Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਇਜ਼ਰਾਈਲ ਪੁੱਜੇ; ਬੇਨ ਗਿਊਰੀਅਨ ਏਅਰਪੋਰਟ ‘ਤੇ ਰਸਮੀ ਸਵਾਗਤ

ਪ੍ਰਧਾਨ ਮੰਤਰੀ ਇਜ਼ਰਾਈਲ ਪੁੱਜੇ; ਬੇਨ ਗਿਊਰੀਅਨ ਏਅਰਪੋਰਟ ‘ਤੇ ਰਸਮੀ ਸਵਾਗਤ

ਪ੍ਰਧਾਨ ਮੰਤਰੀ ਇਜ਼ਰਾਈਲ ਪੁੱਜੇ; ਬੇਨ ਗਿਊਰੀਅਨ ਏਅਰਪੋਰਟ ‘ਤੇ ਰਸਮੀ ਸਵਾਗਤ

ਪ੍ਰਧਾਨ ਮੰਤਰੀ ਇਜ਼ਰਾਈਲ ਪੁੱਜੇ; ਬੇਨ ਗਿਊਰੀਅਨ ਏਅਰਪੋਰਟ ‘ਤੇ ਰਸਮੀ ਸਵਾਗਤ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਅੱਜ ਬੇਨ ਗਿਊਰੀਅਨ ਏਅਰਪੋਰਟ, ਤਲ ਅਵੀਵ ਵਿਖੇ ਪਹੁੰਚੇ। ਉੱਥੇ ਪੁੱਜਣ ‘ਤੇ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇੱਕ ਵਿਸਤ੍ਰਿਤ ਸਰਕਾਰੀ ਸਵਾਗਤ ਦੇ ਹਿੱਸੇ ਵਜੋਂ ਪ੍ਰਧਾਨ ਮੰਤਰੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਰਸਮੀ ਸਮਾਰੋਹ ਦਾ ਮੁਆਇਨਾ ਕੀਤਾ।

ਪ੍ਰਧਾਨ ਮੰਤਰੀ ਨੇਤਨਯਾਹੂ ਨੇ ਆਪਣਾ ਪ੍ਰੈੱਸ ਬਿਆਨ ਹਿੰਦੀ ਸ਼ਬਦਾਂ ‘ਆਪਕਾ ਸਵਾਗਤ ਹੈ ਮੇਰੇ ਦੋਸਤ।” ਨਾਲ ਕੀਤਾ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦਾ ਖੁੱਲ੍ਹਦਿਲੀ ਨਾਲ ਸਵਾਗਤ ਕੀਤਾ ਗਿਆ ਅਤੇ ਦੋਨੋਂ ਦੇਸ਼ਾਂ ਦਰਮਿਆਨ ਸਹਿਯੋਗ ਦੀ ਕੋਈ ਸੀਮਾ ਨਹੀਂ ਹੈ। ਉਨ੍ਹਾਂ ਪ੍ਰਧਾਨ ਮੰਤਰੀ ਦਾ ਇੱਕ ਮਹਾਨ ਨੇਤਾ ਅਤੇ ”ਵਿਸ਼ਵ ਨੇਤਾ” ਵਜੋਂ ਵਰਣਨ ਕੀਤਾ।

ਇਸ ਮੌਕੇ ‘ਤੇ ਪ੍ਰਧਾਨ ਮੰਤਰੀ ਨੇ ਆਪਣੇ ਸੰਬੋਧਨ ਦੀ ਸ਼ੁਰੂਆਤ ਹਿਬਰੂ ਸ਼ੁਭਕਾਮਨਾਵਾਂ ”ਸ਼ਾਲੋਮ ਲੇ ‘ਕੁਲਮ (Shalom le’kulam) ਨਾਲ ਕੀਤੀ। ਉਨ੍ਹਾਂ ਹੋਰ ਕਿਹਾ ਕਿ ”ਮੈਂ ਇਜ਼ਰਾਈਲ ਵਿੱਚ ਇੱਥੇ ਆ ਕੇ ਬਹੁਤ ਖੁਸ਼ ਹਾਂ।”

ਉਨ੍ਹਾਂ ਐਨਟੇਬੇ (Entebbe) ਦੇ ਇਜ਼ਰਾਈਲੀ ਆਪਰੇਸ਼ਨ ਨੂੰ ਯਾਦ ਕੀਤਾ, ਅਸਲ ਵਿੱਚ 41 ਸਾਲ ਪਹਿਲਾਂ 4 ਜੁਲਾਈ ਨੂੰ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਵੱਡੇ ਭਰਾ ਨੇ ਆਪਣੀ ਜਾਨ ਦਾਅ ‘ਤੇ ਲਗਾ ਕੇ ਬਹੁਤ ਸਾਰੇ ਇਜ਼ਰਾਇਲੀ ਬੰਧਕਾਂ ਨੂੰ ਬਚਾਇਆ ਸੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਡੇ ਟਿਕਾਊ ਉੱਚ ਵਿਕਾਸ ਦੇ ਮਾਰਗ ਵਿੱਚ ਸਾਰੇ ਆਲੇ-ਦੁਆਲੇ ਦੇ ਵਿਕਾਸ ਲਈ ਭਾਰਤ ਇਜ਼ਰਾਈਲ ਨੂੰ ਆਪਣੇ ਮਹੱਤਵਪੂਰਨ ਭਾਈਵਾਲਾਂ ਵਿੱਚ ਗਿਣਦਾ ਹੈ।

ਉਨ੍ਹਾਂ ਅੱਗੇ ਕਿਹਾ ਕਿ ਸਾਂਝੀ ਆਰਥਿਕ ਖੁਸ਼ਹਾਲੀ ਲਈ ਇੱਕ ਸਾਂਝ ਦੇ ਨਿਰਮਾਣ ਦੇ ਨਾਲ-ਨਾਲ ਅਸੀਂ ਸਾਂਝੇ ਖਤਰਿਆਂ ਜਿਵੇਂ ਦਹਿਸ਼ਤਗਰਦੀ ਤੋਂ ਆਪਣੇ ਸਮਾਜਾਂ ਨੂੰ ਸੁਰੱਖਿਅਤ ਰੱਖਣ ਲਈ ਸਹਿਯੋਗ ਕਰ ਰਹੇ ਹਾਂ।

ਭਾਰਤੀ ਪਰਵਾਸੀਆਂ ਨੂੰ ਮਿਲਣ ਦੀ ਆਪਣੀ ਇੱਛਾ ਪ੍ਰਗਟਾਉਂਦੇ ਹੋਏ ਉਨ੍ਹਾਂ ਕਿਹਾ ਕਿ ਭਾਰਤੀ ਮੂਲ ਦੇ ਯਹੂਦੀਆਂ ਨੇ ਸਾਡੇ ਦੋਨੋਂ ਸਮਾਜਾਂ ਨੂੰ ਖੁਸ਼ਹਾਲ ਬਣਾਇਆ ਹੈ।

****

AKT/NT