Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪੈਸਿਫਿਕ ਪੈਨਸ਼ਨ ਐਂਡ ਇਨਵੈਸਟਮੈਂਟ ਇੰਸਟੀਟਿਊਟ ਦੇ ਵਫ਼ਦ ਨੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਇਸ ਦੇ ਪ੍ਰਧਾਨ, ਸ਼੍ਰੀ ਲਾਇਨੈਲ ਸੀ. ਜੌਨ੍ਹਸਨ ਦੀ ਅਗਵਾਈ ਵਿੱਚ ਪੈਸਿਫਿਕ ਪੈਨਸ਼ਨ ਐਂਡ ਇਨਵੈਸਟਮੈਂਟ (ਪੀਪੀਆਈ) ਇੰਸਟੀਟਿਊਟ ਦੇ ਇੱਕ ਵਫ਼ਦ ਨੇ ਅੱਜ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨਾਲ ਮੁਲਾਕਾਤ ਕੀਤੀ।

ਵਫ਼ਦ ਦੇ ਮੈਂਬਰਾਂ ਨੇ ਭਾਰਤ ਵਿੱਚ ਆਰਥਿਕ ਸੁਧਾਰਾਂ ਦੀ ਗਤੀ ਦੀ ਸ਼ਲਾਘਾ ਕੀਤੀ ਅਤੇ ਦੇਸ਼ ਵਿੱਸ ਮੌਜ਼ੂਦ ਵਿਕਾਸ ਸਮਰੱਥਾ `ਤੇ ਜ਼ੋਰ ਦਿੱਤਾ। ਪ੍ਰਤੱਖ ਵਿਦੇਸ਼ੀ ਨਿਵੇਸ਼ , ਜੀਐੱਸਟੀ ਵਰਗੇ ਅਰਥਵਿਵਸਥਾ ਦੇ ਵੱਖ-ਵੱਖ ਪੱਖਾਂ `ਤੇ ਚਰਚਾ ਕੀਤੀ ਗਈ।

ਪ੍ਰਧਾਨ ਮੰਤਰੀ ਨੇ ਭਾਰਤ ਵਿੱਚ ਨਿਵੇਸ਼ ਲਈ ਵੱਖ-ਵੱਖ ਸੰਭਵਨਾਵਾਂ ਨੂੰ ਉਜਾਗਰ ਕੀਤਾ। ਉਹ ਹਾਲ ਹੀ ਦੇ ਸੁਧਾਰਾਂ ਅਤੇ ਕਾਰੋਬਾਰ ਕਰਨਾ ਅਸਾਨ ਬਣਾਉਣ ਲਈ ਚੁੱਕੇ ਗਏ ਕਦਮਾਂ ਬਾਰੇ ਬੋਲੇ। ਉਨ੍ਹਾਂ ਨੇ ਕਿਹਾ ਕਿ ਮਜ਼ਬੂਤ ਆਰਥਿਕ ਸਿਧਾਂਤਾਂ ਸਮੇਤ,ਭਾਰਤ ਦੇ ਲੋਕਾਂ ਦੀਆਂ ਉਭਰਦੀਆਂ ਇੱਛਾਵਾਂ ਨਿਵੇਸ਼ ਲਈ ਇੱਕ ਮਹੱਤਵਪੂਰਨ ਮੌਕੇ ਦੀ ਪ੍ਰਤੀਨਿਧਤਾ ਕਰਦੇ ਹਨ। ਉਨ੍ਹਾਂ ਨੇ ਅਖੁੱਟ ਊਰਜਾ ਅਤੇ ਜੈਵਿਕ ਖੇਤੀ ਸੈਕਟਰਾਂ ਵਿੱਚ ਨਿਵੇਸ਼ ਦੀਆਂ ਸੰਭਾਵਨਾਵਾਂ `ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਇਸ ਤੱਥ ਦੀ ਸ਼ਲਾਘਾ ਕੀਤੀ ਕਿ ਪੀਪੀਆਈ ਇੰਸਟੀਟਿਊਟ ਇੱਕ ਟਰੱਸਟੀ ਦੇ ਤੌਰ `ਤੇ ਫੰਡਾਂ ਦਾ ਨਿਵੇਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਟਰੱਸਟੀਸ਼ਿਪ ਦਾ ਇਹ ਸੰਕਲਪ ਭਾਰਤ ਵਿੱਚ ਚੰਗੀ ਤਰ੍ਹਾਂ ਸਮਝਿਆ ਜਾਂਦਾ ਹੈ, ਅਤੇ ਮਹਾਤਮਾ ਗਾਂਧੀ ਨੇ ਵੀ ਇਸ ਬਾਰੇ ਸਪਸ਼ਟ ਕਿਹਾ ਸੀ।

****

AKT/NT