Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਵੀਂ ਦਿੱਲੀ ਵਿੱਚ ਭਾਰਤ-ਇਟਲੀ ਟੈਕਨੋਲੋਜੀ ਸਿਖ਼ਰ ਸੰਮੇਲਨ ਦੇ ਸਮਾਪਨ ਸੈਸ਼ਨ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ

ਨਵੀਂ ਦਿੱਲੀ ਵਿੱਚ ਭਾਰਤ-ਇਟਲੀ ਟੈਕਨੋਲੋਜੀ ਸਿਖ਼ਰ ਸੰਮੇਲਨ ਦੇ ਸਮਾਪਨ ਸੈਸ਼ਨ ’ਤੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


Your Excellency,  ਪ੍ਰਧਾਨ ਮੰਤਰੀ ਜੁਸੈੱਪੇ  ਕੋਂਤੇ (Giuseppe Conte) ਜੀ , ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ Dr .  ਹਰਸ਼ ਵਰਧਨ ਜੀ  , Tech Summit ਵਿੱਚ ਮੌਜੂਦ Technology ਦੀ ਦੁਨੀਆ ਨਾਲ ਜੁਡ਼ੇ ਭਾਰਤ ਅਤੇ ਇਟਲੀ  ਦੇ ਸਾਰੇ ਸਾਥੀ ਦੇਵੀਓ ਅਤੇ ਸੱਜਣੋਂ !

ਨਮਸਕਾਰ!

ਚਾਓ ਕੋਮੇ ਸਤਾਈ!

ਇਟਲੀ ਤੋਂ ਇੱਥੇ ਆਏ ਸਾਰੇ ਮਹਿਮਾਨਾਂ ਦਾ ਵਿਸ਼ੇਸ਼ ਰੂਪ ਵਿੱਚ ਹਾਰਦਿਕ ਸੁਆਗਤ ਹੈ!

ਬੇਨਵੇਨੁਤੋ ਇਨ ਇੰਡੀਆ!

Friends,

ਇਹ 24th ( twenty Fourth )  Tech Summit ਹੈ।  ਇਸ  ਸਮਿਟ ਵਿੱਚ Partner Country  ਦੇ ਰੂਪ ਵਿੱਚ ਇਟਲੀ ਦੀ ਭਾਗੀਦਾਰੀ ਅਤੇ ਨਾਲ ਹੀ ਪ੍ਰਧਾਨ ਮੰਤਰੀ ਕੋਂਤੇ ਜੀ  ਦੀ ਗਰਿਮਾਮਈ ਹਾਜਰੀਇਹ ਸਾਡੇ ਲਈ ਗੌਰਵ ਦਾ ਵਿਸ਼ਾ ਹੈ।

ਇੱਥੇ ਆਉਣ ਤੋਂ ਪਹਿਲਾਂਆਪਣੀ ਸਰਕਾਰੀ  ਮੁਲਾਕਾਤ ਦਰਮਿਆਨ ਪ੍ਰਧਾਨ ਮੰਤਰੀ, ਸ਼੍ਰੀ ਕੋਂਤੇ ਜੀ ਨਾਲ ਮੇਰੀ ਵਿਸਤਾਰ ਨਾਲ ਚਰਚਾ ਹੋਈ ਹੈ। ਭਾਰਤ  ਦੇ ਨਾਲ ਸਬੰਧਾਂ ਪ੍ਰਤੀ ਉਨ੍ਹਾਂ ਦਾ ਉਤਸ਼ਾਹ ਅਤੇ ਉਨ੍ਹਾਂ ਦੀ ਪ੍ਰਤੀਬੱਧਤਾ ਮੈਂ ਖ਼ੁਦ ਅਨੁਭਵ ਕੀਤੀ ਹੈ।

ਇਹ ਸਾਲ ਸਾਡੇ ਲਈ ਇਸ ਲਈ ਵੀ ਮਹੱਤਵਪੂਰਨ ਹੈ ਕਿਉਂਕਿ ਇਹ ਭਾਰਤ ਅਤੇ ਇਟਲੀ ਦੇ Diplomatic Relations ਦਾ 70ਵਾਂ ਸਾਲ ਹੈਇਸ ਸਾਲ Science and Technology  ਦੇ ਖੇਤਰ ਵਿੱਚ ਸਾਡੇ ਸਹਿਯੋਗ ਨੂੰ 40 ਸਾਲ ਪੂਰੇ ਹੋ ਰਹੇ ਹਨ। ਇਸ ਸ਼ੁਭ ਮੌਕੇ ਤੇ ਪ੍ਰਧਾਨ ਮੰਤਰੀ ਕੋਂਤੇ ਜੀ ਦੀ ਭਾਰਤ ਯਾਤਰਾ ਦਾ ਇੱਕ ਅਲੱਗ ਹੀ ਮਹੱਤਵ ਹੈ

Friends,

ਇਹ ਉਹ ਸਮਾਂ ਹੈ ਜਦੋਂ Technology  ਦੇ ਬਿਨਾ ਜੀਵਨ ਦੀ ਕਲਪਨਾ ਕਰਨਾ ਮੁਸ਼ਕਲ ਹੈ। ਅੱਜ ਕਰੀਬ-ਕਰੀਬ ਹਰ ਵਿਅਕਤੀ ਦਾ ਜੀਵਨ Technology ਨਾਲ ਕਿਸੇ ਨਾ ਕਿਸੇ ਰੂਪ ਵਿੱਚ ਜੁੜਿਆ ਹੋਇਆ ਹੈ।  ਪਿਛਲੇ ਕੁਝ ਸਾਲਾਂ ਵਿੱਚ ਤਾਂ Technology ਦੇ ਖੇਤਰ ਵਿੱਚ ਬਹੁਤ ਤੇਜੀ ਨਾਲ ਪਰਿਵਰਤਨ ਹੋਏ ਹਨ। ਇਸ ਦੀ ਰਫ਼ਤਾਰ ਇੰਨੀ ਤੇਜ ਹੈ ਕਿ ਇੱਕ ਟੈਕਨੋਲੋਜੀ ਦਾ ਪ੍ਰਭਾਵ ਸਮਾਜ  ਦੇ ਆਖ਼ਰੀ ਕੰਢੇ ਤੱਕ ਪਹੁੰਚ ਵੀ ਨਹੀਂ ਪਾਉਂਦਾ ਕਿ ਉਸ ਤੋਂ ਬਿਹਤਰ ਟੈਕਨੋਲੋਜੀ ਆ ਜਾਂਦੀ ਹੈ। ਅਜਿਹੇ ਵਿੱਚ ਸਾਰੇ ਦੇਸ਼ਾਂ ਦੇ ਸਾਹਮਣੇ ਬਦਲਦੀ ਟੈਕਨੋਲੋਜੀ ਨਾਲ ਚਲਣ ਦੀ ਚੁਣੌਤੀ ਹੈ,  ਤਾਂ ਅਨੇਕ ਨਵੇਂ ਮੌਕੇ ਵੀ ਹਨ

ਭਾਰਤ ਨੇ ਤਾਂ ਟੈਕਨੋਲੋਜੀ ਨੂੰ ਸਮਾਜਕ ਨਿਆਂ, ਸਸ਼ਕਤੀਕਰਨਸਮਾਵੇਸ਼, ਸਮਰੱਥਾ ਸਰਕਾਰੀ ਤੰਤਰ ਅਤੇ ਪਾਰਦਰਸ਼ਤਾ ਦਾ ਮਾਧਿਅਮ ਬਣਾਇਆ ਹੈ। ਸਰਕਾਰੀ ਸੇਵਾਵਾਂ ਦੀ ਪ੍ਰਭਾਵੀ Last Mile Delivery ਨੂੰ ਟੈਕਨੋਲੋਜੀ  ਦੇ ਮਾਧਿਅਮ ਨਾਲ ਸੁਨਿਸਚਿਤ ਕੀਤਾ ਜਾ ਰਿਹਾ ਹੈ। ਵਿਸ਼ੇਸ਼ ਤੌਰ ਤੇ Digital Technology ਦਾ ਇੱਕ ਵਿਆਪਕ ਇਨਫਰਾਸਟ੍ਰੱਕਚ ਵਿਕਸਿਤ ਕੀਤਾ ਜਾ ਰਿਹਾ ਹੈ, ਤਾਕਿ ਜਨ ਸਧਾਰਨ ਨੂੰ ਹੋਰ ਅਸਾਨੀ ਨਾਲ ਸੁਵਿਧਾਵਾਂ ਦਾ ਲਾਭ ਮਿਲ ਸਕੇ। Technology ਨੂੰ ਅਸੀਂ Ease of Living  ਦਾ ਇੱਕ ਮਹੱਤਵਪੂਰਨ ਮਾਧਿਅਮ ਮੰਨਦੇ ਹਾਂ।

Friends,

 

ਅੱਜ ਦੁਨੀਆ ਦੀ ਸਭ ਤੋਂ ਵੱਡੀ ਡਾਇਰੈਕਟ ਬੈਨਫਿਟ ਸਕੀਮ ਵਿੱਚੋਂ ਇੱਕ, ਭਾਰਤ ਵਿੱਚ ਚਲ ਰਹੀ ਹੈ। ਸਰਕਾਰੀ ਮਦਦ ਸਿੱਧੇ ਲਾਭਾਰਥੀਆਂ ਦੇ ਬੈਂਕ ਖਾਤਿਆਂ  ਵਿੱਚ ਪਹੁੰਚਾਈ ਜਾ ਰਹੀ ਹੈ। ਬਰਥ ਸਰਟੀਫਿਕੇਟ ਤੋਂ ਲੈਕੇ ਬੁਢਾਪੇ ਦੀ ਪੈਨਸ਼ਨ ਤੱਕ ਦੀਆਂ ਅਨੇਕ ਸੁਵਿਧਾਵਾਂ ਅੱਜ ਔਨਲਾਈਨ ਹਨ। 300 ਤੋਂ ਅਧਿਕ ਕੇਂਦਰ ਅਤੇ ਰਾਜ ਸਰਕਾਰ ਦੀਆਂ ਸੇਵਾਵਾਂ ਨੂੰ ਉਮੰਗ App  ਰਾਹੀਂ ਇੱਕ ਪਲੇਟਫਾਰਮ ਤੇ ਲਿਆਂਦਾ ਗਿਆ ਹੈ।

ਡਿਜੀਟਲ ਪੇਮੈਂਟ ਅੱਜ ਕੱਲ੍ਹ ਕਰੀਬ ਢਾਈ ਸੌ ਕਰੋਡ਼ ਟਰਾਂਜ਼ੈਕਸ਼ਨਾਂ ਪ੍ਰਤੀ ਮਾਹ ਦੀ ਗਤੀ ਨਾਲ ਵਧ ਰਹੀਆਂ ਹਨ ।  ਦੇਸ਼ ਭਰ ਵਿੱਚ 3 ਲੱਖ ਤੋਂ ਅਧਿਕ ਕੌਮਨ ਸਰਵਿਸ ਸੈਂਟਰਾਂਸ ਨਾਲ ਪਿੰਡ – ਪਿੰਡ ਵਿੱਚ ਔਨਲਾਈਨ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ।

ਪਿਛਲੇ 4 ਸਾਲਾਂ ਵਿੱਚ ਭਾਰਤ ਵਿੱਚ ਇੱਕ ਜੀਬੀ ਡੇਟਾ ਦੀ ਕੀਮਤ 90% ਤੋਂ ਜ਼ਿਆਦਾ ਤੱਕ ਘੱਟ ਹੋਈ ਹੈ। ਭਾਰਤ ਵਿੱਚ ਇਹ ਸਸਤਾ ਡੇਟਾ, ਦੇਸ਼  ਦੇ ਹਰ ਵਿਅਕਤੀ ਤੱਕ ਡਿਜੀਟਲ ਟੈਕਨੋਲੋਜੀ ਨੂੰ ਪਹੁੰਚਾਉਣ ਦਾ ਪ੍ਰਭਾਵ ਮਾਧਿਅਮ ਬਣ ਰਿਹਾ ਹੈ।

Friends,

ਭਾਰਤ ਹੁਣ IT Software Power  ਦੀ ਆਪਣੀ ਪਹਿਚਾਣ ਨੂੰ Next Level ਤੇ ਲਿਜਾਣ ਲਈ ਅੱਗੇ ਵਧ ਰਿਹਾ ਹੈ। ਅਸੀਂ ਭਾਰਤ ਵਿੱਚ Scientific Temper  ਨਾਲ Technological Temperament ਵਿਕਸਿਤ ਕਰਨ ਤੇ ਜ਼ੋਰ ਦੇ ਰਹੇ ਹਾਂ ।

ਦੇਸ਼ ਭਰ ਵਿੱਚ ਅਟਲ ਟਿੰਕਰਿੰਗ ਲੈਬ  ਰਾਹੀਂ ਸਕੂਲਾਂ ਵਿੱਚ Innovation ਲਈ, ਭਵਿੱਖ ਦੀ ਤਕਨੀਕ ਲਈ Temperament  ਵਿਕਸਿਤ ਕੀਤਾ ਜਾ ਰਿਹਾ ਹੈ। ਅਟਲ Innovation Mission  ਰਾਹੀਂ ਦੇਸ਼ ਭਰ ਵਿੱਚ ਅਜਿਹੇ ਨੌਜਵਾਨਾਂ ਦਾ ਨੈੱਟਵਰਕ ਤਿਆਰ ਕੀਤਾ ਜਾ ਰਿਹਾ ਹੈਜੋ ਚੌਥੀ ਉਦਯੋਗਿਕ ਕ੍ਰਾਂਤੀ ਦਾ ਮਜ਼ਬੂਤ ਥੰਮ੍ਹ ਬਣਨਗੇ ।

ਸਰਕਾਰ ਦੀਆਂ ਇਨ੍ਹਾਂ ਤਮਾਮ ਕੋਸ਼ਿਸ਼ਾਂ ਦਾ ਹੀ ਨਤੀਜਾ ਹੈ ਕਿ World Intellectual Property Orgnisation  ( WIPO )  ਦੀ Global Innovation Index ਦੀ ਰੈਂਕਿੰਗ ਵਿੱਚ ਅਸੀਂ 21 ਸਥਾਨ ਉੱਤੇ ਆ ਗਏ ਹਾਂ। ਇਸ ਦੇ ਇਲਾਵਾ ਅੱਜ ਦੁਨੀਆ ਦਾ ਦੂਜਾ ਸਭ ਤੋਂ ਵੱਡਾ Start-Up Ecosystem ਭਾਰਤ ਵਿੱਚ ਹੀ ਹੈ।

ਭਾਰਤ ਵਿੱਚ ਜੋ Innovation ਹੋ ਰਹੀਆਂ ਹਨ ਉਨ੍ਹਾਂ ਵਿੱਚ Quality ਤੇ ਵੀ ਜ਼ੋਰ ਦਿੱਤਾ ਜਾ ਰਿਹਾ ਹੈ। ਭਾਰਤ ਦਾ ਸਪੇਸ ਪ੍ਰੋਗਰਾਮ ਇਸ ਦਾ ਬਿਹਤਰੀਨ ਉਦਾਹਰਨ ਹੈ ਅਤੇ ਇਸ ਦੀ ਸਫ਼ਲਤਾ ਤਾਂ ਇਟਲੀ ਨੇ ਵੀ ਮਹਿਸੂਸ ਕੀਤੀ ਹੈ।

ਅੱਜ ਭਾਰਤ ਇਟਲੀ ਸਮੇਤ ਦੁਨੀਆ ਦੇ ਅਨੇਕ ਦੇਸ਼ਾਂ ਦੇ ਸੈਟੇਲਾਈਟ ਬਹੁਤ ਘੱਟ ਖ਼ਰਚ ਤੇ ਪੁਲਾੜ ਵਿੱਚ ਭੇਜ ਰਿਹਾ ਹੈ। ਇਹ ਸੈਟੇਲਾਈਟ, ਟੈਕਨੋਲੋਜੀ ਦਾ ਲਾਭ ਘਰ-ਘਰ ਤੱਕ ਪਹੁੰਚਾਉਣ ਵਿੱਚ ਉਪਯੋਗੀ ਸਾਬਤ ਹੋ ਰਹੇ ਹਨ।

ਸਾਥੀਓਅੱਜ ਜਦੋਂ ਦੁਨੀਆ IndustryFour Point Zero ਦੀ ਚਰਚਾ ਕਰ ਰਹੀ ਹੈ ਤਦ, ਭਾਰਤ ਅਤੇ ਇਟਲੀ ਦੀਆਂ ਪ੍ਰਾਚੀਨ ਸਭਿਅਤਾਵਾਂ ਦਰਮਿਆਨ Science ਅਤੇ technology ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਨਾਲ ਨਵੇਂ ਮੌਕੇ ਤਾਂ ਬਣਨਗੇ ਹੀਸਗੋਂ ਚੁਣੌਤੀਆਂ ਦਾ ਸਾਹਮਣਾ ਵੀ ਅਸੀਂ ਪ੍ਰਭਾਵੀਸ਼ਾਲੀ ਢੰਗ ਨਾਲ ਕਰ ਸਕਾਂਗੇ।

 

Friends,

 

ਅੱਜ ਭਾਰਤ ਦੁਨੀਆ ਦੀਆਂ ਸਭ ਤੋਂ ਤੇਜ਼ੀ ਨਾਲ ਵਧ ਰਹੀਆਂ ਵੱਡੀਆਂ ਅਰਥਵਿਵਸਥਾਵਾਂ ਵਿੱਚੋਂ ਇੱਕ ਹੈ। ਭਾਰਤ ਦੀ ਵਿਸ਼ਾਲ Domestic Market, ਯੁਵਾ ਜਨ ਸੰਖਿਆ, Technology ਅਤੇ Innovation ਦਾ Ecosystem, ਇਕੱਠੇ ਮਿਲ ਕੇ ਦੁਨੀਆ ਦੀ ਗ੍ਰੋਥ ਦਾ ਇੱਕ ਤਾਕਤਵਰ ਇੰਜਣ ਸਿੱਧ ਹੋਣ ਵਾਲੇ ਹਨ

ਉਥੇ ਹੀ ਵਿਗਿਆਨ ਅਤੇ ਟੈਕਨੋਲੋਜੀ ਵਿੱਚ ਇਟਲੀ ਦੇ ਕੋਲ ਵੀ ਖ਼ੁਸ਼ਹਾਲ  ਵਿਰਾਸਤ ਹੈ। Manufacturing ਦੀ ਦੁਨੀਆ ਵਿੱਚ ਇਟਲੀ ਦਾ ਨਾਮ ਉੱਤਮ ਕੁਆਲਿਟੀ ਲਈ ਜਾਣਿਆ ਜਾਂਦਾ ਹੈ। ਇਸ ਲਈਭਾਰਤ ਅਤੇ ਇਟਲੀ ਇਕੱਠੇ ਮਿਲ ਕੇ High Quality Research ਵਿੱਚ ਆਪਣਾ ਸਹਿਯੋਗ ਹੋਰ ਅਧਿਕ ਮਜ਼ਬੂਤ ਕਰ ਸਕਦੇ ਹਨ। ਇਸ ਸਹਿਯੋਗ ਰਾਹੀਂ ਅਸੀਂ ਗਲੋਬਲ ਚੁਣੌਤੀਆਂ ਦੇ ਸਮਾਧਾਨ ਲਈ  ਸਾਂਝਾ Technological Solutions ਤਿਆਰ ਕਰ ਸਕਦੇ ਹਾਂ

ਇਹੀ ਕਾਰਨ ਹੈ ਕਿ ਦੋਹਾਂ ਦੇਸ਼ਾਂ ਦੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾਉਣ, ਵਾਤਾਵਰਣ ਨੂੰ ਸਵੱਛ ਬਣਾਉਣ ਅਤੇ  ਮਾਨਵ ਭਲਾਈ ਲਈ Science ’ਤੇ Technology ਵਿੱਚ ਸਹਿਯੋਗ ਮਜ਼ਬੂਤ ਕਰਨਾ ਪਹਿਲਾਂ ਦੀ ਤੁਲਨਾ ਵਿੱਚ ਸਭ ਤੋਂ ਜ਼ਿਆਦਾ ਜ਼ਰੂਰੀ ਹੈ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਦੋਹਾਂ ਦੇਸ਼ਾਂ ਦਾ ਵਿਗਿਆਨੀ ਭਾਈਚਾਰਾ ਅਤੇ Business Leaders  ਮਿਲਕੇ Research ਅਤੇ Innovation  ਦੇ Cutting Edge ਖੇਤਰਾਂ ਵਿੱਚ ਸਹਿਯੋਗ ਕਰ ਰਹੇ ਹਨ।  Renewable Energy,  Environmental Science ,  Neuro Science ,  ਅਤੇ IT ਤੋਂ ਲੈਕੇ ਸੱਭਿਆਚਾਰਕ ਵਿਰਾਸਤ ਦੀ ਹਿਫਾਜ਼ਤ ਵਰਗੇ ਖੇਤਰਾਂ ਵਿੱਚ ਸਾਡਾ ਵਿਆਪਕ ਸਹਿਯੋਗ ਹੈ।

Friends,

ਸਹਿਯੋਗ  ਦੇ ਇਸ ਮਾਰਗ ਨੂੰ ਮਜ਼ਬੂਤ ਕਰਨ ਦੇ ਨਾਲ ਹੀ ਸਾਡਾ ਟੀਚਾ ਇਹ ਸੁਨਿਸ਼ਚਿਤ ਕਰਨਾ ਵੀ ਹੈ ਕਿ Research and Development  ਦੇ ਨਤੀਜੇ ਪ੍ਰਯੋਗਸ਼ਾਲਾਵਾਂ ਤੱਕ ਹੀ ਸੀਮਤ ਨਾ ਰਹਿਣ, ਬਲਕਿ ਇਨ੍ਹਾਂ ਦਾ ਲਾਭ ਸਮਾਜ ਜਨਤਾ ਤੱਕ ਵੀ ਪੁੱਜੇ। ਇਸੇ ਲਈ ਹੀ ਮੈਂ ਹਮੇਸ਼ਾ ਕਹਿੰਦਾ ਹਾਂ ਕਿ “Science is Universal ,  Technology has to be local” .

ਭਾਰਤ ਵਿੱਚ ਅਸੀਂ ਆਪਣੀ ਇਤਿਹਾਸਕ ਵਿਰਾਸਤ ਦੀ ਹਿਫਾਜ਼ਤ ਲਈ Science and Heritage Research Initiative ,  ਯਾਨੀ SHRI  ( ਸ਼੍ਰੀ), ਦੀ ਸ਼ੁਰੂਆਤ ਕੀਤੀ ਹੈ। ਇਸ ਦਾ ਉਦੇਸ਼ ਇਤਿਹਾਸਕ ਸਮਾਰਕਾਂ ਦੀ ਹਿਫਾਜ਼ਤ ਅਤੇ Restoration ਲਈ Technology ਨਾਲ ਜੁੜੇ ਸਮਾਧਾਨ ਲੱਭਣਾ ਹੈ। Technology, Tourism ਅਤੇ History – ਤਿੰਨਾਂ ਦਾ ਸੰਗਮ ਇਸ ਪਹਿਲ ਵਿੱਚ ਦਿਖਾਈ ਦਿੰਦਾ ਹੈ

ਮੈਨੂੰ ਵਿਸ਼ਵਾਸ ਹੈ ਕਿ Science, Technology ਅਤੇ Innovation ਨੂੰ ਹੁਲਾਰਾ ਦੇਕੇ ਵਿਕਾਸ ਦੀ ਨਵੀਂ ਗਤੀ ਸੁਨਿਸਚਿਤ ਹੋਵੇਗੀ। ਸਾਡੇ ਦੁਵੱਲੇ ਸਬੰਧਾਂ ਦੇ ਵਿਕਾਸ ਵਿੱਚ ਵੀ ਇਨ੍ਹਾਂ ਦੀ ਮਹੱਤਵਪੂਰਨ ਭੂਮਿਕਾ ਹੋਵੇਗੀ। ਇਹੀ ਇਸ Tech Summit  ਦਾ ਉਦੇਸ਼ ਰਿਹਾ ਹੈ ।

ਮੈਨੂੰ ਵਿਸ਼ਵਾਸ ਹੈ ਕਿ ਬੀਤੇ ਦੋ ਦਿਨਾਂ ਦੌਰਾਨ Summit ਵਿੱਚ ਹੋਈ ਚਰਚਾਵਾਂ ਵਿੱਚੋਂ ਦੋਹਾਂ ਦੇਸ਼ਾਂ ਦਰਮਿਆਨ Technology Transfer, Joint Ventures ਅਤੇ Market Access ਨੂੰ ਵਧਾਉਣ ਵਿੱਚ ਸਹਾਇਤਾ ਮਿਲੇਗੀ। ਇਹ Summit ਸਾਡੇ ਸਾਂਝੇ ਭਵਿੱਖ ਦੀ ਚਰਚਾ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਵੇਗੀ।

Friends,

ਅੱਜ ਭਾਰਤ-ਇਟਲੀ ਦੁਵੱਲੇ Industrial Research and Development Cooperation ਪ੍ਰੋਗਰਾਮ ਦੇ ਅਗਲੇ ਪੜਾਅ ਦੀ ਸ਼ੁਰੂਆਤ ਦਾ ਐਲਾਨ ਕਰਦਿਆਂ ਮੈਨੂੰ ਬਹੁਤ ਹੀ ਖੁਸ਼ੀ ਹੋ ਰਹੀ ਹੈ। ਇਸ ਨਾਲ ਸਾਡੇ ਉਦਯੋਗ ਅਤੇ ਰਿਸਰਚ ਸੰਸਥਾਨ ਬਿਨਾ ਕਿਸੇ ਅੜਚਨ  ਦੇ ਨਵੇਂ ਉਤਪਾਦ ਅਤੇ Prototypes ਵਿਕਸਿਤ ਕਰ ਸਕਣਗੇ। “Know how” ,  ਨੂੰ ਸਮੇਂ ਦੀ ਮੰਗ ਹੈ “Show how” ਵਿੱਚ ਪਰਿਵਰਤਿਤ ਹੋ ਸਕੇ।

ਦੋਹਾਂ ਦੇਸ਼ਾਂ ਵਿੱਚ ਆਰਥਕ ਸਬੰਧ ਹੋਰ ਮਜ਼ਬੂਤ ਕਰਨ ਲਈ ਅਸੀਂ ਇਸ ਗੱਲ ਤੇ ਵੀ ਸਹਿਮਤ ਹੋਏ ਹਾਂ ਕਿ Joint Commission on Economic Cooperation  ( JCEC )   ਦੇ ਮਾਰਗਦਰਸ਼ਨ ਵਿੱਚ ਇੱਕ CEO ਫੋਰਮ ਦਾ ਵੀ ਗਠਨ ਹੋਵੇ।  ਇਸ ਦੇ ਨਾਲ ਹੀਦੋਹਾਂ ਦੇਸ਼ਾਂ ਦਰਮਿਆਨ two – way investments ਨੂੰ ਵਧਾਉਣ ਲਈਵਪਾਰ ਕਰਨ ਵਿੱਚ ਆ ਰਹੀਆਂ ਅੜਚਨਾਂ ਨੂੰ ਵੀ ਦੂਰ ਕਰਨ ਲਈ ਇੱਕ Fast Track Mechanism ਬਣਾਉਣ ਤੇ ਵੀ ਸਹਿਮਤੀ ਬਣੀ ਹੈ।

ਮੈਨੂੰ ਇਸ ਗੱਲ ਦੀ ਵੀ ਪ੍ਰਸੰਨਤਾ ਹੈ ਕਿ ਭਾਰਤ ਅਤੇ ਇਟਲੀ, LAD ਯਾਨੀ Life Style Accessories Design ਦੇ ਖੇਤਰ ਵਿੱਚ ਸਹਿਯੋਗ ਵਧਾਉਣ ਤੇ ਸਹਿਮਤ ਹੋਏ ਹਨ। ਇਸ ਵਿੱਚ ਵੀ ਲੇਦਰ ਸੈਕਟਰ, Transportation  &  Automobile Design  ਯਾਨੀ TAD ਤੇ ਵਿਸ਼ੇਸ਼ ਫੋਕਸ ਕੀਤਾ ਜਾਵੇਗਾ।

ਨਾਲ ਹੀ, ਮੈਨੂੰ ਇਹ ਦੱਸਦਿਆਂ ਵੀ ਪ੍ਰਸੰਨਤਾ ਹੋ ਰਹੀ ਹੈ ਕਿ ਦੋਵੇਂ ਦੇਸ਼ ਸੱਭਿਆਚਾਰਕ ਵਿਰਾਸਤਾਂ ਦੀ ਹਿਫਾਜ਼ਤ,  Renewable Energy ,  Life Sciences and Geo – hazards ਜਿਹੇ ਚੌਣਵੇਂ ਖੇਤਰਾਂ ਵਿੱਚ ਕੌਸ਼ਲ ਉੱਤੇ ਅਧਾਰਤ Indo – Italian Centres of Excellence ਦੀ ਸਥਾਪਨਾ ਕਰਨਗੇ। ਇਨ੍ਹਾਂ ਨਾਲ ਨਾ ਸਿਰਫ ਉੱਚ ਸ਼੍ਰੇਣੀ ਦੀਆਂ ਯੂਨੀਵਰਸਿਟੀਆਂਖੋਜ ਸੰਸਥਾਨ ਅਤੇ ਉਦਯੋਗ ਆਪਸ ਵਿੱਚ ਜੁੜਨਗੇ, ਬਲਕਿ ਸਾਡੇ ਸਾਹਮਣੇ ਆ ਰਹੀਆਂ ਚੁਣੌਤੀਆਂ ਦਾ ਤਕਨੀਕੀ ਸਮਾਧਾਨ ਵੀ ਕੱਢਿਆ ਜਾ ਸਕੇਗਾ।

Friends,

Tech Summit ਦੀ ਸਫ਼ਲਤਾ ਲਈ ਮੈਂ ਸਾਰੇ ਆਯੋਜਕਾਂ ਨੂੰ ਹਿਰਦੇਪੂਰਵਕ ਵਧਾਈ ਦਿੰਦਾ ਹਾਂ। ਮੈਂ ਇਟਲੀ ਸਰਕਾਰ ਦਾ ਵੀ ਹਿਰਦੇ ਤੋਂ  ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਇੱਕ ਪਾਰਟਨਰ ਦੇਸ਼ ਦੇ ਰੂਪ ਵਿੱਚ ਜੁੜਣ ਦਾ ਸਾਡਾ ਸੱਦਾ ਸਵੀਕਾਰ ਕੀਤਾ। Tech Summit  ਦੇ ਸਾਰੇ Participants ਦਾ ਵੀ ਬਹੁਤ – ਬਹੁਤ ਆਭਾਰ ਵਿਅਕਤ ਕਰਦਾ ਹਾਂ।  ਤੁਹਾਡੇ ਸਾਰਿਆਂ ਦਾ ਯੋਗਦਾਨ ਅਤੇ ਹਾਜ਼ਰੀ, ਇਸ Summit ਦੀ ਸਫ਼ਲਤਾ ਲਈ ਮਹੱਤਵਪੂਰਨ ਰਹੀ ਹੈ।

ਮੈਂ ਇੱਕ ਵਾਰ ਫਿਰ ਪ੍ਰਧਾਨ ਮੰਤਰੀ ਕੋਂਤੇ ਜੀ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਇਸ ਪ੍ਰੋਗਰਾਮ ਦੀ ਸ਼ੋਭਾ ਵਧਾਈਇਹੀ ਨਹੀਂਉਨ੍ਹਾਂ ਨੇ ਭਾਰਤ – ਇਟਲੀ ਦੀ ਨਵੀਂ ਪਾਰਟਨਰਸ਼ਿਪ ਦੇ ਨਵਨਿਰਮਾਣ ਨੂੰ ਆਪਣੇ ਵਿਅਕਤੀਗਤ ਮਾਰਗਦਰਸ਼ਨ, ਦ੍ਰਿਸ਼ਟੀਕੋਣ ਅਤੇ ਪ੍ਰਤੀਬੱਧਤਾ ਦਾ ਅਨਮੋਲ ਉਪਹਾਰ ਵੀ ਦਿੱਤਾ ਹੈ।

ਗ੍ਰਾਤਟਸੀਏ ਮਿੱਲੇ!

ਬਹੁਤ ਬਹੁਤ ਧੰਨਵਾਦ !!!

 

*****

ਅਤੁਲ ਕੁਮਾਰ ਤਿਵਾਰੀ / ਸ਼ਾਹਬਾਜ ਹਸੀਬੀ / ਬਾਲਮੀਕੀ ਮਹਤੋ