Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਰੌਬ ਯੇਤੇਨ ਨਾਲ ਵਫ਼ਦ-ਪੱਧਰੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ

ਨੀਦਰਲੈਂਡਜ਼ ਦੇ ਪ੍ਰਧਾਨ ਮੰਤਰੀ ਰੌਬ ਯੇਤੇਨ ਨਾਲ ਵਫ਼ਦ-ਪੱਧਰੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਦੀਆਂ ਟਿੱਪਣੀਆਂ ਦਾ ਪੰਜਾਬੀ ਅਨੁਵਾਦ


ਮਾਣਯੋਗ,

ਮੇਰਾ ਅਤੇ ਮੇਰੇ ਵਫ਼ਦ ਦਾ ਗਰਮਜੋਸ਼ੀ ਨਾਲ ਸਵਾਗਤ ਕਰਨ ਲਈ ਮੈਂ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ। ਲਗਭਗ ਇੱਕ ਦਹਾਕੇ ਬਾਅਦ ਨੀਦਰਲੈਂਡਜ਼ ਦੀ ਯਾਤਰਾ ਕਰਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ। ਪਿਛਲੇ ਇੱਕ ਦਹਾਕੇ ਵਿੱਚ ਭਾਰਤ-ਨੀਦਰਲੈਂਡਜ਼ ਭਾਗੀਦਾਰੀ ਨੇ ਅਹਿਮ ਤਰੱਕੀ ਕੀਤੀ ਹੈ।

ਮਾਣਯੋਗ,

ਅਸੀਂ ਨੀਦਰਲੈਂਡਜ਼ ਨੂੰ ਭਾਰਤ ਦੇ ਸਭ ਤੋਂ ਮਹੱਤਵਪੂਰਨ ਭਾਗੀਦਾਰਾਂ ਵਿੱਚੋਂ ਇੱਕ ਮੰਨਦੇ ਹਾਂ। ਨੀਦਰਲੈਂਡਜ਼ ਭਾਰਤ ਦੇ ਸਿਖਰਲੇ ਪੰਜ ਨਿਵੇਸ਼ਕਾਂ ਵਿੱਚੋਂ ਇੱਕ ਹੈ। ਸਾਡੇ ਇਤਿਹਾਸਕ ਸਭਿਆਚਾਰਕ ਅਤੇ ਲੋਕ ਦਰ ਲੋਕ ਸਬੰਧ ਵੀ ਬਹੁਤ ਡੂੰਘੇ ਹਨ। ਲੋਕਤੰਤਰੀ ਕਦਰਾਂ-ਕੀਮਤਾਂ, ਬਾਜ਼ਾਰ ਅਰਥ-ਵਿਵਸਥਾ ਅਤੇ ਜ਼ਿੰਮੇਵਾਰ ਵਿਹਾਰ — ਇਹ ਸਾਡੀ ਸਾਂਝੀ ਸੋਚ ਦਾ ਹਿੱਸਾ ਹਨ। ਪਾਣੀ, ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਵਿੱਚ ਸਾਡਾ ਸਹਿਯੋਗ ਸਾਡੇ ਲੋਕਾਂ ਦੇ ਜੀਵਨ ਨੂੰ ਬਿਹਤਰ ਬਣਾ ਰਿਹਾ ਹੈ। ਇਸੇ ਵਧਦੇ ਹੋਏ ਸਹਿਯੋਗ ਨੂੰ ਵੇਖਦੇ ਹੋਏ 2023 ਵਿੱਚ ਭਾਰਤ ਦੀ ਜੀ-20 ਪ੍ਰਧਾਨਗੀ ਦੌਰਾਨ ਅਸੀਂ ਨੀਦਰਲੈਂਡਜ਼ ਨੂੰ ਮਹਿਮਾਨ ਦੇਸ਼ ਵਜੋਂ ਸੱਦਾ ਦਿੱਤਾ ਸੀ। ਸਾਨੂੰ ਬਹੁਤ ਖੁਸ਼ੀ ਹੈ ਕਿ ਫ਼ਰਵਰੀ ਵਿੱਚ ਭਾਰਤ ਵਿੱਚ ਆਯੋਜਿਤ ਏਆਈ ਇੰਪੈਕਟ ਸਿਖਰ ਸੰਮੇਲਨ ਵਿੱਚ ਵੀ ਨੀਦਰਲੈਂਡਜ਼ ਦੇ ਸਾਬਕਾ ਪ੍ਰਧਾਨ ਮੰਤਰੀ ਨੇ ਭਾਗ ਲਿਆ ਸੀ।

ਮਾਣਯੋਗ,

ਭਾਰਤ ਵਿਸ਼ਵ ਦਾ ਸਭ ਤੋਂ ਨੌਜਵਾਨ ਦੇਸ਼ ਅਤੇ ਵਿਸ਼ਵ ਦੀ ਸਭ ਤੋਂ ਤੇਜ਼ੀ ਨਾਲ ਵਿਕਸਿਤ ਹੋ ਰਹੀ ਵੱਡੀ ਅਰਥ-ਵਿਵਸਥਾ ਹੈ। ਤੁਸੀਂ ਨੀਦਰਲੈਂਡਜ਼ ਅਤੇ ਯੂਰਪੀ ਅਗਵਾਈ ਦੀ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹੋ। ਸਾਨੂੰ ਨੀਦਰਲੈਂਡਜ਼ ਦੀ ਮੁਹਾਰਤ ਅਤੇ ਭਾਰਤ ਦੀ ਰਫ਼ਤਾਰ ਅਤੇ ਵਿਸ਼ਾਲਤਾ ਨੂੰ ਹਰ ਖੇਤਰ ਵਿੱਚ ਜੋੜਨਾ ਚਾਹੀਦਾ ਹੈ। ਨਵੀਨਤਾ, ਨਿਵੇਸ਼, ਟਿਕਾਊ ਵਿਕਾਸ ਅਤੇ ਰੱਖਿਆ ਵਰਗੇ ਖੇਤਰਾਂ ਵਿੱਚ ਸਹਿਯੋਗ ਨੂੰ ਨਵੇਂ ਮੁਕਾਮ ਤੱਕ ਲੈ ਕੇ ਜਾਣਾ ਹੈ। ਇਸੇ ਸਾਂਝੇ ਦ੍ਰਿਸ਼ਟੀਕੋਣ ਦੇ ਨਾਲ ਅੱਜ ਅਸੀਂ ਭਾਰਤ-ਨੀਦਰਲੈਂਡਜ਼ ਸਬੰਧਾਂ ਨੂੰ ਰਣਨੀਤਿਕ ਭਾਗੀਦਾਰੀ ਦੇ ਪੱਧਰ ਤੱਕ ਲੈ ਕੇ ਜਾ ਰਹੇ ਹਾਂ। ਇੱਕ ਵਾਰ ਫਿਰ ਤੁਹਾਡੇ ਸਵਾਗਤ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ।

*** 

ਐਮਜੇਪੀਐਸ/ਐਸਐਸ/ਐਸਟੀ/ਆਰਕੇ