ਪੀਐੱਮਇੰਡੀਆ
ਮੇਰੇ ਸਾਥੀ ਸ਼੍ਰੀ ਧਰਮੇਂਦਰ ਪ੍ਰਧਾਨ ਜੀ,
ਵੱਖ-ਵੱਖ ਦੇਸ਼ਾਂ ਦੇ ਤੇਲ ਅਤੇ ਗੈਸ ਮੰਤਰੀ,
ਮੁੱਖ ਕਾਰਜਕਾਰੀ ਅਧਿਕਾਰੀ ਅਤੇ ਹਾਈਡਰੋਕਾਰਬਨ ਖੇਤਰ ਦੇ ਮਾਹਰ,
ਸਤਿਕਾਰਯੋਗ ਮਹਿਮਾਨੋਂ, ਭੈਣੋਂ ਅਤੇ ਭਰਾਵੋ।
ਆਰਥਿਕ ਵਿਕਾਸ ਲਈ ਊਰਜਾ ਮੁੱਖ ਸਰੋਤ ਹੈ। ਆਰਥਿਕ ਵਿਕਾਸ ਦੇ ਫਲ਼ ਪ੍ਰਾਪਤ ਕਰਨ ਲਈ ਪਿਰਾਮਿਡ ਦੇ ਹੇਠਲੇ ਪੱਧਰ ‘ਤੇ ਪਹੁੰਚਣ ਲਈ ਊਰਜਾ ਦੀਆਂ ਟਿਕਾਊ, ਸਥਿਰ ਅਤੇ ਕਫਾਇਤੀ ਕੀਮਤਾਂ ਹੋਣੀਆਂ ਜ਼ਰੂਰੀ ਹਨ। ਆਉਣ ਵਾਲੇ ਕਈ ਸਾਲਾਂ ਤੱਕ ਹਾਈਡਰੋਕਾਰਬਨ ਊਰਜਾ ਦਾ ਅਹਿਮ ਸਰੋਤ ਰਹੇਗਾ। ਇਸ ਲਈ ਕਾਨਫਰੰਸ ਦਾ ਵਿਸ਼ਾ ਭਵਿੱਖ ਨੂੰ ਚਲਾਉਣ ਲਈ ਹਾਈਡਰੋਕਾਰਬਨ: ਵਿਕਲਪ ਅਤੇ ਚੁਣੌਤੀਆਂ”
‘ ਦੋਨੋਂ ਢੁਕਵੇਂ ਅਤੇ ਸਮੇਂ ਮੁਤਾਬਕ ਹਨ।
ਭਾਰਤ ਅੱਜ ਦੁਨੀਆ ਦੀ ਤੇਜੀ ਨਾਲ ਵਧ ਰਹੀ ਵੱਡੀ ਅਰਥਵਿਵਸਥਾ ਹੈ। ਇਸ ਵਾਧੇ ਨੂੰ ਨੀਤੀ ਮਾਪਦੰਡਾਂ ਦੀ ਲੜੀ ਨਾਲ ਸਹਾਇਤਾ ਪ੍ਰਦਾਨ ਕੀਤੀ ਜਾ ਰਹੀ ਹੈ। ਸਾਡੀਆਂ ਨੀਤੀਆਂ ਘੱਟ ਸਮੇਂ ਲਈ ਸੁਰਖੀਆ ਵਿੱਚ ਰਹਿਣ ਦੀ ਬਜਾਏ ਭਾਰਤ ਦੇ ਲੰਬੇ ਸਮੇਂ ਦੇ ਆਰਥਿਕ ਵਿਕਾਸ ਅਤੇ ਸਮਾਜਕ ਪੱਖਾਂ ਵਿੱਚ ਸੁਧਾਰ ਲਿਆਉਣ ‘ਤੇ ਕੇਂਦਰਤ ਹਨ। ਸਾਡੇ ਉਪਰਾਲੇ ਆਰਥਿਕ ਵਾਧੇ ਅਤੇ ਵਿਕਾਸ ਵਿੱਚ ਨਤੀਜੇ ਦਿਖਾ ਰਹੇ ਹਨ।
ਤੇਜ ਵਾਧੇ ਤੋਂ ਇਲਾਵਾ, ਸਾਡੀ ਅਰਥਵਿਵਸਥਾ ਹੋਰਾਂ ਦੇ ਮੁਕਾਬਲੇ ਜ਼ਿਆਦਾ ਸਥਿਰ ਵੀ ਹੈ। ਜਦੋਂ ਵਿਸ਼ਵ ਆਰਥਿਕਤਾ ਅਨਿਸ਼ਚਿਤਤਾ ਦੇ ਦੌਰ ਵਿੱਚੋਂ ਲੰਘ ਰਹੀ ਹੈ, ਭਾਰਤ ਨੇ ਜ਼ਬਰਦਸਤ ਮਜ਼ਬੂਤੀ ਦਿਖਾਈ ਹੈ। ਸਾਡਾ ਮੌਜੂਦਾ ਵਿੱਤੀ ਘਾਟਾ ਹੌਲੀ ਹੌਲੀ ਸੁਧਰ ਰਿਹਾ ਹੈ ਅਤੇ ਜੂਨ ਤਿਮਾਹੀ ਵਿੱਚ ਇੱਕ ਦਹਾਕੇ ਤੋਂ ਘੱਟ ਗਿਆ ਹੈ। ਉਸ ਸਮੇਂ ਜਦੋਂ ਆਲਮੀ ਸਿੱਧਾ ਵਿਦੇਸ਼ੀ ਨਿਵੇਸ਼ ਘਟ ਰਿਹਾ ਹੈ, ਸਾਡਾ ਸਾਲ 2015-16 ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਸਭ ਤੋਂ ਉੱਚੇ ਪੱਧਰ ‘ਤੇ ਸੀ। ਅੰਤਰਰਾਸ਼ਟਰੀ ਬੈਂਕ ਸੈਟਲਮੈਂਟ ਅਨੁਸਾਰ, ਪ੍ਰਮੁੱਖ ਅਰਥਵਿਵਸਥਾਵਾਂ ਵਿੱਚ ਭਾਰਤ ਬੈਂਕਿੰਗ ਸੰਕਟ ਦੀ ਲਪੇਟ ਵਿੱਚ ਘੱਟ ਆਇਆ ਹੈ।
ਸਾਲ 2040 ਵਿੱਚ ਭਾਰਤ ਦੀ ਅਰਥਵਿਵਸਥਾ ਦੇ ਪੰਜ ਗੁਣਾ ਵਧਣ ਦੀ ਉਮੀਦ ਹੈ। ਅਨੁਮਾਨਾਂ ਮੁਤਾਬਕ, 2013 ਤੋਂ 2040 ਦੇ ਵਿਚਕਾਰ ਭਾਰਤ ਵਧਣਯੋਗ ਆਲਮੀ ਊਰਜਾ ਦੀ ਮੰਗ ਵਿੱਚ ਇੱਕ ਚੌਥਾਈ ਦੀ ਤਰਫ਼ ਵਧ ਰਿਹਾ ਹੈ। ਸਾਲ 2040 ਵਿੱਚ ਭਾਰਤ ਵਿੱਚ ਪੂਰੇ ਯੂਰਪ ਦੇ ਮੁਕਾਬਲੇ ਜ਼ਿਆਦਾ ਤੇਲ ਦੀ ਖਪਤ ਹੋਣ ਦੀ ਉਮੀਦ ਹੈ। ਸਾਨੂੰ ਹੁਣ ਦੀ 16 ਫੀਸਦੀ ਜੀਡੀਪੀ ਦੇ ਮੁਕਾਬਲੇ ਸਾਲ 2022 ਵਿੱਚ 25 ਫੀਸਦੀ ਦਾ ਨਿਰਮਾਣ ਕਰਨ ਦੀ ਉਮੀਦ ਹੈ।
ਆਵਾਜਾਈ ਦੇ ਬੁਨਿਆਦੀ ਢਾਂਚੇ ਵਿੱਚ ਵੀ ਕਈ ਗੁਣਾ ਵਾਧਾ ਹੋਣ ਦੀ ਉਮੀਦ ਹੈ। ਵਪਾਰਕ ਵਾਹਨਾਂ ਦੀ ਸੰਖਿਆ 13 ਮਿਲੀਅਨ ਤੋਂ ਸਾਲ 2040 ਵਿੱਚ 56 ਮਿਲੀਅਨ ਤੱਕ ਪਹੁੰਚਣ ਦਾ ਅਨੁਮਾਨ ਹੈ। ਸ਼ਹਿਰੀ ਹਵਾਬਾਜ਼ੀ ਵਿੱਚ ਭਾਰਤ ਮੌਜੂਦਾ ਸਮੇਂ ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਅੱਠਵਾਂ ਬਜ਼ਾਰ ਹੈ ਅਤੇ ਸਾਲ 2034 ਵਿੱਚ ਵਿਸ਼ਵ ਦਾ ਸਭ ਤੋਂ ਵੱਡਾ ਤੀਜਾ ਦੇਸ਼ ਬਣਨ ਵਾਲਾ ਹੈ। ਹਵਾਬਾਜ਼ੀ ਖੇਤਰ ਵਿੱਚ ਵਿਕਾਸ ਲਈ ਸਾਲ 2040 ਤੱਕ ਹਵਾਬਾਜ਼ੀ ਈਂਧਣ ਦੀ ਮੰਗ ਚਾਰ ਗੁਣਾ ਵਧਣ ਦੀ ਉਮੀਦ ਹੈ। ਇਹ ਸਾਰੇ ਊਰਜਾ ਦੀ ਮੰਗ ਨੂੰ ਪ੍ਰਭਾਵਿਤ ਕਰਨਗੇ।
ਦੋਸਤੋ,
ਭਾਰਤ ਦੇ ਵਿਕਾਸ ਵਿੱਚ ਹਾਈਡਰੋਕਾਰਬਨ ਅਹਿਮ ਭੂਮਿਕਾ ਨਿਭਾਉਣੀ ਜਾਰੀ ਰੱਖੇਗੀ। ਤੇਜੀ ਨਾਲ ਵਿਕਾਸ ਦੀ ਸੰਭਾਵਨਾ ਭਾਰਤ ਦੇ ਊਰਜਾ ਖੇਤਰ ‘ਤੇ ਵੱਡੀ ਜ਼ਿੰਮੇਵਾਰੀ ਪਾਏਗੀ। ਮੈਂ ਖੁਸ਼ ਹਾਂ ਕਿ ਭਾਰਤ ਅਤੇ ਵਿਦੇਸ਼ ਵਿੱਚੋਂ ਬਹੁਤ ਸਾਰੇ ਸਹਿਭਾਗੀਆਂ ਨੇ ਇੱਥੇ ਆਉਣ ਲਈ ਸਮਾਂ ਕੱਢਿਆ। ਮੈਨੂੰ ਵਿਸ਼ਵਾਸ ਹੈ ਕਿ ਸਾਨੂੰ ਸਾਰਿਆਂ ਨੂੰ ਇੱਕ ਦੂਜੇ ਦੇ ਤਜ਼ਰਬੇ ਅਤੇ ਮਾਹਰਤਾ ਦਾ ਲਾਭ ਹੋਏਗਾ। ਹਾਈਡਰੋਕਾਰਬਨ ਖੇਤਰ ਤੋਂ ਉਮੀਦਾਂ ਅਤੇ ਊਰਜਾ ਸੁਰੱਖਿਆ ਪ੍ਰਾਪਤ ਕਰਨ ਦੀਆਂ ਕੋਸ਼ਿਸ਼ਾਂ ਸਬੰਧੀ ਮੈਨੂੰ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨ ਦਾ ਮੌਕਾ ਮਿਲਿਆ ਹੈ।
ਭਾਰਤ ਦੇ ਭਵਿੱਖ ਪ੍ਰਤੀ ਮੇਰੇ ਨਜ਼ਰੀਏ ਵਿੱਚ ਊਰਜਾ ਆਮ ਅਤੇ ਹਾਈਡਰੋਕਾਰਬਨ ਵਿਸ਼ੇਸ਼ ਤੌਰ ‘ਤੇ ਅਹਿਮ ਹਿੱਸੇ ਹਨ। ਭਾਰਤ ਨੂੰ ਉਸ ਊਰਜਾ ਦੀ ਜ਼ਰੂਰਤ ਹੈ ਜਿਹੜੀ ਗ਼ਰੀਬ ਦੀ ਪਹੁੰਚ ਵਿੱਚ ਹੋਵੇ। ਊਰਜਾ ਦੀ ਵਰਤੋਂ ਵਿੱਚ ਕੁਸ਼ਲਤਾ ਦੀ ਲੋੜ ਹੈ। ਇੱਕ ਜ਼ਿੰਮੇਵਾਰ ਆਲਮੀ ਨਾਗਰਿਕ ਹੋਣ ਨਾਤੇ, ਭਾਰਤ ਜਲਵਾਯੂ ਤਬਦੀਲੀਆਂ ਦਾ ਟਾਕਰਾ ਕਰਨ, ਕਾਰਬਨ ਨਿਕਾਸ ਘਟਾਉਣ ਅਤੇ ਭਵਿੱਖ ਲਈ ਟਿਕਾਊ ਵਿਕਾਸ ਪ੍ਰਤੀ ਵਚਨਬੱਧ ਹੈ। ਆਲਮੀ ਅਨਿਸ਼ਚਿਤਤਾ ਦੇ ਮੱਦੇਨਜ਼ਰ, ਭਾਰਤ ਨੂੰ ਊਰਜਾ ਸੁਰੱਖਿਆ ਦੀ ਲੋੜ ਹੈ। ਇਸ ਲਈ ਮੇਰੇ ਭਾਰਤ ਦੇ ਊਰਜਾ ਭਵਿੱਖ ਪ੍ਰਤੀ ਨਜ਼ਰੀਏ ਦੇ ਚਾਰ ਥੰਮ੍ਹ ਹਨ:
-ਊਰਜਾ ਪਹੁੰਚ
-ਊਰਜਾ ਕੁਸ਼ਲਤਾ
-ਊਰਜਾ ਸਥਿਰਤਾ
-ਊਰਜਾ ਸੁਰੱਖਿਆ
ਮੈਨੂੰ ਊਰਜਾ ਪਹੁੰਚ ਤੋਂ ਸ਼ੁਰੂਆਤ ਕਰਨ ਦਿਓ। ਜਦੋਂ ਭਾਰਤ ਦੇ ਕੁਝ ਅਮੀਰ ਲੋਕ ਹਾਈਬ੍ਰਿਡ ਕਾਰਾਂ ਖਰੀਦ ਰਹੇ ਹਨ, ਬਹੁਤੇ ਗ਼ਰੀਬ ਭਾਰਤੀ ਅਜੇ ਵੀ ਖਾਣਾ ਪਕਾਉਣ ਲਈ ਬਾਲਣ ਖਰੀਦ ਰਹੇ ਹਨ। ਖਾਣਾ ਪਕਾਉਣ ਲਈ ਲੱਕੜਾਂ ਅਤੇ ਹੋਰ ਬਾਲਣ ਦੀ ਵਰਤੋਂ ਪੇਂਡੂ ਔਰਤਾਂ ਦੀ ਸਿਹਤ ਲਈ ਖਤਰਾ ਹੈ। ਇਹ ਉਨ੍ਹਾਂ ਦੀ ਉਤਪਾਦਕਤਾ ਵੀ ਘਟਾਉਂਦਾ ਹੈ। ਅਸੀਂ 50 ਮਿਲੀਅਨ ਪਰਿਵਾਰਾਂ ਤੱਕ ਰਸੋਈ ਗੈਸ ਦੀ ਪਹੁੰਚ ਬਣਾਉਣ ਲਈ ਉੱਜਵਲਾ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਇੱਕ ਹੀ ਝਟਕੇ ਵਿੱਚ ਇਹ ਪ੍ਰੋਗਰਾਮ ਸਿਹਤ ਵਿੱਚ ਸੁਧਾਰ ਕਰੇਗਾ, ਉਤਪਾਦਕਤਾ ਵਿੱਚ ਵਾਧਾ ਕਰੇਗਾ ਅਤੇ ਖਤਰਨਾਕ ਨਿਕਾਸੀ ਨੂੰ ਘਟਾਏਗਾ। ਕੁਨੈਕਸ਼ਨ ਦੇਣ ਦੀ ਇੱਕ ਵਾਰ ਕੀਮਤ ਸਰਕਾਰ ਉਠਾਉਂਦੀ ਹੈ, ਪਰ ਖਪਤਕਾਰ ਨੂੰ ਗੈਸ ਲਈ ਪੂਰੀ ਕੀਮਤ ਦੇਣੀ ਪੈਂਦੀ ਹੈ। ਇਹ ਪ੍ਰੋਗਰਾਮ ਪਹਿਲਾਂ ਹੀ ਸਿਰਫ਼ ਸੱਤ ਮਹੀਨਿਆਂ ਵਿੱਚ 10 ਮਿਲੀਅਨ ਦੇ ਕਰੀਬ ਨਵੇਂ ਕੁਨੈਕਸ਼ਨ ਮੁਹੱਈਆ ਕਰਵਾ ਚੁੱਕਿਆ ਹੈ।
ਸਰਕਾਰ ਦਾ ਅਗਲੇ ਪੰਜ ਸਾਲਾਂ ਵਿੱਚ ਦਸ ਮਿਲੀਅਨ ਘਰਾਂ ਵਿੱਚ ਪਾਈਪ ਲਾਈਨ ਰਾਹੀਂ ਕੁਦਰਤੀ ਗੈਸ ਦੇਣ ਦਾ ਟੀਚਾ ਹੈ। ਅਸੀਂ ਰਾਸ਼ਟਰੀ ਗੈਸ ਗਰਿੱਡ ਨੈੱਟਵਰਕ ਦੀ ਮੌਜੂਦਾ ਲੰਬਾਈ 15 ਹਜ਼ਾਰ ਕਿਲੋਮੀਟਰ ਪਾਈਪਲਾਈਨ ਨੂੰ 30 ਹਜ਼ਾਰ ਕਿਲੋਮੀਟਰ ਤੱਕ ਵਧਾਉਣ ਲਈ ਵਚਨਬੱਧ ਹਾਂ। ਅਸੀਂ ਘੱਟ ਵਿਕਸਤ ਪੂਰਬੀ ਖੇਤਰ ਵਿੱਚ ਨਵੀਂ ਗੈਸ ਪਾਈਪ ਲਾਈਨ ਬਣਾ ਰਹੇ ਹਾਂ ਜਿਹੜੀ ਲੱਖਾਂ ਨਵੀਆਂ ਨੌਕਰੀਆਂ ਦੇਣ ਦਾ ਸਾਧਨ ਬਣੇਗੀ। ਅਸੀਂ ਮਾਰਚ, 2018 ਤੱਕ ਭਾਰਤ ਦੇ ਹਰ ਪਿੰਡ ਤੱਕ ਬਿਜਲੀ ਦੀ ਪਹੁੰਚ ਯਕੀਨੀ ਬਣਾਉਣ ਲਈ ਕੰਮ ਕਰ ਰਹੇ ਹਾਂ।
ਹੁਣ ਮੈਨੂੰ ਊਰਜਾ ਕੁਸ਼ਲਤਾ ‘ਤੇ ਆਉਣ ਦਿਓ। ਭਾਰਤ ਦਾ ਵਪਾਰਕ ਟਰਾਂਸਪੋਰਟ ਖੇਤਰ ਖਿੰਡਿਆ ਹੋਇਆ ਹੈ। ਵਸਤੂਆਂ ਦੀ ਵਧ ਢੋਆ ਢੁਆਈ ਸੜਕਾਂ ਰਾਹੀਂ ਹੁੰਦੀ ਹੈ। ਊਰਜਾ, ਕੁਸ਼ਲਤਾ ਵਧਾਉਣ ਲਈ ਮੇਰੀ ਸਰਕਾਰ ਹੁਣ ਤੱਕ ਦੀ ਸਭ ਤੋਂ ਵਧ ਤਰਜੀਹ ਰੇਲਵੇ ਨੂੰ ਦੇ ਰਹੀ ਹੈ। ਅਸੀਂ ਰੇਲਵੇ ਵਿੱਚ ਸਾਲ 2014-15 ਅਤੇ 2016-17 ਵਿੱਚ 100 ਫੀਸਦੀ ਤੋਂ ਵੀ ਜ਼ਿਆਦਾ ਦੀ ਦਰ ਨਾਲ ਜਨਤਕ ਪੂੰਜੀ ਨਿਵੇਸ਼ ਵਧਾਇਆ ਹੈ। ਅਸੀਂ ਨਿਰਧਾਰਤ ਫਰੇਟ ਕੌਰੀਡੋਰ ਨੂੰ ਪੂਰਾ ਕਰ ਰਹੇ ਹਾਂ। ਅਸੀਂ ਮੁੰਬਈ ਅਤੇ ਅਹਿਮਦਾਬਾਦ ਵਿੱਚ ਤੇਜ ਸਪੀਡ ਰੇਲ ਕੌਰੀਡੋਰ ਦਾ ਨਿਰਮਾਣ ਕਰ ਰਹੇ ਹਾਂ ਜਿਹੜਾ ਹਵਾਈ ਸਫਰ ਦੇ ਮੁਕਾਬਲੇ ਜ਼ਿਆਦਾ ਊਰਜਾ ਕੁਸ਼ਲ ਹੋਏਗੀ। ਅਸੀਂ ਜਲ ਮਾਰਗਾਂ ‘ਤੇ ਜ਼ਿਆਦਾ ਜ਼ੋਰ ਦੇ ਰਹੇ ਹਾਂ ਜਿਸ ਵਿੱਚ ਅੰਦਰੂਨੀ ਅਤੇ ਤਟੀ ਦੋਨੋਂ ਹਨ। ਸਾਡਾ ਸਾਗਰਮਾਲਾ ਪ੍ਰੋਜੈਕਟ ਸਮੁੱਚੇ ਭਾਰਤ ਦੀ ਲੰਬੀ ਤੱਟ ਲਾਈਨ ਨੂੰ ਜੋੜੇਗਾ। ਅਸੀਂ ਵੱਡੀਆਂ ਨਦੀਆਂ ‘ਤੇ ਨਵੇਂ ਅੰਦਰੂਨੀ ਸ਼ਿਪਿੰਗ ਮਾਰਗ ਵੀ ਖੋਲ੍ਹ ਰਹੇ ਹਾਂ। ਇਹ ਕਦਮ ਊਰਜਾ ਕੁਸ਼ਲਤਾ ਵਿੱਚ ਸੁਧਾਰ ਕਰਨਗੇ। ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਰਾਸ਼ਟਰੀ ਗੁੱਡਜ਼ ਅਤੇ ਸਰਵਿਸ ਟੈਕਸ ਪਾਸ ਕਰ ਦਿੱਤਾ ਹੈ। ਰਾਜ ਸੀਮਾਵਾਂ ਤੋਂ ਭੌਤਿਕ ਰੁਕਾਵਟਾਂ ਖਤਮ ਕਰਕੇ, ਜੀਐੱਸਟੀ ਲੰਬੀ ਆਵਾਜਾਈ ਨੂੰ ਗਤੀ ਦੇਏਗਾ ਅਤੇ ਅੱਗੇ ਕੁਸ਼ਲਤਾ ਵਿੱਚ ਵਾਧਾ ਹੋਏਗਾ।
ਵਿਕਾਸਸ਼ੀਲ ਦੇਸ਼ਾਂ ਦੇ ਤੇਲ ਮੰਤਰੀ ਊਰਜਾ ਕੀਮਤਾਂ ਦੀ ਸੰਵੇਦਨਸ਼ੀਲਤਾ ਨੂੰ ਜਾਣਦੇ ਹਨ। ਇਸ ਦੇ ਬਾਵਜੂਦ, ਅਸੀਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਨੂੰ ਅਣਨਿਯੰਤਰਤ ਕੀਤਾ। ਰਸੋਈ ਗੈਸ ਦੀ ਕੀਮਤ ਵੀ ਬਜ਼ਾਰ ਨਿਰਧਾਰਤ ਕਰਦਾ ਹੈ। ਗਰੀਬਾਂ ਅਤੇ ਮੱਧ ਵਰਗ ਨੂੰ ਸੁਰੱਖਿਅਤ ਰੱਖਣ ਲਈ 1 ਹਜ਼ਾਰ 69 ਮਿਲੀਅਨ ਬੈਂਕ ਖਾਤਿਆਂ ਵਿੱਚ ਸਬਸਿਡੀ ਸਿੱਧੀ ਦਿੱਤੀ ਗਈ। ਇਸ ਨਾਲ ਚੋਰ ਮੋਰੀਆਂ ਖਤਮ ਹੋਈਆਂ ਅਤੇ ਰਸੋਈ ਗੈਸ ਸਬਸਿਡੀਆਂ ਦੀ ਦੁਰਵਰਤੋਂ ਬੰਦ ਹੋਈ, ਜਿਸ ਦੇ ਨਤੀਜੇ ਵਜੋਂ ਵਿੱਤੀ ਬੱਚਤ ਹੋਈ। ਇਨ੍ਹਾਂ ਮਾਪਦੰਡਾਂ ਨੇ ਵੀ ਊਰਜਾ ਦੀ ਵਰਤੋਂ ਵਿੱਚ ਕੁਸ਼ਲਤਾ ਨੂੰ ਵਧਾਇਆ।
ਊਰਜਾ ਸਥਿਤਤਾ ਮੇਰੇ ਲਈ ਇੱਕ ਪਵਿੱਤਰ ਫਰਜ਼ ਹੈ। ਇਹ ਕੁਝ ਅਜਿਹਾ ਹੈ ਜਿਸ ਵਿੱਚ ਭਾਰਤ ਵਚਨਬੱਧਤਾ ਨਾਲ ਬਾਹਰ ਹੁੰਦਾ ਹੈ ਨਾ ਕਿ ਮਜਬੂਰੀ ਨਾਲ ਬਾਹਰ ਹੁੰਦਾ ਹੈ। ਭਾਰਤ ਨੇ ਅਗਲੇ 15 ਸਾਲ ਲਈ ਆਪਣੇ 2005 ਦੇ ਪੱਧਰ ਨਾਲ ਆਪਣੇ ਕੁੱਲ ਘਰੇਲੂ ਉਤਪਾਦ ਦੀ ਕਾਰਬਨ ਨਿਕਾਸੀ ਵਿੱਚ 33 ਫੀਸਦੀ ਦੀ ਕਮੀ ਲਿਆਉਣ ਵਿੱਚ ਖੁਦ ਪਹਿਲ ਕੀਤੀ ਹੈ। ਪ੍ਰਤੀ ਵਿਅਕਤੀ ਊਰਜਾ ਖਪਤ ਦੇ ਘੱਟ ਸ਼ੁਰੂਆਤੀ ਬਿੰਦੂ ਦੇ ਬਾਵਜੂਦ ਅਸੀਂ ਇਹ ਕੀਤਾ ਹੈ। ਅਸੀਂ 2030 ਤੱਕ ਅਜੈਵਿਕ ਈਂਧਣ ਤੋਂ 40 ਫੀਸਦੀ ਬਿਜਲੀ ਪੈਦਾ ਕਰਨ ਲਈ ਵੀ ਵਚਨਬੱਧ ਹਾਂ। ਮੈਂ 2022 ਤੱਕ ਅਖੁੱਟ ਊਰਜਾ ਦਾ 175 ਗੀਗਾਵਾਟ ਦਾ ਵੱਡਾ ਟੀਚਾ ਨਿਰਧਾਰਤ ਕੀਤਾ ਹੈ। ਸਾਡੀ ਸਮਰੱਥਾ ਵਿੱਚ ਵਾਧਾ ਹੋਇਆ ਹੈ ਅਤੇ ਅਖੁੱਟ ਊਰਜਾ ਦੀਆਂ ਕੀਮਤਾਂ ਘਟੀਆਂ ਹਨ। ਅਸੀਂ ਐੱਲਈਡੀ ਲਾਈਟਾਂ ‘ਤੇ ਵੀ ਜ਼ਿਆਦਾ ਜ਼ੋਰ ਦਿੱਤਾ ਹੈ।
ਜੀਐੱਨਜੀ, ਐੱਲਪੀਜੀ ਅਤੇ ਜੈਵਿਕ ਈਂਧਣ ਢੋਆ ਢੁਆਈ ਖੇਤਰ ਲਈ ਸਾਫ਼ ਈਂਧਣ ਹਨ। ਸਾਨੂੰ ਬੰਜਰ ਜ਼ਮੀਨ ‘ਤੇ ਜੈਵਿਕ ਈਂਧਣ ਦਾ ਉਤਪਾਦਨ ਕਰਨ ਲਈ ਤਰੀਕੇ ਖੋਜਣ ਦੀ ਜ਼ਰੂਰਤ ਹੈ, ਜਿਹੜਾ ਕਿ ਅੱਗੇ ਕਿਸਾਨਾਂ ਨੂੰ ਵੀ ਵਿੱਤੀ ਸਹਾਇਤਾ ਮੁਹੱਈਆ ਕਰਾਏਗਾ। ਦੇਸ਼ ਦੀਆਂ ਊਰਜਾ ਚੁਣੌਤੀਆਂ ਨੂੰ ਪੂਰਾ ਕਰਨ ਲਈ ਖੋਜ ਤੇ ਵਿਕਾਸ ਜੈਵਿਕ ਈਂਧਣ ਦੂਜੀ ਅਤੇ ਤੀਜੀ ਜਨਰੇਸ਼ਨ ਅਤੇ ਈਂਧਣ ਸੈੱਲ ਦੀ ਲੋੜ ਹੈ।
ਹੁਣ ਮੈਨੂੰ ਊਰਜਾ ਸੁਰੱਖਿਆ ਵੱਲ ਆਉਣ ਦਿਓ। ਸਾਨੂੰ ਆਪਣੇ ਘਰੇਲੂ ਤੇਲ ਅਤੇ ਗੈਸ ਦਾ ਉਤਪਾਦਨ ਵਧਾਉਣ ਅਤੇ ਆਯਾਤ ‘ਤੇ ਨਿਰਭਰਤਾ ਘਟਾਉਣ ਦੀ ਜ਼ਰੂਰਤ ਹੈ। ਅਸੀਂ 2022 ਤੱਕ ਆਯਾਤ ਨਿਰਭਰਤਾ ਦਸ ਫੀਸਦੀ ਘਟਾਉਣ ਦਾ ਟੀਚਾ ਨਿਰਧਾਰਤ ਕੀਤਾ ਹੈ। ਇਹ ਤੇਲ ਖਪਤ ਦੇ ਵਾਧੇ ਦੇ ਸਮੇਂ ਦੌਰਾਨ ਹਾਸਲ ਕਰਨਾ ਹੋਏਗਾ।
ਸਾਡੇ ਕੋਲ ਘਰੇਲੂ ਹਾਈਡਰੋਕਾਰਬਨ ਉਤਪਾਦਨ ਨੂੰ ਹੱਲਾਸ਼ੇਰੀ ਦੇਣ ਦੀ ਥਾਂ ਮਜ਼ਬੂਤ ਨਿਵੇਸ਼ ਪੱਖੀ ਨੀਤੀਗਤ ਢਾਂਚਾ ਹੈ। ਲਗਭਗ ਦੋ ਦਹਾਕੇ ਪਹਿਲਾਂ, ਭਾਰਤ ਨੇ ਨਵੀਂ ਖੋਜ ਲਾਇਸੈਂਸਿੰਗ ਪ੍ਰਣਾਲੀ ਦੀ ਸ਼ੁਰੂਆਤ ਕੀਤੀ ਸੀ। ਇਸ ਨੇ 100 ਫੀਸਦੀ ਸਿੱਧੇ ਵਿਦੇਸ਼ੀ ਨਿਵੇਸ਼ ਨੂੰ ਪ੍ਰਵਾਨਗੀ ਦਿੱਤੀ ਅਤੇ ਨਿੱਜੀ ਨਿਵੇਸ਼ਕਾਂ ਨੂੰ ਇਸ ਵਿੱਚ ਆਉਣ, ਨਿਵੇਸ਼ ਅਤੇ ਸੰਚਾਲਨ ਕਰਨ ਦਾ ਮੌਕਾ ਦਿੱਤਾ। ਪਰ ਕਈ ਕਾਰਕਾਂ ਨੇ ਭਾਰਤ ਦੀ ਘਰੇਲੂ ਤੇਲ ਅਤੇ ਗੈਸ ਉਤਪਾਦਨ ‘ਤੇ ਬੁਰਾ ਪ੍ਰਭਾਵ ਪਾਇਆ।
ਭਾਰਤ ਨੂੰ ਸਹੀ ਅਰਥਾਂ ਵਿੱਚ ਨਿਵੇਸ਼ਕ ਪੱਖੀ ਸਥਾਨ ਬਣਾਉਣ ਲਈ, ਅਸੀਂ ਨਵੀਂ ਹਾਈਡਰੋਕਾਰਬਨ ਖੋਜ ਅਤੇ ਉਦਪਾਦਨ ਨੀਤੀ ਬਣਾਈ ਹੈ। ਇਹ ਸਭ ਤਰ੍ਹਾਂ ਦੀ ਹਾਈਡਰੋਕਾਰਬਨ ਲਈ ਖੋਜ ਅਤੇ ਉਤਪਾਦਨ ਲਈ ਇਕਸਾਰ ਲਾਇਸੈਂਸ ਮੁਹੱਈਆ ਕਰਾਉਂਦੀ ਹੈ ਜਿਸ ਵਿੱਚ ਸ਼ੇਲ ਤੇਲ ਅਤੇ ਗੈਸ ਅਤੇ ਕੋਇਲਾ ਬੈੱਡ ਮੀਥੇਨ (shale oil and gas and coal bed methane) ਸ਼ਾਮਲ ਹਨ ।
• ਖੁੱਲ੍ਹਾ ਰਕਬਾ ਨੀਤੀ ਬੋਲੀਕਰਤਾਵਾਂ ਨੂੰ ਆਪਣੀ ਇੱਛਾ ਅਨੁਸਾਰ ਖੋਜਣ ਲਈ ਰਕਬਾ ਚੁਣਨ ਦੀ ਪ੍ਰਵਾਨਗੀ ਦਿੰਦੀ ਹੈ।
• ਝਗੜਿਆਂ ਦੀ ਸੰਭਾਵਨਾ ਖਤਮ ਕਰਨ ਲਈ ਲਾਭ ਵੰਡ ਦੀ ਬਜਾਏ ਮਾਲੀਆ ਵੰਡ ਮਾਡਲ।
• ਕੱਚੇ ਤੇਲ ਅਤੇ ਕੁਦਰਤੀ ਗੈਸ ਉਤਪਾਦਾਂ ਲਈ ਮਾਰਕੀਟਿੰਗ ਅਤੇ ਕੀਮਤਾਂ ਦੀ ਅਜ਼ਾਦੀ ।
ਪਿਛਲੇ ਸਾਲ, ਅਸੀਂ ਨਿਉ ਮਾਰਜਿਨਲ ਫੀਲਡਸ ਪਾਲਿਸੀ (new Marginal fields Policy) ਦਾ ਐਲਾਨ ਕੀਤਾ। ਇਸ ਨੀਤੀ ਤਹਿਤ, 67 ਖੇਤਰਾਂ ਨੂੰ ਬੋਲੀ ਦੀ ਪੇਸ਼ਕਸ਼ ਕੀਤੀ ਗਈ, ਇਨ੍ਹਾਂ 67 ਖੇਤਰਾਂ ਵਿੱਚ 89 ਲੱਖ ਮੀਟਰਕ ਟਨ ਥਾਂ ‘ਤੇ ਤੇਲ ਅਤੇ ਤੇਲ ਦੇ ਬਰਾਬਰ ਗੈਸ ਦੇ ਭੰਡਾਰਣ ਦਾ ਅਨੁਮਾਨ ਹੇ। ਅਨੁਮਾਨ ਦੇ ਅਨੁਸਾਰ ਪ੍ਰਾਪਤੀਯੋਗ ਭੰਡਾਰ 30 ਮਿਲੀਅਨ ਮੀਟਰਕ ਟਨ ਦੇ ਹਨ। ਮੈਂ ਸਮਝਦਾ ਹਾਂ ਕਿ ਕੁਝ ਆਲਮੀ ਕੰਪਨੀਆਂ ਦੇ ਹਿੱਸਾ ਲੈਣ ਨਾਲ ਇਸ ਬੋਲੀ ਨੂੰ ਉਤਸ਼ਾਹਜਨਕ ਹੁੰਗਾਰਾ ਮਿਲਿਆ ਹੈ।
ਇਹ ਖੇਤਰ ਹੁਣ ਹੋਰ ਵੀ ਖੁੱਲ੍ਹਾ ਹੈ, ਜਿਸ ਵਿੱਚ ਸਾਰੇ ਖਿਡਾਰੀਆਂ ਲਈ ਖੇਡ ਦੇ ਹੋਰ ਮੈਦਾਨ ਵੀ ਵਿਕਸਤ ਹੋ ਰਹੇ ਹਨ। ਸਿੱਟੇ ਵਜੋਂ ਸਾਡੀਆਂ ਕੰਪਨੀਆਂ ਵਿੱਚ ਮੁਕਾਬਲਾ ਹੋਣ ਕਾਰਨ ਕੁਸ਼ਲਤਾ ਅਤੇ ਪ੍ਰਭਾਵਸ਼ੀਲਤਾ ਵਿੱਚ ਵਾਧਾ ਹੋਏਗਾ।
ਸਾਡੀ ਕਿਰਿਆਸ਼ੀਲ ਵਿਦੇਸ਼ ਨੀਤੀ ਅਤੇ ਊਰਜਾ ਕੂਟਨੀਤੀ ਸਾਡੇ ਗੁਆਂਢੀ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰਨ ਵਿੱਚ ਮਦਦ ਕਰ ਰਹੀ ਹੈ। ਮੈਨੂੰ ਆਸ ਹੈ ਕਿ ਸਾਡੀਆਂ ਤੇਲ ਅਤੇ ਗੈਸ ਖੇਤਰ ਦੀਆਂ ਕੰਪਨੀਆਂ ਵਿਦੇਸ਼ੀ ਹਮਰੁਤਬਾ ਨਾਲ ਮਿਲ ਕੇ ਤੇਲ ਖੇਤਰ ਨੂੰ ਹੋਰ ਖੋਜਣ ਲਈ ਮੌਕੇ ਪ੍ਰਾਪਤ ਕਰਨਗੀਆਂ। ਰੂਸ ਵਿੱਚ ਹਾਈਡਰੋਕਾਰਬਨ ਸੰਪਤੀ ਦੇ ਹਾਲੀਆ ਮਿਸ਼ਰਣ ਲਈ 15 ਲੱਖ ਮਿਲੀਅਨ ਟਨ ਤੇਲ ਦੇ ਬਰਾਬਰ ਸ਼ੇਅਰ ਲਈ 5.6 ਬਿਲੀਅਨ ਡਾਲਰ ਦਾ ਨਿਵੇਸ਼ ਕਰਨਾ,ਅਜਿਹਾ ਹੀ ਇੱਕ ਉਦਾਹਰਨ ਹੈ। ਭਾਰਤੀ ਊਰਜਾ ਕੰਪਨੀਆਂ ਨੂੰ ਜ਼ਰੂਰ ਬਹੁਕੌਮੀ ਬਣਨਾ ਅਤੇ ਭਾਰਤ-ਮੱਧ ਪੂਰਬੀ, ਭਾਰਤ-ਕੇਂਦਰੀ ਏਸ਼ੀਆ ਅਤੇ ਭਾਰਤ-ਦੱਖਣੀ ਏਸ਼ੀਆ ਊਰਜਾ ਕੌਰੀਡੋਰ ਲਈ ਮਿਲ ਕੇ ਕੰਮ ਕਰਨਾ ਚਾਹੀਦਾ ਹੈ।
ਕੁਦਰਤੀ ਗੈਸ ਅਗਲੀ ਪੀੜ੍ਹੀ ਦਾ ਜੈਵਿਕ ਈਂਧਣ, ਸਸਤਾ ਅਤੇ ਘੱਟ ਪ੍ਰਦੂਸ਼ਣ ਵਾਲਾ ਹੈ। ਅਸੀਂ ਗੈਸ ਅਧਾਰਤ ਅਰਥ ਵਿਵਸਥਾ ਵੱਲ ਜਾਣ ਨੂੰ ਤਰਜੀਹ ਦਿੱਤੀ ਹੈ। ਕੁਦਰਤੀ ਗੈਸ ਦੇ ਉਤਪਾਦਨ ਨੂੰ ਵਧਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਅਤੇ ਵਧ ਰਹੀ ਘਰੇਲੂ ਮੰਗ ਨੂੰ ਪੂਰਾ ਕਰਨ ਲਈ ਬੁਨਿਆਦੀ ਢਾਂਚਾ ਆਯਾਤ ਵੀ ਕਰਨਾ ਚਾਹੀਦਾ ਹੈ। ਕੁਦਰਤੀ ਗੈਸ ਭਾਰਤ ਦੀ ਵਧ ਰਹੀ ਅਖੁੱਟ ਊਰਜਾ ਉਤਪਾਦਨ ਵਿੱਚ ਅਹਿਮ ਸੰਤੁਲਨ ਦੀ ਭੂਮਿਕਾ ਵੀ ਨਿਭਾ ਸਕਦੀ ਹੈ। ਸੰਤੁਲਨ ਬਣਾਉਣ ਅਤੇ ਬਿਜਲੀ ਦੀ ਪਹੁੰਚ ਲਈ ਗੈਸ ਅਧਾਰਤ ਬਿਜਲੀ ਅਹਿਮ ਹੋਏਗੀ।
ਦੋਸਤੋ, ਇਸ ਨਜ਼ਰੀਏ ਨੂੰ ਪ੍ਰਾਪਤ ਕਰਨ ਲਈ, ਸਾਨੂੰ ਪ੍ਰੋਜੈਕਟਾਂ ਅਤੇ ਸਰੋਤ ਪ੍ਰਬੰਧਨ ਪ੍ਰਤੀ ਬਹੁਤ ਕੁਸ਼ਲ ਹੋਣ ਦੀ ਲੋੜ ਹੈ। ਇਹ ਉਹ ਖੇਤਰ ਹੈ ਜਿਸ ਵਿੱਚ ਭਾਰਤ ਨੂੰ ਮੁਕਾਬਲੇ ਵਿੱਚ ਰਹਿਣ ਲਈ ਸੁਧਾਰ ਦੀ ਜ਼ਰੂਰਤ ਹੈ। ਇਹ ਸਿਰਫ਼ ਨਾ ਸਾਡੀ ਰਿਫਾਇਨਰੀ ਅਤੇ ਪ੍ਰਕਿਰਿਆ ਕੁਸ਼ਲਤਾ ਵਿੱਚ ਵਾਧਾ ਕਰੇਗਾ ਬਲਕਿ ਪ੍ਰੋਜੈਕਟਾਂ ਨੂੰ ਸਮੇਂ ਸਿਰ ਅਤੇ ਕੁਸ਼ਲ ਢੰਗ ਨਾਲ ਮੁਕੰਮਲ ਕਰਨਾ ਵੀ ਯਕੀਨੀ ਬਣਾਏਗਾ।
ਭਾਰਤ ਹਮੇਸ਼ਾ ਤੋਂ ਦੂਜਿਆਂ ਲਈ ਪ੍ਰੇਰਣਾ ਦਾ ਸਰੋਤ ਰਿਹਾ ਹੈ ਭਾਵੇਂ ਉਹ ਬੌਧਿਕ ਸਮਰੱਥਾ ਹੋਵੇ ਜਾਂ ਉੱਦਮ। ਮੈਨੂੰ ਵਿਸ਼ਵਾਸ ਹੈ ਕਿ ‘ਮੇਕ ਇਨ ਇੰਡੀਆ’, ‘ਸਟਾਰਟ ਅੱਪ ਇੰਡੀਆ’ ਅਤੇ ‘ਸਟੈਂਡਅੱਪ ਇੰਡੀਆ’ ਵਰਗੀਆਂ ਪਹਿਲਾਂ ਨੌਜਵਾਨਾਂ ਲਈ ਭਾਰਤੀ ਤੇਲ ਅਤੇ ਗੈਸ ਖੇਤਰ ਵਿੱਚ ਉੱਦਮ ਅਤੇ ਨਵੇਂ ਵਿਚਾਰ ਲਿਆਉਣ ਦੇ ਮੌਕੇ ਹਨ। ਤਕਨਾਲੋਜੀ ਵਿਕਾਸ ਵਿੱਚ ਮਹੀਨਤਾ, ਨੈਨੋਟੈਕਨਾਲੋਜੀ, ਉਤਪ੍ਰੇਰਕ ਵਿਕਾਸ, ਜੈਵਿਕ ਈਂਧਣ ਅਤੇ ਬਦਲਵੀਂ ਊਰਜਾ ਦੇ ਖੇਤਰਾਂ ‘ਤੇ ਸਾਨੂੰ ਧਿਆਨ ਦੇਣ ਦੀ ਲੋੜ ਹੈ। ਇੰਡੀਅਨ ਆਇਲ ਵੱਲੋਂ ਇੰਡਮੈਕਸ ਟੈਕਨਾਲੋਜੀ ਦਾ ਵਿਕਾਸ ਨਵੇਂ ਵਿਚਾਰਾਂ ਦੀ ਇੱਕ ਉਦਾਹਰਨ ਹੈ ਜਿਹੜੀ ਕਿ ਹੁਣ ਵਪਾਰਕ ਪੱਧਰ ‘ਤੇ ਹੈ।
ਹਾਈਡਰੋਕਾਰਬਨ ਕੰਪਨੀਆਂ ਨੂੰ ਮੇਰਾ ਸੰਦੇਸ਼ ਹੈ: ਅਸੀਂ ਤੁਹਾਨੂੰ ਭਾਰਤ ਨਿਰਮਾਣ ਦਾ ਸੱਦਾ ਦਿੱਤਾ ਹੈ। ਸਾਡੇ ਲਗਾਤਾਰ ਉਪਰਾਲਿਆਂ ਨਾਲ ਭਾਰਤ ਦੀ ਕਾਰੋਬਾਰ ਸੁਖਾਲਾ ਕਰਨ ਵਿੱਚ ਦਰਜਾਬੰਦੀ ਵਿੱਚ ਸੁਧਾਰ ਹੋਇਆ ਹੈ। ਆਓ ਮੈਨੂੰ ਵਿਸ਼ਵਾਸ ਦਿਵਾਉਣ ਦਿਓ ਕਿ ਸਾਡੀ ਵਚਨਬੱਧਤਾ ਮਜ਼ਬੂਤ ਹੈ ਅਤੇ ਸਾਡਾ ਉਦੇਸ਼ ਲਾਲ ਫੀਤਾਸ਼ਾਹੀ ਨੂੰ ਲਾਲ ਗਲੀਚੇ ਵਿੱਚ ਬਦਲਣਾ ਹੈ।
ਦੋਸਤੋ,
ਇਸ ਦੇ ਨਾਲ ਹੀ ਵਧ ਰਹੀ ਮੰਗ ਨੂੰ ਪੂਰਾ ਕਰਨ ਲਈ, ਸਾਨੂੰ ਕਫਾਇਤੀ ਅਤੇ ਭਰੋਸੇਯੋਗ ਊਰਜਾ ਦੇ ਸਰੋਤ ਚਾਹੀਦੇ ਹਨ। ਹਾਈਡਰੋਕਾਰਬਨ ਇਸ ਦਾ ਇੱਕ ਹਿੱਸਾ ਹੈ। ਇਸ ਦੇ ਨਾਲ ਹੀ ਸਾਨੂੰ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਹੋਣਾ ਚਾਹੀਦਾ ਹੈ। ਮੈਨੂੰ ਯਕੀਨ ਹੈ, ਇਹ ਪ੍ਰਭਾਵਸ਼ਾਲੀ ਇਕੱਠ ਨਵੇਂ ਵਿਚਾਰਾਂ ਨਾਲ ਅੱਗੇ ਆਏਗਾ, ਜਿਸ ਵਿੱਚ ਹਾਈਡਰੋਕਾਰਬਨ ਭਵਿੱਖ ਦਾ ਈਂਧਣ ਬਣੇ ਰਹਿਣ ਲਈ ਜ਼ਿਆਦਾ ਕੁਸ਼ਲ ਅਤੇ ਟਿਕਾਊ ਮਾਰਗ ਅਖਤਿਆਰ ਕਰੇਗਾ।
ਮੈਂ ਸਰਕਾਰ ਵੱਲੋਂ ਤੁਹਾਨੂੰ ਸਾਰਿਆਂ ਨੂੰ ਸੰਭਵ ਮਦਦ ਦਾ ਯਕੀਨ ਦਿਵਾਉਂਦਾ ਹਾਂ। ਇੱਥੇ ਆਉਣ ਅਤੇ ਭਾਰਤ ਵਿੱਚ ਊਰਜਾ ਦੇ ਖੇਤਰ ਵਿੱਚ ਤਬਦੀਲੀ ਦਾ ਹਿੱਸਾ ਬਣਨ ਲਈ ਤੁਹਾਡਾ ਸ਼ੁਕਰੀਆ।
While global economy goes through uncertainty, India has shown tremendous resilience. FDI is at the highest level: PM @narendramodi
— PMO India (@PMOIndia) December 5, 2016
India's economy is expected to grow five fold by 2040: PM @narendramodi
— PMO India (@PMOIndia) December 5, 2016
We expect growth in manufacturing, transport, civil aviation among other sectors: PM @narendramodi
— PMO India (@PMOIndia) December 5, 2016
Hydrocarbons will continue to play an important part in India's growth: PM @narendramodi
— PMO India (@PMOIndia) December 5, 2016
Energy in general and hydrocarbons in particular are an important part of my vision for India’s future: PM @narendramodi
— PMO India (@PMOIndia) December 5, 2016
India needs energy which is accessible to the poor. It needs efficiency in energy use: PM @narendramodi
— PMO India (@PMOIndia) December 5, 2016
Energy sustainability, for me, is a sacred duty. It is something India does out of commitment, not out of compulsion: PM @narendramodi
— PMO India (@PMOIndia) December 5, 2016
We need to increase our domestic oil and gas production and reduce import dependence: PM @narendramodi
— PMO India (@PMOIndia) December 5, 2016
My message to global hydrocarbon companies is: we invite you to come and Make in India: PM @narendramodi
— PMO India (@PMOIndia) December 5, 2016
Our commitment is strong and our motto is to replace Red Tape with Red Carpet: PM @narendramodi
— PMO India (@PMOIndia) December 5, 2016
To meet the increasing demand, we need affordable and reliable sources of energy: PM @narendramodi
— PMO India (@PMOIndia) December 5, 2016
We must also be sensitive towards the environment: PM @narendramodi
— PMO India (@PMOIndia) December 5, 2016