Search

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਨੇ ਕਿਹਾ, ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਅਤੇ ਮਜ਼ਬੂਤ ਰਾਸ਼ਟਰ ਸਿਰਜ ਸਕਦੀਆਂ ਹਨ

ਪ੍ਰਧਾਨ ਨੇ ਕਿਹਾ, ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਅਤੇ ਮਜ਼ਬੂਤ ਰਾਸ਼ਟਰ ਸਿਰਜ ਸਕਦੀਆਂ ਹਨ

ਪ੍ਰਧਾਨ ਨੇ ਕਿਹਾ, ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਅਤੇ ਮਜ਼ਬੂਤ ਰਾਸ਼ਟਰ ਸਿਰਜ ਸਕਦੀਆਂ ਹਨ

ਪ੍ਰਧਾਨ ਨੇ ਕਿਹਾ, ਸਸ਼ਕਤ ਮਹਿਲਾਵਾਂ, ਸਸ਼ਕਤ ਸਮਾਜ ਅਤੇ ਮਜ਼ਬੂਤ ਰਾਸ਼ਟਰ ਸਿਰਜ ਸਕਦੀਆਂ ਹਨ


 

ਝੱਜਰ ਦਾ ਰਾਸ਼ਟਰੀ ਕੈਂਸਰ ਸੰਸਥਾਨ ਰਾਸ਼ਟਰ ਨੂੰ ਸਮਰਪਿਤ ਕੀਤਾ

 

ਪ੍ਰਧਾਨ ਮੰਤਰੀ ਨੇ ਹਰਿਆਣਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਹਰਿਆਣਾ ਦੇ ਕੁਰੂਕਸ਼ੇਤਰ ਦਾ ਦੌਰਾ ਕੀਤਾ। ਉਨ੍ਹਾਂ ਨੇ ਉੱਥੇ ਮਹਿਲਾ ਸਰਪੰਚਾਂ ਦੀ ਇੱਕ ਕਨਵੈਨਸ਼ਨ ਸਵੱਛ ਸ਼ਕਤੀ-2019 ਵਿੱਚ ਹਿੱਸਾ ਲਿਆ। ਦੇਸ਼ ਭਰ ਤੋਂ ਉੱਥੇ ਪਹੁੰਚੀਆਂ ਮਹਿਲਾ ਸਰਪੰਚਾਂ ਨੂੰ ਸਵੱਛ ਸ਼ਕਤੀ-2019 ਪੁਰਸਕਾਰ ਪ੍ਰਦਾਨ ਕੀਤੇ। ਪ੍ਰਧਾਨ ਮੰਤਰੀ ਕੁਰੂਕਸ਼ੇਤਰ ਵਿਖੇ ਸਵੱਛ ਸੁੰਦਰ ਸ਼ੌਚਾਲਯ ਪ੍ਰਦਰਸ਼ਨੀ ਵਿੱਚ ਵੀ ਗਏ। ਉਨ੍ਹਾਂ ਨੇ ਹਰਿਆਣਾ ਵਿੱਚ ਕਈ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ ਅਤੇ ਨੀਂਹ ਪੱਥਰ ਰੱਖਿਆ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅਤੇ ਕਈ ਹੋਰ ਪਤਵੰਤੇ ਇਸ ਮੌਕੇ ਉੱਤੇ ਮੌਜੂਦ ਸਨ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਭਰ ਤੋਂ ਸਵੱਛਾਗ੍ਰਿਹੀਆਂ ਦੇ ਇਥੇ ਪੁੱਜਣ ਨੇ ਨਿਊ ਇੰਡੀਆ ਲਈ ਸਵੱਛ ਭਾਰਤ ਦੇ ਇਰਾਦੇ ਨੂੰ ਮਜ਼ਬੂਤ ਕੀਤਾ ਹੈ।

 

ਹਰਿਆਣਾ ਦੇ ਲੋਕਾਂ ਨਾਲ ਆਪਣੀ ਭਾਵੁਕ ਤਾਰ ਜੋੜਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਰਾਜ ਇੱਕ ਰੈਂਕ ਇੱਕ ਪੈਨਸ਼ਨ ਤੋਂ ਬੇਟੀ ਬਚਾਓ ਬੇਟੀ ਪੜ੍ਹਾਓ ਦੀ ਸ਼ੁਰੂਆਤ ਵਿੱਚ ਮੋਹਰੀ ਰਿਹਾ ਹੈ ਅਤੇ ਆਯੁਸ਼ਮਾਨ ਭਾਰਤ ਵਿਚ ਪਹਿਲੀ ਲਾਭਕਾਰੀ  ਵੀ ਹਰਿਆਣਾ ਦੀ ਹੀ ਸੀ।

 

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸਿਰਫ ਸ਼ਕਤੀਸ਼ਾਲੀ ਔਰਤ ਇੱਕ ਮਜ਼ਬੂਤ ਸਮਾਜ ਅਤੇ ਇੱਕ ਤਕੜੇ ਰਾਸ਼ਟਰ ਦੀ ਸਥਾਪਨਾ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਬੇਟੀ ਬਚਾਓ ਬੇਟੀ ਪੜ੍ਹਾਓ, ਉੱਜਵਲਾ ਯੋਜਨਾ, ਰਾਸ਼ਟਰੀ ਪੌਸ਼ਟਿਕ ਮਿਸ਼ਨ, ਪ੍ਰਧਾਨ ਮੰਤਰੀ ਦੀ ਸੁਰੱਖਿਅਤ ਜਣੇਪਾ ਮੁਹਿੰਮ, ਜਣੇਪਾ ਛੁੱਟੀ 12 ਹਫ਼ਤਿਆਂ ਤੋਂ ਵਧਾ ਕੇ 26 ਹਫ਼ਤੇ ਕਰਨਾ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਮਕਾਨਾਂ ਦੀ ਪਹਿਲੀ ਮਲਕੀਅਤ ਔਰਤਾਂ ਦੇ ਨਾਂ ਕਰਨ ਵਰਗੇ ਕਦਮਾਂ ਨੇ ਮਹਿਲਾਵਾਂ ਨੂੰ ਮਜ਼ਬੂਤੀ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ, ”ਸਾਡੀ ਪਹਿਲੀ ਸਰਕਾਰ ਹੈ ਜਿਸ ਨੇ ਬਲਾਤਕਾਰ ਲਈ ਮੌਤ ਦੀ ਸਜ਼ਾ ਦਾ ਪ੍ਰਬੰਧ ਕੀਤਾ ਹੈ।”

 

ਉਨ੍ਹਾਂ ਕਿਹਾ ਕਿ ਮੁਦਰਾ ਅਧੀਨ ਤਕਰੀਬਨ 75% ਕਰਜ਼ੇ ਮਹਿਲਾ ਉੱਦਮੀਆਂ ਨੂੰ ਦਿੱਤੇ ਜਾ ਰਹੇ ਹਨ। ਤਕਰੀਬਨ 6 ਕਰੋੜ ਔਰਤਾਂ ਦੀਨਦਿਆਲ ਅੰਤਯੋਦਯ ਸਕੀਮ ਅਧੀਨ ਸਵੈ-ਸਹਾਇਤਾ ਗਰੁੱਪਾਂ ਵਿੱਚ ਸ਼ਾਮਲ ਹੋਈਆਂ ਹਨ ਅਤੇ ਅਜਿਹੇ ਸਵੈ ਸਹਾਇਤਾ ਗਰੁੱਪਾਂ ਨੂੰ 75,000 ਕਰੋੜ ਤੋਂ ਵੱਧ ਦੇ ਕਰਜ਼ੇ ਦਿੱਤੇ ਗਏ ਹਨ। ਇਹ ਰਕਮ 2014 ਤੋਂ ਪਹਿਲਾਂ ਅਲਾਟ ਕੀਤੀ ਗਈ ਰਕਮ ਨਾਲੋਂ 2.5 ਗੁਣਾ ਜ਼ਿਆਦਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, ”ਸਾਡੀਆਂ ਮਾਤਾਵਾਂ ਅਤੇ ਧੀਆਂ ਦੇ ਸਾਫ਼ ਪਖਾਨਿਆਂ ਦੀ ਕਮੀ ਵਿਰੁੱਧ ਲਗਾਤਾਰ ਸੰਘਰਸ਼ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ ਅਤੇ ਮੈਂ ਲਾਲ ਕਿਲ੍ਹੇ ਦੀ ਫ਼ਸੀਲ ਤੋਂ ਸਵੱਛ ਭਾਰਤ ਬਾਰੇ ਸਹੁੰ ਚੁੱਕੀ। ਅਜ਼ਾਦੀ ਦੇ ਤਕਰੀਬਨ 70 ਸਾਲਾਂ ਵਿੱਚ ਸਵੱਛਤਾ ਦਾ ਦਾਇਰਾ 40% ਸੀ ਜੋ ਕਿ ਹੁਣ 98% ਤੇ ਪਹੁੰਚ ਗਿਆ ਹੈ। 4.5 ਸਾਲਾਂ ਵਿੱਚ 10 ਕਰੋੜ ਰੈਸਟ ਰੂਮ ਕਾਇਮ ਕੀਤੇ ਗਏ ਹਨ। 600 ਜ਼ਿਲ੍ਹਿਆਂ ਦੇ 5 ਲੱਖ ਪਿੰਡਾਂ ਨੇ ਆਪਣੇ ਆਪ ਨੂੰ ਖੁਲ੍ਹੀ ਥਾਂ ‘ਤੇ ਪਖਾਨੇ ਤੋਂ ਮੁਕਤ ਕੀਤਾ ਹੈ। ਇਸ ਨਾਲ ਉਨ੍ਹਾਂ ਨੂੰ ਇੱਕ ਸਨਮਾਨਜਨਕ ਜੀਵਨ ਹਾਸਲ ਹੋਇਆ ਹੈ।”

 

ਪ੍ਰਧਾਨ ਮੰਤਰੀ ਨੇ ਕੁਰੂਕਸ਼ੇਤਰ ਦੇ ਝੱਜਰ ਜ਼ਿਲ੍ਹੇ ਵਿੱਚ ਪਿੰਡ ਭਾਦਸਾ(Badhsa) ਵਿਖੇ ਰਾਸ਼ਟਰੀ ਕੈਂਸਰ ਸੰਸਥਾਨ (ਐੱਨਸੀਆਈ) ਦਾ ਉਦਘਾਟਨ ਕੀਤਾ।

ਉਨ੍ਹਾਂ ਕਿਹਾ ਕਿ ਸਰਕਾਰ ਉਨ੍ਹਾਂ ਸਾਰੇ ਲੋਕਾਂ ਲਈ ਸਿਹਤ ਦੇਖਭਾਲ ਸੁਵਿਧਾਵਾਂ ਨੂੰ ਯਕੀਨੀ ਬਣਾਉਣ ਲਈ ਯਤਨ ਕਰ ਰਹੀ ਹੈ ਜੋ ਇਨ੍ਹਾਂ ਦੀ ਪਹੁੰਚ ਤੋਂ ਬਾਹਰ ਹਨ ਜਾਂ ਮਹਿੰਗੀਆਂ ਹਨ। ਆਪਣੀ ਸਰਕਾਰ ਦੇ ਉਪਰਾਲਿਆਂ ਨੂੰ ਵਿਸਥਾਰ ਨਾਲ ਦੱਸਦਿਆਂ ਉਨ੍ਹਾਂ ਨੇ ਕਿਹਾ ਕਿ ਸਿਹਤ ਦੇਖਭਾਲ ਸੁਵਿਧਾਵਾਂ ਅਤੇ ਸੰਸਥਾਨਾਂ ਦੀ ਸੰਖਿਆ ਵਿੱਚ ਢੁਕਵਾਂ ਵਾਧਾ ਹੋਇਆ ਹੈ। ਦੇਸ਼  ਵਿੱਚ 21 ਏਮਸ ਕੰਮ ਕਰ ਰਹੇ ਹਨ ਜਾਂ ਤੇਜ਼ ਨਿਰਮਾਣ ਅਧੀਨ ਵੱਖ ਵੱਖ ਪੜਾਵਾਂ ’ਤੇ ਹਨ। ਇਨ੍ਹਾਂ 21 ਏਮਸ ਵਿੱਚੋ 14 ਏਮਸ 2014 ਤੋਂ ਬਾਅਦ ਬਣਾਉਣੇ ਸ਼ੁਰੂ ਕੀਤੇ ਗਏ ਹਨ। ਹੁਣ 1.5 ਲੱਖ ਤੰਦਰੁਸਤੀ ਕੇਂਦਰ ਅਤੇ ਆਯੁਸ਼ਮਾਨ ਭਾਰਤ ਦੀ ਸਥਾਪਨਾ ਨਾਲ, ਅਸੀਂ ਸਾਰਿਆਂ ਲਈ ਸਿਹਤ ਸੇਵਾਵਾਂ ਯਕੀਨੀ ਬਣਾਉਣ ਲਈ ਲਗਾਤਾਰ ਕੰਮ ਕਰ ਰਹੇ ਹਾਂ।

ਪ੍ਰਧਾਨ ਮੰਤਰੀ ਨੇ ਸ਼੍ਰੀ ਕ੍ਰਿਸ਼ਨ ਆਯੁਸ਼ ਯੂਨੀਵਰਸਿਟੀ, ਕੁਰੂਕਸ਼ੇਤਰ ਦਾ ਨੀਂਹ ਪੱਥਰ ਰੱਖਿਆ ਜੋ ਦੁਨੀਆ ਵਿੱਚ ਆਪਣੀ ਤਰ੍ਹਾਂ ਦੀ ਪਹਿਲੀ ਯੂਨੀਵਰਸਿਟੀ ਹੈ ਜੋ ਆਯੁਰਵੇਦ, ਯੋਗ, ਯੂਨਾਨੀ, ਸਿੱਧ ਅਤੇ ਹੋਮਿਓਪੈਥੀ ਇਲਾਜ ਪ੍ਰਣਾਲੀਆਂ ਰਾਹੀਂ ਸਿੱਖਿਆ ਅਤੇ ਇਲਾਜ ਪ੍ਰਦਾਨ ਕਰੇਗੀ।

ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਪੰਡਿਤ ਦੀਨ ਦਿਆਲ ਉਪਾਧਿਆਏ ਸਿਹਤ ਯੂਨੀਵਰਸਿਟੀ, ਕਰਨਾਲ, ਰਾਸ਼ਟਰੀ ਆਯੁਰਵੇਦ ਸੰਸਥਾਨ, ਪੰਚਕੂਲਾ ਅਤੇ ਫਰੀਦਾਬਾਦ ਵਿਖੇ ਈਐੱਸਆਈਸੀ ਮੈਡੀਕਲ ਕਾਲਜ ਅਤੇ ਹਸਪਤਾਲ ਦਾ ਨੀਂਹ ਪੱਥਰ ਰੱਖਿਆ।

ਪ੍ਰਧਾਨ ਮੰਤਰੀ ਨੇ ‘ਪਾਣੀਪਤ ਸੰਗ੍ਰਾਮ ਮਿਊਜ਼ੀਅਮ’ ਦਾ ਨੀਂਹ ਪੱਥਰ ਰੱਖਦਿਆਂ ਕਿਹਾ ਕਿ ਪਾਣੀਪਤ ਦੇ ਸੰਗ੍ਰਾਮਾ ‘ਏਕ ਭਾਰਤ, ਸ੍ਰੇਸ਼ਠ ਭਾਰਤ’ ਦਾ ਜਿਊਂਦਾ ਜਾਗਦਾ ਉਦਾਹਰਣ ਹਨ।

ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਇਹ ਸਾਰੇ ਪ੍ਰੋਜੈਕਟ ਹਰਿਆਣਾ ਦੇ ਨਾਗਰਿਕਾਂ ਦੇ ਜੀਵਨ ਨੂੰ ਤੰਦਰੁਸਤ ਸਿਹਤਮੰਦ ਅਤੇ ਅਸਾਨ ਬਣਾਉਣ ਤੋਂ ਇਲਾਵਾ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨਗੇ।

ਪ੍ਰਧਾਨ ਮੰਤਰੀ ਨੇ ਨਾਈਜੀਰੀਆ ਦੇ ਵਫ਼ਦ ਦੀ ਸ਼ਲਾਘਾ ਕੀਤੀ ਜੋ ਇਹ ਜਾਣਨ ਲਈ ਸਟਡੀ ਟੂਰ ’ਤੇ ਹਨ ਕਿ ਸਵੱਛ ਭਾਰਤ ਮਿਸ਼ਨ ਕਿਵੇਂ ਜ਼ਮੀਨੀ ਪੱਧਰ ’ਤੇ ਚਲ ਰਿਹਾ ਹੈ ਅਤੇ ਇਸਨੂੰ ਨਾਈਜੀਰੀਆ ਵਿੱਚ ਕਿਵੇਂ ਦੁਹਰਾਇਆ ਜਾ ਸਕਦਾ ਹੈ।

                                                                 ***

ਏਕਟੀ/ਵੀਜੇ