Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੈਸ਼ਨਲ ਕੈਡਿਟ ਕੋਰਪਸ ਦੀ ਰੈਲੀ ਵਿੱਚ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ


 

ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਰਾਜਨਾਥ ਸਿੰਘ ਜੀ, ਸ਼੍ਰੀਪਦ ਯੈਸ਼ੋ ਨਾਇਕ ਜੀ, ਚੀਫ ਆਵ੍ ਡਿਫੈਂਸ ਸਟਾਫ ਜਨਰਲ ਬਿਪਿਨ ਰਾਵਤ ਜੀ, ਤਿੰਨਾਂ ਸੇਨਾਵਾਂ ਦੇ ਉੱਚ ਅਧਿਕਾਰੀਗਣ, ਰੱਖਿਆ ਸਕੱਤਰ, ਨੈਸ਼ਨਲ ਕੈਡਿਟ ਕੋਰਪਸ ਦੇ ਡਾਇਰੈਕਟਰ ਜਨਰਲ, ਮਿੱਤਰ ਦੇਸ਼ਾਂ ਤੋਂ ਆਏ ਸਾਡੇ ਮਹਿਮਾਨ ਅਤੇ ਦੇਸ਼  ਦੇ ਕੋਨੇ-ਕੋਨੇ ਤੋਂ ਇੱਥੇ ਮੌਜੂਦ NCC ਦੇ ਮੇਰੇ ਯੁਵਾ ਸਾਥੀਓ,

ਸਭ ਤੋਂ ਪਹਿਲਾਂ ਤਾਂ ਮੈਂ ਆਪ ਸਾਰਿਆਂ ਨੂੰ, ਇੱਥੇ ਹੋਏ ਪ੍ਰੋਗਰਾਮ ਲਈ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਗਣਤੰਤਰ ਦਿਵਸ ਦੀ ਪਰੇਡ ਵਿੱਚ ਅਤੇ ਅੱਜ ਦੀ ਇਸ ਬਿਹਤਰੀਨ ਪਰਫੌਰਮੈਂਸ ਦੇ ਨਾਲ ਹੀ, ਆਪਣੇ ਦੇਸ਼ ਦੇ ਲਈ ਜੋ ਕੰਮ ਕੀਤੇ, ਚਾਹੇ ਉਹ ਸੋਸ਼ਲ ਸਰਵਿਸ ਹੋਵੇ ਜਾਂ ਫਿਰ ਸਪੋਰਟਸ, ਤੁਸੀਂ ਜੋ ਉਪਲੱਬਧੀਆਂ ਹਾਸਲ ਕੀਤੀਆਂ ਹਨ, ਉਹ ਵੀ ਪ੍ਰਸ਼ੰਸਾਯੋਗ ਹਨ।

ਅੱਜ ਇੱਥੇ ਜਿਨ੍ਹਾਂ ਸਾਥੀਆਂ ਨੂੰ ਪੁਰਸਕਾਰ ਮਿਲੇ ਹਨ, ਉਨ੍ਹਾਂ ਨੂੰ ਮੈਂ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਸ਼ੁਭਕਾਮਨਾਵਾਂ ਦਿੰਦਾ ਹਾਂ। ਯੂਥ ਐਕਸਚੇਂਜ ਪ੍ਰੋਗਰਾਮ ਦੇ ਤਹਿਤ ਸਾਡੇ ਗੁਆਂਢੀ ਦੇਸ਼ਾਂ, ਸਾਡੇ ਮਿੱਤਰ ਦੇਸ਼ਾਂ ਦੇ ਵੀ ਅਨੇਕ ਕੈਡਿਟਸ ਇੱਥੇ ਮੌਜੂਦ ਹਨ। ਮੈਂ ਉਨ੍ਹਾਂ ਦਾ ਵੀ ਅਭਿਨੰਦਨ ਕਰਦਾ ਹਾਂ।

ਸਾਥੀਓ,

NCC, ਦੇਸ਼ ਦੀ ਯੁਵਾਸ਼ਕਤੀ ਵਿੱਚ Discipline, Determination ਅਤੇ ਦੇਸ਼ ਦੇ ਪ੍ਰਤੀ Devotion ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਬਹੁਤ ਸਸ਼ਕਤ ਮੰਚ ਹੈ। ਇਹ ਭਾਵਨਾਵਾਂ ਦੇਸ਼ ਦੀ Development ਦੇ ਨਾਲ ਸਿੱਧੀ-ਸਿੱਧੀ ਜੁੜੀਆਂ ਹਨ ।

ਜਿਸ ਦੇਸ਼ ਦੇ ਯੁਵਾ ਵਿੱਚ ਅਨੁਸ਼ਾਸਨ ਹੋਵੇ, ਦ੍ਰਿੜ੍ਹ ਇੱਛਾ-ਸ਼ਕਤੀ ਹੋਵੇ, ਨਿਸ਼ਠਾ ਹੋਵੇ, ਲਗਨ ਹੋਵੇ, ਉਸ ਦੇਸ਼ ਦਾ ਤੇਜ਼ ਗਤੀ ਨਾਲ ਵਿਕਾਸ ਕੋਈ ਨਹੀਂ ਰੋਕ ਸਕਦਾ।

ਸਾਥੀਓ,

ਅੱਜ ਵਿਸ਼ਵ ਵਿੱਚ ਸਾਡੇ ਦੇਸ਼ ਦੀ ਪਹਿਚਾਣ, ਯੁਵਾ ਦੇਸ਼ ਵਜੋਂ ਹੈ। ਦੇਸ਼ ਦੇ 65% ਤੋਂ ਜ਼ਿਆਦਾ ਲੋਕ 35 ਸਾਲ ਤੋਂ ਘੱਟ ਉਮਰ ਦੇ ਹਨ।

ਦੇਸ਼ ਯੁਵਾ ਹੈ, ਇਸ ਦਾ ਸਾਨੂੰ ਮਾਣ ਹੈ ਲੇਕਿਨ ਦੇਸ਼ ਦੀ ਸੋਚ ਯੁਵਾ ਹੋਵੇ, ਇਹ ਸਾਡੀ ਜ਼ਿੰਮੇਵਾਰੀ ਹੋਣੀ ਚਾਹੀਦੀ ਹੈ।

ਅਤੇ ਯੁਵਾ ਸੋਚ ਦਾ ਮਤਲਬ ਕੀ ਹੁੰਦਾ ਹੈ?

ਜੋ ਥੱਕੇ-ਹਾਰੇ ਲੋਕ ਹੁੰਦੇ ਹਨ ਉਹ ਨਾ ਸੋਚਣ ਦੀ ਤਾਕਤ ਰੱਖਦੇ ਹਨ ਅਤੇ ਨਾ ਹੀ ਦੇਸ਼ ਲਈ ਕੁਝ ਕਰਨ ਦਾ ਇਰਾਦਾ ਰੱਖਦੇ ਹਨ। ਉਹ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਹਨ, ਧਿਆਨ ਦਿੱਤਾ ਹੈ ਤੁਸੀਂ?

ਚਲੋ ਭਈ, ਜੈਸਾ ਹੈ, ਅਡਜਸਟ ਕਰ ਲਓ­ !!!

ਚਲੋ ਅਜੇ ਕਿਸੇ ਤਰ੍ਹਾਂ ਸਮਾਂ ਕੱਢ ਲਓ !!!

ਚਲੋ ਅੱਗੇ ਦੇਖਿਆ ਜਾਵੇਗਾ !!!

ਇੰਨੀ ਜਲਦੀ ਕੀ ਹੈ, ਟਾਲ ਦਿਉ ਨਾ, ਕੱਲ੍ਹ ਦੇਖਾਂਗੇ !!!

ਸਾਥੀਓ,

ਜੋ ਲੋਕ ਇਸ ਪ੍ਰਵਿਰਤੀ ਦੇ ਹੁੰਦੇ ਹਨ, ਉਨ੍ਹਾਂ ਲਈ ਕੱਲ੍ਹ ਕਦੇ ਨਹੀਂ ਆਉਂਦਾ।

ਅਜਿਹੇ ਲੋਕਾਂ ਨੂੰ ਦਿਸਦਾ ਹੈ ਸਿਰਫ਼ ਸਵਾਰਥ। ਆਪਣਾ ਸਵਾਰਥ।

ਤੁਹਾਨੂੰ ਜ਼ਿਆਦਾਤਰ ਥਾਵਾਂ ‘ਤੇ ਅਜਿਹੀ ਸੋਚ ਵਾਲੇ ਲੋਕ ਮਿਲ ਜਾਣਗੇ।

ਇਸ ਸਥਿਤੀ ਨੂੰ ਮੇਰੇ ਅੱਜ ਦਾ ਯੁਵਾ ਭਾਰਤ, ਮੇਰੇ ਭਾਰਤ ਦਾ ਯੁਵਾ, ਸਵੀਕਾਰ ਕਰਨ ਲਈ ਤਿਆਰ ਨਹੀਂ ਹੈ। ਉਹ ਛਟਪਟਾ ਰਿਹਾ ਹੈ ਕਿ ਸੁਤੰਤਰਤਾ ਦੇ ਇੰਨੇ ਸਾਲ ਹੋ ਗਏ, ਚੀਜ਼ਾਂ ਕਦੋਂ ਤੱਕ ਇਸ ਤਰ੍ਹਾਂ ਹੀ ਚਲਦੀਆਂ ਰਹਿਣਗੀਆਂ? ਕਦੋਂ ਤੱਕ ਅਸੀਂ ਪੁਰਾਣੀਆਂ ਕਮਜ਼ੋਰੀਆਂ ਨੂੰ ਫੜ ਕੇ ਬੈਠੇ ਰਹਾਂਗੇ?

ਉਹ ਬਾਹਰ ਜਾਂਦਾ ਹੈ, ਦੁਨੀਆ ਦੇਖਦਾ ਹੈ ਅਤੇ ਫਿਰ ਉਸ ਨੂੰ ਭਾਰਤ ਵਿੱਚ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਨਜ਼ਰ ਆਉਂਦੀਆਂ ਹਨ।

ਉਹ ਇਨ੍ਹਾਂ ਸਮੱਸਿਆਵਾਂ ਦਾ ਸ਼ਿਕਾਰ ਹੋਣ ਲਈ ਤਿਆਰ ਨਹੀਂ ਹੈ।

ਉਹ ਦੇਸ਼ ਬਦਲਣਾ ਚਾਹੁੰਦਾ ਹੈ, ਸਥਿਤੀਆਂ ਬਦਲਣਾ ਚਾਹੁੰਦਾ ਹੈ।

ਅਤੇ ਇਸ ਲਈ ਉਸ ਨੇ ਤੈਅ ਕੀਤਾ ਹੈ ਕਿ Boss, ਹੁਣ ਟਾਲਿਆ ਨਹੀਂ ਜਾਵੇਗਾ, ਹੁਣ ਟਕਰਾਇਆ ਜਾਵੇਗਾ, ਨਿਪਟਿਆ ਜਾਵੇਗਾ।

ਇਹੀ ਹੈ ਯੁਵਾ ਸੋਚ, ਇਹੀ ਹੈ ਯੁਵਾ ਮਨ, ਇਹੀ ਹੈ ਯੁਵਾ ਭਾਰਤ।

ਇਹੀ ਯੁਵਾ ਭਾਰਤ ਕਹਿ ਰਿਹਾ ਹੈ ਕਿ ਦੇਸ਼ ਨੂੰ ਅਤੀਤ ਦੀਆਂ ਬਿਮਾਰੀਆਂ ਤੋਂ ਮੁਕਤ ਕਰਨਾ ਸਾਡੀ ਸਰਬਉੱਚ ਪ੍ਰਾਥਮਿਕਤਾ ਹੋਣੀ ਚਾਹੀਦੀ ਹੈ,

ਇਹੀ ਯੁਵਾ ਭਾਰਤ ਕਹਿ ਰਿਹਾ ਹੈ ਕਿ ਦੇਸ਼ ਦੇ ਵਰਤਮਾਨ ਨੂੰ ਸੁਧਾਰਦੇ ਹੋਏ, ਉਸ ਦੀ ਨੀਂਹ ਮਜ਼ਬੂਤ ਕਰਦੇ ਹੋਏ ਤੇਜ਼ ਗਤੀ ਨਾਲ ਵਿਕਾਸ ਹੋਣਾ ਚਾਹੀਦਾ ਹੈ ਅਤੇ ਇਹੀ ਯੁਵਾ ਭਾਰਤ ਕਹਿ ਰਿਹਾ ਹੈ ਕਿ ਦੇਸ਼ ਦਾ ਹਰ ਫੈਸਲਾ, ਆਉਣ ਵਾਲੀਆਂ ਪੀੜ੍ਹੀਆਂ ਨੂੰ ਉੱਜਵਲ ਭਵਿੱਖ ਦੀ ਗਾਰੰਟੀ ਦੇਣ ਵਾਲਾ ਹੋਣਾ ਚਾਹੀਦਾ ਹੈ।

ਅਤੀਤ ਦੀਆਂ ਚੁਣੌਤੀਆਂ, ਵਰਤਮਾਨ ਦੀਆਂ ਜ਼ਰੂਰਤਾਂ ਅਤੇ ਭਵਿੱਖ ਦੀਆਂ ਅਕਾਂਖਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਤਿੰਨ੍ਹਾਂ ਹੀ ਪੱਧਰਾਂ ’ਤੇ ਸਾਨੂੰ ਇੱਕਠੇ ਕੰਮ ਕਰਨਾ ਹੋਵੇਗਾ।

ਸਾਥੀਓ,

ਤੁਸੀਂ NCC ਨਾਲ ਜੁੜਨ ਦੇ ਬਾਅਦ ਇੰਨੀ ਮਿਹਨਤ ਕਰਦੇ ਹੋ, ਜਦੋਂ ਬੁਲਾਇਆ ਉਦੋਂ ਆਉਂਦੇ ਹੋ, ਪੜ੍ਹਾਈ ਦੇ ਨਾਲ-ਨਾਲ ਘੰਟਿਆਂ ਤੱਕ ਡਰਿਲ-ਪ੍ਰੈਕਟਿਸ, ਸਭ ਇੱਕਠੇ ਚੱਲਦਾ ਰਹਿੰਦਾ ਹੈ। ਤੁਹਾਡੇ ਅੰਦਰ ਇਹ ਜਜ਼ਬਾ ਹੈ ਕਿ ਪੜ੍ਹਾਂਗੇ ਵੀ ਅਤੇ ਦੇਸ਼ ਲਈ ਕੁਝ ਕਰਾਂਗੇ ਵੀ।

ਅਤੇ ਬਾਹਰ ਕੀ ਸਥਿਤੀ ਮਿਲਦੀ ਰਹੀ ਹੈ?

ਕਦੇ ਇੱਥੇ ਆਤੰਕਵਾਦੀ ਹਮਲਾ ਹੋਇਆ, ਇੰਨ੍ਹੇ ਨਿਰਦੋਸ਼ ਲੋਕ ਮਾਰੇ ਗਏ। ਕਦੇ ਇੱਥੇ ਨਕਸਲੀ-ਮਾਓਵਾਦੀਆਂ ਨੇ ਬਾਰੂਦੀ ਸੁਰੰਗ ਉਡਾ ਦਿੱਤੀ, ਇੰਨੇ ਜਵਾਨ ਮਾਰੇ ਗਏ। ਕਦੇ ਵੱਖਵਾਦੀਆਂ ਨੇ ਇਹ ਭਾਸ਼ਣ ਦਿੱਤਾ, ਕਦੀ ਭਾਰਤ ਦੇ ਖਿਲਾਫ਼ ਜ਼ਹਿਰ ਉਗਲਿਆ, ਕਦੇ ਤਿਰੰਗੇ ਦਾ ਅਪਮਾਨ ਕੀਤਾ।

ਇਸ ਸਥਿਤੀ ਨੂੰ ਸਵੀਕਾਰ ਕਰਨ ਲਈ ਅਸੀਂ ਤਿਆਰ ਨਹੀਂ ਹਾਂ, ਯੁਵਾ ਭਾਰਤ ਤਿਆਰ ਨਹੀਂ ਹੈ, ਨਿਊ ਇੰਡੀਆ ਤਿਆਰ ਨਹੀਂ ਹੈ।

ਸਾਥੀਓ,

ਕਦੇ-ਕਦੇ ਕੋਈ ਬਿਮਾਰੀ ਲੰਬੇ ਸਮੇਂ ਤੱਕ ਠੀਕ ਨਾ ਹੋਵੇ ਤਾਂ ਉਹ ਸਰੀਰ ਦਾ ਹਿੱਸਾ ਬਣ ਜਾਂਦੀ ਹੈ। ਸਾਡੇ ਰਾਸ਼ਟਰ ਜੀਵਨ ਵਿੱਚ ਵੀ ਅਜਿਹਾ ਹੀ ਹੋਇਆ ਹੈ। ਅਜਿਹੀਆਂ ਅਨੇਕ ਬਿਮਾਰੀਆਂ ਨੇ ਦੇਸ਼ ਨੂੰ ਇੰਨਾ ਕਮਜ਼ੋਰ ਕਰ ਦਿੱਤਾ ਕਿ ਉਸ ਦੀ ਜ਼ਿਆਦਾਤਰ ਊਰਜਾ ਇਨ੍ਹਾਂ ਨਾਲ ਲੜਨ-ਨਿਪਟਣ ਵਿੱਚ ਹੀ ਲੱਗ ਜਾਂਦੀ ਹੈ। ਆਖਰ ਅਜਿਹਾ ਕਦੋਂ ਤੱਕ ਚੱਲਦਾ? ਅਤੇ ਕਿੰਨੇ ਸਾਲ ਤੱਕ ਅਸੀਂ ਇਨ੍ਹਾਂ ਬਿਮਾਰੀਆਂ ਦਾ ਬੋਝ ਉਠਾਉਂਦੇ ਰਹਿੰਦੇ? ਅਤੇ ਕਿੰਨੇ ਸਾਲ ਤੱਕ ਟਾਲਦੇ ਰਹਿੰਦੇ?

ਤੁਸੀਂ ਸੋਚੋ,

ਜਦੋਂ ਤੋਂ ਦੇਸ਼ ਅਜ਼ਾਦ ਹੋਇਆ, ਉਦੋਂ ਤੋਂ ਕਸ਼ਮੀਰ ਵਿੱਚ ਸਮੱਸਿਆ ਬਣੀ ਹੋਈ ਹੈ। ਉੱਥੋਂ ਦੀ ਸਮੱਸਿਆ ਦੇ ਸਮਾਧਾਨ ਲਈ ਕੀ ਕੀਤਾ ਗਿਆ? ਤਿੰਨ ਚਾਰ ਪਰਿਵਾਰ ਅਤੇ ਤਿੰਨ-ਚਾਰ ਦਲ ਅਤੇ ਸਾਰਿਆਂ ਦਾ ਜ਼ੋਰ ਸਮੱਸਿਆ ਨੂੰ ਸਮਾਪਤ ਕਰਨ ਵਿੱਚ ਨਹੀਂ ਬਲਕਿ ਸਮੱਸਿਆ ਨੂੰ ਪਾਲਣ-ਪੋਸਣ, ਉਸ ਨੂੰ ਜ਼ਿੰਦਾ ਰੱਖਣ ਵਿੱਚ ਲਗਾ ਰਿਹਾ।

ਨਤੀਜਾ ਕੀ ਹੋਇਆ? ਕਸ਼ਮੀਰ ਨੂੰ ਆਤੰਕ ਨੇ ਤਬਾਹ ਕਰ ਦਿੱਤਾ, ਆਤੰਕਵਾਦੀਆਂ ਦੇ ਹੱਥੋਂ ਹਜ਼ਾਰਾਂ ਨਿਰਦੋਸ਼ ਲੋਕ ਮਾਰੇ ਗਏ।

ਤੁਸੀਂ ਸੋਚ ਸਕਦੇ ਹੋ ਕਿਤੇ ਉੱਥੋਂ ਦੇ ਰਹਿਣ ਵਾਲਿਆਂ ਨੂੰ, ਲੱਖਾਂ ਲੋਕਾਂ ਨੂੰ, ਇੱਕ ਰਾਤ ਵਿੱਚ ਘਰ ਛੱਡ ਕੇ ਹਮੇਸ਼ਾ-ਹਮੇਸ਼ਾ ਲਈ ਨਿਕਲ ਜਾਣ ਨੂੰ ਕਿਹਾ ਜਾਵੇ ਅਤੇ ਸਰਕਾਰ ਕੁਝ ਕਰ ਨਾ ਸਕੇ।

ਆਤੰਕੀਆਂ ਦੀ ਹਿੰਮਤ ਵਧਾਉਣ ਵਾਲੀ ਇਹੀ ਸੋਚ ਸੀ। ਸਰਕਾਰ ਨੂੰ, ਪ੍ਰਸ਼ਾਸਨ ਨੂੰ ਕਮਜ਼ੋਰ ਕਰਨ ਵਾਲਿਆਂ ਦੀ ਇਹੀ ਸੋਚ ਸੀ।

ਕੀ ਕਸ਼ਮੀਰ ਨੂੰ ਇਸੇ ਤਰ੍ਹਾਂ ਹੀ ਚੱਲਣ ਦਿੰਦੇ, ਜਿਸ ਤਰ੍ਹਾਂ ਉਹ ਚਲ ਰਿਹਾ ਸੀ?

ਸਾਥੀਓ,

ਜੰਮੂ-ਕਸ਼ਮੀਰ ਵਿੱਚ ਆਰਟੀਕਲ 370 ਇਹ ਕਹਿ ਕੇ ਲਾਗੂ ਹੋਇਆ ਸੀ ਕਿ ਇਹ ਅਸਥਾਈ ਹੈ। ਸੰਵਿਧਾਨ ਵਿੱਚ ਇਹ ਵੀ ਲਿਖਿਆ ਗਿਆ ਕਿ ਇਹ ਅਸਥਾਈ ਹੈ। ਲੇਕਿਨ ਦਹਾਕੇ ਬੀਤੇ ਗਏ, ਸੰਵਿਧਾਨ ਵਿੱਚ ਜੋ ਅਸਥਾਈ ਸੀ, ਉਸ ਨੂੰ ਹਟਾਉਣ ਦੀ ਹਿੰਮਤ ਕਿਸੇ ਨੇ ਨਹੀਂ ਦਿਖਾਈ।

ਵਜ੍ਹਾ ਉਹੀ ਸੀ, ਸੋਚ ਉਹੀ ਸੀ। ਆਪਣਾ ਹਿਤ, ਆਪਣੇ ਰਾਜਨੀਤਕ ਦਲ ਦਾ ਹਿਤ, ਆਪਣਾ ਵੋਟਬੈਂਕ।

ਕੀ ਅਸੀਂ ਆਪਣੇ ਦੇਸ਼ ਦੇ ਨੌਜਵਾਨਾਂ ਨੂੰ ਅਜਿਹਾ ਭਾਰਤ ਦਿੰਦੇ ਜਿਸ ਵਿੱਚ ਕਸ਼ਮੀਰ ਵਿੱਚ ਆਤੰਕਵਾਦ ਪਣਪਦਾ ਰਹਿੰਦਾ, ਜਿਸ ਵਿੱਚ ਨਿਰਦੋਸ਼ ਲੋਕ ਮਾਰੇ ਜਾਂਦੇ ਰਹਿੰਦੇ, ਜਿਸ ਵਿੱਚ ਤਿਰੰਗੇ ਦਾ ਅਪਮਾਨ ਹੁੰਦਾ ਰਹਿੰਦਾ ਅਤੇ ਸਰਕਾਰ ਤਮਾਸ਼ਾ ਦੇਖਦੀ ਰਹਿੰਦੀ।

ਨਹੀਂ।

ਕਸ਼ਮੀਰ, ਭਾਰਤ ਦੀ ਮੁਕੁਟ ਮਣੀ ਹੈ। ਕਸ਼ਮੀਰ ਅਤੇ ਉਥੋਂ ਦੇ ਲੋਕਾਂ ਨੂੰ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਵਿੱਚੋਂ ਕੱਢਣਾ, ਸਾਡੀ ਜ਼ਿੰਮੇਵਾਰੀ ਸੀ ਅਤੇ ਅਸੀਂ ਇਹ ਕਰਕੇ ਦਿਖਾਇਆ ਹੈ।

ਸਾਥੀਓ,

ਅਸੀਂ ਜਾਣਦੇ ਹਾਂ ਕਿ ਸਾਡਾ ਗੁਆਂਢੀ ਦੇਸ਼ ਸਾਡੇ ਤੋਂ ਤਿੰਨ-ਤਿੰਨ ਯੁੱਧ ਹਾਰ ਚੁੱਕਿਆ ਹੈ। ਸਾਡੀਆਂ ਸੈਨਾਵਾਂ ਨੂੰ ਉਸ ਨੂੰ ਮਿੱਟੀ ਚੱਟਾਉਣ ਵਿੱਚ ਹਫ਼ਤੇ ਦਸ ਦਿਨ ਤੋਂ ਜ਼ਿਆਦਾ ਦਾ ਸਮਾਂ ਨਹੀਂ ਲੱਗਦਾ। ਅਜਿਹੇ ਵਿੱਚ ਉਹ ਦਹਾਕਿਆਂ ਤੋਂ ਭਾਰਤ ਦੇ ਖਿਲਾਫ਼ ਛੇਵਾਂ ਯੁੱਧ – pfoxy war ਲੜ ਰਿਹਾ ਹੈ। ਇਸ ਪ੍ਰੌਕਸੀ ਵਾਰ ਵਿੱਚ ਭਾਰਤ ਦੇ ਹਜ਼ਾਰਾਂ ਨਾਗਰਿਕ ਮਾਰੇ ਗਏ ਹਨ।

ਲੇਕਿਨ ਪਹਿਲੇ ਇਸ ਨੂੰ ਲੈ ਕੇ ਕੀ ਸੋਚ ਸੀ? ਉਹ ਲੋਕ ਸੋਚਦੇ ਸਨ ਕਿ ਇਹ ਆਤੰਕਵਾਦ, ਇਹ ਆਤੰਕੀ ਹਮਲੇ, ਬਮ ਧਮਾਕੇ ਇਹ ਤਾਂ Law and Order Problem ਹੈ !!!

ਇਸੇ ਸੋਚ ਦੀ ਵਜ੍ਹਾ ਨਾਲ ਬਮ ਧਮਾਕੇ ਹੁੰਦੇ ਗਏ, ਆਤੰਕੀ ਹਮਲਿਆਂ ਵਿੱਚ ਲੋਕ ਮਰਦੇ ਗਏ, ਭਾਰਤ ਮਾਂ ਲਹੂ-ਲੁਹਾਨ ਹੁੰਦੀ ਗਈ।

ਗੱਲਾਂ ਬਹੁਤ ਹੋਈਆਂ, ਭਾਸ਼ਣ ਬਹੁਤ ਹੋਏ, ਲੇਕਿਨ ਜਦੋਂ ਸਾਡੀਆਂ ਸੈਨਾਵਾਂ Action ਦੇ ਲਈ ਕਹਿੰਦੀਆਂ ਤਾਂ ਉਨ੍ਹਾਂ ਨੂੰ ਮਨ੍ਹਾ ਕਰ ਦਿੱਤਾ ਜਾਂਦਾ, ਟਾਲ ਦਿੱਤਾ ਜਾਂਦਾ।

ਅੱਜ ਯੁਵਾ ਸੋਚ ਹੈ, ਯੁਵਾ ਮਨ ਦੇ ਨਾਲ ਦੇਸ਼ ਅੱਗੇ ਵਧ ਰਿਹਾ ਹੈ ਇਸ ਲਈ ਉਹ ਸਰਜੀਕਲ ਸਟ੍ਰਾਈਕ ਕਰਦਾ ਹੈ, ਏਅਰ ਸਟ੍ਰਾਈਕ ਕਰਦਾ ਹੈ ਅਤੇ ਆਤੰਕ ਦੇ ਸਰਪ੍ਰਸਤਾਂ ਨੂੰ ਉਨ੍ਹਾਂ ਦੇ ਘਰ ਵਿੱਚ ਜਾ ਕੇ ਸਬਕ ਸਿਖਾਉਂਦਾ ਹੈ।

ਇਸ ਦਾ ਨਤੀਜਾ ਕੀ ਹੋਇਆ ਹੈ, ਉਹ ਤੁਸੀਂ ਵੀ ਦੇਖ ਰਹੇ ਹੋ।

ਅੱਜ ਸਿਰਫ਼ ਜੰਮੂ-ਕਸ਼ਮੀਰ ਵਿੱਚ  ਹੀ ਨਹੀਂ, ਬਲਕਿ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਸ਼ਾਂਤੀ ਕਾਇਮ ਹੋਈ ਹੈ, ਵੱਖਵਾਦ-ਆਤੰਕਵਾਦ ਨੂੰ ਬਹੁਤ ਸੀਮਤ ਕਰ ਦਿੱਤਾ ਗਿਆ ਹੈ।

ਸਾਥੀਓ,

ਪਹਿਲਾਂ ਨੌਰਥ ਈਸਟ ਦੇ ਨਾਲ ਜਿਸ ਤਰ੍ਹਾਂ ਦੀ ਨੀਤੀ ਅਪਣਾਈ ਗਈ, ਜਿਸ ਤਰ੍ਹਾਂ ਦਾ ਵਿਹਾਰ ਕੀਤਾ ਗਿਆ, ਉਸ ਨੂੰ ਵੀ ਤੁਸੀਂ ਭਲੀ-ਭਾਂਤੀ ਜਾਣਦੇ ਹੋ।

ਦਹਾਕਿਆਂ ਤੱਕ ਉੱਥੋਂ ਦੇ ਲੋਕਾਂ ਦੀਆਂ ਅਪੇਖਿਆਵਾਂ ਅਤੇ ਅਕਾਂਖਿਆਵਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ।

ਉੱਥੋਂ ਦੇ ਲੋਕਾਂ ਨੂੰ ਹੀ ਨਹੀਂ, ਉੱਥੋਂ ਦੀਆਂ ਸਮੱਸਿਆਵਾਂ ਨੂੰ, ਉੱਥੋਂ ਦੀਆਂ ਚੁਣੌਤੀਆਂ ਨੂੰ ਆਪਣੇ ਹੀ ਹਾਲ ’ਤੇ ਛੱਡ ਦਿੱਤਾ ਗਿਆ ਸੀ।

ਪੰਜ-ਪੰਜ, ਛੇ-ਛੇ ਦਹਾਕਿਆਂ ਤੋਂ ਉੱਥੋਂ ਦੇ ਅਨੇਕ ਖੇਤਰ ਆਤੰਕਵਾਦ ਤੋਂ ਪਰੇਸ਼ਾਨ ਸਨ। ਆਪਣੀਆਂ-ਆਪਣੀਆਂ ਮੰਗਾਂ ਦੀ ਵਜ੍ਹਾ ਨਾਲ ਨੌਰਥ ਈਸਟ ਵਿੱਚ ਕਈ ਆਤੰਕਵਾਦੀ ਸੰਗਠਨ ਪੈਦਾ ਹੋ ਗਏ ਸਨ। ਇਨ੍ਹਾਂ ਸੰਗਠਨਾਂ ਦਾ ਲੋਕਤੰਤਰ ਵਿੱਚ ਵਿਸ਼ਵਾਸ਼ ਨਹੀਂ ਸੀ। ਉਹ ਇਹ ਸੋਚਦੇ ਸਨ ਕਿ ਹਿੰਸਾ ਨਾਲ ਹੀ ਰਸਤਾ ਨਿਕਲੇਗਾ।

ਇਸ ਹਿੰਸਾ ਵਿੱਚ ਹਜ਼ਾਰਾਂ ਨਿਰਦੋਸ਼ ਲੋਕ, ਹਜ਼ਾਰਾਂ ਸੁਰੱਖਿਆ ਕਰਮਚਾਰੀਆਂ ਦੀ ਮੌਤ ਹੋਈ।

ਕੀ ਨੌਰਥ ਈਸਟ ਨੂੰ ਅਸੀਂ ਆਪਣੇ ਹਾਲ ’ਤੇ ਹੀ ਛੱਡ ਦਿੰਦੇ? ਕੀ ਆਪਣੇ ਉਨ੍ਹਾਂ ਭਾਈ-ਭੈਣਾਂ ਦੀਆਂ ਪਰੇਸ਼ਾਨੀਆਂ ਤੋਂ, ਉਨ੍ਹਾਂ ਦੀਆਂ ਦਿੱਕਤਾਂ ਤੋਂ ਐਵੇਂ ਹੀ ਮੂੰਹ ਫੇਰ ਕੇ ਬੈਠ ਜਾਂਦੇ?

ਇਹ ਸਾਡੇ ਸੰਸਕਾਰ ਨਹੀਂ ਹਨ, ਇਹ ਸਾਡੀ ਕਾਰਜ ਸੱਭਿਆਚਾਰ ਨਹੀਂ ਹੈ।

ਨੌਰਥ ਈਸਟ ਨੂੰ ਲੈ ਕੇ ਅੱਜ ਅਖ਼ਬਾਰਾਂ ਵਿੱਚ ਇੱਕ ਵੱਡੀ ਖ਼ਬਰ ਹੈ। ਤੁਸੀਂ ਮੀਡੀਆ ਵਿੱਚ ਵੀ ਦੇਖਿਆ ਹੋਵੇਗਾ। ਬੋਡੋ ਸਮੱਸਿਆ ਨੂੰ ਲੈ ਕੇ ਇੱਕ ਬਹੁਤ ਵੱਡਾ ਅਤੇ ਇਤਿਹਾਸਿਕ ਸਮਝੌਤਾ ਹੋਇਆ ਹੈ।

ਮੈਂ ਤੁਹਾਨੂੰ ਤਾਕੀਦ ਕਰਾਂਗਾ ਕਿ ਪਿਛਲੇ ਪੰਜ-ਛੇ ਦਹਾਕਿਆਂ ਵਿੱਚ ਦੇਸ਼ ਦੇ ਅਜਿਹੇ ਖੇਤਰ ਅਤੇ ਖਾਸ ਤੌਰ ਤੇ ਅਸਾਮ ਕਿਸ ਸਥਿਤੀ ਵਿੱਚੋਂ ਗੁਜਰਿਆ ਹੈ, ਉਸ ਨੂੰ ਪੜ੍ਹੋ, ਉਸ ’ਤੇ ਰਿਸਰਚ ਕਰੋ, ਤਾਂ ਤੁਹਾਨੂੰ ਪਤਾ ਚੱਲੇਗਾ ਕਿ ਉੱਥੋਂ ਦੇ ਲੋਕਾਂ ਨੇ, ਨੌਰਥ ਈਸਟ ਦੇ ਲੋਕਾਂ ਨੇ ਕਿਸ ਸਥਿਤੀ ਦਾ ਸਾਹਮਣਾ ਕੀਤਾ ਹੈ ।  ਲੇਕਿਨ ਇਸ ਸਥਿਤੀ ਨੂੰ ਵੀ ਬਦਲਣ ਲਈ ਕੋਈ ਠੋਸ ਪਹਿਲ ਨਹੀਂ ਕੀਤੀ ਗਈ ।

ਕੀ ਅਸੀਂ ਇਸ ਸਥਿਤੀ ਨੂੰ ਅਜਿਹਾ ਹੀ ਚੱਲਣ ਦਿੰਦੇ?

ਨਹੀਂ। ਕਦੇ ਨਹੀਂ।

ਅਸੀਂ ਇੱਕ ਪਾਸੇ ਨੌਰਥ ਈਸਟ ਦੇ ਵਿਕਾਸ ਲਈ ਬੇਮਿਸਾਲ ਯੋਜਨਾਵਾਂ ਦੀ ਸ਼ੁਰੂਆਤ ਕੀਤੀ ਅਤੇ ਦੂਜੇ ਪਾਸੇ ਬਹੁਤ ਹੀ ਖੁੱਲ੍ਹੇ ਮਨ ਅਤੇ ਖੁੱਲ੍ਹੇ ਦਿਲ ਦੇ ਨਾਲ ਸਾਰੇ Stakeholders  ਦੇ ਨਾਲ ਗੱਲਬਾਤ ਸ਼ੁਰੂ ਕੀਤੀ ।  ਬੋਡੋ ਸਮਝੌਤਾ ਅੱਜ ਇਸੇ ਦਾ ਨਤੀਜਾ ਹੈ ।

ਕੁਝ ਦਿਨ ਪਹਿਲਾਂ ਮਿਜ਼ੋਰਮ ਅਤੇ ਤ੍ਰਿਪੁਰਾ ਦਰਮਿਆਨ ਬਰੂ ਜਨਜਾਤੀ ਨੂੰ ਲੈ ਕੇ ਹੋਇਆ ਸਮਝੌਤਾ ਇਸੇ ਦਾ ਨਤੀਜਾ ਹੈ। ਇਸ ਸਮਝੌਤੇ ਦੇ ਬਾਅਦ, ਬਰੂ ਜਨਜਾਤੀਆਂ ਨਾਲ ਜੁੜੀ 23 ਸਾਲ ਪੁਰਾਣੀ ਸਮੱਸਿਆ ਦਾ ਸਮਾਧਾਨ ਹੋਇਆ ਹੈ।

ਇਹੀ ਤਾਂ ਯੁਵਾ ਭਾਰਤ ਦੀ ਸੋਚ ਹੈ। ਸਬਕਾ ਸਾਥ ਲੈ ਕੇ, ਸਬਕਾ ਵਿਕਾਸ ਕਰਦੇ ਹੋਏ, ਸਬਕਾ ਵਿਸ਼ਵਾਸ ਹਾਸਲ ਕਰਦੇ ਹੋਏ ਦੇਸ਼ ਨੂੰ ਅਸੀਂ ਅੱਗੇ ਵਧਾ ਰਹੇ ਹਾਂ।

ਸਾਥੀਓ,

ਇਸ ਦੇਸ਼ ਦਾ ਕਿਹੜਾ ਨਾਗਰਿਕ ਅਜਿਹਾ ਹੋਵੇਗਾ ਜੋ ਇਹ ਨਹੀਂ ਚਾਹੇਗਾ ਕਿ ਸਾਡੀ ਸੈਨਾ ਆਧੁਨਿਕ ਹੋਵੇ, ਤਾਕਤਵਰ ਹੋਵੇ, ਕੌਣ ਨਹੀਂ ਚਾਹੇਗਾ ਕਿ ਉਸ ਦੇ ਕੋਲ ਯੁੱਧ ਦੀਆਂ ਆਧੁਨਿਕ ਸੁਵਿਧਾਵਾਂ ਉਪਲੱਬਧ ਹੋਣ।

ਹਰ ਦੇਸ਼ ਪ੍ਰੇਮੀ ਇਹੀ ਚਾਹੇਗਾ, ਹਰ ਰਾਸ਼ਟਰ ਭਗਤ ਇਹੀ ਚਾਹੇਗਾ।

ਲੇਕਿਨ ਤੁਸੀਂ ਕਲਪਨਾ ਕਰ ਸਕਦੇ ਹੋ ਕਿ 30 ਸਾਲ ਤੋਂ ਜ਼ਿਆਦਾ ਸਮੇਂ ਤੋਂ ਸਾਡੇ ਦੇਸ਼ ਦੀ ਵਾਯੂ ਸੈਨਾ ਵਿੱਚ ਇੱਕ ਵੀ Next Generation Fighter Plane ਨਹੀਂ ਆਇਆ ਸੀ।

ਪੁਰਾਣੇ ਹੁੰਦੇ ਸਾਡੇ ਹਵਾਈ  ਜਹਾਜ਼ ਹਾਦਸਿਆਂ ਦਾ ਸ਼ਿਕਾਰ ਹੁੰਦੇ ਰਹੇ, ਸਾਡੇ ਫਾਈਟਰ ਪਾਇਲਟਸ ਸ਼ਹੀਦ ਹੁੰਦੇ ਰਹੇ ਲੇਕਿਨ ਜਿਨ੍ਹਾਂ ਲੋਕਾਂ ’ਤੇ ਨਵੇਂ ਜਹਾਜ਼ ਖਰੀਦਣ ਦੀ ਜ਼ਿਮੇਵਾਰੀ ਸੀ, ਉਨ੍ਹਾਂ ਨੂੰ ਜਿਵੇਂ ਕੋਈ ਚਿੰਤਾ ਹੀ ਨਹੀਂ ਸੀ।

ਕੀ ਅਸੀਂ ਅਜਿਹਾ ਹੀ ਚਲਦਾ ਰਹਿਣ ਦਿੰਦੇ? ਕੀ ਇਸੇ ਤਰ੍ਹਾਂ ਹੀ ਵਾਯੂ ਸੈਨਾ ਨੂੰ ਕਮਜ਼ੋਰ ਹੋਣ ਦਿੰਦੇ?

ਤਿੰਨ ਦਹਾਕਿਆਂ ਤੋਂ ਜੋ ਕੰਮ ਲਟਕਿਆ ਹੋਇਆ ਸੀ, ਉਹ ਅਸੀਂ ਸ਼ੁਰੂ ਕਰਵਾਇਆ । ਅੱਜ ਮੈਨੂੰ ਸੰਤੋਸ਼ ਹੈ ਕਿ ਦੇਸ਼ ਨੂੰ ਤਿੰਨ ਦਹਾਕਿਆਂ ਦੇ ਇੰਤਜ਼ਾਰ ਦੇ ਬਾਅਦ, Next Generation Fighter Plane –  ਾਫੇਲ ਮਿਲ ਗਿਆ ਹੈ। ਬਹੁਤ ਜਲਦੀ ਹੀ ਉਹ ਭਾਰਤ ਦੇ ਅਸਮਾਨ ਵਿੱਚ ਉੱਡੇਗਾ ।

ਸਾਥੀਓ,

ਤੁਸੀਂ ਤਾਂ ਯੂਨੀਫਾਰਮ ਵਿੱਚ ਬੈਠੇ ਹੋ । ਤੁਸੀਂ ਇਸ ਗੱਲ ਨਾਲ ਹੋਰ ਜ਼ਿਆਦਾ relate ਕਰੋਗੇ ਕਿ ਇਹ ਯੂਨੀਫਾਰਮ ਆਪਣੇ ਨਾਲ ਕਿੰਨੇ ਕਰਤੱਵ ਲੈ ਕੇ ਆਉਂਦੀ ਹੈ। ਇਸ ਕਰਤੱਵ ਦੀ ਖਾਤਰ ਸਾਡਾ ਜਵਾਨਬਾਰਡਰ ’ਤੇ, ਦੇਸ਼ ਦੇ ਅੰਦਰ, ਕਦੇ ਆਤੰਕਵਾਦੀਆਂ ਨਾਲ, ਕਦੇ ਨਕਸਲਵਾਦੀਆਂ ਨਾਲ ਮੋਰਚਾ ਲੈਂਦਾ ਹੈ ।

ਸੋਚੋ, ਉਸ ਦੇ ਕੋਲ ਅਗਰ ਬੁਲਟਪਰੂਫ ਜੈਕੇਟ ਨਹੀਂ ਹੋਵੇਗੀ ਤਾਂ ਕੀ ਹੋਵੇਗਾ?

ਲੇਕਿਨ ਸਾਡੇ ਇੱਥੇ ਅਜਿਹੀਆਂ ਵੀ ਸਰਕਾਰਾਂ ਰਹੀਆਂ ਹਨ, ਅਜਿਹੇ ਵੀ ਲੋਕ ਰਹੇ ਹਨ ਜਿਨ੍ਹਾਂ ਨੂੰ ਜਵਾਨਾਂ ਨੂੰ ਬੁਲਟਪਰੂਫ ਜੈਕਟ ਦੇਣ ਵਿੱਚ ਤਕਲੀਫ਼ ਸੀ। ਸਾਲ 2009 ਵਿੱਚ ਸਾਡੇ ਜਵਾਨ ਬੁਲਟਪਰੂਫ ਜੈਕੇਟ ਮੰਗਦੇ ਰਹੇ, ਲੇਕਿਨ ਤਦ ਦੇ ਹੁਕਮਰਾਨਾਂ ਨੇ ਉਨ੍ਹਾਂ ਦੀਆਂ ਗੱਲਾਂ ’ਤੇ ਧਿਆਨ ਨਹੀਂ ਦਿੱਤਾ।

ਕੀ ਸਾਡਾ ਜਵਾਨ, ਅਜਿਹੇ ਹੀ ਆਤੰਕੀਆਂ ਦੀਆਂ, ਨਕਸਲੀਆਂ ਦੀਆਂ ਗੋਲੀਆਂ ਦਾ ਸ਼ਿਕਾਰ ਹੁੰਦਾ ਰਹਿੰਦਾ?

ਉਸ ਨੇ ਦੇਸ਼ ਲਈ ਮਰਨ ਦੀ ਕਸਮ ਖਾਧ ਹੈ ਲੇਕਿਨ ਉਸ ਦੀ ਜਾਨ, ਸਾਡੇ ਵਰਗਿਆਂ ਨਾਲੋਂ ਕਿਤੇ ਜ਼ਿਆਦਾ ਕੀਮਤੀ ਹੈ।

ਅਤੇ ਇਸ ਲਈ ਸਾਡੀ ਸਰਕਾਰ ਨੇ ਨਾ ਸਿਰਫ਼ ਜਵਾਨਾਂ ਲਈ ਬੁਲਟਪਰੂਫ ਜੈਕੇਟ ਖਰੀਦਣ ਦਾ ਆਦੇਸ਼ ਦਿੱਤਾ ਬਲਕਿ ਹੁਣ ਤਾਂ ਭਾਰਤ ਦੂਜੇ ਦੇਸ਼ਾਂ ਨੂੰ ਬੁਲੇਟਪਰੂਫ ਜੈਕੇਟ ਦੇ ਨਿਰਯਾਤ ਵੱਲ ਵਧ ਰਿਹਾ ਹੈ।

ਤੁਹਾਡੇ ਵਿੱਚੋਂ ਕਈ ਕੈਡਿਟਸ ਅਜਿਹੇ ਹੋਣਗੇ ਜਿਨ੍ਹਾਂ ਦੇ ਪਰਿਵਾਰ ਵਿੱਚ ਕੋਈ ਨਾ ਕੋਈ ਫੌਜ ਵਿੱਚ ਹੋਵੇਗਾ। ਤੁਸੀਂ ਕਿਸੇ ਨੂੰ ਮਿਲਦੇ ਹੋ, ਤਾਂ ਮਾਣ ਨਾਲ ਇਹੀ ਕਹਿੰਦੇ ਹੋ ਕਿ ਮੇਰੇ ਪਾਪਾ ਜਾਂ ਮੇਰੇ ਚਾਚਾ ਜਾਂ ਭਾਈ ਜਾਂ ਦੀਦੀ ਆਰਮੀ ਵਿੱਚ ਹੈ।

ਸੈਨਾ ਦੇ ਜਵਾਨਾਂ  ਦੇ ਪ੍ਰਤੀ ਸਾਡੇ ਮਨ ਵਿੱਚ ਸੁਭਾਵਕ ਗੌਰਵ ਦੀ ਭਾਵਨਾ  ਹੁੰਦੀ ਹੈ। ਉਹ ਦੇਸ਼ ਲਈ ਇੰਨਾ ਕੁਝ ਕਰਦੇ ਹਨ ਕਿ ਉਨ੍ਹਾਂ ਨੂੰ ਦੇਖਦੇ ਹੀ ਅੰਦਰ ਤੋਂ ਸਨਮਾਨ ਦੀ ਭਾਵਨਾ ਉਭਰ ਪੈਂਦੀ ਹੈ। ਲੇਕਿਨ ਵਨ ਰੈਂਕ ਵਨ ਪੈਨਸ਼ਨ ਦੀ ਉਨ੍ਹਾਂ ਦੀ 40 ਸਾਲਫਿਰ ਤੋਂ ਕਹਿ ਰਿਹਾ ਹਾਂ, ਧਿਆਨ ਨਾਲ ਸੁਣੋ – ਵਨ ਰੈਂਕ ਵਨ ਪੈਨਸ਼ਨ ਦੀ ਉਨ੍ਹਾਂ ਦੀ 40 ਸਾਲ ਪੁਰਾਣੀ ਮੰਗ ਨੂੰ ਪਹਿਲਾਂ ਦੀਆਂ ਸਰਕਾਰਾਂ ਪੂਰਾ ਨਹੀਂ ਕਰ ਸਕੀਆ

ਇਹ ਸਾਡੀ ਹੀ ਸਰਕਾਰ ਹੈ ਜਿਸ ਨੇ 40 ਸਾਲ ਪੁਰਾਣੀ ਇਸ ਮੰਗ ਨੂੰ ਪੂਰਾ ਕੀਤਾ, ਵਨ ਰੈਂਕ ਵਨ ਪੈਨਸ਼ਨ ਨੂੰ ਲਾਗੂ ਕੀਤਾ।

ਸਾਥੀਓ,

ਬਾਰਡਰ ’ਤੇ ਸਾਡੇ ਜੋ ਜਵਾਨ ਹੁੰਦੇ ਹਨ, ਉਹ ਦੇਸ਼ ਦੀ ਸੀਮਾ ਦੀ ਹੀ ਨਹੀਂ, ਦੇਸ਼ ਦੇ ਲੋਕਾਂ ਦੀ ਹੀ ਨਹੀਂਦੇਸ਼ ਦੇ ਸਵੈਮਾਨ ਦੀ ਵੀ ਰੱਖਿਆ ਕਰਦੇ ਹਨਕਿਸੇ ਵੀ ਅਜ਼ਾਦ ਦੇਸ਼ ਦੀ ਪਹਿਲੀ ਪਹਿਚਾਣ ਹੁੰਦੀ ਹੈ – ਸਵੈਮਾਨਦੇਸ਼ ਦੇ ਸਵੈਮਾਨ ਦੀ ਰੱਖਿਆ ਕਰਨ ਵਾਲੇ ਸਾਡੇ ਵੀਰ ਸੈਨਿਕਾਂ ਲਈ ਅਜ਼ਾਦੀ ਦੇ ਬਾਅਦ ਤੋਂ ਹੀ ਨੈਸ਼ਨਲ ਵਾਰ ਮੈਮੋਰੀਅਲ ਦੀ ਮੰਗ ਹੁੰਦੀ ਰਹੀ ਹੈ। ਇਸੇ ਤਰ੍ਹਾਂ ਦੇਸ਼ ਦੀ ਅੰਦਰੂਨੀ ਸੁਰੱਖਿਆ ਨੂੰ ਬਣਾਈ ਰੱਖਣ ਲਈ ਆਪਣੀ ਜਾਨ ਗਵਾਉਣ ਵਾਲੇ ਪੁਲਿਸ ਕਰਮਚਾਰੀਆਂ ਲਈ ਪੁਲਿਸ ਮੈਮੋਰੀਅਲ ਦੀ ਮੰਗ ਵੀ ਦਹਾਕਿਆਂ ਤੋਂ ਕੀਤੀ ਜਾਂਦੀ ਰਹੀ ।

ਕੀ ਕੋਈ ਕਲਪਨਾ ਕਰ ਸਕਦਾ ਹੈ ਕਿ ਇਸ ਇੱਕ ਕੰਮ ਲਈ 50-50 ਸਾਲ, 60-60 ਸਾਲ ਤੱਕ ਦਾ ਇੰਤਜ਼ਾਰ ਕਰਨਾ ਪਵੇ

ਇਹ ਕਿਸ ਤਰ੍ਹਾਂ ਦਾ ਤਰੀਕਾ ਸੀ, ਕਿਸ ਤਰ੍ਹਾਂ ਦੀ ਸੋਚ ਸੀ, ਕਿਸ ਰਸਤੇ ’ਤੇ ਦੇਸ਼ ਨੂੰ ਲੈ ਜਾ ਰਹੇ ਸਨ ਉਹ ਲੋਕ?

ਕੁਝ ਲੋਕਾਂ ਵੱਲੋਂ, ਭਾਰਤ ਦੇ ਸ਼ਹੀਦਾਂ ਨੂੰ ਭੁਲਾ ਦੇਣ ਦਾ ਪਾਪ ਕਰਨ ਦੀ ਕੋਸ਼ਿਸ਼ ਕੀਤੀ ਗਈ।

ਦੇਸ਼ ਦੀ ਸੈਨਾ, ਸੁਰੱਖਿਆ ਬਲਾਂ ਦਾ ਸਵੈਮਾਨ, ਉਨ੍ਹਾਂ ਦਾ ਆਤਮ ਸਨਮਾਨ ਵਧਾਉਣ ਦੀ ਬਜਾਏ, ਉਨ੍ਹਾਂ ਦੇ ਸਵੈਮਾਨ ’ਤੇ ਚੋਟ ਕੀਤੀ ਗਈ।

ਕੀ NCC ਦਾ ਇੱਥੇ ਬੈਠਾ ਕੈਡਿਟ ਇਸ ਗੱਲ ਨਾਲ ਸਹਿਮਤ ਹੋਵੇਗਾ?

ਤੁਹਾਡੀ ਯੁਵਾ ਸੋਚ, ਤੁਹਾਡਾ ਯੁਵਾ ਮਨ ਜੋ ਚਾਹੁੰਦਾ ਹੈ, ਉਹੀ ਸਾਡੀ ਸਰਕਾਰ ਨੇ ਕੀਤਾ। ਅੱਜ ਦਿੱਲੀ ਵਿੱਚ ਨੈਸ਼ਨਲ ਵਾਰ ਮੈਮੋਰੀਅਲ ਵੀ ਹੈ ਅਤੇ ਨੈਸ਼ਨਲ ਪੁਲਿਸ ਮੈਮੋਰੀਅਲ ਵੀ।

ਸਾਥੀਓ,

ਅੱਜ ਪੂਰੇ ਵਿਸ਼ਵ ਵਿੱਚ ਅਲੱਗ-ਅਲੱਗ ਪੱਧਰ ’ਤੇ ਸੈਨ ਵਿਵਸਥਾਵਾਂ ਵਿੱਚ ਪਰਿਵਰਤਨ ਹੋ ਰਿਹਾ ਹੈ।  ਅਸੀਂ ਸਾਰੇ ਜਾਣਦੇ ਹਾਂ ਕਿ ਹੁਣ ਹਾਥੀ-ਘੋੜਿਆਂ ’ਤੇ ਬੈਠ ਕੇ ਲੜਾਈ ਨਹੀਂ ਜਿੱਤੀ ਜਾਂਦੀ । ਆਧੁਨਿਕ ਯੁੱਧ ਵਿੱਚ ਜਲ-ਥਲ-ਨਭ ਯਾਨੀ ਸਾਡੀ ਆਰਮੀ, ਸਾਡੀ ਨੇਵੀ ਅਤੇ ਏਅਰਫੋਰਸ ਨੂੰ ਤਾਲਮੇਲ ਨਾਲ ਹੀ ਅੱਗੇ ਵਧਣਾ ਹੁੰਦਾ ਹੈ ।

ਵਰ੍ਹਿਆਂ ਤੋਂ ਦੇਸ਼ ਵਿੱਚ ਇਸ ਗੱਲ ’ਤੇ ਚਰਚਾ ਹੋ ਰਹੀ ਸੀ ਕਿ ਤਿੰਨ ਸੈਨਾਵਾਂ ਵਿੱਚ ਸਿਨਰਜੀ ਵਧਾਉਣ ਦੇ ਲਈ, ਤਾਲਮੇਲ ਵਧਾਉਣ ਲਈ ਚੀਫ ਆਵ੍ ਡਿਫੈਂਸ ਸਟਾਫ – CDS ਦੀ ਨਿਯੁਕਤੀ ਕੀਤੀ ਜਾਵੇ।

ਲੇਕਿਨ ਦੁਰਭਾਗ ਨਾਲ ਇਸ ’ਤੇ ਚਰਚਾ ਹੀ ਹੁੰਦੀ ਰਹੀ, ਫਾਈਲ ਇੱਕ ਟੇਬਲ ਤੋਂ ਦੂਜੀ ਟੇਬਲ ਤੱਕ ਘੁੰਮਦੀ ਰਹੀ, ਕਿਸੇ ਨੇ ਫੈਸਲਾ ਨਹੀਂ ਲਿਆ।

ਸੋਚ ਉਹੀ ਸੀ – ਕੀ ਫਾਇਦਾ, ਚਲ ਹੀ ਰਿਹਾ ਹੈ ਨਾ !!!

ਸਾਥੀਓ,

ਡਿਪਾਰਟਮੈਂਟ ਆਵ੍ ਮਿਲਟਰੀ ਅਫੇਅਰਸ ਦਾ ਗਠਨ, CDS ਦੇ ਪਦ ਦਾ ਗਠਨ, CDS ਦੇ ਪਦ ’ਤੇ ਨਿਯੁਕਤੀ, ਇਹ ਕੰਮ ਵੀ ਸਾਡੀ ਹੀ ਸਰਕਾਰ ਨੇ ਕੀਤਾ  ਹੈ।

ਉਸੇ ਯੁਵਾ ਸੋਚ ਦੇ ਨਾਲ ਜੋ ਕਹਿੰਦੀ ਹੈ ਕਿ ਹੁਣ ਟਾਲੋ ਨਾ, ਹੁਣ ਫੈਸਲਾ ਲਓ।

ਅਤੇ ਇਹ ਵੀ ਧਿਆਨ ਰੱਖੋ, one Plus one Plus one ਅਗਰ ਤਿੰਨ ਹੁੰਦਾ ਹੈ, CDS ਦੀ ਨਿਯੁਕਤੀ ਦੇ ਬਾਅਦ ਹੁਣ onePlus one Plus one, ਇੱਕ ਸੌ ਗਿਆਰ੍ਹਾਂ ਯਾਨੀ 111  ਹੋ ਜਾਂਦਾ ਹੈ।

ਸਾਥੀਓ,

ਤੁਸੀਂ ਕਲਪਨਾ ਕਰ ਸਕਦੇ ਹੋ ਕਿ ਕੀ ਕੋਈ ਦੇਸ਼, ਆਪਣੇ ਹੱਕ ਦਾ ਪਾਣੀ ਵੀ ਇੰਝ ਹੀ ਵਗ ਜਾਣ ਦੇਵੇ ।  ਲੇਕਿਨ ਭਾਰਤ ਵਿੱਚ ਇਹ ਵੀ ਹੋ ਰਿਹਾ ਸੀ । ਭਾਰਤ ਦਾ ਕਿਸਾਨ ਪਾਣੀ ਦੀ ਕਮੀ ਤੋਂ ਪਰੇਸ਼ਾਨ ਸੀ ਅਤੇ ਦੇਸ਼ ਦਾ ਪਾਣੀ ਵਗ ਕੇ ਪਾਕਿਸਤਾਨ ਜਾ ਰਿਹਾ ਸੀ । ਕਿਸੇ ਨੇ ਇਸ ਪਾਣੀ ਨੂੰ ਭਾਰਤ  ਦੇ ਕਿਸਾਨ ਤੱਕ ਪਹੁੰਚਾਉਣ ਦੀ ਹਿੰਮਤ ਹੀ ਨਹੀਂ ਦਿਖਾਈ । ਅਸੀਂ ਪਾਕਿਸਤਾਨ ਜਾ ਰਿਹਾ ਪਾਣੀ ਰੋਕਣ ਦਾ ਫੈਸਲਾ ਕੀਤਾ ਅਤੇ ਹੁਣ ਇਸ ’ਤੇ ਤੇਜ਼ੀ ਨਾਲ ਕੰਮ ਹੋ ਰਿਹਾ ਹੈ। ਭਾਰਤ  ਦੇ ਹੱਕ ਦਾ ਪਾਣੀ ਹੁਣ ਭਾਰਤ ਵਿੱਚ ਹੀ ਰਹੇਗਾ ।

ਸਾਥੀਓ,

ਜਦੋਂ ਦੇਸ਼ ਆਜ਼ਾਦ ਹੋਇਆ, ਤਾਂ ਬਟਵਾਰਾ ਕਿਸ ਦੀ ਸਲਾਹ ਨਾਲ ਹੋਇਆ, ਕਿਸ ਦੇ ਸਵਾਰਥ ਦੀ ਵਜ੍ਹਾ ਨਾਲ ਹੋਇਆ, ਕਿਉਂ ਜਿਨ੍ਹਾਂ ਲੋਕਾਂ ਨੇ ਸੁਤੰਤਰ ਭਾਰਤ ਦੀ ਕਮਾਨ ਸੰਭਾਲੀ ਉਹ ਬਟਵਾਰੇ ਲਈ ਤਿਆਰ ਹੋਏ, ਮੈਂ ਇਸ ਦੇ ਵਿਸਤਾਰ ਵਿੱਚ ਨਹੀਂ ਜਾਣਾ ਚਾਹੁੰਦਾ।

ਤੁਸੀਂ ਚੰਗੀਆਂ ਕਿਤਾਬਾਂ ਪੜ੍ਹੋਗੇ, ਪੱਖਪਾਤ ਤੋਂ ਰਹਿਤ ਇਤਿਹਾਸਕਾਰਾਂ ਦੀਆਂ ਰਚਨਾਵਾਂ ਪੜ੍ਹੋਗੇ, ਤਾਂ ਤੁਹਾਨੂੰ ਸਚਾਈ ਪਤਾ ਚਲੇਗੀਲੇਕਿਨ ਅੱਜ ਇਸ ਸਮੇਂ ਸਿਟੀਜਨਸ਼ਿਪ ਅਮੈਂਡਮੈਂਟ ਐਕਟ ਨੂੰ ਲੈ ਕੇ ਜੋ ਇੰਨਾ ਭਰਮ ਫੈਲਾਇਆ ਜਾ ਰਿਹਾ ਹੈ, ਜੋ ਵਿਰੋਧ ਕੀਤਾ ਜਾ ਰਿਹਾ, ਉਸ ਦੀ ਸਚਾਈ ਦੇਸ਼ ਦੇ ਨੌਜਵਾਨਾਂ ਨੂੰ ਜਾਣਨੀ ਜ਼ਰੂਰੀ ਹੈ।

ਸਾਥੀਓ,

ਸੁਤੰਤਰਤਾ ਦੇ ਬਾਅਦ ਤੋਂ ਹੀ ਸੁਤੰਤਰ ਭਾਰਤ ਨੇ ਪਾਕਿਸਤਾਨ ਵਿੱਚ, ਬੰਗਲਾਦੇਸ਼ ਵਿੱਚ, ਅਫ਼ਗਾਨਿਸਤਾਨ ਵਿੱਚ ਰਹਿ ਗਏ ਹਿੰਦੂਆਂ-ਸਿੱਖਾਂ ਅਤੇ ਹੋਰ ਘੱਟ ਗਿਣਤੀਆਂ ਨਾਲ ਇਹ ਵਾਅਦਾ ਕੀਤਾ ਸੀ ਕਿ ਅਗਰ ਉਨ੍ਹਾਂ ਨੂੰ ਜ਼ਰੂਰਤ ਹੋਵੇਗੀ, ਤਾਂ ਉਹ ਭਾਰਤ ਆ ਸਕਦੇ ਹਨ; ਭਾਰਤ ਉਨ੍ਹਾਂ ਨਾਲ ਖੜ੍ਹਾ ਰਹੇਗਾ।

ਇਹ ਇੱਛਾ ਗਾਂਧੀ ਜੀ ਦੀ ਵੀ ਸੀ,  ਇਹੀ 1950 ਵਿੱਚ ਹੋਏ ਨਹਿਰੂ-ਲਿਆਕਤ ਸਮਝੌਤੇ ਦੀ ਵੀ ਭਾਵਨਾ ਸੀ। ਇਨ੍ਹਾਂ ਦੇਸ਼ਾਂ ਵਿੱਚ ਜਿਨ੍ਹਾਂ ਲੋਕਾਂ ‘ਤੇ ਉਨ੍ਹਾਂ ਦੀ ਆਸਥਾ ਦੀ ਵਜ੍ਹਾ ਨਾਲ ਜ਼ੁਲਮ ਹੋਇਆ, ਭਾਰਤ ਦਾ ਕਰਤੱਵ ਸੀ ਕਿ ਉਨ੍ਹਾਂ ਨੂੰ ਸ਼ਰਨ ਦੇਵੇ, ਉਨ੍ਹਾਂ ਨੂੰ ਭਾਰਤ ਦੀ ਨਾਗਰਿਕਤਾ ਦੇਵੇ। ਲੇਕਿਨ ਇਸ ਵਿਸ਼ੇ ਤੋਂ ਅਤੇ ਅਜਿਹੇ ਹਜ਼ਾਰਾਂ ਲੋਕਾਂ ਤੋਂ ਮੂੰਹ ਫੇਰ ਲਿਆ ਗਿਆ।

ਅਜਿਹੇ ਲੋਕਾਂ ਨਾਲ ਹੋਏ ਇਤਿਹਾਸਕ ਅਨਿਆਂ ਨੂੰ ਰੋਕਣ ਲਈ, ਭਾਰਤ ਦੇ ਪੁਰਾਣੇ ਵਾਅਦਿਆਂ ਨੂੰ ਪੂਰਾ ਕਰਨ ਲਈ ਅੱਜ ਜਦੋਂ ਸਾਡੀ ਸਰਕਾਰ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਲੈ ਕੇ ਆਈ ਹੈ, ਅਜਿਹੇ ਲੋਕਾਂ ਨੂੰ ਭਾਰਤ ਦੀ ਨਾਗਰਿਕਤਾ ਦੇ ਰਹੀ ਹੈ, ਤਾਂ ਕੁਝ ਰਾਜਨੀਤਕ ਦਲ ਆਪਣੇ ਵੋਟਬੈਂਕ ‘ਤੇ ਕਬਜ਼ਾ ਕਰਨ ਦੀ ਦੌੜ ਵਿੱਚ ਲੱਗੇ ਹਨ।

ਆਖਿਰ ਕਿਸ ਦੇ ਹਿਤਾਂ ਲਈ ਕੰਮ ਕਰ ਰਹੇ ਹਨ ਇਹ ਲੋਕ?

ਕਿਉਂ ਇਨ੍ਹਾਂ ਲੋਕਾਂ ਨੂੰ ਪਾਕਿਸਤਾਨ ਵਿੱਚ ਘੱਟ ਗਿਣਤੀਆਂ ‘ਤੇ ਹੋ ਰਹੇ ਜ਼ੁਲਮ ਦਿਖਾਈ ਨਹੀਂ ਦਿੰਦੇ?

ਸਿਰਫ ਆਸਥਾ ਦੀ ਵਜ੍ਹਾ ਕਰਨ ਪਾਕਿਸਤਾਨ ਵਿੱਚ ਇਨ੍ਹਾਂ ਬੇਟੀਆਂ ‘ਤੇ ਜ਼ੁਲਮ ਹੁੰਦੇ ਹਨ, ਉਨ੍ਹਾਂ ਨਾਲ ਬਲਾਤਕਾਰ ਹੁੰਦੇ ਹਨ, ਉਨ੍ਹਾਂ ਦਾ ਅਪਹਰਣ ਹੁੰਦਾ ਹੈ, ਇਨ੍ਹਾਂ ਸਾਰਿਆ ਨੂੰ ਕਿਉਂ ਝੂਠਾ ਸਾਬਤ ਕਰਨ ‘ਤੇ ਤੁਰੇ ਹੋਏ ਹਨ ਇਹ ਲੋਕ?

ਸਾਥੀਓ, ਇਨ੍ਹਾਂ ਵਿੱਚੋਂ ਕੁਝ ਲੋਕ ਸ਼ੋਸ਼ਿਤਾਂ ਦੀ ਅਵਾਜ਼ ਬਣਨ ਦਾ ਢੋਂਗ ਕਰ ਰਹੇ ਹਨ। ਇਹ ਉਹੀ ਲੋਕ ਹਨ ਜਿਨ੍ਹਾਂ ਲੋਕਾਂ ਨੂੰ ਪਾਕਿਸਤਾਨ ਵਿੱਚ ਸ਼ੋਸ਼ਿਤਾਂ ‘ਤੇ ਜ਼ੁਲਮ ਦਿਖਾਈ ਨਹੀਂ ਦਿੰਦੇ। ਇਹ ਲੋਕ ਭੁੱਲ ਜਾਂਦੇ ਹਨ ਕਿ ਪਾਕਿਸਤਾਨ ਤੋਂ ਜੋ ਲੋਕ ਧਾਰਮਿਕ ਪ੍ਰਤਾੜਨਾ ਦੇ ਕਾਰਨ ਭੱਜ ਕੇ ਭਾਰਤ ਆਏ ਹਨ, ਉਨ੍ਹਾਂ ਵਿੱਚੋਂ ਜ਼ਿਆਦਾਤਰ ਸ਼ੋਸ਼ਿਤ ਹੀ ਹਨ।

ਸਾਥੀਓ,

ਕੁਝ ਸਮੇਂ ਪਹਿਲਾਂ ਪਾਕਿਸਤਾਨ ਵਿੱਚ ਉੱਥੋਂ ਦੀ ਸੈਨਾ ਨੇ ਇੱਕ ਇਸ਼ਤਿਹਾਰ ਛਪਵਾਇਆ ਸੀ। ਸੈਨਾ ਵਿੱਚ ਸਫ਼ਾਈ-ਕਰਮਚਾਰੀਆਂ ਦੀ ਭਰਤੀ ਲਈ। ਉਨ੍ਹਾਂ ਇਸ਼ਤਿਹਾਰਾਂ ਵਿੱਚ ਕੀ ਲਿਖਿਆ ਸੀ ਪਤਾ ਹੈ ਤੁਹਾਨੂੰ?

ਉਨ੍ਹਾਂ ਵਿੱਚ ਲਿਖਿਆ ਸੀ- ਸਫ਼ਾਈ ਕਰਮਚਾਰੀ ਲਈ ਉਹੀ ਅਪਲਾਈ ਕਰ ਸਕਦੇ ਹਨ ਜੋ ਮੁਸਲਿਮ ਨਹੀਂ ਹਨ। ਯਾਨੀ ਇਹ ਵਿਗਿਆਪਨ ਕਿਸ ਦੇ ਲਈ ਸੀ? ਸਾਡੇ ਇਨ੍ਹਾਂ ਸ਼ੋਸ਼ਿਤ ਭਾਈ-ਭੈਣਾਂ ਲਈ। ਉਨ੍ਹਾਂ ਨੂੰ ਇਸੇ ਨਜ਼ਰ ਨਾਲ ਦੇਖਿਆ ਜਾਂਦਾ ਹੈ ਪਾਕਿਸਤਾਨ ਵਿੱਚ। ਇਹ ਸਥਿਤੀ ਹੈ ਉੱਥੋਂ ਦੀ।

ਸਾਥੀਓ,

ਬਟਵਾਰੇ ਦੇ ਸਮੇਂ ਬਹੁਤ ਲੋਕ ਭਾਰਤ ਛੱਡ ਕੇ ਚਲੇ ਗਏ। ਲੇਕਿਨ ਇੱਥੋਂ ਜਾਣ ਤੋਂ ਬਾਅਦ ਇਹ ਲੋਕ ਇੱਥੋਂ ਦੇ ਅਸਾਸਿਆਂ ‘ਤੇ ਆਪਣਾ ਹੱਕ ਜਤਾਉਂਦੇ ਸਨ।

ਸਾਡੇ ਸ਼ਹਿਰਾਂ ਦੇ ਵਿੱਚੋ-ਵਿੱਚ ਖੜ੍ਹੀਆਂ, ਲੱਖਾਂ ਕਰੋੜ ਦੀਆਂ ਇਨ੍ਹਾਂ ਸੰਪਤੀਆਂ ‘ਤੇ ਭਾਰਤ ਦਾ ਹੱਕ ਹੁੰਦੇ ਹੋਏ ਵੀ ਇਹ ਦੇਸ਼ ਦੇ ਕੰਮ ਨਹੀਂ ਆ ਰਹੀਆਂ ਸਨਦਹਾਕਿਆਂ ਤੱਕ Enemy Property ਬਿਲ ਨੂੰ ਲਟਕਾ ਕੇ ਰੱਖਿਆ ਗਿਆ। ਜਦੋਂ ਅਸੀਂ ਇਸ ਨੂੰ ਲਾਗੂ ਕਰਵਾਉਣ ਲਈ ਸੰਸਦ ਵਿੱਚ ਲੈ ਕੇ ਆਏ, ਤਾਂ ਕਾਨੂੰਨ ਨੂੰ ਪਾਸ ਕਰਵਾਉਣ ਵਿੱਚ ਸਾਨੂੰ ਬਹੁਤ ਮੁਸ਼ਕਲਾਂ ਆਈਆਂ

ਮੈਂ ਫਿਰ ਪੁੱਛੂੰਗਾ- ਕਿਸ ਦੇ ਹਿਤ ਲਈ ਅਜਿਹਾ ਕੀਤਾ ਗਿਆ?

ਜੋ ਲੋਕ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਵਿਰੋਧ ਕਰਨ ਨਿਕਲੇ ਹਨ, ਉਹੀ ਲੋਕ Enemy Property ਕਾਨੂੰਨ ਦਾ ਵਿਰੋਧ ਕਰ ਰਹੇ ਸਨ।

ਸਾਥੀਓ,

ਬਟਵਾਰੇ ਦੇ ਬਾਅਦ ਭਾਰਤ ਅਤੇ ਉਦੋਂ ਦੇ ਪੂਰਬੀ ਪਾਕਿਸਤਾਨ, ਅੱਜ ਦੇ ਬੰਗਲਾਦੇਸ਼ ਦਰਮਿਆਨ ਵੀ ਕੁਝ ਖੇਤਰਾਂ ਵਿੱਚ ਸੀਮਾ ਵਿਵਾਦ ਚਲਦਾ ਰਿਹਾ ਹੈ। ਇਸ ਵਿਵਾਦ ਨੂੰ ਸੁਲਝਾਉਣ ਲਈ ਵੀ ਕੋਈ ਠੋਸ ਪਹਿਲ ਨਹੀਂ ਹੋਈ।

ਜੇਕਰ ਸੀਮਾ ਹੀ ਵਿਵਾਦਿਤ ਰਹੇਗੀ ਤਾਂ ਫਿਰ ਘੁਸਪੈਠ ਕਿਵੇਂ ਰੁਕੇਗੀ?

ਆਪਣੇ ਨਿਜੀ ਹਿਤ ਲਈ ਵਿਵਾਦ ਨੂੰ ਲਟਕਾ ਕੇ ਰੱਖੋ, ਘੁਸਪੈਠੀਆਂ ਨੂੰ ਆਉਣ ਦਾ ਖੁੱਲ੍ਹਾ ਰਸਤਾ ਦਿਉ, ਆਪਣੀ ਰਾਜਨੀਤੀ ਚਲਾਉਂਦੇ ਰਹੋ, ਇਹੀ ਚਲ ਰਿਹਾ ਸੀ ਸਾਡੇ ਦੇਸ਼ ਵਿੱਚ।

ਇਹ ਸਾਡੀ ਸਰਕਾਰ ਹੈ, ਜਿਸ ਨੇ ਬੰਗਲਾ ਦੇਸ਼ ਨਾਲ ਸੀਮਾ ਵਿਵਾਦ ਨੂੰ ਸੁਲਝਾਇਆ। ਅਸੀਂ ਦੋ ਮਿੱਤਰ ਦੇਸ਼ਾਂ ਨਾਲ ਆਹਮਣੇ-ਸਾਹਮਣੇ ਬੈਠ ਕੇ ਗੱਲ ਕੀਤੀ, ਇੱਕ ਦੂਜੇ ਨੂੰ ਸੁਣਿਆ, ਇੱਕ ਦੂਜੇ ਨੂੰ ਸਮਝਿਆ ਅਤੇ ਇੱਕ ਅਜਿਹਾ ਹੱਲ ਕੱਢਿਆ ਜਿਸ ਵਿੱਚ ਦੋਵੇਂ ਦੇਸ਼ ਸਹਿਮਤ ਹੋਣ। ਮੈਨੂੰ ਸੰਤੋਖ ਹੈ ਕਿ ਅੱਜ ਨਾ ਸਿਰਫ ਸੀਮਾ ਵਿਵਾਦ ਸੁਲਝ ਚੁੱਕਾ ਹੈ ਬਲਕਿ ਭਾਰਤ ਅਤੇ ਬੰਗਲਾਦੇਸ਼ ਦੇ ਸਬੰਧ ਵੀ ਅੱਜ ਇਤਿਹਾਸਿਕ ਪੱਧਰ ‘ਤੇ ਹਨ। ਅਸੀਂ ਦੋਵੇਂ ਆਪਸ ਵਿੱਚ ਮਿਲ ਕੇ ਗ਼ਰੀਬੀ ਨਾਲ ਲੜ ਰਹੇ ਹਾਂ।

ਸਾਥੀਓ,

ਭਾਰਤ ਦੇ ਬਟਵਾਰੇ ਦੇ ਸਮੇਂ ਕਾਗਜ ‘ਤੇ ਇੱਕ ਲਕੀਰ ਖਿੱਚ ਦਿੱਤੀ ਗਈ ਸੀ। ਦੇਸ਼ ਦੀ ਵੰਡ ਕਰ ਦਿੱਤੀ ਗਈ ਸੀ। ਕਾਗਜ ‘ਤੇ ਖਿੱਚੀ ਗਈ ਇਸ ਲਕੀਰ ਨੇ ਗੁਰਦੁਆਰਾ ਕਰਤਾਰਪੁਰ ਸਾਹਿਬ ਨੂੰ ਸਾਡੇ ਤੋਂ ਦੂਰ  ਕਰ ਦਿੱਤਾ ਸੀ, ਉਸ ਨੂੰ ਪਾਕਿਸਤਾਨ ਦਾ ਹਿੱਸਾ ਬਣਾ ਦਿੱਤਾ ਸੀ।

ਕਰਤਾਰਪੁਰ, ਗੁਰੂ ਨਾਨਕ ਦੀ ਭੂਮੀ ਸੀ। ਕਰੋੜਾਂ ਦੇਸ਼ਵਾਸੀਆਂ ਦੀ ਆਸਥਾ ਉਸ ਪਵਿੱਤਰ ਸਥਾਨ ਨਾਲ ਜੁੜੀ ਸੀ। ਉਸ ਨੂੰ ਕਿਉਂ ਛੱਡ ਦਿੱਤਾ ਗਿਆ? ਜਦੋਂ ਪਾਕਿਸਤਾਨ ਦੇ 90 ਹਜ਼ਾਰ ਸੈਨਿਕਾਂ ਨੂੰ ਬੰਦੀ ਬਣਾਇਆ ਗਿਆ ਸੀ, ਤਦ ਕਹਿ ਦਿੱਤਾ ਗਿਆ ਹੁੰਦਾ ਕਿ ਘੱਟ ਤੋਂ ਘੱਟ ਕਰਤਾਰਪੁਰ ਸਾਹਿਬ ਤਾਂ ਸਾਨੂੰ ਵਾਪਸ ਦੇ ਦੇਵੋ।

ਲੇਕਿਨ ਇਹ ਵੀ ਨਹੀਂ ਕੀਤਾ ਗਿਆ। ਦਹਾਕਿਆਂ ਤੋਂ ਸਿੱਖ ਸ਼ਰਧਾਲੂ ਇਸ ਇੰਤਜਾਰ ਵਿੱਚ ਸਨ ਕਿ ਉਨ੍ਹਾਂ ਨੂੰ ਅਸਾਨੀ ਨਾਲ ਕਰਤਾਰਪੁਰ ਪਹੁੰਚਣ ਦਾ ਮੌਕਾ ਮਿਲੇ, ਉਹ ਗੁਰੂ ਭੂਮੀ ਦੇ ਦਰਸ਼ਨ ਕਰ ਸਕਣ। ਕਰਤਾਰਪੁਰ ਕੌਰੀਡੋਰ ਬਣਾ ਕੇ ਇਹ ਕੰਮ ਵੀ ਸਾਡੀ ਹੀ ਸਰਕਾਰ ਨੇ ਕੀਤਾ।

ਸਾਥੀਓ,

ਸ਼੍ਰੀਰਾਮ ਜਨਮ ਭੂਮੀ ਦਾ ਕੇਸ ਅਦਾਲਤ ਵਿੱਚ ਦਹਾਕਿਆਂ ਤੱਕ ਲਟਕਿਆ ਰਿਹਾ, ਤਾਂ ਉਸ ਦੇ ਪਿੱਛੇ ਵੀ ਇਨ੍ਹਾਂ ਲੋਕਾਂ ਦੀ ਇਹੀ ਸੋਚ ਹੈ- ਆਪਣੇ ਰਾਜਨੀਤਕ ਸਵਾਰਥ ਲਈ ਅਹਿਮ ਵਿਸ਼ਿਆਂ ਨੂੰ ਲਟਕਾਓ, ਦੇਸ਼ ਦੇ ਲੋਕਾਂ ਨੂੰ ਭਟਕਾਓ। ਇਹ ਲੋਕ ਅਦਾਲਤਾਂ ਦੇ ਚੱਕਰ ਕੱਟਦੇ ਰਹਿੰਦੇ ਸਨ ਕਿ ਕਿਸੇ ਵੀ ਤਰ੍ਹਾਂ ਸੁਣਵਾਈ ਟਲ ਜਾਵੇ, ਅਦਾਲਤ ਫ਼ੈਸਲਾ ਨਾ ਸੁਣਾ ਸਕੇ। ਕੀ-ਕੀ ਤਰੀਕੇ ਅਪਣਾਏ ਗਏ, ਇਹ ਦੇਸ਼ ਨੇ ਦੇਖਿਆ ਹੈ। ਇਨ੍ਹਾਂ ਦੀਆਂ ਸਾਰੀਆਂ ਚਾਲਾਂ ਨੂੰ ਸਾਡੀ ਸਰਕਾਰ ਨੇ Expose ਕੀਤਾ, ਜੋ ਰੋੜੇ, ਇਹ ਲਗਾ ਰਹੇ ਸਨ, ਉਨ੍ਹਾਂ ਨੂੰ ਹਟਾਇਆ ਅਤੇ ਅੱਜ ਇੰਨੇ ਮਹੱਤਵਪੂਰਨ ਅਤੇ ਸੰਵੇਦਨਸ਼ੀਲ ਕੇਸ ਦਾ ਵੀ ਫ਼ੈਸਲਾ ਹੋ ਚੁੱਕਾ ਹੈ।

ਸਾਥੀਓ,

ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਸੁਲਝਾ ਰਹੀ ਸਾਡੀ ਸਰਕਾਰ ਦੇ ਫ਼ੈਸਲੇ ‘ਤੇ ਜੋ ਲੋਕ ਸੰਪ੍ਰਦਾਇਕਤਾ ਦਾ ਰੰਗ ਚੜ੍ਹਾ ਰਹੇ ਹਨ, ਉਨ੍ਹਾਂ ਦਾ ਅਸਲੀ ਚੇਹਰਾ ਵੀ ਦੇਸ਼ ਦੇਖ ਚੁੱਕਿਆ ਹੈ ਅਤੇ ਦੇਖ ਰਿਹਾ ਹੈ।

ਮੈਂ ਫਿਰ ਕਹਾਂਗਾ- ਦੇਸ਼ ਦੇਖ ਰਿਹਾ ਹੈ, ਸਮਝ ਰਿਹਾ ਹੈ। ਚੁੱਪ ਹੈ, ਲੇਕਿਨ ਸਭ ਸਮਝ ਰਿਹਾ ਹੈ। ਵੋਟਬੈਂਕ ਲਈ ਕਿਵੇਂ ਦਹਾਕਿਆਂ ਤੱਕ ਇਨ੍ਹਾਂ ਲੋਕਾਂ ਨੇ ਮਨਘੜਤ ਝੂਠ ਫੈਲਾਏ ਹਨ, ਇਸ ਨੂੰ ਵੀ ਦੇਸ਼ ਜਾਣ ਗਿਆ ਹੈ।

ਸਮਾਜ ਦੇ ਭਿੰਨ-ਭਿੰਨ ਪੱਧਰਾਂ ‘ਤੇ ਬੈਠੇ ਹੋਏ ਇਹ ਲੋਕ ਹੁਣ ਪੂਰੀ ਤਰ੍ਹਾਂ Expose ਹੋ ਚੁੱਕੇ ਹਨ। ਹਰ ਰੋਜ਼ ਇਨ੍ਹਾਂ ਦੇ ਬਿਆਨ, ਇਨ੍ਹਾਂ ਨੂੰ ਅਤੇ ਇਨ੍ਹਾਂ ਦੀ ਸੋਚ ਨੂੰ Expose ਕਰ ਰਹੇ ਹਨ।

ਇਹ ਉਹ ਲੋਕ ਹਨ ਜਿਨ੍ਹਾਂ ਨੇ ਸਵੈਹਿਤ ਨੂੰ ਹਮੇਸ਼ਾ ਦੇਸ਼ਹਿਤ ਤੋਂ ਉੱਪਰ ਰੱਖਿਆ। ਅਜਿਹੇ ਲੋਕਾਂ ਨੇ ਵੋਟਬੈਂਕ ਦੀ ਪੌਲਿਟਿਕਸ ਕਰਕੇ ਸਮੱਸਿਆਵਾਂ ਨੂੰ ਦਹਾਕਿਆਂ ਤੱਕ ਸੁਲਝਣ ਨਹੀਂ ਦਿੱਤਾ।

ਸਾਥੀਓ,

ਆਪ ਕੇਡਿਟ੍ਸ ਦੇ ਜਨਮ ਤੋਂ ਵੀ ਬਹੁਤ ਵਰ੍ਹੇ ਪਹਿਲਾਂ, ਇਹ 1985-86 ਦੀ ਗੱਲ ਸੀ ਜਦੋਂ ਦੇਸ਼ ਦੀ ਸਭ ਤੋਂ ਵੱਡੀ ਅਦਾਲਤ ਨੇ, ਸਾਡੇ ਸੁਪਰੀਮ ਕੋਰਟ ਨੇ ਮੁਸਲਿਮ ਮਹਿਲਾਵਾਂ ਨੂੰ, ਦੇਸ਼ ਦੀਆਂ ਹੋਰ ਭੈਣਾਂ-ਬਟੀਆਂ ਦੀ ਤਰ੍ਹਾਂ ਹੀ ਅਧਿਕਾਰ ਦਿੰਦੇ ਹੋਏ ਇਤਿਹਾਸਕ ਫ਼ੈਸਲਾ ਸੁਣਾਇਆ ਸੀ।

ਇਨ੍ਹਾਂ ਲੋਕਾਂ ਦੀ ਤੁਸ਼ਟੀਕਰਣ ਦੀ ਇਸੇ ਰਾਜਨੀਤੀ ਦੀ ਵਜ੍ਹਾ ਨਾਲ ਮੁਸਲਿਮ ਭੈਣਾਂਬੇਟੀਆਂ ਨੂੰ ਦਹਾਕਿਆਂ ਤੱਕ ਟ੍ਰਿਪਲ ਤਲਾਕ ਦੇ ਡਰ ਤੋਂ ਮੁਕਤੀ ਨਹੀਂ ਮਿਲ ਸਕੀ। ਜਦੋਂ ਕਿ ਦੁਨੀਆਂ ਦੇ ਅਨੇਕ ਮੁਸਲਿਮ ਦੇਸ਼, ਟ੍ਰਿਪਲ ਤਲਾਕ ਬੈਨ ਕਰ ਚੁੱਕੇ ਸਨ। ਲੇਕਿਨ ਭਾਰਤ ਵਿੱਚ ਇਨ੍ਹਾਂ ਲੋਕਾਂ ਨੇ ਅਜਿਹਾ ਕਰਨ ਨਹੀਂ ਦਿੱਤਾ।

ਸੋਚ ਉਹੀ ਸੀਨਾ ਬਦਲਾਂਗੇ, ਨਾ ਬਦਲਣ ਦੇਵਾਂਗੇ।

ਇਸ ਲਈ ਦੇਸ਼ ਨੇ ਇਨ੍ਹਾਂ ਲੋਕਾਂ ਨੂੰ ਹੀ ਬਦਲ ਦਿੱਤਾ। ਇਹ ਸਾਡੀ ਸਰਕਾਰ ਹੈ ਜਿਸ ਨੇ ਟ੍ਰਿਪਲ ਤਲਾਕ ਦੇ ਖਿਲਾਫ ਕਾਨੂੰਨ ਬਣਾਇਆ ਹੈ, ਮੁਸਲਿਮ ਮਹਿਲਾਵਾਂ ਨੂੰ ਨਵੇਂ ਅਧਿਕਾਰ ਦਿੱਤੇ ਹਨ। 

ਸਾਥੀਓ,

ਜਿਸ ਦਿੱਲੀ ਵਿੱਚ ਇਹ ਆਯੋਜਨ ਹੋ ਰਿਹਾ ਹੈ, ਉਸੇ ਦਿੱਲੀ ਵਿੱਚ, ਦੇਸ਼ ਦੀ ਰਾਜਧਾਨੀ ਵਿੱਚ, ਅਜ਼ਾਦੀ ਦੇ ਬਾਅਦ ਲੱਖਾਂ ਪ੍ਰਵਾਸੀਆਂ ਨੂੰ ਵਸਾਇਆ ਗਿਆ। ਸਮੇਂ ਦੇ ਨਾਲ ਹੋਰ ਵੀ ਲੱਖਾਂ ਲੋਕ ਦਿੱਲੀ ਆਏ ਅਤੇ ਵਸੇ। ਦਿੱਲੀ ਵਿੱਚ ਅਜਿਹੀਆਂ 1700 ਤੋਂ ਜ਼ਿਆਦਾ ਕਲੋਨੀਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਦਹਾਕਿਆਂ ਤੱਕ, ਉਨ੍ਹਾਂ ਦੇ ਘਰ ਦਾ ਮਾਲਿਕਾਨਾ ਹੱਕ ਨਹੀਂ ਮਿਲਿਆ ਸੀ। ਕਹਿਣ ਨੂੰ ਘਰ ਆਪਣਾ ਸੀ, ਲੇਕਿਨ ਕਾਨੂੰਨ ਦੀ ਨਜ਼ਰ ਵਿੱਚ ਨਹੀਂ। ਅਜਿਹੇ 40 ਲੱਖ ਤੋਂ ਜ਼ਿਆਦਾ ਲੋਕਾਂ ਦੀ ਮੰਗ ਸੀ ਕਿ ਉਨ੍ਹਾਂ ਨੂੰ ਆਪਣੇ ਘਰ ਦਾ ਮਾਲਿਕਾਨਾ ਹੱਕ ਤਾਂ ਦਿੱਤਾ ਜਾਵੇ।

ਲੇਕਿਨ ਦਹਾਕਿਆਂ ਤੱਕ ਉਨ੍ਹਾਂ ਦੀ ਇਸ ਮੰਗ ਤੇ ਧਿਆਨ ਨਹੀਂ ਦਿੱਤਾ ਗਿਆ। ਜਦੋਂ ਸਾਡੀ ਸਰਕਾਰ ਨੇ ਕੋਸ਼ਿਸ਼ ਕੀਤੀ, ਤਾਂ ਇਸ ਵਿੱਚ ਵੀ ਰੋੜੇ ਅਟਕਾਉਣ ਦਾ ਕੰਮ ਕੀਤਾ ਗਿਆ।

ਇਹ ਯੁਵਾ ਭਾਰਤ ਦੀ ਸੋਚ ਹੈ, ਨਿਊ ਇੰਡੀਆ ਦੀ ਸੋਚ ਹੈ ਜਿਸ ਨੇ ਦਿੱਲੀ ਦੇ 40 ਲੱਖ ਲੋਕਾਂ ਦੇ ਜੀਵਨ ਨਾਲ, ਉਨ੍ਹਾਂ ਦੀ ਸਭ ਤੋਂ ਵੱਡੀ ਚਿੰਤਾ ਨੂੰ ਦੂਰ ਕਰ ਦਿੱਤਾ ਹੈ। ਸਾਡੀ ਸਰਕਾਰ ਦੇ ਫ਼ੈਸਲੇ ਦਾ ਲਾਭ ਹਿੰਦੂਆਂ ਨੂੰ ਹੋਵੇਗਾ ਅਤੇ ਮੁਸਲਮਾਨਾਂ ਨੂੰ ਵੀ, ਸਿੱਖਾਂ ਨੂੰ ਹੋਵੇਗਾ ਅਤੇ ਇਸਾਈਆਂ ਨੂੰ ਵੀ।

ਸਾਥੀਓ,

ਸਾਡੇ ਲਈ ਹਰੇਕ ਦੇਸ਼ਵਾਸੀ ਦਾ ਮਹੱਤਵ ਹੈ ਅਤੇ ਇਸੇ ਸੋਚ ਦੇ ਨਾਲ ਅਸੀਂ ਅੱਗੇ ਵਧ ਰਹੇ ਹਾਂ। ਅਸਾਮ ਵਿੱਚ ਜਿਸ ਬਰੂਰਿਆਂਗ ਜਨਜਾਤੀ ਦਾ ਜ਼ਿਕਰ ਮੈਂ ਪਹਿਲਾਂ ਵੀ ਕੀਤਾ, ਉਸ ਨੂੰ ਆਪਣੇ ਹਾਲ ਤੇ ਛੱਡ ਦਿੱਤਾ ਗਿਆ ਸੀ, ਹੁਣ ਉਨ੍ਹਾਂ ਨੂੰ ਵੀ ਉਨ੍ਹਾਂ ਦੇ ਜੀਵਨ ਦੀ ਸਭ ਤੋਂ ਵੱਡੀ ਚਿੰਤਾ ਤੋਂ ਸਾਡੀ ਹੀ ਸਰਕਾਰ ਨੇ ਮੁਕਤ ਕੀਤਾ ਹੈ। ਇਨ੍ਹਾਂ ਲੋਕਾਂ ਨੂੰ ਮਿਜ਼ੋਰਮ ਤੋਂ ਭੱਜ ਕੇ ਤ੍ਰਿਪੁਰਾ ਵਿੱਚ ਸ਼ਰਨ ਲੈਣੀ ਪਈ ਸੀ। ਸਦੀਆਂ ਤੋਂ ਇਹ ਲੋਕ ਪ੍ਰਵਾਸੀਆਂ ਦਾ ਜੀਵਨ ਜੀ ਰਹੇ ਸਨ। ਨਾ ਰਹਿਣ ਦਾ ਟਿਕਾਣਾ, ਨਾ ਬੱਚਿਆਂ ਦਾ ਕੋਈ ਭਵਿੱਖ।

ਪਹਿਲਾਂ ਦੀਆਂ ਸਰਕਾਰਾਂ ਇਨ੍ਹਾਂ ਦੀਆਂ ਸਮੱਸਿਆਵਾਂ ਨੂੰ ਟਾਲ ਰਹੀਆਂ ਸਨ। ਅਸੀਂ ਸਭ ਨੂੰ ਨਾਲ ਲਿਆ ਅਤੇ ਇੱਕ ਹੱਲ ਲੱਭਿਆ। ਆਉਣ ਵਾਲੇ ਵਰ੍ਹਿਆਂ ਵਿੱਚ ਸਰਕਾਰ ਬਰੂਰਿਆਂਗ ਜਨਜਾਤੀ ਦਾ ਜੀਵਨ ਅਸਾਨ ਬਣਾਉਣ ਲਈ 600 ਕਰੋੜ ਰੁਪਏ ਖਰਚ ਕਰਨ ਜਾ ਰਹੀ ਹੈ।

 ਸਾਥੀਓ,

ਇੱਥੇ ਬੈਠਾ ਹਰ ਨੌਜਵਾਨ ਚਾਹੁੰਦਾ ਹੈ ਕਿ ਦੇਸ਼ ਵਿੱਚ ਭ੍ਰਿਸ਼ਟਾਚਾਰ ਖ਼ਤਮ ਹੋਵੇ। ਭ੍ਰਿਸ਼ਟਾਚਾਰ ਸਾਡੇ ਦੇਸ਼ ਦੇ ਸਾਧਨਾਂਸੰਸਾਧਨਾਂ ਨੂੰ ਦੀਮਕ (ਸਿਉਂਕ) ਦੀ ਤਰ੍ਹਾਂ ਚੱਟਦਾ ਰਿਹਾ। ਇਸ ਨੇ ਅਮੀਰ ਨੂੰ ਹੋਰ ਅਮੀਰ ਬਣਾਇਆ, ਗ਼ਰੀਬ ਨੂੰ ਹੋਰ ਗ਼ਰੀਬ। ਇੱਥੋਂ ਤੱਕ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਨੇ ਇੱਕ ਵਾਰ ਕਿਹਾ ਸੀ ਕਿ ਕੇਂਦਰ ਸਰਕਾਰ ਗ਼ਰੀਬ ਲਈ ਜੇਕਰ ਇੱਕ ਰੁਪਇਆ ਭੇਜਦੀ ਹੈ ਤਾਂ ਸਿਰਫ 15 ਪੈਸਾ ਹੀ ਪਹੁੰਚਦਾ ਹੈ। ਇਹੀ ਸਥਿਤੀ ਸੀ। ਲੇਕਿਨ ਇਸ ਨੂੰ ਬਦਲਣ ਲਈ ਕੀ ਕੀਤਾ ਗਿਆ? ਸਿਰਫ ਖਾਨਾਪੂਰਤੀ ਸਿਰਫ ਦਿਖਾਵਾ। ਇਮਾਨਦਾਰੀ ਨਾਲ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਦੀ ਕੋਸ਼ਿਸ਼ ਹੀ ਨਹੀਂ ਕੀਤੀ ਗਈ।

ਸਾਡੀ ਸਰਕਾਰ ਨੇ ਜਨਧਨ ਆਧਾਰ ਅਤੇ ਮੋਬਾਈਲ ਦੀ ਸ਼ਕਤੀ ਨਾਲ, ਆਧੁਨਿਕ ਟੈਕਨੋਲੋਜੀ ਦੀ ਮਦਦ ਨਾਲ, ਇਸ ਤਰ੍ਹਾਂ ਦੇ ਭ੍ਰਿਸ਼ਟਾਚਾਰ ਨੂੰ ਕਾਫ਼ੀ ਹਦ ਤੱਕ ਕਾਬੂ ਵਿੱਚ ਕਰ ਲਿਆ ਹੈ। ਸਾਡੀ ਸਰਕਾਰ ਨੇ ਅਜਿਹਾ ਕਰਕੇ, 1 ਲੱਖ 70 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਗਲਤ ਹੱਥਾਂ ਵਿੱਚ ਜਾਣ ਤੋਂ ਬਚਾਇਆ ਹੈ।

ਸਾਥੀਓ,

1988 ਵਿੱਚ ਦੇਸ਼ ਵਿੱਚ ਇੱਕ ਕਾਨੂੰਨ ਬਣਿਆ ਸੀ ਬੇਨਾਮੀ ਸੰਪਤੀ ਦੇ ਖਿਲਾਫ। ਦੇਸ਼ ਦੀ ਸੰਸਦ ਨੇ ਇਸ ਨੂੰ ਪਾਸ ਕੀਤਾ ਸੀਲੇਕਿਨ 28 ਸਾਲ ਤੱਕ ਇਸ ਕਾਨੂੰਨ ਨੂੰ ਲਾਗੂ ਹੀ ਨਹੀਂ ਕੀਤਾ ਗਿਆ। ਬੇਨਾਮੀ ਸੰਪਤੀ ਦੇ ਖਿਲਾਫ ਕਾਨੂੰਨ ਨੂੰ ਇਨ੍ਹਾਂ ਲੋਕਾਂ ਨੇ ਰੱਦੀ ਦੀ ਟੋਕਰੀ ਵਿੱਚ ਸੁੱਟ ਦਿੱਤਾ ਸੀ।

ਇਹ ਸਾਡੀ ਹੀ ਸਰਕਾਰ ਹੈ ਜਿਸ ਨੇ ਨਾ ਸਿਰਫ ਬੇਨਾਮੀ ਸੰਪਤੀ ਕਾਨੂੰਨ ਲਾਗੂ ਕੀਤਾ ਬਲਕਿ ਹਜ਼ਾਰਾਂ ਕਰੋੜ ਦੀ ਅਵੈਧ ਸੰਪਤੀ ਇਸ ਕਾਨੂੰਨ ਦੇ ਤਹਿਤ ਜ਼ਬਤ ਕੀਤੀ ਜਾ ਚੁੱਕੀ ਹੈ।

ਮੈਂ ਤੁਹਾਨੂੰ ਇੱਕ ਹੋਰ ਸਵਾਲ ਕਰਦਾ ਹਾਂ। ਕਿਉਂਕਿ ਇਸ ਦਾ ਜਵਾਬ ਸੁਣ ਕੇ ਤੁਸੀਂ ਹੋਰ ਵੀ ਚੌਂਕ ਜਾਵੋਗੇ।

ਤੁਹਾਡੇ ਘਰ ਵਿੱਚ ਜਿੰਨੀ ਵੱਡੀ ਰਸੋਈ ਹੁੰਦੀ ਹੈ, ਕੀ ਓਨੀ ਜਗ੍ਹਾ ਵਿੱਚ 400-500 ਲੋਕ ਆ ਸਕਦੇ ਹਨ?

ਨਹੀਂ ਨਾ舵!!!

ਚੰਗਾ ਇਹ ਦੱਸੋ, ਕੀ ਰਸੋਈ ਜਿੰਨੀ ਜਗ੍ਹਾ ਵਿੱਚ 2 ਹਜ਼ਾਰ, 3 ਹਜ਼ਾਰ ਲੋਕ ਆ ਸਕਦੇ ਹਨ?

ਨਹੀਂ ਨਾ!!!

ਮੈਨੂੰ ਵੀ ਪਤਾ ਹੈ। ਲੇਕਿਨ ਪਹਿਲਾਂ ਦੇਸ਼ ਵਿੱਚ ਕਾਗਜ਼ਾਂ ਤੇ ਅਜਿਹਾ ਹੀ ਹੋ ਰਿਹਾ ਸੀ। ਰਸੋਈ ਜਿੰਨੀ ਜਗ੍ਹਾ ਤੋਂ ਦੇਸ਼ ਵਿੱਚ ਚਾਰਚਾਰ ਸੌ, ਪੰਜਪੰਜ ਸੌ ਕੰਪਨੀਆਂ ਚਲ ਰਹੀਆਂ ਸਨ। ਕਾਗਜ਼ੀ ਕੰਪਨੀਆਂ ਦੇ ਕਈਕਈ ਕਰਮਚਾਰੀ ਵੀ ਹੁੰਦੇ ਸਨ।

ਇਹ ਕੰਪਨੀਆਂ ਕਿਸ ਕੰਮ ਵਿੱਚ ਆਉਂਦੀਆਂ ਸਨ? ਇੱਧਰ ਦਾ ਕਾਲਾ ਧਨ ਉੱਧਰ। ਉੱਧਰ ਦਾ ਕਾਲਾ ਧਨ ਇੱਧਰ। ਇਹੀ ਇਨ੍ਹਾਂ ਦਾ ਕੰਮ ਸੀ।

ਸਾਡੀ ਸਰਕਾਰ ਨੇ ਅਜਿਹੇ ਸਾਢੇ ਤਿੰਨ ਲੱਖ ਤੋਂ ਜ਼ਿਆਦਾ ਸ਼ੱਕੀ ਸ਼ੈੱਲ ਕੰਪਨੀਆਂ ਨੂੰ ਬੰਦ ਕਰ ਦਿੱਤਾ ਹੈ।

ਇਹ ਕੰਮ ਵੀ ਪਹਿਲਾਂ ਹੋ ਸਕਦਾ ਸੀ। ਲੇਕਿਨ ਨੀਅਤ ਨਹੀਂ ਸੀ, ਯੁਵਾ ਭਾਰਤ ਵਾਲੀ ਸੋਚ ਨਹੀਂ ਸੀ।

ਅਸੀਂ ਸਮੱਸਿਆਵਾਂ ਦਾ ਸਮਾਧਾਨ ਚਾਹੁੰਦੇ ਹਾਂ, ਉਨ੍ਹਾਂ ਨੂੰ ਲਟਕਾਏ ਰੱਖਣਾ ਨਹੀਂ ਚਾਹੁੰਦੇ।

GST ਹੋਵੇ, ਗ਼ਰੀਬਾਂ ਲਈ ਰਾਖਵੇਂਕਰਨ ਦਾ ਫ਼ੈਸਲਾ ਹੋਵੇ, ਰੇਪ ਦੇ ਘਿਣਾਉਣੇ ਅਪਰਾਧਾਂ ਵਿੱਚ ਫਾਂਸੀ ਦਾ ਕਾਨੂੰਨ, ਸਾਡੀ ਸਰਕਾਰ ਇਸ ਨੂੰ ਯੁਵਾ ਸੋਚ ਦੇ ਨਾਲ ਲੋਕਾਂ ਦੀਆਂ ਵਰ੍ਹਿਆਂ ਪੁਰਾਣੀਆਂ ਮੰਗਾਂ ਨੂੰ ਪੂਰਾ ਕਰਨ ਦਾ ਕੰਮ ਕਰ ਰਹੀ ਹੈ।

ਸਾਥੀਓ,

20ਵੀਂ ਸਦੀ ਦੇ 50 ਸਾਲ ਅਤੇ 21ਵੀਂ ਸਦੀ ਦੇ 15-20 ਸਾਲ, ਸਾਨੂੰ ਦਹਾਕਿਆਂ ਪੁਰਾਣੀਆਂ ਸਮੱਸਿਆਵਾਂ ਦੇ ਨਾਲ ਜਿਊਣ ਦੀ ਜਿਵੇਂ ਆਦਤ ਹੋ ਰਹੀ ਸੀ।

ਕਿਸੇ ਵੀ ਦੇਸ਼ ਲਈ ਇਹ ਸਥਿਤੀ ਠੀਕ ਨਹੀਂ। ਅਸੀਂ ਭਾਰਤ ਦੇ ਲੋਕ, ਅਜਿਹਾ ਨਹੀਂ ਹੋਣ ਦੇ ਸਕਦੇ। ਸਾਡਾ ਕਰਤੱਵ ਹੈ ਕਿ ਅਸੀਂ ਆਪਣੇ ਜਿਊਂਦੇ ਜੀ ਇਨ੍ਹਾਂ ਸਮੱਸਿਆਵਾਂ ਤੋਂ ਦੇਸ਼ ਨੂੰ ਮੁਕਤ ਕਰੀਏ

ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ, ਅਜਿਹੀਆਂ ਸਮੱਸਿਆਵਾਂ ਵਿੱਚ ਉਲਝਾ ਕੇ ਜਾਵਾਂਗੇ, ਤਾਂ ਦੇਸ਼ ਦੇ ਭਵਿੱਖ ਦੇ ਨਾਲ ਅਨਿਆਂ ਕਰਾਂਗੇ। ਅਸੀਂ ਅਜਿਹਾ ਨਹੀਂ ਹੋਣ ਦੇ ਸਕਦੇ।

ਅਤੇ ਇਸ ਲਈ, ਮੈਂ ਆਉਣ ਵਾਲੀਆਂ ਪੀੜ੍ਹੀਆਂ ਲਈ, ਦੇਸ਼ ਦੇ ਨੌਜਵਾਨਾਂ ਦੇ ਭਲੇ ਲਈ, ਸਾਰੇ ਰਾਜਨੀਤਕ ਪ੍ਰਪੰਚਾਂ ਦਾ ਸਾਹਮਣਾ ਕਰ ਰਿਹਾ ਹਾਂ।

ਮੈਂ ਇਨ੍ਹਾਂ ਲੋਕਾਂ ਦੀਆਂ ਸਾਰੀਆਂ ਸਾਜਿਸ਼ਾਂ ਨੂੰ ਵਿਫ਼ਲ ਕਰ ਰਿਹਾ ਹਾਂ, ਤਾਕਿ ਦੇਸ਼ ਕਾਮਯਾਬ ਹੋ ਸਕੇ। ਮੈਂ ਸਾਰੀ ਆਲੋਚਨਾ, ਸਾਰੀਆਂ ਗਾਲ੍ਹਾ ਸਾਹਮਣੇ ਆ ਤੇ ਖਾ ਰਿਹਾ ਹਾਂ, ਤਾਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਇਸ ਸਥਿਤੀ ਵਿੱਚੋਂ ਨਾ ਗੁਜਰਨਾ ਪਵੇ।

ਮੈਂ ਹਰ ਗਾਲ੍ਹੀ ਲਈ, ਹਰ ਆਲੋਚਨਾ ਲਈ, ਹਰ ਜ਼ੁਲਮ ਸਹਿਣ ਲਈ ਤਿਆਰ ਹਾਂ ਲੇਕਿਨ ਦੇਸ਼ ਨੂੰ ਇਨ੍ਹਾਂ ਸਥਿਤੀਆਂ ਵਿੱਚ ਅਟਕਾਈ ਰੱਖਣ ਲਈ ਤਿਆਰ ਨਹੀਂ।

ਅੱਜ ਕੱਲ੍ਹ ਇਹ ਲੋਕ ਪ੍ਰਚਾਰ ਕਰ ਰਹੇ ਹਨ, ਵਿਦੇਸ਼ੀ ਮੀਡੀਆ ਦੇ ਆਪਣੇ ਵਰਗੇ ਲੋਕਾਂ ਦੁਆਰਾ ਇਹ ਫੈਲਾ ਰਹੇ ਹਨ ਕਿ ਸਾਡੀ ਸਰਕਾਰ ਨੇ ਜੋ ਫ਼ੈਸਲੇ ਲਏ, ਉਸ ਨੇ ਮੋਦੀ ਦੀ ਪ੍ਰਤਿਸ਼ਠਾ ਨੂੰ ਸੱਟ ਪਹੁੰਚਾਈ ਹੈ। ਮੋਦੀ ਇਨ੍ਹਾਂ ਗੱਲਾਂ ਲਈ ਪੈਦਾ ਹੀ ਨਹੀਂ ਹੋਇਆ ਹੈ। ਇਹ ਲੋਕ ਬਦਲਦੇ ਹੋਏ ਭਾਰਤ ਨੂੰ, ਸਮਝ ਹੀ ਨਹੀਂ ਸਕੇ ਹਨ।

ਇਨ੍ਹਾਂ ਦੇ ਦਬਾਅ ਦਾ ਸਾਹਮਣਾ ਕਰਦੇ ਹੋਏ ਮੈਨੂੰ ਸਦੀਆਂ ਬੀਤ ਗਈਆਂ ਹਨ। ਜਿੰਨਾ ਇਹ ਲੋਕ ਖ਼ੁਦ ਨੂੰ ਨਹੀਂ ਜਾਣਦੇ, ਉਸ ਤੋਂ ਜ਼ਿਆਦਾ ਮੈਂ ਇਨ੍ਹਾਂ ਦੀ ਰਗ-ਰਗ ਤੋਂ ਅਤੇ ਹਰ ਤਿਕੜਮ ਤੋਂ ਵਾਕਫ ਹਾਂ। ਇਸ ਲਈ ਇਹ ਲੋਕ ਕਿਸੇ ਵੀ ਭਰਮ ਵਿੱਚ ਨਾ ਰਹਿਣ।

ਸਾਥੀਓ,

ਅਨੇਕਾਂ ਸਮੱਸਿਆਵਾਂ ਦੀਆਂ ਬੇੜੀਆਂ ਵਿੱਚ ਜਕੜਿਆਂ ਹੋਇਆ ਦੇਸ਼, ਅੱਗੇ ਕਿਵੇਂ ਵਧੇਗਾ?

ਅਸੀਂ ਸਮੱਸਿਆਵਾਂ ਦਾ ਸਮਾਧਾਨ ਵੀ ਕਰ ਰਹੇ ਹਾਂ ਅਤੇ ਬੇੜੀਆਂ ਨੂੰ ਵੀ ਤੋੜ ਰਹੇ ਹਾਂ।

ਇਹ ਦੇਸ਼ ਅਸੀਂ ਹੀ ਮਜ਼ਬੂਤ ਬਣਾਉਣਾ ਹੈ, ਅਸੀਂ ਹੀ ਇਸ ਨੂੰ ਵਿਕਾਸ ਦੀਆਂ ਨਵੀਆਂ ਉਚਾਈਆਂ ‘ਤੇ ਪਹੁੰਚਾਉਣਾ ਹੈ।

ਸਾਲ 2022 ਵਿੱਚ, ਜਦੋਂ ਅਸੀਂ ਆਪਣੀ ਸੁਤੰਤਰਤਾ ਦੇ 75 ਵਰ੍ਹੇ ਦਾ ਪਰਵ ਮਨਾਵਾਂਗੇ, ਤਦ ਅਜਿਹੀਆਂ ਅਨੇਕ ਸਮੱਸਿਆਵਾਂ ਤੋਂ ਅਸੀਂ ਦੇਸ਼ ਨੂੰ ਹਮੇਸ਼ਾ-ਹਮੇਸ਼ਾ ਲਈ ਮੁਕਤ ਕਰ ਦੇਣਾ ਹੈ।

ਸੁਤੰਤਰਤਾ ਦੇ ਬਾਅਦ ਤੋਂ ਚਲੀਆਂ ਆ ਰਹੀਆਂ ਸਮੱਸਿਆਵਾਂ ਤੋਂ ਇਹ ਮੁਕਤੀ ਹੀ ਇਸ ਦਹਾਕੇ ਵਿੱਚ ਨਵੇਂ ਭਾਰਤ ਨੂੰ ਸਸ਼ਕਤ ਕਰੇਗੀ।

ਜਦੋਂ ਦੇਸ਼ ਪੁਰਾਣੀਆਂ ਸਮੱਸਿਆਵਾਂ ਨੂੰ ਸਮਾਪਤ ਕਰਕੇ ਅੱਗੇ ਵਧੇਗਾ, ਤਾਂ ਉਸ ਦੀ ਸਮਰੱਥਾ  ਵੀ ਖਿੜ ਉਠੇਗੀ

ਭਾਰਤ ਦੀ ਊਰਜਾ ਉੱਥੇ ਲੱਗੇਗੀ, ਜਿੱਥੇ ਲੱਗਣੀ ਚਾਹੀਦੀ ਹੈ।

ਚੌਥੀ ਉਦਯੋਗਿਕ ਕ੍ਰਾਂਤੀ ਵਿੱਚ ਭਾਰਤ ਨੇ, ਯੁਵਾ ਭਾਰਤ ਨੇ ਬਹੁਤ ਵੱਡੀ ਭੂਮਿਕਾ ਨਿਭਾਉਣੀ ਹੈ। ਅਸੀਂ ਆਪਣੀ ਅਰਥਵਿਵਸਥਾ ਨੂੰ ਨਵੀਆਂ ਉਚਾਈਆਂ ‘ਤੇ ਲੈ ਜਾਣਾ ਹੈ।

ਅਸੀਂ ਮਿਲ ਕੇ ਇੱਕ ਆਤਮਨਿਰਭਰ, ਸਸ਼ਕਤ, ਸਮ੍ਰਿੱਧ ਅਤੇ ਸੁਰੱਖਿਅਤ ਭਾਰਤ ਬਣਾਉਣਾ ਹੈ।

ਸਾਥੀਓ,

ਸਾਲ 2022, ਇੰਨਾ ਵੱਡਾ ਅਵਸਰ ਹੈ, ਇਹ ਦਹਾਕਾ ਇੰਨਾ ਵੱਡਾ ਅਵਸਰ ਹੈ। ਇਸ ਦੀ ਸਭ ਤੋਂ ਵੱਡੀ ਤਾਕਤ ਸਾਡੀ ਯੁਵਾ ਊਰਜਾ ਹੈ। ਇਸੇ ਊਰਜਾ ਨੇ ਹਮੇਸ਼ਾ ਦੇਸ਼ ਸੰਭਾਲਿਆ ਹੈ ਅਤੇ ਇਹੀ ਊਰਜਾ ਇਸ ਦਹਾਕੇ ਨੂੰ ਵੀ ਸੰਭਾਲੇਗੀ।

ਆਓ, ਕਰਤੱਵ ਪਥ ‘ਤੇ ਵਧ ਦੇ ਜਾਈਏ

ਸਮੱਸਿਆਵਾਂ ਦੇ ਸਮਾਧਾਨ ਦੇ ਅੱਗੇ, ਹੁਣ ਰਾਸ਼ਟਰ ਨਿਰਮਾਣ ਦੀਆਂ ਨਵੀਆਂ ਮੰਜ਼ਿਲਾਂ ਸਾਡਾ ਇੰਤਜ਼ਾਰ ਕਰ ਰਹੀਆਂ ਹਨ।

ਇਨ੍ਹਾਂ ਮੰਜ਼ਿਲਾਂ ‘ਤੇ ਅਸੀਂ ਮਿਲ ਕੇ ਪਹੁੰਚਾਂਗੇ, ਜ਼ਰੂਰ ਪਹੁੰਚਾਂਗੇ, ਇਸੇ ਵਿਸ਼ਵਾਸ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।

ਤੁਹਾਡਾ ਬਹੁਤ ਲੰਬਾ ਸਮਾਂ ਮੈਂ ਲਿਆ।

ਇੱਕ ਵਾਰ ਫਿਰ ਬਹੁਤ-ਬਹੁਤ ਧੰਨਵਾਦ।

ਭਾਰਤ ਮਾਤਾ ਦੀ ਜੈ!!!

ਜੈ ਹਿੰਦ!!!

*****

ਵੀਆਰਆਰਕੇ/ਵੀਜੇ