ਪੀਐੱਮਇੰਡੀਆ
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ 10 ਮਾਰਚ, 2019 ਨੂੰ ਗ਼ਾਜ਼ੀਆਬਾਦ ਵਿਖੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐੱਸਐੱਫ) ਦੇ 50ਵੇਂ ਸਥਾਪਨਾ ਦਿਵਸ ਸਮਾਰੋਹ ਵਿੱਚ ਸ਼ਾਮਲ ਹੋਣਗੇ।
ਗ਼ਾਜ਼ੀਆਬਾਦ ਦੇ ਇੰਦਿਰਾਪੁਰਮ ਵਿੱਚ 5ਵੀਂ ਬਟਾਲੀਅਨ ਕੈਂਪ ਵਿਖੇ ਆਯੋਜਿਤ ਇੱਕ ਸਮਾਗਮ ਵਿੱਚ, ਪ੍ਰਧਾਨ ਮੰਤਰੀ ਕੇਂਦਰੀ ਉਦਯੋਗਿਕ ਸੁਰੱਖਿਆ ਬਲਾਂ ਦੀ ਪਰੇਡ ਦਾ ਨਿਰੀਖਣ ਕਰਨਗੇ। ਉਹ ਵਿਸ਼ੇਸ਼ ਅਤੇ ਸ਼ਲਾਘਾਯੋਗ ਸੇਵਾਵਾਂ ਲਈ ਪੁਲਿਸ ਅਤੇ ਫਾਇਰ ਸਰਵਿਸ ਮੈਡਲ ਪ੍ਰਦਾਨ ਕਰਨਗੇ।
ਪ੍ਰਧਾਨ ਮੰਤਰੀ ਸ਼ਹੀਦ ਸਮਾਰਕ ‘ਤੇ ਪੁਸ਼ਪਚੱਕਰ ਅਰਪਿਤ ਕਰਨਗੇ। ਬਾਅਦ ਵਿੱਚ ਉਹ ਸੀਆਈਐੱਸਐੱਫ ਕਰਮਚਾਰੀਆਂ ਨੂੰ ਸੰਬੋਧਨ ਕਰਨਗੇ।
*****
ਏਕੇਟੀ/ਐੱਸਐੱਚ