Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੈਸ਼ਨਲ ਪੁਲਿਸ ਮੈਮੋਰੀਅਲ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਭਾਸ਼ਣ ਦਾ ਮੂਲ-ਪਾਠ

ਨੈਸ਼ਨਲ ਪੁਲਿਸ ਮੈਮੋਰੀਅਲ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਭਾਸ਼ਣ ਦਾ ਮੂਲ-ਪਾਠ

ਨੈਸ਼ਨਲ ਪੁਲਿਸ ਮੈਮੋਰੀਅਲ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਭਾਸ਼ਣ ਦਾ ਮੂਲ-ਪਾਠ

ਨੈਸ਼ਨਲ ਪੁਲਿਸ ਮੈਮੋਰੀਅਲ ਰਾਸ਼ਟਰ ਨੂੰ ਸਮਰਪਿਤ ਕਰਨ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਭਾਸ਼ਣ ਦਾ ਮੂਲ-ਪਾਠ


 

ਸਾਡੇ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਮਾਣਯੋਗ ਲਾਲ ਕ੍ਰਿਸ਼ਨ ਆਡਵਾਣੀ ਜੀ, ਦੇਸ਼ ਦੇ ਗ੍ਰਿਹ ਮੰਤਰੀ ਮਾਣਯੋਗ ਸ਼੍ਰੀ ਰਾਜਨਾਥ ਸਿੰਘ ਜੀ, ਮੰਤਰੀ ਮੰਡਲ ਦੇ ਮੇਰੇ ਹੋਰ ਸਹਿਯੋਗੀ ਗਣ, ਸੰਸਦ ਦੇ ਮੇਰੇ ਸਾਥੀ, ਪੁਲਿਸ ਬਲ ਦੇ ਸਨਮਾਨਿਤ ਅਧਿਕਾਰੀ ਗਣ, Hot Spring Incident ਦੇ ਗਵਾਹ ਰਹੇ ਵੀਰ ਸਪੂਤ, ਇੱਥੇ ਹਾਜ਼ਰ ਸ਼ਹੀਦਾਂ ਦੇ ਪਰਿਵਾਰਜਨ ਹੋਰ ਮਹਾਨੁਭਾਵ ਅਤੇ ਮੇਰੇ ਪਿਆਰੇ ਭਾਈਓ ਅਤੇ ਭੈਣੋਂ… ਸਾਡੇ ਸਾਰਿਆਂ ਦੇ ਜੀਵਨ ਵਿੱਚ ਕੁਝ ਪਲ ਅਜਿਹੇ ਹੁੰਦੇ ਹਨ ਜਦੋਂ ਤੁਹਾਨੂੰ ਬਹਾਦਰੀ ਨੂੰ ਨਮਨ  ਕਰਨਾ ਹੁੰਦਾ ਹੈ। ਅਸੀਂ ਮਾਣ ਨਾਲ ਭਰੇ ਹੁੰਦੇ ਹਾਂ। ਲੇਕਿਨ ਨਾਲ ਹੀ ਆਪਣੇ ਅੰਦਰ ਸੰਵੇਦਨਾ ਦਾ ਇੱਕ ਜਵਾਰ ਵੀ ਮਹਿਸੂਸ ਕਰਦੇ ਹਾਂ। ਮੇਰੇ ਲਈ ਇਹ ਪਲ ਅਜਿਹਾ ਹੀ ਹੈ।

ਦੇਸ਼ ਦੀ ਸੁਰੱਖਿਆ ਵਿੱਚ ਸਮਰਪਿਤ ਹਰੇਕ ਵਿਅਕਤੀ ਨੂੰ, ਇੱਥੇ ਹਾਜ਼ਰ ਸ਼ਹੀਦਾਂ ਦੇ ਪਰਿਵਾਰਾਂ ਨੂੰ ਮੈਂ ਪੁਲਿਸ ਮੈਮੋਰੀਅਲ ਦਿਵਸ ਤੇ ਆਦਰਪੂਰਵਕ ਨਮਨ ਕਰਦਾ ਹਾਂ। ਅੱਜ ਦਾ ਇਹ ਦਿਨ ਤੁਹਾਡੀ ਸਭ ਦੀ ਸੇਵਾ ਦੇ ਨਾਲ-ਨਾਲ ਤੁਹਾਡੀ ਬਹਾਦਰੀ ਅਤੇ ਉੱਚ ਸਰਬਉੱਚ ਬਲੀਦਾਨ ਨੂੰ ਯਾਦ ਕਰਨ ਦਾ ਹੈ ਜੋ ਸਾਡੀ ਪੁਲਿਸ ਅਤੇ Paramilitary ਫੋਰਸ ਦੀ ਪਰਿਪਾਟੀ ਰਹੀ ਹੈ।

ਪੁਲਿਸ ਯਾਦਗਾਰੀ ਦਿਵਸ ਉਨ੍ਹਾਂ ਸਾਹਸੀ ਪੁਲਿਸ ਵੀਰਾਂ ਦੀ ਗਾਥਾ ਦੀ ਵੀ ਯਾਦ ਹੈ ਜਿਨ੍ਹਾਂ ਨੇ ਲੱਦਾਖ ਦੀਆਂ ਬਰਫ਼ੀਲੀਆਂ ਚੋਟੀਆਂ ਵਿੱਚ ਪਹਿਲੇ ਰੱਖਿਆ ਮੰਤਰੀ ਦਾ ਕਾਰਜ ਕੀਤਾਆਪਣਾ ਜੀਵਨ ਦੇਸ਼ ਲਈ ਸਮਰਪਿਤ ਕੀਤਾ।  ਅੱਜ ਪੁਲਿਸ ਬੇੜੇ ਨਾਲ ਜੁਡ਼ੇ ਉਨ੍ਹਾਂ ਹਜ਼ਾਰਾਂ ਸ਼ਹੀਦਾਂ ਨੂੰ ਯਾਦ ਕਰਨ ਦਾ ਵੀ ਮੌਕਾ ਹੈ ਜਿਨ੍ਹਾਂ ਨੇ ਅਜ਼ਾਦੀ ਤੋਂ ਲੈ ਕੇ ਹੁਣ ਤੱਕ ਕਰਤੱਵ ਪਥ ‘ਤੇ ਚਲਦਿਆਂ ਆਪਣਾ ਸਭ ਕੁਝਆਪਣੀ ਜਵਾਨੀ,  ਆਪਣਾ ਜੀਵਨ ਨਿਛਾਵਰ ਕਰ ਦਿੱਤਾ।  ਅਜਿਹੇ ਹਰ ਵੀਰ ਵੀਰਾਂਗਨਾ ਨੂੰ ਮੈਂ ਸ਼ਤ-ਸ਼ਤ ਨਮਨ ਕਰਦਾ ਹਾਂਹਰ ਸ਼ਹੀਦ  ਦੇ ਪਰਿਵਾਰ ਜਿਸ ਵਿੱਚੋਂ ਅਨੇਕ ਲੋਕ ਇੱਥੇ ਵੀ ਮੌਜੂਦ ਹਨ  ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਵੀ ਨਤ-ਮਸਤਕ ਹਾਂ।  ਜਿਨ੍ਹਾਂ ਨੇ ਆਪਣੇ ਦੇਸ਼ ਲਈ ਇਤਨਾ ਵੱਡਾ ਤਿਆਗ ਕੀਤਾ ਹੈ ।

ਸਾਥੀਓਇਹ ਮੇਰਾ ਸੁਭਾਗ ਹੈ ਕਿ ਮੈਨੂੰ ਰਾਸ਼ਟਰ  ਸੇਵਾ ਅਤੇ ਸਮਰਪਣ  ਦੀ ਅਮਰ ਗਾਥਾ ਦੇ ਪ੍ਰਤੀ ਰਾਸ਼ਟਰੀ ਪੁਲਿਸ ਮੈਮੋਰੀਅਲ ਨੂੰਦੇਸ਼ ਨੂੰ ਸਮਰਪਿਤ ਕਰਨ ਦਾ ਮੌਕਾ ਮਿਲਿਆ ਹੈ। ਇਸ ਮੈਮੋਰੀਅਲ ਵਿੱਚ ਬਣਿਆ central structure ਹਰ ਪੁਲਿਸ  ਦੀ ਸਮਰੱਥਾ, ਬਹਾਦਰੀ ਅਤੇ ਸੇਵਾ ਦਾਭਾਵ ਦਾ ਪ੍ਰਤੀਕ ਹੈ ।

ਸ਼ਿਲਾ ਦੇ ਨੀਚੇ ਦਾ ਜਲ ਪ੍ਰਵਾਹ ਸਾਡੇ ਸਮਾਜ ਵਿੱਚ ਨਿਰੰਤਰ ਵਹਿੰਦੀ ਸਦਭਾਵਨਾ ਦਾ ਪ੍ਰਤੀਕ ਹੈ।  The Wall of Valour ‘ਤੇ ਉਨ੍ਹਾਂ 34 ਹਜ਼ਾਰ 844 ਪੁਲਿਸ ਕਰਮੀਆਂ  ਦੇ ਨਾਮ ਹਨ।  ਜਿਨ੍ਹਾਂ ਨੇ ਦੇਸ਼  ਦੇ ਵੱਖ-ਵੱਖ ਰਾਜਾਂ  ਵਿੱਚਵੱਖ-ਵੱਖ ਚੁਣੌਤੀਆਂ ਨਾਲ ਨਜਿੱਠਦਿਆਂ ਆਪਣਾ ਸਰਬਉੱਚ ਬਲੀਦਾਨ ਦਿੱਤਾ।  ਮੈਨੂੰ ਵਿਸ਼ਵਾਸ ਹੈ ਕਿ ਇਸ ਮੈਮੋਰੀਅਲ  ਦੇ ਨਵੇਂ ਬਣੇ ਮਿਊ‍ਜ਼ੀਅਮ ਵਿੱਚ ਰੱਖੀ ਇੱਕ-ਇੱਕ ਵਸਤੂ ਇੱਕ-ਇੱਕ ਯਾਦ ਇੱਥੇ ਆਉਣ ਵਾਲੇ ਹਰ ਦੇਸ਼ ਵਾਸੀ ਨੂੰ ਸਾਡੇ ਨੌਜਵਾਨ ਸਾਥੀਆਂ ਨੂੰ ਸਾਡੇ ਦੇਸ਼  ਦੇ ਭਵਿੱਖ ਸਾਡੇ ਬੱਚਿਆਂ  ਨੂੰਆਪਣੀ ਪੁਲਿਸ ਅਤੇ  Paramilitary ਵਿਵਸਥਾ ਦੇ ਗੌਰਵਸ਼ਾਲੀ ਇਤਿਹਾਸ ਬਾਰੇ ਪ੍ਰੇਰਨਾ ਦੇਵੇਗੀ।  ਜਿਸ ਪ੍ਰਕਾਰ ਤੁਸੀਂ ਸਾਰੇ ਆਪਣੇ ਕਰਤੱਵ  ਦੇ ਪਥ ‘ਤੇ ਦਿਨ-ਰਾਤ ਬਿਨਾ ਰੁਕੇਬਿਨਾ ਥੱਕੇ ਅਟਲ ਰਹਿੰਦੇ ਹੋ।  ਹਰ ਮੌਸਮ ਵਿੱਚ ਗਰਮੀ ਵਿੱਚਸਰਦੀ ਵਿੱਚ ਬਾਰਿਸ਼ ਵਿੱਚ ਬਰਫ਼ ਵਿੱਚ, ਹਰ ਸਮੇਂ ਹਰ ਤਿਉਹਾਰ ‘ਤੇ ਸੇਵਾ ਲਈ ਤੈਨਾਤ ਰਹਿੰਦੇ ਹੋ।  ਕੁਝ ਇਹੀ ਭਾਵਨਾ  ਇਸ ਮੈਮੋਰੀਅਲ ਨੂੰ ਦੇਖਣ ਭਰ ਨਾਲ ਹੀ ਆਪਣੇ ਅੰਦਰ ਝਲਕਦੀ ਹੈ ।

ਸਾਥੀਓਇਹ ਤੁਹਾਡੀ ਸਭ ਦੀ ਸਦੈਸਤਾ ਦਾ ਹੀ ਨਤੀਜਾ ਹੈ ਕਿ ਦੇਸ਼ ਨੂੰ ਅਸ਼ਾਂਤ ਕਰਨ ਵਾਲੇ ਤੱਤਾਂ ਨੂੰ ਨਿਰਾਸ਼ਾ ਹੱਥ ਲਗਦੀ ਹੈ।  ਦੇਸ਼ ਵਿੱਚ ਡਰ ਅਤੇ ਅਸੁਰੱਖਿਆ ਦਾ ਮਾਹੌਲ ਪੈਦਾ ਕਰਨ ਦੀਆਂ ਅਨੇਕ ਸਾਜ਼ਿਸ਼ਾਂ ਨੂੰ ਤੁਸੀਂ ਨਾਕਾਮ ਕੀਤਾ ਹੈ।  ਅਜਿਹੀਆਂ ਸਾਜ਼ਿਸ਼ਾਂ, ਜਿਨ੍ਹਾਂ ਦੀ ਜਾਣਕਾਰੀ ਵੀ ਬਾਹਰ ਨਹੀਂ ਆਉਂਦੀ ਹੈ ।  ਅਜਿਹੀ ਦਲੇਰੀ ਜਿਸ ‘ਤੇ ਜਨਤਕ ਤੌਰ ‘ਤੇ ਕਦੇ ਤੁਹਾਨੂੰ ਪ੍ਰਸ਼ੰਸਾ ਨਹੀਂ ਮਿਲਦੀ।  ਸ਼ਾਂਤੀ ਨਾਲ ਗੁਜਰਨ ਵਾਲਾ ਦੇਸ਼ ਦਾ ਹਰੇਕ ਪਲਦੇਸ਼ ਵਾਸੀਆਂ ਦਾ ਹਰੇਕ ਪਲ ਤੁਹਾਡੇ ਇਸ ਕਰਤੱਵ ਭਾਵ ਸੇਵਾ ਭਾਵ ਨਾਲ ਹੀ ਸੰਭਵ ਹੈ ।

ਸਾਥੀਓ ਅੱਜ ਦਾ ਦਿਨ ਜੰਮੂ-ਕਸ਼ਮੀਰ ਵਿੱਚ ਸ਼ਾਂਤੀ ਅਤੇ ਵਿਵਸਥਾ ਕਾਇਮ ਕਰਨ ਲਈ ਆਤੰਕ ਨਾਲ ਨਿਪਟਣ ਵਾਲੇ ਹਰ ਜਵਾਨ ਨੂੰ ਯਾਦ ਕਰਨ ਦਾ ਵੀ ਹੈ।  ਦੇਸ਼ ਦੇ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਜੋ ਜਵਾਨ ਹੁਣ ਡਿਊਟੀ ‘ਤੇ ਤੈਨਾਤ ਹਨ।  ਉਨ੍ਹਾਂ ਨੂੰ ਵੀ ਹੁਣ ਮੈਂ ਇਹੀ ਕਹਾਂਗਾ ਕਿ ਤੁਸੀਂ ਬਿਹਤਰੀਨ ਕੰਮ ਕਰ ਰਹੇ ਹੋ ।  ਅਤੇ ਸ਼ਾਂਤੀ ਸਥਾਪਨਾ ਦੀ ਦਿਸ਼ਾ ਵਿੱਚ ਤੁਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹੋ

ਅਗਰ ਅੱਜ ਨਕਸਲ ਪ੍ਰਭਾਵਿਤ ਜ਼ਿਲ੍ਹਿਆਂ ਦੀ ਸੰਖਿਆ ਘੱਟ ਹੋ ਰਹੀ ਹੈ।  ਉਨ੍ਹਾਂ ਇਲਾਕਿਆਂ  ਦੇ ਜ਼ਿਆਦਾ ਨੌਜਵਾਨ ਮੁੱਖਧਾਰਾ ਨਾਲ ਜੁੜ ਰਹੇ ਹਨ।  ਤਾਂ ਇਸ ਵਿੱਚ ਤੁਹਾਡੇ ਯਤਨਾਂ ਦੀ ਵੀ ਬਹੁਤ ਵੱਡੀ ਭੂਮਿਕਾ ਹੈ ।  North East ਵਿੱਚ ਡਟੇ ਸਾਡੇ ਸਾਥੀਆਂ ਦੀ ਬਹਾਦਰੀ  ਅਤੇ ਬਲੀਦਾਨ ਵੀ ਹੁਣ ਸ਼ਾਂਤੀ  ਦੇ ਰੂਪ ਵਿੱਚ ਅਸੀਂ ਅਨੁਭਵ ਕਰ ਰਹੇ ਹਾਂ ।  ਸ਼ਾਂਤੀ ਅਤੇ ਸਮ੍ਰਿੱਧੀ ਦਾ ਪ੍ਰਤੀਕ ਬਣ ਰਹੇ ਸਾਡੇ ਉੱਤਰ ਪੂਰਬ  ਦੇ ਵਿਕਾਸ ਵਿੱਚ ਤੁਹਾਡਾ ਵੀ ਯੋਗਦਾਨ ਹੈ ।

ਸਾਥੀਓ ਅੱਜ ਇਹ ਦਿਨ ਦੇਸ਼ ਵਿੱਚ ਆਪਦਾ ਪ੍ਰਬੰਧਨ ਵਿੱਚ ਜੁਟੇ ਕਿਸੇ ਪ੍ਰਾਕ੍ਰਿਤਿਕ ਸੰਕਟ ਦੇ ਸਮੇਂ ਜਾਂ ਹਾਦਸੇ  ਦੇ ਸਮੇਂ ਰਾਹਤ  ਦੇ ਕੰਮ ਵਿੱਚ ਜੁਟਣ ਵਾਲੇ ਉਨ੍ਹਾਂ ਨੌਜਵਾਨਾਂ ਨੂੰ ਵੀ ਯਾਦ ਕਰਨ ਦਾ ਹੈ ਜਿਨ੍ਹਾਂ ਦੀ ਸੇਵਾ ਦੀ ਬਹੁਤ ਚਰਚਾ ਨਹੀਂ ਕੀਤੀ ਜਾਂਦੀ ਹੈ ।

ਮੈਂ ਅੱਜ ਦੇਸ਼ ਵਾਸੀਆਂ ਨੂੰ ਇਹ ਕਹਿਣਾ ਚਾਹੁੰਦਾ ਹਾਂ…  ਪਿਛਲੇ ਕੁਝ ਵਰ੍ਹਿਆਂ ਤੋਂ ਕਿਤੇ ਵੀ ਪ੍ਰਾਕ੍ਰਿਤਕ ਆਪਦਾ ਹੁੰਦੀ ਹੈ ਤਾਂ ਤੁਸੀਂ ਦੇਖਿਆ ਹੋਵੇਗਾ ਐੱਨਡੀਆਰਐੱਫ ਲਿਖੇ ਹੋਏ ਜਾਂ ਐੱਸਡੀਆਰਐੱਫ ਲਿਖੇ ਹੋਏ ਜਵਾਨਾਂ ਨੂੰ ਯੂਨੀਫਾਰਮ ਵਿੱਚ ਰਾਤ-ਦਿਨ ਉੱਥੇ ਸਖ਼ਤ ਮਿਹਨਤ ਕਰਕੇ ਲੋਕਾਂ ਦੀ ਜਾਨ ਬਚਾਉਂਦਿਆਂ ਤੁਸੀਂ ਦੇਖਿਆ ਹੋਵੇਗਾ।  ਲੇਕਿਨ ਦੇਸ਼ ਨੂੰ ਪਤਾ ਨਹੀਂ ਹੈ ਇਹ ਉਹੀ ਖ਼ਾਕੀ ਵਰਦੀ ਵਾਲੇ ਮੇਰੇ ਪੁਲਿਸ  ਦੇ ਜਵਾਨ ਹਨ ।  ਦੇਸ਼….    ਉਨ੍ਹਾਂ  ਦੇ  ਸਾਹਸ ਨੂੰ ਉਨ੍ਹਾਂ  ਦੇ  ਸਮਰਪਣ ਨੂੰ ਉਨ੍ਹਾਂ ਦੀ ਸੇਵਾ ਨੂੰ ਕਦੇ ਨਾ ਭੁੱਲੇ ।  ਬਹੁਤਿਆਂ ਨੂੰ ਇਹ ਪਤਾ ਤੱਕ ਨਹੀਂ ਹੁੰਦਾ ਕਿ ਕੋਈ ਇਮਾਰਤ ਡਿੱਗਣ ‘ਤੇ ਕਿਸ਼ਤੀ ਹਾਦਸਾ ਹੋਣ ‘ਤੇ ਅੱਗ ਲਗਣ ‘ਤੇ ਰੇਲ  ਦੇ ਅੰਦਰ ਹਾਦਸੇ ਹੋਣ ‘ਤੇ ਰਾਹਤ  ਦੇ ਕੰਮ ਦੀ ਕਮਾਂਡ ਸੰਭਾਲਣ ਵਾਲੇ ਲੋਕ ਕੌਣ ਹਨ

ਦੇਸ਼  ਦੇ ਹਰ ਰਾਜ ਵਿੱਚ ਹਰ ਪੁਲਿਸ ਸਟੇਸ਼ਨ ਹਰ ਪੁਲਿਸ ਚੌਕੀ ਵਿੱਚ ਤੈਨਾਤ ਰਾਸ਼ਟਰ ਦੀ ਹਰ ਸੰਪਦਾ ਦੀ ਸੁਰੱਖਿਆ ਵਿੱਚ ਜੁਟੇ ਸਾਥੀਆਂ ਨੂੰਰਾਹਤ ਦੇ ਕੰਮ ਵਿੱਚ ਜੁਟੇ ਸਾਥੀਆਂ ਨੂੰਤੁਹਾਨੂੰ ਸਾਰਿਆਂ ਨੂੰ ਮੈਂ ਅੱਜ ਇਸ ਮਹੱਤਵਪੂਰਨ ਮੌਕੇ ‘ਤੇ ਯਾਦਗਾਰੀ ਦਿਵਸ ‘ਤੇ ਅੰਤਾਕਰਣਪੂਰਵਕ ਬਹੁਤ – ਬਹੁਤ ਵਧਾਈ ਦਿੰਦਾ ਹਾਂ ।

ਸਾਥੀਓਇਹ ਸਮਾਰਕ ਸੇਵਾ ਅਤੇ ਬਹਾਦਰੀ ਤਾਂ ਹੈ ਹੀ, ਨਾਲ ਹੀ ਇਹ ਸਰਕਾਰ ਦੀ ਪ੍ਰਤੀਬੱਧਤਾ  ਵੀ ਦਰਸਾਉਂਦਾ ਹੈ ।  ਜਿਸ ਦਾ ਅਧਾਰ ਰਾਸ਼ਟਰ ਦਾ ਪ੍ਰਤੀਕ ਸੁਰੱਖਿਆ ਅਤੇ ਰਾਸ਼ਟਰ  ਨਿਰਮਾਣ ਨਾਲ ਜੁਡ਼ੇ ਹਰ ਭਾਰਤੀ ਦਾ ਸਨਮਾਨ ਹੈ ।  ਅੱਜ ਮੈਨੂੰ ਰਾਸ਼ਟਰੀ ਪੁਲਿਸ ਮੈਮੋਰੀਅਲ ‘ਤੇ ਮਾਣ ਹੈ ਲੇਕਿਨ ਕੁਝ ਸਵਾਲ ਵੀ ਹਨ ਆਖਿਰੀ ਇਸ ਮੈਮੋਰੀਅਲ ਦੀ ਹੋਂਦ ਨੂੰ ਮੰਨਣ ਵਿੱਚ ਅਜ਼ਾਦੀ  ਦੇ 70 ਵਰ੍ਹੇ ਕਿਉਂ ਲਗ ਗਏ।  ਜਿਸ Hot Spring Incident  ਦੇ ਬਾਅਦ ਪੁਲਿਸ ਮੈਮੋਰੀਅਲ ਦਿਵਸ ਮਨਾਇਆ ਜਾਂਦਾ ਹੈ ਉਹ ਵੀ ਤਾਂ 60 ਸਾਲ ਪਹਿਲਾਂ ਦੀ ਘਟਨਾ ਹੈ ।  ਫਿਰ ਇਤਨੇ ਵਰ੍ਹੇ ਇੰਤਜ਼ਾਰ ਕਿਉਂ

ਸਾਥੀਓ ਦੇਸ਼  ਦੇ ਪੁਲਿਸ ਬਲ ਨੂੰ ਸਮਰਪਿਤ ਅਜਿਹੇ ਮੈਮੋਰੀਅਲ ਦਾ ਵਿਚਾਰ 25-26 ਵਰ੍ਹੇ ਪਹਿਲਾਂ ਆਇਆ ਸੀ ।  ਉਦੋਂ ਵੀ ਸਰਕਾਰ ਨੇ ਇਸ ਨੂੰ ਮਨਜ਼ੂਰੀ ਵੀ  ਦੇ ਦਿੱਤੀ ਸੀ ।  ਲੇਕਿਨ ਇਸ ਨੂੰ ਜ਼ਮੀਨ ਤੇ ਉਤਾਰਨ ਲਈ ਪਹਿਲਾ ਕਦਮ ਅਟਲ ਬਿਹਾਰੀ ਵਾਜਪੇਈ ਜੀ  ਦੀ ਸਰਕਾਰ ਨੇ ਚੁੱਕਿਆ ਸੀ ਅਤੇ 2002 ਵਿੱਚ ਤਤਕਾਲੀਨ ਗ੍ਰਿਹ ਮੰਤਰੀ ਆਦਰਯੋਗ ਆਡਵਾਣੀ ਜੀ ਨੇ ਇਸ ਦਾ ਨੀਂਹ ਪੱਥਰ ਵੀ ਰੱਖਿਆ ਸੀ।  ਅੱਜ ਆਡਵਾਣੀ ਜੀ ਇੱਥੇ ਖ਼ੁਦ ਮੌਜੂਦ ਹਨ ਆਪਣੇ ਉਸ ਸੁਪਨੇ ਨੂੰ ਸਾਕਾਰ ਹੁੰਦਿਆਂ ਦੇਖਣ ਲਈ ਉਹ ਫ਼ਖਰ ਮਹਿਸੂਸ ਕਰਦੇ ਹਨ, ਉਹ ਭਲੀ-ਭਾਂਤ ਜਾਣਦੇ ਹਨ ਕਿ ਉਨ੍ਹਾਂ ਵੱਲੋਂ ਨੀਂਹ ਪੱਥਰ ਦੇ ਬਾਅਦ ਕਿਸੇ ਤਰ੍ਹਾਂ ਇਸ ਮੈਮੋਰੀਅਲ ਦਾ ਕੰਮ ਅੱਗੇ ਨਹੀਂ ਵਧ ਸਕਿਆ।

ਮੈਂ ਮੰਨਦਾ ਹਾਂ ਕਿ ਕਾਨੂੰਨਾਂ ਦੀ ਵਜ੍ਹਾ ਨਾਲ ਕੁਝ ਵਰ੍ਹੇ ਕੰਮ ਰੁਕਿਆ ਲੇਕਿਨ ਪਹਿਲਾਂ ਦੀ ਸਰਕਾਰ ਦੀ ਇੱਛਾ ਹੁੰਦੀਉਸ ਨੇ ਦਿਲੋਂ ਯਤਨ ਕੀਤਾ ਹੁੰਦਾ ਤਾਂ ਇਹ ਮੈਮੋਰੀਅਲ ਕਈ ਸਾਲ ਪਹਿਲਾਂ ਬਣ ਗਿਆ ਹੁੰਦਾ।  ਲੇਕਿਨ ਪਹਿਲਾਂ ਦੀ ਸਰਕਾਰ ਨੇ ਆਡਵਾਣੀ ਜੀ ਵੱਲੋਂ ਸਥਾਪਤ ਪੱਥਰ ਤੇ ਧੂੜ ਜਮਣ ਦਿੱਤੀ

2014 ਵਿੱਚ ਜਦੋਂ ਫਿਰ ਐੱਨਡੀਏ ਦੀ ਸਰਕਾਰ ਬਣੀ ਤਾਂ ਅਸੀਂ ਬਜਟ ਐਲੋਕੇਸ਼ਨ ਕੀਤੀ ਅਤੇ ਅੱਜ ਇਹ ਸ਼ਾਨਦਾਰ ਸਮਾਰਕ ਦੇਸ਼ ਨੂੰ ਸਮਰਪਿਤ ਕੀਤਾ ਜਾ ਰਿਹਾ ਹੈ।  ਸ਼ਾਇਦ ਅੱਛੇ ਕੰਮ ਕਰਨ ਲਈ ਈਸ਼ਵਰ ਨੇ ਮੈਨੂੰ ਹੀ ਚੁਣਿਆ ਹੈ,  ਮੈਨੂੰ ਹੀ ਪਸੰਦ ਕੀਤਾ ਹੈ ।  ਇਹ ਸਾਡੀ ਸਰਕਾਰ  ਦੇ ਕੰਮ ਕਰਨ ਦਾ ਤਰੀਕਾ ਹੈ ਅੱਜ ਸਮੇਂ ‘ਤੇ ਟੀਚੇ ਨੂੰ ਪ੍ਰਾਪਤ ਕਰਨ ਦਾ ਕਾਰਜ-ਸੱਭਿਆਚਾਰ ਵਿਕਸਿਤ ਕੀਤਾ ਗਿਆ ਹੈ ।

ਤੁਹਾਨੂੰ ਯਾਦ ਹੋਵੇਗਾ ਇੱਥੇ ਹੀ ਦਿੱਲੀ ਵਿੱਚ ਪਿਛਲੇ ਸਾਲ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਦਾ ਲੋਕ ਅਰਪਣ ਕੀਤਾ ਗਿਆ ਹੈ ।  ਇਸ ਸੈਂਟਰ ਤੇ ਚਰਚਾ ਵੀ 1992  ਦੇ ਆਸ-ਪਾਸ ਸ਼ੁਰੂ ਹੋਈ ਸੀ।  ਲੇਕਿਨ ਦੋ ਦਹਾਕਿਆਂ ਤੱਕ ਇਸ ਦੀ ਵੀ ਫਾਈਲ ਦਬੀ ਰਹੀ ।  ਇਸ ਸਰਕਾਰ  ਦੇ ਆਉਣ  ਦੇ ਬਾਅਦ ਫਾਈਲ ਖੋਜੀ ਗਈ ।  ਸੈਂਟਰ ਦਾ ਨੀਂਹ ਪੱਥਰ ਰੱਖਿਆ ਅਤੇ ਲੋਕ ਅਰਪਣ ਵੀ ਹੋ ਗਿਆ ।  ਇਸੇ ਤਰ੍ਹਾਂ  ਬਾਬਾ ਸਾਹਿਬ ਅੰਬੇਡਕਰ  ਦੇ ਘਰ 26ਅਲੀਪੁਰ ਰੋਡ ਤੇ ਨੈਸ਼ਨਲ ਮੈਮੋਰੀਅਲ ਬਣਾਉਣ ਦਾ ਕੰਮ ਅਟਲ ਜੀ ਦੇ ਸਮੇਂ ਸ਼ੁਰੂ ਹੋਇਆ ਸੀ ।  ਉਨ੍ਹਾਂ ਦੀ ਸਰਕਾਰ  ਦੇ ਜਾਣ ਤੋਂ ਬਾਅਦ ਇਸ ਪ੍ਰੋਜੈਕਟ ਤੇ ਵੀ ਕੰਮ ਰੁਕ ਗਿਆ ਹੈ ।  ਸਾਡੀ ਸਰਕਾਰ ਨੇ ਆਉਣ  ਦੇ ਬਾਅਦ ਨੀਂਹ ਪੱਥਰ ਰੱਖਿਆ ਅਤੇ ਇਸ ਸਾਲ ਅਪ੍ਰੈਲ ਵਿੱਚ ਉਸ ਦਾ ਵੀ ਲੋਕ ਅਰਪਣ ਕਰਨ ਦਾ ਸੁਭਾਗ ਮਿਲਿਆ।  ਮੈਨੂੰ ਖੁਸ਼ੀ ਹੈ ਕਿ ਅੱਜ ਇਹ ਸ਼ਾਨਦਾਰ  ਸਮਾਰਕ ਦੁਨੀਆ ਨੂੰ ਪ੍ਰੇਰਿਤ ਕਰ ਰਿਹਾ ਹੈ ।

ਸਾਥੀਓ ਕਦੇ-ਕਦੇ ਤਾਂ ਬੜਾ ਗੰਭੀਰ  ਸਵਾਲ ਮੇਰੇ ਮਨ ਵਿੱਚ ਉੱਠਦਾ ਹੈ ।  ਕਿ ਦੇਸ਼ ਲਈ ਆਪਣਾ ਸਭ ਕੁਝ  ਸਮਰਪਿਤ ਕਰਨ ਵਾਲਿਆਂ ਬਹਾਦਰੀ ਅਤੇ ਬਲੀਦਾਨ ਦੇਣ ਵਾਲਿਆਂ  ਦੇ ਪ੍ਰਤੀ ਪਹਿਲਾਂ ਦੀ ਸਰਕਾਰ ਦੀ ਇਤਨੀ ਬੇਰੁਖੀ ਦਾ ਕਾਰਨ ਕੀ ਹੈ ।  ਇਹ ਤਾਂ ਸਾਡੀ ਪਰੰਪਰਾ ਸਾਡੇ ਸੱਭਿਆਚਾਰ ਦਾ ਹਿੱਸਾ  ਕਦੇ ਨਹੀਂ ਰਿਹਾ ।  ਅਸੀਂ ਤਾਂ ਉਹ ਲੋਕ ਹਾਂ ਜਿਨ੍ਹਾਂ ਨੇ ਭੁੱਖੇ ਰਹਿੰਦਿਆਂ ਵੀ ਰਾਸ਼ਟਰ ਦੀ ਆਨ- ਬਾਣ-ਸ਼ਾਨ ਲਈ ਸਭ ਕੁਝ ਨਿਛਾਵਰ ਕਰ ਦਿੱਤਾ ।

ਮੈਨੂੰ ਮਾਣ ਹੈ ਕਿ ਬੀਤੇ ਚਾਰ ਸਾਲਾਂ ਤੋਂ ਅਸੀਂ ਫਿਰ ਉਸ ਪਰੰਪਰਾ ਨੂੰ ਸਥਾਪਤ ਕਰਨ ਵਿੱਚ ਸਫ਼ਲ ਹੋਏ ਹਾਂ।  ਜਿੱਥੇ ਹਰ ਉਸ ਵਿਅਕਤੀ ਦਾ ਸਨਮਾਨ ਸੁਨਿਸ਼ਚਿਤ ਹੋਇਆ ਹੈ ਜਿਸ ਨੇ ਰਾਸ਼ਟਰ ਨਿਰਮਾਣ ਵਿੱਚ ਆਪਣਾ ਯੋਗਦਾਨ ਦਿੱਤਾ ਹੈ ਅਤੇ ਰਾਸ਼ਟਰ ਨਿਰਮਾਣ ਦਾ ਪਹਿਰੇਦਾਰ ਹੈ ।

ਅੱਜ ਰਾਸ਼ਟਰੀ ਪੁਲਿਸ ਮੈਮੋਰੀਅਲ ਦਾ ਲੋਕ ਅਰਪਣ ਦੀ ਇਸੇ ਪਰੰਪਰਾ ਨੂੰ ਉਸੇ ਪਰੰਪਰਾ ਦੀ ਇੱਕ ਕੜੀ  ਦੇ ਰੂਪ ਵਿੱਚ ਹੈ । ਅੱਜ ਤੋਂ ਠੀਕ 10ਵੇਂ ਦਿਨ 31 ਅਕ‍ਤੂਬਰ ਨੂੰ ਮੈਨੂੰ ਗੁਜਰਾਤ ਦੇ ਕੇਵੜੀਆ ਵਿੱਚ ਸਰਦਾਰ ਵੱਲਭ ਭਾਈ ਪਟੇਲ ਜੀ ਦੀ ਇੱਕ ਗਗਨਚੁੰਬੀ ਪ੍ਰਤਿਮਾ ਤੋਂ ਪਰਦਾ ਹਟਾਉਣ ਦਾ ਸੁਭਾਗ ਮਿਲੇਗਾ ।  ਦੁਨੀਆ ਦੀ ਸਭ ਤੋਂ ਉੱਚੀ ਪ੍ਰਤਿਮਾ ਸਰਦਾਰ ਸਾਹਿਬ  ਦੇ ਦੇਸ਼  ਦੇ ਪ੍ਰਤੀ ਕੀਤੇ ਗਏ ਯੋਗਦਾਨ ਦਾ ਇਹ ਪ੍ਰਤੀਬਿੰਬ ਹੋਵੇਗੀ ।

ਸਾਥੀਓ ਮੇਰਾ ਮੰਨਣਾ ਹੈ ਕਿ ਇਹ ਸਮਾਰਕ ਸਿਰਫ ਘੁੰਮਣ-ਫਿਰਨ ਦਾ ਸਥਾਨ ਭਰ ਨਾ ਰਹੇ ਸਗੋਂ ਅਜਿਹੀ ਇੱਕ ਵਿਵਸਥਾ ਦੇ ਤੌਰ ਤੇ ਵਿਕਸਿਤ ਹੋਵੇ ਜਿੱਥੋਂ ਨਵੀਂ ਪੀੜ੍ਹੀ ਨੂੰ ਸਾਡੀ ਪਰੰਪਰਾ, ਦੇਸ਼  ਦੇ ਮਾਣ ਦਾ ਗਿਆਨ ਮਿਲੇ।  ਪੁਲਿਸ  ਦੇ ਪਰਾਕ੍ਰਮਾਂ ਦੀ ਜਾਣਕਾਰੀ ਮਿਲੇ ।  ਮੇਰਾ ਤਾਂ ਸੁਝਾਅ ਹੋਵੇਗਾ ਕਿ ਦੇਸ਼ ਲਈ ਤਿਆਗ ਅਤੇ ਤਪ ਕਰਨ ਵਾਲੇ ਸਾਡੇ ਹਰ ਸ਼ਹੀਦ ਦੀਆਂ ਪ੍ਰਤਿਮਾਵਾਂ ਉਨ੍ਹਾਂ ਸਕੂਲਾਂ ਵਿੱਚ ਵੀ ਲਗਣ ਜਿੱਥੇ ਉਹ ਪੜ੍ਹੇ ਸਨ ।  ਉਨ੍ਹਾਂ ਪਿੰਡਾਂ ਵਿੱਚ ਵੀ ਲਗਣ ਜਿੱਥੋਂ ਦੇ ਉਹ ਰਹਿਣ ਵਾਲੇ ਸਨ ।  ਜਦੋਂ ਸਾਡੇ ਵਿਦਿਆਰਥੀ ਸਾਡੇ ਮਹਾਵੀਰਾਂ ਦੀਆਂ ਪ੍ਰਤਿਮਾਵਾਂ ਨੂੰ ਦੇਖਣਗੇ ਤਾਂ ਇੱਕ ਨਵੀਂ ਪ੍ਰੇਰਨਾ ਉਨ੍ਹਾਂ ਨੂੰ  ਪ੍ਰਾਪਤ ਹੋਵੇਗੀ ।

ਸਾਥੀਓਸਾਨੂੰ ਉਹ ਵਾਤਾਵਰਣ ਤਿਆਰ ਕਰਨਾ ਚਾਹੀਦਾ ਹੈ ਕਿ ਜਦੋਂ ਵੀ ਪੁਲਿਸ ਦਾ, Paramilitary ਫੋਰਸ ਦਾ, ਸੈਨਾ ਦਾ ਜਵਾਨ ਕਿਤੋਂ ਗੁਜ਼ਰੇ ਤਾਂ ਸਹਿਜ ਹੀ ਸਨਮਾਨ ਦਾ ਭਾਵ ਜਾਗ ਜਾਵੇ ।  ਇਹ ਪੁਲਿਸ ਮੈਮੋਰੀਅਲ, ਸ਼ਹੀਦਾਂ ਦੀਆਂ ਪ੍ਰਤਿਮਾਵਾਂਉਨ੍ਹਾਂ ਦੀਆਂ ਗਾਥਾਵਾਂ, ਸਾਨੂੰ ਇਸੇ ਦਿਸ਼ਾ ਵੱਲ ਲਿਜਾ ਰਹੀ ਹੈ ।  ਅੱਜ ਇਸ ਮੌਕੇ ਤੇ ਮੈਂ ਤੁਹਾਡੇ ਦਰਮਿਆਨ ਇੱਕ ਮਹੱਤਵਪੂਰਨ ਅਤੇ ਇਤਿਹਾਸਕ ਐਲਾਨ ਵੀ ਕਰਨਾ ਚਾਹੁੰਦਾ ਹਾਂ ।

ਸਾਥੀਓ ਦੇਸ਼ ਵਿੱਚ ਬਿਪਤਾ ਦੀ ਹਾਲਤ ਵਿੱਚ ਕਿਸੇ ਪ੍ਰਾਕ੍ਰਿਤਿਕ ਆਪਦਾ ਦੀ ਹਾਲਤ ਵਿੱਚ ਸਭ ਤੋਂ ਪਹਿਲਾਂ ਸਾਡੀ ਪੁਲਿਸ ਅਤੇ Paramilitary  ਦੇ ਜਵਾਨ ਹੀ ਪਹੁੰਚਦੇ ਹਨ ।  ਇਨ੍ਹਾਂ ਦੇ ਬਿਨਾ National Disaster Response Force  ( NDRF )   ਦੀ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ।  ਸੰਕਟ  ਦੇ ਸਮੇਂ ਇਹ ਦੂਜਿਆਂ ਦਾ ਜੀਵਨ ਬਚਾਉਣ ਲਈ ਆਪਣੇ ਜੀਵਨ ਨੂੰ ਦਾਅ ਤੇ ਲਗਾ ਦਿੰਦੇ ਹਨ ।  ਲੇਕਿਨ ਇਹ ਵੀ ਸੱਚ ਹੈ ਕਿ ਉਨ੍ਹਾਂ ਭਿਆਨਕ ਸਥਿਤੀਆਂ ਵਿੱਚ ਅਕਸਰ ਇਸ ਗੱਲ ਤੇ ਧਿਆਨ ਹੀ ਨਹੀਂ ਜਾਂਦਾ ।  ਸਥਿਤੀਆਂ ਆਮ ਹੋਣ ਦੇ ਬਾਅਦ ਤਾਂ ਆਪਣੇ-ਆਪਣੇ ਸਥਾਨਾਂ, ਆਪਣੀਆਂ-ਆਪਣੀਆਂ ਬਟਾਲੀਅਨ ਵਿੱਚ ਉਹ ਵਾਪਸ ਚਲੇ ਜਾਂਦੇ ਹਨਆਪਦਾ ਪ੍ਰਬੰਧਨ ਵਿੱਚ ਦੂਜਿਆਂ ਦਾ ਜੀਵਨ ਬਚਾਉਣ ਵਾਲੇ ਅਜਿਹੇ ਪਰਾਕ੍ਰਮੀ ਸੇਵਾਕਰਨ ਵਾਲੇ ਵੀਰਾਂ ਲਈ ਅੱਜ ਮੈਂ ਇੱਕ ਸਨਮਾਨ ਦਾ ਐਲਾਨ ਕਰ ਰਿਹਾ ਹਾਂ ।  ਇਹ ਸਨਮਾਨ ਭਾਰਤ ਮਾਤਾ ਦੇ ਵੀਰ ਸਪੂਤ ਨੇਤਾ ਜੀ  ਸੁਭਾਸ਼ ਚੰਦਰ ਬੋਸ ਜੀ ਦੇ ਨਾਮ ਤੇ ਹਰ ਸਾਲ 23 ਜਨਵਰੀ, ਉਨ੍ਹਾਂ ਦੀ ਜਨਮ ਮਿਤੀ ਤੇ ਐਲਾਨ ਕੀਤਾ ਜਾਵੇਗਾ।  ਅਸੰਭਵ ਨੂੰ ਸੰਭਵ ਬਣਾ ਦੇਣ ਵਾਲੇ ਅੰਗਰੇਜ਼ਾਂ ਨੂੰ ਭਾਰਤ ਛੱਡਣ ਲਈ ਮਜ਼ਬੂਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਣ ਵਾਲੇ ਸਾਡੇ ਸੁਭਾਸ਼ ਬਾਬੂ ਦਾ ਨਾਮ ਇਸ ਸਨਮਾਨ ਦਾ ਹੋਰ ਮਾਣ ਵਧਾਵੇਗਾ ।  ਸਾਡੇ ਸਾਰਿਆਂ ਲਈ ਇਹ ਵੀ ਮਾਣ ਦੀ ਗੱਲ ਹੈ ਕਿ ਅੱਜ ਹੀ ਉਨ੍ਹਾਂ ਵੱਲੋਂ ਸਥਾਪਤ ਆਜ਼ਾਦ ਹਿੰਦ ਸਰਕਾਰ  ਦੇ 75 ਸਾਲ ਪੂਰੇ ਹੋ ਰਹੇ ਹਨ

ਭਾਈਓ ਅਤੇ ਭੈਣੋਂ, ਬਹਾਦਰੀਪਰਾਕ੍ਰਮ ਅਤੇ ਬਲੀਦਾਨ ਦੀ ਸ਼ਾਨਦਾਰ ਪਰੰਪਰਾ, ਸ਼ਾਨਦਾਰ ਅਤੀਤ  ਦੇ ਨਾਲ ਹੀ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਤੇ ਵੀ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ ਹਾਂ ।

ਅੱਜ ਤਕਨੀਕ ਨੇ ਜੀਵਨ ਨੂੰ ਪੂਰੀ ਤਰ੍ਹਾਂ ਨਾਲ ਬਦਲ ਦਿੱਤਾ ਹੈ । ਜ਼ਾਹਿਰ ਹੈ ਇਸ ਦਾ ਅਸਰ ਕ੍ਰਾਈਮ ਦੇ ਤੌਰ -ਤਰੀਕਿਆਂ ਤੇ ਵੀ ਪੈ ਰਿਹਾ ਹੈ ।  ਅਪਰਾਧੀ ਟੈਕਨੋਲੋਜੀ ਨੂੰ ਹਥਿਆਰ ਬਣਾ ਰਹੇ ਹਨ ।  ਅਫ਼ਵਾਹ ਅਤੇ ਸਾਈਬਰ ਕ੍ਰਾਈਮ ਇੱਕ ਵੱਡੀ ਚੁਣੌਤੀ ਦੇ ਰੂਪ ਵਿੱਚ ਉੱਭਰ ਰਿਹਾ ਹੈ।  ਅਜਿਹੇ ਵਿੱਚ ਦੂਜੀਆਂ ਏਜੰਸੀਆਂ ਦੇ ਨਾਲ ਬਿਹਤਰ ਤਾਲਮੇਲ ਦੇ ਇਲਾਵਾ ਪੁਲਿਸ ਤੰਤਰ ਨੂੰ ਟੈਕਨੋਲੋਜੀ ਅਤੇ ਇਨੋਵੇਸ਼ਨ ਦਾ ਸਮਾਵੇਸ਼ ਆਪਣੇ ਕੰਮ-ਕਾਜ ਵਿੱਚ ਅਧਿਕ ਕਰਨਾ ਪੈ ਰਿਹਾ ਹੈ ।

ਸਾਥੀਓ, ਇਸ ਦਿਸ਼ਾ ਵਿੱਚ ਦੇਸ਼ ਭਰ ਵਿੱਚ ਅਨੇਕ ਸਾਰਥਕ ਯਤਨ ਵੀ ਹੋ ਰਹੇ ਹਨ ।  ਦੇਸ਼  ਦੇ ਅਨੇਕ ਰਾਜਾਂ  ਵਿੱਚ ਸੋਸ਼ਲ ਮੀਡੀਆ ਤੇ ਜਾਂ ਫਿਰ ਔਨਲਾਈਨ ਐੱਫਆਈਆਰ ਵਰਗੀ ਸੁਵਿਧਾ ਪੁਲਿਸ  ਦੇ ਰਹੀ ਹੈ ।  Traffic ਸਬੰਧੀ ਸ਼ਿਕਾਇਤਾਂ ਵੀ ਸੋਸ਼ਲ ਮੀਡੀਆ ਰਾਹੀਂ ਹੈਂਡਲ ਹੋ ਰਹੀਆਂ ਹਨ।  ਇਹ ਸ਼ਲਾਘਾਯੋਗ ਕਦਮ  ਹੈ ।  ਇਨ੍ਹਾਂ ਨੂੰ ਅਸੀਂ ਉਸ ਪੱਧਰ ਤੇ ਲਿਜਾਣਾ ਹੈ  ਕਿ ਆਮ ਸ਼ਿਕਾਇਤਾਂ ਲਈ, ਛੋਟੀਆਂ – ਛੋਟੀਆਂ ਵੈਰੀਫਿਕੇਸ਼ਨਾਂ ਲਈ, ਕਿਸੇ ਨੂੰ ਥਾਣੇ ਤੱਕ ਆਉਣ ਦੀ ਨੌਬਤ ਨਾ ਪਵੇ

ਸਾਥੀਓ, ਤੁਹਾਨੂੰ ਸਾਰਿਆਂ ਨੂੰ ਇਹ ਵੀ ਜਾਣਕਾਰੀ ਹੈ ਕਿ ਪਿਛਲੇ ਸਾਲ ਹੀ ਪੁਲਿਸ ਸੁਧਾਰ ਵੱਲ ਸਰਕਾਰ ਨੇ ਵੱਡੀ ਪਹਿਲ ਕੀਤੀ ਸੀ ।  ਐੱਮਪੀਐੱਫ ਯਾਨੀ Modernization of  police force scheme  ਤਹਿਤ ਕਰੀਬ 45 ਹਜ਼ਾਰ ਕਰੋੜ ਰੁਪਏ  2019 – 20 ਤੱਕ Police infrastructure technology or trainingਤੇ ਖਰਚ ਕੀਤੇ ਜਾ ਰਹੇ ਹਨ ।  ਇਸ ਯੋਜਨਾ ਨਾਲ ਆਧੁਨਿਕ ਹਥਿਆਰ, ਪੁਲਿਸ ਦੀ ਮੂਵਮੈਂਟ ਤੇਜ਼ੀ ਨਾਲ ਹੋਵੇਇਸ ਦੇ ਲਈ ਜ਼ਰੂਰੀ ਸਾਮਾਨ ਅਤੇ ਟੈਕਨੋਲੋਜੀ ਕਮਿਊੂਨੀਕੇਸ਼ਨਸਿਸਟਮ ਦਾ ਆਧੁਨਿਕੀਕਰਨ ਅਜਿਹੇ ਅਨੇਕ ਕੰਮ ਕੀਤੇ ਜਾ ਰਹੇ ਹਨਇਸ ਦੇ ਇਲਾਵਾ ਪੁਲਿਸ ਸਟੇਸ਼ਨ ਨੂੰ ਇੰਟੀਗ੍ਰੇਟ ਕਰਕੇ ਨੈਸ਼ਨਲ ਡੇਟਾਬੇਸ ਆਵ੍ ਕ੍ਰਾਈਮ ਐਂਡ ਕ੍ਰਿਮੀਨਲ ਰਿਕਾਰਡਸ ਬਣਾਉਣ ਦੀ ਯੋਜਨਾ ‘ਤੇ ਵੀ ਕੰਮ ਚਲ ਰਿਹਾ ਹੈ ।  ਇਸ ਡੇਟਾਬੇਸ ਨੂੰ ਨਿਆਂ ਪ੍ਰਣਾਲੀ  ਦੇ ਦੂਜੇ ਸੰਸਥਾਨਾਂ ਜਿਵੇਂ forensic lab ਹੋਵੇ ਜਾਂ ਫਿਰ ਨਿਆਂਪਾਲਿਕਾ ਹੋਵੇ…..  ਇਨ੍ਹਾਂ ਦੇ ਨਾਲ ਜੋੜਨ ਦਾ ਵੀ ਯਤਨ ਕੀਤਾ ਜਾ ਰਿਹਾ ਹੈ ।

ਸਰਕਾਰ ਦੀ ਕੋਸ਼ਿਸ਼ ਹੈ ਕਿ ਸਾਡੀ ਕਾਨੂੰਨ ਵਿਵਸਥਾ ਅਤੇ ਟ੍ਰੈਫਿਕ ਦੀ ਵਿਵਸਥਾ ਬਿਹਤਰ ਕਰਨ ਲਈ ਸਮਾਰਟ ਟੈਕਨੋਲੋਜੀ ਹਰ ਰਾਜਹਰ ਸ਼ਹਿਰ ਤੱਕ ਪਹੁੰਚੇ।  ਲੇਕਿਨ, ਟੈਕਨੋਲੋਜੀ ਮਾਨਵ ਸੰਵੇਦਨਾਵਾਂ ਦੀ ਭਰਪਾਈ ਕਦੇ ਨਹੀਂ ਕਰ ਸਕਦੀ । ਇਹੀ ਕਾਰਨ ਹੈ ਕਿ ਪੁਲਿਸ ਫੋਰਸ ਦੇ ਹਰ ਮੈਂਬਰ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ ।  ਤੁਸੀਂ ਸਮਾਜ ਦੇ ਸਭ ਤੋਂ ਕਮਜ਼ੋਰ ਦੁਬੇ ਪੀੜਿਤ ਕੁਚਲੇਸ਼ੋਸ਼ਿਤ ਦਾ ਸਭ ਤੋਂ ਪਹਿਲਾ ਡਿਫੈਂਸ ਹੋ ।  ਪਹਿਲੇ ਦੋਸਤ ਹੈ ਜਿਸ ਨੂੰ ਮੁਸ਼ਕਿਲ ਸਥਿਤੀਆਂ ਵਿੱਚ ਸਭ ਤੋਂ ਪਹਿਲਾਂ ਤੁਹਾਨੂੰ ਯਾਦ ਕੀਤਾ ਜਾਂਦਾ ਹੈ।  ਲਿਹਾਜ਼ਾ ਤੁਹਾਡੀ ਭੂਮਿਕਾ ਕਾਨੂੰਨ – ਕਾਇਦੇ ਨੂੰ ਸਥਾਪਤ ਕਰਨ ਦੀ ਤਾਂ ਹੈ ਹੀਸੰਵੇਦਨਾ  ਦੇ ਨਾਲ ਲੋਕਾਂ ਦਾ ਦੁੱਖ ਸਮਝਣ ਉਨ੍ਹਾਂ  ਦੇ  ਹੁੰਝੂ ਸਾਫ਼ ਕਰਨ ਦੀ ਵੀ ਹੈ ।  ਥਾਣੇ ਵਿੱਚ ਪੁੱਜੇ ਹਰ ਪੀੜਿਤ ਸ਼ੋਸ਼ਿਤ ਨੂੰ ਇੱਕ ਗਲਾਸ ਠੰਢਾ ਪਾਣੀ ਪਿਲਾਉਣ ਨਾਲ ਦੋ ਬੋਲ ਪਿਆਰ ਨਾਲ ਬੋਲਣ ਨਾਲ ਪੁਲਿਸ ਅਤੇ ਸਮਾਜ ਦਾ ਇਹ ਬੰਧਨ ਹੋਰ ਮਜ਼ਬੂਤ ਹੋ ਜਾਵੇਗਾ ।  ਜਦੋਂ ਇਹ ਬੰਧਨ ਮਜ਼ਬੂਤ ਹੋਵੇਗਾ ਤਾਂ ਸਹਿਯੋਗ ਅਤੇ ਜਨ ਭਾਗੀਦਾਰੀ ਦੀ ਵਿਵਸਥਾ ਵੀ ਹੋਰ ਮਜ਼ਬੂਤ ਹੋਵੋਗੀ ।  ਇਸ ਨਾਲ ਅਪਰਾਧ ਘੱਟ ਕਰਨ ਵਿੱਚ ਤੁਹਾਨੂੰ ਸਾਰਿਆਂ ਨੂੰ ਸਮਾਜ ਵੱਲੋਂ ਬਹੁਤ ਵੱਡੀ ਮਦਦ ਮਿਲੇਗੀ ।  ਅਤੇ ਇਹ ਮੇਰਾ ਪੱਕਾ  ਵਿਸ਼ਵਾਸ ਹੈ ।  ਅੰਤ ਵਿੱਚ ਇੱਕ ਵਾਰ ਫਿਰ ਪੁਲਿਸ ਮੈਮੋਰੀਅਲ ਦਿਵਸ ‘ਤੇ ਇਸ ਆਧੁਨਿਕ ਰਾਸ਼ਟਰੀ  ਪੁਲਿਸ ਮੈਮੋਰੀਅਲ ਲਈ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਵਧਾਈ ਦਿੰਦਾ ਹਾਂ ।  ਮੈਂ ਰਾਜ  ਦੇ ਸਾਰੇ ਮੁੱਖ ਮੰਤਰੀਆਂ ਨੂੰ ਵੀ ਤਾਕੀਦ ਕਰਾਂਗਾ ਕਿ ਉਹ ਵੀ ਇੱਕ ਵਿਸ਼ੇਸ਼ ਪ੍ਰੋਗਰਾਮ ਬਣਾਕੇ ਇੱਥੇ ਆਉਣ ਇਨ੍ਹਾਂ ਪੁਲਿਸ ਕਰਮੀਆਂ ਨੂੰ ਸ਼ਰਧਾਂਜਲੀ ਦੇਣ ।  ਅਤੇ ਆਪਣੇ ਰਾਜ  ਦੇ ਜੋ ਲੋਕਾਂ ਦੀ ਸੂਚੀ ਹੈਉਨ੍ਹਾਂ ਦਾ ਵੀ ਵਿਸ਼ੇਸ਼ ਤੌਰ ‘ਤੇ ਸਨਮਾਨ ਕਰਨ ।  ਜਰੂਰ ਇੱਥੇ ਆਉਣ,   ਅਧਿਕਾਰੀਆਂ  ਦੇ ਨਾਲ ਮਿਲਕੇ ਉਹ ਆਪਣੀ ਯੋਜਨਾ ਬਣਾਉਣਤੁਹਾਡੀ ਸੇਵਾ ਅਤੇ ਸਮਰਪਣ ਨੂੰ ਨਮਨ ਕਰਦਿਆਂ ਮੈਂ ਮੇਰੇ ਇਨ੍ਹਾਂ ਪੁਲਿਸ ਪਰਿਵਾਰਾਂ  ਨੂੰ ਆਉਣ ਵਾਲੇ ਤਿਉਹਾਰਾਂ ਦੀਆਂ ਬਹੁਤ – ਬਹੁਤ ਸ਼ੁਭਕਾਮਨਾਵਾਂ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ ਅਤੇ ਤੁਹਾਡਾ ਸਭ ਦਾ  .  .  .  .  .   ਬਹੁਤ – ਬਹੁਤ ਧੰਨਵਾਦ ।

****

 

ਅਤੁਲ ਕੁਮਾਰ ਤਿਵਾਰੀ/ ਵੰਦਨਾ ਜਾਟਵ / ਮਮਤਾ