Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅੱਜ ਲਖਨਊ ਜਾਣਗੇ, ਕੱਲ੍ਹ ਯੋਗ ਦਿਵਸ ਦੇ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਲਖਨਊ ਜਾਣਗੇ, ਜਿੱਥੇ ਉਹ ਕੱਲ੍ਹ ਯੋਗ ਦਿਵਸ ਸਮੇਤ ਵਿਭਿੰਨ ਪ੍ਰੋਗਰਾਮਾਂ ਵਿੱਚ ਲੈਣਗੇ।

ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਸੀਐੱਸਆਈਆਰ-ਸੈਂਟਰਲ ਡਰੱਗ ਰਿਸਰਚ ਇੰਸਟੀਟਿਊਟ (ਸੀਐੱਸਆਈਆਰ-ਸੀਡੀਆਰਆਈ) ਜਾਣਗੇ।

ਪ੍ਰਧਾਨ ਮੰਤਰੀ ਡਾ. ਏ.ਪੀ. ਜੇ. ਅਬਦੁਲ ਕਲਾਮ ਟੈਕਨੀਕਲ ਯੂਨੀਵਰਸਿਟੀ ਦੀ ਇਮਾਰਤ ਦਾ ਵੀ ਉਦਘਾਟਨ ਕਰਨਗੇ। ਲਖਨਊ ਵਿੱਚ ਪ੍ਰਧਾਨ ਮੰਤਰੀ 400 ਕੇਵੀ ਲਖਨਊ-ਕਾਨਪੁਰ ਡੀ/ਸੀ ਟਰਾਂਸਮਿਸ਼ਨ ਲਾਈਨ ਰਾਸ਼ਟਰ ਨੂੰ ਸਮਰਪਿਤ ਕਰਨਗੇ।

ਪ੍ਰਧਾਨ ਮੰਤਰੀ ਕੱਲ੍ਹ ਸਵੇਰੇ ਪੀਐੱਮ ਆਵਾਸ ਯੋਜਨਾ ਦੇ ਲਾਭਪਾਤਰੀਆਂ ਨੂੰ ਪ੍ਰਵਾਨਗੀ ਪੱਤਰ ਵੰਡਣਗੇ, ਤੀਜੇ ਯੋਗ ਦਿਵਸ ‘ਤੇ ਪ੍ਰਧਾਨ ਮੰਤਰੀ ਲਖਨਊ ਦੇ ਰਾਮਾਬਾਈ ਅੰਬੇਡਕਰ ਮੈਦਾਨ ਵਿੱਚ ਯੋਗ ਦਿਵਸ ਪ੍ਰੋਗਰਾਮ ਵਿੱਚ ਸ਼ਾਮਲ ਹੋਣਗੇ।

ਤੁਸੀਂ ਪ੍ਰਧਾਨ ਮੰਤਰੀ ਦੇ ਲਖਨਊ ਦੇ ਸਾਰੇ ਪ੍ਰੋਗਰਾਮਾਂ ਨੂੰ ਆਪਣੇ ਮੋਬਾਇਲ ‘ਤੇ http://nm4.in/dnldapp’ਤੇ ਲਾਈਵ ਦੇਖ ਸਕਦੇ ਹੋ।

VBA/SH/HS