Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੇਪਾਲ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਬਿਆਨ


ਆਪਣੇ ਨੇਪਾਲ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਬਿਆਨ ਦਾ ਪਾਠ ਰੂਪ ਹੇਠ ਲਿਖੇ ਅਨੁਸਾਰ ਹੈ:

“ਮੈਂ, ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਕੇਪੀ ਸ਼ਰਮਾ ਓਲੀ ਦੇ ਸੱਦੇ ’ਤੇ 11-12 ਮਈ, 2018 ਨੂੰ ਨੇਪਾਲ ਦਾ ਦੌਰਾ ਕਰਾਂਗਾ।

ਪ੍ਰਧਾਨ ਮੰਤਰੀ ਵਜੋਂ ਇਹ ਮੇਰੀ ਤੀਸਰੀ ਨੇਪਾਲ ਯਾਤਰਾ ਹੋਵੇਗੀ। ਇਹ, ਨੇਪਾਲ ਨਾਲ ਸਾਡੇ ਪੁਰਾਣੇ, ਕਰੀਬੀ ਅਤੇ ਦੋਸਤਾਨਾ ਰਿਸ਼ਤੇ ਲਈ ਭਾਰਤ ਅਤੇ ਨਿੱਜੀ ਤੌਰ ’ਤੇ ਮੇਰੀ, ਉੱਚ ਪ੍ਰਾਥਮਿਕਤਾ ਨੂੰ ਦਰਸਾਉਂਦੀ ਹੈ।

ਪ੍ਰਧਾਨ ਮੰਤਰੀ ਓਲੀ ਵੱਲੋਂ ਪਿਛਲੇ ਮਹੀਨੇ, ਸਰਕਾਰੀ ਭਾਰਤ ਦੌਰੇ ਦੇ ਠੀਕ ਬਾਅਦ ਮੈਂ ਇਹ ਦੌਰਾ ਕਰ ਰਿਹਾ ਹਾਂ। ਇਹ ਨਿਯਮਤ ਅਤੇ ਉੱਚ ਪੱਧਰੇ ਮੇਲ-ਮਿਲਾਪ ‘ਸਬਕਾ ਸਾਥ ਸਬਕਾ ਵਿਕਾਸ’ ਨਾਅਰੇ ਦੀ ਇੱਕਸੁਰਤਾ ਨਾਲ ਮੇਰੀ ਸਰਕਾਰ ਦੀ ‘ਗੁਆਂਢੀ ਪਹਿਲਾਂ’ ਨੀਤੀ ਪ੍ਰਤੀ ਵਚਨਬੱਧਤਾ ਨੂੰ ਦਰਸਾਉਂਦੇ ਹਨ।

ਪਿਛਲੇ ਕੁਝ ਸਾਲਾਂ ਵਿੱਚ ਦੋਹਾਂ ਦੇਸ਼ਾਂ ਨੇ ਇਕੱਠੇ ਮਿਲ ਕੇ ਕਈ ਦੁਵੱਲੇ ਸੰਪਰਕ ਅਤੇ ਵਿਕਾਸ ਪ੍ਰੋਜੈਕਟ ਪੂਰੇ ਕੀਤੇ ਹਨ ਅਤੇ ਸਾਡੇ ਲੋਕਾਂ ਦੇ ਲਾਭ ਲਈ ਇੱਕ ਕਾਇਆ ਪਲਟ ਵਰਤਾਰੇ ਦੀ ਪਹਿਲ ਕੀਤੀ ਹੈ।

ਪ੍ਰਧਾਨ ਮੰਤਰੀ ਓਲੀ ਅਤੇ ਮੈਨੂੰ ਹੁਣੇ ਹੁਣੇ ਨਵੀਂ ਦਿੱਲੀ ਵਿੱਚ ਆਪਸੀ ਹਿੱਤ ਅਤੇ ਵਿਭਿੰਨ ਖੇਤਰਾਂ ਵਿੱਚ ਸਾਡੀ ਸਹਿਕਾਰੀ ਭਾਈਵਾਲੀ ਦੇ ਮੁੱਦਿਆਂ ਤੇ ਹੋਈ ਵਿਆਪਕ ਚਰਚਾ ਨੂੰ ਅੱਗੇ ਵਧਾਉਣ ਦਾ ਅਵਸਰ ਮਿਲੇਗਾ।

ਕਠਮੰਡੂ ਦੇ ਇਲਾਵਾ, ਮੈਂ ਜਨਕਪੁਰ ਅਤੇ ਮੁਕਤੀਨਾਥ ਜਾਣ ਲਈ ਵੀ ਉਤਸੁਕ ਹਾਂ। ਦੋਵੇਂ ਸਥਾਨ, ਹਰ ਸਾਲ ਬਹੁਤ ਸਾਰੇ ਸ਼ਰਧਾਲੂਆਂ ਨੂੰ ਆਕਰਸ਼ਿਤ ਕਰਦੇ ਹਨ। ਉਹ ਭਾਰਤ ਅਤੇ ਨੇਪਾਲ ਦੇ ਲੋਕਾਂ ਦਰਮਿਆਨ ਪੁਰਾਤਨ, ਮਜ਼ਬੂਤ ਸੱਭਿਆਚਾਰਕ ਅਤੇ ਧਾਰਮਿਕ ਸਬੰਧਾਂ ਦੀ ਜ਼ਿੰਦਾ ਮਿਸਾਲ ਹਨ।

ਨੇਪਾਲ, ਕਿਉਂਕਿ ਲੋਕਤੰਤਰ ਦੇ ਸੰਚਤ ਲਾਭਾਂ, ਤੇਜ਼ ਆਰਥਕ ਪ੍ਰਗਤੀ ਅਤੇ ਵਿਕਾਸ ਪ੍ਰਾਪਤੀ ਦੇ ਨਵੇਂ ਯੁੱਗ ਵਿੱਚ ਪ੍ਰਵੇਸ਼ ਕਰ ਰਿਹਾ ਹੈ, ਭਾਰਤ ਨੇਪਾਲ ਸਰਕਾਰ ਦੀ ਵਿਜ਼ਨ ‘ਸਮਰਿੱਧ ਨੇਪਾਲ, ਸੁਖੀ ਨੇਪਾਲ’ ਨੂੰ ਲਾਗੂ ਕਰਨ ਲਈ ਇਸਦਾ ਸਦੀਵੀ ਭਾਈਵਾਲ ਬਣਿਆ ਰਹੇਗਾ।

ਮੈਂ ਨੇਪਾਲ ਵਿੱਚ ਸਿਆਸੀ ਆਗੂਆਂ ਅਤੇ ਦੋਸਤਾਂ ਨੂੰ ਮਿਲਣ ਦੀ ਉਡੀਕ ਵਿੱਚ ਹਾਂ। ਮੈਨੂੰ ਵਿਸ਼ਵਾਸ ਹੈ ਕਿ ਮੇਰੀ ਯਾਤਰਾ ਆਪਸੀ ਲਾਭ, ਸਦਭਾਵਨਾ ਅਤੇ ਸਮਝ ਦੇ ਅਧਾਰ ’ਤੇ ਨੇਪਾਲ ਨਾਲ ਸਾਡੀ ਲੋਕ-ਕੇਂਦਰਿਤ ਭਾਈਵਾਲੀ ਨੂੰ ਹੋਰ ਅੱਗੇ ਵਧਾਏਗੀ।”

***

ਏਕੇਟੀ/ਐੱਸਐੱਚ