ਮੇਰੇ ਪਿਆਰੇ ਭਾਈਓ ਅਤੇ ਭੈਣੋਂ, ਨਮਸਕਾਰ,
ਮੇਰਾ ਹਮੇਸ਼ਾ ਪ੍ਰਯਤਨ ਰਹਿੰਦਾ ਹੈ ਕਿ ਅਲੱਗ-ਅਲੱਗ ਯੋਜਨਾਵਾਂ ਨਾਲ ਸਧਾਰਨ ਵਿਅਕਤੀ ਦੇ ਜੀਵਨ ਵਿੱਚ ਜੋ ਬਦਲਾਅ ਆਇਆ ਹੈ। ਉਨ੍ਹਾਂ ਅਨੁਭਵਾਂ ਨੂੰ ਸਿੱਧਾ ਉਨ੍ਹਾਂ ਹੀ ਲੋਕਾਂ ਨਾਲ ਗੱਲ ਕਰਦਿਆਂ ਮੈਂ ਜਾਣਦਾ ਹਾਂ ਅਤੇ ਇਸ ਲਈ ਮੈਂ ਹਮੇਸ਼ਾ ਅਜਿਹੇ ਲਾਭਾਰਥੀਆਂ ਨਾਲ ਸਿੱਧੀ ਮੁਲਾਕਾਤ ਕਰਨ ਦਾ ਪ੍ਰਯਤਨ ਕਰਦਾ ਹਾਂ। ਸਹੀ ਹੋਵੇ ਜਾਂ ਗ਼ਲਤ ਹੋਵੇ, ਚੰਗਾ ਹੋਵੇ ਖ਼ਰਾਬ ਹੋਵੇ, ਦਿੱਕਤਾਂ ਆਈਆਂ ਹੋਣ, ਸਹੂਲਤਾਂ ਮਿਲੀਆਂ ਹੋਣ, ਇਨ੍ਹਾਂ ਸਭ ਬਾਰੇ ਸਿੱਧਾ ਤੁਹਾਡੇ ਜਿਹੇ ਲੋਕਾਂ ਤੋਂ ਜਾਣਨਾ ਬਹੁਤ ਹੀ ਮਹੱਤਵਪੂਰਨ ਹੈ।
ਸਰਕਾਰ ਵਿੱਚ ਅਫ਼ਸਰਾਂ ਵੱਲੋਂ ਜੋ ਰਿਪੋਰਟ ਤਿਆਰ ਹੁੰਦੀ ਹੈ। ਉਸ ਦਾ ਆਪਣਾ ਇੱਕ ਮਹੱਤਵ ਹੈ ਹੀ ਲੇਕਿਨ ਪ੍ਰਤੱਖ ਜੀਣ ਨਾਲ ਲਾਭ ਮਿਲਿਆ ਅਤੇ ਜਿਨ੍ਹਾਂ ਲੋਕਾਂ ਨੂੰ ਲਾਭ ਮਿਲਿਆ। ਉਨ੍ਹਾਂ ਨਾਲ ਜਦੋਂ ਗੱਲਬਾਤ ਕਰਕੇ ਨਵੀਂ ਚੀਜ਼ ਸੁਣੀ ਜਿਵੇਂ ਉੱਜਵਲਾ ਯੋਜਨਾ, ਗੈਸ ਕਨੈਕਸ਼ਨ। ਮੈਂ ਉਸ ਉੱਜਵਲਾ ਲਈ ਕਾਫੀ ਗੱਲਾਂ ਕਰਦਾ ਸਾਂ। ਲੇਕਿਨ ਜਦੋਂ ਉੱਜਵਲਾ ਦੇ ਲਾਭਾਰਥੀਆਂ ਨਾਲ ਮਿਲਿਆ ਤਾਂ ਉਨ੍ਹਾਂ ਨੇ ਮੈਨੂੰ ਬਹੁਤ ਮਜ਼ੇਦਾਰ ਗੱਲ ਦੱਸੀ, ਉਨ੍ਹਾਂ ਨੇ ਕਿਹਾ ਸਾਡਾ ਪਾਣੀ ਬਚ ਗਿਆ, ਮੈਂ ਕਿਹਾ ਪਾਣੀ ਕਿਵੇਂ ਬਚ ਗਿਆ? ਤਾਂ ਪਹਿਲਾਂ ਬੋਲੇ ਲਕੜੀ ਦੇ ਬਾਲਣ ਵਾਲੇ ਚੁੱਲ੍ਹੇ ਨਾਲ ਖਾਣਾ ਪਕਾਉਂਦੇ ਸਾਂ ਤਾਂ ਸਾਰੇ ਬਰਤਨ ਕਾਲੇ ਹੋ ਜਾਂਦੇ ਸਨ ਅਤੇ ਦਿਨ ਵਿੱਚ ਚਾਰ-ਚਾਰ ਵਾਰੀ ਬਰਤਨ ਸਾਫ਼ ਕਰਨ ਲਈ ਬਹੁਤ ਪਾਣੀ ਲਗਦਾ ਸੀ। ਹੁਣ ਗੈਸ ਦਾ ਚੁੱਲ੍ਹਾ ਆ ਗਿਆ ਤਾਂ ਸਾਨੂੰ ਉਹ ਕਰਨਾ ਨਹੀਂ ਪੈ ਰਿਹਾ ਹੈ। ਅਤੇ ਉਸੇ ਸਿਲਸਿਲੇ ਵਿੱਚ ਅੱਜ ਮੈਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਜੋ ਲਾਭਾਰਥੀ ਹਨ ਜਾਂ ਉਹ ਲੋਕ ਜਿਨ੍ਹਾਂ ਦੇ ਸਾਹਮਣੇ ਘਰ ਤਿਆਰ ਹੋ ਰਿਹਾ ਹੈ। ਘਰ ਬਣਾਉਣ ਵਿੱਚ ਜੁੜੇ ਹਨ। ਜਿਨ੍ਹਾਂ ਨੂੰ ਕੁਝ ਹੀ ਸਮੇਂ ਵਿੱਚ ਘਰ ਮਿਲਣਾ ਨਿਸ਼ਚਿਤ ਹੈ। ਅਜਿਹੇ ਸਾਰੇ ਲੋਕਾਂ ਨਾਲ ਰੁਬਰੂ ਹੋਣ ਦਾ, ਉਨ੍ਹਾਂ ਨਾਲ ਗੱਲਬਾਤ ਕਰਨ ਦਾ ਇੱਕ ਮੌਕਾ ਮਿਲਿਆ ਹੈ।
ਤੁਸੀਂ ਜਾਣਦੇ ਹੋ ਹਰ ਵਿਅਕਤੀ ਦੇ ਮਨ ਵਿੱਚ ਇੱਕ ਇੱਛਾ ਹਮੇਸ਼ਾ ਰਹਿੰਦੀ ਹੈ ਕਿ ਮੇਰਾ ਖੁਦ ਦਾ ਆਪਣਾ ਘਰ ਹੋਵੇ ਗ਼ਰੀਬ ਤੋਂ ਗ਼ਰੀਬ ਨੂੰ ਵੀ ਲਗਦਾ ਹੈ ਕਿ ਭਾਈ ਮੇਰਾ ਆਪਣਾ ਘਰ ਹੋਵੇ। ਭਾਵੇਂ ਛੋਟਾ ਹੀ ਕਿਉਂ ਨਾ ਹੋਵੇ ਅਤੇ ਆਪਣਾ ਘਰ ਹੋਣ ਦਾ ਜੋ ਸੁਖਦ ਅਹਿਸਾਸ ਹੁੰਦਾ। ਉਹ…. ਜਿਸ ਨੂੰ ਘਰ ਮਿਲਿਆ ਹੈ ਉਹੀ ਜਾਣਦਾ ਹੈ ਹੋਰ ਕੋਈ ਨਹੀਂ ਜਾਣਦਾ। ਅਤੇ ਮੈਂ ਜੋ ਤੁਹਾਨੂੰ ਟੀਵੀ ਰਾਹੀਂ ਦੇਖ ਰਿਹਾ ਹਾਂ। ਟੈਕਨੋਲੋਜੀ ਰਾਹੀਂ ਦੇਖ ਰਿਹਾ ਹਾਂ। ਤੁਹਾਡੇ ਚਿਹਰੇ ’ਤੇ ਜੋ ਖੁਸ਼ੀ ਹੈ, ਇੱਕ ਤਸੱਲੀ ਦਾ ਭਾਵ ਹੈ। ਜੀਵਨ ਜੀਣ ਦੀ ਇੱਕ ਉਮੰਗ ਪੈਦਾ ਹੋਈ ਹੈ। ਇਹ ਮੈਂ ਦੇਖ ਰਿਹਾ ਹਾਂ। ਅਤੇ ਜਦੋਂ ਮੈਂ ਤੁਹਾਡਾ ਉਤਸ਼ਾਹ ਅਤੇ ਉਮੰਗ ਮੈਂ ਆਪਣੀਆਂ ਅੱਖਾਂ ਨਾਲ ਦੇਖਦਾ ਹਾਂ ਤਾਂ ਮੇਰਾ ਉਤਸ਼ਾਹ ਅਤੇ ਉਮੰਗ ਵੀ ਦਸ ਗੁਣਾ ਵਧ ਜਾਂਦੀ ਹੈ। ਫਿਰ ਮੇਰਾ ਵੀ ਮਨ ਕਰਦਾ ਹੈ ਹੋਰ ਜ਼ਿਆਦਾ ਕੰਮ ਕਰਾਂ। ਤੁਹਾਡੇ ਲਈ ਹੋਰ ਮਿਹਨਤ ਕਰਾਂ। ਕਿਉਂਕਿ ਤੁਹਾਡੇ ਚਿਹਰੇ ਦੀ ਖੁਸ਼ੀ ਮੈਨੂੰ ਦੇਖਣ ਨੂੰ ਮਿਲਦੀ ਹੈ ਅਤੇ ਉਹੀ ਮੇਰੀ ਖੁਸ਼ੀ ਦਾ ਕਾਰਨ ਹੈ।
ਕਿਸੇ ਵੀ ਆਵਾਸ ਯੋਜਨਾ ਦਾ ਅਰਥ ਸਿਰਫ਼ ਇਹ ਨਹੀਂ ਹੁੰਦਾ ਕਿ ਲੋਕਾਂ ਨੂੰ ਸਿਰ ਛੁਪਾਉਣ ਦੀ ਕੇਵਲ ਜਗ੍ਹਾ ਦੇਣੀ ਹੈ। ਆਵਾਸ ਦਾ ਮਤਲਬ ਘਰ ਤੋਂ ਹੈ ਸਿਰਫ਼ ਚਾਰਦੀਵਾਰੀ ਅਤੇ ਛੱਤ ਨਹੀਂ ਹੈ। ਘਰ ਭਾਵ ਉਹ ਜਗ੍ਹਾ… ਜਿੱਥੇ ਜੀਵਨ ਜੀਣ ਲਾਇਕ ਹੋਵੇ, ਸਾਰੀਆਂ ਸੁਵਿਧਾਵਾਂ ਉਪਲੱਬਧ ਹੋਣ। ਜਿਸ ਵਿੱਚ ਪਰਿਵਾਰ ਦੀਆਂ ਖੁਸ਼ੀਆਂ ਹੋਣ। ਜਿਸ ਵਿੱਚ ਪਰਿਵਾਰ ਦੇ ਹਰ ਵਿਅਕਤੀ ਦੇ ਸੁਪਨੇ ਜੁੜੇ ਹੋਏ ਹੋਣ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਮੂਲ ਵਿੱਚ ਵੀ ਇਹੀ ਭਾਵ ਹੈ। ਆਪਣਾ ਘਰ ਹਰ ਕਿਸੇ ਦਾ ਸੁਪਨਾ ਹੁੰਦਾ ਹੈ। ਗ਼ਰੀਬ ਤੋਂ ਗ਼ਰੀਬ ਵਿਅਕਤੀ ਦੇ ਮਨ ਵਿੱਚ ਵੀ ਇਹ ਇੱਛਾ ਰਹਿੰਦੀ ਹੈ ਕਿ ਉਸ ਦੇ ਕੋਲ ਆਪਣਾ ਪੱਕਾ ਘਰ ਹੋਵੇ ਲੇਕਿਨ ਅਜ਼ਾਦੀ ਦੇ ਇੰਨੇ ਵਰ੍ਹਿਆਂ ਬਾਅਦ ਵੀ ਗ਼ਰੀਬ ਦੀ ਇੱਛਾ ਅਧੂਰੀ ਹੀ ਹੈ। ਇਸ ਸਰਕਾਰ ਨੇ ਸੰਕਲਪ ਲਿਆ ਅਤੇ ਤੈਅ ਕੀਤਾ ਕਿ 2022, ਜਦੋਂ ਸਾਡੀ ਅਜ਼ਾਦੀ ਦੇ 75 ਸਾਲ ਹੋ ਜਾਣਗੇ ਤਾਂ ਕੁਝ ਅਸੀਂ, ਅਜਿਹੇ ਅਵਸਰ ਹੁੰਦੇ ਹਨ ਕਿ ਜਦੋਂ ਸਭ ਨੂੰ ਦੌੜਨ ਦਾ ਮਨ ਕਰ ਜਾਂਦਾ ਹੈ। ਚਲੋ ਭਾਈ ਅਜ਼ਾਦੀ ਦੇ 75 ਸਾਲ ਹੋਏ ਹਨ ਚਲੋ ਕੁਝ ਕੰਮ ਕਰੀਏ, ਜ਼ਿਆਦਾ ਕਰੀਏ, ਅੱਛਾ ਕਰੀਏ, ਸਾਰੇ ਲੋਕਾਂ ਦੀ ਭਲਾਈ ਕਰੀਏ।
ਅਸੀਂ ਵੀ ਕੋਸ਼ਿਸ਼ ਕੀਤੀ ਹੈ ਕਿ 2022 ਅਜ਼ਾਦੀ ਦੇ 75 ਸਾਲ ਸਾਨੂੰ ਇਹ ਪੰਜ ਸਾਲ, ਚਾਰ ਸਾਲ ਜੋ ਵੀ ਸਮਾਂ ਮਿਲਿਆ ਹੈ। ਦੌੜਨ ਦੀ ਹਿੰਮਤ ਆ ਜਾਏ, ਕੰਮ ਕਰਨ ਦੀ ਹਿੰਮਤ ਆ ਜਾਏ। ਅਤੇ ਉਸਨੇ ਇੱਕ ਸੁਪਨਾ ਲਿਆ ਹੈ 2022 ਅਜ਼ਾਦੀ ਦੇ 75 ਸਾਲ ਹਿੰਦੁਸਤਾਨ ਦੇ ਹਰ ਪਰਿਵਾਰ ਦੇ ਕੋਲ ਗ਼ਰੀਬ ਤੋਂ ਗ਼ਰੀਬ ਹੋਵੇ, ਪਿੰਡ ਹੋਵੇ ਸ਼ਹਿਰ ਹੋਵੇ, ਝੁੱਗੀ ਝੌਂਪੜੀ ਵਿੱਚ ਰਹਿੰਦਾ ਹੋਵੇ, ਫੁੱਟਪਾਥ ‘ਤੇ ਰਹਿੰਦਾ ਹੋਵੇ, ਕਿਤੇ ਵੀ ਰਹਿੰਦਾ ਹੋਵੇ। ਉਸ ਪਰਿਵਾਰ ਦੇ ਕੋਲ ਉਸ ਦਾ ਆਪਣਾ ਪੱਕਾ ਘਰ ਹੋਵੇ। ਅਤੇ ਸਿਰਫ਼ ਘਰ ਹੀ ਨਹੀਂ, ਉਸ ਵਿੱਚ ਬਿਜਲੀ ਹੋਵੇ, ਨਲਕਾ ਹੋਵੇ.. ਨਲਕੇ ਵਿੱਚ ਜਲ ਹੋਵੇ, ਗੈਸ ਚੁੱਲ੍ਹਾ ਹੋਵੇ, ਸੌਭਾਗਯ ਦੀ ਬਿਜਲੀ ਹੋਵੇ, ਪਖ਼ਾਨਾ ਹੋਵੇ, ਭਾਵ ਹਰ ਪ੍ਰਕਾਰ ਨਾਲ ਉਸ ਨੂੰ ਲੱਗਣਾ ਚਾਹੀਦਾ ਹੈ। ਕਿ ਹਾਂ ਹੁਣ ਜ਼ਿੰਦਗੀ ਜੀਣ ਦੇ ਯੋਗ ਬਣ ਗਈ ਹੈ। ਹੁਣ ਕੁਝ ਹੋਰ ਕਰਕੇ ਅੱਗੇ ਵਧਣ ਦੇ ਰਸਤੇ ਬਣੇ, ਗ਼ਰੀਬ ਤੋਂ ਗ਼ਰੀਬ ਆਦਮੀ ਨੂੰ ਵੀ ਸਿਰਫ਼ ਅਰਾਮ ਲਈ ਹੀ ਜਗ੍ਹਾ ਨਾ ਮਿਲੇ ਬਲਕਿ ਮਾਨ-ਸਨਮਾਨ ਅਤੇ ਪਰਿਵਾਰ ਦਾ ਗੌਰਵ ਵਧਾਉਣ ਦਾ ਵੀ ਮੌਕਾ ਮਿਲੇ। Housing for all ਸਾਰਿਆਂ ਲਈ ਘਰ ਸਾਡਾ ਸੁਪਨਾ ਵੀ ਹੈ ਅਤੇ ਸੰਕਲਪ ਵੀ ਹੈ। ਮਤਲਬ ਤੁਹਾਡਾ ਸੁਪਨਾ, ਮੇਰਾ ਸੁਪਨਾ, ਤੁਹਾਡਾ ਸੁਪਨਾ ਦੇਸ਼ ਦਾ ਸਰਕਾਰ ਦੀ ਸੁਪਨਾ ਹੈ।
ਕਰੋੜਾਂ ਲੋਕਾਂ ਦੇ ਵਿਸ਼ਾਲ ਦੇਸ਼ ਵਿੱਚ ਇਹ ਸੰਕਲਪ ਪੂਰਾ ਕਰਨਾ ਮਾਮੂਲੀ ਕੰਮ ਨਹੀਂ ਹੈ। ਚੁਣੌਤੀ ਬਹੁਤ ਵੱਡੀ ਹੈ, ਕਠਿਨ ਹੈ। ਅਤੇ ਅਜ਼ਾਦੀ ਦੇ ਇੰਨੇ ਸਾਲਾਂ ਦਾ ਅਨੁਭਵ ਕਹਿੰਦਾ ਹੈ ਕਿ ਇਹ ਸਭ ਸੰਭਵ ਹੀ ਨਹੀਂ ਹੈ। ਲੇਕਿਨ ਉਸ ਦੇ ਬਾਵਜੂਦ ਵੀ ਇਹ ਗ਼ਰੀਬ ਦੀ ਜ਼ਿੰਦਗੀ ਹੈ। ਬਿਨਾ ਘਰ ਰਹਿਣ ਵਾਲਿਆਂ ਦੀ ਜ਼ਿੰਦਗੀ ਹੈ। ਜਿਸ ਨੇ ਮੈਨੂੰ ਇਹ ਫ਼ੈਸਲਾ ਲੈਣ ਦੀ ਹਿੰਮਤ ਦਿੱਤੀ ਹੈ। ਤੁਹਾਡੇ ਪ੍ਰਤੀ ਪਿਆਰ ਨੇ, ਤੁਹਾਡੇ ਪ੍ਰਤੀ ਮੇਰੇ ਦਿਲ ਵਿੱਚ ਜੋ ਲਗਾਅ ਹੈ ਉਸ ਦੇ ਕਾਰਨ ਇੰਨਾ ਵੱਡਾ ਫ਼ੈਸਲਾ ਲਿਆ ਹੈ। ਹੁਣ ਫ਼ੈਸਲਾ ਪੂਰਾ ਕਰਨ ਵਿੱਚ ਸਰਕਾਰੀ ਮਸ਼ੀਨਰੀ, ਬਾਕੀ ਲੋਕ ਵੀ ਮਦਦ ਵਿੱਚ ਹਨ। ਕੰਮ ਹੋ ਰਿਹਾ ਹੈ। ਲੇਕਿਨ ਇਹ ਉਦੋਂ ਹੁੰਦਾ ਹੈ, ਸਿਰਫ਼ ਇੱਛਾ ਸ਼ਕਤੀ ਨਾਲ ਥੋੜੇ ਹੀ ਹੋ ਜਾਂਦਾ ਹੈ। ਉਸ ਦੇ ਲਈ ਯੋਜਨਾ ਚਾਹੀਦੀ ਹੈ, ਇਸ ਦੇ ਲਈ ਗਤੀ ਚਾਹੀਦੀ ਹੈ। ਜਨਤਾ ਦਾ ਵਿਸ਼ਵਾਸ ਅਤੇ ਸਮਰਥਨ ਚਾਹੀਦਾ ਹੈ। ਜਨਤਾ ਲਈ ਸਮਰਪਣ ਦਾ ਭਾਵ ਚਾਹੀਦਾ ਹੈ। ਇਸ ਚੁਣੌਤੀ ਨਾਲ ਨਿਪਟਣ ਲਈ ਪਹਿਲਾਂ ਦੀਆਂ ਸਰਕਾਰਾਂ ਦੇ ਜੋ ਕੰਮ-ਕਾਜ ਹਨ। ਕਿਵੇਂ ਕੰਮ ਹੁੰਦਾ ਸੀ, ਕਿਵੇਂ ਸ਼ੁਰੂ ਕਰਦੇ ਸਨ। ਕਿੱਥੇ ਜਾ ਕੇ ਪਹੁੰਚਦੇ ਸਨ। ਤੁਸੀਂ ਸਭ ਲੋਕ ਜਾਣਦੇ ਹੋ।
ਮੈਂ ਸਮਝਦਾ ਹਾਂ ਕਿ ਅੱਜ ਉਸ ਵਿੱਚ ਬਹੁਤ ਵੱਡਾ ਪਰਿਵਰਤਨ ਆਇਆ ਹੈ। ਅੱਜ ਅਸੀਂ ਕਿਤੇ ਮੰਦਰਾਂ, ਭਾਈਚਾਰਿਆਂ ਦੇ ਨਾਮ ‘ਤੇ, ਕਿਤੇ ਝੁੱਗੀ-ਝੌਪੜੀ ਦੇ ਨਾਮ ‘ਤੇ ਮਕਾਨ ਬਣਾਉਣਾ, ਕੰਮ ਸ਼ੁਰ ਕੀਤਾ, ਲੇਕਿਨ ਵਧਦੀ ਅਬਾਦੀ ਦੇ ਨਾਮ ‘ਤੇ ਇਹ ਪ੍ਰਯਤਨ ਨਾਕਾਫੀ ਸਾਬਤ ਹੋਇਆ। ਬਾਅਦ ਵਿੱਚ ਇਹ ਯੋਜਨਾ ਵਿਅਕਤੀਆਂ ਦੇ ਨਾਮ ‘ਤੇ ਬਣਨ ਲੱਗੀਆਂ, ਪਰਿਵਾਰਾਂ ਦੇ ਨਾਮ ‘ਤੇ ਬਣਨ ਲੱਗੀਆਂ, ਸੁਭਾਵਿਕ ਤੌਰ ‘ਤੇ ਇਨ੍ਹਾਂ ਦਾ ਉਦੇਸ਼ ਆਮ ਮਾਨਵ ਨੂੰ ਘਰ ਦੇਣ ਦੀ ਬਜਾਏ ਰਾਜਨੀਤਕ ਹਿਤਾਂ ਨੂੰ ਸਾਧਣ ਦਾ ਅਧਿਕ ਹੋ ਗਿਆ ਸੀ। ਵਿਚੌਲਿਆਂ ਦੀ ਬਹੁਤ ਵੱਡੀ ਫ਼ੌਜ ਬਣ ਗਈ ਸੀ ਅਤੇ ਠੇਕੇਦਾਰ ਜਦੋਂ ਮਾਲਾ-ਮਾਲ ਚਲਦਾ ਸੀ। ਅਸੀਂ ਇੱਕ ਅਲੱਗ approach ਦੇ ਨਾਲ ਇਸ ਚੁਣੌਤੀ ‘ਤੇ ਕੰਮ ਕੀਤਾ। ਟੁਕੜਿਆਂ ਵਿੱਚ ਸੋਚਣ ਦੀ ਬਜਾਏ ਮਿਸ਼ਨ ਮੋਡ ਵਿੱਚ ਕੰਮ ਕਰਨ ਦਾ ਸੰਕਲਪ ਲੈ ਲਿਆ। ਅਸੀਂ ਤੈਅ ਕੀਤਾ ਹੈ ਕਿ 2022 ਤੱਕ ਗ੍ਰਾਮੀਣ ਖੇਤਰ ਵਿੱਚ ਤਿੰਨ ਕਰੋੜ ਅਤੇ ਸ਼ਹਿਰੀ ਖੇਤਰਾਂ ਵਿੱਚ ਇੱਕ ਕਰੋੜ ਘਰਾਂ ਦਾ ਨਿਰਮਾਣ ਕਰਾਂਗੇ। ਜਦੋਂ ਟੀਚਾ ਵੱਡਾ ਹੋਵੇ ਤਾਂ ਸੁਭਾਵਿਕ ਹੈ ਕਿ ਉਸ ਟੀਚੇ ਨੂੰ ਪੂਰਾ ਕਰਨ ਲਈ ਬਜਟ ਵੀ ਵੱਡਾ ਚਾਹੀਦਾ ਹੈ। ਇੱਕ ਸਮਾਂ ਸੀ ਜਦੋਂ ਬਜਟ ਦੇਣ ਦੇ ਅਨੁਰੂਪ ਟੀਚਾ ਨਿਰਧਾਰਿਤ ਕੀਤਾ ਜਾਂਦਾ ਸੀ। ਲੇਕਿਨ ਹੁਣ ਅਸੀਂ ਪਹਿਲਾਂ ਟੀਚਾ ਤੈਅ ਕਰਦੇ ਹਾਂ। ਦੇਸ਼ ਨੂੰ ਕਿਸ ਦੀ ਪਹਿਲਾਂ ਜ਼ਰੂਰਤ ਹੈ, ਕਿੰਨੀ ਜ਼ਰੂਰਤ ਹੈ ਉਸਦੇ ਅਧਾਰ ‘ਤੇ ਟੀਚਾ ਤੈਅ ਕਰਦੇ ਹਾਂ। ਫਿਰ ਉਸ ਦੇ ਅਨੁਸਾਰ ਬਜਟ ਨਿਰਧਾਰਿਤ ਕਰਦੇ ਹਾਂ। ਇਸੇ ਦਾ ਨਤੀਜਾ ਹੈ ਕਿ ਸ਼ਹਿਰੀ ਖੇਤਰਾਂ ਵਿੱਚ ਅਗਰ ਮੈਂ ਗੱਲ ਕਰਾਂ ਤਾਂ ਸਾਡੇ ਪਹਿਲਾਂ ਜੋ ਸਰਕਾਰ ਸੀ ਉਹ ਗ਼ਰੀਬਾਂ ਦੇ ਨਾਮ ‘ਤੇ ਹੀ ਖੇਡ ਖੇਡਦੀ ਰਹਿੰਦੀ ਸੀ।
ਯੂਪੀਏ ਸਰਕਾਰ ਦੇ ਦਸ ਵਰ੍ਹਿਆਂ ਵਿੱਚ ਜਿੰਨੇ ਘਰਾਂ ਨੂੰ, ਨਿਰਮਾਣ ਨੂੰ ਮਨਜ਼ੂਰੀ ਵੀ ਨਹੀਂ ਦਿੱਤੀ ਪਿਛਲੇ ਚਾਰ ਵਰ੍ਹਿਆਂ ਵਿੱਚ ਅਸੀਂ ਉਸ ਦਾ ਲਗਭਗ ਚਾਰ ਗੁਣਾ ਅਧਿਕ ਸੈਂਕਸ਼ਨ ਕੀਤਾ ਹੈ। ਯੂਪੀਏ ਸਰਕਾਰ ਦੇ ਦਸ ਵਰ੍ਹਿਆਂ ਵਿੱਚ ਕੁੱਲ ਸਾਡੇ ਤੇਰ੍ਹਾਂ ਲੱਖ ਮਕਾਨ ਸੈਂਕਸ਼ਨ ਕੀਤੇ ਗਏ ਸਨ ਜਦੋਂ ਕਿ ਸਾਡੀ ਸਰਕਾਰ ਦੇ ਤਹਿਤ ਪਿਛਲੇ ਚਾਰ ਵਰ੍ਹਿਆਂ ਵਿੱਚ 47 ਲੱਖ ਭਾਵ ਕਰੀਬ-ਕਰੀਬ 47 ਲੱਖ, ਇਕ ਤਰ੍ਹਾਂ ਨਾਲ 50 ਲੱਖ ਦੇ ਪਾਰ ਪਹੁੰਚਣ ਦੇ ਅਧਿਕ ਘਰ ਅਸੀਂ ਸੈਂਕਸ਼ਨ ਕਰ ਦਿੱਤੇ ਹਨ। ਇਨ੍ਹਾਂ ਵਿੱਚੋਂ 7 ਲੱਖ ਘਰ ਨਵੀਂ ਟੈਕਨੋਲੋਜੀ ਨਾਲ ਬਣਾਏ ਜਾ ਰਹੇ ਹਨ।
ਹੁਣ housing ਵਿੱਚ ਨਵੀਂ ਟੈਕਨੋਲੋਜੀ ਨੂੰ ਹੁਲਾਰਾ ਦੇਣ ਲਈ Global Housing Technology Challenge ਇਹ ਸ਼ੁਰੂ ਕਰ ਰਹੇ ਹਾਂ। ਤਾਂ ਕਿ Low Cost Housing ਦੀ ਨਵੀਂ ਟੈਕਨੋਲੋਜੀ ਦਾ ਉਪਯੋਗ ਹੋ ਸਕੇ। ਇਸੇ ਤਰ੍ਹਾਂ ਜੇਕਰ ਪਿੰਡ ਦੀ ਗੱਲ ਕਰੀਏ ਤਾਂ ਪਿਛਲੀ ਸਰਕਾਰ ਦੇ ਅੰਤਮ ਚਾਰ ਸਾਲਾਂ ਵਿੱਚ ਪਿੰਡ ਦੇ ਅੰਦਰ ਪੂਰੇ ਹਿੰਦੂਸਤਾਨ ਵਿੱਚ ਕਰੀਬ-ਕਰੀਬ 25 ਲੱਖ ਘਰਾਂ ਦਾ ਨਿਰਮਾਣ ਕੀਤਾ ਗਿਆ ਸੀ। ਉੱਥੇ ਹੀ ਸਾਡੀ ਸਰਕਾਰ ਨੇ ਪਿਛਲੇ ਚਾਰ ਵਰ੍ਹਿਆਂ ਵਿੱਚ ਇੱਕ ਕਰੋੜ ਤੋਂ ਅਧਿਕ ਘਰਾਂ ਦਾ ਨਿਰਮਾਣ ਕੀਤਾ ਹੈ। ਭਾਵ ਸਵਾ ਤਿੰਨ ਸੌ ਪ੍ਰਤੀਸ਼ਤ ਤੋਂ ਵੀ ਅਧਿਕ ਵਾਧਾ। ਪਹਿਲਾਂ ਮਕਾਨ ਬਣਾਉਣ ਲਈ 18 ਮਹੀਨੇ ਦਾ ਸਮਾਂ ਤੈਅ ਸੀ। ਲੇਕਿਨ ਅਸੀਂ ਇਸ ਨੂੰ ਘਟਾ ਕੇ ਇਸ ਦੇ ਮਹੱਤਵ ਨੂੰ ਸਮਝਦੇ ਹੋਏ, ਗਤੀ ਤੇਜ਼ ਕਰਦਿਆਂ 18 ਮਹੀਨਿਆਂ ਦਾ ਕੰਮ 12 ਮਹੀਨੇ ਵਿੱਚ ਪੂਰਾ ਕਰਨ ਦਾ ਸੰਕਲਪ ਕਰਕੇ ਅਸੀਂ ਅੱਗੇ ਵਧ ਰਹੇ ਹਾਂ।
ਹੁਣ ਸਥਿਤੀ ਇਹ ਹੈ ਕਿ ਇੱਕ ਵਰ੍ਹੇ ਤੋਂ ਵੀ ਘੱਟ ਸਮੇਂ ਵਿੱਚ ਘਰ ਬਣਕੇ ਤਿਆਰ ਹੋ ਰਿਹਾ ਹੈ, ਅੱਜ ਘਰਾਂ ਦੇ ਨਿਰਮਾਣ ਵਿੱਚ ਤੇਜ਼ੀ ਆ ਰਹੀ ਹੈ, ਅਤੇ ਇਹ ਦੇਖੋ ਕਿਵੇਂ ਆ ਰਹੀ ਹੈ। ਸਿਰਫ਼ ਇੱਟ ਅਤੇ ਪੱਥਰ ਤੇਜ਼ ਗਤੀ ਨਾਲ ਅਸੀਂ ਪਾ ਦੇਈਏ ਤਾਂ ਘਰ ਬਣ ਜਾਂਦਾ ਹੈ ਅਜਿਹਾ ਨਹੀਂ ਹੈ। ਇਸ ਲਈ ਵੀ ਸਾਰੇ ਪੱਧਰਾਂ ‘ਤੇ ਯੋਜਨਾਬੱਧ ਤਰੀਕੇ ਨਾਲ ਠੋਸ ਕਦਮ ਉਠਾਏ ਜਾਂਦੇ ਹਨ। ਸਕੇਲ ਹੀ ਨਹੀਂ, ਸਾਈਜ਼ ਨੂੰ ਲੈ ਕੇ ਵੀ ਪਰਿਵਰਤਨ ਕੀਤਾ ਗਿਆ ਹੈ। ਪਿੰਡ ਵਿੱਚ ਪਹਿਲਾਂ ਘਰ ਬਣਾਉਣ ਲਈ ਘੱਟੋ-ਘੱਟ ਖੇਤਰਫਲ 20 ਵਰਗ ਮੀਟਰ ਸੀ ਜਦੋਂ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਹੁਣ ਅਸੀਂ ਲੋਕਾਂ ਨੇ ਆ ਕੇ ਇਸ ਨੂੰ 20 ਵਰਗ ਮੀਟਰ ਦੀ ਜਗ੍ਹਾ 25 ਵਰਗ ਮੀਟਰ ਕਰ ਦਿੱਤਾ ਹੈ। ਤੁਹਾਨੂੰ ਲਗ ਰਿਹਾ ਹੋਵੇਗਾ ਕਿ ਇਸ 5 ਵਰਗ ਮੀਟਰ ਦਾ ਹੀ ਫ਼ਰਕ ਲੈ ਕੇ ਜਗ੍ਹਾ ਵਧ ਜਾਣ ਨਾਲ ਕੀ ਹੋਵੇਗਾ। ਸਭ ਤੋਂ ਵੱਡਾ ਫ਼ਾਇਦਾ ਇਹ ਹੈ ਕਿ ਇੱਕ ਅਲਗ ਸਾਫ਼-ਸੁਥਰਾ ਰਸੋਈ ਘਰ ਇਸ ਵਿੱਚ ਜੁੜ ਗਿਆ।
ਪਿੰਡਾਂ ਵਿੱਚ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਹਿਲਾਂ 70-75 ਹਜ਼ਾਰ ਰੁਪਏ ਦੀ ਸਹਾਇਤਾ ਦਿੱਤੀ ਜਾਂਦੀ ਸੀ। ਜਿਸ ਨੂੰ ਹੁਣ ਅਸੀਂ ਵਧਾਕੇ ਸਵਾ ਲੱਖ ਰੁਪਏ ਕਰ ਦਿੱਤਾ ਹੈ। ਅੱਜ ਲਾਭਾਰਥੀਆਂ ਨੂੰ ਮਨਰੇਗਾ ਨਾਲ 90-95 ਦਿਨਾਂ ਦਾ ਮਿਹਨਤਾਨਾ ਮਜ਼ਦੂਰੀ ਲਈ ਵੀ ਉਸ ਦੇ ਖਾਤੇ ਵਿੱਚ ਜਮ੍ਹਾ ਹੁੰਦਾ ਹੈ।
ਇਸ ਦੇ ਇਲਾਵਾ ਅੱਜ ਪਖ਼ਾਨੇ ਬਣਾਉਣ ਲਈ 12 ਹਜ਼ਾਰ ਰੁਪਏ ਅਲੱਗ ਤੋਂ ਦਿੱਤੇ ਜਾ ਰਹੇ ਹਨ। ਪਹਿਲਾਂ ਦੇਖਣ ਨੂੰ ਮਿਲਦਾ ਸੀ ਕਿ ਵਿਚੋਲਿਆਂ ਦੇ, ਨੇਤਾਵਾਂ ਦੇ ਘਰ ਤਾਂ ਬਣ ਜਾਂਦੇ ਸਨ। ਲੇਕਿਨ ਗ਼ਰੀਬ ਦਾ ਘਰ ਨਹੀਂ ਬਣਦਾ ਸੀ। ਗ਼ਰੀਬਾਂ ਦੇ ਪੈਸੇ ਵਿੱਚ ਕੋਈ ਸੰਨ੍ਹ ਨਾ ਲਾਵੇ, ਉਸ ਨੂੰ ਕੋਈ ਹੋਰ ਨਾ ਲੈ ਜਾਏ ਇਸ ਦੇ ਲਈ ਅਸੀਂ ਪੱਕੀ ਵਿਵਸਥਾ ਬਣਾਈ ਹੈ।
ਅੱਜ ਡੀਬੀਟੀ (Direct Benefit Transfer) ਰਾਹੀਂ ਵਿਚੋਲੇ ਖ਼ਤਮ ਹੋਏ। ਅਤੇ ਲਾਭਾਰਥੀਆਂ ਨੂੰ ਸਬਸਿਡੀ ਅਤੇ ਸਹਾਇਤਾ ਰਾਸ਼ੀ ਸਿੱਧੇ ਹੀ ਉਨ੍ਹਾਂ ਦੇ ਖਾਤੇ ਵਿੱਚ ਦਿੱਤੀ ਜਾ ਰਹੀ ਹੈ। ਪਹਿਲਾਂ ਜਨ ਧਨ ਅਕਾਊਂਟ ਖੋਲ੍ਹਿਆ, ਹੁਣ ਰੁਪਇਆ ਭੇਜਣਾ ਸ਼ੁਰੂ ਕੀਤਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਪ੍ਰੋਗਰਾਮ ਦੀ ਪ੍ਰਗਤੀ ਦੀ monitoring ਲਈ ਇਹ ਜੋ ਘਰ ਬਣ ਰਹੇ ਹਨ, ਜੋ ਆਵਾਸ ਬਣ ਰਹੇ ਹਨ। ਉਨ੍ਹਾਂ ਦੀ Geo ਟ੍ਰੈਕਿੰਗ ਦੀ ਵਿਵਸਥਾ ਕੀਤੀ ਹੈ। ਤਾਂ ਕਿ ਪਾਰਦਰਸ਼ਤਾ ਬਣੀ ਰਹੇ। ਇਨ੍ਹਾਂ ਕੰਮਾਂ ਨੂੰ DISHA (ਦਿਸ਼ਾ) ਪੋਰਟਲ ਨਾਲ ਵੀ ਜੋੜਿਆ ਗਿਆ ਹੈ। ਜਿੱਥੇ ਇਹ ਦੇਖਿਆ ਜਾ ਸਕਦਾ ਹੈ ਕਿ ਤੁਸੀਂ monitor ਕਰ ਸਕਦੇ ਹੋ। ਮੈਂ ਮੇਰੇ ਆਫਿਸ ਤੋਂ monitor ਕਰ ਸਕਦਾ ਹਾਂ ਕਿ ਕਿੰਨਾ ਕੰਮ ਹੋਇਆ ਹੈ ਕਿੱਥੇ-ਕਿੱਥੇ ਹੋਇਆ ਹੈ। ਉਸ ਦੀ ਪੱਕੀ detail ਮੈਂ ਮੇਰੇ ਦਫ਼ਤਰ ਵਿੱਚ ਬੈਠਕੇ ਵੀ ਦੇਖ ਸਕਦਾ ਹਾਂ।
ਯੂਪੀਏ ਦੇ ਕਾਰਜਕਾਲ ਵਿੱਚ ਲਾਭਾਰਥੀਆਂ ਦੀ ਚੋਣ ਜੋ ਪੁਰਾਣੇ ਰਾਜਨੇਤਾਵਾਂ ਨੇ ਤਿਆਰ ਕੀਤੀ ਹੋਈ ਬੀਪੀਐੱਲ ਸੂਚੀ ਨਾਲ ਕੀਤੀ ਜਾਂਦੀ ਸੀ ਲੇਕਿਨ ਅੱਜ ਅਸੀਂ ਲੋਕਾਂ ਨੇ Socio Economic Caste Census ਰਾਹੀਂ ਕਰਨਾ ਸ਼ੁਰੂ ਕੀਤਾ ਉਸ ਦੇ ਕਾਰਨ ਪਹਿਲਾਂ ਜੋ ਛੁੱਟ ਜਾਂਦੇ ਸਨ। ਹੁਣ ਉਨ੍ਹਾਂ ਨੂੰ ਵੀ ਅਸੀਂ ਜੋੜ ਦਿੱਤਾ ਹੈ। ਅਤੇ ਇਸ ਦੇ ਕਾਰਨ ਅਧਿਕ ਤੋਂ ਅਧਿਕ ਲੋਕਾਂ ਨੂੰ ਜੋੜ ਕੇ ਉਨ੍ਹਾਂ ਨੂੰ ਲਾਭ ਮਿਲਿਆ ਹੈ। ਹਰ ਖੇਤਰ, ਹਰ ਵਰਗ ਦੇ ਲੋਕਾਂ ਨੂੰ ਇਸ ਦਾ ਲਾਭ ਮਿਲ ਰਿਹਾ ਹੈ।
ਘਰ ਸਿਰਫ਼ ਜਰੂਰਤਾਂ ਨਾਲ ਨਹੀਂ, ਘਰ ਸਨਮਾਨ ਨਾਲ ਵੀ ਜੁੜਿਆ ਹੁੰਦਾ ਹੈ, ਆਤਮ ਸਨਮਾਨ ਨਾਲ ਜੁੜਿਆ ਹੁੰਦਾ ਹੈ। ਅਤੇ ਇੱਕ ਵਾਰ ਆਪਣਾ ਘਰ ਬਣ ਜਾਂਦਾ ਹੈ ਤਾਂ ਘਰ ਦੇ ਹਰ ਮੈਂਬਰ ਦੀ ਸੋਚ ਵੀ ਬਦਲਦੀ ਹੈ। ਅੱਗੇ ਵਧਣ ਦਾ ਨਵਾਂ ਹੌਸਲਾ ਪੈਦਾ ਹੁੰਦਾ ਹੈ।
ਸਾਡਾ ਪ੍ਰਯਤਨ ਹੈ ਕਿ ਹਰ ਪਰਿਵਾਰ ਦੀ ਇਸ ਜ਼ਰੂਰਤ ਨੂੰ ਪੂਰਾ ਕਰਨਾ ਅਤੇ ਉਸ ਦੇ ਸਨਮਾਨ ਨੂੰ ਵਧਾਉਣਾ ਅਤੇ ਇਸ ਲਈ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਫੋਕਸ ਵਿਸ਼ੇਸ਼ ਵਿੱਚ ਸਮਾਜ ਦੇ ਕਮਜ਼ੋਰ ਵਰਗਾਂ ਅਤੇ ਔਰਤਾਂ ‘ਤੇ ਹੀ ਅਸੀਂ ਕੇਂਦਰਿਤ ਕੀਤਾ ਹੈ। ਆਦਿਵਾਸੀ ਹੋਣ, ਦਲਿਤ ਹੋਣ, ਪਿਛੜੇ ਹੋਣ, ਐੱਸਸੀ, ਐੱਸਟੀ, ਓਬੀਸੀ, ਮਾਈਨੌਰਿਟੀ ਅਤੇ ਸਾਡੇ ਦਿੱਵਯਾਂਗ ਭਾਈ-ਭੈਣ ਉਨ੍ਹਾਂ ਨੂੰ ਅਸੀਂ ਪ੍ਰਾਥਮਿਕਤਾ ਦੇ ਰਹੇ ਹਾਂ।
ਇਸ ਤਰ੍ਹਾਂ ਯੋਜਨਾਬੱਧ ਤਰੀਕੇ ਨਾਲ ਵਿਆਪਕ ਪੱਧਰ ‘ਤੇ ਕੀਤੇ ਜਾ ਰਹੇ ਪ੍ਰਯਤਨਾਂ ਦਾ ਹੀ ਨਤੀਜਾ ਹੈ ਕਿ ਅੱਜ ਤੇਜ਼ੀ ਨਾਲ ਘਰਾਂ ਦਾ ਨਿਰਮਾਣ ਹੋ ਰਿਹਾ ਹੈ। ਇਸ ਜ਼ਮੀਨ ਨਾਲ ਜੁੜੇ ਲੋਕ ਹਨ। ਆਮ ਜਨਤਾ ਦੀਆਂ ਸਮੱਸਿਆਵਾਂ ਨੂੰ, ਉਨ੍ਹਾਂ ਦੀ ਪੀੜਾ ਨੂੰ ਅਸੀਂ ਭਲੀਂ-ਭਾਂਤੀ ਜਾਣਦੇ ਹਾਂ, ਸਮਝਦੇ ਹਾਂ ਅਤੇ ਇਹੀ ਕਾਰਨ ਹੈ ਕਿ ਅਸੀਂ ਲੋਕਾਂ ਦੀਆਂ ਜ਼ਰੂਰਤਾਂ ਨੂੰ ਧਿਆਨ ਵਿੱਚ ਰੱਖਕੇ ਕੰਮ ਕਰ ਰਹੇ ਹਾਂ। ਸਰਕਾਰਾਂ ਵਿੱਚ ਅਜਿਹਾ ਚਲਦਾ ਆਇਆ ਹੈ। ਕਿ ਹਰ ਯੋਜਨਾ ਅਲੱਗ-ਅਲੱਗ ਕੰਮ ਕਰਦੀ ਹੈ। ਪਹਿਲਾਂ ਮੰਤਰਾਲਿਆਂ ਦਰਮਿਆਨ, ਦੋ ਵਿਭਾਗਾਂ ਦਰਮਿਆਨ, ਦੋ ਯੋਜਨਾਵਾਂ ਦਰਮਿਆਨ ਤਾਲਮੇਲ ਹੀ ਨਹੀਂ ਹੁੰਦਾ ਸੀ।
ਪ੍ਰਧਾਨ ਮੰਤਰੀ ਆਵਾਸ ਯੋਜਨਾ ਵਿੱਚ ਵੱਖ-ਵੱਖ ਸਰਕਾਰੀ ਯੋਜਨਾਵਾਂ ਨੂੰ ਇਕੱਠੇ ਲਿਆਂਦਾ ਗਿਆ ਹੈ, ਜੋੜਿਆ ਗਿਆ ਹੈ। ਨਿਰਮਾਣ ਅਤੇ ਰੋਜ਼ਗਾਰ ਦੇ ਲਈ ਇਸ ਨੂੰ ਮਨਰੇਗਾ ਨਾਲ ਜੋੜਿਆ ਗਿਆ। ਘਰ ਵਿੱਚ ਪਖ਼ਾਨਾ, ਬਿਜਲੀ, ਪਾਣੀ ਅਤੇ ਐੱਲਪੀਜੀ ਗੈਸ ਦੀ ਸੁਵਿਧਾ ਹੋਵੇ ਇਸ ਦਾ ਧਿਆਨ ਅਲੱਗ ਤੋਂ ਰੱਖਿਆ ਗਿਆ। ਘਰ ਵਿੱਚ ਪਖ਼ਾਨਾ ਹੋਵੇ ਇਸ ਦੇ ਲਈ ਸਵੱਛ ਭਾਰਤ ਮਿਸ਼ਨ ਨਾਲ ਜੋੜਿਆ ਗਿਆ। ਘਰ ਵਿੱਚ ਬਿਜਲੀ ਦੀ ਸੁਵਿਧਾ ਹੋਵੇ ਇਸ ਲਈ ਪੰਡਿਤ ਦੀਨਦਿਆਲ ਉਪਾਧਿਆਏ ਗ੍ਰਾਮ ਜਯੋਤੀ ਯੋਜਨਾ ਅਤੇ ਸੌਭਾਗਯ ਯੋਜਨਾ ਨੂੰ ਇਸ ਦੇ ਨਾਲ ਲਿੰਕ ਕਰ ਦਿੱਤਾ ਗਿਆ। ਪਾਣੀ ਦੀ ਸੁਵਿਧਾ ਲਈ ਇਸ ਨੂੰ ਗ੍ਰਾਮੀਣ ਪੇਅਜਲ ਪ੍ਰੋਗਰਾਮ ਨਾਲ ਜੋੜਿਆ ਗਿਆ। ਐੱਲਪੀਜੀ ਦੀ ਵਿਵਸਥਾ ਹੋਵੇ ਇਸ ਦੇ ਲਈ ਉੱਜਵਲਾ ਯੋਜਨਾ ਨੂੰ ਇਸ ਨਾਲ ਜੋੜਿਆ ਗਿਆ। ਇਹ ਆਵਾਸ ਯੋਜਨਾ ਸਿਰਫ਼ ਇੱਕ ਘਰ ਤੱਕ ਸੀਮਤ ਨਹੀਂ ਹੈ। ਬਲਕਿ ਇਹ ਸਸ਼ਕਤੀਕਰਨ ਦਾ ਵੀ ਸਾਧਨ ਹੈ। ਸ਼ਹਿਰਾਂ ਵਿੱਚ ਜਿਨ੍ਹਾਂ ਨੂੰ ਮਕਾਨ ਦਾ ਲਾਭ ਮਿਲਿਆ ਹੈ। ਉਨ੍ਹਾਂ ਵਿੱਚੋਂ 70% ਔਰਤਾਂ ਦੇ ਨਾਮ ‘ਤੇ ਹਨ।
ਅੱਜ ਜਦੋਂ ਪਹਿਲਾਂ ਦੇ ਮੁਕਾਬਲੇ ਕਿਤੇ ਜ਼ਿਆਦਾ ਘਰ ਬਣ ਰਹੇ ਹਨ ਤਾਂ ਇਸ ਨਾਲ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋ ਰਹੇ ਹਨ।
ਸਥਾਨਕ ਪੱਧਰ ‘ਤੇ ਇੱਟ, ਰੇਤ, ਸੀਮਿੰਟ ਤੋਂ ਲੈ ਕੇ ਹਰ ਤਰ੍ਹਾਂ ਦੀ ਨਿਰਮਾਣ ਸਮੱਗਰੀ ਦਾ ਵਪਾਰ ਵਧ ਰਿਹਾ ਹੈ। ਸਥਾਨਕ ਮਜ਼ਦੂਰਾਂ, ਕਾਰੀਗਰਾਂ ਨੂੰ ਵੀ ਕੰਮ ਮਿਲ ਰਿਹਾ ਹੈ। ਇਸ ਦੇ ਨਾਲ-ਨਾਲ ਪਿੰਡ ਵਿੱਚ ਗੁਣਵੱਤਾਪੂਰਵਕ ਕਾਰਜ ਲਈ ਸਰਕਾਰ ਨੇ ਇੱਕ ਲੱਖ ਰਾਜ ਮਿਸਤਰੀਆਂ ਨੂੰ ਸਿਖਲਾਈ ਦੇਣ ਦਾ ਕੰਮ ਸ਼ੁਰੂ ਕੀਤਾ ਹੈ, masons ਦਾ ਅਤੇ ਤੁਹਾਨੂੰ ਇਹ ਜਾਣ ਕੇ ਵੀ ਖੁਸ਼ੀ ਹੋਵੇਗੀ ਕਿ ਹੋਰ ਕਈ ਰਾਜਾਂ ਵਿੱਚ ਰਾਜ ਮਿਸਤਰੀ ਦੀ ਤਰ੍ਹਾਂ ਰਾਣੀ ਮਿਸਤਰੀਆਂ ਨੂੰ ਸਿਖਲਾਈ ਦਿੱਤੀ ਜਾ ਰਹੀ ਹੈ। ਇਹ ਮਹਿਲਾ ਸਸ਼ਕਤੀਕਰਨ ਵੱਲ ਇੱਕ ਬਹੁਤ ਵੱਡਾ ਕਦਮ ਹੈ।
ਸ਼ਹਿਰੀ ਖੇਤਰਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਇਸ ਯੋਜਨਾ ਤਹਿਤ ਸ਼ਾਮਲ ਕਰਨ ਲਈ ਸਰਕਾਰ ਨੇ ਚਾਰ ਮਾਡਲ ’ਤੇ ਕੰਮ ਕੀਤਾ। ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਸ਼ਹਿਰੀ ਖੇਤਰਾਂ ਵਿੱਚ ਲਾਭਾਰਥੀਆਂ ਨੂੰ ਘਰ ਬਣਾਉਣ ਜਾਂ ਉਸ ਦਾ ਵਿਸਤਾਰ ਕਰਨ ਲਈ ਪ੍ਰਤੀ ਘਰ ਡੇਢ ਲੱਖ ਰੁਪਏ ਦੀ ਸਹਾਇਤਾ ਕੀਤੀ ਜਾ ਰਹੀ ਹੈ।
ਲਿੰਕ ਸਬਸਿਡੀ ਸਕੀਮ ਤਹਿਤ ਘਰ ਬਣਾਉਣ ਲਈ ਦਿੱਤੇ ਗਏ ਲੋਨ ‘ਤੇ ਵਿਆਜ ਵਿੱਚ 3 ਤੋਂ 6% ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਏਰੀਆ ਵਿੱਚ redevelopment ਲਈ ਸਰਕਾਰ ਪ੍ਰਤੀ ਘਰ 1 ਲੱਖ ਰੁਪਏ ਦੀ ਸਹਾਇਤਾ ਦੇ ਰਹੀ ਹੈ। ਜਾਂ ਪਬਲਿਕ ਸੈਕਟਰ ਦੇ ਨਾਲ ਪਾਰਟਨਰਸ਼ਿਪ ਵਿੱਚ ਕਿਫ਼ਾਇਤੀ ਆਵਾਸ, affordable housing ਲਈ ਆਰਥਿਕ ਰੂਪ ਤੋਂ ਪਿਛੜੇ ਲੋਕਾਂ ਨੂੰ ਪ੍ਰਤੀ ਘਰ ਡੇਢ ਲੱਖ ਰੁਪਏ ਦੀ ਸਹਾਇਤਾ ਦਿੱਤੀ ਜਾ ਰਹੀ ਹੈ। ਪਹਿਲਾਂ ਦੇਖਣ ਨੂੰ ਮਿਲਦਾ ਸੀ ਕਿ ਬਿਲਡਰ ਪੈਸਾ ਤਾਂ ਲੈ ਲੈਂਦੇ ਸਨ। ਲੇਕਿਨ ਸਾਲਾਂ ਤੱਕ ਇੱਕ ਇੱਟ ਵੀ ਨਹੀਂ ਲਗਦੀ ਸੀ। ਗ਼ਰੀਬ ਅਤੇ ਮੱਧ-ਵਰਗ ਦਾ ਫ਼ਾਇਦਾ ਹੋਵੇ। ਘਰ ਦੇ ਖ਼ਰੀਦਦਾਰਾਂ ਦੇ ਹਿਤਾਂ ਦੀ ਰੱਖਿਆ ਕੀਤੀ ਜਾ ਸਕੇ। ਮੱਧ-ਵਰਗੀ ਪਰਿਵਾਰ ਜ਼ਿੰਦਗੀ ਦੀ ਸਾਰੀ ਕਮਾਈ ਮਕਾਨ ਬਣਾਉਣ ਲਈ ਲਗਾਉਂਦਾ ਹੈ ਉਸਨੂੰ ਕੋਈ ਲੁੱਟ ਨਾ ਲੈ ਜਾਏ। ਇਸ ਦੇ ਲਈ ਅਸੀਂ RERA- Real Estate Regulation Act ਲਾਗੂ ਕੀਤਾ। ਇਸ ਕਾਨੂੰਨ ਨਾਲ ਪਾਰਦਰਸ਼ਿਤਾ ਆਉਣ ਦੇ ਨਾਲ-ਨਾਲ ਖ਼ਰੀਦਦਾਰ ਨੂੰ ਉਨ੍ਹਾਂ ਦਾ ਹੱਕ ਮਿਲ ਰਿਹਾ ਹ। ਅਤੇ ਬਿਲਡਰ ਵੀ ਖ਼ਰੀਦਦਾਰ ਨਾਲ ਕਿਸੇ ਵੀ ਪ੍ਰਕਾਰ ਦਾ ਧੋਖਾ ਕਰਨ ਤੋਂ ਡਰਦੇ ਹਨ।
ਅੱਜ ਦੇਸ਼ ਵਿੱਚ ਅਜਿਹੇ ਕਈ ਉਦਾਹਰਣ ਹਨ ਜਿਨ੍ਹਾਂ ਦੀਆਂ ਉਮੀਦਾਂ ਅਤੇ ਅਕਾਂਖਿਆਵਾਂ ਨੂੰ ਇਸ ਯੋਜਨਾ ਨੇ ਖੰਭ ਲਗਾਏ ਹਨ। ਘਰ ਹੋਣ ਨਾਲ ਸਮ੍ਰਿੱਧੀ ਅਤੇ ਸੁਰੱਖਿਆ ਤਾਂ ਵਧਦੀ ਹੈ। ਅਤੇ ਸਿਹਤ ਵੀ ਵਧੀਆ ਰਹਿੰਦੀ ਹੈ। ਆਪਣਾ ਘਰ ਹੋਣਾ ਸਭ ਦੀ ਪਹਿਲੀ ਪ੍ਰਾਥਮਿਕਤਾ ਹੁੰਦੀ ਹੈ, ਪਹਿਲਾਂ ਵੀ ਹੁੰਦੀ ਸੀ। ਲੇਕਿਨ ਬਦਕਿਸਮਤੀ ਦੀ ਗੱਲ ਸੀ ਕਿ ਪਹਿਲਾਂ ਇਹ ਸਭ ਤੋਂ ਅਖੀਰ ਵਿੱਚ ਪੂਰੀ ਹੁੰਦੀ ਸੀ। ਅਤੇ ਕਦੇ-ਕਦੇ ਅਧੂਰੀ ਹੀ ਰਹਿ ਜਾਂਦੀ ਸੀ। ਲੇਕਿਨ ਹੁਣ ਅਜਿਹਾ ਨਹੀਂ ਹੈ।
ਅਸੀਂ ਸਾਰੇ ਹਮੇਸ਼ਾ ਸੁਣਦੇ ਆਏ ਹਾਂ। ਏਕ ਜ਼ਿੰਦਗੀ ਬੀਤ ਜਾਤੀ ਹੈ ਅਪਨਾ ਘਰ ਬਨਾਨੇ ਮੇ। ਸੁਣੀ ਹੈ ਕਹਾਵਤ ਇਹ ਕਹਾਵਤ, ਪੂਰੀ ਜ਼ਿੰਦਗੀ ਬੀਤ ਜਾਂਦੀ ਹੈ। ਆਪਣਾ ਘਰ ਬਣਾਉਣ ਵਿੱਚ। ਪਰ ਹੁਣ ਇਹ ਸਰਕਾਰ ਦੂਜੀ ਹੈ। ਹੁਣ ਕਹਾਵਤ ਵੀ ਬਦਲ ਰਹੀ ਹੈ, ਦੇਸ਼ ਬਦਲ ਰਿਹਾ ਹੈ ਕਹਾਵਤ ਵੀ ਬਦਲ ਰਹੀ ਹੈ। ਅਤੇ ਕਹਾਵਤ ਨੂੰ ਬਦਲਾਉਣ ਦਾ ਸਮਾਂ ਆ ਗਿਆ ਹੈ। ਹੁਣ ਸਮਾਂ ਆ ਗਿਆ ਹੈ ਜਦੋਂ ਸਾਡੇ ਅੰਦਰ ਤੋਂ ਆਵਾਜ਼ ਉਠੇਗੀ ਕਿ ਅਬ ਜ਼ਿੰਦਗੀ ਬੀਤਤੀ ਹੈ ਅਪਨੇ ਹੀ ਆਸ਼ਿਆਨੇ ਮੇਂ।
ਮੈਂ ਮੰਨਦਾ ਹਾਂ ਕਿ ਜਦੋਂ ਇੰਨੀ ਵੱਡੀ ਵਿਵਸਥਾ ਹੈ ਤਾਂ ਹਾਲੇ ਵੀ ਕੁਝ ਲੋਕ ਹੋਣਗੇ ਜਿਨ੍ਹਾਂ ਦੀਆਂ ਪੁਰਾਣੀਆਂ ਆਦਤਾਂ ਬਦਲੀਆਂ ਨਹੀਂ ਹੋਣਗੀਆਂ। ਅਤੇ ਇਸ ਲਈ ਮੇਰੀ ਤੁਹਾਨੂੰ ਲੋਕਾਂ ਨੂੰ ਅਪੀਲ ਹੈ ਕਿ ਇਸ ਯੋਜਨਾ ਤਹਿਤ ਕਿਸੇ ਵੀ ਤਰ੍ਹਾਂ ਦਾ ਲਾਭ ਪਹੁੰਚਾਉਣ ਲਈ ਅਗਰ ਤੁਹਾਡੇ ਤੋਂ ਕੋਈ ਪੈਸਾ ਜਾਂ ਕੋਈ ਨਾਜਾਇਜ਼ ਮੰਗ ਕਰ ਰਿਹਾ ਹੋਵੇ। ਤਾਂ ਤੁਸੀਂ ਬੇਝਿਜਕ ਇਸ ਦੀ ਸ਼ਿਕਾਇਤ ਕਰੋ। ਇਸ ਦੇ ਲਈ ਤੁਸੀਂ ਕਲੈਕਟਰ ਜਾ ਮਨਿਸਟਰ ਕੋਲ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹੋ।
ਮੈਂ ਪਹਿਲਾਂ ਵੀ ਕਿਹਾ ਹੈ ਕਿ ਭਾਰਤ ਦੇ ਸੁਪਨੇ ਅਤੇ ਅਕਾਂਖਿਆਵਾਂ ਇੰਨੇ ਨਾਲ ਹੀ ਪੂਰੇ ਨਹੀਂ ਹੁੰਦੇ। ਅਸੀਂ ਇੱਕ ਮਜ਼ਬੂਤ ਜ਼ਮੀਨ ਤਿਆਰ ਕੀਤੀ ਹੈ। ਅਤੇ ਸਾਡੇ ਸਾਹਮਣੇ ਇੱਕ ਅਸੀਮ ਅਸਮਾਨ ਹੈ। ਸਭ ਦੇ ਲਈ ਘਰ, ਸਭ ਲਈ ਬਿਜਲੀ, ਸਭ ਲਈ ਬੈਂਕ, ਸਭ ਲਈ ਬੀਮਾ, ਸਭ ਲਈ ਗੈਸ ਕਨੈਕਸ਼ਨ, ਇਹ ਇਸ ਨਿਊ ਇੰਡੀਆ ਦੀ ਸੰਪੂਰਨਤਾ ਦੀ ਤਸਵੀਰ ਹੋਵੇਗੀ।
ਆਧੁਨਿਕ ਸੁਵਿਧਾਵਾਂ ਨਾਲ ਜੁੜੇ ਪਿੰਡ ਅਤੇ ਸਮਾਜ ਦੀ ਦਿਸ਼ਾ ਵਿੱਚ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ। ਅਤੇ ਇਸ ਲਈ ਕਿੰਨੀ ਵੱਡੀ ਤਾਦਾਦ ਵਿੱਚ ਭਾਈ ਭੈਣਾਂ ਨਾਲ ਅੱਜ ਮੈਨੂੰ ਮੌਕਾ ਮਿਲਿਆ ਹੈ ਗੱਲ ਕਰਨ ਦਾ ….. ਇੱਕ ਛੋਟਾ ਜਿਹਾ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਹਾਂ। ਉਸ ਦੇ ਬਾਅਦ ਮੈਂ ਤੁਹਾਨੂੰ ਵੀ ਸੁਣਨਾ ਚਾਹੁੰਦਾ ਹਾਂ।
***
ਅਤੁਲ ਤਿਵਾਰੀ/ ਹਿਮਾਂਸ਼ੂ ਸਿੰਘ
Pradhan Mantri Awas Yojana beneficiaries shared extremely touching life stories, about how this initiative has changed their lives. Their journey and blessings inspire us to work even harder to ensure every Indian has a home by 2022. https://t.co/BmOjepBpQ6
— Narendra Modi (@narendramodi) June 5, 2018
A house is not merely about four walls, it is a centre of happiness and dignity for people. During today’s interaction with PMAY beneficiaries, I listed ways in which the NDA Government is adding strength to the housing sector with a focus on technology and skill development.
— Narendra Modi (@narendramodi) June 5, 2018
Chhattisgarh's Phulmati Ji says people are very happy to see her have her own house. pic.twitter.com/86f7sX0WhF
— Narendra Modi (@narendramodi) June 5, 2018
I thank these PMAY beneficiaries from Madhya Pradesh’s Chhindwara for their kind words. pic.twitter.com/RIBk8iPNWS
— Narendra Modi (@narendramodi) June 5, 2018
Awas Yojana beneficiaries from Lucknow share how the initiative has led to a positive change in their lives. pic.twitter.com/RmagNJWCqF
— Narendra Modi (@narendramodi) June 5, 2018
Usha Bai Gond Ji from Madhya Pradesh got her home a year ago and she says due to that she gets a a good sleep! pic.twitter.com/4p2kDFNg9G
— Narendra Modi (@narendramodi) June 5, 2018
Begambee Kadarbek Ji from Tamil Nadu expressed delight on the fact that her experience of getting a house was corruption free.
— Narendra Modi (@narendramodi) June 5, 2018
Our Government will never tolerate any corruption. We will ensure the fruits of development reach the poorest of the poor. pic.twitter.com/YeToqmdFdQ
The Pradhan Mantri Awas Yojana is transforming the lives of these people in Assam.
— Narendra Modi (@narendramodi) June 5, 2018
The children can study with greater ease due to the Pradhan Mantri Awas Yojana, says one of the beneficiaries. pic.twitter.com/jiTu5I1o3R
A particularly interesting interaction with PMAY beneficiaries in Jharkhand. You would be amazed to know that these women have benefitted from Mudra loans and Ujjwala Yojana. It is wonderful to see several of the NDA government’s schemes touch the lives of many. pic.twitter.com/XaNjDl1HHP
— Narendra Modi (@narendramodi) June 5, 2018