ਪੀਐੱਮਇੰਡੀਆ

ਨਮਸਤੇ, ਫਿਰ ਇੱਕ ਵਾਰ ਤੁਹਾਡਾ ਇਹ ਦੋਸਤ ਤੁਹਾਡੇ ਦਰਮਿਆਨ ਹੈ। ਮੈਂ ਸਭ ਤੋਂ ਪਹਿਲਾਂ ਤਾਂ 2020, ਇਸ ਨਵੇਂ ਸਾਲ ਦੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁਭਕਾਮਨਾਵਾਂ ਦਿੰਦਾ ਹਾਂ। ਅਤੇ ਇਹ 2020 ਦਾ ਸਿਰਫ਼ ਨਵਾਂ ਸਾਲ ਹੈ ਅਜਿਹਾ ਨਹੀਂ ਹੈ, ਇਹ ਨਵਾਂ decade ਹੈ ਨਵਾਂ ਦਹਾਕਾ ਹੈ ਅਤੇ ਤੁਹਾਡੇ ਜੀਵਨ ਵਿੱਚ ਇਹ ਦਹਾਕਾ ਜਿੰਨਾ ਮਹੱਤਵਪੂਰਨ ਹੈ, ਓਨਾ ਹੀ ਹਿੰਦੁਸਤਾਨ ਲਈ ਵੀ ਇਹ ਦਹਾਕਾ ਸਭ ਤੋਂ ਜ਼ਿਆਦਾ ਮਹੱਤਵਪੂਰਨ ਹੈ। ਇਸ ਦਾ ਮਤਲਬ ਇਹ ਹੋਇਆ ਕਿ ਇਸ ਦਹਾਕੇ ਵਿੱਚ ਦੇਸ਼ ਜੋ ਵੀ ਕਰੇਗਾ, ਉਸ ਵਿੱਚ ਇਸ ਸਮੇਂ ਜੋ 10ਵੀਂ-12ਵੀਂ ਦੇ ਵਿਦਿਆਰਥੀ ਹਨ, ਉਨ੍ਹਾਂ ਦਾ ਸਭ ਤੋਂ ਜ਼ਿਆਦਾ ਯੋਗਦਾਨ ਹੋਵੇਗਾ। ਮਤਲਬ ਇਹ ਦਹਾਕਾ ਮਹੱਤਵਪੂਰਨ ਬਣੇ, ਨਵੀਆਂ ਉਚਾਈਆਂ ਨੂੰ ਪਾਉਣ ਵਾਲਾ ਬਣੇ, ਨਵੇਂ ਸੰਕਲਪ, ਨਵੇਂ ਅਰਮਾਨ, ਨਵੀਆਂ ਸਿੱਧੀਆਂ ਦੇ ਨਾਲ ਅੱਗੇ ਵਧੇ, ਇਹ ਸਭ ਇਸ ਪੀੜ੍ਹੀ ’ਤੇ ਜ਼ਿਆਦਾ ਨਿਰਭਰ ਕਰਦਾ ਹੈ। ਅਤੇ ਇਸ ਲਈ ਵੀ ਇਸ ਦਹਾਕੇ ਲਈ ਮੈਂ ਤੁਹਾਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਦਿੰਦਾ ਹਾਂ।
ਸਰਕਾਰ ਵਿੱਚ ਬਹੁਤ ਲੰਮੇ ਸਮੇਂ ਤੋਂ ਮੈਂ ਬੰਨ੍ਹਿਆ ਹੋਇਆ ਹਾਂ। ਬਹੁਤ ਲੰਮੇ ਅਰਸੇ ਤੱਕ ਮੁੱਖ ਮੰਤਰੀ ਰਿਹਾ, ਫਿਰ ਤੋਂ ਤੁਸੀਂ ਲੋਕਾਂ ਨੇ ਇਹ ਕੰਮ ਦੇ ਦਿੱਤਾ। ਅਤੇ ਇਸ ਦੇ ਕਾਰਨ ਕਈ ਪ੍ਰੋਗਰਾਮਾਂ ਵਿੱਚ ਜਾਣਾ ਹੁੰਦਾ ਹੈ। ਅਨੇਕ ਪ੍ਰਕਾਰ ਦੀਆਂ ਪ੍ਰਵਿਰਤੀਆਂ ਨਾਲ ਜੁੜਨ ਦਾ ਅਵਸਰ ਮਿਲਦਾ ਹੈ। ਹਰ ਪ੍ਰਸੰਗ ਦਾ ਇੱਕ ਆਪਣਾ ਅਨੁਭਵ ਹੁੰਦਾ ਹੈ। ਕੁਝ ਜਾਨਣ ਨੂੰ ਮਿਲਦਾ ਹੈ, ਕੁਝ ਸਿੱਖਣ ਨੂੰ ਮਿਲਦਾ ਹੈ। ਹਰ ਇੱਕ ਦਾ ਆਪਣਾ-ਆਪਣਾ ਮਹੱਤਵ ਹੁੰਦਾ ਹੈ, ਲੇਕਿਨ ਅਗਰ ਕੋਈ ਮੈਨੂੰ ਕਹੇ ਕਿ ਇੰਨਾ ਸਾਰੇ ਪ੍ਰੋਗਰਾਮਾਂ ਦਰਮਿਆਨ ਉਹ ਕਿਹੜਾ ਪ੍ਰੋਗਰਾਮ ਹੈ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਦਿਲ ਨੂੰ ਛੂਹਣ ਵਾਲਾ ਲਗਦਾ ਹੈ, ਆਪਣੇ ਦਿਲ ਦੇ ਕਰੀਬ ਹੈ ਤਾਂ ਕਹਾਂਗਾਂ “ਪਰੀਕਸ਼ਾ ਪਰ ਚਰਚਾ”।
ਮੈਨੂੰ ਬਹੁਤ ਚੰਗਾ ਲੱਗਦਾ ਹੈ ਕਿਉਂਕਿ ਜਦੋਂ ਇਸ ਦੀ ਤਿਆਰੀ ਹੁੰਦੀ ਹੈ ਜਦੋਂ ਤੁਸੀਂ ਲੋਕ ਕੁਝ ਲਿਖ ਕੇ ਭੇਜਦੇ ਹੋ ਅਤੇ ਮੈਂ ਦੇਖ ਰਿਹਾ ਹਾਂ ਕਿ ਦੇਸ਼ ਦੇ ਹਜ਼ਾਰਾਂ ਸਕੂਲ ਸ਼ਾਇਦ ਦੇਸ਼ ਦਾ ਕੋਈ ਤਹਿਸੀਲ ਅਜਿਹਾ ਨਹੀਂ ਹੁੰਦਾ ਹੋਵੇਗਾ ਜੋ ਇਸ ਨਾਲ ਜੁੜਦਾ ਨਾ ਹੋਵੇ। ਤਾਂ ਮੈਨੂੰ ਵੀ ਦੇਸ਼ ਦੇ ਅਲੱਗ-ਅਲੱਗ ਕੋਨੇ ਵਿੱਚ ਯੁਵਾ ਮਨ ਕੀ ਸੋਚਦਾ ਹੈ, ਯੁਵਾ ਮਨ ਕੀ ਚਾਹੁੰਦਾ ਹੈ, ਯੁਵਾ ਮਨ ਕੀ ਕਰ ਸਕਦਾ ਹੈ – ਇਹ ਮੈਂ ਭਲੀ-ਭਾਂਤੀ ਫੀਲ ਕਰ ਸਕਦਾ ਹਾਂ। ਮੈਨੂੰ ਅੰਦਾਜ਼ਾ ਲਗਾਕੇ ਕਿ ਇੰਨਾ ਵਧੀਆ ਦੱਸਦੇ ਹਨ ਇਹ ਬੱਚੇ ਮਨ ਨੂੰ ਇੱਕ ਆਨੰਦ ਆਉਂਦਾ ਹੈ।
ਉਸੇ ਤਰ੍ਹਾਂ ਨਾਲ ਜਦੋਂ ਮੈਂ ਨੌਜਵਾਨਾਂ ਦੇ ਨਾਲ ਹੈਕਾਥੌਨ ਦੇ ਪ੍ਰੋਗਰਾਮ ਵਿੱਚ ਜਾਂਦਾ ਹਾਂ। ਭਾਰਤ ਦਾ ਉੱਜਵਲ ਭਵਿੱਖ ਕਿੰਨੀ ਨਵੀਂ imagination ਦੇ ਨਾਲ ਅੱਗੇ ਵਧ ਸਕਦਾ ਹੈ ਇਹ ਉਸ ਵਿੱਚ ਅਨੁਭਵ ਹੁੰਦਾ ਹੈ। ਤਾਂ ਅਜਿਹੇ ਕਈ ਪ੍ਰੋਗਰਾਮ ਜਿੱਥੇ ਨੌਜਵਾਨਾਂ ਨੂੰ ਮਿਲਣ ਦਾ ਮੌਕਾ ਮਿਲਦਾ ਹੈ, ਯੁਵਾ ਪੀੜ੍ਹੀ ਨਾਲ ਗੱਲ ਕਰਨ ਦਾ ਮੌਕਾ ਮਿਲਦਾ ਹੈ, ਉਹ ਮੇਰੇ ਲਈ ਵੀ ਇੱਕ ਸਿੱਖਿਆ ਦਾ ਅਵਸਰ ਹੁੰਦਾ ਹੈ ਅਤੇ ਇਸ ਲਈ ਮੈਂ, ਹੁਣ ਇਹ ਠੀਕ ਹੈ ਮੈਂ ਪਰੀਕਸ਼ਾ ਪਰ ਚਰਚਾ ਨਾ ਕਰਦਾ ਤਾਂ ਪ੍ਰਧਾਨ ਮੰਤਰੀ ਦੀ ਕੁਰਸੀ ਨੂੰ ਕੋਈ ਤਕਲੀਫ ਹੋਣ ਵਾਲੀ ਨਹੀਂ ਸੀ, ਅਗਰ ਮੈਂ ਨਾ ਕਰਦਾ ਤਾਂ ਕੋਈ ਅਖ਼ਬਾਰ ਵਿੱਚ editorial ਵੀ ਨਹੀਂ ਛਪਣ ਵਾਲਾ ਸੀ, ਕਿ ਦੇਸ਼ ਦਾ ਪ੍ਰਧਾਨ ਮੰਤਰੀ ਕੀ ਕਰਦਾ ਹੈ ਇਹ ਕਰਦਾ ਤਾਂ ਹੈ ਹੀ ਨਹੀਂ।
ਇਹ ਮੈਂ ਖ਼ੁਦ ਖੋਜ ਕਰਕੇ ਆਪਣੇ ਜ਼ਿੰਮੇ ਲਿਆ ਹੈ ਕਿਉਂਕਿ ਜਿਵੇਂ ਤੁਹਾਡੇ ਮਾਤਾ-ਪਿਤਾ ਹਨ ਜਦੋਂ ਤੁਸੀਂ 9ਵੀਂ ਜਮਾਤ ਤੋਂ ਨਿਕਲਣ ਦੀ ਤਿਆਰੀ ਵਿੱਚ ਹੁੰਦੇ ਹੋ, ਉਨ੍ਹਾਂ ਦੇ ਦਿਮਾਗ ਵਿੱਚ 10ਵੀਂ, 11ਵੀਂ, 12ਵੀਂ ਭਰ ਜਾਂਦੀ ਹੈ। ਕੁਝ ਵੀ ਕਰੋਗੇ ਪਤਾ ਨਹੀਂ ਹੁਣ 10ਵੀਂ ਵਿੱਚ ਆ ਗਿਆ, ਸਮਝ ਨਹੀਂ ਆਉਂਦਾ 12ਵੀਂ ਹੈ, ਕੌਣ ਸਮਾਝਾਏਗਾ ਤੈਨੂੰ, ਅਜਿਹਾ ਕਹਿੰਦੇ ਹਨ ਕਿ ਨਹੀਂ ਕਹਿੰਦੇ ਹਨ? ਦਿਨ ਵਿੱਚ 100 ਵਾਰ ਇਹ dialogue ਸੁਣਦੇ ਹੋ ਨਾ? ਤਾਂ ਮੈਨੂੰ ਲੱਗਿਆ ਕਿ ਤੁਹਾਡੇ ਮਾਤਾ-ਪਿਤਾ ਦਾ ਵੀ ਬੋਝ ਮੈਨੂੰ ਥੋੜ੍ਹਾ ਹਲਕਾ ਕਰਨਾ ਚਾਹੀਦਾ ਹੈ। ਤਾਂ ਜੋ ਕੰਮ ਉਹ ਕਰਦੇ ਹਨ ਮੈਂ ਵੀ ਸਮੂਹਿਕ ਰੂਪ ਨਾਲ ਕਰ ਲਵਾਂ ਕਿਉਂਕਿ ਮੈਂ ਵੀ ਤਾਂ ਤੁਹਾਡੇ ਪਰਿਵਾਰ ਦਾ ਮੈਂਬਰ ਹਾਂ।
ਅਤੇ ਦੂਜਾ – ਸਾਡੇ ਇੱਥੇ ਗੁਜਰਾਤੀ ਵਿੱਚ ਇੱਕ ਕਹਾਵਤ ਹੈ “ਪਾਰਕੀ ਮਾਂ ਕਾਨ ਵਿੰਧੇ” ਯਾਨੀ ਕਿਸੇ ਨੂੰ ਕੰਨ ਵਿੱਚ ਛੇਦ ਕਰਦੇ ਹਨ, ਮੈਂ ਵੀ ਬਚਪਨ ਵਿੱਚ ਪਹਿਨਦਾ ਦਾ ਸੀ ਲੇਕਿਨ ਅਸੀਂ ਨਿੰਮ ਦੀ ਪੱਤੀ ਦਾ ਛੋਟਾ ਜਿਹਾ ਲਗਾ ਦਿੰਦੇ ਸਾਂ, ਉਹ ਲਕੜੀ ਮਾਂ ਪਾ ਦਿੰਦੀ ਸੀ। ਲੇਕਿਨ ਘਰ ਵਿੱਚ ਜੋ ਕਿਹਾ ਜਾਂਦਾ ਹੈ, ਮੰਮੀ-ਪਾਪਾ ਰੋਜ਼ ਕਹਿੰਦੇ ਹਨ, ਇਹੀ ਸੁਣਾਉਂਦੇ ਹਨ।
ਲੇਕਿਨ ਕੋਈ ਬਾਹਰ ਦਾ ਕਹਿੰਦਾ ਹੈ ਤਾਂ ਕਦੇ-ਕਦੇ ਉਹ register ਠੀਕ ਨਾਲ ਹੋ ਜਾਂਦਾ ਹੈ। ਹੋ ਸਕਦਾ ਹੈ ਕਿ ਜੋ ਗੱਲ ਤੁਹਾਡੇ ਮਾਂ-ਬਾਪ ਕਰਦੇ ਹਨ, ਤੁਹਾਡੇ guardian, ਤੁਹਾਡੇ teacher ਕਰਦੇ ਹਨ, ਉਹੀ ਕੰਮ ਮੈਂ ਕਰਦਾ ਹਾਂ ਅਲੱਗ ਤਰੀਕੇ ਨਾਲ ਕਰਦਾ ਹਾਂ ਅਤੇ ਅਪਣੇਪਣ ਨਾਲ ਕਰਦਾ ਹਾਂ – ਤੁਹਾਡਾ ਦੋਸਤ ਬਣ ਕੇ, ਤੁਹਾਡਾ ਸਾਥੀ ਬਣ ਕੇ, ਇੱਕ ਮਦਦਗਾਰ ਦੇ ਰੂਪ ਵਿੱਚ ਮੈਂ ਕਰਦਾ ਹਾਂ। ਇਸ ਲਈ ਮੈਨੂੰ ਵੀ ਸੰਤੋਸ਼ ਮਿਲਦਾ ਹੈ ਅਤੇ ਤੁਹਾਨੂੰ ਵੀ ਮੈਂ ਬੋਝ ਨਹੀਂ ਲੱਗਦਾ ਹਾਂ ।
ਯਾਰ ਇਹ ਪ੍ਰਧਾਨ ਮੰਤਰੀ ਕੀ ਕਹਿਣਗੇ, ਫਿਰ ਘਰ ਜਾਵਾਂਗੇ ਤਾਂ ਇਹੀ ਕਰਨਾ ਪਏਗਾ ਅਜਿਹਾ ਤਾਂ ਨਹੀਂ ਹੈ ਨਾ ਤਾਂ ਅੱਜ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਅਤੇ ਅੱਜਕੱਲ੍ਹ ਦਾ ਫੈਸ਼ਨ ਹੈ #withoutfilter, ਤਾਂ ਸਾਡੇ ਵਿੱਚ ਵੀ #withoutfilter ਹੈ। ਜਿਵੇਂ ਤੁਸੀਂ ਆਪਣੇ ਦੋਸਤਾਂ ਨਾਲ ਗੱਲ ਕਰਦੇ ਹੋ ਉਸੇ ਤਰ੍ਹਾਂ ਹੀ ਕਰਾਂਗੇ। ਕੋਈ ਬੋਝ ਨਹੀਂ ਹਲਕੀਆਂ-ਫੁਲਕੀਆਂ ਗੱਲਾਂ, ਗਲਤੀ ਵੀ ਹੋ ਸਕਦੀ ਹੈ ਮੇਰੀ ਵੀ ਹੋ ਸਕਦੀ ਹੈ ਅਤੇ ਮੇਰੀ ਹੋਵੇਗੀ ਤਾਂ ਟੀਵੀ ਵਾਲਿਆਂ ਨੂੰ ਵੀ ਮਜ਼ਾ ਆਏਗਾ। ਮੈਂ ਜ਼ਿਆਦਾ ਤਾਂ ਉਨ੍ਹਾਂ ਨੂੰ ਖੁਸ਼ ਨਹੀਂ ਕਰ ਸਕਦਾ ਹਾਂ ਲੇਕਿਨ ਅਗਰ ਉਨ੍ਹਾਂ ਨੂੰ ਇਸ ਤੋਂ ਵੀ ਖੁਸ਼ੀ ਮਿਲਦੀ ਹੈ ਤਾਂ ਮੈਨੂੰ ਹੋਰ ਖੁਸ਼ੀ ਹੁੰਦੀ ਹੈ। ਖ਼ੈਰ ਦੋਸਤੋ ਹਲਕੇ-ਫੁਲਕੇ ਇਸ ਮਾਹੌਲ ਵਿੱਚ ਅਸੀਂ ਗੱਲਬਾਤ ਸ਼ੁਰੂ ਕਰਦੇ ਹਾਂ ਪਹਿਲਾ ਸਵਾਲ ਕਿਸ ਦਾ ਹੈ?
ਪ੍ਰਸਤੁਤ ਕਰਤਾ – ਮਾਣਯੋਗ ਪ੍ਰਧਾਨ ਮੰਤਰੀ ਜੀ ਤੁਹਾਡੇ ਉਤਸ਼ਾਹਪੂਰਨ ਪ੍ਰੇਰਕ ਸੰਬੋਧਨ ਨਾਲ ਸਭਾਗਾਰ ਵਿੱਚ ਉਤਸਵ ਦਾ ਮਾਹੌਲ ਬਣ ਗਿਆ ਹੈ। ਇਸ ਸਭਾਗਾਰ ਵਿੱਚ ਹਾਜ਼ਰ ਹਜ਼ਾਰਾ ਵਿਦਿਆਰਥੀ-ਵਿਦਿਆਰਥਣਾਂ ਦੇ ਇਲਾਵਾ ਵਿਸ਼ਵ ਭਰ ਦੇ 25 ਦੇਸ਼ਾਂ ਤੋਂ 30 ਕਰੋੜ ਤੋਂ ਜ਼ਿਆਦਾ ਵਿਦਿਆਰਥੀ, ਅਧਿਆਪਿਕ ਅਤੇ ਅਭਿਭਾਵਕ ਇਸ ਤੋਂ ਲਾਭ ਉਠਾ ਹੋ ਰਹੇ ਹਨ। ਮਾਣਯੋਗ, ਤੁਹਾਡੇ ਅਸ਼ੀਰਵਾਦ ਅਤੇ ਇਜਾਜ਼ਤ ਨਾਲ ਅਸੀਂ ਸਾਰੇ ਵਿਦਿਆਰਥੀਆਂ, ਅਧਿਆਪਕਾਂ ਅਤੇ ਅਭਿਭਾਵਕਾਂ ਲਈ ਸੰਯੁਕਤ ਲਾਭਦਾਇਕ ਪ੍ਰਸ਼ਨਾਂ ਦੀ ਲੜੀ ਦਾ ਆਰੰਭ ਕਰਨਾ ਚਾਹੁੰਦੇ ਹਾਂ।
ਆਓ ਹੁਣ ਪ੍ਰਧਾਨ ਮੰਤਰੀ ਜੀ ਦੀ ਆਗਿਆ ਨਾਲ ਵਧਦੇ ਹਾਂ “ਪਰੀਕਸ਼ਾ ਪੇ ਚਰਚਾ” 2020 ਦੇ ਵਿਸ਼ਿਸ਼ਟ ਆਕਰਸ਼ਨ ਵੱਲ।
ਮਾਣਯੋਗ, ਦੇਸ਼ ਦੀ ਆਨ, ਬਾਨ, ਸ਼ਾਨ ਦੀ ਭੂਮੀ ਰਾਜਸਥਾਨ ਦੇ ਸਕੂਲ ਦੀ ਜਮਾਤ 10ਵੀਂ ਦੀ ਵਿਦਿਆਰਥਣ ਯਸ਼੍ਰੀ ਇੱਥੇ ਹਾਜ਼ਰ ਹੈ ਅਤੇ ਤੁਹਾਡੇ ਕੋਲੋਂ ਮਾਰਗਦਰਸ਼ਨ ਚਾਹੁੰਦੀ ਹੈ। ਆਪਣਾ ਪ੍ਰਸ਼ਨ ਪੁੱਛੋ ਯਸ਼੍ਰੀ।
ਪ੍ਰਸ਼ਨਕਰਤਾ – Good Morning, Sir, I Yashri from Swami Vivekanand Government Model School, Rajasthan. My classmates and I are appearing for board exam this year – ਤਾਂ ਇਸ ਦੇ ਬਾਰੇ ਵਿੱਚ ਸਾਡਾ ਬਹੁਤ ਵਾਰ mood off ਹੋ ਜਾਂਦਾ ਹੈ। So Sir , please motivate us and give some suggestions to face the exams without any stress and nervousness . Thank You .
ਪ੍ਰਸਤੁਤਕਰਤਾ – ਧੰਨਵਾਦ ਯਸ਼੍ਰੀ। ਮਾਣਯੋਗ ਪ੍ਰਧਾਨ ਮੰਤਰੀ ਜੀ, ਯਸ਼੍ਰੀ ਇਹ ਜਾਣਨਾ ਚਾਹੁੰਦੀ ਹੈ ਕਿ ਬੋਰਡ ਦੀਆਂ ਪ੍ਰੀਖਿਆਵਾਂ ਦਾ ਵਿਚਾਰ ਉਨ੍ਹਾਂ ਦਾ ਮੂਡ ਔਫ ਕਰ ਦਿੰਦਾ ਹੈ ਉਹ ਕਿਵੇਂ ਆਪਣੇ ਆਪ ਨੂੰ ਮਿਹਨਤ ਕਰਨ ਲਈ ਪ੍ਰੇਰਿਤ ਕਰੇ?
ਪ੍ਰਧਾਨ ਮੰਤਰੀ – ਮੈਂ ਸੋਚ ਰਿਹਾ ਸੀ ਨੌਜਵਾਨਾਂ ਦਾ ਤਾਂ ਮੂਡ ਔਫ ਹੋਣਾ ਹੀ ਨਹੀਂ ਚਾਹੀਦਾ ਹੈ। ਲੇਕਿਨ ਕੀ ਕਦੇ ਅਸੀਂ ਸੋਚਿਆ ਹੈ ਕਿ ਮੂਡ ਔਫ ਕਿਉਂ ਹੁੰਦਾ ਹੈ? ਆਪਣੇ ਖ਼ੁਦ ਦੇ ਕਾਰਨ ਤੋਂ ਕਿ ਬਾਹਰ ਦੀ ਪਰਿਸਥਿਤੀ ਤੋਂ। ਜ਼ਿਆਦਾਤਰ ਤੁਸੀਂ ਦੇਖਿਆ ਹੋਵੇਗਾ ਕਿ ਜ਼ਿਆਦਾਤਰ ਕੇਸਾਂ ਵਿੱਚ ਦਿਮਾਗ ਖਰਾਬ ਹੁੰਦਾ ਹੈ, ਮੂਡ ਔਫ ਹੋ ਜਾਂਦਾ ਹੈ, ਕੰਮ ਕਰਨ ਨੂੰ ਮਨ ਨਹੀਂ ਕਰਦਾ ਹੈ, ਉਸ ਵਿੱਚ ਬਾਹਰ ਦੀਆਂ ਪਰਿਸਥਿਤੀਆਂ ਜ਼ਿਆਦਾ ਜ਼ਿੰਮੇਵਾਰ ਹੁੰਦੀਆਂ ਹਨ। ਜਿਵੇਂ, ਤੁਸੀਂ ਮਾਂ ਨੂੰ ਕਿਹਾ ਮਾਂ ਮੈਂ ਪੜ੍ਹ ਰਿਹਾ ਹਾਂ 6 ਵਜੇ ਮੈਨੂੰ ਕੁਝ ਚਾਹ ਮਿਲ ਜਾਵੇ ਦੇਖਣਾ ਫਿਰ ਤੁਸੀਂ ਪੜ੍ਹ ਰਹੇ ਹੋ ਬੜੀ ਮਸਤੀ ਨਾਲ ਲੇਕਿਨ ਵਿੱਚ-ਵਿੱਚ ਘੜੀ ਦੇਖਦੇ ਹੋ 6 ਵਜੇ ਕਿ ਨਹੀਂ ਵਜੇ। ਤਾਂ ਗੜਬੜ ਉੱਥੋਂ ਹੀ ਸ਼ੁਰੂ ਹੁੰਦੀ ਹੈ।
ਅਤੇ ਫਿਰ ਮਾਂ ਨੂੰ ਆਉਣ ਵਿੱਚ ਦੇਰੀ ਹੋ ਗਈ ਤਾਂ 15 ਮਿੰਟ ਅੰਦਰੋਂ ਤੂਫਾਨ ਖੜ੍ਹਾ ਹੋ ਜਾਂਦਾ ਹੈ। ਮਾਂ ਸਮਝਦੀ ਕੀ ਹੈ, ਉਸ ਵਿੱਚ ਸਮਝ ਨਹੀਂ ਹੈ ਕਿ ਮੇਰੇ 10ਵੀਂ ਦੇ exam ਹਨ ਮੈਂ ਪੜ੍ਹਨਾ ਹੈ, ਮੈਂ 6 ਵਜੇ ਚਾਹ ਲਈ ਬੋਲਿਆ ਸੀ – ਮੂਡ ਔਫ। ਹੁਣ ਦੂਜਾ ਸੋਚਣ ਦਾ ਤਰੀਕਾ – ਇਹ ਸਭ ਹੋਇਆ ਲੇਕਿਨ ਅਗਰ ਤੁਸੀਂ ਇਹ ਸੋਚਿਆ – ਅਰੇ ! ਮਾਂ ਇੰਨੀ ਮਿਹਨਤ ਕਰਦੀ ਹੈ, ਮੇਰੀ ਇੰਨੀ ਚਿੰਤਾ ਕਰਦਾ ਹੈ ਜ਼ਰੂਰ ਕੁਝ ਹੋਇਆ ਹੋਵੇਗਾ ਕਿ ਮਾਂ 6 ਵਜੇ ਚਾਹ ਨਹੀਂ ਲਿਆ ਸਕੀ, ਤਕਲੀਫ਼ ਵਿੱਚ ਹੋਵੇਗੀ । ਮੈਂ ਜ਼ਰਾ ਦੇਖਾਂ ਮਾਂ ਨੂੰ ਕੁਝ ਹੋਇਆ ਤਾਂ ਨਹੀਂ ਹੈ ਮੈਨੂੰ ਦੱਸੋ ਮੂਡ ਔਫ ਹੋਵੇਗਾ ਤਾਂ ਮੂਡ ਚਾਰਜ ਹੋ ਜਾਵੇਗਾ, ਕਿਉਂਕਿ ਤੁਸੀਂ ਆਪਣੀ ਅਪੇਖਿਆ ਨੂੰ ਆਪਣੇ ਨਾਲ ਏਨਾ ਨਹੀਂ ਜੋੜ ਦਿੱਤਾ ਕਿ ਅਪੇਖਿਆ ਪੂਰੀ ਨਾ ਹੁੰਦਿਆ ਹੀ ਇੱਕਦਮ ਮੂਡ ਡਾਊਨ ਹੋ ਜਾਂਦਾ ਹੈ।
ਅਗਰ ਅਸੀਂ ਆਦਤ ਬਣਾ ਦੇਈਏ, ਤੁਸੀਂ ਦੇਖਿਆ ਹੋਵੇਗਾ ਕਿ ਅਸੀਂ 5-6 ਦੋਸਤਾਂ ਨੇ ਕੋਈ ਖੇਡਣ ਦਾ ਪ੍ਰੋਗਰਾਮ ਬਣਾ ਦਿੱਤਾ ਹੈ, ਖੇਡਣ ਲਈ ਜਾ ਰਹੇ ਹਾਂ ਲੇਕਿਨ ਇੱਕ ਸਾਥੀ ਹਾਲੇ ਆਇਆ ਨਹੀਂ । ਅਸੀਂ ਲੋਕਾਂ ਨੇ ਜਾਣਾ ਹੈ, ਜਲਦੀ ਜਾਣਾ ਹੈ। ਤੁਸੀਂ ਦੇਖਿਆ ਹੋਵੇਗਾ ਕਿ 5 ਜੋ ਪਹੁੰਚ ਗਏ ਹਨ ਉਨ੍ਹਾਂ ਵਿੱਚ 2 ਅਜਿਹੇ ਹੋਣਗੇ ਜੋ ਕਾਹਲੇ ਪੈ ਜਾਣਗੇ, ਯਾਰ ਆਇਆ ਨਹੀਂ-ਯਾਰ ਆਇਆ ਨਹੀਂ, ਲੇਟ ਹੋ ਗਿਆ । ਉਨ੍ਹਾਂ ਦਾ ਦਿਮਾਗ ਉਸ ਵਿੱਚ ਹੈ, 3 ਅਜਿਹੇ ਹੁੰਦੇ ਹਨ ਅਰੇ ਯਾਰ ਛੱਡ, ਆਵੇਗਾ । ਆਪਣੇ ਮਨ ਦੀ ਕਿਵੇਂ ਅਸੀਂ ਮੈਨੇਜਮੈਂਟ ਕਰਦੇ ਹਾਂ । ਇਹ ਮੂਡ ਦੀ ਨਾਲ ਜਿੱਥੋਂ ਤੱਕ motivation ਅਤੇ de-motivation ਦਾ ਸਵਾਲ ਹੈ – ਜੀਵਨ ਵਿੱਚ ਸ਼ਾਇਦ ਹੀ ਅਜਿਹਾ ਕੋਈ ਵਿਅਕਤੀ ਹੋਵੇ ਜਿਸ ਨੂੰ ਇਨ੍ਹਾਂ ਚੀਜ਼ਾਂ ਵਿੱਚ ਗੁਜਰਨਾ ਨਾ ਪੈਂਦਾ ਹੋਵੇ । ਹਰ ਕਿਸੇ ਨੂੰ ਇਸ ਦੌਰ ‘ਚੋਂ ਗੁਜਰਨਾ ਹੀ ਪੈਂਦਾ ਹੈ। ਵਾਰ-ਵਾਰ ਗੁਜਰਨਾ ਪੈਂਦਾ ਹੈ। ਕਦੇ ਕੁਝ ਕਰਨ ਲਈ ਬਹੁਤ motivated ਹੁੰਦੇ ਹੋ, ਕਦੇ ਇੱਕ ਦਮ ਨਾਲ ਅਸਫ਼ਲਤਾ ਮਿਲੇ ਤਾਂ de-motivate ਹੋ ਜਾਂਦੇ ਹੋ ।
ਹੁਣ ਤੁਸੀਂ ਦੇਖੋ ਚੰਦਰਯਾਨ ਤੁਸੀਂ ਸਾਰੇ ਰਾਤ ਨੂੰ ਜਾਗ ਰਹੇ ਸੀ। ਚੰਦਰਯਾਨ ਨੂੰ ਭੇਜਣ ਵਿੱਚ ਤੁਹਾਡਾ ਕੋਈ contribution ਸੀ ਕੀ ਨਹੀਂ ਸੀ, ਲੇਕਿਨ ਤੁਸੀਂ ਅਜਿਹਾ ਹੀ ਮਨ ਲਗਾ ਕੇ ਬੈਠੇ ਹੋਏ ਸੀ ਜਿਵੇਂ ਤੁਸੀਂ ਹੀ ਕੀਤਾ ਹੈ, ਅਜਿਹਾ ਹੁੰਦਾ ਸੀ ਕਿ ਨਹੀਂ ਹੁੰਦਾ ਸੀ? ਅਤੇ ਜਦੋਂ ਨਹੀਂ ਹੋਇਆ ਤੁਸੀਂ ਸਭ ਦੇ ਸਭ scientist ਤਾਂ ਬਾਅਦ ਵਿੱਚ ਪੁਰਾ ਹਿੰਦੁਸਤਾਨ, ਇੱਕ ਤਰ੍ਹਾਂ ਨਾਲ demotivate ਹੋ ਗਿਆ ਸੀ ਕਿ ਨਹੀਂ ਹੋ ਗਿਆ ਸੀ? ਤੁਸੀਂ ਸਾਰੇ ਰਾਤ ਨੂੰ ਜਾਗ ਰਹੇ ਸੀ ਕਦੇ-ਕਦੇ ਵਿਫਲਤਾ ਸਾਨੂੰ ਅਜਿਹਾ ਕਰ ਦਿੰਦੀ ਹੈ। ਉਸ ਦਿਨ ਮੈਂ ਵੀ ਉੱਥੇ ਮੌਜੂਦ ਸੀ। ਮੈਂ ਅੱਜ ਇੱਕ ਸੀਕਰੇਟ ਦੱਸਦਾ ਹਾਂ ਕੁਝ ਲੋਕਾਂ ਨੇ ਮੈਨੂੰ ਦੱਸਿਆ ਸੀ ਕਿ ਮੋਦੀ ਜੀ ਤੁਹਾਨੂੰ ਉੱਥੇ ਇਸ ਪ੍ਰੋਗਰਾਮ ਵਿੱਚ ਨਹੀਂ ਜਾਣਾ ਚਾਹੀਦਾ ਕਿਉਂਕਿ ਇਸ ਵਿੱਚ ਕੋਈ Surety ਨਹੀਂ ਹੈ ਤੁਸੀਂ ਜਾਓਗੇ ਅਤੇ ਫੇਲ ਹੋ ਗਿਆ ਤਾਂ ਕੀ ਕਰੋਗੇ?
ਮੈਂ ਕਿਹਾ ਇਸ ਲਈ ਮੈਨੂੰ ਜਾਣਾ ਚਾਹੀਦਾ ਹੈ ਅਤੇ ਜਦੋਂ ਲਾਸਟ ਕੁਝ ਮਿੰਟ ਸਨ ਮੈਂ ਦੇਖ ਰਿਹਾ ਸੀ ਕਿ ਸਾਇੰਟਿਸਟਾਂ ਦੇ ਚਿਹਰਿਆਂ ’ਤੇ ਬਦਲਾਅ ਦਿਖ ਰਿਹਾ ਹੈ, ਤਨਾਉ ਦਿਖ ਰਿਹਾ ਹੈ, ਇੱਕ-ਦੂਜੇ ਦੀ ਤਰਫ਼ ਦੇਖ ਰਹੇ ਹਨ। ਤਾਂ ਮੈਂ ਸਮਝਿਆ ਕੁਝ ਅਣਹੋਣੀ ਹੈ। ਅਸੀਂ ਸਾਇੰਟਿਸਟ ਤਾਂ ਹੈ ਨਹੀਂ ਪੂਰਾ ਸਮਝ ਆਉਂਦਾ ਨਹੀਂ ਸੀ ਲੇਕਿਨ ਉਨ੍ਹਾਂ ਦੇ ਚਿਹਰੇ ਤੋਂ ਲਗਾ ਕਿ ਕੁਝ ਅਣਹੋਣੀ ਹੋ ਰਹੀ ਹੈ। ਫਿਰ ਥੋੜ੍ਹੀ ਦੇਰ ਵਿੱਚ ਆ ਕੇ ਉਨ੍ਹਾਂ ਨੇ ਮੈਨੂੰ ਦੱਸਿਆ । ਮੈਂ ਕਿਹਾ ਠੀਕ ਹੈ ਤੁਸੀਂ ਟ੍ਰਾਈ ਕਰ ਰਹੇ ਹੋ, ਠੀਕ ਹੈ, ਕਰੋ, ਮੈਂ ਬੈਠਾ ਹਾਂ । ਫਿਰ 10 ਮਿੰਟ ਦੇ ਬਾਅਦ ਉਨ੍ਹਾਂ ਨੇ ਦੱਸਿਆ ਸੀ ਨਹੀਂ ਹੋ ਸਕਿਆ ਤਾਂ ਫਿਰ ਮੈਂ ਸਾਇੰਟਿਸਟਾਂ ਦੇ ਨਾਲ ਉੱਥੇ ਬੈਠਾ, ਗੱਲਾਂ ਕੀਤੀਆਂ, ਅੰਦਰ ਵੀ ਜਾ ਕੇ ਥੋੜ੍ਹਾ ਚੱਕਰ ਲਗਾਇਆ, ਚਿੰਤਾ ਨਾ ਕਰੋ ਅਜਿਹਾ ਕਰਕੇ ਫਿਰ ਮੈਂ ਰਾਤ ਨੂੰ ,ਕਰੀਬ 3 ਵਜ ਗਏ ਸਨ, ਫਿਰ ਮੈਂ ਆਪਣੇ ਹੋਟਲ ਗਿਆ ।
ਲੇਕਿਨ ਮੈਂ ਚੈਨ ਨਾਲ ਬੈਠ ਨਹੀਂ ਸਕਿਆ ਸੌਣ ਨੂੰ ਮਨ ਨਹੀਂ ਕਰਦਾ ਸੀ। ਸਾਡੀ ਜੋ ਪੀਐੱਮਓ ਦੀ ਟੀਮ ਹੈ ਉਹ ਆਪਣੇ ਕਮਰੇ ਵਿੱਚ ਚਲੀ ਗਈ ਸੀ। ਅੱਧਾ-ਪੌਣਾ ਘੰਟਾ ਇੰਜ ਹੀ ਬਿਤਾਇਆ, ਮੈਂ ਚੱਕਰ ਕੱਟ ਰਿਹਾ ਸੀ ਤਾਂ ਮੈਂ ਕਿਹਾ ਕਿ ਅਜਿਹਾ ਕਰੋ ਕਿ ਸਾਰਿਆਂ ਨੂੰ ਬੁਲਾ ਲਓ। ਤਾਂ ਫਿਰ ਜੋ ਸਾਰੇ ਬੇਚਾਰੇ ਸੌਂ ਗਏ ਸਨ ਉਨ੍ਹਾਂ ਨੂੰ ਬੁਲਾਇਆ, ਮੈਂ ਕਿਹਾ ਦੇਖੋ ਸਵੇਰੇ ਅਸੀਂ ਜਾਣਾ ਹੈ ਲੇਕਿਨ ਅਸੀਂ ਪ੍ਰੋਗਰਾਮ ਬਦਲ ਦੇਵਾਂਗੇ। ਸਵੇਰੇ ਅਸੀਂ ਜਲਦੀ ਨਹੀਂ ਜਾਵਾਂਗੇ, ਦੇਰ ਨਾਲ ਜਾਵਾਂਗੇ। ਹੁਣ ਇਨ੍ਹਾਂ ਸਾਇੰਟਿਸਟਾਂ ਨੂੰ ਰਾਤ ਦੇ 3 ਵਜ ਗਏ ਹਨ ਲੇਕਿਨ ਕੀ ਸਵੇਰੇ 7.30-8.00 ਵਜੇ ਇਕੱਠੇ ਹੋ ਸਕਦੇ ਹਾਂ ਕੀ, ਮੈਂ ਮਿਲਣਾ ਚਾਹੁੰਦਾ ਹਾਂ।
ਮੈਂ ਸਵੇਰੇ ਉੱਠ ਕੇ ਜਾ ਸਕਦਾ ਸੀ, ਸਵੇਰੇ ਉੱਠ ਕੇ ਚਲਾ ਜਾਂਦਾ ਇਸ ਦੇਸ਼ ਵਿੱਚ ਕੋਈ ਨੋਟਿਸ ਵੀ ਨਹੀਂ ਕਰਦਾ। ਕੋਈ ਜ਼ਰੂਰਤ ਵੀ ਨਹੀਂ ਸੀ ਮੈਂ ਖ਼ੁਦ ਨੂੰ ਸਮਝਾ ਨਹੀਂ ਪਾ ਰਿਹਾ ਸੀ ਅਤੇ ਇਸ ਲਈ ਮੈਂ ਸਵੇਰੇ ਉਨ੍ਹਾਂ ਸਾਇੰਟਿਸਟਾਂ ਨੂੰ ਫਿਰ ਤੋਂ ਇਕੱਠਾ ਕੀਤਾ, ਆਪਣੇ ਭਾਵ ਮੈਂ ਪ੍ਰਗਟ ਕੀਤੇ ਉਨ੍ਹਾਂ ਦੀ ਮਿਹਨਤ ਦੀ ਜਿੰਨੀ ਸ਼ਲਾਘਾ ਕੀਤੀ ਜਾ ਸਕਦੀ ਹੈ, ਕੀਤੀ। ਦੇਸ਼ ਦੇ ਸੁਪਨਿਆਂ ਦੀਆਂ ਗੱਲਾਂ ਕੀਤੀਆਂ। ਇੱਕ ਪੂਰਾ ਮਾਹੌਲ ਬਦਲ ਗਿਆ। ਅਤੇ ਉੱਥੇ ਹੀ ਬਦਲਿਆ ਅਜਿਹਾ ਨਹੀਂ ਹੈ ਪੂਰੇ ਹਿੰਦੁਸਤਾਨ ਦਾ ਬਦਲ ਗਿਆ। ਜਿਸ ਘਟਨਾ ਨੇ ਅਤੇ ਬਾਅਦ ਵਿੱਚ ਕੀ ਹੋਇਆ ਸਭ ਤੁਸੀਂ ਟੀਵੀ ’ਤੇ ਦੇਖਿਆ ਹੈ, ਮੈਂ ਕਹਿਣਾ ਨਹੀਂ ਚਾਹੁੰਦਾ ਹਾਂ। ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਅਸਫ਼ਲਤਾਵਾਂ ਤੋਂ ਵੀ ਸਫ਼ਲਤਾ ਦੀ ਸਿੱਖਿਆ ਪਾ ਸਕਦੇ ਹਾਂ।
ਹਰ ਪ੍ਰਯਤਨ ਵਿੱਚ ਅਸੀਂ ਉਤਸਾਹ ਭਰ ਸਕਦੇ ਹਾਂ। ਅਤੇ ਕਿਸੇ ਚੀਜ਼ ਵਿੱਚ ਤੁਸੀਂ ਅਸਫ਼ਲ ਹੋ ਗਏ, ਇਸ ਦਾ ਮਤਲਬ ਇਹ ਹੈ ਕਿ ਹੁਣ ਤਸੀਂ ਸਫ਼ਲਤਾ ਵੱਲ ਚਲ ਪਏ ਹੋ। ਅਗਰ ਉੱਥੇ ਰੁਕ ਗਏ, ਫਿਰ ਤਾਂ ਕਿੰਨੇ ਹੀ ਟ੍ਰੈਕਟਰ ਲਗਾ ਦਿਓ ਤੁਹਾਨੂੰ ਖਿੱਚਣ ਲਈ ਨਹੀਂ ਨਿਕਲ ਸਕਦੇ ਹੋ, ਇਹ ਖ਼ੁਦ ਤੈਅ ਕਰੋ ਤਾਂ ਤੁਸੀਂ ਨਿਕਲ ਸਕਦੇ ਹੋ। ਅਤੇ ਇਸ ਲਈ motivation, demotivation ਤੁਹਾਨੂੰ ਪਤਾ ਹੋਵੇਗਾ 2001 ਵਿੱਚ ਸ਼ਾਇਦ ਕਲਕੱਤਾ ਵਿੱਚ ਇੰਡੀਆ-ਆਸਟ੍ਰੇਲੀਆ ਦਾ ਕ੍ਰਿਕੇਟ ਮੈਚ ਸੀ ਤਾਂ ਤੁਹਾਡੇ ਵਿੱਚੋਂ ਕੁਝ ਲੋਕ ਹੋਣਗੇ ਜਿਨ੍ਹਾਂ ਦਾ ਜਨਮ ਵੀ ਨਹੀਂ ਹੋਇਆ ਹੋਵੇਗਾ ਅਤੇ ਅਜਿਹੀ ਸਥਿਤੀ ਹੋ ਗਈ।
2001 ਵਿੱਚ ਆਸਟ੍ਰੇਲੀਆ ਅਤੇ ਭਾਰਤ ਦਾ ਕੋਲਕਾਤਾ ਵਿੱਚ ਮੈਚ ਸੀ। ਫੌਲੋ ਔਨ ਹੋਣਾ ਪਿਆ, ਬੁਰੇ ਹਾਲ ਸਨ, ਦੁਬਾਰਾ ਖੇਡਣ ਆਏ ਤਾਂ ਵਿਕੇਟ ਜਾਣ ਲਗੀ। ਸਾਰਾ ਮਾਹੌਲ demotivation ਦਾ ਸੀ, Audience ਵੀ ਨਰਾਜ਼ਗੀ ਆਪਣੀ ਵਿਅਕਤ ਕਰਦੀ ਰਹਿੰਦੀ ਹੈ। ਭੁੱਲ ਜਾਂਦੀ ਹੈ ਕਿ ਮੇਰੇ ਆਪਣੇ ਖੇਡ ਰਹੇ ਹਨ ਥੋੜ੍ਹਾ ਉਤਸਾਹ ਵਧਾਓ। ਲੇਕਿਨ ਤੁਹਾਨੂੰ ਯਾਦ ਹੋਵੇਗਾ ਰਾਹੁਲ ਦ੍ਰਵਿੜ ਅਤੇ ਵੀਵੀਐੱਸ ਲਕਸ਼ਮਣ, ਇਨ੍ਹਾਂ ਦੋਹਾਂ ਨੇ ਉਸ ਪਿਚ ’ਤੇ ਜੋ ਕਮਾਲ ਕੀਤਾ, ਇਸ ਤਰ੍ਹਾਂ ਸ਼ਾਮ ਤੱਕ ਖੇਡ ਨੂੰ ਖਿੱਚਦੇ ਚਲੇ ਗਏ ਸਾਰੀਆਂ ਪਰਿਸਥਿਤੀਆਂ ਨੂੰ ਉਲਟ ਕਰ ਦਿੱਤਾ। ਇੰਨਾ ਹੀ ਨਹੀਂ ਉਹ ਜਿੱਤ ਕੇ ਆ ਗਏ ਮੈਚ ਨੂੰ। ਮਾਹੌਲ ਪੂਰਾ demotivation ਦਾ ਸੀ ਲੇਕਿਨ ਇੱਕ ਸੰਕਲਪ, ਕਿਵੇਂ ਹਾਰ ਸਕਦੇ ਹਾਂ, ਜੁਟ ਜਾਵਾਂਗੇ, ਜੂਝਾਗੇ, ਇੱਕ-ਇੱਕ ਬਾੱਲ ਦੇ ਨਾਲ ਖੇਡ ਕੇ ਤਾਕਤ ਦਿਖਾਵਾਂਗੇ। ਨਤੀਜਾ ਦਿੱਤਾ।
2002 ਵਿੱਚ ਵੀ ਤੁਸੀਂ ਦੇਖਿਆ ਹੋਵੇਗਾ ਭਾਰਤ ਦੀ ਟੀਮ ਵੈਸਟਇੰਡੀਜ਼ ਖੇਡਣ ਗਈ ਸੀ ਤਾਂ ਉਸ ਸਮੇਂ ਸਾਡੇ ਇੱਕ ਚੰਗੇ ਬੌਲਰ ਅਨਿਲ ਕੁੰਬਲੇ ਉਨ੍ਹਾਂ ਨੂੰ ਇੱਕ ਬਾਉਂਸਰ ਨਾਲ ਚੋਟ ਆਈ ਪੂਰਾ ਜਬੜਾ ਟੁੱਟ ਗਿਆ ਕਾਫ਼ੀ ਪੱਟੀਆਂ ਬੰਨ੍ਹ ਕੇ, ਦਰਦ ਤੁਸੀਂ ਸਮਝ ਸਕਦੇ ਹੋ, ਜਦੋਂ ਚੋਟ ਲੱਗਦੀ ਹੈ ਤਾਂ । ਦੰਦ ਵਿੱਚ ਥੋੜ੍ਹਾ ਜਿਹਾ ਵੀ ਦਰਦ ਹੁੰਦਾ ਹੈ ਕਿੰਨਾ ਹੁੰਦਾ ਹੈ। ਹੁਣ ਸਥਿਤੀ ਇਹ ਸੀ ਕਿ ਅਨਿਲ ਬੌਲਿੰਗ ਕਰ ਸਕਣਗੇ ਜਾਂ ਨਹੀ ਕਰ ਸਕਣਗੇ ਲੇਕਿਨ ਉਨ੍ਹਾਂ ਨੇ ਦਰਦ ਦੀ ਪਰਵਾਹ ਨਹੀਂ ਕੀਤੀ । ਰੋਂਦੇ ਨਹੀਂ ਬੈਠੇ ਅਗਰ ਉਹ ਨਾ ਵੀ ਖੇਡਦੇ ਤਾਂ ਦੇਸ਼ ਉਨ੍ਹਾਂ ਨੂੰ ਦੋਸ਼ ਨਹੀਂ ਦਿੰਦਾ। ਇਹ ਉਨ੍ਹਾਂ ਨੇ ਤੈਅ ਕੀਤਾ ਕਿ ਇਹ ਮੇਰਾ ਜਿੰਮਾ ਹੈ ਠੀਕ ਹੈ ਦਰਦ ਹੁੰਦਾ ਹੈ ਤਾਂ ਹੁੰਦਾ ਹੈ ਜਿੰਨੀਆਂ ਪੱਟੀਆਂ ਲਗਾ ਸਕਦੇ ਹੋ ਲਗਾਓ, ਮੈਦਾਨ ਵਿੱਚ ਉਤਰੋ। ਅਤੇ ਤੁਹਾਨੂੰ ਪਤਾ ਹੋਵੇਗਾ ਕਿ ਉਸ ਸਮੇਂ ਲਾਰਾ ਦੀ ਵਿਕੇਟ ਲੈਣੀ ਯਾਨੀ ਵੱਡੀ achievement ਮੰਨੀ ਜਾਂਦੀ ਸੀ ਅਤੇ ਬ੍ਰਿਯਨ ਲਾਰਾ ਦੀ ਵਿਕੇਟ ਲੈ ਕੇ ਉਨ੍ਹਾਂ ਨੇ ਮੈਚ ਦਾ ਪੂਰਾ ਨਕਸ਼ਾ ਹੀ ਪਲਟ ਦਿੱਤਾ। ਯਾਨੀ ਇੱਕ ਵਿਅਕਤੀ ਦਾ ਸੰਕਲਪ ਹੋਰਾਂ ਨੂੰ ਵੀ motivation ਦਾ ਕਿੰਨਾ ਵੱਡਾ ਕਾਰਨ ਬਣ ਜਾਂਦਾ ਹੈ।
ਅਜਿਹੀਆਂ ਅਨੇਕ ਘਟਨਾਵਾਂ ਤੁਹਾਡੇ ਸਾਹਮਣੇ ਹੋਣਗੀਆਂ, ਜਿਨ੍ਹਾਂ ਨੂੰ ਦੇਖ ਕੇ ਤੁਸੀਂ ਤੈਅ ਕਰ ਸਕਦੇ ਹੋ ਕਿ ਮੈਂ, emotions ਨੂੰ manage ਕਰਨ ਦਾ ਮੇਰਾ ਤਰੀਕਾ, ਉਸ ’ਤੇ ਦੇਖਣ ਦਾ ਮੇਰਾ ਕਿਸ ਤਰ੍ਹਾਂ ਦਾ ਤਰੀਕਾ ਹੈ, ਉਸ ’ਤੇ ਨਿਰਭਰ ਕਰਦਾ ਹੈ। ਅਗਰ ਇਸ ਨੂੰ ਅਸੀਂ ਕਰ ਲਿਆ ਤਾਂ ਮੂਡ ਔਫ ਹੋਵੇਗਾ ਲੇਕਿਨ ਫਿਰ ਵੀ ਤੁਸੀਂ ਪਲ ਦੋ ਪਲ ਵਿੱਚ ਉਸ ਨੂੰ manage ਵੀ ਕਰ ਲਵੋਗੇ। ਅਤੇ ਫਿਰ ਅਸੀਂ ਉਸੇ ਸਵਸਥ ਮਨ ਨਾਲ ਆਪਣੀ ਗੱਲ ਨੂੰ ਅੱਗੇ ਵਧਾ ਸਕਾਂਗੇ। ਧੰਨਵਾਦ ਤੁਹਾਨੂੰ।
ਪ੍ਰਸਤੁਤਕਰਤਾ – ਟੀਚਾ ਪ੍ਰਾਪਤੀ ਵਿੱਚ ਆਉਣ ਵਾਲੀਆਂ ਸਾਰੀਆਂ ਰੁਕਾਵਟਾਂ ਦਾ ਨਿਰਾਕਰਣ ਤੁਹਾਡੇ ਵਚਨਾਂ ਤੋਂ ਹੋ ਗਿਆ ਮਾਣਯੋਗ। ਹੁਣ ਮੂਡ ਇੱਕਦਮ ਫ੍ਰੈਸ਼ ਹੋ ਗਿਆ ਸਰ। ਧੰਨਵਾਦ। ਮਾਣਯੋਗ ਪ੍ਰਧਾਨ ਮੰਤਰੀ ਜੀ ਦੀ ਸਾਧਨਾ ਸਥਲੀ ਕੇਦਾਰਨਾਥ ਦੇ ਰਾਜ ਉੱਤਰਾਖੰਡ ਤੋਂ ਜਮਾਤ 10ਵੀਂ ਦੇ ਮਯੰਕ ਨੇਗੀ, Blooming Vale Public School, ਸ਼੍ਰੀਮਾਨ ਤੋਂ ਮਾਰਗਦਰਸ਼ਨ ਚਾਹੁੰਦੇ ਹਨ। May be have the question please?
ਪ੍ਰਸ਼ਨਕਰਤਾ – ਮਾਣਯੋਗ ਪ੍ਰਧਾਨ ਮੰਤਰੀ ਮਹੋਦਯ, ਸ਼ੁਭ ਸਵੇਰ। ਮੈਂ Blooming Vale Public School, ਕੋਟਦਵਾਰ, ਉਤਰਾਖੰਡ ਤੋਂ ਜਮਾਤ 10 ਦਾ ਵਿਦਿਆਰਥੀ ਹਾਂ। ਸਫ਼ਲ ਲੋਕ ਜਿਵੇਂ ਬਿਲ ਗੇਟਸ ਅਤੇ ਥਾਮਸ ਐਡੀਸਨ ਅਤੇ ਮਾਰਕ ਜੁਕਰਬਰਗ ਆਪਣੇ ਪ੍ਰਾਰੰਭਿਕ ਜੀਵਨ ਵਿੱਚ ਅਸਫਲ ਸਾਬਤ ਹੋਏ ਹਨ। ਆਖ਼ਰ, ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੁਆਰਾ ਹੀ ਕਿਸੇ ਦੀ ਪਹਿਚਾਨ ਨਹੀਂ ਕੀਤੀ ਜਾ ਸਕਦੀ ਹੈ। ਮਾਣਯੋਗ ਮਹੋਦਯ, ਮੇਰਾ ਪ੍ਰਸ਼ਨ ਇਹ ਹੈ ਕਿ ਪ੍ਰੀਖਿਆ ਵਿੱਚ ਚੰਗੇ ਅੰਕ ਪ੍ਰਾਪਤ ਕਰਨ ਹੇਤੂ ਅਸੀਂ ਆਪਣਾ ਕਿੰਨਾ ਧਿਆਨ ਕੇਂਦਰਿਤ ਕਰੀਏ? ਧੰਨਵਾਦ।
ਪ੍ਰਸਤੁਤਕਰਤਾ – ਧੰਨਵਾਦ ਮਯੰਕ। ਮਾਣਯੋਗ ਪ੍ਰਧਾਨ ਮੰਤਰੀ ਜੀ, ਮਯੰਕ ਇਹ ਜਾਣਨਾ ਚਾਹੁੰਦੇ ਹਨ ਕਿ ਜੀਵਨ ਵਿੱਚ ਸਫ਼ਲਤਾ ਦਾ ਮਾਪਦੰਡ ਕੀ ਕੇਵਲ ਪ੍ਰੀਖਿਆ ਵਿੱਚ ਪ੍ਰਾਪਤ Marks ਹਨ?
ਪੀਐੱਮ – ਤੁਹਾਡੀ ਇਹ ਚਿੰਤਾ ਸਹੀ ਹੈ ਅਤੇ ਸ਼ਾਇਦ ਹਰ ਵਿਦਿਆਰਥੀ ਨੂੰ ਘਰ ਵਿੱਚ ਅਤੇ ਸਕੂਲ ਵਿੱਚ ਲਗਾਤਾਰ ਇਸੇ ਦਾ ਮੁਕਾਬਲਾ ਕਰਨਾ ਪੈਂਦਾ ਹੋਵੇਗਾ। ਕਿਉਂਕਿ ਜਾਣੇ-ਅਣਜਾਣੇ ਵਿੱਚ ਅਸੀਂ ਲੋਕ ਉਸ ਦਿਸ਼ਾ ਵਿੱਚ ਚਲ ਪਏ ਹਾਂ ਸਾਡੀ ਸਿੱਖਿਆ ਨੂੰ ਲੈ ਕੇ, ਜਿਸ ਵਿੱਚ ਸਫ਼ਲਤਾ-ਅਸਫਲਤਾ ਦਾ ਇੱਕ Turning Point ਕੁੱਝ ਵਿਸ਼ੇਸ਼ ਪ੍ਰੀਖਿਆਵਾਂ ਦੇ Marks ਬਣ ਗਿਆ ਹੈ। ਅਤੇ ਉਸ ਦੇ ਕਾਰਨ ਮਨ ਵੀ ਉਸ ਗੱਲ ਵਿੱਚ ਰਹਿੰਦਾ ਹੈ ਕਿ ਬਾਕੀ ਸਭ ਬਾਅਦ ਵਿੱਚ ਕਰਾਂਗਾ, ਇੱਕ ਵਾਰ Marks ਲੈ ਆਓ।
ਮਾਂ-ਬਾਪ ਵੀ ਇਹੀ ਇੱਕ environment create ਕਰਦੇ ਹਨ ਕਿ ਅਰੇ ਭਾਈ, ਪਹਿਲਾਂ ਤੁਸੀਂ 10ਵੀਂ ਵਧੀਆ ਕਰ ਲਓ, ਫਿਰ ਕੋਈ problem ਨਹੀਂ, ਤੁਹਾਡਾ ਰਸਤਾ ਸਾਫ਼ ਹੋ ਜਾਵੇਗਾ। ਫਿਰ 11ਵੀਂ ਵਿੱਚ ਆਏਗਾ ਤਾਂ ਫਿਰ ਕਹਿਣਗੇ, ਭਈ ਗੱਲ ਬਰਾਬਰ ਹੈ, ਲੇਕਿਨ 12ਵੀਂ ਬਹੁਤ ਮਹੱਤਵ ਦੀ ਹੈ ਯਾਰ, ਇਸ ’ਤੇ ਜ਼ੋਰ ਲਗਾ ਦਿਓ। ਫਿਰ ਕਹਿਣਗੇ Entrance Exam ’ਤੇ ਜ਼ੋਰ ਲਗਾ ਦਿਉ। ਉਨ੍ਹਾਂ ਦਾ ਇਰਾਦਾ ਹੁੰਦਾ ਹੈ ਕਿ ਬੱਚਿਆਂ ਨੂੰ ਜਰਾ motivate ਕਰੋ, ਉਤਸਾਹਿਤ ਕਰੋ। ਲੇਕਿਨ ਕਿਸੇ ਜ਼ਮਾਨੇ ਵਿੱਚ ਸ਼ਾਇਦ ਇਹ ਸੱਚ ਹੋਵੇਗਾ, ਲੇਕਿਨ ਅੱਜ ਦੁਨੀਆ ਬਹੁਤ ਬਦਲ ਚੁੱਕੀ ਹੈ, ਸੰਭਾਵਨਾਵਾਂ ਬਹੁਤ ਵਧ ਗਈਆਂ ਹਨ। ਸਿਰਫ਼ ਪ੍ਰੀਖਿਆ ਦੇ ਅੰਕ ਹੀ ਜ਼ਿੰਦਗੀ ਨਹੀਂ ਹੈ।
ਉਸੇ ਤਰ੍ਹਾਂ ਨਾਲ ਕੋਈ ਇੱਕ Examination, ਇਹ ਪੂਰੀ ਜ਼ਿੰਦਗੀ ਨਹੀਂ ਹੈ, ਇਹ ਇੱਕ ਪੜਾਅ ਹੈ। ਸਭ ਤੋਂ ਪਹਿਲਾਂ ਸਾਨੂੰ ਆਪਣੇ ਪੂਰੇ ਜੀਵਨ ਦਾ ਇਹ ਇੱਕ ਮਹੱਤਵਪੂਰਨ ਪੜਾਅ ਮੰਨਣਾ ਚਾਹੀਦਾ ਹੈ, ਲੇਕਿਨ ਇਹੀ ਸਭ ਕੁਝ ਹੈ, ਇਹ ਕਦੇ ਨਹੀਂ ਮੰਨਣਾ ਚਾਹੀਦਾ ਹੈ। ਜਿਸ ਦਿਨ, ਮਾਂ-ਬਾਪ ਨੂੰ ਮੈਂ ਖਾਸ ਪ੍ਰਾਰਥਨਾ ਕਰਾਂਗਾਂ ਕਿ ਤੁਸੀਂ ਬੱਚਿਆਂ ਨੂੰ – ਇਹ ਨਹੀਂ ਤਾਂ ਭਈ ਕੁਝ ਨਹੀਂ, ਇਹ ਜੋ ਮੂਡ ਬਣਾ ਦਿੰਦੇ ਹੋ, ਮਿਹਰਬਾਨੀ ਕਰਕੇ ਅਜਿਹਾ ਨਾ ਕਰੋ । ਇਹ ਹੋਇਆ, ਚੰਗਾ ਗੱਲ ਹੈ। ਜ਼ਿਆਦਾ ਚੰਗਾ ਹੋਵੇ, ਹੋਰ ਚੰਗਾ ਗੱਲ ਹੈ, ਲੇਕਿਨ ਕੁਝ ਨਹੀਂ ਹੋਇਆ ਤਾਂ ਜਿਵੇਂ ਦੁਨੀਆ ਲੁੱਟ ਗਈ, ਇਹ ਸੋਚ ਬਿਲਕੁਲ ਹੀ ਅੱਜ ਦੇ ਯੁੱਗ ਵਿੱਚ ਉਪਯੁਕਤ ਨਹੀਂ ਹੈ। ਬਹੁਤ ਸਾਰੇ ਸਕੋਪ ਹਨ, ਜੀਵਨ ਦੇ ਕਿਸੇ ਵੀ ਖੇਤਰ ਵਿੱਚ ਜਾ ਸਕਦੇ ਹੋ ਤੁਸੀ ।
ਤੁਸੀਂ ਦੇਖਿਆ ਹੋਵੇਗਾ ਕਿਸਾਨ – ਹੋ ਸਕਦਾ ਹੈ ਸਕੂਲ ਸਿੱਖਿਆ ਬਹੁਤ ਘੱਟ ਹੋਈ ਹੋਵੇ, ਲੇਕਿਨ ਉਹ ਸਿੱਖਦਾ ਹੈ, ਅਨੁਭਵ ਕਰਦਾ ਹੈ, technology adopt ਕਰਦਾ ਹੈ, ਖੇਤੀ ਦੀ ਪੱਧਤੀ ਬਦਲਦਾ ਹੈ, ਆਧੁਨਿਕ ਕਰਦਾ ਹੈ, ਜੀਵਨ ਨੂੰ ਕਿੰਨਾ ਵਧੀਆ ਬਣਾ ਦਿੰਦਾ ਹੈ। ਅਤੇ ਇਸ ਲਈ ਮੈਂ ਸਾਫ਼ ਕਹਾਂਗਾ ਕਿ ਪ੍ਰੀਖਿਆ ਦਾ ਮਹੱਤਵ ਹੈ, ਉਸ ਦੇ ਬਾਵਜੂਦ ਵੀ ਪ੍ਰੀਖਿਆ ਹੀ ਜ਼ਿੰਦਗੀ ਹੈ, ਇਸ ਸੋਚ ਵਿੱਚੋਂ ਸਾਨੂੰ ਬਾਹਰ ਆਉਣਾ ਚਾਹੀਦਾ ਹੈ1 ਜੀਵਨ ਵਿੱਚ ਕਈ ਰੁਝਾਨ ਹੁੰਦੇ ਹਨ, ਕਈ ਚੀਜਾਂ ਹੁੰਦੀਆਂ ਹਨ, ਇਨ੍ਹਾਂ ਨੂੰ ਲੈ ਕੇ ਅਸੀਂ ਅੱਗੇ ਵਧ ਸਕਦੇ ਹਾਂ।
ਪ੍ਰਸਤੁਤਕਰਤਾ– ਧੰਨਵਾਦ ਮਾਨਯੋਗ ਪ੍ਰਧਾਨ ਮੰਤਰੀ ਜੀ। ਆਪਦੇ ਪ੍ਰੇਰਕ ਵਚ ਸਾਡੇ ਸਾਰਿਆਂ ਦੇ ਲਈ ਪ੍ਰੇਰਨਾ ਦੇ ਸੂਤਰ ਹਨ। The next question comes from the heart of India, the State of Madhya Pradesh. Prajakta Atankar, a student of class IXth of Kendriya Vidyalaya, Jabalpur, joins us to ask her question. Could we have the question please?
ਪ੍ਰਸ਼ਨਕਰਤਾ– My name is Prajakta Atankar, from Kendriya Vidyalaya, Jabalpur MP. My question to honorable Prime Minister. The balance between co curricular activities and studies is very important. But these activities distract the children. Is it so?
ਪ੍ਰਸਤੁਤਕਰਤਾ- ਇਸੇ ਨਾਲ ਮਿਲਦਾ-ਜੁਲਦਾ ਇੱਕ ਹੋਰ ਪ੍ਰਸ਼ਨ ਹੈ Government Girls Senior Secondary School No.2 ਦਿੱਲੀ ਦੀ ਕਲਾਸ 9ਵੀਂ ਦੀ ਵਿਦਿਆਰਥਣ, ਰਿਆ ਨੇਗੀ, ਆਪਣੇ ਮਨ ਵਿੱਚ ਉੱਠਣ ਵਾਲੇ ਪ੍ਰਸ਼ਨ ਦਾ ਸਮਾਧਾਨ ਚਾਹੁੰਦੀ ਹੈ। ਰਿਆ ਸਭਾਗਾਰ ਵਿੱਚ ਬੈਠੀ ਹੈ। ਰਿਆ, ਕ੍ਰਿਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ– ਮਾਨਯੋਗ ਪ੍ਰਧਾਨ ਮੰਤਰੀ ਜੀ, ਮੈਂ ਰਿਆ ਰੇਗੀ ਕਲਾਸ ਨੌਵੀਂ ਦੀ ਵਿਦਿਆਰਥਣ ਹਾਂ। ਮੈਂ Government Girls Senior Secondary School No. 2 ਵਿੱਚ ਪੜ੍ਹਦੀ ਹਾਂ। ਮੈਂ ਦਿੱਲੀ ਤੋਂ ਹਾਂ ਅਤੇ ਮੇਰਾ ਪ੍ਰਸ਼ਨ ਤੁਹਾਡੇ ਤੋਂ ਇਹ ਹੈ ਕਿ ਜੋ ਵਿਦਿਆਰਥੀ ਪੜ੍ਹਾਈ ਵਿੱਚ ਬਹੁਤ ਵਧੀਆ ਨਹੀਂ ਹੁੰਦੇ ਹਨ ਮਗਰ ਹੋਰ ਖੇਤਰਾਂ ਜਿਵੇਂ ਖੇਲਕੁਦ, ਸੰਗੀਤ ਆਦਿ ਵਿੱਚ ਵਧੀਆ ਹੁੰਦੇ ਹਨ ਉਨਾਂ ਦਾ ਭਵਿੱਖ ਕੀ ਹੋਵੇਗਾ, ਇਸ ‘ਤੇ ਆਪਣੀ ਰਾਏ ਦਿਓ।
ਪ੍ਰਸਤੁਤਕਰਤਾ– ਧੰਨਵਾਦ ਰਿਆ। ਮਹੋਦਯ, ਇੱਕ ਹੋਰ ਪ੍ਰਸ਼ਨ ਹੈ, ਇਸੇ ਨਾਲ ਮਿਲਦਾ-ਜੁਲਦਾ ਹੈ। A resident of Hugli, Kolkata, the land of Great Saint Vivekanand and Noble Laureate Guru Dev Rabindranath Tagore, Anamika Bhunia of Jawahar Navodaya Vidalaya is here with us in the Audience to ask her question. ਅਨਾਮਿਕਾ, ਕ੍ਰਿਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ-Honorable, Prime Minister Sir, I am Anamika Bhunia, studying in class XIth Science. I am from Jawahar Navodaya Vidalaya, Hugli West Bengal. My question is, how can we make a balance between our extra curricular activities and academic activities. Sir, please give us some suggestions. Thank You.
ਪ੍ਰਸਤੁਤਕਰਤਾ– Thank You, ਅਨਾਮਿਕਾ। ਮਾਣਯੋਗ, ਪ੍ਰਜਾਕਤਾ, ਰਿਆ ਅਤੇ ਅਨਾਮਿਕਾ ਉਤਸੁਕ ਹਨ ਇਹ ਜਾਣਨੇ ਨੂੰ ਕਿ ਪਾਠ ਸਹਿਗਾਮੀ ਕਿਰਿਆਵਾਂ ਅਤੇ ਪੜ੍ਹਾਈ ਦਰਮਿਆਨ ਤਾਲਮੇਲ ਜਾ ਬੈਲੇਂਸ ਕਿਵੇਂ ਸਥਾਪਿਤ ਕਰੀਏ?
ਪੀਐੱਮ- ਅੱਛਾ, ਤੁਹਾਡੇ ਕੋਲੋਂ ਤੋਂ ਮੈਂ ਇਕ ਸਵਾਲ ਪੁੱਛਣਾ ਚਾਹੁੰਦਾ ਹਾਂ, ਜਵਾਬ ਦੇਵੋਗੇ? ਤੁਹਾਡੇ ਵਿੱਚੋਂ ਅਜਿਹੇ ਕਿੰਨੇ ਲੋਕ ਹਨ, ਜੋ ਇਹ ਮੰਨਦੇ ਹਨ ਕਿ ਕੋਈ ਵੀ Extra Curricular Activity ਕਰਦਾ ਹਾਂ ਜਾਂ ਕਰਦੀ ਹਾਂ ਤਾਂ ਮੇਰੀ ਪੜ੍ਹਾਈ ਵਿੱਚ ਨੁਕਸਾਨ ਹੁੰਦਾ ਹੈ, ਅਜਿਹਾ ਮੰਨਣ ਵਾਲੇ ਕਿੰਨੇ ਹਨ? ਕੋਈ ਨਹੀਂ ਹੈ। ਅੱਛਾ, ਜੋ ਮੰਨਦੇ ਹਨ ਮੇਰੇ ਲਈ ਪੜ੍ਹਾਈ ਦਾ ਮੱਹਤਵ ਹੈ, ਲੇਕਿਨ ਜ਼ਿੰਦਗੀ ਨੂੰ ਅੱਗੇ ਵਧਾਉਣ ਲਈ ਅਨੇਕ activity ਵੀ ਬਹੁਤ ਜਰੂਰੀ ਹੈ, ਅਜਿਹਾ ਮੰਨਣ ਵਾਲੇ ਕਿੰਨੇ ਹਨ? ਅੱਛਾ, ਉਸ ਵਿੱਚ ਵੀ ਥੋੜ੍ਹਾ ਉਤਸਾਹ ਘੱਟ ਹੈ। ਅੱਛਾ, ਤੀਜਾ ਸਵਾਲ- ਜੋ ਇਹ ਮੰਣਦੇ ਹਨ ਹਾਂextra activity ਹੋਣੀ ਚਾਹੀਦੀ ਹੈ ਅਤੇ ਜੋ ਸਮਾਂ ਦੇ ਕੇ regularly ਕਰਦੇ ਵੀ ਹਨ, ਅਜਿਹੇ ਕੌਣ-ਕੌਣ ਹਨ? ਚਲੋ, ਇਹ ਸਥਿਤੀ ਅਸੀਂ ਬਦਲਣੀ ਹੈ। ਦੇਖੋ, ਆਖ਼ਰਕਾਰ ਅਸੀਂ ਜੋ ਸਿੱਖਿਆ ਵਿਵਸਥਾ ਤੋਂ ਸਿੱਖਿਆ ਪ੍ਰਾਪਤ ਕਰਦੇ ਹਾਂ , ਉਹ ਇੱਕ ਪ੍ਰਕਾਰ ਨਾਲ ਬਹੁਤ ਵੱਡੀ ਦੁਨੀਆ ਦੇ ਦਰਵਾਜੇ ਖੋਲ੍ਹਣ ਦਾ ਰਸਤਾ ਹੁੰਦੀ ਹੈ। ਉਸੇ ਨਾਲ ਦੁਨੀਆ ਵਿੱਚ ਅਸੀਂ ਪ੍ਰਵੇਸ਼ ਕਰਦੇ ਹਾਂ । ਜਦੋਂ ਬਾਲਕ alphabet ਸਿੱਖਦਾ ਹੈ, A ਜਾਂ ਕ, ਉਸਦਾ ਮਤਲਬ ਕਿ ਉਹ ਇੱਕ ਨਵੀਂ ਦੁਨੀਆ ਵਿੱਚ ਪ੍ਰਵੇਸ਼ ਕਰ ਰਿਹਾ ਹੈ।
ਪਹਿਲੇ alphabet ਸਿੱਖੇਗਾ, ਉਸਦੇ ਬਾਅਦ ਦੋ-ਦੋ ਅੱਖਰਾਂ ਦਾ ਸ਼ਬਦ ਸਿੱਖੇਗਾ, ਫਿਰ ਤਿੰਨ ਅੱਖਰਾਂ ਵਾਲਾ ਸ਼ਬਦ ਸਿੱਖਾਗੇ, ਫਿਰ ਦੋ-ਦੋ ਸ਼ਬਦਾਂ ਨੂੰ ਸਿੱਖੇਗਾ। ਸ਼ੁਰੂ ਤਾਂ ਕੀਤਾ ਸੀ ਕ ਤੋਂ, ਲੇਕਿਨ ਕਰਦੇ-ਕਰਦੇ-ਕਰਦੇ ਉਹ ਕਿੱਥੇ ਪਹੁੰਚ ਗਿਆ। ਕਿਉਂਕਿ ਉਹ ਇੱਕ entrance point ਸੀ। ਸਾਡੀ ਪੂਰੀ ਸਿੱਖਿਆ ਜੋ ਹੈ ਉਹ ਸਾਨੂੰ ਕੁਝ ਕਰਨ, ਜਾਣਨ ਲਈ ਇੱਕ ਅਵਸਰ ਦਿੰਦੀ ਹੈ। ਉਸੇ ਨੂੰ ਅਧਾਰ ਬਣਾ ਕੇ ਅਸੀਂ ਅੱਗੇ ਵਧਣਾ ਹੰਦਾ ਹੈ। ਕੋਈ ਅਗਰ ‘ਸਾ, ਰੇ, ਗ, ਮ, ਪ, ਧ, ਨਿ, ਸਾ’ ਇਹ ਬਹੁਤ ਪਰਫੇਕਟ ਕਰ ਲਵੇ ਯਾਨੀ ਹਿੰਦੁਸਤਾਨ ਦੇ top most ਜੋ ਸੰਗੀਤ ਦੀ ਦੁਨੀਆ ਦੇ ਲੋਕ ਹਨ, ਉਹ ਵੀ ਉਸ ਦੀ ਵਾਹ ਵਾਹੀ ਕਰਨ,ਵੈਸਾ ਹੀ ‘ਸਾ,ਰੇ,ਗ,ਮ,ਪ,ਧ,ਨਿ,ਸਾ’,ਲੇਕਿਨ ਉਹ ਉੱਥੇ ਰੁਕ ਜਾਣ ਤਾਂ ਉਹ ਸੰਗੀਤ ਦੀ ਦੁਨੀਆ ਵਿੱਚ ਕੁਝ ਕਰ ਸਕਦਾ ਹੈ ਕੀ, ਕਰ ਸਕਦਾ ਹੈ।
ਕੀ? ‘ਸਾ,ਰੇ,ਗ,ਮ,ਪ,ਧ,ਨਿ,ਸਾ’ ਸੰਗੀਤ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਦਾ ਇੱਕ entrance point ਹੈ। ਉਸ ਨੂੰ ਆਤਮਸਾਤ ਕਰਨ ਦੇ ਬਾਅਦ ਸੰਗੀਤ ਦੀਆਂ ਸਾਰੀਆਂ ਵਿੱਦਿਆਵਾਂ ਵਿੱਚ ਉਸ ਨੂੰ ਜਾਣਨ ਦਾ ਅਵਸਰ ਮਿਲਦਾ ਹੈ। ਲੇਕਿਨ ਅਗਰ ਉਹ ਇਹ ਕਹੇ ਕਿ ਮੈ ਤਾਂ ਸਿੱਖਿਆ ਲੈ ਲਈ, ‘ਸਾ,ਰੇ,ਗ,ਮ,ਪ,ਧ,ਨਿ,ਸਾ’ ਆ ਗਿਆ, ਹੁਣ ਮੈਨੂੰ ਸੰਗੀਤ ਆ ਗਿਆ, ਹੁਣ ਮੈਂ ਕੁਝ ਕਰਨਾ ਨਹੀਂ, ਤਾਂ ਹੋਵੇਗਾ ਕੀ? ਮਤਲਬ actuallyਜੋ ਅਸੀਂ ਸਿੱਖਦੇ ਹਾਂ ਇਸ ਨੂੰ daily ਕਸੌਟੀ ‘ਤੇ ਕੱਸਣਾ ਚਾਹੀਦਾ ਹੈ- daily , ਅਤੇ ਟੀਚਰ ਜੋ question-answer ਕਰੇ ਉਸ ਦੀ ਕਸੌਟੀ ‘ਤੇ ਨਹੀਂ, ਜ਼ਿੰਦਗੀ ਦੀ ਕਸੌਟੀ ‘ਤੇ ਕੱਸਣਾ ਚਾਹੀਦਾ ਹੈ। ਅਗਲ ਕਲਾਸ ਵਿੱਚ ਮੈਨੂੰ ਪੜ੍ਹਾਇਆ ਗਿਆ ਕਿ ਭਾਈ ਘੱਟ ਬੋਲਣ ਨਾਲ ਫਾਇਦਾ ਹੁੰਦਾ ਹੈ ਤਾਂ ਫਿਰ ਕਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਜਦੋਂ ਮਾਂ-ਬਾਪ ਬਹੁਤ ਡਾਂਟ ਰਹੇ ਹਨ, ਕੁਝ ਗਲਤੀ ਕਰਕੇ ਆਏ ਹੋ, ਤਾਂ ਟ੍ਰਾਇਲ ਕਰਨਾ ਚਾਹੀਦਾ ਹੈ, ਉਹ ਜੋ ਘੱਟ ਬੋਲਣ ਵਾਲਾ ਕਿਹਾ ਸੀ, ਇੱਥੇ ਕੰਮ ਆਏਗਾ ਕੀ?
ਅਗਰ ਤੁਸੀਂ ਕੋਈ extra activityਨਹੀਂ ਕਰਦੇ ਹੋ, ਤੁਸੀਂ ਇੱਕ ਬਿਲਕੁਲ ਰੋਬੋਟ ਦੀ ਤਰ੍ਹਾਂ ਜੋ ਸੌਫਟਵੇਅਰ ਤੁਹਾਡੇ ਅੰਦਰ ਪਾਇਆ ਹੈ, ਉਸੇ ਪ੍ਰਕਾਰ ਨਾਲ ਸਵੇਰੇ ਤੋਂ ਸ਼ਾਮ ਕਰਦੇ ਰਹੋਗੇ ਤਾਂ ਤੁਸੀਂ ਰੋਬੋਟ ਬਣਕੇ ਰਹਿ ਜਾਓਗੇ। ਕੀ ਅਸੀਂ ਚਾਹੁੰਦੇ ਹਾਂ ਕਿ ਮੇਰੇ ਦੇਸ਼ ਦਾ ਨੌਜਵਾਨ ਰੋਬੋਟ ਬਣ ਜਾਏ,ਨਹੀਂ ਚਾਹੁੰਦੇ। ਸਾਡੇ ਨੌਜਵਾਨ ਊਰਜਾ ਨਾਲ ਭਰਿਆ ਹੋਇਆ, ਸੁਪਨਿਆਂ ਨੂੰ ਲੈ ਕੇ ਚੱਲਣ ਵਾਲਾ, ਸਾਹਸ, ਸਮਰੱਥਾ ਦਿਖਾਉਣ ਵਾਲਾ, ਇਹ ਅਗਰ ਨਹੀਂ ਹੋਵੇਗਾ ਤਾਂ ਕੁਝ ਨਹੀਂ ਹੋਵੇਗਾ। ਅਤੇ ਇਸ ਲਈ ਅਸੀਂ ਅਨੇਕ ਗਤੀਵਿਧੀਆਂ activity, ਉਸ ਵਿੱਚ ਉਦਾਸੀਨ ਕਦੀ ਨਹੀਂ ਰਹਿਣਾ ਚਾਹੀਦਾ। ਇਹ ਠੀਕ ਹੈ ਸਮੇਂ ਦੀ ਮੈਨੇਜਮੈਂਟ ਕਰਨੀ ਚਾਹੀਦੀ ਹੈ, ਸੰਤੁਲਨ ਕਰਨਾ ਚਾਹੀਦਾ ਹੈ, ਲੇਕਿਨ ਉਸ activity, ਯਾਨੀ ਬਿਲਕੁਲ ਬੇਕਾਰ, ਸਭ ਬਰਬਾਦ ਹੋ ਜਾਏਗਾ, ਇਹ ਨਹੀਂ ਹੋਣਾ ਚਾਹੀਦਾ, ਇੱਕ ਸਮਾਂ ਸੀ ਜਦੋਂ ਅਵਸਰ ਬਹੁਤ ਘੱਟ ਸਨ, ਤਾਂ ਲੱਗਦਾ ਸੀ, ਭਾਈ ਇੱਕ ਵਾਰੀ ਕਿਤਾਬਾਂ ਦੀ ਦੁਨੀਆ ਤੋਂ ਅੱਗੇ ਵਧ ਜਾਵਾਂ ਤਾਂ ਰਸਤੇ ਖੁੱਲ੍ਹ ਜਾਣਗੇ। ਅੱਜ ਅਜਿਹਾ ਨਹੀਂ ਹੈ।
ਅੱਜ ਮੌਕੇ ਬਹੁਤ ਹਨ ਅਤੇ ਇਸ ਲਈ ਅਗਰ ਅਸੀਂ ਕੋਸ਼ਿਸ਼ ਕਰੀਏ , ਅਸੀਂ ਪ੍ਰਯਤਨ ਕਰੀਏ ਤਾਂ ਅਸੀਂ ਜ਼ਰੂਰ ਨਤੀਜਾ ਪ੍ਰਾਪਤ ਕਰ ਸਕਦੇ ਹਾਂ। ਅਤੇ ਇਸ ਲਈ ਮੈਂ ਚਾਹੁੰਗਾ ਕਿ ਅਸੀਂ ਜੀਵਨ ਵਿੱਚ extra activity ਨੂੰ ਵਧਾਉਣਾ ਹੈ। ਲੇਕਿਨ ਇੱਕ ਨਵੀਂ ਬੁਰਾਈ ਇਨ੍ਹਾਂ ਦਿਨਾਂ ਪ੍ਰਵੇਸ ਕਰ ਗਈ ਹੈ। ਇਹ ਬੁਰਾਈ ਬਹੁਤ ਚਿੰਤਾਜਨਕ ਹੈ। ਕੀ ਹੋਇਆ ਹੈ, Parents ਲਈ ਇਹ extra activity ਇੱਕ ਪ੍ਰਕਾਰ ਤੋਂ ਫੈਸ਼ਨ ਸਟੇਟਮੈਂਟ ਹੋ ਗਿਆ ਹੈ। ਜਦੋਂ ਮਾਂ-ਬਾਪ ਆਪਣੇ ਦੋਸਤਾਂ ਵਿਚਕਾਰ ਬੈਠਦੇ ਹਨ ਤਾਂ ਉਸ ਨੂੰ ਇਹ ਕਹਿਣ ਦਾ ਮਜਾ ਆਉਂਦਾ ਹੈ- ਮੇਰਾ ਬੇਟਾ ਸਵੇਰੇ ਕ੍ਰਿਕੇਟ ਕੋਚਿੰਗ ਵਿੱਚ ਜਾਂਦਾ ਹੈ, ਫਿਰ ਦਸ ਵਜੇ ਟੈਨਿਸ ਵਿੱਚ ਜਾਂਦਾ ਹੈ, ਫਿਰ 11 ਵਜੇ ਸਵੀਮਿੰਗ ਦੇ ਲਈ ਜਾਂਦਾ ਹੈ, ਫਿਰ ਪੰਜ ਵਜੇ ਮਣੀਪੁਰੀ ਡਾਂਸ ਸਿਖ ਰਿਹਾ ਹੈ, ਉਸ ਨੂੰ ਬਹੁਤ ਮਜਾ ਆਉਂਦਾ ਹੈ। ਕੀ, ਕਦੀ-ਕਦੀ ਮਾਂ-ਬਾਪ ਸੋਚ ਲੈਦੇ ਹਨ ਕਿ glamour driven extra activity ਹੈ, celebrity ਦੇ ਰੂਪ ਵਿੱਚ ਤੁਹਾਨੂੰ ਵਧੀਆ ਲਗਦਾ ਹੈ। ਅਜਿਹੀ ਗਤੀਵਿਧੀਆਂ ਆਪਣੇ ਬੱਚਿਆਂ ਤੋਂ ਕਰਾਉਂਗਾ।
ਤਦ ਕੀ ਹੁੰਦਾ ਹੈ,ਜਿਵੇਂ ਮਾਂ-ਬਾਪ ਬੱਚਿਆਂ ‘ਤੇ exam ਨੂੰ ਲੈਕੇ ਦਬਾਵ ਪਾਉਂਦੇ ਹਨ, ਹੁਣ ਇਹ extra
activity ਲਈ ਵੀ ਮਾਂ-ਬਾਪ ਦਬਾਵ ਪਾਉਣ ਲੱਗੇ ਹਨ। ਹੋ ਰਿਹਾ ਹੈ ਨਾ ਕਈਆਂ ਨੂੰ? ਨਹੀਂ ਬੋਲੋਗੇ। ਮੈਂ ਤੁਹਾਡੀ ਮੁਸ਼ਕਿਲ ਜਾਣਦਾ ਹਾਂ ਕਿਉਂਕਿ ਬੋਲੋਗੇ ਅਤੇ ਟੀਵੀ ‘ਤੇ ਘਰਵਾਲੇ ਦੇਖਣ ਲੱਗੇ ਤਾਂ। ਲੇਕਿਨ ਇਹ ਸਹੀ ਹੈ, ਮਾਂ-ਬਾਪ ਦਾ ਵੀ ਕੰਮ ਹੈ ਕਿ ਬੱਚਿਆ ਨੂੰ ਇੱਕ ਤਾਂ ਸਥਾਨਿਕ ਵਿਵਸਥਾ ਵਿੱਚ ਅਵਸਰ ਕਿੱਥੇ-ਕਿੱਥੇ ਆ ਗਿਆ- ਉਸ ਵਿੱਚੋਂ ਉਸ ਦੀ ਰੁਚੀ ਵਾਲੀਆਂ ਚੀਜਾਂ ਕਿਹੜੀਆਂ ਹਨ, ਮਾਂ-ਬਾਪ ਨੇ ਉਸ ਦੇ ਨਾਲ ਗੱਲਾਂ ਕਰਦੇ-ਕਰਦੇ ਨਿਕਲਣਾ ਚਾਹੀਦਾ ਅਤੇ ਜਿਸ ਵਿੱਚ ਉਸ ਦੀ ਰੁਚੀ ਹੈ।
ਉਸ activity ਵਿੱਚ ਲੈ ਜਾਣਾ ਚਾਹੀਦਾ ਹੈ। ਲੇਕਿਨ ਬਹੁਤ ਹੀ ਵਧੀਆ ਤਰੀਕੇ ਨਾਲ, well structured way ਵਿੱਚ ਵੀ extra activity ਨੂੰ ਕਿਤੇ ਨਾ ਕਿਤੇ ਤਾਂ ਬੰਨਣਾ ਚਾਹੀਦਾ ਹੈ। ਤਦ ਜਾ ਕੇ ਤੁਸੀਂ ਆਪਣੇ ਆਪ ਨੂੰ evaluate ਕਰ ਸਕਦੇ ਹੋ ਅਤੇ ਜੀਵਨ ਵਿੱਚ ਇੱਕ ਸੰਤੋਸ਼ ਵੀ ਪ੍ਰਾਪਤ ਕਰ ਸਕਦੇ ਹੋ । ਤੁਸੀਂ ਦੇਖਿਆ ਹੋਵੇਗਾ, ਕਈ ਲੋਕ ਅਜਿਹੇ ਹੋਣਗੇ 35-40 ਸਾਲ ਦੇ ਬਾਅਦ ਇਹ ਕਰਨਾ ਮੁਸ਼ਿਕਲ ਹੋ ਜਾਂਦਾ ਹੈ, ਤਾਂ ਉਨ੍ਹਾਂ ਦੇ ਮਨ ਵਿੱਚ ਬੋਝ ਰਹਿੰਦਾ ਹੈ, ਯਾਰ ਸਕੂਲ ਦੇ ਜੀਵਨ ਵਿੱਚ ਇਹ ਵੀ ਨਹੀਂ ਕੀਤਾ, ਇਹ ਵੀ ਨਹੀਂ ਕੀਤਾ, ਇਹ ਵੀ ਨਹੀਂ ਕੀਤਾ, ਇਹ ਵੀ ਨਹੀਂ ਆਉਂਦਾ, ਉਹ ਵੀ ਨਹੀਂ ਆਉਂਦਾ। ਤਾਂ ਫਿਰ ਉਸ ਲਈ ਉਹ ਜ਼ਿੰਦਗੀ ਬੋਝ ਬਣ ਜਾਂਦੀ ਹੈ।
ਅਗਰ ਤੁਸੀਂ ਸਕੂਲੀ ਜੀਵਨ ਵਿੱਚ ਵਿਵਿਧਤਾਵਾਂ ਭਰੇ ਜੀਵਨ ਨੂੰ ਕੱਸਣ ਦੀ ਆਦਤ ਬਣਾਉਂਦੇ ਹੋ ਤਾਂ ਆਉਣ ਵਾਲੇ ਜੀਵਨ ਵਿੱਚ ਇਹ ਬਹੁਤ ਉਪਯੋਗੀ ਹੁੰਦਾ ਹੈ। ਜਿੰਨਾ ਕਲਾਸਰੂਮ ਵਿੱਚ ਪਾਈ ਹੋਈ ਸਿੱਖਿਆ ਦਾ ਮਹੱਤਵ ਬਣ ਜਾਂਦਾ ਹੈ, ਓਨਾ ਹੀ 35-40 ਸਾਲ ਦੀ ਉਮਰ ਦੇ ਬਾਅਦ, ਇਹ ਹੋਰ ਚੀਜ਼ਾਂ ਨਾਲ ਜੋ ਆਪਣੇ-ਆਪ ਨੂੰ ਕੱਸਿਆ ਹੁੰਦਾ ਹੈ, ਉਹ ਜੀਵਨ ਜਿਊਣ ਦੇ ਲਈ ਬਹੁਤ ਕੰਮ ਆਉਂਦਾ ਹੈ। ਤੇ ਇਸ ਲਈ ਇੱਕ ਨੂੰ ਦੂਜੇ ਦਾ ਦੁਸ਼ਮਣ ਨਹੀਂ ਮੰਨਣਾ ਚਾਹੀਦਾ। ਇੱਕ, ਦੂਜੇ ਨੂੰ ਨੁਕਸਾਨ ਕਰ ਰਿਹਾ ਹੈ, ਅਜਿਹਾ ਨਹੀਂ ਮੰਨਣਾ ਚਾਹੀਦਾ। ਸਾਨੂੰ extra activity ਕਰਨੀ ਚਾਹੀਦੀ ਅਤੇ ਦੂਜਾ- 10ਵੀਂ, 12ਵੀਂ ਦੇ ਵਿਦਿਆਰਥੀਆਂ ਨੂੰ ਮੈਂ ਜ਼ਰੂਰ ਕਹੂੰਗਾ ਕਿ ਤੁਸੀਂ ਕੁਝ ਨਾ ਕੁਝ ਤਾਂ extra ਕਰੋ, daily 5 ਮਿੰਟ, 10 ਮਿੰਟ, 15 ਮਿੰਟ ਤਾਂ ਤੁਹਾਡਾ mind ਥੋੜ੍ਹਾ ਫ੍ਰੈੱਸ਼ ਹੋ ਜਾਏਗਾ। ਜੇਕਰ ਤੁਸੀਂ ਉਸੇ ਵਿੱਚ ਲੱਗੇ ਰਹੋਗੇ ਕਿ ਕਿਤਾਬ, ਇਹ ਬਸ, ਇੱਕ-ਇੱਕ ਚੀਜ਼ ਦਸ-ਦਸ, ਵੀਹ-ਵੀਹ-ਵਾਰ ਕਰਦੇ ਰਹੋਗੇ ਤਾਂ ਤੁਸੀਂ ਬਿਲਕੁਲ ਬੱਝ ਜਾਓਗੇ। ਤਾਂ ਅਜਿਹਾ ਬਿਲਕੁਲ ਨਾ ਹੋਣ ਦਿਓ।
ਪ੍ਰਸਤੁਤਕਰਤਾ– ਧੰਨਵਾਦ ਪ੍ਰਧਾਨ ਮੰਤਰੀ ਜੀ, ਆਪ ਦੇ ਮਾਰਗਦਰਸ਼ਨ ਦੇ ਲਈ। K.Divya class 10thstudent of Government Model Senior Secondary School, Andaman. She seeks respected Prime Minister’s view points on certain issues. Could we have the question please?
ਪ੍ਰਸ਼ਨਕਰਤਾ–Honorable, Prime Minister Sir, Namskar. I am K. Divya, of Class 10, from Government Model Secondary School, Andaman and Nicobar Island. My question to you is what should be the role of modern technology in a student’s life?
ਪ੍ਰਸਤੁਤਕਰਤਾ– Question comes from the Deepesh Rai, a student of class XIIth of Namchi Secondary School, South Sikkim and has travelled all the way from Sikkim to be here with us in the Audience, to ask his question. ਦਿਪੇਸ਼ ਆਪਣਾ ਪ੍ਰਸ਼ਨ ਪੱਛੋ।
ਪ੍ਰਸ਼ਨਕਰਤਾ– Good Morning every one. Honorable, Prime Minister. My name is Deepesh Rai, studying in class XII from Namchi Secondary School, Sikkim. Sir, my question is that many children in the world are using educational technology to learn better. So, how can it have was?
ਪ੍ਰਸਤੁਤਕਰਤਾ– ਧੰਨਵਾਦ, ਦਿਪੇਸ਼। ਮਹੋਦਯ, ਦਿੱਵਿਆ ਅਤੇ ਦਿਪੇਸ਼ ਜਾਣਨਾ ਚਾਹੁੰਦੇ ਹਨ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਦਿਆਰਥੀ ਜੀਵਨ ਵਿੱਚ ਕਿਸ ਪ੍ਰਕਾਰ ਸਹਾਇਕ ਹੋ ਸਕਦੇ ਹਨ? ਕ੍ਰਿਪਾ ਕਰਕੇ ਮਾਰਗਦਰਸ਼ਨ ਕਰੇ।
ਪੀਐੱਮ- ਸਾਇਦ ਪਿਛਲੀ ਸ਼ਤਾਬਦੀ ਦੇ ਆਖਰੀ ਕਾਲਖੰਡ ਅਤੇ ਇਸ ਸ਼ਤਾਬਦੀ ਦਾ ਆਰੰਭ ਕਾਲਖੰਡ ਦੌਰਾਨ ਵਿਗਿਆਨ ਅਤੇ ਟੈਕਨੋਲੋਜੀ ਨੇ ਪੂਰੀ ਤਰ੍ਹਾਂ ਜੀਵਨ ਨੂੰ ਬਦਲ ਦਿੱਤਾ ਹੈ। ਇੱਕ ਪ੍ਰਕਾਰ ਨਾਲ ਜੀਵਨ ਵੀ technology driven ਹੋ ਗਿਆ ਹੈ। ਹੁਣ, ਇਸ ਲਈ, ਟੈਕਨੋਲੋਜੀ ਦਾ ਡਰ ਬਿਲਕੁਲ ਵੀ ਆਪਣੇ ਜੀਵਨ ਵਿੱਚ ਆਉਣ ਨਹੀਂ ਦੇਣਾ ਚਾਹੀਦਾ। ਇਹ technology ਆਈ, ਮੈਂ ਕੀ ਕਰਾਂ, ਆਉਣ ਨਹੀਂ ਦੇਣਾ ਚਾਹੀਦਾ। ਦੂਜਾ, ਹੁਣ technology ਆਈ ਤਾਂ ਮੇਰੀ ਤਾਂ ਪੂਰੀ ਜ਼ਿੰਦਗੀ ਹੀ ਬਰਬਾਦ ਹੋ ਜਾਏਗੀ, ਮੈਂ ਪਹਿਲੇ ਤਾਂ ਇੰਜ ਸੋਚਦਾ ਸੀ ਇੰਜ ਕਰਦਾ ਸੀ। ਹੁਣ ਜਦੋਂ ਨਵੀਂ ਚੀਜ਼ ਆਈ ਮੈਂ ਕਿਵੇ cope up ਕਰਾਂਗਾ?
ਜੀ ਨਹੀਂ, Technology ਨੂੰ ਅਸੀਂ ਆਪਣਾ ਦੋਸਤ ਮੰਨੀਏ। ਬਦਲਦ ਹੋਈ Technology ਨੂੰ ਅਸੀਂ ਪਹਿਲਾ ਤਾਂ ਸਮਝਣ ਦੀ ਕੋਸ਼ਿਸ਼ ਕਰੀਏ। ਅਸੀਂ Proactive ਹੋਈਏ। ਤੀਜਾ, ਕੀ ਸਿਰਫ Technology ਦਾ ਗਿਆਨ ਹੋਣ ਦਾ ਇਹ ਫਾਇਦਾ ਹੈ ਕਿ ਦੋਸਤਾਂ ਵਿੱਚ ਬੈਠ ਕੇ ਫੜ੍ਹਾਂ ਛੱਕੇ ਮਾਰਨੇ ਲਈ ਕੰਮ ਆਏਗੀ? ਕਿ ਮੈਨੂੰ ਇਹ ਪਤਾ ਹੈ ਕਿ ਦੁਨੀਆ ਵਿੱਚ ਇਹ ਹੋ ਰਿਹਾ ਹੈ, ਕੈਮਰਾ ਅਜਿਹਾ ਨਿਕਲਿਆ ਹੈ, ਮੋਬਾਇਲ ਫੋਨ ਅਜਿਹਾ ਨਿਕਲਿਆ ਹੈ। ਨਹੀਂ-ਜਦੋਂ ਮੈਂ Technology ਦੇ ਵਿਸ਼ੇ ਵਿੱਚ ਜਾਣਦਾ ਹਾਂ ਤਾਂ ਮੇਰੀ ਕੋਸ਼ਿਸ਼ ਰਹਿਣੀ ਚਾਹੀਦੀ ਹੈ ਕਿ ਜਿਸ ਪ੍ਰਕਾਰ ਦੀ ਸੋਚ ਨੂੰ ਲੈ ਕੇ ਕੰਮ ਕਰ ਰਿਹਾ ਹਾਂ, ਮੇਰੇ ਲਈ ਇਸ ਤੋਂ ਉਪਯੋਗੀ ਕੀ ਹੋਵੇਗਾ। ਕੀ ਮੈਂ Technology ਨੂੰ ਆਪਣੇ ਲਈ ਵਰਤੇਗਾ ਮੇਰੇ ਲਈ ਲਾਓਗਾ ਕਿ Technologyਮੇਰਾ ਸਮਾਂ ਖਾ ਜਾਏਗੀ? ਜ਼ਿਆਦਾਤਰ ਅਨੁਭਵ ਇਹ ਆ ਰਿਹਾ ਹੈ ਕਿ ਕਈਆ ਦਾ ਸਮਾਂ Technology ਚੋਰੀ ਕਰ ਲੈਦੀ ਹੈ।
ਤੁਹਾਡੇ ਵਿੱਚੋਂ ਕਿੰਨੇ ਹਨ ਜੋ Smart Phone ਉਪਯੋਗ ਕਰਦੇ ਹਨ? ਦੱਸੋ, ਸੰਕੋਚ ਨਾ ਕਰੋ, ਤੁਹਾਡੇ ਟੀਚਰ ਨਹੀਂ ਦੇਖ ਰਹੇ ਹਨ। ਹੁਣ ਜ਼ਰਾ ਸੋਚੀਏ , ਇਹ ਸਮਾਰਟ ਫੋਨ ਕਿੰਨਾ ਸਮਾਂ ਤੁਹਾਡਾ ਚੋਰੀ ਕਰਦਾ ਹੈ? ਮੰਨ ਲਵੋ ਉਸ ਵਿੱਚੋ 10 ਪ੍ਰਤੀਸ਼ਤ ਕੰਮ ਕਰਕੇ ਆਪਣੇ ਮਾਂ, ਦਾਦਾ-ਦਾਦੀ, ਇਨ੍ਹਾਂ ਦੇ ਨਾਲ ਅਗਰ ਬਿਤਾਉ, ਦਸ-ਦਸ ਮਿੰਟ ਵਿੱਚ ਕਹਿ ਰਿਹਾ ਹਾਂ, ਜ਼ਿਆਦਾ ਨਹੀਂ। ਅੱਜ ਤੁਹਾਡਾ ਸਮਾਰਟ ਫੋਨ ਜਿੰਨਾਂ ਸਮਾਂ ਖਾਂਦਾ ਹੈ, ਜਿੰਨਾੰ ਚੋਰੀ ਕਰ ਜਾਂਦਾ ਹੈ, ਉਸ ਵਿੱਚੋਂ ਦਸ ਮਿੰਟ ਆਪਣੇ ਦਾਦਾ-ਦਾਦੀ, ਮਾਂ ਉਨ੍ਹਾਂ ਦੇ ਨਾਲ ਬੈਠ ਕੇ ਬਿਤਾਉ ਤਾਂ Technology ਜ਼ਿਆਦਾ ਉਪਕਾਰੀ? ਕੀ ਹੋਵੇਗਾ? ਮਤਲਬ Technology ਸਾਡਾ ਸਮਾਂ ਚੋਰੀ ਕਰ ਜਾਏ, Technology ਸਾਨੂੰ ਖਿੱਚ ਕੇ ਲੈ ਜਾਏ, ਇਸ ਤੋਂ ਸਾਨੂੰ ਬਚਣਾ ਚਾਹੀਦਾ ਹੈ। ਸਾਡੇ ਵਿੱਚ ਉਹ ਤਾਕਤ ਹੋਣੀ ਚਾਹੀਦੀ ਹੈ ਮੈਂ Technology ਨੂੰ ਆਪਣੇ ਕਬਜ਼ੇ ਵਿੱਚ ਰੱਖਾਂਗਾ।
ਮੈਂ Technology ਨੂੰ ਮੇਰੀ ਇੱਛਾ ਦੇ ਅਨੁਸਾਰ ਉਪਯੋਗ ਕਰਾਂਗਾ ਅਤੇ ਇਸ ਲਈ Technology ਦੇ ਪ੍ਰਤੀ, ਅਤੇ ਮੈਨੂੰ ਖੁਸ਼ੀ ਹੁੰਦੀ ਹੈ, ਤੁਸੀਂ ਦੇਖਿਆ, ਤੁਸੀਂ ਰੇਲਵੇ ਸਟੇਸ਼ਨ ‘ਤੇ ਜਾਓ। ਰੇਲਵੇ ਸਟੇਸ਼ਨ ‘ਤੇ ਇੱਕ ਪੁੱਛਗਿੱਛ ਦੀ ਵਿੰਡੋ ਹੁੰਦੀ ਹੈ। ਉੱਥੇ ਕੋਈ ਅਫਸਰ ਬੈਠੇ ਹੁੰਦੇ ਹਨ, ਟ੍ਰੇਨ ਕਦੋ ਆਏਗੀ, ਕਦੋ ਜਾਏਗੀ, ਰਜਿਸਟ੍ਰੇਸ਼ਨ ਆਦਿ, ਪੁੱਛਣ ਲਈ ਜਾਂਦੇ ਹਨ। ਲੇਕਿਨ ਉੱਥੇ ਹੀ ਇੱਕ ਬਹੁਤ ਵੱਡਾ ਬੋਰਡ ਲੱਗਾ ਰਹਿੰਦਾ ਹੈ ਅਤੇ ਅੱਜ ਕਲ੍ਹ ਤਾਂ ਇਲੈਕਟ੍ਰੌਨਿਕ ਸਿਸਟਮ ਵਾਲਾ ਬੋਰਡ ਹੁੰਦਾ ਹੈ। ਉਸ ‘ਤੇ ਸਭ ਲਿਖਿਆ ਹੁੰਦਾ ਹੈ, ਇਹ ਟ੍ਰੇਨ ਦਾ ਨਾਮ ਹੈ, ਕਿੱਥੇ ਤੋਂ ਕਿੱਥੇ ਜਾਂਦੀ ਹੈ, ਕਿੰਨੇ ਨੰਬਰ ਦੇ ਪਲੇਟਫਾਰਮ ‘ਤੇ ਆਏਗੀ, ਲੇਟ ਚੱਲ ਰਹੀ ਹੈ ਕਿ ਸਮੇਂ ‘ਤੇ, ਸਭ ਲਿਖਿਆ ਹੋਇਆ ਹੁੰਦਾ ਹੈ। ਲੇਕਿਨ ਅਸੀਂ ਜੋ ਪੁਰਾਣੀ ਪੀੜ੍ਹੀ ਦੇ ਲੋਕ ਹਾਂ, ਉਹ ਕੀ ਕਰਦੇ ਹਨ, ਖਿੜਕੀ ਦੇ ਕੋਲ ਲਾਈਨ ਲਗਾ ਕੇ ਖੜ੍ਹੇ ਹੋ ਜਾਣਗੇ। 20 ਨੰਬਰ, 30 ਨੰਬਰ ਤੱਕ ਖੜ੍ਹੇ ਰਹਿਣਗੇ ਉਪਰ ਦੇਖਣਗੇ, ਪੜ੍ਹਨਗੇ ਨਹੀਂ। ਮੇਰੇ ਸਵਾਲ ਦਾ ਜਵਾਬ ਉੱਥੇ ਹੈ, ਉਹ ਦੱਸ ਰਿਹਾ ਹੈ ਕਿ ਦਿੱਲੀ ਐਕਸਪ੍ਰੈੱਸ ਜੰਮੂ ਤਵੀ ਐਕਸਪ੍ਰੈਸ ਇਨ੍ਹੇ ਨੰਬਰ ‘ਤੇ ਜਾਏਗੀ, ਪੰਜ ਮਿੰਟ ਲੇਟ ਹੈ, ਸੱਤ ਮਿੰਟ ਲੇਕਿਨ ਮੈਂ ਜਦੋਂ ਤੱਕ ਉਸ ਨੂੰ ਨਹੀਂ ਪੁੱਛਦਾ ਹਾਂ…।
ਤੁਸੀਂ ਦੇਖਿਆ ਹੋਵੇਗਾ ਬਹੁਤ ਲੋਕ ਹੁੰਦੇ ਹਨ ਕਿ ਕਿਸੇ ਨੂੰ ਮੈਸੇਜ ਕਰਨਗੇ ਫਿਰ ਫੋਨ ਕਰਕੇ ਪੱਛਣਗੇ, ਮੇਰਾ ਮੈਸੇਜ ਮਿਲਿਆ ? ਅਤੇ ਇਸ ਲਈ Technology ਦਾ ਅਸੀਂ, ਅੱਜ ਦੀ ਪੀੜ੍ਹੀ ਕੀ ਕਰਦੀ ਹੈ? ਉਹ ਘਰ ਤੋਂ ਹੀ ਮੋਬਾਇਲ ਫੋਨ ‘ਤੇ ਗੁਗਲ ਗੁਰੂ ਨਾਲ ਗੱਲ ਕਰ ਲੈਦੇ ਹਨ ਅਤੇ ਦੇਖ ਲੈਦੇ ਹਨ ਟ੍ਰੇਨ ਕਿਹੜੀ ਲੇਟ ਹੈ, ਕਿਹੜੀ ਨਹੀਂ ਹੈ, ਤਾਂ ਘਰ ਤੋਂ ਹੀ ਕਿੰਨੇ ਵਜੇ ਨਿਕਲਣਾ ਹੈ ਤੈਅ ਕਰ ਲੈਦੇ ਹਨ, ਕਰਦੇ ਹਨ ਜਾ ਨਹੀਂ ਕਰਦੇ? ਮਤਲਬ ਉਸਨੇ Technology ਦਾ ਸਹੀ ਉਪਯੋਗ ਕੀਤਾ। ਇੱਕ ਪੀੜ੍ਹੀ ਉਹ ਹੈ ਜੋ ਸਾਹਮਣੇ ਹੈ ਫਿਰ ਵੀ ਦੇਖਣ ਨੂੰ ਤਿਆਰ ਨਹੀਂ, ਜਦੋਂ ਤੱਕ ਪੁੱਛਦਾ ਨਹੀਂ ਹੈ। ਹੁਣ ਨਵੀਂ ਪੀੜ੍ਹੀ ਉਹ ਹੈ ਜੋ ਪੁੱਛਣ ਲਈ ਤਿਆਰ ਹੀ ਨਹੀਂ ਹੈ ਉਹ ਕਹਿੰਦੀ ਹੈ ਮੇਰੇ ਕੋਲ ਹੈ, ਮੈਂ ਇਸ ਨੂੰ ਪੁੱਛਾਂਗਾ ਉਹ ਜੋ ਕਹੇਗਾ ਉਹ ਹੀ ਸਹੀ ਹੈ। ਇਸ ਦਾ ਮਤਲਬ ਕੀ ਉਸ ਨੂੰ Technology ਦਾ ਉਪਯੋਗ ਕੀ ਹੋਵੇ, ਇਹ ਉਸ ਨੂੰ ਕਰਨਾ ਆ ਗਿਆ ।
ਮੈਂ ਤੁਹਾਨੂੰ ਤਾਕੀਦ ਕਰਾਂਗਾ, ਜਿਵੇਂ vocabulary ਬਹੁਤ ਅੱਛੀ ਹੋਣੀ ਚਾਹੀਦੀ , ਕੀ ਹੁਣ ਅਸੀਂ ਆਪਣੀ ਮਾਤ੍ਰ ਭਾਸ਼ਾ ਦੀ ਡਿਕਸ਼ਨਰੀ ਜਾ ਕਿਸੇ ਹੋਰ ਭਾਸ਼ਾ ਦੀ ਡਿਕਸ਼ਨਰੀ ਜੋ ਵੀ ਤੁਹਾਨੂੰ ਪਸੰਦ ਆਏ ਅੰਗ੍ਰੇਜ਼ੀ ਕਰਨਾ ਜਾ ਹਿੰਦੀ, ਕੀ daily ਆਪਣੇ ਮੋਬਾਇਲ ਫੋਨ ਵਿੱਚ ਜੋ ਡਿਕਸ਼ਨਰੀ ਹੈ, ਤੈਅ ਕਰਾਂਗੇ ਕਿ ਅੱਜ ਮੈਂ ਘੱਟ ਤੋਂ ਘੱਟ ਦਸ ਨਵੇਂ Spelling ਅਤੇ ਉਸ ਦਾ meaning ਦਿਨ ਭਰ ਵਿੱਚ ਜਦੋਂ ਵੀ ਜਾਓ ਮੋਬਾਇਲ ਫੋਨ ਕੱਢ ਕੇ ਦੇਖ ਲਓ ਅਤੇ ਯਾਦ ਕਰ ਲਓ। Per day 10, ਬੋਲੋ Technology ਉਪਯੋਗੀ ਹੋਈ ਕਿ ਨਹੀਂ ਹੋਈ? ਤਾਂ Technology ਦਾ ਕਿਵੇਂ ਉਪਯੋਗ ਕਰਨਾ ਹੈ, ਕਿਤੇ ਅਜਿਹਾ ਨਾ ਹੋਵੇ ਕਿ ਮਾਂ-ਬਾਪ ਦਾ ਅਤੇ ਤੁਹਾਡਾ ਝਗੜਾ ਇਸ ਗੱਲ ‘ਤੇ ਹੋਵੇ ਕਿ ਦਿਨ ਭਰ ਦੋਸਤਾਂ ਦੇ ਨਾਲ ਬੈਠੇ ਰਹਿੰਦੇ ਹੋ, ਟੈਲੀਫੋਨ ‘ਤੇ ਲੱਗੇ ਰਹਿੰਦੇ ਹੋ, ਤਾਂ ਉਹ ਤਾਂ ਠੀਕ ਸਥਿਤੀ ਨਹੀਂ ਹੈ।
ਕਿਸੇ ਸਮੇਂ ਸੋਸ਼ਲ ਨੈਟਵਰਕਿੰਗ ਨੂੰ ਬਹੁਤ ਜ਼ਰੂਰ ਮੰਨਿਆ ਜਾਂਦਾ ਸੀ। ਰੋਜ ਲੋਕ ਇੱਕ ਘੰਟਾ, ਦੋ ਘੰਟਾ ਸ਼ਾਮ ਨੂੰ ਨਿਕਲਦੇ ਸਨ, ਕਿਸੇ ਫੰਕਸ਼ਨ ਵਿੱਚ ਜਾਣਗੇ, ਦੋਸਤਾਂ ਦੇ ਪਾਸ ਜਾਣਗੇ । ਮਿਲਦੇ ਰਹਿੰਦੇ ਸਨ, ਕਿਉਂਕਿ ਜੀਵਨ ਸਮਾਜ ਵਿਵਸਥਾ ਨਾਲ ਜਿੰਨਾ ਜ਼ਿਆਦਾ ਜੁੜ ਕੇ ਰਹਿੰਦਾ ਹੈ, ਓਨਾਂ ਦੋਨਾਂ ਪੱਖਾਂ ਨੂੰ ਲਾਭ ਹੁੰਦਾ ਹੈ। ਇਹ ਸੁਭਾਵਿਕ ਵਿਵਸਥਾ ਹੈ। ਲੇਕਿਨ ਹੌਲੀ-ਹੌਲੀ ਉਸ ਸੋਸ਼ਲ ਨੈਟਵਰਕਿੰਗ ਸ਼ਬਦ ਵਿੱਚ ਇੰਨ੍ਹਾ ਵਿਗਾੜ ਆ ਗਿਆ ਹੈ। ਟੈਕਨੋਲੋਜੀ ਦੇ ਕਾਰਨ ਕਿ ਹੁਣ ਸੋਸ਼ਲ ਨੈੱਟਵਰਕਿੰਗ ਸਾਡਾWhats App ਕਰ ਰਿਹਾ ਹੈ, ਹੁਣ ਪਹਿਲੇ, ਅਸੀਂ ਆਪਣੇ ਦੋਸਤ ਦਾ ਜਨਮ ਦਿਨ ਹੈ ਤਾਂ ਸਵੇਰੇ ਚਲੇ ਜਾਂਦੇ ਸਾਂ, ਜ਼ਰਾ ਸਰਪ੍ਰਾਈਜ਼ ਦੇਣ ਦਾ ਮਜ਼ਾ ਆਉਦਾ ਸੀ।
ਹੁਣ ਰਾਤ ਨੂੰ 12 ਵਜੇ ਵੀ Technology ਨੂੰ ਦੱਸ ਕੇ ਭੇਜੋ, Technology ਹੀ Whats App ਕਰ ਦਿੰਦੀ ਹੈ, ਮੈਂ ਸੌ ਜਾਂਦਾ ਹਾਂ। ਹੁਣ ਇਹ ਜੋ ਜੀਵਨ ਦੀ ਜਗ੍ਹਾ ਪ੍ਰਾਣ ਤੱਤਾਂ ਨੂੰ ਅਗਰ Technology ਹੜੱਪ ਕਰ ਲਵੇਗੀ, ਤਾਂ ਫਿਰ ਜ਼ਿੰਦਗੀ ਸਾਡੀ ਬਹੁਤ ਸੁਸਤ ਹੋ ਜਾਏਗੀ, ਅਤੇ ਇਸ ਲਈ Technology ਦਾ maximum ਉਪਯੋਗ ਵੀ ਹੋਣਾ ਚਾਹੀਦਾ ਹੈ, ਲੇਕਿਨ ਅਸੀਂ Technology ਦੇ ਗੁਲਾਮ ਨਹੀਂ ਹੋਣੇ ਚਾਹੀਦੇ। ਲੇਕਿਨ Technologyਹਰ ਪਲ ਬਦਲਦੀ ਜਾ ਰਹੀ ਹੈ ਜੀ। ਤੁਹਾਨੂੰ ਆਪਣੇ ਜੀਵਨ ਨੂੰ ਅੱਗੇ ਵਧਾਉਣਾ ਹੈ, ਹਰ ਨਵੀਂ Technologyਦੇ ਪ੍ਰਤੀ ਆਪਣੀ ਰੁਚੀ ਹੋਣੀ ਚਾਹੀਦੀ ਹੈ ਜਾਣਨਾ ਚਾਹੀਦਾ, ਸਮਾਂ ਕੱਢ ਕੇ ਹੋਰਾਂ ਨੂੰ ਪੁੱਛਣਾ ਚਾਹੀਦਾ ਹੈ ਕਿਹੜੀ ਨਵੀਂ ਟੈਕਨੋਲੋਜੀ ਆਈ ਹੈ।
ਇਸ ਦੀ ਵੀ ਰੁਚੀ ਵਿਦਿਆਰਥੀ ਕਾਲ ਵਿੱਚ ਸਾਨੂੰ develop ਕਰਨੀ ਚਾਹੀਦੀ ਹੈ। ਉਸ ਤੋਂ ਤੁਹਾਨੂੰ ਬਹੁਤ ਲਾਭ ਮਿਲੇਗਾ। ਮੈਂ ਵਿਅਕਤੀਗਤ ਜੀਵਨ ਵਿੱਚ ਕਹਿ ਸਕਦਾ ਹਾਂ ਕਿ Technology ਦੇ ਪ੍ਰਤੀ ਮੇਰਾ ਜੋ ਆਕਰਸ਼ਨ ਰਿਹਾ ਹੈ, Technology ਵਿੱਚ ਮੈਨੂੰ ਆਉਂਦਾ ਕੁਝ ਨਹੀਂ ਹੈ, ਲੇਕਿਨ ਜਾਣਨ ਦਾ ਸ਼ੋਕ ਰਿਹਾ। ਕੀ ਹੈ ਭਾਈ, ਕਿਸੇ ਨੂੰ ਸੁਣਦਾ ਹਾਂ ਤਾਂ ਪੁੱਛਦਾ ਹਾਂ ਹਵਾਈ ਜਹਾਜ਼ ਵਿੱਚ ਮੇਰੇ ਨਾਲ ਜੋ ਹੈ ਉਸ ਤੋਂ ਪੁੱਛਦਾ ਸੀ ਅਰੇ ਭਾਈ ਇਹ ਕੀ ਚੀਜ਼ ਹੈ ਤੁਹਾਡੇ ਕੋਲ?
ਇਸ ਦਾ ਕੀ ਉਪਯੋਗ ਹੁੰਦਾ ਹੈ? ਕਿਵੇਂ ਉਪਯੋਗ ਹੁੰਦਾ ਹੈ? Curiosity ਮੇਰੇ ਮਨ ਵਿੱਚ ਰਹਿੰਦੀ ਹੈ ਅਤੇ ਮੈਨੂੰ ਉਸ ਦਾ ਬਹੁਤ ਵੱਡਾ ਲਾਭ ਮਿਲਦਾ ਹੈ। ਮੈਂ ਵੀ ਤੁਹਾਡੇ ਤੋਂ ਚਾਹਾਂਗਾ ਕਿ ਟੈਕਨੋਲੋਜੀ ਨੂੰ ਆਪਣੇ ਜੀਵਨ ਦੇ ਵਿਕਾਸ ਵਿੱਚ ਇਕ ਸਾਥੀ ਦੇ ਰੂਪ ਵਿੱਚ ਜੋੜ ਦਿਓ ਤੁਸੀ। ਲੇਕਿਨ ਜ਼ਿੰਦਗੀ ਦਾ ਹਿੱਸਾ ਟੈਕਨੋਲੋਜੀ ਨਾ ਬਣਨ ਦਿਓ। ਜ਼ਿੰਦਗੀ ਦਾ ਹਿੱਸਾ, ਅਤੇ ਇਸ ਦੇ ਲਈ ਤੁਸੀਂ ਦੇਖਿਆ ਹੋਵੇਗਾ ਪਰਿਵਾਰਾਵਿੱਚ ਤਿੰਨ ਲੋਕ ਹਨ, ਸਾਰੇ ਤਿੰਨ ਕੋਨਿਆ ਵਿੱਚ ਬੈਠੇ ਹਨ, ਹਰ ਕੋਈ ਮੋਬਾਇਲ ਵਿੱਚ ਬਿਜ਼ੀ ਹੈ।
ਦੋ ਕੰਮ ਤੁਸੀਂ ਕਰ ਸਕਦੇ ਹੋ ਕਰੋਗੇ? ਕਰੋਗੇ? ਮੈ ਕੰਮ ਤਾਂ ਦੱਸਿਆ ਨਹੀਂ, ਕੀ ਕਰੋਗੇ। ਦੇਖੋ ਇੱਕ ਕੰਮ ਤੁਸੀਂ ਜੀਵਨ ਵਿੱਚ ਤੈਅ ਕਰੋਗੇ Per day ਇੰਨਾ ਸਮਾਂ ਮੇਰਾ, ਇੱਕ ਘੰਟਾ, ਦੋ ਘੰਟਾ careful, ਜੋ ਮੈਂ ਖਾਲੀ ਹਾਂ, ਲੇਕਿਨ ਮੈਂ ਆਪਣੇ-ਆਪ ਨੂੰ ਟੈਕਨੋਲੋਜੀ ਤੋਂ ਦੂਰ ਰੱਖਾਂਗਾ Per day ਇੱਕ ਘੰਟਾ, ਦੋ ਘੰਟਾ Technology free Hours, ਕਰ ਸਕਦੇ ਹੋ ਤੁਸੀਂ? ਕੋਈ Gadgetਨਹੀਂ ਕੁਝ ਨਹੀਂ, ਮੈਂ ਮੇਰਾ ਪਰਿਵਾਰ ਮੇਰੇ ਦੋਸਤ ਮੇਰਾ ਬਗੀਚਾ ਮੇਰੇ ਘਰ ਵਿੱਚ ਅਗਰ ਕੁੱਤਾ ਹੈ ਤਾਂ ਕੁੱਤਾ ਜੋ ਵੀ ਹੈ, ਬਿੱਲੀ ਹੈ ਤਾਂ ਬਿੱਲੀ, ਜੋ ਵੀ ਹੈ ਇਹ ਇੱਕ ਘੰਟਾ ਮੈਂ ਤੈਅ ਕਰਾਂ No Technology,ਅਜਿਹਾ ਕਰ ਸਕਦੇ ਹੋ ਕੀ? ਜਿਸ ਪਰਿਵਾਰ ਵਿੱਚ ਦੋ-ਤਿੰਨ ਕਮਰੇ ਹੁੰਦੇ ਹਨ ਕੁਝ ਬਹੁਤ ਹੀ ਗ਼ਰੀਬ ਪਰਿਵਾਰ ਹਨ,
ਉਨ੍ਹਾਂ ਲਈ ਤਾਂ Technology ਦੀ ਪ੍ਰੌਬਲਮ ਵੀ ਨਹੀਂ ਹੈ, ਲੇਕਿਨ ਦੋ- ਤਿੰਨ ਕਮਰੇ ਹਨ। ਕੀ ਤੁਸੀਂ ਤੈਅ ਕਰ ਸਕਦੇ ਹੋ, ਮਾਂ-ਬਾਪ ਨਾਲ ਅੱਜ ਬੈਠ ਕੇ ਵਾਪਸ ਜਾਣ ਦੇ ਬਾਅਦ ਕਿ ਘਰ ਦੇ ਅੰਦਰ ਇੱਕ ਕਮਰਾ ਅਜਿਹਾ ਤੈਅ ਕਰਾਂਗੇ, ਜਿਸ ਵਿੱਚ Technology ਨੂੰ No Entry. ਉਸ ਕਮਰੇ ਵਿੱਚ ਜੋ ਜਾਏਗਾ, ਬਿਨਾ Technology ਬੈਠੇਗਾ। ਤੁਸੀਂ ਜਰਾ ਕਰਕੇ ਦੇਖੋ, ਜ਼ਿੰਦਗੀ ਬਹੁਤ ਨਵੇਂ ਅਨੁਭਵ ਵਾਲੀ ਹੋ ਜਾਏਗੀ। ਤਾਂ ਇੱਕ ਪ੍ਰਕਾਰ ਨਾਲ ਮੈਂ ਟੈਕਨੋਲੋਜੀ ਦਾ ਅਤਿ ਮਹਾਤਮਯ ਵੀ ਦਿੰਦਾ ਹਾਂ at the same time ਮੇਰੇ ਅੰਦਰ ਦਾ ਇਨਸਾਨ ਰੋਬੋਟ ਨ ਬਣ ਜਾਏ, ਇਸ ਦੀ ਵੀ ਚਿੰਤਾ ਕਰਦਾ ਹਾਂ।ਅਤੇ ਇਸ ਲਈ ਦੋਨਾਂ ਨੂੰ ਬੈਲੇਂਸ ਕਰ ਕੇ ਚੱਲਣ ਦੇ ਕੁਝ ਤਰੀਕੇ ਹਨ, ਜੋ ਮੈ ਤੁਹਾਨੰ ਦੱਸੇ ਹਨ।
ਪ੍ਰਸਤੁਤਕਰਤਾ- ਮਾਨਯੋਗ ਤੁਹਾਡੀ ਛਤਰ-ਛਾਇਆ ਨੂੰ ਪਾਕੇ ਅਸੀਂ ਆਪਣੇ ਜੀਵਨ ਵਿੱਚ ਜ਼ਰੂਰ ਸਫਲਤਾ ਪ੍ਰਾਪਤ ਕਰਾਂਗੇ ਤੁਹਾਡਾ ਧੰਨਵਾਦ। ਉੱਗਦੇ ਸੂਰਜ ਦਾ ਪ੍ਰਦੇਸ਼ ਅਰੁਣਾਂਚਲ ਪ੍ਰਦੇਸ਼ ਇੱਥੋਂ ਦੇ JNV Papumpare ਤੋਂ ਤਾਪੀ ਅਕੁ ਸਭਾਗਾਰ ਵਿੱਚ ਮੌਜੂਦ ਹੈ ਤੁਹਾਡੇ ਤੋਂ ਕੁਝ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ , ਮਾਣਯੋਗ ਪ੍ਰਧਾਨ ਮੰਤਰੀ ਜੀ । ਅਕੁ , ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ-Honorable Prime Minister very warm greetings, from the land of Rising Sun, Arunachal Pradesh, I am Tapi Aku studying in standard 12th from JNV PapumpareArunanchalPradesh. ਪ੍ਰਧਾਨ ਮੰਤਰੀ ਜੀ ਆਪਨੇ ਪਾਰਲੀਮੈਂਟ ਵਿੱਚ ਅਧਿਕਾਰਾਂ ਅਤੇ ਕਰੱਤਵਾਂ ‘ਤੇ ਭਾਸ਼ਣ ਦਿੱਤਾ ਸੀ, ਉਹ ਮੈਨੂੰ ਬਹੁਤ ਪਸੰਦ ਆਇਆ। ਤੁਹਾਡੇ ਅਨੁਸਾਰ ਦੇਸ਼ ਦੇ ਨਾਗਰਿਕਾਂ ਨੂੰ ਕਰੱਤਵਾਂ ਦੇ ਪ੍ਰਤੀ ਅਸੀਂ ਕਿਵੇਂ ਜਾਗਰੂਕ ਕਰ ਸਕਦੇ ਹਾਂ? ਧੰਨਵਾਦ।
ਪ੍ਰਸਤੁਤਕਰਤਾ– ਧੰਨਵਾਦ ਅਕੁ। Question similar to this one we have with us Shailash Kumar from KV Chennai. He is a class XIth student from Tamilnadu a state, famed for its heritage temples. The next question is from him. Could we have the question please?
ਪ੍ਰਸ਼ਨਕਰਤਾ-Namskar Sir, my name is P Shailash Kumar. I am a student of class XIth study in Kendriya Vidyalaya Chennai. Sir being a student what are my rights and what duties I need to perform.
ਪ੍ਰਸਤੁਤਕਰਤਾ- Thank you Shailash ਇਸ ਨਾਲ ਮਿਲਦਾ ਜੁਲਦਾ ਇੱਕ ਪ੍ਰਸ਼ਨ ਹੋਰ ਵੀ ਹੈ। ਮਾਣਯੋਗ ਰਾਸ਼ਟਰਪਿਤਾ ਮਹਾਤਮਾ ਗਾਂਧੀ, ਦਇਆਨੰਦ ਸਰਸਵਤੀ ਅਤੇ ਸਰਦਾਰ ਵੱਲਬ ਭਾਈ ਪਟੇਲ ਵਰਗੇ ਵਿਅਕਤਿੱਤਵ ਨਾਲ ਪ੍ਰਤੀਸ਼ਠਤ, ਗੁਜਰਾਤ ਦੇ ਮਹਾਰਾਜਾ ਅਗ੍ਰਸੈਨ ਵਿਦਿਆਲੇ ਤੋਂ ਗੁਨਾਕਸ਼ੀ ਸ਼ਰਮਾ ਤੁਹਾਡੇ ਤੋਂ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ। ਗੁਨਾਕਸ਼ੀ ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ- ਸ਼ੁਭ ਸਵੇਰ। ਮੇਰਾ ਨਾਮ ਗੁਨਾਕਸ਼ੀ ਸ਼ਰਮਾ ਹੈ। ਮੈਂ ਕਲਾਸ ਦਸਵੀਂ ਦੀ ਵਿਦਿਆਰਥਣ ਹਾਂ। ਮੈਂ ਅਹਿਮਦਾਬਾਦ ਗੁਜਰਾਤ ਦੇ ਮਹਾਰਾਜਾ ਅਗ੍ਰਸੇਨ ਵਿਦਿਆਲੇ ਵਿੱਚ ਪੜ੍ਹਦੀ ਹਾਂ। ਮਾਣਯੋਗ, ਮੈਂ ਤੁਹਾਡੇ ਤੋਂ ਇਹ ਪ੍ਰਸ਼ਨ ਕਰਨਾ ਚਾਹੁੰਦੀ ਹਾਂ ਕਿ ਮੈਂ civics ਵਿੱਚ ਨਾਗਰਿਕ ਅਧਿਕਾਰਾਂ ਅਤੇ ਕਰੱਤਵਾਂ ਦੇ ਬਾਰੇ ਵਿੱਚ ਪੜ੍ਹਿਆ ਹੈ। ਇਨ੍ਹਾਂ ਦੋਨਾਂ ਵਿੱਚੋਂ ਸਭ ਤੋਂ ਜ਼ਿਆਦਾ ਮਹੱਤਵਪੂਰਨ ਕੀ ਹੈ? ਕ੍ਰਿਪਾ ਕਰਕੇ ਦੱਸੋ। ਧੰਨਵਾਦ।
ਪ੍ਰਸਤੁਤਕਰਤਾ- ਧੰਨਵਾਦ ਗੁਨਾਕਸ਼ੀ। ਸ਼ਰਧਾਯੋਗ ਪ੍ਰਧਾਨ ਮੰਤਰੀ ਜੀ, ਅਨੁਰੋਧ ਹੈ ਕਿ ਸ਼ੈਲੇਸ਼, ਗੁਨਾਕਸ਼ੀ ਅਤੇ ਅਕੁ ਦੀ ਨਾਗਰਿਕ ਕਰੱਤਵਾਂ ਦੇ ਵਿਸ਼ੇ ਦੀ ਜਗਿਆਸਾ ਦਾ ਸਮਾਧਾਨ ਕਰੋ।
ਪੀਐੱਮ – ਸਭ ਤੋਂ ਪਹਿਲਾਂ ਤਾਂ ਇਹ ਸਵਾਲ ਮੈਨੂੰ ਅਰੁਣਾਚਲ ਦੀ ਬੇਟੀ ਨੇ ਪੁੱਛਿਆ ਹੈ ਅਤੇ ਮੈਂ ਸੁਭਾਵਿਕ ਮੰਨਦਾ ਹਾਂ ਕਿ ਅਰੁਣਾਚਲ ਦੀ ਬੇਟੀ ਦੇ ਮਨ ਚੋਂ ਅਜਿਹਾ ਹੀ ਸਵਾਲ ਨਿਕਲੇਗਾ। ਤੁਹਾਡੇ ਮਨ ਵਿੱਚ ਹੋਵੇਗਾ ਅਜਿਹਾ ਕਿਉਂ? ਤੁਹਾਡੇ ਵਿੱਚੋਂ ਸ਼ਾਇਦ ਕਈ ਅਰੁਣਾਚਲ ਪ੍ਰਦੇਸ਼ ਗਏ ਹੋਣਗੇ ਇਹ ਮੈਨੂੰ ਨਹੀਂ ਪਤਾ ਹੈ। ਇਸ ਦੇਸ਼ ਵਿੱਚ ਅਰੁਣਾਚਲ ਇੱਕ ਪ੍ਰਦੇਸ਼ ਅਜਿਹਾ ਹੈ ਕਿ ਜੋ ਇੱਕ ਦੂਸਰੇ ਨਾਲ ਮਿਲਦੇ ਹਨ ਤਾਂ ਜੈ ਹਿੰਦ ਕਰਕੇ greet ਕਰਦੇ ਹਨ, ਇਹ ਹਿੰਦੁਸਤਾਨ ਵਿੱਚ ਬਹੁਤ rare ਹੈ।ਤੁਹਾਨੂੰ ਕੋਈ ਵੀ ਮਿਲੇਗਾ ਤਾਂ ਜੈ ਹਿੰਦ ਕਰੇਗਾ ਅਤੇ ਉਸ ਦਾ ਕਾਰਨ 1962 ਦੇ ਵਾਰ (ਯੁੱਧ) ਦੇ ਬਾਅਦ ਅਰੁਣਾਚਲ ਦਾ ਜੋ ਮਿਜਾਜ ਬਣਿਆ ਹੈ, ਉਸੇ ਪ੍ਰਕਾਰ ਨਾਲ ਉਨ੍ਹਾਂ ਨੇ ਆਪਣੀ ਭਾਸ਼ਾ ਦੇ ਸਿਵਾਏ ਦੇਸ਼ ਦੇ ਅੰਦਰ ਜੀਵਨ ਵਿੱਚ ਜ਼ਿਆਦਾ ਪ੍ਰਚਾਰ ਲਈ ਅੰਗਰੇਜ਼ੀ ਵਿੱਚ ਉਤਨੀ ਮਾਸਟਰੀ ਅਤੇ ਹਿੰਦੀ ਵਿੱਚ ਵੀ ਉਤਨੀ ਹੀ ਮਾਸਟਰੀ ਕੀਤੀ ਹੈ। ਤੁਸੀਂ ਉੱਥੋਂ ਦੇ ਬੱਚਿਆਂ ਨੂੰ ਮਿਲੋਗੇ ਤਾਂ ਤੁਹਾਨੂੰ ਲੱਗੇਗਾ ਅਤੇ ਮੈਂ ਆਪ ਸਭ ਨੂੰ ਤਾਕੀਦ ਕਰਾਂਗਾ ਕਿ ਕਦੇ ਨਾ ਕਦੇ ਵੈਕੇਸ਼ਨ ਵਿੱਚ ਦੌਰਾ ਕਰਨ ਦਾ ਮਨ ਕਰੇ ਤਾਂ ਆਪ ਨੌਰਥ-ਈਸਟ ਜਾਉਗੇ, ਜਾਓ, ਜਾਉਗੇ? ਨਹੀਂ ਪਹਿਲਾਂ ਤਾਂ ਸਿੰਗਾਪੁਰ ਜਾਉਗੇ, ਫਿਰ ਡੁਬਈ ਜਾਓਗੇ। ਹਾਂ, ਉਸ ਤੋਂ ਬਾਅਦ ਮੌਕਾ ਮਿਲਿਆ ਤਾਂ , ਅਜਿਹਾ ਕਰੋਗੇ ਨਾ? ਸਾਡਾ ਦੇਸ਼ ਸਚਮੁੱਚ ਵਿੱਚ ਅਦਭੁੱਤ ਹੈ ਅਨੁਭਵ ਕਰਨ ਜੈਸਾ ਹੈ।
ਮੈਂ ਅੱਜ ਜਦੋਂ ਇੱਥੇ ਆਇਆ ਤਾਂ ਅਲੱਗ –ਅਲੱਗ ਬੱਚਿਆਂ ਦੀਆਂ ਜੋ ਪੇਂਟਿਗਸ ਹਨ ਉਹ ਮੈਨੂੰ ਦੱਸ ਰਹੇ ਸਨ। ਲੇਕਿਨ ਉਸ ਦੇ ਨਾਲ – ਨਾਲ ਇੱਕ ਬਹੁਤ ਵਧੀਆ ਸੁਖਦ ਅਨੁਭਵ ਰਿਹਾ ਕਿ ਬੱਚੇ ਆਪਣੀ ਮਾਤਭਾਸ਼ਾ ਦੇ ਸਿਵਾਏ ਕਿਸੇ ਦੂਸਰੀ ਭਾਸ਼ਾ ਵਿੱਚ ਆਪਣਾ ਪਰੀਚੈ ਕਰਵਾ ਰਹੇ ਸਨ। ਮਹਾਰਾਸ਼ਟਰ ਦੀ ਬੱਚੀ ਉੜੀਆ ਭਾਸ਼ਾ ਵਿੱਚ ਪਰੀਚੈ ਕਰਵਾ ਰਹੀ ਸੀ, ਦੇਹਰਾਦੂਨ ਦੀ ਬੱਚੀ ਮਲਿਆਲਮ ਭਾਸ਼ਾ ਵਿੱਚ ਪਰੀਚੈ ਕਰਵਾ ਰਹੀ ਸੀ। ਕਿਉਂ? ਤਾਂ “ਏਕ ਭਾਰਤ ਸ਼੍ਰੇਸ਼ਠ ਭਾਰਤ” ਇਹ ਜੋ ਇੱਕ ਸਾਡੇ ਲੋਕਾਂ ਦਾ ਕੰਮ ਚਲ ਰਿਹਾ ਹੈ। ਉਸ ਨੂੰ ਲੈ ਕੇ ਇਨ੍ਹਾਂ ਸਭ ਬੱਚਿਆਂ ਨੇ ਕੋਸ਼ਿਸ਼ ਕੀਤੀ ਹੈ। ਅਤੇ ਮੈਂ ਤੁਹਾਨੂੰ ਸਭ ਨੂੰ ਤਾਕੀਦ ਕਰਾਂਗਾ – ਆਪਣੀ ਮਾਤਭਾਸ਼ਾ, ਫਿਰ ਅੰਗਰੇਜ਼ੀ ਭਾਸ਼ਾ, ਉਸ ਦੇ ਬਾਅਦ ਹਿੰਦੀ ਭਾਸ਼ਾ ਉਸਦੇ ਸਿਵਾਏ ਸਾਡੇ ਦੇਸ਼ ਵਿੱਚ ਇੰਨਾ ਖੁਸ਼ਹਾਲ ਖਜਾਨਾ ਹੈ ਕੋਈ ਨਾ ਕੋਈ ਇੱਕ ਭਾਸ਼ਾ ਨਾਲ ਪਰੀਚੈ ਕਰਨਾ ਚਾਹੀਦਾ ਹੈ, ਇਹ ਜ਼ਰੂਰ ਕਰਨਾ ਚਾਹੀਦਾ ਹੈ। ਹੁਣ ਵਿਸ਼ਾ ਆਇਆ ਕਰਤੱਵ। ਇੱਕ ਤਾਂ ਜੋ ਅਧਿਕਾਰ ਅਤੇ ਕਰਤੱਵ – ਇਹ ਜੋ ਨਾਲ – ਨਾਲ ਬੋਲਿਆ ਜਾਂਦਾ ਹੈ ਉੱਥੇ ਗੜਬੜ ਹੋ ਜਾਂਦੀ ਹੈ। ਮਤਲਬ ਅਧਿਕਾਰ ਭਾਵ ਕੋਈ ਇੱਕ ਵਿਵਸਥਾ ਹੈ ਅਤੇ ਕਰਤੱਵ ਭਾਵ ਕੋਈ ਦੂਸਰੀ ਵਿਵਸਥਾ ਹੈ। ਜੀ ਨਹੀਂ, ਸਾਡੇ ਕਰਤੱਵਾਂ ਵਿੱਚ ਹੀ ਸਭ ਦੇ ਅਧਿਕਾਰ ਸਮਾਹਿਤ ਹਨ। ਜੇ ਮੈਂ ਟੀਚਰ ਦੇ ਨਾਤੇ ਕਰਤੱਵ ਨਿਭਾਉਂਦਾ ਹਾਂ ਤਾਂ ਵਿਦਿਆਰਥੀ ਦੇ ਅਧਿਕਾਰ ਦੀ ਰੱਖਿਆ ਹੁੰਦੀ ਹੈ ਕਿ ਨਹੀਂ ਹੁੰਦੀ ਹੈ? ਤਾਂ ਫਿਰ ਅਧਿਕਾਰ ਅਤੇ ਕਰਤੱਵ ਦਾ ਝਗੜਾ ਨਹੀਂ ਰਹਿੰਦਾ ਹੈ।
ਮਹਾਤਮਾ ਗਾਂਧੀ ਬਹੁਤ ਆਗ੍ਰਹ ਪੂਰਵਕ ਕਹਿੰਦੇ ਸਨ ਕਿ ਮੂਲ ਅਧਿਕਾਰ ਨਹੀਂ ਹੁੰਦੇ ਹਨ, ਮੂਲ ਤਾਂ ਕਰਤੱਵ ਹੁੰਦੇ ਹਨ। ਅਤੇ ਜੇਕਰ ਇਮਾਨਦਾਰੀ ਨਾਲ ਅਸੀਂ ਆਪਣੇ ਕਰਤੱਵਾਂ ਦਾ ਨਿਰਬਾਹ ਕਰੀਏ ਤਾਂ ਫਿਰ ਕਿਸੇ ਨੂੰ ਆਪਣੇ ਅਧਿਕਾਰ ਲਈ ਕਦੇ ਵੀ ਕੁਝ ਮੰਗਣਾ ਨਹੀਂ ਪਵੇਗਾ ਕਿਉਂਕਿ ਉਸ ਦੇ ਅਧਿਕਾਰ ਉਸ ਵਿੱਚ ਸੁਰੱਖਿਅਤ ਹੋਣਗੇ। ਦੂਸਰਾ, ਕਦੀ ਕਦੀ ਅਸੀਂ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਾਂ ਜਿਵੇਂ ਪਰਿਵਾਰ ਵਿੱਚ ਮਾਂ-ਬਾਪ ਆਪਣੀ ਜ਼ਿੰਮੇਨਾਪੀ ਸੰਭਾਲਦੇ ਹਨ, ਬੱਚਾ ਆਪਣੀ ਜ਼ਿੰਮੇਵਾਰੀ ਸੰਭਾਲਦਾ ਹੈ। ਆਸ – ਪਾਸ ਦੇ ਲੋਕਾ ਆਪਣੀ ਜ਼ਿੰਮੇਵਾਰੀ ਨਿਭਾਉਂਦੇ ਹਨ ਲੇਕਿਨ ਗੱਲ ਇੱਥੋ ਤੱਕ ਹੀ ਸੀਮਤ ਨਹੀਂ ਹੈ। ਇੰਨਾ ਵੱਡਾ ਵਿਸ਼ਾਲ ਦੇਸ਼, ਇੱਕ ਰਾਸ਼ਟਰ ਦੇ ਰੂਪ ਵਿੱਚ ਸਾਡੇ ਕੁਝ ਕਰਤੱਵ ਹਨ ਜੋ ਸਾਨੂੰ ਨਿਭਾਉਣੇ ਚਾਹੀਦੇ ਹਨ ਕਿ ਨਹੀਂ ਨਿਭਾਉਣੇ ਚਾਹੀਦੇ ਹਨ? ਜੇ ਦੇਸ਼ ਨੂੰ ਅੱਗੇ ਲਿਜਾਣ ਲਈ ਕੁਝ ਕਰਨਾ ਹੈ ਤਾਂ ਕਰਨਾ ਚਾਹੀਦਾ ਹੈ ਕਿ ਨਹੀਂ ਕਰਨਾ ਚਾਹੀਦਾ ਹੈ? ਹੁਣ ਜਿਵੇਂ 2022, ਅਜ਼ਾਦੀ ਦੇ 75 ਸਾਲ ਹੋ ਰਹੇ ਹਨ, ਜੇ ਅਜ਼ਾਦੀ ਦੇ 75 ਸਾਲ ਹੋ ਰਹੇ ਹਨ ਅਤੇ 2047 ਵਿੱਚ ਅਜ਼ਾਦੀ ਦੇ 100 ਸਾਲ ਹੋਣਗੇ। ਤੁਸੀਂ ਕਦੇ ਸੋਚਿਆ ਹੈ ਕਿ 2047 ਵਿੱਚ ਜਦੋਂ ਅਜ਼ਾਦੀ ਦੇ 100 ਸਾਲ ਹੋਣਗੇ ਉਦੋਂ ਤੁਸੀਂ ਕਿੱਥੇ ਹੋਵੋਗੇ? ਤੁਸੀਂ ਕਿਸੇ ਨਾ ਕਿਸੇ ਵਿਵਸਥਾ ਵਿੱਚ ਲੀਡਰਸ਼ਿਪ ਦਿੰਦੇ ਹੋਵੋਗੇ। ਲੀਡਰਸ਼ਿਪ ਮਤਲਬ ਮੇਂਡਕ ਵਾਲਾ ਕੰਮ ਨਹੀਂ ਜੀਵਨ ਦੇ ਹਰ ਖੇਤਰ ਵਿੱਚ ਲੀਡਰਸ਼ਿਪ ਹੁੰਦੀਆਂ ਹਨ। ਕ੍ਰਿਕੇਟ ਦਾ ਇੱਕ ਕੈਪਟਨ ਵੀ ਲੀਡਰਸ਼ਿਪ ਦਿੰਦਾ ਹੈ। ਕਬੱਡੀ ਦਾ ਕੈਪਟਨ ਵੀ ਲੀਡਰਸ਼ਿਪ ਦਿੰਦਾ ਹੈ। ਕਾਰਖਾਨਿਆਂ ਵਿੱਚ 200 ਮਜ਼ਦੂਰਾਂ ਨਾਲ ਕੰਮ ਕਰਨ ਵਾਲਾ ਵੀ ਲੀਡਰਸ਼ਿਪ ਦਿੰਦਾ ਹੈ। ਤਾਂ ਜੀਵਨ ਦੇ ਹਰ ਖੇਤਰ ਵਿੱਚ ਜਦੋਂ ਦੇਸ਼ ਅਜ਼ਾਦੀ ਦੀ ਸਤਾਬਦੀ ਮਨਾਵੇਗਾ ਤਾਂ ਅੱਜ ਮੇਰੇ 10ਵੀਂ ਅਤੇ 12ਵੀਂ ਦੇ ਵਿਦਿਆਰਥੀ ਹਨ ਉਹ ਉਸ ਸਮੇਂ ਦੇਸ਼ ਵਿੱਚ ਲੀਡਰਸ਼ਿਪ ਦੀ ਪੋਜੀਸ਼ਨ ਵਿੱਚ ਹੋਣਗੇ। ਹੁਣ ਤੁਸੀਂ ਸੋਚੋਗੇ ਕਿ ਜਦੋਂ ਦੇਸ਼ ਅਜ਼ਾਦੀ ਦੇ 100 ਸਾਲ ਮਨਾਵੇਗਾ , ਤੁਸੀਂ ਲੀਡਰ ਹੋਵੋਗੇ, ਉਸ ਸਮੇਂ, ਲੀਡਰਸ਼ਿਪ ਦੇ ਸਮੇਂ ਤੁਹਾਨੂੰ ਟੁੱਟੀ-ਫੁੱਟੀ ਵਿਵਸਥਾ ਮਿਲ ਜਾਵੇ, ਫਿਰ ਤਹਾਨੂੰ ਕਹੇ ਕਿ ਲੀਡਰਸ਼ਿਪ ਕਰੋ ਤਾਂ ਚੰਗਾ ਲੱਗੇਗਾ ਕੀ? ਤਾਂ ਸਾਨੂੰ ਮਜ਼ਬੂਤ ਵਿਵਸਥਾ ਚਾਹੀਦੀ ਹੈ ਕਿ ਨਹੀਂ ਚਾਹੀਦੀ ਹੈ? ਹੋਣਾ ਚਾਹੀਦਾ ਹੈ ਕਿ ਨਹੀਂ ਹੋਣਾ ਚਾਹੀਦਾ ਹੈ ? ਹੁਣ ਜੋ ਵੀ ਦੇਸ਼ ਮਜ਼ਬੂਤ ਬਣੇਗਾ ਤਾਂ ਕਿਸ ਦੇ ਕੰਮ ਆਏਗਾ ਭਾਈ। ਅੱਜ ਜੋ 80 ਅਤੇ 90 ਸਾਲ ਵਾਲਾ ਹੈ ਉਸ ਦੇ ਕੰਮ ਆਏਗਾ ਕੀ? ਦੇਸ਼ ਦੇ ਜੇ ਵਾਤਾਵਰਣ ਦੀ ਰੱਖਿਆ ਹੁੰਦੀ ਹੈ ਤਾਂ ਕਿਸ ਦੇ ਕੰਮ ਆਏਗਾ?ਦੇਸ਼ ਦੇ ਅੰਦਰ ਸੰਸਾਧਨਾਂ ਦਾ ਉਪ੍ਰਯੋਗ ਹੁੰਦਾ ਹੈ ਤਾਂ ਦੇਸ਼ ਦੇ ਕੰਮ ਆਏਗਾ। ਦੇਸ਼ ਦੀ ਇਕੌਨੋਮੀ ਅੱਗੇ ਵਧਦੀ ਹੈ ਤਾਂ ਕਿਸ ਦੇ ਕੰਮ ਆਏਗਾ?
ਇਸ ਦਾ ਮਤਲਬ ਇਹ ਹੋਇਆ ਕਿ ਮੰਨ ਲਓ, 2022 ਅਜ਼ਾਦੀ ਦੇ 75 ਸਾਲ ਹੈ, ਇਸ ਦੇਸ਼ ਲਈ ਕਈ ਲੋਕਾਂ ਨੇ ਜਾਨ ਦੀ ਬਾਜੀ ਲਗਾ ਦਿੱਤੀ ਸੀ। ਫਾਂਸੀ ਦੇ ਤਖ਼ਤੇ ‘ਤੇ ਚੜ੍ਹ ਗਏ ਸਨ। ਅੰਡੇਮਾਨ ਨਿਕੋਬਾਰ ਦੀਆਂ ਜੇਲ੍ਹਾਂ ਵਿੱਚ ਜ਼ਿੰਦਗੀ ਗੁਜਾਰ ਦਿੱਤੀ ਸੀ, ਕਿਸ ਲਈ, ਦੇਸ਼ ਅਜ਼ਾਦ ਬਣੇ। ਅਜ਼ਾਦ ਮਤਲਬ ਝੰਡਾ ਬਦਲੇ, ਇੰਨਾ ਥੋੜਾ ਹੈ। ਅਸੀਂ ਆਤਮਨਿਰਭਰ ਬਣੀਏ, ਆਤਮਗੌਰਵ ਵਧੇ, ਅਸੀਂ ਆਤਮ ਸਨਮਾਨ ਨਾਲ ਜੀਵੀਏ। ਮੈਂ ਇਸ ਦੇ ਲਈ ਕਿਹੜੇ ਕਰਤੱਵ ਨਿਭਾ ਸਕਾਂ ਜੋ ਇਸ ਭਾਵ ਨੂੰ ਮਜ਼ਬੂਤ ਕਰਦਾ ਹੈ? ਉਨ੍ਹਾਂ ਕਰਤੱਵਾਂ ਦਾ ਮੈਨੂੰ ਪਾਲਣ ਕਰਨਾ ਚਾਹੀਦਾ ਹੈ। ਜਿਵੇਂ, ਕੀ ਮੈਂ ਤੈਅ ਕਰ ਸਕਦਾ ਹਾਂ ਕਿ 2022 ਅਜ਼ਾਦੀ ਦੇ 75 ਸਾਲ ਹੁੰਦੇ ਹਨ, ਮੈਂ ਅਤੇ ਮੇਰੇ ਪਰਿਵਾਰ ਵਿੱਚ ਅਸੀਂ ਜੋ ਵੀ ਕੁਝ ਖਰੀਦਣਾ ਹੋਵੇ ਅਸੀਂ ਲੋਕਲ ਖਰੀਦਾਗੇ, ਮੇਕ ਇਨ ਇੰਡੀਆ ਚੀਜ਼ਾਂ ਹੀ ਲਵਾਂਗੇ । ਜੇ ਸਾਡੇ ਦੇਸ਼ ਵਿੱਚ ਉਪਲੱਬਧ ਹੀ ਨਹੀਂ ਹੈ ਤਾਂ ਠੀਕ ਹੈ, ਬਾਹਰ ਤੋਂ ਲਿਆਵਾਂਗੇ। ਮੈਨੂੰ ਦੱਸੋ ਕਰਤੱਵ ਹੋਇਆ ਕਿ ਨਹੀਂ ਹੋਇਆ, ਦੇਸ਼ ਦਾ ਭਲਾ ਹੋਵੇਗਾ ਜਾਂ ਨਹੀਂ ਹੋਵੇਗਾ, ਦੇਸ਼ ਦੀ ਇਕੌਨੋਮੀ ਨੂੰ ਤਾਕਤ ਮਿਲੇਗੀ ਕਿ ਨਹੀਂ ਮਿਲੇਗੀ? ਲੇਕਿਨ ਜੇ ਅਸੀਂ ਰੈਡੀਮੇਡ ਚੀਜ਼ਾਂ ਲਿਆਵਾਂਗੇ, cracker ਵੀ ਬਾਹਰ ਤੋਂ ਲਿਆ ਕੇ ਧਮਾਕਾ ਕਰਾਂਗੇ ਤਾਂ ਕੀ ਹੋਵੇਗਾ?
ਤਾਂ ਸਾਡੇ ਆਪਣੇ, ਤੁਸੀਂ ਦੇਖਿਆ ਹੋਵੇਗਾ ਕਿ ਕੁਝ ਲੋਕ ਬਹੁਤ ਹੀ ਜਾਗਰੂਕ ਹੁੰਦੇ ਹਨ, ਸਵੱਛਤਾ ਦੇ ਵਿਸ਼ੇ ਵਿੱਚ ਬਹੁਤ ਹੀ conscious ਹੁੰਦੇ ਹਨ। ਇਸ ਲਈ ਸਵੇਰੇ ਜਲਦੀ ਉਠ ਜਾਂਦੇ ਹਨ, ਪੂਰੇ ਘਰ ਦੀ ਸਫਾਈ ਕਰ ਦਿੰਦੇ ਹਨ। ਸਫਾਈ ਕਰਨ ਦੇ ਬਾਅਦ ਕੀ ਕਰਦੇ ਹਨ, ਬਾਹਰ ਨਿਕਲ ਕੇ ਦੇਖਦੇ ਹਨ ਕਿ ਗੁਆਂਢੀ ਸੁੱਤਾ ਹੈ ਕਿ ਜਾਗਿਆ ਹੈ ਅਤੇ ਹੌਲੀ ਜਿਹੇ ਉਹ ਕਚਰਾ ਉੱਥੇ ਛੱਡ ਦਿੰਦੇ ਹਨ। ਹੁਣ ਉਨ੍ਹਾਂ ਨੇ ਆਪਣਾ ਕਰਤੱਵ ਤਾਂ ਪੂਰਾ ਕੀਤਾ ਲੇਕਿਨ ਸਚਮੁੱਚ ਦੇਸ਼ ਹਿਤ ਲਈ ਕਰਤੱਵ ਕੀਤਾ ਕੀ, ਨਹੀਂ ਕੀਤਾ। ਫਿਰ ਉਹ ਸਵੇਰੇ ਜਦੋਂ ਉੱਠਣਗੇ ਤਾਂ ਉਹ ਦੇਖਣਗੇ ਕਿ ਅੱਛਾ ਇਹ ਜਲਦੀ ਸਵੇਰੇ ਉੱਠ ਕੇ ਸੁੱਟ ਗਏ
ਹਨ, ਉਹ ਉਠਾ ਕੇ ਇੱਥੇ ਪਾ ਗਏ ਹਨ, ਉਹ ਉਠਾ ਕੇ ਉੱਥੇ ਪਾ ਦੇਣਗੇ। ਸਵੱਛਤਾ ਹੋਵੇਗੀ ਨਹੀਂ, ਕੂੜਾ-ਕਚਰਾ ਇਧਰ ਤੋਂ ਉੱਧਰ ਹੁੰਦਾ ਰਹੇਗਾ ਕਿਉਂ ਇੱਕ ਰਾਸ਼ਟਰੀ ਕਰਤੱਵ ਜੋ ਲਈ ਮੇਰੀ ਜ਼ਿੰਮੇਵਾਰੀ ਹੈ ਉਸ ਨੂੰ ਨਿਭਾ ਨਹੀਂ ਰਿਹਾ ਹਾਂ। ਬਹੁਤ ਛੋਟੀਆਂ – ਛੋਟੀਆਂ ਚੀਜ਼ਾਂ ਹੁੰਦੀਆਂ ਹਨ ਮੈਂ ਘਰ ਵਿੱਚ ਜੇ ਬਿਜਲੀ ਫਾਲਤੂ ਵਿੱਚ ਨਹੀਂ ਜਲਾਉਣ ਦਿੰਦਾ ਹਾਂ, ਪਾਣੀ ਨੂੰ ਨਹੀਂ ਜਾਣ ਦਿੰਦਾ ਹਾਂ, ਮੈਂ ਬਿਨਾ ਟਿਕਟ ਕਦੇ ਟ੍ਰੇਨ ਵਿੱਚ ਸਫਰ ਕਰਨ ਵਾਲੇ ਨੂੰ ਸਵੀਕਾਰ ਨਹੀਂ ਕਰਦਾ ਹਾਂ। ਬਹੁਤ ਸਾਰੀਆਂ ਚੀਜ਼ਾਂ ਹਨ ਜੋ ਜੀਵਨ ਵਿੱਚ ਇੱਕ – ਇੱਕ ਹਿੰਦੁਸਤਾਨੀ ਕਰੇ ਤਾਂ ਦੇਸ਼ ਬਹੁਤ ਤੇਜ਼ੀ ਨਾਲ ਬਦਲ ਸਕਦਾ ਹੈ। ਅਤੇ ਇਸ ਲਈ ਇੱਕ ਨਾਗਰਿਕ , ਇਹ ਗੱਲ ਸਹੀ ਹੈ ਕਿ ਇਨ੍ਹਾਂ ਦਿਨੀਂ ਸਿਲੇਬਸ ਐਸੇ ਬਦਲ ਗਏ ਹਨ ਅਤੇ ਇੰਨਾ ਸਿਲੇਬਸ ਵਧ-ਚੜ੍ਹ ਕੇ ਹੋ ਗਿਆ ਹੈ ਕਿ ਸ਼ਾਇਦ ਜੋ, ਅਸੀਂ ਲੋਕ ਜਦੋਂ ਪੜ੍ਹਦੇ ਸੀ ਉਦੋਂ ਨਾਗਰਿਕ ਸ਼ਾਸਤਰ ਪੜ੍ਹਾਇਆ ਜਾਂਦਾ ਸੀ, ਸ਼ਾਇਦ ਹੁਣ ਉਹ ਹੌਲੀ – ਹੌਲੀ – ਹੌਲੀ ਘੱਟ ਹੁੰਦਾ ਜਾ ਰਿਹਾ ਹੈ। ਲੇਕਿਨ ਸਾਡਾ ਸਾਰਿਆਂ ਦਾ ਕਰਤੱਵ ਹੈ ਕਿ ਇੱਕ ਨਾਗਰਿਕ ਦੇ ਨਾਤੇ ਆਪਣੇ ਕਰਤੱਵਾਂ ਨੂੰ ਪਹਿਲ ਦੇਈਏ; ਆਪਣੇ ਲਈ ਵੀ ਉਪਯੋਗੀ ਹੋਵੇਗਾ, ਸਮਾਜ ਜੀਵਨ ਲਈ ਵੀ ਉਪਯੋਗੀ ਹੋਵੇਗਾ ਅਤੇ ਉਸ ਲਈ ਸਾਡੇ ਯਤਨ ਨਾਲ – ਨਾਲ ਹਨ। ਅਤੇ ਤੁਸੀਂ ਦੇਖਿਆ ਹੋਵੇਗਾ ਨਵੀਂ ਪੀੜ੍ਹੀ, airport ਵਿੱਚ ਦੇਖੋਗੇ queue ਖੜ੍ਹੀ ਹੈ ਤਾਂ ਨਵੀਂ ਪੀੜ੍ਹੀ queue ਤੋੜਦੀ ਨਹੀਂ ਹੈ, ਅਤੇ ਇੱਕ-ਅੱਧਾ ਵਿਅਕਤੀ ਜੇ queue ਤੋੜਦਾ ਹੈ ਤਾਂ ਸਾਰੇ ਲੋਕ ਗੁੱਸਾ ਕਰਦੇ ਹਨ, ਕਿਉਂਕਿ ਉਹ ਆਪਣੇ discipline ਦਾ ਕਰਤੱਵ ਨਿਭਾਉਂਦਾ ਹੈ। ਇਹੀ ਸਮਾਜ ਜੀਵਨ ਵਿੱਚ ਜੇ ਸੁਭਾਅ ਬਣ ਜਾਂਦਾ ਹੈ ਤਾਂ ਦੇਸ਼ ਦਾ ਬਹੁਤ ਭਲਾ ਹੋਵੇਗਾ।
ਪ੍ਰਸਤੁਤਕਰਤਾ – Thank You Prime Minister Sir, for your guidance. ਮਾਣਯੋਗ, ਆਂਧਰਪ੍ਰਦੇਸ਼ ਦੇ ਜਵਾਹਰ ਨਵੋਦਿਆ ਵਿਦਿਆਲਯ ਦੀ ਕਲਾਸ 10ਵੀਂ ਦੀ Chaved ਤੁਹਾਡੇ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੀ ਹੈ। Could we have the question please?
ਪ੍ਰਸ਼ਨਕਰਤਾ – ਨਮਸਕਾਰ ਸਰ, , My name is Chaved Power. I am the student of class 10th JNV Yetapaka. My question is how can we overcome the pressure that comes from both, teachers and parents at the time of examinations.
ਪ੍ਰਸਤੁਤਕਰਤਾ – ਧੰਨਵਾਦ ਸਾਡੇ ਦਰਮਿਆਨ ਹਨ ਜੰਮੂ-ਕਸ਼ਮੀਰ ਦੇ ਗੌਰਮਿੰਟ ਗਰਲਸ ਹਾਇਰ ਸੀਨੀਅਰ ਸੈਕੰਡਰੀ ਸਕੂਲ ਦੀ ਕਲਾਸ 11ਵੀਂ ਦੀ ਵਿਦਿਆਰਥਣ ਕਰਿਸ਼ਮਾ, ਜੋ ਮਾਣਯੋਗ ਪ੍ਰਧਾਨ ਮੰਤਰੀ ਮਹੋਦਯ ਤੋਂ ਇੱਕ ਪ੍ਰਸ਼ਨ ਪੁੱਛਣਾ ਚਾਹੁੰਦੀ ਹਾਂ। ਕਰਿਸ਼ਮਾ ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ – ਮਾਣਯੋਗ ਪ੍ਰਧਾਨ ਮੰਤਰੀ ਜੀ, ਮੈਂ ਕਰਿਸ਼ਮਾ ਨੈਨਾ, ਕਲਾਸ 11ਵੀਂ ਦੀ ਵਿਦਿਆਰਥਣ, ਜੰਮੂ-ਕਸ਼ਮੀਰ ਦੇ ਗਰਲਸ ਨਵਾਂ ਬਾਗ ਸਕੂਲ ਤੋਂ ਹਾਂ। ਮੇਰਾ ਅਗਲੇ ਸਾਲ ਬੋਰਡ ਐਗਜ਼ਾਮ ਹੈ। ਮੇਰਾ ਪ੍ਰਸ਼ਨ ਇਹ ਹੈ ਕਿ ਮੇਰੇ parents ਦੀਆਂ ਕੁਝ ਅਜਿਹੀਆਂ ਉਮੀਦਾਂ ਹਨ ਮੇਰੇ ਤੋਂ ਕਿ ਚੰਗੇ ਮਾਰਕਸ ਲਿਆਵਾਂ ਅਤੇ ਆਪਣੀ ਸਫਲਤਾ ਪ੍ਰਾਪਤ ਕਰਾਂ। ਤਾਂ ਮੇਰਾ ਸਵਾਲ ਇਹ ਹੈ ਕਿ ਮੈਂ ਇਹ ਕਿਵੇਂ ਕਰ ਸਕਦੀ ਹਾਂ ਅਤੇ ਮੈਂ ਆਪਣੇ parents ਦੀ expectations ਨੂੰ ਪੂਰਾ ਕਿਵੇਂ ਕਰ ਸਕਦੀ ਹਾਂ ? ਅਤੇ ਇਸ ਨਾਲ ਜੋ stress ਹੁੰਦਾ ਹੈ, ਉਸ ਤੋਂ ਕਿਵੇਂ ਬਾਹਰ ਆ ਸਕਦੀ ਹਾਂ? ਧੰਨਵਾਦ।
ਪ੍ਰਸਤੁਤਕਰਤਾ – Thank You ਕਰਿਸ਼ਮਾ। ਇਸੇ ਨਾਲ ਮਿਲਦਾ – ਜੁਲਦਾ ਇੱਕ ਹੋਰ question. ਛੱਤੀਸਗੜ੍ਹ ਤੋਂ ਡੀਏਵੀ ਮੁੱਖ ਮੰਤਰੀ ਪਬਲਿਕ ਸਕੂਲ, ਭਗਵਾਨਪੁਰ ਦੀ ਕਲਾਸ 12ਵੀਂ ਦੀ ਵਿਦਿਆਰਥਣ ਮੋਨਿਕਾ ਬੇਗਾ ਉਤਸੁਕ ਹਨ ਪ੍ਰਧਾਨ ਮੰਤਰੀ ਜੀ ਦੇ ਸਾਹਮਣੇ ਆਪਣੀ ਗੱਲ ਰੱਖਣ ਲਈ। Could we have the question please?
ਪ੍ਰਸ਼ਨਕਰਤਾ –ਮੇਰਾ ਨਾਮ ਮੋਨਿਕਾ ਬੇਗਾ ਹੈ। ਮੈਂ ਡੀਏਵੀ ਮੁੱਖ ਮੰਤਰੀ ਪਬਲਿਕ ਸਕੂਲ, ਜਨਕਪੁਰ, ਜ਼ਿਲ੍ਹਾ ਕੋਰੀਆ ਛੱਤੀਸਗੜ੍ਹ ਵਿੱਚ ਕਲਾਸ 12ਵੀਂ ਦੀ ਵਿਦਿਆਰਥਣ ਹਾਂ। ਮਾਣਯੋਗ ਪ੍ਰਧਾਨ ਮੰਤਰੀ ਜੀ, ਮਾਤਾ-ਪਿਤਾ ਪ੍ਰੀਖਿਆ ਦੇ ਸਮੇਂ ਬੱਚਿਆਂ ਨਾਲ ਕਿਸ ਤਰ੍ਹਾਂ ਵਰਤਾਓ ਕਰਨ ਤਾਕਿ ਪਰੀਖਿਆ ਦੇ ਦਬਾਅ ਅਤੇ ਚਿੰਤਾ ਤੋਂ ਬੱਚੇ ਦੂਰ ਰਹਿਣ? ਧੰਨਵਾਦ।
ਪ੍ਰਸਤੁਤਕਰਤਾ – ਧੰਨਵਾਦ ਮੋਨਿਕਾ। ਮਹੋਦਯ, ਨਿਵੇਦਨ ਹੈ ਕਿ ਜੰਮੂ ਦੀ ਕਰਿਸ਼ਮਾ, ਆਂਧਰ ਦੇ Chaved, ਛੱਤੀਸਗੜ੍ਹ ਦੀ ਮੋਨਿਕਾ ਦੇ ਪ੍ਰੀਖਿਆ ਦੇ ਤਣਾਓ ਨਾਲ ਸਬੰਧਿਤ ਸਮੱਸਿਆ ਦਾ ਸਮਾਧਾਨ ਕਰੋ।
ਪੀਐੱਮ – ਇਹ ਸਵਾਲ ਤੁਹਾਡੇ ਲੋਕਾਂ ਲਈ ਹੈ ਜਾਂ ਤੁਹਾਡੇ ਮਾਂ – ਬਾਪ ਲਈ ਹੈ? ਤੁਹਾਨੂੰ ਲਗਦਾ ਹੈ ਕਿ ਜੋ ਗੱਲ ਤੁਸੀਂ ਆਪਣੇ ਮੰਮੀ – ਪਾਪਾ ਨੂੰ ਨਹੀਂ ਕਹਿ ਸਕਦੇ ਹੋ, ਉਹ ਅੱਜ ਮੋਦੀ ਜੀ ਸੁਣਾ ਦੇਣ। ਮੈਂ ਜ਼ਰੂਰ ਚਾਹਾਂਗਾ ਕਿ ਮੈਂ ਜੋ ਗੱਲ ਦੱਸਦਾ ਹਾਂ ਕਿ ਕਿਸੇ ਵੀ parents ਨੂੰ guardians ਨੂੰ, ਮੈਂ ਕੋਈ ਪ੍ਰੈਸ਼ਰਾਰੀਜ਼ ਕਰਨਾ ਨਹੀਂ ਚਾਹੁੰਦਾ ਹਾਂ, ਮੈਂ ਕੋਈ ਦਬਾਅ ਪਾਉਣਾ ਨਹੀਂ ਚਾਹੁੰਦਾ ਹਾਂ ਅਤੇ ਨਾ ਹੀ ਮੈਂ ਉਨ੍ਹਾਂ ਬੱਚਿਆਂ ਨੂੰ ਵਿਗੜਣਾ ਚਾਹੁੰਦਾ ਹਾਂ ਕਿ ਉਹ ਆਪਣੇ ਹੀ parents ਦੇ ਖਿਲਾਫ ਬਗਾਵਤ ਕਰਨ ਦੀ ਆਦਤ ਬਣ ਲੈਣ, ਅਜਿਹਾ ਵੀ ਨਹੀਂ ਚਾਹੁੰਦਾ ਹਾਂ।
ਇਹ ਗੱਲ ਸਹੀ ਹੈ ਕਿ ਅਸੀਂ ਦੇਖਿਆ ਹੋਵੇਗਾ ਉਹ ਸਟੀਲ ਦਾ ਜੇਕਰ ਸਪ੍ਰਿੰਗ ਹੁੰਦਾ ਹੈ, ਜੇਕਰ ਸਪ੍ਰਿੰਗ ਇੱਕ ਸੀਮਾ ਤੱਕ ਖਿੱਚਦੇ ਰਹੋਗੇ ਤਾਂ ਉਸ ਦਾ ਉਪਯੋਗ ਹੈ, ਲੇਕਿਨ ਬਹੁਤ ਜ਼ਿਆਦਾ ਖਿੱਚ ਦਿੱਤਾ ਤਾਂ ਕੀ ਹੋਵੇਗਾ, ਤਾਰ ਬਣ ਜਾਵੇਗਾ। ਫਿਰ ਉਹ ਸਪ੍ਰਿੰਗ ਦਾ ਕੰਮ ਕਰੇਗਾ ਕੀ? ਮਾਂ-ਬਾਪ ਨੂੰ ਵੀ ਇਹ ਸੋਚਣਾ ਚਾਹੀਦਾ ਹੈ, ਟੀਚਰਸ ਨੂੰ ਵੀ ਸੋਚਣਾ ਚਾਹੀਦਾ ਹੈ, ਉਨ੍ਹਾਂ ਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਕਿ ਜਿਸ ਸਟੂਡੈਂਟ ਦੇ ਨਾਲ ਜਾਂ ਜਿਸ ਬੱਚੇ ਦੇ ਨਾਲ ਅਸੀਂ ਵਿਵਹਾਰ ਕਰ ਰਹੇ ਹਾਂ। ਉਸ ਦੀ capability ਕਿੰਨੀ ਹੈ।
ਇਹ ਮਾਂ-ਬਾਪ ਨੂੰ, ਟੀਚਰ ਨੂੰ ਅੰਦਾਜ਼ਾ ਹੋਣਾ ਚਾਹੀਦਾ ਹੈ ਅਤੇ ਉਸ ਨੂੰ ਪ੍ਰੋਤਸਾਹਿਤ ਕਰਨਾ ਚਾਹੀਦਾ ਹੈ। ਅਤੇ ਇਸ ਲਈ ਮੇਰੀ ਮਾਂ-ਬਾਪ ਨੂੰ ਇਹੀ ਸਲਾਹ ਹੈ ਕਿ ਤੁਸੀਂ ਜਿੰਨੀ ਵੀ ਵੱਡੀ ਉਮਾਰ ਦੇ ਕਿਉਂ ਨਾ ਹੋਏ ਹੋਵੇ, ਤੁਹਾਡੇ ਬੱਚੇ ਕਿੰਨੇ ਹੀ ਵੱਡੇ ਕਿਉਂ ਨਾ ਹੋਏ ਹੋਣ, ਤੁਸੀਂ ਹਰ ਪਲ ਖ਼ੁਦ ਲਈ, ਬੱਚਿਆਂ ਲਈ ਨਹੀਂ, ਖ਼ੁਦ ਲਈ ਮਨ ਵਿੱਚ ਭਾਵ ਲਿਆਓ ਕਿ ਤੁਸੀਂ, ਜਦੋਂ ਤੁਹਾਡੇ ਬੱਚੇ ਦੋ ਸਾਲ ਦੇ ਸਨ, ਤਿੰਨ ਸਾਲ ਦੇ ਸਨ, ਚਾਰ ਸਾਲ ਦੇ ਸਨ, ਤਦ ਮਾਤਾ-ਪਿਤਾ ਵਜੋਂ ਤੁਸੀਂ ਉਨ੍ਹਾਂ ਨਾਲ ਕਿਵੇਂ ਵਿਵਹਾਰ ਕਰਦੇ ਸਨ।
ਤੁਸੀਂ ਚਾਹੁੰਦੇ ਸੀ ਕਿ ਬੱਚਾ ਚੱਲੇ, ਤਾਂ ਕੀ ਕਰਦੇ ਸੀ- ਦੂਰ ਖੜ੍ਹੇ ਰਹਿ ਕੇ ਉਸ ਨੂੰ ਆਓ, ਆਓ, ਆਓ, ਅਜਿਹਾ ਕਰਦੇ ਸੀ ਨਾ। ਚਲੋ ਦੌੜੋ, ਦੇਖੋ, ਦੇਖੋ, ਇਹ- ਕਰਦੇ ਸੀ ਕਿ ਨਹੀਂ ਕਰਦੇ ਸੀ? ਉਹ ਬੱਚਾ ਦੌੜਦਾ ਸੀ ਕਿ ਨਹੀਂ ਦੌੜਦਾ ਸੀ? ਕੋਈ ਦਬਾਅ ਪਾਉਂਦੇ ਸੋ ਕੀ? ਏਦਾਂ ਫੜ੍ਹ ਕੇ ਚੱਲ, ਅਜਿਹਾ ਕਰਦੇ ਸੀ ਕਿ? ਨਹੀਂ ਕਰਦੇ ਸੀ, ਤੁਸੀਂ ਉਸ ਨੂੰ ਪਿਆਰ ਨਾਲ ਪ੍ਰੇਰਿਤ ਕਰਦੇ ਸੀ, ਉਤਸ਼ਾਹਿਤ ਕਰਦੇ ਸੀ, ਉਸ ਦੀ ਅੰਦਰ ਦੀ ਤਾਕਤ ਨੂੰ ਜਗਾਉਣਾ। ਚੰਗਾ ਮੰਨ ਲਉ, ਚੱਲਦੇ-ਚੱਲਦੇ ਗਿਰ ਜਾਂਦਾ ਸੀ ਤਾਂ ਕੀ ਕਰਦੇ ਸੀ, ਚਾਂਟਾ ਮਾਰਦੇ ਸੀ ਕੀ? ਅੱਧੇ ਘੰਟੇ ਤੋਂ ਮੈਂ ਕਰ ਰਹੀ ਹਾਂ ਅਤੇ ਤੁਸੀਂ ਚਲਦੇ ਵੀ ਨਹੀਂ ਹੋ, ਫਿਰ ਡਿਗ ਪਏ, ਕਿੰਨੀ ਵਾਰ ਖੜ੍ਹਾ ਕਰਾਂ, ਏਦਾਂ ਕਰਦਾ ਹੈ ਕੋਈ ਮਾਂ; ਨਹੀਂ ਕਰਦੀ ਹੈ। ਓਏ ਵਾਹ! ਸ਼ਾਬਾਸ!ਤਾੜੀ ਵਜਾਉਂਦੀ ਹੈ, ਬੱਚਾ ਡਿਗ ਪਏ ਅਤੇ ਮਾਂ ਤਾੜੀ ਵਜਾ ਰਹੀ ਹੈ। ਕੋਈ ਬਹੁਤ ਵੱਡਾ ਬੁੱਧੀਮਾਨ ਵਿਅਕਤੀ ਹੋਵੇ ਤਾਂ ਉਹ ਕਹੇਗਾ, ਦੇਖੋ ਕਿਹੋ ਜਿਹੀ ਮਾਂ ਹੈ, ਬੱਚਾ ਡਿੱਗ ਪਿਆ ਅਤੇ ਤਾੜੀ ਵਜਾ ਰਹੀ ਹੈ। ਲੇਕਿਨ ਉਸ ਮਾਂ ਨੂੰ ਮਾਲੂਮ ਹੈ ਕਿ ਹੁਣੇ ਚਲਦੇ-ਚਲਦੇ ਡਿੱਗਿਆ ਹੈ, ਮੈਂ ਉਸ ਨੂੰ ਉਤਸ਼ਾਹਿਤ ਕਰਨਾ ਹੈ।
ਮੈਂ ਮਾਂ-ਬਾਪ ਨੂੰ ਇਹੀ ਕਹਾਂਗਾ ਕਿ ਤੁਸੀਂ, ਬੱਚੇ ਵੱਡੇ ਹੋ ਗਏ ਇਹ ਸਵੀਕਾਰ ਕਰੋ, ਇਹ ਨਹੀਂ ਕਿ ਉਹ ਹੁਣ ਵੀ ਦੋ-ਤਿੰਨ ਸਾਲ ਦਾ ਹੈ। ਬੱਚਾ ਵੱਡਾ ਹੈ ਉਹ ਸਵੀਕਾਰ ਕਰੋ, ਲੇਕਿਨ ਖ਼ੁਦ ਨੂੰ ਤੁਸੀਂ ਜਦੋਂ ਉਹ ਤਿੰਨ ਸਾਲ ਦੇ, ਚਾਰ ਸਾਲ ਦੇ ਬੱਚੇ ਸਨ, ਤਦ ਜੋ ਤੁਹਾਡੀ psyche ਸੀ ਮਦਦ ਕਰਨ ਦੀ, ਉਸ ਨੂੰ ਜੀਵਨ ਭਰ ਜਿਊਂਦੀ ਰੱਖੋ, ਉਸ ਨੂੰ ਕਦੇ ਮਰਨ ਨਾ ਦੇਵੋ।
ਜਿਸ ਪਰਿਵਾਰ ਵਿੱਚ ਮਾਂ-ਬਾਪ ਦੀ ਇਹ ਸੋਚ ਹੁੰਦੀ ਹੈ ਕਿ ਮੈਂ ਮੇਰੇ ਬੱਚਿਆਂ ਵਿੱਚ ਉਨ੍ਹਾਂ ਨੇ ਜਿੱਥੇ ਜਾਣਾ ਹੈ, ਜਿਵੇਂ ਜਾਣਾ ਹੈ, ਰਸਤਾ ਜੇਕਰ ਸਹੀ ਹੈ ਤਾਂ ਮੈਂ ਹਮੇਸ਼ਾ ਪ੍ਰੋਤਸਾਹਿਤ ਕਰਨ ਲਈ ਕੋਸ਼ਿਸ਼ ਕਰਾਂਗਾ। Pursue ਕਰਨਾ ਚਾਹੀਦਾ ਹੈ, pressure ਨਹੀਂ ਕਰਨਾ ਚਾਹੀਦਾ। ਹੁਣ Pursue ਅਤੇ pressure ਦਰਮਿਆਨ ਬਹੁਤ ਹੀ narrow line ਹੈ।
ਇਹ ਬੈਲੈਂਸ ਕਿਵੇਂ ਬਣਾਉਣਾ ਅਤੇ ਇਸ ਲਈ ਮੈਂ ਬੱਚਿਆਂ ਨੂੰ ਵੀ ਤਾਕੀਦ ਕਰਾਂਗਾ ਅਤੇ ਮਾਂ-ਬਾਪ ਨੂੰ ਤਾਕੀਦ ਕਰਾਂਗਾ ਕਿ ਉਹ ਕਦੇ ਜਿਨ੍ਹਾਂ ਨਾਲ ਬੱਚੇ comfort ਹਨ, ਉਨ੍ਹਾਂ ਨੂੰ ਕਦੇ ਕਹੋ ਕਿ ਉਹ ਸਮਾਂ ਕੱਢ ਕੇ ਆਓ, ਦਾਦਾ-ਦਾਦੀ ਹੋਵੇ, ਨਾਨਾ-ਨਾਨੀ ਹੋਵੇ, ਚਾਚਾ-ਚਾਚੀ ਹੋਵੇ, ਕੋਈ ਇੱਕ-ਅੱਧਾ ਟੀਚਰ ਹੋਵੇ; ਉਨ੍ਹਾਂ ਨੂੰ ਕਹੋ ਜ਼ਰਾ ਘਰ ਆਉ ਚਾਹ ਪੀਣ ਲਈ।ਅਤੇ ਹੌਲੀ ਨਾਲ ਬੱਚੇ ਨੂੰ ਉਸ ਦੇ ਨਾਲ ਛੱਡ ਦਿਉ ਅਤੇ ਆਪ ਦੂਜੇ ਕਮਰੇ ਵਿੱਚ ਚਲੇ ਜਾਉ ਅਤੇ ਉਸ guardian ਨੂੰ ਦੱਸ ਕੇ ਰੱਖੋ ਕਿ ਉਹ ਉਸ ਨਾਲ ਗੱਲਾਂ ਕਰਨ, ਖੁੱਲ੍ਹ ਕੇ ਗੱਲਾਂ ਕਰਨ, ਉਹ ਉਸ ਵਿੱਚੋਂ ਲੱਭਣ ਅਤੇ ਫਿਰ ਉਹ ਉਸ ਦੇ ਮਾਂ-ਬਾਪ ਨੂੰ ਦੱਸ ਦੇਣ ਇਕੱਲੇ ਵਿੱਚ ਕਿ ਮੈਂ ਅੱਜ ਉਸ ਨਾਲ ਅੱਧਾ ਘੰਟਾ ਗੱਲ ਕੀਤੀ, ਇਹ ਉਸ ਦੇ ਮਨ ਵਿੱਚ ਚੱਲ ਰਿਹਾ ਹੈ, ਤੁਸੀਂ ਲੋਕਾਂ ਨੂੰ ਉਸ ਨੂੰ address ਕਰਨਾ ਚਾਹੀਦਾ ਹੈ। ਜੇਕਰ ਇਹ ਥੋੜ੍ਹਾ mechanism ਬਣ ਜਾਵੇ; ਪਹਿਲਾਂ ਇਹ mechanism ਸੀ ਕਿਉਂਕਿ joint families ਸਨ ਘਰ ਵਿੱਚ ਅਤੇ ਭਾਰਤ ਦਾ ਬੱਚਾ super politician ਹੁੰਦਾ ਹੈ।
ਉਸ ਨੂੰ ਜੇਕਰ ਸਿਨੇਮਾ ਦੇਖਣ ਲਈ ਜਾਣਾ ਹੈ, ਉਸ ਨੂੰ ਪਤਾ ਹੈ ਪਾਪਾ ਨਾਂਹ ਕਰਨਗੇ ਤਾਂ ਦਾਦੀ ਕੋਲ ਜਾਵੇਗਾ। ਉਸ ਨੂੰ ਪਤਾ ਹੈ ਕਿ ਨਵੇਂ ਕੱਪੜੇ ਲਿਆਉਣੇ ਹਨ, ਮਾਂ ਨਾ ਕਰੇਗੀ ਤਾਂ ਪਾਪਾ ਕੋਲ ਜਾਵੇਗਾ। ਉਸ ਨੂੰ ਬਰਾਬਰ ਪਤਾ ਰਹਿੰਦਾ ਹੈ ਘਰ ਵਿੱਚ ਕਿਸ ਨਾਲ ਕੀ ਕਰਨਾ ਹੈ। ਇਹ ਸਮਰੱਥਾ ਉਸ ਦੇ ਅੰਦਰ ਆ ਜਾਂਦੀ ਹੈ। ਉਸ ਬਾਲਕ ਨਾਲ ਪਰਿਵਾਰ ਨੇ ਵੀ ਇੰਜ ਹੀ ਕੀਤਾ, ਇਸ ਦਾ ਮਤਲਬ ਇਹ ਨਹੀਂ ਕਿ ਉਸ ਨੂੰ ਅੱਗੇ ਵੱਧਣ ਲਈ ਪ੍ਰੋਤਸਾਹਿਤ ਨਾ ਕਰੋ ਨਹੀਂ ਭਾਈ ਮੋਦੀ ਜੀ ਨੇ ਕਿਹਾ ਸੀ ਜ਼ਿਆਦਾ interfere ਨਾ ਕਰੋ, ਅਜਿਹਾ ਨਹੀਂ ਹੈ।
ਤੁਸੀਂ ਉਸ ਨੂੰ ਜਾਣੋ, ਜਾਣ ਕੇ ਉਸ ਨੂੰ ਜਤਾਓ ਕਿ ਦੇਖ ਤੇਰੇ ਅੰਦਰ ਇਹ ਤਾਕਤ ਪਈ ਹੈ, ਤੇਰੇ ਵਿੱਚ ਇਹ ਵਿਸ਼ੇਸ਼ਤਾ ਹੈ। ਤੁਸੀਂ ਇਸ ਨੂੰ ਕਿਉਂ ਉਪਯੋਗ ਨਹੀਂ ਕਰਦੇ ਹੋ, ਦੇਖੋ ਕੋਸ਼ਿਸ਼ ਕਰੋ। ਜਿੰਨਾ ਜ਼ਿਆਦਾ ਪ੍ਰੋਤਸਾਹਿਤ ਕਰੋਗੇ, ਓਨਾ ਨਤੀਜਾ ਜ਼ਿਆਦਾ ਮਿਲੇਗਾ; ਜਿੰਨਾ ਪ੍ਰੈਸ਼ਰ ਕਰੋਗੇ ਓਨਾ ਸਮੱਸਿਆ ਨੂੰ ਬਲ ਮਿਲੇਗਾ। ਹੁਣ ਮਾਂ-ਬਾਪ ਨੂੰ ਤੈਅ ਕਰਨਾ ਹੈ, ਟੀਚਰ ਨੂੰ ਤੈਅ ਕਰਨਾ ਹੈ ਕਿ ਸਾਨੂੰ ਸਮੱਸਿਆ ਨੂੰ ਬਲ ਦੇਣਾ ਹੈ ਕਿ ਪ੍ਰੋਤਸਾਹਿਤ ਕਰਕੇ ਉਸ ਨੂੰ ਵੀ ਸ਼ਕਤੀ ਵਿੱਚ ਤਬਦੀਲ ਕਰਨਾ ਹੈ। ਮੈਂ ਰਸਤਾ ਚੁਣਾਂਗਾ- ਪ੍ਰੋਤਸਾਹਿਤ ਕਰਨਾ, ਹਰ ਬਾਲਕ ਦੀ ਸ਼ਕਤੀ ਨੂੰ ਉਜਾਗਰ ਕਰਨਾ, ਉਸ ਨੂੰ ਪ੍ਰੋਤਸਾਹਿਤ ਕਰਨਾ, ਇਸੇ ਨੂੰ ਮੈਂ ਬਲ ਦਵਾਂਗਾ।
ਪ੍ਰਸਤੁਤਕਰਤਾ– Thank You Honorable Prime Minister Sir, for being a friend and mentor. We hope our parents are watching this program. ਪ੍ਰੇਰਨਾ ਮਨਵਰ, class XII student, comes from a city well known for UNESCO heritage caves. She studies in ਜਵਾਹਰ ਨਵੋਦਿਆ ਵਿਦਿਆਲਯ ਕੰਨੜ, ਔਰੰਗਾਬਾਦ and joins us with her question. Could we have the question please?
ਪ੍ਰਸ਼ਨਕਰਤਾ- Good Morning Sir. My name is ਪ੍ਰੇਰਣਾ ਮਨਵਰ। I am a student of class XII science from ਜਵਾਹਰ ਨਵੋਦਿਆ ਵਿਦਿਆਲਯ ਕੰਨੜ, ਔਰੰਗਾਬਾਦ, ਮਹਾਰਾਸ਼ਟਰ। Sir, my question to you is, my parents always say that I should wake up early in the morning for study but I am a nightowl. I can’t wake up early in the morning. Sir, what should I do? Thank You Sir.
ਪ੍ਰਸਤੁਤਕਰਤਾ- ਧੰਨਵਾਦ ਪ੍ਰੇਰਣਾ। ਇਸ ਨਾਲ ਮਿਲਦਾ-ਜੁਲਦਾ ਇੱਕ ਸਵਾਲ ਹੋਰ ਵੀ ਹੈ। ਮਾਣਯੋਗ ਪ੍ਰਧਾਨ ਮੰਤਰੀ ਜੀ, ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਦੇ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ ਦੇ 12ਵੀਂ ਦੇ ਵਿਦਿਆਰਥੀ Stanzin ਸਭਾਗਾਰ ਵਿੱਚ ਹਾਜ਼ਰ ਹਨ ਅਤੇ ਸ਼੍ਰੀਮਾਨ ਨੂੰ ਇੱਕ ਪ੍ਰਸ਼ਾਨ ਪੁੱਛਣਾ ਚਾਹੁੰਦੇ ਹਨ। Stanzin ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ- Good afternoon Sir, My name is Stanzin. I and studying in XIIclass and my school name is ਗੌਂਰਮਿੰਟ ਸੀਨੀਅਰ ਸੈਕੰਡਰੀ ਸਕੂਲ and I am from Leh-Laddakh. Sir, my question is in your opinion what is the best time to study? Is it early morning or late night? Can you suggest us?
ਪ੍ਰਸਤੁਤਕਰਤਾ- ਧੰਨਵਾਦ Stanzin। ਅਜਿਹਾ ਹੀ ਇੱਕ ਹੋਰ ਪ੍ਰਸ਼ਨ। ਅਗਲੇ ਪ੍ਰਸ਼ਨ ਲਈ ਮੈਂ ਜਵਾਹਰ ਨਵੋਦਿਆ ਵਿਦਿਆਲਯ, ਤ੍ਰਿਪੁਰਾ ਦੇ ਵਿਦਿਆਰਥੀ Shubhashish Chakma ਨੂੰ ਬੁਲਾ ਰਹੀ ਹਾਂ। Shubhashish ਕ੍ਰਿਪਾ ਕਰਕੇ ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ- Honorable Prime Minister Sir, good afternoon. This is Shubhashish Chakma of class XI studying at Jawahar Navodaya Vidyalaya under Shillong Region. Sir, actually my elder sister use to scold me always because I often go for late night study and cannot wake up early in the morning. Sir, my question is am I doing something wrong? Please, tell me Sir, What do you say? Thank You.
ਪ੍ਰਸਤੁਤਕਰਤਾ- ਧੰਨਵਾਦ Shubhashish। ਸ਼੍ਰੀਮਾਨ- Prerna, Stanzin ਅਤੇ Shubhashish- ਪੜ੍ਹਨ ਦਾ ਸਰਵੋਤਮ ਸਮਾਂ ਕਿਹੜਾ ਹੈ, ਤੁਹਾਡੇ ਕੋਲੋਂ ਜਾਣਨਾ ਚਾਹੁੰਦਾ ਹਾਂ।
ਪ੍ਰਧਾਨ ਮੰਤਰੀ- ਕਿੰਨਾ ਨਿਰਦੋਸ਼ ਸਵਾਲ ਮੈਨੂੰ ਪੁੱਛਿਆ ਗਿਆ ਹੈ। ਇਸ ਸਵਾਲ ਨਾਲ ਮੇਰੇ ਮਨ ਵਿੱਚ ਇੱਕ ਹੋਰ ਵਿਚਾਰ ਆਇਆ। ਵਿਚਾਰ ਇਹ ਆਇਆ- ਇਸ ਸਵਾਲ ਦਾ ਮਤਲਬ ਹੈ ਕਿ ਪਰੀਕਸ਼ਾ ਪਰ ਚਰਚਾ, ਇਹ ਪ੍ਰੋਗਰਾਮ ਸਫ਼ਲ ਹੈ। ਅਤੇ ਇਸ ਨਾਲ ਇਹ ਵੀ ਪਤਾ ਚਲਦਾ ਹੈ ਕਿ ਸਾਡੇ ਅਧਿਆਪਿਕਾਂ ਲਈ, ਸਿੱਖਿਆ ਜਗਤ ਦੇ ਲੋਕਾਂ ਲਈ ਕਿ ਸਾਡੀ ਯੁਵਾ ਪੀੜ੍ਹੀ ਨੂੰ ਆਪਣੇ ਨਜ਼ਦੀਕ ਵਿੱਚ ਅਜਿਹੇ ਸਵਾਲਾਂ ਦੇ ਜਵਾਬ ਲਈ ਕੁਝ ਕਮੀ ਮਹਿਸੂਸ ਹੋ ਰਹੀ ਹੈ, ਕੋਈ vacuum ਮਹਿਸੂਸ ਹੋ ਰਿਹਾ ਹੈ।ਮੈਂ ਚਾਹਾਂਗਾ ਸਾਰੇ ਅਭਿਭਾਵਕਾਂ ਕੋਲੋ, ਸਾਰੇ ਟੀਚਰਸ ਕੋਲੋਂ ਕਿ ਤੁਹਾਡੇ ਵਿਦਿਆਰਥੀਆਂ ਨਾਲ ਤੁਹਾਡਾ ਅਜਿਹਾ ਨਾਤਾ ਰਹਿਣਾ ਚਾਹੀਦਾ ਹੈ ਕਿ ਅਜਿਹੀਆਂ ਛੋਟੀਆਂ-ਛੋਟੀਆਂ ਸਮੱਸਿਆਵਾਂ ਵੀ ਉਹ ਤੁਹਾਨੂੰ ਖੁੱਲ੍ਹ ਕੇ ਕਹਿਣ। ਜਿੰਨਾ ਜ਼ਿਆਦਾ ਉਨ੍ਹਾਂ ਅੰਦਰ ਖੁੱਲ੍ਹਾਪਣ ਆਵੇਗਾ, ਓਨਾ ਉਨ੍ਹਾਂ ਦੇ ਸਿਹਤ ਵਿਕਾਸ ਵਿੱਚ ਬਹੁਤ ਕੰਮ ਆਵੇਗਾ। ਤਾਂ ਮੈਂ ਇਨ੍ਹਾਂ ਸਾਰੇ ਨੌਜਵਾਨ ਸਾਥੀਆਂ ਦਾ ਆਭਾਰੀ ਹਾਂ ਕਿ ਉਨ੍ਹਾਂ ਨੇ ਮੈਨੂੰ ਅਜਿਹਾ ਮਹੱਤਵਪੂਰਨ ਸਵਾਲ, ਫਿਰ ਵੀ ਕੁਝ ਲੋਕ ਉਨ੍ਹਾਂ ਨੂੰ ਕਹਿਣਗੇ, ਯਾਰ ਤੈਨੂੰ ਮੌਕਾ ਮਿਲਿਆ, ਤੂੰ ਇਹੀ ਸਵਾਲ ਪੁੱਛ ਲਿਆ ਕੀ।
ਲੇਕਿਨ ਮੈਂ ਇਸ ਨੂੰ ਬੜਾ ਮਹੱਤਵ ਦਿੰਦਾ ਹਾਂ ਅਤੇ ਮੈਨੂੰ ਸੰਤੋਖ ਹੈ ਕਿ ਇਨ੍ਹਾਂ ਬੱਚਿਆਂ ਨੇ ਮੈਨੂੰ ਆਪਣਾ ਸਮਝਿਆ ਅਤੇ ਜੋ ਗੱਲ ਆਪਣੀ ਮਾਂ ਤੋਂ, ਆਪਣੇ ਪਿਤਾ ਤੋਂ ਪੁੱਛ ਸਕਦੇ ਹਨ, ਵੱਡੀ ਭੈਣ ਤੋਂ ਪੁੱਛ ਸਕਦੇ ਹਨ, ਉਹ ਅੱਜ ਉਨ੍ਹਾਂ ਨੇ ਮੈਨੂੰ ਪੁੱਛੀ, ਇਸ ਆਪਣੇਪਣ ਦਾ ਆਨੰਦ ਕੁਝ ਹੋਰ ਹੀ ਹੁੰਦਾ ਹੈ, ਜੋ ਅੱਜ ਮੈਂ ਅਨੁਭਵ ਕਰ ਰਿਹਾ ਹਾਂ। ਹੁਣ ਇਸ ਦਾ ਜਵਾਬ ਦੇਣਾ ਮੇਰੇ ਲਈ ਬਹੁਤ ਮੁਸ਼ਕਲ ਹੈ। ਇਸ ਲਈ ਮੁਸ਼ਕਲ ਹੈ ਕਿ ਰਾਤ ਨੂੰ ਜਾਗਣਾ ਕਿ ਸਵੇਰੇ ਜਾਗਣਾ, ਇਹ Issue ਹੈ। ਹੁਣ ਮੈਂ 50 ਪਰਸੈਂਟ ਤਾਂ ਅਧਿਕਾਰੀ ਹਾਂ ਬੋਲਣ ਲਈ, ਲੇਕਿਨ 50 ਪਰਸੈਂਟ ਨਹੀਂ ਹਾਂ। 50 ਪਰਸੈਂਟ ਇਸ ਲਈ ਅਧਿਕਾਰੀ ਹਾਂ ਕਿਉਂਕਿ ਮੈਂ ਸਵੇਰੇ ਬਹੁਤ ਜਲਦੀ ਉੱਠਦਾ ਹਾਂ, ਇਸ ਲਈ ਮੇਰਾ ਬੋਲਣ ਦਾ ਹੱਕ ਬਣਦਾ ਹੈ, ਲੇਕਿਨ 50 ਪਰਸੈਂਟ ਇਸ ਲਈ ਹਾਂ ਕਿ ਹੁਣ ਮੇਰੀ ਡਿਊਟੀ ਐਸੀ ਬਣ ਗਈ ਹੈ ਕਿ ਰਾਤ ਨੂੰ ਜਲਦੀ ਸੌਂ ਨਹੀਂ ਸਕਦਾ ਹਾਂ ਅਤੇ ਇਸ ਲਈ ਜੋ ਆਦਰਸ਼ ਵਿਵਸਥਾ ਹੈ ਉਸਦਾ ਅੱਧਾ ਤਾਂ ਪਾਲਣ ਮੈਂ ਕਰਦਾ ਹਾਂ, ਲੇਕਿਨ ਅੱਧਾ ਮੈਂ ਨਹੀਂ ਕਰਦਾ ਹਾਂ। ਅਤੇ ਜਦੋਂ ਮੈਂ ਖੁਦ ਨਹੀਂ ਕਰਦਾ ਹਾਂ ਤਾਂ ਮੈਂ ਕੋਈ Moral authority ਦੇ ਰੂਪ ਵਿੱਚ ਤੁਹਾਨੂੰ ਨਹੀਂ ਦੱਸ ਸਕਦਾ ਹਾਂ। ਲੇਕਿਨ ਤੁਸੀਂ ਵੀ ਜਾਣਦੇ ਹੋ ਕਿ ਦਿਨ ਭਰ ਦਾ ਕੰਮ, ਥਕਾਵਟ, ਅਲੱਗ – ਅਲੱਗ ਮਨ ਦੇ ਅੰਦਰ ਕੁਝ ਘਟਨਾਵਾਂ, ਪੂਰਾ ਦਿਨ ਬੀਤਦਾ ਹੈ, ਇਹ ਚੀਜ਼ਾਂ ਹੌਲੀ – ਹੌਲੀ ਜੁੜ ਜਾਂਦੀਆਂ ਹਨ। ਤੁਸੀਂ ਕਲਪਨਾ ਕਰ ਸਕਦੇ ਹੋ ਕਿ ਤੁਹਾਡਾ mind ਕਿੰਨਾ engage ਹੋਵੇਗਾ ਸ਼ਾਮ ਦੇ ਸਮੇਂ। ਅਤੇ ਰਾਤ ਨੂੰ ਜੇ ਤੁਸੀਂ ਪੜ੍ਹਨ ਦੇ ਆਦੀ ਹੋ ਤਾਂ ਸੋਚੋ ਕੀ ਸੱਚਮੁੱਚ ਵਿੱਚ ਤੁਹਾਡਾ ਬਿਲਕੁਲ ਮਨ ਇਕਦਮ ਖਾਲੀ ਹੋਵੇਗਾ ਕਿ, ਨਹੀਂ ਹੋਵੇਗਾ। Pre-occupied ਬਹੁਤ ਸਾਰੀਆਂ ਚੀਜ਼ਾਂ ਹੋਣਗੀਆਂ, ਬਹੁਤ ਸਾਰੀਆਂ ਚੀਜ਼ਾਂ ਭਰੀਆਂ ਪਈਆਂ ਹੋਣਗੀਆਂ। ਅਤੇ ਦਿਨ ਭਰ ਦੀਆਂ ਘਟਨਾਵਾਂ ਹੋਣਗੀਆਂ ਤਾਂ ਉਸ ਦਾ ਐਕਸ਼ਨ-ਰਿਐਕਸ਼ਨ ਵੀ ਮਨ ਵਿੱਚ ਚਲਦਾ ਹੋਵੇਗਾ। ਅਤੇ ਇਸ ਲਈ ਸੰਭਵ ਹੈ ਕਿ ਰਾਤ ਨੂੰ ਤੁਸੀਂ ਇੰਨਾ ਫੋਕਸ ਨਾ ਕਰ ਪਾਉਂਦੇ ਹੋਵੋ। ਸੰਭਵ ਹੈ ਲੇਕਿਨ ਇਹ ਸੱਚ ਹੈ ਕਿ ਗਹਿਰੀ ਨੀਂਦ ਤੋਂ ਬਾਅਦ ਅਤੇ ਮੈਂ ਇਹ ਤਾਂ ਨਹੀਂ ਕਹਾਂਗਾ ਕਿ ਤਿੰਨ ਵਜੇ ਉੱਠ ਕੇ ਪੜ੍ਹੋ, ਵਰਨਾ ਫਿਰ ਤੁਸੀਂ ਮਾਂ ਨੂੰ ਉਠਾਉਗੇ, ਮਾਂ ਤਿੰਨ ਵਜੇ ਉਠਣਾ ਹੈ, ਚਾਹ ਪਿਲਾ ਦਿਓ। ਲੇਕਿਨ ਇੱਕ reasonably ਸਵੇਰੇ ਸੂਰਜ ਚੜ੍ਹਨ ਤੋਂ ਪਹਿਲਾਂ ਜੇ ਤਿਆਰ ਹੋ ਕੇ ਪੜ੍ਹਨਾ ਸ਼ੁਰੂ ਕਰਦੇ ਹੋ ਤਾਂ ਪੂਰੀ ਤਰ੍ਹਾਂ ਤੁਸੀਂ ਮਨ ਤੋਂ ਬਿਲਕੁਲ ਇੱਕਦਮ ਤੰਦਰੁਸਤ ਹੁੰਦੇ ਹੋ। ਜਿਵੇਂ ਬਾਰਿਸ਼ ਤੋਂ ਬਾਅਦ ਅਸਮਾਨ ਇੱਕਦਮ ਸਾਫ ਨਜ਼ਰ ਆਉਂਦਾ ਹੈ, ਵੈਸੇ ਹੀ ਮਨ ਵੀ ਹੁੰਦਾ ਹੈ। ਹੁਣ ਤੁਸੀਂ ਸੋਚੋ ਕਿ ਉਸ ਸਮੇਂ ਜੋ ਆਪ ਪੜ੍ਹੋਗੇ ਉਹ ਜ਼ਿਆਦਾ register ਹੋਵੇਗਾ ਕਿ ਨਹੀਂ ਹੋਵੇਗਾ? ਅਤੇ ਇਸ ਲਈ ਸਾਡੇ ਇੱਥੇ ਅਨੁਭਵ ਤੋਂ ਅਜਿਹਾ ਮੰਨਿਆ ਗਿਆ ਹੈ ਅਤੇ ਦੁਨੀਆ ਵਿੱਚ ਵੀ ਸ਼ਾਇਦ ਮੰਨਿਆ ਗਿਆ ਹੈ, ਮੇਰੇ ਕੋਲ ਕੋਈ Scientific analysis ਤਾਂ ਨਹੀਂ ਹੈ, ਲੇਕਿਨ ਜੋ ਮੰਨਿਆ ਗਿਆ ਹੈ ਅਤੇ ਜਿਸ ਵਿੱਚ ਮੇਰਾ ਵੀ ਵਿਸ਼ਵਾਸ ਹੈ ਕਿ ਸਵੇਰੇ ਬਹੁਤ ਹੀ ਉੱਤਮ ਕਾਲਖੰਡ ਹੁੰਦਾ ਹੈ, ਫ੍ਰੈਸ਼ ਹੁੰਦੇ ਹਾਂ, ਥਕਾਵਟ ਨਹੀਂ ਹੁੰਦੀ ਹੈ ਅਤੇ ਅਧਿਐਨ ਤੋਂ ਹੀ ਸ਼ੁਰੂ ਕਰਦੇ ਹਾਂ ਤਾਂ ਜ਼ਿਆਦਾ ਚੰਗਾ ਰਹਿੰਦਾ ਹੈ। ਲੇਕਿਨ ਮੈਨੂੰ ਨਹੀਂ ਲਗਦਾ ਹੈ ਕਿ ਜ਼ਿਆਦਾਤਰ ਵਿਦਿਆਰਥੀਆਂ ਦੀ problem ਇਹ ਹੈ। ਜ਼ਰੂਰੀ ਨਹੀਂ ਹੈ ਕਿ ਤੁਸੀਂ ਰਾਤ ਨੂੰ ਪੜ੍ਹਨਾ ਹੈ ਜਾਂ ਸਵੇਰੇ ਪੜ੍ਹਨਾ ਹੈ। ਹਰ ਕਿਸੇ ਦੀ ਆਪਣੀ ਵਿਸ਼ੇਸ਼ਤਾ ਹੁੰਦੀ ਹੈ, ਆਪਣੀਆਂ ਆਦਤਾਂ ਹੁੰਦੀਆਂ ਹਨ ਅਤੇ ਤੁਸੀਂ ਜਿਸ ਵਿੱਚ comfort ਹੋਵੇ ਉਹ ਹੀ ਕਰੋ। ਸਿਧਾਂਤ ਹੈ ਕਿ ਸਵੇਰੇ ਠੀਕ ਰਹਿੰਦਾ ਹੈ, ਲੇਕਿਨ ਫਿਰ ਵੀ ਉਹ ਤੁਸੀਂ comfort ਨਹੀਂ ਹੋ ਤਾਂ ਫਿਰ ਕਿਉਂ ਪਰੇਸ਼ਾਨ ਹੋਣਾ ਹੈ ਭਾਈ: ਰਾਤ ਨੂੰ ਪੜ੍ਹ ਲਓ। ਵਰਨਾ ਫਿਰ ਕੀ ਹੋਵੇਗਾ ਕਿ ਰਿਜ਼ਲਟ ਜਦੋਂ ਆਏਗਾ ਉਦੋਂ ਤੁਸੀਂ ਦੀਦੀ ਨੂੰ ਦੱਸੋਗੇ ਕਿ ਤੇਰੇ ਕਾਰਨ ਰਿਜ਼ਲਟ ਠੀਕ ਨਹੀਂ ਆਇਆ। ਕਿਉਂ, ਕਿਉਂਕਿ ਤੂੰ ਮੈਨੂੰ ਰਾਤ ਤੱਕ ਪੜ੍ਹਨ ਨਹੀਂ ਦਿੰਦੀ ਸੀ, ਸਵੇਰੇ ਪੜ੍ਹਨ ਲਈ ਕਹਿ ਰਹੀ ਸੀ। ਤਾਂ ਅਜਿਹਾ ਨਹੀਂ ਹੋਣਾ। ਲੇਕਿਨ ਦੂਸਰੀ ਗੱਲ ਹੈ – ਜ਼ਿਆਦਾਤਰ ਵਿਦਿਆਰਥੀਆਂ ਦੇ ਜੀਵਨ ਵਿੱਚ ਕੀ ਹੁੰਦਾ ਹੈ, ਹੋ ਸਕਦਾ ਹੈ ਤੁਹਾਡੇ ਜੀਵਨ ਵਿੱਚ ਨਾ ਹੁੰਦਾ ਹੋਵੇ। ਲੇਕਿਨ ਮੈਂ ਜਦੋਂ ਪੜ੍ਹਦਾ ਸੀ ਤਾਂ ਉਦੋਂ ਸਭ ਸਾਥੀਆਂ ਦੇ ਅੰਦਰ ਹੁੰਦਾ ਸੀ। ਤੁਹਾਡਾ ਹੁੰਦਾ ਹੈ ਤਾਂ, ਨਹੀਂ ਹੁੰਦਾ ਹੈ ਤਾਂ ਮੈਂ ਕੋਈ judgement ਨਹੀਂ ਦੇ ਸਕਦਾ ਹਾਂ। ਉਹ ਕੀ, ਜਦੋਂ ਸਕੂਲ ਸ਼ੁਰੂ ਹੁੰਦਾ ਸੀ, ਰਿਜ਼ਲਟ ਜਦੋਂ ਆਉਂਦਾ ਸੀ ਤਾਂ ਮਨ ਵਿੱਚ ਤੈਅ ਕਰਦੇ ਸੀ ਕਿ ਅਗਲੀ ਵਾਰ ਸਕੂਲ ਸ਼ੁਰੂ ਹੁੰਦੇ ਹੀ ਪੜ੍ਹਾਈ ਸ਼ੁਰੂ ਕਰਨੀ ਹੈ। ਉਸ ਦੇ ਬਾਅਦ, ਬਸ ਅਗਲੇ ਮਹੀਨੇ ਸ਼ੁਰੂ ਕਰੂੰਗਾ, ਬਸ ਹੁਣ ਫਰਸਟ ਟੈਸਟ ਹੋ ਜਾਣ ਦੇ ਬਾਅਦ ਕਰਾਂਗਾ। ਦੂਸਰਾ ਕੀ ਕਰਦੇ ਹਾਂ – ਨਹੀਂ ਅੱਜ ਤਾਂ ਰਾਤ ਨੂੰ ਹੀ ਪੜ੍ਹਨਾ ਹਾ। ਮੰਮੀ, ਖਾਣਾ ਬਹੁਤਾ ਹੈਵੀ ਨਾ ਬਣਾਉਣਾ। ਨੀਂਦ ਆ ਜਾਏ – ਅਜਿਹਾ ਖਾਣਾ ਨਾ ਬਣਾਉਣਾ, ਬਸ ਪਾਸਤਾ ਵਗੈਰਾ ਚਲ ਜਾਏਗਾ। ਮਾਂ ਨੂੰ ਵੀ ਲੱਗਦਾ ਹੈ ਚਲੋ, ਇਸ ਨੇ ਪੜ੍ਹਨਾ ਹੈ ਰਾਤ ਨੰ ਤਾਂ ਜੋ ਚਾਹੁੰਦਾ ਹੈ, ਪੀਜ਼ਾ ਚਾਹੀਦਾ ਹੈ ਤਾਂ ਪੀਜ਼ਾ, ਪਾਸਤਾ ਚਾਹੀਦਾ ਹੈ ਤਾਂ ਪਾਸਤਾ, ਪਾਣੀ-ਪੂਰੀ ਚਾਹੀਦੀ ਹੈ ਤਾਂ ਪਾਣੀ-ਪੂਰੀ, ਗੋਲ – ਗੱਪੇ ਚਾਹੀਦੇ ਤਾਂ ਗੋਲ ਗੱਪੇ, ਬੱਚੇ ਨੂੰ ਪੜ੍ਹਾਉਣਾ ਹੈ ਨਾ, ਮਾਂ ਬਣਾ ਦਿੰਦੀ ਹੈ। ਫਿਰ ਮਨ ਕਰਦਾ ਹੈ – ਮਾਂ ਅੱਜ ਮਜ਼ਾ ਨਹੀਂ ਆ ਰਿਹਾ ਹੈ। ਅਜਿਹਾ ਕਰੋ ਮਾਂ, ਸਵੇਰੇ ਛੇ ਵਜੇ ਉਠਾ ਦੇਣਾ। ਮਾਂ ਵਿਚਾਰੀ ਪੰਜ ਵਜੇ ਉੱਠ ਕੇ ਤਿਆਰੀ ਕਰਦੀ ਹੈ ਕਿ ਸੰਤਾਨ ਆਪਣੀ ਸਵੇਰੇ ਉੱਠ ਕੇ ਪੜ੍ਹਨਾ ਚਾਹੁੰਦੀ ਹੈ ਤਾਂ ਉਹ – ਉਸ ਨੂੰ ਕੀ ਚਾਹੀਦਾ ਹੈ, ਚਾਹ ਚਾਹੀਦੀ ਹੈ, ਕੌਫੀ ਚਾਹੀਦੀ ਹੈ, ਦੁੱਧ ਚਾਹੀਦਾ ਹੈ ; ਸਭ ਤਿਆਰੀ ਕਰਦੀ ਹੈ ਅਤੇ ਫਿਰ ਅਸੀਂ ਛੇ ਵਜੇ, ਨਾ ਮਾਂ, ਰਾਤ ਨੂੰ ਨੀਂਦ ਨਹੀਂ ਆਈ ਸੀ ਤਾਂ ਫਿਰ ਹੁਣ ਤਾਂ ਅੱਜ ਨਹੀਂ, ਅੱਜ ਰਾਤ ਨੂੰ ਪੜ੍ਹਾਂਗਾ। ਇਹੀ ਹੁੰਦਾ ਹੈ ਨਾ? ਕਦੇ ਮਾਂ ਨੂੰ ਰਾਤ ਨੂੰ ਜਗਾ ਦੇਣਾ, ਕਦੇ ਮਾਂ ਨੂੰ ਸਵੇਰੇ ਜਗਾ ਦੇਣਾ ਅਤੇ ਕਦੇ ਪਰਿਵਾਰ ਨੂੰ ਹੀ। ਅਤੇ ਅਸੀਂ ਆਪਣਾ ਟਾਈਮ ਟੇਬਲ ਬਦਲਦੇ ਜਾਂਦੇ ਹਾਂ। ਦੇਖੋ, ਮੈਂ ਸਮਝਦਾ ਹਾਂ ਇਹ ਆਪਣੇ ਨਾਲ ਅਨਿਆਂ ਹੁੰਦਾ ਹੈ। ਮੁਸੀਬਤ ਰਾਤ ਨੂੰ ਪੜ੍ਹੋ ਜਾਂ ਸਵੇਰੇ ਪੜ੍ਹੋ, ਉਸ ਤੋਂ ਜ਼ਿਆਦਾ ਮੁਸੀਬਤ ਇਹ ਹੈ ਕਿ ਅਸੀਂ ਪੜ੍ਹਨ ਦੇ ਬਹਾਨਿਆਂ ਦੀ ਬਜਾਏ ਨਾ ਪੜ੍ਹਨ ਦੇ ਬਹਾਨੇ ਲੱਭਦੇ ਰਹਿੰਦੇ ਹਾਂ ਅਤੇ ਉਹ ਬੋਝ ਪੂਰੇ ਪਰਿਵਾਰ ‘ਤੇ ਪਾ ਦਿੰਦੇ ਹਾਂ। ਜੇ ਅਸੀਂ ਉਨ੍ਹਾਂ ਚੀਜ਼ਾਂ ਨੂੰ ਆਪਣੇ ‘ਤੇ ਲਵਾਂਗੇ ਅਤੇ ਉਸ ਵਿੱਚੋਂ ਆਦਤ ਬਦਲਾਂਗੇ ਤਾਂ ਜ਼ਰੂਰ ਲਾਭ ਹੋਵੇਗਾ। ਮੇਰਾ ਖੁਦ ਦਾ ਅਨੁਭਵ ਹੈ, ਤੁਸੀਂ ਕਦੇ ਸੂਰਜ ਚੜ੍ਹਨ ਦੇ ਸਮੇਂ ਪੰਛੀਆਂ ਦੀ ਅਵਾਜ਼, birds ਦੀ ਅਵਾਜ਼ ਅਤੇ ਸੂਰਜ ਛੁਪਣ ਦੇ ਸਮੇਂ birds ਦੀ ਅਵਾਜ਼, ਗੌਰ ਨਾਲ ਸੁਣਿਆ ਹੈ ਕਿਸੇ ਨੇ ? ਕਿੰਨਿਆਂ ਨੇ ਸੁਣਿਆ ਹੈ? ਗੌਰ ਨਾਲ ਦੋਹਾਂ ਵਿੱਚ ਅੰਤਰ ਹੁੰਦਾ ਹੈ। ਸੂਰਜ ਉਦੈ ਸਮੇਂ birds ਦੀ ਅਵਾਜ਼ ਅਲੱਗ ਹੁੰਦੀ ਹੈ, ਉਸਦਾ ਸੁਰ ਵੀ ਅਲੱਗ ਹੁੰਦਾ ਹੈ, ਸਵਰ ਵੀ ਅਲੱਗ ਹੁੰਦਾ ਹੈ ਅਤੇ ਸੂਰਜ ਅਸਤ ਸਮੇਂ ਵੀ ਅਵਾਜ਼ ਕਰਦੇ ਹਨ। ਦੋਹਾਂ ਵਿੱਚ ਫਰਕ ਹੁੰਦਾ ਹੈ। ਇਸ ਦਾ ਮਤਲਬ ਇਹ ਹੋਇਆ ਕਿ ਪ੍ਰਕਿਰਤੀ ਦਾ ਕੋਈ ਨਾ ਕੋਈ ਪ੍ਰਭਾਵ ਤਾਂ ਹੁੰਦਾ ਹੀ ਹੈ, ਜੇ ਅਸੀਂ ਇਸ ਪ੍ਰਕਿਰਤੀ ਨਾਲ ਤਾਲ-ਮੇਲ ਬਣਾ ਕੇ ਜੀਵਨ ਨੂੰ ਜੀਵੀਏ ਤਾਂ ਪ੍ਰਕਿਰਤੀ ਨਾਲ ਸੰਘਰਸ਼ ਟਾਲਣਾ ਚਾਹੀਦਾ ਹੈ। ਪ੍ਰਕਿਰਤੀ ਖੁਦ ਤਹਾਡੀ ਮਦਦ ਕਰੇਗੀ, ਤਹਾਨੂੰ ਅੱਗੇ ਲਿਜਾਣ ਵਿੱਚ ਮਦਦ ਕਰੇਗੀ। ਅਤੇ ਇਸ ਲਈ ਸਮੇਂ ਦੀ ਪਸੰਦ, ਪਰਿਸਥਿਤੀ ਦੀ ਪਸੰਦ ਵਿੱਚ ਜਿੱਥੇ environment ਦਾ ਸਵਾਲ ਹੈ, ਪ੍ਰਕਿਰਤੀ ਦਾ ਸਵਾਲ ਹੈ, ਸਾਨੂੰ ਪ੍ਰਕਿਰਤੀ ਦੇ ਅਨੁਕੂਲ ਸਮਾਂ ਲੱਭਣਾ ਚਾਹੀਦਾ ਹੈ। Thank you.
ਪ੍ਰਸਤੁਤਕਰਤਾ -T hank you Prime Minister Sir for your enlightenment, Honourable Prime Minister Sir Shaikha khan from Indian School Dar-es Salaam joins us from Tanzania to ask her Question, could we have a question please.
ਪ੍ਰਸ਼ਨਕਰਤਾ – Good morning Sir, I m Shaikha khan from Indian School Dar es Salaam, Tanzania. At times we go blank after receiving a question paper how do we overcome such a situation, thank you Sir.
ਪ੍ਰਸਤੁਤਕਰਤਾ -ਮਾਣਯੋਗ, ਸ਼ੋਭਿਤ ਰਸਤੋਗੀ, ਕੇਂਦਰੀ ਸਕੂਲ ਸੈਕਟਰ – 4, ਆਰਕੇ ਪੁਰਮ, ਨਵੀਂ ਦਿੱਲੀ ਦੇ ਕਲਾਸ 12ਵੀਂ ਦੇ ਵਿਦਿਆਰਥੀ ਹਨ। ਤੁਹਾਡੇ ਤੋਂ ਕੁਝ ਪੁੱਛਣਾ ਚਾਹੁੰਦੇ ਹਨ। ਸ਼ੋਭਿਤ ਆਪਣਾ ਪ੍ਰਸ਼ਨ ਪੁੱਛੋ।
ਪ੍ਰਸ਼ਨਕਰਤਾ – ਸ਼ੁਭ ਸਵੇਰਾ ਮਾਨਯਵਰ । ਮੈਂ ਸ਼ੋਭਿਤ ਰਸਤੋਗੀ, ਕੇਂਦਰੀ ਸਕੂਲ ਸੈਕਟਰ – 4, ਆਰਕੇ ਪੁਰਮ, ਨਵੀਂ ਦਿੱਲੀ ਦੀ ਕਲਾਸ 12ਵੀਂ ਦਾ ਵਿਦਿਆਰਥੀ ਹਾਂ । ਮੈਂ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਜ਼ਿਲ੍ਹੇ ਤੋਂ ਹਾਂ । ਮੇਰਾ ਪ੍ਰਸ਼ਨ ਇਹ ਹੈ ਕਿ ਜਦੋਂ ਅਸੀਂ ਪ੍ਰੀਖਿਆ ਲਈ ਪ੍ਰੀਖਿਆ ਹਾਲ ਵਿੱਚ ਜਾਂਦੇ ਹਾਂ ਤਾਂ ਮੈਨੂੰ ਅਜਿਹਾ ਲੱਗਦਾ ਹੈ ਕਿ ਅਸੀਂ ਆਪਣੇ ਪ੍ਰਸ਼ਨਾਂ ਦੇ ਉੱਤਰ ਭੁੱਲਣ ਲਗਦੇ ਹਾਂ। ਇਸ ਦੇ ਕਾਰਨ ਮੈਂ ਕਾਫ਼ੀ ਤਣਾਉ ਵਿੱਚ ਹੁੰਦਾ ਹਾਂ । ਇਸ ਚੀਜ਼ ਲਈ ਤੁਸੀਂ ਮੇਰੀ ਮਦਦ ਕਰੋ ।
ਪ੍ਰਸਤੁਤਕਰਤਾ– ਧੰਨਵਾਦ ਸ਼ੋਭਿਤ । ਮਾਨਯਵਰ/ਮਾਣਯੋਗ ਸ਼ਾਇਖਾ ਅਤੇ ਸ਼ੋਭਿਤ , ਪ੍ਰੀਖਿਆ ਦੇ ਸਮੇਂ ਸਭ ਕੁਝ ਭੁੱਲ ਜਾਣ ਦੀ ਸਮੱਸਿਆ ਤੋਂ ਗ੍ਰਸਤ ਹਾਂ । ਸਾਡੀ ਵੀ ਕੁਝ ਅਜਿਹੀ ਹੀ ਦਿਸ਼ਾ ਹੁੰਦੀ ਹੈ । ਕ੍ਰਿਪਾ ਕਰਕੇ ਮਾਰਗਦਰਸ਼ਨ ਕਰੋ।
ਪੀਐੱਮ – ਤੁਸੀਂ ਠੀਕ ਪੁੱਛਿਆ ਹੈ । ਜ਼ਿਆਦਾਤਰ ਵਿਦਿਆਰਥੀਆਂ ਲਈ ਇਹ ਪਲ ਆਉਂਦਾ ਹੀ ਆਉਂਦਾ ਹੈ । ਜਦੋਂ ਬੈਠਦੇ ਹਾਂ ਅਤੇ ਜਦੋਂ question paper ਦੇਖਦੇ ਹਾਂ ਤਾਂ ਥੋੜ੍ਹਾ ਸਮਾਂ ਤਾਂ ਅਜਿਹਾ ਜਾਂਦਾ ਹੀ ਜਾਂਦਾ ਹੈ । ਲੇਕਿਨ ਮੈਂ ਥੋੜ੍ਹਾ ਮਜਾਕੀਆ ਸੁਰ ਵਿੱਚ ਕੁਝ ਗੱਲ ਦੱਸਣਾ ਚਾਹੁੰਦਾ ਹਾਂ । ਤੁਸੀਂ ਦੇਖਿਆ ਹੋਵੇਗਾ ਕਿ ਤੁਹਾਡਾ ਵੱਡਾ ਭਾਈ ਜਾਂ ਤੁਹਾਡੇ ਪਿਤਾ ਜੀ ਘਰ ਵਿੱਚ ਸਕੂਟਰ ਹੈ , ਅਤੇ ਸਕੂਟਰ ਲੈ ਕੇ ਕਿਤੇ ਜਾਣਾ ਹੈ ਅਤੇ ਸਵੇਰੇ ਉੱਠ ਕੇ ਉਹ ਕਿੱਕ ਮਾਰ ਰਹੇ ਹਨ , ਲੇਕਿਨ ਸਕੂਟਰ ਸਟਾਰਟ ਨਹੀਂ ਹੁੰਦਾ ਹੈ , ਅਜਿਹਾ ਦ੍ਰਿਸ਼ ਦੇਖਿਆ ਹੋਵੇਗਾ ਤੁਸੀਂ । ਦੇਖਿਆ ਹੋਵੇਗਾ , ਕਿ ਸਭ ਗੱਡੀ ਵਾਲੇ ਹਨ? ਦੇਖੋ, ਤੁਸੀਂ ਉਦੋਂ ਦੇਖਿਆ ਹੋਵੇਗਾ ਇੱਕ ਵੱਡੀ ਕਹਾਵਤ ਹੈ ਉਹ ਪੇਰੈਂਟਸ ਜਾਂ ਭਾਈ, ਜੋ ਵੀ ਹੈ , ਕੀ ਕਰੇਗਾ – ਸਕੂਟਰ ਨੂੰ ਇੱਧਰ ਕਰੇਗਾ , ਉਧਰ ਕਰੇਗਾ , ਕਰਦਾ ਹੈ ਕਿ ਨਹੀਂ ਕਰਦਾ ਹੈ? ਸਕੂਟਰ ਨੂੰ ਹਿਲਾਉਂਦਾ ਹੈ । ਹੁਣ ਦੁਨੀਆ ਵਿੱਚ ਕੋਈ ਟੈਕਨੋਲੋਜੀ ਹੈ ਕੀ, ਕਿ ਹਿਲਾਉਣ ਤੋਂ ਹੀ ਸ਼ੁਰੂ ਹੁੰਦਾ ਹੈ ਸਕੂਟਰ । ਨਹੀਂ ਹੈ , ਲੇਕਿਨ ਉਸ ਨੂੰ ਲੱਗਦਾ ਹੈ ਕਿ ਜ਼ਰਾ ਅਜਿਹਾ ਕਰਾਂਗਾ ਤਾਂ …….. ਉਹ ਆਪਣੇ ਆਪ ਨੂੰ ਤਿਆਰ ਕਰਦਾ ਹੈ । ਅਤੇ ਫਿਰ ਕਿੱਕ ਲਗਾਉਂਦਾ ਹੈ , ਸਕੂਟਰ ਚੱਲ ਵੀ ਪੈਂਦਾ ਹੈ। ਇਹ, ਇੱਕ ਦੋ ਮਿੰਟ ਜੋ ਇਹ ਕਰਦਾ ਹੈ, ਉਹ ਕੀ ਹੈ , scientific ਹੈ ਕੀ, ਨਹੀਂ ਹੈ , ਲੇਕਿਨ ਕਰੀਬ – ਕਰੀਬ ਸਭ ਲੋਕ ਕਰਦੇ ਹਨ। ਜਿਨ੍ਹਾਂ ਨੇ ਵੀ ਸਕੂਟਰ ਚਲਾਇਆ ਹੈ , ਉਹ ਪੱਕਾ ਇਹ ਕਰਦੇ ਹਨ, ਜੇਕਰ ਨਹੀਂ ਚੱਲਦਾ ਹੈ ਤਾਂ ਸਕੂਟਰ ਨੂੰ ਹਿਲਾ ਦਿੰਦੇ ਹਨ । ਸਾਇੰਸ ਨਹੀਂ ਹੈ , ਟੈਕਨੋਲੋਜੀ ਨਹੀਂ ਹੈ , ਲੇਕਿਨ ਕਰਦੇ ਹਨ ਅਤੇ ਕੰਮ ਹੋ ਵੀ ਜਾਂਦਾ ਹੈ । ਤੁਸੀਂ ਦੇਖਿਆ ਹੋਵੇਗਾ, ਅੱਜਕੱਲ੍ਹ ਤਾਂ ਟੀਵੀ ਉੱਤੇ ਗੇਮਸ ਦੇ ਕਾਫ਼ੀ ਕੁਝ ਪ੍ਰੋਗਰਾਮ ਰਹਿੰਦੇ ਹਨ ਤਾਂ ਬੱਚੇ ਦੇਖਦੇ ਵੀ ਹਨ ਅਤੇ ਚੰਗੀ ਚੀਜ਼ ਵੀ ਹੈ । ਲੇਕਿਨ ਤੁਸੀਂ ਦੇਖਿਆ ਹੋਵੇਗਾ ਟੈਨਿਸ ਦਾ ਖਿਡਾਰੀ ਹੋਵੇਗਾ, ਕਿੰਨਾ ਵੀ ਯਾਨੀ ਉਲੰਪਿਕ ਪਲੇਅਰ ਹੋਵੇਗਾ , ਉਹ ਵੀ ਜਦੋਂ ਟੈਨਿਸ ਦੇ ਟੇਬਲ ਦੇ ਕੋਲ ਆਉਂਦਾ ਹੈ ਤਾਂ ਕੀ ਕਰਦਾ ਹੈ ? ਸਾਹਮਣੇ ਬੌਲ ਨਹੀਂ ਹੈ, ਲੇਕਿਨ ਫਿਰ ਵੀ ਇੰਜ – ਇੰਜ ਕਰਦਾ ਰਹਿੰਦਾ ਹੈ । ਕਰਦਾ ਹੈ ਕਿ ਨਹੀਂ ਕਰਦਾ ਹੈ ? ਇੱਕ – ਦੋ ਮਿੰਟ ਕਰਦਾ ਹੈ ਉਹ, ਬਾਅਦ ਵਿੱਚ ਸਾਹਮਣੇ ਵਾਲਾ ਵੀ ਅਜਿਹਾ ਹੀ ਕਰਦਾ ਹੈ । ਬੌਲ ਨਹੀਂ ਹੈ , ਲੇਕਿਨ ਦੋਵੇਂ ਜਿਵੇਂ ਖੇਡ ਰਹੇ ਹਨ , ਅਜਿਹਾ ਕਰਦੇ ਹਨ ਉਹ । ਉਸੇ ਪ੍ਰਕਾਰ ਤੁਸੀਂ ਕ੍ਰਿਕਟ ਵਿੱਚ ਦੇਖਿਆ ਹੋਵੇਗਾ – ਕਿੰਨਾ ਹੀ successful ਬੇਟਸਮੈਨ ਹੈ , ਉਹ ਵੀ ਜਦੋਂ ਪੈਵਿਲਿਅਨ ਤੋਂ ਲੈ ਕੇ pitch ਉੱਤੇ ਜਾਂਦਾ ਹੈ ਤਾਂ ਉੱਥੇ ਹੀ ਉੱਤੇ ਆਪਣਾ ਬੈਟ ਹਿਲਾਏਗਾ , ਐਵੇਂ ਕਰੇਗਾ ਜਿਵੇਂ ਹੁਣੇ ਬੌਲ ਨੂੰ ਮਾਰ ਰਿਹਾ ਹੈ , ਕਰਦਾ ਹੈ ਕਿ ਨਹੀਂ ਕਰਦਾ ਹੈ? ਉੱਥੇ ਬੌਲ ਨਹੀਂ ਹੈ, ਖੇਡ ਨਹੀਂ ਹੈ । ਜਦੋਂ ਉੱਥੇ ਪਹੁੰਚਦਾ ਹੈ ਤਾਂ ਉੱਥੇ ਵੀ ਉਹ ਬੈਟ ਨੂੰ ਐਡਜਸਟ ਕਰਦਾ ਹੈ , ਥੋੜ੍ਹਾ ਇਸ ਤਰ੍ਹਾਂ ਟ੍ਰਾਈ ਲੈਂਦਾ ਹੈ । ਬੌਲ ਤਾਂ ਅਜੇ ਆਈ ਨਹੀਂ , ਮੈਚ ਸ਼ੁਰੂ ਨਹੀਂ ਹੋਇਆ ਹੈ, ਲੇਕਿਨ ਉਹ ਕਰਦਾ ਹੈ । ਕਿਉਂ , ਉਸ ਨੂੰ comfort zone ਮਿਲ ਜਾਂਦਾ ਹੈ । ਬੌਲਰ ਵੀ ਤੁਸੀਂ ਦੇਖਿਆ ਹੋਵੇਗਾ – ਹੱਥ ਵਿੱਚ ਬੌਲ ਨਹੀਂ ਹੈ ਫਿਰ ਵੀ ਉਹ ਐਸੇ ਹੀ ਬੌਲਿੰਗ ਕਰ ਰਿਹਾ ਹੈ , ਐਸੇ ਹੀ ਦੌੜਦਾ ਹੈ , ਬੌਲ ਸੁੱਟਦਾ ਹੈ – ਬੌਲ ਹੈ ਨਹੀਂ , ਕਰ ਰਿਹਾ ਹੈ । ਦੋ – ਤਿੰਨ – ਪੰਜ ਵਾਰ ਤੁਹਾਨੂੰ ਹਰ ਗੇਮ ਵਿੱਚ ਦਿਸਦਾ ਹੋਵੇਗਾ , ਇਹ ਕੀ ਹੈ ? ਖੁਦ ਨੂੰ ਇੱਕ comfort zone ਵਿੱਚ ਲਿਆਉਣ ਦਾ ਹਰੇਕ ਦਾ ਲੱਭਿਆ ਹੋਇਆ ਆਪਣਾ ਇੱਕ ਤਰੀਕਾ ਹੈ । ਤੁਸੀਂ ਵੀ question paper ਆਉਣ ਤੋਂ ਬਾਅਦ ਬਸ ਪਿਤਾ ਜੀ ਦੇ ਸਕੂਟਰ ਨੂੰ ਯਾਦ ਕਰ ਲਓ ਬਸ । ਤੁਸੀਂ ਵੀ – ਅੱਛਾ – ਅੱਛਾ ਇੰਨਾ ਹੈ , ਅਜਿਹਾ ਹੈ , ਠੀਕ ਹੈ , ਪੈੱਨ ਠੀਕ ਹੈ , ਥੋੜ੍ਹਾ ਇੰਜ ਹੀ , ਦੋ – ਇੱਕ ਅੱਧਾ ਮਿੰਟ ਇੰਜ ਹੀ ਕੱਢ ਦਿਓ । ਵੱਡੇ ਤਣਾਓ ਵਿੱਚ ਬੜਾ ਸਿੰਪਲ ਜਿਹਾ solution ਹੈ । ਜੇਕਰ ਇਹ ਕਰ ਲਿਆ , ਦੂਜੀ ਗੱਲ ਹੈ ਕਿ ਤੁਸੀਂ ਬੋਝ ਲੈ ਕੇ ਜੇਕਰ examination hall ਵਿੱਚ ਗਏ ਹੋ ਤਾਂ ਸਾਰੇ ਪ੍ਰਯੋਗ ਬੇਕਾਰ ਜਾਂਦੇ ਹਨ । ਤੁਸੀਂ ਵਿਸ਼ਵਾਸ ਲੈ ਕੇ ਜਾਣਾ ਹੈ , ਜਿੰਨਾ ਤੁਹਾਡੇ ਵਿੱਚ ਵਿਸ਼ਵਾਸ ਭਰਿਆ ਹੋਇਆ ਹੋਵੇਗਾ ਤੁਸੀਂ ਬਹੁਤ ਸਹਿਜ ਰਹੋਗੇ । ਅਤੇ ਕੋਈ ਵੀ ਸਟੂਡੈਂਟ ਅਜਿਹਾ ਨਹੀਂ ਹੋਵੇਗਾ ਜਿਸ ਦੇ ਟੀਚਰ ਨੇ ਇਹ ਨਾ ਸਮਝਾਇਆ ਹੋਵੇ ਕਿ ਭਾਈ ਦਸ ਸਵਾਲਾਂ ਦੇ ਜਵਾਬ ਦੇਣੇ ਹਨ , ਤੁਹਾਡੇ ਕੋਲ ਡੇਢ ਘੰਟਾ ਹੈ , ਤਾਂ ਅਜਿਹਾ ਕਰੋ – ਸਭ ਤੋਂ ਸਰਲ ਹੈ ਉਸ ਨੂੰ ਪਹਿਲਾਂ ਸਲੈਕਟ ਕਰੋ , ਉਸ ਦਾ ਜਵਾਬ ਦੇ ਦਿਓ ਤਾਕਿ ਘੱਟ ਸਮੇਂ ਵਿੱਚ ਕੰਮ – ਐਵੇਂ ਹੀ ਕਹਿੰਦੇ ਹਨ ਨਾ । ਐਵੇਂ ਹੀ ਸਿਖਾਉਂਦੇ ਹਨ ਨਾ? ਵਨ, ਟੂ , ਥ੍ਰੀ , ਫੋਰ, ਕੋਈ ਨਹੀਂ ਕਹਿੰਦਾ ਹੈ । ਛੇ ਨੰਬਰ ਦਾ ਸਵਾਲ ਠੀਕ ਲੱਗਦਾ ਹੈ ਤਾਂ ਪਹਿਲਾਂ ਛੇ ਦਾ ਕਰ ਲਓ ਤਾਕਿ ਬਾਅਦ ਵਿੱਚ ਸਮਾਂ ਬਚ ਜਾਵੇ । ਮੈਂ ਵੀ ਤੁਹਾਨੂੰ ਕਹਾਂਗਾ ਕਿ ਅਸੀਂ ਇੱਕ ਵਾਰ ਸਰਲ ਚੀਜ਼ ਨੂੰ ਹੱਥ ਲਗਾਵਾਂਗੇ , ਉਦੋਂ ਤੱਕ ਤੁਸੀਂ ਇੱਕ ਦਮ ਨਾਲ ਉਸ ਦੇ ਨਾਲ accustom ਹੋ ਜਾਂਦੇ ਹਾਂ , accustom ਹੋ ਜਾਂਦੇ ਹੋ ਤਾਂ ਤੁਸੀਂ ਵੱਡੀ ਸਰਲਤਾ ਨਾਲ ਚੀਜ਼ਾਂ ਨੂੰ ਚਲਾਉਂਦੇ ਹੋ । ਅਤੇ ਇਸ ਲਈ ਆਤਮ-ਵਿਸ਼ਵਾਸ ਬਹੁਤ ਵੱਡੀ ਚੀਜ਼ ਹੈ , ਐਗਜ਼ਾਮ ਨੂੰ ਜ਼ਿੰਦਗੀ ਵਿੱਚ ਬੋਝ ਕਦੀ ਬਣਨ ਨਾ ਦੇਣਾ । ਜੇ ਇਹ ਕਰ ਲਿਆ ਤਾਂ ਮੈਂ ਨਹੀਂ ਮੰਨਦਾ ਹਾਂ ਕਿ ਜੋ ਦੋ ਮਿੰਟ ਸ਼ੁਰੂ ਵਿੱਚ ਜਾਂਦੇ ਹਨ , ਗੜਬੜ ਕਰ ਜਾਂਦੇ ਹਨ ; ਦੂਜਾ – ਜੇਕਰ focussed activity ਹੈ ਤਾਂ ਕਠਿਨਾਈ ਬਹੁਤ ਘੱਟ ਰਹਿੰਦੀ ਹੈ । ਕਦੇ – ਕਦੇ ਕੀ ਹੁੰਦਾ ਹੈ , ਮਨ ਭਟਕਣ ਲੱਗਦਾ ਹੈ । ਫਿਰ ਲੱਗਦਾ ਹੈ , ਇਹ ਕੀ ਕਰ ਰਿਹਾ ਹੈ , ਅੱਛਾ ਉਸ ਨੇ ਪਹਿਲਾਂ ਸਵਾਲ ਕੀਤਾ। ਛੱਡੋ, ਆਸ-ਪਾਸ ਕੌਣ ਕੀ ਕਰਦਾ ਹੈ । ਤੁਸੀਂ ਕੀ ਕਰਨਾ ਹੈ , ਉਸ ਉੱਤੇ ਧਿਆਨ ਕੇਂਦਰਿਤ ਕਰੋ । ਇੱਕ ਮਿੰਟ ਵਿੱਚ ਤੁਹਾਡੀ ਗੱਡੀ ਚੱਲਣ ਲੱਗ ਜਾਵੇਗੀ । ਕੋਈ ਪ੍ਰੌਬਲਮ ਨਹੀਂ ਹੋਵੇਗੀ।
ਪ੍ਰਸਤੁਤਕਰਤਾ– ਧੰਨਵਾਦ ਮਹੋਦਯ । ਤੁਹਾਡੇ ਪ੍ਰੇਰਕ ਵਚਨ ਸਾਡੇ ਸਾਰਿਆਂ ਲਈ ਪ੍ਰੇਰਨਾ ਦੇ ਸੂਤਰ ਹਨ । ਮਾਣਯੋਗ ਪ੍ਰਧਾਨ ਮੰਤਰੀ ਜੀ , ਵਾਰਾਣਸੀ ਦੇ ਸੈਂਟਰਲ ਹਿੰਦੂ ਬੌਇਜ਼ ਸਕੂਲ ਦੇ ਕਲਾਸ 12ਵੀਂ, ਵਿਗਿਆਨ ਦੇ ਵਿਦਿਆਰਥੀ ਅਭਿਸ਼ੇਕ ਕੁਮਾਰ ਗੁਪਤਾ ਸਾਡੇ ਵਿੱਚ ਹਨ ਅਤੇ ਅਭਿਸ਼ੇਕ ਤੁਹਾਡੇ ਤੋਂ ਆਪਣੇ ਪ੍ਰਸ਼ਨ ਦਾ ਸਮਾਧਾਨ ਚਾਹੁੰਦੇ ਹਨ। ਅਭਿਸ਼ੇਕ ਕੁਮਾਰ ਗੁਪਤਾ , ਆਪਣਾ ਪ੍ਰਸ਼ਨ ਪੁੱਛੋ ।
ਪ੍ਰਸ਼ਨਕਰਤਾ – ਨਮਸਕਾਰ , ਮਾਣਯੋਗ ਪ੍ਰਧਾਨ ਮੰਤਰੀ ਜੀ । ਮੇਰਾ ਨਾਮ ਅਭਿਸ਼ੇਕ ਕੁਮਾਰ ਗੁਪਤਾ ਹੈ ਅਤੇ ਮੈਂ ਕਲਾਸ 12ਵੀਂ, ਸੈਂਟਰਲ ਹਿੰਦੂ ਬੌਇਜ ਸਕੂਲ, ਵਾਰਾਣਸੀ ਦਾ ਵਿਦਿਆਰਥੀ ਹਾਂ । ਮੇਰਾ ਪ੍ਰਸ਼ਨ ਇਹ ਹੈ , ਸਰ ਕਿ ਮੈਨੂੰ ਅਤੇ ਮੇਰੇ ਕੁਝ ਸਾਥੀਆਂ ਨੂੰ ਆਪਣੀਆਂ ਸਮਰੱਥਾਵਾਂ ਦੇ ਬਾਰੇ ਅਤੇ ਕੈਰੀਅਰ ਔਪਸ਼ਨ ਨੂੰ ਲੈ ਕੇ ਕੁਝ ਸਪੱਸ਼ਟ ਨਹੀਂ ਹੈ । ਜਦੋਂ ਇਸ ਬਾਰੇ ਸੋਚਦੇ ਹਾਂ ਨਾ ਸਰ , ਕੁਝ ਸਮਝ ਹੀ ਨਹੀਂ ਆਉਂਦਾ । ਅਸੀਂ ਪੜ੍ਹਾਈ ਵਿੱਚ ਤਾਂ ਅੱਛੇ ਹਾਂ ਸਰ , ਪਰ ਭਵਿੱਖ ਦੀਆਂ ਯੋਜਨਾਵਾਂ ਨੂੰ ਲੈ ਕੇ ਹੁਣ ਤੱਕ ਕੁਝ ਤੈਅ ਨਹੀਂ ਕੀਤਾ । ਸਰ , ਕ੍ਰਿਪਾ ਕਰਕੇ ਸਾਡਾ ਮਾਰਗਦਰਸ਼ਨ ਕਰੋ । ਧੰਨਵਾਦ ।
ਪ੍ਰਸਤੁਤਕਰਤਾ– ਥੈਂਕ ਯੂ ਅਭਿਸ਼ੇਕ । ਮਹੋਦਯ , ਇਸ ਨਾਲ ਮਿਲਦਾ – ਜੁਲਦਾ ਇੱਕ ਹੋਰ ਪ੍ਰਸ਼ਨ ਹੈ। ਇਸ ਕਤਾਰ ਵਿੱਚ ਹੁਣ ਸਾਡੇ ਨਾਲ ਜੁੜ ਰਹੀ ਹੈ ਬਿਹਾਰ ਤੋਂ ਜਵਾਹਰ ਨਵੋਦਿਆ ਸਕੂਲ ਦੀ ਕਲਾਸ 11ਵੀਂ ਦੀ ਵਿਦਿਆਰਥਣ ਜੂਲੀ ਸਾਗਰ ਜੋ ਮਾਣਯੋਗ ਪ੍ਰਧਾਨ ਮੰਤਰੀ ਮਹੋਦਯ ਤੋਂ ਆਪਣਾ ਪ੍ਰਸ਼ਨ ਪੁੱਛਣ ਲਈ ਉਤਸੁਕ ਹੈ । May we have the video please?
ਪ੍ਰਸ਼ਨਕਰਤਾ– ਨਮਸਕਾਰ । ਮੈਂ ਜੂਲੀ ਸਾਗਰ, ਜਵਾਹਰ ਨਵੋਦਿਆ ਸਕੂਲ, ਬਿਹਾਰ ਦੀ ਵਿਦਿਆਰਥਣ ਹਾਂ । ਮਾਣਯੋਗ ਪ੍ਰਧਾਨ ਮੰਤਰੀ ਜੀ , ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੁੰਦੀ ਹਾਂ ਕਿ ਅਸੀਂ ਵਿਦਿਆਰਥੀਆਂ ਦੀ ਛੁਪੀ ਸਮਰੱਥਾ ਦਾ ਆਕਲਨ ਕਿਵੇਂ ਕਰ ਸਕਦੇ ਹਾਂ ? ਧੰਨਵਾਦ ਮਹੋਦਯ।
ਪ੍ਰਸਤੁਤਕਰਤਾ– ਧੰਨਵਾਦ ਜੂਲੀ । ਮਹੋਦਯ , ਇੱਕ ਹੋਰ ਪ੍ਰਸ਼ਨ ਇਸ ਨਾਲ ਮਿਲਦਾ – ਜੁਲਦਾ ਹੈ । Irin Dominic of class IX from Carmel Public School, Kerala is here with us and seeks your guidance . Irin ਆਪਣਾ ਪ੍ਰਸ਼ਨ ਪੁੱਛੋ ।
ਪ੍ਰਸ਼ਨਕਰਤਾ –Good afternoon Honorable Prime Minister Sir. I am Irin Dominic, studying in class IXth of Carmel Public School and I am from Kerala. My question is we have to choose the right career, so how will we realize our inner potential. Kindly guide us Sir, Thank You.
ਪ੍ਰਸ਼ਨਕਰਤਾ–Good afternoon Honorable Prime Minister Sir. I am Irin Dominic, studying in class IXth of Carmel Public School and I am from Kerala. My question is we have to choose the right career, so how will we realize our inner potential. Kindly guide us Sir, Thank You.
ਪ੍ਰਸਤੁਤਕਰਤਾ–Thank You Irin . ਮਾਣਯੋਗ ਮਹੋਦਯ, ਜੂਲੀ , ਅਭਿਸ਼ੇਕ ਅਤੇ Irin ਆਪਣੀ ਪ੍ਰਤਿਭਾ ਅਤੇ ਜੀਵਨ ਲਕਸ਼ ਬਾਰੇ ਮਾਰਗਦਰਸ਼ਨ ਚਾਹੁੰਦੇ ਹਨ । ਕ੍ਰਿਪਾ ਕਰਕੇ ਸ਼ੁਕਰਗੁਜ਼ਾਰ ਹੋਵੋ
ਪੀਐੱਮ- ਸਵਾਲ ਬੜਾ ਗੰਭੀਰ ਜਿਹਾ ਹੈ ਤੁਹਾਡਾ ਕਿਉਂਕਿ ਬੜਾ ਮੁਸ਼ਕਲ ਹੁੰਦਾ ਹੈ ਖੁਦ ਨੂੰ ਜਾਣਨਾ। ਮੈਨੂੰ ਇੱਕ ਪੁਰਾਣੀ ਘਟਨਾ ਯਾਦ ਹੈ। ਇੱਕ ਵਾਰ ਇੱਕ ਲਾਇਨਜ਼ ਕਲੱਬ ਦੇ ਲੋਕਾਂ ਨੇ ਮੈਨੂੰ ਸਪੀਚ ਦੇ ਲਈ ਬੁਲਾਇਆ ਸੀ। ਇਹ ਕਰੀਬ 40 ਸਾਲ ਪੁਰਾਣੀ ਘਟਨਾ ਹੋਵੇਗੀ। ਅਤੇ ਫਿਰ ਜਿਵੇਂ ਰਹਿੰਦਾ ਹੈ ਕਿ ਤੁਸੀਂ ਆਪਣਾ ਪਰੀਚੈ ਭੇਜੋ। ਤਾਂ ਉਸ ਪ੍ਰੋਗਰਾਮ ਵਿੱਚ ਮੈਂ ਵਕਤਾ ਸੀ ਅਤੇ ਇੱਕ chartered accountant ਸੀ, ਉਹ ਉਸ ਪ੍ਰੋਗਰਾਮ ਦੇ ਚੇਅਰਮੈਨ ਸਨ, ਉਨ੍ਹਾਂ ਨੂੰ ਵੀ ਚਿੱਠੀ ਗਈ ਕਿ ਤੁਸੀਂ ਆਪਣਾ ਪਰੀਚੈ ਭੇਜੋ। ਤਾਂ ਉਨ੍ਹਾਂ ਨੂੰ ਕਈ ਦਸ ਪੇਜ ਦਾ ਆਪਣਾ ਬਾਇਓਡਾਟਾ ਭੇਜਿਆ ਸੀ, ਉਨ੍ਹਾਂ ਨੇ ਕਦੋਂ ਕੰਮ ਕੀਤਾ। ਮੈਨੂੰ ਆਇਆ ਤਾਂ ਮੈਂ ਇੱਕ ਪੋਸਟਕਾਰਡ ਲਿਖਿਆ ਸੀ ਕਿ ਤੁਸੀਂ ਮੇਰੇ ਵਿਸ਼ੇ ਵਿੱਚ ਜਾਣਨ ਲਈ ਕਿਹਾ ਹੈ, ਮੈਂ ਖੁਦ ਨੂੰ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹਾਂ ਇਸ ਲਈ ਹੁਣ ਕੁਝ ਦੱਸ ਨਹੀਂ ਸਕੇਗਾ। ਅਤੇ ਉਹ ਮਜਾ ਇਹ ਹੋਇਆ ਕਿ ਉਨ੍ਹਾਂ ਦਾ ਪਰੀਚੈ ਪੜਨ ਵਿੱਚ ਕੋਈ ਦਸ ਮਿੰਟ ਲਗ ਗਏ ਅਤੇ ਮੇਰਾ ਪਰੀਚੈ ਪੜ੍ਹਨ ਵਿੱਚ ਦਸ ਸੈਕੰਡ ਵੀ ਨਹੀਂ ਲੱਗੇ।
ਇਹ ਗੱਲ ਸਹੀ ਹੈ ਕਿ ਖੁਦ ਨੂੰ ਜਾਣਨਾ ਬਹੁਤ ਕਠਿਨ ਹੁੰਦਾ ਹੈ। ਲੇਕਿਨ ਜਾਣਨ ਦਾ ਤਰੀਕਾ ਕੀ ਹੁੰਦਾ ਹੈ। ਜਾਣਨ ਦਾ ਤਰੀਕਾ ਇਹ ਹੁੰਦਾ ਹੈ ਕਿ ਅਗਰ ਅਸੀਂ ਸਾਡੇ comfort zone ਤੋਂ ਬਾਹਰ ਨਿਕਲਦੇ ਹਾਂ, protective life ਵਿੱਚੋਂ ਬਾਹਰ ਆਉਂਦੇ ਹਨ, ਅਤੇ ਖੁਦ ਨੂੰ ਕਿਤੇ ਨਾ ਕਿਤੇ challenge mode ਵਿੱਚੋ ਲੈ ਜਾਂਦੇ ਹਨ, ਉਦੋ ਪਤਾ ਚੱਲਦਾ ਹੈ ਕਿ ਇਹ ਮੈਂ ਕਰ ਪਾਓਗਾ ਕਿ ਨਹੀਂ ਕਰ ਸਕੇਗਾ। ਇਹ ਕਰਨ ਦੀ ਮੇਰੀ ਸਮਰੱਥਾ ਹੈ ਜਾ ਨਹੀਂ ਹੈ। ਦੂਜਾ ਅਸੀਂ ਇਹ ਸੋਚ ਸਕਦੇ ਹਾਂ ਕਿ ਇੱਕ ਹਫਤੇ ਭਰ ਦੇ ਅੰਦਰ ਅਸੀਂ ਦੇਖੀਏ। ਅਗਰ ਅਸੀਂ ਥੋੜ੍ਹੀ ਡਾਇਰੀ ਆਪਣੀ ਬਣਾ ਲਈਏ ਕਿ ਇਸ ਹਫਤੇ ਵਿੱਚ ਮੈਂ ਆਪਣੇ ਮਨ ਨਾਲ ਕਿਹੜਾ ਕੰਮ ਕੀਤਾ, ਫਿਰ ਦੋਖੇ ਕਿ ਭਾਈ ਜਿਸ ਵਿੱਚ ਸਭ ਤੋਂ ਜ਼ਿਆਦਾ ਆਨੰਦ ਆਇਆ, ਉਹ ਕੰਮ ਕਿਹੜਾ ਸੀ, ਤੁਸੀਂ ਅਗਰ ਸਾਲ ਭਰ ਆਪਣੀ ਅਜਿਹੀ ਡਾਇਰੀ maintain ਕਰੋ ਤਾਂ ਤਹਾਨੂੰ ਖੁਦ ਨੂੰ ਪਤਾ ਚੱਲੇਗਾ ਕਿ ਮੇਰਾ aptitude ਇਹ ਹੈ, ਮੈਨੂੰ ਇਹ ਚੰਗਾ ਲਗਦਾ ਹੈ, ਇਸ ਨੂੰ ਮੈਂ ਠੀਕ ਕਰ ਸਕਦਾ ਹਾਂ ਅਤੇ ਇਸ ਵਿੱਚ ਤੁਹਾਨੂੰ ਕਿਸੇ ਦੀ ਮਦਦ ਦੀ ਜ਼ਰੂਰਤ ਨਹੀਂ ਪੈਦੀ ਹੈ। ਥੋੜ੍ਹਾ ਆਪਣੇ ਆਪ ਵਿੱਚ, ਹੁਣ ਜਿਵੇਂ ਇਹ ਤੁਸੀਂ ਦੇਖਿਆ ਹੋਵੇਗਾ ਕਿ ਅੱਜ ਸਾਡੇ, ਮੈਂ ਡਿਪਾਰਟਮੈਂਟ ਦੇ ਲੋਕਾਂ ਨੂੰ ਵਧਾਈ ਦਿੰਦਾ ਹਾਂ ਕਿ ਉਨ੍ਹਾਂ ਨੇ ਸਕੂਲ ਦੇ ਵਿਦਿਆਰਥੀਆਂ ਨੂੰ ਅੱਜ ਇਸ ਪੂਰੇ ਪ੍ਰੋਗਰਾਮ ਨੂੰ ਸੰਚਾਲਨ ਕਰਨ ਦਾ ਅਵਸਰ ਦਿੱਤਾ ਅਤੇ ਬਹੁਤ ਚੰਗਾ ਢੰਗ ਨਾਲ ਕਰ ਰਹੇ ਹਨ। ਹੁਣ ਸੰਭਾਵਨਾ ਹੈ ਕਿ ਅੱਜ ਦੇ ਬਾਅਦ ਉਨ੍ਹਾਂ ਵਿੱਚੋਂ ਕਿਸੇ ਨੂੰ ਵਿਚਾਰ ਆਏਗਾ, ਇਹ ਕੰਮ ਮੈਂ ਕਰ ਸਕਦਾ ਹਾਂ। ਟੀਚਰ ਉਨ੍ਹਾਂ ਦੇ ਹੋਣਗੇ, ਉਨ੍ਹਾਂ ਨੂੰ ਵੀ ਲੱਗੇਗਾ ਯਾਰ ਜਦੋਂ ਵੀ ਸਕੂਲ ਵਿੱਚ ਫੰਕਸ਼ਨ ਹੋਵੇਗਾ, ਇਨ੍ਹਾਂ ਨੂੰ ਖੜਾ ਕਰਾਂਗੇ। ਮਤਲਬ ਇੱਕ ਅਵਸਰ ਮਿਲਿਆ, ਉਸ ਨੇ ਆਪਣੇ ਆਪ ਨੂੰ ਤਿਆਰ ਕੀਤਾ,ਹੁਣ ਉਸ ਦਾ ਆਤਮਵਿਸ਼ਵਾਸ ਬਣ ਜਾਏਗਾ ਕਿ ਮੇਰੇ ਅੰਦਰ ਇਹ ਟੇਲੈਂਟ ਹੈ। ਹੋਵੇਗਾ ਕਿ ਨਹੀਂ ਹੋਵੇਗਾ? ਇਸ ਪ੍ਰੋਗਰਾਮ ਤੋਂ ਪਹਿਲੇ ਸ਼ਾਇਦ ਉਸ ਨੇ ਸੋਚਿਆ ਨਹੀਂ ਹੋਵੇਗਾ ਕਿ ਮੈਂ ਇਹ ਕਰ ਸਕਦਾ ਹਾਂ। ਲੇਕਿਨ ਅੱਜ ਦੇ ਬਾਅਦ ਜ਼ਰੂਰ ਸੋਚੋਗਾ ਕਿ ਮੈਂ ਇਹ ਵੀ ਕਰ ਸਕਦਾ ਹਾਂ। ਹੋ ਸਕਦਾ ਹੈ ਉਹ ਇਸੇ ਨੂੰ ਆਪਣਾ profession ਬਣਾਉਣਾ ਤੈਅ ਕਰੇ, ਤਾਂ ਤੁਸੀਂ ਦੇਖੋਗੇ ਉਹ ਪੰਜਾਹ ਚੀਜ਼ਾਂ ਪੜ੍ਹੇਗਾ, ਬੜੇ ਸਾਹਿਤਕ ਚੀਜ਼ਾਂ ਦੇ ਨੋਟ ਬਣਾਏਗਾ ਅਤੇ ਸੋਚੇਗਾ ਕਿ ਮੈਨੂੰ ਇਸ ਪ੍ਰਕਾਰ ਦੇ ਫੰਕਸ਼ਨ ਵਿੱਚ ਜਾਣਾ ਹੈ ਤਾਂ ਇਹ ਬੋਲਣਾ ਚਾਹੀਦਾ ਹੈ, ਇਸ ਪ੍ਰਕਾਰ ਦੇ ਫੰਕਸ਼ਨ ਵਿੱਚ ਜਾਣਾ ਹੈ ਤਾਂ ਇਹ ਬੋਲਣਾ ਚਾਹੀਦਾ, ਇਹ ਤਿਆਰੀ ਕਰੇਗਾ ਕਿ ਨਹੀਂ ਕਰੇਗਾ?
ਮਤਲਬ ਉਸ ਨੇ ਆਪਣੇ ਸਮਰੱਥ ਨੂੰ ਜਾਣਿਆ ਕਿ ਨਹੀਂ ਜਾਣਿਆ?ਤੁਹਾਡੇ ਜੀਵਨ ਵਿੱਚ ਵੀ ਅਜਿਹੇ ਕਈ ਅਵਸਰ ਆਉਂਦੇ ਹੋਣਗੇ, ਜਦੋਂ ਤੁਹਾਨੂੰ ਕਦੀ ਨਾ ਕਦੀ ਮੌਕਾ ਮਿਲਿਆ ਹੋਵੇਗਾ। ਅਗਰ ਉਸ ਵਿੱਚੋਂ ਸਫਲਤਾ ਦੀ ਤੁਹਾਨੂੰ ਫੀਲਿੰਗ ਆਉਂਦੀ ਹੈ, ਭਾਈ ਹਾਂ ਮੈਂ ਠੀਕ ਕੀਤਾ, ਤਾਂ ਤੁਹਾਨੂੰ ਉਸ ਨੂੰ nurture ਕਰਨਾ ਚਾਹੀਦਾ ਹੈ, ਤੁਹਾਨੂੰ ਉਸ ਨੂੰ ਅੱਗੇ ਵਧਾਉਣਾ ਚਾਹੀਦਾ ਹੈ। ਅਗਰ ਇਹ ਤੁਸੀਂ ਕਰਦੇ ਹੋ ਤਾਂ ਤੁਸੀਂ ਸਰਲਤਾ ਨਾਲ ਕਰ ਸਕੋਗੇ, ਆਪਣੇ-ਆਪ ਨੂੰ ਜਾਣ ਸਕੋਗੇ। ਦੂਜਾ, ਕਰੀਅਰ ਦਾ ਆਪਣਾ ਮਹੱਤਵ ਹੁੰਦਾ ਹੀ ਹੁੰਦਾ ਹੈ। ਹਰ ਕੋਈ ਨਾ ਸਾਧੂ ਬਣ ਸਕਦਾ ਹੈ ਨਾ ਫਕੀਰ ਬਣ ਸਕਦਾ ਹੈ ਹਰੇਕ ਨੂੰ ਕਝ ਨਾ ਕੁਝ ਜ਼ਿੰਮੇਦਾਰੀਆਂ ਸੰਭਾਲਣੀਆਂ ਹੁੰਦੀਆਂ ਹਨ। ਅਤੇ ਕਦੀ-ਕਦੀ ਉੱਤਮ ਤਰੀਕੇ ਨਾਲ ਜ਼ਿੰਮੇਦਾਰੀਆਂ ਨੂੰ ਸੰਭਾਲ ਕੇ ਵੀ ਅਸੀਂ ਦੇਸ਼ ਦੀ ਉੱਤਮ ਸੇਵਾ ਕਰ ਸਕਦੇ ਹਾਂ। ਅਤੇ ਇਸ ਲਈ ਜੀਵਨ ਵਿੱਚ ਕਰੀਅਰ ਦਾ ਮਹੱਤਵ ਉਤਨਾ ਹੀ ਮਹੱਤਵਪੂਰਨ ਹੈ ਲੇਕਿਨ ਕਿਉਂਕਿ ਉਹ ਇਹ ਕਰਦਾ ਹੈ, ਇਸ ਲਈ ਚੰਗਾ ਹੈ, ਕਿਉਂਕਿ ਉਹ ਅਜਿਹਾ ਕਰਦਾ ਹੈ,
ਇਸ ਲਈ ਚੰਗਾ ਹੈ, ਤਾਂ ਚਲੋ ਮੈਂ ਵੀ ਇਹ ਕਰ ਲਵਾਂ ਤਾਂ-ਤਾਂ ਫਿਰ ਨਿਰਾਸ਼ ਹੋਣ ਦੇ ਅਵਸਰ ਬਹੁਤ ਆਉਂਦੇ ਹਨ। ਲੇਕਿਨ ਮੇਰੇ ਮਨ ਵਿੱਚ ਤਾਕਤ ਹੈ, ਹੁਣ ਤੁਸੀਂ ਦੇਖੋ ਕਿਸੇ ਮਾਂ-ਬਾਪ ਨੂੰ ਕੋਈ ਬੱਚਾ ਇਹ ਕਹੇ ਕਿ ਮਾਂ ਮੈਨੂੰ ਖਾਣਾ ਪਕਾਉਣਾ ਵਧੀਆ ਲੱਗਦਾ ਹੈ- ਬੇਟਾ ਅਗਰ ਕਿਚਨ ਵਿੱਚ ਚਲਾ ਜਾਏ, ਮਾਂ ਕਿਵੇਂ ਪਕਾਉਂਦੀ ਹੈ, ਸ਼ੁਰੂ ਵਿੱਚ ਤਾਂ ਮਾਂ ਨੂੰ ਵਧੀਆ ਲੱਗੇਗਾ ਕਿ ਚਲੋ ਮਦਦ ਕਰ ਰਿਹਾ ਹੈ। ਬਾਅਦ ਵਿੱਚ ਮਾਂ ਹੈਰਾਨ ਹੋ ਜਾਏਗੀ- ਇਹ ਤੇਰਾ ਕੰਮ ਹੈ ਕੀ, ਜਾਓ ਪੜ੍ਹਾਈ ਕਰੋ। ਤੈਨੂੰ ਕਿਚਨ ਵਿੱਚ ਐਂਟਰੀ ਨਹੀਂ ਮਿਲੇਗੀ। ਲੇਕਿਨ ਉਸ ਨੂੰ ਪਤਾ ਹੈ ਕਿ ਮੇਰੇ ਅੰਦਰ ਇਹ ਵਿਧਾ ਹੈ ਅਤੇ ਮੰਨ ਲਓ ਇਹ ਬੜੀ ਮਿਹਨਤ ਕਰਕੇ ਬਹੁਤ ਵੱਡਾ ਸ਼ੈੱਫ ਬਣ ਜਾਏ, ਤਾਂ ਉਹ ਹੀ ਮਾਂ ਕਹੇਗੀ ਛੋਟਾ ਸੀ ਨਾ ਮੈਂ ਤਿਆਰ ਕੀਤਾ ਸੀ।
ਕੋਈ ਕੰਮ ਬੁਰਾ ਨਹੀਂ ਹੁੰਦਾ ਹੈ ਜੀ। ਇਹ ਗੱਲ ਸਹੀ ਹੈ ਉਸ ਬਚਪਨ ਦੇ ਆਪਣੇ ਸਾਥੀਆਂ ਨੂੰ ਲੱਗੇਗਾ, ਕੀ ਯਾਰ, ਦੋ-ਦੋ ਘੰਟੇ ਕਿਚਨ ਵਿੱਚ ਰਹਿੰਦਾ ਹੈ, ਲੇਕਿਨ ਹੋ ਸਕਦਾ ਹੈ ਇਹ ਛੋਟੀ ਜਿਹੀ ਰੁਚੀ ਵੀ ਉਸ ਦੇ ਜੀਵਨ ਨੂੰ ਬਦਲਾਅ ਦੇ ਸਕਦੀ ਹੈ। ਅਤੇ ਹੋ ਸਕਦਾ ਹੈ ਉਸ ਵਿੱਚ ਜੇ social responsibility ਦਾ ਭਾਵ ਹੋਵੇ ਤਾਂ ਇੱਕ ਵਧੀਆ ਸ਼ੈੱਫ ਹੋਵੇਗਾ, ਅਤੇ ਫਿਰ ਤੈਅ ਕਰੇਗਾ ਕਿ ਮੈਂ ਬੱਚਿਆਂ ਦੇ ਪੋਸ਼ਣ ‘ਤੇ ਹੀ ਕੰਮ ਕਰਾਂਗਾ ਬੱਚਿਆਂ ਨੂੰ ਕੀ ਖਾਣਾ ਚਾਹੀਦਾ ਹੈ, ਕਿਵੇਂ ਪਕਾਉਣਾ ਚਾਹੀਦਾ ਹੈ, ਦੱਸੋ ਉਹ ਕਿੰਨਾ ਵੱਡਾ ਸੋਸ਼ਲ ਸਰਵਿਸ ਕਰਤਾ ਹੋ ਜਾਏਗਾ। ਇੱਕ ਹੀ ਵਿਅਕਤੀ ਕਿਹੋ ਕਿਹੋ ਜਿਹੇ ਰਾਹ ਨਾਲ ਗੁਜ਼ਰ ਕੇ ਜ਼ਿੰਦਗੀ ਨੂੰ ਜੀ ਸਕਦਾ ਹੈ।
ਦੂਜਾ- ਹੋਰ ਪ੍ਰੀਖਿਆਵਾਂ ਦੇਣੀਆਂ ਹੁੰਦੀਆਂ ਹਨ, ਹਿੰਮਤ ਦੇ ਨਾਲ ਦੇਣੀਆਂ ਚਾਹੀਦੀਆਂ ਹਨ। ਪ੍ਰੀਖਿਆ ਦਾ ਪ੍ਰੈਸ਼ਰ ਨਹੀਂ ਹੋਣਾ ਚਾਹੀਦਾ, ਡਰਨਾ ਹੀ ਨਹੀਂ ਚਾਹੀਦਾ, ਖੁਦ ਨੂੰ ਕੱਸਦੇ ਰਹਿਣਾ ਚਾਹੀਦਾ ਹੈ। ਜ਼ਿੰਦਗੀ ਵਿੱਚ ਅਗਰ ਇੱਕ-ਅੱਧੇ entrance test ਵਿੱਚੋਂ ਰਹਿ ਗਏ ਤਾਂ ਕੀ ਹੋਇਆ, ਲੱਖਾਂ ਲੋਕ ਦਿੰਦੇ ਹਨ, ਕੁਝ ਲੋਕ ਰਹਿ ਜਾਣਗੇ। ਇੰਨੀ ਵੱਡੀ ਟੈਸ਼ਨ ਰੱਖਣ ਦੀ ਜ਼ਰੂਰਤ ਨਹੀਂ ਹੈ। ਅਸੀਂ ਡਰ ਦੇ ਕਾਰਨ ਪੈਰ ਹੀ ਨਾ ਰੱਖੇ, ਇਸ ਤੋਂ ਬੁਰੀ ਕੋਈ ਅਵਸਥਾ ਨਹੀਂ ਹੋ ਸਕਦੀ। ਸਾਡੀ ਮਨੋਸਥਿਤੀ ਅਜਿਹੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਸੇ ਵੀ ਹਾਲਤ ਵਿੱਚ ਡਗਰ ਅੱਗੇ ਵਧਾਉਣ ਲਈ ਪ੍ਰਯਤਨ ਕਰਾਂਗੇ। ਇੱਕ ਵਾਰ ਵਿਫਲ ਹੋਣਗੇ ਤਾਂ ਉਸ ਤੋਂ ਸਿੱਖਾਂਗੇ, ਦੂਜੀ ਵਾਰ ਕਰਾਂਗੇ। ਇਹ ਮਿਜਾਜ਼ ਤਾਂ ਵਿਦਿਆਰਥੀ ਦੇ ਜੀਵਨ ਵਿੱਚ ਹੋਣ ਹੀ ਚਾਹੀਦਾ ਹੈ। ਅਤੇ ਵਿਦਿਆਰਥੀ, ਵਿਦਿਆਰਥੀ ਕਾਲ ਦਾ ਹੀ ਵਿਸ਼ਾ ਨਹੀਂ ਹੈ। 24 ਸਾਲ ਤੱਕ ਹੋ ਗਿਆ, 25 ਸਾਲ ਤੱਕ ਹੋ ਗਿਆ, ਅਜਿਹਾ ਨਹੀਂ ਹੈ, ਜੀਵਨਭਰ ਅੰਦਰ ਦੇ ਵਿਦਿਆਰਥੀ ਨੂੰ ਜੀਵਿਤ ਰੱਖਣਾ ਚਾਹੀਦਾ ਹੈ। ਕਦੀ ਵੀ, 80 ਸਾਲ ਦੀ ਉਮਰ ਵਿੱਚ ਵੀ ਵਿਦਿਆਰਥੀ ਨੂੰ ਕਦੀ ਮਰਨ ਨਹੀਂ ਦੇਣਾ ਚਾਹੀਦਾ । ਜ਼ਿੰਦਗੀ ਜੀਣ ਦਾ ਇਹ ਉੱਤਮ ਮਾਰਗ ਹੈ। ਨਵਾਂ-ਨਵਾਂ ਸਿੱਖਣਾ, ਨਵਾਂ-ਨਵਾਂ ਜਾਣਨਾ, ਨਵਾਂ-ਨਵਾਂ ਪਹਿਚਾਣਨਾ।
ਪ੍ਰਸਤੁਤਕਰਤਾ– ਧੰਨਵਾਦ, ਮਾਣਯੋਗ ਪ੍ਰਧਾਨ ਮੰਤਰੀ ਜੀ, ਤੁਹਾਡੇ ਮਾਰਗਦਰਸ਼ਨ ਲਈ। ਖਣਿਜ ਸੰਸਾਧਨਾਂ ਨਾਲ ਖੁਸ਼ਹਾਲ ਰਾਜ, ਮਨੋਰਮ ਟੂਰਿਸਟ ਸੱਥਲ, ਝਾਰਖੰਡ ਤੋਂ ਕਲਾਸ 12ਵੀਂ ਦੀ ਨਿਸ਼ਾ ਅਗਰਵਾਲ ਆਪਣਾ ਪ੍ਰਸ਼ਨ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਪੁੱਛਣਾ ਚਾਹੁੰਦੀ ਹੈ। Could we have the question please?
ਪ੍ਰਸ਼ਨਕਰਤਾ- ਮੈਂ ਨਿਸ਼ਾ ਅਗਰਵਾਲ, ਕਲਾਸ 12ਵੀਂ, ਸਮ੍ਰਿਤੀ ਵਿਦਿਆ ਮੰਦਿਰ, ਘਾਟਸ਼ਿਲਾ ਝਾਰਖੰਡ ਦੀ ਵਿਦਿਆਰਥਣ ਹਾਂ। ਮੇਰਾ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਇਹ ਸਵਾਲ ਹੈ ਕਿ ਬੋਰਡ exams ਆ ਰਹੇ ਹਨ, ਨਾਲ ਹੀ ਨਾਲ ਮੈਂ ਯੂਪੀਐੱਸਈ, ਜੇਈਈ ਅਤੇ ਪੀਐੱਮਟੀ ਜਿਹੇ exams ਦੇ ਬਾਰੇ ਵਿੱਚ ਵੀ ਸੋਚਦੀ ਹਾਂ। ਲੇਕਿਨ ਇਨਾਂ exams ਵਿੱਚ ਕਦੀ-ਕਦੀ ਸਫਲਤਾ ਨਹੀਂ ਵੀ ਮਿਲਦੀ ਹੈ। ਕ੍ਰਿਪਾ ਕਰਕੇ ਇਸ ਬਾਰੇ ਵਿੱਚ ਸਾਡਾ ਮਾਰਗਦਰਸ਼ਨ ਕਰੋ। ਧੰਨਵਾਦਾ।
ਪ੍ਰਸਤੁਤਕਰਤਾ- ਧੰਨਵਾਦ ਨਿਸ਼ਾ। ਮਾਣਯੋਗ ਆਪ ਦਾ ਕੋਟੀ-ਕੋਟੀ ਆਭਾਰ ਕਿ ਤੁਸੀਂ ਸਾਡੇ ਮਨ ਦੇ ਅਨੇਕ ਪ੍ਰਸਨਾਂ ਅਤੇ ਸਾਡੀ ਜਗਿਆਸਾ ਦਾ ਸਮਾਧਾਨ ਕੀਤਾ। ਆਪ ਜੈਸੇ ਦੂਰ ਦ੍ਰਿਸ਼ਟੀ ਵਾਲੇ ਪ੍ਰਧਾਨ ਮੰਤਰੀ ਨੂੰ ਸੁਣ ਕੇ ਜੀ ਹੀ ਨਹੀਂ ਭਰਦਾ। ਫਿਰ ਵੀ ਤੁਹਾਡੇ ਅਨਮੋਲ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ ਪ੍ਰੀਖਿਆ ਪੇ ਚਰਚਾ-2020 ਦੇ ਅੰਤਿਮ ਪ੍ਰਸ਼ਨ ਲਈ ਮੈਂ ਸੱਦਾ ਦਿੰਦਾ ਹਾਂ ਪੰਜ ਨਦੀਆਂ ਦੇ ਪ੍ਰਦੇਸ਼, ਗੁਰੂਆਂ ਦੀ ਭੂਮੀ ਪੰਜਾਬ ਦੇ ਜੀਜੀਐੱਸਸੀ ਮਲੂਕਾ ਬਠਿੰਡਾ ਤੋਂ ਹਰਦੀਪ ਕੌਰ, ਕਲਾਸ 12ਵੀਂ ਦੀ ਵਿਦਿਆਰਥਣ ਨੂੰ, ਜੋ ਮਾਣਯੋਗ ਪ੍ਰਧਾਨ ਮੰਤਰੀ ਜੀ ਕੋਲੋਂ ਆਪਣੇ ਪ੍ਰਸ਼ਨ ਦਾ ਸਮਾਧਾਨ ਚਾਹੁੰਦੀ ਹੈ। ਹਰਦੀਪ ਆਪਣਾ ਪ੍ਰਸ਼ਨ ਪੱਛੋ।
ਪ੍ਰਸ਼ਨਕਰਤਾ – ਸਤਿ ਸ੍ਰੀ ਅਕਾਲ ਸਰ। ਮੈਂ ਹਰਦੀਪ ਕੌਰ ਗੌਰਮਿੰਟ ਸੀਨੀਅਰ ਸੈਕੰਡਰੀ ਸਕੂਲ, ਮਲੂਕਾ, 12ਵੀਂ ਕਲਾਸ ਦੀ ਵਿਦਿਆਰਥਣ, ਪੰਜਾਬ ਤੋ ਹਾਂ। ਸਰ, ਮੈਂ ਬੋਰਡ ਦੇ ਐਗਜਾਮ ਵਿੱਚੋਂ ਤਾਂ ਚੰਗੇ ਅੰਕ ਲੈ ਸਕਦੀ ਹਾਂ, ਲੇਕਿਨ ਸਰ, ਜਦੋਂ ਗੱਲ ਕੰਪੀਟੀਸ਼ਨ ਐਗਜ਼ਾਮ ਦੀ ਆਉਂਦੀ ਹੈ ਤਾਂ ਮੈਂ ਚਿੰਤਿਤ ਹੋ ਜਾਂਦੀ ਹਾਂ, ਘਬਰਾ ਜਾਂਦੀ ਹਾਂ। ਇਸ ਵਿਸ਼ੇ ਵਿੱਚ ਮੈਂ ਤੁਹਾਡੇ ਤੋਂ ਸਲਾਹ ਲੈਣਾ ਚਾਹੁੰਦੀ ਹਾਂ। ਧੰਨਵਾਦ।
ਪ੍ਰਸਤੁਤਕਰਤਾ– ਧੰਨਵਾਦ, ਹਰਦੀਪ। ਮਹੋਦਯ, ਹਰਦੀਪ ਅਤੇ ਨਿਸ਼ਾ ਦੀ ਜਗਿਆਸਾ ‘ਤੇ ਮਾਰਗਦਰਸ਼ਨ ਕਰੋ।
ਪੀਐੱਮ– ਸਤਿ ਸ੍ਰੀ ਅਕਾਲ। ਮੇਰੀ ਆਪ ਸਭ ਨੂੰ ਤਾਕੀਦ ਹੈ ਇਸ ਲਈ ਨਹੀਂ ਕਿ ਉਹ ਕਿਤਾਬ ਮੈਂ ਲਿਖੀ ਹੈ, ਲੇਕਿਨ ਜਿਨ੍ਹਾਂ ਨੇ ਇਹ ਸਵਾਲ ਪੁੱਛਿਆ ਹੈ, ਉਨ੍ਹਾਂ ਨੂੰ ਮੈਂ ਜ਼ਰੂਰ ਬੇਨਤੀ ਕਰਾਂਗਾ ਕਿ ਹੋ ਸਕੇ ਤਾਂ ਇਨ੍ਹਾਂ ਦੋ ਦਿਨਾਂ ਵਿੱਚੋਂ ਤੁਸੀਂ ਪਰੀਕਸ਼ਾ ਪੇ ਚਰਚਾ exam warriors ਮੇਰ ਜੋ ਕਿਤਾਬ ਹੈ, actually ਉਹ ਮੇਰੀ ਨਹੀਂ ਹੈ, ਤੁਹਾਡੇ ਲੋਕਾਂ ਦੁਆਰਾ ਹੀ ਹੌਲੀ-ਹੌਲੀ-ਹੌਲੀ ਪਣਪਦੀ ਜਾ ਰਹੀ ਹੈ ਉਹ ਵੀ ਕਿਤਾਬ, ਨਵੇਂ-ਨਵੇਂ ਪਹਿਲੂ ਜੁੜੀ ਜਾਂਦੇ ਹਨ। ਤੁਸੀਂ ਲੋਕ ਉਸ ਨੂੰ ਦੋ ਵਾਰੀ ਪੜੋ। ਆਉਣ ਵਾਲੇ ਦੋ-ਤਿੰਨ ਦਿਨ ਵਿੱਚ ਦੋ ਵਾਰੀ ਪੜ੍ਹੋ। ਤੁਹਾਡਾ ਕੋਈ ਸਵਾਲ ਨਹੀਂ ਰਹੇਗਾ ਕਿ XIIth ਤੱਕ ਚੰਗਾ ਕਰਨ ਦੇ ਬਾਵਜੂਦ ਵੀ ਅੱਗੇ ਦੇ ਐਗਜ਼ਾਮ ਦਾ ਤਨਾਅ ਰਹਿੰਦਾ ਹੈ। ਇਹ ਤਨਾਅ ਕਿਸੇ ਚੀਜ਼ ਦਾ ਹੈ? ਇਹ ਤਨਾਉ ਐਗਜ਼ਾਮ ਦਾ ਨਹੀਂ ਹੈ। ਜੋ ਤਨਾਅ ਤੁਸੀਂ ਅਨੁਭਵ ਕਰ ਰਹੇ ਹੋ, ਅਤੇ ਜਿਸ ਨੂੰ ਤੁਸੀਂ ਐਗਜ਼ਾਮ ਦਾ ਤਨਾਉ ਕਹਿੰਦੇ ਹੋ, ਉਹ ਐਗਜ਼ਾਮ ਦਾ ਤਨਾਉ ਨਹੀਂ ਹੈ। ਉਹ ਤਨਾਉ ਅੰਦਰ ਇੱਕ, ਮਨ ਵਿੱਚ ਇੱਕ ambition ਪਿਆ ਹੋਇਆ ਹੈ, ਇੱਕ ਆਕਾਂਖਿਆ ਪਈ ਹੋਈ ਹੈ ਕਿ ਮੈਂ ਇਹ ਬਣਨਾ ਹੈ। ਉਸ ਨੂੰ ਬਣਾਉਣ ਲਈ ਇਹ ਐਗਜ਼ਾਮ ਮੇਰੇ ਲਈ ਜੀਵਨ-ਮਰਨ ਦਾ ਮੁੱਦਾ ਹੈ। ਅਗਰ ਮੈਂ ਵਿਫਲ ਰਿਹਾ ਜਾ ਵਿਫਲ ਰਹੀ ਤਾਂ ਅੱਗੇ ਦੇ ਸਾਰੇ ਦਰਵਾਜ਼ੇ ਬੰਦ ਹੋ ਜਾਣਗੇ। ਤੁਹਾਨੂੰ ਐਗਜ਼ਾਮ ਦੀ ਸਫਲਤਾ ਦੀ ਟੈਸ਼ਨ ਨਹੀਂ ਹੈ,
ਤੁਸੀਂ ਖੁਦ ਨੂੰ ਇੱਕ ਕਰੀਅਰ ਦੇ ਨਾਲ ਜੋ identify ਕਰ ਦਿੱਤਾ ਹੈ, ਮੈਂ ਇਹ ਬਣਨਾ ਹੈ, ਬਣਨ ਲਈ ਇਹ ਰਸਤਾ ਹੈ, ਇਸ ਰਸਤੇ ‘ਤੇ ਨਹੀਂ ਪਹੁੰਚ ਸਕਿਆ ਤਾਂ ਮੈਂ ਸਾਇਦ ਜੀਵਨ ਵਿੱਚ ਨਿਕੰਮਾ ਹੋ ਜਾਵਾਂਗਾ, ਇਹ ਟੈਂਸ਼ਨ ਹੈ। ਅਗਰ ਤੁਸੀਂ exam warriors ਕਿਤਾਬ ਪੜ੍ਹੋਗੇ ਤਾਂ ਉਸ ਦਾ ਬਹੁਤ ਸਰਲ ਉਸ ਵਿੱਚ ਜਵਾਬ ਹੈ ਕਿ ਆਪ, ਅਤੇ ਮੈਂ ਹਮੇਸ਼ਾ, ਮੈਂ ਆਪਣੇ ਜੀਵਨ ਲਈ ਹਮੇਸ਼ਾ ਕਹਿੰਦਾ ਹਾਂ ਕਿ ਅਸੀਂ ਕਦੀ ਵੀ ਬਣਨ ਦੇ ਸੁਪਨੇ ਨਾ ਪਾਲੀਏ। ਬਣਨ ਦੇ ਸੁਪਨਿਆਂ ਵਿੱਚ ਹਰ ਪਲ ਨਿਰਾਸ਼ਾ ਦੀ ਸੰਭਾਵਨਾ ਰਹਿੰਦੀ ਹੈ ਕਿ ਅਸੀਂ ਇਹ ਬਣਨਾ ਚਾਹਿਆ, ਨਹੀਂ ਬਣ ਸਕੇ ਤਾਂ ਜਿਵੇਂ ਜੀਵਨ ਵੀ ਵਿਫ਼ਲ।
ਲੇਕਿਨ ਅਗਰ ਕੁਝ ਕਰਨ ਦੇ ਸੁਪਨੇ ਦੇਖੋ ਤਾਂ ਜੋ ਵੀ ਕਰੋਗੇ ਉਸ ਨੂੰ ਚੰਗਾ ਕਰਨ ਦਾ ਮਨ ਕਰੇਗਾ। ਅਤੇ ਇਸ ਲਈ ਜੀਵਨ ਨੂੰ ਬਣਨ ਦੇ ਸੁਪਨਿਆਂ ਨਾਲ ਜੋੜਨ ਦੀ ਬਜਾਏ ਕੁਝ ਕਰਨ ਦੇ ਸੁਪਨਿਆਂ ਨਾਲ ਜੋੜਨਾ ਚਾਹੀਦਾ ਹੈ। ਅਗਰ ਕੁਝ ਕਰਨ ਦੇ ਸੁਪਨਿਆਂ ਨਾਲ ਜੋੜੋਗੇ, ਤਾਂ ਤੁਹਾਨੂੰ ਕਦੀ ਵੀ ਇਹ ਐਗਜ਼ਾਮ ਦਾ ਪ੍ਰੈਸ਼ਰ ਨਹੀਂ ਰਹੇਗਾ। ਇਹ ਸਿਰਫ ਇੱਕ ਖਿੜਕੀ ਹੈ, ਇੱਕ ਦਰਵਾਜਾ ਹੈ, ਜੋ ਅੱਗੇ ਜਾਣ ਲਈ ਰਸਤਾ ਖੋਲ੍ਹ ਰਿਹਾ ਹੈ, ਲੇਕਿਨ ਅੱਗੇ ਜਾ ਕੇ ਇੱਕ ਹੀ ਰਸਤਾ ਨਹੀਂ ਹੈ, ਢੇਰ ਸਾਰੇ ਰਸਤੇ ਹਨ, ਅਨੇਕ ਖੇਤਰ ਹਨ। ਪੂਰਾ ਵਿਸ਼ਵ ਮੇਰੀ ਸਮਰੱਥਾ ਨੂੰ ਸਵੀਕਾਰ ਕਰਨ ਲਈ ਤਿਆਰ ਹੈ, ਅਗਰ ਇਹ ਮਿਜਾਜ ਰਿਹਾ ਤਾਂ ਮੈਨੂੰ ਵਿਸ਼ਵਾਸ ਹੈ ਕਿ ਤੁਹਾਨੂੰ ਇਸ ਦਾ ਤਨਾਓ ਕੋਈ ਨਹੀਂ ਰਹੇਗਾ।
ਮੈਂ ਫਿਰ ਇੱਕ ਵਾਰੀ ਐੱਚਆਰਡੀ ਮਿਨਿਸਟਰੀ ਦਾ ਦਿਲ ਤੋਂ ਧੰਨਵਾਦ ਕਰਦਾ ਹਾਂ। ਮੈਂ ਦੇਸ਼ ਭਰ ਦੇ ਸਕੂਲਾਂ ਦਾ ਧੰਨਵਾਦ ਕਰਦਾ ਹਾਂ, ਵਿਸ਼ੇਸ਼ ਕਰਕੇ ਸਾਰੇ ਟੀਚਰਸ ਦਾ ਧੰਨਵਾਦ ਕਰਦਾ ਹਾਂ ਮੈਂ ਸਾਰੇ ਅਭਿਭਾਵਕਾਂ ਦਾ ਧੰਨਵਾਦ ਕਰਦਾ ਹਾਂ ਕਿ ਉਨ੍ਹਾਂ ਨੇ ਲਗਾਤਾਰ ਇਸ ਪਰੀਕਸ਼ਾ ਪੇ ਚਰਚਾ, ਇਸ ਪ੍ਰੋਗਰਾਮ ਨੂੰ ਸਫਲ ਬਣਾਉਣ ਵਿੱਚ ਬਹੁਤ ਵੱਡੀ ਮਦਦ ਕੀਤੀ ਹੈ। ਇਸ ਨੂੰ ਅੱਗੇ ਵਧਾਇਆ ਹੈ ਅਤੇ ਹਿੰਦੁਸਤਾਨ ਦੇ ਸਾਰੇ ਰਾਜਾਂ ਨੇ ਇੱਕ ਸਾਕਾਰਾਤਮਿਕ ਭਾਵ ਨਾਲ ਇਸ ਨੂੰ ਜੋੜਿਆ ਹੈ।
ਮੈਂ, ਆਪ ਸਾਰੇ ਵੀ ਜਦੋਂ ਇੱਥੇ ਆਏ ਹੋ, ਮੇਰੇ ਸਾਹਮਣੇ, ਇੱਕ ਨਵਾਂ ਭਾਰਤ ਹੈ ਮੇਰੇ ਸਾਹਮਣੇ। ਹਿੰਦੁਸਤਾਨ ਦੇ ਹਰ ਕੋਨੇ ਤੋਂ ਆਏ ਹੋਏ ਬੱਚੇ ਇੱਥੇ ਹਨ। ਭਾਰਤ ਅਜ਼ਾਦੀ ਦੀ ਸ਼ਤਾਬਦੀ ਮਨਾਏਗਾ,ਤਦ ਲੀਡਰਸ਼ਿਪ ਤੁਹਾਡੇ ਹੱਥ ਵਿੱਚ ਹੋਵੇਗੀ, ਅਜਿਹੇ ਮੇਰੇ ਸਾਹਮਣੇ ਲੋਕ ਹਨ। ਅਤੇ ਅਗਰ ਅੱਜ ਤੋਂ 30-40 ਸਾਲ ਦੇ ਬਾਅਦ ਜਦੋਂ ਤੁਸੀਂ ਸਫਲਤਾ ਨੂੰ ਚੁੰਮਦੇ ਹੋਵੋਗੇ ਅਤੇ ਮੈਂ ਅਗਰ ਜੀਵਿਤ ਰਿਹਾ, ਅਤੇ ਕਿਤੇ ਕਹਿ ਮਿਲ ਜਾਓਗਾ, ਤਾਂ ਮੈਂ ਬਹੁਤ ਗਰਵ ਨਾਲ ਕਹਾਂਗਾ ਕਿ ਮੈਨੂੰ ਬਹੁਤ ਗਰਵ ਹੈ ਕਿ ਮੈਂ ਅੱਜ ਜੋ ਇਸ ਵਿਵਸਥਾ ਨੂੰ ਲੀਡਰਸ਼ਿਪ ਦੇ ਰਹੇ ਹਨ, ਇਨ੍ਹਾਂ ਪਰਿਸਥਿਤੀਆਂ ਨੂੰ ਬਦਲਣ ਦਾ ਕੰਮ ਕਰ ਰਹੇ ਹਨ, ਇਸ ਲੈਬ ਦੇ ਅੰਦਰ ਨਵੀਆਂ-ਨਵੀਆਂ ਚੀਜ਼ਾਂ ਦੁਨੀਆਂ ਨੂੰ ਦੇ ਰਹੇ ਹਨ, ਇਹ ਉਹ ਲੋਕ ਹਨ ਜਿਨ੍ਹਾਂ ਦੇ ਕਦੀ 2020 ਵਿੱਚ, 20 ਜਨਵਰੀ ਨੂੰ ਮੈਨੂੰ ਦਰਸ਼ਨ ਕਰਨ ਦਾ ਸੁਭਾਗ ਮਿਲਿਆ ਸੀ। ਮੈਂ ਗਰਵ ਅਨੁਭਵ ਕਰਾਂਗਾ ਕਿ ਤੁਹਾਡੇ ਹੱਥ ਵਿੱਚ ਜਦੋਂ ਦੇਸ਼ ਦੀ ਅਗਵਾਈ ਹੋਵੇਗੀ ਅਤੇ ਮੈਂ ਗਰਵ ਨਾਲ ਕਹਾਂਗਾ, ਹਾਂ ਯਾਰ, ਮੈਂ ਬਹੁਤ ਪਹਿਲਾਂ ਇਨ੍ਹਾਂ ਨੂੰ ਕਦੀ ਦੇਖਿਆ ਸੀ। ਮੇਰੇ ਜੀਵਨ ਦਾ ਇਸ ਤੋਂ ਵੱਡਾ ਸੰਤੋਸ਼ ਕੀ ਹੋ ਸਕਦਾ ਹੈ।
ਇਸੇ ਸੰਤੋਸ਼ ਅਤੇ ਵਿਸ਼ਵਾਸ ਦੇ ਨਾਲ, ਪ੍ਰੀਖਿਆ ਜ਼ਿੰਦਗੀ ਨਹੀਂ ਹੈ, ਜ਼ਿੰਦਗੀ ਵਿੱਚ ਪ੍ਰੀਖਿਆ ਇੱਕ ਮੁਕਾਮ ਹੈ। ਉਸ ਵਿੱਚ ਅਧਿਕ ਪ੍ਰੈਸ਼ਰ ਨਾ ਰੱਖਦੇ ਹੋਏ ਅਤੇ ਜਦੋਂ ਅੱਜ ਦੇਸ਼ ਦੇ ਲੱਖਾਂ ਐਜੁਕੇਸ਼ਨ ਇੰਸਟੀਟ੍ਰਿਊਸ਼ਨਨ, ਕਰੋੜਾ ਬਾਲਕ ਅਤੇ ਦੁਨੀਆ ਦੇ ਵੀ ਕਈ ਬਾਲਕ ਇੰਟਰਨੈੱਟ ਦੇ ਮਾਧਿਆਮ ਨਾਲ, ਟੈਕਨੋਲੋਜੀ ਦੇ ਮਾਧਿਆਮ ਨਾਲ ਇਸ ਪ੍ਰੋਗਰਾਮ ਨਾਲ ਜੁੜੇ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਮੈਂ ਇਹੀ ਕਹਾਂਗਾ ਕਿ ਅਸੀਂ ਇੱਕ ਪੂਰੇ ਵਿਸ਼ਵਾਸ ਦੇ ਨਾਲ ਆਉਣ ਵਾਲਾ ਕੱਲ੍ਹ ਤੁਹਾਡਾ ਹੈ, ਤੁਹਾਡੀ ਕੋਸ਼ਿਸ਼ ਅਤੇ ਮਿਹਨਤ ਨਾਲ ਆਉਣ ਵਾਲਾ ਕੱਲ੍ਹ ਹਿੰਦੁਸਤਾਨ ਦਾ ਹੈ, ਅਤੇ ਉਸੇ ਵਿਸ਼ਵਾਸ ਦੇ ਨਾਲ ਅਸੀਂ ਸਭ ਅੱਗੇ ਵਧੀਏ, ਮੇਰੀਆਂ ਆਪ ਸਾਰਿਆਂ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ ਹਨ।
ਤੁਹਾਡੇ ਵਿੱਚੋਂ ਤਾਂ ਬਹੁਤ ਸਾਰੇ ਬਾਲਕ- ਜ਼ਿਆਦਾਤਰ ਇਹੀ ਸਵਾਲ ਤੁਹਾਡੇ ਮਨ ਵਿੱਚ ਹੋਣਗੇ, ਲੇਕਿਨ ਬਹੁਤ ਸਾਰੇ ਬਾਲਕ ਹਨ ਜਿਨ੍ਹਾਂ ਨੂੰ ਸ਼ਾਇਦ ਘਰੋਂ ਨਿਕਲੇ ਹੋਣਗੇ, ਤਾਂ ਟੀਵੀ ਇੰਟਰਵਿਊ ਵੀ ਦਿੱਤੀ ਹੋਵੇਗੀ, ਕਿ ਅਸੀਂ ਪੀਐੱਮ ਨੂੰ ਪੁੱਛਣ ਲਈ ਜਾ ਰਹੇ ਹਨ, ਅਸੀਂ ਇਹ ਸਵਾਲ ਪੁੱਛਾਗੇ, ਲੇਕਿਨ ਸਭ ਨੂੰ ਮੌਕਾ ਨਹੀਂ ਮਿਲਿਆ ਹੋਵੇਗਾ। ਮੈਂ ਇਸ ਲਈ ਤੁਹਾਡੇ ਤੋਂ ਮਾਫੀ ਮੰਗਦਾ ਹਾਂ ਕਿਉਂਕਿ ਸਮਾਂ-ਸੀਮਾ ਦੇ ਕਾਰਨ ਸ਼ਾਇਦ ਸਭ ਨੂੰ ਅਵਸਰ ਨਹੀਂ ਦੇ ਪਾ ਰਿਹਾ ਹਾਂ। ਲੇਕਿਨ ਤੁਹਾਡੀਆਂ ਭਾਵਨਾਵਾਂ ਨੂੰ ਸਮਝਦਾ ਹਾਂ, ਤੁਹਾਡੇ ਸਵਾਲਾਂ ਨੂੰ ਪੜ੍ਹਦਾ ਹਾਂ ਅਤ ਹਰ ਪਲ ਤੁਹਾਡੇ ਨਾਲ ਜੁੜੇ ਰਹਿਣ ਦਾ ਪ੍ਰਯਤਨ ਕਰਦਾ ਰਹਿੰਦਾ ਹਾਂ, ਅੱਗੇ ਵੀ ਕਰਦਾ ਰਹਾਂਗਾ।
ਇਸੇ ਇੱਕ ਭਾਵ ਦੇ ਨਾਲ ਫਿਰ ਇੱਕ ਵਾਰੀ ਆਪ ਸਾਰਿਆ ਨੂੰ ਅਨੇਕ-ਅਨੇਕ ਸ਼ੁਭਕਾਮਨਾਵਾਂ। ਬਹੁਤ-ਬਹੁਤ ਧੰਨਵਾਦ।
*****
ਬੀ.ਆਰ.ਆਰ.ਕੇ/ਕੇ.ਪੀ/ਐੱਨ/ਐੱਸ
My dear youngsters,
— PMO India (@PMOIndia) January 20, 2020
Your friend Narendra Modi is once again in your midst.
Let me begin by wishing you all a happy 2020: PM @narendramodi at #ParikshaPeCharcha2020 pic.twitter.com/2tGo6yjuVC
As Prime Minister one gets to attend numerous types of programme. Each of them provides a new set of experiences.
— PMO India (@PMOIndia) January 20, 2020
But, if someone asks me what is that one programme that touches your heart the most, I would say it is this one: PM @narendramodi #ParikshaPeCharcha2020 pic.twitter.com/dC9IYI7ao9
I also love attending Hackathons. They showcase the power and talent of India’s youth: PM @narendramodi #ParikshaPeCharcha2020
— PMO India (@PMOIndia) January 20, 2020
We have heard of #NoFilter.
— PMO India (@PMOIndia) January 20, 2020
Let this discussion also be free, light-hearted and interesting.
We may even make mistakes. And, in my case, if I make a mistake the friends in the media will love it too: PM @narendramodi #ParikshaPeCharcha2020 pic.twitter.com/LzEuipvPlw
Yashashri from Rajasthan asks PM @narendramodi - the board exams put our mood off. What do we do about it. pic.twitter.com/MuezZrwziE
— PMO India (@PMOIndia) January 20, 2020
Motivation, demotivation are very common. Everyone goes through these feelings.
— PMO India (@PMOIndia) January 20, 2020
In this regard, I can never forget my visit to @isro during Chadrayaan and the time spent with our hardworking scientists: PM @narendramodi #ParikshaPeCharcha2020
We can add enthusiasm to every aspect of life.
— PMO India (@PMOIndia) January 20, 2020
A temporary setback doesn’t mean success is not waiting.
Infact, a setback may mean the best is yet to come: PM @narendramodi
Do you remember the India-Australia test series in 2001?
— PMO India (@PMOIndia) January 20, 2020
Our cricket team was facing setbacks. The mood was not very good.
But, in those moments can we ever forget what Rahul Dravid and @VVSLaxman281 did. They turned the match around: PM @narendramodi #ParikshaPeCharcha2020
Similarly, who can forget @anilkumble1074 bowling with an injury. This is the power of motivation and positive thinking: PM @narendramodi #ParikshaPeCharcha2020
— PMO India (@PMOIndia) January 20, 2020
A student from Jabalpur, Anamika from Hyderabad and Riya from Delhi ask PM @narendramodi on the importance of extra-curricular activities along with studies. #ParikshaPeCharcha2020 pic.twitter.com/OBkzlhhKSd
— PMO India (@PMOIndia) January 20, 2020
Not pursuing an co-curricular activities can make a person like a robot.
— PMO India (@PMOIndia) January 20, 2020
Yes, this would require better time management.
Today opportunities are many and I hope youngsters make use of them: PM @narendramodi #ParikshaPeCharcha2020
What is not good is when the passion of the children becomes fashion statements for parents.
— PMO India (@PMOIndia) January 20, 2020
Extra-curricular activities needn’t be glamour driven.
Let each child pursue what he or she likes: PM @narendramodi #ParikshaPeCharcha2020
Students from Andaman and Nicobar and Sikkim ask PM @narendramodi on the importance of technology, especially in education. #ParikshaPeCharcha2020 pic.twitter.com/VBPOnKKLCN
— PMO India (@PMOIndia) January 20, 2020
Fear of technology is not good.
— PMO India (@PMOIndia) January 20, 2020
Technology is a friend.
Merely knowledge of technology isn’t enough. It’s application is as important: PM @narendramodi #ParikshaPeCharcha2020
Technological trends are changing quickly. It is essential to stay updated with these trends: PM @narendramodi #ParikshaPeCharcha2020
— PMO India (@PMOIndia) January 20, 2020
These days there is a common sight:
— PMO India (@PMOIndia) January 20, 2020
Four members of a family are seated but each of them is on the phone.
Can we think of a technology-free hour.
Or, mark a space where no technology is permitted. This way, we won’t get distracted by technology: PM @narendramodi
A very interesting question asked by a student from Arunachal Pradesh- on the importance of fundamental duties. #ParikshaPeCharcha2020 pic.twitter.com/haWDQj1pmd
— PMO India (@PMOIndia) January 20, 2020
Similar sentiment echoed by a student from Tamil Nadu. #ParikshaPeCharcha2020 pic.twitter.com/MVGZMYqnrm
— PMO India (@PMOIndia) January 20, 2020
The importance of Fundamental Duties was stated by Mahatma Gandhi: PM @narendramodi #ParikshaPeCharcha2020 pic.twitter.com/pYpStlwVE2
— PMO India (@PMOIndia) January 20, 2020
Today, I am talking to students who would be playing a key role in India’s development in 2047, when we mark a hundred years since independence.
— PMO India (@PMOIndia) January 20, 2020
I hope this generation takes it upon themselves to act on some of the Fundamental Duties enshrined in our Constitution: PM
More questions...
— PMO India (@PMOIndia) January 20, 2020
How to deal with pressure and expectations from parents and teachers. #ParikshaPeCharcha2020 pic.twitter.com/fFtNN8mb7S
PM @narendramodi talks about the burden of expectations. #ParikshaPeCharcha2020 pic.twitter.com/2efAElC6NT
— PMO India (@PMOIndia) January 20, 2020
The way ahead lies in pursuing, not pressurising children. Inspire children to do things that bring out their inner potential: PM @narendramodi #ParikshaPeCharcha2020
— PMO India (@PMOIndia) January 20, 2020
PM @narendramodi is now answering questions on more practical aspects relating to exams, such as the need for resting well.
— PMO India (@PMOIndia) January 20, 2020
Students ask him- do we study till late at night or wake up early and study.
Know what PM @narendramodi has to say...#ParikshaPeCharcha2020 pic.twitter.com/zUkqNgWNY3
We blank out when we see the paper for the first time, students tell PM @narendramodi. #ParikshaPeCharcha2020 pic.twitter.com/loqRQXXS4n
— PMO India (@PMOIndia) January 20, 2020
I would urge students to be confident about their own preparation.
— PMO India (@PMOIndia) January 20, 2020
Do not enter the exam hall with any sort of pressure.
Do not worry about what the others are doing.
Have faith in yourself and focus on what you’ve prepared: PM @narendramodi #ParikshaPeCharcha2020