Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪਹਿਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੇ ਉਦਘਾਟਨ ਸਮੇਂ ਪ੍ਰਧਾਨ ਮੰਤਰੀ ਦੇ ਸੰਬੋਧਨ ਦਾ ਮੂਲ ਪਾਠ


ਮੰਚ ’ਤੇ ਮੌਜੂਦ ਓਡੀਸ਼ਾ ਦੇ ਮੁੱਖ ਮੰਤਰੀ ਸ਼੍ਰੀ ਨਵੀਨ ਪਟਨਾਇਕ ਜੀ, ਕੇਂਦਰੀ ਮੰਤਰੀ ਮੰਡਲ ਵਿੱਚ ਮੇਰੇ ਸਹਿਯੋਗੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ, ਸ਼੍ਰੀ ਕਿਰੇਨ ਰਿਜਿਜੂ ਜੀ, ਓਡੀਸ਼ਾ ਸਰਕਾਰ ਵਿੱਚ ਮੰਤਰੀ ਸ਼੍ਰੀ ਅਰੁਣ ਕੁਮਾਰ ਸਾਹੁ ਜੀ, ਸ਼੍ਰੀ ਤੁਸ਼ਾਰਕਾਂਤੀ ਬੇਹੇਰਾ ਜੀ ਅਤੇ ਦੇਸ਼ ਭਰ ਤੋਂ ਆਏ ਯੁਵਾ ਸਾਥੀਓ !!

ਮੈਂ ਤੁਹਾਡੇ ਨਾਲ ਟੈਕਨੋਲੋਜੀ ਦੇ ਮਾਧਿਅਮ ਨਾਲ ਜੁੜ ਰਿਹਾ ਹਾਂ, ਲੇਕਿਨ ਉੱਥੇ ਜੋ ਮਾਹੌਲ ਹੈ, ਜੋ ਉਤਸ਼ਾਹ ਹੈ, ਜੋ ਜਨੂੰਨ ਹੈ, ਜੋ ਊਰਜਾ ਹੈ, ਉਸ ਨੂੰ ਮੈਂ ਅਨੁਭਵ ਕਰ ਸਕਦਾ ਹਾਂ ।

ਅੱਜ ਓਡੀਸ਼ਾ ਵਿੱਚ ਨਵਾਂ ਇਤਿਹਾਸ ਬਣਿਆ ਹੈ। ਭਾਰਤ ਦੇ ਇਤਹਾਸ ਵਿੱਚ ਪਹਿਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਖੇਡਾਂ ਦੀ ਸ਼ੁਰੂਆਤ ਅੱਜ ਤੋਂ ਹੋ ਰਹੀ ਹੈ ।

ਇਹ ਭਾਰਤ ਦੇ ਖੇਡ ਇਤਿਹਾਸ ਵਿੱਚ ਇਤਿਹਾਸਿਕ ਪੜਾਅ ਤਾਂ ਹੈ ਹੀ, ਭਾਰਤ ਦੇ ਖੇਡਾਂ ਦੇ ਭਵਿੱਖ ਲਈ ਵੀ ਇੱਕ ਬਹੁਤ ਵੱਡਾ ਕਦਮ ਹੈ।

ਅੱਜ, ਭਾਰਤ ਦੁਨੀਆ ਦੇ ਉਨ੍ਹਾਂ ਦੇਸ਼ਾਂ ਦੀ ਲੀਗ ਵਿੱਚ ਸ਼ਾਮਲ ਹੋ ਗਿਆ ਹੈ, ਜਿੱਥੇ ਇਸ ਪੱਧਰ ’ਤੇ ਯੂਨੀਵਰਸਿਟੀ ਗੇਮਸ ਦਾ ਪ੍ਰਬੰਧ ਹੁੰਦਾ ਹੈ।

ਓਡੀਸ਼ਾ ਦੀ ਜਨਤਾ ਅਤੇ ਉੱਥੋਂ ਦੀ ਸਰਕਾਰ ਨੂੰ ਇਸ ਆਯੋਜਨ ਲਈ ਅਤੇ ਦੇਸ਼ ਭਰ ਤੋਂ ਆਏ 3 ਹਜ਼ਾਰ ਤੋਂ ਜ਼ਿਆਦਾ ਯੁਵਾ ਖਿਡਾਰੀਆਂ ਨੂੰ ਇਨ੍ਹਾਂ ਖੇਡਾਂ ਲਈ ਬਹੁਤ – ਬਹੁਤ ਵਧਾਈ ਅਤੇ ਸ਼ੁਭਕਾਮਨਾਵਾਂ ।

ਸਾਥੀਓ,

ਆਉਣ ਵਾਲੇ ਦਿਨਾਂ ਵਿੱਚ ਤੁਹਾਡੇ ਸਾਹਮਣੇ ਟੀਚਾ, 200 ਤੋਂ ਜ਼ਿਆਦਾ ਗੋਲਡ ਮੈਡਲ ਜਿੱਤਣ ਦਾ ਤਾਂ ਹੈ ਹੀ, ਉਸ ਤੋਂ ਵੀ ਅਹਿਮ ਤੁਹਾਡੇ ਆਪਣੇ ਪ੍ਰਦਰਸ਼ਨ ਵਿੱਚ ਸੁਧਾਰ, ਤੁਹਾਡੀ ਖ਼ੁਦ ਦੀ ਸਮਰੱਥਾ ਨੂੰ ਨਵੀਂ ਉਚਾਈ ਦੇਣਾ ਹੈ।

ਭੁਵਨੇਸ਼ਵਰ ਵਿੱਚ ਤੁਸੀਂ ਇੱਕ ਦੂਜੇ ਨਾਲ ਤਾਂ ਕੰਪੀਟ ਕਰ ਹੀ ਰਹੇ ਹੋ, ਖ਼ੁਦ ਨਾਲ ਵੀ ਕੰਪੀਟ ਕਰ ਰਹੇ ਹੋ ।

ਯਾਦ ਰੱਖੋ, ਭੁਵਨੇਸ਼ਵਰ ਵਿੱਚ ਕੀਤੀ ਗਈ ਤੁਹਾਡੀ ਮਿਹਨਤ, ਤੁਹਾਡੇ ਸੁਪਨਿਆਂ ਨੂੰ, ਤੁਹਾਡੇ ਪਰਿਵਾਰ ਦੇ ਸੁਪਨਿਆਂ ਨੂੰ ਅਤੇ ਭਾਰਤ ਦੇ ਸੁਪਨਿਆਂ ਨੂੰ ਅੱਗੇ ਵਧਾਏਗੀ।

ਤੁਹਾਡੇ ਸਾਹਮਣੇ ਇਸ ਸਮਾਰੋਹ ਦੀ Torch Bearer, ਦੁਤੀ ਚੰਦ ਜੀ ਵਰਗੀਆਂ ਅਨੇਕ ਪ੍ਰੇਰਕ ਸ਼ਖਸੀਅਤਾਂ ਹਨ । ਤੁਸੀਂ ਮੈਡਲ ਵੀ ਜਿਤੋ ਅਤੇ ਦੇਸ਼ ਨੂੰ ਫਿਟਨੈੱਸ ਲਈ ਪ੍ਰੇਰਿਤ ਵੀ ਕਰੋ, ਇਸ ਭਾਵ ਦੇ ਨਾਲ ਮੈਦਾਨ ਵਿੱਚ ਉੱਤਰਨਾ ਹੈ ।

ਸਾਥੀਓ,

ਅੱਜ ਦਾ ਇਹ ਦਿਨ ਸਿਰਫ ਇੱਕ ਟੂਰਨਾਮੈਂਟ ਦੀ ਸ਼ੁਰੂਆਤ ਹੀ ਨਹੀਂ ਹੈ, ਸਗੋਂ ਭਾਰਤ ਵਿੱਚ ਖੇਡ ਅੰਦੋਲਨ ਦੇ ਅਗਲੇ ਫੇਜ਼ ਦੀ ਸ਼ੁਰੂਆਤ ਹੈ।

ਖੇਲੋ ਇੰਡੀਆ ਅਭਿਯਾਨ ਨੇ ਦੇਸ਼ ਦੇ ਕੋਨੇ-ਕੋਨੇ ਵਿੱਚ ਖੇਡਾਂ ਦੇ ਪ੍ਰਤੀ ਖਿੱਚ ਅਤੇ ਯੁਵਾ ਟੈਲੈਂਟ ਦੀ ਪਹਿਚਾਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

ਸਕੂਲੀ ਬੱਚਿਆਂ ਲਈ ਹੋਣ ਵਾਲੇ ਇਸ ਰਾਸ਼ਟਰਵਿਆਪੀ ਅਭਿਯਾਨ ਨੂੰ ਹੁਣ ਇੱਕ ਪੱਧਰ ਅੱਗੇ ਵਧਾਉਂਦੇ ਹੋਏ, ਯੂਨੀਵਰਸਿਟੀ ਦੇ ਲੈਵਲ ’ਤੇ ਸ਼ੁਰੂ ਕੀਤਾ ਗਿਆ ਹੈ ।

ਖੇਲੋ ਇੰਡੀਆ ਅਭਿਯਾਨ ਨਾਲ ਦੇਸ਼ ਵਿੱਚ ਕੀ ਪਰਿਵਰਤਨ ਆਇਆ ਹੈ, ਇਹ ਗੁਹਾਟੀ ਵਿੱਚ ਪਿਛਲੇ ਮਹੀਨੇ ਦੇਖਣ ਨੂੰ ਮਿਲਿਆ ਹੈ ।

ਸਾਥੀਓ,

ਸਾਲ 2018 ਵਿੱਚ ਜਦੋਂ ਖੇਲੋ ਇੰਡੀਆ ਗੇਮਸ ਦੀ ਸ਼ੁਰੂਆਤ ਹੋਈ ਸੀ, ਤਦ ਇਸ ਵਿੱਚ 3500 ਖਿਡਾਰੀਆਂ ਨੇ ਹਿੱਸਾ ਲਿਆ ਸੀ । ਲੇਕਿਨ ਮਹਿਜ ਤਿੰਨ ਵਰ੍ਹਿਆਂ ਵਿੱਚ ਖਿਡਾਰੀਆਂ ਦੀ ਸੰਖਿਆ 6 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ, ਯਾਨੀ ਲਗਭਗ ਦੁੱਗਣੀ ।
ਸਿਰਫ਼ ਸੰਖਿਆ ਹੀ ਨਹੀਂ ਵਧ ਰਹੀ, ਖੇਲ ਅਤੇ ਖਿਡਾਰੀਆਂ ਦਾ ਪੱਧਰ, ਖੇਡ ਇੰਫਰਾਸਟ੍ਰਕਚਰ ਦਾ ਪੱਧਰ ਵੀ ਲਗਾਤਾਰ ਸੁਧਰ ਰਿਹਾ ਹੈ। ਇਸ ਸਾਲ ਖੇਲੋ ਇੰਡਿਆ ਸਕੂਲ ਗੇਮਸ ਵਿੱਚ 80 ਰਿਕਾਰਡ ਟੁੱਟੇ, ਜਿਨ੍ਹਾਂ ਵਿੱਚੋਂ 56 ਰਿਕਾਰਡ ਤਾਂ ਸਾਡੀਆਂ ਬੇਟੀਆਂ ਦੇ ਨਾਮ ਰਹੇ ।

ਮਹੱਤਵਪੂਰਨ ਗੱਲ ਇਹ ਵੀ ਹੈ ਕਿ ਇਸ ਅਭਿਯਾਨ ਦੇ ਤਹਿਤ ਜੋ ਪ੍ਰਤਿਭਾ ਅੱਗੇ ਆ ਰਹੀ ਹੈ, ਉਹ ਪਿੰਡ ਦੀ ਹੈ, ਛੋਟੇ ਸ਼ਹਿਰਾਂ ਦੀ ਹੈ, ਗ਼ਰੀਬ ਘਰਾਂ ਦੀ ਹੈ, ਟੀਅਰ 3, ਟੀਅਰ 4 ਸ਼ਹਿਰਾਂ ਦੀ ਹੈ ।

ਇਹ ਉਹ ਟੈਲੈਂਟ ਹੈ ਜੋ ਕਦੇ ਸੰਸਾਧਨਾਂ ਦੀ ਅਣਹੋਂਦ ਵਿੱਚ, Exposure ਦੀ ਅਣਹੋਂਦ ਵਿੱਚ ਅੱਗੇ ਨਹੀਂ ਵਧ ਪਾਉਂਦਾ ਸੀ ।
ਹੁਣ ਇਸ ਟੈਲੈਂਟ ਨੂੰ ਸੰਸਾਧਨ ਵੀ ਮਿਲ ਰਹੇ ਹਨ ਅਤੇ ਘੱਟ ਉਮਰ ਵਿੱਚ ਹੀ ਰਾਸ਼ਟਰੀ ਪੱਧਰ ਦਾ ਇਹ Exposure ਵੀ ਮਿਲ ਰਿਹਾ ਹੈ ।

ਸਾਥੀਓ,

ਬੀਤੇ 5-6 ਵਰ੍ਹਿਆਂ ਤੋਂ ਭਾਰਤ ਵਿੱਚ Sports ਦੇ Promotion ਅਤੇ Participation ਲਈ ਇਮਾਨਦਾਰ ਪ੍ਰਯਤਨ ਕੀਤੇ ਜਾ ਰਹੇ ਹਨ । ਟੈਲੈਂਟ ਦੀ ਪਹਿਚਾਣ ਹੋਵੇ, ਟ੍ਰੇਨਿੰਗ ਹੋਵੇ, ਜਾਂ ਫਿਰ ਚੋਣ ਪ੍ਰਕਿਰਿਆ ਹੋਵੇ, ਹਰ ਤਰਫ ਟਰਾਂਸਪੇਰੈਂਸੀ ਨੂੰ ਪ੍ਰਮੋਟ ਕੀਤਾ ਜਾ ਰਿਹਾ ਹੈ। ਇਸ ਦਾ ਨਤੀਜਾ ਅੰਤਰਰਾਸ਼ਟਰੀ ਮੁਕਾਬਲਿਆਂ ਵਿੱਚ ਭਾਰਤ ਦੇ ਪ੍ਰਦਰਸ਼ਨ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ ।
ਖੇਲੋ ਇੰਡੀਆ ਅਭਿਯਾਨ ਤਾਂ ਯੁਵਾ ਟੈਲੈਂਟ ਦੀ ਪਹਿਚਾਣ ਦਾ ਇੱਕ ਵੱਡਾ ਮਾਧਿਅਮ ਬਣਿਆ ਹੈ। ਇਸ ਵਿੱਚ ਚੁਣੇ ਗਏ ਯੁਵਾ ਖਿਡਾਰੀਆਂ ਨੂੰ ਹਰ ਸਾਲ ਲਗਭਗ ਸਵਾ 6 ਲੱਖ ਰੁਪਏ ਤੱਕ ਦੀ ਮਦਦ ਦਿੱਤੀ ਜਾਂਦੀ ਹੈ। ਇਸ ਦੇ ਇਲਾਵਾ ਇਨ੍ਹਾਂ ਨੂੰ ਦੇਸ਼ ਦੀਆਂ 100 ਤੋਂ ਜ਼ਿਆਦਾ ਅਕੈਡਮੀਆਂ ਵਿੱਚ ਟ੍ਰੇਨਿੰਗ ਦਿੱਤੀ ਜਾਂਦੀ ਹੈ। ਹੁਣ ਤੱਕ ਕਰੀਬ 3 ਹਜ਼ਾਰ ਅਜਿਹੇ ਖਿਡਾਰੀਆਂ ਨੂੰ ਚੁਣਿਆ ਦਾ ਚੁੱਕਾ ਹੈ। ਹਾਲ ਹੀ ਵਿੱਚ ਇੱਕ ਖੇਲੋ ਇੰਡੀਆ ਮੋਬਾਈਲ ਐਪ ਦੀ ਵੀ ਸ਼ੁਰੂਆਤ ਕੀਤੀ ਗਈ ਹੈ।

ਇਸੇ ਤਰ੍ਹਾਂ ਓਲੰਪਿਕ ਪੋਡਿਅਮ ਸਕੀਮ ਦੇ ਤਹਿਤ ਦੇਸ਼ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੂੰ ਉੱਚ ਪੱਧਰ ਦੇ ਮੁਕਾਬਲਿਆਂ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਯੋਜਨਾ ਦੇ ਤਹਿਤ ਹੁਣ ਦੇਸ਼ ਦੇ ਕਰੀਬ 100 ਸਿਖਰਲੇ ਐਥਲੀਟਸ ਨੂੰ ਸਹਾਇਤਾ ਦਿੱਤੀ ਜਾ ਰਹੀ ਹੈ।
ਸਾਥੀਓ,

ਇਹ ਉਹ ਖਿਡਾਰੀ ਹਨ ਜਿਨ੍ਹਾਂ ਦੀ ਟੋਕੀਓ ਓਲੰਪਿਕਸ ਵਿੱਚ ਹਿੱਸਾ ਲੈਣ ਦੀ ਸੰਭਾਵਨਾ ਹੈ। ਇਸ ਯੋਜਨਾ ਦਾ ਲਾਭ ਲੈਣ ਵਾਲੇ ਖਿਡਾਰੀਆਂ ਨੇ ਕੌਮਨਵੈਲਥ ਗੇਮਸ, ਏਸ਼ੀਅਨ ਗੇਮਸ, ਏਸ਼ੀਅਨ ਪੈਰਾ ਗੇਮਸ, ਯੂਥ ਓਲੰਪਿਕਸ ਜਿਹੇ ਮੁਕਾਬਲਿਆਂ ਵਿੱਚ 200 ਤੋਂ ਅਧਿਕ ਮੈਡਲ ਦੇਸ਼ ਨੂੰ ਦਿਵਾਏ ਹਨ । ਇਹੀ ਨਹੀਂ Meritorious Sportspersons ਲਈ ਆਜੀਵਨ ਪੈਨਸ਼ਨ ਦਾ ਵੀ ਪ੍ਰਾਵਧਾਨ ਕੀਤਾ ਗਿਆ ਹੈ।

ਸਾਥੀਓ,

ਖਿਡਾਰੀ ਆਪਣਾ ਧਿਆਨ ਸਿਰਫ਼ ਆਪਣੇ ਸ੍ਰੇਸ਼ਠ ਪ੍ਰਦਰਸ਼ਨ ’ਤੇ ਲਗਾਏ, ਬਾਕੀ ਦੀ ਚਿੰਤਾ ਦੇਸ਼ ਕਰ ਰਿਹਾ ਹੈ। ਪ੍ਰਯਤਨ ਇਹ ਹੈ ਕਿ ਪੜਾਈ ਦੇ ਨਾਲ-ਨਾਲ ਖੇਡਾਂ ਵੀ ਵਧਣ ਅਤੇ ਫਿਟਨੈੱਸ ਦਾ ਲੈਵਲ ਵੀ ਉੱਚਾ ਹੋਵੇ । ਸਾਡਾ ਯੁਵਾ ਖਿਡਾਰੀ ਹਰ ਪ੍ਰਕਾਰ ਦੇ ਕਰੀਅਰ ਲਈ ਫਿਟ ਰਹੇ, ਇਸ ਦੇ ਲਈ ਰਾਸ਼ਟਰੀ ਖੇਲ ਯੁਨੀਵਰਸਿਟੀ ਜਿਹੇ ਸੰਸਥਾਨ ਬਣਾਏ ਜਾ ਰਹੇ ਹਨ ।

ਸਾਥੀਓ,

ਦੇਸ਼ ਦੇ ਯੁਵਾਵਾਂ ਦੀ ਫਿਟਨੈੱਸ ਹੋਵੇ ਜਾਂ ਫਿਰ International Sports ਵਿੱਚ ਭਾਰਤ ਦੀ ਬੁਲੰਦੀ, ਇਸ ਦੇ ਲਈ ਸਾਨੂੰ ਪੂਰੀ ਤਾਕਤ ਨਾਲ ਪ੍ਰਯਤਨ ਕਰਨਾ ਹੈ।

ਹੁਣ ਮੈਂ ਪਹਿਲੀਆਂ ਖੇਲੋ ਇੰਡੀਆ ਯੂਨੀਵਰਸਿਟੀ ਗੇਮਸ ਦੀ ਸ਼ੁਰੂਆਤ ਦਾ ਰਸਮੀ ਐਲਾਨ ਕਰਦਾ ਹਾਂ !!

ਤੁਹਾਨੂੰ ਫਿਰ ਤੋਂ ਬਹੁਤ-ਬਹੁਤ ਸ਼ੁਭਕਾਮਨਾਵਾਂ

ਸ਼੍ਰੀਮਾਨ ਨਵੀਨ ਜੀ ਦਾ, ਓਡੀਸ਼ਾ ਸਰਕਾਰ ਦਾ, ਇੰਨ੍ਹੇ ਵੱਡੇ ਸਮਾਰੋਹ ਦੀ ਯੋਜਨਾ ਸਿਰ ’ਤੇ ਲੈਣ ਲਈ ਦਿਲੋਂ ਧੰਨਵਾਦ ਕਰਦਾ ਹਾਂ, ਉਨ੍ਹਾਂ ਦਾ ਅਭਿਨੰਦਨ ਕਰਦਾ ਹਾਂ ਅਤੇ ਜੈ ਜਗਨਨਾਥ ਕਰਦੇ ਹੋਏ, ਜਗਨਨਾਥ ਦੀ ਕ੍ਰਿਪਾ ਦੇ ਨਾਲ ਅਸੀਂ ਦੁਨੀਆ ਨੂੰ ਜਿੱਤਣ ਲਈ ਨਿਕਲ ਪਈਏ, ਇਹ ਮੇਰੀਆਂ ਤੁਹਾਨੂੰ ਸਾਰਿਆਂ ਨੂੰ ਬਹੁਤ – ਬਹੁਤ ਸ਼ੁਭਕਾਮਨਾਵਾਂ ਹਨ ।

ਬਹੁਤ-ਬਹੁਤ ਧੰਨਵਾਦ ।

**********

ਵੀਆਰਆਰਕੇ/ਐੱਸਐੱਚ/ਐੱਨਐੱਸ