Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪਠਾਨਕੋਟ ‘ਚ ਹੋਏ ਦਹਿਸ਼ਤਗਰਦ ਹਮਲੇ ਦੀ ਪ੍ਰਧਾਨ ਮੰਤਰੀ ਵੱਲੋਂ ਨਿਖੇਧੀ

ਪਠਾਨਕੋਟ ‘ਚ ਹੋਏ ਦਹਿਸ਼ਤਗਰਦ ਹਮਲੇ ਦੀ ਪ੍ਰਧਾਨ ਮੰਤਰੀ ਵੱਲੋਂ ਨਿਖੇਧੀ

ਪਠਾਨਕੋਟ ‘ਚ ਹੋਏ ਦਹਿਸ਼ਤਗਰਦ ਹਮਲੇ ਦੀ ਪ੍ਰਧਾਨ ਮੰਤਰੀ ਵੱਲੋਂ ਨਿਖੇਧੀ

ਪਠਾਨਕੋਟ ‘ਚ ਹੋਏ ਦਹਿਸ਼ਤਗਰਦ ਹਮਲੇ ਦੀ ਪ੍ਰਧਾਨ ਮੰਤਰੀ ਵੱਲੋਂ ਨਿਖੇਧੀ

ਪਠਾਨਕੋਟ ‘ਚ ਹੋਏ ਦਹਿਸ਼ਤਗਰਦ ਹਮਲੇ ਦੀ ਪ੍ਰਧਾਨ ਮੰਤਰੀ ਵੱਲੋਂ ਨਿਖੇਧੀ

ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਪਠਾਨਕੋਟ ‘ਚ ਹੋਏ ਦਹਿਸ਼ਤਗਰਦ ਹਮਲੇ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਹੈ ਕਿ ਇਨਸਾਨੀਅਤ ਦੇ ਜਿਹੜੇ ਦੁਸ਼ਮਣ ਸਾਡੇ ਰਾਸ਼ਟਰ ਦੀ ਸਫ਼ਲਤਾ ਨੂੰ ਦੇਖ ਨਹੀਂ ਸਕਦੇ, ਉਨ੍ਹਾਂ ਨੇ ਹੀ ਭਾਰਤ ਦੀਆਂ ਹਥਿਆਰਬੰਦ ਫ਼ੌਜਾਂ ਨੂੰ ਨੁਕਸਾਨ ਪਹੁੰਚਾਉਣ ਦਾ ਯਤਨ ਕੀਤਾ ਹੈ। ਉਨ੍ਹਾਂ ਦਹਿਸ਼ਤਗਰਦਾਂ ਦੀਆਂ ਯੋਜਨਾਵਾਂ ਨੂੰ ਸਫ਼ਲਤਾਪੂਰਵਕ ਮਾਤ ਪਾਉਣ ਵਾਲੇ ਹਥਿਆਰਬੰਦ ਬਲਾਂ ਨੂੰ ਪ੍ਰਣਾਮ ਕੀਤਾ ਅਤੇ ਉਨ੍ਹਾਂ ਜਵਾਨਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ, ਜਿਹੜੇ ਇਸ ਕਾਰਵਾਈ ਦੌਰਾਨ ਸ਼ਹੀਦ ਹੋ ਗਏ ਸਨ। ਪ੍ਰਧਾਨ ਮੰਤਰੀ ਨੇ ਇਹ ਪ੍ਰਗਟਾਵਾ ਮੈਸੂਰੂ ਵਿਖੇ ਮਹਾਰਾਜਾ ਕਾਲਜ ਦੇ ਮੈਦਾਨ ‘ਚ ਸ੍ਰੀ ਸੁਤੂਰ ਮੱਠ ਦੇ ਪਵਿੱਤਰ ਜਗਤਗੁਰੂ ਡਾ. ਸ੍ਰੀ ਸ਼ਿਵਰਾਤਰੀ ਰਾਜੇਂਦਰ ਮਹਾਸਵਾਮੀ ਜੀ ਦੇ ਸ਼ਤਾਬਦੀ ਜਸ਼ਨਾਂ ਦੀ ਸ਼ੁਰੂਆਤ ਕਰਨ ਲਈ ਇੱਕ ਜਨਤਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਕੀਤਾ। ਪ੍ਰਧਾਨ ਮੰਤਰੀ ਦੇ ਉਸ ਭਾਸ਼ਣ ਵਿੱਚੋਂ ਇੱਥੇ ਹੇਠਾਂ ਕੁਝ ਅੰਸ਼ ਦਿੱਤੇ ਜਾ ਰਹੇ ਹਨ:

”ਅੱਜ ਜਦੋਂ ਮੈਂ ਇਸ ਪਵਿੱਤਰ ਪ੍ਰੋਗਰਾਮ ਵਿੱਚ ਆਇਆ ਹਾਂ, ਮੈਂ ਦੇਸ਼ ਦੇ ਜਵਾਨਾਂ ਉੱਤੇ ਮਾਣ ਕਰਨਾ ਚਾਹੁੰਦਾ ਹਾਂ, ਦੇਸ਼ ਦੇ ਸੁਰੱਖਿਆ ਬਲਾਂ ਉੱਤੇ ਮਾਣ ਕਰਨਾ ਚਾਹੁੰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਨਾ ਚਾਹੁੰਦਾ ਹਾਂ। ਜਦੋਂ ਜੰਗਾਂ ਹੁੰਦੀਆਂ ਹਨ, ਤਾਂ ਦੁਸ਼ਮਣ ਦੇਸ਼ ਆਪਣੇ ਸਾਹਮਣੇ ਵਾਲੇ ਦੇਸ਼ ਦੀ ਫ਼ੌਜੀ ਤਾਕਤ ਉੱਤੇ ਹਮਲਾ ਕਰਨ ਦੇ ਯਤਨ ਕਰਦਾ ਹੈ। ਅੱਜ ਇਨਸਾਨੀਅਤ ਦੇ ਦੁਸ਼ਮਣਾਂ ਨੇ ਜੋ ਭਾਰਤੀ ਪ੍ਰਗਤੀ ਨੂੰ ਦੇਖਣ ਦੀ ਉਨ੍ਹਾਂ ਨੂੰ ਪਰੇਸ਼ਾਨੀ ਹੋ ਰਹੀ ਹੈ, ਅਜਿਹੇ ਤੱਤਾਂ ਨੇ ਪਠਾਨਕੋਟ ਵਿੱਚ ਹਿੰਦੁਸਤਾਨ ਦੀ ਫ਼ੌਜੀ ਸ਼ਕਤੀ ਦਾ ਅੰਗ Airbase ਦੇਣ ਦਾ ਯਤਨ ਕੀਤਾ ਹੈ। ਮੈਂ ਦੇਸ਼ ਦੇ ਸੁਰੱਖਿਆ ਬਲਾਂ ਨੂੰ ਵਧਾਈ ਦਿੰਦਾ ਹਾਂ ਕਿ ਦੁਸ਼ਮਣਾਂ ਦੇ ਉਨ੍ਹਾਂ ਇਰਾਦਿਆਂ ਨੂੰ ਉਨ੍ਹਾਂ ਨੇ ਮਿੱਟੀ ਵਿੱਚ ਮਿਲਾ ਦਿੱਤਾ। ਉਨ੍ਹਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਅਤੇ ਜਿਹੜੇ ਜਵਾਨਾਂ ਨੇ ਸ਼ਹਾਦਤ ਦਿੱਤੀ ਹੈ, ਉਨ੍ਹਾਂ ਦੀ ਸ਼ਹਾਦਤ ਨੂੰ ਮੈਂ ਨਮਨ ਕਰਦਾ ਹਾਂ ਅਤੇ ਦੇਸ਼ ਵਾਸੀਆਂ ਨੂੰ ਮੈਂ ਵਿਸ਼ਵਾਸ ਦਿਵਾਉਂਦਾ ਹਾਂ ਕਿ ਸਾਡੇ ਸੁਰੱਖਿਆ ਬਲਾਂ ਵਿੱਚ ਉਹ ਸਮਰੱਥਾ ਹੈ ਕਿ ਦੁਸ਼ਮਣਾਂ ਦੇ ਕੋਈ ਵੀ ਨਾਪਾਕ ਇਰਾਦਿਆਂ ਨੂੰ ਉੱਠਦਿਆਂ ਹੀ ਉਹ ਖ਼ਤਮ ਕਰਨ ਦੀ ਤਾਕਤ ਰੱਖਦੇ ਹਨ ਅਤੇ ਦੇਸ਼ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। ਉਨ੍ਹਾਂ ਜਾਂਬਾਜ਼ ਜਵਾਨਾਂ ਨੂੰ ਵਧਾਈ ਦਿੰਦਾ ਹਾਂ, ਉਨ੍ਹਾਂ ਸੁਰੱਖਿਆ ਬਲਾਂ ਨੂੰ ਅਭਿਨੰਦਨ ਕਰਦਾ ਹਾਂ ਅਤੇ ਅਜਿਹੇ ਸਮੇਂ ਰਾਸ਼ਟਰ ਦਾ ਆਤਮ ਵਿਸ਼ਵਾਸ, ਰਾਸ਼ਟਰ ਦਾ ਧੀਰਜ ਅਤੇ ਰਾਸ਼ਟਰੀ ਏਕਤਾ ਇੱਕ ਸੁਰ ਵਿੱਚ ਰਾਸ਼ਟਰ ਜਦੋਂ ਬੋਲਦਾ ਹੈ, ਤਾਂ ਦੁਸ਼ਮਣ ਦੇ ਘਰ ਨਸ਼ਟ ਹੋ ਜਾਂਦੇ ਹਨ। ਉਹ ਸੰਕਲਪ ਲੈ ਕੇ ਅੱਗੇ ਵਧੀਏ।”

AKT/NT