ਪੀਐੱਮਇੰਡੀਆ
ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਦੇਸ਼ ਦੇ ਕੋਣੇ-ਕੋਣੇ ਤੋਂ ਆਏ ਆਦਿਵਾਸੀ ਭਰਾਵਾਂ ਅਤੇ ਭੈਣਾਂ ਵਿਚਕਾਰ ਰਾਜਧਾਨੀ ਦਿੱਲੀ ‘ਚ ਦੀਵਾਲੀ ਮਨਾਈ ਜਾਵੇਗੀ। ਲਗਭਗ ਚਾਰ ਦਿਨ ਦਿੱਲੀ ਇਸ ਗੱਲ ਨੂੰ ਅਨੁਭਵ ਕਰੇਗਾ ਕਿ ਭਾਰਤ ਕਿੰਨਾ ਵਿਸ਼ਾਲ ਹੈ, ਭਾਰਤ ਕਿੰਨੀਆਂ ਵਿਭਿੰਨਤਾਵਾਂ ਨਾਲ ਭਰਿਆ ਹੋਇਆ ਹੈ ਤੇ ਜੰਗਲਾਂ ‘ਚ ਜ਼ਿੰਦਗੀ ਬਿਤਾਉਣ ਵਾਲੇ ਸਾਡੇ ਆਦਿਵਾਸੀ ਭਰਾਵਾਂ-ਭੈਣਾਂ ਵਿੱਚ ਕਿੰਨੀ ਸਮਰੱਥਾ ਹੈ, ਕਿੰਨੀ ਸ਼ਕਤੀ ਹੈ। ਦੇਸ਼ ਲਈ ਕੁਝ ਨਾ ਕੁਝ ਕਰਨ ਲਈ ਦੂਰ-ਦੁਰਾਡੇ ਜੰਗਲਾਂ ਵਿੱਚ ਰਹਿੰਦੇ ਹੋਏ ਵੀ ਉਹ ਕਿੰਨਾ ਵੱਡਾ ਯੋਗਦਾਨ ਦੇ ਰਹੇ ਹਨ, ਇਹ ਦਿੱਲੀ ਪਹਿਲੀ ਵਾਰ ਅਨੁਭਵ ਕਰੇਗਾ।
ਭਾਰਤ ਵਿਭਿੰਨਤਾਵਾਂ ਭਰਿਆ ਦੇਸ਼ ਹੈ। ‘ਬੀਸ ਗਾਂਵ ਬੋਲੀ ਬਦਲ ਜਾਏ’ ਇਹ ਸਾਡੇ ਇੱਥੇ ਪੁਰਾਣੀ ਕਹਾਵਤ ਹੈ ਪਰ ਅਸੀਂ ਇੱਥੇ ਉਸ ਦੀ ਝਲਕ ਦੇਖੀ। ਕੇਵਲ ਝਲਕ ਹੀ ਸੀ, ਜੇ ਦੇਸ਼ ਭਰ ਤੋਂ ਆਏ ਸਾਰੇ ਆਦਿਵਾਸੀ ਕਲਾਕਾਰਾਂ ਨੂੰ ਦੇਖਣਾ ਹੁੰਦਾ, ਤਾਂ ਸ਼ਾਇਦ ਸਵੇਰ ਤੋਂ ਸ਼ਾਮ ਤੱਕ ਇਹ ਮੇਲਾ ਇੱਥੇ ਚਲਦਾ ਰਹਿੰਦਾ, ਤਦ ਵੀ ਸ਼ਾਇਦ ਪੂਰਾ ਨਾ ਹੁੰਦਾ। ਕਦੇ-ਕਦੇ ਸ਼ਹਿਰ ਵਿੱਚ ਰਹਿਣ ਵਾਲੇ ਲੋਕਾਂ ਉੱਤੇ ਛੋਟੀ ਜਿਹੀ ਵੀ ਮੁਸੀਬਤ ਆ ਜਾਵੇ, ਉਨ੍ਹਾਂ ਦੀ ਇੱਛਾ ਦੇ ਉਲਟ ਕੁਝ ਹੋ ਜਾਵੇ, ਕਲਪਨਾ ਦੇ ਅਨੁਕੂਲ ਨਤੀਜੇ ਨਾ ਮਿਲਣ, ਤਾਂ ਪਤਾ ਨਹੀਂ ਕਿੰਨੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ, ਡੀਪ੍ਰੈਸ਼ਨ ਵਿੱਚ ਚਲੇ ਜਾਂਦੇ ਹਨ ਅਤੇ ਕੁਝ ਲੋਕ ਤਾਂ ਖ਼ੁਦਕੁਸ਼ੀ ਕਰਨ ਦਾ ਰਾਹ ਵੀ ਚੁਣ ਲੈਂਦੇ ਹਨ। ਰਤਾ ਮੇਰੇ ਇਨ੍ਹਾਂ ਆਦਿਵਾਸੀ ਭਰਾਵਾਂ-ਭੈਣਾਂ ਨੂੰ ਦੇਖੋ, ਜੇ ਘਾਟ ਦੀ ਗੱਲ ਕਰੀਏ, ਤਾਂ ਪੈਰ-ਪੈਰ ‘ਤੇ ਕਮੀ ਉਨ੍ਹਾਂ ਇਲਾਕਿਆਂ ਵਿੱਚ ਹੁੰਦੀ ਹੈ, ਜ਼ਿੰਦਗੀ ਨਾਲ ਹਰ ਛਿਣ ਜੂਝਣਾ ਪੈਂਦਾ ਹੈ। ਜ਼ਿੰਦਗੀ ਜਿਉਣ ਦੇ ਮੌਕੇ ਘੱਟ ਅਤੇ ਜੂਝਣ ਵਿੱਚ ਸਮਾਂ ਵੱਧ ਲਗਦਾ ਹੈ। ਪਰ ਉਸ ਦੇ ਬਾਵਜੂਦ ਉਨ੍ਹਾਂ ਨੇ ਜ਼ਿੰਦਗੀ ਜਿਉਣ ਦਾ ਕਿਹੋ ਜਿਹਾ ਤਰੀਕਾ ਬਣਾਇਆ ਹੈ – ਹਰ ਛਿਣ ਖ਼ੁਸ਼ੀ, ਹਰ ਛਿਣ ਨੱਚਣਾ-ਗਾਉਣਾ, ਸਮੂਹ ਵਿੱਚ ਜਿਉਣਾ, ਕਦਮ ਨਾਲ ਕਦਮ ਮਿਲਾ ਕੇ ਚਲਣਾ, ਇਹ ਆਦਿਵਾਸੀ ਸਮਾਜ ਨੇ ਆਪਣੇ ਜ਼ਿਹਨ ਵਿੱਚ ਉਤਾਰ ਕੇ ਰੱਖਿਆ ਹੋਇਆ ਹੈ। ਉਹ ਔਕੜਾਂ ਨੂੰ ਵੀ ਜਿਉਣਾ ਜਾਣਦੇ ਹਨ। ਔਕੜਾਂ ਵਿੱਚ ਵੀ ਜ਼ਿੰਦਗੀ ‘ਚ ਜਨੂੰਨ ਭਰਨ ਦਾ ਉਹ ਮਾਦਾ ਰੱਖਦੇ ਹਨ।
ਮੇਰੀ ਇਹ ਖ਼ੁਸ਼ਕਿਸਮਤੀ ਰਹੀ ਹੈ ਕਿ ਜਵਾਨੀ ਦੇ ਵਧੀਆ ਸਾਲ ਮੈਨੂੰ ਆਦਿਵਾਸੀਆਂ ਵਿਚਕਾਰ ਸਮਾਜਕ ਕੰਮਾਂ ਵਿੱਚ ਬਤੀਤ ਕਰਨ ਦਾ ਮੌਕਾ ਮਿਲਿਆ ਸੀ। ਆਦਿਵਾਸੀ ਜੀਵਨ ਨੂੰ ਬਹੁਤ ਨੇੜਿਓਂ ਦੇਖਣ ਦਾ ਮੈਨੂੰ ਸੁਭਾਗ ਹਾਸਲ ਹੋਇਆ ਹੈ। ਜਦੋਂ ਤੁਸੀਂ ਗੱਲਾਂ ਕਰਦੇ ਹੋ, ਤਾਂ ਘੰਟੇ ਭਰ ‘ਚ ਵੀ ਬਹੁਤ ਔਖ ਨਾਲ ਉਨ੍ਹਾਂ ਦੇ ਮੂੰਹ ਵਿੱਚੋਂ ਕੋਈ ਸ਼ਿਕਾਇਤ ਕੱਢ ਸਕਦੇ ਹੋ। ਉਹ ਸ਼ਿਕਾਇਤ ਕਰਨਾ ਜਾਣਦੇ ਹੀ ਨਹੀਂ । ਸੰਕਟਾਂ ਵਿੱਚ ਜਿਉਣਾ, ਘਾਟ ਵਿੱਚ ਆਨੰਦ ਨੂੰ ਕਿਵੇਂ ਉਭਾਰਨਾ ਹੈ, ਇਹ ਅਸੀਂ ਸ਼ਹਿਰ ਵਿੱਚ ਰਹਿਣ ਵਾਲਿਆਂ ਨੇ ਜੇ ਸਿੱਖਣਾ ਹੈ, ਤਾਂ ਮੇਰੇ ਆਦਿਵਾਸੀ ਭਰਾਵਾਂ ਤੋਂ ਵੱਡਾ ਕੋਈ ਗੁਰੂ ਨਹੀਂ ਹੋ ਸਕਦਾ।
ਕਲਾ ਅਤੇ ਸੰਗੀਤ ਇਨ੍ਹਾਂ ਨੂੰ ਅਦਭੁੱਤ ਦੇਣ ਹੁੰਦੀ ਹੈ। ਆਪਣੀ ਬੋਲੀ, ਆਪਣੀ ਪਰੰਪਰਾ, ਆਪਣੀ ਰਹਿਣੀ-ਬਹਿਣੀ, ਉਸ ਵਿੱਚ ਵੀ ਸਮੇਂ ਦੇ ਅਨੁਕੂਲ ਨਵੇਂ ਰੰਗ ਭਰਦੇ ਜਾਣਾ ਪਰ ਆਪਣੇਪਣ ਨੂੰ ਗੁਆਚਣ ਨਾ ਦੇਣਾ, ਅਜਿਹੀ ਕਲਾ ਸ਼ਾਇਦ ਹੀ ਕੋਈ ਦੱਸ ਸਕਦਾ ਹੈ। ਇਹ ਸਮਰੱਥਾ ਆਪਣੇ ਦੇਸ਼ ਦੀ ਹੈ। ਇਹ ਸਮਰੱਥਾ ਸਾਡੀ ਜਨ-ਸ਼ਕਤੀ ਦੀ ਲਖਾਇਕ ਹੈ ਅਤੇ ਇਸ ਲਈ ਭਾਰਤ ਜਿਹੇ ਵਿਸ਼ਾਲ ਦੇਸ਼ ਵਿੱਚ ਇਨ੍ਹਾਂ ਵਿਭਿੰਨਤਾਵਾਂ ਨੂੰ ਸਮੋਅ ਕੇ ਰੱਖਣਾ, ਇਨ੍ਹਾਂ ਵਿਭਿੰਨਤਾਵਾਂ ਦਾ ਆਦਰ ਕਰਨਾ, ਇਨ੍ਹਾਂ ਵਿੱਚ ਤਾਲਮੇਲ ਕਾਇਮ ਕਰਨਾ ਅਤੇ ਇਨ੍ਹਾਂ ਵਿਭਿੰਨਤਾਵਾਂ ਵਿੱਚ ਭਾਰਤ ਦੀ ਏਕਤਾ ਨੂੰ ਗੁਲਾਬੀ ਫੁੱਲ ਵਜੋਂ ਅਨੁਭਵ ਕਰਨਾ, ਇਹੋ ਦੇਸ਼ ਦੀ ਤਾਕਤ ਨੂੰ ਵਧਾਉਂਦਾ ਹੈ।
ਅਸੀਂ ਲੋਕਾਂ ਨੂੰ ਜ਼ਿਆਦਾ ਪਤਾ ਕਦੇ ਹੁੰਦਾ ਨਹੀਂ ਹੈ, ਜੰਗਲ ਦੀਆਂ ਆਮ ਚੀਜ਼ਾਂ ਨਾਲ, ਜਿਵੇਂ ਜੇ ਬਾਂਸ ਨੂੰ ਹੀ ਲੈ ਲਿਆ ਜਾਵੇ, ਸਾਡੇ ਆਦਿਵਾਸੀ ਭਰਾ ਬਾਂਸ ਤੋਂ ਹੀ ਅਜਿਹੀਆਂ-ਅਜਿਹੀਆਂ ਵਸਤਾਂ ਬਣਾਉਂਦੇ ਹਨ ਕਿ ਫ਼ਾਈਵ ਸਟਾਰ ਹੋਟਲ ਵਿੱਚ ਉਸ ਨੂੰ ਸਥਾਨ ਮਿਲ ਜਾਵੇ, ਤਾਂ ਮਹਿਮਾਨ ਹੈਰਾਨ ਰਹਿ ਜਾਂਦੇ ਹਨ ਕਿ ਵਾਹ ਕਿਵੇਂ ਬਣੀ ਹੋਵੇਗੀ? ਕੀ ਕਿਸੇ ਮਸ਼ੀਨ ਨਾਲ ਬਣੀ ਹੋਵੇਗੀ? ਜੰਗਲਾਂ ਵਿੱਚ ਆਦਿਵਾਸੀਆਂ ਵੱਲੋਂ ਉਤਪਾਦਿਤ ਜੋ ਚੀਜ਼ਾਂ ਹੁੰਦੀਆਂ ਹਨ, ਜੋ ਆਮ ਜੀਵਨ ਵਿੱਚ ਕੰਮ ਆਉਂਦੀਆਂ ਹਨ, ਪਰ ਉਸ ਦੀ ਜਿੰਨੀ ਵੱਡੀ ਮਾਤਰਾ ਵਿੱਚ ਮਾਰਕੀਟਿੰਗ ਹੋਣੀ ਚਾਹੀਦੀ ਹੈ, ਬ੍ਰਾਂਡਿੰਗ ਹੋਣੀ ਚਾਹੀਦੀ ਹੈ, ਆਰਥਿਕ ਦ੍ਰਿਸ਼ਟੀ ਤੋਂ ਨਵੇਂ ਮੌਕੇ ਪੈਦਾ ਕਰਨ ਵਾਲਾ ਹੋਣਾ ਚਾਹੀਦਾ ਹੈ, ਉਸ ਦਿਸ਼ਾ ਵਿੱਚ ਸਾਡੇ ਲਈ ਹਾਲੇ ਵੀ ਬਹੁਤ ਕਰਨਾ ਬਾਕੀ ਹੈ।
ਸਾਰੇ ਦੇਸ਼ ਤੋਂ ਆਦਿਵਾਸੀ ਆਏ ਹਨ। ਆਪਣੇ ਇਨ੍ਹਾਂ ਉਤਪਾਦਾਂ ਨੂੰ ਲੈ ਕੇ ਵੀ ਆਏ ਹਨ। ਦੇਸ਼ ਦੇ ਕੋਣੇ-ਕੋਣੇ ਵਿੱਚ ਆਦਿਵਾਸੀ ਭਰਾ-ਭੈਣ ਕਿਹੋ ਜਿਹੀਆਂ ਵਸਤਾਂ ਉਤਪਾਦਿਤ ਕਰਦੇ ਹਨ ਅਤੇ ਸਾਡੇ ਘਰਾਂ ਵਿੱਚ, ਵਪਾਰ ਵਿੱਚ, ਦੁਕਾਨ ਵਿੱਚ, ਸਜਾਵਟ ਵਿੱਚ ਕਿਵੇਂ ਉਸ ਦਾ ਉਪਯੋਗ ਹੋ ਸਕਦਾ ਹੈ, ਉਸ ਲਈ ਬਹੁਤ ਵੱਡਾ ਮੌਕਾ ਪ੍ਰਗਤੀ ਮੈਦਾਨ ਵਿੱਚ ਉਪਲੱਬਧ ਹੋਇਆ ਹੈ। ਜਿੰਨੀ ਵੱਡੀ ਮਾਤਰਾ ਵਿੱਚ ਅਸੀਂ ਖ਼ਰੀਦ ਕਰਾਂਗੇ, ਉਹ ਜੰਗਲਾਂ ਵਿੱਚ ਰਹਿਣ ਵਾਲੇ ਸਾਡੇ ਆਦਿਵਾਸੀ ਭਰਾਵਾਂ-ਭੈਣਾਂ ਦੇ ਜੀਵਨ ਵਿੱਚ ਆਰਥਿਕ ਰੂਪ ਵਿੱਚ ਤਾਕਤ ਦੇਵੇਗਾ। ਮੌਕਾ ਕੇਵਲ ਇਹੋ ਨਹੀਂ ਹੈ ਕਿ ਦਿੱਲੀ ਸਿਰਫ਼ ਉਨ੍ਹਾਂ ਦੇ ਗੀਤ-ਸੰਗੀਤ ਨੂੰ ਹੀ ਅਨੁਭਵ ਕਰੇ, ਸਗੋਂ ਉਨ੍ਹਾਂ ਦੀ ਆਰਥਿਕ ਸਮਰੱਥਾ ਦੀ ਜੋ ਤਾਕਤ ਹੈ, ਉਸ ਨੂੰ ਵੀ ਅਸੀਂ ਭਲੀਭਾਂਤ ਸਮਝੀਏ ਅਤੇ ਉਸ ਆਰਥਿਕ ਤਾਕਤ ਨੂੰ ਤਾਕਤ ਦੇਈਏ, ਉਸ ਦਿਸ਼ਾ ਵਿੱਚ ਅਸੀਂ ਯਤਨ ਕਰੀਏ।
ਮੈਨੂੰ ਕੁਝ ਸਮਾਂ ਪਹਿਲਾਂ ਸਿੱਕਮ ਜਾਣ ਦਾ ਮੌਕਾ ਮਿਲਿਆ। ਉੱਥੇ ਇੱਕ ਨੌਜਵਾਨ ਲੜਕੇ ਅਤੇ ਲੜਕੀ ਨਾਲ ਮੇਰੀ ਜਾਣ-ਪਛਾਣ ਹੋਈ। ਪਹਿਰਾਵੇ ਤੋਂ ਤਾਂ ਜਾਪਦਾ ਸੀ ਕਿ ਉਹ ਕਿਸੇ ਵੱਡੇ ਸ਼ਹਿਰ ਵਿੱਚੋਂ ਆਏ ਹੋਏ ਹਨ। ਮੈਂ ਉਨ੍ਹਾਂ ਕੋਲ ਗਿਆ। ਮੈਂ ਪੁੱਛਿਆ, ਤਾਂ ਦੋਵੇਂ ਆਖ ਰਹੇ ਸਨ ਕਿ ਦੋਵੇਂ ਵੱਖੋ-ਵੱਖਰੇ ਸੂਬਿਆਂ ਤੋਂ ਸਨ, ਦੋਵੇਂ ਵੱਖੋ-ਵੱਖਰੇ ਆਈ.ਆਈ.ਐੱਮ. ਵਿੱਚ ਪੜ੍ਹੇ-ਲਿਖੇ ਸਨ। ਮੈਂ ਪੁੱਛਿਆ, ਕੀ ਇੱਥੇ ਸਿੱਕਮ ਦੇਖਣ ਆਏ ਹੋ?। ਉਨ੍ਹਾਂ ਕਿਹਾ,”ਜੀ ਨਹੀਂ, ਅਸੀਂ ਤਾਂ ਡੇਢ ਸਾਲ ਤੋਂ ਇੱਥੇ ਰਹਿ ਰਹੇ ਹਾਂ। ਪੜ੍ਹਾਈ ਮੁਕੰਮਲ ਕਰਨ ਤੋਂ ਬਾਅਦ ਅਸੀਂ ਸਿੱਕਮ ਆ ਗਏ ਸਾਂ ਅਤੇ ਇੱਥੇ ਪਹਾੜਾਂ ਵਿੱਚ ਰਹਿਣ ਵਾਲੇ ਜੋ ਸਾਡੇ ਗ਼ਰੀਬ ਕਿਸਾਨ ਭਰਾ ਹਨ, ਜੋ ਚੀਜ਼ਾਂ ਉਤਪਾਦਿਤ ਕਰਦੇ ਹਨ, ਉਸ ਦੀ ਅਸੀਂ ਪੈਕੇਜਿੰਗ ਕਰਦੇ ਹਨ, ਬ੍ਰਾਂਡਿੰਗ ਕਰਦੇ ਹਾਂ ਅਤੇ ਅਸੀਂ ਵਿਦੇਸ਼ਾਂ ਵਿੱਚ ਭੇਜਣ ਦਾ ਕੰਮ ਕਰਦੇ ਹਾਂ।” ਤੁਸੀਂ ਕਲਪਨਾ ਕਰ ਸਕਦੇ ਹੋ? ਆਈ.ਆਈ.ਐੱਮ. ਵਿੱਚ ਪੜ੍ਹੇ-ਲਿਖੇ ਦੋ ਬੱਚੇ ਉਸ ਤਾਕਤ ਨੂੰ ਜਾਣ ਗਏ ਅਤੇ ਉਨ੍ਹਾਂ ਨੇ ਆਪਣਾ ਇੱਕ ਬਹੁਤ ਵੱਡਾ ਸਟਾਰਟ-ਅੱਪ ਉੱਥੇ ਖੜ੍ਹਾ ਕਰ ਦਿੱਤਾ। ਦੁਨੀਆ ਦੇ ਬਾਜ਼ਾਰਾਂ ਵਿੱਚ ਉੱਥੋਂ ਪ੍ਰੋਡਕਟ ਪਹੁੰਚਾਉਣ ਲਈ ਕੰਮ ਕਰ ਰਹੇ ਹਨ।
ਜੇ ਕੋਈ ਜਾਂਦਾ ਉੱਥੇ, ਤਾਂ ਪਤਾ ਨਹੀਂ ਚਲਦਾ ਕਿ ਇੰਨੀ ਸਮਰੱਥਾ ਪਈ ਹੋਈ ਹੈ? ਅੱਜ ਵੀ ਦੁਨੀਆ ਵਿੱਚ ਹੌਲੀ-ਹੌਲੀ ਹੌਲਿਸਟਿਕ ਹੈਲਥਕੇਅਰ ਵੱਲ ਲੋਕਾਂ ਦਾ ਧਿਆਨ ਜਾਣ ਲੱਗਾ ਹੈ। ਰਵਾਇਤੀ ਇਲਾਜ ਵੱਲ ਦੁਨੀਆ ਖਿੱਚੀ ਜਾਣ ਲੱਗੀ ਹੈ। ਅਸੀਂ ਆਦਿਵਾਸੀ ਭਰਾਵਾਂ ਵਿਚਕਾਰ ਜਾਈਏ, ਤਾਂ ਜੰਗਲਾਂ ਦੀ ਜੜ੍ਹੀ-ਬੂਟੀ ਲੈ ਕੇ ਤੁਰੰਤ ਦਵਾਈ ਬਣਾ ਕੇ ਤੁਹਾਨੂੰ ਦੇ ਦਿੰਦੇ ਹਨ,”ਅੱਛਾ ਬਈ, ਬੁਖ਼ਾਰ ਹੈ, ਤਾਂ ਚਿੰਤਾ ਨਾ ਕਰੋ, ਘੰਟੇ ਕੁ ‘ਚ ਠੀਕ ਹੋ ਜਾਵੇਗਾ,” ਅਤੇ ਉਹ ਜੜ੍ਹੀ-ਬੂਟੀ ਦਾ ਰਸ ਕੱਢ ਕੇ ਪਿਲਾ ਦਿੰਦੇ ਹਨ। ਇਹ ਕਿਹੋ ਜਿਹੀ ਵਿਧਾ ਉਨ੍ਹਾਂ ਕੋਲ ਹੈ?
ਇਹ ਰਵਾਇਤੀ ਸਮਰੱਥਾ ਹੈ, ਜਿਸ ਨੂੰ ਅਸੀਂ ਪਛਾਣਨਾ ਹੈ, ਆਧੁਨਿਕ ਸਰੂਪ ਵਿੱਚ ਢਾਲਣਾ ਹੈ, ਦੁਨੀਆ ਜਿਸ ਮੈਡੀਕਲ ਸਾਇੰਸ ਨੂੰ ਸਮਝਦੀ ਹੈ, ਉਸ ਵਿੱਚ ਉਸ ਨੂੰ ਪ੍ਰਤੀਬਿੰਬਤ ਕਰਨਾ ਹੈ। ਇਹ ਸਾਡੀ ਮੈਡੀਸਨ, ਜਿਸ ਦੇ ਧਨ ਸਾਡੇ ਆਦਿਵਾਸੀ ਭਰਾ-ਭੈਣ ਹਨ, ਉਨ੍ਹਾਂ ਦੇ ਮਾਧਿਅਮ ਰਾਹੀਂ ਸਾਨੂੰ ਇਸ ਸਾਰੀ ਸ਼ਕਤੀ ਨੂੰ ਜਾਣਨ-ਪਛਾਣਨ ਅਤੇ ਵਿਸ਼ਵ ਸਾਹਮਣੇ ਰੱਖਣ ਦਾ ਇੱਕ ਬਹੁਤ ਵੱਡਾ ਮੌਕਾ ਹੈ। ਅਜਿਹੇ ਲੋਕ ਵੀ ਇੱਥੇ ਆਏ ਹਨ, ਜਿਨ੍ਹਾਂ ਨੂੰ ਜੰਗਲਾਂ ਵਿੱਚ ਪਈਆਂ ਹੋਈਆਂ ਜੜ੍ਹੀਆਂ-ਬੂਟੀਆਂ ਦੇ ਅੰਦਰ ਦੀ ਔਸ਼ਧ ਦੀ ਤਾਕਤ ਦੀ ਪਛਾਣ ਹੈ। ਉਨ੍ਹਾਂ ਚੀਜ਼ਾਂ ਦਾ ਕੀ ਉਪਯੋਗ ਹੋ ਸਕਦਾ ਹੈ, ਉਸ ਨੂੰ ਉਹ ਦਿਖਾ ਸਕਦੇ ਹਨ।
ਹਾਲੇ ਇੱਥੇ ਗੁਜਰਾਤ ਦੇ ਕਲਾਕਾਰ ਆਪਣੀ ਕਲਾ ਦਿਖਾ ਰਹੇ ਸਨ। ਇੱਕ ਡਾਂਗ ਜ਼ਿਲ੍ਹਾ ਹੈ ਉੱਥੇ ਛੋਟਾ ਜਿਹਾ, ਆਦਿਵਾਸੀ ਬਸਤੀ ਹੈ। ਮੈਂ ਬਹੁਤ ਸਾਲ ਪਹਿਲਾਂ ਉੱਥੇ ਕੰਮ ਕਰਦਾ ਸਾਂ। ਤਦ ਤਾਂ ਮੇਰਾ ਸਿਆਸਤ ਨਾਲ ਕੋਈ ਲੈਣਾ-ਦੇਣਾ ਵੀ ਨਹੀਂ ਸੀ। ਵਿੱਚ ਜਿਹੇ ਜਦੋਂ ਮੁੱਖ ਮੰਤਰੀ ਵਜੋਂ ਮੇਰਾ ਉੱਥੇ ਜਾਣਾ ਹੁੰਦਾ ਸੀ, ਤਦ ਮੈਂ ਹੈਰਾਨ ਸਾਂ, ਉੱਥੇ ਇੱਕ ਅਨਾਜ ਪੈਦਾ ਹੁੰਦਾ ਹੈ – ਨਾਗਲੀ। ਇਹ ਆਇਰਨ ਰਿਚ ਹੁੰਦਾ ਹੈ। ਸਾਡੇ ਇੱਥੇ ਕੁਪੋਸ਼ਣ, ਖ਼ਾਸ ਕਰ ਕੇ ਔਰਤਾਂ ਨੂੰ ਜੋ ਸਮੱਸਿਆ ਰਹਿੰਦੀ ਹੈ, ਜਿਨ੍ਹਾਂ ਵਿੱਚ ਆਇਰਨ ਦੀ ਘਾਟ ਹੁੰਦੀ ਹੈ, ਉਸ ਦੀ ਪੂਰਤੀ ਲਈ ਨਾਗਲੀ ਆਇਰਨ ਨਾਲ ਭਰਪੂਰ ਹੁੰਦਾ ਹੈ। ਪਰ ਅੱਜ ਤੋਂ 30-35 ਵਰ੍ਹੇ ਪਹਿਲਾਂ ਜਦੋਂ ਮੈਂ ਜਾਂਦਾ ਸਾਂ, ਤਾਂ ਕਾਲੇ ਰੰਗ ਦੀ ਨਾਗਲੀ ਹੁੰਦੀ ਸੀ ਅਤੇ ਉਸ ਦੀ ਜੋ ਰੋਟੀ ਬਣਾਉਂਦੇ ਸਨ, ਉਹ ਕਾਲੀ ਬਣਦੀ ਸੀ। ਜਦੋਂ ਮੇਰਾ ਮੁੱਖ ਮੰਤਰੀ ਵਜੋਂ ਉੱਥੇ ਜਾਣਾ ਹੋਇਆ, ਤਾਂ ਮੈਂ ਸੁਭਾਵਕ ਤੌਰ ‘ਤੇ ਆਖਿਆ, ਅਸੀਂ ਤਾਂ ਨਾਗਲੀ ਖਾਣ ਲਈ ਆਏ ਹਾਂ, ਪਰ ਇਸ ਵਾਰ ਉਹ ਨਾਗਲੀ ਦੀ ਰੋਟੀ ਸਫ਼ੇਦ ਸੀ। ਮੈਨੂੰ ਥੋੜ੍ਹੀ ਹੈਰਾਨੀ ਹੋਈ। ਦਰਅਸਲ, ਉਨ੍ਹਾਂ ਆਦਿਵਾਸੀਆਂ ਨੇ ਉਸ ਵਿੱਚ ਕੋਈ ਨਾ ਕੋਈ ਰਿਸਰਚ ਕਰ ਕੇ ਉਸ ਨੂੰ ਕਾਲੀ ਤੋਂ ਸਫ਼ੇਦ ਨਾਗਲੀ ਦੇ ਰੂਪ ਵਿੱਚ ਉਤਪਾਦਿਤ ਕਰਨ ਦੀ ਦਿਸ਼ਾ ਵਿੱਚ ਸਫ਼ਲਤਾ ਹਾਸਲ ਕੀਤੀ ਸੀ।
ਭਾਵ ਜੋ ਵੱਡੇ-ਵੱਡੇ ਸਾਇੰਟਿਸਟ ਜੈਨੇਟਿਕਸ ਇੰਜੀਨੀਅਰਿੰਗ ਕਰਦੇ ਹਨ, ਮੇਰਾ ਆਦਿਵਾਸੀ ਭਰਾ ਜੈਨੇਟਿਕ ਦਖ਼ਲ ਨਾਲ ਤਬਦੀਲੀ ਲਿਆ ਸਕਦਾ ਹੈ। ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਕਿੰਨੀ ਸਮਰੱਥਾ ਪਈ ਹੋਈ ਹੈ। ਇਹ ਸਮਰੱਥਾ ਸਾਨੂੰ ਪਛਾਣਨ ਦੀ ਲੋੜ ਹੈ। ਸਾਡੇ ਦੇਸ਼ ਵਿੱਚ ਇੰਨੀ ਵੱਡੀ ਆਦਿਵਾਸੀ ਅਬਾਦੀ ਹੈ ਪਰ ਭਾਰਤ ਸਰਕਾਰ ਵਿੱਚ ਕਬੀਲਿਆਂ ਲਈ ਕੋਈ ਵੱਖਰਾ ਮੰਤਰਾਲਾ ਨਹੀਂ ਸੀ। ਮੈਂ ਅੱਜ ਜਦੋਂ ਕਬਾਇਲੀ ਭਾਈਚਾਰੇ ਵਿਚਕਾਰ ਖੜ੍ਹਾ ਹਾਂ, ਤਦ ਬਹੁਤ ਆਦਰ ਨਾਲ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਨੂੰ ਪ੍ਰਣਾਮ ਕਰਨਾ ਚਾਹੁੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ ਕਿ ਅਜ਼ਾਦੀ ਦੇ ਪੰਜਾਹ ਸਾਲਾਂ ਬਾਅਦ ਪਹਿਲੀ ਵਾਰ ਜਦੋਂ ਅਟਲ ਬਿਹਾਰੀ ਵਾਜਪੇਈ ਜੀ ਦੀ ਸਰਕਾਰ ਬਣੀ, ਤਦ ਪਹਿਲੀ ਵਾਰ ਕਬਾਇਲੀਆਂ ਲਈ ਦੇਸ਼ ਵਿੱਚ ਵੱਖਰਾ ਮੰਤਰਾਲਾ ਬਣਿਆ ਅਤੇ ਸਾਡੇ ਜੁਏਲ ਜੀ ਉਸ ਦੇ ਪਹਿਲੇ ਮੰਤਰੀ ਹਿੰਦੁਸਤਾਨ ਵਿੱਚ ਬਣੇ।
ਤਦ ਤੋਂ ਲੈ ਕੇ ਕਬਾਇਲੀ ਖੇਤਰਾਂ ਦੇ ਵਿਕਾਸ, ਕਬਾਇਲੀ ਭਾਈਚਾਰਿਆਂ ਦੇ ਵਿਕਾਸ, ਕਬਾਇਲੀ ਸਮਾਜ ਦੀ ਤਾਕਤ ਨੂੰ ਪਛਾਣਨਾ, ਉਸ ਦੀ ਸਮਰੱਥਾ ਦੇਣ ਉੱਤੇ ਵੱਖੋ-ਵੱਖਰੀ ਕਿਸਮ ਦੇ ਵਿਕਲਪ ਚੱਲ ਰਹੇ ਹਨ। ਧਨ ਖ਼ਰਚ ਹੁੰਦਾ ਹੈ ਪਰ ਨਤੀਜਾ ਵਿਖਾਈ ਕਿਉਂ ਨਹੀਂ ਦਿੰਦਾ? ਅਤੇ ਉਸ ਦਾ ਮੂਲ ਕਾਰਨ ਇਹ ਹੈ ਕਿ ਜਦੋਂ ਤੱਕ ਅਸੀਂ ਆਪਣੀਆਂ ਯੋਜਨਾਵਾਂ, ਖ਼ਾਸ ਕਰ ਕੇ ਕਬਾਇਲੀ ਭਾਈਚਾਰਿਆਂ ‘ਚ, ਦਿੱਲੀ ਦੇ ਏਅਰ ਕੰਡੀਸ਼ਨ ਕਮਰਿਆਂ ਵਿੱਚ ਬਹਿ ਕੇ ਜਾਂ ਰਾਜਾਂ ਦੀ ਰਾਜਧਾਨੀ ਦੇ ਏਅਰ ਕੰਡੀਸ਼ਨ ਕਮਰਿਆਂ ਵਿੱਚ ਬਹਿ ਕੇ ਅਸੀਂ ਉਸ ਦੇ ਖ਼ਾਕੇ ਤਿਆਰ ਕਰਾਂਗੇ, ਤਾਂ ਕਬਾਇਲੀ ਭਾਈਚਾਰਿਆਂ ਵਿੱਚ ਅਸੀਂ ਜੋ ਚਾਹੁੰਦੇ ਹਾਂ, ਉਹ ਤਬਦੀਲੀ ਨਹੀਂ ਆ ਸਕਦੀ। ਉਹ ਤਬਦੀਲੀ ਤਦ ਆਉਂਦੀ ਹੈ ਕਿ ਹੇਠਾਂ ਤੋਂ ਉੱਪਰ ਕਬਾਇਲੀ ਭਾਈਚਾਰਾ ਆਪਣੇ ਇਲਾਕੇ ਵਿੱਚ ਕੀ ਚਾਹੁੰਦਾ ਹੈ, ਉਸ ਦੀ ਤਰਜੀਹ ਕੀ ਹੈ, ਉਸ ਦੇ ਅਧਾਰ ‘ਤੇ ਜੇ ਬਜਟ ਦੀ ਵੰਡ ਹੋਵੇਗੀ ਅਤੇ ਸਮਾਂ ਸੀਮਾ ਵਿੱਚ ਉਨ੍ਹਾਂ ਵਿਕਲਪਾਂ ਨੂੰ ਪੂਰਾ ਕਰਨ ਲਈ, ਉਨ੍ਹਾਂ ਕਬਾਇਲੀ ਭਾਈਚਾਰਿਆਂ ਨੂੰ ਹਿੱਸੇਦਾਰ ਬਣਾਉਣ ਦਿੱਤਾ ਜਾਵੇਗਾ, ਤਾਂ ਤੁਸੀਂ ਵੇਖੋਗੇ ਕਿ ਵੇਖਦੇ ਹੀ ਵੇਖਦੇ ਤਬਦੀਲੀ ਆਉਣੀ ਸ਼ੁਰੂ ਹੋ ਜਾਵੇਗੀ।
ਅਸੀਂ ਭਾਰਤ ਸਰਕਾਰ ਦੀ ‘ਵਨ ਬੰਧੂ ਕਲਿਆਣ ਯੋਜਨਾ’ ਲਿਆਏ ਹਾਂ। ਅੱਜ ਕਬਾਇਲੀ ਭਾਈਚਾਰੇ ‘ਚ ਲਗਭਗ ਸਰਕਾਰ ਦੇ 28 ਤੋਂ ਵੱਧ ਵਿਭਾਗ ਕੰਮ ਦੀ ਕੋਈ ਨਾ ਕੋਈ ਜ਼ਿੰਮੇਵਾਰੀ ਲੈ ਕੇ ਬੈਠੇ ਹਨ। ਅਤੇ ਹੁੰਦਾ ਕੀ ਹੈ? ਇੱਕ ਵਿਭਾਗ ਇੱਕ ਪਿੰਡ ਵਿੱਚ ਕੰਮ ਕਰਦਾ ਹੈ, ਦੂਜਾ ਵਿਭਾਗ ਦੂਜੇ ਪਿੰਡ ਵਿੱਚ ਕੰਮ ਕਰਦਾ ਹੈ, ਨਾ ਕੋਈ ਤਬਦੀਲੀ ਦਿਸਦੀ ਹੈ, ਨਾ ਕੋਈ ਅਸਰ ਵਿਖਾਈ ਦਿੰਦਾ ਹੈ। ਅਤੇ ਇਸ ਲਈ ‘ਵਨ ਬੰਧੂ ਕਲਿਆਣ ਯੋਜਨਾ’ ਅਧੀਨ ਇਨ੍ਹਾਂ ਸਾਰੇ ਵਿਭਾਗਾਂ ਦੀਆਂ ਯੋਜਨਾਵਾਂ… ਯੋਜਨਾਵਾਂ ਚਲਦੀਆਂ ਰਹਿਣ ਪਰ ਕੇਂਦ੍ਰਿਤ ਰੂਪ ਵਿੱਚ ਉਨ੍ਹਾਂ ਕਬਾਇਲੀ ਭਾਈਚਾਰਿਆਂ ਦੀ ਜ਼ਰੂਰਤ ਨੂੰ ਤਰਜੀਹ ਦਿੰਦਿਆਂ ਵਿਕਲਪ ਲਾਗੂ ਕਰੇ, ਉਸ ਉੱਤੇ ਇੱਕ ਵੱਡਾ ਕੰਮ ਚੱਲ ਰਿਹਾ ਹੈ, ਜਿਸ ਦੇ ਵਧੀਆ ਨਤੀਜੇ ਦਿਖਾਈ ਦੇ ਰਹੇ ਹਨ। ਹੁਣ ਕਬਾਇਲੀ ਭਾਈਚਾਰਾ ਭਾਗੀਦਾਰ ਹੋ ਰਿਹਾ ਹੈ। ਉਹ ਫ਼ੈਸਲਾ ਲੈਣ ਦੀ ਪ੍ਰਕਿਰਿਆ ਵਿੱਚ ਹਿੱਸੇਦਾਰ ਬਣ ਰਿਹਾ ਹੈ। ਉਹ ਬੁਨਿਆਦੀ ਤਬਦੀਲੀ ਹੈ ਅਤੇ ਇਸ ਕਾਰਨ ਧਨ ਦੀ ਸਹੀ-ਸਹੀ ਵਰਤੋਂ, ਉਸ ਦੇ ਵਿਕਾਸ ਲਈ ਹੋਣੀ ਹੈ।
ਸਾਡੇ ਦੇਸ਼ ਵਿੱਚ ਕਦੇ ਵੱਡੇ-ਵੱਡੇ ਲੋਕਾਂ ਨੂੰ ਲਗਦਾ ਹੈ, ਵੱਡੇ-ਵੱਡੇ ਪਰਿਆਵਰਣ-ਵਿਦਵਾਨ ਮਿਲਦੇ ਹਨ, ਤਾਂ ਆਖਦੇ ਹਨ ਕਿ ਜੰਗਲਾਂ ਦੀ ਰਾਖੀ ਕਰਨੀ ਹੈ, ਵਣਾਂ ਦੀ ਰੱਖਿਆ ਕਰਨੀ ਹੈ। ਮੈਂ ਤਜਰਬੇ ਦੇ ਆਧਾਰ ‘ਤੇ ਆਖਦਾ ਹਾਂ ਕਿ ਜੇ ਵਣਾਂ ਨੂੰ ਕਿਸੇ ਨੇ ਬਚਾਇਆ ਹੈ, ਤਾਂ ਮੇਰੇ ਕਬਾਇਲੀ ਭਾਈਚਾਰਿਆਂ ਨੇ ਬਚਾਇਆ ਹੈ। ਉਹ ਸਭ ਦੇ ਦੇਵੇਗਾ, ਪਰ ਜੰਗਲ ਨੂੰ ਤਬਾਹ ਨਹੀਂ ਹੋਣ ਦੇਵੇਗਾ। ਇਹ ਉਸ ਦੇ ਸੰਸਕਾਰ ਵਿੱਚ ਹੁੰਦਾ ਹੈ। ਜੇ ਅਸੀਂ ਜੰਗਲਾਂ ਦੀ ਰਾਖੀ ਕਰਨੀ ਹੈ, ਤਾਂ ਕਬਾਇਲੀ ਭਾਈਚਾਰਿਆਂ ਤੋਂ ਵੱਡਾ ਸਾਡਾ ਕੋਈ ਰੱਖਿਅਕ ਨਹੀਂ ਹੋ ਸਕਦਾ। ਇਸ ਵਿਚਾਰ ਨੂੰ ਤਰਜੀਹ ਦੇਣ ਲਈ ਸਾਡਾ ਯਤਨ ਹੈ।
ਸਾਲਾਂ ਤੋਂ, ਪੀੜ੍ਹੀਆਂ ਤੋਂ, ਜੰਗਲ ਨੂੰ ਬਚਾ ਕੇ ਰੱਖਦਿਆਂ ਆਪਣਾ ਪੇਟ ਪਾਲਣ ਲਈ ਛੋਟੇ-ਛੋਟੇ ਟੁਕੜਿਆਂ ਵਿੱਚ ਉਹ ਖੇਤੀ ਕਰਦਾ ਹੈ। ਨਾ ਉਸ ਕੋਲ ਕੋਈ ਕਾਗਜ਼ ਹੈ, ਨਾ ਲਿਖਾ-ਪੱਟੀ ਹੈ, ਨਾ ਕਿਸੇ ਦਾ ਕੁਝ ਦਿੱਤਾ ਹੋਇਆ ਹੈ, ਜੋ ਹੈ ਉਹ ਸਦੀਆਂ ਤੋਂ ਆਪਣੇ ਪੁਰਖਿਆਂ ਦਾ ਨਤੀਜਾ ਹੈ। ਪਰ ਹੁਣ ਸਰਕਾਰਾਂ ਬਦਲ ਰਹੀਆਂ ਹਨ, ਸੰਵਿਧਾਨ, ਕਾਨੂੰਨ, ਨਿਯਮ ਅਤੇ ਉਸ ਕਾਰਨ ਕਦੇ-ਕਦੇ ਜੰਗਲਾਂ ਵਿੱਚ ਜ਼ਿੰਦਗੀ ਬਿਤਾਉਣ ਵਾਲੇ ਸਾਡੇ ਆਦਿਵਾਸੀ ਭਰਾਵਾਂ ਨੂੰ ਪਰੇਸ਼ਾਨੀ ਝੱਲਣੀ ਪੈਂਦੀ ਹੈ। ਭਾਰਤ ਸਰਕਾਰ ਲਗਾਤਾਰ ਸੂਬਿਆਂ ਦੇ ਸਹਿਯੋਗ ਨਾਲ ਆਦਿਵਾਸੀਆਂ ਨੂੰ ਜ਼ਮੀਨ ਨੂੰ ਪੱਟੇ ਦੇਣ ਦੀ ਵੱਡੀ ਮੁਹਿੰਮ ਚਲਾ ਰਹੀ ਹੈ। ਅਤੇ ਆਦਿਵਾਸੀਆਂ ਨੂੰ ਉਨ੍ਹਾਂ ਦਾ ਹੱਕ ਮਿਲਣਾ ਚਾਹੀਦਾ ਹੈ। ਇਹ ਸਾਡੀ ਤਰਜੀਹ ਹੈ। ਆਦਿਵਾਸੀਆਂ ਦੀ ਜ਼ਮੀਨ ਖੋਹਣ ਦਾ ਇਸ ਦੇਸ਼ ਵਿੱਚ ਕਿਸੇ ਨੂੰ ਅਧਿਕਾਰ ਨਹੀਂ ਹੋਣਾ ਚਾਹੀਦਾ, ਕਿਸੇ ਨੂੰ ਮੌਕਾ ਨਹੀਂ ਹੋਣਾ ਚਾਹੀਦਾ, ਇਹ ਸਾਡੀ ਪ੍ਰਤੀਬੱਧਤਾ ਹੈ। ਅਤੇ ਉਸ ਦਿਸ਼ਾ ਵਿੱਚ ਸਰਕਾਰ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਦੇ ਹੱਕ ਵਿੱਚ ਹੈ ਅਤੇ ਉਸ ਨੂੰ ਅਸੀਂ ਕਰ ਰਹੇ ਹਾਂ।
ਉਸੇ ਤਰ੍ਹਾਂ ਕਬਾਇਲੀਆਂ ਨੂੰ ਜ਼ਮੀਨ ਦਾ ਹੱਕ ਵੀ ਮਿਲਣਾ ਚਾਹੀਦਾ ਹੈ ਕਿਉਂਕਿ ਜ਼ਮੀਨ ਹੀ ਉਸ ਦੀ ਜ਼ਿੰਦਗੀ ਹੈ, ਜੰਗਲ ਹੀ ਉਸ ਦੀ ਜ਼ਿੰਦਗੀ ਹੈ, ਜੰਗਲ ਹੀ ਉਸ ਦਾ ਈਸ਼ਵਰ ਹੈ, ਉਪਾਸਨਾ ਹੈ, ਉਸ ਤੋਂ ਉਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਸਾਡੇ ਦੇਸ਼ ਵਿੰਚ ਕੁਦਰਤੀ ਸੰਪਤੀ ਹੈ, ਭਾਵੇਂ ਕੋਲਾ ਹੈ, ਚਾਹੇ ਕੱਚਾ ਲੋਹਾ ਹੋਵੇ ਅਤੇ ਹੋਰ ਕੁਦਰਤੀ ਸੰਪਤੀਆਂ ਹੋਣ, ਜ਼ਿਆਦਾਤਰ ਸਾਡੀਆਂ ਕੁਦਰਤੀ ਸੰਪਤੀਆਂ ਅਤੇ ਜੰਗਲ ਤੇ ਕਬਾਇਲੀ ਭਾਈਚਾਰਾ ਤਿੰਨੇ ਨਾਲ-ਨਾਲ ਹਨ। ਜਿੱਥੇ ਜੰਗਲ ਹਨ, ਜਿੱਥੇ ਕਬਾਇਲੀ ਭਾਈਚਾਰੇ ਹਨ ਅਤੇ ਉਨ੍ਹਾਂ ਜੰਗਲਾਂ ਵਿੱਚ ਹੀ ਕੁਦਰਤੀ ਸੰਪਤੀਆਂ ਹਨ। ਹੁਣ ਕੋਲੇ ਤੋਂ ਬਿਨਾ ਤਾਂ ਚਲਣਾ ਨਹੀਂ, ਉਸ ਨੂੰ ਤਾਂ ਕੱਢਣਾ ਹੀ ਪਵੇਗਾ। ਕੱਚੇ ਲੋਹੇ ਬਿਨਾ ਚਲਣਾ ਨਹੀਂ, ਉਸ ਨੂੰ ਤਾਂ ਕੱਢਣਾ ਹੀ ਪਵੇਗਾ। ਪਰ ਉਹ ਕਬਾਇਲੀ ਭਾਈਚਾਰੇ ਦਾ ਸ਼ੋਸ਼ਣ ਕਰ ਕੇ ਨਹੀਂ ਹੋਣਾ ਚਾਹੀਦਾ, ਉਨ੍ਹਾਂ ਦੇ ਹੱਕਾਂ ਨੂੰ ਬੇਰੋਕ ਰੱਖਦਿਆਂ ਹੋਣਾ ਚਾਹੀਦਾ ਹੈ। ਪਹਿਲੀ ਵਾਰ ਪਿਛਲੇ ਬਜਟ ਵਿੱਚ ਭਾਰਤ ਸਰਕਾਰ ਨੇ ਇੱਕ ਅਹਿਮ ਫ਼ੈਸਲਾ ਕੀਤਾ, ਜਿਸ ਦਾ ਸਿੱਧਾ ਲਾਭ ਜੰਗਲਾਂ ਵਿੱਚ ਜ਼ਿੰਦਗੀ ਬਿਤਾਉਣ ਵਾਲੇ ਸਾਡੇ ਕਬਾਇਲੀ ਭਾਈਚਾਰੇ ਨੂੰ ਮਿਲਿਆ। ਅਸੀਂ ਕੀ ਕੀਤਾ? ਇਹ ਜੰਗਲਾਂ ਤੋਂ ਜੋ ਵੀ ਕੁਦਰਤੀ ਸੰਪਤੀ ਨਿੱਕਲਦੀ ਹੈ, ਜੋ ਖਣਿਜ ਪਦਾਰਥਾਂ ਦੀ ਸੰਪਤੀ ਨਿੱਕਲਦੀ ਹੈ, ਉਸ ਉੱਤੇ ਕੁਝ ਪ੍ਰਤੀਸ਼ਤ ਟੈਕਸ ਲਾਇਆ, ਉਸ ਟੈਕਸ ਦਾ ਇੱਕ ਫ਼ਾਊਂਡੇਸ਼ਨ ਬਣਾਇਆ। ਹਰੇਕ ਜ਼ਿਲ੍ਹੇ ਦਾ ਵੱਖਰਾ ਫ਼ਾਊਂਡੇਸ਼ਨ। ਉਸ ਜ਼ਿਲ੍ਹੇ ਦੇ ਸਰਕਾਰੀ ਅਧਿਕਾਰੀ ਉਸ ਦੇ ਮੁਖੀ ਰੱਖੇ ਗਏ। ਅਤੇ ਸਰਕਾਰ ਨੇ ਫ਼ੈਸਲਾ ਕੀਤਾ ਕਿ ਇਸ ਫ਼ਾਊਂਡੇਸ਼ਨ ਵਿੱਚ ਜੋ ਪੈਸੇ ਆਉਣਗੇ, ਉਹ ਉਸੇ ਇਲਾਕੇ ਦੇ ਕਬਾਇਲੀ ਭਾਈਚਾਰੇ ਦੀ ਭਲਾਈ ਲਈ ਖ਼ਰਚ ਕੀਤਾ ਜਾਵੇਗਾ। ਸਕੂਲ ਵੀ ਬਣਨਗੇ, ਤਾਂ ਉਨ੍ਹਾਂ ਲਈ ਬਣਨਗੇ, ਹਸਪਤਾਲ ਬਣੇਗਾ, ਤਾਂ ਉਨ੍ਹਾਂ ਲਈ ਬਣੇਗਾ, ਰੋਡ ਬਣੇਗੀ, ਤਾਂ ਉਨ੍ਹਾਂ ਲਈ ਬਣੇਗੀ, ਧਰਮਸ਼ਾਲਾ ਬਣੇਗੀ, ਤਾਂ ਉਨ੍ਹਾਂ ਲਈ ਬਣੇਗੀ। ਉਨ੍ਹਾਂ ਭਾਈਚਾਰਿਆਂ ਲਈ।
ਜਦੋਂ ਮੈਨੂੰ ਛੱਤੀਸਗੜ੍ਹ ਦੇ ਮੁੱਖ ਮੰਤਰੀ ਮਿਲੇ ਡਾ. ਰਮਨ ਸਿੰਘ। ਉਨ੍ਹਾਂ ਕਿਹਾ, ਮੋਦੀ ਜੀ ਅਜਿਹਾ ਵੱਡਾ ਫ਼ੈਸਲਾ ਤੁਸੀਂ ਕੀਤਾ ਹੈ ਕਿ ਸਾਡੇ ਜੋ ਸੱਤ ਜ਼ਿਲ੍ਹੇ ਹਨ, ਉਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਇਸ ਟੈਕਸ ਕਾਰਨ ਇੰਨੇ ਪੈਸੇ ਆਉਣ ਵਾਲੇ ਹਨ ਕਿ ਅੱਜ ਜੋ ਆਮ ਬਜਟ ਖ਼ਰਚ ਕਰਦੇ ਹਾਂ, ਉਸ ਤੋਂ ਅਨੇਕਾਂ ਗੁਣਾ ਵੱਧ ਉਹ ਪੈਸੇ ਹੋਣਗੇ। ਇੱਕ ਸਮਾਂ ਅਜਿਹਾ ਆਵੇਗਾ ਕਿ ਸਾਨੂੰ ਇਨ੍ਹਾਂ ਸੱਤ ਜ਼ਿਲ੍ਹਿਆਂ ਵਿੱਚ ਰਾਜ ਦੀ ਤਿਜੋਰੀ ਵਿੱਚੋਂ ਇੱਕ ਪੈਸਾ ਨਹੀਂ ਦੇਣਾ ਪਵੇਗਾ। ਇੰਨੇ ਪੈਸੇ ਕਬਾਇਲੀ ਭਾਈਚਾਰੇ ਲਈ ਖ਼ਰਚ ਹੋਣ ਵਾਲੇ ਹਨ। ਹਜ਼ਾਰਾਂ-ਕਰੋੜ ਰੁਪਏ ਦਾ ਲਾਭ ਇਸ ਫ਼ਾਊਂਡੇਸ਼ਨ ਤੋਂ ਮਿਲੇਗਾ। ਜਦ ਕਿ ਪਹਿਲਾਂ ਉੱਥੋਂ ਕੋਲਾ ਵੀ ਚਲਾ ਜਾਂਦਾ ਸੀ, ਕੱਚਾ ਲੋਹਾ ਵੀ ਚਲਾ ਜਾਂਦਾ ਸੀ ਪਰ ਉੱਥੇ ਰਹਿਣ ਵਾਲੇ ਕਬਾਇਲੀ ਭਾਈਚਾਰੇ ਨੂੰ ਲਾਭ ਨਹੀਂ ਮਿਲਦਾ ਸੀ। ਹੁਣ ਸਿੱਧਾ ਲਾਭ ਉਸ ਨੂੰ ਮਿਲੇਗਾ, ਉਸ ਦਿਸ਼ਾ ਵਿੱਚ ਅਸੀਂ ਕੰਮ ਕਰ ਰਹੇ ਹਾਂ।
ਅਸੀਂ ਇੱਕ ਗੱਲ ਨੂੰ ਅਹਿਮੀਅਤ ਦੇ ਰਹੇ ਹਾਂ। ਅਸੀਂ ਆਪਣੇ ਜੰਗਲਾਂ ਨੂੰ ਬਚਾਉਣਾ ਹੈ, ਆਪਣੇ ਕਬਾਇਲੀ ਭਾਈਚਾਰੇ ਦੀ ਜ਼ਮੀਨ ਨੂੰ ਬਚਾਉਣਾ ਹੈ, ਉਨ੍ਹਾਂ ਦੇ ਜੋ ਆਰਥਿਕ ਆਮਦਨ ਦੇ ਸਾਧਨ ਹਨ, ਉਨ੍ਹਾਂ ਨੂੰ ਵੀ ਸੁਰੱਖਿਅਤ ਰੱਖਣਾ ਹੈ। ਇਸ ਲਈ ਅਸੀਂ ਆਧੁਨਿਕ ਤਕਨੀਕ ਰਾਹੀਂ ਅੰਡਰਗਰਾਊਂਡ ਮਾਈਨਿੰਗ ਉੱਤੇ ਜ਼ੋਰ ਦੇਣਾ ਚਾਹੁੰਦੇ ਹਾਂ, ਤਾਂ ਜੋ ਉੱਪਰ ਜੰਗਲ ਉਵੇਂ ਦਾ ਉਵੇਂ ਰਹੇ, ਜ਼ਿੰਦਗੀ ਉਵੇਂ ਦੀ ਉਵੇਂ ਰਹੇ। ਹੇਠਾਂ ਜ਼ਮੀਨ ਵਿੱਚ ਡੂੰਘਾ ਜਾ ਕੇ ਕੋਲਾ ਆਦਿ ਕੱਢਿਆ ਜਾਵੇ, ਤਾਂ ਜੋ ਉੱਥੋਂ ਦੇ ਜੀਵਨ ਨੂੰ ਕੋਈ ਤਕਲੀਫ਼ ਨਾ ਹੋਵੇ। ਉਸੇ ਆਧੁਨਿਕ ਤਕਨੀਕ ਦੀ ਦਿਸ਼ਾ ਵਿੱਚ ਭਾਰਤ ਸਰਕਾਰ ਪ੍ਰਤੀਬੱਧ ਹੈ।
ਦੂਜਾ, ਆਧੁਨਿਕ ਤਕਨੀਕ ਰਾਹੀਂ ਕੋਲ ਗੈਸੀਫ਼ਿਕੇਸ਼ਨ ਕਰਨਾ, ਭਾਵ ਜ਼ਮੀਨ ਹੇਠਾਂ ਹੀ ਕੋਲੇ ਨਾਲ ਗੈਸ ਬਣਾ ਕੇ ਉਸ ਨੂੰ ਕੱਢਿਆ ਜਾਵੇ, ਤਾਂ ਜੋ ਉੱਥੋਂ ਦੇ ਵਾਤਾਵਰਨ ਨੂੰ ਵੀ ਕੋਈ ਨੁਕਸਾਨ ਨਾ ਪੁੱਜੇ, ਉੱਥੋਂ ਦੇ ਸਾਡੇ ਕਬਾਇਲੀ ਭਾਈਚਾਰੇ ਨੂੰ ਵੀ ਕੋਈ ਨੁਕਸਾਨ ਨਾ ਪੁੱਜੇ।
ਅਜਿਹੇ ਅਨੇਕਾਂ ਵਿਕਲਪ, ਜਿਨ੍ਹਾਂ ਰਾਹੀਂ ਕਬਾਇਲੀ ਭਾਈਚਾਰੇ ਦੀ ਭਲਾਈ ਕਰਨ ਦਾ ਸਾਡਾ ਯਤਨ ਹੈ। ਸਰਕਾਰ ਨੇ ਇੱਕ ਰੂਰਬਨ (ਪੇਂਡੂ-ਸ਼ਹਿਰੀ) ਮਿਸ਼ਨ ਹੱਥ ਵਿੱਚ ਲਿਆ ਹੈ। ਇਸ ਮਿਸ਼ਨ ਰਾਹੀਂ ਆਦਿਵਾਸੀ ਇਲਾਕਿਆਂ ਵਿੱਚ ਜਿੱਥੇ ਕਬਾਇਲੀ ਭਾਈਚਾਰੇ ਰਹਿੰਦੇ ਹਨ, ਉੱਥੇ ਨਵੇਂ ਗ੍ਰੋਥ ਸੈਂਟਰ ਤਿਆਰ ਕੀਤੇ ਜਾ ਰਹੇ ਹਨ। ਜਿੱਥੇ ਆਰਥਿਕ ਗਤੀਵਿਧੀ ਦੇ ਕੇਂਦਰ ਵਿਕਸਤ ਹੋਣ। ਅੱਜ ਵੀ ਆਦਿਵਾਸੀਆਂ ਦੇ ਵੱਖੋ-ਵੱਖਰੀਆਂ ਥਾਵਾਂ ਉੱਤੇ ਬਜ਼ਾਰ ਲਗਦੇ ਹਨ। ਉਹ ਉੱਥੇ ਜਾਂਦੇ ਹਨ, ਆਪਣਾ ਮਾਲ ਵੇਚਦੇ ਹਨ ਅਤੇ ਬਦਲੇ ਵਿੱਚ ਦੂਜਾ ਮਾਲ ਲੈ ਕੇ ਆਉਂਦੇ ਹਨ। ਬਾਰਟਰ ਸਿਸਟਮ ਅੱਜ ਵੀ ਜੰਗਲਾਂ ਵਿੱਚ ਚੱਲਦਾ ਹੈ। ਪਰ ਅਸੀਂ ਚਾਹੁੰਦੇ ਹਾਂ ਕਿ 50-100 ਆਦਿਵਾਸੀ ਪਿੰਡਾਂ ਵਿੱਚ ਇੱਕ ਨਵਾਂ ਵਿਕਾਸ ਕੇਂਦਰ ਵਿਕਸਤ ਹੋਵੇ, ਜੋ ਆਉਣ ਵਾਲੇ ਦਿਨਾਂ ਵਿੱਚ ਆਰਥਿਕ ਗਤੀਵਿਧੀ ਦਾ ਕੇਂਦਰ ਬਣੇ। ਆਲੇ-ਦੁਆਲੇ ਦੇ ਪਿੰਡਾਂ ਦੇ ਲੋਕ ਆਪਣੇ ਉਤਪਾਦ ਉੱਥੇ ਵੇਚਣ ਲਈ ਆਉਣ। ਚੰਗੀ ਸਿੱਖਿਆ ਦਾ ਉਹ ਕੇਂਦਰ ਬਣੇ। ਅਰੋਗਤਾ ਦੀਆਂ ਵਧੀਆ ਸੇਵਾਵਾਂ ਦਾ ਉਹ ਕੇਂਦਰ ਬਣੇ। ਅਤੇ ਆਲੇ-ਦੁਆਲੇ ਦੇ 50-100 ਜੋ ਪਿੰਡ ਹਨ, ਜੋ ਆਸਾਨੀ ਨਾਲ ਉਸ ਵਿਵਸਥਾ ਦਾ ਉਪਯੋਗ ਕਰਨ।
ਉਹ ਸਥਾਨ ਅਜਿਹੇ ਹੋਣ, ਜਿੱਥੇ ਆਧੁਨਿਕ ਸਹੂਲਤਾਂ ਉਪਲਬਧ ਹੋਣ। ਕਦੇ ਸ਼ਹਿਰ ਦਾ ਅਧਿਆਪਕ ਜਾਣ ਨੂੰ ਤਿਆਰ ਨਹੀਂ ਹੁੰਦਾ ਆਦਿਵਾਸੀ ਬਸਤੀ ਵਿੱਚ, ਕਦੇ ਡਾਕਟਰ ਜਾਣ ਨੂੰ ਤਿਆਰ ਨਹੀਂ ਹੁੰਦਾ। ਅਜਿਹੀ ਹਾਲਤ ਵਿੱਚ ਇਨ੍ਹਾਂ ਰੂਰਬਨ ਸੈਂਟਰ ਉੱਤੇ ਉਹ ਸਹੂਲਤਾਂ ਹੋਣ, ਤਾਂ ਜੋ ਸਾਡੇ ਸ਼ਹਿਰ ਦੇ ਲੋਕਾਂ ਨੂੰ ਉੱਥੇ ਸਰਕਾਰੀ ਨੌਕਰੀ ਮਿਲਦੀ ਹੈ, ਤਾਂ ਉੱਥੇ ਰਹਿ ਕੇ ਕੰਮ ਕਰਨਾ ਪਸੰਦ ਕਰਨ। ਅਜਿਹੇ 100 ਤੋਂ ਵੱਧ ਆਦਿਵਾਸੀ ਇਲਾਕਿਆਂ ਵਿੱਚ ਰੂਰਬਨ ਸੈਂਟਰ ਖੜ੍ਹੇ ਕਰਨ ਦਾ ਸਾਡਾ ਯਤਨ ਹੈ, ਜੋ ਨਵੇਂ ਆਰਥਿਕ ਗ੍ਰੋਥ ਸੈਂਟਰ ਦੇ ਰੂਪ ਵਿੱਚ ਹੀ ਕੰਮ ਕਰਨਗੇ। ਜਿੱਥੇ ਉੱਥੋਂ ਦੇ ਜੀਵਨ ਦੀ ਆਤਮਾ ਕਬਾਇਲੀ ਜੀਵਨ ਦੀ ਹੋਵੇਗੀ, ਪਰ ਉੱਥੇ ਸਹੂਲਤਾਂ ਜੋ ਸ਼ਹਿਰ ਦੇ ਲੋਕਾਂ ਨੂੰ ਮਿਲਦੀਆਂ ਹਨ, ਉਹ ਸਾਰੀਆਂ ਉਪਲਬਧ ਰਹਿਣਗੀਆਂ। ਅਜਿਹੇ ਗ੍ਰੋਥ ਸੈਂਟਰ ਦਾ ਇੱਕ ਜਾਲ ਵਿਛਾਉਣ ਣੀ ਦਿਸ਼ਾ ਵਿੱਚ ਭਾਰਤ ਸਰਕਾਰ ਕੰਮ ਕਰ ਰਹੀ ਹੈ।
ਅੱਜ ਦੇਸ਼ ਭਰ ਤੋਂ ਆਏ ਹੋਏ ਮੇਰੇ ਆਦਿਵਾਸੀ ਕਬਾਇਲੀ ਭਾਈਚਾਰਿਆਂ ਦੇ ਭਰਾਵੋ-ਭੈਣੋ, ਦਿੱਲੀ ਵਿੱਚ ਤੁਹਾਡਾ ਇਹ ਤਜਰਬਾ ਆਨੰਦ ਉਮੰਗ ਨਾਲ ਭਰਿਆ ਹੋਇਆ ਹੋਵੇ, ਤੁਸੀਂ ਆਪਣੀ ਜੋ ਕਲਾ, ਕ੍ਰਿਤਾਂ ਅਤੇ ਉਤਪਾਦ ਲੈ ਕੇ ਆਏ ਹੋ, ਉਹ ਦਿੱਲੀ ਵਾਸੀਆਂ ਦੇ ਦਿਲ ਵਿੱਚ ਜਗ੍ਹਾ ਬਣਾ ਲੈਣ, ਵਪਾਰੀਆਂ ਦੇ ਦਿਲ ਵਿੱਚ ਜਗ੍ਹਾ ਬਣਾ ਲੈਣ, ਇੱਕ ਨਵੇਂ ਆਰਥਿਕ ਖੇਤਰ ਦੇ ਬੂਹੇ ਖੁੱਲ੍ਹ ਜਾਣ, ਇਹ ਦੀਵਾਲੀ ਤੁਹਾਡੀ ਜ਼ਿੰਦਗੀ ਵਿੱਚ ਹੋਰ ਨਵੀਂ ਰੌਸ਼ਨੀ ਲਿਆਉਣ ਵਾਲੀ ਬਣੇ, ਵਿਕਾਸ ਦਾ ਪ੍ਰਕਾਸ਼ ਲੈ ਕੇ ਆਵੇ, ਅਜਿਹੀ ਦੀਵਾਲੀ ਲਈ ਮੈਂ ਤੁਹਾਨੂੰ ਸਭ ਨੂੰ ਸ਼ੁਭ-ਕਾਮਨਾਵਾਂ ਦਿੰਦਾ ਹਾਂ। ਅਤੇ ਤੁਸੀਂ ਸਾਰੇ ਇਸ ਪਵਿੱਤਰ ਤਿਉਹਾਰ ਦੇ ਨਮਿੱਤ ਇੱਥੇ ਇੰਨੀ ਵੱਡੀ ਗਿਣਤੀ ਵਿੱਚ ਆਸ਼ੀਰਵਾਦ ਦੇਣ ਲਈ ਆਏ, ਮੈਂ ਸਿਰ ਝੁਕਾ ਕੇ ਤੁਹਾਨੂੰ ਪ੍ਰਣਾਮ ਕਰਦਿਆਂ, ਆਪਣੀ ਵਾਣੀ ਨੂੰ ਵਿਰਾਮ ਦਿੰਦਾ ਹਾਂ।
The capital is delighted to welcome people from tribal communities across India, that too during this festive season: PM @narendramodi
— PMO India (@PMOIndia) October 25, 2016
We can see the strengths of these tribal communities and we can see their rich contribution to the nation: PM @narendramodi
— PMO India (@PMOIndia) October 25, 2016
Our tribal communities have faced difficulties. They have also been blessed with the ability to overcome them & look ahead: PM @narendramodi
— PMO India (@PMOIndia) October 25, 2016
Have spent years working in tribal dominated areas and have interacted with them closely: PM @narendramodi
— PMO India (@PMOIndia) October 25, 2016
अभावों एवं काफ़ी परेशानियों के बावजूद जीवन जीने का ऐसा तरीका बनाया, हर पल ख़ुशी, कदम से कदम मिलाकर चलाकर चलना, ये उन्होंने सिखाया है: PM
— PMO India (@PMOIndia) October 25, 2016
भारत जैसे विशाल देश में विविधताओं को संजोये रखना एवं इन्हें भारत की एकता के रूप में प्रदर्शित करना ही देश के ताकत को बढ़ाता है : PM
— PMO India (@PMOIndia) October 25, 2016
India has a substantial tribal community population but it was under Atal Ji that a separate ministry for tribal communities was formed: PM
— PMO India (@PMOIndia) October 25, 2016
If there is someone who saved the forests it is our tribal communities. Saving forests is a part of tribal culture: PM @narendramodi
— PMO India (@PMOIndia) October 25, 2016
वनबंधु कल्याण योजना के तहत जनजातीय समुदायों की आवश्यकताओं को प्राथमिकता दी जा रही है और हम इस दिशा में काम कर रहे हैं: PM @narendramodi
— PMO India (@PMOIndia) October 25, 2016
वनों को हमारे जनजातीय समुदायों ने बचाया है : PM @narendramodi
— PMO India (@PMOIndia) October 25, 2016
जनजातीय समुदायों को उनका हक़ मिलना चाहिए, ये हमारी प्राथिमकता है। उनकी जमीं छीनने को किसी को अधिकार नहीं होना चाहिए : PM @narendramodi
— PMO India (@PMOIndia) October 25, 2016
Witnessed glimpses of the spectacular tribal culture at the National Tribal Carnival. pic.twitter.com/9mKgEU4gQE
— Narendra Modi (@narendramodi) October 25, 2016
Giving examples of Rurban Mission & Vanbandhu Kalyan Yojana, talked on steps taken by Centre for overall empowerment of tribal communities.
— Narendra Modi (@narendramodi) October 25, 2016
Tribal communities must get their rights. No one has the right to snatch the land of tribal communities pic.twitter.com/uanEo6Nufz
— Narendra Modi (@narendramodi) October 25, 2016
Our tribal communities have shown the way when it comes to living in harmony with nature & conserving our forests. https://t.co/cYp0F16V2J
— Narendra Modi (@narendramodi) October 25, 2016