Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ (24 ਮਈ, 2018)

ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ (24 ਮਈ, 2018)

ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ (24 ਮਈ, 2018)

ਨੀਦਰਲੈਂਡ ਦੇ ਪ੍ਰਧਾਨ ਮੰਤਰੀ ਦੀ ਭਾਰਤ ਯਾਤਰਾ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਪ੍ਰੈੱਸ ਬਿਆਨ (24 ਮਈ, 2018)


Your Excellency, ਪ੍ਰਧਾਨ ਮੰਤਰੀ

ਮੇਰੇ ਮਿੱਤਰ

ਮਾਰਕ ਰੂਟ

Distinguished Delegates,

Members of the Media,

Friends,

ਪ੍ਰਧਾਨ ਮੰਤਰੀਮਾਰਕ,

ਅਤੇ ਉਨ੍ਹਾਂ ਦੇ ਨਾਲ ਆਏ ਸ਼ਿਸ਼ਟਮੰਡਲ ਦਾ ਭਾਰਤ ਵਿੱਚ ਹਾਰਦਿਕ ਸੁਆਗਤ ਹੈ। ਮੈਨੂੰ ਵਿਸ਼ੇਸ਼ ਰੂਪ ਨਾਲ ਪ੍ਰਸੰਨਤਾ ਹੈ ਕਿ ਪ੍ਰਧਾਨ ਮੰਤਰੀ ਮਾਰਕ ਦੇ ਨਾਲ ਉਨ੍ਹਾਂ ਦੇ4 ਕੈਬਨਿਟਸਹਿਯੋਗੀ, ਹੇਗ ਦੇ ਮੇਅਰ ਅਤੇ 200 ਤੋਂ ਅਧਿਕ business ਪ੍ਰਤੀਨਿਧੀ ਵੀ ਭਾਰਤ ਆਏ ਹਨ। Netherlands ਤੋਂ ਭਾਰਤ ਆਉਣ ਵਾਲਾ ਇਹ ਸਭ ਤੋਂ ਵੱਡਾ business ਪ੍ਰਤੀਨਿਧੀਮੰਡਲ ਹੈ।ਅਤੇ ਇਹ ਸਾਫ਼ ਦਰਸਾਉਂਦਾ ਹੈ ਕਿ ਸਾਡੇ trade and investment ਸਬੰਧਾਂ ਵਿੱਚ ਕਿੰਨਾਡਾਈਨਾਮਿਜ਼ਮ ਹੈ। ਕਿੰਨੀਆਂ ਸੰਭਾਵਨਾਵਾਂ ਹਨ। 2015 ਵਿੱਚ ਪ੍ਰਧਾਨ ਮੰਤਰੀ ਰੂਟ ਪਹਿਲੀ ਵਾਰ ਭਾਰਤ ਆਏ ਸਨ। 2017 ਵਿੱਚ ਮੇਰਾNetherlands ਜਾਣਾ ਹੋਇਆ ਸੀ। ਅਤੇ ਮੇਰਾ ਤੀਜਾ summit ਅੱਜ ਹੋਇਆ ਹੈ। ਅਜਿਹੇ ਬਹੁਤ ਘੱਟ ਦੇਸ਼ ਹਨ, ਜਿਨ੍ਹਾਂ ਦੇ ਨਾਲ ਸਾਡੇ ਸਬੰਧਾਂ ਵਿੱਚ high level visitsਦਾ ਇਸ ਤਰ੍ਹਾਂ ਦਾ momentum ਹੈ। ਅਤੇ ਇਸ momentum ਲਈ, ਭਾਰਤ ਦੇ ਨਾਲ ਸਬੰਧਾਂ ਨੂੰ ਨਿਜੀ ਰੂਪ ਨਾਲ ਪ੍ਰਾਥਮਿਕਤਾ ਦੇਣ ਲਈ, ਮੈਂ ਮੇਰੇ ਮਿੱਤਰ ਮਾਰਕ ਦਾ ਦਿਲੋਂ ਅਭਿਨੰਦਨ ਕਰਦਾ ਹਾਂ।

Friends,

ਅੱਜ ਅਸੀਂ ਦੋਹਾਂ ਨੇ ਆਪਣੇ ਦੁਵੱਲੇ ਸਬੰਧਾਂ ਵਿੱਚ ਪ੍ਰਗਤੀ ਦਾ review ਕੀਤਾ। ਖੇਤਰੀ ਅਤੇ ਗਲੋਬਲ developments ਬਾਰੇ ਆਪਣੇ-ਆਪਣੇ ਆਕਲਨ ਸਾਂਝੇ ਕੀਤੇ। ਅਤੇ ਅਸੀਂ ਦੋਹਾਂ ਦੇਸ਼ਾਂ ਦੇ ਪ੍ਰਮੁੱਖ CEOsਨੂੰ ਵੀ ਮਿਲੇ। ਪਿਛਲੇ ਸਾਲ ਜਦੋਂ ਮੈਂ Netherlands ਗਿਆ ਸੀ, ਤਾਂ ਮੈਂ ਆਪਣੇ ਮਿੱਤਰ ਮਾਰਕ ਨੂੰ ਤਾਕੀਦ ਕੀਤੀ ਸੀ ਕਿ ਉਹ International Solar Allianceਦਾ ਮੈਂਬਰ ਬਣਨਬਾਰੇ ਸਕਾਰਾਤਮਕ ਰੂਪ ਨਾਲ ਵਿਚਾਰ ਕਰਨ। ਸੌਰ ਊਰਜਾ ਦੇ ਖੇਤਰ ਵਿੱਚ Netherlandsਪਾਸ ਜੋ technology ਹੈ,ਜੋ experience ਹੈ, ਅਤੇ ਜੋ ਮਹਾਰਤ ਹੈ, ਉਸ ਦਾ ਲਾਭ ਪੂਰੇ ਵਿਸ਼ਵ ਨੂੰ ਮਿਲਣਾ ਚਾਹੀਦਾ ਹੈ। ਅਤੇ ਮੈਨੂੰ ਪ੍ਰਸੰਨਤਾ ਹੈ ਕਿ ਅੱਜ Netherlands International Solar Alliance ਦਾ ਮੈਂਬਰ ਬਣ ਗਿਆ ਹੈ। ਇਸ ਫ਼ੈਸਲੇ ਲਈ ਮੈਂ ਪ੍ਰਧਾਨ ਮੰਤਰੀ ਰੂਟ ਦਾ ਆਭਾਰ ਪ੍ਰਗਟ ਕਰਦਾ ਹਾਂ। UN Security Council ਤੋਂ ਲੈ ਕੇ Multilateral Export Control Regimes ਤੱਕ, ਭਾਰਤ ਅਤੇ Netherlands ਦਰਮਿਆਨ ਬਹੁਤ ਅੱਛਾ ਅਤੇ ਕਰੀਬੀ ਸਹਿਯੋਗ ਅਤੇ ਤਾਲਮੇਲ ਰਿਹਾ ਹੈ। ਹੁਣ International Solar Alliance ਅੰਤਰਰਾਸ਼ਟਰੀ ਮੰਚ ’ਤੇ  ਸਾਡੇ ਮਜ਼ਬੂਤ ਸਹਿਯੋਗ ਦਾ ਇੱਕ ਨਵਾਂ ਆਯਾਮ ਹੋਵੇਗਾ।

Friends,

ਭਾਰਤ Dutch ਕੰਪਨੀਆਂ ਲਈ ਨਵਾਂ ਨਹੀਂ ਹੈ। ਬਹੁਤ ਸਾਲਾਂ ਤੋਂ ਸੈਂਕੜੇDutch ਕੰਪਨੀਆਂ ਭਾਰਤ ਵਿੱਚ ਕੰਮ ਕਰ ਰਹੀਆਂ ਹਨ । Netherlands ਭਾਰਤ ਵਿੱਚ ਹੁਣ ਤੱਕ ਹੋਏ ਕੁੱਲ Foreign Direct Investment ਲਈ ਪੰਜਵਾਂ ਸਭਤੋਂ ਵੱਡਾ ਸਰੋਤ ਹੈ । ਅਤੇ ਪਿਛਲੇ ਕੁਝ ਸਮੇਂ ਵਿੱਚ ਤਾਂ ਤੀਜੇ ਸਭਤੋਂ ਵੱਡੇ ਸਰੋਤ ਵਜੋਂ ਉੱਭਰਿਆ ਹੈ । ਉਸੇਤਰ੍ਹਾਂ ਭਾਰਤੀ ਕੰਪਨੀਆਂ ਦੇ ਨਿਵੇਸ਼ ਲਈ ਵੀ Netherlands ਬਹੁਤ ਆਕਰਸ਼ਕ destination ਹੈ । ਅਤੇ ਇਸਲਈ, ਦੋਹਾਂ ਦੇਸ਼ਾਂ ਦੇ CEOs ਨਾਲ ਮੁਲਾਕਾਤ ਕਾਫ਼ੀ ਉਪਯੋਗੀ ਹੈ । ਮੈਨੂੰ ਪ੍ਰਸੰਨਤਾ ਹੈ ਕਿ Netherlands  ਦੇ business ਸਮੁਦਾਇ ਵਿੱਚ ਭਾਰਤ ਵਿੱਚ ਬਣ ਰਹੇ ਮੌਕਿਆਂ ਪ੍ਰਤੀ ਉਤਸ਼ਾਹਪੂਰਵਕਭਾਵਨਾ ਹੈ। ਮੈਂ ਵੀ ਉਨ੍ਹਾਂਨੂੰਭਰੋਸਾ ਦਿਵਾਇਆਹੈ ਕਿ ਭਾਰਤ ਵਿੱਚ economic reformsਦੇ ਪ੍ਰਤੀ ਮੇਰਾ ਮਜ਼ਬੂਤ commitment ਬਣਿਆ ਰਹੇਗਾ ।ਖੇਤੀਬਾੜੀ ਅਤੇ food processing  ਦੇ ਖੇਤਰ ਭਾਰਤ ਲਈ ਵਿਸ਼ੇਸ਼ ਰੂਪ ਨਾਲ ਮਹੱਤਵਪੂਰਨ ਹਨ ।  ਇਹ ਵਿਸ਼ਾ ਸਾਡੀ Food Security ਨਾਲ ਜੁੜਿਆ ਹੋਇਆ ਹੈ। ਨਾਲ ਹੀ, ਭਾਰਤ ਦੇ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦੇ ਸਾਡੇ ਟੀਚੇ ਲਈ ਵੀ ਇਨ੍ਹਾਂ ਦਾ ਅਹਿਮ ਮਹੱਤਵ ਹੈ । ਇਨਾਂ ਖੇਤਰਾਂ ਵਿੱਚ Netherlands ਨੂੰ ਮਹਾਰਤ ਹਾਸਲ ਹੈ।ਪਿਛਲੇ ਸਾਲ World Food India ਵਿੱਚ Netherlands ਨੇ Focus Country ਵਜੋਂ ਹਿੱਸਾ ਲਿਆ ਸੀ । ਅਤੇ ਮੈਨੂੰ ਵਿਸ਼ਵਾਸ ਹੈ ਕਿ 2019 ਵਿੱਚ ਇਸਦੇ ਅਗਲੇ edition ਵਿੱਚ Netherlands ਦੀ ਭਾਗੀਦਾਰੀ ਹੋਰ ਵੀ ਅਧਿਕ ਹੋਵੇਗੀ । ਮੈਨੂੰ ਪ੍ਰਸੰਨਤਾ ਹੈ ਕਿ ਬਾਰਾਮਤੀ ਵਿੱਚ ਸਬਜ਼ੀਆਂ ਲਈ ਪਹਿਲਾ Indo – Dutch Centre of Excellence ਸ਼ੁਰੂ ਹੋ ਗਿਆ ਹੈ।ਇਸ ਤਰ੍ਹਾਂ ਦੇ ਹੋਰ ਕੇਂਦਰਾਂ ’ਤੇ ਵੀ ਅਸੀਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ । ਇਸ ਤਰ੍ਹਾਂ ਸ਼ਹਿਰੀ ਵਿਕਾਸ ਵਿੱਚ ਵੀ ਸਾਡਾ ਸਹਿਯੋਗ ਗਤੀਮਾਨ ਹੈ। ਵੜੋਦਰਾ ਅਤੇ ਦਿੱਲੀ ਵਿੱਚ waste water management  ਦੇ projects ਅੱਛੀਪ੍ਰਗਤੀ ਕਰ ਰਹੇ ਹਨ। Science and Technology ਵਿੱਚ ਸਾਡੇ ਸਹਿਯੋਗ ਦੇ 10 ਸਾਲ ਪੂਰੇ ਹੋ ਰਹੇ ਹਨ,ਅਤੇ 2019 ਵਿੱਚ ਭਾਰਤ ਵਿੱਚ ਆਯੋਜਿਤ ਹੋਣ ਵਾਲੀ Tech Summit ਵਿੱਚ Netherlands ਵੱਲੋਂPartner Country  ਵਜੋਂ ਭਾਗੀਦਾਰੀ ਨਾਲ ਇਸ ਸਫ਼ਲ ਸਾਂਝੇਦਾਰੀ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ ।

Friends,

ਮੇਰੀ ਸਰਕਾਰ ਦੀ ਵਿਦੇਸ਼ ਨੀਤੀ ਦੀ ਇੱਕ ਵੱਡੀ ਪ੍ਰਾਥਮਿਕਤਾ ਰਹੀ ਹੈ ਵਿਦੇਸ਼ ਵਿੱਚ ਰਹਿਣ ਵਾਲੇ ਭਾਰਤੀ ਸਮਾਜ ਦੇ ਵਿਸ਼ਿਆਂ ’ਤੇ ਸਾਡਾ ਖਾਸ ਧਿਆਨ। September 2017 ਵਿੱਚ ਸਿੰਟ ਮਾਰਟਨ ਵਿੱਚ ਆਏ Hurricane ਦੇ ਸਮੇਂ ਭਾਰਤੀਨਾਗਰਿਕਾਂ ਨੂੰ ਸੁਰੱਖਿਅਤ ਕੱਢਣ ਦੇ ਵਿਸ਼ੇ ’ਤੇ ਸਹਿਯੋਗ ਲਈ ਮੈਂ ਪ੍ਰਧਾਨ ਮੰਤਰੀ ਰੂਟ ਅਤੇ Netherlands ਦੀ ਸਰਕਾਰ ਦਾ ਵਿਸ਼ੇਸ਼ ਰੂਪ ਨਾਲ ਅਭਿਨੰਦਨ ਕਰਦਾ ਹਾਂ।

Excellency,
ਮੈਂ ਇੱਕ ਵਾਰ ਫਿਰ ਭਾਰਤ ਵਿੱਚ ਤੁਹਾਡਾ ਅਤੇ ਤੁਹਾਡੇ delegation ਦਾ ਹਾਰਦਿਕ ਸੁਆਗਤ ਕਰਦਾ ਹਾਂ।

ਧੰਨਵਾਦ। ਬਹੁਤ-ਬਹੁਤ ਧੰਨਵਾਦ।

***

ਏਕੇਟੀ/ਐੱਸਐੱਚ/ਐੱਸਕੇ