋ Media World ਜੋ ਲੋਕ research ਕਰਦੇ ਹੋਣਗੇ ਉਨ੍ਹਾਂ ਨੂੰ ਪਤਾ ਹੋਏਗਾ, ਦੁਨੀਆ ਵਿੱਚ ਜੋ ਸਾਰੇ Top Countries ਹਨ ਉਹ ਅੱਜਕੱਲ੍ਹ ਦੇ ਕੰਮ ਵਿੱਚ ਲੱਗੇ ਹੋਏ ਹਨ Finance, Budget, ਵਿਵਸਥਾ ਕਰਦੇ ਹੋਏ ਕਿ ਇਸ level ਦੀ communication agencies ਕਿਵੇਂ ਤਿਆਰ ਹੋਣ। ਸਰਕਾਰਾਂ ਦੀਆਂ ਸਰਕਾਰਾਂ ਲਗੀਆਂ ਹੋਈਆਂ ਹਨ। ਹਰੇਕ ਨੂੰ ਲਗਦਾ ਹੈ ਕਿ ਭਾਈ ਇਹ Globalised Economy, ਸਿਰਫ ਨਹੀਂ ਹੈ ਇਹ ਸਾਰੀ ਦੁਨੀਆ ਇਸ ਪ੍ਰਕਾਰ ਨਾਲ shape ਰਹੀ ਹੈ। ਉਸ ਵਿੱਚ ਸਾਡਾ ਦਿਖਣਾ ਬਹੁਤ ਜ਼ਰੂਰੀ ਹੈ। ਇਹ ਅਵਸਰ ਵੀ ਹੈ, ਚੁਣੌਤੀ ਵੀ ਹੈ। ਉਸ ‘ਤੇ ਸਾਨੂੰ ਸੋਚਣਾ ਚਾਹੀਦਾ ਹੈ।
ਦੂਜਾ ਸਰਕਾਰਾਂ ਦੀ ਆਲੋਚਨਾ ਜਿੰਨੀ ਹੋਵੇ ਉੰਨੀ ਜ਼ਿਆਦਾ ਚੰਗੀ ਹੈ, ਤਾਂ ਉਸ ਵਿੱਚ ਕੋਈ problem ਨਹੀਂ ਹੈ। ਇਸ ਲਈ ਕੋਈ reporting ਵਿੱਚ ਗਲਤੀ ਨਾ ਕਰਨਾ। ਪਰ ਭਾਰਤ ਵਿਭਿੰਨਾਤਵਾਂ ਨਾਲ ਭਰਿਆ ਹੋਇਆ ਦੇਸ਼ ਹੈ। ਵਿਸ਼ੇਸ਼ਤਾਵਾਂ ਨਾਲ ਭਰਿਆ ਹੋਇਆ ਦੇਸ਼ ਹੈ। ਦੇਸ਼ ਦੀ ਏਕਤਾ ਤੁਹਾਡੇ ਲਈ ਖ਼ਬਰ ਹੈ ਅਤੇ ਛਪਣ ਤੋਂ ਤੁਰੰਤ ਬਾਅਦ ਤੁਸੀਂ ਦੂਜੀ ਖ਼ਬਰ ਦੀ ਖੋਜ ਵਿੱਚ ਲੱਗੇ ਹੋ। ਪਰ ਕਦੇ-ਕਦੇ ਉਹ ਅਜਿਹੇ ਗਹਿਰੇ ਜ਼ਖਮ ਦਿੰਦੀ ਹੈ। ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਪਾਪ ਅਤੇ ਲੋਕ ਨਹੀਂ ਕਰਦੇ, ਹੋ ਸਕਦਾ ਹੈ ਕਿ ਤੁਸੀਂ ਲੋਕਾਂ ਤੋਂ ਜ਼ਿਆਦਾ ਅਸੀਂ ਕਰਦੇ ਹਨ, ਸਾਡੀ ਬਰਾਦਰੀ ਵਾਲੇ। ਪਰ ਇਹ ਚਿੰਤਾ ਦਾ ਵਿਸ਼ਾ ਹੈ ਕਿ ਅਸੀਂ ਦੇਸ਼ ਦੀ ਏਕਤਾ ਨੂੰ ਵਧਾਉਣ ਵਾਲੀਆਂ ਚੀਜ਼ਾਂ ‘ਤੇ ਜ਼ੋਰ ਕਿਵੇਂ ਦਈਏ। ਮੈਂ ਉਦਾਹਰਣ ਦਿੰਦਾ ਹਾਂ। ਅਤੇ ਮੈਂ ਗਲਤ ਹਾਂ ਤਾਂ ਇਥੇ ਕਾਫੀ ਲੋਕ ਅਜਿਹੇ ਬੈਠੇ ਹਨ ਕਿ ਅਜੇ ਤਾਂ ਨਹੀਂ ਕਹਿਣਗੇ, ਪਰ ਮਹੀਨੇ ਤੋਂ ਬਾਅਦ ਕਹਿਣਗੇ। ਪਹਿਲਾਂ ਕੋਈ accident ਹੁੰਦਾ ਸੀ ਤਾਂ ਖ਼ਬਰ ਆਉਂਦੀ ਸੀ ਕਿ ਫਲਾਣੇ ਪਿੰਡ ਵਿੱਚ accident ਹੋਇਆ ਇੱਕ truck ਅਤੇ ਸਾਈਕਲ ਵਿੱਚ, ਸਾਈਕਲ ਵਾਲਾ injure ਹੋ ਗਿਆ, expire ਹੋ ਗਿਆ। ਹੌਲੀ-ਹੌਲੀ ਤਬਦੀਲੀ ਆਈ। ਤਬਦੀਲੀ ਇਹ ਆਈ ਕਿ ਫਲਾਣੇ ਪਿੰਡ ਵਿੱਚ ਦਿਨ ਵਿੱਚ rash driving ਰਾਹੀਂ, ਸ਼ਰਾਬ ਪੀਤੀ ਹੋਏ ਡਰਾਈਵਰ, ਨਿਰਦੋਸ਼ ਆਦਮੀ ਨੂੰ ਕੁਚਲ ਦਿੱਤਾ। ਹੌਲੀ-ਹੌਲੀ ਰਿਪੋਰਟਿੰਗ ਬਦਲੀ। ਬੀਐੱਮਡਬਲਿਯੂ ਕਾਰ ਨੇ ਇੱਕ ਦਲਿਤ ਨੂੰ ਕੁਚਲ ਦਿੱਤਾ। ਸਰ ਮੈਨੂੰ ਮੁਆਫ਼ ਕਰਨਾ ਉਹ ਬੀਐੱਮਡਬਲਿਯੂ ਕਾਰ ਵਾਲੇ ਨੂੰ ਪਤਾ ਨਹੀਂ ਸੀ ਕਿ ਉਹ ਦਲਿਤ ਸਨ ਜੀ। ਪਰ ਅਸੀਂ ਅੱਗ ਲਗਾ ਦਿੰਦੇ ਹਾਂ। Accidental reporting ਹੋਣੀ ਚਾਹੀਦੀ ਹੈ, ਹੋਣੀ ਚਾਹੀਦੀ ਹੈ? ਜੇਕਰ ਮੈਂ ਹੈੱਡਲਾਈਨ ਬਣਾਉਣ ਵਰਗਾ ਹਾਂ ਤਾਂ ਹੈੱਡਲਾਈਨ ਬਣਾ ਦਿਓ।
ਬਜਟ ਆਉਂਦਾ ਹੈ, ਬਜਟ ਦੀ reporting ਕੀ ਕਰਨੀ ਹੈ ਕਿ ਭਾਈ ਸਰਕਾਰ ਦਾ ਬਜਟ ਆਇਆ deficit ਹੈ ਜਾਂ ਨਹੀਂ ਹੈ। ਦੋ ਹਜ਼ਾਰ ਕਰੋੜ ਦਾ ਟੈਕਸ ਲਗਾਇਆ, ਹਜ਼ਾਰ ਕਰੋੜ ਦਾ ਲਗਾਇਆ। ਇਹ ਨਿਊਜ਼ ਹੈ। ਪਰ ਸਾਨੂੰ ਨਿਊਜ਼ ਨਹੀਂ ਪੜ੍ਹਨ ਨੂੰ ਮਿਲੇਗੀ। ਨਿਊਜ਼ ਮਿਲਦੀ ਹੈ ਮੋਦੀ ਸਰਕਾਰ ਦਾ ਕਮਰਤੋੜ ਬਜਟ! ਮੋਦੀ ਸਰਕਾਰ ਦਾ ਉੱਤਰ ਪ੍ਰਦੇਸ਼ ਚੋਣਾਂ ਨੂੰ ਧਿਆਨ ਵਿੱਚ ਰੱਖ ਕੇ ਬਜਟ! ਖੈਰ ਇਹ ਗੱਲਾਂ ਤਾਂ ਤੁਸੀਂ ਵੀ ਸਮਝਦੇ ਹੋ ਮੈਂ ਵੀ ਸਮਝਦਾ ਹਾਂ। ਪਰ ਇਹ ਕੋਈ ਆਲੋਚਨਾ ਲਈ ਨਹੀਂ ਹੈ। ਸਾਡੇ ਲਈ ਬਹੁਤ ਜ਼ਰੂਰੀ ਹੈ।
ਇੰਨਾ ਵੱਡਾ ਦੇਸ਼ ਸਰਕਾਰਾਂ ਨਾਲ ਨਹੀਂ ਚਲਦਾ ਹੈ ਜੀ। ਜਿੰਨੀਆਂ ਵੱਡੀਆਂ ਸੰਸਥਾਵਾਂ ਦੇਸ਼ ਨੂੰ ਇਕਜੁੱਟ ਰੱਖ ਸਕਦੀਆਂ ਹਨ। ਜਿੰਨੀਆਂ ਸੰਸਥਾਵਾਂ ਦੇਸ਼ ਨੂੰ ਅੱਗੇ ਵਧਾ ਸਕਦੀਆਂ ਹਨ। ਅਸੀਂ ਸਾਰੇ ਮਿਲਕੇ ਕਰਾਂਗੇ। ਕੋਈ ਕਾਰਨ ਨਹੀਂ ਹੈ। ਸਾਡਾ ਦੇਸ਼ ਪਿੱਛੇ ਰਹਿ ਸਕਦਾ ਹੈ। ਕੋਈ ਕਾਰਨ ਨਹੀਂ ਹੈ ਦੁਨੀਆ ਨੂੰ ਅਸੀਂ ਕੁਝ ਦੇ ਨਹੀਂ ਸਕਦੇ। ਅਤੇ ਅਜਿਹੇ ਨੌਜਵਾਨ ਜਿਨ੍ਹਾਂ ਨੇ ਪੱਤਰਕਾਰੀ ਨੂੰ ਆਪਣਾ ਧਰਮ ਮੰਨ ਕੇ ਉੱਤਮ ਤੋਂ ਉੱਤਮ ਪ੍ਰਕਾਰ ਨਾਲ ਆਪਣੇ ਜੀਵਨ ਦੀ ਸ਼ੁਰੂਆਤ ਕੀਤੀ ਹੈ। ਉਨ੍ਹਾਂ ਨੂੰ ਮੇਰੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਹਨ। ਅਤੇ ਉਨ੍ਹਾਂ ਤੋਂ ਪ੍ਰੇਰਣਾ ਪਾ ਕੇ ਨਵੀਂ ਪੀੜ੍ਹੀ ਵੀ ਤਿਆਰ ਹੋਏਗੀ। ਉਨ੍ਹਾਂ ਨੂੰ ਵੀ ਮੇਰੀਆਂ ਸ਼ੁਭਕਾਮਨਾਵਾਂ ਹਨ। ਭਾਈ ਵਿਵੇਕ ਨੇ ਮੈਨੂੰ ਬੁਲਾਇਆ। ਪਰਿਵਾਰ ਵਾਲਿਆਂ ਨਾਲ ਮੇਰਾ ਨਾਤਾ ਬਹੁਤ ਪੁਰਾਣਾ ਹੈ। ਪਰ ਅੱਜ ਇਸ ਅਵਸਰ ‘ਤੇ ਆਉਣ ਦਾ ਮੌਕਾ ਮਿਲਿਆ। ਮੈਂ ਪਰਿਵਾਰ ਦਾ ਬਹੁਤ-ਬਹੁਤ ਧੰਨਵਾਦੀ ਹਾਂ। ਧੰਨਵਾਦ।
ਅਤੁਲ ਤਿਵਾਰੀ/ਅਮਿਤ ਕੁਮਾਰ/ਸ਼ੌਕਤ ਅਲੀ
Ramnath ji was always committed to his ideals: PM @narendramodi #PMatRNGAwards
— PMO India (@PMOIndia) 2 November 2016
During the freedom struggle, the newspapers became a very strong medium of expression: PM @narendramodi #PMatRNGAwards
— PMO India (@PMOIndia) 2 November 2016
The colonial rulers were scared of those who wrote and expressed themselves through the papers: PM @narendramodi
— PMO India (@PMOIndia) 2 November 2016
There were few in the media who challenged the Emergency and this was led by Ramnath Ji and the @IndianExpress: PM @narendramodi
— PMO India (@PMOIndia) 2 November 2016
Technology poses a challenge to the media. News that could earlier be disseminated in 24 hours now happens in 24 seconds: PM #PMatRNGAwards
— PMO India (@PMOIndia) 2 November 2016
I congratulate all those who have been awarded today: PM @narendramodi #PMatRNGAwards
— PMO India (@PMOIndia) 2 November 2016
Gave the Ramnath Goenka Excellence in Journalism Awards. Congratulations to the award winners.
— Narendra Modi (@narendramodi) 2 November 2016
Here is my speech at the Ramnath Goenka Excellence in Journalism Awards. https://t.co/2hk9CJzcer
— Narendra Modi (@narendramodi) 2 November 2016