Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨਾਗਾਲੈਂਡ ਜੀ ਬੀ ਫੈਡਰੇਸ਼ਨ ਦੇ ਵਫ਼ਦ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ


ਨਾਗਾਲੈਂਡ ਜੀ ਬੀ (ਗਾਓਂ ਬੁਰਾਜ਼ -Gaon Burahs) ਫੈਡਰੇਸ਼ਨ ਦੇ ਇੱਕ 15 ਮੈਂਬਰੀ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ। ਨਾਗਾਲੈਂਡ ਜੀ ਬੀ ਫੈਡਰੇਸ਼ਨ ਸਾਰੇ ਨਾਗਾ ਪਿੰਡਾਂ ਦੇ ਗਾਓਂ ਬੁਰਾਜ਼ (ਪਿੰਡ ਦੇ ਮੁਖੀਆਂ) ਦੀ ਇੱਕ ਸੰਸਥਾ ਹੈ।

ਵਫਦ ਦੇ ਮੈਂਬਰਾਂ ਨੇ ਕਿਹਾ ਕਿ ਉਹ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਖੁਸ਼ ਹਨ। ਉਨ੍ਹਾਂ ਨਾਗਾ ਸ਼ਾਂਤੀ ਅਮਲ ਲਈ ਪ੍ਰਧਾਨ ਮੰਤਰੀ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪੂਰੀ ਹਮਾਇਤ ਕੀਤੀ। ਉਨ੍ਹਾਂ ਆਸ ਪ੍ਰਗਟਾਈ ਕਿ ਪ੍ਰਧਾਨ ਮੰਤਰੀ ਮੋਦੀ ਇਸ ਅਮਲ ਨੂੰ ਕਿਸੇ ਦਲੀਲਪੂਰਨ ਸਿੱਟੇ ਉੱਤੇ ਪਹੁੰਚਾਉਣਗੇ। ਉਨ੍ਹਾਂ ਕਿਹਾ ਕਿ ਸਾਰੇ ਸਿਵਲ ਸੁਸਾਇਟੀ ਸੰਗਠਨਾਂ ਅਤੇ ਕਬੀਲਿਆਂ ਨੇ ਸ਼ਾਂਤੀ ਦੀ ਇੱਛਾ ਪ੍ਰਗਟਾਈ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਵਫ਼ਦ ਦਾ ਸਵਾਗਤ ਕਰਕੇ ਖੁਸ਼ ਹਨ ਅਤੇ ਇਹ ਵੇਖ ਕੇ ਵੀ ਖੁਸ਼ ਹਨ ਕਿ ਉਹ ਸ਼ਾਂਤੀ ਦਾ ਸੰਦੇਸ਼ ਲੈ ਕੇ ਆਏ ਹਨ। ਪ੍ਰਧਾਨ ਮੰਤਰੀ ਨੇ ਪ੍ਰਸ਼ੰਸਾ ਦੇ ਸ਼ਬਦਾਂ ਅਤੇ ਹਮਾਇਤ ਲਈ ਉਨ੍ਹਾਂ ਦਾ ਧੰਨਵਾਦ ਕੀਤਾ।

AKT/NT