ਪੀਐੱਮਇੰਡੀਆ
ਅੱਜ , 24 ਅਗਸਤ, ਯਾਨੀ ਸੰਸਥਾ ਦੇ ਸਥਾਪਨਾ ਦਿਹਾੜੇ ਨੂੰ ਤੁਸੀਂ ਗੌਰਵ ਦਿਵਸ ਵਜੋਂ ਮਨਾਉਂਦੇ ਹੋ। ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਦੀ ਰਾਸ਼ਟਰ ਨਿਰਮਾਣ ਵਿੱਚ ਜੋ ਭੂਮਿਕਾ ਰਹੀ ਹੈ, ਉਸ ਦੇ ਲਈ ਮੈਂ ਤੁਹਾਨੂੰ ਵਧਾਈ ਦਿੰਦਾ ਹਾਂ। ਮੇਰੇ ਲਈ ਇਹ ਨਿਜੀ ਰੂਪ ਵਿੱਚ ਬੜਾ ਸੁਖਦ ਹੁੰਦਾ ਹੈ ਕਿ ਮੈਂ ਅੱਜ ਤੁਹਾਡੇ ਵਿੱਚ ਆ ਕੇ ਤੁਹਾਡੀ ਖੁਸ਼ੀਆਂ ਵਿੱਚ ਸ਼ਾਮਲ ਹੁੰਦਾ, ਤੁਹਾਡੇ ਨਵੇਂ ਤਜਰਬੇ ਸੁਣਦਾ, ਤੁਹਾਡੇ ਤੋਂ ਕੁਝ ਨਵਾਂ ਸਿੱਖਦਾਂ। ਮੈਨੂੰ ਯਾਦ ਹੈ, ਜਦੋਂ ਕੁਝ ਸਾਲ ਪਹਿਲਾਂ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਪ੍ਰੋਗਰਾਮਾਂ ਦੀ ਸ਼ੁਰੂਆਤ ਹੋਈ ਸੀ, ਤਾਂ ਨਵਸਾਰੀ ਅਇਤੇ ਵਲਸਾੜ ਵਿੱਚ ਤੁਹਾਡੇ ਕੰਮਾਂ ਨੂੰ ਮੈਂ ਬੜੇ ਨੇੜਿਉ ਵੇਖਿਆ ਸੀ। ਇਸ ਲਈ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਦੇ ਨਾਲ ਮੈਂ ਆਪਣੇ ਆਪ ਨੂੰ ਭਾਵਨਾਤਮਿਕ ਰੂਪ ਨਾਲ ਕਾਫੀ ਜੁੜਿਆ ਹੋਇਆ ਮਹਿਸੂਸ ਕਰਦਾ ਹਾਂ। ਜਿਸ ਮਿਸ਼ਨ ਦੇ ਨਾਲ ਦੇਸ਼ ਦੇ ਕਈ ਰਾਜਾਂ ਵਿੱਚ ਤੁਹਾਡੀ ਸੰਸਥਾ ਕੰਮ ਕਰ ਰਹੀ ਹੈ, ਉਹ ਇੱਕ ਸੰਸਥਾ ਲਈ ਸੰਤੋਖ ਦਾ ਵਿਸ਼ਾ ਹੈ।
ਅੱਜ ਇੱਥੇ ਇਸ ਪ੍ਰੋਗਰਾਮ ਵਿੱਚ ਕਈ ਇਨਾਮ ਵੀ ਦਿੱਤੇ ਗਏ ਹਨ। ਸਨਮਾਨ ਪਾਉਣ ਵਾਲਿਆਂ ਵਿੱਚ ਕਈ ਸੈਲਫ-ਹੈਲਪ ਗਰੁੱਪ ਹਨ, ਕਈਆਂ ਨੂੰ ਨਿਜੀ ਉਪਰਾਲਿਆਂ ਦੀ ਵਜਾ ਨਾਲ ਇਨਾਮ ਮਿਲਿਆ ਹੈ। ਕੋਈ ਕਰਨਾਟਕ ਦਾ ਹੈ, ਕੋਈ ਗੁਜਰਾਤ ਦਾ ਹੈ, ਕੋਈ ਮਹਾਰਾਸ਼ਟਰ ਦਾ ਹੈ, ਕੋਈ ਝਾਰਖੰਡ ਦਾ ਹੈ। ਮੈਂ ਉਨਾਂ ਨੂੰ ਵੀ ਵਧਾਈ ਦਿੰਦਾ ਹਾਂ ਅਤੇ ਇਹ ਕਾਮਨਾ ਕਰਦਾ ਹਾਂ ਕਿ ਇਸੇ ਤਰਾਂ ਉਹ ਸਮਾਜ ਦੇ ਹਿੱਤ ਵਿੱਚ ਕੰਮ ਕਰਦੇ ਰਹਿਣਗੇ।
ਸਾਥੀਓ, ਇਸ ਸਾਲ ਸਾਬਰਮਤੀ ਆਸ਼ਰਮ ਦੀ ਸਥਾਪਨਾ ਦੇ 100 ਸਾਲ ਅਤੇ ਚੰਪਾਰਣ ਸਤਿਆਗ੍ਰਹਿ ਦੇ 100 ਸਾਲ ਪੂਰੇ ਹੋ ਗਏ ਹਨ। ਇਸ ਸਾਲ ਜਨਤਕ ਗਣੇਸ਼ ਉਤਸਵ ਦੇ ਵੀ 125 ਸਾਲ ਪੂਰੇ ਹੋ ਰਹੇ ਹਨ। ਦੇਸ਼ ਦੇ ਇਤਿਹਾਸ ਵਿੱਚ ਇਹ ਤਿੰਨੇ ਹੀ ਪੜਾਅ ਸੁਤੰਤਰਤਾ ਅੰਦੋਲਨ ਨੂੰ ਨਵੀਂ ਦਿਸ਼ਾ ਦੇਣ ਵਾਲੇ ਰਹੇ ਹਨ। ਜਨ-ਜਨ ਦੀ ਭਾਗੀਦਾਰੀ ਨਾਲ ਕਿਵੇਂ ਸੰਕਲਪ ਦੀ ਸਿੱਧੀ ਹੁੰਦੀ ਹੈ, ਇਹ ਉਸ ਦੇ ਪ੍ਰਤੀਕ ਹਨ।
ਜਨ-ਭਾਗੀਦਾਰੀ ਨਾਲ ਲੋਕ-ਭਲਾਈ ਦਾ ਇਹ ਦਿ੍ਰਸ਼ਟੀਕੋਣ ਭਾਰਤੀ ਐਗਰੋ ਇੰਡਸਟ੍ਰੀ ਫਾਉਡੇਸ਼ਨ ਦਾ ਵੀ ਅਧਾਰ ਰਿਹਾ ਹੈ। ਇਸ ਨੂੰ 50 ਸਾਲ ਭਾਵੇਂ ਅਜੇ ਪੂਰੇ ਹੋ ਰਹੇ ਹੋਣ, ਪਰ ਇਸ ਦੀ ਨੀਂਹ ਉਦੋਂ ਰੱਖ ਦਿੱਤੀ ਗਈ ਸੀ, ਜਦੋਂ 1946 ਵਿੱਚ ਮਣੀਭਾਈ, ਗਾਂਧੀ ਜੀ ਦੇ ਨਾਲ ਉਰੂਲੀਕੰਚਨ ਪਿੰਡ ਪੁੱਜੇ ਸਨ। ਗਾਂਧੀ ਜੀ ਦੀ ਪ੍ਰੇਰਣਾ ਨਾਲ ਮਣੀਭਾਈ ਨੇ ਇਸ ਪੂਰੇ ਖੇਤਰ ਦੇ ਕਾਇਆ ਕਲਪ ਦਾ ਪ੍ਰਣ ਲਿਆ ਸੀ ਅਤੇ ਇਸ ਦੀ ਸ਼ੁਰੂਆਤ ਕੀਤੀ ਸੀ, ਗੁਜਰਾਤ ਦੇ ਗੀਰ ਤੋਂ ਗਊਆ ਨੂੰ ਇੱਥੇ ਲਿਆ ਕੇ।
ਸਾਡੇ ਪਿੰਡਾਂ ਵਿੱਚ ਮੌਜੂਦ ਰਵਾਇਤੀ ਗਿਆਨ ਅਤੇ ਵਿਗਿਆਨ ਨੂੰ ਆਧੁਨਿਕ ਤਕਨੀਕ ਨਾਲ ਜੋੜ ਕੇ ਕਿਸਾਨ ਦੀ ਆਮਦਨ ਕਿਵੇਂ ਵਧਾਈ ਜਾ ਸਕਦੀ ਹੈ, ਇਹ ਤੁਹਾਡੀ ਸੰਸਥਾ ਨੇ ਕਰ ਵਿਖਾਇਆ ਹੈ।
ਸਾਥੀਓ, ਦੇਸ਼ ਦੇ ਸੰਤੁਲਤ ਵਿਕਾਸ ਲਈ ਬਹੁਤ ਜਰੂਰੀ ਹੈ ਕਿ ਦੇਸ਼ ਦੇ ਪਿੰਡਾਂ ਵਿੱਚ ਰਹਿਣ ਵਾਲਾ ਕਿਸਾਨ ਤਕੜਾ ਹੋਵੇ। ਇੱਕ ਤਕੜੇ ਕਿਸਾਨ ਤੋਂ ਬਿਨਾ ਨਿਊ ਇੰਡੀਆ ਦਾ ਸੁਪਨਾ ਪੂਰਾ ਨਹੀਂ ਹੋ ਸਕਦਾ ਅਤੇ ਇਸੇ ਲਈ ਸਰਕਾਰ 2022 ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦੇ ਟੀਚੇ ’ਤੇ ਕੰਮ ਕਰ ਰਹੀ ਹੈ। ਇਸ ਲਈ ਹੁਣ ਖੇਤੀ ਯੋਜਨਾਵਾਂ ਦੀ ਪਹੁੰਚ ਵਿੱਚ ਬਦਲਾਅ ਕਰਦੇ ਹੋਇਆਂ, ਉਨਾਂ ਨੂੰ ਉਤਪਾਦਕ ਕੇਂਦਿ੍ਰਤ (production centric ) ਹੋਣ ਦੇ ਨਾਲ ਹੀ ਆਮਦਨ ਕੇਂਦਿ੍ਰਤ (income centric ) ਵੀ ਬਣਾਇਆ ਗਿਆ ਹੈ।
ਅੱਜ ਸਰਕਾਰ ਬੀਜ ਤੋਂ ਬਜਾਰ ਤੱਕ ਕਿਸਾਨਾਂ ਦੇ ਨਾਲ ਖੜੀ ਹੈ। ਪਾਣੀ ਦੀ ਇੱਕ-ਇੱਕ ਬੁੰਦ ਦੇ ਇਸਤੇਮਾਲ ’ਤੇ ਜੋਰ ਹੈ। ਜੈਵਿਕ ਖੇਤੀ ਤੇ ਫਸਲੀ ਭਿਵਿੰਨਤਾ (Crop diversification) ਨੂੰ ਉਤਸ਼ਾਹ ਦਿੱਤਾ ਜਾ ਰਿਹਾ ਹੈ। ਕਿਸਾਨਾਂ ਨੂੰ ਮਿੱਟੀ ਦੀ ਸਿਹਤ ਦੀ ਜਾਣਕਾਰੀ ਦੇ ਲਈ ਹੁਣ ਤੱਕ 9 ਕਰੋੜ ਤੋਂ ਵੱਧ ਸਾਇੱਲ ਹੈਲਥ ਕਾਰਡ ਦਿੱਤੇ ਜਾ ਚੁੱਕੇ ਹਨ।
e-NAM ਯੋਜਨਾ ਦੇ ਤਹਿਤ ਦੇਸ਼ ਭਰ ਦੀਆਂ 500 ਤੋਂ ਵੱਧ ਖੇਤੀ ਮੰਡੀਆਂ ਨੂੰ ਆਨਲਾਈਨ ਜੋੜਿਆ ਜਾ ਰਿਹਾ ਹੈ। ਅਜੇ ਹਾਲ ਹੀ ਵਿੱਚ ‘‘ਪ੍ਰਧਾਨ ਮੰਤਰੀ ਕਿਸਾਨ ਸੰਪਦਾ ਯੋਜਨਾ’’ ਵੀ ਸ਼ੁਰੂ ਕੀਤੀ ਗਈ ਹੈ। ਇਸ ਦਾ ਉਦੇਸ਼ ਦੇਸ਼ ਵਿੱਚ ਭੰਡਾਰਣ (ਮੰਡੀਕਰਣ) ਦੀ ਸਮੱਸਿਆ ਨਾਲ ਨਿਪਟਨਾ ਤੇ ਫੂਡ ਪ੍ਰੋਸੈਸਿੰਗ ਨੂੰ ਉਤਸ਼ਾਹ ਦੇਣਾ ਹੈ।
ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਦੇ ਜਰੀਏ ਇਹ ਤੈਅ ਕੀਤਾ ਜਾ ਰਿਹਾ ਹੈ ਕਿ ਜੇਕਰ ਕਿਸੇ ਵਜਾ ਨਾਲ ਫਸਲ ਖਰਾਬ ਵੀ ਹੋ ਗਈ ਤਾਂ ਕਿਸਾਨਾਂ ਦੀ ਜ਼ਿੰਦਗੀ ’ਤੇ ਆਫ਼ਤ ਨਾ ਆਵੇ। ਕਿਸਾਨਾਂ ਨੂੰ ਸੂਦ ਖੋਰਾਂ ਦੇ ਚੁੰਗਲ ਤੋਂ ਕੱਢਣ ਲਈ ਸਭ ਤੋਂ ਘੱਟ ਵਿਆਜ ਦਰਾਂ ’ਤੇ ਕਰਜ ਦਿੱਤਾ ਜਾ ਰਿਹਾ ਹੈ।
ਤੁਸੀਂ ਵੇਖੋਗੇ ਕਿ ਸਰਕਾਰ ਦੇ ਇਹ ਉਪਰਾਲੇ ਇਸ ਲਈ ਹਨ ਕਿ ਕਿਸਾਨ ਖੇਤੀ ਨਾਲ ਜੁੜੀ ਚਿੰਤਾ ਤੋਂ ਬਾਹਰ ਨਿਕਲੇ, ਉਸ ਦਾ ਖਰਚ ਘੱਟ ਹੋਵੇ ਤੇ ਆਮਦਨ ਵਧੇ। ਜਦੋਂ ਦੇਸ਼ ਦਾ ਅੰਨਦਾਤਾ ਚਿੰਤਾ ਮੁਕਤ ਹੋਵੇਗਾ, ਤਾਂ ਦੇਸ਼ ਵੀ ਤਰੱਕੀ ਦੀ ਨਵੀਂ ਉਚਾਈ ਹਾਸਲ ਕਰੇਗਾ।
ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਬੜੇ ਹੀ ਸੇਵਾਭਾਵ ਨਾਲ ਸਾਲਾਂ ਤੋਂ ਇਸ ਕੰਮ ਵਿੱਚ ਲੱਗਿਆ ਹੋਇਆ ਹੈ, ਪਰ ਅੱਜ ਮੈਂ ਤੁਹਾਡੇ ਵਿੱਚ ਕੁਝ ਨਵੇਂ ਵਿਚਾਰਾਂ ਦੀ ਬੀਜ ਰੋਪਣ ਕਰਨਾ ਚਾਹੁੰਦਾ ਹਾਂ। ਇਹ ਕਿਸੇ ਐਕਸਪਰਟ ਨੂੰ ਰਾਏ ਜਾਂ ਗਿਆਨ ਦੇਣਾ ਨਹੀਂ ਹੈ, ਸਗੋਂ ਇੱਕ ਐਕਸਪਰਟ ਨੂੰ ਬੇਨਤੀ ਕਰਨ ਵਾਂਗ ਹੈ।
ਮੈਨੂੰ ਪਤਾ ਹੈ ਕਿ ਮਹਿਲਾ ਸੈਲਫ ਹੈਲਪ ਗਰੁੱਪ ਦੇ ਜਰੀਏ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਕਿਸ ਤਰਾਂ ਲੱਖਾਂ ਮਹਿਲਾਵਾਂ ਨੂੰ ਤਕੜਾ ਕਰ ਰਿਹਾ ਹੈ। ਪਰ ਕੀ ਇਸ ’ਤੇ ਥੋੜਾ ਹੋਰ ਧਿਆਨ ਦਿੱਤਾ ਜਾ ਸਕਦਾ ਹੈ।
ਇੱਕ ਰੀਪੋਰਟ ਦੇ ਮੁਤਾਬਕ ਦੇਸ਼ ਦੇ ਪਸ਼ੂ ਪਾਲਨ ਖੇਤਰ ਨੂੰ ਲਗਭਗ 70 ਫੀਸਦੀ ਮਹਿਲਾਵਾਂ ਮਿਲ ਕੇ ਸੰਭਾਲ ਰਹੀਆਂ ਹਨ। ਭਾਵੇਂ ਜਾਨਵਰਾਂ ਲਈ ਚਾਰੇ ਦਾ ਇੰਤਜਾਮ ਹੋਵੇ, ਪਾਣੀ ਦੀ ਵਿਵਸਥਾ ਹੋਵੇ, ਦਵਾਈ-ਦੁੱਧ, ਸਾਰੇ ਕੰਮ ਪ੍ਰਮੁੱਖਤਾ ਨਾਲ ਮਹਿਲਾਵਾਂ ਹੀ ਕਰ ਰਹੀਆਂ ਹਨ।
ਯਾਨੀ ਇੱਕ ਤਰਾਂ ਨਾਲ ਦੇਸ਼ ਦਾ ਪਸ਼ੂ ਪਾਲਨ ਖੇਤਰ ਪੂਰੀ ਤਰਾਂ ਮਹਿਲਾਵਾਂ ਦੀ ਕੁਸ਼ਲਤਾ ’ਤੇ ਟਿਕਿਆ ਹੋਇਆ ਹੈ। ਇਸਲਈ ਅੱਜ ਬੜੀ ਲੋੜ ਹੈ ਕਿ ਮਹਿਲਾ ਸੈਲਫ ਹੈਲਪ ਗਰੁੱਪ ਨੂੰ ਪਸ਼ੂ ਪਾਲਨ ਸਿੱਖਿਆ, ਰੀਸਰਚ, ਸਰਵਿਸ ਡਿਲੀਵਰੀ ਸਿਸਟਮ ਦੇ ਬਾਰੇ ਵਿਸ਼ੇਸ਼ ਸਿਖਲਾਈ ਦਿੱਤੀ ਜਾਵੇ। ਜਿੰਨੀਆਂ ਵੱਧ ਮਹਿਲਾਵਾਂ ਇਸ ਖੇਤਰ ਵਿੱਚ ਮਾਹਰ ਹੋਣਗੀਆਂ, ਉਨਾ ਹੀ ਦੇਸ਼ ਦਾ ਪਸ਼ੂ ਧੰਨ ਮਜਬੂਤ ਹੋਵੇਗਾ ਤੇ ਖੁਦ ਮਹਿਲਾਵਾਂ ਦਾ ਵੀ ਭਲਾ ਹੋਵੇਗਾ।
ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਜਹੀ ਸੰਸਥਾ ਵੱਧ ਤੋਂ ਵੱਧ ਮਹਿਲਾਵਾਂ ਨੂੰ ਇਸ ਦੇ ਲਈ ਪ੍ਰੇਰਤ ਕਰ ਸਕਦੀਆਂ ਹਨ, ਉਨਾਂ ਨੂੰ ਸਿਖਲਾਈ ਦੇਣ ਦੇ ਲਈ ਪ੍ਰੋਗਰਾਮਾਂ ਦੀ ਸ਼ੁਰੂਆਤ ਕਰ ਸਕਦੀਆਂ ਹਨ।
ਸਾਥੀਓ, ਸਾਡੇ ਦੇਸ਼ ਵਿੱਚ ਹਰ ਸਾਲ 40 ਕਰੋੜ ਰੁਪਏ ਦਾ ਨੁਕਸਾਨ ਪਸ਼ੂਆਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੇ ਕਾਰਨ ਨਾਲ ਹੁੰਦਾ ਹੈ। ਇਸ ਨਾਲ ਨਿਪਟਣ ਲਈ ਕੁਝ ਰਾਜਾਂ ਵਿੱਚ ਪਸ਼ੂ ਅਰੋਗ ਮੇਲੇ ਲਗਾਏ ਜਾਂਦੇ ਹਨ। ਇਨਾਂ ਵਿੱਚ ਪਸ਼ੂਆਂ ਦੇ ਕੈਟਰੈਕਟ ਦੇ ਆਪਰੇਸ਼ਨ ਤੋਂ ਲੈ ਕੇ ਦੰਦਾਂ ਦੀ ਸਫਾਈ ਤੱਕ ਦੇ ਕੰਮ ਕੀਤੇ ਜਾਂਦੇ ਹਨ। ਪਰ ਇਸ ਤਰਾਂ ਦੇ ਪਸ਼ੂ ਅਰੋਗ ਮੇਲਿਆਂ ਦੀ ਗਿਣਤੀ ਨੂੰ ਹੋਰ ਵਧਾਉਣ ਦੀ ਲੋੜ ਹੈ। ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਜਹੀ ਸੰਸਥਾਵਾਂ ਦੇਸ਼ ਭਰ ਵਿੱਚ ਰਾਜ ਸਰਕਾਰਾਂ ਦੇ ਨਾਲ ਮਿਲ ਕੇ ਪਸ਼ੂ ਅਰੋਗ ਮੇਲੇ ਲਗਾਉਣ ਵਿੱਚ ਬੜੀ ਵੱਡੀ ਭੂਮਿਕਾ ਨਿਭਾ ਸਕਦੀਆਂ ਹਨ।
ਤੁਹਾਨੂੰ ਮੇਰੀ ਵਿਸ਼ੇਸ਼ ਬੇਨਤੀ ਇਸ ਲਈ ਹੈ, ਕਿਉਕਿ ਤੁਹਾਡੀ ਸੰਸਥਾ ਪਹਿਲਾਂ ਹੀ 15 ਰਾਜਾਂ ਵਿੱਚ ਕੰਮ ਕਰ ਰਹੀ ਹੈ ਅਤੇ ਤੁਹਾਡੀ ਸਮਰੱਥਾ ਪੂਰੇ ਦੇਸ਼ ਵਿੱਚ ਵਿਸਥਾਰ ਕਰਨ ਦੀ ਹੈ। ਦੇਸ਼ ਦੇ ਉਤਰ-ਪੂਰਵ ਦੇ ਰਾਜ ਵੀ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਦੇ ਪੈਰ ਉਥੇ ਪੱਕੇ ਹੋਣ ਦੀ ਉਡੀਕ ਕਰ ਰਹੇ ਹਨ। ਦੇਸ਼ ਦੇ ਉਤਰ-ਪੂਰਵ ਰਾਜ, ਜਿਨਾਂ ਨੂੰ ਮੈਂ ਅਸ਼ਟਲਕਸ਼ਮੀ ਕਹਿੰਦਾ ਹਾਂ, ਉਥੇ ਜੈਵਿਕ ਫਾਰਮਿੰਗ ਦੀ ਖਾਸੀਆਂ ਸੰਭਾਵਨਾਵਾਂ ਹਨ। ਉਨਾਂ ਨੂੰ ਤੁਹਾਡੇ ਤਜਰਬੇ ਨਾਲ ਕਾਫੀ ਫਾਇਦਾ ਮਿਲ ਸਕਦਾ ਹੈ।
ਇਸ ਤਰਾਂ ਮੈਡੀਸੀਨਲ (Medicinal) ਅਤੇ ਐਰੋਮੈਟਿਕ ਪਲਾਂਟਸ (Aromatic Plants ) ਦੀ ਖੇਤੀ ਨੂੰ ਲੈ ਕੇ ਕਿਸਾਨ ‘ਚ ਜਾਗਰੂਕਤਾ ਵਧਾਉਣ ਦੀ ਲੋੜ ਹੈ। ਸਾਡੇ ਦੇਸ਼ ਵਿੱਚ ਮੈਡੀਸੀਨਲ (Medicinal) ਅਤੇ ਐਰੋਮੈਟਿਕ ਪਲਾਂਟਸ (Aromatic Plants ) ਦੀਆਂ ਹਜਾਰਾਂ species ਹਨ, ਦੁਨੀਆ ਭਰ ਵਿੱਚ ਇਸ ਦੀ ਮੰਗ ਹੈ। ਪਰ ਮੰਗ ਤੇ ਸਪਲਾਈ ਦਾ ਗੈਪ ਵੀ ਕਾਫੀ ਵੱਧ ਹੈ। ਸਰਕਾਰ, ਪ੍ਰਗਤੀਸ਼ੀਲ ਕਿਸਾਨ ਅਤੇ ਬੀਏਆੱਈਐੱਫ ਵਰਗੇ ਸੰਗਠਨ ਇਸ ਦੀ ਖੇਤੀ ਦੇ ਨਾਲ ਹੀ ਪੂਰੀ ਸਪਲਾਈ ਚੇਨ ਦੀ ਜਾਣਕਾਰੀ ਦੇਣ ਦਾ ਕੰਮ ਮਜਬੂਤੀ ਨਾਲ ਕਰ ਸਕਦੇ ਹਨ।
ਸਾਥੀਓ, ਹਰੀ ਕ੍ਰਾਂਤੀ (Green Revolution ) ਅਤੇ ਚਿੱਟੀ ਕ੍ਰਾਂਤੀ (White Revolution ) ਨਾਲ ਦੇਸ਼ ਭਲੀ ਭਾਂਤ ਜਾਣੂੰ ਹੈ। ਸਮੇਂ ਦੀ ਮੰਗ ਇਹ ਹੈ ਕਿ ਨੀਲੀ ਕ੍ਰਾਂਤੀ (Blue Revolution ) ਦੇ ਰਾਹੀਂ ਸਾਡੇ ਮਛੁਆਰੇ ਭਾਈਆਂ ਦੇ ਜੀਵਨ ਵਿੱਚ ਬਦਲਾਅ ਲਿਆਂਦਾ ਜਾਵੇ, ਮਿੱਠੀ ਕ੍ਰਾਂਤੀ (Sweet Revolution ) ਯਾਨੀ ਮਧੁ ਮੱਖੀ ਪਾਲਣ ਅਤੇ ਸ਼ਹਿਦ ਉਤਪਾਦਨ ਰਾਹੀਂ ਕਿਸਾਨਾਂ ਦੀ ਆਮਦਨ ਵਧਾਈ ਜਾਵੇ।
ਹਰੀ ਕ੍ਰਾਂਤੀ (Green Revolution ), ਚਿੱਟੀ ਕ੍ਰਾਂਤੀ (White Revolution) ਦੇ ਨਾਲ ਹੁਣ ਅਸੀਂ ਨੀਲੀ ਕ੍ਰਾਂਤੀ ( Blue Revolution ), ਮਿੱਠੀ ਕ੍ਰਾਂਤੀ (Sweet Revolution) ਅਤੇ water revolution ਨੂੰ ਜੋੜਨ ਦਾ ਕੰਮ ਕਰ ਰਹੇ ਹਾਂ।
ਖੇਤੀ ਸਿਰਫ ਕਣਕ-ਝੋਨੇ ਅਤੇ ਸਰੋਂ ਪੈਦਾ ਕਰਨਾ ਹੀ ਨਹੀਂ ਹੈ। ਰਵਾਇਤੀ ਖੇਤੀ ਦੇ ਨਾਲ-ਨਾਲ ਜਿੰਨਾ ਖੇਤੀ ਨਾਲ ਜੁੜੇ ਸਬ-ਸੈਕਟਰਾਂ ’ਤੇ ਧਿਆਨ ਦਿੱਤਾ ਜਾਵੇਗਾ, ਉਨਾ ਹੀ ਕਿਸਾਨ ਨੂੰ ਆਮਦਨ ਵਧਾਉਣ ਵਿੱਚ ਮਦਦ ਮਿਲੇਗੀ। ਜਿਵੇਂ ਮਧੁ ਮੱਖੀ ਪਾਲਣ, ਨੂੰ ਹੀ ਲੈ ਲਉ। ਇੱਕ ਖੋਜ ਦੇ ਮੁਤਾਬਕ ਰਵਾਇਤੀ ਖੇਤੀ ਕਰ ਰਿਹਾ ਕਿਸਾਨ, 50 ਮਧੁ ਮੱਖੀ ਕਲੌਨੀ ਦੇ ਛੋਟੇ ਯੁਨਿਟ ਲਗਾ ਕੇ ਦੋ ਲੱਖ ਰੁਪਏ ਸਲਾਨਾ ਦੀ ਵਾਧੂ ਆਮਦਨ ਕਮਾ ਸਕਦਾ ਹੈ। ਮਧੂ ਮੱਖੀਆਂ ਸ਼ਹਿਦ ਉਤਪਾਦਨ ਦੇ ਨਾਲ-ਨਾਲ ਪਾਲੀਨੇਸ਼ਨ ਸਪੋਰਟ (pollination support) ਵਿੱਚ ਵੀ ਕਾਫੀ ਵੱਡੀ ਭੂਮਿਕਾ ਨਿਭਾਉਂਦੀਆਂ ਹਨ।
ਮਧੂ ਮੱਖੀ ਪਾਲਣ ਹੋਵੇ, ਮੱਛੀ ਪਾਲਣ ਹੋਵੇ, ਗੰਨੇ, crop ਰੈਸੀਡੀਉ ਨਾਲ ਈਥੋਲੌਨ ਦਾ ਉਤਪਾਦਨ ਹੋਵੇ, ਇਨਾਂ ਨਾਲ ਅੱਜ ਦੇ ਸਮਾਜ ਦੀ ਮੰਗ ਪੂਰੀ ਹੁੰਦੀ ਹੈ ਅਤੇ ਇਸੇ ਲਈ ਰਵਾਇਤੀ ਖੇਤੀ ਵਿੱਚ ਜੁਟੇ ਕਿਸਾਨਾਂ ਨੂੰ ਅਜਿਹੇ ਸਬ-ਸੈਕਟਰਸ ਦੇ ਪ੍ਰਤੀ ਜਾਗਰੂਕ ਕਰਨ ਦਾ ਕੰਮ, ਉਨਾਂ ਦੀ ਮਦਦ ਕਰਨ ਦਾ ਕੰਮ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਬਾਖੂਬੀ ਕਰ ਸਕਦੀ ਹੈ।
ਸਾਥੀਓ, ਮਹਾਰਾਸ਼ਟਰ ਦਾ ਵਿਦਰਭ ਹੋਵੇ, ਮੱਧ ਪ੍ਰਦੇਸ਼, ਰਾਜਸਥਾਨ, ਤੇਲੰਗਾਨਾ-ਆਂਧਰ ਪ੍ਰਦੇਸ਼ ਦੇ ਕੁਝ ਇਲਾਕੇ ਹੋਣ, ਯੂਪੀ ਦਾ ਬੁਦੇਲਖੰਡ ਹੋਵੇ, ਇਹ ਕੁਝ ਅਜਿਹੇ ਖੇਤਰ ਹਨ, ਜਿੱਥੇ ਕਿਸਾਨ ਪਾਣੀ ਦੀ ਕਮੀ ਨਾਲ ਜੂਝਦਾ ਰਿਹਾ ਹੈ।
ਸਰਕਾਰ ਵੱਲੋਂ ਆਪਣੀ ਤਰਫ ਤੋਂ ਪਾਣੀ ਦੀ ਕਮੀ ਦੂਰ ਕਰਨ ਦੀ ਕੋਸ਼ਿਸ਼ ਲਗਾਤਾਰ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਕ੍ਰਿਸ਼ੀ ਸਿੰਚਾਈ ਯੋਜਨਾ ਦੇ ਤਹਿਤ 99 ਅਜਿਹੇ ਪ੍ਰੋਜੈਕਟਸ ਪੂਰੇ ਕੀਤੇ ਜਾ ਰਹੇ ਹਨ ਜਿਹੜੇ ਕਾਫੀ ਸਮੇਂ ਤੋਂ ਅਧੂਰੇ ਪਏ ਹੋਏ ਸੀ। ਇਨਾਂ ਵਿੱਚ 21 ਪ੍ਰੋਜੈਕਟਸ ਇਸ ਸਾਲ ਪੂਰੇ ਹੋ ਚੁੱਕੇ ਹਨ। ਇਸ ਦੇ ਨਾਲ-ਨਾਲ ਇਸ ਗੱਲ ’ਤੇ ਵੀ ਜੋਰ ਦਿੱਤਾ ਜਾ ਰਿਹਾ ਹੈ ਕਿ ਪਾਣੀ ਦੀ ਹਰ ਬੁੰਦ ਦਾ ਅਸੀਂ ਬਿਹਤਰ ਇਸਤੇਮਾਲ ਕਰੀਏ। Drip irrigation , micro irrigation ਅਤੇ crop diversification ਵੀ ਇਸ ਦਾ ਜਰੀਆ ਹੈ। ਮਨਰੇਗਾ ਦੀ ਵੀ 60 ਫੀਸਦੀ ਤੋਂ ਵੱਧ ਰਾਸ਼ੀ ਸਰਕਾਰ ਪਾਣੀ ਸੰਭਾਲ ਤੇ ਪਾਣੀ ਪ੍ਰਬੰਧ ’ਤੇ ਹੀ ਖਰਚ ਕਰ ਰਹੀ ਹੈ।
ਪਰ, ਵੀਰੋ ਅਤੇ ਭੈਣੋਂ, ਜਦ ਤੱਕ ਸਾਰੇ ਕਿਸਾਨ ਇਸ ਉਪਰਾਲੇ ਦੇ ਨਾਲ ਨਹੀਂ ਜੁੜਨਗੇ, ਤਦ ਤੱਕ ਅਸੀਂ ਇਸ ਨੂੰ ਸਫਲ ਨਹੀਂ ਬਣਾ ਪਾਵਾਂਗੇ। ਮੈਨੂੰ ਦੱਸਿਆ ਗਿਆ ਹੈ ਕਿ ਅੱਜ ਇਸ ਪ੍ਰੋਗਰਾਮ ਵਿੱਚ ਹਿਵਰੇ ਬਜਾਰ ਤੋਂ ਸ਼੍ਰੀ ਪੋਪਟਰਾਵ ਪਵਾਰ ਵੀ ਆਏ ਹੋਏ ਹਨ। ਹਿਵਰੇ ਬਜਾਰ ਇੱਕ ਬਿਹਤਰ ਉਦਾਹਰਣ ਹੈ ਕਿ ਇੱਕ-ਜੁਟ ਹੋ ਕੇ, ਇੱਕ ਦੂਜੇ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਅਸੀਂ ਕਿਸ ਤਰਾਂ ਨਾਲ ਪਾਣੀ ਦਾ ਸਹੀ ਇਸਤੇਮਾਲ ਕਰ ਸਕਦੇ ਹਨ, ਤਾਂ ਕਿ ਸਾਡੀ ਪਾਣੀ ਵਰਤੋਂ ਦੀ ਨਿਪੁੰਣਤਾ (water use efficiency ) ਵਧੇ ਅਤੇ ਸਾਡੇ ਧਰਤੀ ਹੇਠਲੇ ਵਾਟਰ ਸਰੋਤਾਂ ਦਾ sustainable ਤਰੀਕੇ ਨਾਲ ਇਸਤੇਮਾਲ ਹੋਵੇ। ਮੈਨੂੰ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਤੋਂ ਉਮੀਦ ਹੈ ਕਿ ਜਿਨਾਂ ਪਿੰਡਾਂ ਵਿੱਚ ਉਹ ਕੰਮ ਕਰ ਰਹੇ ਹਨ, ਉਥੇ ‘‘ਜਨ-ਅੰਦੋਲਨ ਅਤੇ ਜਲ-ਅੰਦੋਲਨ’’ ਦੀ ਮਿਸਾਲ ਖੜੀ ਕਰਾਂਗੇ।
ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਅਤੇ ਬੈਂਕਾਂ ਤੋਂ ਹੀ ਕਰਜ ਲੈਣ ਦੇ ਲਈ ਪ੍ਰੋਤਸਾਹਤ ਕਰਕੇ ਵੀ ਇਨਾਂ ਖੇਤਰਾਂ ਦੇ ਕਿਸਾਨਾਂ ਦੀ ਜਿੰਦਗੀ ਸੁਖਾਲੀ ਬਣਾਉਣ ਵਿੱਚ ਤੁਸੀਂ ਮਦਦ ਕਰ ਸਕਦੇ ਹਨ। ਵੀਰੋ ਅਤੇ ਭੈਣੋਂ, ਰਾਸ਼ਟਰਸੰਤ ਤੁਕਡੋਜੀ ਮਹਾਰਾਜ ਨੇ ਗ੍ਰਾਮਗੀਤਾ ਵਿੱਚ ਲਿਖਿਆ ਹੈ-
‘‘ਗ੍ਰਾਮਸੁਧਾਰਣੇਚਾ ਮੂਲਮੰਤਰ, ਸੱਜਨਾਂਨੀ ਵਹਾਵੇ ਏਕੱਤਰ!
ਸੰਘਟਨ ਹੈਚੀ ਸ਼ਕਤੀਚੇ ਸੂਤਰ, ਗ੍ਰਾਮਰਾਜਯ ਰਿਮਾਣ ਕਰੀ’’!! ਯਾਨੀ ਗ੍ਰਾਮ ਸੁਧਾਰ ਦਾ ਮੂਲ ਮੰਤਰ ਹੈ ਸਾਰੇ ਲੋਕ ਇੱਕ ਜੁਟ ਹੋ ਕੇ, ਸੰਗਠਨ ਸ਼ਕਤੀ ਦੇ ਨਾਲ ਕੰਮ ਕਰਨ। ਤਾਂ ਹੀ ਗ੍ਰਾਮ-ਰਾਜ ਦਾ ਨਿਰਮਾਣ ਹੋਵੇਗਾ। ਇਹੋ ਮੰਤਰ ਮਹਾਤਮਾ ਗਾਂਧੀ ਨੇ ਦਿੱਤਾ ਸੀ, ਇਸੇ ਦਾ ਪਾਲਣ ਮਣੀਭਾਈ ਦੇਸਾਈ ਨੇ ਕੀਤਾ। ਅੱਜ ਤੁਹਾਡੀ ਸੰਸਥਾ ਦੀ ਸੰਗਠਨ ਸ਼ਕਤੀ ਨਾਲ ਪਿੰਡਾਂ ਦੇ ਵਿਕਾਸ ਦਾ ਨਵਾਂ ਦੁਆਰ ਖੁੱਲ ਸਕਦਾ ਹੈ। ਅੱਜ ਲੋੜ ਹੈ ਕਿ ਅਸੀਂ ਆਪਣੇ ਪਿੰਡਾਂ ’ਤੇ ਮਾਣ ਕਰੀਏ, ਪਿੰਡ ਦੇ ਲੋਕ ਸਥਾਪਨਾ ਦਿਹਾੜਾ ਮਨਾਉਣ, ਇੱਕ ਦਿ੍ਰਸ਼ਟੀਕੋਣ ਬਣਾਉਣ, ਉਸ ਨੂੰ ਲੈ ਕੇ ਅੱਗੇ ਵਧਣ। ਤੁਸੀਂ ਜਿਹੜੇ 80 ਹਜਾਰ ਪਿੰਡਾਂ ਵਿੱਚ ਕੰਮ ਕਰ ਰਹੇ ਹੋ, ਉਨਾਂ ਵਿੱਚ ਪਿੰਡ ਦੀ ਅਗਵਾਈ ਇੱਕ ਦਿ੍ਰਸ਼ਟੀਕੋਣ ਨਾਲ ਅੱਗੇ ਵਧੇ। ਇਹੋ ਨਿਊ ਇੰਡੀਆ ਦੇ ਨਿਰਮਾਣ ਦਾ ਇੱਕ ਜਰੀਆ ਹੋਵੇਗਾ।
ਸਾਥੀਓ, input cost ਘੱਟ ਕਰਨ ਲਈ ਸਰਕਾਰ ਲਗਾਤਾਰ ਕੰਮ ਕਰ ਰਹੀ ਹੈ। ਅੱਜ ਸਾਇਲ ਹੈਲਥ ਮੈਨੇਜਮੈਂਟ ਦੀ ਵਜਾ ਨਾਲ, ਸਾਇਲ ਹੈਲਥ ਕਾਰਡ ਦੀ ਵਜਾ ਨਾਲ, ਯੂਰੀਆ ਦੀ ਨਿੰਮ ਕੋਟਿੰਗ ਦੀ ਵਜਾ ਨਾਲ, ਡਰਿੱਪ ਈਰੀਗੇਸ਼ਨ ਨੂੰ ਉਤਸ਼ਾਹ ਦੇਣ ਦੀ ਵਜਾ ਨਾਲ, ਖੇਤੀ ’ਤੇ ਹੋਣ ਵਾਲਾ ਕਿਸਾਨਾਂ ਦਾ ਖਰਚ ਘੱਟ ਹੋਇਆ ਹੈ। ਸੋਲਰ ਪੰਪ ਦਾ ਵੱਧ ਤੋਂ ਵੱਧ ਇਸਤੇਮਾਲ ਕਰਕੇ ਵੀ ਕਿਸਾਨ ਡੀਜਲ ’ਤੇ ਹੋਣ ਵਾਲਾ ਖਰਚ ਬਚਾ ਰਹੇ ਹਨ। ਇਸ ਅਜੋਕੀ (ਆਧੁਨਿਕ) ਤਕਨੀਕ ਦੇ ਇਸਤੇਮਾਲ ਤੋਂ ਫਸਲ ਦੀ ਪੈਦਾਵਾਰ ਵੀ ਵਧੀ ਹੈ। ਇਸ ਵਿਸ਼ੇ ਵਿੱਚ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਦਾ ਵੀ ਪੁਰਾਣਾ ਤਜਰਬਾ ਰਿਹਾ ਹੈ ਅਤੇ ਇਸੇ ਲਈ ਖੇਤੀ ਦੀ ਲਾਗਤ ਘੱਟ ਕਰਨ ਦੇ ਲਈ ਅਤੇ ਕੀ-ਕੀ ਕੀਤਾ ਜਾ ਸਕਦਾ ਹੈ, ਇਸ ਬਾਰੇ ਮੈਂ ਤੁਹਾਡੇ ਸੁਝਾਵਾਂ ਦਾ ਹਮੇਸ਼ਾ ਸੁਆਗਤ ਕਰਦਾ ਹਾਂ। ਤੁਸੀਂ ਜਿੰਨਾ ਵੱਧ ਕਿਸਾਨਾਂ ਨੂੰ ਇਸ ਮੁਹਿੰਮ ਨਾਲ ਜੋੜੋਂਗੇ, ਉਨੀ ਕਿਸਾਨਾਂ ਦੀ ਬਚਤ ਹੋਵੇਗੀ ਤੇ ਮੁਨਾਫਾ ਵਧੇਗਾ।
ਸਾਥੀਓ, ਵੇਸਟ ਟੂ ਵੈਲਥ (waste to wealth ) ਵੀ ਅਜਿਹਾ ਵਿਸ਼ਾ ਹੈ, ਜਿਹੜਾ ਅੱਜ ਦੀ ਲੋੜਾਂ ਤੇ ਭਵਿੱਖ ਦੀਆਂ ਚੁਣੌਤੀਆਂ ਨਾਲ ਜੁੜਿਆ ਹੋਇਆ ਹੈ।
ਖੇਤੀ ਰਹਿੰਦ ਖੂਹੰਦ (Agriculture waste) ਦੀ ਮੁੜ ਵਰਤੋਂ ਵਿੱਚ ਲਿਆਉਣ ਯੋਗ ਬਣਾਉਣ (recycling) ਦਾ ਕੰਮ ਹੋਵੇ, ਖਾਦ (compost) ਬਣਾਉਣ ਦਾ ਕੰਮ ਹੋਵੇ, ਇਸ ਨਾਲ ਵੀ ਕਿਸਾਨਾਂ ਦੀ ਆਮਦਨ ਵਧ ਸਕਦੀ ਹੈ ਅਤੇ ਪੂਰੇ ਪਿੰਡ ਨੂੰ ਇਸ ਦਾ ਫਾਇਦਾ ਮਿਲ ਸਕਦਾ ਹੈ।
ਅੱਜ ਖੇਤ ਵਿੱਚ ਕੋਈ ਚੀਜ ਜਾਇਆ (ਵੇਸਟ) ਨਹੀਂ ਜਾਂਦੀ ਹੈ, ਹਰ ਵਸਤੂ ਇਸਤੇਮਾਲ ਹੋ ਸਕਦੀ ਹੈ, ਉਹ ਵੈਲਥ (ਸਮਰਿੱਧੀ) ਬਣ ਸਕਦੀ ਹੈ। ਇਸੇ ਤਰਾਂ ਪਿੰਡਾਂ ਵਿੱਚ ਸੌਰ ਊਰਜਾ ਨੂੰ ਉਤਸ਼ਾਹ ਦੇ ਕੇ ਵੀ ਪੂਰੇ ਪਿੰਡ ਨੂੰ ਬਿਜਲੀ ਦੇ ਮਾਮਲੇ ਵਿੱਚ ਸਵੈ ਸਮਰੱਥ (ਆਤਮ ਨਿਰਭਰ) ਬਣਾਇਆ ਜਾ ਸਕਦਾ ਹੈ।
ਖੇਤਾਂ ਦੇ ਕੰਢੇ ਇੰਨੀ ਥਾਂ ਹੁੰਦੀ ਹੈ, ਉਥੇ ਸੋਲਰ ਪੈਨਲ ਲਗਾ ਕੇ ਬਿਜਲੀ ਬਣਾਉਣ ਦੇ ਲਈ ਵੀ ਕਿਸਾਨਾਂ ਨੂੰ ਪ੍ਰੋਤਸਾਹਤ ਕੀਤਾ ਜਾ ਸਕਦਾ ਹੈ। ਜਿਵੇਂ ਦੇਸ਼ ਭਰ ਵਿੱਚ ਦੁੱਧ ਸਹਿਕਾਰਿਤਾ ਹੁੰਦੀ ਹੈ, ਉਸੇ ਤਰਾਂ ਹੀ ਸੋਲਰ ਸਹਿਕਾਰਿਤਾ ਬਣਆ ਕੇ ਬਿਜਲੀ ਦਾ ਉਤਪਾਦਨ ਕੀਤਾ ਜਾ ਸਕਦਾ ਹੈ, ਉਸ ਨੂੰ ਵੇਚਿਆ ਜਾ ਸਕਦਾ ਹੈ।
ਸਾਥੀਓ, ਅੱਜ ਅਸੀਂ ਲੋਕ ਵੇਖਦੇ ਹੋਵਾਂਗੇ, ਪਿੰਡਾਂ ਵਿੱਚ ਵੀ ਲਗਭਗ ਹਰ ਘਰ ਦੇ ਉੱਤੇ ਇੱਕ ਛੋਟੀ ਜਹੀ ਛਤਰੀ ਦਿਖ ਜਾਂਦੀ ਹੈ। ਇਹ ਡਿਜੀਟਲ ਤਕਨੀਕ ਹੀ ਤਾਂ ਹੈ, ਜਿਸ ਨੇ ਸਾਰਾ ਕੁਝ ਇੰਨਾ ਅਸਾਨ ਕਰ ਦਿੱਤਾ ਹੈ। ਪਹਿਲਾਂ ਇੱਕ ਦੋ ਚੈਨਲ ਆਉਦੇ ਸੀ, ਹੁਣ ਸੌ-ਦੋ ਸੌ ਚੈਨਲ ਆਉਦੇ ਹਨ। ਰੀਮੋਟ ਹੁਣ ਉਨਾਂ ਲਈ ਬਹੁਤਾ ਮੁਸ਼ਕਲ ਯੰਤਰ ਨਹੀਂ ਰਹਿ ਗਿਆ। ਦੋ-ਤਿੰਨ ਸਾਲ ਦਾ ਬੱਚਾ ਵੀ ਰੀਮੋਟ ਨਾਲ ਚੈਨਲ ਬਦਲ ਲੈਂਦਾ ਹੈ।
ਤਕਨੀਕ ਨਾਲ ਅਜਿਹਾ ਹੀ ਆਪਣਾਪਣ ਦੇਸ਼ ਵਿੱਚ ਡਿਜੀਟਲ ਪਿੰਡ ਦੀ ਕਲਪਨਾ ਨੂੰ ਸੱਚ ਬਣਾਏਗਾ। ਅਜਿਹਾ ਪਿੰਡ, ਜਿੱਥੇ ਵਧੇਰੇ ਲੈਣ-ਦੇਣ ਡਿਜੀਟਲ ਤਰੀਕੇ ਨਾਲ ਹੋਵੇ, ਕਰਜ ਤੋਂ ਲੈ ਕੇ ਸਕਾਲਰਸ਼ਿੱਪ (ਵਜੀਫੇ) ਤੱਕ, ਸਾਰੇ ਫਾਰਮ ਆਨਲਾਈਨ ਭਰੇ ਜਾਣ, ਸਕੂਲਾਂ ਵਿੱਚ ਡਿਜੀਟਲ ਤਕਨੀਕ ਨਾਲ ਪੜਾਈ ਹੋਵੇ, ਸਿਹਤ ਸੇਵਾ ਵੀ ਡਿਜੀਟਲ ਤਕਨੀਕ ਨਾਲ ਜੁੜੀ ਹੋਵੇ।
ਡਿਜੀਟਲ ਪਿੰਡ ਦੀ ਇਸ ਕਲਪਨਾ ਨੂੰ ਸੱਚ ਬਣਾਉਣ ਲਈ ਸਰਕਾਰ ਦੇਸ਼ ਦੀ ਹਰ ਪੰਚਾਇਤ ਨੂੰ ਆਪਟੀਕਲ ਫਾਈਬਰ ਨਾਲ ਜੋੜ ਰਹੀ ਹੈ। ਪਰ ਸਾਧਨ ਅਤੇ ਸੰਸਾਧਨ ਜੁਟਾਉਣਾ ਹੀ ਕਾਫੀ ਨਹੀਂ ਹੁੰਦਾ। ਉਨਾਂ ਦਾ ਇਸਤੇਮਾਲ ਕਰਨ ਦੇ ਲਈ ਲੋਕਾਂ ਨੂੰ ਸਮਰੱਥ ਬਣਾਉਣ ਦਾ ਕੰਮ ਤੁਹਾਡੀ ਜਹੀਆਂ ਸੰਸਤਾਵਾਂ ਹੀ ਕਰ ਸਕਦੀਆਂ ਹਨ। ਇਸ ਲਈ ਕੀ ਤੁਹਾਡੀ ਸੰਸਥਾ ਇਹ ਪ੍ਰਣ ਲੈ ਸਕਦੀ ਹੈ ਕਿ ਹਰ ਸਾਲ ਘੱਟ ਤੋਂ ਘੱਟ 500 ਪਿੰਡਾਂ ਨੂੰ ‘‘ਕਮਕੈਸ਼ ਪਿੰਡ’’ ਬਣਾਏਗੀ। ਤੁਸੀਂ ਵੇਖਿਓ, ਤੁਸੀਂ 500 ਪਿੰਡਾਂ ਨੂੰ ‘‘ਕਮਕੈਸ਼’’ ਬਣਾਓਗੇ ਤਾਂ ਆਸ ਪਾਸ ਦੇ ਇੱਕ ਦੋ ਹਜਾਰ ਪਿੰਡ ਆਪਣੇ ਆਪ ਇਸ ਵਿਵਸਥਾ ਨੂੰ ਅਪਣਾਉਣ ਲੱਗਣਗੇ। ਇੱਕ ਚੇਨ ਰੀਐਕਸ਼ਨ (chain reaction ) ਦੀ ਤਰਾਂ ਇਹ ਇੱਕ ਪਿੰਡ ਤੋਂ ਦੂਜੇ ਪਿੰਡ ਵਿੱਚ ਫੈਲੇਗਾ। ਸਾਥੀਓ, ਗਾਂਧੀ ਜੀ ਦਾ ਮੰਤਰ ਪਿੰਡਾਂ ਨੂੰ ਸਸ਼ਕਤ (ਤਕੜਾ) ਕਰਕੇ ਹੀ ਦੇਸ਼ ਨੂੰ ਮਜਬੂਤ ਕਰਨ ਦਾ ਸੀ। ਉਸ ਮੰਤਰ ’ਤੇ ਚਲਦੇ ਹੋਇਆਂ ਭਾਰਤੀ ਐਗਰੋ ਇੰਡਸਟ੍ਰੀਜ਼ ਫਊਂਡੇਸ਼ਨ (ਬੀਏਆੱਈਐੱਫ) ਦੀ ਸੇਵਾਭਾਵ ਨਾਲ ਲੱਖਾਂ ਕਿਸਾਨਾਂ ਦੀ ਜਿੰਦਗੀ ਬਦਲੀ ਹੈ, ਉਨਾਂ ਨੂੰ ਸਵੈ ਰੋਜਗਾਰ ਕਰਨਾ ਸਿਖਾਇਆ ਹੈ। ਪ੍ਰਣ ਲੈ ਕੇ ਸਿੱਧੀ ਕਿਵੇਂ ਕਿੱਤੀ ਜਾਂਦੀ ਹੈ, ਉਸ ਦਾ ਜਿਉਦਾ ਪ੍ਰਮਾਣ ਤੁਹਾਡੀ ਸੰਸਥਾ ਹੈ।
ਮੇਰੀ ਬੇਨਤੀ ਹੈ ਤੁਹਨੂੰ, ਜਿਹੜੇ ਵਿਚਾਰ ਤੁਹਾਡੇ ਸਾਮਣੇ ਮੈਂ ਰੱਖੇ ਹਨ, ਉਸ ਦੇ ਨਾਲ ਜੁੜੇ ਹੋਏ ਕੁਝ ਨਵੇਂ ਪ੍ਰਣਾਂ ਨੂੰ ਆਪਣੇ ਨਾਲ ਜੋੜੋ। 2022 ਵਿੱਚ, ਜਦ ਦੇਸ਼ ਅਜ਼ਾਦੀ ਦੇ 75 ਸਾਲ ਪੂਰੇ ਕਰੇਗਾ, ਤਦ ਤੁਹਾਡੇ ਸਕੰਲਪਾਂ ਦੀ ਸਿੱਧੀ ਨਾਲ ਦੇਸ਼ ਦੇ ਕਰੋੜਾਂ ਕਿਸਾਨਾਂ ਦੀ ਸਫਲਤਾ ਸਿੱਧ ਹੋਵੇਗੀ।
ਧੰਨਵਾਦ!!!
******
ਏਕੇਟੀ/ਐੱਸਐੱਚ/ਐੱਸਕੇ/ਵੀਪੀ
Happening now- PM @narendramodi is addressing Bhartiya Agro Industries Foundation's Golden Jublee Celebrations. https://t.co/vbG9VFN31Q
— PMO India (@PMOIndia) August 24, 2017
For the development of the nation, prosperity of farmers is essential: PM @narendramodi
— PMO India (@PMOIndia) August 24, 2017
The 'Anna Datas' of the nation should be free from worries: PM @narendramodi
— PMO India (@PMOIndia) August 24, 2017
Women self help groups should get quality training in research, veterinary education. Animal husbandry sector will benefit due to this: PM
— PMO India (@PMOIndia) August 24, 2017
We saw the green & white revolution. Time has come for the blue revolution, for fishermen & sweet revolution, for more honey production: PM
— PMO India (@PMOIndia) August 24, 2017
Along with 'Jan Andolan', 'Jal Andolan' can help us for the future: PM @narendramodi
— PMO India (@PMOIndia) August 24, 2017
We take immense pride in our villages and the culture of our villages: PM @narendramodi
— PMO India (@PMOIndia) August 24, 2017
The way ahead lies in improving digital infrastructure in our villages: PM @narendramodi
— PMO India (@PMOIndia) August 24, 2017