Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਇਤਿਹਾਸਿਕ ਬੋਡੋ ਸਮਝੋਤੇ ਉੱਤੇ ਦਸਤਖ਼ਤਕਰਨ ਦੇ ਆਯੋਜਨ ਵਿੱਚ ਹਿੱਸਾ ਲੈਣਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 7 ਫਰਵਰੀ, 2020 ਨੂੰ ਬੋਡੋ ਸਮਝੌਤੇ ਉੱਤੇ ਦਸਤਖ਼ਤ ਕਰਨਦੇ ਆਯੋਜਨ ਵਿੱਚ ਹਿੱਸਾ ਲੈਣ ਲਈ ਅਸਾਮ ਦੇ ਕੋਕਰਾਝਾਰ, ਜਾਣਗੇ ।

ਪ੍ਰੋਗਰਾਮ ਵਿੱਚ ਬੋਡੋ ਪ੍ਰਦੇਸ਼ਿਕ ਖੇਤਰ (ਬੀਟੀਏਡੀ) ਜ਼ਿਲ੍ਹਿਆਂ ਦੇ 4 ਲੱਖ ਤੋਂ ਅਧਿਕ ਲੋਕਾਂ ਦੇ ਸ਼ਾਮਲ ਹੋਣ ਦੀ ਉਮੀਦ ਹੈ। ਅਸਾਮ ਸਰਕਾਰ, ਰਾਜ ਦੀ ਵਿਭਿੰਨਤਾ ‘ਤੇ ਅਧਾਰਿਤ ਸੱਭਿਆਚਾਰਕ ਪ੍ਰੋਗਰਾਮ ਦਾ ਆਯੋਜਨ ਕਰੇਗੀ। ਸਥਾਨਕ ਭਾਈਚਾਰਾ ਇਸ ਪ੍ਰੋਗਰਾਮ ਵਿੱਚ ਪ੍ਰਸਤੁਤੀਆਂ ਦੇਵੇਗਾ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜਨਵਰੀ ਵਿੱਚ ਹੋਏ ਇਤਿਹਾਸਿਕ ਬੋਡੋ ਸਮਝੌਤੇਬਾਰੇ ਇਕੱਠ ਨੂੰ ਸੰਬੋਧਨ ਕਰਨਗੇ।ਪ੍ਰਮੁੱਖ ਹਿਤਧਾਰਕਾਂ ਨੂੰ ਇੱਕ ਫਰੇਮਵਰਕ ਦੇ ਤਹਿਤ ਸ਼ਾਮਲ ਕੀਤਾ ਜਾਵੇਗਾ ।

ਸਮਝੌਤੇ ਉੱਤੇ 27 ਜਨਵਰੀ, 2020 ਨੂੰ ਨਵੀਂ ਦਿੱਲੀ ਵਿੱਚ ਦਸਤਖ਼ਤ ਕੀਤੇ ਗਏ ਸਨ ।

ਪ੍ਰਧਾਨ ਮੰਤਰੀ ਨੇ ਟਵੀਟ ਵਿੱਚ ਇਸ ਦਿਨ ਨੂੰ ਭਾਰਤ ਲਈ ਬਹੁਤ ਮਹੱਤਵੱਪੂਰਨ ਦਿਵਸ ਕਿਹਾ ਸੀ। ਟਵੀਟ ਵਿੱਚ ਅੱਗੇ ਕਿਹਾ ਗਿਆ ਸੀ ਕਿ ਇਹ ਸਮਝੌਤਾ ਬੋਡੋ ਲੋਕਾਂ ਦੇ ਜੀਵਨ ਵਿੱਚ ਬਦਲਾਅ ਲਿਆਵੇਗਾ ਅਤੇ ਸ਼ਾਂਤੀ,ਸਦਭਾਵਨਾ ਅਤੇ ਮਿਲ-ਜੁਲਕੇ ਰਹਿਣ ਦੀ ਇੱਕ ਨਵੀਂ ਸਵੇਰੇ ਦੀ ਸ਼ੁਰੂਆਤ ਹੋਵੇਗੀ ।

ਇਹ ਸਮਝੌਤਾ ਪ੍ਰਧਾਨ ਮੰਤਰੀ ਦੇ “ਸਬਕਾ ਸਾਥ ਸਬਕਾ ਵਿਕਾਸ”ਵਿਜ਼ਨ ਅਤੇ ਉੱਤਰ ਪੂਰਬੀ ਖੇਤਰ ਦੇ ਸਮੁੱਚੇ ਵਿਕਾਸ ਲਈ ਪ੍ਰਤੀਬੱਧਤਾ ਦੇ ਅਨੁਰੂਪ ਹੈ। ਇਸ ਨਾਲ 5 ਦਹਾਕਿਆਂ ਪੁਰਾਣੀ ਬੋਡੋ ਸਮੱਸਿਆ ਦਾ ਸਮਾਧਾਨ ਹੋਇਆ ਹੈ ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ‘ਬੋਡੋ ਸਮਝੌਤਾ ਕਈ ਕਾਰਨਾਂਕਰਕੇਅਲੱਗ ਹੈ । ਜੋ ਲੋਕ ਪਹਿਲਾਂ ਹਥਿਆਰਾਂਸਹਿਤਵਿਰੋਧੀ ਸਮੂਹਾਂ ਨਾਲ ਜੁੜੇ ਹੋਏ ਸਨ ਉਹ ਹੁਣ ਮੁੱਖ‍ ਧਾਰਾ ਵਿੱਚ ਪ੍ਰਵੇਸ਼ ਕਰਨਗੇ ਅਤੇ ਸਾਡੇ ਰਾਸ਼ਟੈਰ ਦੀ ਪ੍ਰਗਤੀ ਵਿੱਚ ਯੋਗਦਾਨ ਦੇਣਗੇ ।

ਐੱਨਡੀਐੱਫਬੀ ਦੇ ਗੁਣਾ ਗੁਟਾਂ ਦੇ 1615 ਕੈਡਰਾਂ ਨੇ ਆਤਮਲ-ਸਮਰਪਣ ਕੀਤਾ ਹੈ ਅਤੇ ਇਹ ਲੋਕ ਸਹਿਮਤੀ ਪੱਤਰ ਉੱਤੇ ਦਸਤਖ਼ਤ ਹੋਣ ਤੋਂ ਦੋ ਦਿਨਾਂ ਦੇ ਅੰਦਰ ਮੁੱਖ‍-ਧਾਰਾ ਵਿੱਚ ਸ਼ਾਮਲ ਹੋ ਗਏ ਹਨ।

ਪ੍ਰਧਾਨ ਮੰਤਰੀ ਨੇ ਆਪਣੇ ਟਵੀਟ ਵਿੱਚ ਕਿਹਾ ਕਿ ਬੋਡੋ ਸਮੂਹਾਂ ਦੇ ਨਾਲ ਸਮਝੌਤਾ ਬੋਡੋ ਲੋਕਾਂ ਦੇਵਿਲੱਖਣਸੱਭਿਆਚਾਰ ਨੂੰ ਸੁਰੱਖਿਅਤ ਕਰੇਗਾ ਅਤੇ ਲੋਕਪ੍ਰਿਯ ਬਣਾਵੇਗਾ। ਲੋਕਾਂ ਨੂੰ ਵਿਕਾਸ ਅਧਾਰਿਤ ਪ੍ਰੋਗਰਾਮਾਂ ਤਕਿ ਪਹੁੰਚ ਪ੍ਰਾਪਤਕ ਹੋਵੇਗੀ । ਅਸੀਂ ਉਨ੍ਹਾਂ ਸਾਰੀਆਂ ਚੀਜ਼ਾਂ ਨੂੰ ਕਰਨ ਲਈ ਪ੍ਰਤੀਬੱਧ ਹਾਂ ਜਿਸਨਾਲ ਬੋਡੋ ਲੋਕਾਂ ਨੂੰ ਆਪਣੀ ਆਕਾਂਖਿਆ ਪੂਰੀ ਕਰਨ ਵਿੱਚ ਮਦਦ ਮਿਲਦੀ ਹੋਵੇ ।

ਖੇਤਰ ਦੇ ਵਿਕਾਸ ਲਈ 1500 ਕਰੋੜ ਰੁਪਏ ਦੇ ਵਿਸ਼ੇਸ਼ ਪੈਕੇਜ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ ।

ਹਾਲ ਹੀ ਵਿੱਚ ਭਾਰਤ ਸਰਕਾਰ ਅਤੇ ਮਿਜ਼ੋਰਮ ਅਤੇ ਤ੍ਰਿਪੁਰਾ ਸਰਕਾਰਾਂ ਦਰਮਿਆਨ ਬਰੂ – ਰਿਆਂਗ ਸਮਝੌਤਾ ਹੋਇਆ ਸੀ । ਇਸ ਨਾਲ 35,000 ਬਰੂ – ਰਿਆਂਗ ਸ਼ਰਨਾਰਥੀਆਂ ਨੂੰ ਰਾਹਤ ਮਿਲੀ । ਤ੍ਰਿਪੁਰਾ ਵਿੱਚ ਐੱਨਐੱਲਐੱਫਟੀ ਦੇ 85 ਕੈਡਰਾਂ ਨੇ ਆਤਮਨਸਮਰਪਣ ਕੀਤਾ । ਇਹ ਉੱਤਰ-ਪੂਰਬੀ ਖੇਤਰ ਵਿੱਚ ਵਿਕਾਸ ਅਤੇ ਸ਼ਾਂਤੀ ਪ੍ਰਤੀ, ਪ੍ਰਧਾਨ ਮੰਤਰੀ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ ।

ਗਣਤੰਤਰ ਦਿਵਸ ਉੱਤੇ ਪ੍ਰਸਾਰਿਤ ਮਨ ਕੀ ਬਾਤਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਹਿੰਸਾ ਦੇ ਮਾਰਗ ਉੱਤੇ ਚੱਲਣ ਵਾਲੇ ਸਾਰੇ ਲੋਕਾਂ ਨੂੰ ਆਤਮਰਸਮਰਪਣਕਰਨ ਅਤੇ ਮੁੱਖ‍-ਧਾਰਾ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ ।

ਉਨ੍ਹਾਂ ਕਿਹਾ ਕਿ ਗਣਤੰਤਰ ਦਿਵਸ ਦੇ ਪਾਵਨ ਅਵਸਰ ਉੱਤੇ ਮੈਂ ਦੇਸ਼ ਦੇ ਕਿਸੇ ਵੀ ਹਿੱਸੇ ਦੇ ਉਨ੍ਹਾਂ ਲੋਕਾਂ ਨੂੰਤਾਕੀਦ ਕਰਦਾ ਹਾਂ ਕਿ ਉਹ ਮੁੱਖ‍ ਧਾਰਾ ਵਿੱਚ ਵਾਪਸ ਆ ਜਾਣ ਜੋ ਹਿੰਸਾ ਅਤੇ ਹਥਿਆਰਾਂਨਾਲ ਸਮੱਸਿਆ ਦਾ ਸਮਾਧਾਨ ਚਾਹੁੰਦੇ ਹਨ । ਉਨ੍ਹਾਂ ਨੂੰ ਆਪਣੀਆਂ ਸਮਰੱਥਾਵਾਂ ਦੇ ਨਾਲ – ਨਾਲ ਦੇਸ਼ ਦੀ ਸਮਰੱਥਾ ਉੱਤੇ ਵੀ ਭਰੋਸਾ ਹੋਣਾ ਚਾਹੀਦਾ ਹੈ ਕਿ ਸ਼ਾਂਤੀਪੂਰਨ ਮਾਹੌਲ ਵਿੱਚ ਸਮੱਸਿਆਵਾਂ ਦਾ ਸਮਾਧਾਨ ਕੀਤਾ ਜਾ ਸਕਦਾ ਹੈ ।

*****

ਵੀਆਰਆਰਕੇ/ਵੀਜੇ