Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੈਸ਼ਨਲ ਵਿਧਾਨਕਾਰ ਕਾਨਫਰੰਸ ਵਿੱਚ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਸਤਿਕਾਰਯੋਗ ਸੁਮਿੱਤਰਾ ਤਾਈ ਜੀ, ਮੰਤਰੀ ਪ੍ਰੀਸ਼ਦ ਦੇ ਮੇਰੇ ਸਾਥੀ ਸ਼੍ਰੀਮਾਨ ਆਨੰਦ ਕੁਮਾਰ, ਡਿਪਟੀ ਸਪੀਕਰ ਸ਼੍ਰੀਮਾਨ ਥੰਬੀਦੁਰਈ ਜੀ, ਦੇਸ਼ ਭਰ ਤੋਂ ਆਏ ਹੋਏ ਸਾਰੀਆਂ ਵਿਧਾਨ ਸਭਾਵਾਂ ਦੇ ਸਤਿਕਾਰਯੋਗ ਸਪੀਕਰ ਸਹਿਬਾਨ, ਸਾਰੇ ਰਾਜਨੀਤਕ ਦਲਾਂ ਦੇ ਸਾਰੇ ਸੀਨੀਅਰ ਨੇਤਾਗਣ, ਸਾਂਸਦ, ਵਿਧਾਇਕ।

ਮੈਂ ਸਭ ਤੋਂ ਪਹਿਲਾਂ ਸੁਮਿੱਤਰਾ ਜੀ ਦਾ ਧੰਨਵਾਦ ਕਰਨਾ ਚਾਹਾਂਗਾ ਇਸ ਪ੍ਰੋਗਰਾਮ ਦੀ ਰਚਨਾ ਲਈ। ਸਾਨੂੰ ਲੋਕਾਂ ਨੂੰ ਪਤਾ ਹੈ ਕਿ ਸਾਡੇ ਆਮ ਜੀਵਨ ਵਿੱਚ ਸਾਡਾ ਮਨ ਕਰਦਾ ਹੈ ਕਿ ਕਿਸੇ ਵੱਡੇ ਤੀਰਥ ਖੇਤਰ ਵਿੱਚ ਜਾਈਏ, ਆਪਣੇ ਮਾਤਾ-ਪਿਤਾ ਨੂੰ ਲੈ ਜਾਓ, ਅਤੇ ਜਦੋਂ ਵੱਡੇ ਤੀਰਥ ਖੇਤਰ ਵਿੱਚ ਜਾਂਦੇ ਹਾਂ ਤਾਂ ਉੱਥੇ ਜਾ ਕੇ ਮਨ ਵਿੱਚ ਇੱਕ ਸੰਕਲਪ ਵੀ ਕਰਦੇ ਹਾਂ ਕਿ ਭਈ ਮੈਂ ਜੀਵਨ ਵਿੱਚ ਇਹ ਕਰਾਂਗਾ ਜਾਂ ਪਰਿਵਾਰ ਵਿੱਚ ਇਹ ਕਰਾਂਗਾ; ਕੋਈ ਨਾ ਕੋਈ ਸੰਕਲਪ ਲੈਂਦੇ ਹਾਂ। ਹਰ ਕੋਈ ਆਪਣੇ-ਆਪਣੇ ਤੀਰਥ ਖੇਤਰ ਵਿੱਚ ਕਰਦਾ ਹੈ।

ਅੱਜ ਤੁਸੀਂ ਸਭ ਸਿਰਫ਼ ਇੱਕ ਪ੍ਰੋਗਰਾਮ ਵਿੱਚ ਨਹੀਂ ਹੋ।  ਤੁਸੀਂ ਕਲਪਨਾ ਕਰੋ –  ਤੁਸੀਂ ਕਿੱਥੇ ਬੈਠੇ ਹੋ?  ਇਹ ਉਹ ਸਦਨ ਹੈ ਜਿੱਥੇ ਮੈਂ ਜੀਵਨ ਵਿੱਚ ਪਹਿਲੀ ਵਾਰ 2014  ਦੇ ਮਈ ਮਹੀਨੇ ਵਿੱਚ ਪਰਵੇਸ਼  ਕੀਤਾ ਸੀ,  ਉਸਤੋਂ ਪਹਿਲਾਂ ਮੈਂ ਸੈਂਟਰਲ ਹਾਲ ਦੇਖਿਆ ਨਹੀਂ ਸੀ।  ਮੁੱਖ ਮੰਤਰੀ ਆ ਸਕਦੇ ਹਨ ਇੱਥੇ, ਕੋਈ ਰੋਕ ਨਹੀਂ ਸੀ ਮੁੱਖ ਮੰਤਰੀਆਂ  ਦੇ ਲਈ,  ਲੇਕਿਨ ਮੈਨੂੰ ਕਦੇ ਅਜਿਹਾ ਮੌਕਾ ਮਿਲਿਆ ਨਹੀਂ । ਅਤੇ ਜਦੋਂ ਦੇਸ਼ ਨੇ ਬਹੁਮੱਤ ਦਿੱਤਾ ਅਤੇ ਇੱਥੇ ਨੇਤਾ ਦੀ ਚੋਣ ਹੋਣੀ ਸੀ ਤਾਂ ਉਸ ਦਿਨ ਮੈਂ ਇਸ ਸੈਂਟਰਲ ਹਾਲ ਵਿੱਚ ਆਇਆ ਸੀ।  ਇਹ ਉਹ ਸੈਂਟਰਲ ਹਾਲ ਹੈ, ਜਿੱਥੇ ਸੰਵਿਧਾਨ ਸਭਾ ਦੀਆਂ ਵਿਸਤਾਰ ਨਾਲ ਮੀਟਿੰਗ ਹੋਈਆਂ, ਸਾਲਾਂ ਤੱਕ ਹੋਈਆਂ ।  ਤੁਸੀਂ ਉਸ ਜਗ੍ਹਾ ‘ਤੇ ਬੈਠੇ ਹੋ ਜਿੱਥੇ ਕਦੇ ਉਸੀ ਜਗ੍ਹਾ ‘ਤੇ ਪੰਡਤ ਨਹਿਰੂ ਬੈਠੇ ਹੋਣਗੇ,  ਕਦੇ ਬਾਬਾ ਸਾਹਿਬ ਅੰਬੇ‍ਡਕਰ ਬੈਠੇ ਹੋਣਗੇ, ਕਿਤੇ ਸਰਦਾਰ ਵੱਲਭ ਭਾਈ ਪਟੇਲ  ਬੈਠੇ ਹੋਣਗੇ,  ਰਾਜਗੋਪਾਲਅਚਾਰੀਆ ਬੈਠੇ ਹੋਣਗੇ,  ਡਾਕਟਰ ਰਾਜੇਂਦਰ ਬਾਬੂ ਬੈਠੇ ਹੋਣਗੇ,  ਕਮਾ ਮੁਨਸ਼ੀ ਬੈਠੇ ਹੋਣਗੇ।

ਯਾਨੀ ਦੇਸ਼ ਵਿੱਚ ਅਜਿਹੇ ਮਹਾਪੁਰਖ –  ਜਿਨ੍ਹਾਂ  ਦੇ ਨਾਮ ਸਾਡੇ ਅੰਦਰ ਇੱਕ ਨਵੀਂ ਪ੍ਰੇਰਨਾ ਦਿੰਦੇ ਹਨ –  ਉਹ ਇੱਥੇ ਕਦੇ ਬੈਠਦੇ ਸਨ,  ਸੰਵਿਧਾਨ ਸਭਾ ਦੀ ਚਰਚਾ ਕਰਦੇ ਸਨ,  ਉਸ ਜਗ੍ਹਾ ‘ਤੇ ਅੱਜ ਤੁਸੀਂ ਬੈਠੇ ਹੋ।  ਯਾਨੀ ਆਪਣੇ ਆਪ ਵਿੱਚ ਇੱਕ ਪਵਿੱਤਰਤਾ  ਦਾ ਅਹਿਸਾਸ,  ਜੇਕਰ ਇਨ੍ਹਾਂ ਗੱਲਾਂ ਨੂੰ ਅਸੀਂ ਯਾਦ ਕਰੀਏ –  ਤਾਂ ਆਪਣੇ – ਆਪ ‘ਤੇ  ਗਰਵ ਹੁੰਦਾ ਹੈ ।

ਸੰਵਿਧਾਨ ਨਿਰਮਾਤਾਵਾਂ ਨੇ ਖਾਸ ਕਰਕੇ ਬਾਬਾ ਸਾਹਿਬ ਅੰਬੇਡਕਰ ਨੇ ਸਾਡੇ ਸੰਵਿਧਾਨ ਨੂੰ ਇੱਕ ਸਮਾਜਿਕ ਦਸਤਾਵੇਜ਼  ਵਜੋਂ ਉਸਦਾ ਵਰਣਨ ਕੀਤਾ।  ਅਤੇ ਇਹ ਗੱਲ ਸਹੀ ਹੈ,  ਦੁਨੀਆ ਵਿੱਚ ਸਾਡੇ ਸੰਵਿਧਾਨ ਦੀ ਵਿਸ਼ੇਸ਼ਤਾ ਹੈ,  ਸਿਰਫ ਧਾਰਾਵਾਂ  ਦੇ ਕਾਰਨ ਨਹੀਂ ਹੈ,  ਅਧਿਕਾਰਾਂ  ਦੇ ਕਾਰਨ ਨਹੀਂ ਹੈ,  ਕੰਮਾਂ  ਦੇ ਬਟਵਾਰੇ ਕਾਰਨ ਨਹੀਂ ਹੈ; ਲੇਕਿਨ ਦੇਸ਼ ਵਿੱਚ ਸਦੀਆਂ ਤੋਂ ਜੋ ਬੁਰਾਈਆਂ ਘਰ ਕਰ ਗਈਆਂ ਸਨ , ਉਨ੍ਹਾਂ ਤੋਂ ਮੁਕਤੀ ਦਵਾਉਣ ਦੀ ਇੱਕ ਜੱਦੋਜਹਿਦ ਵਿੱਚੋਂ,  ਇੱਕ ਮੰਥਨ ਵਿੱਚੋਂ ਜੋ ਅੰਮ੍ਰਿਤ ਨਿਕਲਿਆ,  ਉਹ ਸਾਡੇ ਸੰਵਿਧਾਨ  ਦੇ ਅੰਦਰ ਸ਼ਬਦ ਵਜੋਂ ਉਸ ਨੇ ਸਥਾਨ ਪਾਇਆ ਹੈ ;  ਅਤੇ ਉਹ ਗੱਲ ਸੀ ਸਮਾਜਿਕ ਨਿਆਂ ਦੀ।  ਹੁਣ ਜ਼ਿਆਦਾਤਰ ਅਸੀਂ ਸਮਾਜਿਕ ਨਿਆ ਦੀ ਚਰਚਾ ਕਰਦੇ ਹਾਂ ਤਾਂ ਸਮਾਜ ਦੀ ਵਿਵਸਥਾ ਤੱਕ ਹੀ ਸੀਮਿਤ ਰਹਿੰਦੇ ਹਾਂ, ਜ਼ਰੂਰੀ ਵੀ ਹੈ,  ਲੇਕਿਨ ਕਦੇ – ਕਦੇ ਅਜਿਹਾ ਵੀ ਲੱਗਦਾ ਹੈ ਕਿ ਸਮਾਜਿਕ ਨਿਆਂ  ਦਾ ਇੱਕ ਹੋਰ ਪਹਿਲ ਵੀ ਹੈ।

ਕੋਈ ਮੈਨੂੰ ਦੱਸੇ ਕਿ ਇੱਕ ਘਰ ਵਿੱਚ ਬਿਜਲੀ ਹੈ, ਨਾਲ ਵਾਲੇ ਘਰ ਵਿੱਚ ਬਿਜਲੀ ਨਹੀਂ ਹੈ –  ਕੀ  ਸਮਾਜਿਕ ਨਿਆਂ  ਸਾਡੇ ‘ਤੇ ਇਹ ਜਿੰਮੇਵਾਰੀ ਨਹੀਂ ਬਣਾਉਂਦਾ ਹੈ ਕਿ ਉਸਦੇ ਘਰ ਵਿੱਚ ਵੀ ਬਿਜਲੀ ਹੋਣੀ ਚਾਹੀਦੀ ਹੈ?  ਇੱਕ ਪਿੰਡ ਵਿੱਚ ਬਿਜਲੀ ਹੈ, ਲੇਕਿਨ ਨਾਲ ਵਾਲੇ ਪਿੰਡ ਵਿੱਚ ਬਿਜਲੀ ਨਹੀਂ ਹੈ –  ਕੀ  ਸਮਾਜਿਕ ਨਿਆਂ ਦਾ ਇਹ ਸੰਦੇਸ਼ ਨਹੀਂ ਹੈ ਕਿ ਜੇਕਰ ਇਸ ਪਿੰਡ ਵਿੱਚ ਬਿਜਲੀ ਹੈ ਤਾਂ ਉਸ ਪਿੰਡ ਵਿੱਚ ਵੀ ਹੋਣੀ ਚਾਹੀਦੀ ਹੈ?  ਇੱਕ district ਖ਼ੁਸ਼ਹਾਲ ਹੈ,  ਬਹੁਤ ਅੱਗੇ ਵਧਿਆ ਹੈ ਲੇਕਿਨ ਦੂਜਾ district ਪਿੱਛੇ ਰਹਿ ਗਿਆ ਹੈ –  ਕੀ ਸਮਾਜਿਕ ਨਿਆਂ ਦੀ ਗੱਲ ਕਰਦਿਆਂ ਸਾਡੀ ਮਜ਼ਬੂਤੀ ਨਹੀਂ ਹੈ ਕਿ ਉਹ district ਵੀ ਤਾਂ ਘੱਟ ਤੋਂ ਘੱਟ ਬਰਾਬਰੀ ਵਿੱਚ ਤਾਂ ਆਵੇ? ਅਤੇ ਇਸ ਲਈ ਸਮਾਜਿਕ ਨਿਆਂ ਦਾ ਸਿਧਾਂਤ ਸਾਨੂੰ ਸਭ ਨੂੰ ਇਸ ਜ਼ਿੰਮੇਵਾਰੀ ਲਈ ਪ੍ਰੇਰਿਤ ਕਰਦਾ ਹੈ।

ਹੋ ਸਕਦਾ ਹੈ ਕਿ ਦੇਸ਼,  ਜੋ ਸਭ ਦੀ ਉਮੀਦ ਸੀ –  ਉੱਥੇ ਨਹੀਂ ਪਹੁੰਚਿਆ ਹੋਵੇਗਾ, ਲੇਕਿਨ ਸਾਡੇ ਹੀ ਰਾਜ ਵਿੱਚ ਪੰਜ district ਬਹੁਤ ਚੰਗੇ ਪਹੁੰਚੇ ਹਨ ਲੇਕਿਨ ਤਿੰਨ district ਬਹੁਤ ਪਿੱਛੇ ਰਹਿ ਗਏ ਹਨ,  ਇਸਦਾ ਮਤਲਬ ਪੰਜ ਤੱਕ ਤਾਂ ਪੰਹੁਚਣ ਦੀ ਸਮਰੱਥਾ ਹੈ ਹੀ ਹੈ, ਉਨ੍ਹਾਂ ਤਿੰਨਾਂ ਨੂੰ ਵੀ ਪੰਜ ਦੀ ਬਰਾਬਰੀ ਵਿੱਚ ਲਿਆਂਦਾ ਜਾ ਸਕਦਾ ਹੈ।  ਅਗਰ ਰਾਜ  ਦੇ ਅੰਦਰ ਕੁਝ ਪੈਰਾਮੀਟਰਸ ਵਿੱਚ ਕੁਝ district ਬਹੁਤ ਅੱਛਾ  ਕਰ ਸਕਦੇ ਹਨ, ਮਤਲਬ ਉਸ ਰਾਜ  ਦੇ ਅੰਦਰ potential ਹੈ,  ਲੇਕਿਨ ਕੁਝ district ਪਿੱਛੇ ਰਹਿ ਗਏ ਹਨ,  ਕੀ ਅਸੀਂ ਤੈਅ ਕਰ ਸਕਦੇ ਹਾਂ ਕਿਉਂ ?

ਸਾਡੇ ਦੇਸ਼ ਵਿੱਚ ਸਾਡਾ ਸੁਭਾਅ ਕੀ  ਹੈ, ਅਸੀਂ exam ਦਿੰਦੇ ਹਨ ਜਦੋਂ ਸਕੂਲ ਵਿੱਚ ਪੜ੍ਹਦੇ ਹਾਂ ਤਾਂ,  ਜੇਕਰ geography ਵਿੱਚ ਅਸੀਂ weak ਹਾਂ ਤਾਂ ਅਸੀਂ ਸੋਚਦੇ ਹਾਂ ਯਾਰ mathematic ਵਿੱਚ ਇੰਨਾ ਜ਼ੋਰ ਲਗਾ ਲਵਾਂਗਾ ਤਾਂਕਿ geography ਵਿੱਚੋਂ marks ਘੱਟ ਆਉਣਗੇ ਤਾਂ compensate  ਕਰ ਲਵਾਂਗਾ ਲੇਕਿਨ first class ਵਿੱਚ ਨਿਕਲ ਜਾਉਂਗਾ।  ਹਰ ਕੋਈ ਇਸ ਪ੍ਰਕਾਰ ਨਾਲ, ਅਸੀਂ ਲੋਕ ਪਲੇ – ਵਧੇ ਹੀ ਇਸਤਰਾ ਹਾਂ। ਰਾਜ ਕੋਲ ਵੀ ਜਦੋਂ target ਆਉਂਦੇ ਹਨ, ਜਾਂ ਭਾਰਤ ਸਰਕਾਰ ਵੀ ਕੋਈ target ਤੈਅ ਕਰਦੀ ਹੈ ਤਾਂ ਕੀ ਕਰਦੇ ਹਾਂ? ਜੋ easily result ਦੇਣ ਵਾਲੇ ਲੋਕ ਹਨ, ਉਨ੍ਹਾਂ  ਨੂੰ ਜ਼ੋਰ ਪਾਉਂਦੇ ਹਾਂ, ਯਾਰ ਕਰ ਲਓ । ਅਤੇ ਉਸ ਦਾ ਨਤੀਜਾ ਇਹ ਆਉਂਦਾ ਹੈ –  ਜੋ ਅੱਛਾ  ਕਰਦੇ ਹਨ ਉਹ ਤਾਂ ਲਗਾਤਾਰ ਅੱਛੇ ਤੋਂ ਅੱਛੇ ਹੁੰਦੇ ਚਲੇ ਜਾਂਦੇ ਹਨ ਅਤੇ ਆਂਕੜਿਆਂ  ਦੇ ਹਿਸਾਬ ਨਾਲ ਰਿਜ਼ਲਟ ਵੀ ਅੱਛਾ ਲੱਗਦਾ ਹੈ ਕਿ ਵਾਹ ਵਧੀਆ ਹੋ ਗਿਆ, ਇੰਨਾ ਪਰਸੈਂਟ ਤੈਅ ਕੀਤਾ ਸੀ ਹੋ ਗਿਆ, ਲੇਕਿਨ ਜੋ ਪਿਛੜ ਗਏ ਹਨ ਉਹ ਹੋਰ ਪਿਛੜਨ ਦੀ ਦਸ਼ਾ ਵਿੱਚ ਆ ਜਾਂਦੇ ਹਨ । ਅਤੇ ਇਸ ਲਈ strategically ਸਾਨੂੰ ਆਪਣੇ development model ਨੂੰ ਥੋੜ੍ਹਾ ਹੋਰ ਬਰੀਕੀ  ਦੇ ਵੱਲ ਲਿਜਾਣ ਦੀ ਜ਼ਰੂਰਤ ਪੈਦਾ ਹੋਈ ਹੈ ।  ਅਸੀਂ ਰਾਜਾਂ  ਦੇ ਹਿਸਾਬ ਨਾਲ ਵੇਖੀਏ ਤਾਂ ਅੱਛਾ ਹੋਇਆ ਹੈ।  ਇੱਕ competitive cooperative federalism  ਦਾ ਮਾਹੌਲ ਬਣਿਆ ਹੈ। ਅਤੇ ਮੈਂ ਇਸ ਦ੍ਰਿਸ਼ ਨੂੰ ਵੀ ਮੰਨਦਾ ਹਾਂ।  ਇਹ ਦ੍ਰਿਸ਼ ਆਪਣੇ – ਆਪ ਵਿੱਚ federalism ਦਾ ਇੱਕ ਜਿੰਦਾ – ਜਾਗਦਾ ਰੂਪ ਹੈ –  ਜਿੱਥੇ ਪਾਰਲੀਮੈਂਟ ਦੇ ਮੈਂਬਰ,  ਵਿਧਾਇਕ  ਨਾਲ ਬੈਠ ਕੇ ਇਲਾਕੇ ਦੀ,  ਰਾਜ ਦੀ ਅਤੇ ਦੇਸ਼ ਦੀ ਚਿੰਤਾ ਅਤੇ ਚਰਚਾ ਕਰ ਰਹੇ ਹਨ।  ਇਹ ਆਪਣੇ – ਆਪ ਵਿੱਚ federalism ਨੂੰ ਇੱਕ ਨਵਾਂ ਆਯਾਮ ਮਿਲਿਆ ਹੈ ਇਸ ਮੌਕੇ ਨਾਲ ।

ਕਿਉਂ  ਨਾ ਅਸੀਂ –  cooperative federalism  ਦੇ ਕਾਰਨ ਰਾਜਾਂ  ਦੇ ਵਿੱਚ ਤਾਂ ਤੁਲਨਾ ਹੋਣ ਲੱਗੀ ਹੈ ਅਤੇ ਕੋਈ ਰਾਜ ਪਿੱਛੇ ਰਹਿ ਗਿਆ ਤਾਂ ਆਲੋਚਨਾ ਵੀ ਹੁੰਦੀ ਹੈ।  ਉਨ੍ਹਾਂ ਨੂੰ ਵੀ ਲਗਦਾ ਹੈ ਕਿ ਅਸੀਂ ਵੀ ਕੁੱਝ ਕਰਾਂਗੇ –  ਇਹ ਮਾਹੌਲ ਤਾਂ ਬਣਿਆ ਹੈ,  ਲੇਕਿਨ ਦੇਸ਼ ਜੋ ਉਮੀਦਾ ਕਰਦਾ ਹੈ, ਅਗਰ ਉਨ੍ਹਾਂ ਉਮੀਦਾ ਨੂੰ ਪੂਰਾ ਕਰਨਾ ਹੈ ਤਾਂ ਅਸੀਂ ਉਸੇ ਪੈਰਾਮੀਟਰ  ਦੇ ਹਿਸਾਬ ਨਾਲ ਅਤੇ ਉਸੇ ਇਕਾਈ  ਦੇ ਹਿਸਾਬ ਨਾਲ ਚੱਲਾਗੇ ਤਾਂ ਸ਼ਾਇਦ ਉਚਿਤ ਨਤੀਜਾ ਨਹੀਂ ਮਿਲੇਗਾ ।

ਇੱਕ ਅਨੁਭਵ ਆਇਆ ਸਵੱਛਤਾ ਅਭਿਆਨ ਦਾ ।  ਸਵੱਛਤਾ  ਦੀ ਜਦੋਂ ranking ਸ਼ੁਰੂ ਹੋਈ –  ਨਗਰ – ਨਗਰ ਵਿੱਚ ਹੋਈ ;  ਮਹਾਨਗਰ – ਮਹਾਨਗਰ ਵਿੱਚ ਹੋਣ ਲੱਗੀ , ਤਾਂ ਇੱਕ ਮੁਕਾਬਲਾ ਸੁਝ ਗਿਆ ਪੈ ਅਤੇ ਜੇਕਰ ਇੱਕ ਨਗਰ ਪਿੱਛੇ ਰਹਿ ਗਿਆ ਤਾਂ ਪਿੰਡ  ਦੇ ਲੋਕ ਹੀ ਅਵਾਜ਼ ਚੁੱਕਣ ਲੱਗੇ ,  ਕਿ ਭਈ ਕੀ ਕਾਰਨ ਹੈ,  ਉਹ ਨਗਰ ਤਾਂ ਅੱਗੇ ਵਧ ਗਿਆ,  ਅਸੀਂ ਕਿਉਂ  ਗੰਦੇ ਰਹਿ ਗਏ?  ਉਸ ਵਿੱਚੋਂ  ਇੱਕ ਅੰਦੋਲਨ ਖੜ੍ਹਾ ਹੋਇਆ,  ਇੱਕ competition ਪੈਦਾ ਹੋਇਆ ਹੈ ।

ਜਦੋਂ ਇਸ ਵਿਸ਼ੇ ਨੂੰ ਦੇਖਿਆ ਤਾਂ ਭਈ ਆਖ਼ਿਰਕਾਰ ਦੇਸ਼ ਵਿੱਚ ਜੋ ਕੁੱਝ ਤਾਂ ਬਹੁਤ ਅੱਛੀ ਤਰੱਕੀ ਕਰ ਰਹੇ ਹਨ,  ਫਿਰ ਵੀ ਦੇਸ਼ ਅੱਗੇ ਕਿਉਂ  ਨਹੀਂ ਵਧ ਰਿਹਾ ਹੈ ?  ਸਥਿਤੀਆਂ ਬਦਲੀਆਂ ਕਿਉਂ ?  ਤਾਂ ਉਸ ਵਿੱਚੋਂ ਇੱਕ ਵਿਚਾਰ ਆਇਆ ਕਿ ਕਿਉਂ  ਨਾ ਅਸੀਂ ਦੇਸ਼ ਵਿੱਚ ਉਨ੍ਹਾਂ ਡਿਸਟ੍ਰਿਕਟਾ ਨੂੰ ਚੁਣੀਏ,  ਕੁਝ ਪੈਰਾਮੀਟਰ ਤੈਅ ਕਰੀਏ ਅਤੇ ਜੋ officially publication ਜਿਸਦੀ ਹੋ ਚੁੱਕੀ ਹੈ,  ਉਨ੍ਹਾਂ ਅੰਕੜੀਆਂ ਨੂੰ ਅਧਾਰ  ਬਣਾਈਏ। ਕੁੱਝ ਅੰਕੜੇ 2011  ਦੇ ਮਾਪਦੰਡ ਉੱਤੇ ਹਨ,  ਉਸਦੇ ਬਾਅਦ  ਦੇ ਸਰਵੇ ਨਹੀਂ ਹਨ,  ਲੇਕਿਨ ਜੋ ਵੀ ਉਪਲੱਬਧ ਹਨ।  forty eight ਅਲਪ-ਅਲਪ  ਪੈਰਾਮੀਟਰ ਕੱਢੇ ਅਤੇ ਉਸ ਵਿੱਚੋਂ ਦੇਖਿਆ ਕਿ ਭਈ ਇਨ੍ਹਾਂ 48 ਪੈਰਾਮੀਟਰਸ ਵਿੱਚ ਪਿੱਛੇ ਹਾਂ,  ਉਹ ਡਿਸਟ੍ਰਿਕਟ ਕਿਹੜੇ ਹਨ?  ਅਤੇ ਅਨੁਭਵ ਆਇਆ ਕਿ ਜੋ ਪੰਜ – ਦਸ ਪੈਰਾਮੀਟਰ ਵਿੱਚ ਪਿੱਛੇ ਹਨ,  ਜ਼ਿਆਦਾਤਰ ਉਹ ਸਭ ਪੈਰਾਮੀਟਰ ਵਿੱਚ ਪਿੱਛੇ ਹਨ ।

 

ਹੁੰਦਾ ਕੀ ਹੈ – ਰਾਜ ਵਿੱਚ ਵੀ 10 district ਮਿਹਨਤ ਕਰਕੇ ਅੱਗੇ ਵਧ ਰਹੇ ਹਨ ਪਰੰਤੂ ਪੰਜ district ਪਿੱਛੇ ਹਨ ਤਾਂ ਉਹ ਉਸਨੂੰ pool ਕਰਦੇ ਹਨ- ਅੱਗੇ ਵਧੇ ਹੋਏ ਨੂੰ ਵੀ ਪਿੱਛੇ ਖਿੱਚਣ ਦਾ ਕੰਮ ਕਰਦੇ ਹਨ। ਸਭ district, push ਕਰਨ, ਇਹ ਵਿਹਾਰਕ ਦ੍ਰਿਸ਼ਟੀ ਤੋਂ ਬਹੁਤ ਜ਼ਰੂਰੀ ਹੈ ਅਤੇ ਉਸ ਤੋਂ ਹੀ ਵਿਚਾਰ ਆਇਆ ਕਿ ਨਿਸ਼ਚਿਤ ਪੈਰਾਮੀਟਰ ਨਾਲ identify ਕਰੀਏ ਕਿ ਕਿਹੜਾ district ਜਿੱਥੇ ਕੰਮ ਕਰਨ ਲਈ ਵਿਸ਼ੇਸ਼ ਧਿਆਨ ਦੇਣ zative ertilzm ਦਸਤਾਵੇਜ਼ਨ ਦੀ ਜ਼ਰੂਰਤ ਹੈ। ਲਗਭਗ ਸਾਲ ਭਰ ਤੋਂ ਇਸ ਲਈ ਹੋਮਵਰਕ ਹੋਇਆ ਹੈ। ਅਲੱਗ-ਅਲੱਗ ਪੱਧਰ ‘ਤੇ ਚਰਚਾ ਹੋਈ, ਮੀਟਿੰਗਾਂ ਹੋਈਆਂ, identification ਹੋ ਗਈ। ਬਾਅਦ ਵਿੱਚ ਉਹ 115 ਜ਼ਿਲ੍ਹਿਆਂ ਦੇ ਜੋ ਡੀਐੱਮ ਹਨ,  ਕਲੈਕਟਰ ਹਨ, district magistrate  ਵੀ ਕਹਿੰਦੇ ਹਨ ਕਿਤੇ, ਉਨ੍ਹਾਂ ਨੂੰ ਇੱਥੇ ਬੁਲਾਇਆ ਗਿਆ। ਉਨ੍ਹਾਂ ਦੀ ਦੋ ਦਿਨ ਦੀ workshop ਕਰਵਾਈ ਗਈ ਕੀ ਭਾਈ ਸਮੱਸਿਆ ਕਿੱਥੇ ਹੈ ?

ਹੁਣ ਰਾਜਨੀਤੀ – ਜਿਸ ਤਰ੍ਹਾਂ ਦਾ ਸੁਭਾਅ ਹੈ ਸਾਡੇ ਲੋਕਾ ਦਾ, ਉਸ ਵਿੱਚ ਤੁਸੀਂ ਅਤੇ ਮੈਂ ਕੋਈ ਵੱਖਰੇ ਨਹੀਂ ਹਾਂ, ਸਭ ਇੱਕੋ ਹੀ ਹਾਂ। ਸਾਡਾ ਸੁਭਾਅ ਕਿਸ ਤਰ੍ਹਾਂ ਬਣਿਆ ਹੋਇਆ ਹੈ, ਚੰਗਾ ਠੀਕ ਹੈ – ਬਜਟ ਦੱਸੋ, ਪੈਸੇ ਕਿੱਥੇ ਹਨ ? ਲੇਕਿਨ ਕਦੇ ਧਿਆਨ ਨਾਲ ਦੇਖੋਗੇ ਤਾਂ ਉਪਲੱਬਧ ਸੰਸਾਧਨਾਂ ਨਾਲ ਹੀ ਅਗਰ ਇੱਕ  district ਅੱਗੇ ਵਧਿਆ ਹੈ, ਉਨ੍ਹਾਂ ਸੰਸਾਧਨਾਂ ਦੇ ਮੌਜੂਦ ਹੋਣ ਦੇ ਬਾਵਜੂਦ ਦੂਜਾ ਪਿੱਛੇ ਰਹਿ ਗਿਆ ਹੈ ; ਮਤਲਬ ਸੰਸਾਧਨ issue ਨਹੀਂ ਹੈ, ਸ਼ਾਇਦ governance is a issue, leadership is a issue, coordination is a issue, effective implementation is a issue, ਅਤੇ ਇਸ ਲਈ ਅਸੀਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਿਵੇਂ ਬਦਲੀਏ ? ਅਤੇ ਉਨ੍ਹਾਂ ਸਾਰੇ ਕਲੈਕਟਰਾਂ ਦੇ ਨਾਲ ਮੈਂ ਵੀ ਬੈਠਾ, ਗੱਲਬਾਤ ਕੀਤੀ, ਭਾਰਤ ਸਰਕਾਰ ਦੇ ਸਾਰੇ ਸੀਨੀਅਰ ਅਧਿਕਾਰੀ ਉਨ੍ਹਾਂ ਦੇ ਨਾਲ ਬੈਠੇ।

ਇੱਕ ਗੱਲ ਮੇਰੇ ਧਿਆਨ ਵਿੱਚ ਆਈ, ਮੈਂ ਕਿਸੇ ਦੀ ਆਲੋਚਨਾ ਕਰਨ ਲਈ ਨਹੀਂ ਕਹਿ ਰਿਹਾ, ਲੇਕਿਨ ਇੱਕ ਸਦਨ ਵਿੱਚ ਅੱਜ ਅਜਿਹੇ ਲੋਕ ਬੈਠੇ ਹਨ ਕਿ ਜਿਨ੍ਹਾਂ ਦੇ ਸਾਹਮਣੇ ਅਗਰ ਮੈਂ ਖੁੱਲ੍ਹ ਕੇ ਗੱਲ ਕਰਾਂ ਤਾਂ ਕੁਝ ਬੁਰਾ ਨਹੀ ਹੋਵੇਗਾ। ਮੈਂ ਹੈਰਾਨ ਸੀ, ਆਮ ਤੌਰ ‘ਤੇ ਜੋ  district collector ਹੁੰਦੇ ਹਨ ਉਨ੍ਹਾਂ ਦੀ average ਉਮਰ 27, 28, 30 ਦੇ ਕਰੀਬ ਹੁੰਦੀ ਹੈ। ਯੰਗ ਆਈਏਐੱਸ ਅਫ਼ਸਰ ਹੁੰਦੇ ਹਨ, ਉਨ੍ਹਾਂ ਨੂੰ ਤਿੰਨ ਚਾਰ ਸਾਲਾਂ ਵਿੱਚ ਉੱਥੇ ਜਾਣ ਦਾ ਅਵਸਰ ਮਿਲ ਜਾਂਦਾ ਹੈ, ਲੇਕਿਨ ਇਹ 115 district ਜੋ ਮੈਂ ਦੇਖੇ, ਉਨ੍ਹਾਂ ਵਿੱਚ 80% ਤੋਂ ਜ਼ਿਆਦਾ district ਕਲੈਕਟਰਾਂ ਨੂੰ ਮੈਂ ਮਿਲਿਆ, ਉਹ  40 ਪਲੱਸ ਸਨ, ਕਈ 45 ਤੱਕ ਵਾਲੇ ਸਨ।

ਹੁਣ ਮੈਨੂੰ ਦੱਸ 40-45 ਦੀ ਉਮਰ ਦਾ ਅਫ਼ਸਰ ਉਸ district ਵਿੱਚ ਹੈ, ਉਸ ਦੇ ਬੱਚੇ ਵੱਡੇ ਹੋਏ, ਉਨ੍ਹਾਂ ਦੀ ਐਡਮਿਸ਼ਨ ਦੀ ਚਿੰਤਾ ਕਰ ਰਿਹਾ ਹੈ, ਵੱਡੇ ਸ਼ਹਿਰ ਵਿੱਚ ਕੰਮ ਮਿਲ ਜਾਵੇ, ਉਸ ਦੇ ਦਿਮਾਗ਼ ਵਿੱਚ ਰਹਿੰਦਾ ਹੈ; ਬੱਚਿਆਂ ਦੀ ਪੜ੍ਹਾਈ ਦਾ ਕੁਝ ਹੋ ਜਾਵੇ – ਉਸ ਦੇ ਦਿਮਾਗ਼ ਵਿੱਚ ਉਹੀ ਰਹਿੰਦਾ ਹੈ। ਦੂਜਾ – ਜ਼ਿਆਦਾ ਕਰਕੇ ਇਹ ਸਟੇਟ ਕੈਡਰ ਦੇ ਜੋ promote officer ਹੁੰਦੇ ਹਨ, ਉਨ੍ਹਾਂ ਨੂੰ ਉੱਥੇ ਜਾਣ ਦਾ, ਮਤਲਬ ਸੋਚ ਵਿੱਚ ਹੀ ਬੈਠ ਗਿਆ ਹੈ ਕਿ ਇਹ ਤਾਂ ਬੈਕਵਰਡ ਹੈ, district ਬੈਕਵਰਡ ਹੈ, ਇਸੇ ਨੂੰ ਭੇਜ ਦਿਓ ਯਾਰ ਗੱਡੀ ਚੱਲ ਜਾਵੇਗੀ – ਉੱਥੋਂ ਹੀ ਸ਼ੁਰੂਆਤ ਹੁੰਦੀ ਹੈ। ਜੇਕਰ ਅਸੀਂ ਸਾਰੇ ਮਿਲ ਕੇ ਤੈਅ ਕਰੀਏ ਕਿ ਨਹੀਂ 115 district ਵਿੱਚ, ਆਉਣ ਵਾਲੇ 5 ਸਾਲ ਤੱਕ ਫਰੈਸ਼ ਅਫ਼ਸਰਾਂ ਨੂੰ ਲਗਾਵਾਂਗੇ ਜਿਨ੍ਹਾਂ ਵਿੱਚ ਊਰਜਾ ਹੈ, ਕੰਮ ਕਰਨ ਦਾ ਜਜ਼ਬਾ ਹੈ, ਤੁਸੀਂ ਦੇਖਣਾ  ਹਾਲਾਤ ਬਦਲਣੇ ਸ਼ੁਰੂ ਹੋ ਜਾਣਗੇ।

ਮੈਂ ਮੁੱਖ ਮੰਤਰੀਆਂ ਨਾਲ  ਗੱਲ ਕਰ ਰਿਹਾ ਹਾਂ ਕਿ ਉਹ ਉਨ੍ਹਾਂ ਨੂੰ ਵਿਸ਼ਵਾਸ ਦਿਵਾਉਣ ਕਿ ਭਾਈ ਤੁਹਾਨੂੰ ਚੈਲੰਜ ਦੇ ਰਹੇ ਹਾਂ। ਉੱਥੇ ਭੇਜਿਆ – ਮਤਲਬ ਅਫ਼ਸਰ ਲੋਕ ਹੀ ਅੰਦਰ-ਅੰਦਰ ਚਰਚਾ ਕਰਨ ਲੱਗਦੇ ਹਨ – ਮਰ ਗਿਆ ਤੂੰ। ਕੀ ਕਰੀਏ – ਕੋਈ  political link ਨਹੀਂ ਹੈ ਯਾਰ ? ਕੀ ਹੋਇਆ ਤੈਨੂੰ ਕਿਉਂ  ਇੱਥੇ ਸੁੱਟ ਦਿੱਤਾ ? ਇਹੀ psyche ਸ਼ੁਰੂ ਹੁੰਦੀ ਹੈ।

ਕਦੀ-ਕਦੀ ਲੱਗਦਾ ਹੈ ਸਾਨੂੰ ਸੰਸਾਧਨ। ਹੁਣ ਕੋਈ ਮੈਨੂੰ ਦੱਸੇ ਕਿ ਭਾਈ ਇੱਕ district ਵਿੱਚ vaccination  ਦਾ ਬਹੁਤ ਚੰਗਾ ਕੰਮ ਹੋ ਰਿਹਾ ਹੈ ਲੇਕਿਨ ਨਾਲ ਵਾਲੇ ਵਿੱਚ ਨਹੀਂ ਹੋ ਰਿਹਾ ਹੈ। ਕੀ ਕਮੀ ਹੈ ? ਮੈ ਨਹੀਂ ਮੰਨਦਾ ਕੋਈ ਕਮੀ ਹੈ। ਲੇਕਿਨ ਜੋ motivation ਚਾਹੀਦੀ ਹੈ, ਜੋ ਇੱਕ perfect planning ਚਾਹੀਦੀ ਹੈ, people’s participation ਚਾਹੀਦੀ ਹੈ, ਉਸ ਦੀ ਕਮੀ ਹੈ ਕਿ vaccination ਨਹੀਂ ਹੈ, vaccination ਨਹੀਂ ਹੈ ਤਾਂ ਬਿਮਾਰੀਆਂ ਲਈ ਦਰਵਾਜ਼ਾ ਖੁੱਲ੍ਹ ਗਿਆ ਹੈ, ਦਰਵਾਜ਼ਾ ਖੁੱਲ੍ਹ ਗਿਆ ਹੈ ਤਾਂ ਬਿਮਾਰੀਆਂ ਆਉਂਦੀਆਂ ਰਹਿੰਦੀਆਂ ਹਨ; ਉਹ ਇੱਕ ਤੋਂ ਬਾਅਦ ਇੱਕ ਵਧਦੀ ਚਲੀ ਜਾ ਰਹੀ ਹੈ।

School dropout- ਸਕੂਲ ਹੈ ? ਟੀਚਰ ਹੈ ?  ਹੈ। ਬਿਲਡਿੰਗ ਹੈ? ਹੈ। ਸਭ ਕੁਝ ਹੈ। ਬਜਟ ਹੈ? ਹੈ। ਲੇਕਿਨ ਇੱਥੇ dropout ਘੱਟ ਹੈ, ਉੱਥੇ, ਨਾਲ ਹੀ ਦੋ ਦ੍ਰਿਸ਼ਟੀਆਂ। ਕਹਿਣ ਦਾ ਮਤਲਬ ਹੈ ਕਿ ਮਾਮਲਾ ਸੰਸਾਧਨਾਂ ‘ਤੇ ਅਟਕਿਆ ਹੋਇਆ ਨਹੀਂ ਹੈ।

ਦੂਜਾ ਤੁਸੀਂ ਦੇਖਿਆ ਹੋਵੇਗਾ ਜਿੱਥੇ ਅਫ਼ਸਰਾਂ ਨੇ ਅਤੇ ਲੋਕਲ ਲੀਡਰਸ਼ਿਪ ਨੇ mission mode ਲੀਡਰਸ਼ਿਪ ਦਿੱਤੀ ਹੈ, ਲੋਕਾਂ ਨੂੰ ਜੋੜਿਆ ਹੈ; ਤੁਸੀਂ ਦੇਖੋ – ਦੇਖਦੇ ਹੀ ਦੇਖਦੇ ਬਹੁਤ ਵੱਡਾ ਨਤੀਜਾ ਮਿਲਦਾ ਹੈ।

ਜਨ ਭਾਗੀਦਾਰੀ ਅਤੇ ਸਾਰੇ ਇੱਕ ਦਿਸ਼ਾ ਵਿੱਚ –ਸਾਡੇ ਪੰਚਾਇਤ ਦੇ ਪ੍ਰਧਾਨ ਹੋਣ, ਪੰਚਾਇਤ ਦੇ ਮੈਂਬਰ ਹੋਣ, ਨਗਰਪਾਲਿਕਾ ਦੇ ਮੈਂਬਰ ਹੋਣ, ਨਗਰਪਾਲਿਕਾ ਦੇ ਪ੍ਰਧਾਨ ਹੋਣ, ਡਿਸਟ੍ਰਿਕਟ ਪੰਚਾਇਤ ਹੋਵੇ, ਤਹਿਸੀਲ ਪੰਚਾਇਤ ਹੋਵੇ, ਇਹ ਸਾਰੇ ਜੋ ਵੀ ਆਪਣੇ ਸਮਾਜਿਕ ਜੀਵਨ ਵਿੱਚ ਜਿਨ੍ਹਾਂ ਨੂੰ ਪ੍ਰਤੀਨਿਧਤਾ ਦਾ ਅਵਸਰ ਮਿਲਿਆ ਹੈ, ਇੱਕ ਵਿਧਾਇਕ ਵਜੋਂ, ਇੱਕ ਸਾਂਸਦ ਵਜੋਂ ਮੇਰੇ ਖੇਤਰ ਵਿੱਚ ਅਗਰ ਇਸ ਤਰ੍ਹਾਂ ਦਾ aspirational district ਆਇਆ ਹੈ, ਅਸੀਂ ਤੈਅ ਕਰਾਂਗੇ ਕਿ ਅਸੀਂ ਸਾਰੇ ਇੱਕ ਦਿਸ਼ਾ ਵਿੱਚ ਚਾਰ ਕੰਮ ਤਾਂ ਪੂਰੇ ਕਰਕੇ ਹੀ ਰਹਾਂਗੇ, ਇਹ ਦਸ ਕੰਮ ਤਾਂ ਪੂਰੇ ਕਰਕੇ ਹੀ ਰਹਾਂਗੇ, ਅਸੀਂ ਤਾਕਤ ਲਗਾਵਾਂਗੇ, ਅਸੀਂ ਲੋਕਾਂ ਨੂੰ ਜੋੜਾਂਗੇ। ਤੁਸੀਂ ਦੇਖਣਾ, ਬਦਲਾਅ ਸ਼ੁਰੂ ਹੋਵੇਗਾ।

ਕਦੀ-ਕਦੀ ਬਰੀਕੀ ਵਿੱਚ ਜਾਣ ਨਾਲ ਕਿਸ ਤਰ੍ਹਾਂ ਬਦਲਾਅ ਆਉਂਦਾ ਹੈ – ਕੋਈ ਇੱਕ ਵਿਅਕਤੀ ਅੱਛਾ- ਖਾਸਾ ਤੰਦਰੁਸਤ, ਦੌੜਦਾ –ਕੁੱਦਦਾ, ਕੰਮ ਕਰਨ ਵਾਲਾ ਵਿਅਕਤੀ; ਖਾਣਾ ਠੀਕ ਤਰ੍ਹਾਂ ਨਾਲ ਖਾ ਰਿਹਾ ਹੈ, ਫੈਮਲੀ ਲਾਈਫ ਠੀਕ ਹੈ, ਵਿਵਸਥਾਵਾਂ ਚੰਗੀਆਂ ਹਨ, ਕੋਈ ਦੁਵਿਧਾ ਨਹੀਂ ਹੈ – ਲੇਕਿਨ ਹੌਲੀ-ਹੌਲੀ-ਹੌਲੀ weight ਘੱਟ ਹੋ ਰਿਹਾ ਹੈ। ਤਾਂ ਉਸ ਨੂੰ ਲਗਦਾ ਹੈ ਨਹੀਂ, ਨਹੀਂ – ਸ਼ੁਰੂ ਵਿੱਚ ਤਾਂ ਉਹ ਕਹਿ ਦਿੰਦਾ ਹੈ ਨਹੀਂ, ਮੈਂ ਥੋੜ੍ਹੀ ਡਾਈਟਿੰਗ ਕਰਦਾਂ ਹਾਂ। ਪਹਿਲਾਂ ਨਾਲੋਂ ਜ਼ਰਾ ਫਿੱਟ ਲੱਗ ਰਿਹਾ ਹਾਂ। ਫਿਰ ਵੀ weight ਘੱਟ ਹੁੰਦਾ ਹੈ, ਤਾਂ ਉਸ ਨੂੰ ਲਗਦਾ ਹੈ ਯਾਰ ਕੀ ਹੋਇਆ ? ਉਦੋਂ ਹੀ weakness ਸ਼ੁਰੂ ਹੋਣ ਲਗਦੀ ਹੈ, ਫਿਰ ਵੀ ਆਪਣੀ ਜ਼ਿੰਦਗੀ ਉਸੇ ਤਰ੍ਹਾਂ ਹੀ ਜੀਵੀ ਜਾ ਰਿਹਾ ਹੈ, ਮਸਤ ਜੀ ਰਿਹਾ ਹੈ।  ਲੇਕਿਨ ਕੋਈ ਚੰਗਾ ਅਨੁਭਵੀ ਡਾਕਟਰ ਕਹਿੰਦਾ ਹੈ, ਅਰੇ ਭਾਈ ਇੱਕ ਵਾਰ ਚੈੱਕ ਕਰਵਾਓ। ਅਤੇ ਜਦੋਂ ਚੈੱਕ ਕਰਵਾਉਂਦਾ ਹੈ, ਪਤਾ ਚੱਲਦਾ ਹੈ ਯਾਰ ਡਾਈਬਟੀਜ਼ ਹੈ, ਅਤੇ ਉਸ ਦੇ ਕਾਰਨ ਇਨ੍ਹਾਂ ਵਧੀਆ ਜਿਹਾ ਤੰਦਰੁਸਤ ਸਰੀਰ, ਇੱਕ ਵਾਰ ਅਗਰ ਡਾਈਬਟੀਜ਼ enter ਕਰ ਗਈ, ਅਤੇ ਜਿਉਂ ਹੀ ਉਸ ਨੇ ਡਾਈਬਟੀਜ਼ ਨੂੰ address ਕੀਤਾ, ਉਸ ਨੇ ਜੋ ਵੀ ਦਵਾਈਆਂ ਲੈਣੀਆਂ ਸ਼ੁਰੂ ਕੀਤੀਆਂ, ਡਾਈਬਟੀਜ਼ ਤਾਂ ਗਈ ਨਹੀਂ – ਕੰਟਰੋਲ ਹੋਇਆ, ਬਾਕੀ ਸਾਰੇ ਪੈਰਾਮੀਟਰਜ਼ ਠੀਕ ਹੋਣ ਲੱਗੇ।

ਮੈਂ ਸਮਝਦਾ ਹਾਂ ਸਾਡੇ districts ਦਾ ਵੀ ਇਹੀ ਹਾਲ ਹੈ। ਅਸੀਂ ਇੱਕ ਵਾਰ ਦੇਖੀਏ ਕਿ ਉਹ ਕਿਹੜੀ ਚੀਜ਼ ਹੈ ਜੋ ਇਨ੍ਹਾਂ districts ਨੂੰ weak ਕਰ ਰਹੀ  ਹੈ, ਅਸੀਂ ਉਸ ਨੂੰ address ਕਰੀਏ ਅਤੇ ਉਸ ਨੂੰ ਬਦਲਣ ਦਾ ਪ੍ਰਯਤਨ ਕਰੀਏ; ਤੁਸੀਂ ਦੇਖੋਗੇ ਕੋਈ district ਪਿੱਛੇ ਨਹੀਂ ਰਹੇਗਾ।

ਕਲਪਨਾ ਕਰੋ 115 district, ਉਨ੍ਹਾਂ ਵਿੱਚ 30-35 left wing extremism ਦੇ ਹਨ, ਜਿਨ੍ਹਾਂ ਬਾਰੇ ਹੋਮ ਮਿਨੀਸਟਰੀ ਨੂੰ ਮੈਂ specially ਕਿਹਾ ਹੈ ਕਿ ਉਨ੍ਹਾਂ ਵੱਲ ਵਿਸ਼ੇਸ਼ ਧਿਆਨ ਦੇ ਕੇ ਅਸੀਂ ਉਨ੍ਹਾਂ ਸਮੱਸਿਆਵਾਂ ਦਾ ਸਮਾਧਾਨ ਕਿਸ ਤਰ੍ਹਾਂ ਕਰ ਸਕਦੇ ਹਾਂ, ਲੇਕਿਨ ਬਾਕੀ ਲਗਭਗ 80-90 districts ਅਜਿਹੇ ਹਨ ਜਿਨ੍ਹਾਂ ਨੂੰ ਬੜੀ ਅਸਾਨੀ ਨਾਲ address ਕਰ ਸਕਦੇ ਹਾਂ। ਹੁਣ districts ਦੀ ਪਲਾਨਿੰਗ ਵੀ ਕਿਸ ਤਰ੍ਹਾਂ ਦੀ ਹੋਵੇ, ਇੱਕ district ਵਿੱਚ ਤੁਸੀਂ ਦੇਖਿਆ ਹੋਵੇਗਾ ਇੱਕ ਤਹਿਸੀਲ ਹੋਵੇਗੀ, ਹੋ ਸਕਦਾ ਹੈ vaccination ਵਿੱਚ ਬਹੁਤ ਚੰਗੀ ਹੋਵੇਗੀ, ਦੂਜੀ ਤਹਿਸੀਲ ਹੋ ਸਕਦਾ ਹੈ ਸ਼ਾਇਦ dropout ਦੇ ਅੰਦਰ ਬਹੁਤ ਪਾਜ਼ੀਟਿਵ ਸਿਗਨਲ ਦਿੰਰਦੀ ਹੋਵੇਗੀ, dropout ਬਹੁਤ ਘੱਟ ਹੁੰਦੇ ਹੋਣਗੇ। ਕਿਤੇ ਨਾ ਕਿਤੇ ਉਸ ਵੀ strength ਹੋਵੇਗੀ। ਉਸ ਵਿੱਚ ਜੋ weak point ਇਲਾਕੇ ਹਨ, ਹੌਲੀ-ਹੌਲੀ ਪਿੰਡ ਵੱਲ ਨਜ਼ਰ ਕਰੋ, ਭਾਈ ਇਸ ਪਿੰਡ ਵਿੱਚ ਤਿੰਨ ਚੀਜ਼ਾ ਤਾਂ  ਬਹੁਤ ਵਧੀਆ ਹਨ ਲੇਕਿਨ ਦੋ ਚੀਜ਼ਾਂ ਘੱਟ ਹਨ, ਉਨ੍ਹਾਂ ਦੋ ਨੂੰ address ਕਰੀਏ।

ਇੱਕ ਵਾਰ, ਅਤੇ ਜ਼ਿਆਦਾ ਮਿਹਨਤ ਨਹੀਂ ਲੱਗੇਗੀ। 115 district ਦੀਆਂ ਕਮੀਆਂ ਬਾਰੇ ਤੁਹਾਨੂੰ ਜਦੋਂ ਨੀਤੀ ਆਯੋਗ ਦੇ ਲੋਕ presentation ਦੇਣਗੇ, ਮੈਂ ਹਾਲੇ ਦੋ ਦਿਨ ਪਹਿਲਾਂ ਸਾਰੇ ਮੰਤਰੀਆਂ ਨਾਲ ਬੈਠ ਕੇ presentation ਦੇਖੀ ਹੈ। ਸਰਕਾਰ ਦੀ presentation ਮੈਂ ਪਿਛਲੇ 20 ਤੋਂ ਦੇਖਦਾ ਆਇਆ ਹਾਂ, ਲੇਕਿਨ ਇੰਨੀ ਸਟੀਕ, ਇੰਨੀ ਸਪੱਸ਼ਟ ਅਤੇ ਇੱਕ  layman ਨੂੰ ਸਮਝ ਆਵੇ ਕਿ ਭਾਈ ਇਸ ਦਾ ਰਸਤਾ ਇਹ ਹੈ, ਇੰਨੀ ਵਧੀਆ presentation ਜੋ ਹੁਣੇ ਅਮਿਤਾਭ ਕਾਂਤ ਨੇ ਦਿੱਤੀ, ਨੀਤੀ ਆਯੋਗ ਦੀ presentation ਸੀ, I was so impressed ਉਹ ਤੁਹਾਨੂੰ ਵੀ ਇਹ presentation ਦਿਖਾਉਣ ਵਾਲੇ ਹਨ।

ਉਸ ਵਿੱਚ ਇੱਕ ਵਿਸ਼ਾ ਹੈ ਕਿ ਭਈ ਤੁਹਾਡਾ ਇਹ ਡਿਸਟ੍ਰਿਕ, ਇਸ ਵਿਸ਼ੇ ਵਿੱਚ ਤੁਹਾਡੇ ਰਾਜ ਦੀ ਜੋ ਐਵਰੇਜ ਸਥਿਤੀ ਹੈ, ਉਸ ਤੋਂ ਇੰਨਾ ਪਿੱਛੇ ਹੈ, ਤੁਹਾਡੇ ਰਾਜ ਦਾ ਜੋ best performing district ਹੈ, ਇਸ ਤੋਂ ਇੰਨਾ ਅੱਗੇ ਹੈ।  ਨੈਸ਼ਨਲ ਐਵਰੇਜ ਨਾਲੋਂ ਇੰਨਾ ਪਿੱਛੇ ਹੈ ਅਤੇ nation  ਦੇ best performing district ਨਾਲੋਂ ਇੰਨਾ ਪਿੱਛੇ ਹੈ। ਇਨ੍ਹਾਂ ਚਾਰ ਪੈਰਾਮੀਟਰਸ ਨਾਲ ਉਸ ਨੂੰ ਵਾਰ-ਵਾਰ ਦੇਖਿਆ ਜਾਂਦਾ ਹੈ। ਤੁਹਾਨੂੰ ਵੀ ਲੱਗੇਗਾ ਕਿ ਅਗਰ ਮੇਰੇ ਦੇਸ਼ ਦੇ 200 district ਅੱਗੇ ਵਧ ਸਕਦੇ ਹਨ ਤਾਂ ਮੇਰਾ district ਵੀ ਅੱਗੇ ਵਧ ਸਕਦਾ ਹੈ। ਮੇਰੇ ਦੇਸ਼ ਦੀਆਂ 1000 ਤਹਿਸੀਲਾਂ ਅੱਗੇ ਵਧ ਸਕਦੀਆਂ ਹਨ ਤਾਂ ਮੇਰੀ ਤਹਿਸੀਲ ਵੀ ਅੱਗੇ ਵਧ ਸਕਦੀ ਹੈ। ਅਤੇ ਇਹ ਗੱਲ ਅਸੀਂ ਮੰਨ ਕੇ ਚੱਲੀਏ, ਅਸੀਂ ਇੱਥੇ ਸਾਰੇ ਰਾਜਨੀਤਿਕ ਦਲਾਂ ਦੇ ਲੋਕ ਬੈਠੇ ਹਾਂ। ਕੋਈ ਜ਼ਮਾਨਾ ਸੀ ਜਦ ਦੇਸ਼ ਵਿੱਚ hard core politics, ਦਿਨ-ਰਾਤ ਪੌਲਟਿਕਸ, ਅੰਦੋਲਨ ਦੀ ਰਾਜਨੀਤੀ, ਬਿਆਨ ਦੀ ਰਾਜਨੀਤੀ, ਸੰਘਰਸ਼ ਦੀ ਰਾਜਨੀਤੀ; ਬਹੁਤ ਕੰਮ ਆਉਂਦੀ ਸੀ। ਅੱਜ ਵਕਤ ਬਦਲਿਆ ਹੈ, ਤੁਸੀਂ ਸੱਤਾ ਵਿੱਚ ਹੋ ਜਾਂ ਵਿਰੋਧੀ ਧਿਰ ਵਿੱਚ , ਜਨਤਾ ਦੇ ਕੰਮ ਆਉਂਦੇ ਹੋ ਕਿ ਨਹੀਂ ਆਉਂਦੇ ਹੋ, ਇਸ ਗੱਲ ਨੂੰ ਜਨਤਾ ਦੇਖਦੀ ਹੈ।

ਤੁਸੀਂ ਕਿੰਨੀ ਲੜਾਈ ਲੜੀ, ਕਿੰਨੇ ਮੋਰਚੇ ਕੱਢੇ, ਕਿੰਨੀ ਵਾਰ ਜੇਲ੍ਹ ਗਏ, ਉਹ ਅੱਜ ਤੋਂ 20 ਸਾਲ ਪਹਿਲਾ matter ਕਰਦਾ ਸੀ ਤੁਹਾਡੇ political career ਵਿੱਚ, ਅੱਜ ਸਥਿਤੀ ਬਦਲ ਚੁੱਕੀ ਹੈ । ਅੱਜ ਕੱਲ੍ਹ ਜੋ ਪ੍ਰਤੀਨਿਧੀ ਚੁਣ ਕੇ ਆਉਂਦੇ ਹਨ, ਉਹ ਇਸ ਲਈ ਨਹੀਂ ਆਉਂਦੇ ਕਿ ਉਨ੍ਹਾਂ ਨੇ ਕਿੰਨਾ ਸੰਘਰਸ਼ ਕੀਤਾ, ਬਲਕਿ ਉਨ੍ਹਾਂ ਦੇ ਜੀਵਨ ਵਿੱਚ ਇੱਕ – ਦੋ ਗੱਲ੍ਹਾਂ ਅਜਿਹੀਆਂ ਹੁੰਦੀਆਂ ਹਨ ਜੋ ਜਨਤਾ ਦੇ ਸੁੱਖ-ਦੁੱਖ ਨਾਲ ਜੁੜੀਆਂ ਹੁੰਦੀਆਂ ਹਨ । ਉਹ ਹਰ ਵਾਰ ਇਸ ਸਬੰਧੀ ਕੁਝ  ਨਾ ਕੁਝ ਕਰਦਾ ਹੈ, ਚਾਹੇ ਹਸਪਤਾਲ ਜਾਂਦਾ ਹੋਵੇਗਾ, ਮਿਲਦਾ ਹੋਵੇਗਾ; ਉਸ ਅਕਸ਼ ਨਾਲ ਉਸ ਦੀ ਬਾਕੀ ਰਾਜਨੀਤੀ ਚਲ ਜਾਂਦੀ ਹੈ।

ਸਾਨੂੰ ਵੀ ਕੋਸ਼ਿਸ਼ ਕਰਨੀ ਹੋਵੇਗੀ ਕਿ hard core politics, ਤੁਸੀਂ ਛੱਡ ਦਿਓ – ਅਜਿਹਾ ਮੈਂ ਨਹੀਂ ਕਹਿੰਦਾ ਹਾਂ, ਲੇਕਿਨ ਸਮਾਜ ਦੀ  ਰਚਨਾ ਹੀ ਛਡਵਾ ਰਹੀ ਹੈ। ਸਮਾਜ ਵਿੱਚ ਜੋ ਜਾਗਰਿਤੀ ਆਈ ਹੈ, ਉਹ ਚਾਹੁੰਦੇ ਹਨ ਕਿ ਮੇਰੇ ਸੁੱਖ-ਦੁੱਖ ਦੇ ਸਮੇਂ ਕੌਣ ਮੇਰੇ ਨਾਲ ਹੈ? ਇਸ ਦਾ ਬੜਾ ਪ੍ਰਭਾਵ ਹੁੰਦਾ ਹੈ। ਅਸੀਂ ਆਪਣੇ ਖੇਤਰ ਵਿੱਚ ਤੈਅ ਕਰੀਏ ਕਿ ਮੈਂ girl child education ਵਿੱਚ 100 percent ਕੰਮ ਕਰਾਂਗਾ। ਮੈਂ ਇੱਕ ਚੀਜ਼ ਬਦਲਣ ਲਈ initiative ਲਵਾਂਗਾ, ਆਪਣੇ ਆਪ ਸਿਸਟਮ ਬਦਲਣਾ ਸ਼ੁਰੂ ਹੋ ਜਾਵੇਗਾ।

ਵਿਵਸਥਾਵਾਂ ਹਨ, ਯੋਜਨਾ ਹੈ ਅਤੇ ਕੋਈ ਜ਼ਰੂਰਤ ਨਹੀਂ ਹੈ ਨਵੇਂ ਬਜਟ ਦੀ। ਜੋ ਬਜਟ ਹੈ, ਜੋ resources ਹਨ, ਜੋ man power ਹੈ, ਉਹੀ ਅਗਰ mission mode ਵਿੱਚ ਕੰਮ ਕਰੇ ਤਾਂ ਨਤੀਜਾ ਉੱਤਮ ਮਿਲ ਸਕਦਾ ਹੈ, ਇਸੇ ਇੱਕ ਭੂਮਿਕਾ ਦੇ ਨਾਲ aspiration ਅਤੇ ਉਸ ਲਈ ਮੈਂ backward ਸ਼ਬਦ ਪ੍ਰਯੋਗ ਕਰਨ ਤੋਂ ਮਨ੍ਹਾ ਕੀਤਾ ਹੈ, ਨਹੀਂ ਤਾਂ psyche ਉੱਥੋਂ ਹੀ ਸ਼ੁਰੂ ਹੋ ਜਾਂਦੀ ਹੈ।

ਤੁਹਾਨੂੰ ਪਤਾ ਹੋਵੇਗਾ ਪਹਿਲਾਂ ਸਾਡੇ ਇੱਥੇ ਰੇਲਵੇ ਵਿੱਚ ਤਿੰਨ ਕਲਾਸਾਂ ਹੁੰਦੀਆਂ ਸਨ । First class, second class and third class ਫੇਰ 20-25 ਸਾਲ ਪਹਿਲਾਂ ਸਰਕਾਰ ਨੇ ਥਰਡ ਕਲਾਸ ਖਤਮ ਕਰ ਦਿੱਤਾ – ਡੱਬੇ ਵਿੱਚ ਕੋਈ ਫਰਕ ਨਹੀਂ ਕੀਤਾ ਲੇਕਿਨ ਸਾਈਕਲੋਜੀਕਲੀ ਬਹੁਤ ਚੇਂਜ ਆਈ। ਹੁਣ ਡੱਬਾ ਉਹੀ ਹੈ , ਬੈਠਣ ਦੀ  ਜਗ੍ਹਾ ਉਹੀ ਹੈ, ਅਤੇ ਅਗਰ ਅਸੀਂ backward ਸ਼ਬਦ ਕਹਾਂਗੇ ਤਾਂ ਫੇਰ ਉਹੀ ਗੱਲ ਛੱਡੋ ਯਾਰ ਮੈਂ ਤਾਂ ਉਸ backward district ਦਾ ਵਿਧਾਇਕ ਹਾਂ।  ਤੁਸੀਂ ਵੀ backward ਹੋ? ਅਸੀਂ ਦੇਸ਼ ਵਿੱਚ backward ਦੀ ਪ੍ਰਤੀਯੋਗਤਾ ਨਹੀਂ ਕਰਨੀ, forward ਦੀ ਕਰਨੀ ਹੈ।

ਜੇਕਰ ਸਾਰੇ ਬੱਚਿਆਂ ਨੂੰ ਸਿੱਖਿਆ ਮਿਲਦੀ ਹੈ ਸਾਡੇ ਖੇਤਰ ਵਿੱਚ, ਇਸ ਦਾ ਮਤਲਬ ਸਮਾਜਿਕ ਨਿਆਂ ਦਾ ਇੱਕ ਕਦਮ ਉੱਠਿਆ, ਬਿਜਲੀ ਮਿਲਦੀ ਹੈ ਮਤਲਬ ਇੱਕ ਹੋਰ ਕਦਮ ਉੱਠਿਆ । ਇੱਕ ਵਾਰ ਤੁਸੀਂ ਠਾਣ ਲਵੋ। ਪਰਸੋਂ ਮੈਂ ਝੁਨਝੁਨੂ ਵਿੱਚ ਸਾਂ ਤਾਂ ਮੈਂ ਰਾਜਸਥਾਨ ਦੇ 5 aspirational district ਨੂੰ ਵੀ ਬੁਲਾ ਲਿਆ ਸੀ ਅਤੇ ਇੱਕ ਹਰਿਆਣੇ ਦੇ ਨੂੰ ਵੀ ਬੁਲਾ ਲਿਆ ਸੀ। ਮੈਂ ਅੱਧਾ ਘੰਟਾ ਬੈਠਾ ਉਨ੍ਹਾਂ ਨਾਲ ਅਤੇ ਪੁੱਛਿਆ ਕਿ ਦੱਸੋ ਭਾਈ ਕੀ ਹੋਇਆ? ਅਗਰ ਲੋਕ ਮਦਦ ਨਹੀਂ ਕਰਦੇ, ਮੈਂ ਆਉਂਦਾ ਹਾਂ ਤੁਹਾਡੇ ਨਾਲ। ਚਲੋ, ਅਸੀਂ ਸਰਕਾਰ ਵਿੱਚ ਬੈਠੇ ਹੋਏ ਉਨ੍ਹਾਂ ਲੋਕਾਂ ਦਾ ਹੌਂਸਲਾ ਬੁਲੰਦ ਕਰੀਏ।

ਜਨਤਾ ਦੀ ਸ਼ਮੂਲੀਅਤ ਨੂੰ ਵਧਾਈਏ। ਕਿਉਂ ਨਾ ਅਸੀਂ ਉਸ ਇਲਾਕੇ ਦੀਆਂ ਜਿੰਨੀਆਂ ਐੱਨਜੀਓ ਹਨ, ਉਨ੍ਹਾਂ ਨੂੰ ਇੱਕਠੀਆਂ ਕਰੀਏ? ਸ਼ਾਸਨ ਵਿਵਸਥਾ ਆਪਣੇ ਆਪ ਦੋੜਨ ਲੱਗ ਜਾਏਗੀ ਕਿਉਂ ਕਿ ਉਨ੍ਹਾਂ ਨੂੰ ਵੀ ਜਦੋਂ ਨਤੀਜਾ ਮਿਲਣ ਲਗਦਾ ਹੈ ਤਾਂ ਉਨ੍ਹਾਂ ਦਾ ਹੌਂਸਲਾ ਬੁਲੰਦ ਹੋ ਜਾਂਦਾ ਹੈ। ਅਜਿਹੇ  ਵੀ district ਬਿਆਨ ਵਿੱਚ ਆਏ ਜਿਨ੍ਹਾਂ ਨੇ ਬਹੁਤ ਨਾਮ ਕਮਾਇਆ, ਪਰੰਤੂ ਪੈਰਾਮੀਟਰ ਵਿੱਚ ਲੜਖੜਾ ਗਏ।

ਬਾਕੀ ਇਸ ਨੂੰ ਕੋਈ ਰਾਜਨੀਤੀਕ ਰੰਗ ਦਿੱਤੇ ਬਿਨਾ-ਉਸ ਦਾ ਹੋਇਆ, ਮੇਰਾ ਨਹੀਂ ਹੋਇਆ- ਉਸ ਭਾਵ ਨੂੰ ਛੱਡ ਕੇ, ਅਸੀਂ ਸਾਰੇ ਮਿਲਕੇ, ਅਗਰ ਇੱਕ ਸਾਲ ਅਸੀਂ ਸਾਰੇ ਲੱਗ ਜਾਈਏ ਅਤੇ ਇਹ ਪੈਰਾਮੀਟਰ ਬਦਲ ਜਾਣ ਤਾਂ ਤੁਹਾਡੇ ਰਾਜ ਦੇ ਪੈਰਾਮੀਟਰ ਬਦਲ ਜਾਣਗੇ, ਦੇਸ਼ ਦੀ ਤਸਵੀਰ ਬਦਲ ਜਾਏਗੀ। Your human development index, ਦੁਨੀਆ ਵਿੱਚ ਅਸੀਂ 130-131 ਨੰਬਰ ‘ਤੇ ਖੜ੍ਹੇ ਹਾਂ।

ਅੱਜ ਵਿਸ਼ਵ ਵਿੱਚ ਭਾਰਤ ਦੀਆਂ ਜਿਸ ਪ੍ਰਕਾਰ ਦੀਆਂ ਆਸਾਂ-ਉਮੀਦਾਂ ਬਣੀਆਂ ਹਨ, ਅਸੀਂ human development index ਦ੍ਰਿਸ਼ਟੀ ਨਾਲ ਉਸ ਵਿੱਚ ਅਗਰ ਅਸੀਂ ਆਪਣੀ improvement ਕਰਦੇ ਹਾਂ, ਇਨ੍ਹਾਂ 115 district  ਵਿੱਚ improvement ਹੋਵੇਗਾ ਤਾਂ ਦੇਸ਼ ਦਾ improvement ਆਪਣੇ ਆਪ ਹੋਣ ਵਾਲਾ ਹੈ, extra ਕੁਝ ਕਰਨਾ ਨਹੀਂ ਪਵੇਗਾ।

ਅਤੇ ਇਸ ਨੂੰ ਅਗਰ ਕਰਕੇ ਚੱਲਾਂਗੇ, ਯੋਜਾਨਾਵਾਂ ਦਾ ਲਾਭ ਵੀ ਹੈ। ਕਦੀ-ਕਦੀ ਲਗਦਾ ਹੈ- ਜਿਵੇ ਮਨਰੇਗਾ ਹੈ- ਗ਼ਰੀਬ, ਜਿੱਥੇ ਰੋਜਗਾਰ ਨਹੀਂ ਹੈ, ਉਨ੍ਹਾਂ ਨੂੰ ਰੋਜ਼ਗਾਰ ਮਿਲੇ- ਇਹ ਉਸ ਦਾ ਮੋਲਿਕ ਲਕਸ਼ ਹੈ। ਤਜ਼ਰਬਾ ਇਹ ਕਹਿੰਦਾ ਹੈ ਕਿ ਜਿੱਥੇ ਜ਼ਿਆਦਾ ਗ਼ਰੀਬੀ ਹੈ, ਉੱਥੇ ਘੱਟ ਤੋਂ ਘੱਟ ਮਨਰੇਗਾ ਹੁੰਦਾ ਹੈ ਅਤੇ ਜਿੱਥੇ ਖੁਸ਼ਹਾਲੀ ਹੈ ਉੱਥੇ ਜ਼ਿਆਦਾ ਮਨਰੇਗਾ ਹੁੰਦਾ ਹੈ। ਕਾਰਨ ਇਹੀ ਹੈ ਕਿ ਜੋ ਅੱਛੇ ਸਟੇਟ ਹਨ ਉੱਥੇ ਗੁੱਡ ਗਵਰਨੈਂਸ ਹੈ ਅਤੇ ਜਿੱਥੇ ਗ਼ਰੀਬੀ ਹੈ ਉੱਥੇ ਮਨਰੇਗਾ ਦਾ ਪੈਸਾ ਤਾਂ ਹੈ, ਮਜ਼ਦੂਰੀ ਦੀ ਵੀ ਜ਼ਰੂਰਤ ਹੈ, ਲੇਕਿਨ ਗਵਰਨੈਂਸ ਵਿੱਚ weakness   ਹੈ , ਤਾਂ ਪੈਸਾ ਉਨ੍ਹਾਂ ਗ਼ਰੀਬਾਂ ਤੱਕ ਪਹੁੰਚਦਾ ਹੀ ਨਹੀਂ ਹੈ।

ਅਸਲ ਵਿੱਚ ਦੇਸ਼ ਦੇ ਜੋ ਚੰਗੇ, ਆਰਥਿਕ ਖੁਸ਼ਹਾਲੀ ਵਾਲ ਰਾਜ ਹਨ, ਉੱਥੇ ਤਾਂ ਮਨਰੇਗਾ ਦਾ minimum ਪੈਸਾ ਜਾਣਾ ਚਾਹੀਦਾ ਹੈ, ਅਤੇ ਜਿੱਥੇ ਗ਼ਰੀਬੀ ਹੈ, ਉਨ੍ਹਾਂ ਰਾਜਾਂ ਵਿੱਚ ਸਭ ਤੋਂ ਜ਼ਿਆਦਾ ਜਾਣਾ ਚਾਹੀਦਾ ਹੈ, ਲੇਕਿਨ ਸੰਸਾਧਨ ਸਮੱਸਿਆ ਨਹੀਂ ਹੈ। Good governance is a problem, coordination is a problem, focus activities is a problem. ਇਨ੍ਹਾਂ ਚੀਜ਼ਾ ‘ਤੇ ਅਗਰ ਜ਼ੋਰ ਦਿੰਦੇ ਹਾਂ ਤਾਂ ਅਸੀ ਬਹੁਤ ਵੱਡੇ ਨਤੀਜੇ ਲਿਆ ਸਕਦੇ ਹਾਂ।

ਮੈਂ ਫਿਰ ਇੱਕ ਵਾਰ ਸੁਮਿੱਤਰਾ ਜੀ ਦਾ ਦਿਲੋਂ ਆਭਾਰ ਪ੍ਰਗਟ ਕਰਦਾ ਹਾਂ ਕਿ ਇੱਕ ਚੰਗੇ ਸਮਾਗਮ ਕਰਕੇ, ਦੋ ਦਿਨ ਦੇ ਮੰਥਨ ਨਾਲ, ਇਨ੍ਹਾਂ  115 districts ਦੀ ਕਿਸਮਤ ਬਦਲਣ ਦਾ ਕੰਮ- ਸੰਵਿਧਾਨ ਸਭਾ ਜਿੱਥੇ ਬੈਠੀ ਸੀ, ਜਿੱਥੇ ਸਾਡੇ ਮਹਾਪੁਰਖਾਂ ਨੇ ਬੈਠ ਕੇ ਚਿੰਤਨ ਕੀਤਾ ਸੀ, ਰਾਸ਼ਟਰ ਲਈ ਸੁਪਨਾ ਦੇਖਿਆ ਸੀ; ਉਸੇ ਸਦਨ ਵਿੱਚ ਬੈਠਕੇ ਅੱਜ ਅਸੀਂ ਆਪਣੇ ਇੱਕ ਨਵੇਂ ਆਯਾਮ ਵੱਲ ਕਦਮ ਰੱਖ ਰਹੇ ਹਾਂ। ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ- ਬਹੁਤ ਸ਼ੁਭਕਾਮਨਾਵਾਂ। ਮੈਂ ਫਿਰ ਇੱਕ ਵਾਰ ਇੱਥੇ ਆਉਣ ਲਈ ਤੁਹਾਡਾ ਸਾਰਿਆਂ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ।

 

Thank you.

***

ਅਤੁਲ ਤਿਵਾਰੀ/ ਸ਼ਾਹਬਾਜ ਹਸੀਬੀ/ ਨਿਰਮਲ ਸ਼ਰਮਾ