ਪੀਐੱਮਇੰਡੀਆ
ਮਾਣਯੋਗ ਪ੍ਰਧਾਨ ਮੰਤਰੀ ਮਾਰਕ ਰੁੱਟ,
ਜੂਨ, 2015 ਵਿੱਚ ਮੈਨੂੰ ਭਾਰਤ ਵਿੱਚ ਤੁਹਾਡਾ ਸਵਾਗਤ ਕਰਨ ਦਾ ਮੌਕਾ ਮਿਲਿਆ ਸੀ। ਉਸ ਸਮੇਂ ਮੈਂ ਕਿਹਾ ਸੀ ਕਿ ਜੂਨ ਵਿੱਚ ਆਮਤੌਰ ‘ਤੇ ਬਹੁਤ ਤਾਪਮਾਨ ਹੁੰਦਾ ਹੈ, ਇਹ ਬਹੁਤ ਗਰਮ ਹੈ ਅਤੇ ਫਿਰ ਵੀ ਤੁਸੀਂ ਇਸ ਮਹੀਨੇ ਨੂੰ ਭਾਰਤ ਆਉਣ ਲਈ ਚੁਣਿਆ। ਤੁਹਾਡੀ ਇਹ ਦੁਵੱਲੇ ਸਬੰਧਾਂ ਪ੍ਰਤੀ ਵਚਨਬੱਧਤਾ ਦੀ ਨਿਸ਼ਾਨੀ ਹੈ।
ਅੱਜ, ਬਿਲਕੁਲ ਦੋ ਸਾਲ ਬਾਅਦ ਮੈਂ ਵੀ ਜੂਨ ਮਹੀਨੇ ਵਿੱਚ ਨੀਦਰਲੈਂਡ ਆਇਆ ਹਾਂ, ਪਰ ਦਿੱਲੀ ਅਤੇ ਹੇਗ ਦਰਮਿਆਨ ਤਾਪਮਾਨ ਵਿੱਚ ਬਹੁਤ ਅੰਤਰ ਹੈ। ਇਹ ਲਗਪਗ ਦਿਨ ਅਤੇ ਰਾਤ ਵਾਂਗ ਹੈ। ਇੱਥੇ ਮੌਸਮ ਜਿਵੇਂ ਕਿ ਮੈਂ ਦੇਖ ਸਕਦਾ ਹਾਂ, ਬਹੁਤ ਸੁਹਾਵਣਾ ਹੈ।
ਮਾਣਯੋਗ ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੁੰਦਾ ਹਾਂ ਅਤੇ ਮੇਰਾ ਹੀ ਨਹੀਂ ਬਲਕਿ ਮੇਰੇ ਪੂਰੇ ਵਫ਼ਦ ਦਾ ਗਰਮਜੋਸ਼ੀ ਨਾਲ ਸੁਆਗਤ ਕਰਨ ਲਈ ਆਭਾਰ ਪ੍ਰਗਟ ਕਰਦਾ ਹਾਂ ਅਤੇ ਇਸ ਗਰਮਜੋਸ਼ੀ ਦੇ ਸੁਆਗਤ ਰਾਹੀਂ ਤੁਸੀਂ ਭਾਰਤੀ ਲੋਕਾਂ ਪ੍ਰਤੀ ਆਪਣੀਆਂ ਗਹਿਰੀਆਂ ਭਾਵਨਾਵਾਂ ਨੂੰ ਪ੍ਰਗਟਾਇਆ ਹੈ।
ਮਾਣਯੋਗ, ਮੇਰੇ ਇਸ ਨੀਦਰਲੈਂਡ ਦੇ ਦੌਰੇ ਦਾ ਬਹੁਤ ਘੱਟ ਸਮੇਂ ਦੇ ਨੋਟਿਸ ‘ਤੇ ਫੈਸਲਾ ਕੀਤਾ ਗਿਆ ਸੀ ਅਤੇ ਫਿਰ ਵੀ ਮੈਨੂੰ ਇਹ ਰਿਕਾਰਡ ਵਿੱਚ ਲਿਆਉਣਾ ਹੋਏਗਾ ਕਿ ਜਿਸ ਤਰ੍ਹਾਂ ਇਸ ਦੌਰੇ ਦਾ ਆਯੋਜਨ ਕੀਤਾ ਗਿਆ, ਉਸ ਤਰ੍ਹਾਂ ਹੀ ਤੁਸੀਂ ਇਸ ਦੌਰੇ ਨੂੰ ਘੱਟ ਤੋਂ ਘੱਟ ਸਮੇਂ ‘ਤੇ ਯੋਜਨਾਬੱਧ ਕਰਨ ਲਈ ਸਹਿਮਤੀ ਹੀ ਨਹੀਂ ਦਿੱਤੀ ਬਲਕਿ ਇਸ ਨੂੰ ਬਹੁਤ ਘੱਟ ਸਮੇਂ ਵਿੱਚ ਇੱਕ ਬਹੁਤ ਠੋਸ ਪ੍ਰੋਗਰਾਮ ਨਾਲ ਉਲੀਕਿਆ ਹੈ ਅਤੇ ਇਹ ਬਹੁਤ ਨਤੀਜਾ ਮੁਖੀ ਪ੍ਰੋਗਰਾਮ ਹੈ। ਮੈਂ ਤੁਹਾਡੀ ਅਗਵਾਈ ਦੀ ਸ਼ਲਾਘਾ ਕਰਨੀ ਚਾਹੁੰਦਾ ਹਾਂ ਅਤੇ ਮੈਂ ਸਮਝਦਾ ਹਾਂ ਕਿ ਇਹ ਤੁਹਾਡੀ ਸ਼ਾਨਦਾਰ ਅਗਵਾਈ ਦਾ ਪ੍ਰਗਟਾਵਾ ਹੈ।
ਮਾਣਯੋਗ, ਤੁਸੀਂ ਬਿਲਕੁਲ ਸਹੀ ਹੋ ਕਿ ਭਾਰਤ ਅਤੇ ਨੀਦਰਲੈਂਡ ਦਰਮਿਆਨ ਕਾਇਮ ਰਿਸ਼ਤੇ ਸਦੀਆਂ ਪੁਰਾਣੇ ਹਨ ਅਤੇ ਸਾਡੇ ਦੋਨੋਂ ਦੇਸ਼ਾਂ ਦੀ ਹਮੇਸ਼ਾਂ ਇਨ੍ਹਾਂ ਨੂੰ ਗਹਿਰੇ ਅਤੇ ਨਜ਼ਦੀਕ ਲਿਆਉਣ ਦੀ ਭਾਵਨਾ ਵੀ ਹੈ। ਮਾਣਯੋਗ ਜਿਵੇਂ ਤੁਸੀਂ ਕਿਹਾ ਕਿ ਇਸ ਸਾਲ ਅਸੀਂ ਭਾਰਤ ਅਤੇ ਨੀਦਰਲੈਂਡ ਦੇ ਕੂਟਨੀਤਕ ਸਬੰਧਾਂ ਦੀ ਸਥਾਪਨਾ ਦੀ 70ਵੀਂ ਵਰ੍ਹੇਗੰਢ ਮਨਾ ਰਹੇ ਹਾਂ ਅਤੇ ਇਹ ਬਿਲਕੁਲ ਸੁਭਾਵਿਕ ਹੈ ਕਿ ਅਸੀਂ ਆਪਣੇ ਦੁਵੱਲੇ ਸਬੰਧਾਂ ‘ਤੇ ਹੋਰ ਧਿਆਨ ਦਈਏ।
ਅੱਜ ਵਿਸ਼ਵ ਅੰਤਰ ਨਿਰਭਰ ਅਤੇ ਆਪਸੀ ਤੌਰ ‘ਤੇ ਜੁੜਿਆ ਹੋਇਆ ਵਿਸ਼ਵ ਹੈ, ਇਸ ਲਈ ਇਹ ਸੁਭਾਵਿਕ ਹੈ ਕਿ ਅਸੀਂ ਨਾ ਕੇਵਲ ਦੁਵੱਲੇ ਮੁੱਦਿਆਂ ਬਲਕਿ ਅੰਤਰਰਾਸ਼ਟਰੀ ਮਹੱਤਵ ਦੇ ਮੁੱਦਿਆਂ ‘ਤੇ ਵੀ ਚਰਚਾ ਕਰਾਂਗੇ।
ਜਿੱਥੋਂ ਤੱਕ ਅੰਤਰਰਾਸ਼ਟਰੀ ਮੁੱਦਿਆਂ ਦਾ ਸਬੰਧ ਹੈ ਤਾਂ ਸਾਡੇ ਦੋਨੋਂ ਦੇਸ਼ਾਂ ਦਰਮਿਆਨ ਬਹੁਤ ਸਾਰੇ ਵਿਚਾਰਾਂ ਦੀ ਇਕਸਾਰਤਾ ਹੈ ਅਤੇ ਨੀਦਰਲੈਂਡ ਦੀ ਮਦਦ ਨਾਲ ਭਾਰਤ ਨੇ ਪਿਛਲੇ ਸਾਲ ਐੱਮਟੀਸੀਆਰ ਦੀ ਸਫਲਤਾਪੂਰਵਕ ਮੈਂਬਰਸ਼ਿਪ ਹਾਸਿਲ ਕੀਤੀ ਹੈ। ਇਸ ਲਈ ਮੈਂ ਤੁਹਾਡਾ ਦਿਲ ਤੋਂ ਧੰਨਵਾਦ ਕਰਨਾ ਚਾਹੁੰਦਾ ਹਾਂ।
ਜਿੱਥੋਂ ਤੱਕ ਦੁਵੱਲੇ ਨਿਵੇਸ਼ ਦਾ ਸਬੰਧ ਹੈ ਹੁਣ ਤੱਕ ਨੀਦਰਲੈਂਡ ਸਿੱਧੇ ਵਿਦੇਸ਼ੀ ਨਿਵੇਸ਼ ਦਾ ਪੰਜਵਾਂ ਸਭ ਤੋਂ ਵੱਡਾ ਸਰੋਤ ਹੈ। ਅਸਲ ਵਿੱਚ ਪਿਛਲੇ ਤਿੰਨ ਸਾਲਾਂ ਵਿੱਚ ਇਹ ਸਿੱਧੇ ਵਿਦੇਸ਼ੀ ਨਿਵੇਸ਼ ਦਾ ਤੀਜਾ ਸਭ ਤੋਂ ਵੱਡਾ ਸਰੋਤ ਬਣਿਆ ਹੈ।
ਮੈਨੂੰ ਨਹੀਂ ਲੱਗਦਾ ਕਿ ਇਸ ਤੱਥ ਨੂੰ ਦੁਹਰਾਉਣ ਦੀ ਕੋਈ ਲੋੜ ਹੈ ਕਿ ਭਾਰਤ ਦੇ ਆਰਥਿਕ ਵਿਕਾਸ ਵਿੱਚ, ਸਾਡੀਆਂ ਵਿਕਾਸ ਦੀਆਂ ਤਰਜੀਹਾਂ ਵਿੱਚ ਨੀਦਰਲੈਂਡ ਕੁਦਰਤੀ ਸਹਿਭਾਗੀ ਹੈ।
ਅੱਜ ਸਾਨੂੰ ਡੱਚ ਕੰਪਨੀਆਂ ਦੇ ਮੁੱਖ ਕਾਰਜਕਾਰੀ ਅਧਿਕਾਰੀਆਂ ਨਾਲ ਮੀਟਿੰਗ ਕਰਨ ਦਾ ਮੌਕਾ ਮਿਲੇਗਾ ਅਤੇ ਮੈਨੂੰ ਉਮੀਦ ਹੈ ਕਿ ਜਿੱਥੋਂ ਤੱਕ ਭਾਰਤ ਦਾ ਸਬੰਧ ਹੈ ਉਨ੍ਹਾਂ ਕੋਲ ਇੱਕ ਸਾਕਾਰਾਤਮਕ ਦ੍ਰਿਸ਼ਟੀਕੋਣ ਹੈ ਅਤੇ ਮੈਂ ਉਨ੍ਹਾਂ ਦੇ ਵਿਚਾਰਾਂ ਨੂੰ ਸੁਣਨ ਲਈ ਉਤਸੁਕ ਹਾਂ।
ਅੱਜ ਮੈਨੂੰ ਨੀਦਰਲੈਂਡ ਵਿੱਚ ਰਹਿ ਰਹੇ ਭਾਰਤੀ ਮੂਲ ਦੇ ਲੋਕਾਂ ਨਾਲ ਮਿਲਣ ਦਾ ਮੌਕਾ ਮਿਲੇਗਾ। ਇੱਥੇ ਭਾਰਤੀ ਪਰਵਾਸੀ ਦੋਨੋਂ ਦੇਸ਼ਾਂ ਦਰਮਿਆਨ ਜੀਵੰਤ ਲਿੰਕ ਅਤੇ ਇੱਕ ਸੇਤੂ ਦਾ ਕੰਮ ਕਰ ਰਹੇ ਹਨ। ਸਾਡੀ ਲੋਕਾਂ ਦੇ ਲੋਕਾਂ ਦਰਮਿਆਨ (People-to-People)ਸੰਪਰਕ ਨੂੰ ਮਜ਼ਬੂਤ ਕਰਨ ਦੀ ਵੀ ਕੋਸ਼ਿਸ਼ ਹੈ।
ਅਸਲ ਵਿੱਚ ਮੇਰੇ ਲਈ ਨਿਸ਼ਚਿਤ ਤੌਰ ‘ਤੇ ਇਹ ਸੁਭਾਗਾ ਮੌਕਾ ਹੈ ਕਿ ਮੈਂ ਮਾਣਯੋਗ ਰਾਜਾ ਅਤੇ ਮਾਣਯੋਗ ਰਾਣੀ ਨੂੰ ਮਿਲਾਂਗਾ ਅਤੇ ਮੈਂ ਸੱਚਮੁੱਚ ਉਨ੍ਹਾਂ ਨੂੰ ਮਿਲਣ ਲਈ ਉਤਸੁਕ ਹਾਂ। ਇੱਕ ਵਾਰ ਮੈਂ ਫਿਰ ਪ੍ਰਧਾਨ ਮੰਤਰੀ ਰੁੱਟ, ਸਰਕਾਰ ਅਤੇ ਨੀਦਰਲੈਂਡ ਦੇ ਲੋਕਾਂ ਦਾ ਦਿਲ ਤੋਂ ਸ਼ੁਕਰੀਆ ਅਦਾ ਕਰਦਾ ਹਾਂ।
ਧੰਨਵਾਦ।
***
VBA/HS
Ties between India and Netherlands are very old. Our bilateral relations are very strong: PM @narendramodi
— PMO India (@PMOIndia) June 27, 2017
The world is inter-dependant and inter-connected. We would discuss both bilateral issues and those concerning the world: PM @narendramodi
— PMO India (@PMOIndia) June 27, 2017
Netherlands is a natural partner in the economic development of India. Our trade and economic ties are increasing: PM @narendramodi
— PMO India (@PMOIndia) June 27, 2017
Held extensive talks with @MinPres @markrutte on India-Netherlands relations. Strong ties between our nations are beneficial for the world. pic.twitter.com/y4HTy4eQ42
— Narendra Modi (@narendramodi) June 27, 2017
Sharing my remarks on the importance of India-Netherlands ties and talks with @MinPres @markrutte. https://t.co/mS5YXrp2Zp pic.twitter.com/TcksxbvLyq
— Narendra Modi (@narendramodi) June 27, 2017