Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਲਾਭਾਰਥੀਆਂ ਦੇ ਸਮੂਹਿਕ ਈ-ਗ੍ਰਹਿਪ੍ਰਵੇਸ਼ ਦੇ ਸਾਖਸ਼ੀ ਬਣੇ ਪ੍ਰਧਾਨ ਮੰਤਰੀ, ਵਲਸਾਡ ਦੇ ਜੁਜਵਾ ਪਿੰਡ ਵਿੱਚ ਐਸਟੋਲ (Astole) ਵਾਟਰ ਸਪਲਾਈ ਯੋਜਨਾ ਦਾ ਨੀਂਹ ਪੱਥਰ ਰੱਖਿਆ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਗੁਜਰਾਤ ਦੇ ਵਲਸਾਡ ਜ਼ਿਲ੍ਹੇ ਦੇ ਜੁਜਵਾ ਪਿੰਡ ਵਿੱਚ ਇੱਕ ਵਿਸ਼ਾਲ ਜਨਤਕ ਮੀਟਿੰਗ ਵਿੱਚ ਹਜ਼ਾਰਾਂ ਲੋਕਾਂ ਨਾਲ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਦੇ ਲਾਭਾਰਥੀਆਂ ਦੇ ਸਮੂਹਿਕ ਈ-ਗ੍ਰਹਿਪ੍ਰਵੇਸ਼ ਦੇ ਸਾਖਸ਼ੀ ਬਣੇ। ਰਾਜ ਦੇ 26 ਜ਼ਿਲ੍ਹਿਆਂ ਵਿੱਚ ਲਾਭਾਰਥੀਆਂ ਨੂੰ ਇੱਕ ਲੱਖ ਤੋਂ ਜ਼ਿਆਦਾ ਆਵਾਸ ਸੌਂਪੇ ਗਏ। ਕਈ ਜ਼ਿਲ੍ਹਿਆਂ ਦੇ ਲਾਭਾਰਥੀਆਂ ਨੂੰ ਵੀਡੀਓ ਲਿੰਕ ਰਾਹੀਂ ਵਿਸ਼ੇਸ਼ ਪ੍ਰੋਗਰਾਮ ਨਾਲ ਜੋੜਿਆ ਗਿਆ ਅਤੇ ਉਨ੍ਹਾਂ ਵਿੱਚੋਂ ਕੁਝ ਦੇ ਨਾਲ ਪ੍ਰਧਾਨ ਮੰਤਰੀ ਨੇ ਗੱਲਬਾਤ ਕੀਤੀ।

ਇਸੇ ਅਵਸਰ ਤੇ ਪ੍ਰਧਾਨ ਮੰਤਰੀ ਨੇ ਦੀਨਦਿਆਲ ਉਪਾਧਿਆਏ ਗ੍ਰਾਮੀਣ ਕੌਸ਼ਲ ਵਿਕਾਸ ਯੋਜਨਾ, ਮੁੱਖ ਮੰਤਰੀ ਗ੍ਰਾਮੋਦਯ ਯੋਜਨਾ ਅਤੇ ਰਾਸ਼ਟਰੀਯ ਗ੍ਰਾਮੀਣ ਆਜੀਵਿਕਾ ਮਿਸ਼ਨ ਦੇ ਤਹਿਤ ਲਾਭਾਰਥੀਆਂ ਦੀ ਚੋਣ ਲਈ ਪ੍ਰਮਾਣ ਪੱਤਰ ਅਤੇ ਰੋਜ਼ਗਾਰ ਪੱਤਰ ਵੰਡੇ। ਉਨ੍ਹਾਂ ਨੇ ਮਹਿਲਾ ਬੈਂਕ ਸੰਵਾਦਦਾਤਾਵਾਂ ਪ੍ਰੇਰਕਾਂ ਨੂੰ ਨਿਯੁਕਤੀ ਪੱਤਰ ਅਤੇ ਮਿਨੀ ਏਟੀਐੱਮ ਵੀ ਵੰਡੇ।

ਪ੍ਰਧਾਨ ਮੰਤਰੀ ਨੇ ਐਸਟਰੋਲ ਵਾਟਰ ਸਪਲਾਈ ਯੋਜਨਾ ਦਾ ਨੀਂਹ ਪੱਥਰ ਵੀ ਰੱਖਿਆ।

ਇਸ ਮੌਕੇ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖੜੀ ਦਾ ਤਿਉਹਾਰ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਸੰਤੁਸ਼ਟ ਹਨ ਕਿ ਇਸ ਅਵਸਰ ਤੇ ਤੋਹਫ਼ੇ ਵਜੋਂ ਇੱਕ ਲੱਖ ਤੋਂ ਜ਼ਿਆਦਾ ਮਹਿਲਾਵਾਂ ਨੂੰ ਉਨ੍ਹਾਂ ਦੇ ਨਾਮ ਤੇ ਘਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਨਵਾਂ ਘਰ ਆਪਣੇ ਨਾਲ ਲਿਆਉਂਦਾ ਹੈ, ਨਵੇਂ ਸੁਪਨੇ, ਅਤੇ ਉਨ੍ਹਾਂ ਸੁਪਨਿਆਂ ਦੀ ਪ੍ਰਾਪਤੀ ਲਈ ਪਰਿਵਾਰ ਵਿੱਚ ਸਖ਼ਤ ਮਿਹਨਤ ਕਰਨ ਦਾ ਨਵਾਂ ਸਮੂਹਿਕ ਉਤਸ਼ਾਹ।

ਇਹ ਦੇਖਦਿਆਂ ਕਿ ਈ-ਗ੍ਰਹਿਪ੍ਰਵੇਸ਼ ਦੌਰਾਨ ਜਿਹੜੇ ਘਰ ਦਿਖਾਈ ਦੇ ਰਹੇ ਸਨ, ਸ਼ਾਨਦਾਰ ਗੁਣਵੱਤਾ ਵਾਲੇ ਲਗ ਰਹੇ ਸਨ, ਉਨ੍ਹਾਂ ਕਿਹਾ ਕਿ ਇਹ ਇਸ ਲਈ ਸੰਭਵ ਹੋ ਸਕਿਆ ਕਿਉਂਕਿ ਇਸ ਵਿੱਚ ਦਲਾਲ ਸ਼ਾਮਲ ਨਹੀਂ ਸਨ। ਉਨ੍ਹਾਂ ਨੇ 2022 ਤੱਕ ਸਭ ਲਈ ਆਵਾਸ ਯਕੀਨੀ ਬਣਾਉਣ ਲਈ ਕੇਂਦਰ ਸਰਕਾਰ ਦੇ ਵਿਜ਼ਨ ਨੂੰ ਦੁਹਰਾਇਆ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੰਮੇ ਸਮੇਂ ਤੋਂ ਰਾਜਨੇਤਾਵਾਂ ਲਈ ਫੈਂਸੀ ਘਰਾਂ ਦੇ ਨਿਰਮਾਣ ਬਾਰੇ ਵਿਖਿਆਨ ਹੁੰਦੇ ਸਨ। ਉਨ੍ਹਾਂ ਕਿਹਾ ਕਿ ਹੁਣ ਇਹ ਵਿਖਿਆਨ ਗ਼ਰੀਬਾਂ ਨੂੰ ਆਪਣੇ ਘਰ ਵਿੱਚ ਬਦਲ ਗਿਆ ਹੈ।

ਐਸਟੋਲ ਵਾਟਰ ਸਪਲਾਈ ਯੋਜਨਾ, ਜਿਸ ਦਾ ਅੱਜ ਨੀਂਹ ਪੱਥਰ ਰੱਖਿਆ ਗਿਆ, ਦਾ ਵਰਣਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਵੱਛ ਪੇਅਜਲ ਲੋਕਾਂ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
ਪ੍ਰਧਾਨ ਮੰਤਰੀ ਨੇ ਵਿਸਥਾਰ ਸਹਿਤ ਦੱਸਿਆ ਕਿ ਕਿਸ ਤਰ੍ਹਾਂ ਸਰਕਾਰ ਗ਼ਰੀਬਾਂ ਨੂੰ ਆਪਣੇ ਘਰ, ਬਿਜਲੀ, ਸਾਫ਼ ਪੇਅਜਲ, ਖਾਣਾ ਪਕਾਉਣ ਲਈ ਸਾਫ਼ ਈਂਧਣ ਤੱਕ ਪਹੁੰਚ ਪ੍ਰਦਾਨ ਕਰਕੇ, ਉਨ੍ਹਾਂ ਦਾ ਜੀਵਨ ਬਦਲਣਾ ਚਾਹੁੰਦੀ ਹੈ।

***

ਏਕੇਟੀ/ਵੀਜੇ/ਐੱਸਕੇ