Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨਮੰਤਰੀ ਨੇ “ਬ੍ਰਿਜਿਟਲ ਨੇਸ਼ਨ”ਪੁਸਤਕਜਾਰੀ ਕੀਤੀ


ਪ੍ਰਧਾਨਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ “ਬ੍ਰਿਜਿਟਲ ਨੇਸ਼ਨ”ਪੁਸਤਕਜਾਰੀ ਕੀਤੀ ਅਤੇ ਨਵੀਂ ਦਿੱਲੀ ਦੇ 7, ਲੋਕ ਕਲਿਆਣ ਮਾਰਗ ਵਿੱਚ ਅੱਜ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸ਼੍ਰੀ ਰਤਨ ਟਾਟਾ ਨੂੰ ਇਸਦੀ ਪਹਿਲੀ ਕਾਪੀ ਦਿੱਤੀ। ਇਹ ਪੁਸਤਕ ਸ਼੍ਰੀ ਐੱਨ ਚੰਦਰਸ਼ੇਖਰਨ ਅਤੇ ਸੁਸ਼੍ਰੀ ਰੂਪਾ ਪੁਰੁਸ਼ੋਤਮ ਦੁਆਰਾ ਲਿਖੀ ਗਈ ਹੈ ।

ਟੈਕਨੋਲੋਜੀ : ‘ਸਬਕਾਸਾਥ, ਸਬਕਾ’ ਵਿਕਾਸ ਹਾਸਲ ਕਰਨ ਦਾ ਪੁਲ

ਪ੍ਰਧਾਨਮੰਤਰੀ ਨੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਲੇਖਕਾਂ ਦੀ ਇੱਕ ਦੂਰਦਰਸ਼ੀ ਪੁਸਤਕ ਲਿਖਣ ਲਈ ਸ਼ਲਾਘਾ ਕੀਤੀ, ਜੋ ਸਕਾਰਾਤਮਕਤਾ ਅਤੇ ਆਸ਼ਾਵਾਦ ਨਾਲ ਭਰਪੂਰ ਹੈਅਤੇ ਟੈਕਨੋਲੋਜੀ ਦੇ ਮਹੱਤਵ ਬਾਰੇ ਗਹਿਰਾਈ ਨਾਲ ਦੱਸਦੀ ਹੈ। ਉਨ੍ਹਾਂਨੇ ਕਿਹਾ ਕਿ ਪੁਸਤਕ ਅਜਿਹੇ ਸਮੇਂ ਵਿੱਚ ਪ੍ਰਕਾਸ਼ਿਤ ਹੋਈ ਹੈ ਜਦੋਂ ਟੈਕਨੋਲੋਜੀ ਸਕਾਰਾਤਮਕ ਰੂਪ ਨਾਲ ਲੱਖਾਂ ਭਾਰਤੀਆਂ ਦੇ ਜੀਵਨ ਨੂੰ ਬਦਲ ਰਹੀ ਹੈ।

ਪ੍ਰਧਾਨਮੰਤਰੀ ਨੇ ਇਹ ਸਮਝਣ ਦੀ ਜ਼ਰੂਰਤ’ਤੇ ਜ਼ੋਰ ਦਿੱਤਾ ਕਿ ਟੈਕਨੋਲੋਜੀ ਇੱਕ ਪੁਲ ਹੈ ਨਾ ਕਿ ਇੱਕ ਵਿਭਾਜਕ । ਉਨ੍ਹਾਂਨੇ ਕਿਹਾ ਕਿ ਟੈਕਨੋਲੋਜੀ, ‘ਸਬਕਾਸਾਥ, ਸਬਕਾ ਵਿਕਾਸ’ਹਾਸਲ ਕਰਨ ਲਈ ਆਕਾਂਖਿਆਵਾਂ ਅਤੇ ਪ੍ਰਾਪਤੀ, ਡਿਮਾਂਡ(ਮੰਗ)ਅਤੇ ਡਿਲਿਵਰੀ, ਸਰਕਾਰ ਅਤੇ ਸ਼ਾਸਨ ਦਰਮਿਆਨ ਪੁਲ ਦਾ ਨਿਰਮਾਣ ਕਰਦੀ ਹੈ। ਉਨ੍ਹਾਂਕਿਹਾ ਕਿ ਤੇਜ਼ੀਨਾਲ ਵੱਧਦੇ ਖਹਿਸ਼ੀ ਭਾਰਤ ਲਈ ਸਕਾਰਾਤਮਕਤਾ, ਰਚਨਾਤਮਕਤਾ ਅਤੇ ਰਚਨਾਤਮਕ ਮਾਨਸਿਕਤਾ ਜ਼ਰੂਰੀ ਹੈ। ਉਨ੍ਹਾਂਨੇ ਆਰਟੀਫੀਸ਼ਲ ਗਿਆਨ ਅਤੇ ਇੰਟੈਲੀਜੈਂਸ(ਉਦੇਸ਼ਾ)ਦਰਮਿਆਨ ਪੁਲ ਬਣਾਉਣ ਦੀ ਜ਼ਰੂਰਤ ’ਤੇ ਵੀ ਜ਼ੋਰ ਦਿੱਤਾ ।

ਟੈਕਨੋਲੋਜੀਰਾਹੀ ਸ਼ਾਸਨ : ਪਿਛਲੇ ਪੰਜ ਵਰ੍ਹਿਆਂ ਦੀ ਯਾਤਰਾ

ਪ੍ਰਧਾਨਮੰਤਰੀ ਨੇ ਦੱਸਿਆ ਕਿ ਟੈਕਨੋਲੋਜੀ ਸੁਧਾਰ, ਪਰਿਵਰਤਨ ਅਤੇ ਪ੍ਰਦਰਸ਼ਨ ਲਈ ਕਿਸ ਤਰ੍ਹਾਂ ਸਰਕਾਰੀ ਯੋਜਨਾਵਾਂ ਦਾ ਇੱਕ ਪ੍ਰਮੁੱਖ ਘਟਕ (ਹਿੱਸਾ)ਰਹੀ ਹੈ। ਉਨ੍ਹਾਂਨੇ ਉੱਜਵਲਾ ਯੋਜਨਾ ਵਿੱਚ ਡਾਟਾ ਇੰਟੈਲੀਜੈਂਸ, ਡਿਜੀਟਲ ਮੈਪਿੰਗ ਅਤੇ ਰੀਅਲ ਟਾਈਮ ਨਿਗਰਾਨੀ ਦੀ ਵਰਤੋਂ ਬਾਰੇ ਉਸ ਸਮੇਂ ਉਲੇਖ ਕੀਤਾ ਜਿਸਨੇ ਲੱਖਾਂ ਮਹਿਲਾਵਾਂ ਦੇ ਜੀਵਨ ਨੂੰ ਬਦਲ ਦਿੱਤਾ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਨਾਲ ਟੈਕਨੋਲੋਜੀ ਨੇ ਜਨ ਧਨ ਯੋਜਨਾ ਅਤੇ ਆਯੁਸ਼ਮਾਨ ਭਾਰਤ ਜਿਹੀਆਂ ਯੋਜਨਾਵਾਂ ਰਾਹੀਂ ਲੋਕਾਂ ਨੂੰ ਅਧਿਕਾਰ ਸੰਪੰਨ ਬਣਾਉਣ ਵਿੱਚ ਸਹਾਇਤਾ ਕੀਤੀ ਹੈ।

ਪ੍ਰਧਾਨਮੰਤਰੀ ਨੇ ਇਹ ਵੀ ਰੇਖਾਂਕਿਤ ਕੀਤਾ ਕਿ ਉਨ੍ਹਾਂ ਦੀ ਸਰਕਾਰ ਨੇ ਸਰਕਾਰੀ ਈ-ਮਾਰਕਿਟ ਪਲੇਸ (ਜੀਈਐੱਮ) ਜਿਹੇਇਨੋਲੇਟਿਵ ਵਿਚਾਰਾਂ ਨਾਲ ਸਰਕਾਰੀ ਵਿਭਾਗਾਂ ਵਿੱਚ ਸਿਲੋ ਹਟਾਉਣ ਅਤੇ ਸਪਲਾਈ ਪ੍ਰਣਾਲੀਆਂ ਅਤੇ ਮੰਗ ਦਰਮਿਆਨ ਇੱਕ ਪੁਲ ਦਾ ਨਿਰਮਾਣ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕੀਤੀ ਹੈ। ਉਨ੍ਹਾਂ ਦੱਸਿਆ ਕਿ ਕਿਵੇਂ ਦੇਸ਼ ਵਿੱਚ ਵਿਸ਼ੇਸ਼ ਕਰਕੇ, ਟਿਅਰ-2 ਅਤੇ ਟਿਅਰ-3 ਸ਼ਹਿਰਾਂ ਵਿੱਚ, ਇੱਕ ਮਜ਼ਬੂਤ ਸਟਾਰਟ-ਅਪ ਸਿਸਟਮ ਬਣਾਉਣ ਲਈ ਟੈਕਨੋਲੋਜੀ ਦੀ ਵਰਤੋਂ ਕੀਤੀਗਈ ਸੀ, ਜਿਸ ਨੇ ਸਟਾਰਟਅਪੱਸ ਦੇ ਇੱਕ ਪੂਰੀ ਤਰ੍ਹਾਂ ਨਾਲ ਨਵੇਂ ਤੰਤਰ ਦੇ ਵਿਕਾਸ ਵਿੱਚ ਮਦਦ ਕੀਤੀ ਹੈ ।

ਪ੍ਰਧਾਨਮੰਤਰੀ ਨੇ ਟੈਕਨੋਲੋਜੀ ਦੁਆਰਾਉਤਪੰਨ ਕੀਤੀਆਂ ਗਈਆਂ ਚੁਣੌਤੀਆਂ ਨੂੰ ਅਵਸਰਾਂ ਵਿੱਚ ਬਦਲਣ ਦੀ ਜ਼ਰੂਰਤ ਦਾ ਜ਼ਿਕਰ ਕਰਦੇ ਹੋਏ, ਇੰਡੀਆ ਪੋਸਟ ਪੇਮੇਂਟ ਬੈਂਕ ਦੇ ਨਿਰਮਾਣ ਦੀ ਉਦਾਹਰਣ ਦਿੱਤਾ। ਉਨ੍ਹਾਂਨੇ ਕਿਹਾ ਕਿ ਪੂਰੇ ਡਾਕ ਸੰਗਠਨ ਲਈ ਟੈਕਨੋਲੋਜੀ ਦੁਆਰਾ ਉਤਪੰਨ ਵਿਘਨ ਨੂੰ ਇੱਕ ਟੈਕਨੋਲੋਜੀ ਸਘਨ ਬੈਂਕਿੰਗ ਸਿਸਟਮ ਵਿੱਚ ਬਦਲ ਦਿੱਤਾ ਗਿਆ, ਜਿਸਨਾਲ ਪੋਸਟਲ ਬੈਂਕ ਰਾਹੀਂ ਲੱਖਾਂ ਲੋਕਾਂਨੂੰ ਲਾਭ ਹੋਇਆ ਜਿਸ ਨੇ‘ਡਾਕੀਆ ਨੂੰ ਬੈਂਕ ਬਾਬੂ’ ਵਿੱਚ ਬਦਲ ਦਿੱਤਾ ।

ਇਸ ਪ੍ਰੋਗਰਾਮ ਵਿੱਚ ਡਿਪਲੋਮੈਟਿਕ(ਦਲ), ਸਰਕਾਰ ਦੇ ਪ੍ਰਤੀਨਿਧੀਆਂ ਅਤੇ ਮੀਡੀਆ ਹਸਤੀਆਂ ਨੇ ਹਿੱਸਾ ਲਿਆ
ਇਸ ਪ੍ਰੋਗਰਾਮ ਵਿੱਚ ਅਮਰੀਕਾ, ਬ੍ਰਿਟੇਨ ਅਤੇ ਚੀਨ ਦੇ ਰਾਜਦੂਤਾਂ ਸਮੇਤਡਿਪਲੋਮੈਟਿਕ(ਦਲ) ਦੇ ਮੈਂਬਰਾਂ ਨੇ ਹਿੱਸਾ ਲਿਆ। ਇਸ ਅਵਸਰ’ਤੇ ਭਾਰਤ ਸਰਕਾਰ ਦੇ ਕਈ ਮੰਤਰਾਲਿਆਂ ਦੇ ਸਕੱਤਰ, ਸੀਆਈਆਈ, ਫਿੱਕੀ ਅਤੇ ਨਾਸਕਾਮ ਸਹਿਤ ਉਦਯੋਗ ਸੰਸਥਾਵਾਂਦੇ ਪ੍ਰਤੀਨਿਧੀ, ਰਜਤ ਸ਼ਰਮਾ, ਨਵਿਕਾ ਕੁਮਾਰ, ਰਾਜਕਮਲ ਝਾਅਸੁਧੀਰ ਚੌਧਰੀ,ਸਮਿਤਾ ਪ੍ਰਕਾਸ਼ ਸਮੇਤ ਪ੍ਰਮੁੱਖ ਮੀਡੀਆ ਹਸਤੀਆਂ ਅਤੇ ਟਾਟਾ ਸਮੂਹ ਦੇ ਮੈਂਬਰ ਵੀ ਮੌਜੂਦ ਸਨ ।

ਪੁਸਤਕ ਬਾਰੇ

ਇਹ ਪੁਸਤਕ ਭਵਿੱਖ ਦਾ ਇੱਕ ਸ਼ਕਤੀਸ਼ਾਲੀ ਵਿਜਨ ਪੇਸ਼ ਕਰਦੀ ਹੈ ਜਿੱਥੇ ਟੈਕਨੋਲੋਜੀ ਅਤੇ ਮਾਨਵਪਰਸਪਰ ਲਾਭਕਾਰੀ ਇਕੋਸਿਸਟਮ ਤੰਤਰ ਵਿੱਚ ਸਹਿ-ਹੋਂਦ ਵਿੱਚ ਹਨ। ਇਹ ਪੁਸਤਕ ਤਰਕ ਪੇਸ਼ ਕਰਦੀ ਹੈ ਕਿ ਮਾਨਵ ਕਿਰਤ ਦੀਰਿਪਲੇਸਮੈਂਟਵਜੋਂਟੈਕਨੋਲੋਜੀ ਨੂੰ ਸਵੀਕਾਰ ਕਰਨ ਦੀ ਜਗ੍ਹਾ, ਭਾਰਤ ਇਸਦੀ ਵਰਤੋਂਜ਼ਿਆਦਾ ਰੋਜ਼ਗਾਰ ਪੈਦਾ ਕਰਨ ਲਈ ਇੱਕ ਸਹਾਇਤਾ ਦੇ ਰੂਪ ਵਿੱਚ ਕਰ ਸਕਦਾ ਹੈ। ਅਤਿਆਧੁਨਿਕ ਡਿਜੀਟਲ ਉਪਕਰਨਆਕਾਂਖਿਆਵਾਂ ਅਤੇ ਉਪਲੱਬਧੀਆਂ ਦਰਮਿਆਨ ਇੱਕ ਪੁਲ ਦਾ ਕੰਮ ਕਰ ਸਕਦੇ ਹਨ – ਇਸਲਈ ਇਸਨੂੰ ‘ਬ੍ਰਿਜਿਟਲ’ ਨਾਮ ਦਿੱਤਾ ਗਿਆ ਹੈ ।

**************

ਵੀਆਰਆਰਕੇ/ਐੱਸਐੱਚ