Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਏਮਸ ਵਿਖੇ ਪ੍ਰਮੁੱਖ ਪ੍ਰੋਜੈਕਟਾਂ ਨੂੰ ਸਮਰਪਿਤ ਕਰਨਗੇ ਅਤੇ ਨੀਂਹ ਪੱਥਰ ਰੱਖਣਗੇ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 29 ਜੂਨ 2018 ਨੂੰ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਟਿਊਟ ਆਵ੍ ਮੈਡੀਕਲ ਸਾਇੰਸਿਜ਼ (ਏਮਸ) ਦਾ ਦੌਰਾ ਕਰਨਗੇ।

ਉਹ ਏਮਸ ਵਿਖੇ ਨੈਸ਼ਨਲ ਸੈਂਟਰ ਫਾਰ ਏਜਿੰਗ ਦਾ ਨੀਂਹ ਪੱਥਰ ਰੱਖਣਗੇ। । ਇੱਥੇ ਬਜ਼ੁਰਗਾਂ ਨੂੰ ਮਲਟੀ ਸਪੈਸ਼ਲਿਟੀ ਹੈਲਥ ਕੇਅਰ ਸਹੂਲਤ ਹਾਸਲ ਹੋਵੇਗੀ। ਇਸ ਵਿਚ 200 ਬੈੱਡਾਂ ਦਾ ਜਨਰਲ ਵਾਰਡ ਹੋਵੇਗਾ।

ਇਸੇ ਸਮਾਰੋਹ ਦੌਰਾਨ ਹੀ ਪ੍ਰਧਾਨ ਮੰਤਰੀ ਸਫਦਰਜੰਗ ਹਸਪਤਾਲ ਵਿਚ 555 ਬੈੱਡਾਂ ਵਾਲੇ ਸੁਪਰ ਸਪੈਸ਼ਲਿਟੀ ਬਲਾਕ ਦਾ ਉਦਘਾਟਨ ਕਰਨਗੇ। ਉਹ ਸਫਦਰਜੰਗ ਹਸਪਤਾਲ ਵਿਚ 500 ਬੈੱਡਾਂ ਵਾਲੇ ਨਵੇਂ ਐਮਰਜੈਂਸੀ ਬਲਾਕ ਨੂੰ ਅਤੇ ਏਮਸ ਵਿੱਚ 300 ਬੈੱਡਾਂ ਵਾਲੇ ਪਾਵਰਗ੍ਰਿੱਡ ਵਿਸ਼ਰਾਮ ਸਦਨ ਅਤੇ ਏਮਸ, ਅੰਸਾਰੀ ਨਗਰ ਅਤੇ ਟ੍ਰੌਮਾ ਸੈਂਟਰ ਦਰਮਿਆਨ ਕਨੈਕਸ਼ਨ ਮੋਟਰੇਬਲ ਟਨਲ ਨੂੰ ਰਾਸ਼ਟਰ ਨੂੰ ਸਮਰਪਿਤ ਕਰਨਗੇ ।

***