ਪੀਐੱਮਇੰਡੀਆ

ਵਿਸ਼ਾਲ ਗਿਣਤੀ ਵਿੱਚ ਹਾਜ਼ਰ ਨੌਜਵਾਨ ਸਾਥੀਓ,
ਹੁਣੇ ਸਾਡੇ ਮੁੱਖ ਮੰਤਰੀ ਜੀ ਦੱਸ ਰਹੇ ਸਨ ਮੈਂ ਦੇਸ਼ ਦਾ ਪਹਿਲਾ ਪ੍ਰਧਾਨ ਮੰਤਰੀ ਹਾਂ ਜੋ ਪਟਨਾ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਸ਼ਾਮਲ ਹੋ ਰਿਹਾ ਹੈ। ਮੈਂ ਇਸ ਨੂੰ ਖੁਸ਼ਕਿਸਮਤੀ ਮੰਨਦਾ ਹਾਂ ਅਤੇ ਮੈਂ ਵੇਖਿਆ ਹੈ ਪਹਿਲੇ ਜਿੰਨੇ ਪ੍ਰਧਾਨ ਮੰਤਰੀ ਹੋਏ, ਉਹ ਕਈ ਚੰਗੇ ਕੰਮ ਮੇਰੇ ਲਈ ਬਾਕੀ ਛੱਡ ਕੇ ਗਏ ਹਨ ਅਤੇ ਉਸੇ ਤਰ੍ਹਾਂ ਦਾ ਚੰਗਾ ਕੰਮ ਕਰਨ ਦੀ ਅੱਜ ਮੈਨੂੰ ਖੁਸ਼ਕਿਸਮਤੀ ਮਿਲੀ ਹੈ।
ਮੈਂ ਸਭ ਤੋਂ ਪਹਿਲਾਂ ਇਸ ਪਵਿੱਤਰ ਧਰਤੀ ਨੂੰ ਸਿਰ ਝੁਕਾਉਂਦਾ ਹਾਂ, ਕਿਉਂਕਿ ਅੱਜ ਸਾਡਾ ਦੇਸ਼ ਜਿੱਥੇ ਵੀ ਹੈ, ਉਸ ਨੂੰ ਇੱਥੋਂ ਤੱਕ ਪਹੁੰਚਾਉਣ ਵਿੱਚ ਇਸ University Campus ਦਾ ਵੱਡਾ ਯੋਗਦਾਨ ਹੈ। ਚੀਨ ਵਿੱਚ ਇੱਕ ਕਹਾਵਤ ਹੈ ਕਿ ਤੁਸੀਂ ਸਾਲ ਭਰ ਦਾ ਸੋਚਦੇ ਹੋ ਤਾਂ ਅਨਾਜ ਬੀਜੋ, ਜੇ ਤੁਸੀਂ 10-20 ਸਾਲ ਦਾ ਸੋਚਦੇ ਹੋ ਤਾਂ ਫਲਾਂ ਦਾ ਦਰਖਤ ਲਗਾਓ, ਪਰ ਜੇ ਤੁਸੀਂ ਪੀੜ੍ਹੀਆਂ ਦਾ ਸੋਚਦੇ ਹੋ ਤਾਂ ਤੁਸੀਂ ਮਨੁੱਖ ਨੂੰ ਬੀਜੋ। ਇਹ ਪਟਨਾ ਯੂਨੀਵਰਸਿਟੀ ਉਸ ਗੱਲ ਦੀ ਜਿਊਂਦਾ-ਜਾਗਦਾ ਸਬੂਤ ਹੈ ਕਿ 100 ਸਾਲ ਪਹਿਲਾਂ ਜੋ ਬੀਜਿਆ ਗਿਆ ਸੀ, 100 ਸਾਲ ਦੇ ਅੰਦਰ ਕਈ ਪੀੜ੍ਹੀਆਂ ਇੱਥੇ ਆ ਕੇ ਮਾਂ ਸਰਸਵਤੀ ਦੀ ਸਾਧਨਾ ਕਰਕੇ ਅੱਗੇ ਨਿਕਲ ਗਈਆਂ ਪਰ ਉਹ ਨਾਲ ਨਾਲ ਦੇਸ਼ ਨੂੰ ਵੀ ਅੱਗੇ ਲੈ ਗਈਆਂ। ਇੱਥੇ ਕੁਝ ਸਿਆਸੀ ਆਗੂਆਂ ਦਾ ਜ਼ਿਕਰ ਹੋਇਆ ਜੋ ਇਸੇ University ਤੋਂ ਨਿਕਲ ਕੇ ਕਿਸ ਤਰ੍ਹਾਂ ਨਾਲ ਵੱਖ ਵੱਖ ਥਾਵਾਂ `ਤੇ ਉਨ੍ਹਾਂ ਨੇ ਸੇਵਾਵਾਂ ਕੀਤੀਆਂ ਹਨ, ਪਰ ਮੈਂ ਅੱਜ ਤਜਰਬੇ ਨਾਲ ਕਹਿ ਸਕਦਾ ਹਾਂ ਕਿ ਅੱਜ ਹਿੰਦੁਸਤਾਨ ਦਾ ਸ਼ਾਇਦ ਹੀ ਕੋਈ ਸੂਬਾ ਅਜਿਹਾ ਹੋਵੇਗਾ ਜਿੱਥੇ ਸਿਵਲ ਸਰਵਿਸ ਦੀ ਅਗਵਾਈ ਕਰਨ ਵਾਲੇ ਪਹਿਲੇ 5 ਲੋਕਾਂ ਵਿੱਚ ਬਿਹਾਰ ਦੀ ਪਟਨਾ ਯੂਨੀਵਰਸਿਟੀ ਦਾ ਵਿਦਿਆਰਥੀ ਨਾ ਹੋਵੇ, ਇਹ ਹੋ ਨਹੀਂ ਸਕਦਾ।
ਇੱਕ ਦਿਨ ਵਿੱਚ ਮੈਂ ਭਾਰਤ ਵਿੱਚ ਆਏ ਹੋਏ ਹਰ ਛੋਟੇ ਵੱਡੇ ਅਧਿਕਾਰੀ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਹਾਂ। Daily 80-90-100 ਲੋਕਾਂ ਨਾਲ ਗੱਲ ਕਰਨ ਲਈ ਮੈਂ ਬੈਠਦਾ ਹਾਂ, ਡੇਢ ਦੋ ਘੰਟੇ ਗੱਲਬਾਤ ਕਰਦਾ ਹਾਂ ਅਤੇ ਮੈਂ ਮਹਿਸੂਸ ਕਰਦਾ ਹਾਂ ਕਿ ਉਸ ਵਿੱਚੋਂ ਸਭ ਤੋਂ ਵੱਡਾ bulk ਬਿਹਾਰ ਦਾ ਹੁੰਦਾ ਹੈ। ਉਨ੍ਹਾਂ ਨੇ ਸਰਸਵਤੀ ਦੀ ਉਪਾਸਨਾ ਵਿੱਚ ਆਪਣੇ ਆਪ ਨੂੰ ਖਪਾ ਦਿੱਤਾ ਹੈ। ਪਰ ਹੁਣ ਵਕਤ ਬਦਲ ਚੁੱਕਾ ਹੈ। ਹੁਣ ਸਰਸਵਤੀ ਅਤੇ ਲਕਸ਼ਮੀ ਦੋਹਾਂ ਨੂੰ ਨਾਲ ਨਾਲ ਚਲਾਉਣਾ ਹੈ। ਬਿਹਾਰ ਕੋਲ ਸਰਸਵਤੀ ਦੀ ਕਿਰਪਾ ਹੈ, ਬਿਹਾਰ ਕੋਲ ਲਕਸ਼ਮੀ ਦੀ ਕਿਰਪਾ ਵੀ ਬਣ ਸਕਦੀ ਹੈ ਅਤੇ ਇਸ ਲਈ ਇਹ ਭਾਰਤ ਸਰਕਾਰ ਦੀ ਸੋਚ ਇਹ ਸਰਸਵਤੀ ਅਤੇ ਲਕਸ਼ਮੀ ਦਾ ਮਿਲਣ ਕਰਦੇ ਹੋਏ ਬਿਹਾਰ ਨੂੰ ਨਵੀਆਂ ਉਚਾਈਆਂ ਉੱਤੇ ਲਿਜਾਣਾ ਹੈ।
ਨੀਤੀਸ਼ ਜੀ ਦਾ ਜੋ Commitment ਹੈ, ਬਿਹਾਰ ਦੇ ਵਿਕਾਸ ਪ੍ਰਤੀ ਉਨ੍ਹਾਂ ਦੀ ਜੋ ਪ੍ਰਤੀਬੱਧਤਾ ਹੈ ਅਤੇ ਭਾਰਤ ਸਰਕਾਰ ਪੂਰਬੀ ਭਾਰਤ ਦੇ ਵਿਕਾਸ ਲਈ ਵਚਨਬੱਧ ਹੈ। ਇਹ ਦੋਵੇਂ ਧਾਰਨਾਵਾਂ 2022, ਜਦੋਂ ਦੇਸ਼ ਅਜ਼ਾਦੀ ਦੇ 75 ਸਾਲ ਮਨਾਵੇ ਤਾਂ ਮੇਰਾ ਬਿਹਾਰ ਰਾਜ ਵੀ ਹਿੰਦੁਸਤਾਨ ਦੇ ਖੁਸ਼ਹਾਲ ਰਾਜਾਂ ਦੀ ਬਰਾਬਰੀ ਵਿੱਚ ਆ ਕੇ ਖੜਾ ਰਹੇ, ਉਹ ਸੰਕਲਪ ਲੈ ਕੇ ਅੱਗੇ ਵਧਣਾ ਹੈ।
ਸਾਡਾ ਇਹ ਪਟਨਾ ਸ਼ਹਿਰ ਗੰਗਾ ਜੀ ਦੇ ਕੰਢੇ ਉੱਤੇ ਹੈ ਅਤੇ ਜਿੰਨੀ ਪੁਰਾਣੀ ਗੰਗਾ ਦੀ ਧਾਰਾ ਹੈ ਬਿਹਾਰ ਓਨੀ ਹੀ ਪੁਰਾਣੀ ਗਿਆਨ ਦੀ ਧਾਰਾ, ਵਿਰਾਸਤ ਦਾ ਮਾਲਕ ਹੈ। ਜਿੰਨੀ ਪੁਰਾਣੀ ਗਿਆਨ ਗੰਗਾ ਦੀ ਵਿਰਾਸਤ ਤੁਹਾਡੇ ਕੋਲ ਹੈ, ਜਿਵੇਂ ਜਿੰਨੀ ਗੰਗਾ ਧਾਰਾ ਦੀ ਵਿਰਾਸਤ ਤੁਹਾਡੇ ਕੋਲ ਹੈ। ਹਿੰਦੁਸਤਾਨ ਵਿੱਚ ਜਦ ਵੀ ਚਰਚਾ ਹੁੰਦੀ ਹੈ ਤਾਂ ਨਾਲੰਦਾ, ਵਿਕਰਮਸ਼ਿਲਾ ਨੂੰ ਕੌਣ ਭੁੱਲ ਸਕਦਾ ਹੈ। ਮਨੁੱਖੀ ਜੀਵਨ ਦੇ ਸੋਧ ਦੇ ਖੇਤਰ ਦੇ ਸ਼ਾਇਦ ਹੀ ਕੋਈ ਅਜਿਹੇ ਖੇਤਰ ਰਹੇ ਹੋਣਗੇ ਜਿਸ ਵਿੱਚ ਸਦੀਆਂ ਤੋਂ ਇਸ ਧਰਤੀ ਦਾ ਯੋਗਦਾਨ ਨਾ ਰਿਹਾ ਹੋਵੇ। ਇਸ ਧਰਤੀ ਦੀ ਅਗਵਾਈ ਨਾ ਰਹੀ ਹੋਵੇ। ਜਿਸ ਕੋਲ ਜਿੰਨੀ ਅਹਿਮ ਵਿਰਾਸਤ ਹੋਵੇ, ਉਹ ਵਿਰਾਸਤ ਆਪਣੇ ਆਪ ਵਿੱਚ ਇਕ ਬਹੁਤ ਵੱਡੀ ਪ੍ਰੇਰਨਾ ਹੁੰਦੀ ਹੈ ਅਤੇ ਜੋ ਆਪਣੇ ਖੁਸ਼ਹਾਲ ਇਤਿਹਾਸ ਨੂੰ ਯਾਦ ਰੱਖਦਾ ਹੈ, ਉਸੇ ਦੀ ਕੁੱਖ ਵਿੱਚ ਭਵਿੱਖ ਦਾ ਇਤਿਹਾਸ ਗਰਭਧਾਨ ਕਰਦਾ ਹੈ। ਜੋ ਇਤਿਹਾਸ ਨੂੰ ਭੁੱਲ ਜਾਂਦਾ ਹੈ, ਉਸ ਦੀ ਕੁੱਖ ਬਾਂਝ ਰਹਿ ਜਾਂਦੀ ਹੈ ਅਤੇ ਇਸ ਦੇ ਲਈ ਭਵਿੱਖ ਦੇ ਇਤਿਹਾਸ ਜਾਂ ਨਿਰਮਾਣ ਦਾ ਗਰਭਧਾਨ ਦੀ ਖੁਸ਼ਹਾਲ ਸ਼ਕਤੀਸ਼ਾਲੀ, ਵਿਸ਼ਾਲ ਦੈਵੀ ਭਾਰਤ ਦਾ ਸੁਪਨਾ ਵੀ ਉਸ ਦੇ ਗਰਭਧਾਨ ਵਿੱਚ ਇਸੇ ਧਰਤੀ ਉੱਤੇ ਸੰਭਵ ਹੈ ਅਤੇ ਇਸੇ ਧਰਤੀ ਉੱਤੇ ਵਧਣ ਫੁੱਲਣ ਦੇ ਸਮਰੱਥ ਹੈ। ਕਿਉਂਕਿ ਇਸ ਦੇ ਕੋਲ ਮਹਾਨ ਇਤਿਹਾਸਿਕ ਵਿਰਾਸਤ ਹੈ, ਸੱਭਿਆਚਾਰਕ ਵਿਰਾਸਤ ਹੈ, ਜਿਊਂਦੀਆਂ-ਜਾਗਦੀਆਂ ਉਦਾਹਰਣਾਂ ਹਨ, ਮੈਂ ਸਮਝਦਾ ਹਾਂ ਕਿ ਏਨੀ ਵੱਡੀ ਸਮਰੱਥਾ ਸ਼ਾਇਦ ਹੀ ਕਿਸੇ ਕੋਲ ਹੁੰਦੀ ਹੈ।
ਇੱਕ ਸਮਾਂ ਸੀ ਜਦੋਂ ਅਸੀਂ ਸਕੂਲ ਕਾਲਜ ਵਿੱਚ ਸਿੱਖਣ ਲਈ ਜਾਂਦੇ ਸੀ, ਪਰ ਉਹ ਯੁੱਗ ਹੁਣ ਖਤਮ ਹੋ ਚੁੱਕਾ ਹੈ। ਅੱਜ ਦੁਨੀਆ ਜਿਸ ਤੇਜ਼ੀ ਨਾਲ ਬਦਲ ਰਹੀ ਹੈ, ਮਨੁੱਖ ਦੀ ਸੋਚ ਜਿਸ ਤਰ੍ਹਾਂ ਨਾਲ ਬਦਲ ਰਹੀ ਹੈ, ਸੋਚਣ ਦਾ ਦਾਇਰਾ ਜਿਸ ਤਰ੍ਹਾਂ ਨਾਲ ਬਦਲ ਰਿਹਾ ਹੈ, Technology Intervention, ਜੀਵਨ ਦੀ ਸੋਚ, ਜੀਵਨ ਦੇ ਵਤੀਰੇ ਨੂੰ, Way of Life ਨੂੰ ਆਮੂਲ-ਚੂਲ ਪਰਿਵਰਤਨ ਕਰ ਰਿਹਾ ਹੈ। ਤਦ ਸਾਡੀਆਂ Universities ਵੀ, Universities ਵਿੱਚ ਆਉਣ ਵਾਲੇ ਹਰ ਵਿਦਿਆਰਥੀ ਲਈ ਇੱਕ ਬਹੁਤ ਵੱਡੀ ਚੁਣੌਤੀ ਇਹ ਹੈ, ਚੁਣੌਤੀ ਇਹ ਨਹੀਂ ਕਿ ਨਵਾਂ ਕੀ ਸਿਖਾਈਏ, ਚੁਣੌਤੀ ਇਹ ਹੈ ਕਿ ਪੁਰਾਣਾ ਜੋ ਸਿੱਖ ਕੇ ਆਇਆ ਹੈ, ਉਸ ਨੂੰ ਕਿਵੇਂ ਭੁਲਾਈਏ। Unlearn ਕਰਨਾ, de-learn ਕਰਨਾ ਅਤੇ ਬਾਅਦ ਵਿੱਚ Re-learn ਕਰਨਾ ਇਹ ਅੱਜ ਦੇ ਯੁੱਗ ਦੀ ਇੱਕ ਬਹੁਤ ਵੱਡੀ ਲੋੜ ਹੈ।
Forbes Magazine ਦੇ Mr. Forbes ਨੇ ਇੱਕ ਵਾਰੀ ਕਿਹਾ ਸੀ, ਸਿੱਖਿਆ ਦੀ ਇੱਕ ਵੱਡੀ ਮਜ਼ੇਦਾਰ ਪਰਿਭਾਸ਼ਾ ਉਨ੍ਹਾਂ ਨੇ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਿੱਖਿਆ ਦਾ ਕੰਮ ਹੈ ਦਿਮਾਗ ਨੂੰ ਖਾਲੀ ਕਰਨਾ। ਸਾਡੀ ਸੋਚ ਕੀ ਰਹੀ ਦਿਮਾਗ ਨੂੰ ਭਰਨਾ, ਰੱਟਦੇ ਰਹਿਣਾ, ਨਵੀਆਂ ਨਵੀਆਂ ਚੀਜ਼ਾਂ ਕਰਦੇ ਰਹਿਣਾ, ਭਰਦੇ ਰਹਿਣਾ। Mr. Forbes ਦਾ ਕਹਿਣਾ ਹੈ ਕਿ ਸਿੱਖਿਆ ਦਾ ਉਦੇਸ਼ ਹੈ ਦਿਮਾਗ ਨੂੰ ਖੁਲ੍ਹਾ ਕਰਨਾ। ਜੇ ਸੱਚੇ ਅਰਥਾਂ ਵਿੱਚ ਯੁੱਗਾਂ ਲਈ ਢੁਕਵੀਂ ਤਬਦੀਲੀ ਲਿਆਉਣੀ ਹੈ ਤਾਂ ਸਾਨੂੰ ਸਭ ਨੂੰ ਵੀ ਸਾਡੀਆਂ Universities ਵਿੱਚ ਦਿਮਾਗ ਖਾਲੀ ਕਰਨ ਦੀ ਮੁਹਿੰਮ ਚਲਾਉਣੀ ਪਵੇਗੀ, ਦਿਮਾਗ ਖੋਲ੍ਹਣ ਦੀ ਮੁਹਿੰਮ ਚਲਾਉਣੀ ਪਵੇਗੀ। ਜਦੋਂ ਖੁਲ੍ਹੇਗਾ ਤਾਂ ਚਾਰੇ ਪਾਸੇ ਨਵੇਂ ਵਿਚਾਰਾਂ ਦੇ ਦਾਖਲੇ ਦੀ ਸੰਭਾਵਨਾ ਬਣੇਗੀ। ਜਦੋਂ ਖਾਲੀ ਹੋਵੇਗਾ ਤਾਂ ਨਵੇਂ ਭਰਨ ਲਈ ਥਾਂ ਬਣੇਗੀ ਅਤੇ ਇਸ ਲਈ ਅੱਜ ਇਹ Universities ਉਸ ਨੂੰ Learning ਦੇਣ Teaching ਨਹੀਂ, Learning ਨੂੰ ਜ਼ੋਰ ਦਿੰਦੇ ਹੋਏ ਅੱਗੇ ਚੱਲਣਾ ਹੈ ਅਤੇ ਸਮੇਂ ਦੀ ਮੰਗ ਇਹ ਹੈ ਕਿ ਅਸੀਂ ਆਪਣੇ ਸਿੱਖਿਆ ਸੰਸਥਾਨਾਂ ਨੂੰ ਉਸ ਦਿਸ਼ਾ ਵਿੱਚ ਕਿਵੇਂ ਲੈ ਕੇ ਜਾਈਏ?
ਮਨੁੱਖੀ ਸੱਭਿਆਚਾਰ ਦੀ ਵਿਕਾਸ ਯਾਤਰਾ ਨੂੰ ਵੇਖਿਆ ਜਾਵੇ ਤਾਂ ਇੱਕ ਗੱਲ ਜਿਸ ਵਿੱਚ Consistency ਹੈ, ਸਚਾਈ ਹੈ ਅਤੇ ਉਹ ਹੈ Innovation, ਨਵਾਂਚਾਰ। ਹਰ ਯੁੱਗ ਵਿੱਚ ਮਨੁੱਖ ਜਾਤੀ ਕੋਈ ਨਾ ਕੋਈ Innovation ਕਰਦੇ ਹੋਏ ਆਪਣੇ Life Style ਵਿੱਚ ਉਸ ਨੂੰ ਜੋੜਦੀ ਚਲੀ ਗਈ। ਅੱਜ Innovation ਇਕ ਬਹੁਤ ਵੱਡੇ Competition ਦੇ ਸਮੇਂ ਵਿੱਚੋਂ ਲੰਘ ਰਹੀ ਹੈ। ਦੁਨੀਆ ਵਿੱਚ ਉਹੋ ਦੇਸ਼ ਤਰੱਕੀ ਕਰ ਸਕਦੇ ਹਨ ਜੋ ਦੇਸ਼ Innovation, ਨੂੰ ਪਹਿਲ ਦਿੰਦੇ ਹਨ। ਸੰਸਥਾਨਾਂ ਨੂੰ ਪਹਿਲ ਦਿੰਦੇ ਹਨ, ਪਰ ਸੰਸਥਾਨ ਦੀਏਨੀ Modification ਨਹੀਂ ਹੈ। ਉਹ ਸਿਰਫ Cosmetic Change ਨੂੰ ਸੋਧ ਨਹੀਂ ਮੰਨਿਆ ਜਾਂਦਾ। ਵਿਗਿਆਨ ਦੇ, ਜੀਵਨ ਦੇ ਮੁੱਢਲੇ ਸਿਧਾਂਤਾਂ ਤੋਂ ਉੱਪਰ ਕਾਲਬਾਹਰੀ ਚੀਜ਼ਾਂ ਤੋਂ ਮੁਕਤੀ ਹਾਸਲ ਕਰਨ ਦਾ ਰਸਤਾ ਲੱਭਣਾ ਅਤੇ ਭਵਿੱਖ ਨੂੰ ਧਿਆਨ ਵਿੱਚ ਰੱਖਦੇ ਹੋਏ ਇਨ੍ਹਾਂ ਰਸਤਿਆਂ ਵੱਲ ਇਸ਼ਾਰਾ ਕਰਨਾ, ਨਵੇਂ ਸੰਸਥਾਨਾਂ ਵੱਲ ਇਸ਼ਾਰਾ ਕਰਨਾ ਅਤੇ ਜੀਵਨ ਨੂੰ ਉੱਚਾਈਆਂ ਉੱਤੇ ਲਿਜਾਣਾ, ਇਹ ਸਮੇਂ ਦੀ ਮੰਗ ਹੈ ਅਤੇ ਜਦ ਤੱਕ ਅਸੀਂ, ਸਾਡੇ ਸਾਰੇ ਖੇਤਰ ਅਤੇ ਜ਼ਰੂਰੀ ਇਕ ਵੀ ਗਿਆਨ ਅਤੇ Technology ਹੀ ਸੋਧ ਦਾ ਖੇਤਰ ਹੈ, ਸਮਾਜ ਸ਼ਾਸਤਰ ਵੀ Innovative way ਵਿੱਚ ਸਮਾਜ ਨੂੰ ਦਿਸ਼ਾ ਦੇ ਸਕਦਾ ਹੈ ਅਤੇ ਇਸ ਲਈ ਸਾਡੀਆਂ Universities ਦੀ ਅਹਿਮੀਅਤ ਹੈ। ਆਉਣ ਵਾਲੇ ਯੁੱਗ ਦੀਆਂ ਲੋੜਾਂ ਦੀ ਪੂਰਤੀ ਲਈ ਅਤੇ ਵਿਸ਼ਵ ਜਿਸ ਤਰ੍ਹਾਂ ਨਾਲ Globalize ਹੋਇਆ ਹੈ ਤਾਂ Competition ਵੀ Globalize ਹੋਏ ਹਨ, ਮੁਕਾਬਲੇਬਾਜ਼ੀ ਵੀ ਵਿਸ਼ਵ ਪੱਧਰੀ ਹੋਈ ਹੈ ਅਤੇ ਅੱਜ ਸਿਰਫ ਆਪਣੇ ਦੇਸ਼ ਵਿੱਚ ਹੀ ਮੁਕਾਬਲੇਬਾਜ਼ੀ ਕਰਨ ਨਾਲ ਚੱਲਦਾ ਨਹੀਂ ਹੈ, ਆਂਢ-ਗੁਆਂਢ ਨਾਲ ਮੁਕਾਬਲਾ ਕਰਕੇ ਏਨਾ ਚੱਲਦਾ ਨਹੀਂ ਹੈ, ਇੱਕ ਵਿਸ਼ਵ ਹਾਲਾਤ ਵਿੱਚ ਅਤੇ ਭਵਿੱਖ ਦੇ ਹਾਲਾਤ ਦੇ ਸੰਦਰਭ ਵਿੱਚ ਵੀ ਉਸ ਮੁਕਾਬਲੇਬਾਜ਼ੀ ਨੂੰ ਸਵੀਕਾਰ ਕਰਨਾ ਹੈ। ਦੇਸ਼ ਨੂੰ ਜੇ ਅੱਗੇ ਵਧਾਉਣਾ ਹੈ, ਨਵੀਆਂ ਉੱਚਾਈਆਂ ਉੱਤੇ ਲਿਜਾਉਣਾ ਹੈ, ਬਦਲਦੇ ਹੋਏ ਵਿਸ਼ਵ ਵਿੱਚ ਅਸੀਂ ਆਪਣੀ ਥਾਂਤਾਕਤ ਨਾਲ ਖੜੀ ਕਰਨੀ ਹੈ ਤਾਂ ਸਾਡੀ ਨੌਜਵਾਨ ਪੀੜ੍ਹੀ ਵੱਲੋਂ Innovation ਨੂੰ ਜਿੰਨਾ ਜ਼ੋਰ ਦਿੱਤਾ ਜਾਵੇਗਾ, ਅਸੀਂ ਦੁਨੀਆ ਦੇ ਅੰਦਰ ਇਕ ਤਾਕਤ ਨਾਲ ਖੜੇ ਰਹਾਂਗੇ।
ਜਦੋਂ IT Revolution ਆਇਆ ਕਿਸ ਤਰ੍ਹਾਂ ਨਾਲ ਦੁਨੀਆ ਦਾ ਭਾਰਤ ਪ੍ਰਤੀ ਸੋਚਣ ਦਾ ਬਦਲਾਅ ਸ਼ੁਰੂ ਹੋਇਆ, ਨਹੀਂ ਤਾਂ ਦੁਨੀਆ ਸਾਨੂੰ ਹਮੇਸ਼ਾ ਸੱਪਾਂ ਸਪੇਰਿਆਂ ਵਾਲਾ ਦੇਸ਼ ਮੰਨਦੀ ਸੀ। ਦੁਨੀਆ ਦੀ ਇਹੋ ਸੋਚ ਸੀ ਕਿ ਭਾਰਤੀਆਂ ਨੇ ਕਾਲਾ ਜਾਦੂ, ਭਾਰਤੀਆਂ ਨੇ ਭੂਤ ਪ੍ਰੇਤ, ਭਾਰਤੀਆਂ ਨੇ ਅੰਨ੍ਹੀ ਸ਼ਰਧਾ, ਭਾਰਤੀਆਂ ਨੇ ਸੱਪ ਅਤੇ ਸਪੇਰਿਆਂ ਦੀ ਦੁਨੀਆ, ਪਰ ਹੁਣ ਜਦੋਂ IT Revolution ਵਿੱਚ ਜਦੋਂ ਸਾਡੇ ਦੇਸ਼ ਦੇ 18-20 ਸਾਲ ਦੇ ਬੱਚਿਆਂ ਨੇ ਉੱਗਲੀਆਂ ਉੱਤੇ ਦੁਨੀਆ ਨੂੰ ਇੱਕ ਨਵੀਂ ਦੁਨੀਆ ਵਿਖਾਉਣੀ ਸ਼ੁਰੂ ਕਰ ਦਿੱਤੀ ਤਾਂ ਦੁਨੀਆ ਚੌਕਸ ਹੋ ਗਈ ਕਿ ਇਹ ਕੀ ਚੀਜ਼ ਬੱਚੇ ਦੱਸ ਰਹੇ ਹਨ? ਭਾਰਤ ਵੱਲ ਵੇਖਣ ਦਾ ਨਜ਼ਰੀਆ ਬਦਲ ਗਿਆ।
ਮੈਨੂੰ ਲਗਾਤਾਰ ਯਾਦ ਹੈ ਜਦੋਂ ਮੈਂ ਕਈ ਸਾਲ ਪਹਿਲਾਂ ਇੱਕ ਵਾਰੀ ਤਾਇਵਾਨ ਗਿਆ ਸੀ। ਉਸ ਵੇਲੇ ਤਾਂ ਮੈਂ ਮੁੱਖ ਮੰਤਰੀ ਵੀ ਨਹੀਂ ਸੀ, ਕਿਸੇ ਚੋਣ ਦੀ ਦੁਨੀਆ ਨਾਲ ਮੇਰਾ ਨਾਤਾ ਨਹੀਂ ਸੀ, ਉੱਥੋਂ ਦੀ ਸਰਕਾਰ ਦੇ ਸੱਦੇ `ਤੇ ਗਿਆ ਸੀ ਤਾਂ ਮੇਰੇ ਨਾਲ ਇੱਕ interpreter ਸੀ । 10 ਦਿਨ ਦਾ ਮੇਰਾ ਉੱਥੇ tour ਸੀ, ਉਹ interpreter ਮੈਨੂੰ ਗੱਲਬਾਤ ਦੇ ਜ਼ਰੀਏ ਦੇ ਰੂਪ ਵਿੱਚ ਮੇਰੇ ਨਾਲ ਰਹਿੰਦਾ ਸੀ। ਹੁਣ 10 ਦਿਨ ਨਾਲ ਰਹੇ ਤਾਂ ਥੋੜੀ ਜਾਣ ਪਛਾਣ ਹੋ ਗਈ, ਦੋਸਤੀ ਹੋ ਗਈ ਤਾਂ 6-8 ਦਿਨ ਬਾਅਦ ਉਸ ਨੇ ਮੈਨੂੰ ਇਕ ਦਿਨ ਪੁੱਛਿਆ, ਕਹਿਣ ਲੱਗੇ ਸਾਹਿਬ ਤੁਹਾਨੂੰ ਬੁਰਾ ਨਾ ਲੱਗੇ ਤਾਂ ਮੈਨੂੰ ਇੱਕ ਜਾਣਕਾਰੀ ਚਾਹੀਦੀ ਹੈ। ਮੈਂ ਕਿਹਾ ਜ਼ਰੂਰ ਪੁੱਛੋ। ਉਹ ਬੋਲੇ ਤੁਹਾਨੂੰ ਬੁਰਾ ਤਾਂ ਨਹੀਂ ਲੱਗੇਗਾ। ਮੈਂ ਕਿਹਾ ਨਹੀਂ ਲੱਗੇਗਾ, ਮੈਨੂੰ ਦੱਸੋ ਨਾ ਕੀ ਗੱਲ ਹੈ? ਠੀਕ ਹੈ ਸਾਹਿਬ ਫਿਰ ਬਾਅਦ ਵਿੱਚ ਗੱਲ ਕਰਦਾ ਹਾਂ। ਸੰਕੋਚ ਕਾਰਣ ਉਹ ਬੋਲ ਨਹੀਂ ਸਕਿਆ। ਫਿਰ ਦੁਬਾਰਾ ਜਦੋਂ ਅਸੀਂ traveling ਵਿੱਚ ਇਕੱਠੇ ਸੀ ਤਾਂ ਮੈਂ ਫਿਰ ਤੋਂ ਪੁੱਛਿਆ, ਮੈਂ ਕਿਹਾ ਕਿ ਬਈ ਉਹ ਤੁਸੀਂ ਕੁਝ ਪੁੱਛ ਰਹੇ ਸੀ, ਕੀ ਸੀ? ਬੋਲੇ, ਸਾਹਿਬ ਮੈਨੂੰ ਬੜੀ ਝਿਜਕ ਆਉਂਦੀ ਹੈ। ਮੈਂ ਕਿਹਾ ਚਿੰਤਾ ਨਾ ਕਰੋ, ਜੋ ਤੁਹਾਡੇ ਮਨ ਵਿੱਚ ਹੈ, ਮੈਥੋਂ ਪੁੱਛੋ। ਉਹ computer engineer ਸੀ ਤਾਂ ਉਸ ਨੇ ਪੁੱਛਿਆ ਸਾਹਿਬ ਕੀ ਇਹ ਹਿੰਦੁਸਤਾਨ ਅਜੇ ਵੀ ਉਸੇ ਤਰ੍ਹਾਂ ਦਾ ਹੈ, ਸੱਪ ਸਪੇਰਿਆਂ ਵਾਲਾ, ਜਾਦੂ ਟੂਣੇ ਵਾਲਾ। ਉਹ ਮੇਰੇ ਵੱਲ ਵੇਖਦਾ ਰਿਹਾ। ਫਿਰ ਮੈਂ ਉਸ ਨੂੰ ਪੁੱਛਿਆ ਕਿ ਮੈਨੂੰ ਵੇਖ ਕੇ ਕੀ ਲਗਦਾ ਹੈ? ਤਾਂ ਥੋੜਾ ਜਿਹਾ ਝਿਜਕ ਵਿੱਚ ਉਹ ਪੈ ਗਿਆ, ਥੋੜੀ ਸ਼ਰਮਿੰਦਗੀ ਮਹਿਸੂਸ ਕਰਨ ਲੱਗਾ। ਬੋਲਿਆ, sorry – sorry sir ਮੈਂ ਕੁਝ ਗਲਤ ਪੁੱਛ ਲਿਆ ਹੈ? ਮੈਂ ਕਿਹਾ ਅਜਿਹਾ ਨਹੀਂ ਹੈ ਭਰਾਵਾ, ਤੂੰ ਠੀਕ ਪੁੱਛਿਆ ਹੈ। ਮੈਂ ਕਿਹਾ ਕਿ ਤੁਹਾਡੇ ਮਨ ਵਿੱਚ ਸੀ ਜੋ ਤੁਹਾਡੀ ਜਾਣਕਾਰੀ ਹੈ ਪਰ ਹੁਣ ਸਾਡਾ ਹਾਲ ਥੋੜ੍ਹਾ ਪਹਿਲਾਂ ਵਰਗਾ ਨਹੀਂ ਹੈ, ਥੋੜਾ de-valuation ਹੋਇਆ ਹੈ। ਬੋਲੇ ਉਹ ਕਿਵੇਂ? ਮੈਂ ਕਿਹਾ ਕਿ ਪਹਿਲਾਂ ਸਾਡੇ ਜੋ ਪੂਰਵਜ ਸਨ, ਉਹ ਸੱਪਾਂ ਨਾਲ ਖੋਡਦੇ ਹੁੰਦੇ ਸਨ। ਪਰ ਜੋ ਨਵੀਂ ਪੀੜ੍ਹੀ ਹੈ, ਉਹ Mouse ਨਾਲ ਖੇਡਦੀ ਹੈ। ਉਹ ਸਮਝ ਗਿਆ ਕਿ ਮੈਂ ਕਿਸ Mouse ਦੀ ਗੱਲ ਕਰ ਰਿਹਾ ਹਾਂ। ਉਹ ਗਣੇਸ਼ ਜੀ ਵਾਲਾ ਚੂਹਾ ਨਹੀਂ, ਉਹ computer ਵਾਲਾ ਚੂਹਾ ਸੀ।
ਮੇਰੇ ਕਹਿਣ ਦਾ ਭਾਵ ਇਹ ਹੈ ਕਿ ਇਹ ਚੀਜ਼ਾਂ ਹਨ ਜੋ ਦੇਸ਼ ਦੀ ਤਾਕਤ ਵਧਾਉਂਦੀਆਂ ਹਨ ਪਰ ਕਦੀ ਕਦਾਈੰ ਅਸੀਂ ਸਿਧਾਂਤਾਂ ਦੇ ਅਧਾਰ `ਤੇ ਇੱਕ-ਅੱਧਾ Project ਲੈ ਕੇ ਇੱਕ-ਅੱਧੀ Innovative ਚੀਜ਼ ਬਣਾ ਕੇ ਸ਼ਾਇਦ Prize ਵੀ ਜਿੱਤ ਲੈਂਦੇ ਹਾਂ। ਪਰ ਅੱਜ ਹਿੰਦੁਸਤਾਨ ਸਾਹਮਣੇ ਸਭ ਤੋਂ ਵੱਡੀ ਲੋੜ ਇਹ ਹੈ ਅਤੇ ਮੈਂ 100 ਸਾਲ ਪੁਰਾਣੀ ਪਟਨਾ ਯੂਨੀਵਰਸਿਟੀ ਜਿਸ ਨੇ ਦੇਸ਼ ਨੂੰ ਬਹੁਤ ਕੁਝ ਦਿੱਤਾ ਹੈ, ਉਸ ਪਵਿੱਤਰ ਧਰਤੀ ਤੋਂ ਦੇਸ਼ ਭਰ ਦੇ ਨੌਜਵਾਨਾਂ ਨੂੰ ਸੱਦਾ ਦਿੰਦਾ ਹਾਂ, ਵਿਦਿਆਰਥੀਆਂ ਨੂੰ ਸੱਦਾ ਦਿੰਦਾ ਹਾਂ Faculties ਨੂੰ ਸੱਦਾ ਦਿੰਦਾ ਹਾਂ Universities ਨੂੰ ਸੱਦਾ ਦਿੰਦਾ ਹਾਂ ਕਿ ਹੁਣ ਸਾਡੇ ਆਲੇ ਦੁਆਲੇ ਜੋ ਸਮੱਸਿਆਵਾਂ ਦਿਸਦੀਆਂ ਹਨ, ਆਮ ਮਨੁੱਖ ਜੋ ਕਠਿਨਾਈਆਂ ਵੇਖਦੇ ਹਨ, ਉਨ੍ਹਾਂਦੇ ਹੱਲ ਲਈ ਕੋਈ Innovative way ਲੱਭ ਸਕਦੇ ਹਾਂ ਕੀ? ਉਸ ਲਈ ਕੋਈ ਨਵੀਂ ਟੈਕਨੋਲੋਜੀ ਲੱਭ ਸਕਦੇ ਹਾਂ ਕੀ? ਉਸ ਲਈ Technology ਸਸਤੀ ਹੋਵੇ, ਸਰਲ ਹੋਵੇ Affordable ਹੋਵੇ, User Friendly ਹੋਵੇ। ਜੇ ਇੱਕ ਵਾਰੀ ਅਜਿਹੇ ਛੋਟੇ ਮੋਟੇ Projects ਦੇ Innovation ਨੂੰ ਅਸੀਂ ਜ਼ੋਰ ਦੇਵਾਂਗੇ ਉਹ ਅੱਗੇ ਚੱਲ ਕੇ Start-up ਵਿੱਚ Convert ਹੋਵੇਗਾ। ਹਿੰਦੁਸਤਾਨ ਦੇ ਨੌਜਵਾਨ Start-up ਦੇ ਜ਼ਰੀਏ ਦੀ ਸਿੱਖਿਆ-ਦੀਖਿਆ ਦੀ Innovation, ਭਾਰਤ ਸਰਕਾਰ ਦੀ ਬੈਂਕਾਂ ਦੀ ‘ਮੁਦਰਾ ਯੋਜਨਾ’ ਨਾਲ ਬੈਂਕਿੰਗ ਮਦਦ ਅਤੇ Start-up ਦੀ ਦਿਸ਼ਾ ਵਿੱਚ ਕਦਮ ਤੁਸੀਂ ਕਲਪਨਾ ਨਹੀਂ ਕਰ ਸਕਦੇ। ਅੱਜ ਹਿੰਦੁਸਤਾਨ ਦੀ ਦੁਨੀਆ ਵਿੱਚ ਚੌਥੇ ਨੰਬਰ `ਤੇ ਖੜ੍ਹਾ ਹੈ ਅਤੇ ਵੇਖਦੇ ਹੀ ਵੇਖਦੇ ਹਿੰਦੁਸਤਾਨ Start-up ਦੀ ਦੁਨੀਆ ਵਿੱਚ ਮੂਹਰਲੀ ਕਤਾਰ ਵਿੱਚ ਆ ਸਕਦਾ ਹੈ ਅਤੇ ਜੇ ਉਹ ਆਰਥਿਕ ਵਪਾਰ ਦੀ ਇੱਕ ਨਵੀਂ ਦੁਨੀਆ ਹਿੰਦੁਸਤਾਨ ਦੇ ਹਰ ਕੋਨੇ ਵਿੱਚ, ਹਰ ਨੌਜਵਾਨ ਦੇ ਹੱਥ ਵਿੱਚ Start-up ਨੂੰ ਲੈ ਕੇ ਕੁਝ ਕਰਨ ਦਾ ਇਰਾਦਾ ਹੋਵੇ ਤਾਂ ਕਿੰਨੀ ਵੱਡੀ ਤਬਦੀਲੀ ਅਤੇ ਨਤੀਜਾ ਮਿਲ ਸਕਦਾ ਹੈ, ਇਸ ਦਾ ਮੈਂ ਭਲੀ ਭਾਂਤੀ ਅੰਦਾਜ਼ਾ ਲਗਾ ਸਕਦਾ ਹਾਂ। ਇਸ ਲਈ ਦੇਸ਼ ਦੀਆਂ Universities ਨੂੰ ਮੈਂ ਸੱਦਾ ਦਿੰਦਾ ਹਾਂ, ਮੈਂ ਪਟਨਾ ਯੂਨੀਵਰਸਿਟੀ ਨੂੰ ਵਿਸ਼ੇਸ਼ ਤੌਰ `ਤੇ ਸੱਦਾ ਦਿੰਦਾ ਹਾਂ ਕਿ ਆਓ Innovation ਨੂੰ ਹੱਲਾਸ਼ੇਰੀ ਦੇਈਏ। ਸਾਰੀ ਦੁਨੀਆ ਤੋ ਅੱਗੇ ਨਿਕਲਣ ਲਈ ਆਪਣੀ ਇੱਕ ਮੁਹਾਰਤ ਹਾਸਲ ਕਰੀਏ।
ਅਤੇ ਭਾਰਤ ਕੋਲ Talent ਦੀ ਕਮੀ ਨਹੀਂ ਹੈ ਅਤੇ ਭਾਰਤ ਖੁਸ਼ਕਿਸਮਤ ਹੈ ਕਿ ਅੱਜ ਸਾਡੇ ਕੋਲ 800 ਮਿਲੀਅਨ ਦੇਸ਼ ਦੀ 65% ਅਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ। ਮੇਰਾ ਹਿੰਦੁਸਤਾਨ ਜਵਾਨ ਹੈ, ਮੇਰੇ ਹਿੰਦੁਸਤਾਨ ਦੇ ਸੁਪਨੇ ਵੀ ਜਵਾਨ ਹਨ। ਜਿਸ ਦੇਸ਼ ਕੋਲ ਇਹ ਤਾਕਤ ਹੋਵੇ ਉਹ ਦੁਨੀਆ ਨੂੰ ਕੀ ਨਹੀਂ ਦੇ ਸਕਦਾ, ਉਹ ਦੇਸ਼ ਆਪਣੇ ਸੁਪਨਿਆਂ ਨੂੰ ਪੂਰਾ ਕਿਉਂ ਨਹੀਂ ਕਰ ਸਕਦਾ? ਮੇਰਾ ਵਿਸ਼ਵਾਸ ਹੈ ਜ਼ਰੂਰ ਕਰ ਸਕਦਾ ਹੈ।
ਅਤੇ ਇਸੇ ਲਈ ਹੁਣੇ ਨੀਤੀਸ਼ ਜੀ ਨੇ ਬੜੇ ਵਿਸਥਾਰ ਨਾਲ ਇੱਕ ਵਿਸ਼ੇ ਨੂੰ ਬੜੀ ਬੇਨਤੀ ਨਾਲ ਰੱਖਿਆ ਅਤੇ ਤੁਸੀਂ ਵੀ ਉਸ ਨੂੰ ਤਾਕਤ ਦਿੱਤੀ ਬੜੀਆਂ ਤਾਲੀਆਂ ਵਜਾ-ਵਜਾ ਕੇ। ਪਰ ਮੈਂ ਮੰਨਦਾ ਹਾਂ ਕਿ ਕੇਂਦਰੀ ਯੂਨੀਵਰਸਿਟੀ, ਇਹ ਹੁਣ ਬੀਤੇ ਹੋਏ ਸਮੇਂ ਦੀ ਗੱਲ ਹੈ, ਮੈਂ ਉਸ ਨੂੰ ਇੱਕ ਕਦਮ ਅੱਗੇ ਲਿਜਾਣਾ ਚਾਹੁੰਦਾ ਹਾਂ ਅਤੇ ਮੈਂ ਅੱਜ ਇਹੋ ਸੱਦਾ ਦੇਣ ਲਈ ਯੂਨੀਵਰਸਿਟੀ ਦੇ ਪ੍ਰੋਗਰਾਮ ਵਿੱਚ ਵਿਸ਼ੇਸ਼ ਤੌਰ `ਤੇ ਆਇਆ ਹਾਂ। ਸਾਡੇ ਦੇਸ਼ ਵਿੱਚ ਸਿੱਖਿਆ ਖੇਤਰ ਦੇ reform ਬਹੁਤ ਧੀਮੀ ਗਤੀ ਨਾਲ ਚਲ ਰਹੇ ਹਨ। ਸਾਡੇ ਸਿੱਖਿਆ ਮਾਹਿਰਾਂ ਵਿੱਚ ਵੀ ਆਪਸੀ ਮਤਭੇਦ ਬੜੇ ਤਿੱਖੇ ਰਹੇ ਹਨ ਅਤੇ Reform ਦੇ ਹਰ ਕਦਮ Reform ਨਾਲ ਜ਼ਿਆਦਾ ਸਮੱਸਿਆਵਾਂ ਨੂੰ ਉਜਾਗਰ ਕਰਨ ਦੇ ਕਾਰਣ ਬਣੇ ਹਨ ਅਤੇ ਉਸੇ ਦਾ ਨਤੀਜਾ ਰਿਹਾ ਹੈ ਕਿ ਲੰਬੇ ਅਰਸੇ ਤੱਕ ਸਾਡੀ ਸਿੱਖਿਆ ਵਿਵਸਥਾ ਵਿੱਚ ਅਤੇ ਖਾਸ ਤੌਰ ਤੇ ਉਸ ਸਿੱਖਿਆ ਵਿੱਚ ਬਦਲਦੇ ਹੋਏ ਵਿਸ਼ਵ ਦੀ ਬਰਾਬਰੀ ਕਰਨ ਲਈ ਜੋ Innovation ਚਾਹੀਦੀ ਹੈ Reform ਚਾਹੀਦੇ ਹਨ, ਸਰਕਾਰਾਂ ਉਸ ਵਿੱਚ ਕੁਝ ਘੱਟ ਪੈ ਗਈਆਂ ਹਨ। ਇਸ ਸਰਕਾਰ ਨੇ ਕੁਝ ਕਦਮ ਚੁੱਕੇ ਹਨ, ਕੁਝ ਹਿੰਮਤ ਵਿਖਾਈ ਹੈ। ਅਜੇ ਤੁਹਾਡੇ ਵਿੱਚੋਂ ਜਿਨ੍ਹਾਂ ਦਾ ਅਧਿਅਨ ਕਰਨ ਦਾ ਸੁਭਾਅ ਹੋਵੇਗਾ, ਤੁਸੀਂ ਵੇਖਿਆ ਹੋਵੇਗਾ ਸਾਡੇ ਦੇਸ਼ ਵਿੱਚ ਕਈ ਸਾਲਾਂ ਤੋਂ ਚਰਚਾ ਚੱਲ ਰਹੀ ਸੀ IIM ਸਰਕਾਰੀ ਕਬਜ਼ੇ ਵਿੱਚ ਰਹਿਣ ਜਾਂ ਨਾ ਰਹਿਣ। ਆਜ਼ਾਦ ਰਹਿਣ ਜਾਂ ਨਾ ਰਹਿਣ। ਅੱਧਾ ਅਧੂਰਾ ਸਵਤੰਤਰ ਹੈ ਸਰਕਾਰ ਰਹੇ? ਸਰਕਾਰ ਵਿੱਚ ਲਗਦਾ ਸੀ ਕਿ ਅਸੀਂ ਏਨਾ ਪੈਸੇ ਦਿੰਦੇ ਅਤੇ ਸਾਡੀ ਕੋਈ ਗੱਲ ਹੀ ਨਹੀਂ ਚੱਲਦੀ ਤਾਂ ਕਿਵੇਂ ਚੱਲੇਗੀ? ਮੈਂ ਡੇਢ-ਦੋ ਸਾਲ ਤੱਕ ਸੁਣਦਾ ਰਿਹਾ, ਸੁਣਦਾ ਰਿਹਾ ਅਤੇ ਸੁਣਦਾ ਰਿਹਾ ਅਤੇ ਤੁਹਾਨੂੰ ਇਹ ਜਾਣ ਕੇ ਖੁਸ਼ੀ ਹੋਵੇਗੀ ਅਤੇ ਦੇਸ਼ ਦੇ Academic World ਨੂੰ ਵੀ ਜਾਣ ਕੇ ਖੁਸ਼ੀ ਹੋਵੇਗੀ, ਅਜਿਹੇ ਵਿਸ਼ਿਆਂ ਦੀ ਜ਼ਿਆਦਾਤਰ ਅਖ਼ਬਾਰਾਂ ਵਿੱਚ ਚਰਚਾ ਨਹੀਂ ਹੁੰਦੀ, ਇਹ ਵਿਸ਼ੇ ਅਜਿਹੇ ਹੁੰਦੇ ਹਨ ਕਿ ਉਹ ਖਬਰਾਂ ਵਿੱਚ ਜਲਦੀ ਥਾਂ ਹਾਸਲ ਨਹੀਂ ਕਰ ਸਕਦੇ। ਪਰ ਕੁਝ ਲੋਕਾਂ ਨੇ ਆਰਟੀਕਲ ਜ਼ਰੂਰ ਲਿਖੇ ਹਨ। ਪਹਿਲੀ ਵਾਰੀ ਦੇਸ਼ ਨੇ IIM ਨੂੰ ਪੂਰੀ ਤਰ੍ਹਾਂ ਨਾਲ ਸਰਕਾਰੀ ਕਬਜ਼ੇ ਤੋਂ ਬਾਹਰ ਕੱਢ ਕੇ ਉਸ ਨੂੰ Professionally Open-Up ਕਰ ਦਿੱਤਾ। ਇਹ ਬਹੁਤ ਵੱਡਾ ਫੈਸਲਾ ਕੀਤਾ ਹੈ ਜਿਵੇਂ ਪਟਨਾ ਯੂਨੀਵਰਸਿਟੀ ਲਈ IAS, IPS, IFS ਇਹ ਖੱਬੇ ਹੱਥ ਦੀ ਖੇਡ ਹੈ ਉਸੇ ਤਰ੍ਹਾਂ IIM ਲਈ ਦੇਸ਼ ਭਰ ਦੀਆਂ IIM Institute ਲਈ ਵਿਸ਼ਵ ਨੂੰ 35O ਸਪਲਾਈ ਕਰਨਾ ਉਹ ਖੱਬੇ ਹੱਥ ਦੀ ਖੇਡ ਰਹੀ ਹੈ। ਇਸ ਲਈ ਵਿਸ਼ਵ ਦੀ ਏਨੀ ਵੱਡੀ Prestigious Institute ਸਰਕਾਰੀ ਨਿਯਮਾਂ, ਬੰਧਨਾਂ, ਬਾਬੂਆਂ ਦਾ ਉਸ ਵਿੱਚ ਆਣਾ -ਜਾਣਾ Meeting ਨੂੰ ਖਿੱਚਣਾ ਇਨ੍ਹਾਂ ਸਾਰੀਆਂ ਚੀਜ਼ਾਂ ਤੋਂ ਅਸੀਂ ਮੁਕਤ ਕਰ ਦਿੱਤਾ ਹੈ। ਮੈਨੂੰ ਵਿਸ਼ਵਾਸ ਹੈ ਕਿ ਅਸੀਂ IIM ਨੂੰ ਏਨਾ ਵੱਡਾ ਮੌਕਾ ਦਿੱਤਾ ਹੈ ਕਿ IIM ਦੇ ਲੋਕ ਇਸ ਮੌਕੇ ਨੂੰ ਇਕ ਅਦਭੁਤ ਮੌਕਾ ਮੰਨ ਕੇ ਦੇਸ਼ ਦੀਆਂ ਆਸ਼ਾਵਾਂ ਉਮੀਦਾਂ ਦੇ ਅਨੁਸਾਰ ਕਾਫੀ ਅਹਿਮ ਫੈਸਲਾ ਲੇ ਕੇ ਦੇਸ਼ ਨੂੰ ਕੁਝ ਵਿਖਾਉਣਗੇ। ਮੈਂ ਉਨ੍ਹਾਂਨੂੰ ਇਕ ਬੇਨਤੀ ਕਰਦਾ ਹਾਂ IIM ਦੇ Reform ਦੇ ਅੰਦਰ ਇਕ ਗੱਲ ਨੂੰ ਜੋੜਿਆ ਗਿਆ ਹੈ ਕਿ ਹੁਣ IIM ਨੂੰ ਚਲਾਉਣ ਵਿੱਚ IIM ਦੇ ਜੋ Alumina ਹਨ ਉਨ੍ਹਾਂ ਦੀ ਸਰਗਰਮ ਭਾਈਵਾਲੀ ਚਾਹੀਦੀ ਹੈ। ਪਟਨਾ ਯੂਨੀਵਰਸਿਟੀ ਵਰਗੀ ਪੁਰਾਣੀ ਯੂਨੀਵਰਸਿਟੀ ਵਿੱਚ ਵੀ ਮੇਰੀ ਬੇਨਤੀ ਹੈ ਕਿ ਤੁਹਾਡਾ Alumina ਬਹੁਤ ਖੁਸ਼ਹਾਲ ਹੈ, ਸਮਰੱਥਾਵਾਨ ਹੈ, ਉਸ Alumina ਨੂੰ ਕਿਸੇ ਵੀ ਹਾਲਤ ਵਿੱਚ ਯੂਨੀਵਰਸਿਟੀ ਨਾਲ ਜੋੜਨਾ ਚਾਹੀਦਾ ਹੈ, ਯੂਨੀਵਰਸਿਟੀ ਦੀ ਵਿਕਾਸ ਯਾਤਰਾ ਵਿੱਚ ਉਸ ਨੂੰ ਭਾਈਵਾਲ ਬਣਾਉਣਾ ਚਾਹੀਦਾ ਹੈ। ਤੁਸੀਂ ਵੇਖਦੇ ਹੋ ਕਿ ਦੁਨੀਆ ਵਿੱਚ ਜਿੰਨੀਆਂ ਵੀ top universities ਹਨ, ਉਨ੍ਹਾਂ ਨੂੰ ਅੱਗੇ ਵਧਾਉਣ ਵਿੱਚ Alumina ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਤੇ ਸਿਰਫ Intellectual, Experience, Status, ਨਾਲ ਹੀ ਅਹੁਦੇ, ਵੱਕਾਰ ਇਹ ਸਾਰੀਆਂ ਚੀਜ਼ਾਂ ਉਸ ਨਾਲ ਜੁੜ ਜਾਂਦੀਆਂ ਹਨ। ਸਾਡੇ ਦੇਸ਼ ਵਿੱਚ ਇਹ ਰਵਾਇਤ ਬਹੁਤ ਘੱਟ ਮਾਤਰਾ ਵਿੱਚ ਹੈ, ਤਾਂ ਵੀ ਜ਼ਰਾ ਉਦਾਸੀਨ ਹੈ। ਕਿਸੇ ਇੱਕ ਅੱਧ Function ਵਿੱਚ ਸੱਦ ਲਿਆ, ਮਾਲਾ ਵਗੈਰਾ ਪਾ ਦਿੱਤੀ, ਜਾਂ ਤਾਂ ਦਾਨ ਮਿਲਿਆ, ਉਹ ਉਸ ਨਾਲ ਜੁੜਿਆ ਰਹਿੰਦਾ ਹੈ। ਸਾਡਾ Alumina ਆਪਣੇ ਆਪ ਵਿੱਚ ਇੱਕ ਬਹੁਤ ਵੱਡੀ ਤਾਕਤ ਹੁੰਦੀ ਹੈ, ਉਸ ਦੇ ਜੀਵਨ ਸੰਪਰਕ ਦੀਆਂ ਵਿਵਸਥਾਵਾਂ ਨੂੰ ਵਿਕਸਿਤ ਕਰਨਾ ਪਵੇਗਾ।
ਜੋ ਮੈਂ ਗੱਲ ਕਰ ਰਿਹਾ ਸੀ ਅਸੀਂ Central University ਨਾਲੋਂ ਇੱਕ ਕਦਮ ਅੱਗੇ ਜਾਣਾ ਚਾਹੁੰਦੇ ਹਾਂ ਅਤੇ ਮੈਂ ਪਟਨਾ ਯੂਨੀਵਰਸਿਟੀ ਨੂੰ ਉਸ ਇੱਕ ਕਦਮ ਅੱਗੇ ਲਿਜਾਣ ਲਈ ਸੱਦਾ ਦੇਣ ਆਇਆ ਹਾਂ। ਭਾਰਤ ਸਰਕਾਰ ਨੇ ਇੱਕ ਸੁਪਨਾ ਦੇਸ਼ ਦੀਆਂ Universities ਦੇ ਸਾਹਮਣੇ ਪੇਸ਼ ਕੀਤਾ ਹੈ। ਦੁਨੀਆ ਦੀਆਂ 500 top Universities ਵਿੱਚ ਹਿੰਦੁਸਤਾਨ ਦਾ ਕਿਤੇ ਵੀ ਨਾਮੋ-ਨਿਸ਼ਾਨ ਨਹੀਂ ਹੈ। ਜਿਸ ਧਰਤੀ ਉੱਤੇ ਨਾਲੰਦਾ, ਤਕਸ਼ਸ਼ਿਲਾ, ਵਿੱਕਰਮਾਸ਼ਿਲਾ, ਵਲੱਭੀ ਵਰਗੀਆਂ Universities ਕੋਈ 1300 ਸਾਲ ਪਹਿਲਾਂ, ਕੋਈ 1500 ਸਾਲ ਪਹਿਲਾਂ, ਕੋਈ 1700 ਸਾਲ ਪਹਿਲਾਂ ਪੂਰੀ ਦੁਨੀਆ ਨੂੰ ਆਕਰਸ਼ਿਤ ਕਰਦੀਆਂ ਸਨ। ਕੀ ਉਹ ਹਿੰਦੁਸਤਾਨ ਦੁਨੀਆ ਦੀਆਂ ਪਹਿਲੀਆਂ 500 Universities ਵਿੱਚ ਕਿਤੇ ਨਾ ਹੋਵੇ? ਇਹ ਕਲੰਕ ਮਿਟਾਉਣਾ ਚਾਹੀਦਾ ਹੈ ਕਿ ਨਹੀਂ ਮਿਟਾਉਣਾ ਚਾਹੀਦਾ? ਇਹ ਸਥਿਤੀ ਬਦਲਣੀ ਚਾਹੀਦੀ ਹੈ ਕਿ ਨਹੀਂ ਬਦਲਣੀ ਚਾਹੀਦੀ? ਕੀ ਕੋਈ ਬਾਹਰ ਵਾਲਾ ਆ ਕੇ ਬਦਲੇਗਾ? ਸਾਨੂੰ ਹੀ ਤਾਂ ਬਦਲਣਾ ਪਵੇਗਾ। ਸੁਪਨੇ ਵੀ ਤਾਂ ਸਾਡੇ ਹੋਣੇ ਚਾਹੀਦੇ ਹਨ। ਸੰਕਲਪ ਵੀ ਤਾਂ ਸਾਡੇ ਹੋਣੇ ਚਾਹੀਦੇ ਹਨ ਅਤੇ ਪੂਰਤੀ ਲਈ ਪੁਰਸ਼ਾਰਥ ਵੀ ਸਾਡਾ ਹੀ ਹੋਣਾ ਚਾਹੀਦਾ ਹੈ।
ਇਸੇ ਮਿਜਾਜ਼ ਨਾਲ ਇੱਕ ਯੋਜਨਾ ਭਾਰਤ ਸਰਕਾਰ ਲਿਆਈ ਹੈ ਅਤੇ ਉਹ ਯੋਜਨਾ ਇਹ ਹੈ ਕਿ ਦੇਸ਼ ਦੀਆਂ 10 Private Universities ਅਤੇ ਦੇਸ਼ ਦੀਆਂ 10 Public Universities, Total 20 Universities , ਇਨ੍ਹਾਂ ਨੂੰ World Class ਬਣਾਉਣ ਲਈ ਇੱਕ ਅੱਜ ਜੋ ਸਰਕਾਰ ਦੇ ਸਾਰੇ ਬੰਧਨ ਹਨ, ਸਰਕਾਰ ਦੇ ਜੋ ਕਾਨੂੰਨ ਨਿਯਮ ਹਨ, ਉਸ ਤੋਂ ਉਨ੍ਹਾਂ ਨੂੰ ਮੁਕਤੀ ਦੇਣਾ। ਦੂਸਰਾ ਆਉਣ ਵਾਲੇ 5 ਸਾਲਾਂ ਵਿੱਚ ਇਨ੍ਹਾਂ Universities ਨੂੰ 10 ਹਜ਼ਾਰ ਕਰੋੜ ਰੁਪਏ ਦੇਣਾ। ਪਰ ਇਹ Universities ਦੀ Selection ਕਿਸੇ ਨੇਤਾ ਦੀ ਇੱਛਾ `ਤੇ ਨਹੀਂ ਹੋਵੇਗੀ, ਪ੍ਰਧਾਨ ਮੰਤਰੀ ਦੀ ਇੱਛਾ `ਤੇ ਨਹੀਂ ਹੋਵੇਗੀ, ਕਿਸੇ ਮੁੱਖ ਮੰਤਰੀ ਦੀ ਚਿੱਠੀ ਅਤੇ ਸਿਫਾਰਿਸ਼ ਉੱਤੇ ਨਹੀਂ ਹੋਵੇਗੀ, ਪੂਰੇ ਦੇਸ਼ ਦੀਆਂ Universities ਨੂੰ Challenge ਰੂਪ ਵਿੱਚ ਸੱਦਾ ਦਿੱਤਾ ਗਿਆ ਹੈ, ਉਸ Challenge ਰੂਪ ਵਿੱਚ ਹਰ ਕਿਸੇ ਨੂੰ ਆਉਣਾ ਪਵੇਗਾ, ਆਪਣੀ ਸਮਰੱਥਾ ਨੂੰ ਸਿੱਧ ਕਰਨਾ ਪਵੇਗਾ ਅਤੇ Challenge ਰੂਪ ਵਿੱਚ ਜੋ Top 10 Private ਆਉਣਗੀਆਂ, Top 10 Public ਆਉਣਗੀਆਂ, ਉਨ੍ਹਾਂ ਦਾ ਇਕ Third Party Professional agency ਵੱਲੋਂ Challenge group ਵਿੱਚ Selection ਹੋਵੇਗਾ। ਉਸ Challenge group ਵਿੱਚ ਸੂਬਾ ਸਰਕਾਰਾਂ ਦੀ ਵੀ ਜ਼ਿੰਮੇਵਾਰੀ ਹੋਵੇਗੀ, ਜਿਸ ਸ਼ਹਿਰ ਵਿੱਚ ਇਹ Universities ਹੋਣਗੀਆਂ ਉਸ ਦੀ ਜ਼ਿੰਮੇਵਾਰੀ ਹੋਵੇਗੀ, ਜੋ ਲੋਕ Universities ਚਲਾਉਂਦੇ ਹੋਣਗੇ, ਉਨ੍ਹਾਂ ਦੀ ਜ਼ਿੰਮੇਵਾਰੀ ਹੋਵੇਗੀ, ਉਨ੍ਹਾਂ ਦੇ ਇਤਿਹਾਸ ਨੂੰ ਵੇਖਿਆ ਜਾਵੇਗਾ, ਉਨ੍ਹਾਂ ਦੀ Performance ਨੂੰ ਵੇਖਿਆ ਜਾਵੇਗਾ। ਵਿਸ਼ਵ ਪੱਧਰ ਉੱਤੇ ਲੋੜੀਂਦੀ ਤਬਦੀਲੀ ਦਾ ਉਨ੍ਹਾਂ ਦਾ ਰੋਡ ਮੈਪ ਵੇਖਿਆ ਜਾਵੇਗਾ ਅਤੇ ਇਹ ਜੋ Universities Top 10-10 ਵਿੱਚ, 20 total ਆਉਣਗੀਆਂ, ਉਨ੍ਹਾਂ ਨੂੰ ਸਰਕਾਰ ਦੇ ਨਿਯਮਾਂ ਬੰਧਨਾਂ ਤੋਂ ਮੁਕਤ ਕਰਕੇ ਇੱਕ ਅਜ਼ਾਦੀ ਦਿੱਤੀ ਜਾਵੇਗੀ। ਉਨ੍ਹਾਂਨੇ ਜਿਸ ਦਿਸ਼ਾ ਵਿੱਚ ਜਿਵੇਂ ਅੱਗੇ ਵਧਣਾ ਹੈ, ਅੱਗੇ ਵਧਣ ਲਈ ਮੌਕਾ ਦਿੱਤਾ ਜਾਵੇਗਾ। ਇਸ ਕੰਮ ਲਈ 5 ਸਾਲ ਦੇ ਅੰਦਰ ਅੰਦਰ ਇਨ੍ਹਾਂ Universities ਨੂੰ 10,000 ਕਰੋੜ ਰੁਪਿਆ ਦਿੱਤਾ ਜਾਵੇਗਾ। ਇਹ Central Universities ਤੋਂ ਕਈ ਗੁਣਾ ਅੱਗੇ ਹੈ। ਬਹੁਤ ਵੱਡਾ ਫੈਸਲਾ ਹੈ ਅਤੇ ਪਟਨਾ ਇਸ ਵਿੱਚ ਪਿੱਛੇ ਨਹੀਂ ਰਹਿਣਾ ਚਾਹੀਦਾ। ਇਹ ਸੱਦਾ ਦੇਣ ਲਈ ਮੈਂ ਤੁਹਾਡੇ ਕੋਲ ਆਇਆ ਹਾਂ। ਮੈਂ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਪਟਨਾ ਯੂਨੀਵਰਸਿਟੀ ਅੱਗੇ ਆਵੇ, ਉਸ ਦੀ Faculties ਅੱਗੇ ਆਵੇ ਅਤੇ ਇਸ ਅਹਿਮ ਯੋਜਨਾ ਅਤੇ ਪਟਨਾ ਯੂਨੀਵਰਸਿਟੀ ਹਿੰਦੁਸਤਾਨ ਦੀ ਆਨ ਬਾਨ ਅਤੇ ਸ਼ਾਨ ਜੋ ਪਟਨਾ ਦੀ ਤਾਕਤ ਹੈ, ਉਹ ਦੁਨੀਆ ਦੇ ਅੰਦਰ ਵੀ ਪਟਨਾ ਯੂਨੀਵਰਸਿਟੀ ਦੀ ਤਾਕਤ ਬਣੇ। ਉਸ ਨੂੰ ਅੱਗੇ ਲੈ ਕੇ ਚੱਲਣ ਦੀ ਦਿਸ਼ਾ ਵਿੱਚ ਤੁਸੀਂ ਮੇਰੇ ਨਾਲ ਚੱਲੋ। ਇਸੇ ਇੱਕ ਸਦਭਾਵਨਾ ਨਾਲ ਮੇਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਸ਼ੁਭਕਾਮਨਾਵਾਂ।
ਇਸ ਸ਼ਤਾਬਦੀ ਸਮਾਰੋਹ ਵਿੱਚ ਤੁਸੀਂ ਜਿੰਨੇ ਸੰਕਲਪ ਕੀਤੇ ਹਨ, ਉਨ੍ਹਾਂ ਸਾਰੇ ਸੰਕਲਪਾਂ ਨੂੰ ਤੁਸੀਂ ਪੂਰਾ ਕਰੋ। ਇਸੇ ਇੱਕ ਭਾਵਨਾ ਨਾਲ ਮੇਰੇ ਵੱਲੋਂ ਤੁਹਾਡੇ ਸਭ ਦਾ ਬਹੁਤ-ਬਹੁਤ ਧੰਨਵਾਦ।
***
AKT/AK/AK
I consider it my honour to visit Patna University and be among the students. I bow to this land of Bihar. This university has nurtured students who have contributed greatly to the nation: PM @narendramodi
— PMO India (@PMOIndia) October 14, 2017
In every state, the top levels of the civil services has people who have studied in Patna University. In Delhi, I interact with so many officials, many of whom belong to Bihar: PM @narendramodi
— PMO India (@PMOIndia) October 14, 2017
The commitment of Shri @NitishKumar towards the progress of Bihar is commendable. We in the Centre attach topmost importance to the development of eastern India: PM @narendramodi
— PMO India (@PMOIndia) October 14, 2017
Bihar is blessed with both 'Gyaan' and 'Ganga.' This land has a legacy that is unique: PM @narendramodi
— PMO India (@PMOIndia) October 14, 2017
From conventional teaching, our universities need to move towards innovative learning: PM @narendramodi
— PMO India (@PMOIndia) October 14, 2017
Living in an era of globalisation, we need to understand the changing trends across the world and the increased spirit of competitiveness. In that context India has to make its place in the world: PM @narendramodi
— PMO India (@PMOIndia) October 14, 2017
A nation seen as a land of snake charmers has distinguished itself in the IT sector: PM @narendramodi
— PMO India (@PMOIndia) October 14, 2017
As youngsters, I urge you to think about innovative solutions to the problems faced by people around you. Through what you learnt and the Start up sector there is a lot you can do for society: PM @narendramodi at Patna University
— PMO India (@PMOIndia) October 14, 2017
India is a youthful nation, blessed with youthful aspirations. Our youngsters can do a lot for the nation and the world: PM @narendramodi
— PMO India (@PMOIndia) October 14, 2017