Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੁਲਾੜ ਟੈਕਨੋਲੌਜੀ ਵਿੱਚ ਸਹਿਯੋਗ ‘ਤੇ ਭਾਰਤ ਅਤੇ ਨੀਦਰਲੈਂਡ ਵਿਚਕਾਰ ਸਹਿਮਤੀ ਦਸਤਾਵੇਜ਼ ਦੀ ਕੇਂਦਰੀ ਮੰਤਰੀ ਮੰਡਲ ਨੂੰ ਜਾਣਕਾਰੀ ਦਿੱਤੀ


ਪ੍ਰਧਾਨ ਮੰਤਰੀ ਨਰੇਂਦਰ  ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਮੰਤਰੀ ਮੰਡਲ ਨੂੰ ਸ਼ਾਂਤੀਮਈ ਉਦੇਸ਼ਾਂ ਵਾਸਤੇ ਬਾਹਰੀ ਪੁਲਾੜ ਦੇ ਇਸਤੇਮਾਲ ਅਤੇ ਖੋਜ ਭਾਲ ਵਿੱਚ ਸਹਿਯੋਗ ‘ਤੇ ਭਾਰਤ ਅਤੇ ਨੀਦਰਲੈਂਡ ਵਿਚਲੇ ਸਹਿਮਤੀ ਦਸਤਾਵੇਜ਼ ਬਾਰੇ ਜਾਣੂ ਕਰਾ ਦਿੱਤਾ ਗਿਆ ਹੈ । ਸਹਿਮਤੀ ਦਸਤਾਵੇਜ਼ ਕ੍ਰਮਵਾਰ ਬੰਗਲੌਰ ਅਤੇ ਹੇਗ ਵਿਖੇ ਮਈ 11 ਅਤੇ 22, 2017 ਨੂੰ ਦਸਤਖਤ ਕੀਤੇ ਗਏ ਸਨ ।

ਫਾਇਦੇ: 

ਇਹ ਸਹਿਮਤੀ ਦਸਤਾਵੇਜ਼, ਸਹਿਯੋਗ ਦੇ ਹੇਠ ਲਿਖੇ ਖੇਤਰਾਂ ਨੂ੍ੰ ਸੁਯੋਗ ਬਣਾਏਗਾ, ਜਿਵੇਂ ਕਿ-

ਪੁਲਾੜ ਵਿਗਿਆਨ; ਟੈਕਨੋਲੌਜੀ ਅਤੇ ਇਸ ਦਾ ਇਸਤੇਮਾਲ ਜਿਸ ਵਿੱਚ ਧਰਤੀ ਬਾਰੇ ਗਿਆਨ ਇਕੱਤਰ ਕਰਨ ਲਈ ਉਪਗ੍ਰਹਿ ਦੀ ਵਰਤੋਂ ਵੀ ਸ਼ਾਮਲ ਹੈ; ਸੈੱਟਲਾਈਟ ਸੰਚਾਰ ਅਤੇ ਸੈਟਲਾਈਟ ਅਧਾਰਤ ਮਾਰਗ; ਪੁਲਾੜ ਵਿਗਿਆਨ ਅਤੇ ਗ੍ਰਹਿਆਂ ਦੀ ਖੋਜ-ਭਾਲ; ਪੁਲਾੜੀ ਜਹਾਜ਼, ਪੁਲਾੜੀ ਪ੍ਰਣਾਲੀਆਂ ਅਤੇ ਜ਼ਮੀਨੀ ਪ੍ਰਣਾਲੀਆਂ ਦਾ ਇਸਤੇਮਾਲ ਅਤੇ ਪੁਲਾੜ ਟੈਕਨੋਲੌਜੀ ਆਦਿ ।

ਸੰਭਾਵਨਾਵਾਂ: 

ਇਹ ਸਹਿਮਤੀ ਦਸਤਾਵੇਜ਼ ਪੁਲਾੜ ਵਿਭਾਗ/ਭਾਰਤੀ ਪੁਲਾੜ ਖੋਜ ਸੰਗਠਨ (DoS/ISRO) ਅਤੇ ਨੀਦਰਲੈਂਡ ਦੇ ਪੁਲਾੜ ਦਫਤਰ (NSO) ਦੇ ਮੈਂਬਰਾਂ ਨੂੰ ਲੈ ਕੇ ਇੱਕ ਕਾਰਜ ਦਲ ਬਣਾਉਣ ਵਿੱਚ ਸਹਾਈ ਹੋਏਗਾ ਜੋ ਅੱਗੇ ਜਾ ਕੇ ਸਮਾਂ-ਸਾਰਣੀ ਅਤੇ ਇਸ ਸਹਿਮਤੀ ਦਸਤਾਵੇਜ਼ ਨੂੰ ਲਾਗੂ ਕਰਨ ਲਈ ਸਾਧਨ ਸਮੇਤ ਹੋਰ ਸਰਗਰਮੀਆਂ ਦੀ ਰੂਪ ਰੇਖਾ ਤਿਆਰ ਕਰੇਗਾ । ਇਹ ਨਵੀਆਂ ਖੋਜ ਸਰਗਰਮੀਆਂ ਦੀ ਖੋਜਬੀਣ ਅਤੇ ਧਰਤੀ ਦੀ ਰਿਮੋਟ ਸੈੱਸਿੰਗ ਦੇ ਖੇਤਰ ਵਿੱਚ ਇਸਤੇਮਾਲ ਦੀਆਂ ਸੰਭਾਵਨਾਵਾਂ, ਸੈਟਲਾਈਟ ਮਾਰਗਦਰਸ਼ਨ, ਸੈਟਲਾਈਟ ਸੰਚਾਰ, ਪੁਲਾੜ ਵਿਗਿਆਨ ਅਤੇ ਬਾਹਰੀ ਪੁਲਾੜ ਦੀ ਖੋਜਬੀਣ ਆਦਿ ਨੂੰ ਗਤੀ ਪ੍ਰਦਾਨ ਕਰੇਗਾ । ਇਹ ਸਹਿਮਤੀ ਦਸਤਾਵੇਜ਼ ਮਾਨਵਤਾ ਦੇ ਭਲੇ ਲਈ ਪੁਲਾੜ ਤਕਨਾਲੌਜੀਆਂ ਇਸਤੇਮਾਲ ਕਰਨ ਦੇ ਖੇਤਰ ਵਿੱਚ ਸਾਂਝੀ ਗਤੀ ਵਿਧੀ ਵਿਕਸਤ ਕਰਨ ਵਿੱਚ ਸਹਾਈ ਹੋਵੇਗਾ । ਇਸ ਤਰ੍ਹਾਂ ਨਾਲ ਮੁਲਕ ਦੇ ਸਾਰੇ ਵਰਗ ਅਤੇ ਖੇਤਰ ਇਸ ਦਾ ਫਾਇਦਾ ਲੈਣਗੇ ।

ਪਿੱਠਭੂਮੀ: 

ਡੀ ਓ ਐੱਸ/ਇਸਰੋ (DOS/ISRO) ਕੇਦਰਾਂ ਦਾ ਆਈ ਟੀ ਸੀ (ITC) ਇੰਟਰਨੈਸ਼ਨਲ ਇੰਸਟੀਟਿਊਟ ਫਾਰ ਜੀਓ-ਇਨਫਰਮੇਸ਼ਨ ਸਾਇੰਸ ਐਂਡ ਅਰਥ ਅਬਜ਼ਰਵੇਸ਼ਨ, ਯੂਨੀਵਰਸਿਟੀ ਆਵ੍ ਟਵੈਂਨਟੇ (International Institute for Geo-Information Science and Earth Observation, University of Twente)  ਨੀਦਰਲੈਂਡ ਨਾਲ ਸਮੱਰਥਾ ਨਿਰਮਾਣ ਵਿੱਚ, ਰਾਇਲ ਨੀਦਰਲੈਂਡਜ਼ ਮੀਟਰੌਲੋਜੀਕਲ ਇੰਸਟੀਟਿਊਟ (KNMI) ਨਾਲ ਜ਼ਮੀਨੀ ਨਿਰੀਖਣਾਂ ‘ਤੇ ਮਾਪਦੰਡ ਨਿਰਧਾਰਣ/ਪ੍ਰਮਾਣੀਕ ਪ੍ਰਯੋਗ ਕਰਨ ਵਿੱਚ ਲੰਮਾ ਸਾਥ ਰਿਹਾ ਹੈ । ਪੁਲਾੜ ਵਿਭਾਗ (DoS) ਦੀ ਵਪਾਰਕ ਬਾਂਹ ਮੰਨੀ ਜਾਂਦੀ ਪੁਲਾੜ ਕਾਰਪੋਰੇਸ਼ਨ ਨੇ ਅਪ੍ਰੈਲ 2008 ਵਿੱਚ ਨੀਦਰਲੈਂਡ ਨਾਲ ਸਬੰਧਤ ਸੈਟਲਾਈਟ (DELFI-C3) ਛੱਡਿਆਾ ਸੀ । ਇਸਰੋ (ISRO) ਅਤੇ ਨੀਦਰਲੈਂਡ ਸਪੇਸ ਆਫਿਸ (NSO) ਦੇ ਕਰਮਚਾਰੀਆਂ ਨੇ ਦੋਹਾਂ ਮੁਲਕਾਂ ਵਿਚਕਾਰ ਪੁਲਾੜ ਸਹਿਯੋਗ ਨਿਰਮਾਣ ਦੀਆਂ ਸੰਭਾਵਨਾਵਾਂ ਤੇ ਚਰਚਾ ਕੀਤੀ ਅਤੇ ਉਸੇ ਅਨੁਸਾਰ ਦੋਵੇਂ ਧਿਰਾਂ ਸ਼ਾਂਤੀਮਈ ਉਦੇਸ਼ਾਂ ਲਈ ਬਾਹਰੀ ਪੁਲਾੜ ਦੀ ਖੋਜਬੀਣ ਅਤੇ ਇਸਤੇਮਾਲ ਵਿੱਚ ਸਹਿਯੋਗ ਲਈ ਸਹਿਮਤੀ ਦਸਤਾਵੇਜ਼ ਦੇ ਆਪਸੀ ਰਜ਼ਾਮੰਦੀ ਵਾਲੇ ਰੂਪਾਂਤਰ ‘ਤੇ ਸਹਿਮਤ ਹੋਈਆਂ ।

****

AKT/VBA/SH