Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਨੌਇਡਾ ਅਤੇ ਦਿੱਲੀ ਵਿਚਕਾਰ ਨਵੇਂ ਮੈਟਰੋ ਲਿੰਕ ਦੇ ਉਦਘਾਟਨ ਮੌਕੇ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ-ਪਾਠ


ਮੇਰੇ ਪਿਆਰੇ ਭਾਈਓ ਅਤੇ ਭੈਣੋਂ।

ਅੱਜ ਪੂਰਾ ਵਿਸ਼ਵ ਕ੍ਰਿਸਮਸ ਦਾ ਪਰਵ ਮਨਾ ਰਿਹਾ ਹੈ। ਭਗਵਾਨ ਈਸੂ ਦਾ ਪ੍ਰੇਮ ਅਤੇ ਕਰੁਣਾ ਦਾ ਸੰਦੇਸ਼ ਮਾਨਵ ਜਾਤ ਦੇ ਕਲਿਆਣ ਦਾ ਇੱਕ ਉੱਤਮ ਤੋਂ ਉੱਤਮ ਮਾਰਗ ਹੈ। ਵਿਸ਼ਵ ਭਰ ਵਿੱਚ ਕ੍ਰਿਸਮਸ ਦੇ ਇਸ ਪਾਵਨ ਪਰਵ ‘ਤੇ ਬਹੁਤ ਬਹੁਤ ਸ਼ੁਭਕਾਮਨਾਵਾਂ। ਅੱਜ ਦੋ ਭਾਰਤ ਰਤਨ ਉਨ੍ਹਾਂ ਦਾ ਵੀ ਜਨਮ ਦਿਨ ਹੈ। ਇੱਕ ਭਾਰਤ ਰਤਨ ਮਹਾਮਨਾ ਮਦਨ ਮੋਹਨ ਮਾਲਵੀਆ ਜੀ ਅਤੇ ਦੂਜੇ ਭਾਰਤ ਰਤਨ ਸ਼੍ਰੀਮਾਨ ਅਟਲ ਬਿਹਾਰੀ ਵਾਜਪੇਈ ਸੀ।

ਹੁਣੇ ਹੀ ਸਾਡੇ ਮੁੱਖ ਮੰਤਰੀ ਜੀ ਕਹਿ ਰਹੇ ਸਨ ਕਿ ਕੋਈ ਪ੍ਰਧਾਨ ਮੰਤਰੀ ਜਦੋਂ ਕਿਸੇ ਰਾਜ ਵਿੱਚ ਜਾਂਦਾ ਹੈ ਤਾਂ ਉਸ ਰਾਜ ਨੂੰ ਆਨੰਦ ਹੁੰਦਾ ਹੈ, ਚੰਗਾ ਲੱਗਦਾ ਹੈ, ਪਰ ਮੈਂ ਤਾਂ ਕਿਸੇ ਰਾਜ ਵਿੱਚ ਨਹੀਂ ਗਿਆ ਹਾਂ, ਮੈਂ ਤਾਂ ਆਪਣੇ ਰਾਜ ਵਿੱਚ ਆਇਆ ਹਾਂ। ਉੱਤਰ ਪ੍ਰਦੇਸ਼ ਨੇ ਹੀ ਮੈਨੂੰ ਗੋਦ ਲੈ ਕੇ ਮੇਰਾ ਲਾਲਣ ਪਾਲਣ ਕੀਤਾ ਹੈ, ਮੇਰੀ ਸਿੱਖਿਆ ਦੀਕਸ਼ਾ ਕੀਤੀ ਹੈ ਅਤੇ ਮੈਨੂੰ ਨਵੀਆਂ ਜ਼ਿੰਮੇਵਾਰੀਆਂ ਲਈ ਢਾਲਿਆ ਹੈ। ਇਹੀ ਉੱਤਰ ਪ੍ਰਦੇਸ਼ ਹੈ, ਬਨਾਰਸ ਵਾਸੀਆਂ ਨੇ ਮੈਨੂੰ ਸਾਂਸਦ ਬਣਾਇਆ, ਪਹਿਲੀ ਵਾਰ ਸਾਂਸਦ ਬਣਿਆ ਅਤੇ ਇਸੇ ਉੱਤਰ ਪ੍ਰਦੇਸ਼ ਦੇ 22 ਕਰੋੜ ਲੋਕ ਹਨ ਜਿਨ੍ਹਾਂ ਨੇ ਦੇਸ਼ ਨੂੰ ਸਥਿਰ ਸਰਕਾਰ ਦੇਣ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਹੈ ਅਤੇ ਮੈਨੂੰ ਪ੍ਰਧਾਨ ਮੰਤਰੀ ਦੇ ਤੌਰ ‘ਤੇ ਤੁਹਾਡੀ ਸੇਵਾ ਕਰਨ ਦਾ ਸੁਭਾਗ ਮਿਲਿਆ ਹੈ।

ਭਾਈਓ ਭੈਣੋਂ ਅੱਜ ਬੋਟੈਨੀਕਲ ਗਾਰਡਨ (Botanical Garden) ਤੋਂ ਮੈਨੂੰ ਮੈਟਰੋ (Metro) ਵਿੱਚ ਯਾਤਰਾ ਕਰਨ ਦਾ ਸੁਭਾਗ ਮਿਲਿਆ ਅਤੇ ਅੱਜ ਦਾ ਯੁੱਗ ਅਜਿਹਾ ਹੈ ਕਿ ਬਿਨਾਂ ਸੰਪਰਕ (connectivity) ਜ਼ਿੰਦਗੀ ਠਹਿਰ ਜਾਂਦੀ ਹੈ। ਬਿਨਾਂ ਸੰਪਰਕ ਬਿਖਰਿਆ-ਬਿਖਰਿਆ ਜਿਹਾ ਮਾਹੌਲ ਹੋ ਜਾਂਦਾ ਹੈ। ਇਹ ਮੈਟਰੋ (Metro), ਇਹ ਸਿਰਫ਼ ਅੱਜ ਦੇ ਯੁੱਗ ਵਿੱਚ ਚਲੋ ਮੈਟਰੋ (Metro) ਆ ਗਈ, ਚੰਗਾ ਹੋਇਆ। ਇੰਨਾ ਸੀਮਤ ਅਰਥ ਨਹੀਂ ਹੈ। ਕਰੋੜਾਂ ਰੁਪਏ ਦੀ ਲਾਗਤ ਲੱਗਦੀ ਹੈ। ਬਹੁਤ ਬਰੀਕੀ ਨਾਲ ਇਸ ਨੂੰ ਲਾਗੂ ਕਰਨਾ ਹੁੰਦਾ ਹੈ, ਪਰ ਇੱਕ ਪ੍ਰਕਾਰ ਨਾਲ ਆਉਣ ਵਾਲੇ ਸੌ ਸਾਲ ਤੱਕ ਆਉਣ ਵਾਲੀਆਂ ਪੀੜ੍ਹੀਆਂ ਦਰ ਪੀੜ੍ਹੀਆਂ  ਤੱਕ ਇਸ ਦਾ ਆਮ ਮਨੁੱਖ ਨੂੰ ਲਾਭ ਮਿਲਣ ਵਾਲਾ ਹੈ। ਇਹ ਵਿਵਸਥਾ ਦੂਰਦਰਸ਼ੀ ਹੁੰਦੀ ਹੈ। ਇੱਕ ਨੌਇਡਾ  ਵਾਸੀ ਦੇ ਰੂਪ ਵਿੱਚ, ਇੱਕ ਉੱਤਰ ਪ੍ਰਦੇਸ਼ ਦੇ ਨਾਗਰਿਕ ਦੇ ਰੂਪ ਵਿੱਚ, ਇਸ ਦੇਸ਼ ਦੇ ਨਾਗਰਿਕ ਦੇ ਰੂਪ ਵਿੱਚ ਇਹ ਵਿਵਸਥਾਵਾਂ ਸੱਚੇ ਅਰਥਾਂ ਵਿੱਚ ਸਰਵਜਨ-ਹਿਤਾਯ ਸਰਵਜਨ-ਸੁਖਾਏ ਹੁੰਦੀਆਂ ਹਨ।

ਕਦੇ-ਕਦੇ  ਸਾਡੇ ਦੇਸ਼ ਵਿੱਚ ਕੋਈ ਵੀ ਵਿਸ਼ਾ ਅਜਿਹਾ ਨਹੀਂ ਹੁੰਦਾ ਹੈ ਜਿਸ ‘ਤੇ ਰਾਜਨੀਤੀ ਦਾ ਰੰਗ ਨਾ ਲਗਾਇਆ ਜਾਏ ਅਤੇ ਇਸ ਲਈ ਕਦੇ ਕਦੇ ਵਿਕਾਸ ਦੇ ਉੱਤਮ ਕੰਮ ਵੀ ਹਮੇਸ਼ਾ ਜਨਹਿੱਤ ਦੇ ਤਰਾਜੂ ਨਾਲ ਤੋਲਣ ਦੀ ਬਜਾਏ ਰਾਜਨੀਤਕ ਦਲਾਂ ਦੇ ਹਿਤਾਂ ਦੇ ਤਰਾਜੂ ਨਾਲ ਤੋਲੇ ਜਾਂਦੇ ਹਨ। ਅੱਜ ਵੀ ਅਸੀਂ ਦੇਸ਼ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਪੈਟਰੋਲੀਅਮ ਪੈਦਾਵਾਰਾਂ ਨੂੰ ਆਯਾਤ (import) ਕਰਦੇ ਹਾਂ। ਦੇਸ਼ ਦਾ ਬਹੁਤ ਸਾਰਾ ਧਨ ਇਸ ‘ਤੇ ਖਪ ਰਿਹਾ ਹੈ। ਸਾਡੀ ਕੋਸ਼ਿਸ਼ ਹੈ ਕਿ 2022, ਜਦੋਂ ਭਾਰਤ ਦੀ ਅਜ਼ਾਦੀ ਦੇ 75 ਸਾਲ ਹੋਣ ਤਾਂ ਵਿਦੇਸ਼ਾਂ ਤੋਂ ਜੋ ਅਸੀਂ ਪੈਟਰੋਲੀਅਮ ਪਦਾਰਥ ਆਯਾਤ (product import) ਕਰਦੇ ਹਾਂ, ਦੂਜੀ ਤਰਫ਼ ਸਾਡੇ ਦੇਸ਼ ਦੀ ਜੋ ਲੋੜ (requirement) ਵਧਦੀ ਚਲੀ ਜਾ ਰਹੀ ਹੈ। 2022 ਵਿੱਚ ਇਹ ਲੋੜ (requirement) ਹੋਰ ਵਧਣ ਵਾਲੀ ਹੈ। ਅਸੀਂ ਕੁਝ ਅਜਿਹੇ ਕਦਮ ਉਠਾਉਣੇ ਚਾਹੁੰਦੇ ਹਾਂ ਕਿ ਇਸ ਵਧਦੀ ਹੋਈ ਲੋੜ (requirement) ਦੇ ਬਾਵਜੂਦ ਵੀ ਅੱਜ ਅਸੀਂ ਜਿੰਨਾ ਆਯਾਤ (import) ਕਰਦੇ ਹਾਂ, ਕੀ ਉਸ ਵਿੱਚ ਕੁਝ ਪ੍ਰਤੀਸ਼ਤ (percent) ਅਸੀਂ ਕਮੀ ਕਰ ਸਕਦੇ ਹਾਂ? ਕੀ ਦੇਸ਼ ਦਾ ਧਨ ਦੇਸ਼ ਵਿੱਚ ਬਚਾ ਸਕਦੇ ਹਾਂ? ਅਤੇ ਇਸ ਲਈ ਜਨ ਟਰਾਂਸਪੋਰਟੇਸ਼ਨ, ਤੇਜ ਟਰਾਂਸਪੋਰਟੇਸ਼ਨ, ਮਲਟੀ ਮਾਡਲ ਟਰਾਂਸਪੋਰਟੇਸ਼ਨ (Mass transportation, Rapid transportation, Multi Model transportation) ਇਹ ਸਮੇਂ ਦੀ ਮੰਗ ਹੈ। ਅੱਜ ਸ਼ਾਇਦ ਧਨ ਖਰਚ ਕਰਨ ਵਿੱਚ ਦਿੱਕਤ ਆਉਂਦੀ ਹੈ, ਤਰਜੀਹਾਂ ਨੂੰ ਥੋੜਾ ਬਦਲਣਾ ਪੈਂਦਾ ਹੈ, ਪਰ ਇਸ ਕਾਰਨ ਆਉਣ ਵਾਲੇ ਸਮੇਂ ਵਿੱਚ ਇਸਦਾ ਬਹੁਤ ਲਾਭ ਹੋਣ ਵਾਲਾ ਹੈ, ਇਸ ਮੈਟਰੋ (Metro) ਨਾਲ ਸੌਰ ਊਰਜਾ (Solar energy) ਨੂੰ ਵੀ ਜੋੜਿਆ ਗਿਆ ਹੈ। ਲਗਪਗ ਦੋ ਮੈਗਾਵਾਟ ਬਿਜਲੀ ਸੌਰ ਊਰਜਾ (Solar energy) ਦਾ ਉਤਪਾਦਨ ਹੋਏਗਾ, ਸੌਰ ਸ਼ਕਤੀ ਨਾਲ ਉਤਪਾਦਨ ਹੋਏਗਾ। ਜੋ ਇਸ ਮੈਟਰੋ (Metro) ਦੇ ਖਰਚ ਨੂੰ ਘੱਟ ਕਰਨ ਵਿੱਚ ਕੰਮ ਆਏਗੀ। ਇਸ ਮੈਟਰੋ (Metro) ਕਾਰਨ ਜੋ ਨਿੱਜੀ ਵਾਹਨ (Private Vehicle) ਵਿੱਚ ਜਾਂਦੇ ਹਨ, ਉਹ ਸੁਭਾਵਿਕ ਰੂਪ ਨਾਲ ਮੈਟਰੋ (Metro) ਪਸੰਦ ਕਰਨਗੇ ਅਤੇ ਉਸ ਤਰਫ਼ ਤੋਂ ਵੀ ਜੋ ਪੈਟਰੋਲੀਅਮ ਉਤਪਾਦ (Petroleum Product) ਦਾ ਖਰਚ ਹੁੰਦਾ ਸੀ। ਉਸ ਵਿੱਚ ਬਹੁਤ ਵੱਡੀ ਮਾਤਰਾ ਵਿੱਚ ਬੱਚਤ ਹੋਏਗੀ। ਵਾਤਾਵਰਣ (environment) ਨੂੰ ਫਾਇਦਾ ਹੁੰਦਾ ਹੈ। ਅਤੇ ਮੈਂ ਚਾਹੁੰਦਾ ਹਾਂ ਕਿ ਮੈਟਰੋ ਯਾਤਰਾ (Metro Travelling) ਸਾਡੇ ਦੇਸ਼ ਵਿੱਚ ਇੱਕ ਪ੍ਰਤਿਸ਼ਠਾ ਦਾ ਵਿਸ਼ਾ ਬਣਨੀ ਚਾਹੀਦੀ ਹੈ। ਪ੍ਰਤਿਸ਼ਠਾ (Prestige) ਦਾ ਵਿਸ਼ਾ ਬਣਨਾ ਚਾਹੀਦਾ ਹੈ। ਹਰ ਵਿਅਕਤੀ ਮਾਣ ਨਾਲ ਕਹੇ ਨਹੀਂ ਨਹੀਂ ਮੈਂ ਗੱਡੀ ਨਹੀਂ ਲੈ ਕੇ ਜਾਵਾਂਗਾ, ਭਾਈ ਮੈਂ ਤਾਂ ਮੈਟਰੋ (Metro) ਤੋਂ ਜਾਣਾ ਪਸੰਦ ਕਰਾਂਗਾ। ਇਹ ਸਾਡੀ ਮਾਨਸਿਕਤਾ ਵਿੱਚ ਤਬਦੀਲੀ ਸਾਨੂੰ ਲਿਆਉਣੀ ਹੋਏਗੀ। ਅਤੇ ਤਾਂ ਜਾ ਕੇ ਅਸੀਂ ਦੇਸ਼ ਨੂੰ ਕਈ ਸਮੱਸਿਆਵਾਂ ਤੋਂ ਬਚਾ ਸਕਦੇ ਹਾਂ ਅਤੇ ਸਾਡੇ ਲਈ ਗਰਵ ਦੀ ਗੱਲ ਹੈ ਕਿ 24 ਦਸੰਬਰ, 2002 ਅਟਲ ਬਿਹਾਰੀ ਵਾਜਪੇਈ ਇਸ ਦੇਸ਼ ਦੇ ਸਭ ਤੋਂ ਪਹਿਲੇ ਮੈਟਰੋ (Metro) ਦੇ ਯਾਤਰੀ (Passenger) ਬਣੇ ਸਨ। ਅੱਜ ਉਸ ਘਟਨਾ ਨੂੰ 15 ਸਾਲ ਹੋ ਗਏ ਹਨ। ਉਸ ਸਮੇਂ ਸ਼ੁਰੂ ਹੋਇਆ ਸੀ। ਅੱਜ ਸੌ ਕਿਲੋਮੀਟਰ ਤੋਂ ਵੀ ਜ਼ਿਆਦਾ ਇਹ ਨੈੱਟਵਰਕ (Network) ਫੈਲ ਚੁੱਕਿਆ ਹੈ। ਅਤੇ ਆਉਣ ਵਾਲੇ ਕੁਝ ਹੋਰ ਸਮੇਂ ਵਿੱਚ ਇਹ ਵੱਡੀ ਮਾਤਰਾ ਵਿੱਚ ਜੁੜਨ ਵਾਲਾ ਹੈ। ਉਹ ਦਿਨ ਦੂਰ ਨਹੀਂ ਹੋਏਗਾ। ਜਦੋਂ ਦੁਨੀਆ ਦੇ ਪਹਿਲੇ ਪੰਜ ਮੈਟਰੋ ਨੈੱਟਵਰਕਾਂ (Metro Network) ਵਿੱਚ ਸਾਡੇ ਇਸ ਨੈੱਟਵਰਕ (Network) ਦਾ ਵੀ ਨਾਮ ਦਰਜ ਹੋ ਜਾਏਗਾ। ਅਤੇ ਇਹ ਚੀਜ਼ਾਂ ਦੇਸ਼ ਵਾਸੀਆਂ ਲਈ ਇੱਕ ਮਾਣ ਦਾ ਵਿਸ਼ਾ ਹੋਣਗੀਆਂ।

ਅੱਜ ਅਟਲ ਬਿਹਾਰੀ ਵਾਜਪੇਈ ਜੀ ਦੇ ਜਨਮ ਦਿਨ ਨੂੰ ਅਸੀਂ ਇੱਕ ਗੁੱਡ ਗਰਵਨੈਂਸ ਡੇ (Good Governance Day) ਦੇ ਰੂਪ ਵਿੱਚ ਵੀ ਮਨਾਉਂਦੇ ਹਾਂ। ਕਦੇ ਕਦੇ ਸਾਡੇ ਦੇਸ਼ ਵਿੱਚ ਇਹ ਮੰਨ ਕੇ ਚਲਿਆ ਜਾਂਦਾ ਹੈ ਸਭ ਅਜਿਹਾ ਹੀ ਚਲੇਗਾ, ਅਜਿਹਾ ਹੀ ਰਹੇਗਾ, ਛੱਡੋ ਯਾਰੋ ਕੌਣ ਕਰੇਗਾ। ਅਤੇ ਕਦੇ ਅਸੀਂ ਕਹਿੰਦੇ ਹਾਂ ਸਾਡਾ ਤਾਂ ਬਹੁਤ ਗਰੀਬ ਦੇਸ਼ ਹੈ ਕੀ ਕਰੀਏ ਕੁਝ ਹੈ ਹੀ ਨਹੀਂ ਸਾਡੇ ਕੋਲ, ਸੱਚਾਈ ਇਹ ਨਹੀਂ ਹੈ ਦੋਸਤੋ, ਇਹ ਦੇਸ਼ ਸੰਪੰਨ ਹੈ, ਖੁਸ਼ਹਾਲ ਹੈ, ਪਰ ਦੇਸ਼ ਦੀ ਜਨਤਾ ਨੂੰ ਉਸ ਸਪੰਨਤਾ ਅਤੇ ਖੁਸ਼ਹਾਲੀ ਤੋਂ ਅਲੱਗ ਰੱਖਿਆ ਗਿਆ ਹੈ। ਅਤੇ ਇਸ ਲਈ ਜੇਕਰ ਬਰੀਕੀਆਂ ਵਿੱਚ ਦੇਖਿਆ ਜਾਏ ਤਾਂ ਧਿਆਨ ਵਿੱਚ ਇਹੀ ਆਉਂਦਾ ਹੈ ਕਿ ਸਮੱਸਿਆਵਾਂ ਦੀ ਜੜ ਵਿੱਚ ਇੱਕ ਮਹੱਤਵਪੂਰਨ ਕਾਰਨ ਸ਼ਾਸਨ (Governance) ਦੀ ਅਣਹੋਂਦ, ਸੁਸ਼ਾਸਨ ਦੀ ਅਣਹੋਂਦ, ਹੁੰਦੀ ਹੈ, ਚਲਦੀ ਹੈ, ਮੇਰੇ, ਪਰਾਏ, ਤੇਰੇ, ਆਪਣੇ ਚੀਜ਼ਾਂ ਉਸੀ ਵਿੱਚ ਉਲਝ ਜਾਂਦੀ ਹੈ ਅਤੇ ਇੱਕ ਸੁਭਾਅ ਬਣ ਗਿਆ ਹੈ। ਕੋਈ ਵੀ ਕੰਮ ਲੈ ਕੇ ਜਾਓ ਹਰ ਕੋਈ ਸਾਹਮਣੇ ਦੇਖਦਾ ਹੈ ਫਿਰ ਹੌਲੀ ਜਿਹੇ ਪੁੱਛਦਾ ਹੈ ਮੇਰਾ ਕੀ? ਪੁੱਛਦਾ ਹੈ ਕਿ ਨਹੀਂ ਪੁੱਛਦਾ ਹੈ? ਇਹੀ ਆਦਤ ਹੈ ਨਾ ਅਤੇ ਜੇਕਰ ਸਾਹਮਣੇ ਤੋਂ ਜਵਾਬ ਜੇਕਰ ਫਿੱਕਾ ਆਇਆ ਤੇਰਾ ਕੁਝ ਨਹੀਂ, ਜੇਕਰ ਇਹ ਹੋਇਆ ਤਾਂ ਫਿਰ ਉਹ ਹੱਥ ਉੱਪਰ ਕਰਕੇ ਬੋਲ ਦਿੰਦਾ ਹੈ ਤਾਂ ਫਿਰ ਮੈਨੂੰ ਕੀ। ਸ਼ਾਸਨ ਵਿਵਸਥਾ ਮੇਰਾ ਕੀ, ਉੱਥੋਂ ਹੀ ਸ਼ੁਰੂ ਹੋਵੇ ਅਤੇ ਜੇਕਰ ਮੇਰਾ ਸਵਾਰਥ ਸਿੱਧ ਨਾ ਹੋਵੇ ਤਾਂ ਮੈਨੂੰ ਕੀ, ਤੂੰ ਜਾਣੇ ਤੇਰਾ ਕੰਮ ਜਾਣੇ। ਇਸ ਸਥਿਤੀ ਨੇ ਦੇਸ਼ ਨੂੰ ਤਬਾਹ ਕੀਤਾ ਹੈ। ਅਤੇ ਮੈਂ ਇਸ ਨੂੰ ਬਦਲਣ ਦਾ ਬੀੜਾ ਚੁੱਕਿਆ ਹੈ।

ਮੈਂ ਜਾਣਦਾ ਹਾਂ ਇਹ ਚੀਜ਼ਾਂ ਕਰਨ ਵਿੱਚ ਕਿੰਨੀ ਮੁਸ਼ਕਿਲ ਹੁੰਦੀ ਹੈ। ਮੈਂ ਚੰਗੀ ਤਰ੍ਹਾਂ ਜਾਣਦਾ ਹਾਂ, ਪਰ ਤੁਸੀਂ ਮੈਨੂੰ ਦੱਸੋ ਰਾਜਨੀਤਕ ਲਾਭ ਹੋਵੇ ਤਾਂ ਹੀ ਫੈਸਲਾ ਕਰਨਾ ਚਾਹੀਦਾ ਹੈ ਅਤੇ ਜੇਕਰ ਰਾਜਨੀਤਕ ਲਾਭ ਨਾ ਹੋਵੇ ਤਾਂ ਫੈਸਲਾ ਹੀ ਨਹੀਂ ਕਰਨਾ ਚਾਹੀਦਾ। ਕੀ ਦੇਸ਼ ਨੂੰ ਅਜਿਹੇ ਅਧਰ ਵਿੱਚ ਲਟਕਾ ਦੇਣਾ ਚਾਹੀਦਾ ਹੈ? ਅਤੇ ਇਸ ਲਈ ਭਾਈਓ ਅਤੇ ਭੈਣੋਂ ਦੇਸ਼ ਨੇ ਇੱਕ ਅਜਿਹੀ ਸਰਕਾਰ ਚੁਣੀ ਹੈ ਜੋ ਨੀਤੀ ‘ਤੇ ਚਲਣਾ ਚਾਹੁੰਦੀ ਹੈ। ਸਾਫ਼ ਨੀਅਤ ਨਾਲ ਕੰਮ ਕਰਨਾ ਚਾਹੁੰਦੀ ਹੈ। ਅਤੇ ਆਮ ਮਾਨਵ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਦੇ ਸੁਪਨਿਆਂ ਨੂੰ ਪੂਰਾ ਕਰਨ ਦੇ ਇਰਾਦੇ ਨਾਲ ਕੰਮ ਕਰਦੀ ਹੈ। ਸਾਡੇ ਸਾਰੇ ਫੈਸਲੇ ਆਮ ਮਾਨਵ ਦੀ ਜ਼ਿੰਦਗੀ ਵਿੱਚ ਤਬਦੀਲੀ ਲਿਆਉਣ ਲਈ ਹਨ।

ਇਹ ਮੈਟਰੋ (Metro) ਦਾ ਅੱਜ ਉਦਘਾਟਨ ਹੋ ਰਿਹਾ ਹੈ। ਕਰੋੜਾਂ ਰੁਪਏ ਖਰਚ ਹੋਏ ਹਨ। ਮੈਂ ਨਹੀਂ ਮੰਨਦਾ ਹਾਂ ਕਿ ਹਿੰਦੁਸਤਾਨ ਦੇ ਜੋ ਮੁੱਖ (Top) 10 ਕਰੋੜਪਤੀ ਹੋਣਗੇ, ਉਨ੍ਹਾਂ ਵਿੱਚੋਂ ਕੋਈ ਇਸ ਵਿੱਚ ਸਫ਼ਰ ਕਰਨ ਲਈ ਆਉਣ ਵਾਲਾ ਹੈ। ਇਸ ਵਿੱਚ ਤਾਂ ਸਫ਼ਰ ਕਰਨ ਵਾਲੇ ਤੁਸੀਂ ਲੋਕ ਹੋ। ਵੱਡੇ ਮਾਣ ਨਾਲ ਯਾਤਰਾ ਕਰਨ ਵਾਲੇ ਲੋਕ ਆਏ ਹਨ ਅਤੇ ਮੈਂ ਵੀ ਇੱਥੇ ਤੁਹਾਡੇ ਲਈ ਆਇਆ ਹਾਂ।

ਚੰਗਾ ਸ਼ਾਸਨ (Good Governance) ਤੁਸੀਂ ਦੇਖਿਆ ਹੋਏਗਾ ਉਨ੍ਹਾਂ ਰਾਜਾਂ ਦੀ ਪ੍ਰਗਤੀ ਚੰਗੀ ਹੋ ਰਹੀ ਹੈ ਜਿੱਥੇ ਸ਼ਾਸਨ (Governance) ‘ਤੇ ਬਲ ਹੈ। ਚੰਗੇ ਸ਼ਾਸਨ (Good Governance) ਦੀ ਕੋਸ਼ਿਸ਼ ਹੈ। ਅਤੇ ਜਿੱਥੇ ਜਿੱਥੇ ਸ਼ਾਸਨ (Governance) ‘ਤੇ ਸੁਧਾਰ ਸ਼ੁਰੂ ਹੁੰਦਾ ਹੈ। ਸ਼ਾਸਨ ਵਿਵਸਥਾ ਵਿੱਚ ਸੁਧਾਰ ਸ਼ੁਰੂ ਹੁੰਦਾ ਹੈ। ਸਰਕਾਰ ਜਵਾਬਦੇਹ (accountable) ਬਣਦੀ ਹੈ। ਕਰਮਚਾਰੀ ਜ਼ਿੰਮੇਵਾਰ (responsible) ਬਣਦੇ ਹਨ। ਪੂਰੀ ਵਿਵਸਥਾ, ਪ੍ਰਸ਼ਾਸਨ ਜ਼ਿੰਮੇਵਾਰ (responsible) ਹੁੰਦਾ ਹੈ ਤਾਂ ਆਪਣੇ ਆਪ ਸਮੱਸਿਆਵਾਂ ਘੱਟ ਹੁੰਦੀਆਂ ਨਜ਼ਰ ਆਉਂਦੀਆਂ ਹਨ। ਅਟਲ ਬਿਹਾਰੀ ਵਾਜਪੇਈ ਜੀ ਨੇ ਆਪਣੇ ਸ਼ਾਸਨ ਕਾਲ ਵਿੱਚ ਚੰਗੇ ਸ਼ਾਸਨ (Good Governance) ‘ਤੇ ਜ਼ੋਰ ਦਿੱਤਾ, ਦੇਸ਼ ਦੇ ਸੰਪਰਕ (connectivity) ‘ਤੇ ਜ਼ੋਰ ਦਿੱਤਾ। ਅੱਜ ਇੱਕ ਯੋਜਨਾ ਪੂਰੇ ਦੇਸ਼ ਵਿੱਚ ਕਿਸੇ ਵੀ ਐੱਮਐੱਲਏ (MLA) ਨੂੰ ਮਿਲੋ। ਕਿਸੇ ਵੀ ਐੱਮਪੀ (MP) ਨੂੰ ਮਿਲੋ, ਇੱਕ ਚੀਜ਼ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ ਅਤੇ ਉਹ ਹੈ ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ।

ਇਸ ਦੇਸ਼ ਵਿੱਚ ਉਨ੍ਹਾਂ ਗੱਲਾਂ ਨੂੰ ਭੁਲਾਉਣ ਦੀ ਬਹੁਤ ਅਣਥੱਕ ਕੋਸ਼ਿਸ਼ ਹੋਈ ਹੈ ਕਿ ਆਖਿਰਕਾਰ ਪਿੰਡ ਪਿੰਡ ਸੜਕ ਪਹੁੰਚਾਉਣ ਦਾ ਇਹ ਸੁਪਨਾ ਕਿਸਦਾ ਸੀ। ਬਹੁਤ ਘੱਟ ਲੋਕਾਂ ਨੂੰ ਪਤਾ ਹੈ ਇਹ ਸੁਪਨਾ ਅਟਲ ਬਿਹਾਰੀ ਵਾਜਪੇਈ ਦਾ ਸੀ। ਪ੍ਰਧਾਨ ਮੰਤਰੀ ਗ੍ਰਾਮ ਸੜਕ ਯੋਜਨਾ ਜੇਕਰ ਕਿਸੇ ਨੇ ਲਗਾਈ ਤਾਂ ਅਟਲ ਬਿਹਾਰੀ ਵਾਜਪੇਈ ਨੇ ਲਗਾਈ ਅਤੇ ਉਸ ਕਾਰਨ ਅੱਜ ਹਿੰਦੁਸਤਾਨ ਦਾ ਹਰ ਪਿੰਡ ਪੱਕੀ ਸੜਕ ਨਾਲ ਜੁੜ ਰਿਹਾ ਹੈ ਅਤੇ ਜਦੋਂ ਤੋਂ ਅਸੀਂ ਆਏ ਹਾਂ, ਅਸੀਂ ਬੀੜਾ ਚੁੱਕਿਆ ਹੈ ਕਿ 2019 ਤੱਕ ਹਰ ਪਿੰਡ ਨੂੰ ਪੱਕੀ ਸੜਕ ਨਾਲ ਜੋੜ ਕੇ ਵਾਜਪੇਈ ਜੀ ਨੇ ਜਿਸ ਕੰਮ ਨੂੰ ਸ਼ੁਰੂ ਕੀਤਾ ਸੀ ਉਸ ਨੂੰ ਪੂਰਾ ਕਰਨ ਦੀ ਤਰਫ਼ ਲੈ ਕੇ ਜਾਣਾ ਹੈ।

ਸਵਰਣਿਮ ਚੁਤੁਸ਼ਕ ਪੂਰੇ ਹਿੰਦੁਸਤਾਨ ਨੂੰ ਜੋੜਨ ਦਾ ਕੰਮ ਕਿਸੇ ਸਮੇਂ ਰਸਤੇ ਬਣਾਉਣ ਲਈ ਇਤਿਹਾਸ ਵਿੱਚ ਅਸੀਂ ਸ਼ੇਰਸ਼ਾਹ ਸੂਰੀ ਦਾ ਨਾਮ ਸੁਣਦੇ ਆਏ ਸੀ। ਉਸ ਤੋਂ ਬਾਅਦ ਪੂਰੇ ਹਿੰਦੁਸਤਾਨ ਨੂੰ ਜੋੜਨ ਦੀ ਇੱਕ ਹੀ ਕਲਪਨਾ ਦਾ ਇੱਕ ਹੀ ਡਿਜ਼ਾਇਨ ਦਾ ਸਵਰਣਿਮ ਚੁਤੁਸ਼ਕ ਬਣਾਉਣ ਦਾ ਸੁਪਨਾ ਵਾਜਪੇਈ ਜੀ ਨੇ ਦੇਖਿਆ ਸੀ। ਅਤੇ ਆਪਣੇ ਹੀ ਕਾਰਜਕਾਲ ਵਿੱਚ ਵੱਡੀ ਮਾਤਰਾ ਵਿੱਚ ਉਸ ਨੂੰ ਗਤੀ ਵੀ ਦੇ ਦਿੱਤੀ। ਅੱਜ ਪੂਰਾ ਦੇਸ਼ ਇਸ ਨਵੇਂ ਸੰਪਰਕ (connectivity) ਨਵੀਂ ਰੋਡ ਰਚਨਾ, ਉਸ ਨੂੰ ਦੇਖ ਕੇ ਲੱਗਦਾ ਹੈ ਕਿ ਹਾਂ ਅਜਿਹਾ ਲੱਗ ਰਿਹਾ ਹੈ ਕਿ ਅਸੀਂ ਹੁਣ ਦੁਨੀਆ ਦੀ ਬਰਾਬਰੀ ਕਰ ਰਹੇ ਹਾਂ। ਇਹ ਮੈਟਰੋ (Metro) ਦਾ ਸੁਪਨਾ ਜਿਸ ਦੇ ਪਹਿਲੇ ਯਾਤਰੀ ਅਟਲ ਬਿਹਾਰੀ ਵਾਜਪੇਈ ਸਨ। ਅੱਜ ਹਿੰਦੁਸਤਾਨ ਦੇ ਅਨੇਕ ਸ਼ਹਿਰਾਂ ਵਿੱਚ ਮੈਟਰੋ ਦਾ ਕੰਮ ਚਲ ਰਿਹਾ ਹੈ। 50 ਤੋਂ ਜ਼ਿਆਦਾ ਸ਼ਹਿਰਾਂ ਵਿੱਚ ਬਹੁਤ ਹੀ ਜਲਦੀ ਮੈਟਰੋ ਦਾ ਨੈੱਟਵਰਕ ਅਤੇ ਦੁਨੀਆ ਨੂੰ ਵੀ ਹੈਰਾਨੀ ਹੋ ਰਹੀ ਹੈ ਕਿ ਇੱਕ ਦੇਸ਼ ਵਿੱਚ ਮੈਟਰੋ ਨੈੱਟਵਰਕ ਲਈ ਇੰਨੀ ਵੱਡੀ ਮਾਤਰਾ ਵਿੱਚ ਕੰਮ ਚਲ ਰਿਹਾ ਹੈ। ਅਤੇ ਵਿਸ਼ਵ ਵਿੱਚ ਪੂੰਜੀ ਨਿਵੇਸ਼ ਕਰਨ ਵਾਲੇ ਇਸ ਵਿੱਚ ਰੁਚੀ ਲੈ ਰਹੇ ਹਨ।

1200 ਕਾਨੂੰਨ ਜਦੋਂ ਮੈਂ ਚੋਣ ਲੜ ਰਿਹਾ ਸੀ ਤਾਂ ਮੈਂ ਇੱਕ ਜਗ੍ਹਾ ‘ਤੇ ਆਪਣੇ ਭਾਸ਼ਣ ਵਿੱਚ ਕਿਹਾ ਸੀ ਕਿ ਪਹਿਲਾਂ ਦੀਆਂ ਸਰਕਾਰਾਂ ਇਸ ਗੱਲ ਦਾ ਮਾਣ ਕਰਦੀਆਂ ਸਨ ਕਿ ਅਸੀਂ ਇਹ ਕਾਨੂੰਨ ਬਣਾਇਆ, ਉਹ ਕਾਨੂੰਨ ਬਣਾਇਆ, ਢਿਕਾਨਾ ਕਾਨੂੰਨ ਬਣਾਇਆ, ਫਲਾਣਾ ਬਣਾਇਆ। ਚੰਗੀ ਗੱਲ ਹੈ ਕਾਨੂੰਨ ਬਣਾਉਣਾ ਸੰਸਦ (Parliament) ਦੀ ਵਿਸ਼ੇਸ਼ ਜ਼ਿੰਮੇਵਾਰੀ ਹੈ। ਅਤੇ ਸਮੇਂ ਦੀ ਲੋੜ ਦੇ ਅਨੁਸਾਰ ਬਣਾਉਣੇ ਵੀ ਚਾਹੀਦੇ ਹਨ, ਪਰ ਮੈਂ ਚੋਣ ਅਭਿਆਨ ਵਿੱਚ ਕਿਹਾ ਸੀ ਕਿ ਮੈਂ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਰ ਦਿਨ ਇੱਕ ਕਾਨੂੰਨ ਖਤਮ ਕਰਨਾ ਚਾਹੁੰਦਾ ਹਾਂ। ਕਾਨੂੰਨਾਂ ਦਾ ਅਜਿਹਾ ਜਾਲ ਇਹ ਚੰਗੇ ਸ਼ਾਸਨ (Good Governance) ਦੀ ਸਭ ਤੋਂ ਵੱਡੀ ਰੁਕਾਵਟ ਹੈ। ਇੱਕ ਹੀ ਕੰਮ ਲਈ ਤੁਹਾਨੂੰ ਤਿੰੰਨ ਕਾਨੂੰਨ ਮਿਲ ਜਾਣਗੇ, ਜੇਕਰ ਅਫ਼ਸਰ ਕਰਨਾ ਚਾਹੁੰਦਾ ਹੈ ਤਾਂ ਇੱਕ ਕੱਢੇਗਾ, ਲਟਕਾਉਣਾ ਚਾਹੁੰਦਾ ਹੈ ਤਾਂ ਦੂਜਾ ਕਾਨੂੰਨ ਕੱਢੇਗਾ ਅਤੇ ਜੇਕਰ ਫਟਕਾਉਣਾ ਚਾਹੁੰਦਾ ਹੈ ਤਾਂ ਤੀਜਾ ਕੱਢੇਗਾ। ਆਮ ਇਨਸਾਨ ਨੂੰ ਇਸ ਨਾਲ ਸਮੱਸਿਆਵਾਂ ਹੁੰਦੀਆਂ ਹਨ ਅਤੇ ਇਸ ਲਈ ਸਰਕਾਰ ਨੇ ਹੁਣ ਤੱਕ ਲਗਪਗ 1,200 ਕਾਨੂੰਨ ਖਤਮ ਕਰ ਦਿੱਤੇ ਹਨ।

ਚੰਗੇ ਸ਼ਾਸਨ (Good Governance) ਦੀ ਦਿਸ਼ਾ ਵਿੱਚ ਮੈਨੂੰ ਪੂਰਾ ਯਾਦ ਹੈ ਜਦੋਂ ਮੈਂ ਪਹਿਲੀ ਵਾਰ ਨਵਾਂ ਨਵਾਂ ਪ੍ਰਧਾਨ ਮੰਤਰੀ ਬਣਿਆ ਤਾਂ ਅਖ਼ਬਾਰਾਂ ਵਿੱਚ ਵਿਸ਼ੇਸ਼ ਖ਼ਬਰਾਂ  (special news) ਛਪਦੀਆਂ ਸਨ। ਬਾਕਸ ਆਈਟਮਾਂ (box item) ਛਪਦੀਆਂ ਸਨ, ਕੀ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਦੇ ਬਾਅਦ ਲੋਕ ਸਮੇਂ ‘ਤੇ ਦਫ਼ਤਰ ਆਉਣ ਲੱਗੇ ਹਨ। ਹੁਣ ਮੈਨੂੰ ਦੱਸੋ ਕਿ ਖੁਸ਼ਖ਼ਬਰੀ ਹੈ ਕਿ ਦੁੱਖ ਦੇਣ ਵਾਲੀ ਖ਼ਬਰ ਹੈ। ਬਹੁਤ ਲੋਕਾਂ ਨੂੰ ਖੁਸ਼ੀ ਹੋਈ ਕਿ ਚਲੋ ਮੋਦੀ ਜੀ ਆਏ ਤਾਂ ਲੋਕ ਸਮੇਂ ‘ਤੇ ਆਉਣ ਲੱਗੇ, ਪਰ ਮੈਨੂੰ ਦੁਖ ਹੋਇਆ ਕਿ ਮੇਰੇ ਦੇਸ਼ ਦਾ ਕੀ ਹਾਲ ਹੈ ਕਿ ਇੱਕ ਅਫ਼ਸਰ ਸਮੇਂ ‘ਤੇ ਦਫ਼ਤਰ ਚਲਾ ਜਾਏ ਤਾਂ ਵੀ ਮੇਰਾ ਦੇਸ਼ ਖੁਸ਼ ਹੋ ਜਾਂਦਾ ਹੈ। ਉਸ ਨੇ ਕਿੰਨੇ ਦੁਖ ਦੇਖੇ ਹੋਣਗੇ ਇਸ ਦਾ ਇਹ ਜਿਉਂਦਾ ਜਾਗਦਾ ਉਦਾਹਰਣ ਹੈ।

ਮੈਂ ਅੱਜ ਸਾਡੇ ਊਰਜਾਵਾਨ ਮੁੱਖ ਮੰਤਰੀ ਸ਼੍ਰੀਮਾਨ ਯੋਗੀ ਆਦਿੱਤਿਆ ਨਾਥ ਜੀ ਦਾ ਦਿਲੋਂ ਸਵਾਗਤ ਕਰਨਾ ਚਾਹੁੰਦਾ ਹਾਂ, ਬਹੁਤ ਵਧੀਆ ਤਰੀਕੇ ਨਾਲ ਉੱਤਰ  ਪ੍ਰਦੇਸ਼ ਨੂੰ ਅੱਗੇ ਵਧਾ ਰਹੇ ਹਨ। ਸਾਰੀਆਂ ਦਿਸ਼ਾਵਾਂ ਵਿੱਚ ਵਿਕਾਸ ਦੇ ਰਾਹ ਉੱਤੇ ਅੱਗੇ ਵਧਾ ਰਹੇ ਹਨ। Good Governance  ਉੱਤੇ ਬਲ ਦੇ ਰਹੇ ਹਨ ਪਰ ਉਨ੍ਹਾਂ ਦੇ ਕਪੜੇ ਵੇਖ ਕੇ ਇਹ ਭਰਮ ਫੈਲਾਇਆ ਜਾਂਦਾ ਹੈ ਕਿ ਉਹ ਆਧੁਨਿਕ ਸੋਚ ਦੇ ਹੋ ਹੀ ਨਹੀਂ ਸਕਦੇ। ਉਹ ਪੁਰਾਣ-ਪੋਥੀ ਹੋਣਗੇ, ਉਹ ਮਾਨਤਾਵਾਂ ਵਿੱਚ ਬੱਝੇ ਹੋਣਗੇ ਪਰ ਅੱਜ ਮੈਨੂੰ ਖੁਸ਼ੀ ਹੈ ਕਿ ਜਿਸ ਨੌਇਡਾ  ਦੇ ਸਬੰਧ ਵਿੱਚ ਇਕ ਅਕਸ ਬਣ ਗਿਆ ਸੀ ਕਿ ਕੋਈ ਮੁੱਖ ਮੰਤਰੀ ਇਥੇ ਨਹੀਂ ਆ ਸਕਦਾ ਉਸ ਮਿਥ ਨੂੰ ਯੋਗੀ ਜੀ ਨੇ ਬਿਨਾਂ ਬੋਲੇ ਆਪਣੇ ਆਚਰਣ ਨਾਲ ਸਿੱਧ ਕਰ ਦਿੱਤਾ ਕਿ ਇਹ ਸਾਰੀਆਂ ਮਾਨਤਾਵਾਂ ਗਲਤ ਹੁੰਦੀਆਂ ਹਨ। ਆਧੁਨਿਕ ਯੁੱਗ ਅਜਿਹਾ ਹੋ ਹੀ ਨਹੀਂ ਸਕਦਾ ਅਤੇ ਇਸ ਲਈ ਮੈਂ ਯੋਗੀ ਜੀ ਨੂੰ ਦਿਲੋਂ ਵਧਾਈ ਦਿੰਦਾ ਹਾਂ।

 

ਮੁੱਖ ਮੰਤਰੀ ਦੇ ਕਿਤੇ ਜਾਣ ਨਾਲ ਕੁਰਸੀ ਚਲੀ ਜਾਵੇਗੀ, ਇਸ ਡਰ ਨਾਲ ਜੇਕਰ ਜਿਊਂਦੇ ਹਨ ਤਾਂ ਅਜਿਹੇ ਲੋਕਾਂ ਨੂੰ ਮੁੱਖ ਮੰਤਰੀ  ਬਣਨ ਦਾ ਕੋਈ ਹੱਕ ਹੀ ਨਹੀਂ ਹੈ। ਮਾਨਤਾਵਾਂ ਵਿੱਚ ਕੈਦ ਕੋਈ ਵੀ ਸਮਾਜ ਤਰੱਕੀ ਨਹੀਂ ਕਰ ਸਕਦਾ। ਅਸੀਂ  technology   ਦੇ ਯੁੱਗ ਵਿੱਚ ਵੀ ਜੀਅ ਰਹੇ ਹਾਂ, ਵਿਗਿਆਨ ਦੇ ਯੁੱਗ ਵਿੱਚ ਜੀਅ ਰਹੇ ਹਾਂ। ਸ਼ਰਧਾ ਦਾ ਆਪਣਾ ਸਥਾਨ ਹੁੰਦਾ ਹੈ ਪਰ ਅੰਨ੍ਹੀ ਸ਼ਰਧਾ ਲਈ ਕਿਤੇ ਜਗ੍ਹਾ ਨਹੀਂ ਹੋ ਸਕਦੀ। ਮੈਂ ਜਦੋਂ ਗੁਜਰਾਤ ਵਿੱਚ ਮੁੱਖ ਮੰਤਰੀ ਬਣਿਆ, ਹੁਣ ਇਹ ਮੁਸੀਬਤ ਸਿਰਫ ਉੱਤਰ ਪ੍ਰਦੇਸ਼ ਵਿੱਚ ਹੀ ਹੈ, ਅਜਿਹਾ ਨਹੀਂ ਹੈ। ਹਿੰਦੁਸਤਾਨ ਦੇ ਕਈ ਰਾਜ ਅਜਿਹੇ ਹਨ, ਕਈ ਥਾਵਾਂ ਅਜਿਹੀਆਂ ਹਨ ਜਿੱਥੇ ਮਾਨਤਾਵਾਂ ਵਿੱਚ ਪਤਾ ਨਹੀਂ ਕੀ ਕੀ, ਤੁਸੀਂ ਵੇਖਿਆ ਹੋਵੇਗਾ ਇੱਕ ਮੁੱਖ ਮੰਤਰੀ ਨੇ ਕਾਰ ਖਰੀਦੀ। ਮੈਂ ਆਧੁਨਿਕ ਯੁੱਗ ਦੀ ਗੱਲ ਕਰ ਰਿਹਾ ਹਾਂ। ਅਤੇ ਕਿਸੇ ਨੇ ਦੱਸਿਆ ਕਾਰ ਦੇ ਕਲਰ ਦੇ ਸਬੰਧ ਵਿੱਚ ਤਾਂ ਉਨ੍ਹਾਂ ਨੇ ਕਾਰ ਦੇ ਉੱਪਰ ਪਤਾ ਨਹੀਂ ਨਿੰਬੂ ਅਤੇ ਮਿਰਚੀ ਪਤਾ ਨਹੀਂ ਕੀ-ਕੀ, ਇਹ ਲੋਕ ਦੇਸ਼ ਨੂੰ ਕੀ ਪ੍ਰੇਰਣਾ ਦੇਣਗੇ, ਅਜਿਹੀ ਅੰਨ੍ਹੀ ਸ਼ਰਧਾ ਵਿੱਚ ਜਿਊਣ ਵਾਲੇ ਲੋਕ ਜਨਤਕ ਜੀਵਨ ਦਾ ਬਹੁਤ ਨੁਕਸਾਨ ਕਰਦੇ ਹਨ। ਸਾਰੇ ਹਿੰਦੁਸਤਾਨ ਵਿੱਚ ਕਿਤੇ ਨਾ ਕਿਤੇ ਇਸ ਤਰ੍ਹਾਂ ਦੀਆਂ ਮਾਨਤਾਵਾਂ ਵਿੱਚ ਕਈ ਸਰਕਾਰਾਂ, ਕਈ ਮੁੱਖ ਮੰਤਰੀ ਫਸੇ ਪਏ ਹਨ।

 

ਜਦੋਂ ਮੈਂ ਗੁਜਰਾਤ ਵਿੱਚ ਮੁੱਖ ਮੰਤਰੀ ਬਣਿਆ ਮੇਰੇ ਧਿਆਨ ਵਿੱਚ ਕੋਈ ਛੇ ਜਾਂ ਸੱਤ ਥਾਵਾਂ ਅਜਿਹੀਆਂ ਲਿਆਂਦੀਆਂ ਗਈਆਂ ਕਿ ਉੱਥੇ ਤਾਂ ਜਾ ਹੀ  ਨਹੀਂ ਸਕਦੇ। ਜੇ ਉੱਥੇ ਕੋਈ ਜਾਂਦਾ ਹੈ ਤਾਂ ਬਾਅਦ ਵਿੱਚ ਉਹ ਮੁੱਖ ਮੰਤਰੀ ਰਹਿੰਦਾ ਹੀ ਨਹੀਂ, ਉਸ ਦੀ ਕੁਰਸੀ ਚਲੇ ਜਾਂਦੀ ਹੈ। ਮੈਂ ਬੀੜਾ ਚੁੱਕਿਆ, ਮੈਂ ਕਿਹਾ ਮੇਰੇ ਦੌਰੇ ਵਿੱਚ ਪਹਿਲੇ ਹੀ ਸਾਲ ਵਿੱਚ ਹੀ ਇਹ ਸਾਰਾ ਪੂਰਾ ਕਰ ਦਿਓ। ਮੈਂ ਉਨ੍ਹਾਂ ਸਾਰੀਆਂ ਥਾਵਾਂ ਤੇ ਗੁਜਰਾਤ ਵਿੱਚ ਗਿਆ ਜਿਥੇ ਇਸ  ਤਰ੍ਹਾਂ ਦੀਆਂ ਮਾਨਤਾਵਾਂ ਕਾਰਨ 3-3, 4-4 ਦਹਾਕਿਆਂ ਤੋਂ ਕੋਈ ਵੀ ਮੁੱਖ ਮੰਤਰੀ ਉਸ  ਪਾਸੇ ਗਿਆ ਤੱਕ ਨਹੀਂ। ਸਾਰਾ ਉਨ੍ਹਾਂ ਨੇ ਖਤਮ ਕਰ ਦਿੱਤਾ। ਸਭ ਜਗ੍ਹਾ ਮੈਂ ਗਿਆ, ਸ਼ਾਨ ਨਾਲ ਗਿਆ ਅਤੇ ਉਸ ਤੋਂ ਬਾਅਦ ਵੀ ਸਭ ਤੋਂ ਲੰਬੇ ਕਾਰਜ ਕਾਲ ਤੱਕ ਸੇਵਾ ਕਰਨ ਦਾ ਮੌਕਾ ਮੁੱਖ ਮੰਤਰੀ ਵਜੋਂ ਮੈਨੂੰ ਮਿਲਿਆ।  ਹੁਣ ਉਸ ਪਿੰਡ ਦਾ, ਉਸ ਤਹਿਸੀਲ ਦਾ, ਉਸ ਸ਼ਹਿਰ ਦਾ ਕੀ ਦੋਸ਼ ਸੀ ਪਰ ਅੱਜ ਯੋਗੀ ਜੀ ਨੇ ਨੌਇਡਾ  ਦੇ ਮੱਥੇ `ਤੇ ਜੋ ਕਲੰਕ ਲਗਾ  ਹੋਇਆ ਸੀ, ਉਸ ਨੂੰ ਆਪਣੇ ਬਲਬੂਤੇ ਹਟਾ ਦਿੱਤਾ। ਬਹੁਤ ਬਹੁਤ ਵਧਾਈ ਦੇ ਪਾਤਰ ਹੋ ਤੁਸੀਂ।

 

ਭਰਾਵੋ ਭੈਣੋਂ,  Good Governance   ਅਟਲ ਬਿਹਾਰੀ ਵਾਜਪੇਈ ਜੀ ਦਾ ਜਨਮ ਦਿਨ, ਜਦੋਂ ਮੈਂ  Good Governance    ਦੀ ਗੱਲ ਕਰਦਾ ਹਾਂ ਤਾਂ ਮੈਂ ਕੁਝ ਤੱਥ ਤੁਹਾਡੇ ਸਾਹਮਣੇ ਰੱਖਣੇ ਚਾਹੁੰਦਾ ਹਾਂ। ਤੁਸੀਂ ਵੇਖੋ ਕਿ ਯੂਰੀਆ ਦਾ ਕਾਰਖਾਨਾ ਲੱਗੇ ਅਤੇ ਯੂਰੀਆ ਦੇ ਉਤਪਾਦਨ ਵਿੱਚ ਵਾਧਾ ਹੋਵੇ, ਇਹ ਤਾਂ ਛੋਟਾ ਬੱਚਾ ਵੀ ਜਾਣਦਾ ਹੈ। ਪਰ ਦੇਸ਼ ਵਿੱਚ ਇੱਕ ਵੀ ਨਵਾਂ ਯੂਰੀਆ ਦਾ ਕਾਰਖਾਨਾ ਲਗਾਏ ਬਿਨਾਂ ਸਾਡੀ ਸਰਕਾਰ ਬਣਨ ਤੋਂ ਤੁਰੰਤ ਬਾਅਦ  Good Governance   ਉੱਤੇ ਜ਼ੋਰ ਦਿੱਤਾ ਗਿਆ, ਲੋੜੀਂਦੀਆਂ ਨੀਤੀਆਂ ਮਿਥੀਆਂ ਗਈਆਂ, ਰੋਡ ਮੈਪ ਬਣਾਇਆ ਗਿਆ, ਲਾਗੂ ਕੀਤਾ ਗਿਆ। ਇੱਕ ਵੀ ਨਵਾਂ ਯੂਰੀਆ ਦਾ ਕਾਰਖਾਨਾ ਨਾ ਲਗਾਉਂਦੇ ਹੋਏ ਵੀ  ਕਰੀਬ ਕਰੀਬ 20  ਲੱਖ ਟਨ ਯੂਰੀਆ ਜ਼ਿਆਦਾ ਪੈਦਾ ਹੋਇਆ। ਉਹੀ ਕਾਰਖਾਨੇ, ਉਹੋ ਮਸ਼ੀਨਾਂ, ਉਹੋ Raw Material,  ਉਹੀ ਮਜ਼ਦੂਰ, ਸਰਕਾਰ ਬਦਲਣ ਤੋਂ ਬਾਅਦ  Good Governance   ਉੱਤੇ ਜ਼ੋਰ ਦਿੱਤਾ। ਨਵਾਂ ਕਾਰਖਾਨਾ ਨਾ ਬਣ ਕੇ ਵੀ ਉਸੇ ਪੁਰਾਣੀ ਵਿਵਸਥਾ ਵਿੱਚ 18-20 ਲੱਖ ਟਨ ਯੂਰੀਆ ਵਧ ਜਾਣਾ ਇਹ  Good Governance ਕਾਰਨ ਹੁੰਦਾ ਹੈ।

 

ਭਰਾਵੋ ਭੈਣੋ, ਰੇਲ ਦੀ ਪਟੜੀ ਵਿਛਾਉਣ ਦਾ ਕੰਮ, ਰੇਲ ਕਰਮਚਾਰੀ ਓਨੇ ਹੀ ਹਨ,  Road  ਰਸਤੇ ਉਹੀ ਹਨ, ਰੇਲਵੇ ਵਿਭਾਗ ਉਹ ਹੀ ਹੈ, ਫੈਸਲਾ ਲੈਣ ਵਾਲੇ ਲੋਕ ਵੀ ਉਹ ਹੀ ਹਨ, ਫਾਈਲ ਦਾ ਆਉਣ ਜਾਣ ਦਾ ਰਸਤਾ ਵੀ ਉਹ ਹੀ ਹੈ, ਉਸ ਦੇ ਬਾਵਜੂਦ ਵੀ ਹੈ। ਕੀ ਕਾਰਨ ਹੈ ਕਿ ਪਹਿਲੇ ਜਿੰਨ੍ਹੀ ਰੇਲ ਦੀ ਪਟੜੀ ਇਕ ਦਿਨ ਵਿੱਚ ਵਿਛਾਈ ਜਾਂਦੀ ਸੀ, ਅੱਜ ਸਾਡੀ ਸਰਕਾਰ ਬਣਨ ਤੋਂ  ਬਾਅਦ ਉਸ ਤੋਂ ਦੁਗਣੀ ਪਟੜੀ ਇਕ ਦਿਨ ਵਿੱਚ ਵਿਛਾਈ ਜਾਂਦੀ ਹੈ। ਕਾਰਨ, ਨੀਤੀ ਸਪਸ਼ਟ ਅਤੇ ਨੀਯਤ ਸਾਫ ਹੈ।  Good Governance ਉੱਤੇ ਜ਼ੋਰ ਉਸੇ ਦਾ ਨਤੀਜਾ ਹੁੰਦਾ ਹੈ। ਨਵੀਂ ਰੇਲ ਲਾਈਨ ਉਸੇ ਤਰ੍ਹਾਂ ਨਾਲ ਡਬਲ ਲਾਈਨ, ਜਿਥੇ ਇੱਕ ਲਾਈਨ existing ਨਾ ਦੂਜੀ ਲਾਈਨ, ਕੀ ਕਾਰਣ ਹੈ ਕਿ ਪਹਿਲਾਂ ਦੀਆਂ ਸਰਕਾਰਾਂ ਦੇ ਮੁਕਾਬਲੇ ਵਿੱਚ ਸਾਡੇ ਆਉਣ ਤੋਂ ਬਾਅਦ ਇਹ ਦੋਹਰੀਕਰਣ, ਡਬਲ ਲਾਈਨ ਦਾ ਕੰਮ ਡਬਲ ਹੋ ਗਿਆ ਹੈ। ਕਾਰਨ Good Governance  ।

 

 

ਭਰਾਵੋ ਅਤੇ ਭੈਣੋ, ਰਸਤੇ, ਸੜਕਾਂ ਬਣਾਉਣਾ,   National Highway  ਪਹਿਲਾਂ ਇੱਕ ਦਿਨ ਵਿੱਚ ਜਿੰਨੇ ਬਣਦੇ ਸਨ ਅਚਾਨਕ ਸਰਕਾਰ ਕੋਲ ਪੈਸੇ ਨਹੀਂ ਆ ਗਏ। ਪਰ ਇੱਕ-ਇੱਕ ਪਾਈ ਦੀ ਸਭ ਤੋਂ ਵਧੀਆ ਵਰਤੋਂ ਹੋਵੇ, ਹਰ ਮਸ਼ੀਨ ਦੀ ਚੰਗੀ ਤੋਂ ਚੰਗੀ ਵਰਤੋਂ ਹੋਵੇ, ਸਮੇਂ ਦੀ ਵਧੀਆ ਤੋਂ ਵਧੀਆ ਵਰਤੋਂ ਹੋਵੇ ਇਹ Good Governance.ਦੇ ਮੁਢਲੇ ਸਿਧਾਂਤਾਂ ਦਾ ਨਤੀਜਾ ਹੈ ਕਿ ਸਾਡੇ National Highway  ਦਾ ਨਿਰਮਾਣ ਪਹਿਲਾਂ ਦੀ ਸਰਕਾਰ ਵਿੱਚ ਇੱਕ ਦਿਨ ਵਿੱਚ ਜਿੰਨਾ ਹੁੰਦਾ ਸੀ, ਇਸ ਸਰਕਾਰ ਵਿੱਚ ਡਬਲ ਹੁੰਦਾ ਹੈ ਡਬਲ। ਕਾਰਣ Good Governance.

 

 

ਭਰਾਵੋ ਅਤੇ ਭੈਣੋ ਸਾਡੇ ਦੇਸ਼ ਵਿੱਚ ਅੱਜ ਵਿਸ਼ਵ ਵਪਾਰ ਦਾ ਯੁੱਗ ਹੈ। ਸਮੁੰਦਰੀ ਕੰਢੇ ਦਾ, ਸਾਡੀਆਂ ਬੰਦਰਗਾਹਾਂ ਦਾ ਮਹੱਤਵ ਹੈ। ਸਾਡੇ ਇੱਥੇ  Cargo handling Negative   ਸੀ। Growth  ਹੋ ਨਹੀਂ ਰਹੀ ਸੀ। ਜੋ ਸੀ, ਉਸ ਤੋਂ ਵੀ ਪਿੱਛੇ ਜਾ ਰਹੀ ਸੀ। ਸਾਡੇ ਆਉਣ ਤੋਂ ਬਾਅਦ ਦੁਨੀਆ ਨਹੀਂ ਬਦਲੀ ਹੈ, ਅਸੀਂ ਬਦਲੇ ਹਾਂ, ਸਰਕਾਰ ਬਦਲੀ ਹੈ, ਇਰਾਦੇ ਬਦਲੇ ਹਨ  Good Governance   ਉੱਤੇ ਜ਼ੋਰ ਦਿੱਤਾ ਹੈ। ਅਤੇ ਅੱਜ ਉਸੇ  Cargo ਦੀ  Handling  ਦੀ  Negative Growth ਸੀ, ਉਹ growth  ਅੱਜ    11%   ਹੋਈ ਹੈ ਕਿਉਂਕਿ ਅਸੀਂ   Good Governance  ਲਿਆਏ ਹਾਂ।

 

ਭਰਾਵੋ ਅਤੇ ਭੈਣੋ  Renewal Energy, Solar Energy, Wind Energy, Hydro Power Project, Nuclear Power Project  ਇਨ੍ਹਾਂ ਸਾਰੇ ਖੇਤਰਾਂ ਵਿੱਚ ਅੱਜ ਅਸੀਂ ਜਿਸ ਤਰ੍ਹਾਂ ਨਾਲ ਕੰਮ ਕਰ ਰਹੇ ਹਾਂ, ਪਹਿਲਾਂ ਦੇ ਮੁਕਾਬਲੇ ਵਿੱਚ  Renewal 5nergy    ਦੀ ਸਮਰੱਥਾ ਅਸੀਂ ਡਬਲ ਕਰ ਦਿੱਤੀ ਹੈ ਡਬਲ। ਭਰਾਵੋ ਅਤੇ ਭੈਣੋ, ਇਹ  Good Governance ਕਾਰਨ ਹੋਇਆ ਹੈ।

 

ਪਹਿਲਾਂ ਜਦੋਂ ਸਰਕਾਰ ਸੀ ਜੇ ਤੁਸੀਂ LED  ਦਾ ਬਲਬ ਲੈਣ ਜਾਓ, ਜਿਸ ਨਾਲ ਬਿਜਲੀ ਦੇ ਖਰਚੇ ਵਿੱਚ ਬੱਚਤ ਹੁੰਦੀ ਹੈ। ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਪਹਿਲਾਂ  LED  ਦਾ ਬਲਬ ਸਾਢੇ ਤਿੰਨ ਸਾਲ ਪਹਿਲਾਂ, ਮੇਰੇ ਆਉਣ ਤੋਂ ਪਹਿਲਾਂ 350 ਰੁਪਏ ਵਿੱਚ ਵਿਕਦਾ ਸੀ। ਅੱਜ 40-50 ਰੁਪਏ ਵਿੱਚ ਵਿਕਦਾ ਹੈ। 28 ਕਰੋੜ  LED   ਅੱਜ ਇਸ ਦੇਸ਼ ਵਿੱਚ ਪਹੁੰਚੇ, 14 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ, ਜਿਸ ਦੇ ਘਰ ਵਿੱਚ  LED  ਦਾ ਬਲਬ ਲੱਗਾ ਹੈ, ਉਸ ਦੀ ਬੱਚਤ ਹੋਈ। ਕਿਸੇ ਨੂੰ 200, ਕਿਸੇ ਨੂੰ 500, ਕਿਸੇ ਨੂੰ 1000, ਕਿਸੇ ਨੂੰ 2000, ਏਨਾ ਹੀ ਨਹੀਂ ਕਰੀਬ 6,000 ਕਰੋੜ ਰੁਪਏ LED  ਬਲਬ ਦੀ ਕੀਮਤ ਘੱਟ ਹੋਣ ਨਾਲ ਦਰਮਿਆਨੇ ਵਰਗ ਦੇ ਪਰਿਵਾਰ ਦੀ ਜੇਬ ਵਿੱਚ ਬਚੇ ਹਨ। ਜੇ Good Governance ਹੁੰਦੀ ਹੈ ਤਾਂ ਕਿਵੇਂ ਤਬਦੀਲੀ ਆਉਂਦੀ ਹੈ, ਇਹ ਇਸ ਦੀ ਜਿਊਂਦੀ ਜਾਗਦੀ ਉਦਾਹਰਣ ਹੈ।

 

ਭਰਾਵੋ ਭੈਣੋ,  Good Governance   ਹੁੰਦੀ ਹੈ ਤਾਂ ਮਿਥੀ ਹੱਦ ਵਿੱਚ ਪ੍ਰੋਗਰਾਮ ਤੈਅ ਹੁੰਦਾ ਹੈ, ਨੀਤੀ ਦੇ ਅਧਾਰ `ਤੇ ਦੇਸ਼ ਚਲਦਾ ਹੈ। ਕਿਸੇ ਦੇ Whim  ਉੱਤੇ ਨਹੀਂ ਚਲਦਾ। ਨੀਤੀ  black & white  ਵਿੱਚ ਹੁੰਦੀ ਹੈ ਅਤੇ ਉਸ ਕਾਰਨ  discrimination   ਦੀ ਕੋਈ ਜਗ੍ਹਾ ਨਹੀਂ ਰਹਿੰਦੀ ਅਤੇ ਜਦੋਂ  discrimination  ਦੀ ਕੋਈ ਥਾਂ ਨਹੀਂ ਰਹਿੰਦੀ ਤਾਂ ਭ੍ਰਿਸ਼ਟਾਚਾਰ ਦੀਆਂ ਸੰਭਾਵਨਾਵਾਂ ਵੀ ਬਹੁਤ ਘੱਟ ਹੋ ਜਾਂਦੀਆਂ ਹਨ।

 

ਭਰਾਵੋ ਭੈਣੋ, ਅਸੀਂ ਦੇਸ਼ ਵਿੱਚ ਚੰਗੇ ਸ਼ਾਸਨ ਦੇ ਜ਼ਰੀਏ,  Good Governance   ਦੇ ਜ਼ਰੀਏ ਅਟਲ ਬਿਹਾਰੀ ਵਾਜਪੇਈ ਦੇ ਜੀਵਨ ਦੀ ਤਪੱਸਿਆ ਤੋਂ ਪ੍ਰੇਰਣਾ ਲੈਂਦੇ ਹੋਏ ਦੇਸ਼ ਨੂੰ ਨਵੀਆਂ ਉਚਾਈਆਂ ਉੱਤੇ ਲਿਜਾਣ ਲਈ ਯਤਨ ਕਰ ਰਹੇ ਹਾਂ। ਸਭ ਕਾ ਸਾਥ ਸਭ ਕਾ ਵਿਕਾਸ ਇਸੇ ਮੰਤਰ ਨੂੰ ਲੈ ਕੇ ਅੱਗੇ ਚਲ ਰਹੇ ਹਾਂ ਅਤੇ ਅਸੀਂ ਜਦੋਂ ਵਿਕਾਸ ਦੀ ਗੱਲ ਕਰਦੇ ਹਾਂ ਤਾਂ ਵਿਕਾਸ ਸਭ ਲਈ ਹੋਵੇ, ਵਿਕਾਸ ਸਰਬ ਸਪਰਸ਼ੀ ਹੋਵੇ, ਵਿਕਾਸ ਸਾਰੇ ਰਾਜਾਂ ਦਾ ਹੋਵੇ, ਵਿਕਾਸ ਸਭ ਕਾ ਸਾਥ ਸਭ ਕਾ ਵਿਕਾਸ, ਸਭ ਦੀ ਭਾਈਵਾਲੀ ਦੇ ਮੰਤਰ ਨਾਲ ਜੁੜਿਆ ਹੋਵੇ, ਵਿਕਾਸ ਆਉਣ ਵਾਲੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਹੋਣਾ ਚਾਹੀਦਾ ਹੈ ਤਾਂ ਕਿ ਇਸ ਲਈ ਵਿਕਾਸ ਪੱਖੀ ਸੁਸ਼ਾਸਨ  development laid good governance   ਉਸ ਉੱਤੇ ਜ਼ੋਰ ਦਿੰਦੇ ਹੋਏ ਅੱਗੇ ਵਧ ਰਹੇ ਹਾਂ। ਅਤੇ ਅਟਲ ਬਿਹਾਰੀ ਵਾਜਪੇਈ ਜੀ ਨੇ ਜਿਸ ਤਰ੍ਹਾਂ ਨਾਲ ਦੇਸ਼ ਦੇ ਹਰ ਕੋਨੇ ਨੂੰ ਜੋੜਨ ਦਾ ਕੰਮ ਕੀਤਾ,  connectivity   ਦਾ ਕੰਮ ਕੀਤਾ, ਰਸਤਾ ਬਣਾਉਣ ਦਾ ਕੰਮ ਕੀਤਾ, ਇਸ ਲਈ ਮੈਂ ਤਾਂ ਇਹੋ ਕਹਾਂਗਾ ਜੇ ਅਟਲ ਬਿਹਾਰੀ ਵਾਜਪੇਈ ਜੀ ਨੂੰ ਸੁਸ਼ਾਸਨ ਦੇ ਸੰਦਰਭ ਵਿੱਚ ਇੱਕ ਵਾਕ ਵਿੱਚ ਉਨ੍ਹਾਂ ਦੀ ਪਛਾਣ ਕਰਵਾਉਣੀ ਹੋਵੇਗੀ ਤਾਂ ਮੈਂ ਕਹਾਂਗਾ ‘ਭਾਰਤ ਮਾਰਗ ਵਿਧਾਤਾ’ ਅਟਲ ਬਿਹਾਰੀ ਵਾਜਪੇਈ ‘ਭਾਰਤ ਮਾਰਗ ਵਿਧਾਤਾ’। ਰਸਤਿਆਂ ਦੀ ਦੁਨੀਆ ਨੂੰ ਨਵੀਂ ਉਚਾਈ ਤੇ ਲਿਜਾਣ, ਲੋਕਾਂ ਨੂੰ ਜੋੜਨ ਦਾ ਕੰਮ ਵਾਜਪਾਈ ਜੀ ਦੇ ਜ਼ਰੀਏ ਹੋਇਆ ਸੀ। ਅੱਜ ਉਨ੍ਹਾਂ ਦੇ ਜਨਮ ਦਿਨ ਉੱਤੇ, ਕ੍ਰਿਸਮਸ ਦੇ ਪਵਿੱਤਰ ਤਿਉਹਾਰ ਉੱਤੇ, ਮਹਾਮਾਨਾ ਜੀ ਦੀ ਜਯੰਤੀ ਉੱਤੇ ਅੱਜ ਦੇਸ਼ ਨੂੰ ਉੱਤਰ ਪ੍ਰਦੇਸ਼ ਅਤੇ ਦਿੱਲੀ ਨੂੰ ਜੋੜਨ ਵਾਲੀ ਇਹ Metro   ਨੂੰ ਸਮਰਪਿਤ ਕਰਦੇ ਹੋਏ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਹਾਂ। ਮੈਂ ਫਿਰ ਇਕ ਵਾਰੀ ਉੱਤਰ ਪ੍ਰਦੇਸ਼ ਸਰਕਾਰ ਦਾ, ਮੈਨੂੰ ਇਸ ਪ੍ਰੋਗਰਾਮ ਵਿੱਚ ਸੱਦਾ ਦੇਣ ਲਈ ਧੰਨਵਾਦ ਪ੍ਰਗਟ ਕਰਦਾ ਹਾਂ। ਉੱਤਰ ਪ੍ਰਦੇਸ਼ ਦੀ ਜਨਤਾ ਦਾ ਧੰਨਵਾਦ ਕਰਦਾ ਹਾਂ, ਨੌਇਡਾ  ਦੇ ਲੋਕਾਂ ਦਾ ਧੰਨਵਾਦ ਕਰਦਾ ਹਾਂ।

 

ਬਹੁਤ ਬਹੁਤ ਧੰਨਵਾਦ।

 

*****

ਅਤੁਲ ਕੁਮਾਰ ਤਿਵਾਰੀ, ਸ਼ਾਹਬਾਜ਼ ਹਬੀਬੀ, ਮਮਤਾ