Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਅੱਜ ਸੂਰਤ ਵਿੱਚ

ਪ੍ਰਧਾਨ ਮੰਤਰੀ ਅੱਜ ਸੂਰਤ ਵਿੱਚ

ਪ੍ਰਧਾਨ ਮੰਤਰੀ ਅੱਜ ਸੂਰਤ ਵਿੱਚ

ਪ੍ਰਧਾਨ ਮੰਤਰੀ ਅੱਜ ਸੂਰਤ ਵਿੱਚ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਅੱਜ ਸੂਰਤ ਗਏ। ਉਨ੍ਹਾਂ ਨੇ ਸੂਰਤ ਹਵਾਈ ਅੱਡੇ ਦੀ ਟਰਮੀਨਲ ਬਿਲਡਿੰਗ ਦੀ ਐਕਸਟੈਂਸ਼ਨ ਦਾ ਨੀਂਹ ਪੱਥਰ ਰੱਖਿਆ, ਜਿਸ ਨਾਲ ਸੂਰਤ ਅਤੇ ਦੱਖਣੀ ਗੁਜਰਾਤ ਖੇਤਰ ਵਿੱਚ ਕਨੈਕਟੀਵਿਟੀ ਅਤੇ ਖੁਸ਼ਹਾਲੀ ਵਧੇਗੀ।

ਇਸ ਮੌਕੇ ਤੇ ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ”ਈਜ਼ ਆਫ ਡੂਇੰਗ ਬਿਜ਼ਨਸ ਲਈ ਇਸ ਦੇਸ਼ ਦੇ ਬੁਨਿਆਦੀ ਢਾਂਚੇ ਵਿੱਚ ਸੁਧਾਰ ਹੋਣਾ ਚਾਹੀਦਾ ਹੈ ਅਤੇ ਸੂਰਤ ਹਵਾਈ ਅੱਡੇ ਦੀ ਐਕਸਟੈਂਸ਼ਨ, ਇਸ ਦਿਸ਼ਾ ਵਿੱਚ ਇੱਕ ਕਦਮ ਹੈ।” ਸੂਰਤ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਦਾ 354 ਕਰੋੜ ਰੁਪਏ ਦੀ ਲਾਗਤ ਨਾਲ 25,500 ਵਰਗਮੀਟਰ ਇਲਾਕੇ ਵਿੱਚ ਵਿਸਤਾਰ ਕੀਤਾ ਜਾ ਰਿਹਾ ਹੈ। ਇਹ ਈਕੋ-ਫਰੈਂਡਲੀ ਟਿਕਾਊ ਇਮਾਰਤ ਹੋਵੇਗੀ ਜਿਸ ਵਿੱਚ ਐੱਲਈਡੀ ਲਾਈਟਿੰਗ ਹੋਵੇਗੀ। ਜਦੋਂ ਨਵੇਂ ਟਰਮੀਨਲ ਦਾ ਕੰਮ ਮੁਕੰਮਲ ਹੋ ਜਾਵੇਗਾ ਤਾਂ ਇਥੇ ਇੱਕ ਸਾਲ ਵਿੱਚ 26 ਲੱਖ ਯਾਤਰੀਆਂ ਦਾ ਪ੍ਰਬੰਧ ਹੋ ਸਕੇਗਾ ਜਦਕਿ ਇਸ ਵੇਲੇ ਸਿਰਫ 4 ਲੱਖ ਯਾਤਰੀਆਂ ਦਾ ਪ੍ਰਬੰਧ ਹੀ ਹੋ ਸਕਦਾ ਹੈ। ਪ੍ਰਧਾਨ ਮੰਤਰੀ ਨੇ ਹੋਰ ਕਿਹਾ ਕਿ ਏਅਰ ਇੰਡੀਆ ਐਕਸਪ੍ਰੈੱਸ ਉਡਾਨ ਜਲਦੀ ਹੀ ਸੂਰਤ ਨੂੰ ਸ਼ਾਰਜਾਹ ਨਾਲ ਜੋੜੇਗੀ। ਸ਼ੁਰੂ ਵਿੱਚ, ਹਫਤੇ ਵਿੱਚ ਦੋ ਉਡਾਨਾਂ ਹੋਣਗੀਆਂ ਜੋ ਕਿ ਬਾਅਦ ਵਿੱਚ ਹਫ਼ਤੇ ਵਿੱਚ ਦੁੱਗਣੀਆਂ ਹੋ ਕੇ ਚਾਰ ਹੋ ਜਾਣਗੀਆਂ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਉਡਾਨ ਸਕੀਮ ਅਧੀਨ ਹੋਰ ਵਧੇਰੇ ਹਵਾਈ ਅੱਡੇ ਇਸ ਨਾਲ ਜੋੜੇ ਜਾਣਗੇ ਤਾਂ ਕਿ ਹਵਾਈ ਸੰਪਰਕ ਨੂੰ ਵਧਾਇਆ ਜਾ ਸਕੇ ਅਤੇ ਹੁਣ ਲੋਕ ਆਪਣੇ ਸਬੰਧਤ ਸਥਾਨਾਂ ਤੋਂ ਹੀ ਇਸ ਤੱਕ ਪਹੁੰਚ ਕਰ ਸਕਣਗੇ। ਉਨ੍ਹਾਂ ਕਿਹਾ, ”ਅਸੀਂ ਹਵਾਈ ਯਾਤਰਾ ਹਰ ਇੱਕ ਲਈ ਪਹੁੰਚਯੋਗ ਬਣਾਉਣ ਦੇ ਚਾਹਵਾਨ ਹਾਂ। ਉਡਾਨ ਨੇ ਭਾਰਤ ਵਿੱਚ ਏਅਰ ਕਨੈਕਟੀਵਿਟੀ ਵਧਾਉਣ ਵਿੱਚ ਭਾਰੀ ਮਦਦ ਕੀਤੀ ਹੈ। ਸਰਕਾਰ ਦੇਸ਼ ਭਰ ਵਿੱਚ ਹੋਰ ਹਵਾਈ ਅੱਡੇ ਵਿਕਸਤ ਕਰਨ ਦੀ ਯੋਜਨਾ ਬਣਾ ਰਹੀ ਹੈ।

ਸਰਕਾਰ ਵੱਲੋਂ ਕੀਤੇ ਜਾ ਰਹੇ ਵਿਕਾਸ ਕਾਰਜਾਂ ਦਾ ਵਰਣਨ ਕਰਦਿਆਂ ਉਨ੍ਹਾਂ ਕਿਹਾ ਕਿ ਪੂਰਨ ਬਹੁਮਤ ਵਾਲੀ ਸਰਕਾਰ ਦਲੇਰੀ ਭਰੇ ਫੈਸਲੇ ਲੈ ਸਕਦੀ ਹੈ ਅਤੇ ਦੇਸ਼ ਦੇ ਵਿਕਾਸ ਲਈ ਖੁੱਲ੍ਹ ਕੇ ਕੰਮ ਕਰ ਸਕਦੀ ਹੈ। ਉਨ੍ਹਾਂ ਕਿਹਾ, ”ਕਿਉਂਕਿ ਤੁਸੀਂ ਸਾਨੂੰ ਬਹੁਮਤ ਦਿੱਤਾ ਹੈ ਤਾਂ ਹੀ ਅਸੀਂ ਸਖਤ ਫੈਸਲੇ ਲੈਣ ਵਿੱਚ ਸਫਲ ਹੋਏ ਹਾਂ।” ਅਤੇ ਐੱਨਡੀਏ ਸਰਕਾਰ ਨੇ ਮੱਧ ਵਰਗ ਦੇ ਭਲੇ ਲਈ ਕੰਮ ਕੀਤਾ ਹੈ ਜਿਵੇਂ ਕਿ ਪਿਛਲੀਆਂ ਸਰਕਾਰਾਂ ਨਹੀਂ ਕਰ ਸਕੀਆਂ।

ਆਪਣੀ ਸਰਕਾਰ ਦੀ ਕਾਰਗੁਜ਼ਾਰੀ ਦੀ ਯੂਪੀਏ ਸਰਕਾਰ ਨਾਲ ਤੁਲਨਾ ਕਰਦਿਆਂ ਸ਼੍ਰੀ ਮੋਦੀ ਨੇ ਕਿਹਾ, ”ਸਾਡੇ ਸ਼ਾਸਨ ਦੇ 4 ਸਾਲਾਂ ਵਿੱਚ ਅਸੀਂ 1.30 ਕਰੋੜ ਮਕਾਨ ਤਿਆਰ ਕਰਵਾਏ ਜਦਕਿ ਯੂਪੀਏ ਸਰਕਾਰ ਦੇ ਦੌਰ ਵਿੱਚ ਉਨ੍ਹਾਂ ਨੇ ਸਿਰਫ 25 ਲੱਖ ਮਕਾਨ ਹੀ ਬਣਾਏ ਸਨ।” ਉਨ੍ਹਾਂ ਇਹ ਵੀ ਕਿਹਾ, ”ਹੁਣ ਦੇਸ਼ ਵਿੱਚ 400 ਤੋਂ ਵੱਧ ਪਾਸਪੋਰਟ ਦਫਤਰ ਹਨ ਜਦਕਿ 2014 ਵਿੱਚ ਇਨ੍ਹਾਂ ਦੀ ਗਿਣਤੀ ਸਿਰਫ 80 ਸੀ।”

ਪ੍ਰਧਾਨ ਮੰਤਰੀ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਕੁਝ ਲਾਭਾਰਥੀਆਂ ਨੂੰ ਸੂਰਤ ਵਿੱਚ ਮਕਾਨਾਂ ਦੀਆਂ ਚਾਬੀਆਂ ਵੀ ਸੌਂਪੀਆਂ। ਉਨ੍ਹਾਂ ਕਿਹਾ ਕਿ ਸਰਕਾਰ ਮਿਸ਼ਨ ਮੋਡ ਵਿੱਚ ਕੰਮ ਕਰ ਰਹੀ ਹੈ ਜਿਸ ਵਿੱਚ ਦੇਸ਼ ਦੇ ਦਰਮਿਆਨੇ ਵਰਗ ਅਤੇ ਗਰੀਬਾਂ ਦਾ ਜੀਵਨ ਆਸਾਨ ਬਣਾਉਣ ਤੇ ਧਿਆਨ ਕੇਂਦ੍ਰਿਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, ”ਸਰਕਾਰ ਨੇ ਸ਼ਹਿਰਾਂ ਵਿੱਚ ਰਹਿ ਰਹੇ ਗਰੀਬ ਲੋਕਾਂ ਲਈ ਪਿਛਲੇ ਚਾਰ ਸਾਲਾਂ ਵਿੱਚ 13 ਲੱਖ ਤੋਂ ਵੱਧ ਮਕਾਨ ਬਣਵਾਏ ਹਨ ਅਤੇ 37 ਲੱਖ ਹੋਰ ਮਕਾਨਾਂ ਦੀ ਤਿਆਰੀ ਜਾਰੀ ਹੈ।

ਅਜ਼ਾਦੀ ਦੇ ਅੰਦੋਲਨ ਵਿੱਚ ਸੂਰਤ ਦੀ ਭੂਮਿਕਾ ਨੂੰ ਯਾਦ ਕਰਦਿਆਂ ਸ਼੍ਰੀ ਮੋਦੀ ਨੇ ਆਸ ਪ੍ਰਗਟਾਈ ਕਿ ਇਹ ਸ਼ਹਿਰ ਭਾਰੀ ਨਿਵੇਸ਼ ਨਾਲ ਇੱਕ ਦਹਾਕੇ ਵਿੱਚ ਸਭ ਤੋਂ ਵੱਧ ਵਿਕਸਤ ਹੋ ਰਹੇ ਸ਼ਹਿਰਾਂ ਵਿੱਚ ਸ਼ਾਮਲ ਹੋ ਜਾਵੇਗਾ।

ਬਾਅਦ ਵਿੱਚ ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਇੱਕ ਸਟੇਟ ਆਵ੍ ਦ ਆਰਟ ਸੁਪਰ ਸਪੈਸ਼ਿਲਟੀ ਰਸੀਲਾਬੇਨ ਸੇਵੰਤੀਲਾਲ ਸ਼ਾਹ ਵੀਨਸ ਹਸਪਤਾਲ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਹਸਪਤਾਲ ਵਿਚਲੀਆਂ ਸਹੂਲਤਾਂ ਦਾ ਮੁਆਇਨਾ ਕੀਤਾ। ਇੱਕ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਵੇਂ ਆਯੁਸ਼ਮਾਨ ਭਾਰਤ ਨੇ ਲੋਕਾਂ ਨੂੰ ਪਹੁੰਚਯੋਗ ਸਿਹਤ ਸੰਭਾਲ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ। ਉਨ੍ਹਾਂ ਕਿਹਾ ਕਿ ਵਧੇਰੇ ਗਿਣਤੀ ਵਿੱਚ ਜੈਨਰਿਕ ਦਵਾਈਆਂ ਜਨਤਾ ਲਈ ਮੁਹੱਈਆ ਹਨ ਜਿਸ ਨਾਲ ਸਿਰਫ ਸਿਹਤ ਸੰਭਾਲ ਦੀ ਲਾਗਤ ਹੀ ਨਹੀਂ ਘਟੇਗੀ ਸਗੋਂ ਕਈ ਕੀਮਤੀ ਜਾਨਾਂ ਵੀ ਬਚ ਸਕਣਗੀਆਂ।

ਸ਼ਾਮ ਨੂੰ ਪ੍ਰਧਾਨ ਮੰਤਰੀ ਵੱਲੋਂ ਡਾਂਡੀ ਦੌਰੇ ਤੋਂ ਪਰਤ ਕੇ ਸੂਰਤ ਦੇ ਇਨਡੋਰ ਸਟੇਡੀਅਮ ਵਿੱਚ ਨਿਊ ਇੰਡੀਆ ਯੂਥ ਕਨਕਲੇਵ ਨੂੰ ਸੰਬੋਧਨ ਕੀਤਾ ਜਾਵੇਗਾ। ਡਾਂਡੀ ਵਿਖੇ ਉਹ ਰਾਸ਼ਟਰੀ ਨਮਕ ਸੱਤਿਆਗ੍ਰਹਿ ਮੈਮੋਰੀਅਲ ਤੋਂ ਪਰਦਾ ਹਟਾਉਣਗੇ। ਇਸ ਮੈਮੋਰੀਅਲ ਵਿੱਚ ਮਹਾਤਮਾ ਗਾਂਧੀ ਅਤੇ 80 ਸੱਤਿਆਗ੍ਰਹੀਆਂ, ਜਿਨ੍ਹਾਂ ਨੇ ਕਿ ਗਾਂਧੀ ਜੀ ਨਾਲ ਡਾਂਡੀ ਮਾਰਚ ਵਿੱਚ ਹਿੱਸਾ ਲੈ ਕੇ ਕਾਨੂੰਨ ਤੋੜ ਕੇ ਨਮਕ ਬਣਾਇਆ ਸੀ, ਦੇ ਬੁੱਤ ਲੱਗੇ ਹੋਏ ਹਨ ਅਤੇ ਜਿਨ੍ਹਾਂ ਦਾ ਬਿਰਤਾਂਤੀ ਵਰਣਨ ਇੱਥੇ 24 ਵੱਖ -ਵੱਖ ਕਹਾਣੀਆਂ ਵਿੱਚ ਮਿਲਦਾ ਹੈ। ਭਾਰਤ ਦੇ ਅਜ਼ਾਦੀ ਸੰਘਰਸ਼ ਦੇ ਇਤਿਹਾਸ ਵਿੱਚ ਇਹ ਇੱਕ ਮਹੱਤਵਪੂਰਨ ਘਟਨਾ (ਲੈਂਡਮਾਰਕ ਈਵੈਂਟ) ਰਹੀ ਹੈ।

ਏਕੇਟੀ /ਵੀਜੇ/ ਐੱਸਬੀਪੀ